ਤਾਜਾ ਖ਼ਬਰਾਂ


ਟੋਕਿਓ ਓਲੰਪਿਕਸ: ਭਾਰਤ ਨੇ ਨਿਊਜ਼ੀਲੈਂਡ ਨੂੰ ਪੁਰਸ਼ ਹਾਕੀ ਦੇ ਉਦਘਾਟਨੀ ਮੈਚ 'ਚ 3-2 ਨਾਲ ਹਰਾਇਆ
. . .  2 minutes ago
ਟੋਕਿਓ, 24 ਜੁਲਾਈ - ਟੋਕਿਓ ਓਲੰਪਿਕਸ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ...
ਮਹਾਰਾਸ਼ਟਰ: ਐਨ.ਡੀ.ਆਰ.ਐਫ. ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਚਿੱਪਲੂਨ ਖੇਤਰ 'ਚ ਬਚਾਅ ਕਾਰਜ ਜਾਰੀ
. . .  51 minutes ago
ਮੁੰਬਈ , 24 ਜੁਲਾਈ - ਮਹਾਰਾਸ਼ਟਰ ਐਨ.ਡੀ.ਆਰ.ਐਫ. (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀ...
ਜੰਮੂ ਕਸ਼ਮੀਰ: ਬੰਦੀਪੋਰਾ ਦੇ ਸੁਮਬਲਰ ਖੇਤਰ ਦੇ ਸ਼ੋਕਬਾਬਾ ਜੰਗਲ 'ਚ ਮੁੱਠਭੇੜ ਸ਼ੁਰੂ
. . .  about 1 hour ago
ਜੰਮੂ ਕਸ਼ਮੀਰ, 24 ਜੁਲਾਈ - ਜੰਮੂ ਕਸ਼ਮੀਰ ਬੰਦੀਪੋਰਾ ਦੇ ਸੁਮਬਲਰ ਖੇਤਰ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਪੰਜਾਬ 'ਚ ਕੋਵਿਡ-19 ਕਾਰਨ 25 ਜੁਲਾਈ ਨੂੰ ਹੋਣ ਵਾਲੀ ਫ਼ੌਜ ਦੀ ਭਰਤੀ ਮੁਲਤਵੀ
. . .  1 day ago
ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਅਜੇ ਵੀ 80-85 ਲੋਕ ਲਾਪਤਾ, 33 ਲੋਕਾਂ ਦੀਆਂ ਲਾਸ਼ਾਂ ਬਰਾਮਦ
. . .  1 day ago
ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਪਹੁੰਚੀਆਂ
. . .  1 day ago
ਲੁਧਿਆਣਾ, 23 ਜੁਲਾਈ (ਸਲੇਮਪੁਰੀ) - ਜਿਲ੍ਹਾ ਟੀਕਾਕਰਨ ਅਫਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਜ਼ਿਲ੍ਹੇ ਲਈ ਸਰਕਾਰ ਵਲੋਂ ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਭੇਜੀਆਂ ਗਈਆਂ ...
ਲੁਧਿਆਣਾ ਡੀ.ਐਮ.ਸੀ .ਪਹੁੰਚੇ ਨਵਜੋਤ ਸਿੰਘ ਸਿੱਧੂ, ਜ਼ਖ਼ਮੀ ਕਾਂਗਰਸੀ ਵਰਕਰ ਦਾ ਜਾਣਿਆ ਹਾਲ ਚਾਲ
. . .  1 day ago
ਲੁਧਿਆਣਾ , 23 ਜੁਲਾਈ (ਰੁਪੇਸ਼ ਕੁਮਾਰ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਡੀ.ਐਮ.ਸੀ. ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਸੜਕ ਹਾਦਸੇ ’ਚ ਵਿਚ ਜ਼ਖ਼ਮੀ ਹੋਏ ਕਾਂਗਰਸੀ ਵਰਕਰ ਦਾ ਹਾਲ ...
ਭਾਰੀ ਬਾਰਸ਼ ਕਾਰਨ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਹੜ੍ਹਾਂ ਨਾਲ ਹੋਏ ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 23 ਜੁਲਾਈ – ਐਨ.ਡੀ.ਆਰ.ਐਫ. ਦੇ ਮੋਹਸਿਨ ਸ਼ਾਦੀ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਹੜ੍ਹ ਨਾਲ ਪ੍ਰਭਾਵਿਤ ...
ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਨਾਲ ਕੈਪਟਨ ਦੀ ਵਰਚੁਅਲ ਮੀਟਿੰਗ
. . .  1 day ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਅੰਮ੍ਰਿਤਸਰ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 23 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਨੀਸ਼ਾ ਗੁਲਾਟੀ ਨੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ ਦੇ ਕੈਂਪ ਵਿਖੇ ਜਵਾਨਾਂ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ) - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਮਨੀਸ਼ਾ ਗੁਲਾਟੀ ਨੇ ਅੱਜ ਅੰਮ੍ਰਿਤਸਰ ਦੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ...
ਫ਼ੌਜ ਦੀ ਭਰਤੀ ਲਈ 25 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ
. . .  1 day ago
ਬੁਢਲਾਡਾ, 23 ਜੁਲਾਈ (ਸਵਰਨ ਸਿੰਘ ਰਾਹੀ) - ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ 'ਚ ਭਰਤੀ ਲਈ ਸਰੀਰਕ ਟੈੱਸਟਾਂ 'ਚ ਪਾਸ ਹੋਏ ਉਮੀਦਵਾਰਾਂ ਦੀ 25 ਜੁਲਾਈ ਨੂੰ ਲਈ...
ਵਿਧਾਇਕ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਲੁਧਿਆਣਾ, 23 ਜੁਲਾਈ (ਪੁਨੀਤ ਬਾਵਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂਆਂ ਦੀ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ...
ਟੋਕਿਓ 2020 ਵਿਖੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਕਰਨਗੇ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ
. . .  1 day ago
ਚੰਡੀਗੜ੍ਹ, 23 ਜੁਲਾਈ - ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਹਾਕੀ ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ
. . .  1 day ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਵਲੋਂ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ...
ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਲੱਗੀ ਭਿਆਨਕ ਅੱਗ
. . .  1 day ago
ਜਲੰਧਰ, 23 ਜੁਲਾਈ - ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਭਿਆਨਕ ਅੱਗ ਲੱਗ ਗਈ ਜਿਸਨੂੰ ...
ਥਾਣਾ ਜੁਲਕਾਂ ਦੀ ਪੁਲਿਸ ਵਲੋਂ 4000 ਲੀਟਰ ਲਾਹਣ,ਸੌ ਬੋਤਲਾਂ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਸਮੇਤ ਇਕ ਕਾਬੂ
. . .  1 day ago
ਦੇਵੀਗੜ੍ਹ (ਪਟਿਆਲਾ) 23 ਜੁਲਾਈ (ਰਾਜਿੰਦਰ ਸਿੰਘ ਮੌਜੀ) - ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਵਿੱਡੀ ਗਈ...
ਲੰਬੀ ਹਲਕੇ 'ਚ ਕਾਂਗਰਸ ਨੂੰ ਖੋਰਾ : ਗੁਰਮੀਤ ਖੁੱਡੀਆਂ ਵਲੋਂ ਕਾਂਗਰਸ ਤੋਂ ਅਲਹਿਦਗੀ ਦਾ ਐਲਾਨ
. . .  1 day ago
ਮੰਡੀ ਕਿੱਲਿਆਂਵਾਲੀ , 23 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੋਣ ਹਲਕੇ ਲੰਬੀ ਵਿਚੋਂ ਕਾਂਗਰਸ ਪਾਰਟੀ ਨਾਲੋਂ ਅਲਹਿਦਗੀ ਦਾ ਸੁਨੇਹਾ ਆਇਆ ਹੈ। ਜਿਸ ਤਹਿਤ ਲੰਬੀ ਹਲਕੇ ਵਿਚਲੇ ਕਾਂਗਰਸ ਆਗੂ...
ਪਟਵਾਰੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ
. . .  1 day ago
ਬਠਿੰਡਾ, ਤਪਾ ਮੰਡੀ - 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ,ਪ੍ਰਵੀਨ ਗਰਗ ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਟਵਾਰੀਆਂ...
ਮਨਿਸਟਰੀਅਲ ਸਟਾਫ਼ ਨੇ ਫੂਕਿਆ ਮਾਲ ਮੰਤਰੀ ਦਾ ਪੁਤਲਾ
. . .  1 day ago
ਬਠਿੰਡਾ, 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਨਿਸਟਰੀਅਲ ਸਟਾਫ਼ ਨੇ ਅੱਜ...
ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਹੋਏ ਰਵਾਨਾ
. . .  1 day ago
ਐੱਸ. ਏ. ਐੱਸ. ਨਗਰ, 23 ਜੁਲਾਈ (ਕੇ. ਐੱਸ. ਰਾਣਾ) - ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਰਵਾਨਾ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਐਲਾਨ, ਜ਼ਖ਼ਮੀਆਂ ਕੋਲ ਪਹੁੰਚੇ ਸੂਦ
. . .  1 day ago
ਮੋਗਾ, 23 ਜੁਲਾਈ - ਮੋਗਾ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ 37 ਜ਼ਖ਼ਮੀ...
ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ
. . .  1 day ago
ਰਾਏਗੜ (ਮਹਾਰਾਸ਼ਟਰ), 23 ਜੁਲਾਈ - ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ ਹੋ ਗਈ ...
ਰਾਜ ਸਭਾ ਦੀ ਕਾਰਵਾਈ 2:30 ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 23 ਜੁਲਾਈ (ਅਜੀਤ ਬਿਊਰੋ) - ਰਾਜ ਸਭਾ ਦੀ ਕਾਰਵਾਈ 2:30 ਤੱਕ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551

ਮਾਨਸਾ

ਮੀਂਹ ਤੇ ਗੜਿਆਂ ਨੇ ਲੋਹੜੀ ਦਾ ਮਜ਼ਾ ਕੀਤਾ ਕਿਰਕਰਾ

ਮਾਨਸਾ, 13 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਅੱਜ ਸਵੇਰ ਤੋਂ ਸ਼ਾਮ ਤੱਕ ਰੁਕ-ਰੁਕ ਕੇ ਵਾਰ-ਵਾਰ ਪਈ ਬਾਰਸ਼ ਨੇ ਜਿੱਥੇ ਜ਼ਿਲ੍ਹੇ ਭਰ 'ਚ ਲੋਹੜੀ ਦੇ ਤਿਉਹਾਰ ਦੇ ਮਜ਼ੇ ਨੂੰ ਕਿਰਕਰਾ ਕਰ ਦਿੱਤਾ ਉੱਥੇ ਬੁਢਲਾਡਾ ਤੇ ਭੀਖੀ ਖੇਤਰ ਦੇ ਕਈ ਪਿੰਡਾਂ 'ਚ ਪਏ ਗੜਿਆਂ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਵਾਧਾ ਕਰ ਦਿੱਤਾ | ਮੀਂਹ ਨਾਲ ਮਾਨਸਾ ਸ਼ਹਿਰ ਦੇ ਮੁੱਖ ਬਾਜ਼ਾਰ ਤੋਂ ਇਲਾਵਾ ਨੀਵੀਆਂ ਥਾਵਾਂ 'ਚ ਪਾਣੀ ਭਰ ਗਿਆ ਅਤੇ ਝੁੱਗੀ ਝੌਾਪੜੀਆਂ 'ਚ ਸਥਿਤੀ ਬਦਤਰ ਹੋ ਗਈ | ਭਾਵੇਂ ਦੇਰ ਸ਼ਾਮ ਬਾਰਿਸ਼ ਰੁਕ ਗਈ ਸੀ ਤੇ ਲੋਕਾਂ ਨੇ ਲੋਹੜੀ ਵੀ ਬਾਲੀ ਪਰ ਪਿਛਲੇ ਵਰਿ੍ਹਆਂ ਵਰਗਾਂ ਜਲੌਅ ਨਹੀਂ ਸੀ | ਖ਼ੁਸ਼ ਖ਼ਬਰ ਇਹ ਰਹੀ ਕਿ ਜ਼ਿਆਦਾਤਰ ਲੋਕਾਂ ਨੇ ਨਵ ਜੰਮੀਆਂ ਧੀਆਂ ਦੀ ਲੋਹੜੀ ਵੀ ਮਨਾਈ ਅਤੇ ਗਲ਼ੀ ਮੁਹੱਲੇ ਰਿਉੜੀਆਂ ਤੇ ਮਠਿਆਈਆਂ ਵੀ ਵੰਡੀਆਂ |
ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਭੈਣੀ ਬਾਘਾ ਵਿਖੇ ਲੋਹੜੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ | ਬੁਲਾਰਿਆਂ ਨੇ ਲੋਕਾਂ ਨੂੰ ਲੜਕੀ ਤੇ ਲੜਕੇ ਵਿਚ ਕੋਈ ਭੇਦ-ਭਾਵ ਨਾ ਰੱਖਣ ਦਾ ਸੁਨੇਹਾ ਦਿੱਤਾ | ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ ਨੇ ਕੁੜੀਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਭਰੂਣ ਹੱਤਿਆ ਸਮਾਜ ਦੇ ਮੱਥੇ 'ਤੇ ਕਲੰਕ ਹੈ | ਉਨ੍ਹਾਂ ਕਿਹਾ ਕਿ ਅਜੋਕੇ ਦੌਰ 'ਚ ਸਾਨੂੰ ਧੀਆਂ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ | ਇਸ ਮੌਕੇ ਅਮਨਦੀਪ ਗਰਗ, ਲਖਵਿੰਦਰ ਸਿੰਘ, ਮੋਹਨਦੀਪ ਸਿੰਘ, ਸਰਨਦੀਪ ਸਿੰਘ, ਮਨਦੀਪ ਕੌਰ, ਗੁਰਜੀਤ ਕੌਰ, ਕਿਰਨ ਕੌਰ, ਹਰੰਬਸ ਸਿੰਘ, ਸੋਨੀ ਸਿੰਘ, ਗੁਰਤੇਜ ਸਿੰਘ ਆਦਿ ਹਾਜ਼ਰ ਸਨ |
ਜੀ.ਐੱਚ. ਇਮੀਗਰੇਸ਼ਨ ਅਤੇ ਗੁਰੂ ਹਰਗੋਬਿੰਦ ਅਕੈਡਮੀ ਵਲ਼ੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸੰਸਥਾ ਦੇ ਐਮ.ਡੀ. ਨਿਰਵੈਰ ਸਿੰਘ ਬੁਰਜ ਹਰੀ ਨੇ ਲੋਹੜੀ ਦੇ ਤਿਉਹਾਰ ਸਬੰਧੀ ਬੱਚਿਆਂ ਨੂੰ ਜਾਣੂ ਕਰਵਾਇਆ | ਇਸ ਮੌਕੇ ਔਰਤ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਸੁਖਵੀਰ ਕੌਰ, ਸੱਤਾ ਸਿੰਘ ਤਾਮਕੋਟ, ਜੀਵਨ ਸਿੰਘ ਮਾਨਸਾ, ਜੋਬਨਦੀਪ ਸਿੰਘ ਸਿੱਧੂ, ਮਨਪ੍ਰੀਤ ਕੌਰ ਧਾਲੀਵਾਲ, ਸੰਗੀਤ ਸ਼ਰਮਾ, ਕਿਰਨਦੀਪ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਮਾਨਸਾ, ਅਮਨਦੀਪ ਕੌਰ ਆਦਿ ਹਾਜ਼ਰ ਸਨ |
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਤੇ ਹਰਜਿੰਦਰ ਸਿੰਘ ਚਹਿਲ ਅਨੁਸਾਰ-ਮਾਈ ਭਾਗੋ ਸੰਸਥਾ ਰੱਲਾ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ, ਕੁਲਦੀਪ ਸਿੰਘ ਖਿਆਲਾ ਤੇ ਸਕੱਤਰ ਮਨਜੀਤ ਸਿੰਘ ਖਿਆਲਾ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਤਿਉਹਾਰ ਮਿਲ-ਜੁਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ | ਇਸ ਮੌਕੇ ਸਕੂਲ ਪਿ੍ੰਸੀਪਲ ਸਵਿਤਾ ਕਾਠ, ਵਾਈਸ ਪਿ੍ੰਸੀਪਲ ਕੁਲਜੀਤ ਕੌਰ, ਲੈਕਚਰਾਰ ਸੁਖਪਾਲ ਕੌਰ ਆਦਿ ਹਾਜ਼ਰ ਸਨ |
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੰਕੈਂਡਰੀ ਸਕੂਲ ਧਰਮਪੁਰਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਪਿ੍ੰਸੀਪਲ ਮੈਡਮ ਸੁਮਨ ਰਾਣੀ ਨੇ ਵਿਦਿਆਰਥੀਆਂ ਨੂੰ ਲੋਹੜੀ ਵਿਚ ਤਿਲ ਪਾਉਣ ਦੀ ਅਤੇ ਲੋਹੜੀ ਮਨਾਉਣ ਦੀ ਮਹੱਤਤਾ ਦੱਸੀ | ਇਸ ਤਿਉਹਾਰ ਨਾਲ ਜੁੜੀ ਦੁੱਲਾ ਭੱਟੀ ਦੀ ਕਥਾ 'ਤੇ ਚਾਨਣਾ ਪਾਇਆ ਗਿਆ |
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਤੇ ਗੁਰਿੰਦਰ ਸਿੰਘ ਔਲਖ ਅਨੁਸਾਰ- ਬਾਬਾ ਸੁੱਚਾ ਸਿੰਘ ਗਰੁੱਪ ਆਫ਼ ਐਜੂਕੇਸ਼ਨ ਕਾਲਜ ਅਤਲਾ ਖ਼ੁਰਦ ਵਿਖੇ ਭੀਖੀ ਨੇੜਲੇ 10 ਪਿੰਡਾਂ 'ਚ ਇਕ ਸਾਲ ਦੌਰਾਨ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾ ਕੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ | ਮੁੱਖ ਮਹਿਮਾਨ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਉਣਾ ਸਮਾਜ ਨੂੰ ਸੇਧ ਦੇਣ ਲਈ ਇੱਕ ਚੰਗਾ ਕਾਰਜ ਹੈ | ਇਸ ਮੌਕੇ ਪ੍ਰੇਮ ਕੁਮਾਰ ਅਰੋੜਾ, ਮਨਜੀਤ ਸਿੰਘ ਬੱਪੀਆਣਾ, ਬਲਜੀਤ ਸਿੰਘ ਅਤਲਾ, ਡਾ. ਰਜਨੀਸ਼ ਸਿੱਧੂ, ਸਾਬਕਾ ਸਰਪੰਚ ਪ੍ਰਸ਼ੋਤਮ ਮੱਤੀ , ਕਾਲਜ ਚੇਅਰਮੈਨ ਗੁਰਤੇਜ ਸਿੰਘ, ਸਰਪੰਚ ਪਰਮਜੀਤ ਕੌਰ ਸਮਾਉਂ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐੱਸ.ਈ.) ਭੀਖੀ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਨੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਜਿਵੇਂ ਭੰਗੜਾ, ਗਿੱਧਾ ਆਦਿ ਪੇਸ਼ ਕੀਤੇ | ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ |
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਇਸ ਖੇਤਰ ਅੰਦਰ ਲੋਹੜੀ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਸਰਕਾਰੀ ਹਾਈ ਸਕੂਲ ਕੁਲਾਣਾ ਵਿਖੇ ਮੁੱਖ ਅਧਿਆਪਕ ਮਿਸ਼ਰਾ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਰੰਗਾ-ਰੰਗ ਪ੍ਰੋਗਰਾਮ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਮਾਤਾ ਪਿਤਾ ਦੀ ਯਾਦ ਵਿਚ ਸਮਾਰਟ ਕਲਾਸ ਰੂਮ ਬਣਾਉਣ ਲਈ ਦੋ ਐਲ. ਈ. ਡੀ. ਭੇਟ ਕੀਤੀਆਂ | ਇਸ ਮੌਕੇ ਸਮੂਹ ਮੈਂਬਰ ਹਾਜ਼ਰ ਸਨ |
ਮਹਿਲਾ ਮੰਡਲ ਵਲ਼ੋਂ ਪਕੌੜਿਆਂ ਦਾ ਲੰਗਰ ਲਗਾਇਆ
ਸ੍ਰੀ ਰਾਧਾ ਕਿ੍ਸ਼ਨ ਮਹਿਲਾ ਮੰਡਲ ਵਲੋਂ ਪੰਚਾਇਤੀ ਗਊਸ਼ਾਲਾ ਵਿਖੇ ਬਰੈੱਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਗਊਸ਼ਾਲਾ ਕਮੇਟੀ ਪ੍ਰਧਾਨ ਕਿ੍ਸ਼ਨ ਕੁਮਾਰ, ਸਰਪ੍ਰਸਤ ਤਰਸੇਮ ਚੰਦ, ਸ਼ੁਸ਼ੀਲਾ ਰਾਣੀ, ਨਿਸ਼ੂ, ਵੰਦਨਾ, ਆਸ਼ਾ ਰਾਣੀ, ਨਿਰਮਲਾ ਦੇਵੀ, ਸੁਮਨ ਰਾਣੀ, ਰੇਖਾ ਰਾਣੀ, ਰਜਨੀ, ਸ਼ਾਰਦਾ, ਸੁਨੀਤਾ, ਰਮਾ, ਨੀਤੂ ਅਤੇ ਨੇਹ ਰਾਣੀ ਆਦਿ ਮੌਜੂਦ ਸਨ |
ਪੈਨਸ਼ਨਰਾਂ ਨੇ ਮਨਾਈ ਲੋਹੜੀ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬੁਢਲਾਡਾ ਵਲੋਂ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਪੈੱ੍ਰਸ ਸਕੱਤਰ ਮਾ:ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਮੌਜੂਦ ਮੈਂਬਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਸਰਪ੍ਰਸਤ ਮਾ: ਦੇਵ ਰਾਜ ਗਰਗ, ਦੀਵਾਨ ਚੰਦ ਸਿੰਗਲਾ, ਵਿਜੇ ਕੁਮਾਰ, ਸੁਰਜਨ ਸਿੰਘ, ਨਰੇਸ਼ ਚੰਦ ਕਾਂਸਲ, ਬਿਕਰਮਜੀਤ ਸਿੰਘ ਰੰਧਾਵਾ, ਅਜਮੇਰ ਸਿੰਘ ਪਿ੍ਸੀਪਲ, ਮਿੱਤ ਸਿੰਘ ,ਸ਼ਾਮ ਲਾਲ ਬਰੇਟਾ, ਕੁਲਵਿੰਦਰ ਸਿੰਘ ਈ.ਓ., ਸ਼ਾਮ ਸੁੰਦਰ ਸ਼ਰਮਾ, ਬਲਵੀਰ ਸਿੰਘ ਸਰਾਂ, ਕੌਰ ਸਿੰਘ ਆਦਿ ਮੌਜੂਦ ਸਨ |
ਸਰਦੂਲਗੜ੍ਹ ਤੋਂ ਜੀ. ਐਮ. ਅਰੋੜਾ ਅਨੁਸਾਰ- ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਵਿਦਿਆਰਥੀਆਂ ਵਲ਼ੋਂ ਲੋਹੜੀ ਨਾਲ ਸਬੰਧਤ ਗੀਤ ਪੇਸ਼ ਕੀਤੇ ਗਏ | ਗਿੱਧਾ-ਭੰਗੜਾ, ਡਾਂਸ ਤੇ ਸਕਿੱਟਾਂ ਪੇਸ਼ ਕਰਦਿਆਂ ਲੋਹੜੀ ਨਾਲ ਸਬੰਧਤ ਨਾਟਕ ਦੁੱਲਾ ਭੱਟੀ ਪੇਸ਼ ਕੀਤਾ | ਇਸ ਮੌਕੇ ਕਮੇਟੀ ਆਗੂ ਵਿਜੈ ਕੁਮਾਰ ਲਹਿਰੀ, ਰਾਜਿੰਦਰ ਕੁਮਾਰ ਗਰਗ, ਸਤੀਸ਼ ਕੁਮਾਰ ਲਹਿਰੀ, ਮਹੇਸ਼ ਕੁਮਾਰ ਗਰਗ, ਦਰਸ਼ਨ ਕੁਮਾਰ ਗਰਗ, ਨਰੇਸ਼ ਕੁਮਾਰ ਲਹਿਰੀ, ਪ੍ਰਵੀਨ ਕੁਮਾਰ ਲਹਿਰੀ, ਸਕੂਲ ਪਿ੍ੰਸੀਪਲ ਬੀਨੋਏ. ਟੀ ਜੋਸ਼ ਨੇ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ |

ਫਫੜੇ ਭਾਈਕੇ ਕਾਲਜ 'ਚ ਲੋਹੜੀ ਮੌਕੇ ਰੂ-ਬਰੂ ਸਮਾਗਮ ਕਰਵਾਇਆ
ਅਜੋਕੇ ਦੌਰ ਦੀਆਂ ਪ੍ਰਸਥਿਤੀਆਂ 'ਚ
ਮਾਨਸਾ, (ਗੁਰਚੇਤ ਸਿੰਘ ਫੱਤੇਵਾਲੀਆ)- ਲੜਕੀਆਂ ਨੂੰ ਆਪਣੇ ਹੁਨਰ ਦੇ ਪ੍ਰਗਟਾਵੇ ਲਈ ਵਲਗਣਾਂ ਤੋਂ ਆਜ਼ਾਦੀ ਚਾਹੀਦੀ ਹੈ | ਇਹ ਵਲਗਣਾਂ ਬਾਹਰੀ ਘੱਟ ਤੇ ਪਰਿਵਾਰਕ ਮਾਹੌਲ ਨੇ ਵੱਧ ਪੈਦਾ ਕੀਤੀਆਂ ਹੋਈਆਂ ਹਨ | ਅਜੋਕੇ ਦੌਰ ਦੀਆਂ ਪ੍ਰਸਥਿਤੀਆਂ ਮੌਕੇ ਕੁੜੀਆਂ ਨੂੰ ਸਾਜ਼ਗਾਰ ਮਾਹੌਲ ਦੇਣ ਦੀ ਲੋੜ ਹੈ ਤਾਂ ਕਿ ਉਹ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰ ਕੇ ਸਮਾਜ ਲਈ ਕੁਝ ਨਵਾਂ ਸਿਰਜ ਸਕਣ | ਇਹ ਪ੍ਰਗਟਾਵਾ ਮਿਸ: ਪੀ. ਟੀ. ਸੀ. ਪੰਜਾਬਣ ਮੁਕਾਬਲੇ 'ਚੋਂ ਹਰ ਦਿਲ ਅਜ਼ੀਜ਼ ਟੈਗ ਅਤੇ 'ਧੀ ਪੰਜਾਬ ਦੀ-2019' ਪੁਰਸਕਾਰ ਜੇਤੂ ਪੰਜਾਬਣ ਮੁਟਿਆਰ ਗੁਰਪ੍ਰੀਤ ਕੌਰ ਭੈਣੀਬਾਘਾ ਨੇ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਖੇ ਐੱਨ. ਐੱਸ. ਐੱਸ. ਕੈਂਪ ਦੌਰਾਨ ਲੋਹੜੀ ਦੇ ਤਿਉਹਾਰ ਮੌਕੇ ਵਲੰਟੀਅਰਾਂ ਤੇ ਸਟਾਫ਼ ਮੈਂਬਰਾਂ ਨਾਲ ਰੂ-ਬਰੂ ਸਮਾਗਮ ਮੌਕੇ ਕੀਤਾ | ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਦੀ ਮਾਸਟਰ ਡਿਗਰੀ ਕਰ ਰਹੀ ਗੁਰਪ੍ਰੀਤ ਨੇ ਕਿਹਾ ਕਿ ਲੜਕੀਆਂ ਕਿਸੇ ਵੀ ਪੱਖੋਂ ਘੱਟ ਨਹੀਂ, ਲੋੜ ਹੈ ਉਨ੍ਹਾਂ ਨੂੰ ਆਤਮ ਵਿਸ਼ਵਾਸ ਪੈਦਾ ਕਰਨ ਦੀ | ਕਾਲਜ ਪਿ੍ੰਸੀਪਲ ਡਾ: ਸੁਖਦੇਵ ਸਿੰਘ, ਪੰਜਾਬ ਪੁਲਿਸ ਦੇ ਰਾਜ ਪੱਧਰੀ ਭਾਸ਼ਣ ਵਿਜੇਤਾ ਥਾਣੇਦਾਰ ਬਲਵੰਤ ਸਿੰਘ ਭੀਖੀ, ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਉਪ ਪਿ੍ੰਸੀਪਲ ਤੇ ਪ੍ਰੋਗਰਾਮ ਅਫ਼ਸਰ ਡਾ: ਵੀਰਵੰਤੀ ਕੌਰ, ਸਹਾਇਕ ਪੋ੍ਰ: ਮਨਪ੍ਰੀਤ ਕੌਰ ਅਚਾਣਕ ਨੇ ਕਿਹਾ ਕਿ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਬਹੁਤੇ ਗੀਤਾਂ ਰਾਹੀ ਆਪਣੀਆਂ ਅਮੀਰ ਪਰੰਪਰਾਵਾਂ ਤੇ ਪ੍ਰਸਥਿਤੀਆਂ ਦੀ ਗ਼ਲਤ ਪੇਸ਼ਕਾਰੀ ਕੀਤੀ ਜਾਂਦੀ ਹੈ ਜਿਸ ਕਾਰਨ ਨੌਜਵਾਨ ਪੀੜ੍ਹੀ ਵਿਰਸੇ ਦੀ ਅਮੀਰੀ ਨੂੰ ਭੁੱਲ ਕੇ ਗ਼ਲਤ ਧਾਰਨਾਵਾਂ ਦਾ ਸ਼ਿਕਾਰ ਹੋ ਰਹੀ ਹੈ | ਉਨ੍ਹਾਂ ਲੋਹੜੀ ਦੇ ਇਤਿਹਾਸਕ ਤੇ ਮਿਥਿਹਾਸਿਕ ਤੱਥਾਂ ਬਾਰੇ ਚਰਚਾ ਕੀਤੀ ਅਤੇ ਤਿਉਹਾਰਾਂ ਨੂੰ ਸਾਂਝੀ ਭਾਈਵਾਲਤਾ ਕਾਇਮ ਕਰਨ ਲਈ ਇੱਕ ਲੜੀ ਦੱਸਿਆ | ਸੰਬੋਧਨ 'ਤੇ ਸ਼ਾਮਲ ਹੋਣ ਵਾਲਿਆਂ 'ਚ ਸਹਾਇਕ ਪ੍ਰੋ: ਗੁਰਵਿੰਦਰ ਕੌਰ, ਅਰਸ਼ਦੀਪ ਕੌਰ, ਹਰਵੀਰ ਕੌਰ, ਸੁਫਨਦੀਪ ਕੌਰ, ਪਰਮਪਾਲ ਕੌਰ, ਰਾਜਵੀਰ ਕੌਰ, ਧਨਵੀਰ ਕੌਰ, ਰਮਨਦੀਪ ਕੌਰ, ਅਮਨਜੋਤ ਕੌਰ, ਸੁਪਨਦੀਪ ਕੌਰ ਤੇ ਪੋ੍ਰ: ਹੁਸਨਪ੍ਰੀਤ ਕੌਰ ਤੋਂ ਇਲਾਵਾ ਕੰਚਨ ਮਿੱਤਲ, ਅਸ਼ੋਕ ਰਾਣੀ, ਬਲਰਾਜ ਸਿੰਘ ਮਾਨ, ਸੁਖਵਿੰਦਰ ਕੌਰ ਭੈਣੀ ਆਦਿ ਹਾਜ਼ਰ ਸਨ | ਇਸ ਮੌਕੇ ਜਿੱਥੇ ਗੁਰਪ੍ਰੀਤ ਕੌਰ ਭੈਣੀਬਾਘਾ, ਪ੍ਰੋ: ਅਰਸ਼ਦੀਪ ਕੌਰ, ਵਿਦਿਆਰਥਣ ਰਾਜਵੰਤ ਕੌਰ, ਕੰਵਲਜੀਤ ਕੌਰ, ਸੁਸ਼ਮਾ ਨੇ ਬੋਲੀਆਂ ਪਾ ਕੇ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਦਿੱਤਾ ਉੱਥੇ ਵਿਦਿਆਰਥਣ ਕਾਜਲ, ਅੰਮਿ੍ਤਪਾਲ ਕੌਰ ਨੇ ਉਸਾਰੂ ਗੀਤ ਸੁਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ |

ਰੇਲਵੇ ਰੋਡ ਉੱਪਰ ਮੁੜ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ ਦੁਕਾਨਦਾਰਾਂ ਦਾ ਲੋਹੜੀ ਰਹੀ ਫਿੱਕੀ

ਬੁਢਲਾਡਾ, 13 ਜਨਵਰੀ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਅੰਦਰ ਬਰਸਾਤ ਅਤੇ ਗੜੇ ਪੈਣ ਕਾਰਨ ਮੁੜ ਰੇਲਵੇ ਰੋਡ ਸੜਕ 'ਤੇ ਪਾਣੀ ਜਮ੍ਹਾਂ ਹੋਣ ਕਾਰਨ ਦੁਕਾਨਦਾਰਾਂ ਲਈ ਲੋਹੜੀ ਦਾ ਤਿਉਹਾਰ ਪਿਆ ਫਿੱਕਾ | ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਕਾਲੇ ਬੱਦਲਾਂ ਦੀ ਗੜਗੜਾਹਟ ...

ਪੂਰੀ ਖ਼ਬਰ »

ਸੜਕ 'ਚ ਪਏ ਖੱਡੇ ਭਰਨ ਦੀ ਮੰਗ

ਭੀਖੀ, 13 ਜਨਵਰੀ (ਪ. ਪ.)- ਭੀਖੀ ਨਹਿਰ ਦੇ ਪੁਲ ਤੋਂ ਨੈਸ਼ਨਲ ਕਾਲਜ ਨੂੰ ਜਾਂਦੀ ਸੜਕ 'ਚ ਤਾਰਾ ਇਨਕਲੇਵ ਕਾਲੋਨੀ ਵਾਲੇ ਪੁਲ ਕੋਲ ਦੋ ਬਹੁਤ ਵੱਡੇ ਖੱਡੇ ਬਣੇ ਹੋਏ ਹਨ | ਇਸ ਸੜਕ ਉੱਤੇ ਕਾਲਜ, ਤਹਿਸੀਲ ਤੇ ਵੱਖ ਵੱਖ ਪਿੰਡਾਂ ਨੂੰ ਜਾਣ ਵਾਲੇ ਵਾਹਨ ਲੰਘਦੇ ਅਤੇ ਰਾਤ ਸਮੇਂ ਇਹ ...

ਪੂਰੀ ਖ਼ਬਰ »

ਟ੍ਰੈਫਿਕ ਸਮੱਸਿਆ ਮਾਨਸਾ ਵਾਸੀਆਂ ਲਈ ਸਿਰਦਰਦੀ ਬਣੀ

ਰਾਵਿੰਦਰ ਸਿੰਘ ਰਵੀ ਮਾਨਸਾ, 13 ਜਨਵਰੀ- ਸੰਘਣੀ ਆਬਾਦੀ ਵਾਲੇ ਮਾਨਸਾ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਦਿੱਲੀ-ਬਠਿੰਡਾ ਰੇਲਵੇ ਲਾਈਨ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਦੀ ਹੈ | ਸ਼ਹਿਰ ਦੇ ਇਕ ਪਾਸੇ ਸਿਵਲ ਤੇ ਜਨਾਨਾ ਹਸਪਤਾਲ, ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ

ਭਗਤਾ ਭਾਈਕਾ, 13 ਜਨਵਰੀ (ਸੁਖਪਾਲ ਸਿੰਘ ਸੋਨੀ)- ਸਥਾਨਕ ਸ਼ਹਿਰ ਦੇ ਭਾਈ ਬਹਿਲੋ ਟੈਕਸੀ ਸਟੈਂਡ ਵੱਲੋਂ ਸਰਬੱਤ ਦੇ ਭਲੇ ਲਈ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਸਮੇਂ ਵੱਡੀ ਗਿਣਤੀ ਸ਼ਹਿਰ ਵਾਸੀਆਂ, ਦੁਕਾਨਦਾਰਾਂ ਸਮੇਤ ਸੰਤ ਮਹਾਂਪੁਰਸ਼ ਵਲੋਂ ਸ਼ਮੂਲੀਅਤ ਕੀਤੀ ਗਈ | ਭੋਗ ...

ਪੂਰੀ ਖ਼ਬਰ »

ਪਿੰਡ ਜਗ੍ਹਾ ਰਾਮ ਤੀਰਥ ਦੇ ਡੇਰੇ 'ਤੇ ਧਾਰਮਿਕ ਸਮਾਗਮ

ਤਲਵੰਡੀ ਸਾਬੋ, 13 ਜਨਵਰੀ (ਰਣਜੀਤ ਸਿੰਘ ਰਾਜੂ)- ਨੇੜਲੇ ਪਿੰਡ ਜਗ੍ਹਾ ਰਾਮ ਤੀਰਥ ਦੇ ਡੇਰਾ ਬਾਬਾ ਸੰਧਿਆਂ ਦਾਸ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨਰੈਣ ਮੁਨੀ ਦੀ 17ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿਚ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ...

ਪੂਰੀ ਖ਼ਬਰ »

ਨਹਿਰ 'ਚ ਤੁਰੰਤ ਪਾਣੀ ਛੱਡਣ ਦੀ ਮੰਗ

ਭੀਖੀ, 13 ਜਨਵਰੀ (ਪ. ਪ.)- ਪਿਛਲੇ ਕਈ ਦਿਨਾਂ ਤੋਂ ਭੀਖੀ ਵਾਲੀ ਨਹਿਰ ਵਿੱਚ ਪਾਣੀ ਨਾ ਆਉਣ ਕਰ ਕੇ ਕਸਬੇ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਪਾਣੀ ਦੇਣ ਲਈ ਦਿੱਕਤ ਆ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਮੋਟਰਾਂ 'ਤੇ ਰਾਤ ਸਮੇਂ ਬਿਜਲੀ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ ਕਾਰਨ ਆਦਰਸ਼ ਸਕੂਲ ਬੋਹਾ ਦੇ ਅਧਿਆਪਕਾਂ ਦੀ ਲੋਹੜੀ ਰਹੀ ਫਿੱਕੀ

ਬੋਹਾ, 13 ਜਨਵਰੀ (ਰਮੇਸ਼ ਤਾਂਗੜੀ)- ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੋਹਾ ਦੇ 12 ਅਧਿਆਪਕਾਂ ਤੇ 2 ਦਰਜਾਚਾਰ ਮੁਲਾਜ਼ਮਾਂ ਦੀ ਇਕ ਵਰ੍ਹੇ ਦੀ ਤਨਖ਼ਾਹ ਪ੍ਰਾਪਤੀ ਲਈ ਵਿੱਢਿਆ ਸੰਘਰਸ਼ ਅੱਜ 11ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਅੱਜ ਲੋਹੜੀ ਦਾ ਤਿਉਹਾਰ ਹੋਣ ਦੇ ਬਾਵਜੂਦ ...

ਪੂਰੀ ਖ਼ਬਰ »

ਡੇਰਾ ਗੁਗੇਆਣਾ ਬੱਛੋਆਣਾ ਦੇ ਗੱਦੀ ਨਸ਼ੀਨ ਮਹੰਤ ਅਮਰ ਦਾਸ ਪਰਲੋਕ ਗਮਨ

ਬੁਢਲਾਡਾ, 13 ਜਨਵਰੀ (ਸਵਰਨ ਸਿੰਘ ਰਾਹੀ)- ਪਿੰਡ ਬੱਛੋਆਣਾ ਦੇ ਡੇਰਾ ਗੁਗੇਆਣਾ ਦੇ ਗੱਦੀ ਨਸ਼ੀਨ ਮਹੰਤ ਅਮਰ ਦਾਸ ਦਾ ਅੱਜ ਪ੍ਰਲੋਕ ਗਮਨ ਹੋ ਗਿਆ | ਦੂਰੋਂ-ਨੇੜਿਓਾ ਪੁੱਜੇ ਸੰਤਾਂ-ਮਹਾਂਪੁਰਸ਼ਾਂ ਦੀ ਮੌਜੂਦਗੀ 'ਚ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਉਨ੍ਹਾਂ ਦੀ ਦੇਹ ਨੂੰ ...

ਪੂਰੀ ਖ਼ਬਰ »

ਮਰਦਮਸ਼ੁਮਾਰੀ-2021 ਲਈ ਹੁਣੇ ਤੋਂ ਤਿਆਰੀਆਂ ਵਿੱਢੀਆਂ ਜਾਣ- ਡਿਪਟੀ ਕਮਿਸ਼ਨਰ

ਮਾਨਸਾ, 13 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਮਰਦਮਸ਼ੁਮਾਰੀ-2021 ਲਈ ਹੁਣੇ ਤੋਂ ਤਿਆਰੀਆਂ ਵਿੱਢੀਆਂ ਜਾਣ ਤਾਂ ਕਿ ਇਹ ਕਾਰਜ ਸਮੇਂ ਦੇ ਰਹਿੰਦਿਆਂ ਮੁਕੰਮਲ ਹੋ ਜਾਵੇ | ਇਹ ਜਨਗਣਨਾ 2 ਪੜਾਵਾਂ 'ਚ ਕੀਤੀ ਜਾਵੇਗੀ | ਇਹ ਪ੍ਰਗਟਾਵਾ ਸ੍ਰੀਮਤੀ ਅਪਨੀਤ ਰਿਆਤ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

100 ਲੀਟਰ ਲਾਹਣ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਮਾਨਸਾ, 13 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਵਿਅਕਤੀਆਂ ਕੋਲੋਂ ਲਾਹਣ, ਸ਼ਰਾਬ, ਭੁੱਕੀ ਚੂਰਾ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਡਾ: ਨਰਿੰਦਰ ਭਾਰਗਵ ਐੱਸ. ਐੱਸ. ਪੀ. ਮਾਨਸਾ ਵਲ਼ੋਂ ਜਾਰੀ ਪੈੱ੍ਰਸ ਨੋਟ ਰਾਹੀਂ ਦੱਸਿਆ ਕਿ ...

ਪੂਰੀ ਖ਼ਬਰ »

ਅੱਖਾਂ ਦੇ ਕੈਂਪ ਦੌਰਾਨ 192 ਲੋਕਾਂ ਦੀਆਂ ਅੱਖਾਂ ਦੀ ਜਾਂਚ

ਬੋਹਾ, 13 ਜਨਵਰੀ (ਰਮੇਸ਼ ਤਾਂਗੜੀ)- ਬੇਗਮਪੁਰਾ ਵੈੱਲਫੇਅਰ ਸੁਸਾਇਟੀ ਪਿੰਡ ਆਲਮਪੁਰ ਮੰਦਰਾਂ ਵਲ਼ੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਸਵਿੱਤਰੀ ਬਾਈ ਫੂਲੇ ਦੇ ਜਨਮ ਦਿਨ ਨੂੰ ਸਮਰਪਿਤ ਅੱਖਾਂ ਦਾ ਪੰਜਵਾਂ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਉਦਘਾਟਨ ਹਲਕਾ ...

ਪੂਰੀ ਖ਼ਬਰ »

ਅਕਲੀਆਂ ਖੇਡ ਮੇਲੇ 'ਚ ਕਬੱਡੀ ਓਪਨ ਫ਼ਤਿਹਗੜ੍ਹ ਛੰਨਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਜੋਗਾ, 13 ਜਨਵਰੀ (ਹਰਜਿੰਦਰ ਸਿੰਘ)- ਮਾਲਵਾ ਸਪੋਰਟਸ ਐਾਡ ਵੈੱਲਫੇਅਰ ਕਲੱਬ ਅਕਲੀਆ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ 19ਵਾਂ ਕਬੱਡੀ ਖੇਡ ਮੇਲਾ ਕਰਵਾਇਆ ਗਿਆ | ਕਬੱਡੀ ਓਪਨ 'ਚ ਫ਼ਤਿਹਗੜ੍ਹ ਛੰਨਾ ਨੇ ਪਹਿਲਾ ਤੇ ਰਾਏਸਰ ਟੀਮ ਨੇ ਦੂਜਾ, ਕਬੱਡੀ 70 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX