ਤਾਜਾ ਖ਼ਬਰਾਂ


ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  14 minutes ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  16 minutes ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  25 minutes ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  28 minutes ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  30 minutes ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  37 minutes ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  42 minutes ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  49 minutes ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  54 minutes ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  40 minutes ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  about 1 hour ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  about 1 hour ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  about 1 hour ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  about 1 hour ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  about 2 hours ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  about 2 hours ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਰੂਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ , 9 ਵਿਅਕਤੀਆਂ ਦੀ ਮੌਤ
. . .  about 3 hours ago
ਮਾਸਕੋ, 11 ਮਈ - ਰੂਸ ਦੇ ਸ਼ਹਿਰ ਕਾਜਾਨ ਵਿਚ ਮੰਗਲਵਾਰ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਅੱਠ ਵਿਦਿਆਰਥੀ ਅਤੇ ਇਕ ਅਧਿਆਪਕ ਦੀ ਮੌਤ ਹੋ ਗਈ...
ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਤੁਰਨ ਵਾਲੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਭਾਨ ਸਿੰਘ ਸੰਘੇੜਾ ਨਹੀਂ ਰਹੇ
. . .  about 3 hours ago
ਮਹਿਲ ਕਲਾਂ (ਬਰਨਾਲਾ),11 ਮਈ (ਅਵਤਾਰ ਸਿੰਘ ਅਣਖੀ) ਹਰ ਸਮੇਂ ਲਾਲ ਝੰਡਾ ਮੋਢੇ 'ਤੇ ਲੈ ਕੇ ਦੱਬੇ-ਕੁਚਲੇ ਕਿਰਤੀ ਲੋਕਾਂ ਦੀ...
ਇਜ਼ਰਾਈਲੀ ਫ਼ੌਜਾਂ ਦੀ ਬੰਬਾਰੀ ਵਿਚ ਘੱਟੋ - ਘੱਟ 24 ਫਿਲਸਤੀਨੀ ਮਾਰੇ ਗਏ, 9 ਬੱਚੇ ਵੀ ਸ਼ਾਮਿਲ
. . .  about 4 hours ago
ਗਾਜ਼ਾ, 11 ਮਈ - ਇਜ਼ਰਾਈਲ ਨੇ ਮੰਗਲਵਾਰ ਤੜਕੇ ਫਿਲਸਤੀਨੀ ਇਲਾਕਾ ਗਾਜ਼ਾ 'ਤੇ ਨਵੇਂ ਹਵਾਈ ਹਮਲੇ ਕੀਤੇ | ਫਿਲਸਤੀਨੀ ਅੱਤਵਾਦੀ ਸਮੂਹਾਂ ਨੇ ਯਰੂਸ਼ਲਮ ਦੇ ਨੇੜੇ ਰਾਕੇਟ ...
ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ 'ਤੇ ਦਿੱਤੇ 15 ਮਿਲੀਅਨ ਡਾਲਰ
. . .  about 5 hours ago
ਨਵੀਂ ਦਿੱਲੀ, 11 ਮਈ - ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ ਉੱਤੇ 15 ਮਿਲੀਅਨ ਡਾਲਰ ਦਿਤੇ ਹਨ | ਭਾਰਤ ਇਸ ਵੇਲ੍ਹੇ ਵੈਸ਼ਵਿਕ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ...
ਕੇਜਰੀਵਾਲ ਦੀ ਕੇਂਦਰ ਨੂੰ ਅਪੀਲ - ਹੋਰ ਕੰਪਨੀਆਂ ਨੂੰ ਵੀ ਦਿੱਤੀ ਜਾਵੇ ਵੈਕਸੀਨ ਬਣਾਉਣ ਦੀ ਇਜਾਜ਼ਤ
. . .  about 2 hours ago
ਨਵੀਂ ਦਿੱਲੀ, 11 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਈਵ ਹੋਏ ਅਤੇ ਉਨ੍ਹਾਂ ਨੇ ਕੋਰੋਨਾ ਦੇ ਦਿੱਲੀ ਵਿਚ ਕਿ ਹਾਲਾਤ ਹਨ,ਉਸ 'ਤੇ ਜਾਣਕਾਰੀ ਸਾਂਝੀ ਕਰਦੇ...
ਅਣਪਛਾਤੀਆਂ ਵਲੋਂ ਕਬਾੜ ਦੀ ਦੁਕਾਨ 'ਤੇ ਹਥਿਆਰ ਦੀ ਨੋਕ 'ਤੇ ਵੱਡੀ ਵਾਰਦਾਤ
. . .  about 6 hours ago
ਅੰਮ੍ਰਿਤਸਰ/ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ ) - ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਵਧ ਰਹੀਆਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ...
ਅਨੰਤਨਾਗ (ਜੰਮੂ ਕਸ਼ਮੀਰ) ਵਿਚ ਚਲ ਰਹੀ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ
. . .  about 7 hours ago
ਅਨੰਤਨਾਗ , 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਚਲ ਰਹੀ ਅੱਤਵਾਦੀਆਂ ਨਾਲ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ ਹਨ...
ਜਲੰਧਰ ਵਿਚ ਵਾਪਰਿਆ ਦਰਦਨਾਕ ਹਾਦਸਾ , ਇਕ ਮੌਤ
. . .  about 7 hours ago
ਜਲੰਧਰ , 11 ਮਈ - ਜਲੰਧਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ...
ਵਾਇਰਸ ਦੇ ਰੂਪ ਬੀ 1617 ਲਈ ਵਧੇਰੇ ਜਾਣਕਾਰੀ ਦੀ ਜ਼ਰੂਰਤ - ਡਾ ਮਾਰੀਆ ਵੈਨ ਕੇਰਖੋਵ (ਡਬਲਯੂ.ਐੱਚ.ਓ.)
. . .  about 7 hours ago
ਨਵੀਂ ਦਿੱਲੀ , 11 ਮਈ - ਵਾਇਰਸ ਦਾ ਰੂਪ ਬੀ 1617 ਜਿਸ ਨੂੰ ਪਹਿਲਾਂ ਭਾਰਤ ਵਿਚ ਪਛਾਣਿਆ ਗਿਆ ਸੀ, ਉਸ 'ਤੇ ਡਬਲਯੂ.ਐੱਚ.ਓ. ਦੁਆਰਾ ਧਿਆਨ ਨਾਲ ਕੰਮ ਕੀਤਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਚੇਤ ਸੰਮਤ 553
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਜਲੰਧਰ

ਆੜ੍ਹਤੀਆਂ ਦੀ ਹੜਤਾਲ ਕਾਰਨ ਮੰਡੀਆਂ 'ਚ ਸ਼ੁਰੂ ਨਹੀਂ ਹੋ ਸਕੀ ਕਣਕ ਦੀ ਖ਼ਰੀਦ

ਜਲੰਧਰ, 10 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਫੈਸਲੇ ਅਨੁਸਾਰ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੇ ਜਾਣ ਕਰਕੇ ਅੱਜ ਜਲੰਧਰ ਦੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਆੜ੍ਹਤੀਆਂ ਦੀ ਹੜਤਾਲ ਕਾਰਨ ਮੰਡੀਆਂ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ | ਅੱਜ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਜਿਹੜੇ ਕਿਸਾਨ ਮੰਡੀਆਂ 'ਚ ਆਪਣੀ ਫਸਲ ਲੈ ਕੇ ਆਏ ਸਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਕਣਕ ਦੀ ਸਰਕਾਰੀ ਖ਼ਰੀਦ ਸੋਮਵਾਰ ਤੋਂ ਸ਼ੁਰੂ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ | ਕਣਕ ਦੀ ਸਿੱਧੀ ਅਦਾਇਗੀ ਦੇ ਮਸਲੇ ਨੂੰ ਲੈ ਕੇ ਰੇੜਕਾ ਅਜੇ ਜਾਰੀ ਹੈ ਭਾਵੇਂ ਕਿ ਪੰਜਾਬ ਸਰਕਾਰ ਵਲੋਂ ਆੜ੍ਹਤੀਆਂ ਦੀ ਬਕਾਇਆ 131 ਕੋਰੜ ਦੀ ਰਾਸ਼ੀ ਦਾ ਭੁਗਤਾਨ ਕਰਨ ਦੇ ਭਰੋਸੇ ਉਪਰੰਤ ਆੜ੍ਹਤੀਆਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਸੀ ਪਰ ਆੜ੍ਹਤੀਆਂ ਦੀ ਆਪਸੀ ਧੜੇਬੰਦੀ ਕਾਰਨ ਹੜਤਾਲ ਵਾਪਸ ਲੈਣ ਦਾ ਫੈਸਲਾ ਦੇਰ ਨਾਲ ਹੋਣ ਕਰਕੇ ਅੱਜ ਖਰੀਦ ਸ਼ੁਰੂ ਨਹੀਂ ਹੋ ਸਕੀ | ਖਰੀਦ ਏਜੰਸੀਆਂ ਵਲੋਂ ਵੀ ਮੰਡੀਆਂ ਵਿਚ ਕਿਸੇ ਕਿਸਮ ਦੀ ਹਲਚਲ ਨਾ ਹੋਣ ਕਰਕੇ ਮੰਡੀਆਂ ਵਿਚ ਵੀ ਰੋਣਕ ਘੱਟ ਰਹੀ | ਅੱਜ ਜਲੰਧਰ ਦੀ ਨਵੀਂ ਦਾਣਾ ਮੰਡੀ ਵਿਚ ਲਗਭਗ 40 ਤੋਂ 50 ਟਨ ਕਣਕ ਦੀ ਆਮਦ ਹੋਈ | ਕਣਕ ਦੀ ਖਰੀਦ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਨਵੀਂ ਦਾਣਾ ਮੰਡੀ ਦੇ ਚੇਅਰਮੈਨ ਹਰਜੀਤ ਸਿੰਘ ਕਾਲੜਾ, ਪ੍ਰਧਾਨ ਕਸ਼ਮੀਰੀ ਲਾਲ, ਮੰਟੂ ਬਾਹਰੀ ਅਤੇ ਖਰੈਤੀ ਲਾਲ ਨੇ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨਾਂ ਦੀ ਹੋਈ ਮੀਟਿੰਗ ਵਿਚ ਹੜਤਾਲ ਸਬੰਧੀ ਦੇਰ ਨਾਲ ਲਏ ਗਏ ਫੈਸਲੇ ਕਰਕੇ ਅੱਜ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ 11 ਅਪ੍ਰੈਲ ਤੋਂ ਰੋਜ਼ਾਨਾ ਖਰੀਦ ਸ਼ੁਰੂ ਕੀਤੇ ਜਾ ਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕੱਲ੍ਹ ਤੋਂ ਖਰੀਦ ਸ਼ੁਰੂ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਵਲੋਂ ਜਾਰੀ ਪਾਸ ਕਿਸਾਨਾਂ ਨੂੰ ਵੰਡੇ ਜਾਣਗੇ ਜਿਸ ਨਾਲ ਆਉਂਦੇ ਦਿਨਾਂ 'ਚ ਫਸਲ ਤੇਜ਼ੀ ਨਾਲ ਮੰਡੀ ਵਿਚ ਪੁਜਣੀ ਸ਼ੁਰੂ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ |
ਆਦਮਪੁਰ ਦਾਣਾ ਮੰਡੀ 'ਚ ਸੋਮਵਾਰ ਤੋਂ ਸ਼ੁਰੂ ਹੋਵੇਗੀ ਕਣਕ ਦੀ ਖ਼ਰੀਦ
ਆਦਮਪੁਰ, (ਰਮਨ ਦਵੇਸਰ)-ਆਦਮਪੁਰ ਦਾਣਾ ਮੰਡੀ ਵਿਚ ਇਕ ਮੀਟਿੰਗ ਹੋਈ ਜਿਸ 'ਚ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਪਰਹਾਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਖਰੀਦ ਏਜੰਸੀਆਂ, ਆੜ੍ਹਤੀਆਂ ਤੇ ਕਿਸਾਨਾਂ ਦੇ ਨਾਲ ਇਕ ਮੀਟਿੰਗ ਕੀਤੀ ਗਈ | ਜਿਸ ਵਿਚ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਅਸ਼ਵਾਸਨ ਤੋਂ ਬਾਅਦ ਆਦਮਪੁਰ ਦਾਣਾ ਮੰਡੀ 'ਚ ਕਣਕ ਦੀ ਖਰੀਦ ਸੋਮਵਾਰ ਸ਼ੁਰੂ ਹੋ ਜਾਵੇਗੀ | ਖਰੀਦ ਏਜੰਸੀਆਂ ਨੇ ਕਿਹਾ ਹੈ ਕਿ ਜਿਹੜੀ ਥੋੜ੍ਹੀ ਬਹੁਤ ਬਾਰਦਾਨੇ ਦੀ ਪ੍ਰੇਸ਼ਾਨੀ ਹੈ ਉਸ ਨੂੰ ਵੀ ਜਲਦੀ ਹੀ ਦੂਰ ਕਰ ਦਿੱਤਾ ਜਾਵੇਗਾ | ਇਸ ਮੌਕੇ ਜਥੇਦਾਰ ਗੁਰਦਿਆਲ ਸਿੰਘ, ਰਮਨ ਬੌਬੀ, ਗੁਰਮੀਤ ਸਿੰਘ, ਵਾਸੂ ਗੁਪਤਾ, ਲੱਕੀ ਗੁਪਤਾ, ਆਸ਼ੂ ਗੁਪਤਾ, ਰੌਕੀ ਗੁਪਤਾ ਸਤਨਾਮ, ਸਿੰਘ ਰਵੀਪਾਲ, ਬਾਲਕਿ੍ਸ਼ਨ, ਪਵਨ ਕੁਮਾਰ, ਗਗਨਦੀਪ, ਮਾਰਕੀਟ ਕਮੇਟੀ ਸੈਕਟਰੀ ਸੁੱਚਾ ਸਿੰਘ, ਅਕਾਊਾਟੈਂਟ ਸੁਖਦੇਵ ਸਿੰਘ ਤੇ ਮੰਡੀ ਸੁਪਰਵਾਈਜ਼ਰ ਬਲਬੀਰ ਸਿੰਘ ਅਤੇ ਖਰੀਦ ਏਜੰਸੀਆਂ ਵਲੋਂ ਪਨਸਪ ਵਲੋਂ ਰਣਜੀਤ, ਪਨਗ੍ਰੇਨ ਵੱਲੋਂ ਵਰੁਣ ਤੇ ਮਾਰਕਫੈੱਡ ਵੱਲੋਂ ਜਤਿੰਦਰ ਕੁਮਾਰ ਮੌਜੂਦ ਸਨ |
ਸ਼ਾਹਕੋਟ ਦੀਆਂ 11 ਅਨਾਜ਼ ਮੰਡੀਆਂ 'ਚ ਪਹਿਲੇ ਦਿਨ ਸ਼ੁਰੂ ਨਹੀਂ ਹੋਈ ਕਣਕ ਦੀ ਖ਼ਰੀਦ
ਸ਼ਾਹਕੋਟ, (ਸੁਖਦੀਪ ਸਿੰਘ)-ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਪੈਂਦੀਆਂ 11 ਅਨਾਜ਼ ਮੰਡੀਆਂ ਸ਼ਾਹਕੋਟ, ਮਲਸੀਆਂ, ਪੂਨੀਆਂ, ਲਸੂੜੀ, ਪਰਜੀਆ ਕਲਾਂ, ਸੋਹਲ ਜਗੀਰ, ਭੁੱਲਰ, ਤਲਵੰਡੀ ਸੰਘੇੜਾ, ਕੁਲਾਰ, ਰੂਪੇਵਾਲ ਅਤੇ ਕੋਹਾੜ ਕਲਾਂ ਵਿਖੇ ਅੱਜ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ | ਇਸ ਸਬੰਧੀ ਮੰਡੀਆਂ ਦਾ ਦੌਰਾ ਕਰਨ 'ਤੇ ਦੇਖਿਆ ਕਿ ਅਜੇ ਮੰਡੀਆਂ 'ਚ ਬਹੁਤ ਹੀ ਘੱਟ ਆਮਦ ਹੋਈ ਹੈ | ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰਾਂ ਨੇ ਦੱਸਿਆ ਕਿ ਸ਼ਾਹਕੋਟ ਦੀਆਂ 11 ਅਨਾਜ਼ ਮੰਡੀਆਂ 'ਚੋਂ ਕੇਵਲ ਸ਼ਾਹਕੋਟ ਅਤੇ ਮਲਸੀਆਂ ਮੰਡੀ 'ਚ ਹੀ ਕਣਕ ਦੀ ਆਮਦ ਹੋਈ ਹੈ | ਸਾਰੀਆਂ ਹੀ ਮੰਡੀਆਂ 'ਚ ਪੂਰੀ ਤਰ੍ਹਾਂ ਨਾਲ ਸੰਨਾਟਾ ਪਸਰਿਆ ਪਿਆ ਸੀ | ਇਸ ਦੌਰਾਨ ਇਹ ਵੀ ਪਤਾ ਲੱਗਾ ਕਿ ਕਣਕ ਦੀ ਖਰੀਦ ਨੂੰ ਲੈ ਕੇ ਕੁੱਝ ਖਰੀਦ ਏਜੰਸੀਆਂ ਵਲੋਂ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਕਿਸਾਨੀ ਸੰਘਰਸ਼ ਦਾ ਵੀ ਅਸਰ ਪੈ ਰਿਹਾ ਹੈ |
ਐਫ. ਸੀ. ਆਈ. ਵਲੋਂ ਮੰਡੀਆਂ 'ਚ ਅਧਿਕਾਰੀਆਂ/ਕਰਮਚਾਰੀਆਂ ਦੀ ਨਿਯੁਕਤੀ
ਜਲੰਧਰ, (ਹਰਵਿੰਦਰ ਸਿੰਘ ਫੁੱਲ)-ਕਣਕ ਦੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਐਫ.ਸੀ.ਆਈ. ਡਵੀਜ਼ਨਲ ਦਫ਼ਤਰ ਜਲੰਧਰ ਵਲੋਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਆਪਣੇ ਅਧਿਕਾਰੀਆਂ/ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਆਪਣੇ ਸਬੰਧਿਤ ਮੁੱਖ ਦਫ਼ਤਰ ਵਿਚ ਪਹਿਲਾਂ ਸੌਂਪੀ ਡਿਊਟੀ ਦੇ ਨਾਲ-ਨਾਲ ਮੰਡੀਆਂ ਵਿਚ ਮੌਜੂਦ ਰਹਿਣਗੇ ਅਤੇ ਬਿਨਾਂ ਅਗਾਊਾ ਜਾਣਕਾਰੀ ਦੇ ਮੁੱਖ ਦਫ਼ਤਰ ਨਹੀਂ ਛੱਡਣਗੇ | ਖੰਡਾਲਾ ਗੁਰੂ (ਭੋਗਪੁਰ) ਮੰਡੀ ਵਿਖੇ ਵਿੰਨੇ੍ਹ ਯਾਦਵ (9696942121) ਤੇ ਸੁਦੀਪ ਕੁਮਾਰ, ਆਦਮਪੁਰ ਵਿਖੇ ਮਨੋਜ ਪਟੇਲ (8699310169) ਤੇ ਵਰੁਨ ਅਰੋੜਾ, ਢੰਡੋਰ ਮੰਡੀ (ਆਦਮਪੁਰ) ਵਿਖੇ ਰਾਜੇਸ਼ ਕੁਮਾਰ (8847456019) ਤੇ ਕੁਸ਼ਲਪਾਲ ਸਿੰਘ, ਬਾਹੁਦੀਨਪੁਰ (ਜਲੰਧਰ-2) ਵਿਖੇ ਜਤਿੰਦਰ ਕੁਮਾਰ (9779014667) ਤੇ ਕੁਸ਼ਲਪਾਲ ਸਿੰਘ, ਗਿੱਦੜਪਿੰਡੀ (ਲੋਹੀਆ ਖ਼ਾਸ) ਦਲੀਪ ਕੁਮਾਰ (8699376834) ਤੇ ਵਿਸ਼ਵਾਜੀਤ, ਅੱਪਰਾ ਵਿਖੇ ਪ੍ਰਮੋਦ ਭਾਰਗਵ (8968320148) ਤੇ ਐਮ.ਐਸ. ਚੌਹਾਨ, ਫਿਲੌਰ ਵਿਖੇ ਅਜੇ ਕੁਮਾਰ (8699151470) ਤੇ ਅਨਿਲ ਕੁਮਾਰ, ਮਾਓ ਸਾਹਿਬ (ਫਿਲੌਰ) ਚਿਰਾਗ਼ ਮਲਹੋਤਰਾ (7977030085) ਤੇ ਅਨਿਲ ਕੁਮਾਰ, ਗੁਰਾਇਆ (ਫਿਲੌਰ) ਕੌਸ਼ਿਕ ਕੁਮਾਰ (7009741911) ਤੇ ਅਨਿਲ ਕੁਮਾਰ, ਨੂਰਮਹਿਲ ਵਿਖੇ ਰਾਕੇਸ਼ ਸ਼ਰਮਾ (7014272020) ਤੇ ਨੀਰਜ ਕੁਮਾਰ ਅਤੇ ਤਲਵਨ (ਨੂਰਮਹਿਲ) ਵਿਖੇ ਰੁਪੇਸ਼ ਸਿੰਘ (869963929) ਤੇ ਨੀਰਜ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲੰਧਰ ਦੀਆਂ ਮੰਡੀਆਂ ਵਿਚ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਣਕ ਦੀ ਖ਼ਰੀਦ ਕਰਨ ਸਬੰਧੀ ਸਮੁੱਚੇ ਪ੍ਰਬੰਧ ਯਕੀਨੀ ਬਣਾਏ ਗਏ ਹਨ | ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਵਿਚ ਭੀੜ ਨੂੰ ਘੱਟ ਕਰਨ ਦੇ ਮਕਸਦ ਨਾਲ ਮੰਡੀਆਂ ਵਿਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਜਿੱਥੇ ਪਾਸ ਜਾਰੀ ਕੀਤੇ ਜਾ ਰਹੇ ਹਨ ਉੱਥੇ ਫ਼ਸਲ ਢੇਰੀ ਕਰਨ ਲਈ ਮੰਡੀਆਂ ਵਿਚ ਖ਼ਾਨੇ ਬਣਾਏ ਗਏ ਹਨ | ਇਸ ਤੋਂ ਇਲਾਵਾ ਜ਼ਿਲੇ੍ਹ ਦੀਆਂ ਸਮੁੱਚੀਆਂ ਮੰਡੀਆਂ ਵਿਚ ਛਿੜਕਾਅ ਕਰਨ ਵਾਸਤੇ 3200 ਲੀਟਰ ਸੋਡੀਅਮ ਹਾਈਪੋਕਲੋਰਾਈਟ ਕੀਟਾਣੂ ਨਾਸ਼ਕ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਨਿਯਮਿਤ ਤੌਰ 'ਤੇ ਛਿੜਕਾਅ ਕੀਤਾ ਜਾਂਦਾ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕੇ | ਇਸ ਦੇ ਨਾਲ ਹੀ ਮੰਡੀਆਂ ਵਿਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਰੌਸ਼ਨੀ, ਛਾਂ, ਪਖਾਨੇ, ਹੱਥ ਧੌਣ ਲਈ ਪਾਣੀ ਤੇ ਸਾਬਣ, ਸੈਨੇਟਾਈਜ਼ਰ ਸਮੇਤ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਦੀਆਂ ਅਨਾਜ ਮੰਡੀਆਂ ਵਿਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ
ਖ਼ਰੀਦ ਪ੍ਰਕਿਰਿਆ ਦੌਰਾਨ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ | ਉਨ੍ਹਾਂ ਇਸ ਮੌਕੇ ਜ਼ਿਲੇ੍ਹ ਦੇ ਖ਼ਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ 'ਚ ਆਉਣ ਵਾਲੀ ਕਣਕ ਦੀ ਤੁਰੰਤ ਖ਼ਰੀਦ ਕਰ ਕੇ ਲਿਫ਼ਟਿੰਗ ਵੀ ਨਾਲੋ-ਨਾਲ ਕਰਵਾਈ ਜਾਵੇ |
ਜ਼ਿਲ੍ਹੇ 'ਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨ 'ਤੇ ਪਾਬੰਦੀ
ਜਲੰਧਰ, (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਜਲੰਧਰ ਜਸਬੀਰ ਸਿੰਘ ਨੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ 'ਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ | ਉਨ੍ਹਾਂ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ ਕਣਕ ਦੀ ਕਟਾਈ ਸਿਰਫ਼ ਉਨ੍ਹਾਂ ਹਾਰਵੈਸਟਰ ਕੰਬਾਈਨਾਂ ਨਾਲ ਕੀਤੀ ਜਾਵੇ, ਜਿਨ੍ਹਾਂ ਪਾਸ ਬੀ.ਆਈ.ਐਸ. ਦਾ ਸਰਟੀਫਿਕੇਟ ਹੋਵੇ | ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ 'ਤੇ ਵੇਖਣ ਵਿਚ ਆਉਂਦਾ ਹੈ ਕਿ ਕਣਕ ਕੱਟਣ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ | ਇਹ ਕੰਬਾਈਨਾਂ ਰਾਤ ਵੇਲੇ ਹਰੀ ਕਣਕ, ਜਿਹੜੀ ਕਿ ਚੰਗੀ ਤਰ੍ਹਾਂ ਪੱਕੀ ਨਹੀਂ ਹੁੰਦੀ ਭਾਵ ਦਾਣਾ ਕੱਚਾ ਅਤੇ ਹਰਾ ਹੁੰਦਾ ਹੈ , ਕੱਟ ਦਿੰਦੀਆਂ ਹਨ, ਜਿਸ ਨਾਲ ਨੁਕਸਾਨ ਕਿਸਾਨਾਂ ਦਾ ਹੁੰਦਾ ਹੈ ਅਤੇ ਉਸ ਦਾ ਅਸਰ ਅਸਿੱਧੇ ਤੌਰ 'ਤੇ ਦੇਸ਼ ਦੇ ਉਤਪਾਦਨ 'ਤੇ ਵੀ ਪੈਂਦਾ ਹੈ | ਇਸ ਤਰ੍ਹਾਂ ਕਣਕ ਵਿਚ ਨਮੀ ਸਰਕਾਰ ਦੀਆਂ ਨਿਰਧਾਰਿਤ ਕੀਤੀਆਂ ਸਪੈਸੀਫਿਕੇਸ਼ਨਾਂ ਤੋਂ ਜ਼ਿਆਦਾ ਹੁੰਦੀ ਹੈ ਅਤੇ ਖਰੀਦ ਏਜੰਸੀਆਂ ਉਸ ਕਣਕ ਨੂੰ ਖਰੀਦਣ ਤੋਂ ਅਸਮਰਥ ਹੁੰਦੀਆਂ ਹਨ | ਇਹ ਹੁਕਮ 31 ਮਈ 2021 ਤੱਕ ਲਾਗੂ ਰਹੇਗਾ |

ਸਵੱਛ ਭਾਰਤ ਫੰਡ ਦੇ ਲੱਖਾਂ ਰੁਪਏ ਦੀਆਂ ਸ਼ੈੱਡਾਂ ਬਣਾ ਕੇ ਵੀ ਨਹੀਂ ਕੀਤੀ ਗਈ ਵਰਤੋਂ

ਜਲੰਧਰ, 10 ਅਪ੍ਰੈਲ (ਸ਼ਿਵ ਸ਼ਰਮਾ)-ਸੁੱਕੇ ਗਿੱਲੇ ਕੂੜੇ ਨੂੰ ਲੈ ਕੇ ਸ਼ਹਿਰੀਆਂ ਨੂੰ ਲੰਬੇ ਸਮੇਂ ਤੋਂ ਗੁਮਰਾਹ ਕੀਤਾ ਜਾਂਦਾ ਰਿਹਾ ਹੈ ਜਦਕਿ ਨਿਗਮ ਪ੍ਰਸ਼ਾਸਨ ਨੇ ਕੂੜਾ ਸੰਭਾਲ ਦਾ ਕੰਮ ਕਰਨ ਲਈ ਨਾ ਸਿਰਫ਼ ਐਨ. ਜੀ. ਟੀ. ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ ਸਗੋਂ ...

ਪੂਰੀ ਖ਼ਬਰ »

'ਆਪ' ਨੇ ਬਿਜਲੀ ਬਿੱਲ ਸਾੜ ਕੇ ਕੀਤੀ ਬਿਜਲੀ ਅੰਦੋਲਨ ਦੀ ਸ਼ੁਰੂਆਤ

ਜਲੰਧਰ, 10 ਅਪ੍ਰੈਲ (ਰਣਜੀਤ ਸਿੰਘ ਸੋਢੀ)-ਆਮ ਪਾਰਟੀ ਜਲੰਧਰ ਇਕਾਈ ਦੇ ਸ਼ਹਿਰੀ ਪਰਧਾਨ ਰਾਜਵਿੰਦਰ ਕੌਰ ਤੇ ਦਿਹਾਤੀ ਪ੍ਰਧਾਨ ਪਿੰ੍ਰਸੀਪਲ ਪ੍ਰੇਮ ਕੁਮਾਰ ਦੀ ਅਗਵਾਈ 'ਚ ਜਲੰਧਰ ਵਿਖੇ ਬਿਜਲੀ ਦੇ ਬਿਲ ਸਾੜ ਕੇ ਬਿਜਲੀ ਅੰਦੋਲਨ ਦੀ ਸ਼ੁਰੂਆਤ ਕੀਤੀ | ਆਗੂਆਂ ਨੇ ਕਿਹਾ ਕਿ ...

ਪੂਰੀ ਖ਼ਬਰ »

ਸੇਵਾ ਕੇਂਦਰਾਂ 'ਚ ਸਭ ਤੋਂ ਘੱਟ 0.02 ਫ਼ੀਸਦੀ ਪੈਂਡੇਂਸੀ ਨਾਲ ਜਲੰਧਰ ਮੁੜ ਤੋਂ ਮੋਹਰੀ

ਜਲੰਧਰ, 10 ਅਪ੍ਰੈਲ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸੇਵਾ ਕੇਂਦਰਾਂ ਵਿਚ ਬਕਾਇਆ ਕੇਸ ਘਟਾਉਣ ਅਤੇ ਸੂਬੇ ਵਿਚਲੇ ਸੇਵਾ ਕੇਂਦਰਾਂ ਵਿਚ ਸਭ ਤੋਂ ਘੱਟ ਪੈਂਡੈਂਸੀ (0.02 ਫੀਸਦੀ) ਦੇ ਨਾਲ ਜਲੰਧਰ ਨੂੰ ਪੰਜਾਬ 'ਚ ਮੋਹਰੀ ਜ਼ਿਲ੍ਹਾ ਬਣਾਉਣ 'ਚ ਬੇਮਿਸਾਲ ...

ਪੂਰੀ ਖ਼ਬਰ »

ਚਾਈਲਡ ਲਾਈਨ ਨੇ ਘਰ 'ਚ ਕੰਮ ਕਰ ਰਹੀ ਬੱਚੀ ਨੂੰ ਛੁਡਵਾਇਆ

ਜਲੰਧਰ, 10 ਅਪ੍ਰੈਲ (ਜਸਪਾਲ ਸਿੰਘ)-ਚਾਈਲਡ ਲਾਈਨ 1098 ਪਿਛਲੇ ਕਾਫੀ ਸਮੇਂ ਤੋਂ ਗਰੀਬ, ਬੇਘਰ ਅਤੇ ਬੇਸਹਾਰਾ ਬੱਚਿਆਂ ਦੀ ਮਦਦ ਲਈ ਕੰਮ ਕਰਦੀ ਆ ਰਹੀ ਹੈ ਤੇ ਪਿਛਲੇ ਦਿਨੀਂ ਵੀ ਚਾਈਲਡ ਲਾਈਨ 1098 ਦੀ ਟੀਮ ਦੇ ਮੈਂਬਰਾਂ ਨੇ ਇਕ ਘਰ 'ਚ ਕੰਮ ਕਰ ਰਹੀ 12-13 ਸਾਲ ਦੀ ਬੱਚੀ ਨੂੰ ਪੁਲਿਸ ...

ਪੂਰੀ ਖ਼ਬਰ »

ਧੀਣਾ ਦੇ ਫੁੱਟਬਾਲ ਟੂਰਨਾਮੈਂਟ ਦੇ ਰੋਮਾਂਚਕ ਮੁਕਾਬਲੇ 'ਚ ਧੀਣਾ ਨੇ ਖੁਰਦਪੁਰ ਨੂੰ 1-0 ਨਾਲ ਹਰਾਇਆ

ਜਲੰਧਰ ਛਾਉਣੀ, 10 ਅਪ੍ਰੈਲ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਪਿੰਡ ਧੀਣਾ ਵਿਖੇ ਡਾ ਬੀ ਆਰ ਅੰਬੇਡਕਰ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ 5 ਦਿਨਾ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ ਰੋਮਾਂਚਕ ਮੁਕਾਬਲੇ ਵਿਚ ਮੇਜ਼ਬਾਨ ਧੀਣਾ ਨੇ ਖੁਰਦਪੁਰ ਦੀ ...

ਪੂਰੀ ਖ਼ਬਰ »

ਮੋਬਾਈਲ ਖੋਹ ਕੇ ਲੁਟੇਰੇ ਫ਼ਰਾਰ

ਜਲੰਧਰ ਛਾਉਣੀ, 10 ਅਪ੍ਰੈਲ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਰਾਮਾ ਮੰਡੀ ਫਲਾਈ ਓਵਰ ਨੇੜੇ ਸਥਿਤ ਰੇਲਵੇ ਲਾਈਨਾਂ ਦੇ ਕੋਲ ਅੱਜ ਸ਼ਾਮ ਸਮੇਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਇਕ ਰਾਹਗੀਰ ਨੌਜਵਾਨ ਦਾ ਮੋਬਾਈਲ ਖੋਹ ...

ਪੂਰੀ ਖ਼ਬਰ »

ਵਿਧਾਇਕ, ਮੰਤਰੀ ਹੁੰਦੇ ਵੀ ਕਾਲੀਆ ਲੋਕਾਂ ਨੂੰ ਨਹੀਂ ਮਿਲੇ-ਬੇਰੀ

ਜਲੰਧਰ, 10 ਅਪ੍ਰੈਲ (ਸ਼ਿਵ)-ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਵਲੋਂ ਸ਼ਬਦੀ ਹਮਲਾ ਕਰਨ ਤੋਂ ਬਾਅਦ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਵੀ ਸ੍ਰੀ ਕਾਲੀਆ ਦੇ ਸ਼ਬਦੀ ਹਮਲੇ ਦੇ ਜਵਾਬ ਵਿਚ ਕਿਹਾ ਹੈ ਕਿ ਭਾਜਪਾਈਆਂ ਨੇ ਆਪਣੇ ਕਾਰਜਕਾਲ ਵਿਚ ਜੋ ਕੀਤਾ ਉਸ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕੋਵਿਡ ਦੀਆਂ ਹਦਾਇਤਾਂ ਤਹਿਤ ਭੰਗੜਾ ਸਿਖਲਾਈ ਕੈਂਪ 16 ਤੋਂ

ਜਲੰਧਰ, 10 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਭੰਗੜਾ ਪ੍ਰੇਮੀਆਂ ਲਈ ਸੰਸਥਾ 'ਚ 16 ਅਪ੍ਰੈਲ ਤੋਂ 25 ਅਪ੍ਰੈਲ ਤੱਕ ਸ਼ਾਮ 5 ਤੋਂ 7 ਵਜੇ ਤੱਕ ਭੰਗੜਾ ਸਿਖਲਾਈ ਕੈਂਪ ਕੋਵਿਡ ਦੀਆਂ ...

ਪੂਰੀ ਖ਼ਬਰ »

ਹੁਕਮ ਚੰਦ ਕਾਲੋਨੀ ਦੇ ਹੋਣਗੇ ਮਸਲੇ ਹੱਲ-ਹੈਨਰੀ

ਜਲੰਧਰ, 10 ਅਪ੍ਰੈਲ (ਸ਼ਿਵ)-ਉੱਤਰੀ ਖੇਤਰ ਦੇ ਵਾਰਡ ਨੰਬਰ 70 ਦੇ ਸੇਠ ਹੁਕਮ ਚੰਦ ਕਾਲੋਨੀ ਵਿਚ ਕਾਂਗਰਸ ਦੀ ਹੋਈ ਇਕ ਮੀਟਿੰਗ ਵਿਧਾਇਕ ਬਾਵਾ ਹੈਨਰੀ ਦੀ ਅਗਵਾਈ ਵਿਚ ਹੋਈ ਜਿਸ ਵਿਚ ਸ੍ਰੀ ਹੈਨਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨਾਂ ਨੂੰ ਹੱਲ ਕਰਨ ਲਈ ਮੌਕੇ 'ਤੇ ...

ਪੂਰੀ ਖ਼ਬਰ »

ਪੰਜਾਬ ਖੇਡ ਵਿਭਾਗ ਨੇ ਤੈਰਾਕੀ ਦੇ ਚੋਣ ਟਰਾਇਲ ਕਰਵਾਏ

ਜਲੰਧਰ, 10 ਅਪ੍ਰੈਲ (ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਸਪੋਰਟਸ ਸਕੂਲ ਜਲੰਧਰ ਦੇ ਤੈਰਾਕੀ ਪੂਲ, ਤੈਰਾਕੀ ਦੇ ਰਿਹਾਇਸ਼ੀ ਅਤੇ ਡੇ ਸਕਾਲਰ ਖੇਡ ਵਿੰਗਾਂ ਦੇ ਚੋਣ ਟਰਾਇਲ ਕਰਵਾਏ ਗਏ | ਇਹ ਜਾਣਕਾਰੀ ਤੈਰਾਕੀ ਕੋਚ ਉਮੇਸ਼ ਸ਼ਰਮਾ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਜਮਸ਼ੇਰ ਮੰਡੀ 'ਚ ਨਹੀਂ ਪੁੱਜੀ ਕਣਕ

ਜਮਸ਼ੇਰ ਖ਼ਾਸ, 10 ਅਪ੍ਰੈਲ (ਅਵਤਾਰ ਤਾਰੀ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਕੇਂਦਰ ਬਿੰਦੂ ਵਜੋਂ ਜਾਣੇ ਜਾਂਦੇ ਕਸਬਾ ਜਮਸ਼ੇਰ ਦੀ ਅਨਾਜ ਮੰਡੀ ਵਿਚ ਕੋਈ ਵੀ ਕਿਸਾਨ ਆਪਣੀ ਕਣਕ ...

ਪੂਰੀ ਖ਼ਬਰ »

-ਮਾਮਲਾ ਵਿਆਹੁਤਾ ਵਲੋਂ ਖ਼ੁਦਕੁਸ਼ੀ ਦਾ- ਪਤੀ ਅਤੇ ਦਿਓਰ 'ਤੇ ਮਾਮਲਾ ਦਰਜ, ਪਤੀ ਗਿ੍ਫ਼ਤਾਰ

ਜਲੰਧਰ, 10 ਅਪ੍ਰੈਲ (ਸ਼ੈਲੀ)-ਬੀਤੇ ਸ਼ੁੱਕਰਵਾਰ ਮੁਹੱਲਾ ਇੰਦਰਪ੍ਰਸਤ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਭੇਦਭਰੀ ਹਾਲਤ 'ਚ ਖ਼ੁਦਕੁਸ਼ੀ ਕਰ ਲਈ ਸੀ | ਮਿ੍ਤਕਾ ਦੀ ਪਹਿਚਾਣ ਸ਼ੈਲੀ ਸ਼ਰਮਾ (25) ਪਤਨੀ ਰਿਪਨ ਸ਼ਰਮਾ ਦੇ ਰੂਪ ਵਿਚ ਹੋਈ ਸੀ | ਇਸ ਸਬੰਧੀ ਥਾਣਾ 3 ਦੀ ਪੁਲਿਸ ਨੇ ...

ਪੂਰੀ ਖ਼ਬਰ »

ਭਾਈ ਕੇਹਰ ਸਿੰਘ ਦੇ ਬੇਟੇ ਨੂੰ ਟਿਕਟ ਦੇਣਾ ਸ਼ਲਾਘਾਯੋਗ-ਖਾਲਸਾ

ਜਲੰਧਰ, 10 ਅਪ੍ਰੈਲ (ਜਸਪਾਲ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ ਰਹੀਆਂ ਆਮ ਚੋਣਾਂ 'ਚ ਸ਼ੋਮਣੀ ਅਕਾਲੀ ਦਲ ਵਲੋਂ ਸ਼ਹੀਦ ਭਾਈ ਕੇਹਰ ਸਿੰਘ ਦੇ ਬੇਟੇ ਭਾਈ ਚਰਨਜੀਤ ਸਿੰਘ ਨੂੰ ਦਿੱਲੀ ਦੀ ਬਹੁਤ ਅਹਿਮ ਸੀਟ ਗ੍ਰੇਟਰ ਕੈਲਾਸ਼ ਤੋਂਾ ਆਪਣਾ ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ 'ਚ ਮੁੱਧੜ ਜਠੇਰਿਆਂ ਦਾ ਮੇਲਾ ਕਰਵਾਇਆ

ਜਮਸ਼ੇਰ ਖ਼ਾਸ, 10 ਅਪ੍ਰੈਲ (ਅਵਤਾਰ ਤਾਰੀ)-ਜਮਸ਼ੇਰ ਤੋਂ ਜੰਡਿਆਲਾ ਰੋਡ 'ਤੇ ਸਥਿਤ ਮੱੁਧੜ ਜਠੇਰਿਆਂ ਦਾ ਮੇਲਾ ਕਰਵਾਇਆ ਗਿਆ | ਇਸ ਸਬੰਧੀ ਪ੍ਰਧਾਨ ਅਜੀਤ ਸਿੰਘ ਮੁੱਧੜ ਨੇ ਦੱਸਿਆ ਕਿ ਮੇਲੇ ਦੌਰਾਨ ਕੋਵਿਡ-19 ਸਬੰਧੀ ਜਾਰੀ ਕੀਤੀਆਂ ਗਈਆਂ ਸਰਕਾਰੀ ਹਦਾਇਤਾਂ ਦੀ ਪੂਰੀ ...

ਪੂਰੀ ਖ਼ਬਰ »

10 ਕਿਲੋ ਡੋਡੇ ਚੂਰਾ ਪੋਸਤ ਸਮੇਤ 1 ਲੜਕੀ ਕਾਬੂ

ਨਕੋਦਰ,10 ਅਪ੍ਰੈਲ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ ਇਕ ਮਹਿਲਾ ਨੂੰ ਦੱਸ ਕਿਲੋ ਡੋਡਿਆਂ ਸਮੇਤ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ | ਥਾਣਾ ਸਦਰ ਨਕੋਦਰ ਦੇ ਐਸ.ਐਚ.ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਪਿੰਡ ਟਾਹਲੀ ਤੋਂ ਪਿੰਡ ਬਜੂਹਾ ਖੁਰਦ ...

ਪੂਰੀ ਖ਼ਬਰ »

10 ਕਿਲੋ ਡੋਡੇ ਚੂਰਾ ਪੋਸਤ ਸਮੇਤ 1 ਲੜਕੀ ਕਾਬੂ

ਜ਼ਿਲ੍ਹੇ 'ਚ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ 30 ਅਪ੍ਰੈਲ ਤੱਕ ਪੂਰੀ ਤਰ੍ਹਾਂ ਨਾਲ ਬੰਦ ਜਲੰਧਰ, 10 ਅਪ੍ਰੈਲ (ਸਾਬੀ)-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਘਣਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ 'ਚ ਵਧ ਰਹੇ ਕੋਵਿਡ ਦੇ ਮਾਮਲਿਆ ਦੀ ਚਿੰਤਾ ਨੂੰ ਲੈ ਕੇ ਇਸ ਦੀ ਰੋਕਥਾਮ ਕਰਨ ਦੇ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 6 ਵਿਅਕਤੀਆਂ ਦੀ ਮੌਤ, 407 ਮਰੀਜ਼ ਹੋਰ ਮਿਲੇ

ਜਲੰਧਰ, 10 ਅਪ੍ਰੈਲ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 6 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 990 ਹੋ ਗਈ ਹੈ | 407 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 33,768 ਪਹੁੰਚ ਗਈ ਹੈ | ਮਿ੍ਤਕਾਂ 'ਚ ਮਨਜੀਤ ਕੌਰ (45) ਵਾਸੀ ਪਿੰਡ ...

ਪੂਰੀ ਖ਼ਬਰ »

ਸਟੇਸ਼ਨ ਦੇ ਬਾਹਰ ਸਮਾਰਟ ਸਿਟੀ ਦੇ ਘਟੀਆ ਕੰਮ ਨੂੰ ਲੈ ਕੇ ਪ੍ਰਦਰਸ਼ਨ

ਜਲੰਧਰ, 10 ਅਪ੍ਰੈਲ (ਸ਼ਿਵ)-ਸ਼ਹਿਰ ਵਿਚ ਪਹਿਲਾਂ ਹੀ ਕਰੋੜਾਂ ਰੁਪਏ ਦੇ ਘਟੀਆ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ 'ਤੇ ਉਂਗਲੀਆਂ ਉੱਠ ਰਹੀਆਂ ਹਨ ਤੇ ਹੁਣ ਰੇਲਵੇ ਸਟੇਸ਼ਨ ਦੇ ਬਾਹਰ 6.36 ਕਰੋੜ ਦੀ ਲਾਗਤ ਨਾਲ ਕਰਵਾਏ ਜਾ ਰਹੇ ਸੁੰਦਰੀਕਰਨ ਦੇ ਘਟੀਆ ਕੰਮ ਨੂੰ ਲੈ ਕੇ ਸੁਦੇਸ਼ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ 1268 ਕੇਸਾਂ ਦਾ ਮੌਕੇ 'ਤੇ ਕੀਤਾ ਨਿਪਟਾਰਾ

ਜਲੰਧਰ, 10 ਅਪ੍ਰਲੈ (ਚੰਦੀਪ ਭੱਲਾ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਮੈਡਮ ਰੁਪਿੰਦਰਜੀਤ ਚਹਿਲ ਜ਼ਿਲ੍ਹਾ ਤੇ ਸੈਸ਼ਨ ਜੱਜ਼ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ...

ਪੂਰੀ ਖ਼ਬਰ »

ਡਿਪਸ ਸੰਸਥਾਵਾਂ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਸਮੇਂ ਦੇ ਹਾਣੀ ਬਣਾਉਣਾ-ਰਾਜੂ

ਜਲੰਧਰ, 10 ਅਪ੍ਰੈਲ (ਰਣਜੀਤ ਸਿੰਘ ਸੋਢੀ)-ਡਿਪਸ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਤਰਵਿੰਦਰ ਸਿੰਘ ਰਾਜੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ ਸਮੇਂ ਦੌਰਾਨ ਅਕਾਦਮਿਕ ਸੈਸ਼ਨ 2020-21 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਗੁਰਸ਼ਰਨ ਸਿੰਘ ਟੱਕਰ ਬਣੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ

ਜਲੰਧਰ ਛਾਉਣੀ, 10 ਅਪ੍ਰੈਲ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਕੈਂਟ ਦੇ ਸਾਬਕਾ ਸਰਕਲ ਪ੍ਰਧਾਨ ਗੁਰਸ਼ਰਨ ਸਿੰਘ ਟੱਕਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ 'ਚ ਵਿੱਦਿਅਕ ਸੈਸ਼ਨ 2021-22 ਦਾ ਵਰਚੂਲੀ ਆਰੰਭ

ਜਲੰਧਰ, 10 ਅਪ੍ਰੈਲ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਗਰੀਨ ਮਾਡਲ ਟਾਊਨ, ਲੁਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਤੇ ਸਥਿਤ ਸਕੂਲਾਂ ਵਿਚ ਨਵੇਂ ਵਿੱਦਿਅਕ ਸੈਸ਼ਨ 2021-22 ਦਾ ਅੱਜ ਵਰਚੂਲੀ ਆਰੰਭ ਹੋਇਆ | ਸਭ ਤੋਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX