ਤਾਜਾ ਖ਼ਬਰਾਂ


ਕੱਲ੍ਹ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  about 1 hour ago
ਸੀਰਮ ਇੰਸਟੀਚਿਊਟ ਨੇ ਦੇਸ਼ ਵਿਚ ਟੀਕੇ ਦੀ ਘਾਟ 'ਤੇ ਦਿੱਤੀ ਸਫ਼ਾਈ
. . .  about 1 hour ago
ਪੁਣੇ, 18 ਮਈ - ਸੀਰਮ ਇੰਸਟੀਚਿਊਟ ਨੇ ਕੋਰੋਨਾ ਦੇ ਭਾਰਤ ਵਿਚ ਟੀਕੇ ਦੀ ਘਾਟ 'ਤੇ ਸਪੱਸ਼ਟਕਰਨ ਦਿੱਤਾ ਹੈ । ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਆਦਰ ਪੂਨਾਵਾਲਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ...
ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਸਕੂਲਾਂ ’ਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
. . .  about 2 hours ago
ਅੰਮ੍ਰਿਤਸਰ, 18 ਮਈ (ਜਸਵੰਤ ਸਿੰਘ ਜੱਸ)-ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਉੱਥੋਂ ਦੀ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਲਾਉਣ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ...
ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ
. . .  about 3 hours ago
ਲੁਧਿਆਣਾ , 18 ਮਈ (ਅਮਰੀਕ ਸਿੰਘ ਬਤਰਾ, ਰੂਪੇਸ਼ ਕੁਮਰ) - ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ...
ਪਠਾਨਕੋਟ ਵਿਚ ਕੋਰੋਨਾ ਦੇ 349 ਨਵੇਂ ਮਾਮਲੇ ਆਏ ਸਾਹਮਣੇ , ਕੋਰੋਨਾ ਨਾਲ 6 ਹੋਰ ਮੌਤਾਂ
. . .  about 4 hours ago
ਪਠਾਨਕੋਟ ,18 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ,ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪਠਾਨਕੋਟ ਵਿਚ ਸਿਹਤ ...
ਅੰਮ੍ਰਿਤਸਰ 'ਚ ਕੋਰੋਨਾ ਦੇ 301 ਨਵੇਂ ਮਾਮਲੇ ਆਏ ਸਾਹਮਣੇ, 16 ਮਰੀਜ਼ਾਂ ਨੇ ਤੋੜਿਆ ਦਮ
. . .  about 4 hours ago
ਅੰਮ੍ਰਿਤਸਰ, 18 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 301 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 41205 ਹੋ ਗਏ ਹਨ, ਜਿਨ੍ਹਾਂ 'ਚੋਂ 5098 ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ-19 ਹੋਰ ਮੌਤਾਂ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਅਤੇ ਹੁਣ ਇਸ ਮਹਾਂਮਾਰੀ ਨੇ ਪਿੰਡਾਂ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਲਗਾਤਾਰ ਪਿੰਡਾਂ ’ਚੋਂ ਕੋਰੋਨਾ ...
ਕੇਜਰੀਵਾਲ ਦਾ ਵੱਡਾ ਐਲਾਨ - ਕੋਰੋਨਾ ਤੋਂ ਮਰਨ ਵਾਲੇ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ 50 ਹਜ਼ਾਰ ਮੁਆਵਜ਼ਾ
. . .  about 4 hours ago
ਨਵੀਂ ਦਿੱਲੀ, 18 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਲੋਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਆਪਣੀ ਜਾਨ ਗਵਾਉਣ ਵਾਲੇ ...
ਬੱਚਿਆਂ ਦੇ ਕੋਰੋਨਾ ਟੀਕਾ ਟ੍ਰਾਇਲ 10 ਦਿਨਾਂ ਵਿਚ ਸ਼ੁਰੂ ਹੋਵੇਗਾ, ਡੀ.ਸੀ.ਜੀ.ਆਈ. ਨੇ ਦਿੱਤੀ ਮਨਜ਼ੂਰੀ
. . .  about 4 hours ago
ਨਵੀਂ ਦਿੱਲੀ, 18 ਮਈ –ਡਾਕਟਰ ਐਨ. ਕੇ. ਪਾਲ ਨੇ ਕਿਹਾ ਕਿ 2 ਤੋਂ 18 ਸਾਲ ਦੇ ਬੱਚਿਆਂ 'ਤੇ ਕੋਰੋਨਾ ਟੀਕਾ ਟ੍ਰਾਇਲ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੂੰ ਮਨਜ਼ੂਰੀ ਦਿੱਤੀ ਗਈ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ 6 ਮੌਤਾਂ
. . .  about 5 hours ago
ਮਾਨਸਾ, 18 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ ਜਿੱਥੇ 6 ਮੌਤਾਂ ਹੋ ਗਈਆਂ ਹਨ | ਉੱਥੇ 39 ਨਵੇਂ ਪਾਜ਼ੀਟਿਵ ਕੇਸਾਂ ਦੀ...
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਯੂਥ ਆਗੂ ਵਰਿੰਦਰ ਬਿੱਟੂ ਜ਼ਮਾਨਤ 'ਤੇ ਰਿਹਾਅ ਹੋਏ
. . .  about 5 hours ago
ਨਾਭਾ, 18 ਮਈ (ਕਰਮਜੀਤ ਸਿੰਘ) - ਪਿਛਲੇ ਦਿਨੀਂ ਨਾਭਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ...
ਮੋਗਾ ਵਿਖੇ ਕੋਰੋਨਾ ਦੀ ਭੇਟ ਚੜ੍ਹੀਆਂ ਦੋ ਹੋਰ ਜਾਨਾਂ, ਆਏ 112 ਨਵੇਂ ਮਾਮਲੇ
. . .  about 6 hours ago
ਮੋਗਾ, 18 ਮਈ (ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਮੋਗਾ ਵਿਚ ਅੱਜ ਕੋਰੋਨਾ ਦੀ ਭੇਟ 2 ਹੋਰ ਕੀਮਤੀ ਜਾਨਾਂ ਚੜ੍ਹ ਗਈਆਂ ਅਤੇ ਇਕੋ ਦਿਨ ਕੋਰੋਨਾ ਦੇ ਪਾਜ਼ੀਟਿਵ ਮਾਮਲੇ 112...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  about 6 hours ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ, ਜਿਸ ਵਿਚ 21 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ...
ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਦੀ ਮੌਤ
. . .  about 6 hours ago
ਹਠੂਰ,18 ਮਈ (ਜਸਵਿੰਦਰ ਸਿੰਘ ਛਿੰਦਾ) - ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਗਰਮ ਆਗੂ ਬੂਟਾ ਸਿੰਘ ਦਾ...
ਪੰਜਾਬ ਪੁਲਿਸ ਦੇ 2 ਡੀ. ਐਸ. ਪੀਜ਼. ਦੇ ਤਬਾਦਲੇ
. . .  about 6 hours ago
ਚੰਡੀਗੜ੍ਹ, 18 ਮਈ - ਪੰਜਾਬ ਪੁਲਿਸ ਦੇ 2 ਡੀ ਐਸ ਪੀਜ਼ ਦੇ ਤਬਾਦਲੇ ਕੀਤੇ...
ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ ਵਾਲੇ ਲੁੱਟ ਮਚਾ ਰਹੇ - ਬਿਕਰਮਜੀਤ ਸਿੰਘ ਮਜੀਠੀਆ
. . .  about 6 hours ago
ਚੰਡੀਗੜ੍ਹ, 18 ਮਈ ( ਬਿਕਰਮਜੀਤ ਸਿੰਘ ਮਾਨ) - ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕੀ ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ...
ਅੰਮ੍ਰਿਤਸਰ ਨੇੜੇ 1500 ਰੁਪਏ ਬਦਲੇ ਇਕ ਫਾਇਨਾਂਸ ਕੰਪਨੀ ਦੇੇ ਕਰਿੰਦੇ ਦਾ ਵੱਢਿਆ ਗੁੱਟ
. . .  about 6 hours ago
ਜਾਸਾਂਸੀ, 18 ਮਈ (ਹੇਰ, ਰਣਜੀਤ ਜੋਸਨ, ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਪਿੰਡ ਨੰਗਲੀ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਫਾਇਨਾਂਸ ਕੰਪਨੀ ਦੇ ਵਿਅਕਤੀ ਜਿਸਦਾ ਨਾਂਅ ਅੰਕਿਤ ਹੈ, ਉਸ ਕੋਲੋਂ 1500 ਰੁਪਏ
ਪੰਜਾਬ : ਹਰੇਕ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗਰਾਂਟ ਦੇਣ ਦਾ ਐਲਾਨ
. . .  about 7 hours ago
ਚੰਡੀਗੜ੍ਹ,18 ਮਈ (ਬਿਕਰਮਜੀਤ ਸਿੰਘ ਮਾਨ) - ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੇਸ਼ ਵਿਚ ਵੱਧ ਰਹੇ ਹਨ । ਪੰਜਾਬ ਵਿਚ ਪਿੰਡਾਂ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਨਿਊ ਜਰਸੀ ਦੇ ਜੰਗਲਾਂ ਨੂੰ ਵੀ ਲੱਗੀ ਅੱਗ
. . .  about 7 hours ago
ਸੈਕਰਾਮੈਂਟੋ, 18 ਮਈ (ਹੁਸਨ ਲੜੋਆ) - ਦੱਖਣੀ ਕੈਲੇਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅਜੇ ਨਿਯੰਤਰਨ ਹੇਠ ਨਹੀਂ ਹੋਈ ਜਦ ਕਿ ਨਿਊ ਜਰਸੀ ਦੇ ਜੰਗਲਾਂ ਨੂੰ ਵੀ...
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁਲਾਜ਼ਮ ਫ਼ਰੰਟ ਦਾ ਐਲਾਨ
. . .  about 7 hours ago
ਚੰਡੀਗੜ੍ਹ 18 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ...
ਰੇਲਵੇ ਲਾਈਨਾਂ 'ਤੇ ਅਣਪਛਾਤੀ ਪਰਵਾਸੀ ਲੜਕੀ ਦੀ ਲਾਸ਼
. . .  about 8 hours ago
ਹੰਡਿਆਇਆ,(ਬਰਨਾਲਾ)18 ਮਈ, (ਗੁਰਜੀਤ ਸਿੰਘ ਖੁੱਡੀ) - ਅੱਜ ਹੰਡਿਆਇਆ ਰੇਲਵੇ ਸਟੇਸ਼ਨ ਅਤੇ ਤਪਾ ਰੇਲਵੇ ਸਟੇਸ਼ਨ ਵਿਚਕਾਰ ਪਿੰਡ ਖੁੱਡੀ ਖ਼ੁਰਦ ਦੇ ਨੇੜੇ ਅੰਬਾਲਾ - ਬਠਿੰਡਾ...
ਲੋਪੋਕੇ ਚੌਂਕ 'ਚ ਕਿਸਾਨਾਂ ਨੇ ਖੱਟਰ, ਤੋਮਰ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਦਾ ਪ੍ਰਗਟਾਵਾ
. . .  about 8 hours ago
ਲੋਪੋਕੇ, 18 ਮਈ (ਗੁਰਵਿੰਦਰ ਸਿੰਘ ਕਲਸੀ) - ਮੋਦੀ ਸਰਕਾਰ, ਤੋਮਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋ ਕਿਸਾਨ ਵਿਰੋਧੀ ਬਿੱਲਾ ਨੂੰ ਲੈ ਕੇ ਹਿਸਾਰ ਵਿਚ ਰੋਸ...
ਰਾਜਸਥਾਨ ਦੀਆਂ ਕਈ ਥਾਵਾਂ 'ਤੇ ਬਾਰਸ਼ ਹੋਣ ਦੀ ਸੰਭਾਵਨਾ - ਆਈ.ਐਮ.ਡੀ.
. . .  about 8 hours ago
ਜੈਪੁਰ, 18 ਮਈ - ਰਾਜਸਥਾਨ ਦੀਆਂ ਕਈ ਥਾਵਾਂ 'ਤੇ ਪਿਛਲੇ 24 ਘੰਟਿਆਂ ਦੌਰਾਨ ਚੱਕਰਵਾਤ ਤੌਕਤੇ ਦੁਆਰਾ ਹਲਕੇ ਤੋਂ ਦਰਮਿਆਨੀ ਬਾਰਸ਼ ਦਰਜ ਕੀਤੀ ਗਈ ਹੈ ...
ਅਹਿਮਦਾਬਾਦ : ਲਾਕਡਾਊਨ 21 ਮਈ ਸਵੇਰੇ 6 ਵਜੇ ਤੱਕ ਵਧਾਇਆ
. . .  about 9 hours ago
ਅਹਿਮਦਾਬਾਦ, 18 ਮਈ - ਅਹਿਮਦਾਬਾਦ 'ਚ ਲਾਗੂ ਲਾਕਡਾਊਨ 21 ਮਈ ਸਵੇਰੇ ...
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅੰਤਿਮ ਸਸਕਾਰ ਮੌਕੇ ਪੁੱਜੀਆਂ ਅਹਿਮ ਪੰਥਕ ਸ਼ਖ਼ਸੀਅਤਾਂ
. . .  about 9 hours ago
ਅੰਮ੍ਰਿਤਸਰ,18 ਮਈ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਫੱਗਣ ਸੰਮਤ 552

ਸੰਪਾਦਕੀ

ਕੋਰੋਨਾ ਵਿਰੋਧੀ ਜੰਗ ਦਾ ਦੂਜਾ ਮੋਰਚਾ

ਭਾਰਤ ਸਣੇ ਪੂਰੀ ਦੁਨੀਆ ਨੂੰ ਇਕਦਮ ਦਹਿਲਾ ਦੇਣ ਵਾਲੀ ਮਹਾਂਮਾਰੀ ਕੋਵਿਡ-19 ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਭਾਰਤੀ ਵਿਗਿਆਨੀਆਂ ਵਲੋਂ ਵਿਕਸਿਤ ਵੈਕਸੀਨ ਦੇ ਟੀਕਾਕਰਨ ਦਾ ਵਿਆਪਕ ਆਧਾਰ ਵਾਲਾ ਦੂਜਾ ਪੜਾਅ ਸ਼ੁਰੂ ਹੋ ਜਾਣ ਨਾਲ ਕੋੋਰੋਨਾ ਲਾਗ 'ਤੇ ਮਨੁੱਖ ਵਲੋਂ ਕਾਬੂ ਪਾ ਲੈਣ ਦੀਆਂ ਸੰਭਾਵਨਾਵਾਂ ਪ੍ਰਬਲ ਹੋ ਗਈਆਂ ਹਨ। ਇਸ ਦੂਜੇ ਪੜਾਅ ਦੀ ਸ਼ੁਰੂਆਤ ਵਿਚ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਅਮਿਤ ਸ਼ਾਹ, ਵਿਦੇਸ਼ ਮੰਤਰੀ ਜੈਸ਼ੰਕਰ ਸਣੇ ਕਈ ਕੇਂਦਰੀ ਮੰਤਰੀਆਂ, ਰਾਜਾਂ ਦੇ ਮੁੱਖਮੰਤਰੀਆਂ ਵਲੋਂ ਟੀਕਾ ਲਗਾਏ ਜਾਣ ਨਾਲ ਬਿਨਾਂ ਸ਼ੱਕ ਇਸ ਮੁਹਿੰਮ ਦੀ ਭਰੋਸੇਯੋਗਤਾ ਵਧੀ ਹੈ। ਇਸ ਦੇ ਨਾਲ ਹੀ ਸਰਬਉੱਚ ਅਦਾਲਤ ਦੇ ਜੱਜਾਂ ਦਾ ਵੀ ਟੀਕਾਕਰਨ ਵਿਸ਼ਵਾਸ ਨੂੰ ਵਧਾਉਂਦਾ ਹੈ। ਪਹਿਲੀ ਮਾਰਚ ਤੋਂ ਟੀਕਾਕਰਨ ਦੇ ਇਸ ਦੂਜੇ ਪੜਾਅ ਵਿਚ ਦੇਸ਼ ਵਿਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਹੈ। ਇਸ ਦੇ ਨਾਲ 45 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਦਾ ਵੀ ਟੀਕਾਕਰਨ ਹੋਵੇਗਾ ਜੋ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਵਿਚੋਂ ਕਿਸੇ ਇਕ ਜਾਂ ਵੱਧ ਰੋਗਾਂ ਨਾਲ ਗ੍ਰਸਤ ਹੋਣਗੇ। ਇਸ ਦੂਜੇ ਪੜਾਅ ਨਾਲ ਦੇਸ਼ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਉਣ ਦੀ ਸ਼ੁਰੂਆਤ ਹੋ ਜਾਂਦੀ ਹੈ। ਬਹੁਤ ਸੁਭਾਵਿਕ ਹੈ ਕਿ ਦੇਸੀ ਖੇਤਰ ਵਿਚ ਬਣਾਈ ਇਸ ਵੈਕਸੀਨ ਐਸਟ੍ਰਾਜ਼ੇਨੇਕਾ ਦਾ ਵੱਡੇ ਪੱਧਰ 'ਤੇ ਉਤਪਾਦਨ ਹੋ ਰਿਹਾ ਹੈ, ਜਿਸ ਵਿਚ ਪੂਰੇ ਦੇਸ਼ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਸਫਲਤਾ ਦੀਆਂ ਸੰਭਾਵਨਾਵਾਂ ਨਹੀਂ ਲਗਦੀਆਂ।
ਪਿਛਲੇ ਸਾਲ ਨਵੰਬਰ ਦੇ ਅੰਤ ਵਿਚ ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ ਦੇ ਕੋਲ 10 ਕਰੋੜ ਖੁਰਾਕਾਂ ਤਿਆਰ ਪਈ ਹੈ ਅਤੇ ਲੱਖਾਂ ਖੁਰਾਕਾਂ ਰੋਜ਼ਾਨਾ ਹੋਰ ਤਿਆਰ ਕਰਨ ਦੀ ਸਮਰੱਥਾ ਉਨ੍ਹਾਂ ਦੀ ਕੰਪਨੀ ਦੇ ਕੋਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਦੇਸ਼ ਦੀ ਪੂਰੀ ਆਬਾਦੀ ਦਾ ਟੀਕਾਕਰਨ ਕਰਨ ਵਿਚ ਚਾਰ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਪਰ ਜਿਸ ਰਫਤਾਰ ਅਤੇ ਅਨੁਸ਼ਾਸਿਤ ਢੰਗ ਨਾਲ ਦੇਸ਼ ਵਿਚ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ, ਉਸ ਨਾਲ ਇਹ ਕਾਰਜ ਐਲਾਨੀ ਹੱਦ ਤੋਂ ਪਹਿਲਾਂ ਵੀ ਹੋਣ ਜਾਣ ਤਾਂ ਕੋਈ ਹੈਰਾਨੀ ਨਹੀਂ। ਦੇਸ਼ ਵਿਚ ਕੋਵਿਡ-19 ਟੀਕਾਕਰਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ 16 ਜਨਵਰੀ ਤੋਂ ਹੋਈ ਸੀ ਜਦੋਂਕਿ ਪਹਿਲੇ ਹੀ ਦਿਨ ਕੋਰੋਨਾ ਯੋਧਿਆਂ ਦੇ ਨਾਂਅ ਨਾਲ ਤਿੰਨ ਹਜ਼ਾਰ ਤੋਂ ਜ਼ਿਆਦਾ ਟੀਕਾਕਰਨ ਕੇਂਦਰ ਬਣੇ ਸਨ। ਪਰ ਹੌਲੀ ਹੌਲੀ ਜਿਸ ਤਰ੍ਹਾਂ ਟੀਕਾਕਰਨ ਬਾਰੇ ਜਾਗਰੂਕਤਾ ਵਧਦੀ ਗਈ, ਟੀਕਾਕਰਨ ਕੇਂਦਰ ਵੀ ਹੋਰ ਵਧੇ ਅਤੇ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਵੀ ਵਧਦੀ ਗਈ। ਇਹ ਮੁਹਿੰਮ 44 ਦਿਨ ਤੱਕ ਚੱਲਿਆ ਅਤੇ ਹੁਣ ਪਹਿਲੀ ਮਾਰਚ ਤੋਂ ਇਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਕੋਰੋਨਾ ਯੋਧਿਆਂ ਦੇ ਨਾਂਅ ਦੇਸ਼ ਦੇ ਸਿਹਤ ਕਰਮੀਆਂ ਨੂੰ ਪਹਿਲੇ ਪੜਾਅ 'ਤੇ ਟੀਕਾਕਰਨ ਦੀ ਲੋੜ ਇਸ ਲਈ ਵੀ ਸੀ ਕਿਉਂਕਿ ਕੋਰੋੋਨਾ ਵਿਰੁੱਧ ਜੰਗ ਵਿਚ ਜੂਝਦੇ ਹੋਏ ਕਰੀਬ 700 ਡਾਕਟਰ, ਨਗਰਸਾਂ ਅਤੇ ਹੋਰ ਸਿਹਤ ਸਫਾਈ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ 162 ਡਾਕਟਰਾਂ, 107 ਨਰਸਾਂ ਅਤੇ 45 ਆਸ਼ਾ ਵਰਕਰਾਂ ਦੇ ਜੀਵਨ ਕੋਰੋਨਾ ਦੀ ਭੇਟ ਚੜ੍ਹ ਗਏ ਸਨ। ਇਸ ਦੇ ਨਾਲ ਹੀ ਪੁਲਿਸ ਕਰਮਚਾਰੀਆਂ ਦਾ ਟੀਕਾਕਰਨ ਵੀ ਇਸੇ ਪੜਾਅ ਦੇ ਅਧੀਨ ਕੀਤਾ ਗਿਆ ਸੀ। ਇਸ ਦਾ ਇਕ ਸਿੱਟਾ ਇਹ ਵੀ ਨਿਕਲਿਆ ਕਿ ਆਮ ਲੋਕਾਂ ਵਿਚ ਇਕ ਪਾਸੇ ਜਿੱਥੇ ਕੋਰੋਨਾ ਦਾ ਡਰ ਘੱਟ ਹੋਇਆ, ਉੱਥੇ ਟੀਕੇ ਪ੍ਰਤੀ ਫੈਲਾਈਆਂ ਜਾਂਦੀਆਂ ਅਫਵਾਹਾਂ ਅਤੇ ਖਦਸ਼ਿਆਂ 'ਤੇ ਵੀ ਵਿਰਾਮ ਲੱਗਾ।
ਹੁਣ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਜਿੱਥੇ ਟੀਕਾਕਰਨ ਮੁਹਿੰਮ ਦੇ ਰਫਤਾਰ ਫੜਨ ਦੀ ਸੰਭਾਵਨਾ ਹੈ, ਉੱਥੇ ਦੇਸ਼ ਦੇ ਕੁਝ ਰਾਜਾਂ ਵਿਚ ਕੋਰੋਨਾ ਲਾਗ ਦੀ ਉਪਜੀ ਨਵੀਂ ਲਹਿਰ ਨੂੰ ਰੋਕ ਲੈਣ ਦੀ ਸਰੀਰਕ ਸਮਰੱਥਾ ਵੀ ਪੈਣਾ ਹੋਣ ਲੱਗੇਗੀ। ਬੇਸ਼ੱਕ ਦੇਸ਼ ਵਿਚ ਹੁਣ ਤੱਕ ਕੋਰੋਨਾ ਲਾਗ ਦੀ ਰਫ਼ਤਾਰ ਵਿਚ ਕਮੀ ਆਈ ਹੈ ਅਤੇ 20 ਰਾਜਾਂ ਵਿਚ ਮੌਤ ਦਰ ਸਿਫਰ ਹੋ ਜਾਣਾ ਸੰਤੋਖ ਅਤੇ ਦੇਸ਼ ਦੇ ਸਿਹਤ ਜਗਤ ਲਈ ਮਾਣ ਦੀ ਗੱਲ ਹੈ ਪਰ ਦੇਸ਼ ਦੇ ਚਾਰ ਪੰਜ ਰਾਜਾਂ ਵਿਚ ਕੋਰੋਨਾ ਦੀ ਨਵੀਂ ਲਹਿਰ ਚਿੰਤਾ ਵੀ ਪੈਦਾ ਕਰਦੀ ਹੈ। ਪੰਜਾਬ ਵੀ ਇਨ੍ਹਾਂ ਪੰਜ ਰਾਜਾਂ ਵਿਚ ਸ਼ਾਮਿਲ ਹੈ ਪਰ ਪੰਜਾਬ ਵਿਚ ਟੀਕਾਕਰਨ ਦੀ ਰਫ਼ਤਾਰ ਸਮੁੱਚੇ ਪੱਧਰ 'ਤੇ ਬਣੇ ਰਹਿਣਾ ਵੀ ਸੰਤੋਖ ਪੈਦਾ ਕਰਦਾ ਹੈ। ਪੰਜਾਬ ਵਿਚ ਹੁਣ ਤੱਕ ਟੀਕਾਕਰਨ ਦੇ 146 ਦੌਰ ਹੋ ਚੁੱਕੇ ਹਨ ਅਤੇ ਪਿਛਲੇ ਇਕੋ ਦਿਨ ਵਿਚ 2331 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਦੇਸ਼ ਦੇ ਹੋਰਾਂ ਹਿੱਸਿਆਂ ਵਿਚ ਵੀ ਇਨ੍ਹਾਂ ਦੋ ਦਿਨਾਂ ਵਿਚ ਆਮ ਲੋਕਾਂ ਵਿਚ ਟੀਕਾਕਰਨ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਜਾਣਾ ਇਕ ਚੰਗਾ ਸੰਕੇਤ ਹੈ।
ਭਾਰਤ ਨੇ ਵਿਸ਼ਵ ਦੇਸ਼ਾਂ ਵਿਚ ਕਈ ਵਾਰ ਵੱਡੀਆਂ ਪ੍ਰਾਪਤੀਆਂ ਦਪਰਜ ਕਰਵਾਈਆਂ ਹਨ। ਅਜੇ ਪਿਛਲੇ ਹੀ ਦਿਨੀਂ ਭਾਰਤੀ ਪੁਲਾੜ ਖੋਜ ਕੇਂਦਰ ਨੇ ਇਕੋ ਸਮੇਂ 19 ਉਪਗ੍ਰਹਿ ਸਫਲਤਾ ਨਾਲ ਪੁਲਾੜ ਵਿਚ ਭੇਜ ਕੇ ਇਕ ਜ਼ਿਕਰਯੋਗ ਇਤਿਹਾਸ ਰਚਿਆ ਹੈ ਅਤੇ ਹੁਣ ਸਿਰਫ ਡੇਢ ਮਹੀਨੇ ਵਿਚ ਸਵਾ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰਕੇ ਦੇਸ਼ ਨੇ ਕੋਰੋਨਾ ਵਿਰੁੱਧ ਵਿਸ਼ਵ ਜੰਗ ਵਿਚ ਇਕ ਵੱਡੇ ਮੋਰਚੇ ਦੀ ਫਤਹਿ ਨੂੰ ਛੋਹ ਲਿਆ ਹੈ। ਟੀਕਾਕਰਨ ਦੀ ਫੀਸਦੀ ਵਿਚ ਬੇਸ਼ੱਕ ਇਜ਼ਰਾਇਲ, ਅਮਰੀਕਾ ਅਤੇ ਰੂਸ ਬਹੁਤ ਅੱਗੇ ਹਨ ਪਰ ਬਾਰਤ ਸਵਾ ਸੌ ਕਰੋੜ ਤੋਂ ਵੀ ਜ਼ਿਆਦਾ ਆਬਾਦੀ ਵਾਲਾ ਵੱਡਾ ਦੇਸ਼ ਹੈ ਅਤੇ ਸੁਭਾਵਿਕ ਹੈ ਕਿ ਇਸ ਦੀ ਟੀਕਾਕਰਨ ਮੁਹਿੰਮ ਬਹੁਤ ਹੀ ਵਿਸ਼ਾਲ ਅਤੇ ਵਿਆਪਕ ਹੋਵੇਗੀ। ਇਸ ਦ੍ਰਿਸ਼ਟੀਕੋਣ ਨਾਲ ਦੇਸ਼ ਵਿਚ ਇਸ ਮੁਹਿੰਮ ਵਿਚ ਹੁਣ ਤੱਕ ਦੀਆਂ ਪ੍ਰਾਪਤੀਆਂ ਦੇ ਬਾਵਜੂਦ ਤੇਜ਼ੀ ਲਿਆਉਣ ਦੀ ਵੱਡੀ ਜ਼ਰੂਰਤ ਹੈ ਅਤੇ ਇਸ ਤੇਜ਼ੀ ਲਈ ਜਾਗਰੂਕਤਾ ਪਹਿਲੀ ਸ਼ਰਤ ਹੈ। ਜਿਸ ਭਾਵਨਾ ਅਤੇ ਪ੍ਰਤੀਬੱਧਤਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀ ਆਗੂਆਂ ਨੇ ਪ੍ਰਦਰਸ਼ਨ ਕੀਤਾ ਹੈ, ਬਿਨਾ ਸ਼ੱਕ ਉਸ ਨਾਲ ਜਾਗਰੂਕਤਾ ਹੋਰ ਵੀ ਵਧੇਗੀ ਅਤੇ ਇਸ ਮੁਹਿੰਮ ਵਿਚ ਤੇਜ਼ੀ ਵੀ ਆਵੇਗੀ। ਇਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਭਾਰਤੀ ਟੀਕਾਕਰਨ ਸਭ ਤੋਂ ਸੁਰੱਖਿਅਤ ਹੈ। ਇਸ ਮੁਹਿੰਮ ਨਾਲ ਅਜੇ ਤੱਕ ਹਾਨੀਕਾਰਕ ਪ੍ਰਭਾਵਾਂ ਦੀ ਅਜੇ ਤੱਕ ਕੋਈ ਵੀ ਖਬਰ ਨਹੀਂ ਹੈ।
ਅਸੀਂ ਸਮਝਦੇ ਹਾਂ ਕਿ ਭਾਰਤ ਨੇ ਇਸ ਮੋਰਚੇ 'ਤੇ ਵੀ ਜੇਕਰ ਸਫਲ ਅਤੇ ਸਰਖਰੂ ਹੋ ਕੇ ਨਿਕਲਣਾ ਹੈ ਤਾਂ ਕੋਰੋਨਾ ਵਿਰੋਧੀ ਸ਼ਸਤਰਾਂ ਨੂੰ ਦੋ ਧਾਰ ਦੇਣੀ ਹੋਵੇਗੀ। ਇਕ ਪਾਸੇ ਜਿੱਥੇ ਆਮ ਲੋਕਾਂ ਨੂੰ ਕੋਰੋਨਾ ਰੋਕੂ ਨਿਯਮਾਂ ਅਤੇ ਕਾਨੂੰਨਾਂ ਦਾ ਦ੍ਰਿੜ੍ਹਤਾ ਨਾਲ ਪਾਲਣ ਕਰਨਾ ਹੋਵੇਗਾ, ਉੱਥੇ ਸਰਕਾਰ ਨੂੰ ਵੀ ਟੀਕਾਕਰਨ ਮੁਹਿੰਮ ਵਿਚ ਪ੍ਰਤੀਬੱਧਤਾ ਨਾਲ ਤੇਜ਼ੀ ਲਿਆਉਣੀ ਹੋਵੇਗੀ। ਬਿਨਾਂ ਸ਼ੱਕ ਦੇਸ਼ ਦੀਆਂ ਕੰਪਨੀਆਂ ਕੋਲ ਟੀਕਿਆਂ ਦੇ ਸਟਾਕ ਦੀ ਕਮੀ ਨਹੀਂ ਹੈ, ਕਈ ਹੋਰ ਵੀ ਟੀਕੇ ਇਸ ਦਰਮਿਆਨ ਈਜਾਦ ਹੋਏ ਹਨ। ਲੋਕਾਂ ਨੂੰ ਇਹ ਵੀ ਇਲਮ ਹੈ ਕਿ ਭਾਰਤ ਗੁਆਂਢੀ ਦੇਸ਼ਾਂ ਨੂੰ ਵੀ ਟੀਕੇ ਪ੍ਰਦਾਨ ਕਰ ਰਿਹਾ ਹੈ। ਲਿਹਾਜ਼ਾ ਗੱਲ ਸਿਰਫ ਯੋਜਨਾਬੰਦੀ ਅਤੇ ਦ੍ਰਿੜ੍ਹਤਾ ਦੀ ਹੈ। ਸਰਕਾਰ ਨੂੰ ਇਸ ਕੰਮ ਵਿਚ ਨਿੱਜੀ ਖੇਤਰ ਦਾ ਸਹਿਯੋਗ ਵੀ ਲੈਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਰਾਜਸੀ ਮਸਲਹਤ ਦੇ ਇਸ ਮੁਹਿੰਮ ਨੂੰ ਮੰਜ਼ਿਲ ਤੱਕ ਲਿਜਾਣਾ ਹੋਵੇਗਾ। ਅਸੀਂ ਪਹਿਲਾ ਮੋਰਚਾ ਸਫਲਤਾ ਨਾਲ ਸਰ ਕੀਤਾ ਹੈ, ਦੂਜਾ ਵੀ ਅਸੀਂ ਜ਼ਰੂਰ ਜਿੱਤ ਲਵਾਂਗੇ।

ਕੈਪਟਨ ਸਰਕਾਰ ਦਾ ਆਖ਼ਰੀ ਬਜਟ-ਪੰਜਾਬ ਦੇ ਭਾਸ਼ਾਈ ਤੇ ਸੱਭਿਆਚਾਰਕ ਸਰੋਕਾਰਾਂ ਵੱਲ ਧਿਆਨ ਦੇਵੇ ਸਰਕਾਰ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ 5 ਮਾਰਚ ਨੂੰ ਆਪਣਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਜਟ ਸਬੰਧੀ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਦੀਆਂ ਆਪੋ-ਆਪਣੀਆਂ ਆਸਾਂ ਹਨ। ਪਰ ਆਗਾਮੀ ...

ਪੂਰੀ ਖ਼ਬਰ »

ਖੇਤੀ ਸੰਕਟ ਤੇ ਕਿਸਾਨੀ ਮਸਲੇ ਦਾ ਹੱਲ ਕੀ ਹੋਵੇ?

ਕਈ ਮਹੀਨਿਆਂ ਤੋਂ ਜੋ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਸ ਬਾਬਤ ਅਖ਼ਬਾਰਾਂ, ਟੀ.ਵੀ. ਚੈਨਲਾਂ 'ਤੇ ਬਹੁਤ ਕੁਝ ਲਿਖਿਆ ਅਤੇ ਕਿਹਾ ਜਾ ਰਿਹਾ ਹੈ। ਸਾਰੇ ਦੇਸ਼ ਵਾਸੀ ਇਸ ਬਾਬਤ ਰੋਜ਼ ਪੜ੍ਹਦੇ ਅਤੇ ਸੁਣਦੇ ਹਨ ਅਤੇ ਚਰਚਾ ਵੀ ਕਰਦੇ ਹਨ। ਹਰ ਸੰਘਰਸ਼ ਕਿਸੇ ਮਿਥੇ ਟੀਚੇ 'ਤੇ ਪਹੁੰਚਣ ...

ਪੂਰੀ ਖ਼ਬਰ »

ਕੋਰੋਨਾ ਕਾਲ ਅਤੇ ਪੰਜਾਬ ਦੇ ਸਰਕਾਰੀ ਸਕੂਲ : ਪੜ੍ਹਾਈ ਕਿਵੇਂ ਹੋਵੇ?

ਆਮ ਧਾਰਨਾ ਮੁਤਾਬਿਕ ਚੀਨ ਤੋਂ 2019 ਦੇ ਅਖੀਰ 'ਤੇ ਸ਼ੁਰੂ ਹੋਈ ਕੋਰੋਨਾ ਦੀ ਭਿਆਨਕ ਬਿਮਾਰੀ ਛੇਤੀ ਹੀ ਦੁਨੀਆ ਭਰ ਦੇ ਮੁਲਕਾਂ ਵਿਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਭਾਰਤ ਵਿਚ ਇਸ ਨੇ 2020 ਦੇ ਪਹਿਲੇ ਮਹੀਨੇ ਦਸਤਕ ਦਿੱਤੀ। ਮਾਰਚ (2020) ਮਹੀਨੇ ਵਿਚ ਕੀਤੀ ਗਈ ਤਾਲਾਬੰਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX