ਤਾਜਾ ਖ਼ਬਰਾਂ


ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨਿਰਵਿਘਨ ਨਾ ਮਿਲਣ 'ਤੇ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ.ਸੀ. ਦਫ਼ਤਰ, ਸੜਕ ਜਾਮ ਕਰ ਲਗਾਇਆ ਧਰਨਾ
. . .  18 minutes ago
ਫ਼ਿਰੋਜ਼ਪੁਰ, 24 ਜੂਨ (ਕੁਲਬੀਰ ਸਿੰਘ ਸੋਢੀ) - ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨਾ ਦੇਣ 'ਤੇ ਗ਼ੁੱਸੇ ਵਿਚ ਆਏ ਕਿਸਾਨ ਜਥੇਬੰਦੀਆਂ ਨੇ ਡੀ. ਸੀ. ...
ਬਾਹਰੀ ਰਾਜਾਂ ਤੋਂ ਬਿਜਲੀ ਖ਼ਰੀਦ ਕੇ ਖਪਤਕਾਰਾਂ ਦੀ ਮੰਗ ਪੂਰੀ ਕਰਨ ਲੱਗਾ ਪਾਵਰ ਕਾਮ
. . .  24 minutes ago
ਪਟਿਆਲਾ, 24 ਜੂਨ (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਪਾਵਰ ਕਾਮ ਵਲੋਂ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਖਪਤਕਾਰਾਂ ਦੀ ਬਿਜਲੀ ਦੀ ਮੰਗ ਪੂਰੀ ਕਰਨ ਲਈ ਬਾਹਰੀ ...
ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ
. . .  about 1 hour ago
ਸੁਲਤਾਨਪੁਰ ਲੋਧੀ, 24 ਜੂਨ (ਥਿੰਦ) - ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਹਲਕਾ ਮੀਂਹ ਪੈਣ ਅਤੇ ਠੰਡੀਆਂ ਤੇਜ਼ ਹਵਾਵਾਂ ਚੱਲਣ ...
9 ਦਿਨ ਪਹਿਲਾਂ ਵਿਆਹੀ ਲੜਕੀ ਵਲੋਂ ਪ੍ਰੇਮੀ ਸਮੇਤ ਵਾਟਰ ਵਰਕਸ ਡਿੱਗੀ 'ਚ ਛਾਲ ਮਾਰ ਕੇ ਆਤਮ ਹੱਤਿਆ
. . .  about 1 hour ago
ਮੰਡੀ ਕਿੱਲ੍ਹਿਆਂਵਾਲੀ,(ਸ੍ਰੀ ਮੁਕਤਸਰ ਸਾਹਿਬ) 24 ਜੂਨ (ਇਕਬਾਲ ਸਿੰਘ ਸ਼ਾਂਤ) - ਮੰਡੀ ਕਿੱਲ੍ਹਿਆਂਵਾਲੀ ਵਿਖੇ ਅੱਜ ਵਾਟਰ ਵਰਕਸ ਦੀ ਡਿੱਗੀ ਵਿਚੋਂ 9 ਦਿਨ ਪਹਿਲਾਂ ਵਿਆਹੀ ਲੜਕੀ ਅਤੇ ਉਸ ਦੇ ਕਥਿਤ ਪ੍ਰੇਮੀ ਨੌਜਵਾਨ ਦੀ ਲਾਸ਼ ਬਰਾਮਦ...
ਨਜਾਇਜ਼ ਅਸਲੇ ਸਮੇਤ ਇਕ ਕਾਬੂ, ਗੋਲੀ ਸਿੱਕਾ ਬਰਾਮਦ
. . .  about 1 hour ago
ਫ਼ਿਰੋਜ਼ਪੁਰ, 24 ਜੂਨ (ਗੁਰਿੰਦਰ ਸਿੰਘ) - ਥਾਣਾ ਸਿਟੀ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਇਕ ਦੇਸੀ ਕੱਟਾ 315 ...
ਸ਼੍ਰੋਮਣੀ ਕਮੇਟੀ ਵਲੋਂ ਭਗਤ ਕਬੀਰ ਜੀ ਦਾ 623ਵਾਂ ਜਨਮ ਦਿਹਾੜਾ ਮਨਾਇਆ
. . .  about 1 hour ago
ਅੰਮ੍ਰਿਤਸਰ, 24 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਗਤ ਕਬੀਰ ਜੀ ਦਾ 623ਵਾਂ ਜਨਮ ਦਿਹਾੜਾ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਰਧਾ ਸਹਿਤ...
ਠੇਕਾ ਮੁਲਾਜ਼ਮਾਂ ਨੇ ਬਠਿੰਡਾ - ਚੰਡੀਗੜ੍ਹ ਕੌਮੀ ਮਾਰਗ 'ਤੇ ਲਾਇਆ ਜਾਮ
. . .  about 1 hour ago
ਬਠਿੰਡਾ, 24 ਜੂਨ ( ਅਮ੍ਰਿਤਪਲ ਸਿੰਘ ਵਲਾਣ) - ਲਹਿਰਾ ਮੁਹੱਬਤ ਥਰਮਲ ਪਲਾਟ ਦੇ ਠੇਕਾ ਮੁਲਾਜ਼ਮਾਂ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ...
ਡਾ.ਦਲਜੀਤ ਸਿੰਘ ਚੀਮਾ ਦਾ ਕੈਪਟਨ 'ਤੇ ਨਿਸ਼ਾਨਾਂ - ਆਪਣੀ ਹੀ ਹਾਈ ਕਮਾਂਡ ਨੂੰ ਯਕੀਨ ਦਿਵਾਉਣ ਵਿਚ ਅਸਫਲ
. . .  about 1 hour ago
ਅਜੀਤ ਬਿਊਰੋ, 24 ਜੂਨ - ਡਾ.ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦੇ ਕਿਹਾ ਕਿ 'ਰਾਜ ਦੇ ਲੋਕਾਂ ਦੀ ਕੀ ...
ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਕੀਤੀ ਖ਼ੁਦਕੁਸ਼ੀ
. . .  about 2 hours ago
ਬਾਰਸੀਲੋਨਾ, (ਸਪੇਨ) 24 ਜੂਨ - ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ ਹੈ ...
ਬਠਿੰਡਾ 'ਚ ਗੈਸ ਪਾਈਪ ਫਟਣ ਕਾਰਨ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ
. . .  about 2 hours ago
ਬਠਿੰਡਾ, 24 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸਵੇਰੇ ਬਠਿੰਡਾ ਦੇ ਨਾਰਥ ਅਸਟੇਟ ਸਥਿਤ ਇਕ ਕੋਠੀ 'ਚ ਗੈਸ ਪਾਈਪ ਫਟਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਜਿਸ ਕਾਰਨ...
ਅਪਰਬਾਰੀ ਦੋਆਬ ਨਹਿਰ 'ਚ ਪਿਆ ਪਾੜ, ਵਿਭਾਗ ਆਰਜ਼ੀ ਤੌਰ 'ਤੇ ਬੰਦ ਕਰਨ ਦੀਆਂ ਕੋਸ਼ਿਸ਼ਾਂ 'ਚ
. . .  about 3 hours ago
ਮਾਧੋਪੁਰ, 24 ਜੂਨ (ਨਰੇਸ਼ ਮਹਿਰਾ) - ਮਾਧੋਪੁਰ ਵਿਖੇ ਰਾਵੀ ਦਰਿਆ 'ਚੋਂ ਨਿਕਲਦੀਆਂ ਦੋ ਨਹਿਰਾਂ ਐਮ.ਬੀ. ਲਿੰਕ ਅਤੇ ਅਪਰਬਾਰੀ ਦੋਆਬ ਨਹਿਰ ਪਾਵਰ ਹਾਊਸ ਵਿਚ ਮਾਧੋਪੁਰ ਤੋਂ ਕੁਝ ਦੂਰ ਪਿੰਡ ਸ਼ਹਿਰ ਗੁੱਲੀਆਂ ਸੈਕਟਰ ਨੇੜੇ ਨਹਿਰ 'ਚ ਪਾੜ ਪੈ ਗਿਆ। ਵਿਭਾਗ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਵਿਭਾਗ...
ਜੰਮੂ ਕਸ਼ਮੀਰ ਦੇ ਨੇਤਾਵਾਂ ਦੇ ਨਾਲ ਅੱਜ ਦਿੱਲੀ ਵਿਚ ਮੁਲਾਕਾਤ ਕਰਨਗੇ ਮੋਦੀ
. . .  about 4 hours ago
ਸ੍ਰੀਨਗਰ, 24 ਜੂਨ - ਜੰਮੂ ਕਸ਼ਮੀਰ ਨੂੰ ਲੈ ਕੇ ਅੱਜ ਕਾਫੀ ਅਹਿਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਬੈਠਕ ਹੋਵੇਗੀ। ਜਿਸ ਵਿਚ ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ 'ਤੇ ਗੱਲਬਾਤ...
ਅੱਜ ਦਾ ਵਿਚਾਰ
. . .  about 4 hours ago
ਚੰਡੀਗੜ੍ਹ ਵਿਚ ਰਹੇਗਾ ਹੁਣ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ
. . .  1 day ago
ਕੁਝ ਦਿਨੀਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਮਿਲੀ
. . .  1 day ago
ਬੁਢਲਾਡਾ , 23 ਜੂਨ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਪਿਛਲੇ ਕੁਝ ਦਿਨੀਂ ਤੋਂ ਲਾਪਤਾ ਸਥਾਨਕ ਸ਼ਹਿਰ ਦੇ ਨੌਜਵਾਨ ਦੀ ਲਾਸ਼ ਅੱਜ ਟੋਹਾਣਾ-ਫਤਿਆਬਾਦ ਨਹਿਰ ’ਚੋਂ ਮਿਲਣ ਦੀ ਖ਼ਬਰ ਹੈ।ਥਾਣਾ ਸ਼ਹਿਰੀ ਬੁਢਲਾਡਾ ਮੁਖੀ ...
ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ - ਟੀਮ ਇੰਡੀਆ 170 ਦੌੜਾਂ 'ਤੇ ਆਊਟ, ਨਿਊਜ਼ੀਲੈਂਡ ਨੂੰ 139 ਦੌੜਾਂ ਦਾ ਮਿਲਿਆ ਟੀਚਾ
. . .  1 day ago
ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 111 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਨਵੀਂ ਦਿੱਲੀ, 23 ਜੂਨ - ਪਿਛਲੇ 24 ਘੰਟਿਆਂ ਵਿਚ ਦਿੱਲੀ ਵਿਚ ਕੋਰੋਨਾ ਦੇ 111 ਨਵੇਂ ਕੇਸ ਸਾਹਮਣੇ ਆਏ ਹਨ ਅਤੇ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 702 ਲੋਕ ਵੀ ਤੰਦਰੁਸਤ ...
ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ
. . .  1 day ago
ਜੰਮੂ, 23 ਜੂਨ - ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਸ਼ਰਮਲ ਖੇਤਰ ਵਿਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੁਠਭੇੜ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਹੈ। ਫਿਲਹਾਲ ਇਲਾਕੇ ਵਿਚ ਆਪ੍ਰੇਸ਼ਨ ਚੱਲ ਰਿਹਾ ਹੈ।
ਅੰਮ੍ਰਿਤਸਰ 'ਚ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਹਿਲਾ ਦੇ ਕਤਲ ਦੀ ਗੁੱਥੀ ਸੁਲਝੀ, ਨੌਕਰਾਣੀ ਦੀ ਭੈਣ ਨਿਕਲੀ ਕਾਤਲ
. . .  1 day ago
ਅੰਮ੍ਰਿਤਸਰ, 23 ਜੂਨ (ਗਗਨਦੀਪ ਸ਼ਰਮਾ) - ਗੁਰੂ ਨਾਨਕ ਵਾੜਾ ਇਲਾਕੇ 'ਚ ਮਹਿਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ...
ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਰੋਸ ਰੈਲੀ
. . .  1 day ago
ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ) - ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਪੀ.ਸੀ.ਐਮ.ਐੱਸ. ਸਪੈਸ਼ਲਿਸਟ ਡਾਕਟਰਜ਼...
ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਖੋਲਿਆ ਮੋਰਚਾ ,ਮਾਮਲਾ ਨੌਜਵਾਨ ਖ਼ੁਦਕੁਸ਼ੀ ਦੇ ਦੋਸ਼ੀਆਂ ਨੂੰ ਨਾ ਫੜਨ ਦਾ
. . .  1 day ago
ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ) - ਅੱਜ ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਰਹਿੰਦ ਨਹਿਰ ਲਾਗੇ ਗੜੀ ਪੁਲ ਕੋਲ ਚੱਕਾ ਜਾਮ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ...
ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਯੂ.ਕੇ. ਹਾਈ ਕੋਰਟ ਵਲੋਂ ਝਟਕਾ
. . .  1 day ago
ਨਵੀਂ ਦਿੱਲੀ, 22 ਜੁਨ - ਯੂ.ਕੇ. ਹਾਈ ਕੋਰਟ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ...
ਪਾਵਰ ਪਲਾਂਟ ਦੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ
. . .  1 day ago
ਤਲਵੰਡੀ ਭਾਈ, 23 ਜੂਨ,(ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਪਾਵਰ ਪਲਾਂਟ ਵਲੋਂ ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  1 day ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਮਹਿਲ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਰਣਜੀਤ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਜਗਰਾਓਂ

ਸੁਦਰਸ਼ਨ ਜੋਸ਼ੀ ਸਰਬਸੰਮਤੀ ਨਾਲ ਚੁਣੇ ਗਏ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ

ਰਾਏਕੋਟ, 15 ਅਪ੍ਰੈਲ (ਸੁਸ਼ੀਲ)-ਰਾਏਕੋਟ ਨਗਰ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਅੱਜ ਕੌਂਸਲ ਦੇ ਮੀਟਿੰਗ ਹਾਲ ਵਿਚ ਐੱਸ.ਡੀ.ਐੱਮ. ਕਮ ਚੋਣਕਾਰ ਅਧਿਕਾਰੀ ਡਾ: ਹਿਮਾਂਸ਼ੂ ਗੁਪਤਾ ਦੀ ਦੇਖ ਰੇਖ ਹੇਠ ਕਰਵਾਈ ਗਈ, ਜਿਸ ਵਿਚ ਕਾਂਗਰਸ ਦੇ ਚੁਣੇ ਗਏ ਸਮੂਹ 15 ਕੌਂਸਲਰਾਂ ਵਲੋਂ ਸੁਦਰਸ਼ਨ ਜੋਸ਼ੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਤੇ ਸ੍ਰੀਮਤੀ ਰਣਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਤੋਂ ਪਹਿਲਾਂ ਐੱਸ.ਡੀ.ਐੱਮ ਡਾ: ਹਿਮਾਂਸ਼ੂ ਗੁਪਤਾ ਵਲੋਂ ਚੁਣੇ ਗਏ ਸਮੂਹ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ, ਜਿਸ ਉਪਰੰਤ ਕੌਂਸਲਰਾਂ ਵਲੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ | ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ ਡਾ: ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਵਾਰਡ ਨੰਬਰ 4 ਤੋਂ ਕੌਂਸਲਰ ਸੁਦਰਸ਼ਨ ਜੋਸ਼ੀ ਦੇ ਨਾਂਅ ਦੀ ਪੇਸ਼ਕਸ਼ ਕੌਂਸਲਰ ਕਮਲਜੀਤ ਵਰਮਾ ਵਲੋਂ ਕੀਤੀ ਗਈ, ਜਿਸ ਦੀ ਤਾਇਦ ਕੌਂਸਲਰ ਮੁਹੰਮਦ ਇਮਰਾਨ ਖਾਨ ਨੇ ਕੀਤੀ, ਜਿਸ 'ਤੇ ਸਮੂਹ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ ਸੁਦਰਸ਼ਨ ਜੋਸ਼ੀ ਨੂੰ ਪ੍ਰਧਾਨ ਚੁਣਿਆ ਗਿਆ | ਇਸ ਤਰ੍ਹਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਸ੍ਰੀਮਤੀ ਰਣਜੀਤ ਕੌਰ ਦੇ ਨਾਂਅ ਦੀ ਪੇਸ਼ਕਸ਼ ਕੌਂਸਲਰ ਸ੍ਰੀਮਤੀ ਉਮਾ ਰਾਣੀ ਵਲੋਂ ਕੀਤੀ ਗਈ, ਜਿਸ ਦੀ ਤਾਇਦ ਕੌਂਸਲਰ ਸ੍ਰੀਮਤੀ ਸੁਖਵਿੰਦਰ ਕੌਰ ਵਲੋਂ ਕੀਤੀ ਗਈ ਅਤੇ ਬਾਕੀ ਕੌਂਸਲਰਾਂ ਵਲੋਂ ਸਹਿਮਤੀ ਦੇ ਕੇ ਉਨ੍ਹਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਚੋਣ ਉਪਰੰਤ ਐੱਸ.ਡੀ.ਐੱਮ ਡਾ: ਹਿਮਾਂਸ਼ੂ ਗੁਪਤਾ ਅਤੇ ਈ.ਓ ਅਮਰਿੰਦਰ ਸਿੰਘ ਨੇ ਚੁਣੇ ਗਏ ਅਹੁਦੇਦਾਰਾਂ ਸਮੇਤ ਸਮੂਹ ਕੌਂਸਲਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸ਼ਹਿਰ ਦੀ ਬੇਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ | ਨਵੇਂ ਚੁਣੇ ਗਏ ਪ੍ਰਧਾਨ ਸਦਰਸ਼ਨ ਜੋਸ਼ੀ ਅਤੇ ਮੀਤ ਪ੍ਰਧਾਨ ਸ੍ਰੀਮਤੀ ਰਣਜੀਤ ਕੌਰ ਸਮੇਤ ਸਮੂਹ ਕੌਂਸਲਰਾਂ ਨੂੰ ਮੁਬਾਰਬਾਦ ਦੇਣ ਲਈ ਸੰਸਦ ਮੈਂਬਰ ਡਾ: ਅਮਰ ਸਿੰਘ ਉਚੇਚੇ ਤੌਰ 'ਤੇ ਨਗਰ ਕੌਂਸਲ ਦਫ਼ਤਰ ਵਿਚ ਪੁੱਜੇ ਅਤੇ ਪ੍ਰਧਾਨ ਸੁਦਰਸ਼ਨ ਜੋਸ਼ੀ, ਮੀਤ ਪ੍ਰਧਾਨ ਸ੍ਰੀਮਤੀ ਰਣਜੀਤ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ | ਮੀਟਿੰਗ ਵਿਚ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ, ਸਾਬਕਾ ਪ੍ਰਧਾਨ ਜਸਵੰਤ ਸਿੰਘ, ਸਾਬਕਾ ਪ੍ਰਧਾਨ ਮੋਹਨ ਲਾਲ ਗੋਇਲ, ਕੌਂਸਲਰ ਸ੍ਰੀਮਤੀ ਮਨਜੀਤ ਕੌਰ, ਕੌਂਸਲਰ ਮੁਹੰਮਦ ਇਮਰਾਨ ਖਾਨ, ਕੌਂਸਲਰ ਸ੍ਰੀਮਤੀ ਸ਼ਰਨਜੀਤ ਕੌਰ, ਸ੍ਰੀਮਤੀ ਵਿਜੇ ਰਾਣੀ, ਗੁਰਦਾਸ ਮਾਨ, ਸ੍ਰੀਮਤੀ ਸੁਖਵਿੰਦਰ ਕੌਰ, ਰਜਿੰਦਰ ਸਿੰਘ ਰਾਜੂ, ਕਮਲਜੀਤ ਵਰਮਾਂ, ਸ੍ਰੀਮਤੀ ਉਮਾ ਰਾਣੀ, ਬਲਜਿੰਦਰ ਸਿੰਘ ਰਿੰਪਾ, ਸ੍ਰੀਮਤੀ ਜਸਵੀਰ ਕੌਰ, ਸੁਖਵਿੰਦਰ ਸਿੰਘ ਗਰੇਵਾਲ, ਗੁਰਜੰਟ ਸਿੰਘ (ਸਾਰੇ ਕੌਂਸਲਰ), ਸੁਖਵੀਰ ਸਿੰਘ ਰਾਏ, ਸੁਮਨਦੀਪ ਸਿੰਘ ਦੀਪਾ, ਗਿਆਨੀ ਗੁਰਦਿਆਲ ਸਿੰਘ, ਸੁਰਜੀਤ ਸਿੰਘ, ਜੋਗਿੰਦਰਪਾਲ ਜੱਗੀ ਮੱਕੜ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਬਲਜੀਤ ਸਿੰਘ ਹਲਵਾਰਾ, ਏਬੰਤ ਜੈਨ, ਪ੍ਰੇਮ ਵਰਮਾਂ, ਪ੍ਰਭਦੀਪ ਸਿੰਘ ਨਾਰੰਗਵਾਲ, ਵਿਨੇਦ ਜੈਨ ਰਾਜੂ, ਵਿਨੋਦ ਜੈਨ (ਪੁਜਾਰੀ ਫੀਡ) ਆਦਿ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਅੱਜ ਦੀ ਇਸ ਮੀਟਿੰਗ ਵਿਚ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਗੈਰ ਹਾਜ਼ਰ ਰਹੇ |

ਅੰਮਿ੍ਤ ਦੀ ਦਾਤ ਸਾਹਸ, ਨਿਡਰਤਾ ਤੇ ਸੂਰਬੀਰਤਾ ਦੀ ਪ੍ਰਤੀਕ ਹੈ-ਸੰਤ ਜਸਦੇਵ ਸਿੰਘ ਲੋਹਟਬੱਦੀ

ਲੋਹਟਬੱਦੀ, 15 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ ਵਾਲੀ) ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਾਲ ਸਬੰਧਿਤ ਸੰਤ ਬਾਬਾ ਧਿਆਨ ਸਿੰਘ ਦੇ ਤਪ ...

ਪੂਰੀ ਖ਼ਬਰ »

ਸਿਹਤ ਕੇਂਦਰ ਪੱਖੋਵਾਲ ਵਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਤੇ ਕੋਵਿਡ ਟੀਕਾਕਰਨ ਮੁਹਿੰਮ 'ਚ ਤੇਜ਼ੀ

ਲੋਹਟਬੱਦੀ, 15 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਕੋਰੋਨਾ ਮਹਾਂਮਾਰੀ ਦੌਰ 'ਚ ਲੋਕਾਂ ਨੂੰ ਇਸ ਅਲਾਮਤ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਅਧੀਨ ਡਾ: ਸੁਖਜੀਵਨ ਕੱਕੜ ਸਿਵਲ ਸਰਜਨ ਲੁਧਿਆਣਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਮਾਤਾ ਸੀਤਲਾ ਮੰਦਰ ਪਮਾਲੀ 'ਚ ਸਮਾਗਮ

ਜੋਧਾਂ, 15 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਮਾਤਾ ਸੀਤਲਾ ਮੰਦਰ ਪਮਾਲੀ ਵਿਖੇ ਸਮਾਗਮ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਹਰਦਿਆਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਕਾਲਸਾਂ ਦੇ ਸਟਾਫ਼ ਵਲੋਂ ਦਾਖ਼ਲਿਆਂ ਸਬੰਧੀ ਜਾਗਰੂਕ ਕੀਤਾ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸੈਸ਼ਨ 2021-22 ਲਈ ਸ਼ੁਰੂ ਹੋਏ ਦਾਖ਼ਲਿਆਂ ਦੌਰਾਨ ...

ਪੂਰੀ ਖ਼ਬਰ »

ਭਿਆਨਕ ਟੱਕਰ 'ਚ ਚਾਲਕਾਂ ਦੇ ਲੱਗੀਆਂ ਸੱਟਾਂ

ਹੰਬੜਾਂ, 15 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਪਿੰਡ ਭੱਠਾਧੂਹਾ ਵਾਲੀ ਜਾਂਦੀ ਮੇਨ ਸੜਕ ਉੱਪਰ ਥੋੜ੍ਹੀ ਦੂਰੀ 'ਤੇ ਟਰੈਕਟਰ ਤੇ ਮਹਿੰਦਰਾ ਪਿੱਕ ਅੱਪ ਗੱਡੀ ਦੀ ਆਹਮੋ-ਸਾਹਮਣੇ ਦੀ ਹੋਈ ਭਿਆਨਕ ਟੱਕਰ 'ਚ ਦੋਨਾਂ ਚਾਲਕਾਂ ਦੇ ਸੱਟਾਂ ਲੱਗਣ ਦਾ ਸਮਾਚਾਰ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਦਾਣਾ ਮੰਡੀ ਵਿਖੇ ਸ਼ਰਧਾਂਜਲੀ ਸਮਾਗਮ

ਸਿੱਧਵਾਂ ਬੇਟ, 15 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਅੱਜ ਕਸਬਾ ਸਿੱਧਵਾਂ ਬੇਟ ਦੀ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਸਿੱਧਵਾਂ ਬੇਟ ਦੀ ਪਹਿਲਕਦਮੀ 'ਤੇ ਪਿਛਲੇ ਸਮਿਆਂ ਦੌਰਾਨ ਵਿਛੜ ਗਏ ਕਿਸਾਨ, ਮਜ਼ਦੂਰ ਤੇ ਇਨਕਲਾਬੀ ਕਾਰਕੁੰਨਾਂ ...

ਪੂਰੀ ਖ਼ਬਰ »

ਚੇਅਰਮੈਨ ਦਾਖਾ ਵਲੋਂ ਰਸੂਲਪੁਰ ਮੰਡੀ ਦਾ ਦੌਰਾ

ਹਠੂਰ, 15 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਪਿੰਡ ਰਸੂਲਪੁਰ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਤੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ ਵੀ ...

ਪੂਰੀ ਖ਼ਬਰ »

ਪਿੰਡ ਅਲੀਗੜ੍ਹ ਵਿਖੇ ਕਣਕ ਦੇ ਨਾੜ ਨੂੰ ਲੱਗੀ ਅੱਗ

ਜਗਰਾਉਂ, 15 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨੇੜਲੇ ਪਿੰਡ ਅਲੀਗੜ੍ਹ ਵਿਖੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ | ਅੱਗ ਬਝਾਊ ਗੱਡੀ ਦੇ ਸਮੇਂ ਸਿਰ ਪਹੁੰਚਣ 'ਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਇਹ ਅੱਗ ...

ਪੂਰੀ ਖ਼ਬਰ »

ਸ਼੍ਰੀ ਦੁਰਗਾ ਸ਼ਕਤੀ ਮੰਦਰ ਰਾਏਕੋਟ ਵਿਖੇ ਨਵਰਾਤਰਿਆਂ ਸਬੰਧੀ ਧਾਰਮਿਕ ਸਮਾਗਮ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਦੁਰਗਾ ਸ਼ਕਤੀ ਮੰਦਰ ਮੁਹੱਲਾ ਮੌਲਵੀਆ ਰਾਏਕੋਟ ਵਿਖੇ ਹਿੰਦੂ ਨਵਾਂ ਸਾਲ ਤੇ ਸ਼ੁੱਭ ਨਵਰਾਤਰੇ ਦੀ ਸ਼ੁਰੂਆਤ 'ਤੇ ਮੰਦਰ 'ਚ ਉਤਸਵ ਮਨਾਇਆ ਗਿਆ ਤੇ ਸਨਾਤਨ ਧਰਮ ਦੇ ਝੰਡੇ ਵੰਡੇ ਗਏ | ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ...

ਪੂਰੀ ਖ਼ਬਰ »

ਸੇਵਾ ਮੁਕਤ ਮਾ: ਅਜੈਬ ਸਿੰਘ ਦੀ ਪਤਨੀ ਦਾ ਦਿਹਾਂਤ

ਸਿੱਧਵਾਂ ਬੇਟ, 15 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੇ ਸੇਵਾ ਮੁਕਤ ਮਾਸਟਰ ਅਜੈਬ ਸਿੰਘ ਦੀ ਪਤਨੀ ਤੇ ਬਿਜਲੀ ਮੁਲਾਜ਼ਮ ਆਗੂ ਜਗਜੀਵਨ ਸਿੰਘ ਗਿੱਲ ਤੇ ਹਰਪ੍ਰੀਤ ਸਿੰਘ ਗਿੱਲ ਦੀ ਮਾਤਾ ਬੀਬੀ ਜਸਮੇਲ ਕੌਰ (80) ਦੀ ਅੱਜ ਬਾਅਦ ਦੁਪਹਿਰ ਅਚਾਨਕ ...

ਪੂਰੀ ਖ਼ਬਰ »

ਮਾਤਾ ਅਜੀਤ ਕੌਰ ਦਾ ਸਸਕਾਰ

ਜਗਰਾਉਂ, 15 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੇ ਪ੍ਰਧਾਨ ਪਿ੍ੰ: ਚਰਨਜੀਤ ਸਿੰਘ ਭੰਡਾਰੀ ਤੇ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ ਦੀ ਨਾਨੀ ਅਜੀਤ ਕੌਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਉਨ੍ਹਾਂ ਦੀ ਮਿ੍ਤਕ ਦੇਹ ਦਾ ...

ਪੂਰੀ ਖ਼ਬਰ »

ਜਗਤਾਰ ਕੌਰ ਨਮਿਤ ਭੋਗ ਅੱਜ

ਜਗਰਾਉਂ, 15 ਅਪ੍ਰੈਲ (ਜੋਗਿੰਦਰ ਸਿੰਘ)-ਸੇਵਾ ਮੁਕਤ ਅਧਿਆਪਕਾ ਜਗਤਾਰ ਕੌਰ ਪਤਨੀ ਮਾ: ਗੁਰਦੇਵ ਸਿੰਘ ਛੀਨਾ ਜੋ ਕਿ ਮਿਤੀ 9 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 16 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ...

ਪੂਰੀ ਖ਼ਬਰ »

ਸਨਮਤੀ ਸਕੂਲ ਦੇ ਬੱਚਿਆਂ ਨੇ ਵਿਸਾਖੀ ਦਾ ਤਿਉਹਾਰ ਮਨਾਇਆ

ਜਗਰਾਉਂ, 12 ਅਪ੍ਰੈਲ (ਜੋਗਿੰਦਰ ਸਿੰਘ)-ਸਨਮਤੀ ਵਿਮਲ ਜੈਨ ਸਕੂਲ 'ਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਸਰਕਾਰ ਦੇ ਆਦੇਸ਼ਾਂ ਅਨੁਸਾਰ ਸਕੂਲ ਬੰਦ ਹੋਣ ਕਰਕੇ ਬੱਚਿਆਂ ਨੇ ਵਿਸਾਖੀ ਦੇ ਤਿਉਹਾਰ ਘਰ 'ਚ ਹੀ ਮਨਾਇਆ ਤੇ ਸਕੂਲ ਸਟਾਫ਼ ਨੇ ਬੱਚਿਆਂ ਨੂੰ ਆਨ-ਲਾਈਨ ਕਲਾਸਾਂ ਵਿਚ ...

ਪੂਰੀ ਖ਼ਬਰ »

ਬੜੰੂਦੀ 'ਚ 125 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲਗਾਈ

ਪੱਖੋਵਾਲ/ਸਰਾਭਾ, 15 ਅਪ੍ਰੈਲ (ਕਿਰਨਜੀਤ ਕੌਰ ਗਰੇਵਾਲ)-ਪਿੰਡ ਬੜੰੂਦੀ 'ਚ ਸਿਹਤ ਵਿਭਾਗ ਵਲੋਂ ਕੋਵਿਡ-19 ਦੀ ਰੋਕਥਾਮ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਤਹਿਤ ਡਾ: ਵਰਿੰਦਰ ਸਿੰਘ ਢੰਡਾਂ ਦੀ ਅਗਵਾਈ ਹੇਠ ਕੈਂਪ ਲਗਾ ਕੇ ਪਿੰਡ ਵਾਸੀਆਂ ਨੂੰ ਵੈਕਸੀਨ ਲਗਾਈ ਗਈ | ਇਸ ...

ਪੂਰੀ ਖ਼ਬਰ »

ਪਮਾਲੀ ਵਿਖੇ ਲਾਇਬ੍ਰੇਰੀ ਦੇ ਕੰਮਾਂ ਦੀ ਸ਼ੁਰੂਆਤ

ਜੋਧਾਂ, 15 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)-ਡਾ: ਬੀ.ਆਰ ਅੰਬੇਡਕਰ ਦੇ 130ਵੇਂ ਜਨਮ ਦਿਨ ਨੂੰ ਮਨਾਉਂਦਿਆਂ ਲਾਗਲੇ ਪਿੰਡ ਪਮਾਲੀ ਵਿਖੇ ਸਰਪੰਚ ਸੁਖਵਿੰਦਰ ਸਿੰਘ ਗੋਲੂ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਡਾ: ਬੀ.ਆਰ ਅੰਬੇਡਕਰ ਦਾ ਬੁੱਤ ਤੇ ਲਾਇਬੇ੍ਰਰੀ ਬਣਾਉਣ ਦੇ ਕੰਮ ਦੀ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਹਠੂਰ, 15 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਕਿਰਤੀ ਕਿਸਾਨ ਯੂਨੀਅਨ ਦੀ ਰਸੂਲਪੁਰ ਵਿਖੇ ਮੀਟਿੰਗ ਹੋਈ | ਜਿਸ 'ਚ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਰਸੂਲਪੁਰ, ਸੁਖਮੰਦਰ ਸਿੰਘ, ਕਰਤਾਰ ਸਿੰਘ, ਨਿਰਮਲ ਸਿੰਘ, ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ, ਗੁਰਮੀਤ ਸਿੰਘ, ...

ਪੂਰੀ ਖ਼ਬਰ »

ਪਾਵਰਕਾਮ ਦਫ਼ਤਰ 'ਚ ਵਿਸ਼ੇਸ਼ ਕੈਂਪ ਲਗਾ ਕੇ ਕਰਵਾਈ ਵੈਕਸੀਨੇਸ਼ਨ

ਰਾਏਕੋਟ, 15 ਅਪ੍ਰੈਲ (ਸੁਸ਼ੀਲ)-ਸਿਹਤ ਵਿਭਾਗ ਦੀ ਟੀਮ ਵਲੋਂ ਸਥਾਨਕ ਪਾਵਰਕਾਮ ਦਫ਼ਤਰ ਵਿਚ ਵਿਸ਼ੇਸ਼ ਕੈਂਪ ਲਗਾ ਕੇ ਪਾਵਰਕਾਮ ਮੁਲਾਜ਼ਮਾਂ ਦੇ ਕੋਵਿਡ ਰੋਕੂ ਟੀਕੇ ਲਗਾਏ ਗਏ | ਇਸ ਕੈਂਪ ਵਿਚ ਸ੍ਰੀ ਅਨਿਲ ਸ਼ਰਮਾ (ਐਸ.ਈ. ਸਬ-ਅਰਬਨ ਲੁਧਿਆਣਾ), ਐੱਸ.ਡੀ.ਐੱਮ ਡਾ: ਹਿਮਾਂਸ਼ੂ ...

ਪੂਰੀ ਖ਼ਬਰ »

ਨਿਰਮਲ ਆਸ਼ਰਮ ਡੇਰਾ ਭੋਰੇ ਵਾਲਾ ਰਸੂਲਪੁਰ ਦੇ ਮੁੱਖ ਅਸਥਾਨ ਦਾ ਲੈਂਟਰ ਪਾਇਆ

ਹਠੂਰ, 15 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪਿੰਡ ਰਸੂਲਪੁਰ ਵਿਖੇ ਸੁਖਾਨੰਦ ਵਾਲਿਆਂ ਦੇ ਅਸਥਾਨ ਨਿਰਮਲ ਆਸ਼ਰਮ ਡੇਰਾ ਭੋਰੇ ਵਾਲਾ ਵਿਖੇ ਸੰਤ ਕਮਲਜੀਤ ਸਿੰਘ ਸੁਖਾਨੰਦ ਵਾਲਿਆਂ ਦੀ ਦੇਖ-ਰੇਖ ਹੇਠ ਬਣ ਰਹੇ ਮੁੱਖ ਅਸਥਾਨ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਤਹਿਤ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲਿਆਂ ਦੇ ਨੀਲੇ ਕਾਰਡ ਹੋ ਸਕਦੇ ਨੇ ਰੱਦ-ਐੱਸ.ਡੀ.ਐੱਮ

ਰਾਏਕੋਟ, 12 ਅਪ੍ਰੈਲ (ਸੁਸ਼ੀਲ)-ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਲਈ ਨੇੜਲੇ ਪਿੰਡ ਸੁਖਾਣਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਦਾ ਜਾਇਜ਼ਾ ਲੈਣ ਲਈ ਐੱਸ.ਡੀ.ਐੱਮ. ਡਾ. ਹਿਮਾਂਸ਼ੂ ਗੁਪਤਾ ਅੱਜ ਪਿੰਡ ਸੁਖਾਣਾ ...

ਪੂਰੀ ਖ਼ਬਰ »

ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀ 6ਵੀਂ ਦੇ ਜੋੜ ਮੇਲੇ ਦੇ ਅਖ਼ੀਰਲੇ ਦਿਨ ਧਾਰਮਿਕ ਦੀਵਾਨ ਸਜਾਇਆ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀਂ 6ਵੀਂ ਪਿੰਡ ਧਾਲੀਆਂ ਵਿਖੇ ਸਾਲਾਨਾ ਜੋੜ ਮੇਲੇ ਦੇ ਅਖ਼ਰੀਲੇ ਦਿਨ ਧਾਰਮਿਕ ਦੀਵਾਨ ਸਜਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਪ੍ਰਧਾਨ ਸ਼ੇਰਜੰਗ ਸਿੰਘ ਤੇ ...

ਪੂਰੀ ਖ਼ਬਰ »

ਬਲੌਜ਼ਮ ਸਕੂਲ ਵਿਖੇ ਆਨ-ਲਾਈਨ ਵਿਸਾਖੀ ਦਾ ਤਿਉਹਾਰ ਮਨਾਇਆ

ਜਗਰਾਉਂ, 15 ਅਪ੍ਰੈਲ (ਜੋਗਿੰਦਰ ਸਿੰਘ)-ਬਲੌਜ਼ਮ ਕਾਨਵੈਂਟ ਸਕੂਲ ਲੀਲਾਂ ਮੇਘ ਸਿੰਘ ਵਿਖੇ ਵਿਸਾਖੀ ਬੜੀ ਸ਼ਰਧਾਪੂਰਵਕ ਮਨਾਈ ਗਈ | ਬੇਸ਼ੱਕ ਸਰਕਾਰੀ ਹੁਕਮਾਂ ਅਨੁਸਾਰ ਸਕੂਲ ਬੰਦ ਹਨ ਪਰ ਬੱਚਿਆਂ ਵਲੋਂ ਘਰਾਂ 'ਚ ਵਿਸਾਖੀ ਮਨਾਈ ਗਈ ਤੇ ਸਕੂਲ ਦੇ ਸਟਾਫ਼ ਵਲੋਂ ਆਨਲਾਈਨ ...

ਪੂਰੀ ਖ਼ਬਰ »

ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ 18 ਨੂੰ

ਲੋਕ ਕਵੀ ਸੰਤ ਰਾਮ ਉਦਾਸੀ ਮੁੱਲਾਂਪੁਰ-ਦਾਖਾ, 15 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਸਾਹਿਤ 'ਚ ਜੁਝਾਰੂ ਤੇ ਕ੍ਰਾਂਤੀਕਾਰੀ ਵਿਚਾਰਾਂ ਵਾਲੇ ਕਵੀ ਸੰਤ ਰਾਮ ਉਦਾਸੀ ਦੇ 82ਵੇਂ ਜਨਮ ਦਿਨ ਨੂੰ ਸਮਰਪਿਤ ਹੁੰਦਿਆਂ ਦਸਮੇਸ਼ ਕਿਸਾਨ ਯੂਨੀਅਨ ਪੰਜਾਬ ਵਲੋਂ ਲੋਕ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਲਗਾਈ

ਹਠੂਰ, 15 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿਚ ਸ਼ੁਰੂ ਕੀਤੀ ਐੱਲ.ਕੇ.ਜੀ. ਤੇ ਯੂ.ਕੇ.ਜੀ. ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਇਸ ਸਬੰਧੀ ਸਿਖਲਾਈ ਦੇਣ ਲਈ ਬੀ.ਆਰ.ਸੀ. ਇਮਾਰਤ ਤੇ ਸਰਕਾਰੀ ਪ੍ਰਾਇਮਰੀ ਸਕੂਲ ...

ਪੂਰੀ ਖ਼ਬਰ »

ਸਿਹਤ ਕਰਮਚਾਰੀ ਮੋਨੂੰ ਆਂਡਲੂ ਦੀ ਮੌਤ 'ਤੇ ਦੁੱਖ ਪ੍ਰਗਟ

ਲੋਹਟਬੱਦੀ, 15 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਸਿਹਤ ਵਿਭਾਗ ਤੋਂ ਸੇਵਾਮੁਕਤ ਜਸਵੰਤ ਰਾਏ ਆਂਡਲੂ ਸੀਨੀਅਰ ਫਾਰਮਾਸਿਸਟ ਅਤੇ ਨਿਊ ਜੇ.ਪੀ. ਡਰੱਗ ਸਟੋੋਰ ਪੱਖੋਵਾਲ ਵਾਲਿਆਂ ਦਾ ਇਕਲੌਤਾ ਪੁੱਤਰ ਮੁਨੀਸ਼ ਵਰਮਾ ਮੋਨੂ ਫਾਰਮਾਸਿਸਟ ਸਿਹਤ ਕੇਂਦਰ ਘੁੰਗਰਾਣਾ ਜੋ ਕਿ ...

ਪੂਰੀ ਖ਼ਬਰ »

ਏ.ਐਸ.ਆਈ ਸੁਖਮੰਦਰ ਸਿੰਘ ਨੇ ਅਹੁਦਾ ਸੰਭਾਲਿਆ

ਭੰੂਦੜੀ, 15 ਅਪ੍ਰੈਲ (ਕੁਲਦੀਪ ਸਿੰਘ ਮਾਨ)-ਸਥਾਨਕ ਪੁਲਿਸ ਚੌਂਕੀ ਭੂੰਦੜੀ ਦੇ ਨਵੇਂ ਇੰਚਾਰਜ ਵਜੋਂ ਏ.ਐਸ.ਆਈ ਸੁਖਮੰਦਰ ਸਿੰਘ ਨੇ ਅਹੁਦਾ ਸੰਭਾਲਦਿਆਂ ਹੀ ਸਮਾਜ ਵਿਰੋਧੀ ਅਨਸਰਾਂ ਦਾ ਸਿਕੰਜ਼ਾ ਕਸਿਆ | ਉਨ੍ਹਾਂ ਇਲਾਕਾ ਨਿਵਾਸੀਆਂ ਤੋਂ ਸਮੈਕ ਤਸਕਰੀ ਰੋਕਣ ਤੇ ਸਮਾਜਿਕ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਬੱਚਿਆਂ ਦਾ ਦਾਖ਼ਲਾ ਵਧਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ

ਚੌਂਕੀਮਾਨ, 15 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਸ਼ਹੀਦ ਹਰਭਜਨ ਸਿੰਘ ਸਰਕਾਰੀ ਹਾਈ ਸਕੂਲ ਚਚਰਾੜੀ ਦੇ ਸਕੂਲ ਮੁਖੀ ਮੈਡਮ ਸਿੰਮਲਜੀਤ ਕੌਰ ਦੀ ਅਗਵਾਈ 'ਚ ਸਮੂਹ ਸਕੂਲ ਸਟਾਫ਼ ਵਲੋਂ ਪਿੰਡ ਚਚਰਾੜੀ ਦੇ ...

ਪੂਰੀ ਖ਼ਬਰ »

ਦਾਖਾ ਨੇ ਲੋਧੀਵਾਲ ਦੀ ਦਾਣਾ ਮੰਡੀ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਸਿੱਧਵਾਂ ਬੇਟ, 15 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਇੰਚਾਰਜ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਪੰਜਾਬ ਤੇ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ ਨੇ ਮਾਰਕਿਟ ਕਮੇਟੀ ਸਿੱਧਵਾਂ ਬੇਟ ...

ਪੂਰੀ ਖ਼ਬਰ »

ਗਲੀਆਂ ਪੱਕੀਆਂ ਕਰਨ ਦਾ ਉਦਘਾਟਨ

ਭੂੰਦੜੀ, 15 ਅਪ੍ਰੈਲ (ਕੁਲਦੀਪ ਸਿੰਘ ਮਾਨ)-ਪਿੰਡ ਤਲਵੰਡੀ ਨੌ ਆਬਾਦ ਵਿਖੇ ਸਰਪੰਚ ਪ੍ਰੀਤੋਂ ਅਤੇ ਗ੍ਰਾਮ ਪੰਚਾਇਤ ਵਲੋਂ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਹਲਕਾ ਦਾਖਾ ਦੇ ਇੰਚਾਰਜ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮੀਟਿੰਗ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਆਲ ਇੰਡੀਆ ਕਿਸਾਨ ਸਭਾ ਤੇ ਆਲ ਇੰਡੀਆ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਰਾਏਕੋਟ ਦੀ ਮੀਟਿੰਗ ਹਰਪਾਲ ਸਿੰਘ ਭੈਣੀ ਦਰੇੜਾ ਅਤੇ ਰਣਧੀਰ ਸਿੰਘ ਢੇਸੀ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਵਿਸਾਖੀ ਮੌਕੇ ਸਕੁੂਲਾਂ ਵਲੋਂ ਦਾਖ਼ਲਿਆਂ ਲਈ ਕੀਤਾ ਪ੍ਰਚਾਰ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਹੇਠ ਸੂਬੇ ਦੇ ਸਰਕਾਰੀ ਸਕੂਲਾਂ 'ਚ ਸੈਸ਼ਨ 2021-22 ਲਈ ਸ਼ੁਰੂ ਹੋਏ ਦਾਖਲਿਆਂ ਦੌਰਾਨ ਵੱਧ ...

ਪੂਰੀ ਖ਼ਬਰ »

ਦਾਣਾ ਮੰਡੀ ਤਲਵੰਡੀ ਰਾਏ ਵਿਖੇ ਕਣਕ ਦੀ ਖਰੀਦ ਸ਼ੁਰੂ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਤਲਵੰਡੀ ਰਾਏ ਵਿਖੇ ਕਣਕ ਦੀ ਖਰੀਦ ਦੀ ਸ਼ੁਰੂਆਤ ਮਾਰਕਿਟ ਕਮੇਟੀ ਰਾਏਕੋਟ ਦੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਤੇ ਵਾਈਸ ਚੇਅਰਮੈਨ ਸੁਦਰਸ਼ਨ ਜੋਸ਼ੀ ਵਲੋਂ ਕਰਵਾਈ ਗਈ | ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ...

ਪੂਰੀ ਖ਼ਬਰ »

170 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਾਈ

ਜਗਰਾਉਂ, 15 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਵਾਰਡ ਨੰਬਰ-13 ਵਿਖੇ ਕੌਂਸਲਰ ਅਨੀਤਾ ਸਭਰਵਾਲ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ ਲਗਾਇਆ | ਇਸ ਕੈਂਪ ਦਾ ਉਦਘਾਟਨ ਬਲਾਕ ਪ੍ਰਧਾਨ ਕਾਂਗਰਸ ਰਵਿੰਦਰ ਕੁਮਾਰ ਸਭਰਵਾਲ ਵਲੋਂ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਰਕਬਾ ਟੋਲ 'ਤੇ ਭੀਮ ਰਾਓ ਜੈਯੰਤੀ ਮੌਕੇ ਨਾਟਕ 'ਲੀਰਾਂ' ਦੀ ਪੇਸ਼ਕਾਰੀ

ਮੁੱਲਾਂਪੁਰ-ਦਾਖਾ, 15 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨਕਾਰੀ ਕਿਸਾਨ-ਮਜਦੂਰ, ਸੰਯੁਕਤ ਮੋਰਚੇ ਦੀ ਦੂਜੀ ਲੇਅਰ ਰਕਬਾ ਟੋਲ ਬੈਰੀਅਰ 'ਤੇ ਲੜੀਵਾਰ ਧਰਨਾ ਮਾਰੀ ਬੈਠੇ ਕਿਸਾਨ-ਮਜ਼ਦੂਰਾਂ ਵਲੋਂ ...

ਪੂਰੀ ਖ਼ਬਰ »

ਗੁਰਦੁਆਰਾ ਕੈਂਬਾ ਸਾਹਿਬ ਪਿੰਡ ਧਾਲੀਆਂ ਵਿਖੇ ਜੋੜ ਮੇਲੇ ਦੌਰਾਨ ਕੁਸ਼ਤੀ (ਦੰਗਲ) ਮੁਕਾਬਲੇ ਕਰਵਾਏ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀਂ 6ਵੀਂ ਪਿੰਡ ਧਾਲੀਆਂ ਦੇ ਸਾਲਾਨਾ ਜੋੜ ਮੇਲੇ ਦੇ ਅਖੀਰਲੇ ਦਿਨ ਪਹਿਲਵਾਨਾਂ ਦੇ ਕੁਸ਼ਤੀ (ਦੰਗਲ) ਮੁਕਾਬਲੇ ਕਰਵਾਏ ਗਏ | ਇਸ ਕੁਸ਼ਤੀ (ਦੰਗਲ) ਮੁਕਾਬਲਿਆਂ ਦੌਰਾਨ ਦਰਜਨਾਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 'ਸੰਵਿਧਾਨ ਬਚਾਓ ਦੇਸ਼ ਬਚਾਓ' ਤਹਿਤ ਸਮਾਗਮ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਭੈਣੀ ਬੜਿੰਗਾਂ ਵਿਖੇ ਸੰਯੁਕਤ ਮੋਰਚੇ ਵਲੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ 'ਸੰਵਿਧਾਨ ਬਚਾਓ, ਦੇਸ਼ ਬਚਾਓ' ਦੇ ਨਾਅਰੇ ਤਹਿਤ ਡਾ: ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਤੇ ਜਲਿ੍ਹਆਂਵਾਲੇ ਬਾਗ ਦੇ ਸ਼ਹੀਦਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX