ਤਾਜਾ ਖ਼ਬਰਾਂ


ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਦਿਹਾਂਤ
. . .  1 day ago
ਅਜਨਾਲਾ 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਸਮੂਹ ਅਜਨਾਲਾ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦ ਵਿਧਾਇਕ ਸ. ਅਜਨਾਲਾ ਦੇ ਵੱਡੇ ਭਰਾ ਮੇਜਰ ...
ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਟਰਾਲੇ ਦੀ ਟੱਕਰ ਨਾਲ 1 ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  1 day ago
ਜਲਾਲਾਬਾਦ,16 ਮਈ( ਜਤਿੰਦਰ ਪਾਲ ਸਿੰਘ )- ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਪਿੰਡ ਜੀਵਾਂ ਅਰਾਈ ਦੇ ਕੋਲ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਦੂਜਾ...
ਮਾਨਸਾ ਜ਼ਿਲੇ੍ ’ਚ ਕੋਰੋਨਾ ਨਾਲ 4 ਮੌਤਾਂ, 298 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ ਅੱਜ ਇੱਥੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ,ਉੱਥੇ 298 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ । 583 ਪੀੜਤ ਸਿਹਤਯਾਬ ...
ਆਂਧਰਾ ਪ੍ਰਦੇਸ਼ ਵਿਚ ਅੰਤਿਮ ਸਸਕਾਰ ਲਈ ਮਿਲਣਗੇ 15 ਹਜ਼ਾਰ ਰੁਪਏ
. . .  1 day ago
ਹੈਦਰਾਬਾਦ, 16 ਮਈ - ਆਂਧਰਾ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 15,000 ਰੁਪਏ ਅਦਾ ਕਰਨ ਦੀ ਇਜਾਜ਼ਤ ...
ਨਵੀਂ ਦਿੱਲੀ: ਕੋਰੋਨਾ ਕਰਫ਼ਿਊ 'ਚ ਵਾਧੇ ਦੇ ਕਾਰਨ ਅਗਲੇ ਹੁਕਮਾਂ ਤਕ ਮੈਟਰੋ ਬੰਦ
. . .  1 day ago
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਹੁਣ ਮੰਗਲਵਾਰ ਨੂੰ ਹੋਵੇਗਾ
. . .  1 day ago
ਅੰਮ੍ਰਿਤਸਰ ,16 ਮਈ (ਜਸਵੰਤ ਸਿੰਘ ਜੱਸ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ ਬੀਤੀ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ...
ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਜਲਦ ਚਾਲੂ ਹੋਵੇਗਾ ਕੋਰੋਨਾ ਸੰਭਾਲ ਕੇਂਦਰ-ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 16 ਮਈ (ਵਿਨੋਦ, ਸ.ਸ. ਖੰਨਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ...
ਹਰੇਕ ਬੀ.ਪੀ.ਐਲ. ਪਰਿਵਾਰ ਨੂੰ ਦਿੱਤਾ ਜਾਵੇਗਾ ਸਰਕਾਰ ਵੱਲੋਂ ਰਾਸ਼ਨ
. . .  1 day ago
ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ
. . .  1 day ago
ਕੋਰੋਨਾ ਹੈਲਪਲਾਈਨ 'ਤੇ ਫੋਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਮਿਲੇਗਾ ਖਾਣਾ
. . .  1 day ago
ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰਨ ਵਾਲੇ ਹਸਪਤਾਲਾਂ ਨੂੰ ਬੰਦ ਕਰਾਂਗੇ-ਕੈਪਟਨ ਅਮਰਿੰਦਰ ਸਿੰਘ
. . .  1 day ago
ਕਿਰਪਾ ਕਰਕੇ ਸਰਕਾਰ ਦੀਆਂ ਹਦਾਇਤਾਂ ਦਾ ਕਰੋ ਪਾਲਨ
. . .  1 day ago
ਪਿੰਡਾਂ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪੇਂਡੂ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ
. . .  1 day ago
ਵਪਾਰੀਆਂ ਦੇ ਸਹਿਯੋਗ ਸਦਕਾ ਪੰਜਾਬ ਵਿਚ ਆਕਸੀਜਨ ਵਧੀ
. . .  1 day ago
ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਲਈ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ - ਕੈਪਟਨ ਅਮਰਿੰਦਰ ਸਿੰਘ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ, 19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ’ਤੇ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਕੋਰੋਨਾ ਕਾਰਨ 19 ਹੋਰ ...
ਪਠਾਨਕੋਟ ਵਿਚ ਕੋਰੋਨਾ ਦੇ 330 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ , 16 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ , ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਠਾਨਕੋਟ ਵਿਚ ...
ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 5 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23643 ਅਤੇ 5 ਮਰੀਜ਼ਾਂ ਦੀ ਮੌਤ ਹੋਣ ...
ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਬੈਂਸ ਅਤੇ ਗੋਸ਼ਾ ਸਮੇਤ 60 ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ ,16 ਮਈ {ਪਰਮਿੰਦਰ ਸਿੰਘ ਆਹੂਜਾ}- ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਲੋਕ ਇਨਸਾਫ ਪਾਰਟੀ ਅਤੇ ਅਕਾਲੀ ਆਗੂਆਂ ਵਿਚਾਲੇ ਕਰਫਿਊ ਦੌਰਾਨ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਕਰਫਿਊ ਦੀ ਉਲੰਘਣਾ ...
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੇਜੇ 50 ਕੰਸਟ੍ਰੇਟਰ
. . .  1 day ago
ਬਠਿੰਡਾ , 16 ਮਈ {ਨਾਇਬ ਸਿੱਧੂ}- ਬੀਬਾ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਮਹਾਂਮਾਰੀ ਦੀ ਵਧਦੀ ਬਿਮਾਰੀ ਨੂੰ ਦੇਖਦਿਆਂ ਹੋਇਆਂ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਗ਼ਰੀਬ ਲੋਕਾਂ ਦੇ ਇਲਾਜ ਕਰਵਾਉਣ ਵਿਚ ਅਸਫਲ ਹੋਈ ...
ਬੈਂਸ ਤੇ ਹੋਰਨਾਂ ਖਿਲਾਫ਼ ਕਾਰਵਾਈ ਨਾ ਹੋਣ 'ਤੇ ਆਰ-ਪਾਰ ਦੀ ਲੜਾਈ ਸ਼ੁਰੂ ਕਰਨ ਦਾ ਐਲਾਨ
. . .  1 day ago
ਲੁਧਿਆਣਾ,16 ਮਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਸਪੁੱਤਰ ਅਮਨਜੋਤ ਸਿੰਘ ਗੋਹਲਵੜੀਆ 'ਤੇ ਵਿਧਾਇਕ ਤੇ ਲੋਕ ਇਨਸਾਫ ...
ਸ਼ਹੀਦ ਥਾਣੇਦਾਰ ਦਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
. . .  1 day ago
ਪੱਟੀ ,16 ਮਈ (ਕੁਲਵਿੰਦਰਪਾਲ ਸਿੰਘ ਬੋਨੀ ਕਾਲੇਕੇ)-ਸ਼ਨੀਵਾਰ ਨੂੰ ਦਾਣਾ ਮੰਡੀ ਜਗਰਾਉ ਵਿਖੇ ਨਸ਼ਾਂ ਤਸਕਰਾਂ ਵੱਲੋਂ ਛਾਪਾਮਾਰੀ ਕਰਨ ਗਈ ਸੀ.ਆਈ.ਏ. ਸਟਾਫ ਜਗਰਾਊ ਦੀ ਟੀਮ 'ਤੇ ਗੋਲੀਆਂ ਚਲਾਈਆਂ ਦੌਰਾਨ ਦੋ ਥਾਣੇਦਾਰ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 31 ਮਈ ਤੱਕ ਵਧਾਈਆਂ ਪਾਬੰਦੀਆਂ
. . .  1 day ago
ਜਲੰਧਰ ਦੇ ਸੋਢਲ ਮੰਦਰ ਨਜ਼ਦੀਕ ਚਲੀ ਗੋਲੀ
. . .  1 day ago
ਜਲੰਧਰ , 16 ਮਈ -ਸੋਢਲ ਮੰਦਰ ਨਜ਼ਦੀਕ ਗੋਲੀ ਚੱਲਣ ਨਾਲ ਹਾਹਾਕਾਰ ਮੱਚ ਗਈ। ਗੋਲੀ ਚੱਲਣ ਦਾ ਕਾਰਨ ਕਲ੍ਹ ਰਾਤ ਮੁਹੱਲੇ 'ਚ ਰਹਿ ਰਹੇ ਨਿਹੰਗ ਸਿੰਘ ਨੇ ਕੁਝ ਨੌਜਵਾਨਾ ਨੂੰ ਖੜ੍ਹੇ ਹੋਣ ਤੋਂ ਰੋਕਿਆ ਸੀ। ਇਸੇ ਰੰਜਸ਼ ਦੇ ...
ਜੈਤੋ ’ਚ ਕੋਰੋਨਾ ਨਾਲ 2 ਔਰਤਾਂ ਦੀ ਮੌਤ
. . .  1 day ago
ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਅੰਦਰ ਕੋਰੋਨਾ ਦੀ ਭਿਆਨਕ ਬਿਮਾਰੀ ਦੇ ਕਾਰਨ 2 ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਐਸ.ਐਮ.ਓ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552

ਰੂਪਨਗਰ

ਆਮ ਆਦਮੀ ਪਾਰਟੀ ਵਲੋਂ ਘੋੜੇ ਰੇਹੜੇ 'ਤੇ ਚੜ੍ਹ ਕੇ ਤੇਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਆਮ ਆਦਮੀ ਪਾਰਟੀ ਨੇ ਡੀਜ਼ਲ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਵਿਰੁੱਧ ਘੋੜੇ ਰੇਹੜੇ 'ਤੇ ਸਵਾਰੀ ਕਰਕੇ ਰੋਸ ਪ੍ਰਦਰਸ਼ਨ ਕੀਤਾ | 'ਆਪ' ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਅਤੇ ਬਾਕੀ ਅਹੁਦੇਦਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇਲ ਅਤੇ ਗੈਸ ਦੀਆਂ ਕੀਮਤਾਂ 'ਚ ਵਾਧੇ ਦੇ ਖ਼ਿਲਾਫ਼ ਮੰਗ ਪੱਤਰ ਦੇਣ ਲਈ ਘੋੜੇ ਰੇਹੜੇ 'ਤੇ ਹੀ ਸਕੱਤਰੇਤ ਪੁੱਜੇ | ਜ਼ਿਲ੍ਹਾ ਸਕੱਤਰੇਤ ਦੇ ਮੁੱਖ ਗੇਟ ਨੂੰ ਭਾਵੇਂ ਘੋੜੇ ਰੇਹੜੇ ਲਈ ਬੰਦ ਕਰ ਦਿੱਤਾ ਗਿਆ ਪਰ ਤਹਿਸੀਲਦਾਰ ਨੇ ਮੁੱਖ ਗੇਟ 'ਤੇ ਪੁੱਜ ਕੇ ਰੇਹੜੇ ਦੇ ਉੱਪਰੋਂ ਹੀ ਮੰਗ ਪੱਤਰ ਹਾਸਲ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਮੌਜੂਦ 'ਆਪ' ਵਲੰਟੀਅਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਵਕੀਲ ਦਿਨੇਸ਼ ਚੱਢਾ, ਸਰਪ੍ਰਸਤ ਭਾਗ ਸਿੰਘ ਮੈਦਾਨ ਅਤੇ ਬਾਬੂ ਚਮਨ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਦਾ ਗਲਾ ਘੁਟ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਉਤਰ ਭਾਰਤ ਸੂਬਿਆਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਪੰਜਾਬ ਵਿਚ ਹਨ | ਇਸ ਦਾ ਕਾਰਨ ਹੈ ਕਿ ਕੈਪਟਨ ਸਰਕਾਰ ਨੇ ਡੀਜ਼ਲ ਪੈਟਰੋਲ ਉੱਤੇ ਹੋਰ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਟੈਕਸ ਵਸੂਲੀ ਕਰਨਾ | ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਕੈਪਟਨ ਸਰਕਾਰ ਨੇ ਜੋ ਪੈਟਰੋਲ ਡੀਜ਼ਲ ਉੱਤੇ ਨਵਾਂ ਟੈਕਸ ਲਗਾਇਆ ਸੀ, ਉਸ ਕਾਰਨ ਅੱਜ ਪੈਟਰੋਲ ਅਤੇ ਡੀਜ਼ਲ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਮਹਿੰਗਾ ਵਿਕ ਰਿਹਾ ਹੈ | ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਅੱਜ ਪੰਜਾਬ ਦੇ ਕਿਸਾਨ, ਆਮ ਲੋਕ ਅਤੇ ਛੋਟੇ ਅਤੇ ਮੱਧ ਵਪਾਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਹੋਰ ਉਤਰ ਭਾਰਤ ਸੂਬਿਆਂ ਦੇ ਮੁਕਾਬਲੇ ਪੈਟਰੋਲ ਦੀਆਂ ਕੀਮਤਾਂ ਲਗਪਗ 4 ਰੁਪਏ ਅਤੇ ਡੀਜ਼ਲ ਦੀ ਕੀਮਤ ਲਗਪਗ 3 ਰੁਪਏ ਵੱਧ ਹੈ | ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਕਾਰਨ ਆਮ ਜਨਤਾ ਦਾ ਜਨਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ | ਇਸ ਮੌਕੇ 'ਤੇ ਭਾਗ ਸਿੰਘ ਮੈਦਾਨ, ਬਾਬੂ ਚਮਨ ਲਾਲ, ਡਾ. ਚਰਨਜੀਤ ਚੰਨੀ, ਹਲਕਾ ਸ੍ਰੀ ਚਮਕੌਰ ਸਾਹਿਬ, ਸਵਰਨ ਸਿੰਘ ਸਾਂਪਲਾ ਰਿਟਾਇਰਡ ਆਈ ਆਰ ਐਸ, ਲੈਕਚਰਾਰ ਸੁਰਜਨ ਸਿੰਘ,ਸ਼ਿਵ ਕੁਮਾਰ ਸੈਣੀ,ਰਾਮ ਕੁਮਾਰ ਮੁਕਾਰੀ,ਮਨਜੀਤ ਸਿੰਘ ਬਰਨਾਲਵੀਂ, ਸੁਦੀਪ ਵਿੱਜ, ਅਮਨਦੀਪ ਸਿੰਘ, ਨਵਪ੍ਰੀਤ ਸ਼ਰਮਾ, ਦਵਿੰਦਰ ਸਿੰਘ ਸਿੰਘ ਸ਼ਿੰਦੂ, ਜਰਨੈਲ ਸਿੰਘ ਸਿੰਘ ਦਬੂੜ, ਭਜਨ ਸਿੰਘ ਡੂਮੇਵਾਲ, ਕੁਲਦੀਪ ਸਿੰਘ ਗਿੱਲ, ਮਨਜੀਤ ਸਿੰਘ ਬਹਿਰਾਮਪੁਰ, ਪ੍ਰਸ਼ੋਤਮ ਸਿੰਘ ਮਾਹਲਾਂ, ਪਰਲਾਦ ਸਿੰਘ ਢੰਗਰਾਲੀ, ਰਜਿੰਦਰ ਸਿੰਘ ਰਾਜਾ, ਸਕਿੰਦਰ ਸਿੰਘ ਸਹੇੜੀ, ਬਲਵੰਤ ਸਿੰਘ ਚੰਦਪੁਰੀ, ਸਵਿੰਦਰ ਸਿੰਘ ਲੰਬੜਦਾਰ, ਸੰਤੋਖ ਸਿੰਘ ਵਾਲੀਆ, ਸੰਦੀਪ ਜੋਸ਼ੀ, ਅਵਤਾਰ ਸਿੰਘ, ਸੁਹੇਲ ਸਿੰਘ, ਐਡਵੋਕੇਟ ਜਸਪ੍ਰੀਤ ਸਿੰਘ,ਗੌਰਵ ਕਪੂਰ ਰਣਜੀਤ ਸਿੰਘ, ਦਲਜੀਤ ਕੌਰ, ਆਦਿ ਮੌਜੂਦ ਸਨ |

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਾਰਨ ਡਾਕਟਰਾਂ ਨੇ ਵੀ ਕਾਰਾਂ ਛੱਡ ਸਾਈਕਲ ਚੁੱਕੇ

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਰਕੇ ਲੋਕਾਂ ਵਿਚ ਜਿੱਥੇ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ, ਮਹਿੰਗਾਈ ਵਧਣ ਨਾਲ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ | ਹਰ ਵਰਗ ਦੇ ਲੋਕਾਂ ਵਿਚ ਵੱਧ ਰਹੀ ...

ਪੂਰੀ ਖ਼ਬਰ »

ਕੀਰਤਪੁਰ ਸਾਹਿਬ ਵਿਖੇ ਚੋਰਾਂ ਦਾ ਵੱਡਾ ਹਮਲਾ

ਕੀਰਤਪੁਰ ਸਾਹਿਬ, 22 ਫਰਵਰੀ (ਪ.ਪ. ਰਾਹੀਂ)-ਕੀਰਤਪੁਰ ਸਾਹਿਬ ਵਿਖੇ ਬੀਤੀ ਰਾਤ ਚੌਰਾਂ ਵਲੋਂ ਬੁਲੰਦ ਹੋਂਸਲੇ ਨਾਲ ਅੱਧੀ ਦਰਜਨ ਦੁਕਾਨਾਂ ਦੇ ਸ਼ਟਰ ਤੋੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਕਾਰਨ ਸ਼ਹਿਰ ਦੇ ਵਪਾਰੀ ਵਰਗ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ...

ਪੂਰੀ ਖ਼ਬਰ »

ਮਿਡ ਡੇ ਮਿਲ ਕੁੱਕਾਂ ਨੂੰ 3000/-ਤਨਖ਼ਾਹ ਦੇਣ ਦਾ ਭਰੋਸਾ

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਮਿਡ ਡੇ ਮਿਲ ਕੁੱਕ ਯੂਨੀਅਨ ਜ਼ਿਲ੍ਹਾ ਰੋਪੜ ਦੀ ਮੀਟਿੰਗ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਪਾਰਕ, ਰੋਪੜ ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਮਿਡ ਡੇ ਮਿਲ ਕੁੱਕ ਯੂਨੀਅਨ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਭੇਜੇ ਮੰਗ ਪੱਤਰ

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ/ ਜ਼ਿਲ੍ਹਾ ਰੂਪਨਗਰ ਵਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ...

ਪੂਰੀ ਖ਼ਬਰ »

ਡਾਇਰੈਕਟਰ ਸਿੱਖਿਆ ਭੁੱਲਰ ਨੂੰ ਸਦਮਾ, ਇੰਗਲੈਂਡ ਵਿਖੇ ਬੇਟੇ ਦੀ ਹੋਈ ਅਚਾਨਕ ਮੌਤ

ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਸਕੂਲ ਐੱਸਜੀਐੱਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ...

ਪੂਰੀ ਖ਼ਬਰ »

ਆਈ.ਆਈ.ਟੀ. ਰੂਪਨਗਰ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ 5 ਰੋਜ਼ਾ ਅਟੱਲ ਵਰਕਸ਼ਾਪ ਆਰੰਭ

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਰੂਪਨਗਰ ਵਲੋਂ 22 ਤੋਂ 26 ਫਰਵਰੀ 2021 ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ ਪੰਜ ਰੋਜ਼ਾ ਅਟੱਲ ਵਰਕਸ਼ਾਪ ਆਰੰਭ ਹੋਈ | ਇਹ ਵਰਕਸ਼ਾਪ ਏ. ਆਈ. ਸੀ. ਟੀ. ਈ. ਏ ਨਵੀਂ ਦਿੱਲੀ ਵਲੋਂ ਸਪਾਂਸਰ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਪਗੜੀ ਸੰਭਾਲ ਦਿਵਸ ਸਬੰਧੀ ਸਮਾਗਮ ਅੱਜ

ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ (ਕਰਨੈਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤਹਿਤ ਸਥਾਨਕ ਭਗਤ ਰਵਿਦਾਸ ਚੌਂਕ ਵਿਖੇ ਸ਼ਹੀਦ ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਦੇ ਜਨਮ ਦਿਵਸ ਮੌਕੇ ਪਗੜੀ ਸੰਭਾਲ ਦਿਵਸ ਸਮਾਗਮ ਕਰਵਾਇਆ ਜਾਵੇਗਾ | ਇਹ ਜਾਣਕਾਰੀ ਕਿਸਾਨ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਅਤਿ-ਆਧੁਨਿਕ ਲਾਂਡਰੀ ਪਲਾਂਟ ਦਾ ਉਦਘਾਟਨ

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਯਤਨਾਂ ਤਹਿਤ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਵਲੋਂ ਸਿਵਲ ਹਸਪਤਾਲ ਕੰਪਲੈਕਸ ਵਿਖੇ ਨਵੇਂ ਸਥਾਪਤ ਕੀਤੇ ਗਏ ਲਾਂਡਰੀ ਪਲਾਂਟ ਦਾ ਰਸਮੀਂ ...

ਪੂਰੀ ਖ਼ਬਰ »

ਯੁਵਰਾਜਵੀਰ ਸਿੰਘ ਢਿੱਲੋਂ ਯੂਥ ਕਾਂਗਰਸ ਦੇ ਹਲਕਾ ਇੰਚਾਰਜ ਨਿਯੁਕਤ, ਚੰਨੀ ਨੇ ਦਿੱਤਾ ਨਿਯੁਕਤੀ ਪੱਤਰ

ਸ੍ਰੀ ਚਮਕੌਰ ਸਾਹਿਬ, 22 ਫਰਵਰੀ (ਜਗਮੋਹਣ ਸਿੰਘ ਨਾਰੰਗ)-ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਸਮਾਰੋਹ ਦੌਰਾਨ ਯੁਵਰਾਜਵੀਰ ਸਿੰਘ ਢਿੱਲੋਂ ਪੁੱਤਰ ਡਾ: ਸਤਨਾਮ ਸਿੰਘ ਢਿੱਲੋਂ ਨੂੰ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਇੰਚਾਰਜ ਨਿਯੁਕਤ ...

ਪੂਰੀ ਖ਼ਬਰ »

ਜੇਤੂ ਕੌ ਾਸਲਰਾਂ ਨੂੰ ਜਾਰੀ ਕੀਤੇ ਸਰਟੀਫਿਕੇਟ

ਸ੍ਰੀ ਚਮਕੌਰ ਸਾਹਿਬ, 22 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੀ ਚੋਣ ਤੋਂ ਬਾਦ ਜੇਤੂ ਰਹੇ ਉਮੀਦਵਾਰਾਂ ਨੂੰ ਚੋਣ ਰਿਟਰਨਿੰਗ ਅਫ਼ਸਰ ਕਮ ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਹਰਪ੍ਰੀਤ ਸਿੰਘ ਅਟਵਾਲ ਨੇ ਸਰਟੀਫਿਕੇਟ ਜਾਰੀ ਕੀਤੇ | ਇਸ ਮੌਕੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ 'ਚ ਕਿਸਾਨਾਂ ਨੂੰ ਦਿੱਲੀ ਲਈ ਕੀਤਾ ਲਾਮਬੰਦ

ਸ੍ਰੀ ਚਮਕੌਰ ਸਾਹਿਬ, 22 ਫਰਵਰੀ (ਜਗਮੋਹਣ ਸਿੰਘ ਨਾਰੰਗ)-ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਇਕ ਸਾਂਝੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਅਤੇ ਚਰਨ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਹੋਈ | ਜਿਸ ਵਿਚ ...

ਪੂਰੀ ਖ਼ਬਰ »

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਪੁਰਖਾਲੀ, 22 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਭਗਤ ਰਵਿਦਾਸ ਜੀ ਦੇ 644ਵੇਂ ਜਨਮ ਉਤਸਵ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਜੀ ਮੀਆਂਪੁਰ ਵਲੋਂ ਚੌਥਾ ਮਹਾਨ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਗੁਰੂ ਦੇ ਪੰਜ ...

ਪੂਰੀ ਖ਼ਬਰ »

ਪਿੰਡ ਬਹਿਲੂ ਵਿਖੇ ਵਿਕਾਸ ਕਾਰਜ ਜ਼ੋਰਾਂ 'ਤੇ

ਢੇਰ, 22 ਫਰਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਬਹਿਲੂ ਪੰਚਾਇਤ ਵਲੋਂ ਪਿੰਡ ਵਿਚ ਵਿਕਾਸ ਕਾਰਜ ਜ਼ੋਰਾਂ ਨਾਲ ਆਰੰਭ ਕੀਤੇ ਗਏ ਹਨ | ਪਿੰਡ ਦੇ ਹੋਣਹਾਰ ਸਰਪੰਚ ਕੁਲਦੀਪ ਸਿੰਘ ਰਾਣਾ ਵਲੋਂ ਸਭ ਤੋਂ ਵੱਡਾ ਕੰਮ ਪਿੰਡ ਦੀ ਫਿਰਨੀ ਨੂੰ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ...

ਪੂਰੀ ਖ਼ਬਰ »

ਦਿੱਲੀ ਅੰਦੋਲਨ ਲਈ ਕਿਸਾਨਾਂ ਦਾ ਜਥਾ ਰਵਾਨਾ

ਪੁਰਖਾਲੀ, 22 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਲਈ ਮੀਆਂਪੁਰ ਤੋਂ ਕਿਸਾਨਾਂ ਦਾ ਜਥਾ ਰਵਾਨਾ ਹੋਇਆ | ਇਸ ਸਬੰਧੀ ਸਰਪੰਚ ਗੁਰਚਰਨ ਸਿੰਘ ਚੰਨੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਲਈ ...

ਪੂਰੀ ਖ਼ਬਰ »

120 ਕਰੋੜੀ ਬਜਟ ਦੇ ਬਾਵਜੂਦ ਅਵਾਰਾ ਜਾਨਵਰਾਂ ਦੀ ਸਮੱਸਿਆ ਨਾਸੂਰ ਬਣੀ

ਨੰਗਲ, 22 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਦੇ ਲੋਕ ਇਹ ਪੰਜਾਬੀ ਕਹਾਵਤ ਦੀ ਅਕਸਰ ਹੀ ਵਰਤੋਂ ਕਰਦੇ ਹਨ ''ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ'' | ਨੰਗਲ ਨਗਰ ਕੌਂਸਲ ਕੋਲ 120 ਕਰੋੜ ਦਾ ਵੱਡਾ ਬਜਟ ਤਾਂ ਹੈ ਪਰ 5-7 ਕਿ. ਮੀ. ਖੇਤਰ 'ਚ ਫੈਲੇ ਸ਼ਹਿਰ ਲਈ ...

ਪੂਰੀ ਖ਼ਬਰ »

ਵਫ਼ਦ ਵਲੋਂ ਬਰਿੰਦਰ ਢਿੱਲੋਂ ਤੋਂ ਘਨੌਲੀ ਦੀ ਡਿਸਪੈਂਸਰੀ ਨੂੰ ਪ੍ਰਾਈਮਰੀ ਹੈਲਥ ਸੈਂਟਰ 'ਚ ਤਬਦੀਲ ਕਰਵਾਉਣ ਦੀ ਮੰਗ

ਘਨੌਲੀ, 22 ਫਰਵਰੀ (ਜਸਵੀਰ ਸਿੰਘ ਸੈਣੀ)-ਪਤਵੰਤੇ ਸੱਜਣਾਂ ਦੇ ਵਫ਼ਦ ਨੇ ਵਰਿੰਦਰ ਢਿੱਲੋਂ ਨੂੰ ਘਨੌਲੀ ਪਿੰਡ ਦੀ ਡਿਸਪੈਂਸਰੀ ਨੂੰ ਪ੍ਰਾਇਮਰੀ ਹੈਲਥ ਸੈਂਟਰ ਵਿਚ ਤਬਦੀਲ ਕਰਨ ਲਈ ਮਿਲੇ ਅਤੇ ਮੰਗ ਕੀਤੀ | ਇਸ ਸਬੰਧ ਵਿਚ ਵਿੱਕੀ ਧੀਮਾਨ ਨੇ ਕਿਹਾ ਕਿ ਆਦਰਸ਼ ਗ੍ਰਾਮ ...

ਪੂਰੀ ਖ਼ਬਰ »

ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਕੋਵਿਡ ਮਹਾਂਮਾਰੀ ਤੇ ਕਾਬੂ ਪਾਉਣ ਹਿਤ ਜ਼ਿਲੇ੍ਹ ਅੰਦਰ ਟੀਕਾਕਰਨ ਜਾਰੀ ਹੈ, ਜਿਸ ਅਧੀਨ ਸਰਕਾਰੀ ਅਤੇ ਗੈਰ-ਸਰਕਾਰੀ ਸਿਹਤ ਸੰਸਥਾਵਾਂ ਦੇ ਸਿਹਤ ਕਾਮਿਆਂ ਅਤੇ ਫ਼ਰੰਟ ਲਾਇਨ ਵਰਕਰਾਂ ਨੂੰ ਟੀਕਾਕਰਨ ਦੀ ਖ਼ੁਰਾਕ ਦਿੱਤੀ ਜਾ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਮੋਰਿੰਡਾ, 22 ਫਰਵਰੀ (ਕੰਗ)-ਪਰਸ਼ੂਰਾਮ ਚੌਂਕ ਮੋਰਿੰਡਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਹੱਥਾਂ ਵਿਚ ਬੈਨਰ ਫੜ੍ਹ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪਾਲ ...

ਪੂਰੀ ਖ਼ਬਰ »

ਗੰਨਾ ਕਾਸ਼ਤਕਾਰਾਂ ਵਲੋਂ ਖੰਡ ਮਿੱਲ ਮੋਰਿੰਡਾ ਅੱਗੇ ਧਰਨਾ

ਮੋਰਿੰਡਾ, 22 ਫਰਵਰੀ (ਕੰਗ)-ਗੰਨਾ ਕਾਸ਼ਤਕਾਰਾਂ ਵਲੋਂ ਗੰਨੇ ਦੀ ਬਕਾਇਆ ਪੇਮੈਂਟ ਨੰੂ ਲੈ ਕੇ ਖੰਡ ਮਿੱਲ ਮੋਰਿੰਡਾ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੰਨਾ ਕਾਸ਼ਤਕਾਰ ਕੁਲਵੀਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਸਤਿਗੁਰੂ ਕਬੀਰਧਾਮ ਭਰਤਗੜ੍ਹ ਦੇ ਨੁਮਾਇੰਦਿਆਂ ਦੀ ਚੋਣ

ਭਰਤਗੜ੍ਹ, 22 ਫਰਵਰੀ (ਜਸਬੀਰ ਸਿੰਘ ਬਾਵਾ)-ਸਥਾਨਕ ਕਬੀਰ ਮਹਾਂ ਸਭਾ ਤੇ ਕਬੀਰ ਪੰਥ ਸਮਾਜ ਦੇ ਪਤਵੰਤਿਆਂ ਦੀ ਵਿਸ਼ੇਸ਼ ਮੀਟਿੰਗ ਕੌਮੀ ਨੁਮਾਇੰਦਿਆਂ ਦੀ ਅਗਵਾਈ 'ਚ ਹੋਈ | ਇਸ ਦੌਰਾਨ ਕੌਮੀ ਪ੍ਰਧਾਨ ਆਰ. ਕੇ. ਭਾਟੀਆ, ਜਨਰਲ ਸਕੱਤਰ ਰਾਜੀਵ ਪਰਮਾਰ ਦੇ ਫ਼ੈਸਲੇ ਅਨੁਸਾਰ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਮੰਡੇ ਮੈਰਾਥਨ ਦੌੜ ਦਾ ਆਰੰਭ

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪੁਲਿਸ ਮੁਖੀ ਦੀ ਪਹਿਲ ਵਜੋਂ ਰੂਪਨਗਰ 'ਚ ਜ਼ਿਲ੍ਹਾ ਪੁਲਿਸ ਨੇ 'ਮੰਡੇ ਮਾਰਨਿੰਗ ਮੈਰਾਥਨ' ਦੌੜ ਦਾ ਆਰੰਭ ਕੀਤਾ ਜੋ ਆਉਣ ਵਾਲੇ ਹਰ ਸੋਮਵਾਰ ਨੂੰ ਵੀ ਕਰਵਾਈ ਜਾਵੇਗੀ | ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਰੂਪਨਗਰ ਦੀ ਮੀਟਿੰਗ 'ਚ ਵਿਜੈ ਇੰਦਰ ਸਿੰਗਲਾ ਵਲੋਂ ਅਧਿਕਾਰੀਆਂ ਨੂੰ ਹਦਾਇਤਾਂ

ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਸ੍ਰੀ ਵਿਜੈ ਇੰਦਰ ਸਿੰਗਲਾ ਲੋਕ ਨਿਰਮਾਣ ਤੇ ਸਿਖਿਆ ਮੰਤਰੀ ਪੰਜਾਬ ਸਰਕਾਰ ਜੋ ਕਿ ਕਮੇਟੀ ਦੇ ਚੇਅਰਮੈਨ ਹਨ, ਦੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ 51ਵਾਂ ਸਾਲਾਨਾ ਖੇਡ ਸਮਾਗਮ ਸ਼ਾਨੋ-ਸ਼ੌਕਤ ਨਾਲ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਾ 51ਵਾਂ ਸਾਲਾਨਾ ਖੇਡ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਇਸ ਮੌਕੇ ਐਸ. ਜੀ. ਪੀ. ਸੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ...

ਪੂਰੀ ਖ਼ਬਰ »

ਸਿੰਘਜ਼ ਕਲੱਬ ਵਲੋਂ ਕਰਵਾਇਆ ਪੰਜਵਾਂ ਵਿਸ਼ਾਲ ਅਥਲੈਟਿਕ ਟੂਰਨਾਮੈਂਟ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ (ਜੇ. ਐਸ. ਨਿੱਕੂਵਾਲ)-ਸਿੰਘਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਮੈਦਾਨ ਵਿਚ ਕਰਵਾਇਆ ਪੰਜਵਾਂ ਵਿਸ਼ਾਲ ਅਥਲੈਟਿਕ ਟੂਰਨਾਮੈਂਟ ਸਮਾਪਤ ਹੋ ਗਿਆ ਜਿਸ ਵਿਚ ਪੰਜਾਬ ਸਮੇਤ ਹਿਮਾਚਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX