ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਅਨਲਾਕ : ਹਦਾਇਤਾਂ ਜਾਰੀ
. . .  1 day ago
ਵਰਲਡ ਟੈੱਸਟ ਚੈਂਪੀਅਨਸ਼ਿਪ : ਨਿਊਜ਼ੀਲੈਂਡ ਦੀ ਪਹਿਲੀ ਪਾਰੀ 249 ਦੌੜਾਂ 'ਤੇ ਸਮਾਪਤ
. . .  1 day ago
ਪਿੰਡ ਲੱਖਾ ਵਿਖੇ ਬਜ਼ੁਰਗ ਮਾਤਾ ਦਾ ਕਤਲ ਅਤੇ ਬਜ਼ੁਰਗ ਪਤੀ ਲਾਪਤਾ
. . .  1 day ago
ਹਠੂਰ (ਜਗਰਾਉਂ ),22 ਜੂਨ (ਜਸਵਿੰਦਰ ਸਿੰਘ ਛਿੰਦਾ)- ਪਿੰਡ ਲੱਖਾ ਵਿਖੇ ਇਕ ਬਜ਼ੁਰਗ ਮਾਤਾ ਸ਼ਾਤੀ ਦੇਵੀ (75) ਦਾ ਕਤਲ ਅਤੇ ਉਸ ਦੇ ਬਜ਼ੁਰਗ ਪਤੀ ਪੰਡਤ ਹਰੀਪਾਲ (86) ਦੇ ਲਾਪਤਾ ਹੋਣ ਦੀ ਖ਼ਬਰ ਮਿਲੀ...
ਰਮਣੀਕ ਚੌਕ ਵਿਖੇ ਇਕ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕਪੂਰਥਲਾ , 22 ਜੂਨ (ਅਮਰਜੀਤ ਸਿੰਘ ਸਡਾਨਾ) -ਸਥਾਨਕ ਰਮਣੀਕ ਚੌਕ ਵਿਖੇ ਸਥਿਤ ਇਕ ਬਰਗਰ ਹਟ ਨਾਮ ਦੇ ਰੈਸਟੋਰੈਂਟ ’ਤੇ ਸ਼ਾਮ ਕਰੀਬ 6 ਵਜੇ ਭਿਆਨਕ ਅੱਗ ਲੱਗ ਗਈ ਹੈ। ਮੌਕੇ ’ਤੇ ...
ਐਮਾਜ਼ਾਨ, ਫਲਿੱਪਕਾਰਟ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਭਾਰਤ ਸਖ਼ਤ ਈ-ਕਾਮਰਸ ਨਿਯਮਾਂ ਦੀ ਯੋਜਨਾ ਬਣਾ ਰਿਹਾ
. . .  1 day ago
ਨਵੀਂ ਦਿੱਲੀ ,22 ਜੂਨ - ਭਾਰਤ ਨੇ ਈ-ਕਾਮਰਸ ਵੈੱਬਸਾਈਟਾਂ 'ਤੇ ਫਲੈਸ਼ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ ਅਤੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ...
ਖਟਕੜ ਕਲਾਂ 'ਚ ਹਾਰਦਿਕ ਪਟੇਲ ਵਲੋਂ ਸ਼ਹੀਦਾਂ ਦੇ ਸਮਾਰਕ 'ਤੇ ਸਿਜਦਾ
. . .  1 day ago
ਬੰਗਾ, 22 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਜਰਾਤ...
ਇਟਲੀ ਦੇ ਸ਼ਹਿਰ ਕਰੇਮਾ ਵਿਖੇ ਪੰਜਾਬੀ ਲੜਕੀ ਅਤੇ ਲੜਕੇ ਦੀਆਂ ਭੇਦਭਰੀ ਹਾਲਤ ਵਿਚ ਲਾਸ਼ਾਂ ਬਰਾਮਦ
. . .  1 day ago
ਬਰੇਸ਼ੀਆ (ਇਟਲੀ), 22 ਜ਼ੂਨ (ਬਲਦੇਵ ਸਿੰਘ ਬੂਰੇਜੱਟਾਂ ) - ਇਟਲੀ ਦੇ ਸ਼ਹਿਰ ਕਰੇਮਾ ਨਜ਼ਦੀਕ ਵਗਦੀ ਵੇਕੈਲੀ ਨਹਿਰ ਵਿਚੋਂ ਪੰਜਾਬੀ ਲੜਕੀ ਸਾਕਸ਼ੀ ਪਨੇਸਰ (18 ਸਾਲ ) ਵਾਸੀ ਸੋਨਚੀਨੋ...
ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 22 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ...
ਰਵਨੀਤ ਸਿੰਘ ਬਿੱਟੂ ਦਾ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾਂ, ਬੰਦ ਏ.ਸੀ. ਦੇ ਕਮਰਿਆਂ ਵਿਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਨਾਲ ਮੰਤਰੀਆਂ ਅਤੇ ਵਿਧਾਇਕਾਂ ਦਾ ਮੁਲਾਕਾਤ ਦਾ ਦੌਰ ਜਾਰੀ ਹੈ। ਰਵਨੀਤ ਸਿੰਘ ਬਿੱਟੂ ਨੇ ਮੁਲਾਕਾਤ ਤੋਂ ਬਾਅਦ ...
ਜਲੰਧਰ 'ਚ ਮਿਲਿਆ ਗ੍ਰੀਨ ਫੰਗਸ ਦਾ ਇਕ ਹੋਰ ਮਰੀਜ਼, ਪੰਜਾਬ ਦਾ ਦੂਸਰਾ ਮਾਮਲਾ
. . .  1 day ago
ਜਲੰਧਰ, 22 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗ੍ਰੀਨ ਫੰਗਸ ਤੋਂ ਪੀੜਤ ਇਕ ਹੋਰ ਮਰੀਜ਼ ਮਿਲਿਆ ਹੈ, ਇਹ ਪੰਜਾਬ 'ਚ ਦੂਸਰਾ ਮਾਮਲਾ ਦੱਸਿਆ ਜਾ ਰਿਹਾ...
ਰਾਹੁਲ ਗਾਂਧੀ ਨਾਲ ਹੋਈ ਪਰਗਟ ਸਿੰਘ ਦੀ ਮੁਲਾਕਾਤ, ਪ੍ਰਗਟ ਸਿੰਘ ਦਾ ਕਹਿਣਾ - ਜਲਦ ਹੋਵੇ ਹੱਲ ਨਹੀਂ ਤਾਂ ਝੱਲਣਾ ਪੈ ਸਕਦਾ ਨੁਕਸਾਨ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਵਲੋਂ ਅੱਜ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਇਸੀ ਕੜੀ ਦੇ ਤਹਿਤ...
ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਕਮੇਟੀ ਅਤੇ ਰਾਹੁਲ ਗਾਂਧੀ ਨਾਖੁਸ਼ - ਸਰੋਤ
. . .  1 day ago
ਨਵੀਂ ਦਿੱਲੀ, 22 ਜੂਨ - ਕਮੇਟੀ ਅਤੇ ਰਾਹੁਲ ਗਾਂਧੀ ਦੋਵੇਂ ਨਵਜੋਤ ਸਿੰਘ ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਖੁਸ਼ ਨਹੀਂ ਹਨ...
ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ਪੁੱਜੀ ਪੀ.ਜੀ.ਆਈ.
. . .  1 day ago
ਚੰਡੀਗੜ੍ਹ, 22 ਜੂਨ(ਸੁਰਿੰਦਰਪਾਲ ਸਿੰਘ)- ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ...
ਨਾਜਾਇਜ਼ ਕੱਟੀ ਜਾ ਰਹੀ ਕਾਲੋਨੀ ਵਿਰੁੱਧ ਕਾਰਵਾਈ ਕਰਨ ਪਹੁੰਚੀ ਪੁੱਡਾ ਦੀ ਟੀਮ ਬੇਰੰਗ ਪਰਤੀ
. . .  1 day ago
ਅੰਮ੍ਰਿਤਸਰ, 22 ਜੂਨ (ਹਰਮਿੰਦਰ ਸਿੰਘ) - ਜਾਣਕਾਰੀ ਮਿਲੀ ਹੈ ਕਿ ਸਥਾਨਕ ਵਰਿੰਦਾਵਨ ਗਾਰਡਨ ਕਾਲੋਨੀ ਦੇ ਨਾਲ ਲਗਦੀ ਖੇਤੀਬਾੜੀ ਭੂਮੀ 'ਤੇ 4 ਏਕੜ 'ਚ ਉਸਾਰੀ ਜਾ ਰਹੀ...
ਤਿੰਨ ਮੈਂਬਰੀ ਕਮੇਟੀ ਦਾ ਕਹਿਣਾ,ਪਹਿਲਾਂ ਵਿਧਾਇਕਾਂ ਨੂੰ ਸੰਤੁਸ਼ਟ ਰੱਖਣਾ ਮਹੱਤਵਪੂਰਨ - ਸਰੋਤ
. . .  1 day ago
ਨਵੀਂ ਦਿੱਲੀ , 22 ਜੂਨ - ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੰਤੁਸ਼ਟ ਵਿਧਾਇਕਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਅਤੇ ਕਿਹਾ ਕਿ...
ਕੋਟਕਪੂਰਾ ਗੋਲੀਕਾਂਡ - ਉਦੇਸ਼ ਦੋਸ਼ੀਆਂ ਨੂੰ ਫੜਨਾ ਨਹੀਂ, ਬਲਕਿ ਮਾਮਲੇ ਨੂੰ ਲੈ ਕੇ ਰਾਜਨੀਤੀ ਕਰਨਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ) - ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਢੰਗ ਨਾਲ ਅੱਜ ਐੱਸ.ਆਈ.ਟੀ. ਦੀ ਟੀਮ ਜਾਂਚ ਕਰਨ ਲਈ ਆਈ ਹੈ...
ਤਪਾ ਵਿਖੇ ਟਰੱਕ ਅਪਰੇਟਰਾਂ ਨੇ ਹੜਤਾਲ ਕਰ ਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ) - ਟਰੱਕ ਯੂਨੀਅਨ ਤਪਾ ਦੇ ਅਪਰੇਟਰਾਂ ਨੇ ਕੇਂਦਰ ਸਰਕਾਰ ਵਲੋਂ ਤੇਲ ਕੀਮਤਾਂ ਅਤੇ ਟੈਕਸਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਦੇ
6ਵੇਂ ਪੇ ਕਮਿਸ਼ਨ ਦੇ ਵਿਰੋਧ 'ਚ ਮਨਿਸਟਰੀਅਲ ਕਾਮਿਆਂ ਨੇ ਪ੍ਰਬੰਧਕੀ ਕੰਪਲੈਕਸ 'ਚ ਕੱਢਿਆ ਰੋਸ ਮਾਰਚ
. . .  1 day ago
ਬਠਿੰਡਾ, 22 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਵੱਖ ਵੱਖ ਵਿਭਾਗਾਂ ਦੇ ਮਨਿਸਟਰੀਅਲ ਕਾਮਿਆਂ ਨੇ ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿਚ ਪ੍ਰਬੰਧਕੀ ਕੰਪਲੈਕਸ ਅੰਦਰ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ...
ਇੰਜੀਨੀਅਰਾਂ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਕੇਤਕ ਧਰਨਾ
. . .  1 day ago
ਬਠਿੰਡਾ, 22 ਜੂਨ (ਅਮ੍ਰਿਤਪਲ ਸਿੰਘ ਵਲਾਣ) - ਅੱਜ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਬਠਿੰਡਾ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਇਕੱਠੇ ਹੋਏ ਵੱਖ - ਵੱਖ ...
ਸਾਢੇ ਚਾਰ ਸਾਲ ਪਹਿਲਾਂ ਵੀ ਐੱਸ. ਆਈ. ਟੀ ਨੇ ਕੀਤੀ ਸੀ ਰਿਪੋਰਟ ਪੇਸ਼, ਹਾਈ ਕੋਰਟ ਨੇ ਸ. ਪ੍ਰਕਾਸ਼ ਸਿੰਘ ਬਾਦਲ 'ਤੇ ਲੱਗੇ ਦੋਸ਼ਾਂ ਨੂੰ ਦੱਸਿਆ ਸੀ ਗਲਤ - ਬੀਬੀ ਜਗੀਰ ਕੌਰ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ ਸਿੰਘ) - ਐੱਸ.ਆਈ.ਟੀ. ਸਰਕਾਰ ਵਲੋਂ ਬਣਾਈ ਗਈ ਹੈ, ਉਹ ਆਪਣਾ ਕੰਮ ਕਰੇਗੀ - ਬੀਬੀ ਜਗੀਰ ਕੌਰ , ਇਹ ਲੋਕਾਂ ਨੂੰ...
ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
. . .  1 day ago
ਚੰਡੀਗੜ੍ਹ, 22 ਜੂਨ ( ਸੁਰਿੰਦਰਪਾਲ ਸਿੰਘ) - ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ...
ਦਰਬਾਰ ਸਾਹਿਬ ਦਾ ਮਾਡਲ ਪੰਜਾਬੀ ਬਾਗ਼ ਵਿਚੋਂ ਤੁੜਵਾਉਣ ਤੋਂ ਬਾਅਦ ਸਿਰਸਾ ਨੇ ਕੀਤਾ ਸੰਗਤਾਂ ਦਾ ਧੰਨਵਾਦ
. . .  1 day ago
ਅਜੀਤ ਬਿਊਰੋ, 22 ਜੂਨ - ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ਼ ਵਿਚ ਬਣਾਇਆ ਗਿਆ ਦਰਬਾਰ ਸਾਹਿਬ ਦਾ ਮਾਡਲ ਤੁੜਵਾ ਦਿੱਤਾ ...
ਦੋ ਗਰੁੱਪਾਂ ਵਿਚ ਹੋਈ ਫਾਇਰਿੰਗ , ਇਕ ਨੌਜਵਾਨ ਹਲਾਕ
. . .  1 day ago
ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਵਿਖੇ ਦੋ ਗਰੁੱਪਾਂ ਵਿਚ ਹੋਈ ਫਾਇਰਿੰਗ ਦੌਰਾਨ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ...
ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 22 ਜੂਨ, ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ ,ਕੁੰਵਰ ਵਿਜੇ ਪ੍ਰਤਾਪ ਹੁਣ ਆਪ ਵਿਚ ਸ਼ਾਮਿਲ ਹੋ ਗਏ...
ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ - ਅਕਾਲੀ ਦਲ
. . .  1 day ago
ਚੰਡੀਗੜ੍ਹ, 22 ਜੂਨ - ਕੋਟਕਪੂਰਾ ਗੋਲੀਕਾਂਡ ਮਾਮਲਾ - ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552

ਜਲੰਧਰ

60 ਸਾਲ ਤੋਂ ਵਧੇਰੀ ਉਮਰ ਦੇ ਵਿਅਕਤੀਆਂ ਲਈ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ

ਜਲੰਧਰ, 1 ਮਾਰਚ (ਐੱਮ. ਐੱਸ. ਲੋਹੀਆ)-ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ 'ਚ ਅੱਜ ਟੀਕਾਕਰਨ ਦੇ ਦੂਜੇ ਗੇੜ 'ਚ 60 ਸਾਲ ਤੋਂ ਵਧੇਰੀ ਉਮਰ ਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਬਲਵੰਤ ਸਿੰਘ ਨੇ ਦੱਸਿਆ ਕਿ ਅੱਜ 60 ਸਾਲ ਤੋਂ ਵੱਧ ਦੀ ਉਮਰ ਦੇ 16 ਵਿਅਕਤੀਆਂ ਦਾ ਸਿਵਲ ਹਸਪਤਾਲ 'ਚ ਟੀਕਾਕਰਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ 'ਚ ਇਹ ਟੀਕੇ ਬਿਲਕੁਲ ਮੁਫ਼ਤ ਲਗਾਏ ਜਾ ਰਹੇ ਹਨ, ਜਦ ਕਿ ਨਿੱਜੀ ਹਸਪਤਾਲਾਂ 'ਚ ਟੀਕਾਕਰਨ ਦੀ ਕੀਮਤ 250 ਰੁਪਏ ਤੈਅ ਕੀਤੀ ਗਈ ਹੈ | ਸਿਵਲ ਸਰਜਨ ਨੇ ਕਿਹਾ ਕਿ ਟੀਕਾਕਰਨ ਲਈ ਵਿਸ਼ੇਸ਼ ਟੀਮਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਾ ਆਵੇ | ਇਸ ਲਈ ਬਿਨਾ ਕਿਸੇ ਡਰ ਤੋਂ ਕੋਰੋਨਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ, ਤਾਂ ਜੋ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ | ਇਸ ਮੌਕੇ ਸਾਬਕਾ ਸਿਵਲ ਸਰਜਨ ਡਾ: ਐਚ. ਐਸ. ਕਾਹਲੋਂ ਤੇ 81 ਸਾਲਾਂ ਦੇ ਸਮਾਜ ਸੇਵਕ ਰਘੁਬੀਰ ਲਾਲ ਨੇ ਵੀ ਕੋਰੋਨਾ ਟੀਕਾਕਰਨ ਕਰਵਾਇਆ | ਮੈਡੀਕਲ ਸੁਪਰਡੈਂਟ ਡਾ: ਪਰਮਿੰਦਰ ਕੌਰ ਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ: ਰਾਕੇਸ਼ ਚੋਪੜਾ ਵਲੋਂ ਟੀਕਾਕਰਨ ਸਥਾਨ ਦਾ ਜਾਇਜ਼ਾ ਲਿਆ ਗਿਆ |
ਹੌਲੀ ਚੱਲਦੀ ਵੈੱਬਸਾਈਟ ਕਰ ਕੇ ਆ ਰਹੀ ਸਮੱਸਿਆ
ਕੋਰੋਨਾ ਟੀਕਾਕਰਨ ਕਰਵਾਉਣ ਲਈ ਪਹਿਲਾਂ ਸਰਕਾਰੀ ਵੈੱਬ ਸਾਈਟ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਜਰੂਰੀ ਹੈ ਪਰ ਜਿਨ੍ਹਾਂ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਉਨ੍ਹਾਂ ਦੀ ਮੌਕੇ 'ਤੇ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ ਨੂੰ ਅਮਲ 'ਚ ਲਿਆਂਦਾ ਜਾਣਾ ਹੈ | ਪਰ ਸਿਵਲ ਹਸਪਤਾਲ ਪਹੁੰਚੇ ਵਿਅਕਤੀਆਂ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਸਰਕਾਰੀ ਵੈੱਬ ਸਾਈਟ ਦੇ ਹੌਲੀ ਚੱਲਣ ਕਰਕੇ ਵਾਰ-ਵਾਰ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਕਰਨ ਤੋਂ ਬਾਅਦ ਸਫ਼ਲਤਾ ਮਿਲਦੀ ਸੀ | ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਪਹਿਲਾ ਦਿਨ ਹੋਣ ਕਰ ਕੇ ਕੁਝ ਪ੍ਰੇਸ਼ਾਨੀਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਇਹ ਪ੍ਰੇਸ਼ਾਨੀ ਦੂਰ ਹੋ ਜਾਏਗੀ |
ਜਾਣਕਾਰੀ ਦੀ ਘਾਟ ਕਰ ਕੇ ਲੋਕ ਹੋ ਰਹੇ ਪ੍ਰੇਸ਼ਾਨ
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ: ਰਾਕੇਸ਼ ਚੋਪੜਾ ਨੇ ਕਿਹਾ ਕਿ ਆਮ ਲੋਕਾਂ ਨੂੰ ਜਾਣਕਾਰੀ ਦੀ ਘਾਟ ਹੋਣ ਕਰ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰੇਸ਼ਾਨੀ ਤੋਂ ਬਚਣ ਲਈ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ 60 ਸਾਲ ਤੋਂ ਉੱਤੇ ਜਾਂ 45 ਸਾਲ ਤੋਂ 59 ਸਾਲ ਤੱਕ ਦੇ ਉਹ ਵਿਅਕਤੀ ਜੋ ਕਿਸੇ ਸਹਿਰੋਗ ਦਾ ਸ਼ਿਕਾਰ ਹਨ ਤੇ ਉਹ ਆਪਣਾ ਟੀਕਾਕਰਨ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਪ੍ਰਕਿਰਿਆ ਸਮੇਂ ਪ੍ਰੇਸ਼ਨੀ ਤੋਂ ਬਚਣਾ ਚਾਹੁੰਦੇ ਹਨ ਤਾਂ ਉਹ ਕੋਵਿਨ ਐਪ, ਅਰੋਗਿਆ ਸੇਤੂ ਐਪ ਜਾਂ ਕੋਵਿਨ.ਜੀਓਵੀ.ਆਈਐਨ 'ਤੇ ਜਾ ਕੇ ਆਪਣਾ ਮੋਬਾਈਲ ਨੰਬਰ ਤੇ ਵੇਰਵਾ ਭਰ ਕੇ ਰਜਿਸਟ੍ਰੇਸ਼ਨ ਕਰਵਾ ਕੇ ਹੀ ਟੀਕਾਕਰਨ ਕੇਂਦਰ ਪਹੁੰਚਣ |
ਜ਼ਿਲ੍ਹੇ ਕੋਰੋਨਾ ਦੇ 39 ਨਵੇਂ ਮਾਮਲੇ
ਜਲੰਧਰ- ਕੋਰੋਨਾ ਪ੍ਰਭਾਵਿਤ 39 ਹੋਰ ਮਿਲਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 21736 ਹੋ ਗਈ ਹੈ | ਇਸ ਦੇ ਨਾਲ ਹੀ ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਆਪਣਾ ਇਲਾਜ ਕਰਵਾ ਕੇ ਸਿਹਤਯਾਬ ਹੋਣ ਵਾਲੇ 38 ਵਿਅਕਤੀਆਂ ਨੂੰ ਅੱਜ ਛੁੱਟੀ ਮਿਲ ਜਾਣ ਤੋਂ ਬਾਅਦ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 20504 ਹੋ ਗਈ ਹੈ | ਜ਼ਿਲ੍ਹੇ 'ਚ ਹੁਣ ਤੱਕ 716 ਕੋਰੋਨਾ ਪ੍ਰਭਾਵਿਤਾਂ ਦੀ ਮੌਤ ਹੋ ਚੁੱਕੀ ਹੈ | ਮਿ੍ਤਕਾਂ 'ਚ ਜ਼ਿਆਦਾਤਰ ਮਰੀਜ਼ ਜਾਂ ਤਾਂ ਵਡੇਰੀ ਉਮਰ ਦੇ ਸਨ ਜਾਂ ਉਨ੍ਹਾਂ ਨੂੰ ਕੋਈ ਨਾ ਕੋਈ ਗੰਭੀਰ ਬਿਮਾਰੀ ਸੀ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅੱਜ 1083 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਜਦ ਕਿ ਪਹਿਲਾਂ ਜਾਂਚ ਲਈ ਭੇਜੇ ਗਏ 1187 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਇਸ ਤੋਂ ਇਲਾਵਾ ਪਹਿਲਾਂ ਭੇਜੇ ਗਏ 347 ਵਿਅਕਤੀਆਂ ਦੇ ਸੈਂਪਲਾਂ ਦੀ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ |
ਗਲੋਬਲ ਹਸਪਤਾਲ 'ਚ ਅੱਜ ਤੋਂ ਹੋਵੇਗਾ ਟੀਕਾਕਰਨ
ਲਿੰਕ ਰੋਡ 'ਤੇ ਚੱਲ ਰਹੇ ਗਲੋਬਲ ਹਸਪਤਾਲ 'ਚ 2 ਮਾਰਚ ਤੋਂ ਕੋਰੋਨਾ ਟੀਕਾਕਰਨ ਸ਼ੁਰੂ ਹੋ ਰਿਹਾ ਹੈ | ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕ ਡਾ: ਨਵਜੋਤ ਸਿੰਘ ਦਾਹੀਆ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਸਰਕਾਰੀ ਵੈੱਬਸਾਈਟ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ ਤੇ ਉਹ ਕੋਰੋਨਾ ਦਾ ਟੀਕਾ ਲਗਵਾਉਣ ਚਾਹੁੰਦੇ ਹਨ ਤਾਂ ਉਹ ਗਲੋਬਲ ਹਸਪਤਾਲ 'ਚ ਆ ਕੇ ਟੀਕਾ ਲਗਵਾ ਸਕਦੇ ਹਨ | ਹਸਪਤਾਲ 'ਚ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਮੁੱਲ 'ਤੇ ਟੀਕੇ ਲਗਾਏ ਜਾਣਗੇ | ਇਸ ਲਈ ਹਸਪਤਾਲ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ |

2021-22 ਦਾ ਬਜਟ ਬਣਾਉਣ ਦੀਆਂ ਤਿਆਰੀਆਂ 'ਚ ਲੱਗੀ ਨਗਰ ਨਿਗਮ

ਜਲੰਧਰ, 1 ਮਾਰਚ (ਸ਼ਿਵ ਸ਼ਰਮਾ)-ਕਰੋੜਾਂ ਦੇ ਬਜਟ ਵਾਲੀ ਨਗਰ ਨਿਗਮ ਦੇ ਜ਼ਿਆਦਾਤਰ ਕੰਮ ਤਾਂ ਸਮਾਰਟ ਸਿਟੀ ਫੰਡ 'ਚੋਂ ਹੀ ਚਲਦੇ ਰਹੇ ਹਨ ਤੇ ਨਗਰ ਨਿਗਮ ਨੇ ਸਾਲ 2021-22 ਦਾ ਬਜਟ ਤਿਆਰ ਕਰਨ ਦਾ ਕੰਮ ਸ਼ੁਰੂ ਕਰਦੇ ਹੋਏ ਸਾਰੇ ਵਿਭਾਗਾਂ ਨੂੰ ਆਪਣੀ ਵਸੂਲੀ ਦੇ ਸਾਰੀ ਜਾਣਕਾਰੀ ਡੀ. ...

ਪੂਰੀ ਖ਼ਬਰ »

ਰਿਹਾਇਸ਼ੀ ਇਲਾਕੇ 'ਚ ਚਲਦੀ ਚੱਕੀ ਖ਼ਿਲਾਫ਼ ਦਿੱਤੀ ਸ਼ਿਕਾਇਤ

ਜਲੰਧਰ, 1 ਮਾਰਚ (ਸ਼ਿਵ)-ਨਿਊ ਮਾਡਲ ਹਾਊਸ ਵਾਸੀ ਸੁਰਜੀਤ ਕੌਰ ਨੇ ਨਿਗਮ ਕਮਿਸ਼ਨਰ ਨੂੰ ਇਕ ਸ਼ਿਕਾਇਤ ਦੇ ਕੇ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਚੱਕੀ ਬਾਰੇ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ | ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਸੁਰਜੀਤ ਕੌਰ ਪਤਨੀ ਹਰਮੋਹਨ ...

ਪੂਰੀ ਖ਼ਬਰ »

ਅੱਜ ਸਿਟੀ ਸਟੇਸ਼ਨ ਤੋਂ ਕਟੜਾ ਵਾਸਤੇ ਰਵਾਨਾ ਹੋਵੇਗੀ ਅਹਿਮਦਾਬਾਦ ਵੈਸ਼ਨੋ ਦੇਵੀ ਸਪੈਸ਼ਲ

ਜਲੰਧਰ, 1 ਮਾਰਚ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਮਹਾਂਮਾਰੀ ਦੌਰਾਨ ਬੰਦ ਹੋਈਆ ਯਾਤਰੀ ਗੱਡੀਆਂ ਨੂੰ ਰੇਲਵੇ ਵਿਭਾਗ ਵਲੋਂ ਹੋਲੀ-ਹੋਲੀ ਚਲਾਉਣਾ ਸ਼ੁਰੂ ਕਰ ਦਿੱਤਾ ਹੈ | 2 ਮਾਰਚ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਵਾਸਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ...

ਪੂਰੀ ਖ਼ਬਰ »

ਚੋਮੋਂ-ਖੁਰਦਪੁਰ ਸਹਿਕਾਰੀ ਸੁਸਾਇਟੀ ਦੀ ਚੋਣ ਮੁਲਤਵੀ

ਆਦਮਪੁਰ, 1 ਮਾਰਚ (ਹਰਪ੍ਰੀਤ ਸਿੰਘ)-ਦੀ ਚੋਮੋਂ-ਖੁਰਦਪੁਰ ਸਹਿਕਾਰੀ ਖੇਤੀ ਬਾੜੀ ਬਹੁਮੰਤੀਵੀ ਸਭਾ ਲਿਮ ਦੀਆਂ ਚੋਣਾਂ ਕਰਵਾਉਣ ਦੀ 3 ਮਾਰਚ ਨੂੰ ਰੱਖੀ ਗਈ ਸੀ 'ਤੇ ਅੱਜ ਸਵੇਰੇ ਨਾਮਜ਼ਦਗੀ ਪੇਪਰ ਦਾਖਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨਾਮਜ਼ਦਗੀ ਪੇਪਰ ...

ਪੂਰੀ ਖ਼ਬਰ »

ਮਨੰਤ ਬਿੰਦਰਾ ਨੇ ਰਾਜ ਪੱਧਰੀ ਵਿਦਿਆਰਥੀ ਵਿਗਿਆਨ ਮੰਥਨ ਪ੍ਰਤੀਯੋਗਤਾ ਕੀਤੀ ਪਾਸ

ਜਲੰਧਰ, 1 ਮਾਰਚ (ਰਣਜੀਤ ਸਿੰਘ ਸੋਢੀ)-ਮੰਨਤ ਬਿੰਦਰਾ ਨੇ ਰਾਜ ਪੱਧਰੀ ਵਿਦਿਆਰਥੀ ਵਿਗਿਆਨ ਮੰਥਨ ਪ੍ਰਤੀਯੋਗਤਾ ਪਾਸ ਕਰ ਕੇ ਰਾਸ਼ਟਰੀ ਵਿਦਿਆਰਥੀ ਵਿਗਿਆਨ ਮੰਥਨ ਪ੍ਰਤੀਯੋਗਤਾ 'ਚ ਸਥਾਨ ਬਣਾ ਲਿਆ ਹੈ | ਭਾਰਤ ਸਰਕਾਰ ਵਲੋਂ ਇਹ ਮੁਕਾਬਲਾ ਵਿਦਿਆਰਥੀਆਂ 'ਚ ਸਾਇੰਸ ਪ੍ਰਤੀ ...

ਪੂਰੀ ਖ਼ਬਰ »

ਆਦਮਪੁਰ ਨਗਰ ਕੌਂਸਲ ਦੇ ਕੌਂਸਲਰ ਦਰਸ਼ਨ ਸਿੰਘ ਕਰਵਲ ਦਾ ਪ੍ਰਧਾਨ ਬਣਨਾ ਤੈਅ

ਆਦਮਪੁਰ, 1 ਮਾਰਚ (ਰਮਨ ਦਵੇਸਰ)-ਆਦਮਪੁਰ ਨਗਰ ਕੌਂਸਲ ਚੌਣਾਂ 'ਚ ਕਾਂਗਰਸ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ. ਪੀ. ਤੇ ਕੌਂਸਲਰ ਦਰਸ਼ਨ ਸਿੰਘ ਕਰਵਲ ਦੀ ਮਿਹਨਤ ਸਦਕਾ 13 ਵਾਰਡਾਂ 'ਚੋਂ 12 ਸੀਟਾ ਜਿੱਤ ਕੇ ਆਦਮਪੁਰ ਨਗਰ ਕੌਸਲ ਚੋਣਾਂ 'ਚ ਇਤਿਹਾਸ ਰਚ ਦਿੱਤਾ | ਇਸ ਜਿੱਤ 'ਤੇ ...

ਪੂਰੀ ਖ਼ਬਰ »

ਜਨਵਰੀ ਮਹੀਨੇ ਦੀਆਂ ਨਹੀਂ ਮਿਲੀਆਂ ਲੋਕਾਂ ਨੂੰ ਆਰਸੀਆਂ

ਜਲੰਧਰ, 1 ਮਾਰਚ (ਸ਼ਿਵ)-ਡਰਾਈਵਿੰਗ ਲਾਇਸੈਂਸ, ਗੱਡੀਆਂ ਦੀ ਆਰ. ਸੀ. ਸਮੇਤ ਹੋਰ ਦਸਤਾਵੇਜ਼ਾਂ ਨੂੰ ਚੰਡੀਗੜ੍ਹ ਤੋਂ ਡਾਕ ਰਾਹੀਂ ਭੇਜਣ ਦੇ ਚੱਕਰ 'ਚ ਟਰਾਂਸਪੋਰਟ ਵਿਭਾਗ ਤਾਂ ਅਜੇ ਤੱਕ ਜਨਵਰੀ ਮਹੀਨੇ 'ਚ ਅਪਲਾਈ ਹੋਈ ਗੱਡੀਆਂ ਦੀ ਆਰਸੀਆਂ ਨਹੀਂ ਦੇ ਸਕਿਆ ਹੈ ਜਿਸ ਕਰ ਕੇ ...

ਪੂਰੀ ਖ਼ਬਰ »

ਫੈਕਟਰੀ ਡਰਾਈਵਰ ਦੀ ਸੜਕ ਹਾਦਸੇ 'ਚ ਮੌਤ

ਫਿਲੌਰ, 1 ਮਾਰਚ (ਸਤਿੰਦਰ ਸ਼ਰਮਾ)-ਫਿਲੌਰ ਨੇੜੇ ਮੁੱਖ ਮਾਰਗ 'ਤੇ ਇਕ ਪ੍ਰਾਈਵੇਟ ਫੈਕਟਰੀ ਦਾ ਡਰਾਈਵਰ ਮਹਿੰਦਰ ਸਿੰਘ (53) ਪੁੱਤਰ ਗਰਦੇਵ ਸਿੰਘ ਵਾਸੀ ਪਿੰਡ ਖਹਿਰਾ (ਫਿਲੌਰ) ਫੈਕਟਰੀ ਦਾ ਸਾਮਾਨ ਲੱਦ ਕੇ ਲੁਧਿਆਣੇ ਵੱਲ ਜਾ ਰਿਹਾ ਸੀ ਅਚਾਨਕ ਕਿਸੇ ਵਜ੍ਹਾ ਕਾਰਨ ਉਸ ਦਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨ ਕਾਬੂ

ਨਕੋਦਰ, 1 ਮਾਰਚ (ਗੁਰਵਿੰਦਰ ਸਿੰਘ)-ਸਦਰ ਪੁਲਸ ਨਕੋਦਰ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ | ਐੱਸ. ਆਈ. ਸੁਖਦੇਵ ਸਿੰਘ ਐਂਟੀ ਨਾਰਕੋਟਿਕ ਸੈੱਲ ਦੀ ਅਗਵਾਈ 'ਚ ਏ. ਐੱਸ. ਆਈ. ਜਗਤਾਰ ਸਿੰਘ, ਏ. ਐੱਸ. ਆਈ. ਗੁਰਦੇਵ ਸਿੰਘ, ਸੀ. ਆਈ. ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਦੇ ਚੋਣ ਟਰਾਇਲ ਮੁਕੰਮਲ-ਪੱਡਾ

ਜਲੰਧਰ, 1 ਮਾਰਚ (ਸਾਬੀ)-ਸ਼੍ਰੋਮਣੀ ਕਮੇਟੀ ਵਲੋਂ ਤਿੰਨ ਹਾਕੀ ਅਕੈਡਮੀਆਂ ਅੰਡਰ 14, 17 ਤੇ 19 ਸਾਲ ਵਰਗ ਦੀਆਂ ਪ੍ਰਧਾਨ ਬੀਬੀ ਜਗੀਰ ਕੌਰ ਦੀ ਯੋਗ ਅਗਵਾਈ ਦੇ ਮੁੱਖ ਸਕੱਤਰ ਸ: ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈਆਂ ਜਾ ਰਹੀਆਂ ਦੇ ਚੋਣ ਟਰਾਇਲ ਮੁਕੰਮਲ ...

ਪੂਰੀ ਖ਼ਬਰ »

ਪਾਣੀ ਬਿੱਲਾਂ ਤੋਂ ਕੀਤੀ 63 ਲੱਖ ਦੀ ਵਸੂਲੀ

ਜਲੰਧਰ, 1 ਮਾਰਚ (ਸ਼ਿਵ)-ਫਲਾਈਾਗ ਸਕੂਐਡ ਦੀ ਸਖ਼ਤੀ ਤੋਂ ਬਾਅਦ ਪਿਛਲੇ ਸਾਲ ਦੀ ਫਰਵਰੀ ਮਹੀਨੇ ਦੇ ਮੁਕਾਬਲੇ ਇਸ ਫਰਵਰੀ 'ਚ ਨਿਗਮ ਦੇ ਪਾਣੀ ਵਸੂਲੀ ਬਰਾਂਚ ਨੇ 63 ਲੱਖ ਦੀ ਵਧ ਵਸੂਲੀ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਵਸੂਲੀ ਬਰਾਂਚ ਦੇ ਸੁਪਰਡੈਂਟ ਮਨੀਸ਼ ਦੁੱਗਲ ਦਾ ...

ਪੂਰੀ ਖ਼ਬਰ »

ਕੌ ਾਸਲਜ਼ ਫਾਰ ਸੋਸ਼ਲ ਕਾਜ ਦਾ ਗਠਨ

ਜਲੰਧਰ, 1 ਮਾਰਚ (ਸ਼ਿਵ)-ਐਡਵੋਕੇਟ ਅਰਜਨ ਖੁਰਾਨਾ ਦੀ ਪ੍ਰਧਾਨਗੀ 'ਚ ਕੌਂਸਲਸ ਫ਼ਾਰ ਸੋਸ਼ਲ ਕਾਜ ਦੀ ਟੀਮ ਦਾ ਗਠਨ ਕੀਤਾ ਗਿਆ ਹੈ | ਕੋਆਰਡੀਨੇਟਰ ਅਰਜੁਨ ਖੁਰਾਨਾ ਨੇ ਦੱਸਿਆ ਕਿ ਇਨਸਾਫ਼ ਪਾਉਣਾ ਹਰ ਮਨੁੱਖ ਦਾ ਅਧਿਕਾਰ ਹੈ | ਕਈ ਲੋਕ ਪੈਸੇ ਨਾ ਹੋਣ ਕਰ ਕੇ ਜਾਂ ਫਿਰ ...

ਪੂਰੀ ਖ਼ਬਰ »

ਗੁੜਮੰਡੀ ਕੋਲ ਬਣੀ ਨਵੀਂ ਸੜਕ ਦਾ ਉਦਘਾਟਨ

ਜਲੰਧਰ, 1 ਮਾਰਚ (ਸ਼ਿਵ)-ਕੌਂਸਲਰ ਵਿਪਨ ਚੱਢਾ ਦੇ ਵਾਰਡ 'ਚ 5.25 ਲੱਖ ਦੀ ਲਾਗਤ ਨਾਲ ਗੁੜਮੰਡੀ-ਇਮਾਮਨਾਸਿਰ ਵਾਲੀ ਸੜਕ ਦਾ ਉਦਘਾਟਨ ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ, ਕੌਂਸਲਰ ਬੱਬੀ ਚੱਢਾ ਵਲੋਂ ਕੀਤਾ ਗਿਆ | ਬੱਬੀ ਚੱਢਾ ਨੇ ਕਿਹਾ ਲੰਬੇ ਸਮੇਂ ਤੋਂ ਲੋਕਾਂ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਨੋਜ ਅਰੋੜਾ ਤੇ ਅੰਮਿ੍ਤਪਾਲ ਸਿੰਘ ਲੁੱਧੜ ਸਮੇਤ ਹੋਰਨਾਂ ਸ਼ਖ਼ਸੀਅਤਾਂ ਦਾ ਸੰਤ ਸੀਚੇਵਾਲ ਵਲੋਂ ਸਨਮਾਨ

ਜਲੰਧਰ, 1 ਮਾਰਚ (ਜਸਪਾਲ ਸਿੰਘ)-ਜਗਤ ਪੰਜਾਬੀ ਸਭਾ ਕੈਨੇਡਾ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਸੀਚੇਵਾਲ ਵਿਖੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਸਾਰ ਦੀਆਂ 101 ਸਿਰਮੌਰ ਪੰਜਾਬੀ ਸ਼ਖ਼ਸੀਅਤਾਂ ਦੀ ਸੂਚੀ 'ਚ ਸ਼ਾਮਿਲ ਕੁਝ ਪ੍ਰਮੁੱਖ ...

ਪੂਰੀ ਖ਼ਬਰ »

ਜੱਟ ਸਿੱਖ ਕੌਂਸਲ ਵਲੋਂ ਵਿਦਿਆਰਥੀਆਂ ਦੀ ਮਦਦ ਸ਼ਲਾਘਾਯੋਗ ਉਪਰਾਲਾ-ਐਸ. ਡੀ. ਐਮ.

ਜਲੰਧਰ, 1 ਮਾਰਚ (ਜਸਪਾਲ ਸਿੰਘ)-ਜੱਟ ਸਿੱਖ ਕੌਂਸਲ ਵਲੋਂ ਤਹਿਸੀਲ ਸ਼ਾਹਕੋਟ ਤੇ ਬਲਾਕ ਲੋਹੀਆਂ ਖਾਸ ਦੇ ਸਰਕਾਰੀ ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ, ਬੂਟ, ਟਾਈਆਂ, ਬੈਲਟਾਂ ਤੇ ਹੋਰ ਜ਼ਰੂਰਤ ਦਾ ਸਾਮਾਨ ਵੰਡਿਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੁਰਾਣੇ ਡੀ. ਸੀ. ਦਫ਼ਤਰ ਦੀ ਜਗ੍ਹਾ ਤੋਂ ਜੇ. ਡੀ. ਏ. ਕਮਾਏਗਾ 200 ਕਰੋੜ

ਜਲੰਧਰ, 1 ਮਾਰਚ (ਸ਼ਿਵ)-ਜੇ. ਡੀ. ਏ. ਨੇ ਜੋਤੀ ਚੌਕ ਲਾਗੇ ਸਥਿਤ ਪੁਰਾਣੇ ਡੀ. ਸੀ. ਦਫਤਰ ਦੀ ਜਗ੍ਹਾ 'ਤੇ ਵਪਾਰਕ ਸਾਈਟਾਂ ਵੇਚ ਕੇ 200 ਕਰੋੜ ਰੁਪਏ ਕਮਾਉਣ ਦੇ ਪ੍ਰਾਜੈਕਟ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਤੇ ਨਿਗਮ ਕਮਿਸ਼ਨਰ ਕਰਨੇਸ਼ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਭਪਾਤਰੀਆਂ ਨੂੰ ਇਕ ਕਰੋੜ ਦੀ ਸਬਸਿਡੀ ਜਾਰੀ-ਚੇਅਰਮੈਨ

ਜਲੰਧਰ, 1 ਮਾਰਚ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵਲੋਂ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਾਲਜਾਂ 'ਚ 7ਵਾਂ ਪੇਅ-ਕਮਿਸ਼ਨ ਤੁਰੰਤ ਲਾਗੂ ਕਰੇ-ਡਾ: ਸਮਰਾ

ਜਲੰਧਰ, 1 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪਿ੍ੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਪ੍ਰਧਾਨ ਪਿ੍ੰਸੀਪਲ ਐਸੋਸੀਏਸ਼ਨ ਦੀ ਅਗਵਾਈ 'ਚ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ 'ਚ ਡਾ: ਅਜੈ ਸਰੀਨ, ਉਪ-ਪ੍ਰਧਾਨ, ਡਾ: ਗੁਰਦੇਵ ਸਿੰਘ ਰੰਧਾਵਾ ਜਨਰਲ ...

ਪੂਰੀ ਖ਼ਬਰ »

ਬਜਰੀ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਹਾਈਵੇ 'ਤੇ ਪਲਟਿਆ

ਕਿਸ਼ਨਗੜ੍ਹ, 1 ਮਾਰਚ (ਹੁਸਨ ਲਾਲ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਤੇ ਕਿਸ਼ਨਗੜ੍ਹ ਵਿਚਕਾਰ ਨਹਿਰੀ ਪੁਲ ਦੇ ਨਜ਼ਦੀਕ ਇਕ ਬਜਰੀ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਤੋਂ ਦੂਜੀ ਸਾਈਡ ਜਾ ਕੇ ਹਾਈਵੇ ਵਿਚਕਾਰ ਪਲਟ ਗਿਆ | ...

ਪੂਰੀ ਖ਼ਬਰ »

ਕੇ. ਐੱਮ. ਵੀ. ਦੀ ਵਿਸ਼ਵ ਪੱਧਰੀ ਲਾਇਬ੍ਰੇਰੀ ਵਿਦਿਆਰਥਣਾਂ ਨੂੰ ਪ੍ਰਦਾਨ ਕਰਦੀ ਹੈ ਡਿਜੀਟਲ ਸੁਵਿਧਾਵਾਂ

ਜਲੰਧਰ, 1 ਮਾਰਚ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂ ਵਿਦਿਆਲਾ ਜਲੰਧਰ ਵਿਦਿਆਰਥਣਾਂ ਨੂੰ ਬੇਰੋਕ ਸਿੱਖਿਆ ਪ੍ਰਦਾਨ ਕਰਕੇ ਸਮੇਂ ਦੇ ਹਾਣੀ ਬਣਾਉਣ ਦੇ ਲਈ ਲਗਾਤਾਰ ਯਤਨਸ਼ੀਲ ਹੈ | ਵਿਦਿਆਲਾ ਦੁਆਰਾ ਜਿਥੇ ਆਪਣੇ ਆਨਲਾਈਨ ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 1 ਮਾਰਚ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ (ਈਸਟ) 'ਚ ਸਥਿਤ ਗੁ. ਸ੍ਰੀ ਗੁਰੂ ਰਵਿਦਾਸ ਮਿਸ਼ਨ ਸਭਾ ਵਿਖੇ ਸਮੂਹ ਸੰਗਤਾਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ...

ਪੂਰੀ ਖ਼ਬਰ »

ਨੰਗਲ ਸ਼ਾਮਾ 'ਚ ਸੰਤ ਬਾਬਾ ਨਿਰਬਾਣ ਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਗੁਰਮਤਿ ਸਮਾਗਮ

ਜਲੰਧਰ ਛਾਉਣੀ, 1 ਮਾਰਚ (ਪਵਨ ਖਰਬੰਦਾ)-ਪੰਜਾਬ ਦੀ ਉੱਘੀ ਧਾਰਮਿਕ ਹਸਤੀ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਦੀ 105ਵੀਂ ਯਾਦ ਤੇ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੇ ਸ਼ਹੀਦੀ ਸਬੰਧ 'ਚ ਮਹਾਨ ਗੁਰਮਤਿ ਸਮਾਗਮ ਨੰਗਲ ਸ਼ਾਮਾਂ 'ਚ ਸਥਿਤ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਸੇਵਾ ਦਲ ਵੈੱਲਫ਼ੇਅਰ ਸੁਸਾਇਟੀ ਵਲੋਂ ਗੁਰਪੁਰਬ ਸਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 1 ਮਾਰਚ (ਨਰਿੰਦਰ ਲਾਗੂ)-ਸ੍ਰੀ ਗੁਰੂ ਰਵਿਦਾਸ ਸੇਵਾਦਲ ਵੈੱਲਫ਼ੇਅਰ ਸੁਸਾਇਟੀ ਵਲੋਂ ਮੁਹੱਲਾ ਕੋਟ ਰਾਮਦਾਸ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗਾਇਕ ਸੋਨੀ ਸਾਗਰ, ਮਾਸ਼ਾ ਅਲੀ ਤੇ ਬੂਟਾ ਭਜਨ ...

ਪੂਰੀ ਖ਼ਬਰ »

ਤੀਜੀ ਪੰਜਾਬ ਸਟੇਟ ਮਾਸਟਰ ਅਥਲੈਟਿਕਸ ਸਮਾਪਤ

ਜਲੰਧਰ, 1 ਮਾਰਚ (ਸਾਬੀ)-ਐਲ. ਪੀ. ਯੂ. ਵਿਖੇ ਕਰਵਾਈ ਗਈ ਤੀਜੀ ਪੰਜਾਬ ਸਟੇਟ ਮਾਸਟਰ ਗੇਮਜ਼ 2021 ਅਥਲੈਟਿਕਸ ਚੈਂਪੀਅਨਸ਼ਿਪ ਸਮਾਪਤ ਹੋ ਗਈ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਮਾਸਟਰ ਗੇਮਜ਼ ਦੇ ਜਨਰਲ ਸਕੱਤਰ ਮੇਜਰ ਬਲਰਾਜ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਜ਼ੋਨ ਨੇ 294 ...

ਪੂਰੀ ਖ਼ਬਰ »

ਉੱਘੇ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ ਹਰਨਾਮ ਦਾਸ ਸਹਿਰਾਈ ਪੁਰਸਕਾਰ ਨਾਲ ਸਨਮਾਨ

ਜਲੰਧਰ, 1 ਮਾਰਚ (ਜਸਪਾਲ ਸਿੰਘ)-ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵਲੋਂ ਨਾਮਵਰ ਸ਼ਾਇਰ ਤੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੇ ਜਥੇ ਹੋਏ ਚੰਡੀਗੜ੍ਹ ਲਈ ਰਵਾਨਾ

ਜਲੰਧਰ, 1 ਮਾਰਚ (ਮੇਜਰ ਸਿੰਘ, ਖਰਬੰਦਾ)-ਯੂਥ ਅਕਾਲੀ ਦਲ ਜਲੰਧਰ ਦਿਹਾਤੀ ਤੇ ਸ਼ਹਿਰੀ ਦੇ ਆਗੂਆਂ ਦੀ ਅਗਵਾਈ ਵਿਚ ਨੌਜਵਾਨਾਂ ਦੇ ਵੱਡੇ ਕਾਫ਼ਲੇ ਪੰਜਾਬ ਵਿਧਾਨ ਸਭਾ ਦੇ ਘਿਰਾਓ ਲਈ ਚੰਡੀਗੜ੍ਹ ਵਾਸਤੇ ਰਵਾਨਾ ਹੋਏ | ਯੂਥ ਅਕਾਲੀ ਦਲ ਦੇ ਜਲੰਧਰ ਦਿਹਾਤੀ ਜਥੇ ਦੀ ਅਗਵਾਈ ...

ਪੂਰੀ ਖ਼ਬਰ »

ਵਿਧਾਨ ਸਭਾ ਦਾ ਘਿਰਾਓ ਕਰਨ ਲਈ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਜਥਾ ਚੰਡੀਗੜ੍ਹ ਲਈ ਰਵਾਨਾ

ਜਲੰਧਰ, 1 ਮਾਰਚ (ਮੇਜਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੂਠੀਆਂ ਕਸਮਾਂ ਖਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਪੰਜਾਬ ਵਿਚ ਸਰਕਾਰ ਬਣਾ ਕੇ 4 ਸਾਲ 'ਚ ਪੰਜਾਬ ਦੇ ਕੀਤੇ ਬੁਰੇ ਹਾਲਾਤਾਂ ਦਾ ਹਿਸਾਬ-ਕਿਤਾਬ ਲੈਣ ਲਈ ਤੇ ਕਿਸਾਨਾਂ ...

ਪੂਰੀ ਖ਼ਬਰ »

ਐਲ. ਕੇ. ਸੀ. ਟੀ. ਸੀ. ਰਾਸ਼ਟਰੀ ਉੱਦਮ ਮਿਸ਼ਨ ਦਾ ਬਣਿਆ ਮੈਂਬਰ

ਜਲੰਧਰ, 1 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ 'ਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਸਿੱਖਿਆ ਕੌਂਸਲ, ਉੱਚ ਸਿੱਖਿਆ ਵਿਭਾਗ, ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਅਧੀਨ ਰਾਸ਼ਟਰੀ ਪੇਂਡੂ ...

ਪੂਰੀ ਖ਼ਬਰ »

ਮੈਡਮ ਨਿਧੀ ਨੇ ਸੰਭਾਲਿਆ ਬਤੌਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਜਲੰਧਰ ਦਾ ਅਹੁਦਾ

ਜਲੰਧਰ, 1 ਮਾਰਚ (ਚੰਦੀਪ ਭੱਲਾ)-ਮੈਡਮ ਨਿਧੀ ਨੇ ਅੱਜ ਬਤੌਰ ਜ਼ਿਲ੍ਹਾ ਖ਼ਜਾਨਾ ਅਫਸਰ ਜਲੰਧਰ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਮੈਡਮ ਨਿਧੀ ਵਲੋਂ ਵੱਖ-ਵੱਖ ਜ਼ਿਲਿ੍ਹਆਂ 'ਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ ਹਨ | ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਜਲੰਧਰ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਜਿੱਤਿਆ ਸੋਨ ਤਗਮਾ

ਜਲੰਧਰ, 1 ਮਾਰਚ (ਸਾਬੀ)-ਯੂਥ ਗੇਮਜ਼ ਐਂਡ ਸਪੋਰਟਸ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਪੋਖਰਾਂ ਨੇਪਾਲ ਵਿਖੇ ਕਰਵਾਈ ਚੌਥੀ ਇੰਡੋ ਨਿਪਾਲ ਗੇਮਜ਼ 2021 'ਚ ਸੇਂਟ ਸੋਲਜਰ ਗਰੁੱਪ ਨੰਗਲ ਕਰਾਰ ਖਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਜਲੰਧਰ ਕੈਂਟ 'ਚ ਵਜਰਾ ਕੋਰ ਨੇ 71ਵਾਂ ਸਥਾਪਨਾ ਦਿਵਸ ਮਨਾਇਆ

ਜਲੰਧਰ ਛਾਉਣੀ, 1 ਮਾਰਚ (ਪਵਨ ਖਰਬੰਦਾ)-ਵਜਰਾ ਕੋਰ ਨੇ ਜਲੰਧਰ ਕੈਂਟ 'ਚ ਸਥਿਤ 'ਸ਼ੋਰਯ ਸਥਲ' 'ਤੇ ਆਪਣਾ 71ਵਾਂ ਸਥਾਪਨਾ ਦਿਵਸ ਮਨਾਇਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਲੈਫ਼ ਜਨਰਲ ਸੀ. ਬੰਸੀ ਪੋਨੱਪਾ ਵਲੋਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ ਉਪਰੰਤ ਉਨ੍ਹਾਂ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX