ਤਾਜਾ ਖ਼ਬਰਾਂ


ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ
. . .  44 minutes ago
ਸੁਲਤਾਨਪੁਰ ਲੋਧੀ, 24 ਜੂਨ (ਥਿੰਦ) - ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਹਲਕਾ ਮੀਂਹ ਪੈਣ ਅਤੇ ਠੰਡੀਆਂ ਤੇਜ਼ ਹਵਾਵਾਂ ਚੱਲਣ ...
9 ਦਿਨ ਪਹਿਲਾਂ ਵਿਆਹੀ ਲੜਕੀ ਵਲੋਂ ਪ੍ਰੇਮੀ ਸਮੇਤ ਵਾਟਰ ਵਰਕਸ ਡਿੱਗੀ 'ਚ ਛਾਲ ਮਾਰ ਕੇ ਆਤਮ ਹੱਤਿਆ
. . .  57 minutes ago
ਮੰਡੀ ਕਿੱਲ੍ਹਿਆਂਵਾਲੀ,(ਸ੍ਰੀ ਮੁਕਤਸਰ ਸਾਹਿਬ) 24 ਜੂਨ (ਇਕਬਾਲ ਸਿੰਘ ਸ਼ਾਂਤ) - ਮੰਡੀ ਕਿੱਲ੍ਹਿਆਂਵਾਲੀ ਵਿਖੇ ਅੱਜ ਵਾਟਰ ਵਰਕਸ ਦੀ ਡਿੱਗੀ ਵਿਚੋਂ 9 ਦਿਨ ਪਹਿਲਾਂ ਵਿਆਹੀ ਲੜਕੀ ਅਤੇ ਉਸ ਦੇ ਕਥਿਤ ਪ੍ਰੇਮੀ ਨੌਜਵਾਨ ਦੀ ਲਾਸ਼ ਬਰਾਮਦ...
ਨਜਾਇਜ਼ ਅਸਲੇ ਸਮੇਤ ਇਕ ਕਾਬੂ, ਗੋਲੀ ਸਿੱਕਾ ਬਰਾਮਦ
. . .  about 1 hour ago
ਫ਼ਿਰੋਜ਼ਪੁਰ, 24 ਜੂਨ (ਗੁਰਿੰਦਰ ਸਿੰਘ) - ਥਾਣਾ ਸਿਟੀ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਇਕ ਦੇਸੀ ਕੱਟਾ 315 ...
ਸ਼੍ਰੋਮਣੀ ਕਮੇਟੀ ਵਲੋਂ ਭਗਤ ਕਬੀਰ ਜੀ ਦਾ 623ਵਾਂ ਜਨਮ ਦਿਹਾੜਾ ਮਨਾਇਆ
. . .  about 1 hour ago
ਅੰਮ੍ਰਿਤਸਰ, 24 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਗਤ ਕਬੀਰ ਜੀ ਦਾ 623ਵਾਂ ਜਨਮ ਦਿਹਾੜਾ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਰਧਾ ਸਹਿਤ...
ਠੇਕਾ ਮੁਲਾਜ਼ਮਾਂ ਨੇ ਬਠਿੰਡਾ - ਚੰਡੀਗੜ੍ਹ ਕੌਮੀ ਮਾਰਗ 'ਤੇ ਲਾਇਆ ਜਾਮ
. . .  about 1 hour ago
ਬਠਿੰਡਾ, 24 ਜੂਨ ( ਅਮ੍ਰਿਤਪਲ ਸਿੰਘ ਵਲਾਣ) - ਲਹਿਰਾ ਮੁਹੱਬਤ ਥਰਮਲ ਪਲਾਟ ਦੇ ਠੇਕਾ ਮੁਲਾਜ਼ਮਾਂ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ...
ਡਾ.ਦਲਜੀਤ ਸਿੰਘ ਚੀਮਾ ਦਾ ਕੈਪਟਨ 'ਤੇ ਨਿਸ਼ਾਨਾਂ - ਆਪਣੀ ਹੀ ਹਾਈ ਕਮਾਂਡ ਨੂੰ ਯਕੀਨ ਦਿਵਾਉਣ ਵਿਚ ਅਸਫਲ
. . .  about 1 hour ago
ਅਜੀਤ ਬਿਊਰੋ, 24 ਜੂਨ - ਡਾ.ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦੇ ਕਿਹਾ ਕਿ 'ਰਾਜ ਦੇ ਲੋਕਾਂ ਦੀ ਕੀ ...
ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਕੀਤੀ ਖ਼ੁਦਕੁਸ਼ੀ
. . .  about 1 hour ago
ਬਾਰਸੀਲੋਨਾ, (ਸਪੇਨ) 24 ਜੂਨ - ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ ਹੈ ...
ਬਠਿੰਡਾ 'ਚ ਗੈਸ ਪਾਈਪ ਫਟਣ ਕਾਰਨ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ
. . .  about 2 hours ago
ਬਠਿੰਡਾ, 24 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸਵੇਰੇ ਬਠਿੰਡਾ ਦੇ ਨਾਰਥ ਅਸਟੇਟ ਸਥਿਤ ਇਕ ਕੋਠੀ 'ਚ ਗੈਸ ਪਾਈਪ ਫਟਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਜਿਸ ਕਾਰਨ...
ਅਪਰਬਾਰੀ ਦੋਆਬ ਨਹਿਰ 'ਚ ਪਿਆ ਪਾੜ, ਵਿਭਾਗ ਆਰਜ਼ੀ ਤੌਰ 'ਤੇ ਬੰਦ ਕਰਨ ਦੀਆਂ ਕੋਸ਼ਿਸ਼ਾਂ 'ਚ
. . .  about 3 hours ago
ਮਾਧੋਪੁਰ, 24 ਜੂਨ (ਨਰੇਸ਼ ਮਹਿਰਾ) - ਮਾਧੋਪੁਰ ਵਿਖੇ ਰਾਵੀ ਦਰਿਆ 'ਚੋਂ ਨਿਕਲਦੀਆਂ ਦੋ ਨਹਿਰਾਂ ਐਮ.ਬੀ. ਲਿੰਕ ਅਤੇ ਅਪਰਬਾਰੀ ਦੋਆਬ ਨਹਿਰ ਪਾਵਰ ਹਾਊਸ ਵਿਚ ਮਾਧੋਪੁਰ ਤੋਂ ਕੁਝ ਦੂਰ ਪਿੰਡ ਸ਼ਹਿਰ ਗੁੱਲੀਆਂ ਸੈਕਟਰ ਨੇੜੇ ਨਹਿਰ 'ਚ ਪਾੜ ਪੈ ਗਿਆ। ਵਿਭਾਗ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਵਿਭਾਗ...
ਜੰਮੂ ਕਸ਼ਮੀਰ ਦੇ ਨੇਤਾਵਾਂ ਦੇ ਨਾਲ ਅੱਜ ਦਿੱਲੀ ਵਿਚ ਮੁਲਾਕਾਤ ਕਰਨਗੇ ਮੋਦੀ
. . .  about 3 hours ago
ਸ੍ਰੀਨਗਰ, 24 ਜੂਨ - ਜੰਮੂ ਕਸ਼ਮੀਰ ਨੂੰ ਲੈ ਕੇ ਅੱਜ ਕਾਫੀ ਅਹਿਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਬੈਠਕ ਹੋਵੇਗੀ। ਜਿਸ ਵਿਚ ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ 'ਤੇ ਗੱਲਬਾਤ...
ਅੱਜ ਦਾ ਵਿਚਾਰ
. . .  about 3 hours ago
ਚੰਡੀਗੜ੍ਹ ਵਿਚ ਰਹੇਗਾ ਹੁਣ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ
. . .  1 day ago
ਕੁਝ ਦਿਨੀਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਮਿਲੀ
. . .  1 day ago
ਬੁਢਲਾਡਾ , 23 ਜੂਨ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਪਿਛਲੇ ਕੁਝ ਦਿਨੀਂ ਤੋਂ ਲਾਪਤਾ ਸਥਾਨਕ ਸ਼ਹਿਰ ਦੇ ਨੌਜਵਾਨ ਦੀ ਲਾਸ਼ ਅੱਜ ਟੋਹਾਣਾ-ਫਤਿਆਬਾਦ ਨਹਿਰ ’ਚੋਂ ਮਿਲਣ ਦੀ ਖ਼ਬਰ ਹੈ।ਥਾਣਾ ਸ਼ਹਿਰੀ ਬੁਢਲਾਡਾ ਮੁਖੀ ...
ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ - ਟੀਮ ਇੰਡੀਆ 170 ਦੌੜਾਂ 'ਤੇ ਆਊਟ, ਨਿਊਜ਼ੀਲੈਂਡ ਨੂੰ 139 ਦੌੜਾਂ ਦਾ ਮਿਲਿਆ ਟੀਚਾ
. . .  1 day ago
ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 111 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਨਵੀਂ ਦਿੱਲੀ, 23 ਜੂਨ - ਪਿਛਲੇ 24 ਘੰਟਿਆਂ ਵਿਚ ਦਿੱਲੀ ਵਿਚ ਕੋਰੋਨਾ ਦੇ 111 ਨਵੇਂ ਕੇਸ ਸਾਹਮਣੇ ਆਏ ਹਨ ਅਤੇ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 702 ਲੋਕ ਵੀ ਤੰਦਰੁਸਤ ...
ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ
. . .  1 day ago
ਜੰਮੂ, 23 ਜੂਨ - ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਸ਼ਰਮਲ ਖੇਤਰ ਵਿਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੁਠਭੇੜ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਹੈ। ਫਿਲਹਾਲ ਇਲਾਕੇ ਵਿਚ ਆਪ੍ਰੇਸ਼ਨ ਚੱਲ ਰਿਹਾ ਹੈ।
ਅੰਮ੍ਰਿਤਸਰ 'ਚ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਹਿਲਾ ਦੇ ਕਤਲ ਦੀ ਗੁੱਥੀ ਸੁਲਝੀ, ਨੌਕਰਾਣੀ ਦੀ ਭੈਣ ਨਿਕਲੀ ਕਾਤਲ
. . .  1 day ago
ਅੰਮ੍ਰਿਤਸਰ, 23 ਜੂਨ (ਗਗਨਦੀਪ ਸ਼ਰਮਾ) - ਗੁਰੂ ਨਾਨਕ ਵਾੜਾ ਇਲਾਕੇ 'ਚ ਮਹਿਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ...
ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਰੋਸ ਰੈਲੀ
. . .  1 day ago
ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ) - ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਪੀ.ਸੀ.ਐਮ.ਐੱਸ. ਸਪੈਸ਼ਲਿਸਟ ਡਾਕਟਰਜ਼...
ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਖੋਲਿਆ ਮੋਰਚਾ ,ਮਾਮਲਾ ਨੌਜਵਾਨ ਖ਼ੁਦਕੁਸ਼ੀ ਦੇ ਦੋਸ਼ੀਆਂ ਨੂੰ ਨਾ ਫੜਨ ਦਾ
. . .  1 day ago
ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ) - ਅੱਜ ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਰਹਿੰਦ ਨਹਿਰ ਲਾਗੇ ਗੜੀ ਪੁਲ ਕੋਲ ਚੱਕਾ ਜਾਮ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ...
ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਯੂ.ਕੇ. ਹਾਈ ਕੋਰਟ ਵਲੋਂ ਝਟਕਾ
. . .  1 day ago
ਨਵੀਂ ਦਿੱਲੀ, 22 ਜੁਨ - ਯੂ.ਕੇ. ਹਾਈ ਕੋਰਟ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ...
ਪਾਵਰ ਪਲਾਂਟ ਦੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ
. . .  1 day ago
ਤਲਵੰਡੀ ਭਾਈ, 23 ਜੂਨ,(ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਪਾਵਰ ਪਲਾਂਟ ਵਲੋਂ ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  1 day ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਮਹਿਲ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਰਣਜੀਤ...
ਡਾ. ਸੁਖਬੀਰ ਕੌਰ ਮਾਹਲ ਬਣੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਨਰੇਰੀ ਡਾਇਰੈਕਟਰ
. . .  1 day ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀਆਂ ਅਕਾਦਮਿਕ ਅਤੇ ਪ੍ਰਬੰਧਕੀ ਗਤੀਵਿਧੀਆਂ ਲਈ ਸੁਖਬੀਰ ਕੌਰ ਮਾਹਲ ਨੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ...
ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿਖਾਈ ਚਿਖਾ ਨੂੰ ਅਗਨੀ
. . .  1 day ago
ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਬੀਤੇ ਕੱਲ੍ਹ ਪੀ.ਜੀ.ਆਈ. ਚੰਡੀਗੜ੍ਹ ਤੋਂ ਦੁਬਾਰਾ ਪੋਸਟ ਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਠਿੰਡਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 30 ਚੇਤ ਸੰਮਤ 553

ਲੁਧਿਆਣਾ

ਪੱਤਰਕਾਰ ਕਵਿਤਾ ਖੁੱਲਰ ਦੇ ਪਿਤਾ ਨਿਰਮਲਪਾਲ ਵਰਮਾ ਨੂੰ ਸ਼ਰਧਾਂਜਲੀਆਂ ਭੇਟ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-'ਅਜੀਤ' ਉਪ ਦਫ਼ਤਰ ਲੁਧਿਆਣਾ ਦੇ ਇੰਚਾਰਜ ਕਵਿਤਾ/ ਖੁੱਲਰ ਦੇ ਪਿਤਾ ਤੇ ਉਦਯੋਗ ਤੇ ਵਣਜ ਵਿਭਾਗ ਚੰਡੀਗੜ੍ਹ ਦੇ ਸੁਪਰੀਡੈਂਟ ਵਿਕਰਾਂਤ ਵਰਮਾ ਅਤੇ ਕਾਰੋਬਾਰੀ ਦੀਪਕ ਖੁੱਲਰ ਦੇ ਸਾਹੁਰਾ ਨਿਰਮਲਪਾਲ ਵਰਮਾ (74) ਦਾ 8 ਅਪ੍ਰੈਲ ਨੂੰ ਲੁਧਿਆਣਾ ਦੇ ਮੈਡੀਵੇਜ਼ ਹਸਪਤਾਲ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ | ਜਿਨ੍ਹਾਂ ਨਮਿਤ ਰਸਮ ਚੌਥਾ ਤੇ ਅੰਤਿਮ ਅਰਦਾਸ ਦੁਰਗਾ ਮਾਤਾ ਮੰਦਰ ਅਰਬਨ ਅਸਟੇਟ ਦੁੱਗਰੀ ਫੇਜ਼-1 ਵਿਖੇ ਹੋਈ | ਜਿਸ ਵਿਚ ਸਮਾਜ ਦੇ ਹਰ ਵਰਗ ਵਲੋਂ ਸਵ:ਵਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਅਜੀਤ ਪ੍ਰਕਾਸ਼ ਸਮੂਹ ਵਲੋਂ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਨਿਊਜ਼ ਐਡੀਟਰ ਅਜੀਤ ਪੰਜਾਬੀ ਅਵਤਾਰ ਸਿੰਘ ਸ਼ੇਰਗਿੱਲ ਤੇ ਨਿਊਜ਼ ਅਡੀਟਰ ਅਜੀਤ ਸਮਾਚਾਰ ਵਿਕਾਸ ਸਚਦੇਵਾ ਸ਼ੌਕ ਸੰਦੇਸ਼ ਲੈ ਕੇ ਪੁੱਜੇ | ਸਵ:ਨਿਰਮਲਪਾਲ ਵਰਮਾ ਨੂੰ ਪਿ੍ਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਣ ਸਾਹਿਬ, ਕਮਲਜੀਤ ਸਿੰਘ ਕੜਵਲ ਹਲਕਾ ਇੰਚਾਰਜ ਆਤਮ ਨਗਰ, ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਪੰਜਾਬ ਲਘੂ ਉਦਯੋਗ ਵਿਕਾਸ ਨਿਗਮ, ਵਿਜੈ ਦਾਨਵ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਚੌਧਰੀ ਮਦਨ ਲਾਲ ਬੱਗਾ ਸਾਬਕਾ ਰਾਜ ਮੰਤਰੀ, ਪੁਸ਼ਪਿੰਦਰ ਸਿੰਘਲ ਜ਼ਿਲ੍ਹਾ ਪ੍ਰਧਾਨ ਭਾਜਪਾ, ਪ੍ਰੋਫੈਸਰ ਅਮਰਜੀਤ ਸਿੰਘ ਦੂਆ ਨੇ ਸ਼ਰਧਾਂਜਲੀ ਭੇਟ ਕੀਤੀ | ਮੈਡਮ ਕਵਿਤਾ ਖੁੱਲਰ ਨਾਲ ਸਿਮਰਜੀਤ ਸਿੰਘ ਬੈਂਸ ਵਿਧਾਇਕ ਤੇ ਮੁਖੀ ਲੋਕ ਇਨਸਾਫ਼ ਪਾਰਟੀ, ਮਲਕੀਤ ਸਿੰਘ ਦਾਖਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਸੁਖਵਿੰਦਰ ਸਿੰਘ ਬਿੰਦਰਾ ਚੇਅਰਮੈਨ ਪੰਜਾਬ ਯੁਵਕ ਭਲਾਈ ਬੋਰਡ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਅੰਤਿਮ ਅਰਦਾਲ ਵਿਚ ਹਰਜਿੰਦਰ ਸਿੰਘ ਲਾਲ ਇੰਚਾਰਜ ਉਪ ਦਫ਼ਤਰ ਖੰਨਾ, ਜਥੇਦਾਰ ਬਲਵਿੰਦਰ ਸਿੰਘ ਬੈਂਸ ਵਿਧਾਇਕ, ਅਮਰਜੀਤ ਸਿੰਘ ਟਿੱਕਾ ਚੇਅਰਮੈਨ ਮੱਧਮ ਸਨਅਤਾਂ ਵਿਕਾਸ ਬੋਰਡ, ਬਾਬਾ ਅਮੀਰ ਸਿੰਘ, ਡਾ.ਗੁਰਚਰਨ ਕੌਰ ਕੋਚਰ, ਗੁਰਮੀਤ ਸਿੰਘ ਕੁਲਾਰ ਹਲਕਾ ਇੰਚਾਰਜ ਆਤਮ ਨਗਰ, ਸੁਰਿੰਦਰ ਛਿੰਦਾ ਸ਼ੋ੍ਰਮਣੀ ਗਾਇਕ, ਬੀਬੀ ਸੁਰਿੰਦਰ ਕੌਰ ਦਿਆਲ ਪ੍ਰਧਾਨ ਇਸਤਰੀ ਅਕਾਲੀ ਦਲ, ਪ੍ਰਭਜੋਤ ਸਿੰਘ ਧਾਲੀਵਾਲ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ, ਨੂਰਜੋਤ ਸਿੰਘ ਮੱਕੜ ਸਾਬਕਾ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਜਥੇਦਾਰ ਕੁਲਦੀਪ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਐਸ.ਸੀ. ਵਿੰਗ, ਗੁਰਪ੍ਰੀਤ ਸਿੰਘ ਬੱਬਲ, ਭਾਊ ਭਗਵਾਨ ਸਿੰਘ, ਰਾਜਿੰਦਰ ਸਿੰਘ ਬਸੰਤ, ਅਜੀਤ ਸਿੰਘ ਬੱਤਰਾ, ਸੁਰਿੰਦਰ ਸਿੰਘ ਬੰਟੀ ਚੌਹਾਨ, ਹਰਪ੍ਰੀਤ ਸਿੰਘ ਗੁਰਮ, ਹਰਪ੍ਰੀਤ ਸਿੰਘ ਬੇਦੀ, ਇੰਦਰਜੀਤ ਸਿੰਘ ਮੱਕੜ, ਤਰਸੇਮ ਸਿੰਘ ਭਿੰਡਰ, ਬਲਕਾਰ ਸਿੰਘ ਮੰਗਲੀ, ਤਰਨਜੀਤ ਸਿੰਘ ਨਿਮਾਣਾ , ਸਰਪੰਚ ਤਰਲੋਚਣ ਸਿੰਘ ਲਲਤੋਂ, ਮਨਮੋਹਣ ਸਿੰਘ, ਇਕਬਾਲ ਸਿੰਘ ਗਿੱਲ, ਕੇਵਲ ਸਿੰਘ ਗਰੇਵਾਲ, ਗੁਰਦੇਵ ਸਿੰਘ ਲਾਪਰਾਂ, ਸੁਰਿੰਦਰ ਸਿੰਘ ਮੱਕੜ, ਚਰਨਦੀਪ ਸਿੰਘ ਚੰਨੀ, ਸੁਰਜੀਤ ਸਿੰਘ ਮੱਕੜ, ਹਰਪਾਲ ਸਿੰਘ ਕੋਹਲੀ, ਚਰਨਜੀਤ ਸਿੰਘ ਪੰਨੂੰ ਭਾਟੀਆ, ਅਰਵਿੰਦਰ ਸਿੰਘ ਮੱਕੜ, ਹਰਪ੍ਰੀਤ ਸਿੰਘ ਡੰਗ, ਇੰਦਰਜੀਤ ਸਿੰਘ ਜੈਰੀ, ਪੂਨਮ ਅਰੋੜਾ, ਵਰੁਣ ਮਹਿਤਾ, ਹਰਮੋਹਨ ਸਿੰਘ ਗੁੱਡੂ, ਨੇਕ ਸਿੰਘ ਸੇਖੇਵਾਲ, ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ, ਚੰਦਰਕਾਂਤ ਚੱਢਾ, ਗੁਰਿੰਦਰਪਾਲ ਸਿੰਘ ਪੱਪੂ, ਪਰਮਿੰਦਰ ਸਿੰਘ ਸੋਮਾ, ਰੋਹਿਤ ਸਾਹਨੀ, ਗੁਰਮੇਲ ਸਿੰਘ ਦੰਗਾ ਪੀੜ੍ਹਤ, ਸੁਖਧੀਰ ਸਿੰਘ ਸੇਖੋਂ, ਜਤਿੰਦਰ ਸਿੰਘ ਜੌਨੀ ਖਾਲਸਾ, ਰੇਸ਼ਮ ਸਿੰਘ ਸੱਗੂ, ਹਰਦੇਵ ਸਿੰਘ ਢੋਲਣ, ਡਾ. ਸਤੀਸ਼ ਕੁਮਾਰ, ਕ੍ਰਿਪਾਲ ਸਿੰਘ ਕਾਲੜਾ, ਜਤਿੰਦਰਪਾਲ ਸਿੰਘ ਸਲੂਜਾ, ਸੂਬਾ ਹਰਭਜਨ ਸਿੰਘ, ਨਿਰਮਲ ਸਿੰਘ ਭੱਟੀ, ਪ੍ਰਭਜੋਤ ਸਿੰਘ, ਰੋਮੀ ਮਲਹੋਤਰਾ, ਨਵਲ ਜੈਨ, ਰਣਜੀਤ ਕੁਮਾਰ ਸ਼ਰਮਾ, ਅਮਰਜੀਤ ਸਿੰਘ, ਸਵਰਨ ਸਿੰਘ ਦੁੱਗਰੀ, ਪਰਮਪਾਲ ਸਿੰਘ ਬਾਬਾ, ਮੈਡਮ ਸੰਤੋਸ਼ ਵਿੱਜ, ਜੋਗਿੰਦਰ ਸਿੰਘ ਕੰਗ, ਐਡਵੋਕੇਟ ਕ੍ਰਿਪਾਲ ਸਿੰਘ ਕਾਲੜਾ, ਪਵਨ ਕੁਮਾਰ ਵਰਮਾ ਧੂਰੀ, ਪਿ੍ਤਪਾਲ ਸਿੰਘ ਬਲੀਏਵਾਲ, ਚੌਧਰੀ ਪਵਨ ਕੁਮਾਰ ਸ਼ਰਮਾ, ਸੋਹਣ ਸਿੰਘ ਗੋਗਾ, ਗੁਰਦੀਪ ਸਿੰਘ ਕਾਲੜਾ, ਜਸਪਾਲ ਸਿੰਘ ਢੱਲ, ਐਡਵੋਕੇਟ ਇਕਬਾਲ ਸਿੰਘ ਗਿੱਲ, ਐਡਵੋਕੇਟ ਸੁਰਜੀਤ ਸਿੰਘ ਭਿੱਖੀ, ਬਲਜੀਤ ਸਿੰਘ ਬਾਂਸਲ, ਕੁਲਦੀਪ ਸਿੰਘ ਦੂਆ, ਜਸਦੀਪ ਸਿੰਘ ਕਾਉਂਕੇ, ਭੁਪਿੰਦਰ ਸਿੰਘ ਨਿਮਾਣਾ, ਰਾਜੀਵ ਕੁਮਾਰ ਲਵਲੀ ਪ੍ਰਧਾਨ ਆਜ਼ਾਦ ਸਮਾਜ ਪਾਰਟੀ, ਬਲਵੀਰ ਸਿੰਘ ਭਾਟੀਆ, ਕੈਪਟਨ ਪ੍ਰੀਤਮ ਸਿੰਘ, ਗੁਰਮੀਤ ਸਿੰਘ ਸਿੱਧੂ, ਰਵਿੰਦਰ ਵਰਮਾ, ਚਰਨਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ ਹੌਬੀ, ਕੌਂਸਲਰ ਹਰਕਰਨ ਸਿੰਘ ਵੈਦ, ਜੇ.ਬੀ. ਸਿੰਘ ਕੋਚਰ, ਜਗਜੀਤ ਸਿੰਘ ਅਰੋੜਾ, ਭਗਵਿੰਦਰ ਸਿੰਘ ਗੋਲਡੀ, ਗੁਰਮੀਤ ਸਿੰਘ ਪ੍ਰਧਾਨ, ਜਰਨੈਲ ਸਿੰਘ, ਰਮਨਜੀਤ ਸਿੰਘ ਲਾਲਾ, ਜੋਗਿੰਦਰ ਸਿੰਘ ਜੰਗੀ, ਗੁਰਪ੍ਰੀਤ ਸਿੰਘ ਗੋਪੀ, ਸਵਰਨ ਸਿੰਘ ਇੰਟਕ ਆਗੂ, ਰਮਨਜੀਤ ਸਿੰਘ ਲਾਲੀ, ਰਾਜਿੰਦਰ ਸਿੰਘ ਭਾਟੀਆ, ਪਰਮਿੰਦਰ ਸਿੰਘ ਆਹੂਜਾ, ਹਰਿੰਦਰ ਸਿੰਘ ਕਾਕਾ, ਅਮਰੀਕ ਸਿੰਘ ਬੱਤਰਾ, ਜੋਗਿੰਦਰ ਸਿੰਘ ਅਰੋੜਾ, ਸੁਖਦੇਵ ਸਲੇਮਪੁਰੀ, ਭੁਪਿੰਦਰ ਸਿੰਘ ਬੈਂਸ, ਰੁਪੇਸ਼ ਕੁਮਾਰ, ਕਮਲਜੀਤ ਸਿੰਘ ਗਿੱਲ, ਭਗਵਾਨ ਸਿੰਘ, ਚਰਨਜੀਤ ਸਿੰਘ, ਰਾਕੇਸ਼ ਅਰੋੜਾ, ਰਾਜਿੰਦਰ ਸਿੰਘ ਖਾਲਸਾ, ਅੰਮਿ੍ਤਪਾਲ ਸਿੰਘ ਕੈਲੇ, ਕੁਲਵੰਤ ਸਿੰਘ ਸੱਪਲ, ਮਨਜੀਤ ਸਿੰਘ ਦੁੱਗਰੀ, ਜਤਿੰਦਰ ਭੰਬੀ, ਵੈਕਟ ਰਮਨ, ਰਵਿੰਦਰ ਸਿੰਘ ਨਿੱਝਰ, ਰਣਜੀਤ ਸਿੰਘ ਨੰਗਲ, ਕੁਲਵਿੰਦਰ ਸਿੰਘ ਸਲੇਮਟਾਬਰੀ, ਹਰਜੀਤ ਸਿੰਘ ਖਾਲਸਾ, ਰਾਕੇਸ਼ ਗਰਗ, ਕਲਦੀਪ ਸਿੰਘ ਕਾਲਾ, ਗੌਰਵ ਮਹਿੰਦਰੂ, ਸੰਜੀਵ ਕੁਮਾਰ ਨੀਲ ਕਮਲ ਆਦਿ ਹਾਜ਼ਰ ਸਨ |
<br/>

 

ਵਿਧਾਇਕ ਤਲਵਾੜ ਨੇ ਨਵੀਆਂ ਬਣ ਰਹੀਆਂ ਇਮਾਰਤਾਂ 'ਚ ਕੰਮ ਕਰਨ ਤੇ ਆਸ-ਪਾਸ ਦੇ ਲੋਕਾਂ ਦੀ ਸੁਰੱਖਿਆ ਲਈ ਚਿੱਠੀ ਲਿਖੀ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਬੀਤੇ ਦਿਨ ਡਾਬਾ ਰੋਡ 'ਤੇ ਇਕ ਕਾਰਖਾਨੇ ਦੀ ਛੱਤ ਡਿੱਗਣ ਕਰਕੇ ਵਾਪਰੇ ਹਾਦਸੇ ਤੋਂ ਬਾਅਦ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਚਿੱਠੀ ਲਿਖ ਕੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿਚ ਨਵੀਆਂ ਬਣ ...

ਪੂਰੀ ਖ਼ਬਰ »

ਸੀ.ਈ.ਟੀ.ਪੀ. ਦੇ ਸ਼ੇਅਰ ਵੰਡ ਨੂੰ ਲੈ ਕੇ ਪੀ.ਡੀ.ਏ. 'ਚ ਕਲੇਸ਼ ਵਧਿਆ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਸਾਂਝੇ ਦੂਸ਼ਿਤ ਪਾਣੀ ਨੂੰ ਸੋਧਣ ਵਾਲੇ ਪਲਾਂਟ (ਸੀ.ਈ.ਟੀ.ਪੀ.) ਦੇ ਸ਼ੇਅਰਾਂ ਦੀ ਵੰਡ ਨੂੰ ਲੈ ਕੇ ਪੰਜਾਬ ਡਾਇਰਸ ਐਸੋਸੀਏਸ਼ਨ (ਪੀ.ਡੀ.ਏ.) ਵਿਚ ਕਲੇਸ਼ ਵੱਧ ਗਿਆ ਹੈ | ਜਿਸ ਦੇ ਤਹਿਤ ਸ਼ੇਅਰ ਹੋਲਡਰਾਂ ਵਲੋਂ ਅਸ਼ੋਕ ਮੱਕੜ ਨੂੰ ...

ਪੂਰੀ ਖ਼ਬਰ »

ਨਗਰ ਨਿਗਮ ਬੀ ਐਂਡ ਆਰ ਸ਼ਾਖਾ ਵਲੋਂ ਕੀਤਾ ਪੈਚ ਵਰਕ 24 ਘੰਟਿਆਂ 'ਚ ਉਖੜਿਆ

ਲੁਧਿਆਣਾ, 11 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਜਗਰਾਉਂ ਪੁਲ ਦੀ ਪਹੁੰਚ ਸੜਕ ਜਿਸ 'ਤੇ ਪਏ ਟੋਇਆਂ ਦੀ ਸਨਿਚਰਵਾਰ ਕੀਤੀ ਮੁਰੰਮਤ (ਪੈਚਵਰਕ) 24 ਘੰਟੇ ਅੰਦਰ ਉਖੜ ਗਈ ਜਿਸ ਤੋਂ ਬੀ ਐਂਡ ਆਰ ਸ਼ਾਖਾ ਅਧਿਕਾਰੀਆਂ ਦੀ ਕਾਰਗੁਜ਼ਾਰੀ ਦਾ ਪਤਾ ਚੱਲਦਾ ਹੈ ਕਿ ਕਿਵੇਂ ਅਧਿਕਾਰੀ ਖੁਦ ...

ਪੂਰੀ ਖ਼ਬਰ »

ਨਿਯਮਾਂ ਤੋਂ ਉਲਟ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਲਗਾਇਆ ਦੋਸ਼

ਲੁਧਿਆਣਾ, 11 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਨਗਰ ਨਿਗਮ ਦੀ ਹਦੂਦ ਅੰਦਰ ਕਰੋੜਾਂ ਦੀ ਲਾਗਤ ਨਾਲ ਲਗਾਈਆਂ ਜਾ ਰਹੀਆਂ ਇੰਟਰਲਾਕਿੰਗ ਟਾਈਲਾਂ ਨਿਯਮ ਕਾਨੂੰਨ ਛਿੱਕੇ ਟੰਗਕੇ ਲਗਾਈਆਂ ਜਾ ਰਹੀਆਂ ਹਨ ਜਿਸ ਕਾਰਨ ਟਾਈਲਾਂ ਜਲਦੀ ਉਖੜ ਜਾਣ ਦੀ ...

ਪੂਰੀ ਖ਼ਬਰ »

ਨੌਜਵਾਨ ਨੂੰ ਬੰਦੀ ਬਣਾ ਕੇ ਫੈਕਟਰੀ ਮੁਲਾਜ਼ਮਾਂ ਨੇ ਕੀਤੀ ਕੁੱਟਮਾਰ

ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਇਲਾਕੇ 'ਚ ਨੌਜਵਾਨ ਨੂੰ ਬੰਦੀ ਬਣਾ ਕੇ ਫੈਕਟਰੀ ਮੁਲਾਜ਼ਮਾਂ ਵਲੋਂ ਕੀਤੀ ਕੁੱਟਮਾਰ ਵੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਦੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨ ...

ਪੂਰੀ ਖ਼ਬਰ »

ਨਗਰ ਨਿਗਮ ਮੁਲਾਜ਼ਮ ਦਾ ਘਰੇਲੂ ਨੌਕਰ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ

ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ 'ਚ ਨਗਰ ਨਿਗਮ 'ਚ ਬਤੌਰ ਸੁਪਰਡੈਂਟ ਤਾਇਨਾਤ ਮਹਿਲਾ ਮੁਲਾਜ਼ਮ ਦਾ ਘਰੇਲੂ ਨੌਕਰ ਦੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ ...

ਪੂਰੀ ਖ਼ਬਰ »

ਲੋਕ ਇਨਸਾਫ ਪਾਰਟੀ ਕਾਨੂੰਨੀ ਵਿੰਗ ਦੀ ਜਸਮੀਤ ਕੌਰ ਕਨਵੀਨਰ ਤੇ ਕੁਲਵਿੰਦਰ ਕੌਰ ਪ੍ਰਧਾਨ ਨਿਯੁਕਤ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾ 'ਤੇ ਕਾਨੂੰਨੀ ਵਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਪ੍ਰਧਾਨ ਐਡਵੋਕੇਟ ਮਨਵੀਰ ਸਿੰਘ ਗਿੱਲ ਨੇ ਐਡਵੋਕੇਟ ਜਸਮੀਤ ਕੌਰ ਨੱਤ ਨੂੰ ...

ਪੂਰੀ ਖ਼ਬਰ »

ਲੁਧਿਆਣੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਮੁਹਿੰਮ ਨੇ ਫੜਿਆ ਜ਼ੋਰ

ਲੁਧਿਆਣਾ, 11 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਪੰਜਾਬ ਭਰ ਦੇ ਸਰਕਾਰੀ ਸਕੂਲ ਬਹੁਤ ਤੇਜ਼ੀ ਨਾਲ ਵਿਕਾਸ ਕਰਦੇ ਹੋਏ ਸਮਾਰਟ ਸਕੂਲਾਂ ਵਿਚ ਬਦਲੇ ਹਨ | ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੁਧਿਆਣਾ ਚੰਡੀਗੜ੍ਹ ਸੜਕ 'ਤੇ ਪਿੰਡ ਰਾਮਗੜ੍ਹ ਨੇੜੇ ਬੀਤੀ ਦੇਰ ਰਾਤ ਹੋਏ ਇਕ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਸੰਯਮ ਅਰੋੜਾ ਵਜੋਂ ਕੀਤੀ ਹੈ | ਉਸ ਦੀ ਉਮਰ 19 ...

ਪੂਰੀ ਖ਼ਬਰ »

ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਕਾਰਨ ਲੋਕ ਪ੍ਰੇਸ਼ਾਨ

ਲੁਧਿਆਣਾ, 11 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵਕ ਗੁਰਮੀਤ ਸਿੰਘ ਬਿੰਦਰਾ, ਅਮਰਜੀਤ ਸਿੰਘ ਹੈਪੀ ਤੇ ਅਮਰੀਕ ਸਿੰਘ ਬੋਬੀ ਨੇ ਕਿਹਾ ਕਿ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਕਾਰਨ ਲੋਕਾਂ ਨੂੰ ਭਾਰੀ ...

ਪੂਰੀ ਖ਼ਬਰ »

ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ

ਲੁਧਿਆਣਾ, 11 ਅਪ੍ਰੈਲ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ, ਕਿਉਂਕਿ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਤੇ ਪੀੜਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਹਵਾਲਾਤੀ ਵਲੋਂ ਜੇਲ੍ਹ 'ਚ ਖ਼ੁਦਕੁਸ਼ੀ

ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਸ਼ੱਕੀ ਹਲਾਤ 'ਚ ਇਕ ਹਵਾਲਾਤੀ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਹਵਾਲਾਤੀ ਦੀ ਸ਼ਨਾਖਤ ਸਰਬਜੀਤ ਸਿੰਘ ਵਜੋਂ ਕੀਤੀ ਗਈ ਹੈ, ਉਹ ਨੂਰਮਹਿਲ ...

ਪੂਰੀ ਖ਼ਬਰ »

ਕਰਫਿਊ ਦੌਰਾਨ ਨਾਜਾਇਜ਼ ਸਬਜ਼ੀ ਮੰਡੀ ਲਗਾਉਣ ਵਾਲੇ 2 ਸਬਜ਼ੀ ਵਿਕਰੇਤਾ ਗਿ੍ਫ਼ਤਾਰ

ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਲੋਧੀ ਕਲੱਬ ਨੇੜੇ ਕਰਫਿਊ ਦੌਰਾਨ ਸਬਜ਼ੀ ਵੇਚ ਰਹੇ ਦੋ ਸਬਜ਼ੀ ਵਿਕਰੇਤਾਵਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਸ ਮਾਮਲੇ 'ਚ ਤਾਰਾ ਚੰਦ ਮੁਖੀਆ ਪਾਸੀ ...

ਪੂਰੀ ਖ਼ਬਰ »

ਬਜ਼ੁਰਗ ਪਿਓ ਤੇ ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਔਰਤ ਸਮੇਤ 5 ਖਿਲਾਫ਼ ਕੇਸ ਦਰਜ

ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੋਪਾਲ ਨਗਰ ਵਿਚ ਬਜ਼ੁਰਗ ਨੂੰ ਜੁੱਤੀਆਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਔਰਤ ਸਮੇਤ ਪੰਜ ਵਿਅਕਤੀਆਂ ਖਿਲਾਫ਼ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ ਕਿਸਾਨ ਅੰਦੋਲਨ ਤੇ ਡਾ.ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਮੋਟਰਸਾਈਕਲ ਰੈਲੀ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਕਰਮਵੀਰ ਸ਼ੈਲੀ ਤੇ ਹਲਕਾ ਆਤਮ ਨਗਰ ਦੇ ਕੋਆਰਡੀਨੇਟਰ ਜਸਪਾਲ ਸਿੰਘ ਰਿਐਤ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਤੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਦਾਣਾ ਮੰਡੀ ਗਿੱਲ ਰੋਡ ...

ਪੂਰੀ ਖ਼ਬਰ »

ਰੇਲਵੇ ਅੰਡਰ ਬਿ੍ਜ ਪੱਖੋਵਾਲ ਰੋਡ ਦਾ ਪਹਿਲਾ ਹਿੱਸਾ ਜੁਲਾਈ ਤੱਕ ਤਿਆਰ ਹੋ ਜਾਵੇਗਾ-ਭੂਸ਼ਣ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਵੀਡੀਓ ਕਾਨਫ਼ਰੰਸ ਰਾਹੀਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਭਾਰਤ ਭੂਸ਼ਣ ਆਸ਼ੂ ਨਾਲ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਮੀਟਿੰਗ ਕੀਤੀ, ਜਿਸ ਵਿਚ ਰੇਲਵੇ ਨਾਲ ਸਬੰਧਤ ਵੱਖ-ਵੱਖ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਨੂੰ ਪੱਕਾ ਕਰਨ ਸਬੰਧੀ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਡਾਬਾ/ਲੁਹਾਰਾ, 11 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਡਾ. ਅੰਬੇਦਕਰ ਨਵਯੁਵਕ ਸੰਘਰਸ਼ ਮੋਰਚਾ ਲੁਧਿਆਣਾ ਦੇ ਪ੍ਰਧਾਨ ਰਵਿੰਦਰ ਡੁੱਲਗਚ ਤੇ ਮਿਉਂਸੀਪਲ ਸਫ਼ਾਈ ਕਰਮਚਾਰੀ ਐਸੋਸੀਏਸ਼ਨ ਜ਼ੋਨ ਸੀ. ਦੇ ਇੰਚਾਰਜ ਬਿੱਟੂ ਡੁੱਲਗੁਚ ਨੇ ਪੰਜਾਬ ਭਰ ਵਿਚ ਸਰਕਾਰੀ ਅਦਾਰਿਆਂ 'ਚ ...

ਪੂਰੀ ਖ਼ਬਰ »

ਸੀਸੂ ਦਾ 7ਵਾਂ ਅੰਗਦ ਸਿੰਘ ਆਹੂਜਾ ਯਾਦਗਾਰੀ ਟੀ-20 ਕ੍ਰਿਕਟ ਮੁਕਾਬਲਾ ਸ਼ੁਰੂ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਸਵ:ਅੰਗਦ ਸਿੰਘ ਆਹੂਜਾ ਯਾਦਗਾਰੀ ਟੀ.20 ਕਾਰਪੋਰੇਟ ਕ੍ਰਿਕਟ ਮੁਕਾਬਲਾ 2020-21 ਅੱਜ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵਿਖੇ ਸ਼ੁਰੂ ਹੋ ਗਿਆ ਹੈ | ...

ਪੂਰੀ ਖ਼ਬਰ »

ਐਮ.ਐਸ. ਭੋਗਲ ਐਨ ਸੰਨਜ਼ ਵਿਖੇ 150 ਵਿਅਕਤੀਆਂ ਨੇ ਕੋਰੋਨਾ ਟੀਕੇ ਲਗਵਾਏ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੰਡਸਟਰੀਅਲ ਏਰੀਆ ਬੀ. ਗਿੱਲ ਰੋਡ ਲੁਧਿਆਣਾ ਵਿਖੇ ਸਥਿਤ ਐਮ.ਐਸ.ਭੋਗਲ ਐਨ ਸੰਨਜ਼ ਵਿਖੇ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ 'ਚ 150 ਵਿਅਕਤੀਆਂ ਨੇ ਕੋਰੋਨਾ ...

ਪੂਰੀ ਖ਼ਬਰ »

ਸ਼ਖ਼ਸੀਅਤ ਵਿਕਾਸ ਬਾਰੇ ਪੀ. ਏ. ਯੂ. ਵਿਖੇ ਰਾਸ਼ਟਰੀ ਵੈਬੀਨਾਰ ਕਰਵਾਇਆ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਪਸਾਰ ਸਿੱਖਿਆ ਤੇ ਸੰਚਾਰ ਪ੍ਰਬੰਧਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਅਤੇ ਅਮਲੇ ਵਾਸਤੇ ਇਕ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ | ਇਸ ਵੈਬੀਨਾਰ ਦਾ ਵਿਸ਼ਾ ਸ਼ਖ਼ਸੀਅਤ ਦੇ ਵਿਕਾਸ ਬਾਰੇ ਸੀ | ਵੈਬੀਨਾਰ ...

ਪੂਰੀ ਖ਼ਬਰ »

ਕਿਸਾਨਾਂ ਦੇ ਮੁੱਦੇ 'ਤੇ ਕੈਪਟਨ ਸਰਕਾਰ ਦੋਗਲੀ ਨੀਤੀ ਅਪਣਾ ਰਹੀ -ਡਾ. ਚੀਮਾ

ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਬਜ਼ਰਵਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਿਸਾਨਾਂ ਦੇ ਮੁੱਦੇ 'ਤੇ ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਦੋਗਲੀ ਨੀਤੀ ਅਪਣਾ ਰਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ...

ਪੂਰੀ ਖ਼ਬਰ »

ਡੇਹਲੋਂ ਬਲਾਕ ਦਫ਼ਤਰ 'ਚ ਕੋਵਿਡ ਟੀਕਾਕਰਨ ਕੈਂਪ ਦੀ ਆਰੰਭਤਾ

ਡੇਹਲੋਂ, 11 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਰੋਨਾ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਤਹਿਤ ਬੀ.ਡੀ.ਪੀ.ਓ. ਬਲਾਕ ਦਫਤਰ ਡੇਹਲੋਂ ਵਿਖੇ ਐਸ.ਡੀ.ਐਮ ਪੂਰਬੀ ...

ਪੂਰੀ ਖ਼ਬਰ »

ਬਿਨਾਂ ਵਰਦੀ ਤੋਂ ਦਿੱਤੀ ਜਾ ਰਹੀ ਰਸੋਈ ਗੈਸ ਦੀ ਸਪਲਾਈ

ਲੁਧਿਆਣਾ, 11 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਘਰ ਘਰ ਰਸੋਈ ਗੈਸ ਦੀ ਡਿਲੀਵਰੀ ਦੇਣ ਵਾਲੇ ਅਨੇਕਾਂ ਹੀ ਰੇਹੜਾ ਚਾਲਕ ਕਥਿਤ ਤੌਰ 'ਤੇ ਬਿਨ੍ਹਾਂ ਵਰਦੀ ਤੋਂ ਰਸੋਈ ਗੈਸ ਦੀ ਸਪਲਾਈ ਦੇ ਰਹੇ ਹਨ | ਅਨੇਕਾਂ ਕੋਲ ਮੌਕੇ 'ਤੇ ਨਾਪ ਤੋਲ ਵਾਲਾ ...

ਪੂਰੀ ਖ਼ਬਰ »

ਹੋਮਿਓਪੈਥੀ ਦੇ ਫਾਊਾਡਰ ਹੈਨੇਮਨ ਦਾ ਜਨਮ ਦਿਨ ਮਨਾਇਆ

ਲੁਧਿਆਣਾ, 11 ਅਪ੍ਰੈਲ (ਸਲੇਮਪੁਰੀ)-ਵਿਸ਼ਵ ਹੋਮਿਓਪੈਥੀ ਦਿਵਸ ਮੌਕੇ ਹੋਮਿਓਪੈਥੀ ਪ੍ਰਣਾਲੀ ਦੇ ਜਨਮ ਦਾਤਾ ਡਾ. ਸੈਮੂਅਲ ਹੈਨੇਮਨ ਦਾ ਜਨਮ ਦਿਨ ਮਨਾਉਣ ਲਈ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਲੁਧਿਆਣਾ ਦੇ ਦਫ਼ਤਰ 'ਚ ਇਕ ਖਾਸ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਲੜਕੀ ਦੀ ਦਲੇਰੀ ਸਦਕਾ ਮੋਬਾਈਲ ਖੋਹ ਕੇ ਭੱਜ ਰਿਹਾ ਨੌਜਵਾਨ ਕਾਬੂ

ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੱਖੋਵਾਲ ਰੋਡ 'ਤੇ ਲੜਕੀ ਦੀ ਦਲੇਰੀ ਸਦਕਾ ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਪਿੰਡ ਰਕਬਾ ਦੀ ਰਹਿਣ ਵਾਲੀ ਜਸਵਿੰਦਰ ਕੌਰ ਦੀ ...

ਪੂਰੀ ਖ਼ਬਰ »

ਬੈਂਸ ਭਰਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ-ਠੁਕਰਾਲ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਵਾਰਡ ਨੰਬਰ 39 ਦੇ ਕੌਸਲਰ ਪਤੀ ਜਸਵਿੰਦਰ ਸਿੰਘ ਠੁਕਰਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਸ਼ਿਮਲਾਪੁਰੀ ਤੇ ਹੋਰ ਇਲਾਕਿਆਂ ਦੀਆ ਜਿਨ੍ਹਾਂ ਗਲੀਆ ਵਿਚ ...

ਪੂਰੀ ਖ਼ਬਰ »

ਮੁਫ਼ਤ ਕੋਰੋਨਾ ਟੀਕਾਕਰਨ ਕੈਂਪ ਲਗਾਇਆ

ਡਾਬਾ/ਲੁਹਾਰਾ, 11 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਅਜੀਤ ਸਿੰਘ ਕਲੋਨੀ 'ਚ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਕੋਰੋਨਾ ਮਹਾਂਮਾਰੀ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਮੌਕੇ ਗੁਰਚਰਨ ਸਿੰਘ ਘੋਨਾ ਨੇ ਕਿਹਾ ਕਿ ਓ ਐੱਸ ਡੀ ਮੁੱਖ ...

ਪੂਰੀ ਖ਼ਬਰ »

ਪਾਣੀ ਦੀ ਬੱਚਤ ਕਰਨਾ ਜ਼ਰੂਰੀ-ਜਸਪਾਲ

ਲੁਧਿਆਣਾ, 11 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਆਗੂ ਤੇ ਅਕਾਲ ਮਾਰਕੀਟ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਸ਼ਹਿਜਾਦਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪਾਣੀ ਅਤਿ ਹੀ ਅਨਮੋਲ ਹੈ ਤੇ ਪਾਣੀ ਤੋਂ ...

ਪੂਰੀ ਖ਼ਬਰ »

ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਭਲਾਈ ਟਰੱਸਟ ਦੀ ਮੀਟਿੰਗ

ਡਾਬਾ/ਲੁਹਾਰਾ, 11 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਭਲਾਈ ਟਰੱਸਟ ਦੀ ਮੀਟਿੰਗ ਟਰੱਸਟ ਦੇ ਚੇਅਰਮੈਨ ਡਾ. ਹਰਿੰਦਰ ਸਿੰਘ ਬਿਰਕ ਦੇ ਗ੍ਰਹਿ ਟੇਡੀ ਰੋਡ ਸ਼ਿਮਲਾਪੁਰੀ ਵਿਖੇ ਹੋਈ ਜਿਸ ਵਿਚ ਟਰੱਸਟ ਦੇ ਸਰਪ੍ਰਸਤ ਗੁਰਚਰਨ ...

ਪੂਰੀ ਖ਼ਬਰ »

ਵਿਸਾਖੀ ਜੋੜ ਮੇਲਾ ਤੇ ਅੰਮਿ੍ਤ ਸੰਚਾਰ 13 ਨੂੰ

ਭਾਮੀਆਂ ਕਲਾਂ, 11 ਅਪ੍ਰੈਲ (ਜਤਿੰਦਰ ਭੰਬੀ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਬੂਥਗੜ੍ਹ, ਰਾਹੋਂ ਰੋਡ ਵਿਖੇ ਵਿਸ਼ਾਲ ਵਿਸਾਖੀ ਜੋੜ ਮੇਲਾ ਅਤੇ ਅੰਮਿ੍ਤ ਸੰਚਾਰ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦਾਂ ਸਿੰਘਾਂ, ਗਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ...

ਪੂਰੀ ਖ਼ਬਰ »

ਬੀਬੀ ਬਿੱਟੀ ਨੇ ਕੀਤਾ ਗਲੀ ਦਾ ਉਦਘਾਟਨ

ਭਾਮੀਆਂ ਕਲਾਂ, 11 ਅਪ੍ਰੈਲ (ਜਤਿੰਦਰ ਭੰਬੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਕਾਰਨ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡਾਂ ਅਤੇ ਵਾਰਡਾਂ ਵਿਚ ਵਿਕਾਸ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ | ਉਪਰੋਕਤ ਵਿਚਾਰਾਂ ਦਾ ...

ਪੂਰੀ ਖ਼ਬਰ »

ਸੀਸੂ ਦੀਆਂ ਮੈਂਬਰ ਕੰਪਨੀਆਂ ਦੇ ਕਾਰਖ਼ਾਨਿਆਂ 'ਚ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ

ਲੁਧਿਆਣਾ, 11 ਅਪੈ੍ਰਲ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੀਆਂ ਮੈਂਬਰ ਕੰਪਨੀਆਂ ਵਲੋਂ ਆਪਣੇ ਕਾਰਖ਼ਾਨਿਆਂ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੌਰਾਨ ਕਾਰਖ਼ਾਨਿਆਂ ਦੇ ਕਾਮਿਆਂ ਨੂੰ ...

ਪੂਰੀ ਖ਼ਬਰ »

ਕਣਕ ਸਬੰਧੀ ਕਿਸਾਨ ਸਾਵਧਾਨੀਆਂ ਵਰਤਣ-ਐਸ. ਡੀ. ਓ. ਪੰਧੇਰ

ਡੇਹਲੋਂ, 11 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)- ਪਾਵਰਕਾਮ ਉਪ ਮੰਡਲ ਸਰੀਂਹ ਦੇ ਮੁਖੀ ਇੰਜੀਨੀਅਰ ਬੇਅੰਤ ਸਿੰਘ ਪੰਧੇਰ ਨੇ ਕਣਕ ਦੀ ਫਸਲ ਸਬੰਧੀ ਕਿਸਾਨ ਭਰਾਵਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਫ਼ਸਲ ਪੱਕ ਚੁੱਕੀ ਹੈ, ਜਿਸ ਦੀ ਕਟਾਈ ਦਾ ...

ਪੂਰੀ ਖ਼ਬਰ »

ਕੌਂਸਲਰ ਕਲੇਰ ਵਲੋਂ ਲਾਭਪਾਤਰੀਆਂ ਨੂੰ ਨੀਲੇ ਕਾਰਡ ਤੇ ਮਨਜ਼ੂਰ ਪੈਨਸ਼ਨਾਂ ਦੀਆਂ ਚਿੱਠੀਆਂ ਤਕਸੀਮ

ਡਾਬਾ/ਲੁਹਾਰਾ, 11 ਅਪੈਲ (ਕੁਲਵੰਤ ਸਿੰਘ ਸੱਪਲ)- ਵਾਰਡ ਨੰਬਰ 36 ਦੇ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਇਲਾਕੇ ਦੇ ਲਾਭਪਾਤਰੀਆਂ ਨੂੰ ਨੀਲੇ ਕਾਰਡ ਤਕਸੀਮ ਕੀਤੇ ਅਤੇ ਲੋੜਵੰਦ ਵਰਗਾਂ ਦੀਆਂ ਲਗਵਾਈਆਂ ਪੈਨਸ਼ਨਾਂ ਦੀਆਂ ਚਿੱਠੀਆਂ ਤਕਸੀਮ ਕੀਤੀਆਂ | ਇਸ ਮੌਕੇ ਕੌਸਲਰ ...

ਪੂਰੀ ਖ਼ਬਰ »

ਖੁਰਾਕ ਸਪਲਾਈ ਵਿਭਾਗ ਦੇ ਚੌਥਾ ਦਰਜਾ ਤੇ ਠੇਕਾ ਮੁਲਾਜ਼ਮਾਂ ਵਲੋਂ 1 ਮਈ ਨੂੰ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ

ਲੁਧਿਆਣਾ, 11 ਅਪ੍ਰੈਲ (ਸਲੇਮਪੁਰੀ)-ਅੱਜ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਚੌਥਾ ਦਰਜ਼ਾ ਅਤੇ ਆਊਟ ਸੋਰਸ ਸਕਿਓਰਟੀਗਾਰਡਾਂ ਦੇ ਸੂਬਾਈ ਅਤੇ ਜਿਲਾ ਆਗੂਆਂ ਦੀ ਭਰਵੀਂ ਮੀਟਿੰਗ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਵਿਧਾਇਕ ਬੈਂਸ ਨੇ ਸੇਵਕ ਨਗਰ ਦੀਆਂ ਗਲੀਆਂ ਬਣਾਉਣ ਦਾ ਕੰਮ ਕਰਵਾਇਆ ਸ਼ੁਰੂ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਤੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੇ ਕੋਟੇ ਵਿਚੋਂ 45 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 50 ਵਿਚ ਪੈਂਦੇ ...

ਪੂਰੀ ਖ਼ਬਰ »

ਜੀ. ਜੀ. ਐਨ. ਖ਼ਾਲਸਾ ਕਾਲਜ ਵਿਖੇ ਕੋਰੋਨਾ ਟੀਕਾਕਰਨ ਕੈਂਪ ਲਗਾਇਆ

ਲੁਧਿਆਣਾ, 11 ਅਪੈ੍ਰਲ (ਪੁਨੀਤ ਬਾਵਾ)-ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੇ ਪ੍ਰਬੰਧ ਹੇਠ ਕਾਰਜਸ਼ੀਲ ਸਿੱਖਿਆ ਸੰਸਥਾਵਾਂ ਜੀ. ਜੀ. ਐੱਨ. ਖਾਲਸਾ ਕਾਲਜ, ਜੀ. ਜੀ.ਐੱਨ .ਆਈ. ਐੱਮ. ਟੀ., ਜੀ. ਜੀ .ਐੱਨ. ਵੋਕੇਸ਼ਨਲ ਸਟੱਡੀਜ਼, ਜੀ.ਜੀ. ਐੱਨ. ਕਾਲਜ ਆਫ਼ ਫਾਰਮੇਸੀ ਅਤੇ ਜੀ. ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰ 'ਤੇ ਚੱਲ ਰਹੇ ਧਰਨਿਆਂ 'ਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇਗਾ-ਭਾਕਿਊ

ਇਯਾਲੀ/ਥਰੀਕੇ, 11 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਫਿਰੋਜ਼ਪੁਰ ਸੜਕ ਸਥਿਤ ਐਮ.ਬੀ.ਡੀ. ਮਾਲ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਏ ਧਰਨੇ ਦੇ 154ਵੇਂ ਦਿਨ ਅੱਜ ...

ਪੂਰੀ ਖ਼ਬਰ »

ਪੇਡਾ ਦੇ ਹੈਬੋਵਾਲ ਪਲਾਂਟ 'ਚ ਬਾਇਓਗੈਸ ਉਤਪਾਦਨ ਦਾ ਕੰਮ 31 ਮਈ ਤੱਕ ਹੋਵੇਗਾ ਸ਼ੁਰੂ

ਲੁਧਿਆਣਾ, 11 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵਲੋਂ ਹੈਬੋਵਾਲ ਡੇਅਰੀ ਕੰਪਲੈਕਸ ਨਜ਼ਦੀਕ 200 ਟਨ ਗੋਹੇ ਦੇ ਨਿਪਟਾਰੇ ਦੀ ਸਮਰੱਥਾ ਵਾਲੇ ਲਗਾਏ ਪਲਾਂਟ 'ਚ ਮੌਜੂਦ ਬਾਇਓਗੈਸ ਪਲਾਂਟ ਮਈ 2021 ਦੇ ਅੰਤ ਤੱਕ 100 ਫੀਸਦੀ ਸਮਰੱਥਾ ਨਾਲ ...

ਪੂਰੀ ਖ਼ਬਰ »

ਮਾਤਾ ਹਰਬੰਸ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਕਿਸਾਨੀ ਸੰਘਰਸ਼ ਨੂੰ ਰਿਹਾ ਸਮਰਪਿਤ

ਫੁਲਾਂਵਾਲ, 11 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਪੈਂਦੇ ਪਿੰਡ ਲਲਤੋਂ ਕਲਾਂ ਦੇ ਸੂਬੇਦਾਰ ਪਰਿਵਾਰ ਦੇ ਮਾਤਾ ਹਰਬੰਸ ਕੌਰ ਨਮਿਤ ਵੱਡਾ ਗੁਰਦੁਆਰਾ ਸਾਹਿਬ ਦੋ ਗੇਟਾਂ ਵਾਲਾ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ, ...

ਪੂਰੀ ਖ਼ਬਰ »

ਡਾਕਟਰੀ ਸਿੱਖਿਆ ਨਾਲ ਸਬੰਧਿਤ ਪ੍ਰੈਕਟੀਕਲ ਮੈਨੂਅਲ ਆਫ ਫਾਰਮਾਕਾਲੌਜੀ ਕਿਤਾਬ ਜਾਰੀ

ਲੁਧਿਆਣਾ, 11 ਅਪ੍ਰੈਲ (ਸਲੇਮਪੁਰੀ)-ਸੀ.ਐਮ.ਸੀ. ਤੇ ਹਸਪਤਾਲ ਲੁਧਿਆਣਾ 'ਚ ਕਰਵਾਏ ਗਏ ਇਕ ਸਮਾਗਮ ਦੌਰਾਨ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਕ ਡਾ. ਵਿਲੀਅਮ ਭੱਟੀ ਵਲੋਂ ਡਾ. ਦਿਨੇਸ਼ ਬਡਿਆਲ ਦੁਆਰਾ ਲਿਖੀ ਗਈ, ਪ੍ਰੈਕਟੀਕਲ ਮੈਨੂਅਲ ਆਫ ਫਾਰਮਾਕਾਲੌਜੀ ਨਾਂਅ ਦੀ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਵਲੋਂ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀਆਂ ਯਾਦਾਂ ਨੂੰ ਕਲਮਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ

ਲੁਧਿਆਣਾ, 11 ਅਪ੍ਰੈਲ (ਸਲੇਮਪੁਰੀ)-ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਵਿਚ ਜੋ ਲੋਕ ਸ਼ਹੀਦ ਹੋਏ ਹਨ, ਦੀ ਕੁਰਬਾਨੀ ਬਾਰੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਅਗਲੀਆਂ ਪੀੜ੍ਹੀਆਂ ਲਈ ਯਾਦ ਰੱਖਣ ਤੇ ਸਿੱਖਿਆ ਲੈਣ ਦੇ ਮੰਤਵ ਲਈ ਸੰਭਾਲਣਾ ...

ਪੂਰੀ ਖ਼ਬਰ »

ਆਰਥਿਕ ਸ਼ੋਸ਼ਣ ਤੋਂ ਤੰਗ ਆ ਕੇ ਕੌਮੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਵਲੋਂ ਹੜਤਾਲ 'ਤੇ ਜਾਣ ਦੀ ਚਿਤਾਵਨੀ

ਲੁਧਿਆਣਾ, 11 ਅਪ੍ਰੈਲ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਕੌੌਮੀ ਸਿਹਤ ਮਿਸ਼ਨ ਤਹਿਤ ਤਾਇਨਾਤ ਮੁਲਾਜ਼ਮਾਂ ਦੀ ਜਥੇਬੰਦੀ ਨੈਸ਼ਨਲ ਹੈਲਥ ਮਿਸ਼ਨ ਇੰੰਪਲਾਈਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਇੰਦਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਨੈਸ਼ਨਲ ਹੈਲਥ ...

ਪੂਰੀ ਖ਼ਬਰ »

64 ਲੱਖ ਦੀ ਲਾਗਤ ਨਾਲ ਗਲੀਆਂ ਪੱਕੀਆ ਕਰਨ ਦਾ ਕੰਮ ਸ਼ੁਰੂ

ਡਾਬਾ/ਲੁਹਾਰਾ, 11 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਵਾਰਡ ਨੰਬਰ 31 ਦੇ ਮੁਹੱਲਾ ਗੁਰੂ ਨਾਨਕ ਨਗਰ ਵਿਖੇ ਗਲੀਆਂ ਪੱਕੀਆਂ ਕਰਨ ਦੇ ਕੰਮ ਦਾ ਉਦਘਾਟਨ ਹਲਕਾ ਕੌਂਸਲਰ ਸੋਨੀਆ ਸ਼ਰਮਾ, ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ, ਬੀ.ਜੇ.ਪੀ ...

ਪੂਰੀ ਖ਼ਬਰ »

ਏਵਨ ਸਾਈਕਲ ਨੇ ਨਵੀਂ 'ਪ੍ਰੋ ਸੀਰੀਜ਼' ਦੇ 3 ਮਾਡਲ ਭਾਰਤੀ ਬਜ਼ਾਰ 'ਚ ਉਤਾਰੇ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਭਾਰਤ ਦੀ ਸਾਈਕਲ ਨਿਰਮਾਣ ਕਰਨ ਵਾਲੀ ਮੋਹਰੀ ਕੰਪਨੀ ਏਵਨ ਸਾਈਕਲ ਵਲੋਂ ਸਮੇਂ ਦੇ ਅਨੁਸਾਰ ਚੱਲਦੇ ਹੋਏ ਅੱਜ ਆਪਣੀ ਨਵੀਂ 'ਪ੍ਰੋ ਸੀਰੀਜ਼' ਭਾਰਤੀ ਬਜ਼ਾਰ ਵਿਚ ਉਤਾਰੀ ਹੈ | ਜਿਸ ਨੂੰ ਜਾਰੀ ਕਰਨ ਸਮੇਂ ਕੰਪਨੀ ਦੇ ਚੇਅਰਮੈਨ ਕਮ ...

ਪੂਰੀ ਖ਼ਬਰ »

ਡਾ. ਭੀਮ ਅਵਤਾਰ ਦੀ ਬੇਵਕਤੀ ਮੌਤ 'ਤੇ ਦੱਖ ਦਾ ਪ੍ਰਗਟਾਵਾ

ਲੁਧਿਆਣਾ, 11 ਅਪੈ੍ਰਲ (ਪੁਨੀਤ ਬਾਵਾ)-ਖੇਤੀਬਾੜੀ ਵਿਭਾਗ ਵਿਚ ਬਤੌਰ ਖੇਤੀਬਾੜੀ ਅਫ਼ਸਰ ਸੇਵਾ ਨਿਭਾ ਰਹੇ ਡਾ. ਭੀਮ ਅਵਤਾਰ ਦੀ ਬੀਮਾਰੀ ਦੌਰਾਨ ਹੋਈ ਬੇਵਕਤੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਮੌਤ 'ਤੇ ਵਿਭਾਗੀ ਅਧਿਕਾਰੀਆਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਦਾ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ ਕੈਂਪ ਦਾ ਚੀਮਾ ਵਲੋਂ ਉਦਘਾਟਨ

ਲੁਧਿਆਣਾ, 11 ਅਪ੍ਰੈਲ (ਪੁਨੀਤ ਬਾਵਾ)-ਵਿਧਾਨਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ 44 ਫ਼ੇਸ-1 ਦੁੱਗਰੀ ਵਿਖੇ ਕਾਂਗਰਸੀ ਆਗੂ ਚਰਨਜੋਤ ਸਿੰਘ ਕਿੱਟੂ ਦੀ ਅਗਵਾਈ ਵਿਚ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਇਕਨੋਮਿਕ ਐਂਡ ਪੋਲੀਟਿਕਲ ...

ਪੂਰੀ ਖ਼ਬਰ »

ਆਪ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਇਯਾਲੀ/ਥਰੀਕੇ, 11 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਆਮ ਆਦਮੀ ਪਾਰਟੀ ਨੇ ਅਗਾਮੀ ਆ ਰਹੀਆ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਜ਼ਮੀਨੀ ਪੱਧਰ 'ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਵਿਉਂਤਬੰਦੀ ਕਰਦਿਆਂ ਭੰਗ ਕੀਤੀਆਂ ਇਕਾਇਆਂ ਨੂੰ ਮੁੜ ਤੋਂ ਬਣਾਉਂਦਿਆਂ ਜ਼ਿਲ੍ਹਾ ਪੱਧਰ ...

ਪੂਰੀ ਖ਼ਬਰ »

ਲੋਕ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਮੁਫ਼ਤ ਕੈਂਪ

ਜਗਰਾਉਂ, 11 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਜਗਰਾਉਂ ਨੇ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ | ਇਹ ਕੈਂਪ ਸਵ: ਅਭੈ ਜੈਨ ਰੇਵਾੜੀ ਦੀ ਯਾਦ 'ਚ ਉਨ੍ਹਾਂ ਦੀ ਪਤਨੀ ਸਰੋਜ ਜੈਨ ਪੁੱਤਰੀ ਸਵ: ਦਿਆ ਚੰਦ ਜੈਨ ਸੁਤੰਤਰਤਾ ...

ਪੂਰੀ ਖ਼ਬਰ »

ਕੈਪਟਨ ਸੰਦੀਪ ਸੰਧੂ ਵਲੋਂ ਸਵਾ ਕਰੋੜ ਦੇ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਮੁੱਲਾਂਪੁਰ-ਦਾਖਾ, 11 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵਲੋਂ ਹਲਕਾ ਦਾਖਾ 'ਚ ਪਿੰਡ ਮੁੱਲਾਂਪੁਰ ਵਿਖੇ ਵਾਰਡ ਨੰਬਰ 7 ਸਮੇਤ ਕਈ ਹੋਰ ਵਾਰਡਾਂ 'ਚ 1 ਕਰੋੜ 20 ਲੱਖ ਦੀ ਲਾਗਤ ਨਾਲ ਜਲ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਸੀਟੂ ਦਾ ਝੰਡਾ ਪਾੜ ਕੇ ਲਹਿਰਾਇਆ ਖ਼ਾਲਸਾਈ ਝੰਡਾ

ਰਾਏਕੋਟ, 11 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਥਾਣਾ ਸ਼ਹਿਰੀ ਤੇ ਸਦਰ ਤੋਂ ਮਹਿਜ਼ 100 ਗਜ਼ ਦੀ ਦੂਰੀ 'ਤੇ ਸ਼ਰਾਰਤੀ ਅਨਸਰਾਂ ਵਲੋਂ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਦੇ ਝੰਡਾ ਪਾੜ੍ਹਨ ਬਾਅਦ ਖ਼ਾਲਸਾਈ ਝੰਡਾ ਲਹਿਰਾ ਕੇ ਪੁਲਿਸ ਪ੍ਰਸ਼ਾਸਨ ਨੂੰ ਇਕ ਵਾਰ ਮੁੜ ਚੁਣੌਤੀ ...

ਪੂਰੀ ਖ਼ਬਰ »

ਕੋਟਮਾਨ ਵਿਖੇੇ ਵਿਕਾਸ ਕਾਰਜਾਂ ਦਾ ਉਦਘਾਟਨ

ਭੰੂਦੜੀ, 11 ਅਪ੍ਰੈਲ (ਕੁਲਦੀਪ ਸਿੰਘ ਮਾਨ)-ਪਿੰਡ ਕੋਟਮਾਨ ਵਿਖੇ ਸਰਪੰਚ ਕੁਲਵੰਤ ਸਿੰਘ ਕੋਟਮਾਨ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਤੇ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ...

ਪੂਰੀ ਖ਼ਬਰ »

ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਧਾਲੀਆਂ ਦੇ ਜੋੜ ਮੇਲੇ ਦੇ ਦੂਜੇ ਦਿਨ ਢਾਡੀ ਦਰਬਾਰ ਸਜਾਇਆ

ਰਾਏਕੋਟ, 11 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀਂ 6ਵੀਂ ਪਿੰਡ ਧਾਲੀਆਂ ਵਿਖੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਢਾਡੀ ਕਵੀਸ਼ਰ ਦਰਬਾਰ ਸਜਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਪ੍ਰਧਾਨ ਸ਼ੇਰਜੰਗ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਭਗਤ ਰਵਿਦਾਸ ਪਿੰਡ ਜੌਹਲਾਂ ਨੂੰ ਜਥੇਦਾਰ ਤਲਵੰਡੀ ਵਲੋਂ 11 ਹਜ਼ਾਰ ਭੇਟ

ਰਾਏਕੋਟ, 11 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਜੌਹਲਾਂ ਨੂੰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਲਜਾਰ ਸਿੰਘ ਨੂੰ ਸੌਂਪੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਸਦਰਪੁਰਾ ਵਿਖੇ ਪੰਜਾਬ ਖਾਦੀ ਬੋਰਡ ਦੇ ਵਾਇਸ ਚੇਅਰਮੈਨ ਭੈਣੀ ਦਾ ਸਨਮਾਨ

ਸਿੱਧਵਾਂ ਬੇਟ, 11 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਦਰਪੁਰਾ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਤੇ ਸਰਪੰਚ ਸਾਂਈਦਾਸ ਦੀ ਅਗਵਾਈ ਹੇਠ ਪੰਜਾਬ ਖਾਦੀ ਬੋਰਡ ਦੇ ਨਵੇਂ ਬਣੇ ਚੇਅਰਮੈਨ ਮੇਜਰ ਸਿੰਘ ਭੈਣੀ, ਪੰਚਾਇਤ ਸੰੰਮਤੀ ...

ਪੂਰੀ ਖ਼ਬਰ »

ਖਾਲਸਾ ਸਾਜਨਾ ਦਿਵਸ 'ਤੇ ਜਵੱਦੀ ਟਕਸਾਲ ਵਿਖੇ ਗੁਰਮਤਿ ਸਮਾਗਮ ਕੱਲ੍ਹ

ਲੁਧਿਆਣਾ, 11 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਖਾਲਸੇ ਦੇ ਦਿਹਾੜੇ ਨੂੰ ਮਨਾਉਣ ਲਈ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਤੋਂ ਵਰੋਸਾਏ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ ਕੈਂਪ ਲਗਾਇਆ

ਭਾਮੀਆਂ ਕਲਾਂ, 11 ਅਪ੍ਰੈਲ (ਜਤਿੰਦਰ ਭੰਬੀ )-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰਬਰ 27 ਦੇ ਕੌਂਸਲਰ ਸੁਰਜੀਤ ਰਾਏ ਦੇ ਮੁੱਖ ਦਫਤਰ ਵਿਖੇ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਾਰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਟੀਕਾਕਰਨ ...

ਪੂਰੀ ਖ਼ਬਰ »

ਮੁਲਾਜਮ ਆਗੂ ਲਾਹੌਰਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਲੁਧਿਆਣਾ, 11 ਅਪ੍ਰੈਲ (ਸਲੇਮਪੁਰੀ)-ਮਾਲ ਵਿਭਾਗ 'ਚੋਂ ਸੇਵਾ ਮੁਕਤ ਹੋਏ ਕਾਨੂੰਨਗੋ ਲਾਹੌਰਾ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਜਮਾਲਪੁਰ ਸਥਿਤ ...

ਪੂਰੀ ਖ਼ਬਰ »

ਭਾਰਤੀ ਯੋਗ ਸੰਸਥਾਨ ਨੇ ਮਨਾਇਆ ਸਥਾਪਨਾ ਦਿਵਸ

ਲੁਧਿਆਣਾ, 11 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਭਾਰਤੀ ਯੋਗ ਸੰਸਥਾਨ ਵਲੋਂ 55ਵਾਂ ਸਥਾਪਨਾ ਦਿਵਸ ਸਰਗੋਧਾ ਕਲੋਨੀ ਪੱਖੋਵਾਲ ਗੁਰਪ੍ਰੀਤ ਸਿੰਘ ਬੱਬਲ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ 'ਚ ਹਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਕੈਂਪ ਇੰਚਾਰਜ ਵੀਰਭਾਨ ਤੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਸਥਾਪਨਾ ਦਿਵਸ ਮਨਾਇਆ

ਆਲਮਗੀਰ, 9 ਅਪ੍ਰੈਲ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਲੁਧਿਆਣਾ ਨੇ 65ਵਾਂ ਸਥਾਪਨਾ ਦਿਵਸ ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਦੀ ਰਹਿਨੁਮਾਈ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX