ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਅਨਲਾਕ : ਹਦਾਇਤਾਂ ਜਾਰੀ
. . .  1 day ago
ਵਰਲਡ ਟੈੱਸਟ ਚੈਂਪੀਅਨਸ਼ਿਪ : ਨਿਊਜ਼ੀਲੈਂਡ ਦੀ ਪਹਿਲੀ ਪਾਰੀ 249 ਦੌੜਾਂ 'ਤੇ ਸਮਾਪਤ
. . .  1 day ago
ਪਿੰਡ ਲੱਖਾ ਵਿਖੇ ਬਜ਼ੁਰਗ ਮਾਤਾ ਦਾ ਕਤਲ ਅਤੇ ਬਜ਼ੁਰਗ ਪਤੀ ਲਾਪਤਾ
. . .  1 day ago
ਹਠੂਰ (ਜਗਰਾਉਂ ),22 ਜੂਨ (ਜਸਵਿੰਦਰ ਸਿੰਘ ਛਿੰਦਾ)- ਪਿੰਡ ਲੱਖਾ ਵਿਖੇ ਇਕ ਬਜ਼ੁਰਗ ਮਾਤਾ ਸ਼ਾਤੀ ਦੇਵੀ (75) ਦਾ ਕਤਲ ਅਤੇ ਉਸ ਦੇ ਬਜ਼ੁਰਗ ਪਤੀ ਪੰਡਤ ਹਰੀਪਾਲ (86) ਦੇ ਲਾਪਤਾ ਹੋਣ ਦੀ ਖ਼ਬਰ ਮਿਲੀ...
ਰਮਣੀਕ ਚੌਕ ਵਿਖੇ ਇਕ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕਪੂਰਥਲਾ , 22 ਜੂਨ (ਅਮਰਜੀਤ ਸਿੰਘ ਸਡਾਨਾ) -ਸਥਾਨਕ ਰਮਣੀਕ ਚੌਕ ਵਿਖੇ ਸਥਿਤ ਇਕ ਬਰਗਰ ਹਟ ਨਾਮ ਦੇ ਰੈਸਟੋਰੈਂਟ ’ਤੇ ਸ਼ਾਮ ਕਰੀਬ 6 ਵਜੇ ਭਿਆਨਕ ਅੱਗ ਲੱਗ ਗਈ ਹੈ। ਮੌਕੇ ’ਤੇ ...
ਐਮਾਜ਼ਾਨ, ਫਲਿੱਪਕਾਰਟ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਭਾਰਤ ਸਖ਼ਤ ਈ-ਕਾਮਰਸ ਨਿਯਮਾਂ ਦੀ ਯੋਜਨਾ ਬਣਾ ਰਿਹਾ
. . .  1 day ago
ਨਵੀਂ ਦਿੱਲੀ ,22 ਜੂਨ - ਭਾਰਤ ਨੇ ਈ-ਕਾਮਰਸ ਵੈੱਬਸਾਈਟਾਂ 'ਤੇ ਫਲੈਸ਼ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ ਅਤੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ...
ਖਟਕੜ ਕਲਾਂ 'ਚ ਹਾਰਦਿਕ ਪਟੇਲ ਵਲੋਂ ਸ਼ਹੀਦਾਂ ਦੇ ਸਮਾਰਕ 'ਤੇ ਸਿਜਦਾ
. . .  1 day ago
ਬੰਗਾ, 22 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਜਰਾਤ...
ਇਟਲੀ ਦੇ ਸ਼ਹਿਰ ਕਰੇਮਾ ਵਿਖੇ ਪੰਜਾਬੀ ਲੜਕੀ ਅਤੇ ਲੜਕੇ ਦੀਆਂ ਭੇਦਭਰੀ ਹਾਲਤ ਵਿਚ ਲਾਸ਼ਾਂ ਬਰਾਮਦ
. . .  1 day ago
ਬਰੇਸ਼ੀਆ (ਇਟਲੀ), 22 ਜ਼ੂਨ (ਬਲਦੇਵ ਸਿੰਘ ਬੂਰੇਜੱਟਾਂ ) - ਇਟਲੀ ਦੇ ਸ਼ਹਿਰ ਕਰੇਮਾ ਨਜ਼ਦੀਕ ਵਗਦੀ ਵੇਕੈਲੀ ਨਹਿਰ ਵਿਚੋਂ ਪੰਜਾਬੀ ਲੜਕੀ ਸਾਕਸ਼ੀ ਪਨੇਸਰ (18 ਸਾਲ ) ਵਾਸੀ ਸੋਨਚੀਨੋ...
ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 22 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ...
ਰਵਨੀਤ ਸਿੰਘ ਬਿੱਟੂ ਦਾ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾਂ, ਬੰਦ ਏ.ਸੀ. ਦੇ ਕਮਰਿਆਂ ਵਿਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਨਾਲ ਮੰਤਰੀਆਂ ਅਤੇ ਵਿਧਾਇਕਾਂ ਦਾ ਮੁਲਾਕਾਤ ਦਾ ਦੌਰ ਜਾਰੀ ਹੈ। ਰਵਨੀਤ ਸਿੰਘ ਬਿੱਟੂ ਨੇ ਮੁਲਾਕਾਤ ਤੋਂ ਬਾਅਦ ...
ਜਲੰਧਰ 'ਚ ਮਿਲਿਆ ਗ੍ਰੀਨ ਫੰਗਸ ਦਾ ਇਕ ਹੋਰ ਮਰੀਜ਼, ਪੰਜਾਬ ਦਾ ਦੂਸਰਾ ਮਾਮਲਾ
. . .  1 day ago
ਜਲੰਧਰ, 22 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗ੍ਰੀਨ ਫੰਗਸ ਤੋਂ ਪੀੜਤ ਇਕ ਹੋਰ ਮਰੀਜ਼ ਮਿਲਿਆ ਹੈ, ਇਹ ਪੰਜਾਬ 'ਚ ਦੂਸਰਾ ਮਾਮਲਾ ਦੱਸਿਆ ਜਾ ਰਿਹਾ...
ਰਾਹੁਲ ਗਾਂਧੀ ਨਾਲ ਹੋਈ ਪਰਗਟ ਸਿੰਘ ਦੀ ਮੁਲਾਕਾਤ, ਪ੍ਰਗਟ ਸਿੰਘ ਦਾ ਕਹਿਣਾ - ਜਲਦ ਹੋਵੇ ਹੱਲ ਨਹੀਂ ਤਾਂ ਝੱਲਣਾ ਪੈ ਸਕਦਾ ਨੁਕਸਾਨ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਵਲੋਂ ਅੱਜ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਇਸੀ ਕੜੀ ਦੇ ਤਹਿਤ...
ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਕਮੇਟੀ ਅਤੇ ਰਾਹੁਲ ਗਾਂਧੀ ਨਾਖੁਸ਼ - ਸਰੋਤ
. . .  1 day ago
ਨਵੀਂ ਦਿੱਲੀ, 22 ਜੂਨ - ਕਮੇਟੀ ਅਤੇ ਰਾਹੁਲ ਗਾਂਧੀ ਦੋਵੇਂ ਨਵਜੋਤ ਸਿੰਘ ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਖੁਸ਼ ਨਹੀਂ ਹਨ...
ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ਪੁੱਜੀ ਪੀ.ਜੀ.ਆਈ.
. . .  1 day ago
ਚੰਡੀਗੜ੍ਹ, 22 ਜੂਨ(ਸੁਰਿੰਦਰਪਾਲ ਸਿੰਘ)- ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ...
ਨਾਜਾਇਜ਼ ਕੱਟੀ ਜਾ ਰਹੀ ਕਾਲੋਨੀ ਵਿਰੁੱਧ ਕਾਰਵਾਈ ਕਰਨ ਪਹੁੰਚੀ ਪੁੱਡਾ ਦੀ ਟੀਮ ਬੇਰੰਗ ਪਰਤੀ
. . .  1 day ago
ਅੰਮ੍ਰਿਤਸਰ, 22 ਜੂਨ (ਹਰਮਿੰਦਰ ਸਿੰਘ) - ਜਾਣਕਾਰੀ ਮਿਲੀ ਹੈ ਕਿ ਸਥਾਨਕ ਵਰਿੰਦਾਵਨ ਗਾਰਡਨ ਕਾਲੋਨੀ ਦੇ ਨਾਲ ਲਗਦੀ ਖੇਤੀਬਾੜੀ ਭੂਮੀ 'ਤੇ 4 ਏਕੜ 'ਚ ਉਸਾਰੀ ਜਾ ਰਹੀ...
ਤਿੰਨ ਮੈਂਬਰੀ ਕਮੇਟੀ ਦਾ ਕਹਿਣਾ,ਪਹਿਲਾਂ ਵਿਧਾਇਕਾਂ ਨੂੰ ਸੰਤੁਸ਼ਟ ਰੱਖਣਾ ਮਹੱਤਵਪੂਰਨ - ਸਰੋਤ
. . .  1 day ago
ਨਵੀਂ ਦਿੱਲੀ , 22 ਜੂਨ - ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੰਤੁਸ਼ਟ ਵਿਧਾਇਕਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਅਤੇ ਕਿਹਾ ਕਿ...
ਕੋਟਕਪੂਰਾ ਗੋਲੀਕਾਂਡ - ਉਦੇਸ਼ ਦੋਸ਼ੀਆਂ ਨੂੰ ਫੜਨਾ ਨਹੀਂ, ਬਲਕਿ ਮਾਮਲੇ ਨੂੰ ਲੈ ਕੇ ਰਾਜਨੀਤੀ ਕਰਨਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ) - ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਢੰਗ ਨਾਲ ਅੱਜ ਐੱਸ.ਆਈ.ਟੀ. ਦੀ ਟੀਮ ਜਾਂਚ ਕਰਨ ਲਈ ਆਈ ਹੈ...
ਤਪਾ ਵਿਖੇ ਟਰੱਕ ਅਪਰੇਟਰਾਂ ਨੇ ਹੜਤਾਲ ਕਰ ਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ) - ਟਰੱਕ ਯੂਨੀਅਨ ਤਪਾ ਦੇ ਅਪਰੇਟਰਾਂ ਨੇ ਕੇਂਦਰ ਸਰਕਾਰ ਵਲੋਂ ਤੇਲ ਕੀਮਤਾਂ ਅਤੇ ਟੈਕਸਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਦੇ
6ਵੇਂ ਪੇ ਕਮਿਸ਼ਨ ਦੇ ਵਿਰੋਧ 'ਚ ਮਨਿਸਟਰੀਅਲ ਕਾਮਿਆਂ ਨੇ ਪ੍ਰਬੰਧਕੀ ਕੰਪਲੈਕਸ 'ਚ ਕੱਢਿਆ ਰੋਸ ਮਾਰਚ
. . .  1 day ago
ਬਠਿੰਡਾ, 22 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਵੱਖ ਵੱਖ ਵਿਭਾਗਾਂ ਦੇ ਮਨਿਸਟਰੀਅਲ ਕਾਮਿਆਂ ਨੇ ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿਚ ਪ੍ਰਬੰਧਕੀ ਕੰਪਲੈਕਸ ਅੰਦਰ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ...
ਇੰਜੀਨੀਅਰਾਂ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਕੇਤਕ ਧਰਨਾ
. . .  1 day ago
ਬਠਿੰਡਾ, 22 ਜੂਨ (ਅਮ੍ਰਿਤਪਲ ਸਿੰਘ ਵਲਾਣ) - ਅੱਜ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਬਠਿੰਡਾ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਇਕੱਠੇ ਹੋਏ ਵੱਖ - ਵੱਖ ...
ਸਾਢੇ ਚਾਰ ਸਾਲ ਪਹਿਲਾਂ ਵੀ ਐੱਸ. ਆਈ. ਟੀ ਨੇ ਕੀਤੀ ਸੀ ਰਿਪੋਰਟ ਪੇਸ਼, ਹਾਈ ਕੋਰਟ ਨੇ ਸ. ਪ੍ਰਕਾਸ਼ ਸਿੰਘ ਬਾਦਲ 'ਤੇ ਲੱਗੇ ਦੋਸ਼ਾਂ ਨੂੰ ਦੱਸਿਆ ਸੀ ਗਲਤ - ਬੀਬੀ ਜਗੀਰ ਕੌਰ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ ਸਿੰਘ) - ਐੱਸ.ਆਈ.ਟੀ. ਸਰਕਾਰ ਵਲੋਂ ਬਣਾਈ ਗਈ ਹੈ, ਉਹ ਆਪਣਾ ਕੰਮ ਕਰੇਗੀ - ਬੀਬੀ ਜਗੀਰ ਕੌਰ , ਇਹ ਲੋਕਾਂ ਨੂੰ...
ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
. . .  1 day ago
ਚੰਡੀਗੜ੍ਹ, 22 ਜੂਨ ( ਸੁਰਿੰਦਰਪਾਲ ਸਿੰਘ) - ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ...
ਦਰਬਾਰ ਸਾਹਿਬ ਦਾ ਮਾਡਲ ਪੰਜਾਬੀ ਬਾਗ਼ ਵਿਚੋਂ ਤੁੜਵਾਉਣ ਤੋਂ ਬਾਅਦ ਸਿਰਸਾ ਨੇ ਕੀਤਾ ਸੰਗਤਾਂ ਦਾ ਧੰਨਵਾਦ
. . .  1 day ago
ਅਜੀਤ ਬਿਊਰੋ, 22 ਜੂਨ - ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ਼ ਵਿਚ ਬਣਾਇਆ ਗਿਆ ਦਰਬਾਰ ਸਾਹਿਬ ਦਾ ਮਾਡਲ ਤੁੜਵਾ ਦਿੱਤਾ ...
ਦੋ ਗਰੁੱਪਾਂ ਵਿਚ ਹੋਈ ਫਾਇਰਿੰਗ , ਇਕ ਨੌਜਵਾਨ ਹਲਾਕ
. . .  1 day ago
ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਵਿਖੇ ਦੋ ਗਰੁੱਪਾਂ ਵਿਚ ਹੋਈ ਫਾਇਰਿੰਗ ਦੌਰਾਨ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ...
ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 22 ਜੂਨ, ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ ,ਕੁੰਵਰ ਵਿਜੇ ਪ੍ਰਤਾਪ ਹੁਣ ਆਪ ਵਿਚ ਸ਼ਾਮਿਲ ਹੋ ਗਏ...
ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ - ਅਕਾਲੀ ਦਲ
. . .  1 day ago
ਚੰਡੀਗੜ੍ਹ, 22 ਜੂਨ - ਕੋਟਕਪੂਰਾ ਗੋਲੀਕਾਂਡ ਮਾਮਲਾ - ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 30 ਚੇਤ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ ਮੈਡੀਕਲ ਕੌ ਾਸਲ ਵਲੋਂ ਡਾ: ਧਰੂਵਿਕਾ ਤਿਵਾੜੀ ਦਾ ਡਾ: ਗੁਰਮੇਜ ਸਿੰਘ ਗਿੱਲ ਯਾਦਗਾਰੀ ਸੋਨ ਤਗਮੇ ਨਾਲ ਸਨਮਾਨ

ਚੰਡੀਗੜ੍ਹ, 11 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਮੈਡੀਕਲ ਕੌਂਸਲ ਵਲੋਂ ਡਾ. ਧਰੂਵਿਕਾ ਤਿਵਾੜੀ ਦਾ ਡਾ. ਗੁਰਮੇਜ ਸਿੰਘ ਗਿੱਲ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ | ਪੰਜਾਬ ਮੈਡੀਕਲ ਕੌਂਸਲ ਨੇ ਇਹ ਪੁਰਸਕਾਰ ਜਲੰਧਰ ਤੋਂ ਮਰਹੂਮ ਡਾ. ਗੁਰਮੇਜ ਸਿੰਘ ਗਿੱਲ ਦੀ ਯਾਦ ਵਿਚ ਸ਼ੁਰੂ ਕੀਤਾ ਹੈ, ਜਿਨ੍ਹਾਂ ਦਾ ਬੀਤੇ ਵਰ੍ਹੇ ਦਿਹਾਂਤ ਹੋ ਗਿਆ ਸੀ | ਡਾ. ਗੁਰਮੇਜ ਸਿੰਘ ਗਿੱਲ ਪੰਜਾਬ ਮੈਡੀਕਲ ਕੌਂਸਲ ਦੇ ਸਾਬਕਾ ਮੈਂਬਰ ਅਤੇ ਸਾਬਕਾ ਉੱਪ ਪ੍ਰਧਾਨ ਸਨ ਤੇ ਮੈਡੀਕਲ ਕੌਂਸਲ ਆਫ਼ ਇੰਡੀਆ ਦੇ ਮੈਂਬਰ ਵੀ ਰਹੇ ਸਨ | ਇਸ ਪੁਰਸਕਾਰ ਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਸ਼ੁਰੂ ਕੀਤਾ ਗਿਆ ਹੈ ਤੇ ਇਹ ਪੁਰਸਕਾਰ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਤੋਂ ਐਮ.ਬੀ.ਬੀ.ਐਸ. ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ | ਪੁਰਸਕਾਰ ਜੇਤੂ ਵਿਦਿਆਰਥੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ | ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਏ.ਐਸ. ਸੇਖੋਂ ਵੱਲੋਂ ਅੱਜ ਇੱਥੇ ਇਹ ਸਨਮਾਨ ਹਾਸਲ ਕਰਨ ਡੀ.ਐਮ.ਸੀ. ਲੁਧਿਆਣਾ ਤੋਂ ਪਾਸ ਹੋਏ ਟਾਪਰ ਡਾ. ਧਰੂਵਿਕਾ ਤਿਵਾੜੀ ਨੂੰ ਦਿੱਤਾ ਗਿਆ | ਸਮਾਰੋਹ ਦਾ ਸੰਚਾਲਨ ਰਜਿਸਟਰਾਰ ਪੀ.ਐਮ.ਸੀ. ਡਾ. ਆਕਾਸ਼ ਦੀਪ ਅਗਰਵਾਲ ਨੇ ਕੀਤਾ | ਇਸ ਮੌਕੇ ਡਾ. ਮਨੋਜ ਸੋਬਤੀ, ਡਾ. ਐਸ.ਪੀ.ਐਸ ਸੂਚ, ਡਾ. ਸੁਸ਼ੀਲ ਸਹਿਗਲ, ਡਾ. ਵਿਜੇ ਕੁਮਾਰ, ਡਾ. ਭਗਵੰਤ ਸਿੰਘ, ਡਾ. ਬੀ .ਐਸ ਵਾਲੀਆ, ਡਾ. ਗੁਰਪ੍ਰੀਤ ਗਿੱਲ ਤੇ ਡਾ. ਪਿ੍ਤਪਾਲ ਸਿੰਘ, ਡਾ. ਜਸਬੀਰ ਕੌਰ ਗਿੱਲ, ਡਾ. ਐਚ. ਐਸ ਗਿੱਲ, ਡਾ. ਗੁਰਬੀਰ ਗਿੱਲ, ਡਾ. ਮਨਰਾਜ ਕੌਰ, ਡਾ. ਨਵਜੋਤ ਦਹੀਆ, ਡਾ. ਗੁਰਮੋਹਨ ਸੰਧੂ ਅਤੇ ਡਾ. ਹਰਮੋਹਨ ਕੌਰ ਸੰਧੂ (ਮੈਂਬਰ ਪੀ.ਪੀ.ਐਸ.ਸੀ.) ਹਾਜ਼ਰ ਸਨ |

ਪੁਲਿਸ ਨੇ ਗਾਂਜੇ ਸਮੇਤ ਇਕ ਨੌਜਵਾਨ ਗਿ੍ਫ਼ਤਾਰ-1 ਦਿਨ ਦਾ ਰਿਮਾਂਡ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੀ ਉਦਯੋਗਿਕ ਖੇਤਰ ਵਿਚਲੀ ਪੁਲਿਸ ਚੌਂਕੀ ਦੀ ਪੁਲਿਸ ਨੇ ਆਪਣੇ ਇਲਾਕੇ ਕੋਲੋਂ ਗੁਪਤ ਸੂਚਨਾ ਦੇ ਆਧਾਰ 'ਤੇ 1 ਨੌਜਵਾਨ ਨੂੰ 510 ਗ੍ਰਾਮ ਗਾਂਜੇ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ...

ਪੂਰੀ ਖ਼ਬਰ »

ਮਾਜਰੀ ਪੁਲਿਸ ਵੱਲੋਂ ਨਾਕੇ ਦੌਰਾਨ 5 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਮਾਜਰੀ, 11 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਕੁਰਾਲੀ ਸਿਸਵਾਂ ਮਾਰਗ ਟੀ ਪਿੰਡ ਬੂਥਗੜ੍ਹ ਟੀ-ਪੁਆਇੰਟ ਪੁਲਿਸ ਨੇ ਨਾਕੇ ਦੌਰਾਨ 5 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਐਕਸਾਈਜ਼ ...

ਪੂਰੀ ਖ਼ਬਰ »

ਸੰਨੀ ਪੁਲਿਸ ਚੌਂਕੀ ਵਲੋਂ 12 ਬੋਤਲਾਂ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਖਰੜ, 11 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਸੰਨੀ ਇਨਕਲੇਵ ਪੁਲਿਸ ਚੌਂਕੀ ਖਰੜ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫਤਾਰ ਕੀਤਾ ਹੈ | ਸੰਨੀ ਇਨਕਲੇਵ ਪੁਲਿਸ ਚੌਂਕੀ ਖਰੜ ਦੇ ਇੰਚਾਰਜ ਹਰਸ਼ ਮੋਹਨ ਨੇ ਦੱਸਿਆ ਕਿ ਪੁਲਿਸ ਪਾਰਟੀ ...

ਪੂਰੀ ਖ਼ਬਰ »

ਸੈਣੀ ਵਿਕਾਸ ਮੰਚ ਵਲੋਂ ਮਹਾਤਮਾ ਜਯੋਤਿਬਾ ਰਾਓ ਫੂਲੇ ਜੀ ਦੀ ਜੈਅੰਤੀ ਮਨਾਈ

ਚੰਡੀਗੜ੍ਹ, 11 ਅਪ੍ਰੈਲ (ਮਨਜੋਤ ਸਿੰਘ ਜੋਤ)-ਟ੍ਰਾਈਸਿਟੀ ਸੈਣੀ ਵਿਕਾਸ ਮੰਚ ਚੰਡੀਗੜ੍ਹ ਵਲੋਂ ਅੱਜ ਮਹਾਨ ਸਮਾਜ ਸੁਧਾਰਕ ਮਹਾਤਮਾ ਜਯੋਤਿਬਾ ਰਾਓ ਫੂਲੇ ਜੀ ਦੀ ਜੈਯੰਤੀ ਤੇ ਮੰਚ ਦੇ ਸਥਾਪਨਾ ਦਿਵਸ ਮੌਕੇ ਸੈਣੀ ਭਵਨ ਸੈਕਟਰ-24 ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰੈੱਸ ਕਲੱਬ ਵਲੋਂ ਪੱਤਰਕਾਰ ਖਿਲਾਫ਼ ਐਫ. ਆਈ. ਆਰ. ਦਰਜ ਕਰਨ ਦੀ ਨਿਖੇਧੀ

ਚੰਡੀਗੜ੍ਹ, 11 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਪ੍ਰੈੱਸ ਕਲੱਬ ਨੇ ਹਿਸਾਰ ਤੋਂ ਨਿਊਜ਼ ਵੈੱਬ ਪੋਰਟਲ ਦੇ ਸੰਸਥਾਪਕ ਪੱਤਰਕਾਰ ਰਾਜੇਸ਼ ਕੁੰਡੂ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਤੇ ਵੈੱਬ ਚੈਨਲ 'ਦਾ ਇੰਕ' ਦੇ ਕੈਮਰਾਮੈਨ ਕਿਸਮਤ ਰਾਣਾ ਦੀ ਨਜ਼ਰਬੰਦੀ ਦੀ ਨਿਖੇਧੀ ...

ਪੂਰੀ ਖ਼ਬਰ »

ਪੰਚਕੂਲਾ 'ਚ 269 ਨਵੇਂ ਮਾਮਲੇ ਆਏ ਸਾਹਮਣੇ

ਪੰਚਕੂਲਾ, 11 ਅਪ੍ਰੈਲ (ਕਪਿਲ)-ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 269 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 116 ਮਰੀਜ਼ ਪੰਚਕੂਲਾ ਦੇ ਨਿਵਾਸੀ ਹਨ ਤੇ 153 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਹਨ | ਇਸ ਬਾਰੇ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ...

ਪੂਰੀ ਖ਼ਬਰ »

ਐੱਸ.ਏ.ਐੱਸ. ਨਗਰ ਅੰਦਰ 300 ਨਵੇਂ ਪਾਜ਼ੀਟਿਵ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ-19 ਦੇ ਪਾਜ਼ੀਟਿਵ ਕੁੱਲ ਕੇਸ 31440 ਮਿਲੇ ਹਨ, ਜਿਨ੍ਹਾਂ ਵਿਚੋਂ 26214 ਮਰੀਜ਼ ਠੀਕ ਹੋ ਗਏ ਅਤੇ 4749 ਕੇਸ ਐਕਟਿਵ ਹਨ ਜਦਕਿ 477 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਗਿਰੀਸ਼ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦੀ ਮੌਤ

ਚੰਡੀਗੜ੍ਹ, 11 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਕਾਰਨ ਅੱਜ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦ ਕਿ 402 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਸਿਹਤ ਵਿਭਾਗ ਅਨੁਸਾਰ ਕਜਹੇੜੀ ਦੇ ਵਸਨੀਕ 46 ਸਾਲਾ ਵਿਅਕੀਤੀ ਦੀ ਪੀ.ਜੀ.ਆਈ., ਸੈਕਟਰ-41 ਦੇ ...

ਪੂਰੀ ਖ਼ਬਰ »

ਪ੍ਰਭਜੋਤ ਕੌਰ ਢਿੱਲੋਂ ਦੀ ਕਿਤਾਬ 'ਕਿਸਾਨ ਅੰਦੋਲਨ' ਲੋਕ ਅਰਪਣ

ਚੰਡੀਗੜ੍ਹ, 11 ਅਪ੍ਰੈਲ (ਮਨਜੋਤ ਸਿੰਘ ਜੋਤ)-ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਪ੍ਰਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ 'ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ' ਅਤੇ ਦੂਸਰੀ ਕਿਤਾਬ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿਚ ਡਾ: ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਦਾ ਐਲਾਨ

ਚੰਡੀਗੜ੍ਹ, 11 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਕਰਨ ਲਈ ਸੱਜਣ ਸਿੰਘ ਦੀ ਪ੍ਰਧਾਨਗੀ ਵਿਚ ਮੀਟਿੰਗ ਸੱਦੀ ਗਈ | ਮੀਟਿੰਗ ਵਿਚ ਸਮਾਜਿਕ, ਵਿਦਿਅਕ, ਸਾਹਿਤਕ, ਸਮਾਜ ਸੇਵੀ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ 212ਵਾਂ ਖ਼ੂਨਦਾਨ ਕੈਂਪ ਲਗਾਇਆ

ਚੰਡੀਗੜ੍ਹ, 11 ਅਪ੍ਰੈਲ (ਮਨਜੋਤ ਸਿੰਘ ਜੋਤ)-ਥੈਲੇਸੀਮਿਕ ਚੈਰੀਟੇਬਲ ਟਰੱਸਟ ਪੀ.ਜੀ.ਆਈ.-ਜੀ. ਐਮ. ਸੀ. ਐਚ. ਵਲੋਂ ਪੀ.ਜੀ.ਆਈ. ਵਿਖੇ 212ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਥੈਲੇਸੀਮਿਕ ਅਤੇ ਹੋਰ ਗੰਭੀਰ ਮਰੀਜ਼ਾਂ ਲਈ ਖ਼ੂਨ ਦੇ 94 ਯੂਨਿਟ ਇਕੱਤਰ ਕੀਤੇ ਗਏ | ਟਰੱਸਟ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਨੇ ਮਾਹਿਰ ਭਾਸ਼ਨ ਕਰਵਾਇਆ

ਚੰਡੀਗੜ੍ਹ, 11 ਅਪ੍ਰੈਲ (ਮਨਜੋਤ ਸਿੰਘ ਜੋਤ)-ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਸੈਕਟਰ-26 ਦੀਆਂ ਵੱਖ-ਵੱਖ ਸੁਸਾਇਟੀਆਂ ਤੇ ਵਿਭਾਗਾਂ ਵਲੋਂ ਵਿਸ਼ਵ ਸਿਹਤ ਦਿਵਸ ਸਬੰਧੀ ਤਿੰਨ ਸਮਾਗਮ ਕਰਵਾਏ ਗਏ | ਕਾਲਜ ਦੀ ਵਾਤਾਵਰਣ ਸੁਸਾਇਟੀ 'ਵਸੁਧਾ' ਨੇ ਵਾਤਾਵਰਣ ਵਿਭਾਗ, ...

ਪੂਰੀ ਖ਼ਬਰ »

ਬੇਅਦਬੀ ਲਈ ਜ਼ਿੰਮੇਵਾਰ ਬਾਦਲਾਂ ਨੂੰ ਕੈਪਟਨ ਕਿਉਂ ਬਚਾਅ ਰਿਹੈ-ਭਗਵੰਤ ਮਾਨ

ਚੰਡੀਗੜ੍ਹ, 11 ਅਪ੍ਰੈਲ (ਅਜੀਤ ਬਿਊਰੋ)-ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸਾਲ 2015 ਦੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਦੀ ਜਾਂਚ ਰਿਪੋਰਟ ਖਾਰਜ ਕਰ ...

ਪੂਰੀ ਖ਼ਬਰ »

ਰੂੜੇਵਾਲ ਵਿਖੇ 'ਆਪ' ਆਗੂਆਂ ਨੇ ਫੂਕੇ ਬਿਜਲੀ ਦੇ ਬਿੱਲ

ਨੂਰਪੁਰ ਬੇਦੀ, 11 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਆਮ ਆਦਮੀ ਪਾਰਟੀ ਵਲੋਂ ਪਿੰਡ ਪਿੰਡ 'ਚ ਬਿਜਲੀ ਦੇ ਬਿੱਲ ਫੂਕਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਖੇਤਰ ਦੇ ਪਿੰਡ ਰੂੜੇਵਾਲ 'ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਚ ...

ਪੂਰੀ ਖ਼ਬਰ »

ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਕੌਮੀ ਲੋਕ ਅਦਾਲਤ 'ਚ 333 ਕੇਸਾਂ ਦਾ ਨਿਪਟਾਰਾ

ਰੂਪਨਗਰ, 11 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਅਦਾਲਤਾਂ ਰੂਪਨਗਰ ਵਿਖੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਹੇਠ ਲੋਕ ਅਦਾਲਤ ਲਗਾਈ ...

ਪੂਰੀ ਖ਼ਬਰ »

ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਨੁਸਾਰ ਸੂਬੇ ਭਰ 'ਚ ਕੌਮੀ ਲੋਕ ਅਦਾਲਤਾਂ

ਚੰਡੀਗੜ੍ਹ, 11 ਅਪ੍ਰੈਲ (ਅਜੀਤ ਬਿਊਰੋ)-ਅੱਜ ਪੰਜਾਬ ਭਰ ਵਿਚ ਮਾਨਯੋਗ ਜਸਟਿਸ ਅਜੇ ਤਿਵਾੜੀ, ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੀ ਸਰਪ੍ਰਸਤੀ ਹੇਠ ਕੌਮੀ ਲੋਕ ਅਦਾਲਤ ਦਾ ਆਯੋਜਨ ਕੋਵਿਡ-19 ...

ਪੂਰੀ ਖ਼ਬਰ »

ਬਲਵੰਤ ਸਿੰਘ ਬਣੇ ਐਨ.ਆਰ.ਆਈ. ਵਿੰਗ ਦੇ ਕੌਮੀ ਚੇਅਰਮੈਨ-ਡਾ: ਖੇੜਾ

ਖਰੜ, 11 ਅਪ੍ਰੈਲ (ਜੰਡਪੁਰੀ)-ਮਨੁੱਖੀ ਅਧਿਕਾਰ ਮੰਚ ਵਲੋਂ ਜ਼ਿਲ੍ਹਾ ਮੁਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਮੀਟਿੰਗ ਮੈਡਮ ਸੀਮਾ ਨਾਗਪਾਲ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਤੇ ਪਰਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੁਹਾਲੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ, ਜਿਸ ਵਿਚ ...

ਪੂਰੀ ਖ਼ਬਰ »

ਕਿਸਾਨਾਂ ਨੇ ਖਿਜ਼ਰਾਬਾਦ ਸਿਆਲਬਾ ਸੰਪਰਕ ਸੜਕ 'ਤੇ ਲਗਾਇਆ ਧਰਨਾ

ਮਾਜਰੀ, 11 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਖਿਜ਼ਰਾਬਾਦ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਨਾ ਹੋਣ ਦੇ ਵਿਰੋਧ ਵਿਚ ਖਿਜ਼ਰਾਬਾਦ ਸਿਆਲਬਾ ਸੰਪਰਕ ਸੜਕ 'ਤੇ ਘੰਟਿਆਬੰਦੀ ਆਵਾਜਾਈ ਬੰਦ ਕਰਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਖਿਲਾਫ਼ ...

ਪੂਰੀ ਖ਼ਬਰ »

ਬੜੌਦੀ ਟੋਲ ਪਲਾਜ਼ਾ 'ਤੇ ਖਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ 14 ਨੂੰ -ਬੈਨੀਪਾਲ

ਮਾਜਰੀ, 11 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਬੜੌਦੀ ਟੋਲ ਪਲਾਜ਼ਾ 'ਤੇ ਲੋਕ ਹਿੱਤ ਮਿਸ਼ਨ ਮੈਂਬਰਾਂ ਨੇ ਇਕ ਮੀਟਿੰਗ ਕਰਕੇ 14 ਅਪ੍ਰੈਲ ਨੂੰ ਇਲਾਕਾ ਨਿਵਾਸੀਆਂ ਤੇ ਕਿਸਾਨ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਮਨਾਉਣ ਦਾ ਫੈਸਲਾ ਕੀਤਾ | ਇਸ ਸਬੰਧੀ ਲੋਕ ਹਿੱਤ ਮਿਸ਼ਨ ...

ਪੂਰੀ ਖ਼ਬਰ »

ਡਾ: ਬੰਗੜ ਉੱਪ ਚੇਅਰਮੈਨ ਤੇ ਰੰਧਾਵਾ ਬਣੇ ਮੰਡੇਰ ਨਗਰ ਦੇ ਪ੍ਰਧਾਨ

ਖਰੜ, 11 ਅਪ੍ਰੈਲ (ਜੰਡਪੁਰੀ)-ਮੰਡੇਰ ਨਗਰ ਵੈਲਫੇਅਰ ਐਸੋਸੀਏਸ਼ਨ ਦੀ ਨਿਵਾਸੀਆਂ ਦੀ ਮੌਜੂਦਗੀ ਵਿਚ ਸਰਬਸੰਮਤੀ ਨਾਲ ਮੈਂਬਰਾਂ ਦੀ ਚੋਣ ਕੀਤੀ ਗਈ ਅਤੇ ਇਸ ਸਾਲ ਸਰਬਸੰਮਤੀ ਨਾਲ ਇਕ ਨਵੀਂ ਨਿਯੁਕਤੀ ਡਾ. ਰਘਬੀਰ ਸਿੰਘ ਬੰਗੜ ਨੂੰ ਉੱਪ ਚੇਅਰਮੈਨ ਬਣਾਇਆ ਗਿਆ ਕਿਉਂਕਿ ਡਾ. ...

ਪੂਰੀ ਖ਼ਬਰ »

ਖਰੜ ਦਾ ਵਿਕਾਸ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 'ਚ ਹੋ ਰਿਹੈ-ਕਰਮਾ ਕਬੂਲਪੁਰੀ

ਖਰੜ, 11 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਦੀ ਕੰਗ ਦੀ ਅਗਵਾਈ ਵਿਚ ਖਰੜ ਸ਼ਹਿਰ ਦਾ ਬਹੁਪੱਖੀ ਵਿਕਾਸ ਹੋ ਰਿਹਾ ਹੈ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਰਗਰਮ ...

ਪੂਰੀ ਖ਼ਬਰ »

ਕਾਹਲੋਂ ਨੇ ਚੋਣ ਦੌਰਾਨ ਧਾਂਧਲੀ ਹੋਣ ਤੇ ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਗਾਇਆ ਦੋਸ਼, ਪਟੀਸ਼ਨ ਦਾਖਲ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਨਗਰ ਨਿਗਮ ਚੋਣਾਂ ਵਿਚ ਵਾਰਡ ਨੰ. 10 ਤੋਂ ਚੋਣ ਹਾਰੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵਲੋਂ ਐੱਸ. ਡੀ. ਐੱਮ. ਮੁਹਾਲੀ ਕੋਲ ਚੋਣ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਵਲੋਂ ਵਾਰਡ ਨੰ. 10 ਦੀ ਚੋਣ ਦੌਰਾਨ ਘਪਲੇਬਾਜੀ ...

ਪੂਰੀ ਖ਼ਬਰ »

ਬਿਜਲੀ ਦੀ ਸਪਲਾਈ ਰਹੇਗੀ ਪ੍ਰਭਾਵਿਤ

ਕੁਰਾਲੀ, 11 ਅਪ੍ਰੈਲ (ਹਰਪ੍ਰੀਤ ਸਿੰਘ)-ਪਾਵਰਕਾਮ ਦੇ ਸਥਾਨਕ ਉੱਪ ਮੰਡਲ ਅਧੀਨ ਪੈਂਦੇ 11 ਕੇ. ਵੀ. ਚਨਾਲੋਂ ਫੀਡਰ ਤੇ 11 ਕੇ. ਵੀ. ਸਬਜ਼ੀ ਮੰਡੀ ਫੀਡਰ ਦੀ ਬਿਜਲੀ ਸਪਲਾਈ 12 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਸਬੰਧੀ ਸਥਾਨਕ ਉੱਪ ਮੰਡਲ ਦੇ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਕਾਰਨ ਆਟੋ ਚਾਲਕ ਦੀ ਮੌਤ, ਸਕੂਟਰ ਸਵਾਰ ਜ਼ਖ਼ਮੀ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਅਧੀਨ ਪੈਂਦੇ ਸੈਕਟਰ-70 ਵਿਚਲੀਆਂ ਟ੍ਰੈਫਿਕ ਲਾਈਟਾਂ 'ਤੇ ਹੋਏ ਇਕ ਸੜਕ ਹਾਦਸੇ 'ਚ ਇਕ ਆਟੋ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰ ਸਵਾਰ ਪਤੀ ਪਤਨੀ ਜ਼ਖ਼ਮੀ ਹੋ ਗਏ ਹਨ | ਮਿ੍ਤਕ ...

ਪੂਰੀ ਖ਼ਬਰ »

ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਖਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਜਸਬੀਰ ਸਿੰਘ ਜੱਸੀ)-ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਜਬਰ ਜਨਾਹ ਕਰਨ ਵਾਲੇ ਇਕ ਵਿਅਕਤੀ ਖਿਲਾਫ਼ ਥਾਣਾ ਮਟੌਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ਜਗਦੀਸ਼ ਮੰਡੇਰ ਵਾਸੀ ਪਿੰਡ ...

ਪੂਰੀ ਖ਼ਬਰ »

58ਵੀਂ ਕੌਮੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਇੰਨਲਾਈਨ ਹਾਕੀ ਦੇ ਹੋਏ ਫਸਵੇਂ ਮੁਕਾਬਲੇ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਇਥੋਂ ਨੇੜਲੇ ਪਿੰਡ ਢੇਲਪੁਰ ਦੇ ਪੈਰਾਵੋਲਿਕ ਸਕੇਟਿੰਗ ਰਿੰਗ ਵਾਲੇ ਸਟੇਡੀਅਮ ਤੇ ਚੰਡੀਗੜ੍ਹ ਦੇ ਸੈਕਟਰ 10 ਸਕੇਟਿੰਗ ਰਿੰਕ ਵਿਖੇ ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ ਕਰਵਾਈ ਜਾ ਰਹੀ 58ਵੀਂ ਕੌਮੀ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹਨ ਮੁਹਾਲੀ ਦੇ ਸੈਕਟਰ 74 ਵਿਚਲੇ ਰਿਹਾਇਸ਼ੀ ਖੇਤਰ ਦੇ ਵਸਨੀਕ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਮੁਹਾਲੀ ਦੇ ਉਦਯੋਗਿਕ ਖੇਤਰ 8ਬੀ ਸੈਕਟਰ 74 ਵਿਚਲਾ ਰਿਹਾਇਸ਼ੀ ਖੇਤਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਹੈ | ਇਹ ਇਲਾਕਾ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਵਲੋਂ ਇਕ ਰਿਹਾਇਸ਼ੀ ਖੇਤਰ ਵਜੋਂ ਵਿਕਸਿਤ ਕੀਤਾ ...

ਪੂਰੀ ਖ਼ਬਰ »

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੋਵਿਡ ਟੀਕਾਕਰਨ ਕੈਂਪਾਂ ਦਾ ਜਾਇਜ਼ਾ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਦੀ ਕਵਾਇਦ ਤਹਿਤ ਜ਼ਿਲ੍ਹਾ ਐੱਸ. ਏ. ਐੱਸ. ਨਗਰ ਵਿਚ ਅੱਜ ਚਾਰੇ ਥਾਈਾ ਲੱਗੇ ਵਿਸ਼ੇਸ਼ ਟੀਕਾਕਰਨ ਕੈਂਪਾਂ ਦਾ ਦੌਰਾ ਕੀਤਾ ਤੇ ...

ਪੂਰੀ ਖ਼ਬਰ »

ਨਗਰ ਕੌਂਸਲ ਦੀ ਲਾਪ੍ਰਵਾਹੀ ਕਰਕੇ ਸਬਜ਼ੀ ਮੰਡੀ ਨੇ ਧਾਰਿਆ ਛੱਪੜ ਦਾ ਰੂਪ

ਡੇਰਾਬੱਸੀ, 11 ਅਪ੍ਰੈਲ (ਗੁਰਮੀਤ ਸਿੰਘ)-ਡੇਰਾਬੱਸੀ ਨਗਰ ਕੌਂਸਲ ਸ਼ਹਿਰ 'ਚ ਸਾਫ ਸਫਾਈ ਰੱਖਣ 'ਚ ਨਾਕਾਮ ਸਾਬਤ ਹੋ ਰਹੀਂ ਹੈ | ਕੌਂਸਲ ਦੀ ਲਾਪਰਵਾਹੀ ਕਰਕੇ ਸ਼ਹਿਰ ਦੇ ਵਿਚਕਾਰ ਰਿਹਾਇਸ਼ੀ ਖੇਤਰ 'ਚ ਸਥਿਤ ਪੁਰਾਣੀ ਸਬਜ਼ੀ ਮੰਡੀ 'ਚ ਨਾਲੀਆਂ ਦਾ ਗੰਦਾ ਪਾਣੀ ਭਰਨ ਕਰਕੇ ...

ਪੂਰੀ ਖ਼ਬਰ »

ਸਰਕਾਰਾਂ ਦੇ ਦਾਅਵਿਆਂ ਦੀ ਫੂਕ ਕੱਢਦੀ ਧਨੋਨੀ ਦੀ ਦਾਣਾ ਮੰਡੀ

ਡੇਰਾਬੱਸੀ, 11 ਅਪ੍ਰੈਲ (ਗੁਰਮੀਤ ਸਿੰਘ)-ਪਿੰਡ ਧਨੋਨੀ ਦੀ ਦਾਣਾ ਮੰਡੀ ਅੱਜ ਵੀ ਸਹੂਲਤਾਂ ਨੂੰ ਤਰਸ ਰਹੀਂ ਹੈ, ਜਿਸ ਕਰਕੇ ਇਥੇ ਫਸਲ ਵੇਚਣ ਆਉਣ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਮੰਡੀ ...

ਪੂਰੀ ਖ਼ਬਰ »

ਅਧਿਕਾਰੀ ਦੇ ਲੜਕੇ ਵਲੋਂ ਕਰਫ਼ਿਊ ਦੌਰਾਨ ਪਾਰਟੀ ਕਰਨ ਦਾ ਦੋਸ਼

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਜਸਬੀਰ ਸਿੰਘ ਜੱਸੀ)-ਸੈਕਟਰ-88 ਵਿਚਲਾ ਪੂਰਵ ਅਪਾਰਟਮੈਂਟ ਸਮੇਂ ਸਮੇਂ 'ਤੇ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦਾ ਹੈ | ਅੱਜ ਇਸ ਪੂਰਵ ਅਪਾਰਟਮੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆ ਵਲੋਂ ਮੁਹਾਲੀ ਦੇ ਇਕ ਅਧਿਕਾਰੀ ਦੀ (ਪੀ. ...

ਪੂਰੀ ਖ਼ਬਰ »

ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਦਿੱਕਤ-ਸਿਹਤ ਮੰਤਰੀ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਕਿਸਾਨਾਂ, ...

ਪੂਰੀ ਖ਼ਬਰ »

ਫਾਹਾ ਲੈ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ

ਸਮਾਣਾ, 11 ਅਪ੍ਰੈਲ (ਸਾਹਿਬ ਸਿੰਘ)-ਮੁਹੱਲਾ ਅਮਾਮਗੜ੍ਹ ਵਿਖੇ ਇਕ ਵਿਅਕਤੀ ਵਲੋਂ ਫਾਹ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ | ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸ਼ਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਸੁਰਜੀਤ ਸਿੰਘ ਵਾਸੀ ਅਮਾਮਗੜ੍ਹ ਦੀ ਪਤਨੀ ...

ਪੂਰੀ ਖ਼ਬਰ »

ਔਰਤ ਦੀ ਅਣਪਛਾਤੀ ਲਾਸ਼ ਮਿਲੀ

ਡਕਾਲਾ, 11 ਅਪ੍ਰੈਲ (ਪਰਗਟ ਸਿੰਘ ਬਲਬੇੜਾ)-ਨੇੜਲੇ ਪਿੰਡ ਦੁਲਬਾ ਦੇ ਖੇਤਾਂ 'ਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ, ਜਿਸ ਦਾ ਪਤਾ ਲੱਗਣ ਤੇ ਪੁਲਿਸ ਚੌਕੀ ਬਲਬੇੜਾ ਦੀ ਪੁਲਿਸ ਨੇ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਰਾਜਿੰਦਰਾ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ...

ਪੂਰੀ ਖ਼ਬਰ »

ਸਰਕਾਰੀ ਖ਼ਰੀਦ ਦੇ ਦੂਜੇ ਦਿਨ ਜ਼ਿਲ੍ਹੇ ਦੀਆਂ ਮੰਡੀਆਂ 'ਚ 37682 ਮੀਟਿ੍ਕ ਟਨ ਕਣਕ ਪੁੱਜੀ-ਕੁਮਾਰ ਅਮਿਤ

ਪਟਿਆਲਾ, 11 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਕਣਕ ਦੀ ਸਰਕਾਰੀ ਖ਼ਰੀਦ ਦੇ ਦੂਜੇ ਦਿਨ 37682 ਮੀਟਿ੍ਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ, ਜਦਕਿ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 29225 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਹੈ | ਹੁਣ ਤੱਕ ਕੁਲ 50305 ਮੀਟਿ੍ਕ ਟਨ ਕਣਕ ਜ਼ਿਲੇ੍ਹ ...

ਪੂਰੀ ਖ਼ਬਰ »

ਬਾਹਰਲੇ ਸੂਬਿਆਂ ਤੋਂ ਆ ਰਹੀ ਕਣਕ ਦੀ ਮਾਰਕੀਟ ਕਮੇਟੀ ਪਾਸੋਂ ਕਰਵਾਈ ਜਾ ਰਹੀ ਹੈ ਜਾਂਚ-ਪੁਲਿਸ

ਪਟਿਆਲਾ, 11 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਿਕਰਮ ਜੀਤ ਦੁੱਗਲ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕਣਕ ਦੀ ਵਾਢੀ ਦੇ ਸੀਜ਼ਨ ਸਬੰਧੀ ਮੰਡੀਆਂ ਦੀ ਸੁਰੱਖਿਆ ਅਤੇ ਕਣਕ ਦੀ ਫ਼ਸਲ ਦੀ ਆਮਦ ਸਬੰਧੀ ਜ਼ਿਲ੍ਹਾ ਦੇ ਸਾਰੇ ਉਪ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੇ ਸਤਾਏ ਅਧਿਆਪਕ ਨਹਿਰਾਂ 'ਚ ਛਾਲਾਂ ਮਾਰਨ ਲਈ ਹੋਏ ਮਜਬੂਰ-ਚੰਦੂਮਾਜਰਾ

ਪਟਿਆਲਾ, 11 ਅਪ੍ਰੈਲ (ਆਹਲੂਵਾਲੀਆ)-ਘਰ-ਘਰ ਨੌਕਰੀ ਦੇਣ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਦੇ ਰਾਜ 'ਚ ਟੈੱਟ ਪਾਸ ਅਧਿਆਪਕ ਕਾਂਗਰਸ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹੋ ਕੇ ਨਹਿਰ 'ਚ ਛਾਲਾਂ ਮਾਰਨ ਦੇ ਰਾਹ 'ਤੇ ਚੱਲ ਪਏ ਹਨ | ਜੇਕਰ ਕਿਸੇ ਸੂਬੇ ਦੀ ਨੌਜਵਾਨ ਪੀੜ੍ਹੀ ...

ਪੂਰੀ ਖ਼ਬਰ »

ਬਾਲੇਵਾਲ ਵਿਖੇ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੈਂਪ ਲਗਾਇਆ

ਨੂਰਪੁਰ ਬੇਦੀ, 11 ਅਪੈਲ (ਵਿੰਦਰ ਪਾਲ ਝਾਂਡੀਆਂ)-ਕਾਮਨ ਸਰਵਿਸ ਸੈਟਰ ਬਾਲੇਵਾਲ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਬਾਲੇਵਾਲ ਵਿਖੇ ਜ਼ਿਲ੍ਹਾ ਮੈਨੇਜਰ ਭਜਨ ਸਿੰਘ ਦੀ ਅਗਵਾਈ ਵਿਚ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੈਂਪ ਲਗਾਇਆ ਗਿਆ | ਜਿਸ ਵਿਚ ਵੀ. ਐਲ. ਈ. ...

ਪੂਰੀ ਖ਼ਬਰ »

ਕਿਹੜੇ ਕੌ ਾਸਲਰ ਸਿਰ ਸਜੇਗਾ 15 ਨੂੰ ਨਗਰ ਕੌ ਾਸਲ ਦੀ ਪ੍ਰਧਾਨਗੀ ਵਾਲਾ ਤਾਜ?

ਨੰਗਲ, 11 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਲਗਪਗ 120 ਕਰੋੜ ਰੁਪਏ ਦਾ ਵੱਡਾ ਬਜਟ ਰੱਖਣ ਵਾਲੀ ਅਤੇ ਸੂਬੇ ਦੀਆਂ ਏ ਸ਼੍ਰੇਣੀ ਨਗਰ ਕੌਂਸਲਾਂ ਵਿਚ ਸ਼ੁਮਾਰ ਨਗਰ ਕੌਂਸਲ ਨੰਗਲ ਦੇ ਵੱਖ-ਵੱਖ 19 ਵਾਰਡਾਂ ਵਿਚੋਂ 15 ਸੀਟਾਂ 'ਤੇ ਕਾਂਗਰਸ ਪਾਰਟੀ ਨੂੰ ਸ਼ਹਿਰ ਦੇ ਸੂਝਵਾਨ ਵੋਟਰਾਂ ...

ਪੂਰੀ ਖ਼ਬਰ »

ਅਨਾਜ ਮੰਡੀ ਮੋਰਿੰਡਾ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

ਮੋਰਿੰਡਾ, 11 ਅਪ੍ਰੈਲ (ਕੰਗ)-ਅੱਜ ਸ਼ਾਮੀ ਅਨਾਜ ਮੰਡੀ ਮੋਰਿੰਡਾ ਵਿਚ ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਪਨਗ੍ਰੇਨ, ਪਨਸਪ ਅਤੇ ਵੇਅਰ ਹਾਊਸ ਨੇ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਹੈ | ਜਦਕਿ ਐੱਫ.ਸੀ.ਆਈ. ਅਤੇ ਮਾਰਕਫੈੱਡ ਵਲੋਂ ਕੋਈ ਵੀ ਖ਼ਰੀਦ ਨਹੀਂ ਕੀਤੀ ਗਈ | ਕਣਕ ਦੀ ...

ਪੂਰੀ ਖ਼ਬਰ »

ਭਾਰਤੀ ਮਜ਼ਦੂਰ ਸੰਘ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਹੋਈ

ਘਨੌਲੀ, 11 ਅਪ੍ਰੈਲ (ਜਸਵੀਰ ਸਿੰਘ ਸੈਣੀ)-ਭਾਰਤੀ ਮਜਦੂਰ ਸੰਘ ਦੇ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਹੋਈ | ਇਸ ਦੌਰਾਨ ਭਾਰਤੀ ਮਜਦੂਰ ਸੰਘ ਦੇ ਸੰਘਰਸ਼ ਆਗੂ ਸੁਨੀਲ ਕੁਮਾਰ ਯਾਦਵ ਅੰਬੂਜਾ ਕਾਲੋਨੀ ਦਬੁਰਜੀ ਨੇ ਕਿਹਾ ਕਿ ਭਾਰਤੀ ਮਜ਼ਦੂਰ ਸੰਘ ਦੇ ਅਹੁਦੇਦਾਰਾਂ ਦੀ ਚੋਣ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਨਵੇਂ ਅਹੁਦੇਦਾਰਾਂ ਦੀ ਕੀਤੀ ਚੋਣ

ਮੋਰਿੰਡਾ, 11 ਅਪ੍ਰੈਲ (ਕੰਗ)-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੋਰਿੰਡਾ ਵਲੋਂ ਅਜੈਬ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਇਕੱਤਰਤਾ ਕੀਤੀ, ਜਿਸ ਵਿਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਯੂਨੀਅਨ ਵਲੋਂ ਸਰਵਸੰਮਤੀ ਨਾਲ ਪਰਮਜੀਤ ਸਿੰਘ ਅਮਰਾਲੀ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ 4 ਏਕੜ ਰਕਬੇ 'ਚ ਸੜਿਆ ਸਰਕੰਡਾ

ਭਰਤਗੜ੍ਹ, 11 ਅਪ੍ਰੈਲ (ਜਸਬੀਰ ਸਿੰਘ ਬਾਵਾ)-ਪੰਜੇਹਰਾ-ਭਰਤਗੜ੍ਹ ਮਾਰਗ 'ਤੇ ਸ੍ਰੀ ਗੋਪਾਲ ਗਊਸ਼ਾਲਾ, ਕਬੀਰ ਧਾਮ ਨੇੜੇ ਅੱਜ ਸਵੇਰੇ ਅਚਾਨਕ ਅੱਗ ਲੱਗਣ ਬਦੌਲਤ 4 ਏਕੜ ਰਕਬੇ 'ਚ ਸਰਕੰਡਾ ਸੜਨ ਦੇ ਨਾਲ-ਨਾਲ ਇਸ ਰਕਬੇ 'ਚ ਜੰਗਲਾਤ ਮਹਿਕਮੇ ਦੇ ਟਾਹਲੀ ਦੇ ਦਰਖ਼ਤ ਵੀ ਝੁਲਸੇ ਗਏ ...

ਪੂਰੀ ਖ਼ਬਰ »

ਰਾਮਗੜ੍ਹੀਆ ਭਵਨ ਵਿਖੇ ਵਿਸ਼ੇਸ਼ ਕਥਾ ਸਮਾਗਮ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਰਾਮਗੜ੍ਹੀਆ ਭਵਨ ਮੁਹਾਲੀ ਵਿਖੇ ਡਾ. ਸਤਵਿੰਦਰ ਸਿੰਘ ਭੰਮਰਾ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਥਾ ਸਮਾਗਮ ਕਰਵਾਇਆ ਗਿਆ | ਮੁਹਾਲੀ ਦੇ ਸਮੂਹ ...

ਪੂਰੀ ਖ਼ਬਰ »

ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਟ੍ਰਾਈਸਾਈਕਲ ਵੰਡੇ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਮਨੀਸ਼ਾ ਰਾਣਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੋ ਲੋੜਵੰਦ ਦਿਵਿਆਂਗ ਵਿਅਕਤੀਆਂ ਜੁਗਲ ਕਿਸ਼ੋਰ ਵਾਸੀ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਲੋਂ ਪੰਚਕੂਲਾ ਦੇ ਸਕੂਲਾਂ 'ਚ ਸਮਾਰਟ ਕਲਾਸ ਰੂਮਾਂ ਦੀ ਸ਼ੁਰੂਆਤ

ਪੰਚਕੂਲਾ, 11 ਅਪ੍ਰੈਲ (ਕਪਿਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜ਼ੀਟਲ ਇੰਡੀਆ ਡਰੀਮ ਪ੍ਰਾਜੈਕਟ ਤਹਿਤ ਪੰਚਕੂਲਾ ਜ਼ਿਲ੍ਹੇ ਦੇ 17 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਮਾਰਟ ਕਲਾਸ ਰੂਮ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਦੀ ਸ਼ੁਰੂਆਤ ਅੱਜ ਹਰਿਆਣਾ ਦੇ ਸਿੱਖਿਆ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਰਾਖਵੀਂ ਥਾਂ 'ਤੇ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਉਣ ਦੀ ਮੰਗ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਭਾਵੇਂ ਮੁਹਾਲੀ ਵਾਸੀਆਂ ਨੂੰ ਅਤਿ-ਆਧੁਨਿਕ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪ੍ਰੰਤੂ ਜ਼ਮੀਨੀ ਹਕੀਕਤ ਇਸ ਤੋਂ ਬਿਲਕੁੱਲ ਉਲਟ ਹੈ | ਕੈਪਟਨ ਸਰਕਾਰ ਵਲੋਂ ਆਪਣਾ 4 ਸਾਲਾਂ ਦਾ ...

ਪੂਰੀ ਖ਼ਬਰ »

ਸਰਕਾਰੀ ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਮਜਬੂਰ ਕਰਕੇ ਮਨੁੱਖੀ ਅਧਿਕਾਰਾਂ ਦੀ ਕੀਤੀ ਜਾ ਰਹੀ ਹੈ ਉਲੰਘਣਾ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ ਇਕ ਸਾਲ ਤੋਂ ਪੰਜਾਬ ਸਰਕਾਰ ਕਈ ਤਰ੍ਹਾਂ ਦੇ ਹਾਸੋਹੀਣੇ ਤੇ ਗ਼ਲਤ ਫ਼ੈਸਲੇ ਲੈਣ ਉਪਰੰਤ ਇਨ੍ਹਾਂ ਫ਼ੈਸਲਿਆਂ ਨੂੰ ਬਦਲਦੀ ਆ ਰਹੀ ਹੈ | ਇਸ ਦੀ ਤਾਜ਼ਾ ਮਿਸਾਲ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਪਿੰਡ ਧਰਮਗੜ੍ਹ ਦੀਆਂ ਬੀਬੀਆਂ ਤੇ ਬੱਚਿਆਂ ਨੇ ਦਿੱਲੀ ਕਿਸਾਨ ਅੰਦੋਲਨ ਵਿਚ ਲਗਵਾਈ ਹਾਜ਼ਰੀ

ਲਾਲੜੂ, 11 ਅਪ੍ਰੈਲ (ਰਾਜਬੀਰ ਸਿੰਘ)-ਦਿੱਲੀ ਵਿਖੇ ਅੰਦੋਲਨ ਨੂੰ ਹੁਲਾਰਾ ਦੇਣ ਤੇ ਅੰਦੋਲਨ ਵਿਚ ਹਾਜ਼ਰੀ ਲਗਵਾਉਣ ਲਈ ਬੀਬੀਆਂ ਅਤੇ ਜਵਾਕਾਂ ਦਾ ਜਥਾ ਦੋ ਕੈਂਟਰਾਂ ਰਾਹੀ ਦਿੱਲੀ ਲਈ ਪਿੰਡ ਧਰਮਗੜ੍ਹ ਤੋਂ ਰਵਾਨਾ ਹੋਇਆ | ਜਥਾ ਲੈ ਕੇ ਗਏ ਪਿੰਡ ਦੇ ਨੌਜਵਾਨਾਂ ਸਮੇਤ ...

ਪੂਰੀ ਖ਼ਬਰ »

6ਵੇਂ ਪੇ-ਕਮਿਸ਼ਨ ਦੀ ਰਿਪੋੋਰਟ ਜਾਰੀ ਹੁੰਦੇ ਸਾਰ ਹੀ ਬਿਜਲੀ ਮੁਲਾਜ਼ਮਾਂ ਨੂੰ ਸਕੇਲਾਂ ਸਮੇਤ ਬਣਦਾ ਏਰੀਅਰ ਦਿੱਤਾ ਜਾਵੇਗਾ-ਏ. ਵੈਨੂੰ ਪ੍ਰਸਾਦ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਲਈ ਬਣਾਏ ਗਏ 6ਵੇਂ ਪੇ-ਕਮਿਸ਼ਨ ਦੀ ਰਿਪੋੋਰਟ ਜਾਰੀ ਹੋੋਣ ਤੋਂ ਤੁਰੰਤ ਬਾਅਦ ਬਿਜਲੀ ਮੁਲਾਜ਼ਮਾਂ ਤੇ ਅਫ਼ਸਰਾਂ ਨੂੰ ਵੀ ਪੇ ਸਕੇਲ ਜਾਰੀ ਕਰਕੇ ਬਣਦਾ ਬਕਾਇਆ ਜਾਰੀ ਕਰ ਦਿੱਤਾ ਜਾਵੇਗਾ | ...

ਪੂਰੀ ਖ਼ਬਰ »

ਸਬ-ਰਜਿਸਟਰਾਰ ਗੁਰਮੰਦਰ ਸਿੰਘ ਨੂੰ ਬਦਲੀ ਉਪਰੰਤ ਵਿਦਾਇਗੀ ਪਾਰਟੀ

ਖਰੜ, 11 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਮਾਲ ਵਿਭਾਗ ਵਿਚ ਤਹਿਸੀਲਦਾਰਾਂ, ਸਬ-ਰਜਿਸਟਰਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲਿਆਂ ਤਹਿਤ ਸਬ-ਰਜਿਸਟਰਾਰ ਖਰੜ ਗੁਰਮੰਦਰ ਸਿੰਘ ਦੀ ਬਦਲੀ ਸਬ-ਰਜਿਸਟਰਾਰ ਲੁਧਿਆਣਾ (ਸੈਂਟਰਲ) ਵਿਖੇ ਹੋਣ 'ਤੇ ਅੱਜ ਐਸ. ਡੀ. ਐਮ. ...

ਪੂਰੀ ਖ਼ਬਰ »

ਕੌ ਾਸਲ ਪ੍ਰਧਾਨਾਂ ਦੀ ਜੇਕਰ ਜਲਦ ਚੋਣ ਨਾ ਕਰਵਾਈ ਤਾਂ ਜਾਵਾਂਗੇ ਹਾਈਕੋਰਟ-ਕਾਲੇਵਾਲ

ਖਰੜ, 11 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੌਂਸਲਾਂ ਦੇ ਪ੍ਰਧਾਨਾਂ ਦੀ ਚੋਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਹੁਣ ਤੱਕ ...

ਪੂਰੀ ਖ਼ਬਰ »

ਕੌ ਾਸਲਰ ਰੁਪਿੰਦਰ ਕੌਰ ਰੀਨਾ ਵਲੋਂ ਨਵੇਂ ਬਣੇ ਰਸਤੇ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਵਲੋਂ ਪਿਛਲੇ ਸਮੇਂ ਦੌਰਾਨ ਫੇਜ਼-4 ਅੰਦਰ ਕਨਾਲ ਦੀਆਂ ਕੋਠੀਆਂ ਤੋਂ ਬੋਗਨ ਵਿਲਾ ਪਾਰਕ ਨੂੰ ਜਾਣ ਲਈ ਬਣਵਾਏ ਗਏ ਰਸਤੇ ਦਾ ਰਸਮੀ ਉਦਘਾਟਨ ਅੱਜ ਨਵੀਂ ਚੁਣੀ ਗਈ ਕੌਂਸਲਰ ਰੁਪਿੰਦਰ ਕੌਰ ਰੀਨਾ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ ਵਿਖੇ 7ਵਾਂ ਵਿਸ਼ਾਲ ਰੁਜ਼ਗਾਰ ਮੇਲਾ 22 ਅਪ੍ਰੈਲ ਤੋਂ ਸ਼ੁਰੂ-ਡਿਪਟੀ ਕਮਿਸ਼ਨਰ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ 'ਘਰ-ਘਰ ਰੁਜ਼ਗਾਰ' ਸਕੀਮ ਤਹਿਤ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਮੁਹਾਲੀ ਵਿਖੇ 7ਵਾਂ ਵਿਸ਼ਾਲ ਰੁਜ਼ਗਾਰ ਮੇਲਾ 22 ਅਪ੍ਰੈਲ ਤੋਂ ਆਰੰਭ ਹੋ ਰਿਹਾ ਹੈ, ਜੋ ਕਿ 30 ...

ਪੂਰੀ ਖ਼ਬਰ »

ਪਿੰਡ ਬਠਲਾਣਾ ਵਿਖੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

ਐੱਸ. ਏ. ਐੱਸ. ਨਗਰ, 11 ਅਪ੍ਰੈਲ (ਜਸਬੀਰ ਸਿੰਘ ਜੱਸੀ)-ਪਿੰਡ ਬਠਲਾਣਾ ਵਿਖੇ ਮੋਹਨ ਸਿੰਘ ਬਠਲਾਣਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪਿੰਡ ਦੀ ਸਰਪੰਚ ਸਿਮਰਨਜੀਤ ਕੌਰ ਵਲੋਂ ਵਾਲਮੀਕਿ ਭਾਈਚਾਰੇ ਦੀ ਧਰਮਸ਼ਾਲਾ ਨੂੰ ਸਮਾਰਟ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX