ਤਾਜਾ ਖ਼ਬਰਾਂ


21 ਜੂਨ ਨੂੰ ਪੰਜਾਬ ਦੇ ਦੌਰੇ 'ਤੇ ਆਉਣਗੇ ਕੇਜਰੀਵਾਲ
. . .  1 day ago
ਰਾਜਾਸਾਂਸੀ, 19 ਜੂਨ (ਹੇਰ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ 'ਤੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕੇਜਰੀਵਾਲ ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ...
ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ- ਵਿਜੈ ਇੰਦਰ ਸਿੰਗਲਾ
. . .  1 day ago
ਚੰਡੀਗੜ੍ਹ, 19 ਜੂਨ - ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਨਿੱਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ...
ਪ੍ਰਧਾਨ ਮੰਤਰੀ ਮੋਦੀ ਦੀ ਉੱਚ ਪੱਧਰੀ ਬੈਠਕ ਲਈ ਫ਼ਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਭੇਜਿਆ ਗਿਆ ਸੱਦਾ
. . .  1 day ago
ਸ੍ਰੀਨਗਰ, 19 ਜੂਨ - ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਸਨਿੱਚਰਵਾਰ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ਦੇ 14 ਨੇਤਾਵਾਂ ਨੂੰ 24 ਜੂਨ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਬੈਠਕ 'ਚ ਸ਼ਾਮਲ ਹੋਣ ਲਈ ਸੰਪਰਕ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼...
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ
. . .  1 day ago
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ...
ਫਰਾਂਸ ਸਰਕਾਰ ਵਲੋਂ 125 ਬੈੱਡਾਂ ਦੇ ਹਸਪਤਾਲ ਲਈ ਭੇਜਿਆ ਆਕਸੀਜਨ ਪਲਾਂਟ ਦਿੱਲੀ ਗੁਰਦੁਆਰਾ ਕਮੇਟੀ ਕੋਲ ਪੁੱਜਾ
. . .  1 day ago
ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਗੱਫੇ, ਕੱਚੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਯੋਗਤਾ ਪੂਰੀ ਹੋਣ ਦੇ ਬਾਵਜੂਦ ਧੱਕੇ - ਜੀ ਟੀ ਯੂ
. . .  1 day ago
ਸੰਗਰੂਰ , 19 ਜੂਨ (ਧੀਰਜ ਪਸ਼ੋਰੀਆ) - ਮੁਹਾਲੀ ਵਿਖੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਵਲੰਟੀਅਰ ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ...
ਬੀ.ਕੇ.ਯੂ. ਡਕੌਂਦਾ ਵਲੋਂ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਮਿਲਣ ’ਤੇ ਬਿਜਲੀ ਗਰਿੱਡ ਜੈਤੋ ਦੇ ਦਫਤਰ ਅੱਗੇ ਦਿੱਤਾ ਧਰਨਾ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਪਿੰਡ ਚੰਦਭਾਨ ਅਤੇ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਕਿਸਾਨ ਵਲੋਂ...
ਡੇਰਾ ਬੱਸੀ ਦੀ ਮਹਿਕ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ
. . .  1 day ago
ਡੇਰਾ ਬੱਸੀ, 19 ਜੂਨ (ਗੁਰਮੀਤ ਸਿੰਘ) - ਡੇਰਾ ਬੱਸੀ ਦੇ ਦਾਦਪੁਰਾ ਮੁਹੱਲਾ ਵਾਸੀ ਮਹਿਕ ਮਿੱਤਲ ਪੁੱਤਰੀ ਰਮੇਸ਼ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ...
ਪੰਜ ਤੱਤਾਂ ਵਿਚ ਵਿਲੀਨ ਹੋਏ ਸ. ਮਿਲਖਾ ਸਿੰਘ
. . .  1 day ago
ਚੰਡੀਗੜ੍ਹ, 19 ਜੂਨ - ਸਰਕਾਰੀ ਸਨਮਾਨਾਂ ਨਾਲ ਸ. ਮਿਲਖਾ ਸਿੰਘ ਦਾ ਅੰਤਿਮ ਸਸਕਾਰ ...
ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਸੁਆਗਤ
. . .  1 day ago
ਮਹਿਲ ਕਲਾਂ, 19 ਜੂਨ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ 'ਚ ਹਲਕਾ ਚੰਨਣਵਾਲ...
ਦੇਸ਼ 'ਚ ਗ੍ਰੀਨ ਫੰਗਸ ਦਾ ਦੂਸਰਾ ਮਾਮਲਾ ਜਲੰਧਰ 'ਚ ਮਿਲਿਆ
. . .  1 day ago
ਜਲੰਧਰ, 19 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗਰੀਨ ਫੰਗਸ ਦਾ ਪਹਿਲਾ ਮਾਮਲਾ ਮਿਲਿਆ ਹੈ, ਜੋ ਦੇਸ਼ 'ਚ ਦੂਸਰਾ ਮਾਮਲਾ ਦੱਸਿਆ ਜਾ ਰਹਾ ਹੈ। ਗ੍ਰੀਨ ਫੰਗਸ ਦਾ ਪਹਿਲਾ...
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਵਿਚ ਮੋਟੀ ਰਕਮ ਲੈ ਮੋਬਾਈਲ ਸਪਲਾਈ ਕਰਨ ਵਾਲਾ ਆਈ. ਆਰ. ਬੀ. ਦਾ ਮੁਲਾਜ਼ਮ ਗ੍ਰਿਫ਼ਤਾਰ
. . .  1 day ago
ਨਾਭਾ,19 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਬਣੀ ਸਖ਼ਤ ਸੁਰੱਖਿਆ ਜੇਲ੍ਹ ਜੋ ਕਿ ਲਗਾਤਾਰ ਗੈਰ ਕਾਨੂੰਨੀ ਸਮੱਗਰੀ ਨਸ਼ਾ ਅਤੇ ਮੋਬਾਈਲ ਮਿਲਣ...
ਦਿਲਬਾਗ ਬਾਗੀ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਸਰਕਲ ਜੈਤੋ ਦੇ ਪ੍ਰਧਾਨ ਨਿਯੁਕਤ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਸ਼੍ਰੋਮਣੀ ਅਕਾਲੀ ਦਲ ਦੇ ਸਰਗਮ ਵਰਕਰ ਦਿਲਬਾਗ ਬਾਗੀ ਸ਼ਰਮਾ ਨੂੰ ਪਾਰਟੀ ਦਾ ਸਰਕਲ ਜੈਤੋ ...
ਸੰਗਰੂਰ ਦੇ ਰਿਸ਼ਭ ਬਾਂਸਲ ਨੇ ਪੀ.ਸੀ.ਐੱਸ. ਦੀ ਪ੍ਰੀਖਿਆ 'ਚ ਪੰਜਾਬ ਭਰ 'ਚੋਂ ਪ੍ਰਾਪਤ ਕੀਤਾ 7ਵਾਂ ਸਥਾਨ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੋਰੀਆ) ਸੰਗਰੂਰ ਦੀ ਥਲੇਸ ਬਾਗ ਕਾਲੋਨੀ ਦੇ 26 ਸਾਲਾ ਰਿਸ਼ਭ ਬਾਂਸਲ ਨੇ ਪੀ. ਸੀ. ਐੱਸ. ਦੀ ਪ੍ਰੀਖਿਆ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 15 ਨਵੇਂ ਕੇਸ, 1 ਮੌਤ
. . .  1 day ago
ਬਰਨਾਲਾ, 19 ਜੂਨ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 15 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1 ਹੋਰ ਮਰੀਜ਼ ਦੀ ਮੌਤ ਹੋਈ ਹੈ...
ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ
. . .  1 day ago
ਨਵੀਂ ਦਿੱਲੀ, 19 ਜੂਨ - ਦੱਖਣੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ ਹੋਏ ਹਨ। ਰਜਨੀਕਾਂਤ ਨੇ ਇਕ ਵਿਸ਼ੇਸ਼ ਨਿੱਜੀ ਉਡਾਣ ਵਿਚ ਉਡਾਨ ਭਰੀ...
ਕੈਬਨਿਟ ਮੰਤਰੀ ਸਰਕਾਰੀਆ ਵਲੋਂ ਕਿਸਾਨਾਂ ਨੂੰ ਸੂਇਆ ਰਾਹੀਂ ਟਿੱਲਾ ਤੱਕ ਪਾਣੀ ਪਹੁੰਚਾਉਣ ਦਾ ਲਿਆ ਜਾਇਜ਼ਾ, ਕਿਸਾਨ ਹੋਏ ਬਾਗੋ - ਬਾਗ
. . .  1 day ago
ਲੋਪੋਕੇ, 19 ਜੂਨ (ਗੁਰਵਿੰਦਰ ਸਿੰਘ ਕਲਸੀ)- ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਲਾਹੌਰ ਬਰਾਂਚ ਦੀਆਂ ਨਹਿਰਾਂ...
ਬੁੱਧੀਜੀਵੀਆਂ ਦੀ ਰਿਹਾਈ ਲਈ ਸੰਗਰੂਰ 'ਚ ਕੀਤਾ ਗਿਆ ਰੋਸ ਮੁਜ਼ਾਹਰਾ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੌਰੀਆ) - ਭੀਮਾ ਕੋਰੇਗਾਉਂ ਕੇਸ ਵਿਚ ਬੀਤੇ ਤਿੰਨ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਕਲਾਕਾਰਾਂ ਅਤੇ ਸਮਾਜਿਕ ...
4520 ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ
. . .  1 day ago
ਤਪਾ ਮੰਡੀ,19 ਜੂਨ (ਪ੍ਰਵੀਨ ਗਰਗ) - ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 4520 ਨਸ਼ੀਲੀਆਂ ਗੋਲੀਆਂ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ...
ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਸ.ਮਿਲਖਾ ਸਿੰਘ ਦੀ ਇਕ ਕੁਰਸੀ ਕੀਤੀ ਜਾਵੇਗੀ ਸਥਾਪਿਤ
. . .  1 day ago
ਚੰਡੀਗੜ੍ਹ,19 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਲਾਇੰਗ ਸਿੱਖ ਸ. ਮਿਲਖਾ ਸਿੰਘ ਦੇ ਹੋਏ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਵੱਡਾ...
ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਿਰੋਧ ਵਿਚ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
. . .  1 day ago
ਲੁਧਿਆਣਾ,19 ਜੂਨ (ਪੁਨੀਤ ਬਾਵਾ) - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿਰੋਧ...
ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਸ.ਮਿਲਖਾ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ
. . .  1 day ago
ਚੰਡੀਗੜ੍ਹ,19 ਜੂਨ - ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ....
ਬੀਬੀ ਜਗੀਰ ਕੌਰ ਨੇ ਉੱਡਣੇ ਸਿੱਖ ਮਿਲਖਾ ਸਿੰਘ ਦੇ ਚਲਾਣੇ 'ਤੇ ਦੁੱਖ ਪ੍ਰਗਟਾਇਆ
. . .  1 day ago
ਅੰਮ੍ਰਿਤਸਰ,19 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ....
ਖੰਨਾ ਨਰੋਤਮ ਨਗਰ ਦਾ ਇਕ ਨੌਜਵਾਨ ਦੂਜਾ ਰੈਂਕ ਲੈ ਕੇ ਬਣਿਆ ਪੀ.ਸੀ.ਐਸ. ਅਫ਼ਸਰ
. . .  1 day ago
ਖੰਨਾ,19 ਜੂਨ (ਹਰਜਿੰਦਰ ਸਿੰਘ ਲਾਲ) - ਨਰੋਤਮ ਨਗਰ ਦੇ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇੰਜਨੀਅਰਿੰਗ ਕੀਤੀ ਅਤੇ ਉਸਤੋਂ ਬਾਅਦ ਪੀ.ਸੀ.ਐੱਸ. ਦੀ...
ਬਿਜਲੀ ਕੱਟਾਂ ਤੋਂ ਦੁਖੀ ਹੋਕੇ ਕਿਸਾਨਾਂ ਨੇ ਅੱਧੀ ਰਾਤ ਨੂੰ ਕੌਮੀ ਮਾਰਗ ਬਿਠੰਡਾ - ਚੰਡੀਗੜ੍ਹ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,19 ਜੂਨ (ਵਿਜੇ ਸ਼ਰਮਾ) - ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552

ਮਾਨਸਾ

ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ 153ਵੇਂ ਦਿਨ ਵੀ ਧਰਨਿਆਂ 'ਚ ਡਟੇ ਰਹੇ ਕਿਸਾਨ

ਮਾਨਸਾ, 1 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜ਼ਿਲ੍ਹੇ ਭਰ 'ਚ ਕਿਸਾਨ 153ਵੇਂ ਦਿਨ ਵੀ ਧਰਨਿਆਂ 'ਚ ਡਟੇ ਰਹੇ | ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਕੇ ਦੇਸ਼ ਦੇ ਹਰ ਵਰਗ ਦਾ ਕਚੂਮਰ ਕੱਢ ਰਹੀ ਹੈ | ਉਨ੍ਹਾਂ ਕਿਹਾ ਕਿ ਲਾਗੂ ਕੀਤੇ ਖੇਤੀ ਕਾਨੂੰਨਾਂ ਨਾਲ ਕਿਸਾਨ ਹੀ ਨਹੀਂ ਸਗੋਂ ਮਜ਼ਦੂਰ, ਛੋਟੇ ਵਪਾਰੀਆਂ ਦਾ ਵੀ ਬੁਰਾ ਹਾਲ ਹੋ ਜਾਵੇਗਾ | ਸਥਾਨਕ ਰੇਲਵੇ ਪਾਰਕਿੰਗ 'ਚ ਲਗਾਏ ਧਰਨੇ ਦੌਰਾਨ ਕਿਸਾਨਾਂ ਨੇ ਕਿਹਾ ਕਿਸਾਨ ਸੰਘਰਸ਼ ਹੁਣ ਪੂਰੇ ਜੋਸ਼ 'ਚ ਵਿਚ ਹੈ ਅਤੇ ਮੋਦੀ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਜ਼ਬੂਰ ਕਰ ਦੇਵੇਗਾ | ਧਰਨੇ ਨੂੰ ਮੇਜਰ ਸਿੰਘ ਦੂਲੋਵਾਲ, ਬਲਵਿੰਦਰ ਸ਼ਰਮਾ ਖ਼ਿਆਲਾ, ਤੇਜ ਸਿੰਘ ਚਕੇਰੀਆਂ ਨੇ ਵੀ ਸੰਬੋਧਨ ਕੀਤਾ |
ਰਿਲਾਇੰਸ ਪੈਟਰੋਲ ਪੰਪ 'ਤੇ ਧਰਨਾ ਜਾਰੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ-ਕਾਲੇ ਕਾਨੂੰਨਾਂ ਖਿਲਾਫ਼ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਲਗਾਏ ਧਰਨੇ ਨੂੰ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਬਲਦੇਵ ਸਿੰਘ ਪਿੱਪਲੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹਰ ਖੇਤਰ ਵਿਚ ਗਲਤ ਫੈਸਲੇ ਲੈ ਕੇ ਦੇਸ਼ ਨੂੰ ਬਰਬਾਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਮਿੱਠੂ ਸਿੰਘ ਅਹਿਮਦਪੁਰ, ਬਹਾਦਰ ਸਿੰਘ ਗੁਰਨੇ ਖੁਰਦ, ਗੁਰਜੰਟ ਸਿੰਘ ਅਹਿਮਦਪੁਰ, ਅਮਰੀਕ ਸਿੰਘ ਮੰਦਰਾਂ, ਕੌਰ ਸਿੰਘ ਮੰਡੇਰ, ਤੇਜ ਰਾਮ ਅਹਿਮਦਪੁਰ, ਬਾਰੂ ਸਿੰਘ ਮੱਲ ਸਿੰਘ ਵਾਲਾ, ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ, ਕਰਨੈਲ ਸਿੰਘ ਅਹਿਮਦਪੁਰ ਆਦਿ ਨੇ ਵੀ ਸੰਬੋਧਨ ਕੀਤਾ |
ਰੇਲਵੇ ਸਟੇਸ਼ਨ ਨੇੜੇ ਕਿਸਾਨ ਸੰਘਰਸ਼ 'ਚ ਡਟੇ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ-ਸਥਾਨਕ ਰੇਲਵੇ ਸਟੇਸ਼ਨ ਨੇੜੇ ਕਿਸਾਨਾਂ ਦੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਸੜਕਾਂ 'ਤੇ ਰੁਲ ਰਹੇ ਕਿਸਾਨਾਂ ਨੂੰ ਅੱਖੋਂ ਪਰੋਖੇ ਕਰ ਕੇ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ, ਜਿਸ ਨੰੂ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਧਰਨੇ ਨੂੰ ਤਾਰਾ ਚੰਦ ਬਰੇਟਾ, ਗੁਰਜੰਟ ਸਿੰਘ ਬਖਸ਼ੀਵਾਲਾ, ਨਿਰਮਲ ਸਿੰਘ ਬਰੇਟਾ, ਤਾਰ ਸਿੰਘ ਚੱਕ ਅਲੀਸ਼ੇਰ, ਜਗਰੂਪ ਸਿੰਘ ਮੰਘਾਣੀਆ, ਜਸਕਰਨ ਬਾਵਾ, ਦਸੌਂਧਾ ਸਿੰਘ ਬਹਾਦਰਪੁਰ, ਜਗਮੇਲ ਸਿੰਘ ਕੁੱਲਰੀਆਂ, ਬਲਜੀਤ ਕੌਰ ਧਰਮਪੁਰਾ, ਨਿੱਕਾ ਸਿੰਘ ਧਰਮਪੁਰਾ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ 'ਤੇ ਧਰਨਾ ਜਾਰੀ
ਸਥਾਨਕ ਰਿਲਾਇੰਸ ਪੰਪ 'ਤੇ ਏਕਤਾ (ਉਗਰਾਹਾਂ) ਜਥੇਬੰਦੀ ਵਲੋਂ ਲਗਾਏ ਧਰਨੇ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਵਿਰੋਧੀ ਕਾਨੂੰਨ ਲਾਗੂ ਕਰ ਕੇ ਕਿਸਾਨਾਂ ਮਜ਼ਦੂਰਾਂ ਨੂੰ ਤਬਾਹ ਕਰ ਰਹੀ ਹੈ ਜਿਸ ਨੰੂ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ | ਇਸ ਮੌਕੇ ਬੂਟਾ ਸਿੰਘ ਜਲਵੇੜਾ, ਸੁਰਜੀਤ ਸਿੰਘ ਬਰੇਟਾ, ਜਗਸੀਰ ਸਿੰਘ ਖੁਡਾਲ, ਸੁਖਚੈਨ ਕੌਰ ਖੁਡਾਲ, ਮੇਜਰ ਸਿੰਘ ਦਰੀਆਪੁਰ, ਭੋਲਾ ਸਿੰਘ ਦਿਆਲਪੁਰਾ, ਗੁਰਮੇਲ ਸਿੰਘ ਰੰਘੜਿਆਲ ਨੇ ਸੰਬੋਧਨ ਕੀਤਾ |

ਬੀ. ਐੱਸ. ਐੱਫ. ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ

ਮਾਨਸਾ, 1 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਸ਼ਹਿਰ ਨਾਲ ਸਬੰਧਿਤ ਬੀ. ਐੱਸ. ਐੱਫ. ਦੀ 95ਵੀਂ ਬਟਾਲੀਅਨ ਦੇ ਜਵਾਨ ਰਛਪਾਲ ਸਿੰਘ (40) ਦੀ ਹਰਿਆਣਾ ਰਾਜ ਦੇ ਸਾਂਪਲਾ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ | ਜਾਣਕਾਰੀ ਅਨੁਸਾਰ ਉਹ ਛੁੱਟੀ ਕੱਟ ਕੇ ਆਪਣੇ ਮੋਟਰ ਸਾਈਕਲ 'ਤੇ ਵਾਪਸ ਜਾ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ 'ਚ ਕੋਵਿਡ ਟੀਕਾਕਰਨ ਦੇ ਤੀਜੇ ਪੜਾਅ ਦੀ ਸ਼ੁਰੂਆਤ-ਡਿਪਟੀ ਕਮਿਸ਼ਨਰ

ਮਾਨਸਾ, 1 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ 'ਚ ਕੋਵਿਡ-19 ਟੀਕਾਕਰਨ ਦੇ ਤੀਜੇ ਪੜਾਅ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਪੜਾਅ 'ਚ ਸਾਰੇ ਸੀਨੀਅਰ ਸਿਟੀਜ਼ਨ ਨੂੰ ਟੀਕਾ ਲਗਾਇਆ ਜਾਵੇਗਾ | ਇਹ ਪ੍ਰਗਟਾਵਾ ਡਿਪਟੀ ...

ਪੂਰੀ ਖ਼ਬਰ »

ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ, 3 ਗਿ੍ਫ਼ਤਾਰ

ਮਾਨਸਾ, 1 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ 3 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਸੁਰੇਂਦਰ ਲਾਂਬਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸਦਰ ...

ਪੂਰੀ ਖ਼ਬਰ »

ਮੈਰਿਜ ਪੈਲੇਸ 'ਚੋਂ ਆਲਟੋ ਗੱਡੀ ਚੋਰੀ

ਭੀਖੀ, 1 ਮਾਰਚ (ਸਿੱਧੂ)-ਸਥਾਨਕ ਗਿਆਨ ਰਿਜ਼ਾਰਟ 'ਚੋਂ ਵਿਆਹ ਸਮਾਗਮ 'ਚੋਂ ਆਲਟੋ ਕੇ ਟੈੱਨ ਗੱਡੀ ਚੋਰੀ ਹੋ ਗਈ ਹੈ | ਜਸਵੀਰ ਸਿੰਘ ਵਾਸੀ ਸਮਾਉਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਨੰਬਰ ਪੀ.ਬੀ.31 ਆਰ 3334 ਜੋ ਮੁੱਖ ਗੇਟ ਅੱਗੇ ਖੜ੍ਹੀ ਕੀਤੀ ਗਈ ਸੀ, ਵਾਪਸ ਸਮੇਂ ਗਾਇਬ ਸੀ | ਚੋਰੀ ...

ਪੂਰੀ ਖ਼ਬਰ »

ਪਿੰਡ ਫ਼ਤਿਹਪੁਰ ਵਿਖੇ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ

ਝੁਨੀਰ, 1 ਮਾਰਚ (ਸੰਧੂ)-ਨੇੜਲੇ ਪਿੰਡ ਫ਼ਤਿਹਪੁਰ ਵਿਖੇ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ | ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਵਾਚਕਾਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ | ਮੁਲਾਜ਼ਮ ਆਗੂ ਬਾਬੂ ਸਿੰਘ ਫ਼ਤਿਹਪੁਰ ਨੇ ...

ਪੂਰੀ ਖ਼ਬਰ »

ਮਾਨਸਾ 'ਚ ਕੋਰੋਨਾ ਦਾ ਪ੍ਰਕੋਪ ਵਧਣਾ ਸ਼ੁਰੂ, 8 ਕੇਸਾਂ ਦੀ ਪੁਸ਼ਟੀ

ਮਾਨਸਾ, 1 ਮਾਰਚ (ਧਾਲੀਵਾਲ)-ਮਾਨਸਾ ਜ਼ਿਲੇ੍ਹ 'ਚ ਕਾਫ਼ੀ ਦਿਨਾਂ ਬਾਅਦ ਕੋਰੋਨਾ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਨਵੇਂ ਕੇਸਾਂ ਦੀ ਆਮਦ ਨਾ ਹੋਣ ਕਰ ਕੇ ਆਮ ਲੋਕਾਂ 'ਚ ਇਸ ਵਾਇਰਸ ਦਾ ਡਰ ਘਟ ਗਿਆ ਸੀ ਜਦਕਿ ਅੱਜ 8 ਨਵੇਂ ਕੇਸ ...

ਪੂਰੀ ਖ਼ਬਰ »

ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਵਿਚ ਲੇਖ ਮੁਕਾਬਲੇ ਕਰਵਾਏ

ਮਾਨਸਾ, 1 ਮਾਰਚ (ਧਾਲੀਵਾਲ)-ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਲੇਖ ਮੁਕਾਬਲੇ ਕਰਵਾਏ ਗਏ | ਮੁਕਾਬਲੇ 'ਚ ਗੁਰੂ ਜੀ ਦੀ ਬਾਣੀ, ਸੰਦੇਸ਼ ਅਤੇ ਸ਼ਹਾਦਤ ਬਾਰੇ, ਉਨ੍ਹਾਂ ਦੀ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਗੁਰਪੁਰਬ ਮੌਕੇ ਮੈਡੀਕਲ ਕੈਂਪ ਲਗਾਇਆ

ਭੀਖੀ, 1 ਮਾਰਚ (ਪ. ਪ.)-ਗੁਰੂ ਰਵਿਦਾਸ ਵੈੱਲਫੇਅਰ ਕਮੇਟੀ ਮੱਤੀ ਵਲੋਂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ ਉਪਰੰਤ ਚਹਿਲ ਫਾੳਾੂਡੇਸ਼ਨ ਸਮਾਉਂ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਉਦਘਾਟਨ ਸਰਪੰਚ ਸੁਖਵਿੰਦਰ ਕੌਰ ਮੱਤੀ, ਸਾਬਕਾ ...

ਪੂਰੀ ਖ਼ਬਰ »

ਇਨਾਮ ਵੰਡ ਸਮਾਰੋਹ ਮੌਕੇ ਬੱਚਿਆਂ ਵਲੋਂ ਪੇਸ਼ ਸੱਭਿਆਚਾਰਕ ਪ੍ਰੋਗਰਾਮ ਨੇ ਸਭ ਨੂੰ ਮੋਹਿਆ

ਮਾਨਸਾ, 1 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਘਰਾਂਗਣਾਂ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਸਭਿਆਚਾਰਕ ਵੰਨਗੀਆਂ ਨੇ ਹਾਜ਼ਰ ਨੂੰ ਮੋਹ ਲਿਆ | ਜਿੱਥੇ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ ਆਦਿ ਸੁਣਾ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਜੋਗਾ, 1 ਮਾਰਚ (ਹਰਜਿੰਦਰ ਸਿੰਘ ਚਹਿਲ)-ਨੇੜਲੇ ਪਿੰਡ ਰੜ੍ਹ ਵਿਖੇ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਗਰਾਮ ਪੰਚਾਇਤ ਕਲੱਬ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਕਰਵਾਏ ਇਸ ...

ਪੂਰੀ ਖ਼ਬਰ »

ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਪਿੰਡ ਦੋਦੜਾ ਵਾਸੀਆਂ ਨੇ ਖੋਲਿ੍ਹਆ ਮੋਰਚਾ

ਬੁਢਲਾਡਾ, 1 ਮਾਰਚ (ਸਵਰਨ ਸਿੰਘ ਰਾਹੀ)-ਪਿੰਡ ਦੋਦੜਾ ਦੀ ਗ੍ਰਾਮ ਪੰਚਾਇਤ, ਵੱਖ-ਵੱਖ ਧਾਰਮਿਕ, ਸਮਾਜ ਸੇਵੀ ਤੇ ਕਿਸਾਨ ਜਥੇਬੰਦੀਆਂ ਵਲੋਂ ਇੱਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਪਿੰਡ ਅੰਦਰਲੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ | ...

ਪੂਰੀ ਖ਼ਬਰ »

ਦੋ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਵਰਕਸ਼ਾਪ ਲਗਾਈ

ਮਾਨਸਾ, 1 ਮਾਰਚ (ਵਿ. ਪ੍ਰਤੀ.)-ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਵਿਖੇ ਦੋ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਵਰਕਸ਼ਾਪ ਲਗਾਈ ਗਈ | ਉਦਘਾਟਨ ਤਾਪ ਘਰ ਦੇ ਉਪ ਨਿਰਦੇਸ਼ਕ ਵਿਸ਼ਾਲ ਸਿੰਗਲਾ ਵਲੋਂ ਕੀਤਾ ਗਿਆ | ਇਸ ਮੌਕੇ ਉਦਯੋਗਿਕ ਸਵੱਛਤਾ, ਫ਼ਸਟ ਏਡ ਦਾ ਆਧਾਰ, ਜੀਵਨ ...

ਪੂਰੀ ਖ਼ਬਰ »

ਐਡਵੋਕੇਟ ਜੈਨੀ ਕਾਠ ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ ਦੇ ਮੁੜ ਪ੍ਰਧਾਨ ਚੁਣੇ

ਬੁਢਲਾਡਾ, 1 ਮਾਰਚ (ਰਾਹੀ)-ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ ਦੀ ਸਰਬਸੰਮਤੀ ਨਾਲ ਹੋਈ ਨਵੀਂ ਚੋਣ 'ਚ ਐਡਵੋਕੇਟ ਜੈਨੀ ਕਾਠ ਨੂੰ ਮੁੜ ਤੋਂ ਪ੍ਰਧਾਨ ਚੁਣਨ ਤੋਂ ਇਲਾਵਾ ਮੁਕੇਸ਼ ਕੁਮਾਰ ਗਰਗ ਐਡਵੋਕੇਟ ਨੂੰ ਸਕੱਤਰ ਅਤੇ ਹਰੀਸ਼ ਗਰਗ ਨੂੰ ਖ਼ਜ਼ਾਨਚੀ ਬਣਾਇਆ ਗਿਆ | ਇਸ ...

ਪੂਰੀ ਖ਼ਬਰ »

ਈ-ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ-ਮਹਿੰਦਰ ਪਾਲ

ਮਾਨਸਾ, 1 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦਾਅਵਾ ਕੀਤਾ ਹੈ ਕਿ ਈ-ਕਾਰਡ ਬਣਾਉਣ ਲਈ ਜ਼ਿਲ੍ਹੇ 'ਚ ਚਲਾਈ ਵਿਸ਼ੇਸ਼ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ | ਅੱਜ ਇੱਥੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ...

ਪੂਰੀ ਖ਼ਬਰ »

100 ਕੁ ਸਾਲ ਪੁਰਾਣਾ ਹੈ ਪਿੰਡ ਅਸਪਾਲ ਦਾ ਇਤਿਹਾਸ

ਗੁਰਚੇਤ ਸਿੰਘ ਫੱਤੇਵਾਲੀਆ 94177-74558 ਮਾਨਸਾ-ਇੱਥੋਂ 13 ਕਿੱਲੋਮੀਟਰ ਦੀ ਦੂਰੀ 'ਤੇ ਵਸਿਆ ਪਿੰਡ ਅਸਪਾਲ ਦਾ ਇਤਿਹਾਸ 100 ਕੁ ਸਾਲ ਪੁਰਾਣਾ ਹੈ | 1962 ਵਿਚ ਹਿੰਦ-ਚੀਨ ਦੀ ਲੜਾਈ ਦੇ ਸ਼ਹੀਦ ਵਿਸਾਖਾ ਸਿੰਘ ਦੀ 100 ਸਾਲ ਉਮਰ ਦੇ ਨੇੜੇ ਢੁੱਕੀ ਪਤਨੀ ਮਾਤਾ ਧੰਨ ਕੌਰ ਦੇ ਦੱਸਣ ਅਨੁਸਾਰ ...

ਪੂਰੀ ਖ਼ਬਰ »

ਪਟਵਾਰਖ਼ਾਨੇ ਦੀ ਖ਼ਸਤਾ ਹਾਲਤ ਇਮਾਰਤ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

ਝੁਨੀਰ, 1 ਮਾਰਚ (ਰਮਨਦੀਪ ਸਿੰਘ ਸੰਧੂ)-ਕਸਬਾ ਝੁਨੀਰ ਦੇ ਪਟਵਾਰਖ਼ਾਨੇ ਦੀ ਖਸਤਾ ਹਾਲਤ ਇਮਾਰਤ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਪਿਛਲੇ ਤੀਹ ਸਾਲ ਪੁਰਾਣੀ ਇਹ ਬਿਲਡਿੰਗ ਵਿਚ 22 ਪਿੰਡਾਂ ਦਾ ਲੋਕਾਂ ਦਾ ਆਉਣਾ ਜਾਣਾ ਹੈ | ਹਰ ਸਮੇਂ ਇਸ ਬਿਲਡਿੰਗ 'ਚੋਂ ਸੀਮਿੰਟ, ਇੱਟਾਂ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX