ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਅਨਲਾਕ : ਹਦਾਇਤਾਂ ਜਾਰੀ
. . .  1 day ago
ਵਰਲਡ ਟੈੱਸਟ ਚੈਂਪੀਅਨਸ਼ਿਪ : ਨਿਊਜ਼ੀਲੈਂਡ ਦੀ ਪਹਿਲੀ ਪਾਰੀ 249 ਦੌੜਾਂ 'ਤੇ ਸਮਾਪਤ
. . .  1 day ago
ਪਿੰਡ ਲੱਖਾ ਵਿਖੇ ਬਜ਼ੁਰਗ ਮਾਤਾ ਦਾ ਕਤਲ ਅਤੇ ਬਜ਼ੁਰਗ ਪਤੀ ਲਾਪਤਾ
. . .  1 day ago
ਹਠੂਰ (ਜਗਰਾਉਂ ),22 ਜੂਨ (ਜਸਵਿੰਦਰ ਸਿੰਘ ਛਿੰਦਾ)- ਪਿੰਡ ਲੱਖਾ ਵਿਖੇ ਇਕ ਬਜ਼ੁਰਗ ਮਾਤਾ ਸ਼ਾਤੀ ਦੇਵੀ (75) ਦਾ ਕਤਲ ਅਤੇ ਉਸ ਦੇ ਬਜ਼ੁਰਗ ਪਤੀ ਪੰਡਤ ਹਰੀਪਾਲ (86) ਦੇ ਲਾਪਤਾ ਹੋਣ ਦੀ ਖ਼ਬਰ ਮਿਲੀ...
ਰਮਣੀਕ ਚੌਕ ਵਿਖੇ ਇਕ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕਪੂਰਥਲਾ , 22 ਜੂਨ (ਅਮਰਜੀਤ ਸਿੰਘ ਸਡਾਨਾ) -ਸਥਾਨਕ ਰਮਣੀਕ ਚੌਕ ਵਿਖੇ ਸਥਿਤ ਇਕ ਬਰਗਰ ਹਟ ਨਾਮ ਦੇ ਰੈਸਟੋਰੈਂਟ ’ਤੇ ਸ਼ਾਮ ਕਰੀਬ 6 ਵਜੇ ਭਿਆਨਕ ਅੱਗ ਲੱਗ ਗਈ ਹੈ। ਮੌਕੇ ’ਤੇ ...
ਐਮਾਜ਼ਾਨ, ਫਲਿੱਪਕਾਰਟ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਭਾਰਤ ਸਖ਼ਤ ਈ-ਕਾਮਰਸ ਨਿਯਮਾਂ ਦੀ ਯੋਜਨਾ ਬਣਾ ਰਿਹਾ
. . .  1 day ago
ਨਵੀਂ ਦਿੱਲੀ ,22 ਜੂਨ - ਭਾਰਤ ਨੇ ਈ-ਕਾਮਰਸ ਵੈੱਬਸਾਈਟਾਂ 'ਤੇ ਫਲੈਸ਼ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ ਅਤੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ...
ਖਟਕੜ ਕਲਾਂ 'ਚ ਹਾਰਦਿਕ ਪਟੇਲ ਵਲੋਂ ਸ਼ਹੀਦਾਂ ਦੇ ਸਮਾਰਕ 'ਤੇ ਸਿਜਦਾ
. . .  1 day ago
ਬੰਗਾ, 22 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਜਰਾਤ...
ਇਟਲੀ ਦੇ ਸ਼ਹਿਰ ਕਰੇਮਾ ਵਿਖੇ ਪੰਜਾਬੀ ਲੜਕੀ ਅਤੇ ਲੜਕੇ ਦੀਆਂ ਭੇਦਭਰੀ ਹਾਲਤ ਵਿਚ ਲਾਸ਼ਾਂ ਬਰਾਮਦ
. . .  1 day ago
ਬਰੇਸ਼ੀਆ (ਇਟਲੀ), 22 ਜ਼ੂਨ (ਬਲਦੇਵ ਸਿੰਘ ਬੂਰੇਜੱਟਾਂ ) - ਇਟਲੀ ਦੇ ਸ਼ਹਿਰ ਕਰੇਮਾ ਨਜ਼ਦੀਕ ਵਗਦੀ ਵੇਕੈਲੀ ਨਹਿਰ ਵਿਚੋਂ ਪੰਜਾਬੀ ਲੜਕੀ ਸਾਕਸ਼ੀ ਪਨੇਸਰ (18 ਸਾਲ ) ਵਾਸੀ ਸੋਨਚੀਨੋ...
ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 22 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ...
ਰਵਨੀਤ ਸਿੰਘ ਬਿੱਟੂ ਦਾ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾਂ, ਬੰਦ ਏ.ਸੀ. ਦੇ ਕਮਰਿਆਂ ਵਿਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਨਾਲ ਮੰਤਰੀਆਂ ਅਤੇ ਵਿਧਾਇਕਾਂ ਦਾ ਮੁਲਾਕਾਤ ਦਾ ਦੌਰ ਜਾਰੀ ਹੈ। ਰਵਨੀਤ ਸਿੰਘ ਬਿੱਟੂ ਨੇ ਮੁਲਾਕਾਤ ਤੋਂ ਬਾਅਦ ...
ਜਲੰਧਰ 'ਚ ਮਿਲਿਆ ਗ੍ਰੀਨ ਫੰਗਸ ਦਾ ਇਕ ਹੋਰ ਮਰੀਜ਼, ਪੰਜਾਬ ਦਾ ਦੂਸਰਾ ਮਾਮਲਾ
. . .  1 day ago
ਜਲੰਧਰ, 22 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗ੍ਰੀਨ ਫੰਗਸ ਤੋਂ ਪੀੜਤ ਇਕ ਹੋਰ ਮਰੀਜ਼ ਮਿਲਿਆ ਹੈ, ਇਹ ਪੰਜਾਬ 'ਚ ਦੂਸਰਾ ਮਾਮਲਾ ਦੱਸਿਆ ਜਾ ਰਿਹਾ...
ਰਾਹੁਲ ਗਾਂਧੀ ਨਾਲ ਹੋਈ ਪਰਗਟ ਸਿੰਘ ਦੀ ਮੁਲਾਕਾਤ, ਪ੍ਰਗਟ ਸਿੰਘ ਦਾ ਕਹਿਣਾ - ਜਲਦ ਹੋਵੇ ਹੱਲ ਨਹੀਂ ਤਾਂ ਝੱਲਣਾ ਪੈ ਸਕਦਾ ਨੁਕਸਾਨ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਵਲੋਂ ਅੱਜ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਇਸੀ ਕੜੀ ਦੇ ਤਹਿਤ...
ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਕਮੇਟੀ ਅਤੇ ਰਾਹੁਲ ਗਾਂਧੀ ਨਾਖੁਸ਼ - ਸਰੋਤ
. . .  1 day ago
ਨਵੀਂ ਦਿੱਲੀ, 22 ਜੂਨ - ਕਮੇਟੀ ਅਤੇ ਰਾਹੁਲ ਗਾਂਧੀ ਦੋਵੇਂ ਨਵਜੋਤ ਸਿੰਘ ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਖੁਸ਼ ਨਹੀਂ ਹਨ...
ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ਪੁੱਜੀ ਪੀ.ਜੀ.ਆਈ.
. . .  1 day ago
ਚੰਡੀਗੜ੍ਹ, 22 ਜੂਨ(ਸੁਰਿੰਦਰਪਾਲ ਸਿੰਘ)- ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ...
ਨਾਜਾਇਜ਼ ਕੱਟੀ ਜਾ ਰਹੀ ਕਾਲੋਨੀ ਵਿਰੁੱਧ ਕਾਰਵਾਈ ਕਰਨ ਪਹੁੰਚੀ ਪੁੱਡਾ ਦੀ ਟੀਮ ਬੇਰੰਗ ਪਰਤੀ
. . .  1 day ago
ਅੰਮ੍ਰਿਤਸਰ, 22 ਜੂਨ (ਹਰਮਿੰਦਰ ਸਿੰਘ) - ਜਾਣਕਾਰੀ ਮਿਲੀ ਹੈ ਕਿ ਸਥਾਨਕ ਵਰਿੰਦਾਵਨ ਗਾਰਡਨ ਕਾਲੋਨੀ ਦੇ ਨਾਲ ਲਗਦੀ ਖੇਤੀਬਾੜੀ ਭੂਮੀ 'ਤੇ 4 ਏਕੜ 'ਚ ਉਸਾਰੀ ਜਾ ਰਹੀ...
ਤਿੰਨ ਮੈਂਬਰੀ ਕਮੇਟੀ ਦਾ ਕਹਿਣਾ,ਪਹਿਲਾਂ ਵਿਧਾਇਕਾਂ ਨੂੰ ਸੰਤੁਸ਼ਟ ਰੱਖਣਾ ਮਹੱਤਵਪੂਰਨ - ਸਰੋਤ
. . .  1 day ago
ਨਵੀਂ ਦਿੱਲੀ , 22 ਜੂਨ - ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੰਤੁਸ਼ਟ ਵਿਧਾਇਕਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਅਤੇ ਕਿਹਾ ਕਿ...
ਕੋਟਕਪੂਰਾ ਗੋਲੀਕਾਂਡ - ਉਦੇਸ਼ ਦੋਸ਼ੀਆਂ ਨੂੰ ਫੜਨਾ ਨਹੀਂ, ਬਲਕਿ ਮਾਮਲੇ ਨੂੰ ਲੈ ਕੇ ਰਾਜਨੀਤੀ ਕਰਨਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ) - ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਢੰਗ ਨਾਲ ਅੱਜ ਐੱਸ.ਆਈ.ਟੀ. ਦੀ ਟੀਮ ਜਾਂਚ ਕਰਨ ਲਈ ਆਈ ਹੈ...
ਤਪਾ ਵਿਖੇ ਟਰੱਕ ਅਪਰੇਟਰਾਂ ਨੇ ਹੜਤਾਲ ਕਰ ਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ) - ਟਰੱਕ ਯੂਨੀਅਨ ਤਪਾ ਦੇ ਅਪਰੇਟਰਾਂ ਨੇ ਕੇਂਦਰ ਸਰਕਾਰ ਵਲੋਂ ਤੇਲ ਕੀਮਤਾਂ ਅਤੇ ਟੈਕਸਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਦੇ
6ਵੇਂ ਪੇ ਕਮਿਸ਼ਨ ਦੇ ਵਿਰੋਧ 'ਚ ਮਨਿਸਟਰੀਅਲ ਕਾਮਿਆਂ ਨੇ ਪ੍ਰਬੰਧਕੀ ਕੰਪਲੈਕਸ 'ਚ ਕੱਢਿਆ ਰੋਸ ਮਾਰਚ
. . .  1 day ago
ਬਠਿੰਡਾ, 22 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਵੱਖ ਵੱਖ ਵਿਭਾਗਾਂ ਦੇ ਮਨਿਸਟਰੀਅਲ ਕਾਮਿਆਂ ਨੇ ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿਚ ਪ੍ਰਬੰਧਕੀ ਕੰਪਲੈਕਸ ਅੰਦਰ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ...
ਇੰਜੀਨੀਅਰਾਂ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਕੇਤਕ ਧਰਨਾ
. . .  1 day ago
ਬਠਿੰਡਾ, 22 ਜੂਨ (ਅਮ੍ਰਿਤਪਲ ਸਿੰਘ ਵਲਾਣ) - ਅੱਜ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਬਠਿੰਡਾ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਇਕੱਠੇ ਹੋਏ ਵੱਖ - ਵੱਖ ...
ਸਾਢੇ ਚਾਰ ਸਾਲ ਪਹਿਲਾਂ ਵੀ ਐੱਸ. ਆਈ. ਟੀ ਨੇ ਕੀਤੀ ਸੀ ਰਿਪੋਰਟ ਪੇਸ਼, ਹਾਈ ਕੋਰਟ ਨੇ ਸ. ਪ੍ਰਕਾਸ਼ ਸਿੰਘ ਬਾਦਲ 'ਤੇ ਲੱਗੇ ਦੋਸ਼ਾਂ ਨੂੰ ਦੱਸਿਆ ਸੀ ਗਲਤ - ਬੀਬੀ ਜਗੀਰ ਕੌਰ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ ਸਿੰਘ) - ਐੱਸ.ਆਈ.ਟੀ. ਸਰਕਾਰ ਵਲੋਂ ਬਣਾਈ ਗਈ ਹੈ, ਉਹ ਆਪਣਾ ਕੰਮ ਕਰੇਗੀ - ਬੀਬੀ ਜਗੀਰ ਕੌਰ , ਇਹ ਲੋਕਾਂ ਨੂੰ...
ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
. . .  1 day ago
ਚੰਡੀਗੜ੍ਹ, 22 ਜੂਨ ( ਸੁਰਿੰਦਰਪਾਲ ਸਿੰਘ) - ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ...
ਦਰਬਾਰ ਸਾਹਿਬ ਦਾ ਮਾਡਲ ਪੰਜਾਬੀ ਬਾਗ਼ ਵਿਚੋਂ ਤੁੜਵਾਉਣ ਤੋਂ ਬਾਅਦ ਸਿਰਸਾ ਨੇ ਕੀਤਾ ਸੰਗਤਾਂ ਦਾ ਧੰਨਵਾਦ
. . .  1 day ago
ਅਜੀਤ ਬਿਊਰੋ, 22 ਜੂਨ - ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ਼ ਵਿਚ ਬਣਾਇਆ ਗਿਆ ਦਰਬਾਰ ਸਾਹਿਬ ਦਾ ਮਾਡਲ ਤੁੜਵਾ ਦਿੱਤਾ ...
ਦੋ ਗਰੁੱਪਾਂ ਵਿਚ ਹੋਈ ਫਾਇਰਿੰਗ , ਇਕ ਨੌਜਵਾਨ ਹਲਾਕ
. . .  1 day ago
ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਵਿਖੇ ਦੋ ਗਰੁੱਪਾਂ ਵਿਚ ਹੋਈ ਫਾਇਰਿੰਗ ਦੌਰਾਨ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ...
ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 22 ਜੂਨ, ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ ,ਕੁੰਵਰ ਵਿਜੇ ਪ੍ਰਤਾਪ ਹੁਣ ਆਪ ਵਿਚ ਸ਼ਾਮਿਲ ਹੋ ਗਏ...
ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ - ਅਕਾਲੀ ਦਲ
. . .  1 day ago
ਚੰਡੀਗੜ੍ਹ, 22 ਜੂਨ - ਕੋਟਕਪੂਰਾ ਗੋਲੀਕਾਂਡ ਮਾਮਲਾ - ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 30 ਚੇਤ ਸੰਮਤ 553

ਸੰਗਰੂਰ

ਜ਼ਿਲ੍ਹੇ 'ਚ ਕਿਸਾਨਾਂ ਦੇ ਪ੍ਰਭਾਵਸ਼ਾਲੀ ਧਰਨੇ ਲਗਾਤਾਰ ਜਾਰੀ

ਸੰਗਰੂਰ, 11 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨਾਂ ਵਲੋਂ ਪ੍ਰਭਾਵਸ਼ਾਲੀ ਧਰਨਿਆਂ ਰਾਹੀਂ ਕੇਂਦਰ ਸਰਕਾਰ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 1 ਅਕਤੂਬਰ ਤੋਂ ਰਿਲਾਇੰਸ ਪੰਪ ਖੇੜੀ ਅਤੇ 13 ਅਕਤੂਬਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਪਿੰਡ ਗੁਰਦਾਸਪੁਰਾ ਵਿਖੇ ਲੱਗੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਪੰਜ ਰਾਜਾਂ ਦੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਖਿਲਾਫ ਵਿੱਢੀ ਕਿਸਾਨ ਦੀ ਮੁਹਿੰਮ ਚੰਗਾ ਰੰਗ ਲਿਆ ਚੁੱਕੀ ਹੈ ਅਤੇ ਪੰਜਾਂ ਰਾਜਾਂ ਵਿਚ ਭਾਜਪਾ ਦੀ ਕਰਾਰੀ ਹਾਰ ਨਿਸ਼ਚਤ ਹੈ | ਇਸ ਧਰਨੇ ਨੂੰ ਗੋਬਿੰਦਰ ਸਿੰਘ ਬਡਰੁੱਖਾਂ, ਕਰਮਜੀਤ ਸਿੰਘ ਮੰਗਵਾਲ, ਲਾਭ ਸਿੰਘ ਖੁਰਾਣਾ, ਗੁਰਦੇਵ ਸਿੰਘ ਕੰਮੋਮਾਜਰਾ, ਹਰਦੇਵ ਸਿੰਘ ਕੁਲਾਰਾ, ਸਰੂਪ ਚੰਦ ਕਿਲਾ ਭਰੀਆ, ਬੀਬੀ ਗੁਰਮੇਲ ਕੌਰ, ਬੀਬੀ ਕਰਨੈਲ ਕੌਰ, ਬੀਬੀ ਕਰਮਜੀਤ ਕੌਰ, ਕੁਲਵੰਤ ਕੌਰ ਅਤੇ ਜਗਸੀਰ ਕੌਰ ਨੇ ਵੀ ਸੰਬੋਧਨ ਕੀਤਾ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਬਾਹਰ ਲੱਗੇ ਧਰਨੇ ਦੇ 192ਵੇਂ ਦਿਨ ਨਿਰਮਲ ਬਟਰਿਆਣਾ, ਰੋਹੀ ਸਿੰਘ ਮੰਗਵਾਲ, ਗੱਜਣ ਸਿੰਘ ਲੱਡੀ, ਰਾਮ ਸਿੰਘ ਸੋਹੀਆ, ਮਹਿੰਦਰ ਸਿੰਘ ਬਡਰੁੱਖਾ, ਲੱਖਮੀ ਚੰਦ, ਕਿਰਪਾਲ ਸਿੰਘ, ਸੁਖਵਿੰਦਰ ਸਿੰਘ ਬਡਰੁੱਖਾ, ਸਵਰਨ ਸਿੰਘ, ਮਨਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਅੰਬਾਨੀ-ਅੰਡਾਨੀ ਦੀ ਹਮਾਇਤ ਲਈ ਬਣਾਏ ਕਾਲੇ ਕਾਨੂੰਨਾਂ ਦੀ ਰਾਖੀ ਕਰਦੀ ਆ ਰਹੀ ਹੈ | ਕਿਸਾਨ ਆਗੂਆਂ ਨੇ ਜਲੂਰ ਢੀਂਡਸਾ ਅਤੇ ਛਾਜਲੀ ਵਿਚ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਵੀ ਮੁਆਵਜਾ ਸਬੰਧਿਤ ਕਿਸਾਨਾਂ ਨੂੰ ਦੇਣ ਦੀ ਮੰਗ ਕੀਤੀ | ਇਸ ਦੇ ਨਾਲ ਹੀ ਮੰਡੀਆਂ ਵਿਚ ਬਾਰਦਾਨੇ ਦੀ ਘਾਟ 'ਤੇ ਵੀ ਚਿੰਤਾ ਪ੍ਰਗਟਾਉਂਦਿਆਂ ਇਸ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ) - ਡੈਮੋਕਰੇਟਿਕ ਮੁਲਾਜਮ ਫੈਡਰੇਸ਼ਨ ਦੇ ਆਗੂਆਂ ਹਰਜੀਤ ਸਿੰਘ ਬਾਲੀਆ, ਗੁਰਮੀਤ ਸਿੰਘ ਸੁਖਪੁਰ, ਗੁਰਬਖਸੀਸ ਸਿੰਘ ਬਰਾੜ, ਰਾਜੀਵ ਕੁਮਾਰ ਦੀ ਅਗਵਾਈ ਸੰਗਰੂਰ-ਬਰਨਾਲਾ ਨਾਲ ਸੰਬੰਧਤ ਮੁਲਾਜਮਾਂ ਦਾ ਵੱਡਾ ਜਥਾ ਦਿੱਲੀ ਰਵਾਨਾ ਹੋਇਆ | ਕਾਫ਼ਲਾ ਰਵਾਨਾ ਕਰਨ ਮੌਕੇ ਫੈਡਰੇਸ਼ਨ ਦੇ ਸੂਬਾਈ ਆਗੂ ਸਵਰਨਜੀਤ ਸਿੰਘ ਨੇ ਕਿਹਾ ਕਿ ਹਾੜੀ ਕਾਰਨ ਕਿਸਾਨਾਂ ਦੇ ਰੁਝੇਵਿਆਂ ਨੰੂ ਮੁੱਖ ਰੱਖਦਿਆਂ ਮੁਲਾਜਮਾਂ ਨੇ ਦਿੱਲੀ ਦੀਆਂ ਸਰਹੱਦਾਂ ਉੱਤੇ ਮੁਲਾਜਮਾਂ ਦੀ ਭਰਵੀਂ ਸਮੂਲੀਅਤ ਯਕੀਨੀ ਬਨਾਉਣ ਦਾ ਫ਼ੈਸਲਾ ਲਿਆ ਹੈ |
ਛਾਜਲੀ, (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲਾ ਵਿਖੇ ਪੈੱ੍ਰਸ ਨੂੰ ਦਿੱਤੇ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਜਥੇਦਾਰ ਹਰੀਨੰਦ ਛਾਜਲਾ ਨੇ ਕਿਹਾ ਕਿ ਮੋਦੀ ਸਰਕਾਰ ਕਰੋਨਾ ਦਾ ਡਰ ਦਿਖਾ ਕੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਅੰਨੀ ਬੋਲੀ ਸਰਕਾਰ ਇਕ ਦਿਨ ਜ਼ਰੂਰ ਆਪਣੀ ਜ਼ਿੱਦ ਛੱਡ ਕੇ ਦੇਸ਼ ਦੀ ਜਨਤਾ ਦੀਆਂ ਤਕਲੀਫ਼ਾਂ ਦਾ ਹੱਲ ਕੱਢੇਗੀ |
ਅਹਿਮਦਗੜ੍ਹ, (ਪੁਰੀ) - ਖੇਤੀ ਕਾਨੰੂਨਾਂ ਵਿਰੁੱਧ ਸੰਘਰਸ਼ ਕਰਦੇ ਆ ਰਹੇ ਕਿਸਾਨਾਂ ਦੀ ਸਿਹਤ ਸੰਭਾਲ ਲਈ ਲੋਕ ਜਾਗਰੂਕਤਾ ਫਾੳਾੂਡੇਸ਼ਨ ਹੁਣ ਅੱਗੇ ਹੋ ਕੇ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ | ਫਾੳਾੂਡੇਸ਼ਨ ਦੇ ਚੇਅਰਮੈਨ ਡਾ. ਦਿਪੇਸ਼ ਬੱਤਰਾ ਨੇ ਲਹਿਰਾ ਟੋਲ ਪਲਾਜ਼ਾ ਵਿਖੇ ਸੰਸਥਾ ਵਲੋਂ ਲਗਾਏ ਮੈਡੀਕਲ ਕੈਂਪ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਚਲ ਰਹੇ ਕਿਸਾਨਾਂ ਦੇ ਇਸ ਅੰਦੋਲਨ ਦੌਰਾਨ ਸੈਂਕੜੇ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਜਿਸ ਕਾਰਨ ਸਾਡੀ ਸੰਸਥਾ ਨੇ ਇਹ ਫ਼ੈਸਲਾ ਲਿਆ ਹੈ ਕਿ ਜਿੱਥੇ ਵੀ ਕਿਧਰੇ ਕਿਸਾਨ ਜਥੇਬੰਦੀਆਂ ਧਰਨੇ 'ਤੇ ਬੈਠੇ ਕਿਸਾਨਾਂ ਦੀ ਮੈਡੀਕਲ ਜਾਂਚ ਲਈ ਸਾਡੀ ਡਿਊਟੀ ਲਗਾਏਗੀ | ਡਾ. ਬੱਤਰਾ ਨੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਉਹ ਖੇਤੀ ਪ੍ਰਧਾਨ ਇਸ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਹਰ ਪੱਖੋਂ ਮਜ਼ਬੂਤ ਦੇਖਣਾ ਚਾਹੁੰਦੀ ਹੈ ਤਾਂ ਤੁਰੰਤ ਖੇਤੀ ਕਾਨੂੰਨ ਰੱਦ ਕਰੇ | ਇਸ ਮੌਕੇ ਕਿਸਾਨ ਆਗੂ ਸ਼ੇਰ ਸਿੰਘ ਮਹੋਲੀ, ਜਸਵੰਤ ਸਿੰਘ ਗੋਲੂ, ਹਰਬੰਸ ਸਿੰਘ ਮਾਣਕੀ, ਬੰਟੀ ਚੀਮਾਂ, ਸੁਰਿੰਦਰ ਸੰਧੂ ਗੋਪਾਲਪੁਰ, ਹਰਮੀਤ ਸਿੰਘ ਘੁੰਗਰਾਣਾ, ਹਰਜਿੰਦਰ ਸਿੰਘ ਭੋਗੀਵਾਲ, ਗੁਰਪ੍ਰੀਤ ਸਿੰਘ ਚੀਮਾਂ ਬੌੜਹਾਈ, ਨੰਬਰਦਾਰ ਗੁਰਜੀਤ ਸਿੰਘ, ਸ਼ਿੰਗਾਰਾ ਸਿੰਘ ਮੰਡਿਆਲਾ ਆਦਿ ਨੇ ਡਾ. ਦਿਪੇਸ਼ ਬੱਤਰਾ ਅਤੇ ਟੀਮ ਮੈਂਬਰਾਂ ਦਾ ਇਸ ਕਾਰਜ ਪ੍ਰਤੀ ਧੰਨਵਾਦ ਕੀਤਾ |

ਧੂਰੀ ਮੰਡੀ 'ਚ ਵਿਧਾਇਕ ਗੋਲਡੀ ਨੇ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ

ਧੂਰੀ, 11 ਅਪੈ੍ਰਲ (ਸੰਜੇ ਲਹਿਰੀ, ਦੀਪਕ)-ਅਨਾਜ ਮੰਡੀ ਧੂਰੀ ਵਿਚ ਹਲਕਾ ਵਿਧਾਇਕ ਸ੍ਰੀ ਦਲਵੀਰ ਸਿੰਘ ਗੋਲਡੀ, ਐਸ.ਡੀ.ਐਮ.ਧੂਰੀ ਸ੍ਰੀ ਲਤੀਫ਼ ਅਹਿਮਦ ਅਤੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਸ੍ਰੀ ਮੁਨੀਸ਼ ਗਰਗ ਵਲੋਂ ਅੱਜ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਦਿੜ੍ਹਬਾ ਅਨਾਜ ਮੰਡੀ ਦਾ ਦੌਰਾ

ਦਿੜ੍ਹਬਾ ਮੰਡੀ, 11 ਅਪ੍ਰੈਲ (ਪਰਵਿੰਦਰ ਸੋਨੂੰ) - ਡਿਪਟੀ ਕਮਿਸ਼ਨਰ ਸੰਗਰੂਰ ਨੇ ਅਨਾਜ ਮੰਡੀਆਂ ਅੰਦਰ ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਦਿੜ੍ਹਬਾ ਸਮੇਤ ਕਈ ਕੋਰ ਮੰਡੀਆਂ ਦੇ ਦੌਰੇ ਕੀਤੇ ¢ ਅਨਾਜ ਮੰਡੀ ਦਿੜ੍ਹਬਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ...

ਪੂਰੀ ਖ਼ਬਰ »

ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਬਜ਼ੁਰਗ ਦੀ ਮੌਤ, ਇਕ ਜ਼ਖ਼ਮੀ

ਮਸਤੂਆਣਾ ਸਾਹਿਬ, 11 ਅਪ੍ਰੈਲ (ਦਮਦਮੀ)-ਸੰਗਰੂਰ-ਬਰਨਾਲਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਬਹਾਦਰਪੁਰ ਤੇ ਮਸਤੂਆਣਾ ਸਾਹਿਬ ਦੇ ਨਜ਼ਦੀਕ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਇਕ ਬਜ਼ੁਰਗ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ 6 ਕੋਰੋਨਾ ਮਰੀਜ਼ਾਂ ਦੀ ਮੌਤ

ਸੰਗਰੂਰ, 11 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਅੱਜ 6 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਜ਼ਿਲ੍ਹੇ 'ਚ ਕੋਰੋਨਾ ਮੌਤਾਂ ਦੀ ਗਿਣਤੀ ਵੱਧ ਕੇ 255 ਹੋ ਗਈ ਹੈ | ਧੂਰੀ ਬਲਾਕ ਦੀ 72 ਸਾਲਾ ਔਰਤ ਦੀ ਮੌਤ ਮੋਹਨਦੇਈ ਓਸਵਾਲ ਹਸਪਤਾਲ ਲੁਧਿਆਣਾ, ਮਲੇਰਕੋਟਲਾ ਦੇ 70 ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਲੌਂਗੋਵਾਲ, 11 ਅਪ੍ਰੈਲ (ਸ.ਸ. ਖੰਨਾ, ਵਿਨੋਦ) - ਬੀਤੀ ਰਾਤ ਪਿੰਡੀ ਬਟੂਹਾ ਖ਼ੁਰਦ ਦੇ ਸਰਪੰਚ ਜਗਦੀਸ਼ ਸਿੰਘ ਉਰਫ਼ ਪੱਪੀ ਦੇ ਨੌਜਵਾਨ ਲੜਕੇ ਰਸ਼ਪ੍ਰੀਤ ਸਿੰਘ ਦੀ ਅਣਪਛਾਤੇ ਵਾਹਨ ਨਾਲ ਮੋਟਰਸਾਈਕਲ ਵੱਜਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਮਿ੍ਤਕ ਦੇ ਪਿਤਾ ...

ਪੂਰੀ ਖ਼ਬਰ »

-ਮਾਮਲਾ ਪਿੰਡ ਰੋਹਣੋ ਵਿਖੇ ਕਣਕ ਨੂੰ ਅੱਗ ਲੱਗਣ ਦਾ-

ਕਿਸਾਨਾਂ ਨੇ ਬਿਜਲੀ ਲਾਈਨ ਪੁੱਟਣ ਦੀ ਦਿੱਤੀ ਚਿਤਾਵਨੀ

8 ਨਿੱਜੀ ਫ਼ੈਕਟਰੀ ਨੂੰ ਜਾਂਦੀ ਹੈ ਬਿਜਲੀ ਲਾਈਨ ਕੁੱਪ ਕਲਾਂ, 11 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਬੀਤੇ ਕੱਲ੍ਹ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਨੇੜਲੇ ਪਿੰਡ ਵਜੀਦਗੜ੍ਹ ਰੋਹਣੋ ਵਿਖੇ ਖੇਤਾਂ ਅੰਦਰ ਲੱਗੀ ਅੱਗ ਦੇ ਕਾਰਨ ਲਗਪਗ 30 ਏਕੜ ਕਣਕ ਸੜ ਕੇ ...

ਪੂਰੀ ਖ਼ਬਰ »

ਅਨਾਜ ਮੰਡੀ ਸੰਦੌੜ ਵਿਖੇ ਕਣਕ ਦੀ ਖ਼ਰੀਦ ਸ਼ੁਰੂ

ਸੰਦੌੜ, 11 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ) - ਕਣਕ ਦੇ ਸ਼ੁਰੂ ਹੋਏ ਸੀਜ਼ਨ ਦੌਰਾਨ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇਣ ਦੀ ਚੱਲ ਰਹੀ ਕਸ਼ਮਕਸ਼ ਦਰਮਿਆਨ ਅਨਾਜ ਮੰਡੀ ਸੰਦੌੜ ਵਿਚ ਰਸਮੀਂ ਤੌਰ 'ਤੇ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਗਈ | ਮਾਰਕੀਟ ...

ਪੂਰੀ ਖ਼ਬਰ »

ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ

ਸੁਨਾਮ ਊਧਮ ਸਿੰਘ ਵਾਲਾ, 11 ਅਪ੍ਰੈਲ (ਧਾਲੀਵਾਲ, ਭੁੱਲਰ) - ਬੀਤੀ ਸ਼ਾਮ ਲੁਧਿਆਣਾ-ਜਾਖ਼ਲ ਰੇਲਵੇ ਲਾਇਨ ਉੱਤੇ ਸੁਨਾਮ ਨੇੜੇ ਰੇਲ ਗੱਡੀ ਹੇਠ ਆ ਕੇ ਇਕ ਵਿਅਕਤੀ ਵਲੋਂ ਖੁਦਕੁਸ਼ੀ ਕਰ ਲੈਣੀ ਦੀ ਖ਼ਬਰ ਹੈ | ਪੁਲਿਸ ਚੌਂਕੀ ਜੀ.ਆਰ.ਪੀ. ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਕਣਕ ਦੀ ਆਮਦ ਤੇਜ਼ੀ ਨਾਲ ਵਧੀ

ਧੂਰੀ, 11 ਅਪ੍ਰੈਲ (ਸੁਖਵੰਤ ਸਿੰਘ ਭੁੱਲਰ) - ਕਣਕ ਦੇ ਸੀਜ਼ਨ ਨੂੰ ਲੈ ਕੇ ਇਲਾਕੇ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਆਮਦ 'ਚ ਤੇਜੀ ਆ ਰਹੀ ਹੈ ਅਤੇ ਧੂਰੀ ਅਨਾਜ ਮੰਡੀ 'ਚ ਸਰਕਾਰ ਦੇ ਸਿੱਧੀ ਅਦਾਇਗੀ ਦੇ ਫੈਸਲੇ ਸਬੰਧੀ ਕਿਸਾਨਾਂ ਅੰਦਰ ਵਿਰੋਧ ਵਿਖਾਈ ਦੇ ਰਿਹਾ ਹੈ ਅਤੇ ਮੰਡੀ ...

ਪੂਰੀ ਖ਼ਬਰ »

ਮਗਨਰੇਗਾ ਸਕੀਮ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਲਈ ਐਡਵੋਕੇਟ ਇਨਾਮ-ਉਰ-ਰਹਿਮਾਨ ਓਮਬਡਸਮੈਨ ਨਿਯੁਕਤ

ਮਾਲੇਰਕੋਟਲਾ, 11 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ/ਪਾਰਸ ਜੈਨ) - ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਦੀ ਓਮਬਡਸਮੈਨ (ਲੋਕਪਾਲ) ਚੋਣ ਕਮੇਟੀ ਵਲੋਂ ਸੰਗਰੂਰ ਜ਼ਿਲੇ੍ਹ 'ਚ ਮਹਾਤਮਾ ਗਾਂਧੀ ਮਗਨਰੇਗਾ ਸਕੀਮ ਅਧੀਨ ਨਰੇਗਾ ਨਾਲ ਸਬਿੰਧਤ ਸ਼ਿਕਾਇਤਾਂ ਸੁਣਨ ਲਈ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਚੇਅਰਪਰਸਨ ਸੁਖਜੀਤ ਕੌਰ

ਮੂਣਕ, 11 ਅਪ੍ਰੈਲ (ਸਿੰਗਲਾ, ਭਾਰਦਵਾਜ) - ਕਣਕ ਦੀ ਖ਼ਰੀਦ ਪ੍ਰੀਕਿਰਿਆ ਦੌਰਾਨ ਮੰਡੀਆਂ 'ਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਮਾਰਕਿਟ ਕਮੇਟੀ ਦੇ ਚੇਅਰਪਰਸਨ ਬੀਬੀ ਸੁਖਦੀਪ ਕੌਰ ਅਤੇ ਬੀਬੀ ਭੱਠਲ ...

ਪੂਰੀ ਖ਼ਬਰ »

ਇੰਡਸਟਰੀ ਚੈਂਬਰ ਵਲੋਂ ਉਦਯੋਗਾਂ ਦੀਆਂ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਮਾਲੇਰਕੋਟਲਾ, 11 ਅਪ੍ਰੈਲ (ਪਾਰਸ ਜੈਨ) - ਸੰਗਰੂਰ ਡਿਸਟਿ੍ਕ ਇੰਡਸਟਰੀ ਚੈਂਬਰ ਵਲੋਂ ਬਲਾਕ ਪ੍ਰਧਾਨ ਸ੍ਰੀ ਸਜੀਵ ਸੂਦ ਦੀ ਅਗਵਾਈ ਹੇਠ ਸਥਾਨਕ ਮਿਉਂਸਪਲ ਕਲੱਬ ਵਿਖੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸਥਾਨਕ ਐਸ.ਡੀ.ਐਮ. ...

ਪੂਰੀ ਖ਼ਬਰ »

ਉਭਰਦੇ ਹਾਕੀ ਖਿਡਾਰੀ ਗੁਰਸ਼ਾਨ ਸਿੰਘ ਨੇ ਕਪਤਾਨੀ ਜ਼ਰੀਏ ਕੀਤਾ ਨਵਾਂ ਕੀਰਤੀਮਾਨ ਸਥਾਪਤ

ਸੁਨਾਮ ਊਧਮ ਸਿੰਘ ਵਾਲਾ, 11 ਅਪ੍ਰੈਲ (ਧਾਲੀਵਾਲ, ਭੁੱਲਰ)-ਸੁਨਾਮ ਦੇ ਹੋਣਹਾਰ ਹਾਕੀ ਖਿਡਾਰੀ ਗੁਰਸ਼ਾਨ ਸਿੰਘ ਨੇ ਚੰਡੀਗੜ੍ਹ ਵਿਖੇ ਹੋਈ ਅੰਡਰ-14 ਹਾਕੀ ਇੰਨ ਲਾਈਨ ਵਿਚ ਆਪਣੀ ਕਪਤਾਨੀ ਜਰੀਏ ਪੰਜਾਬ ਦੀ ਟੀਮ ਨੰੂ ਗੋਲਡ ਮੈਡਲ ਦਿਵਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ...

ਪੂਰੀ ਖ਼ਬਰ »

41 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮਿ੍ਤ ਛਕਿਆ

ਮਲੇਰਕੋਟਲਾ, 11 ਅਪ੍ਰੈਲ (ਕੁਠਾਲਾ) - ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਅਤੇ ਸੰਤ ਗਿਆਨੀ ਮੋਹਣ ਸਿੰਘ ਖ਼ਾਲਸਾ ਮੁਖੀ ਭਿੰਡਰਾਂ ਸੰਪ੍ਰਦਾਇ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਦਿਨ ਦੀ ਯਾਦ ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਜਨਮ ਦਿਨ ਮਨਾਉਣ ਲਈ ਕੀਤੀਆਂ ਵਿਚਾਰਾਂ

ਸੰਦੌੜ, 11 ਅਪ੍ਰੈਲ (ਜਸਵੀਰ ਸਿੰਘ ਜੱਸੀ) - ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦਾ 14 ਅਪ੍ਰੈਲ ਨੂੰ ਜਨਮ ਦਿਹਾੜਾ ਮਨਾਉਣ ਸਬੰਧੀ ਇਕ ਅਹਿਮ ਮੀਟਿੰਗ ਸੰਦੌੜ ਵਿਖੇ ਆਗੂ ਜਗਤਾਰ ਸਿੰਘ ਜੱਸਲ ਦੇ ਗ੍ਰਹਿ ਵਿਖੇ ਹੋਈ | ਸਾਬਕਾ ਖੇਤੀਬਾੜੀ ਅਫ਼ਸਰ ਹਰੀਪਾਲ ...

ਪੂਰੀ ਖ਼ਬਰ »

ਅਲੌਕਿਕ ਨਗਰ ਕੀਰਤਨ ਅੱਜ

ਸੁਨਾਮ ਊਧਮ ਸਿੰਘ ਵਾਲਾ, 11 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)- ਖ਼ਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਮਰਪਿਤ ਸੁਨਾਮ ਵਿਚ ਸੰਗਤਾਂ ਵਲੋਂ ਪ੍ਰਭਾਤ ਫੇਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਗੁਰਦੁਆਰਾ ਸਾਹਿਬ ਅਕਾਲਗੜ੍ਹ ਸੁਨਾਮ ਦੀ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਰੁਜ਼ਗਾਰ ਮੰਗਦੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ

ਸੰਗਰੂਰ, 11 ਅਪ੍ਰੈਲ (ਧੀਰਜ ਪਸ਼ੋਰੀਆ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਸਹਾਇਕ ਪੈੱ੍ਰਸ ਸਕੱਤਰ ਕਰਨੈਲ ਫਿਲੌਰ ਨੇ ਪਟਿਆਲ਼ਾ ਵਿਚ ਰੁਜ਼ਗਾਰ ਮੰਗਦੇ ਟੈੱਟ ਪਾਸ ...

ਪੂਰੀ ਖ਼ਬਰ »

ਗ਼ੈਰ ਮਿਆਰੀ ਪਸ਼ੂ ਖ਼ੁਰਾਕ ਕਾਰਨ ਦੁੱਧ ਉਤਪਾਦਕ ਫ਼ੇਲ੍ਹ ਹੋਣ ਲੱਗੇ

ਧਨੌਲਾ, 11 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਗ਼ੈਰ ਮਿਆਰੀ ਪਸ਼ੂ ਖ਼ੁਰਾਕ ਦੀ ਵੱਡੀ ਪੱਧਰ 'ਤੇ ਹੋ ਰਹੀ ਵਿੱਕਰੀ ਨਾਲ ਪਸ਼ੂ ਪਾਲਕਾਂ ਦੇ ਪਸ਼ੂ ਦਿਨੋਂ ਦਿਨ ਨਿਘਾਰ ਵੱਲ ਵਧਦੇ ਜਾ ਰਹੇ ਹਨ | ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਗੁਣਵੱਤਾ ਦੀ ਪਰਖ ਕਰਨ ਵਾਲੇ ...

ਪੂਰੀ ਖ਼ਬਰ »

ਚੇਅਰਮੈਨ ਕੁਲਵਿੰਦਰ ਝਨੇਰ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਸੰਦੌੜ, 11 ਅਪ੍ਰੈਲ (ਜਸਵੀਰ ਸਿੰਘ ਜੱਸੀ) - ਮਾਰਕੀਟ ਕਮੇਟੀ ਸੰਦੌੜ ਅਧੀਨ ਪੈਂਦੀ ਦਾਣਾ ਮੰਡੀ ਪਿੰਡ ਝਨੇਰ ਵਿਖੇ ਕਣਕ ਦੀ ਬੋਲੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਵਲੋਂ ਸ਼ੁਰੂ ਕਰਵਾਈ ਗਈ | ਚੇਅਰਮੈਨ ਕੁਲਵਿੰਦਰ ...

ਪੂਰੀ ਖ਼ਬਰ »

ਕਾਂਗਰਸ ਦੀ ਸਰਕਾਰ ਸਿਰਫ਼ ਧਰਮ ਦੇ ਨਾਂਅ 'ਤੇ ਕਰ ਰਹੀ ਹੈ ਸਿਆਸਤ-ਅਰਸਦੀਪ ਸਿੰਘ ਕਲੇਨ

ਨਦਾਮਪੁਰ ਚੰਨੋਂ, 11 ਅਪ੍ਰੈਲ (ਹਰਜੀਤ ਸਿੰਘ ਨਿਰਮਾਣ) - ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਜੋ ਫ਼ੈਸਲਾ ਬੇਅਦਬੀ ਮਾਮਲੇ ਵਿਚ ਆਇਆ ਹੈ ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਸਿਰਫ਼ ਧਰਮ ਦੇ ਨਾਂ 'ਤੇ ਸਿਆਸਤ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਸਰਕਾਰ ਕਣਕ ਦੀ ਅਦਾਇਗੀ ਦੇ ਨਾਲ ਹੀ ਦੇਵੇ ਦਾਮੀ ਤੇ ਮਜ਼ਦੂਰੀ-ਬਾਂਸਲ

ਸੁਨਾਮ ਊਧਮ ਸਿੰਘ ਵਾਲਾ, 11 ਅਪੈ੍ਰਲ (ਭੁੱਲਰ, ਧਾਲੀਵਾਲ) - ਸਰਕਾਰ ਦੇ ਕਣਕ ਦੀ ਸਿੱਧੀ ਅਦਾਇਗੀ ਦੇ ਫ਼ੈਸਲੇ ਨਾਲ ਜਿੱਥੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਆਪਸੀ ਸਾਂਝ ਵਿਚ ਫ਼ਰਕ ਪਵੇਗਾ ਉੱਥੇ ਹੀ ਆੜ੍ਹਤੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ | ਇਹ ਸ਼ਬਦ ...

ਪੂਰੀ ਖ਼ਬਰ »

ਛਾਜਲੀ ਵਿਖੇ ਲੱਗੀ ਅੱਗ ਤੇ ਹੋਏ ਨੁਕਸਾਨ 'ਤੇ ਗੁਲਜ਼ਾਰੀ ਮੂਨਕ ਨੇ ਲਈ ਸਾਰ

ਛਾਜਲੀ, 11 ਅਪ੍ਰੈਲ (ਕੁਲਵਿੰਦਰ ਸਿੰਘ ਰਿੰਕਾ) - ਬੀਤੇ ਕੱਲ੍ਹ ਪਿੰਡ ਛਾਜਲੀ ਵਿਖੇ ਜਵੰਧੇ ਹੱਦ 'ਤੇ ਖੇਤਾਂ ਵਿਚ ਲੱਗੀ ਅੱਗ ਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗੁਲਜ਼ਾਰ ਸਿੰਘ ਮੂਨਕ ਸਰਕਲ ਪ੍ਰਧਾਨ ਦਿੜ੍ਹਬਾ ਯੂਥ ਅਕਾਲੀ ਦਲ ਅਤੇ ਸਿਮਰਪ੍ਰਤਾਪ ਸਿੰਘ ਬਰਨਾਲਾ ...

ਪੂਰੀ ਖ਼ਬਰ »

ਐਸ.ਡੀ.ਐਮ. ਸੁਨਾਮ ਮੈਡਮ ਮਨਜੀਤ ਕੌਰ ਨੇ ਲਿਆ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਚੀਮਾ ਮੰਡੀ, 11 ਅਪ੍ਰੈਲ (ਜਗਰਾਜ ਮਾਨ) - ਕਣਕ ਦੇ ਸੀਜ਼ਨ ਨੂੰ ਲੈ ਕੇ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ | ਚੀਮਾ ਦੀ ਅਨਾਜ ਮੰਡੀ ਵਿਖੇ ਐਸ.ਡੀ.ਐਮ.ਸੁਨਾਮ ਮੈਡਮ ਮਨਜੀਤ ਕੌਰ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਣਕ ਦੀ ਖ਼ਰੀਦ ਸ਼ੁਰੂ ...

ਪੂਰੀ ਖ਼ਬਰ »

ਮਾਨ ਨੇ ਟਕਸਾਲੀ ਆਗੂ ਸੁਰਿੰਦਰ ਸਿੰਘ ਭਾਅ ਜੀ ਦਾ ਪੁੱਛਿਆ ਹਾਲ

ਸੁਨਾਮ ਊਧਮ ਸਿੰਘ ਵਾਲਾ, 11 ਅਪ੍ਰੈਲ (ਭੁੱਲਰ, ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਪੰਜਾਬ ਬਲਦੇਵ ਸਿੰਘ ਮਾਨ ਸੁਨਾਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਚਾਰ ਵਾਰ ਰਹੇ ਵਿਧਾਇਕ ਜਥੇਦਾਰ ਗੁਰਬਚਨ ਸਿੰਘ ਲਖਮੀਰਵਾਲਾ ਦੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੇ ਹੁੰਦਿਆਂ ਕਿਸਾਨ ਬੇਫ਼ਿਕਰ ਰਹਿਣ-ਧੀਮਾਨ

ਅਮਰਗੜ੍ਹ, 11 ਅਪ੍ਰੈਲ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ) - ਖ਼ਰੀਦ ਕੇਂਦਰ ਅਮਰਗੜ੍ਹ ਵਿਖੇ ਕਣਕ ਦੀ ਬੋਲੀ ਸ਼ੁਰੂ ਕਰਵਾਉਂਦਿਆਂ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਅਤੇ ਕੇਂਦਰ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਤੇਗ ਬਹਾਦਰ ਮੰਜੀ ਸਾਹਿਬ ਵਲੋਂ ਫਾਇਰ ਬਿ੍ਗੇਡ ਦੀ ਸਹੂਲਤ ਦੇਣ 'ਤੇ ਕਿਸਾਨਾਂ 'ਚ ਖ਼ੁਸ਼ੀ

ਚੀਮਾਂ ਮੰਡੀ, 11 ਅਪੈ੍ਰਲ (ਦਲਜੀਤ ਸਿੰਘ ਮੱਕੜ) - ਕਣਕ ਦੀ ਪੱਕੀ ਫ਼ਸਲ ਨੂੰ ਹਰ ਸਾਲ ਅੱਗ ਲੱਗਣ ਦੀ ਵਾਪਰਦੀਆਂ ਘਟਨਾਵਾਂ ਨੂੰ ਵੇਖਦਿਆਂ ਕਸਬੇ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਕਲਾਂ ਦੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਮੰਜੀ ਸਾਹਿਬ ਦੀ ਲੋਕਲ ਕਮੇਟੀ ਵਲੋਂ ਨਗਰ ...

ਪੂਰੀ ਖ਼ਬਰ »

ਹਾਈ ਕੋਰਟ ਵਲੋਂ ਕੀਤੇ ਐਸ.ਆਈ.ਟੀ. ਦੀ ਜਾਂਚ ਰਿਪੋਰਟ ਦੇ ਫ਼ੈਸਲੇ ਦਾ ਸਵਾਗਤ

ਜਖੇਪਲ, 11 ਅਪ੍ਰੈਲ (ਮੇਜਰ ਸਿੰਘ ਸਿੱਧੂ) - ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਪਿੰਡ ਗੰਢੂਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਐਸ.ਆਈ.ਟੀ. ਦੀ ਜਾਂਚ ਬਾਰੇ ਪਹਿਲਾਂ ਹੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX