ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਅਨਲਾਕ : ਹਦਾਇਤਾਂ ਜਾਰੀ
. . .  1 day ago
ਵਰਲਡ ਟੈੱਸਟ ਚੈਂਪੀਅਨਸ਼ਿਪ : ਨਿਊਜ਼ੀਲੈਂਡ ਦੀ ਪਹਿਲੀ ਪਾਰੀ 249 ਦੌੜਾਂ 'ਤੇ ਸਮਾਪਤ
. . .  1 day ago
ਪਿੰਡ ਲੱਖਾ ਵਿਖੇ ਬਜ਼ੁਰਗ ਮਾਤਾ ਦਾ ਕਤਲ ਅਤੇ ਬਜ਼ੁਰਗ ਪਤੀ ਲਾਪਤਾ
. . .  1 day ago
ਹਠੂਰ (ਜਗਰਾਉਂ ),22 ਜੂਨ (ਜਸਵਿੰਦਰ ਸਿੰਘ ਛਿੰਦਾ)- ਪਿੰਡ ਲੱਖਾ ਵਿਖੇ ਇਕ ਬਜ਼ੁਰਗ ਮਾਤਾ ਸ਼ਾਤੀ ਦੇਵੀ (75) ਦਾ ਕਤਲ ਅਤੇ ਉਸ ਦੇ ਬਜ਼ੁਰਗ ਪਤੀ ਪੰਡਤ ਹਰੀਪਾਲ (86) ਦੇ ਲਾਪਤਾ ਹੋਣ ਦੀ ਖ਼ਬਰ ਮਿਲੀ...
ਰਮਣੀਕ ਚੌਕ ਵਿਖੇ ਇਕ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕਪੂਰਥਲਾ , 22 ਜੂਨ (ਅਮਰਜੀਤ ਸਿੰਘ ਸਡਾਨਾ) -ਸਥਾਨਕ ਰਮਣੀਕ ਚੌਕ ਵਿਖੇ ਸਥਿਤ ਇਕ ਬਰਗਰ ਹਟ ਨਾਮ ਦੇ ਰੈਸਟੋਰੈਂਟ ’ਤੇ ਸ਼ਾਮ ਕਰੀਬ 6 ਵਜੇ ਭਿਆਨਕ ਅੱਗ ਲੱਗ ਗਈ ਹੈ। ਮੌਕੇ ’ਤੇ ...
ਐਮਾਜ਼ਾਨ, ਫਲਿੱਪਕਾਰਟ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਭਾਰਤ ਸਖ਼ਤ ਈ-ਕਾਮਰਸ ਨਿਯਮਾਂ ਦੀ ਯੋਜਨਾ ਬਣਾ ਰਿਹਾ
. . .  1 day ago
ਨਵੀਂ ਦਿੱਲੀ ,22 ਜੂਨ - ਭਾਰਤ ਨੇ ਈ-ਕਾਮਰਸ ਵੈੱਬਸਾਈਟਾਂ 'ਤੇ ਫਲੈਸ਼ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ ਅਤੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ...
ਖਟਕੜ ਕਲਾਂ 'ਚ ਹਾਰਦਿਕ ਪਟੇਲ ਵਲੋਂ ਸ਼ਹੀਦਾਂ ਦੇ ਸਮਾਰਕ 'ਤੇ ਸਿਜਦਾ
. . .  1 day ago
ਬੰਗਾ, 22 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਜਰਾਤ...
ਇਟਲੀ ਦੇ ਸ਼ਹਿਰ ਕਰੇਮਾ ਵਿਖੇ ਪੰਜਾਬੀ ਲੜਕੀ ਅਤੇ ਲੜਕੇ ਦੀਆਂ ਭੇਦਭਰੀ ਹਾਲਤ ਵਿਚ ਲਾਸ਼ਾਂ ਬਰਾਮਦ
. . .  1 day ago
ਬਰੇਸ਼ੀਆ (ਇਟਲੀ), 22 ਜ਼ੂਨ (ਬਲਦੇਵ ਸਿੰਘ ਬੂਰੇਜੱਟਾਂ ) - ਇਟਲੀ ਦੇ ਸ਼ਹਿਰ ਕਰੇਮਾ ਨਜ਼ਦੀਕ ਵਗਦੀ ਵੇਕੈਲੀ ਨਹਿਰ ਵਿਚੋਂ ਪੰਜਾਬੀ ਲੜਕੀ ਸਾਕਸ਼ੀ ਪਨੇਸਰ (18 ਸਾਲ ) ਵਾਸੀ ਸੋਨਚੀਨੋ...
ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 22 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ...
ਰਵਨੀਤ ਸਿੰਘ ਬਿੱਟੂ ਦਾ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾਂ, ਬੰਦ ਏ.ਸੀ. ਦੇ ਕਮਰਿਆਂ ਵਿਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਨਾਲ ਮੰਤਰੀਆਂ ਅਤੇ ਵਿਧਾਇਕਾਂ ਦਾ ਮੁਲਾਕਾਤ ਦਾ ਦੌਰ ਜਾਰੀ ਹੈ। ਰਵਨੀਤ ਸਿੰਘ ਬਿੱਟੂ ਨੇ ਮੁਲਾਕਾਤ ਤੋਂ ਬਾਅਦ ...
ਜਲੰਧਰ 'ਚ ਮਿਲਿਆ ਗ੍ਰੀਨ ਫੰਗਸ ਦਾ ਇਕ ਹੋਰ ਮਰੀਜ਼, ਪੰਜਾਬ ਦਾ ਦੂਸਰਾ ਮਾਮਲਾ
. . .  1 day ago
ਜਲੰਧਰ, 22 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗ੍ਰੀਨ ਫੰਗਸ ਤੋਂ ਪੀੜਤ ਇਕ ਹੋਰ ਮਰੀਜ਼ ਮਿਲਿਆ ਹੈ, ਇਹ ਪੰਜਾਬ 'ਚ ਦੂਸਰਾ ਮਾਮਲਾ ਦੱਸਿਆ ਜਾ ਰਿਹਾ...
ਰਾਹੁਲ ਗਾਂਧੀ ਨਾਲ ਹੋਈ ਪਰਗਟ ਸਿੰਘ ਦੀ ਮੁਲਾਕਾਤ, ਪ੍ਰਗਟ ਸਿੰਘ ਦਾ ਕਹਿਣਾ - ਜਲਦ ਹੋਵੇ ਹੱਲ ਨਹੀਂ ਤਾਂ ਝੱਲਣਾ ਪੈ ਸਕਦਾ ਨੁਕਸਾਨ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਵਲੋਂ ਅੱਜ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਇਸੀ ਕੜੀ ਦੇ ਤਹਿਤ...
ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਕਮੇਟੀ ਅਤੇ ਰਾਹੁਲ ਗਾਂਧੀ ਨਾਖੁਸ਼ - ਸਰੋਤ
. . .  1 day ago
ਨਵੀਂ ਦਿੱਲੀ, 22 ਜੂਨ - ਕਮੇਟੀ ਅਤੇ ਰਾਹੁਲ ਗਾਂਧੀ ਦੋਵੇਂ ਨਵਜੋਤ ਸਿੰਘ ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਖੁਸ਼ ਨਹੀਂ ਹਨ...
ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ਪੁੱਜੀ ਪੀ.ਜੀ.ਆਈ.
. . .  1 day ago
ਚੰਡੀਗੜ੍ਹ, 22 ਜੂਨ(ਸੁਰਿੰਦਰਪਾਲ ਸਿੰਘ)- ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ...
ਨਾਜਾਇਜ਼ ਕੱਟੀ ਜਾ ਰਹੀ ਕਾਲੋਨੀ ਵਿਰੁੱਧ ਕਾਰਵਾਈ ਕਰਨ ਪਹੁੰਚੀ ਪੁੱਡਾ ਦੀ ਟੀਮ ਬੇਰੰਗ ਪਰਤੀ
. . .  1 day ago
ਅੰਮ੍ਰਿਤਸਰ, 22 ਜੂਨ (ਹਰਮਿੰਦਰ ਸਿੰਘ) - ਜਾਣਕਾਰੀ ਮਿਲੀ ਹੈ ਕਿ ਸਥਾਨਕ ਵਰਿੰਦਾਵਨ ਗਾਰਡਨ ਕਾਲੋਨੀ ਦੇ ਨਾਲ ਲਗਦੀ ਖੇਤੀਬਾੜੀ ਭੂਮੀ 'ਤੇ 4 ਏਕੜ 'ਚ ਉਸਾਰੀ ਜਾ ਰਹੀ...
ਤਿੰਨ ਮੈਂਬਰੀ ਕਮੇਟੀ ਦਾ ਕਹਿਣਾ,ਪਹਿਲਾਂ ਵਿਧਾਇਕਾਂ ਨੂੰ ਸੰਤੁਸ਼ਟ ਰੱਖਣਾ ਮਹੱਤਵਪੂਰਨ - ਸਰੋਤ
. . .  1 day ago
ਨਵੀਂ ਦਿੱਲੀ , 22 ਜੂਨ - ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੰਤੁਸ਼ਟ ਵਿਧਾਇਕਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਅਤੇ ਕਿਹਾ ਕਿ...
ਕੋਟਕਪੂਰਾ ਗੋਲੀਕਾਂਡ - ਉਦੇਸ਼ ਦੋਸ਼ੀਆਂ ਨੂੰ ਫੜਨਾ ਨਹੀਂ, ਬਲਕਿ ਮਾਮਲੇ ਨੂੰ ਲੈ ਕੇ ਰਾਜਨੀਤੀ ਕਰਨਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ) - ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਢੰਗ ਨਾਲ ਅੱਜ ਐੱਸ.ਆਈ.ਟੀ. ਦੀ ਟੀਮ ਜਾਂਚ ਕਰਨ ਲਈ ਆਈ ਹੈ...
ਤਪਾ ਵਿਖੇ ਟਰੱਕ ਅਪਰੇਟਰਾਂ ਨੇ ਹੜਤਾਲ ਕਰ ਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ) - ਟਰੱਕ ਯੂਨੀਅਨ ਤਪਾ ਦੇ ਅਪਰੇਟਰਾਂ ਨੇ ਕੇਂਦਰ ਸਰਕਾਰ ਵਲੋਂ ਤੇਲ ਕੀਮਤਾਂ ਅਤੇ ਟੈਕਸਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਦੇ
6ਵੇਂ ਪੇ ਕਮਿਸ਼ਨ ਦੇ ਵਿਰੋਧ 'ਚ ਮਨਿਸਟਰੀਅਲ ਕਾਮਿਆਂ ਨੇ ਪ੍ਰਬੰਧਕੀ ਕੰਪਲੈਕਸ 'ਚ ਕੱਢਿਆ ਰੋਸ ਮਾਰਚ
. . .  1 day ago
ਬਠਿੰਡਾ, 22 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਵੱਖ ਵੱਖ ਵਿਭਾਗਾਂ ਦੇ ਮਨਿਸਟਰੀਅਲ ਕਾਮਿਆਂ ਨੇ ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿਚ ਪ੍ਰਬੰਧਕੀ ਕੰਪਲੈਕਸ ਅੰਦਰ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ...
ਇੰਜੀਨੀਅਰਾਂ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਕੇਤਕ ਧਰਨਾ
. . .  1 day ago
ਬਠਿੰਡਾ, 22 ਜੂਨ (ਅਮ੍ਰਿਤਪਲ ਸਿੰਘ ਵਲਾਣ) - ਅੱਜ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਬਠਿੰਡਾ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਇਕੱਠੇ ਹੋਏ ਵੱਖ - ਵੱਖ ...
ਸਾਢੇ ਚਾਰ ਸਾਲ ਪਹਿਲਾਂ ਵੀ ਐੱਸ. ਆਈ. ਟੀ ਨੇ ਕੀਤੀ ਸੀ ਰਿਪੋਰਟ ਪੇਸ਼, ਹਾਈ ਕੋਰਟ ਨੇ ਸ. ਪ੍ਰਕਾਸ਼ ਸਿੰਘ ਬਾਦਲ 'ਤੇ ਲੱਗੇ ਦੋਸ਼ਾਂ ਨੂੰ ਦੱਸਿਆ ਸੀ ਗਲਤ - ਬੀਬੀ ਜਗੀਰ ਕੌਰ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ ਸਿੰਘ) - ਐੱਸ.ਆਈ.ਟੀ. ਸਰਕਾਰ ਵਲੋਂ ਬਣਾਈ ਗਈ ਹੈ, ਉਹ ਆਪਣਾ ਕੰਮ ਕਰੇਗੀ - ਬੀਬੀ ਜਗੀਰ ਕੌਰ , ਇਹ ਲੋਕਾਂ ਨੂੰ...
ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
. . .  1 day ago
ਚੰਡੀਗੜ੍ਹ, 22 ਜੂਨ ( ਸੁਰਿੰਦਰਪਾਲ ਸਿੰਘ) - ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ...
ਦਰਬਾਰ ਸਾਹਿਬ ਦਾ ਮਾਡਲ ਪੰਜਾਬੀ ਬਾਗ਼ ਵਿਚੋਂ ਤੁੜਵਾਉਣ ਤੋਂ ਬਾਅਦ ਸਿਰਸਾ ਨੇ ਕੀਤਾ ਸੰਗਤਾਂ ਦਾ ਧੰਨਵਾਦ
. . .  1 day ago
ਅਜੀਤ ਬਿਊਰੋ, 22 ਜੂਨ - ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ਼ ਵਿਚ ਬਣਾਇਆ ਗਿਆ ਦਰਬਾਰ ਸਾਹਿਬ ਦਾ ਮਾਡਲ ਤੁੜਵਾ ਦਿੱਤਾ ...
ਦੋ ਗਰੁੱਪਾਂ ਵਿਚ ਹੋਈ ਫਾਇਰਿੰਗ , ਇਕ ਨੌਜਵਾਨ ਹਲਾਕ
. . .  1 day ago
ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਵਿਖੇ ਦੋ ਗਰੁੱਪਾਂ ਵਿਚ ਹੋਈ ਫਾਇਰਿੰਗ ਦੌਰਾਨ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ...
ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 22 ਜੂਨ, ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ ,ਕੁੰਵਰ ਵਿਜੇ ਪ੍ਰਤਾਪ ਹੁਣ ਆਪ ਵਿਚ ਸ਼ਾਮਿਲ ਹੋ ਗਏ...
ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ - ਅਕਾਲੀ ਦਲ
. . .  1 day ago
ਚੰਡੀਗੜ੍ਹ, 22 ਜੂਨ - ਕੋਟਕਪੂਰਾ ਗੋਲੀਕਾਂਡ ਮਾਮਲਾ - ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ ਵਿਚ ਕੋਰੋਨਾ ਟੀਕਾਕਰਨ ਦਾ ਦੂਜਾ ਗੇੜ ਸ਼ੁਰੂ- 1721 ਨੇ ਲਗਵਾਇਆ ਟੀਕਾ

ਚੰਡੀਗੜ੍ਹ, 1 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਟੀਕਾਕਰਨ ਦੇ ਦੂਜੇ ਗੇੜ ਦੀ ਅੱਜ ਸ਼ੁਰੂਆਤ ਕੀਤੀ ਗਈ | ਟੀਕਾਕਰਨ ਪ੍ਰੋਗਰਾਮ ਨੂੰ ਉਸ ਵੇਲੇ ਵੱਡਾ ਜ਼ੋਰ ਮਿਲਿਆ ਜਦੋਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ. ਵੀ.ਪੀ. ਸਿੰਘ ਬਦਨੌਰ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਅਲਕਾ ਸਿੰਘ ਨੇ ਟੀਕਾ ਲਗਵਾਇਆ | ਇਸ ਮੌਕੇ ਰਾਜਪਾਲ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਟੀਕਾ ਲਗਵਾਉਣ ਤਾਂ ਜੋ ਸ਼ਹਿਰ ਵਿਚ ਕੋਵਿਡ ਇਨਫੈਕਸ਼ਨ ਤੋਂ 60 ਸਾਲ ਤੋਂ ਉਪਰ ਦੇ ਨਾਗਰਿਕਾਂ ਤੋਂ ਬਚਾਇਆ ਜਾ ਸਕੇ | ਅੱਜ ਪਹਿਲੇ ਦਿਨ ਪੰਜਾਬ ਦੇ ਸਾਬਕਾ ਡੀ.ਜੀ.ਪੀ. ਐਨ.ਪੀ.ਐਸ ਔਲਖ, ਯੂ.ਪੀ. ਦੇ ਸਾਬਕਾ ਡੀ.ਜੀ.ਪੀ. ਹਰਮੋਲ ਸਿੰਘ ਗਿੱਲ, ਰਾਜਸਥਾਨ ਦੇ ਸਾਬਕਾ ਡੀ.ਜੀ.ਪੀ. ਅਮਰਜੋਤ ਸਿੰਘ ਗਿੱਲ, ਪੰਜਾਬ ਦੇ ਸਾਬਕਾ ਡੀ.ਜੀ.ਪੀ. ਪੀ.ਸੀ ਡੋਗਰਾ, ਪੰਜਾਬ ਦੇ ਸਾਬਕਾ ਚੀਫ਼ ਸੈਕਟਰੀ ਸਰਵੇਸ਼ ਕੌਸ਼ਲ, ਯੂ.ਟੀ. ਦੇ ਸਾਬਕਾ ਗ੍ਰਹਿ ਸਕੱਤਰ ਕ੍ਰਿਸ਼ਨ ਮੋਹਨ, ਸਾਬਕਾ ਡੀ.ਪੀ.ਆਈ. ਕਾਲਜਾਂ ਪੰਜਾਬ ਰੂਪ ਔਲਖ ਤੋਂ ਇਲਾਵਾ ਸ਼ਹਿਰ ਦੇ ਹੋਰ ਕਈ ਬਜ਼ੁਰਗ ਨਾਗਰਿਕਾਂ ਨੂੰ ਰਜਿਸਟਰੇਸ਼ਨ ਤੋਂ ਬਾਅਦ ਆਪਣੀ ਪਹਿਲੀ ਖੁਰਾਕ ਮਿਲੀ | ਡੀ.ਐਚ.ਐਸ. ਡਾ. ਅਮਨਦੀਪ ਕੌਰ ਕੰਗ ਨੇ ਦੱਸਿਆ ਕਿ ਕੁੱਲ 1721 ਵਿਅਕਤੀਆਂ ਨੇ ਟੀਕਾ ਲਗਵਾਇਆ ਹੈ | ਉਨ੍ਹਾਂ ਨੇ ਟੀਕਾਕਰਨ ਮੁਹਿੰਮ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੁਹਿੰਮ ਵਿਚ ਹੋਰ ਤੇਜ਼ੀ ਆਏਗੀ |

49ਵਾਂ ਗੁਲਾਬ ਮੇਲਾ ਸਮਾਪਤ

ਚੰਡੀਗੜ੍ਹ, 1 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਖੇ ਸੈਰ-ਸਪਾਟਾ ਵਿਭਾਗ ਅਤੇ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵਲੋਂ ਕਰਵਾਇਆ 49ਵਾਂ ਗੁਲਾਬ ਮੇਲਾ ਅੱਜ ਸਮਾਪਤ ਹੋ ਗਿਆ | 26 ਫਰਵਰੀ ਨੂੰ ਸ਼ੁਰੂ ਹੋਏ ਚਾਰ ਦਿਨਾਂ ਗੁਲਾਬ ਮੇਲੇ ਦੌਰਾਨ ਆਰਟ ਇੰਸਟਾਲੇਸ਼ਨ ਵਰਕਸ਼ਾਪ, ...

ਪੂਰੀ ਖ਼ਬਰ »

ਕਮਲਜੀਤ ਸਿੰਘ ਬਣਵੈਤ ਦੀ ਪੁਸਤਕ 'ਇੱਕ ਬੰਦਾ ਹੁੰਦਾ ਸੀ' ਸਿੱਖਿਆ ਮੰਤਰੀ ਸਿੰਗਲਾ ਵਲੋਂ ਲੋਕ ਅਰਪਣ

ਚੰਡੀਗੜ੍ਹ, 1 ਮਾਰਚ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਅੱਜ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਪੰਜਾਬੀ ਲੇਖਕ ਕਮਲਜੀਤ ਸਿੰਘ ਬਣਵੈਤ ਦੀ ਪੁਸਤਕ, 'ਇੱਕ ਬੰਦਾ ਹੁੰਦਾ ਸੀ' ਨੂੰ ਲੋਕ ਅਰਪਣ ਕੀਤਾ ਗਿਆ | ਲੇਖਕ ਨੇ ਦੱਸਿਆ ਕਿ ਇਸ ਕਿਤਾਬ ...

ਪੂਰੀ ਖ਼ਬਰ »

ਸਮਾਰਟ ਖਿਡੌਣਿਆਂ ਦੇ ਮੁਕਾਬਲੇ ਰਵਾਇਤੀ ਖਿਡੌਣੇ ਵੱਧ ਪ੍ਰਭਾਵਸ਼ਾਲੀ ਤੇ ਵਾਤਾਵਰਨ ਦੇ ਅਨੁਕੂਲ

ਚੰਡੀਗੜ੍ਹ, 1 ਮਾਰਚ (ਮਨਜੋਤ ਸਿੰਘ ਜੋਤ)-ਐੱਮ.ਸੀ.ਐੱਮ. ਡੀ.ਏ.ਵੀ. ਕਾਲਜ ਫਾਰ ਵੁਮੈਨ ਸੈਕਟਰ- 36ਏ ਵਲੋਂ 'ਬੱਚਿਆਂ ਵਿਚ ਸਿੱਖਣ ਤੇ ਵਿਕਾਸ 'ਚ ਰਵਾਇਤੀ ਤੇ ਸਮਾਰਟ ਖਿਡੌਣਿਆਂ ਦੀ ਭੂਮਿਕਾ' ਵਿਸ਼ੇ 'ਤੇ ਆਧਾਰਿਤ ਅਧਿਐਨ ਪੂਰਾ ਕਰ ਲਿਆ ਗਿਆ | ਇਸ ਅਧਿਅਨ ਵਿਚ ਪਤਾ ਲੱਗਾ ਕੇ ...

ਪੂਰੀ ਖ਼ਬਰ »

ਉੱਪ ਕੁਲਪਤੀ ਵਲੋਂ ਵੱਖ-ਵੱਖ ਵਿਭਾਗਾਂ ਦਾ ਦੌਰਾ

ਚੰਡੀਗੜ੍ਹ, 1 ਮਾਰਚ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਖੇ ਉੱਪ ਕੁਲਪਤੀ ਪ੍ਰੋ. ਰਾਜ ਕੁਮਾਰ ਵਲੋਂ ਫਿਜ਼ਿਕਸ, ਕੈਮਿਸਟਰੀ, ਪੰਜਾਬੀ ਤੇ ਐਜੂਕੇਸ਼ਨ ਸਮੇਤ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਨੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਚਲਦਿਆਂ ...

ਪੂਰੀ ਖ਼ਬਰ »

5 ਤੋਂ 7 ਮਾਰਚ ਤੱਕ ਪਿੰਡ ਹਮਾਂਯੂਪੁਰ ਵਿਖੇ ਕਰਵਾਇਆ ਜਾਵੇਗਾ ਧਾਰਮਿਕ ਸਮਾਗਮ

ਲਾਲੜੂ, 1 ਮਾਰਚ (ਰਾਜਬੀਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸਲਾਨਾ ਗੁਰਮਤਿ ਸਮਾਗਮ 5, 6 ਅਤੇ 7 ਮਾਰਚ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਹਮਾਯੂੰਪੁਰ (ਤਸਿੰਬਲੀ) ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ...

ਪੂਰੀ ਖ਼ਬਰ »

ਦੇਸੀ ਪਿਸਤੌਲ ਤੇ ਦੋ ਜਿੰਦਾ ਕਾਰਤੂਸਾਂ ਸਮੇਤ ਇਕ ਕਾਬੂ

ਲਾਲੜੂ, 1 ਮਾਰਚ (ਰਾਜਬੀਰ ਸਿੰਘ)-ਲਾਲੜੂ ਪੁਲਿਸ ਨੇ ਇਕ ਨੌਜਵਾਨ ਕੋਲੋ ਕਥਿਤ ਤੌਰ 'ਤੇ ਇਕ ਦੇਸੀ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਐੱਸ. ਪੀ. ਰੂਰਲ ਡਾ. ਰਵਜੋਤ ਕੌਰ ਗਰੇਵਾਲ ਤੇ ਡੀ. ...

ਪੂਰੀ ਖ਼ਬਰ »

ਭੁੱਕੀ ਸਮੇਤ ਔਰਤ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 1 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਸਪੋਰਟਸ ਕੰਪਲੈਕਸ ਨੇੜੇ ਕੀਤੀ ਨਾਕਾਬੰਦੀ ਦੌਰਾਨ ਇਕ ਔਰਤ ਨੂੰ ਭੁੱਕੀ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਔਰਤ ਦੀ ਪਛਾਣ ਸੁਮਨ ਕੁਮਾਰੀ ਵਾਸੀ ਪਿੰਡ ਸੋਹਾਣਾ ਵਜੋਂ ਹੋਈ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਆਂਗਣਵਾੜੀ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਅੱਜ

ਐੱਸ. ਏ. ਐੱਸ. ਨਗਰ, 1 ਮਾਰਚ (ਰਾਣਾ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ 2 ...

ਪੂਰੀ ਖ਼ਬਰ »

ਗੁ. ਸਿੰਘ ਸ਼ਹੀਦਾਂ ਵਿਖੇ 14 ਮਾਰਚ ਨੂੰ ਮਨਾਇਆ ਜਾਵੇਗਾ ਨਾਨਕਸ਼ਾਹੀ ਸਾਲ ਦਾ ਆਗਮਨ ਪੁਰਬ

ਐੱਸ. ਏ. ਐੱਸ. ਨਗਰ, 1 ਮਾਰਚ (ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 14 ਮਾਰਚ ਨੂੰ 553ਵੇਂ ਨਾਨਕਸ਼ਾਹੀ ਸਾਲ ਦਾ ਆਗਮਨ ਪੁਰਬ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਗੁ. ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਸ੍ਰੀ ...

ਪੂਰੀ ਖ਼ਬਰ »

ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਗੁਰਦੁਆਰਾ ਧੰਨਾ ਭਗਤ ਫੇਜ਼ 8 ਵਿਖੇ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਸੰਤ ਬਾਬਾ ਸੁਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਪੰਥ ਦੇ ਮਹਾਨ ਕੀਰਤਨੀਏ, ਕਥਾ ਵਾਚਕਾਂ ਅਤੇ ਸੰਤ ...

ਪੂਰੀ ਖ਼ਬਰ »

ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ 'ਚ 831 ਕਰਾਫਟਸਮੈਨ ਇੰਸਟਰੱਕਟਰਾਂ ਦੀ ਭਰਤੀ ਦਾ ਰਾਹ ਪੱਧਰਾ ਹੋਇਆ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿਚ 831 ਕਰਾਫਟਸਮੈਨ ਇੰਸਟਰੱਕਟਰਾਂ ਦੀ ਹੋਣ ਜਾ ਰਹੀ ਨਵੀਂ ਭਰਤੀ ਅਤੇ ਵਿਭਾਗੀ ਨਿਯਮਾਂ ਵਿਚ ਕੀਤੀ ਜਾ ਰਹੀ ਸੋਧ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਵਿਭਾਗ ਦੇ ਮੰਤਰੀ ...

ਪੂਰੀ ਖ਼ਬਰ »

ਔਰਤਾਂ ਨੂੰ ਖੇਤੀ ਸੈਕਟਰ ਵਿਚ ਭਾਗੀਦਾਰੀ ਦੁਆਉਣ 'ਚ ਸੋਨਾਲੀਕਾ ਯਤਨਸ਼ੀਲ

ਚੰਡੀਗੜ੍ਹ, 1 ਮਾਰਚ (ਅ.ਬ)-ਸੋਨਾਲੀਕਾ ਟਰੈਕਟਰਜ਼ ਕਿਸਾਨਾਂ ਦੇ ਨਾਲ ਬਹੁਤ ਕਰੀਬੀ ਤੋਂ ਕੰਮ ਕਰ ਰਿਹਾ ਹੈ ਅਤੇ ਤੇਜ਼ੀ ਨਾਲ ਨਵੇਂ ਉਤਪਾਦਾਂ ਦਾ ਵਿਕਾਸ ਕਰ ਰਿਹਾ ਹੈ | ਸੋਨਾਲੀਕਾ ਦੇ ਟਰੈਕਟਰ ਅਤੇ ਖੇਤੀ ਦੇ ਉਪਕਰਨ ਖੇਤਾਂ 'ਚ ਔਰਤਾਂ ਦੀ ਭਾਗੀਦਾਰੀ ਦੁਆਉਣ 'ਚ ਕਾਫ਼ੀ ...

ਪੂਰੀ ਖ਼ਬਰ »

ਸਕੂਲ ਸਿੱਖਿਆ ਵਿਭਾਗ ਵਲੋਂ ਖੇਡ ਫ਼ੰਡਾਂ ਦੀ ਵਰਤੋਂ ਸਬੰਧੀ ਨਵੀਆਂ ਹਦਾਇਤਾਂ ਜਾਰੀ

ਚੰਡੀਗੜ੍ਹ, 1 ਮਾਰਚ (ਅਜੀਤ ਬਿਊਰੋ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਦੇ ਪਾਸ ਮੌਜੂਦ ਖੇਡ ਫ਼ੰਡ ਦੀ ਵਰਤੋਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਇਸ ਨੂੰ ਖ਼ਰਚਣ ਸਬੰਧੀ ਵਧੇਰੇ ਪਾਰਦਰਸ਼ਤਾ ਲਿਆਂਦੀ ਜਾ ਸਕੇ | ਇਸਦੀ ਜਾਣਕਾਰੀ ...

ਪੂਰੀ ਖ਼ਬਰ »

ਔਰਤਾਂ ਦੀ ਸੁਰੱਖਿਆ ਸਬੰਧੀ ਪੁਲਿਸ ਕਰਮੀਆਂ ਦੀ ਪੰਜ ਦਿਨਾਂ ਵਰਕਸ਼ਾਪ ਸ਼ੁਰੂ

ਚੰਡੀਗੜ੍ਹ, 1 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੀ ਮਹਿਲਾ ਅਤੇ ਬਾਲ ਸਹਿਯੋਗ ਯੂਨਿਟ ਵਲੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਰਮੀਆਂ ਲਈ ਪੰਜ ਦਿਨਾਂ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਵਰਕਸ਼ਾਪ ਰਿਕਰੂਟ ਟਰੇਨਿੰਗ ਸੈਂਟਰ ...

ਪੂਰੀ ਖ਼ਬਰ »

ਪੱਤਰਕਾਰਾਂ ਨੂੰ ਵੀ ਕੋਰੋਨਾ ਟੀਕਾਕਰਨ ਦੀ ਪਹਿਲੀ ਲਾਈਨ 'ਚ ਸ਼ਾਮਿਲ ਕੀਤਾ ਜਾਵੇ-ਅਸ਼ਵਨੀ ਸ਼ਰਮਾ

ਚੰਡੀਗੜ੍ਹ, 1 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਵਿਚ ਸ਼ੁਰੂ ਹੋਏ ਕੋਰੋਨਾ ਟੀਕਾਕਰਨ ਦੇ ਦੂਜੇ ਗੇੜ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਕਾਰੀ ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਤੋਂ ਫ਼ੋਨ ਅਤੇ ਪੈਸੇ ਖੋਹੇ

ਚੰਡੀਗੜ੍ਹ, 1 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਮਲੋਆ ਵਿਚ ਇਕ ਰਾਹ ਜਾਂਦੇ ਵਿਅਕਤੀ ਨਾਲ ਝਪਟਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਝਾਂਮਪੁਰ ਮੁਹਾਲੀ ਦੇ ਰਹਿਣ ਵਾਲੇ ਬ੍ਰੀਜੇਸ਼ ਨੇ ਪੁਲਿਸ ਨੂੰ ਦਿੱਤੀ ਹੈ | ...

ਪੂਰੀ ਖ਼ਬਰ »

ਚੰਡੀਗੜ੍ਹ ਵਿਚ ਕੋਰੋਨਾ ਦੇ 69 ਨਵੇਂ ਮਾਮਲੇ, 1 ਮੌਤ- 19 ਮਰੀਜ਼ ਠੀਕ ਹੋਏ

ਚੰਡੀਗੜ੍ਹ, 1 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਵੱਧਣੇ ਸ਼ੁਰੂ ਹੋ ਗਏ ਹਨ | ਸ਼ਹਿਰ ਵਿਚ ਅੱਜ ਕੋਰੋਨਾ ਦੇ 69 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ ਇਕ ਮਰੀਜ਼ ਦੀ ਮੌਤ ਹੋਣ ਦੀ ਵੀ ਖ਼ਬਰ ਹੈ | ਸਿਹਤ ਵਿਭਾਗ ਅਨੁਸਾਰ ਸੈਕਟਰ-21 ਦਾ ...

ਪੂਰੀ ਖ਼ਬਰ »

ਸਹਿ-ਮੁਲਜ਼ਮ ਦੇ ਬਿਆਨ ਭਾਰਤੀ ਐਵੀਡੈਂਸ ਐਕਟ ਤਹਿਤ ਸਵੀਕਾਰਯੋਗ ਹਨ-ਹਾਈਕੋਰਟ

ਚੰਡੀਗੜ੍ਹ, 1 ਮਾਰਚ (ਬਿ੍ਜੇਂਦਰ ਗੌੜ)-ਕਿਸੇ ਕੇਸ ਦੀ ਜਾਂਚ ਦੌਰਾਨ ਸਹਿ-ਮੁਲਜ਼ਮ ਦੇ ਬਿਆਨ ਨੂੰ ਸਵੀਕਾਰ ਕਰਨ ਦੇ ਅਹਿਮ ਸਵਾਲ 'ਤੇ ਚੰਨਣਾ ਪਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਇਸ 'ਤੇ ਵਿਚਾਰ ਨਾ ਕੀਤੇ ਜਾਨ ਨੂੰ ਲੈ ਕੇ ਪੇਸ਼ ਦਲੀਲਾਂ ਪੂਰੀ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਚੋਰੀ, ਮਾਮਲੇ ਦਰਜ

ਚੰਡੀਗੜ੍ਹ, 1 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਨੇ ਚੋਰੀ ਨੇ ਦੋ ਮਾਮਲੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਆਦਰਸ਼ ਨਗਰ ਨਇਆ ਗਰਾਂਓ ਦੇ ਰਹਿਣ ਵਾਲੇ ਸੰਦੀਪ ਦੁਹਾਨ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਸਰਦੂਲ ਸਿਕੰਦਰ ਦੇ ਪਰਿਵਾਰ ਨੂੰ ਸ਼ੋ੍ਰਮਣੀ ਕਮੇਟੀ ਵਿੱਤੀ ਸਹਾਇਤਾ ਦੇਵੇ

ਚੰਡੀਗੜ੍ਹ, 1 ਮਾਰਚ (ਅਜੀਤ ਬਿਊਰੋ)-ਗੀਤਕਾਰ ਸੁਰਿੰਦਰ ਸਿੰਘ ਮੀਆਂਪੁਰੀਆ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੇ ਪਰਿਵਾਰ ਨੂੰ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ 60 ਨਵੇਂ ਮਰੀਜ਼ ਸਾਹਮਣੇ ਆਏ, 16 ਹੋਏ ਸਿਹਤਯਾਬ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਵਾਇਰਸ ਦੇ 60 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 16 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ...

ਪੂਰੀ ਖ਼ਬਰ »

ਕਾਲਕਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ

ਪੰਚਕੂਲਾ, 1 ਮਾਰਚ (ਕਪਿਲ)-ਜ਼ਿਲ੍ਹਾ ਪੰਚਕੂਲਾ ਅਧੀਨ ਪੈਂਦੇ ਕਾਲਕਾ ਸਥਿਤ ਕਾਲੀ ਮਾਤਾ ਦੇ ਮੰਦਰ ਦੇ ਸਾਹਮਣੇ ਪੈਂਦੇ ਗੁਰਦੁਆਰਾ ਸਿੰਘ ਸਭਾ ਵਿਖੇ ਇਕ ਮਹਿਲਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜਨ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਸਾਰੀ ਘਟਨਾ ...

ਪੂਰੀ ਖ਼ਬਰ »

ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਪੰਚਾਇਤ ਦੇ ਦਫ਼ਤਰ ਅੱਗੇ ਧਰਨਾ ਜਾਰੀ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵਲੋਂ ਆਪਣੀ ਰੁਕੀਆਂ ਪੈਨਸ਼ਨਾਂ ਨੂੰ ਜਾਰੀ ਕਰਵਾਉਣ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਰੋਜ਼ਾਨਾ ਡਾਇਰੈਕਟਰ ਪੰਚਾਇਤ ਪੰਜਾਬ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾ ...

ਪੂਰੀ ਖ਼ਬਰ »

ਨਾਈਜ਼ੀਰੀਅਨ ਸਮੇਤ 2 ਮੁਲਜ਼ਮ 1 ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 1 ਮਾਰਚ (ਜਸਬੀਰ ਸਿੰਘ ਜੱਸੀ)-ਸੀ. ਆਈ. ਏ. ਸਟਾਫ਼ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਨਾਈਜ਼ੀਰੀਅਨ ਸਮੇਤ 2 ਮੁਲਜ਼ਮਾਂ ਨੂੰ 1 ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ | ਮੁਲਜ਼ਮਾਂ ਦੀ ਪਛਾਣ ਵਕੀਲ ਹਸਨ ਵਾਸੀ ਮੂਲ ਵਾਸੀ ...

ਪੂਰੀ ਖ਼ਬਰ »

ਸਿਟੀ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਤੇ ਚੋਰੀ ਦੇ ਵਾਹਨਾਂ ਸਬੰਧੀ ਵੱਖ-ਵੱਖ ਮਾਮਲੇ ਦਰਜ

ਖਰੜ, 1 ਮਾਰਚ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਚੋਰੀ ਦੇ ਵਾਹਨਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਵੱਖ-ਵੱਖ ਮਾਮਲੇ ਦਰਜ ਕਰਕੇ ਕਈ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਹਾਇਕ ...

ਪੂਰੀ ਖ਼ਬਰ »

ਸਾਢੇ 4 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਦੀ ਕੋਸ਼ਿਸ਼

ਪੰਚਕੂਲਾ, 1 ਮਾਰਚ (ਕਪਿਲ)-ਪੰਚਕੂਲਾ ਦੇ ਸੈਕਟਰ-20 ਵਿਖੇ ਇਕ ਸਾਢੇ 4 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-20 ਦੇ ...

ਪੂਰੀ ਖ਼ਬਰ »

ਕੋਵਿਡ ਟੀਕਾਕਰਨ ਦੇ ਤੀਸਰੇ ਪੜਾਅ ਦੇ ਪਹਿਲੇ ਦਿਨ ਮਹਾਰਾਣੀ ਪ੍ਰਨੀਤ ਕੌਰ ਨੇ ਕੋਵਿਡ ਵੈਕਸੀਨ ਲਗਵਾਈ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਪੰਜਾਬ ਵਿਚ ਸ਼ੁਰੂ ਹੋਏ ਕੋਵਿਡ ਟੀਕਾਕਰਣ ਦੇ ਤੀਜੇ ਪੜਾਅ ਅਧੀਨ ਅੱਜ ਸਿਵਲ ਹਸਪਤਾਲ ਅਤੇ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਕੋਵਿਡ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਗਈ | ...

ਪੂਰੀ ਖ਼ਬਰ »

ਕਲੋਜ਼ਰ ਰਿਪੋਰਟ ਪੇਸ਼ ਕਰਨ ਦੇ ਬਾਵਜੂਦ ਅਦਾਲਤ 'ਚ ਪੇਸ਼ ਨਾ ਹੋਣ 'ਤੇ ਸਬ-ਇੰਸਪੈਕਟਰ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਐੱਸ. ਏ. ਐੱਸ. ਨਗਰ, 1 ਮਾਰਚ (ਜਸਬੀਰ ਸਿੰਘ ਜੱਸੀ)-ਸੀਵਰੇਜ ਦੀ ਗੈਸ ਚੜ੍ਹਨ ਨਾਲ ਬੀਰੂ ਨਾਂਅ ਦੇ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ 'ਚ ਅਦਾਲਤ 'ਚ ਕਲੋਜ਼ਰ ਰਿਪੋਰਟ ਪੇਸ਼ ਕਰਨ ਤੋਂ ਬਾਅਦ ਜਾਂਚ ਅਧਿਕਾਰੀ ਨੂੰ ਵਾਰ-ਵਾਰ ਨੋਟਿਸ ਭੇਜਣ ਦੇ ਬਾਵਜੂਦ ਅਦਾਲਤ 'ਚ ਪੇਸ਼ ਨਾ ...

ਪੂਰੀ ਖ਼ਬਰ »

ਸਨਾਤਨ ਧਰਮ ਸਭਾ ਵਲੋਂ ਗੁਲਾਬਗੜ੍ਹ ਸੜਕ 'ਤੇ ਰਿਹਾਇਸ਼ੀ ਖੇਤਰ 'ਚ ਬਣਾਏ ਜਾ ਰਹੇ ਹਾਲ ਦਾ ਲੋਕਾਂ ਨੇ ਕੀਤਾ ਵਿਰੋਧ

ਡੇਰਾਬੱਸੀ, 1 ਮਾਰਚ (ਗੁਰਮੀਤ ਸਿੰਘ)-ਇਥੋਂ ਦੀ ਗੁਲਾਬਗੜ ਸੜਕ 'ਤੇ ਸਨਾਤਨ ਧਰਮ ਸਭਾ ਵਲੋਂ ਪੀਰ ਬਾਬਾ ਗਰਾਊਾਡ ਵਿਚ ਵਲੋਂ ਬਣਾਏ ਹਾਲ ਦਾ ਆਲੇ-ਦੁਆਲੇ ਰਿਹਾਇਸ਼ੀ ਖੇਤਰ 'ਚ ਰਹਿੰਦੇ ਲੋਕਾਂ ਵਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ | ਲੋਕਾਂ ਵਲੋਂ ਇਸ ਦੀ ਸ਼ਿਕਾਇਤ ਨਗਰ ...

ਪੂਰੀ ਖ਼ਬਰ »

43 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਜ਼ੀਰਕਪੁਰ, 1 ਮਾਰਚ (ਅਵਤਾਰ ਸਿੰਘ)-ਢਕੌਲੀ ਪੁੁਲਿਸ ਨੇ ਗੁੁਪਤ ਸੂਚਨਾ ਦੇ ਆਧਾਰ 'ਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਾਮਲੇ ਦੇ ਪੜਤਾਲੀਆ ਅਫ਼ਸਰ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ...

ਪੂਰੀ ਖ਼ਬਰ »

29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦੇ ਚੌਥੇ ਦਿਨ ਤੱਕ 16 ਮੈਡਲਾਂ ਨਾਲ ਮੱਧ ਪ੍ਰਦੇਸ਼ ਨੇ ਜਿੱਤ ਰੱਖੀ ਬਰਕਰਾਰ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਈ ਜਾ ਰਹੀ 5 ਰੋਜ਼ਾ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦੇ ਚੌਥੇ ਦਿਨ ਸ਼ਾਂਸ਼ੂ ਅਤੇ ਤਾਲੂ ਈਵੰਟਾਂ ਅਧੀਨ ਖਿਡਾਰੀਆਂ ਦੇ ...

ਪੂਰੀ ਖ਼ਬਰ »

ਕਾਰ ਤੇ ਟਿੱਪਰ ਵਿਚਕਾਰ ਹੋਏ ਸੜਕ ਹਾਦਸੇ ਦੌਰਾਨ ਚਾਰ ਜ਼ਖ਼ਮੀ

ਮਾਜਰੀ, 1 ਮਾਰਚ (ਕੁਲਵੰਤ ਸਿੰਘ ਧੀਮਾਨ)-ਕੁਰਾਲੀ ਸਿਸਵਾਂ ਮਾਰਗ ਬੂਥਗੜ੍ਹ ਟੀ ਪੁਆਂਇਟ 'ਤੇ ਕਾਰ ਤੇ ਟਿੱਪਰ ਵਿਚਕਾਰ ਹੋਏ ਹਾਦਸੇ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ 1475 ਪਟਿਆਲਾ ਪੁੱਤਰ ਲੇਟ ਜੋਗਿੰਦਰ ਸਿੰਘ ਹਾਲ ...

ਪੂਰੀ ਖ਼ਬਰ »

ਐੱਨ.ਆਈ.-ਐੱਮ.ਐੱਸ.ਐੱਮ.ਈ. ਗੌਰਮਿੰਟ ਆਫ਼ ਇੰਡੀਆ ਵਲੋਂ ਬੀ.ਕੇ. ਐੱਮ ਕਾਲਜ ਆਫ਼ ਐਜੁਕੇਸ਼ਨ, ਬਲਾਚੌਰ ਨੂੰ ਆਥੋਰਾਈਜ਼ਡ ਟ੍ਰੇਨਿੰਗ ਸੈਂਟਰ ਵਜੋਂ ਮਾਨਤਾ

ਚੰਡੀਗੜ੍ਹ, 1 ਮਾਰਚ (ਅ.ਬ)-ਗੌਰਮਿੰਟ ਆਫ਼ ਇੰਡੀਆ ਮਨਿਸਟਰੀ ਆਫ਼ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਜ਼ ਵਲੋਂ ਹੁਨਰ ਵਿਕਾਸ ਲਈ ਬੀ.ਕੇ.ਐੱਮ. ਕਾਲਜ ਆਫ਼ ਐਜੂਕੇਸ਼ਨ ਬਲਾਚੌਰ ਨੂੰ ਆਥੋਰਾਇਜ਼ਡ ਟ੍ਰੇਨਿੰਗ ਸੈਂਟਰ ਵਜੋਂ ਮਾਨਤਾ ਦਿੱਤੀ ਗਈ | ਭਾਰਤ ਸਰਕਾਰ ਦੇ ...

ਪੂਰੀ ਖ਼ਬਰ »

ਜ਼ੀਰਕਪੁੁਰ ਪੁੁਲਿਸ ਵਲੋਂ ਭਗੌੜਾ ਕਾਬੂ

ਜ਼ੀਰਕਪੁਰ, 1 ਮਾਰਚ (ਅਵਤਾਰ ਸਿੰਘ)-ਜ਼ੀਰਕਪੁੁਰ ਪੁੁਲਿਸ ਨੇ ਇਕ ਭਗੌੜੇ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜ਼ੀਰਕਪੁੁਰ ਥਾਣੇ ਦੇ ਮੁੁਖੀ ਇੰਸਪੈਕਟਰ ਓਾਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ੀਰਕਪੁੁਰ ਪੁੁਲਿਸ ਨੇ ਸਾਲ 2013 ਵਿਚ ਰਾਜ ਸਿੰਘ ਪੁੱਤਰ ਜੀਤ ਸਿੰਘ ...

ਪੂਰੀ ਖ਼ਬਰ »

ਖਰੜ ਬਲਾਕ ਅਧੀਨ ਪੈਂਦੇ ਪਿੰਡਾਂ ਦੀਆਂ ਮਹਿਲਾ ਪੰਚਾਂ-ਸਰਪੰਚਾਂ ਲਈ ਡਿਵੈਲਪਮੈਂਟ ਪ੍ਰੋਗਰਾਮ

ਖਰੜ, 1 ਮਾਰਚ (ਜੰਡਪੁਰੀ)-ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਹਿਤੇਨ ਕਪਿਲਾ ਦੀ ਰਹਿਨੁਮਾਈ ਅਤੇ ਪ੍ਰਾਦੇਸ਼ਿਕਾ ਦਿਹਾਤੀ ਵਿਕਾਸ ਸੰਸਥਾ ਦੇ ਮੁਖੀ ਡਾ. ਰੋਜੀ ਵੈਦ ਦੀ ਦੇਖ-ਰੇਖ ਹੇਠ ਐਸ. ਡੀ. ਡਬਲਿਊੂ. ਏ. ਸੰਸਥਾ ਦੇ ਸਹਿਯੋਗ ਨਾਲ 'ਮਹਿਲਾ ਸਸ਼ਕਤੀਕਰਨ' ਦੇ ਟੀਚੇ ਦੀ ...

ਪੂਰੀ ਖ਼ਬਰ »

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਿਚ ਲੱਗੇ ਪਹਿਲੇ ਮਾਸਕ ਪ੍ਰਾਜੈਕਟ ਦਾ ਉਦਘਾਟਨ ਕੀਤਾ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਸਥਾਨਕ ਉਦਯੋਗਿਕ ਖੇਤਰ ਵਿਚ ਲਗਵਾਏ ਗਏ ਪਹਿਲੇ ਮਾਸਕ ਉਤਪਾਦਨ ਪ੍ਰਾਜੈਕਟ ਦਾ ਰਸਮੀ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ | ਇਸ ਮੌਕੇ ਫੇਜ਼ 2 ਦੀ ਕੌਂਸਲਰ ਬੀਬੀ ਜਸਪ੍ਰੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ...

ਪੂਰੀ ਖ਼ਬਰ »

ਆਤਮਾ ਸਕੀਮ ਹੇਠ ਇਕ ਰੋਜ਼ਾ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਕਰਵਾਈ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ ਮੁਹਾਲੀ ਦੇ ਸਹਿਯੋਗ ਨਾਲ ਪਿੰਡ ਤੰਗੌਰੀ ਦੇ ਕਿਸਾਨ ਸੁਰਜੀਤ ਸਿੰਘ ਦੇ ਖੇਤ ਵਿਖੇ ਇਕ ਰੋਜ਼ਾ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦੀ ਪ੍ਰਕਿਰਿਆ ਜ਼ੋਰਾਂ-ਸ਼ੋਰਾਂ 'ਤੇ ਜਾਰੀ : ਗਿਰੀਸ਼ ਦਿਆਲ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਜ਼ਿਲੇ੍ਹ ਵਿਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ (ਏ. ਬੀ.-ਐੱਸ. ਐੱਸ. ਬੀ. ਵਾਈ) ਕਾਰਡਾਂ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ...

ਪੂਰੀ ਖ਼ਬਰ »

'ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ' ਨਾਅਰੇ ਅਧੀਨ ਪ੍ਰੋਗਰਾਮ ਕਰਵਾਇਆ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਵਲੋਂ ਸਵੱਛਤਾ ਮਿਸ਼ਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਅਧੀਨ ਸਥਾਨਕ ਫੇਜ਼-10 ਵਿਚਲੇ ਸਿਲਵੀ ਪਾਰਕ ਦੇ ਓਪਨ ਏਅਰ ਥਿਏਟਰ ਵਿਖੇ 'ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ' ਨਾਅਰੇ ਅਧੀਨ ...

ਪੂਰੀ ਖ਼ਬਰ »

ਪਿੰਡ ਸੋਹਾਣਾ ਦੀ ਜੰਮਪਲ 'ਮਹਿਰੀਨ ਕੌਰ ਬੈਦਵਾਣ' ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿੱਪ 'ਚ ਪੰਜਾਬ ਦੀ ਕਰੇਗੀ ਪ੍ਰਤੀਨਿਧਤਾ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਪਿੰਡ ਸੋਹਾਣਾ ਦੀ ਜੰਮਪਲ ਤੇ ਵਾਈ. ਪੀ. ਐੱਸ. ਸਕੂਲ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਮਹਿਰੀਨ ਕੌਰ ਬੈਦਵਾਣ ਇਨਲਾਈਨ ਸਕੇਟਿੰਗ ਵਿਚ ਛੋਟੀ ਉਮਰੇ ਹੀ ਜਿਥੇ ਵੱਡੀਆਂ ਮੱਲਾਂ ਮਾਰ ਚੁੱਕੀ ਹੈ, ਉਥੇ ਹੀ ਹੁਣ ਉਹ ਅਪ੍ਰੈਲ ਦੇ ...

ਪੂਰੀ ਖ਼ਬਰ »

ਨਿਰਮਲ ਡੇਰਾ ਸ਼ਕਰੂਲਾਂਪੁਰ ਵਿਚ ਸੰਤ ਸਮਾਗਮ ਦੌਰਾਨ ਸੰਗਤਾਂ ਨੇ ਲਗਵਾਈ ਹਾਜ਼ਰੀ

ਖਰੜ, 1 ਮਾਰਚ (ਗੁਰਮੁੱਖ ਸਿੰਘ ਮਾਨ)-ਨਿਰਮਲ ਡੇਰਾ ਸ਼ਕਰੂਲਾਂਪੁਰ ਵਿਖੇ ਸੰਤ ਸਮਾਗਮ ਨੂੰ ਲੈ ਕੇ ਅੱਜ ਸਵੇਰੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ ਨੇ ਕਥਾ ਰਾਹੀਂ ਹਾਜ਼ਰੀ ਲਗਵਾਈ | ਗਿਆਨੀ ਸਾਹਿਬ ਸਿੰਘ ਜੀ ...

ਪੂਰੀ ਖ਼ਬਰ »

ਸ਼ਹਿਰਾਂ ਵਿਚ ਕਾਂਗਰਸ ਪਾਰਟੀ ਦਾ ਵੋਟ ਬੈਂਕ ਵਧਿਆ: ਜਗਮੋਹਨ ਸਿੰਘ ਕੰਗ

ਖਰੜ, 1 ਮਾਰਚ (ਗੁਰਮੁੱਖ ਸਿੰਘ ਮਾਨ)-ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਵੋਟ ਬੈਕ ਵਧਿਆ ਅਤੇ ਮਿਊਾਸੀਪਲ ਕਮੇਟੀ ਖਰੜ ਦੀਆਂ 27 ਵਾਰਡਾਂ ਵਿਚ ਕਾਂਗਰਸ ਪਾਰਟੀ ਨੂੰ 35.27 ਫੀਸਦੀ ਵੋਟ ਮਿਲੇ ਹਨ | ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਖਰੜ ...

ਪੂਰੀ ਖ਼ਬਰ »

ਪਿੰਡ ਕੁੰਭੜਾ ਦੇ ਗੁਰਦੁਆਰਾ ਸਾਹਿਬ 'ਚੋਂ ਗੋਲਕ ਤੇ ਡੀ. ਵੀ. ਆਰ. ਚੋਰੀ

ਐੱਸ. ਏ. ਐੱਸ. ਨਗਰ, 1 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਅਧੀਨ ਪੈਂਦੇ ਪਿੰਡ ਕੁੰਭੜਾ ਵਿਚਲੇ ਗੁਰਦੁਆਰਾ ਸਾਹਿਬ 'ਚੋਂ ਚੋਰਾਂ ਵਲੋਂ ਗੋਲਕ ਅਤੇ ਡੀ. ਵੀ. ਆਰ. ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਥਾਣਾ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਰਾਏਪੁਰ ਕਲਾਂ ਨੂੰ ਪੰਜਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਪਲਾਈਜ਼ ਚੰਡੀਗੜ੍ਹ ਡਵੀਜ਼ਨ ਦੀ ਇਕ ਅਹਿਮ ਮੀਟਿੰਗ ਮੁਹਾਲੀ ਦੇ ਜੋਡਿਕ ਹੋਟਲ ਵਿਖੇ ਹੋਈ, ਜਿਸ 'ਚ ਪੋਸਟਲ ਵਿਭਾਗ ਦੇ ਵੱਡੀ ਗਿਣਤੀ ਮੁਲਾਜ਼ਮਾਂ ਵਲੋਂ ਹਿੱਸਾ ਲੈਂਦਿਆਂ ਮੁਲਜ਼ਮਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX