ਤਾਜਾ ਖ਼ਬਰਾਂ


ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਦਿਹਾਂਤ
. . .  1 day ago
ਅਜਨਾਲਾ 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਸਮੂਹ ਅਜਨਾਲਾ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦ ਵਿਧਾਇਕ ਸ. ਅਜਨਾਲਾ ਦੇ ਵੱਡੇ ਭਰਾ ਮੇਜਰ ...
ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਟਰਾਲੇ ਦੀ ਟੱਕਰ ਨਾਲ 1 ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  1 day ago
ਜਲਾਲਾਬਾਦ,16 ਮਈ( ਜਤਿੰਦਰ ਪਾਲ ਸਿੰਘ )- ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਪਿੰਡ ਜੀਵਾਂ ਅਰਾਈ ਦੇ ਕੋਲ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਦੂਜਾ...
ਮਾਨਸਾ ਜ਼ਿਲੇ੍ ’ਚ ਕੋਰੋਨਾ ਨਾਲ 4 ਮੌਤਾਂ, 298 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ ਅੱਜ ਇੱਥੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ,ਉੱਥੇ 298 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ । 583 ਪੀੜਤ ਸਿਹਤਯਾਬ ...
ਆਂਧਰਾ ਪ੍ਰਦੇਸ਼ ਵਿਚ ਅੰਤਿਮ ਸਸਕਾਰ ਲਈ ਮਿਲਣਗੇ 15 ਹਜ਼ਾਰ ਰੁਪਏ
. . .  1 day ago
ਹੈਦਰਾਬਾਦ, 16 ਮਈ - ਆਂਧਰਾ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 15,000 ਰੁਪਏ ਅਦਾ ਕਰਨ ਦੀ ਇਜਾਜ਼ਤ ...
ਨਵੀਂ ਦਿੱਲੀ: ਕੋਰੋਨਾ ਕਰਫ਼ਿਊ 'ਚ ਵਾਧੇ ਦੇ ਕਾਰਨ ਅਗਲੇ ਹੁਕਮਾਂ ਤਕ ਮੈਟਰੋ ਬੰਦ
. . .  1 day ago
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਹੁਣ ਮੰਗਲਵਾਰ ਨੂੰ ਹੋਵੇਗਾ
. . .  1 day ago
ਅੰਮ੍ਰਿਤਸਰ ,16 ਮਈ (ਜਸਵੰਤ ਸਿੰਘ ਜੱਸ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ ਬੀਤੀ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ...
ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਜਲਦ ਚਾਲੂ ਹੋਵੇਗਾ ਕੋਰੋਨਾ ਸੰਭਾਲ ਕੇਂਦਰ-ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 16 ਮਈ (ਵਿਨੋਦ, ਸ.ਸ. ਖੰਨਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ...
ਹਰੇਕ ਬੀ.ਪੀ.ਐਲ. ਪਰਿਵਾਰ ਨੂੰ ਦਿੱਤਾ ਜਾਵੇਗਾ ਸਰਕਾਰ ਵੱਲੋਂ ਰਾਸ਼ਨ
. . .  1 day ago
ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ
. . .  1 day ago
ਕੋਰੋਨਾ ਹੈਲਪਲਾਈਨ 'ਤੇ ਫੋਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਮਿਲੇਗਾ ਖਾਣਾ
. . .  1 day ago
ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰਨ ਵਾਲੇ ਹਸਪਤਾਲਾਂ ਨੂੰ ਬੰਦ ਕਰਾਂਗੇ-ਕੈਪਟਨ ਅਮਰਿੰਦਰ ਸਿੰਘ
. . .  1 day ago
ਕਿਰਪਾ ਕਰਕੇ ਸਰਕਾਰ ਦੀਆਂ ਹਦਾਇਤਾਂ ਦਾ ਕਰੋ ਪਾਲਨ
. . .  1 day ago
ਪਿੰਡਾਂ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪੇਂਡੂ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ
. . .  1 day ago
ਵਪਾਰੀਆਂ ਦੇ ਸਹਿਯੋਗ ਸਦਕਾ ਪੰਜਾਬ ਵਿਚ ਆਕਸੀਜਨ ਵਧੀ
. . .  1 day ago
ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਲਈ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ - ਕੈਪਟਨ ਅਮਰਿੰਦਰ ਸਿੰਘ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ, 19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ’ਤੇ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਕੋਰੋਨਾ ਕਾਰਨ 19 ਹੋਰ ...
ਪਠਾਨਕੋਟ ਵਿਚ ਕੋਰੋਨਾ ਦੇ 330 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ , 16 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ , ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਠਾਨਕੋਟ ਵਿਚ ...
ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 5 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23643 ਅਤੇ 5 ਮਰੀਜ਼ਾਂ ਦੀ ਮੌਤ ਹੋਣ ...
ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਬੈਂਸ ਅਤੇ ਗੋਸ਼ਾ ਸਮੇਤ 60 ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ ,16 ਮਈ {ਪਰਮਿੰਦਰ ਸਿੰਘ ਆਹੂਜਾ}- ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਲੋਕ ਇਨਸਾਫ ਪਾਰਟੀ ਅਤੇ ਅਕਾਲੀ ਆਗੂਆਂ ਵਿਚਾਲੇ ਕਰਫਿਊ ਦੌਰਾਨ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਕਰਫਿਊ ਦੀ ਉਲੰਘਣਾ ...
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੇਜੇ 50 ਕੰਸਟ੍ਰੇਟਰ
. . .  1 day ago
ਬਠਿੰਡਾ , 16 ਮਈ {ਨਾਇਬ ਸਿੱਧੂ}- ਬੀਬਾ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਮਹਾਂਮਾਰੀ ਦੀ ਵਧਦੀ ਬਿਮਾਰੀ ਨੂੰ ਦੇਖਦਿਆਂ ਹੋਇਆਂ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਗ਼ਰੀਬ ਲੋਕਾਂ ਦੇ ਇਲਾਜ ਕਰਵਾਉਣ ਵਿਚ ਅਸਫਲ ਹੋਈ ...
ਬੈਂਸ ਤੇ ਹੋਰਨਾਂ ਖਿਲਾਫ਼ ਕਾਰਵਾਈ ਨਾ ਹੋਣ 'ਤੇ ਆਰ-ਪਾਰ ਦੀ ਲੜਾਈ ਸ਼ੁਰੂ ਕਰਨ ਦਾ ਐਲਾਨ
. . .  1 day ago
ਲੁਧਿਆਣਾ,16 ਮਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਸਪੁੱਤਰ ਅਮਨਜੋਤ ਸਿੰਘ ਗੋਹਲਵੜੀਆ 'ਤੇ ਵਿਧਾਇਕ ਤੇ ਲੋਕ ਇਨਸਾਫ ...
ਸ਼ਹੀਦ ਥਾਣੇਦਾਰ ਦਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
. . .  1 day ago
ਪੱਟੀ ,16 ਮਈ (ਕੁਲਵਿੰਦਰਪਾਲ ਸਿੰਘ ਬੋਨੀ ਕਾਲੇਕੇ)-ਸ਼ਨੀਵਾਰ ਨੂੰ ਦਾਣਾ ਮੰਡੀ ਜਗਰਾਉ ਵਿਖੇ ਨਸ਼ਾਂ ਤਸਕਰਾਂ ਵੱਲੋਂ ਛਾਪਾਮਾਰੀ ਕਰਨ ਗਈ ਸੀ.ਆਈ.ਏ. ਸਟਾਫ ਜਗਰਾਊ ਦੀ ਟੀਮ 'ਤੇ ਗੋਲੀਆਂ ਚਲਾਈਆਂ ਦੌਰਾਨ ਦੋ ਥਾਣੇਦਾਰ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 31 ਮਈ ਤੱਕ ਵਧਾਈਆਂ ਪਾਬੰਦੀਆਂ
. . .  1 day ago
ਜਲੰਧਰ ਦੇ ਸੋਢਲ ਮੰਦਰ ਨਜ਼ਦੀਕ ਚਲੀ ਗੋਲੀ
. . .  1 day ago
ਜਲੰਧਰ , 16 ਮਈ -ਸੋਢਲ ਮੰਦਰ ਨਜ਼ਦੀਕ ਗੋਲੀ ਚੱਲਣ ਨਾਲ ਹਾਹਾਕਾਰ ਮੱਚ ਗਈ। ਗੋਲੀ ਚੱਲਣ ਦਾ ਕਾਰਨ ਕਲ੍ਹ ਰਾਤ ਮੁਹੱਲੇ 'ਚ ਰਹਿ ਰਹੇ ਨਿਹੰਗ ਸਿੰਘ ਨੇ ਕੁਝ ਨੌਜਵਾਨਾ ਨੂੰ ਖੜ੍ਹੇ ਹੋਣ ਤੋਂ ਰੋਕਿਆ ਸੀ। ਇਸੇ ਰੰਜਸ਼ ਦੇ ...
ਜੈਤੋ ’ਚ ਕੋਰੋਨਾ ਨਾਲ 2 ਔਰਤਾਂ ਦੀ ਮੌਤ
. . .  1 day ago
ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਅੰਦਰ ਕੋਰੋਨਾ ਦੀ ਭਿਆਨਕ ਬਿਮਾਰੀ ਦੇ ਕਾਰਨ 2 ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਐਸ.ਐਮ.ਓ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552

ਪੰਜਾਬ / ਜਨਰਲ

ਬਜਟ ਇਜਲਾਸ ਦੇ ਉਦਘਾਟਨ ਵਾਲੇ ਦਿਨ ਵਿਧਾਨ ਸਭਾ ਦਾ ਘਿਰਾਓ ਕਰੇਗਾ ਅਕਾਲੀ ਦਲ

ਚੰਡੀਗੜ੍ਹ, 22 ਫਰਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਆਉਂਦੇ ਬਜਟ ਸੈਸ਼ਨ ਦੇ ਉਦਘਾਟਨੀ ਦਿਨ ਪਹਿਲੀ ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੇਗਾ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਗੁਟਕਾ ਸਾਹਿਬ ਦੀ ਚੁੱਕੀ ਸਹੁੰ ਤੋੜਨ ਦੀ ਬੇਅਦਬੀ ਭਰੀ ਕਾਰਵਾਈ ਖਿਲਾਫ਼ ਲੋਕਾਂ ਵਿਚ ਵਿਆਪਕ ਰੋਸ ਪ੍ਰਤੀ ਆਵਾਜ਼ ਬੁਲੰਦ ਕਰੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਰੋਸ ਪ੍ਰਦਰਸ਼ਨ ਦਾ ਮੁੱਖ ਧੁਰਾ ਲੋਕਾਂ ਦੇ ਲੱਕ ਤੋੜਵੇਂ ਬਿਜਲੀ ਦਰਾਂ ਵਿਚ ਵਾਧੇ ਤੇ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਟੈਕਸਾਂ ਵਿਚ ਕੀਤੇ ਵਾਧੇ ਦੀ ਬਦੌਲਤ ਤੇ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ, ਉਦੋਂ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੈਰਾਨੀਜਨਕ ਵਾਧਾ ਰਹੇਗਾ | ਮੀਟਿੰਗ ਨੇ ਕਾਂਗਰਸ ਸਰਕਾਰ ਵਲੋਂ ਪੋਸਟ ਮੈ੍ਰਟਿਕ ਸਕਾਲਰਸ਼ਿਪ ਦੇਣ ਤੋਂ ਇਨਕਾਰ ਕਰ ਕੇ ਦਲਿਤ ਨੌਜਵਾਨਾਂ ਪ੍ਰਤੀ ਵਿਖਾਈ ਬੇਰੁਖੀ ਦੀ ਵੀ ਨਿਖੇਧੀ ਕੀਤੀ ਗਈ | ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਸ਼ਾਮ ਇੱਥੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਦਿਨ-ਦਿਹਾੜੇ ਕੀਤੇ ਧੋਖੇ ਤੋਂ ਦੁਖੀ ਪੰਜਾਬ ਦੇ ਲੋਕਾਂ ਲਈ ਨਿਆਂ ਹਾਸਲ ਕਰਨ ਵਾਸਤੇ ਪਾਰਟੀ ਦੀ ਰਣਨੀਤੀ ਤੈਅ ਕੀਤੀ ਗਈ | ਮੀਟਿੰਗ ਵਿਚ ਲਏ ਫੈਸਲਿਆਂ ਦੇ ਵੇਰਵੇ ਦਿੰਦਿਆਂ ਸ੍ਰੀ ਬਾਦਲ ਨੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਪਾਰਟੀ ਨੇ ਭਾਰਤ ਸਰਕਾਰ ਵਲੋਂ ਕੋਰੋਨਾ ਦਾ ਬਹਾਨਾ ਵਰਤ ਕੇ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥੇ ਨੂੰ ਆਗਿਆ ਨਾ ਦੇਣ ਨੂੰ ਧਾਰਮਿਕ ਭਾਵਨਾਵਾਂ 'ਤੇ ਵੱਡਾ ਹਮਲਾ ਕਰਾਰ ਦਿੱਤਾ, ਜਦਕਿ ਸਰਕਾਰ ਆਪ ਕੋਰੋਨਾ ਵਾਇਰਸ ਦੇ ਖਿਲਾਫ਼ ਸਫਲਤਾ ਦੇ ਵੱਡੇ ਦਾਅਵੇ ਕਰ ਰਹੀ ਹੈ | ਸ੍ਰੀ ਬੈਂਸ ਨੇ ਦੱਸਿਆ ਕਿ 1 ਮਾਰਚ ਨੂੰ ਪਾਰਟੀ ਦੇ ਵਰਕਰ ਸੈਕਟਰ-25 ਵਿਚ ਸਵੇਰੇ ਇਕੱਤਰ ਹੋਣਗੇ, ਜਿਥੋਂ ਉਹ ਵਿਧਾਨ ਸਭਾ ਵੱਲ ਕੂਚ ਕਰਨਗੇ | ਮੀਟਿੰਗ ਨੇ ਸੂਬੇ ਵਿਚ ਹਾਲ ਹੀ ਵਿਚ ਸੰਪੰਨ ਹੋਈਆਂ ਮਿਉਂਸੀਪਲ ਚੋਣਾਂ ਵਿਚ ਸਰਕਾਰੀ ਜ਼ਬਰ ਦੇ ਸਿਰ 'ਤੇ ਕਾਂਗਰਸੀ ਗੁੰਡਿਆਂ ਵਲੋਂ ਲੋਕਤੰਤਰ ਦੇ ਕੀਤੇ ਕਤਲ ਦੀ ਨਿਖੇਧੀ ਕੀਤੀ | ਇਸ ਮੌਕੇ ਪਾਰਟੀ ਨੇ ਕੇਂਦਰ ਦੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿਚ ਆਪਣੀ ਜਾਨਾਂ ਗੁਆਉਣ ਵਾਲੇ ਸਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਅਟਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਉਪਿੰਦਰਜੀਤ ਕੌਰ, ਗੁਲਜ਼ਾਰ ਸਿੰਘ ਰਣੀਕੇ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਬਲਦੇਵ ਸਿੰਘ ਮਾਨ ਨੇ ਵੀ ਭਾਗ ਲਿਆ |

ਮਿੰਨੀ ਬੱਸ ਓਪਰੇਟਰਜ਼ ਐਸੋਸੀਏਸ਼ਨ ਪੰਜਾਬ ਨੇ ਨਵੇਂ ਪਰਮਿਟਾਂ 'ਤੇ ਜਤਾਇਆ ਇਤਰਾਜ਼

ਚੰਡੀਗੜ੍ਹ, 22 ਫਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਮਿੰਨੀ ਬੱਸ ਓਪਰੇਟਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਪੰਜ ਹਜ਼ਾਰ ਨਵੇਂ ਮਿੰਨੀ ਬੱਸ ਅਪਰੇਟਰਾਂ ਦੇ ਪਰਮਿਟਾਂ 'ਤੇ ਇਤਰਾਜ਼ ਜਤਾਇਆ ਹੈ | ਚੰਡੀਗੜ੍ਹ ਪੈੱ੍ਰਸ ਕਲੱਬ ਵਿਖੇ ਪੱਤਰਕਾਰ ਸੰਮੇਲਨ ...

ਪੂਰੀ ਖ਼ਬਰ »

ਇਸਲਾਮਾਬਾਦ ਦਾ ਨਾਂਅ ਬਦਲਣ ਲਈ ਆਨਲਾਈਨ ਪਟੀਸ਼ਨ ਦਾਇਰ

ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਗੁਆਂਢੀ ਦੇਸ਼ ਪਾਕਿਸਤਾਨ 'ਚ ਇਕ ਅਨੋਖੀ ਆਨਲਾਈਨ ਪਟੀਸ਼ਨ ਦਾਇਰ ਕੀਤੀ ਗਈ ਹੈ | ਇਸ ਪਟੀਸ਼ਨ 'ਚ ਇਹ ਮੰਗ ਕੀਤੀ ਗਈ ਹੈ ਕਿ ਰਾਜਧਾਨੀ 'ਇਸਲਾਮਾਬਾਦ' ਦਾ ਨਾਂਅ ਬਦਲ ਕੇ 'ਇਸਲਾਮਗੁੱਡ' (ਗੁੱਡ ਭਾਵ ਚੰਗਾ) ਰੱਖਿਆ ਜਾਵੇ | ਇਸ ਪਟੀਸ਼ਨ ...

ਪੂਰੀ ਖ਼ਬਰ »

ਦਿੱਲੀ ਤੋਂ ਪਰਤ ਰਹੇ ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ

ਗੁਰਾਇਆ/ਸ਼ਾਹਕੋਟ, 22 ਫਰਵਰੀ (ਚਰਨਜੀਤ ਸਿੰਘ ਦੁਸਾਂਝ, ਸੁਖਦੀਪ ਸਿੰਘ, ਬਾਂਸਲ)-ਕਿਸਾਨ ਅੰਦੋਲਨ ਦੌਰਾਨ ਦਿੱਲੀ ਮੋਰਚੇ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਕ ਜਥਾ ਟਰੈਕਟਰ ਟਰਾਲੀ 'ਤੇ ਐਤਵਾਰ ਸ਼ਾਮ ਨੂੰ ਪਿੰਡ ਤਲਵੰਡੀ ਸੰਘੇੜਾ ਲਈ ਸਿੰਘੂ ਬਾਰਡਰ ਤੋਂ ਵਾਪਸ ...

ਪੂਰੀ ਖ਼ਬਰ »

ਦਿੱਲੀ ਅੰਦੋਲਨ 'ਚ ਭਾਗ ਲੈ ਰਹੇ ਕਿਸਾਨ ਦੀ ਮੌਤ

ਮਜੀਠਾ, 22 ਫਰਵਰੀ (ਜਗਤਾਰ ਸਿੰਘ ਸਹਿਮੀ)-ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ 'ਚ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਯੂਨੀਅਨ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਾਂਝੀ ਅਗਵਾਈ ਹੇਠ ਮਜੀਠਾ ਨਜ਼ਦੀਕ ਪੈਂਦੇ ਭੋਮਾ ਦਾ ਵਸਨੀਕ ਕਿਸਾਨ ...

ਪੂਰੀ ਖ਼ਬਰ »

ਦਿੱਲੀ ਸੰਘਰਸ਼ 'ਚੋਂ ਪਰਤੇ ਕਿਸਾਨ ਦੀ ਮੌਤ

ਝੁਨੀਰ, 22 ਫਰਵਰੀ (ਰਮਨਦੀਪ ਸਿੰਘ ਸੰਧੂ)-ਪਿੰਡ ਨੰਦਗੜ੍ਹ ਦੇ ਕਿਸਾਨ ਦੀ ਸੰਘਰਸ਼ ਦੇ ਚੱਲਦਿਆਂ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਕੁਲਵੰਤ ਸਿੰਘ (48) ਪਿੰਡ ਦੇ ਜਥੇ ਵਿਚ ਦਿੱਲੀ ਵਿਖੇ ਗਿਆ ਹੋਇਆ ਸੀ, ਉੱਥੇ ਸਖ਼ਤ ਬਿਮਾਰ ਹੋ ਗਿਆ ਅਤੇ ਉਹ 15 ਫਰਵਰੀ ਨੂੰ ਵਾਪਸ ਪਿੰਡ ਆ ...

ਪੂਰੀ ਖ਼ਬਰ »

ਭਲਕੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਣਗੇ ਵਿਜੇ ਸਾਂਪਲਾ

ਜਲੰਧਰ, 22 ਫਰਵਰੀ (ਸ਼ਿਵ)-ਸਾਬਕਾ ਕੇਂਦਰੀ ਰਾਜ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਵਿਜੇ ਸਾਂਪਲਾ 24 ਫਰਵਰੀ ਨੂੰ ਦਿੱਲੀ ਵਿਚ ਆਲ ਇੰਡੀਆ ਅਣਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਣਗੇ | ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵਲੋਂ ਕੁਝ ਦਿਨ ...

ਪੂਰੀ ਖ਼ਬਰ »

ਨਹੀਂ ਰਹੇ ਉੱਘੇ ਪੰਜਾਬੀ ਗਾਇਕ ਤੇ ਗ਼ਜ਼ਲਕਾਰ ਜਗਜੀਤ ਜ਼ੀਰਵੀ

ਜ਼ੀਰਾ, 22 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)- ਦਹਾਕਿਆਂ ਦੌਰਾਨ ਜਲੰਧਰ ਦੂਰਦਰਸ਼ਨ ਅਤੇ ਰੇਡੀਉ 'ਤੇ ਆਪਣੀ ਗਾਇਕੀ ਦੀ ਬੁਲੰਦ ਆਵਾਜ਼ ਨਾਲ ਮਕਬੂਲ ਹੋਏ ਉਘੇ ਪੰਜਾਬੀ ਗਾਇਕ ਅਤੇ ਗ਼ਜ਼ਲਕਾਰ ਜਗਜੀਤ ਜ਼ੀਰਵੀ ਅੱਜ ਦੇਰ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ...

ਪੂਰੀ ਖ਼ਬਰ »

ਨੌਦੀਪ ਕੌਰ ਨੇ ਮੰਗੀ ਜ਼ਮਾਨਤ, ਹਰਿਆਣਾ ਸਰਕਾਰ ਨੂੰ ਨੋਟਿਸ

ਚੰਡੀਗੜ੍ਹ, 22 ਫਰਵਰੀ (ਬਿ੍ਜੇਂਦਰ ਗੌੜ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਦੌਰਾਨ ਗਿ੍ਫ਼ਤਾਰ ਦਲਿਤ ਲੇਬਰ ਐਕਟੀਵਿਸਟ ਨੌਦੀਪ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਦਿਆਂ ਨਿਯਮਿਤ ਜ਼ਮਾਨਤ ਦੀ ਮੰਗ ਕੀਤੀ ਹੈ | ਉਹ ਮਹੀਨੇ ਤੋਂ ...

ਪੂਰੀ ਖ਼ਬਰ »

'ਆਪ' ਦੇ ਉੱਚ ਆਗੂ ਦੀ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੌਰਾਨ ਗੈਰ ਮੌਜੂਦਗੀ ਬਣੀ ਚਰਚਾ ਦਾ ਵਿਸ਼ਾ

ਸੰਗਰੂਰ, 22 ਫਰਵਰੀ (ਧੀਰਜ ਪਸ਼ੌਰੀਆ)-ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਦੀਆਂ ਤਿਆਰੀਆਂ 'ਚ ਲੱਗੀ ਆਮ ਆਦਮੀ ਪਾਰਟੀ ਨੂੰ ਸੂਬੇ ਵਿਚ ਹੋਈਆਂ ਨਗਰ ਨਿਗਮਾਂ ਅਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਆਸ ਨਾਲੋਂ ਘੱਟ ਸੀਟਾਂ ਮਿਲਣ ਨੂੰ ਲੈ ਕੇ ਪਾਰਟੀ ਵਿਚ ਚਰਚਾਵਾਂ ਦਾ ...

ਪੂਰੀ ਖ਼ਬਰ »

ਤੇਲ ਦੀਆਂ ਬੇਤਹਾਸ਼ਾ ਵਧੀਆਂ ਕੀਮਤਾਂ ਤੇ ਮਹਿੰਗਾਈ ਖ਼ਿਲਾਫ਼ ਸੜਕਾਂ 'ਤੇ ਉਤਰੇਗਾ ਅਕਾਲੀ ਦਲ-ਚੰਦੂਮਾਜਰਾ

ਮੂਣਕ, ਖਨੌਰੀ, 22 ਫਰਵਰੀ (ਸਿੰਗਲਾ, ਭਾਰਦਵਾਜ, ਰਮੇਸ਼ ਕੁਮਾਰ)- ਸ਼੍ਰੋਮਣੀ ਅਕਾਲੀ ਦਲ ਨੇ ਤੇਲ ਦੀਆਂ ਬੇਤਹਾਸ਼ਾ ਵਧੀਆਂ ਕੀਮਤਾਂ ਤੇ ਮਹਿੰਗਾਈ ਦੇ ਵਿਰੋਧ 'ਚ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰਨ ਦਾ ਐਲਾਨ ਕਰ ਦਿੱਤਾ ਹੈ ...

ਪੂਰੀ ਖ਼ਬਰ »

ਤਿੰਨ ਦਿਨਾਂ 'ਚ ਪੱਕੇ ਦੰਦ ਲਗਾਉਣ ਦੀ ਵਿਧੀ ਲੰਮੇ ਸਮੇਂ ਲਈ ਕਾਮਯਾਬ-ਡਾ. ਨੈਨਸੀ

ਜਲੰਧਰ, 22 ਫਰਵਰੀ (ਐੱਮ. ਐੱਸ. ਲੋਹੀਆ)-ਸਥਾਨਕ ਨਿਊ ਜਵਾਹਰ ਨਗਰ 'ਚ ਚੱਲ ਰਹੇ ਹਰਪ੍ਰੀਤ ਅੱਖਾਂ ਅਤੇ ਦੰਦਾਂ ਦੇ ਕੇਂਦਰ 'ਚ 'ਬੇਸਲ ਇੰਪਲਾਂਟ' ਵਿਧੀ ਬਾਰੇ ਜਾਣਕਾਰੀ ਦੇਣ ਲਈ ਇਕ ਸੈਮੀਨਾਰ ਲਗਾਇਆ ਗਿਆ ਹੈ | 27 ਫਰਵਰੀ ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣ ...

ਪੂਰੀ ਖ਼ਬਰ »

ਭਾਰਤ ਸਰਕਾਰ ਵਲੋਂ ਜਥੇ 'ਤੇ ਰੋਕ ਲਗਾਏ ਜਾਣ ਕਾਰਨ ਦੋਵਾਂ ਦੇਸ਼ਾਂ 'ਚ ਵੱਖੋ-ਵੱਖਰੇ ਹੋਏ ਸ਼ਤਾਬਦੀ ਸਮਾਗਮ

ਅੰਮਿ੍ਤਸਰ, 22 ਫਰਵਰੀ (ਜਸਵੰਤ ਸਿੰਘ ਜੱਸ)-ਇਕ ਸਦੀ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁ: ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਸਮੇਂ ਦੇ ਮਹੰਤ ਨਰੈਣ ਦਾਸ ਦੇ ਕਬਜ਼ੇ 'ਚੋਂ ਮੁਕਤ ਕਰਾਉਣ ਲਈ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਸ਼ਹਾਦਤਾਂ ਦੇਣ ...

ਪੂਰੀ ਖ਼ਬਰ »

ਜਾਖੜ ਵਲੋਂ ਨਿਗਮ ਚੋਣਾਂ 'ਚ ਬਣਾਈ ਸਿਲੈੱਕਸ਼ਨ ਕਮੇਟੀ ਮੈਂਬਰਾਂ ਤੇ ਚੋਣ ਆਬਜ਼ਰਵਰਾਂ ਨਾਲ ਮੀਟਿੰਗ

ਚੰਡੀਗੜ੍ਹ, 22 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਅੱਜ ਇੱਥੇ ਸੂਬੇ 'ਚ ਹਾਲ ਹੀ 'ਚ ਨੇਪਰੇ ਚੜ੍ਹੀਆਂ ਨਿਗਮ ਅਤੇ ਕੌਂਸਲ ਚੋਣਾਂ ਲਈ ਕਾਂਗਰਸ ਵਲੋਂ ਬਣਾਈ ਸਟੇਟ ਉਮੀਦਵਾਰ ਚੋਣ ਕਮੇਟੀ ਮੈਂਬਰਾਂ ਅਤੇ ਵੱਖ-ਵੱਖ ਜ਼ਿਲਿ੍ਹਆਂ 'ਚ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਦੇ ਸਮਰ ਪੈਲੇਸ ਦੀ ਨਵਉਸਾਰੀ ਦੌਰਾਨ ਟਾਈਲਾਂ ਦੇ ਕੰਮ ਨੂੰ ਲੈ ਕੇ ਛਿੜਿਆ ਵਿਵਾਦ

ਸੁਰਿੰਦਰ ਕੋਛੜ ਅੰਮਿ੍ਤਸਰ, 22 ਫਰਵਰੀ-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ 'ਚ ਲਗਾਏ ਗਏ ਰਾਮ ਬਾਗ਼ ਦੇ ਅੱਧ ਵਿਚਕਾਰ ਉਸਾਰੇ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਦੀ ਨਵ-ਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਦੇ ਚੱਲਦਿਆਂ ਫ਼ਰਸ਼ 'ਤੇ ...

ਪੂਰੀ ਖ਼ਬਰ »

ਫੈੱਡਰੇਸ਼ਨ (ਮਹਿਤਾ) ਵਲੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਪੰਜਾਬ ਭਰ 'ਚ ਕੀਤੇ ਜਾਣਗੇ ਗੁਰਮਤਿ ਸਮਾਗਮ-ਢੋਟ

ਅੰਮਿ੍ਤਸਰ, 22 ਫਰਵਰੀ (ਜਸਵੰਤ ਸਿੰਘ ਜੱਸ)-100 ਸਾਲ ਪਹਿਲਾਂ ਵਾਪਰੇ ਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਮਨਾਏ ਸ਼ਤਾਬਦੀ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ...

ਪੂਰੀ ਖ਼ਬਰ »

ਪੁਲਿਸ ਦੀ ਫ਼ੌਰੀ ਕਾਰਵਾਈ ਔਰਤਾਂ ਵਿਰੁੱਧ ਹਿੰਸਾ ਦੀ ਮੁੱਢਲੀ ਜਾਂਚ ਦੌਰਾਨ ਨਿਭਾਅ ਸਕਦੀ ਹੈ ਅਹਿਮ ਭੂਮਿਕਾ-ਗੁਰਪ੍ਰੀਤ ਦਿਓ

ਚੰਡੀਗੜ੍ਹ, 22 ਫਰਵਰੀ (ਅਜੀਤ ਬਿਊਰੋ)-ਔਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਨਜਿੱਠਣ ਅਤੇ ਪੀੜਤ ਔਰਤਾਂ ਨੂੰ ਸਹਾਇਤਾ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਿਸ ਕਰਮੀਆਂ ਨੂੰ ਜਾਗਰੂਕ ਕਰਦਿਆਂ ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ...

ਪੂਰੀ ਖ਼ਬਰ »

ਫਰਾਂਸ ਦੇ ਐਂਟੀ ਰੈਡੀਕਲਿਜ਼ਮ ਬਿੱਲ ਨੂੰ ਲੈ ਕੇ ਪਾਕਿ ਰਾਸ਼ਟਰਪਤੀ ਵਲੋਂ ਧਮਕੀ

ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਇਸਲਾਮਿਕ ਕੱਟੜਪੰਥੀ ਨੂੰ ਰੋਕਣ ਲਈ ਫਰਾਂਸ ਵਲੋਂ ਲਿਆਂਦੇ ਗਏ ਕਾਨੂੰਨ ਬਾਰੇ ਇਤਰਾਜ਼ ਜਤਾਇਆ ਹੈ | ਉਨ੍ਹਾਂ ਨੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਫਰਾਂਸ ਨੂੰ ਨਵੇਂ ...

ਪੂਰੀ ਖ਼ਬਰ »

ਪੰਜਾਬ ਦੇ ਮੁੱਖ ਚੋਣ ਦਫ਼ਤਰ ਵਲੋਂ ਈ.ਆਰ.ਓਜ਼. ਨਾਲ ਈ-ਐਪਿਕ ਸਬੰਧੀ ਸਮੀਖਿਆ ਮੀਟਿੰਗ

ਚੰਡੀਗੜ੍ਹ, 22 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਅੱਜ ਗੂਗਲ ਰਾਹੀਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ (ਈ. ਆਰ. ਓ.) ਨਾਲ ਈ-ਐਪਿਕ (ਇਲੈਕਟ੍ਰਾਨਿਕ ਇਲੈਕਟੋਰਲ ਫ਼ੋਟੋ ਆਈਡੈਂਟਿਟੀ ਕਾਰਡ) ਪ੍ਰੋਗਰਾਮ ਦੀ ਇਕ ਸਮੀਖਿਆ ਮੀਟਿੰਗ ...

ਪੂਰੀ ਖ਼ਬਰ »

ਬੀ.ਕੇ.ਯੂ. ਕਾਦੀਆਂ ਵਲੋਂ ਤੋਮਰ ਦੇ ਕਿਸਾਨਾਂ ਬਾਰੇ ਦਿੱਤੇ ਬਿਆਨ ਦੀ ਨਿਖੇਧੀ

ਲੁਧਿਆਣਾ, 22 ਫਰਵਰੀ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵਲੋਂ ਜੋ ਭੀੜ ਇਕੱਠੇ ਕਰਨ ਨਾਲ ਕੇਂਦਰ ਸਰਕਾਰ ਦੇ ਕਾਨੂੰਨ ਰੱਦ ਨਹੀਂ ਹੋਣ ਦਾ ਬਿਆਨ ਦਿੱਤਾ ...

ਪੂਰੀ ਖ਼ਬਰ »

ਅਕਾਲੀ ਦਲ (ਅ) ਦਾ 5 ਮੈਂਬਰੀ ਜਥਾ ਸੰਸਦ ਸਾਹਮਣੇ ਗਿ੍ਫ਼ਤਾਰੀ ਦੇਣ ਲਈ ਅੱਜ ਹੋਵੇਗਾ ਰਵਾਨਾ

ਅੰਮਿ੍ਤਸਰ, 22 ਫਰਵਰੀ (ਜਸਵੰਤ ਸਿੰਘ ਜੱਸ)-ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹੇ 'ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਨੌਜਵਾਨਾਂ ਅਤੇ ਹੋਰਨਾਂ ਕੇਸਾਂ ਵਿਚ ਗਿ੍ਫਤਾਰ ਕੀਤੇ ਕਿਸਾਨ ਸਮਰਥਕਾਂ ਨੂੰ ਰਿਹਾਅ ਕਰਾਉਣ, ...

ਪੂਰੀ ਖ਼ਬਰ »

ਭਗਵਾਨ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ ਭਲਕੇ

ਲਧਿਆਣਾ, 22 ਫਰਵਰੀ (ਪੁਨੀਤ ਬਾਵਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਗਿੱਲ ਅਤੇ ਫ਼ਤਿਹ ਬਿਲਡਰਜ਼ ਐਂਡ ਕੰਨਟਰੈਕਟਰਸ ਤੇ ਫ਼ਤਿਹ ਲੈਂਡ ਡਿਵੈਲਪਰਜ਼ ਦੇ ਮਾਲਕ ਕੁਲਵਿੰਦਰ ਸਿੰਘ ਗਿੱਲ ਦੇ ਪਿਤਾ ਭਗਵਾਨ ਸਿੰਘ ਗਿੱਲ 16 ਫਰਵਰੀ 2021 ਦਿਨ ...

ਪੂਰੀ ਖ਼ਬਰ »

ਭਾਰਤ ਭੇਦਭਾਵ ਰਹਿਤ, ਪੁਸ਼ਟੀ ਯੋਗ ਪ੍ਰਮਾਣੂ ਹਥਿਆਰ ਰਹਿਤ ਪ੍ਰਤੀ ਵਚਨਬੱਧ-ਵਿਦੇਸ਼ ਸਕੱਤਰ

ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਭਾਰਤ ਦੇ ਵਿਦੇਸ਼ੀ ਸਕੱਤਰ ਹਰਸ਼ਵਰਧਨ ਸ਼ਿ੍ੰਗਲਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਇਕ ਜ਼ਿੰਮੇਦਾਰ ਪ੍ਰਮਾਣੂ ਹਥਿਆਰਬੰਦ ਦੇਸ਼ ਦੇ ਤੌਰ 'ਤੇ ਪ੍ਰਮਾਣੂ ਹਥਿਆਰਾਂ ਦਾ ਪਹਿਲਾਂ ਇਸਤੇਮਾਲ ਨਾ ਕਰਨ ਦੇ ਰੁੱਖ ਨਾਲ ਘੱਟੋ-ਘੱਟ ਵਿਸ਼ਵ ...

ਪੂਰੀ ਖ਼ਬਰ »

ਦਹਾਕਿਆਂ ਤੱਕ ਦੇਸ਼ 'ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਆਸਾਮ ਤੇ ਉੱਤਰ ਪੂਰਬ ਨੂੰ ਨਜ਼ਰਅੰਦਾਜ਼ ਕੀਤਾ- ਮੋਦੀ

ਧੇਮਾਜੀ (ਅਸਾਮ), 22 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦਹਾਕਿਆਂ ਤੱਕ ਦੇਸ਼ 'ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਅਸਾਮ ਤੇ ਉੱਤਰ ਪੂਰਬ ਨੂੰ ਨਜ਼ਰਅੰਦਾਜ਼ ਕੀਤਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਸਾਮ ਦੇ ਉੱਤਰੀ ਕੰਢੇ ਨਾਲ ...

ਪੂਰੀ ਖ਼ਬਰ »

ਨੈਸ਼ਨਲ ਹੈਰਾਲਡ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਭੇਜਿਆ ਸੋਨੀਆ ਤੇ ਰਾਹੁਲ ਨੂੰ ਨੋਟਿਸ

ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਹਾਈਕੋਰਟ ਨੇ ਨੈਸ਼ਨਲ ਹੈਰਾਲਡ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ | ਅਦਾਲਤ ਨੇ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦੀ ਪਟੀਸ਼ਨ 'ਤੇ ਜਵਾਬ ...

ਪੂਰੀ ਖ਼ਬਰ »

ਭਾਰਤ ਵਲੋਂ ਮਾਰੀਸ਼ਸ ਨੂੰ 10 ਕਰੋੜ ਡਾਲਰ ਦਾ ਰੱਖਿਆ ਕਰਜ਼ ਦੇਣ ਦਾ ਪ੍ਰਸਤਾਵ

ਪੋਰਟ ਲੁਈਸ, 22 ਫਰਵਰੀ (ਏਜੰਸੀ)-ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਦਰਮਿਆਨ ਹੋਈ ਗੱਲਬਾਤ ਦੇ ਬਾਅਦ ਭਾਰਤ ਨੇ ਸੋਮਵਾਰ ਨੂੰ ਰੱਖਿਆ ਸੰਪਤੀ ਦੀ ਖਰੀਦ 'ਚ ਸਹਾਇਤਾ ਕਰਨ ਲਈ ਮਾਰੀਸ਼ਸ ਨੂੰ 10 ਕਰੋੜ ਡਾਲਰ ਕਰਜ਼ ਦੇਣ ਦੀ ...

ਪੂਰੀ ਖ਼ਬਰ »

ਛੇਤੀ ਹੀ ਰੱਖਿਆ ਉਪਕਰਨਾਂ ਦਾ ਵੱਡਾ ਨਿਰਯਾਤਕ ਬਣ ਜਾਵੇਗਾ ਭਾਰਤ-ਮੋਦੀ

ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤ ਕੋਲ ਹਥਿਆਰ ਬਣਾਉਣ ਦਾ ਚੋਖਾ ਤਜਰਬਾ ਹੁੰਦਿਆਂ ਹੋਇਆਂ ਵੀ ਆਜ਼ਾਦੀ ਤੋਂ ਬਾਅਦ ਇਹ ਸਭ ਖ਼ਤਮ ਹੋ ਗਿਆ ਅਤੇ ਛੋਟੇ-ਛੋਟੇ ਹਥਿਆਰਾਂ ਲਈ ਵੀ ਅਸੀਂ ਦੂਜੇ ਦੇਸ਼ਾਂ 'ਤੇ ਨਿਰਭਰ ਹੋ ਗਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ...

ਪੂਰੀ ਖ਼ਬਰ »

ਇਕੱਲੇ ਪੱਛਮੀ ਬੰਗਾਲ 'ਚ ਹੀ ਨਹੀਂ, ਚੋਣਾਂ ਵਾਲੇ ਸਾਰੇ ਸੂਬਿਆਂ 'ਚ ਕੇਂਦਰੀ ਪੁਲਿਸ ਬਲ ਤਾਇਨਾਤ- ਚੋਣ ਕਮਿਸ਼ਨ

ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਕਈ ਦਹਾਕਿਆਂ ਤੋਂ ਚੋਣਾਂ ਵਾਲੇ ਸਾਰੇ ਸੂਬਿਆਂ 'ਚ ਕੇਂਦਰੀ ਪੁਲਿਸ ਬਲ ਆਮ ਅਭਿਆਸ (ਰੁਟੀਨ ਪ੍ਰੈਕਟਿਸ) ਵਜੋਂ ਤਾਇਨਾਤ ਕੀਤੇ ਜਾਂਦੇ ਹਨ ਅਤੇ ਇਹ ਖ਼ਾਸ ਤੌਰ 'ਤੇ ਪੱਛਮੀ ਬੰਗਾਲ 'ਚ ਹੀ ਨਹੀਂ ...

ਪੂਰੀ ਖ਼ਬਰ »

ਸਿਸਵਾਂ ਨੂੰ ਆਲਮੀ ਦਰਜੇ ਦੇ ਸੈਲਾਨੀ ਕੇਂਦਰ ਵਜੋਂ ਕੀਤਾ ਜਾਵੇਗਾ ਵਿਕਸਿਤ- ਕੈਪਟਨ

ਚੰਡੀਗੜ੍ਹ, 22 ਫਰਵਰੀ (ਅਜੀਤ ਬਿਊਰੋ) -ਸਿਸਵਾਂ ਨੂੰ ਇਕ ਪ੍ਰਮੁੱਖ ਅਤੇ ਤਰਜੀਹੀ ਈਕੋ ਟੂਰਿਜ਼ਮ ਕੇਂਦਰ ਵਜੋਂ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਆਪਣੇ ਦਫ਼ਤਰ ਵਿਚ ਕਿਤਾਬਚਾ, ਪੈਂਫਲੇਟ ਅਤੇ ...

ਪੂਰੀ ਖ਼ਬਰ »

ਇਕੱਲੇ ਪੱਛਮੀ ਬੰਗਾਲ 'ਚ ਹੀ ਨਹੀਂ, ਚੋਣਾਂ ਵਾਲੇ ਸਾਰੇ ਸੂਬਿਆਂ 'ਚ ਕੇਂਦਰੀ ਪੁਲਿਸ ਬਲ ਤਾਇਨਾਤ- ਚੋਣ ਕਮਿਸ਼ਨ

ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਕਈ ਦਹਾਕਿਆਂ ਤੋਂ ਚੋਣਾਂ ਵਾਲੇ ਸਾਰੇ ਸੂਬਿਆਂ 'ਚ ਕੇਂਦਰੀ ਪੁਲਿਸ ਬਲ ਆਮ ਅਭਿਆਸ (ਰੁਟੀਨ ਪ੍ਰੈਕਟਿਸ) ਵਜੋਂ ਤਾਇਨਾਤ ਕੀਤੇ ਜਾਂਦੇ ਹਨ ਅਤੇ ਇਹ ਖ਼ਾਸ ਤੌਰ 'ਤੇ ਪੱਛਮੀ ਬੰਗਾਲ 'ਚ ਹੀ ਨਹੀਂ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਸਿੱਧੂ ਦੀ ਬਰਸੀ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਤਲਵੰਡੀ ਸਾਬੋ, 22 ਫਰਵਰੀ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਹਲਕੇ ਦੇ ਸਾਬਕਾ ਵਿਧਾਇਕ ਦੇ ਪਿਤਾ ਸੱਚਖੰਡ ਵਾਸੀ ਸ: ਭੁਪਿੰਦਰ ਸਿੰਘ ਸਿੱਧੂ (ਸੇਵਾ ਮੁਕਤ ਆਈ.ਏ.ਐਸ.) ਸਾਬਕਾ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਬਰਸੀ ਮੌਕੇ ...

ਪੂਰੀ ਖ਼ਬਰ »

ਐਨ.ਆਈ. ਏ. ਵਲੋਂ ਲਸ਼ਕਰ ਦੇ 2 ਅੱਤਵਾਦੀਆਂ ਖ਼ਿਲਾਫ਼ ਦੋਸ਼-ਪੱਤਰ ਦਾਇਰ

ਬੇਂਗਲੁਰੂ, 22 ਫਰਵਰੀ (ਏਜੰਸੀ)- ਕੌਮੀ ਜਾਂਚ ਏਜੰਸੀ (ਐਨ.ਆਈ. ਏ.) ਵਲੋਂ ਸੋਮਵਾਰ ਨੂੰ ਇਥੋਂ ਦੀ ਇਕ ਵਿਸ਼ੇਸ਼ ਅਦਾਲਤ 'ਚ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 2 ਅੱਤਵਾਦੀਆਂ ਖ਼ਿਲਾਫ਼ ਭਾਰਤ 'ਚ ਹਿੰਦੂ ਭਾਈਚਾਰੇ ਦੀਆਂ ਅਹਿਮ ਸਖਸ਼ੀਅਤਾਂ ਨੂੰ ਮਾਰਨ ...

ਪੂਰੀ ਖ਼ਬਰ »

ਵੀ.ਐਲ.-ਐਸ.ਆਰ.ਐਸ.ਏ.ਐਮ. ਮਿਜ਼ਾਈਲ ਦਾ ਦੋ ਵਾਰ ਸਫਲ ਪ੍ਰੀਖਣ

ਬਾਲਾਸੋਰ, 22 ਫਰਵਰੀ (ਏਜੰਸੀ)- ਡੀ.ਆਰ.ਡੀ.ਓ. (ਰੱਖਿਆ ਖੋਜ ਅਤੇ ਵਿਕਾਸ ਸੰਗਠਨ) ਨੇ ਸੋਮਵਾਰ ਨੂੰ ਇੱਥੇ ਓਡੀਸ਼ਾ ਦੇ ਸਮੁੰਦਰੀ ਤਟ ਤੋਂ ਛੋਟੀ ਰੇਂਜ਼ ਦੀ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ | ਡੀ.ਆਰ.ਡੀ.ਓ. ਨੇ ਇਕ ਬਿਆਨ 'ਚ ਕਿਹਾ ਕਿ ...

ਪੂਰੀ ਖ਼ਬਰ »

ਭਾਰਤ ਦੀ ਬਿ੍ਕਸ ਸੰਮੇਲਨ ਦੀ ਮੇਜ਼ਬਾਨੀ ਪ੍ਰਤੀ ਚੀਨ ਨੇ ਪ੍ਰਗਟਾਇਆ ਸਮਰਥਨ

ਬੀਜਿੰਗ, 22 ਫਰਵਰੀ (ਏਜੰਸੀ)-ਚੀਨ ਨੇ ਸੋਮਵਾਰ ਨੂੰ ਇਸ ਸਾਲ ਦੇ ਬਿ੍ਕਸ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਦਾ ਸਮਰਥਨ ਕੀਤਾ ਹੈ | ਚੀਨ ਨੇ ਆਪਣਾ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਭਾਰਤ ਨਾਲ ਉਭਰਦੀ ਅਰਥ-ਵਿਵਸਥਾ ਦੇ ਪੰਜ ਮੈਂਬਰੀ ਸਮੂਹ ਵਿਚਕਾਰ ਸਹਿਯੋਗ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX