ਤਾਜਾ ਖ਼ਬਰਾਂ


ਪੰਜਾਬ ਕੈਬਨਿਟ ਦੀ 25 ਅਕਤੂਬਰ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਜੰਮੂ -ਕਸ਼ਮੀਰ: ਐਨ.ਆਈ.ਏ. ਨੇ 6 ਥਾਵਾਂ 'ਤੇ ਕੀਤੀ ਛਾਪੇਮਾਰੀ, 8 ਲੋਕਾਂ ਨੂੰ ਕੀਤਾ
. . .  1 day ago
ਪੋਲੈਂਡ ਨੇ ਭਾਰਤ ਦੀ ਕੋਵੀਸ਼ੀਲਡ ਵੈਕਸੀਨ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ : ਬ੍ਰਿਟੇਨ ਦੀ ਵਿਦੇਸ਼ ਸਕੱਤਰ ਐਲਿਜ਼ਾਬੈਥ ਟਰੱਸ ਨੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਂਗੂ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ, 22 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਵਿਖੇ ਡੇਂਗੂ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਮੌਤਾਂ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੋਂ ਦੀ ਦੁੱਲਟ ਪੱਤੀ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ। ਇਸ ਬਜ਼ੁਰਗ ਦਾ ਅਜੇ...
ਐਨ.ਸੀ.ਬੀ. ਨੇ ਅੱਜ ਫਿਰ ਅਨੰਨਿਆ ਪਾਂਡੇ ਨੂੰ ਸੱਦਿਆ, 4 ਘੰਟੇ ਤੱਕ ਚੱਲੀ ਪੁੱਛਗਿੱਛ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਆਰੀਅਨ ਖਾਨ ਨਾਲ ਅਨੰਨਿਆ ਪਾਂਡੇ ਦੀ ਚੈਟ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਕੋਲੋਂ ਐਨ.ਸੀ.ਬੀ. ਨੇ ਪੁੱਛ ਪੜਤਾਲ ਕੀਤੀ। ਪਹਿਲੇ ਦਿਨ ਤੋਂ ਬਾਅਦ ਵੀ ਅੱਜ ਦੂਸਰੇ ਦਿਨ ਵੀ ਅਨੰਨਿਆ ਪਾਂਡੇ ਨੂੰ ਐਨ.ਸੀ.ਬੀ. ਨੇ ਪੁੱਛਗਿੱਛ ਲਈ ਸੱਦਿਆ। ਜਿੱਥੇ ਕਰੀਬ 4 ਘੰਟਿਆਂ ਤੱਕ ਉਸ ਕੋਲੋਂ ਜਾਂਚ ਹੋਈ ਹੈ...
ਪੀ.ਪੀ.ਐਸ.ਸੀ. ਦੇ ਨਵੇਂ ਨਿਯੁਕਤ ਚੇਅਰਮੈਨ ਨੂੰ ਰਾਜਪਾਲ ਨੇ ਮੁੱਖ ਮੰਤਰੀ ਦੀ ਮੌਜੂਦਗੀ 'ਚ ਚੁਕਾਈ ਸਹੁੰ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਜਗਬੰਸ ਸਿੰਘ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਅਹੁਦੇ ਦੀ ਸਹੁੰ ਚੁਕਾਈ ਗਈ...
ਸੁੱਖੀ ਰੰਧਾਵਾ ਮੇਰੇ 'ਤੇ ਹੁਣ ਕਰ ਰਹੇ ਨਿੱਜੀ ਹਮਲੇ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਹਮਲਾ ਸਾਧਦੇ ਹੋਏ ਕਿਹਾ ਹੈ ਕਿ ਉਹ ਉਨ੍ਹਾਂ 'ਤੇ ਨਿੱਜੀ ਹਮਲੇ ਕਰ ਰਹੇ ਹਨ। ਅਜੇ ਉਨ੍ਹਾਂ (ਸੁਖਜਿੰਦਰ ਸਿੰਘ ਰੰਧਾਵਾ) ਨੂੰ ਅਹੁਦਾ ਸੰਭਾਲਿਆ ਨੂੰ ਇਕ...
ਸੜਕ ਹਾਦਸੇ ' ਬਜ਼ੁਰਗ ਔਰਤ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਵੇਲੇ ਸੁਨਾਮ ਲਹਿਰਾਗਾਗਾ ਰੋਡ 'ਤੇ ਸਥਾਨਕ ਨਵੀਂ ਅਨਾਜ ਮੰਡੀ ਨੇੜੇ ਹੋਏ ਸੜਕ ਹਾਦਸੇ 'ਚ ਇਕ ਬਜ਼ੁਰਗ ਔਰਤ ਦੀ ਮੌਤ ...
ਭਾਰਤ ਅਤੇ ਇੰਗਲੈਂਡ ਵਿਚਾਲੇ ਐਲ.ਵੀ. ਇੰਸ਼ੋਰੈਂਸ ਟੈਸਟ ਸੀਰੀਜ਼ ਦਾ ਪੰਜਵਾਂ ਮੈਚ ਜੁਲਾਈ 2022 ਵਿਚ ਜਾਵੇਗਾ ਖੇਡਿਆ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਭਾਰਤ ਅਤੇ ਇੰਗਲੈਂਡ ਵਿਚਾਲੇ ਐਲ.ਵੀ. ਇੰਸ਼ੋਰੈਂਸ ਟੈਸਟ ਸੀਰੀਜ਼ ਦਾ ਪੰਜਵਾਂ ਮੈਚ ਦੁਬਾਰਾ ਤਹਿ ਕੀਤਾ ਗਿਆ ਹੈ ਅਤੇ ਹੁਣ ਇਹ ਮੈਚ ਜੁਲਾਈ 2022 ਵਿਚ ਹੋਵੇਗਾ...
ਲਮਖਾਗਾ ਬਾਰਡਰ ਨੇੜੇ ਹੋਈ ਬਰਫ਼ਬਾਰੀ ਦੇ ਕਾਰਨ 11 ਲੋਕ ਲਾਪਤਾ, 5 ਲਾਸ਼ਾਂ ਹੋਈਆਂ ਬਰਾਮਦ
. . .  1 day ago
ਸ਼ਿਮਲਾ , 22 ਅਕਤੂਬਰ - ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀ ਲਮਖਾਗਾ ਸਰਹੱਦ ਦੇ ਨੇੜੇ ਖੇਤਰ ਵਿਚ ਹੋਈ ਬਰਫ਼ਬਾਰੀ ਦੇ ਕਾਰਨ ਜਿਹੜੇ ਲੋਕ ਉੱਥੇ ਟਰੈਕਿੰਗ ਲਈ ਗਏ ਸਨ ਉਹ ਅਚਾਨਕ ਬਰਫ਼ਬਾਰੀ ਵਿਚ ਫਸ ਗਏ...
ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨੌਜਵਾਨ ਕਾਬੂ
. . .  1 day ago
ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਢਾਈ ਕਿੱਲੋ ਹੈਰੋਇਨ, ਪੰਜ ਕਿੱਲੋ ਅਫ਼ੀਮ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ...
ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਲਈ ਨਵੇਂ ਦਿਸ਼ਾ ਨਿਰਦੇਸ਼ ਨਿਰਧਾਰਤ
. . .  1 day ago
ਸ਼੍ਰੀਨਗਰ, 22 ਅਕਤੂਬਰ - ਜੰਮੂ -ਕਸ਼ਮੀਰ ਸਰਕਾਰ ਨੇ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਨੂੰ ਨਿਯਮਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਨਿਰਧਾਰਤ ਕੀਤੇ ਹਨ...
ਪੀ.ਐੱਸ.ਪੀ.ਸੀ.ਐਲ. ਵਲੋਂ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮਨਜ਼ੂਰ
. . .  1 day ago
ਚੰਡੀਗੜ੍ਹ, 22 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐਲ.) ਨੇ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਨੂੰ ਮਨਜ਼ੂਰ ਕਰ ਲਿਆ ਹੈ। 96,911 ਘਰੇਲੂ ਖਪਤਕਾਰਾਂ ਵਿਚੋਂ 77.37 ਕਰੋੜ ਜਿਨ੍ਹਾਂ ਦਾ ਲੋਡ...
ਇਕ ਮਹੀਨੇ ਵਿਚ ਚੰਨੀ ਸਰਕਾਰ ਨੇ ਕੀ ਕੀਤਾ - ਬਿਕਰਮ ਸਿੰਘ ਮਜੀਠੀਆ
. . .  1 day ago
ਅੰਮ੍ਰਿਤਸਰ , 22 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਇਕ ਮਹੀਨੇ ਵਿਚ ਚੰਨੀ ਸਰਕਾਰ ਨੇ ਕੀ ਕੀਤਾ ਹੈ | ਇਸ ਮੌਕੇ ਉਨ੍ਹਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ 'ਤੇ...
ਮੁਹੰਮਦ ਯੂਨਸ ਬਖ਼ਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮਲੇਰਕੋਟਲਾ ਹਲਕੇ ਤੋਂ ਉਮੀਦਵਾਰ
. . .  1 day ago
ਮਲੇਰਕੋਟਲਾ, 22 ਅਕਤੂਬਰ ( ਮੁਹੰਮਦ ਜ਼ਮੀਲ,ਮੁਹੰਮਦ ਹਨੀਫ ਥਿੰਦ) - ਮੁਹੰਮਦ ਯੂਨਸ ਬਖ਼ਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮਲੇਰਕੋਟਲਾ ਹਲਕੇ ਤੋਂ...
ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਂਦੇ ਰਸਤੇ 'ਤੇ ਦਿੱਤਾ ਧਰਨਾ
. . .  1 day ago
ਖਰੜ, 22 ਅਕਤੂਬਰ (ਗੁਰਮੁੱਖ ਸਿੰਘ ਮਾਨ ) - ਵਿਸ਼ੇਸ਼ ਅਧਿਆਪਕ ਯੂਨੀਅਨ ਆਈ. ਈ. ਆਰ. ਟੀਜ. ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਹਸਪਤਾਲ ਰੋਡ 'ਤੇ ਜਿੱਥੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਰਸਤਾ ਜਾਂਦਾ ਹੈ...
ਕਰਜ਼ਾਈ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ
. . .  1 day ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਨੇੜਲੇ ਪਿੰਡ ਮੂਸਾ ਦੇ ਕਰਜ਼ਾਈ ਕਿਸਾਨ ਗੁਰਪ੍ਰੀਤ ਸਿੰਘ (45) ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਡੇਢ ਏਕੜ ਜ਼ਮੀਨ ਦਾ ਮਾਲਕ ਇਹ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ...
ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 22 ਅਕਤੂਬਰ - ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਨਸ਼ਿਆਂ ਦੇ ਵਿਰੁੱਧ, ਅੱਤਵਾਦੀ ਗਤੀਵਿਧੀਆਂ ਦੇ ਵਿਰੁੱਧ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਵਿਰੁੱਧ ਇਨ੍ਹਾਂ...
ਕੈਪਟਨ ਦੀ ਮਹਿਲਾ ਦੋਸਤ ਦੇ ਆਈ.ਐਸ.ਆਈ. ਨਾਲ ਸੰਬੰਧ ਹਨ ਜਾਂ ਨਹੀਂ ਇਸ ਦੀ ਹੋਵੇਗੀ ਜਾਂਚ - ਰੰਧਾਵਾ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਅਰੂਸਾ ਆਲਮ ਦੇ ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਸੰਬੰਧ ਹਨ ਜਾਂ ਨਹੀਂ ਇਸ 'ਤੇ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਡੀ.ਜੀ.ਪੀ. ਤੋਂ ...
ਹਰੀਸ਼ ਚੌਧਰੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਹਰੀਸ਼ ਚੌਧਰੀ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ...
ਅਨੰਨਿਆ ਪਾਂਡੇ ਪਹੁੰਚੀ ਐਨ.ਸੀ.ਬੀ. ਦਫ਼ਤਰ, ਅੱਜ ਫਿਰ ਹੋਵੇਗੀ ਪੁੱਛਗਿੱਛ
. . .  1 day ago
ਮੁੰਬਈ, 22 ਅਕਤੂਬਰ - ਕਰੂਜ਼ ਸ਼ਿਪ ਡਰਗਜ਼ ਮਾਮਲੇ ਵਿਚ ਅਭਿਨੇਤਰੀ ਅਨੰਨਿਆ ਪਾਂਡੇ ਪੁੱਛਗਿੱਛ ਲਈ ਐਨ.ਸੀ.ਬੀ. ਦਫ਼ਤਰ ...
ਹਰਸਿਮਰਤ ਕੌਰ ਬਾਦਲ ਦਾ ਕਿਰਤੀ ਕਿਸਾਨ ਮਜ਼ਦੂਰ ਏਕਤਾ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ
. . .  1 day ago
ਨੱਥੂਵਾਲਾ ਗਰਬੀ ( ਬਾਘਾਪੁਰਾਣਾ) - 22 ਅਕਤੂਬਰ (ਸਾਧੂ ਰਾਮ ਲੰਗੇਆਣਾ, ਗੁਰਮੀਤ ਸਿੰਘ ਮਾਣੂੰਕੇ) - ਸਾਬਕਾ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ...
ਸਿਵਲ ਸਰਜਨਾਂ ਦੀਆਂ ਬਦਲੀਆਂ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਸਰਕਾਰ ਵਲੋਂ ਸਿਵਲ ਸਰਜਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ...
ਸ਼ਰਜੀਲ ਇਮਾਮ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 2019 ਦੇ ਜਾਮੀਆ ਦੰਗਿਆਂ ਦੇ ਮਾਮਲੇ ਵਿਚ ਜੇ.ਐਨ.ਯੂ. ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਕਥਿਤ ਤੌਰ 'ਤੇ ਭੜਕਾਊ ਭਾਸ਼ਣ ਦੇਣ ਅਤੇ ਹਿੰਸਾ ਭੜਕਾਉਣ ਦੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ ਜਾਰੀ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਇਸ ਦੇ ਬਾਵਜੂਦ ਲੋਕਾਂ ਵਲੋਂ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਲੈ ਕੇ ਲਾਪ੍ਰਵਾਹੀ ਵਰਤੀ ਜਾ ਰਹੀ ਹੈ | ਇਸ ਦੇ ਨਾਲ ਹੀ ਲੋਕ ਭੀੜ-ਭਾੜ ਵਾਲੇ ਬਜ਼ਾਰਾਂ ਵਿਚ ਬਿਨਾ ਮਾਸਕ ਤੋਂ ਵੀ ਘੁੰਮਦੇ ਦੇਖੇ ਜਾ ਸਕਦੇ ਹਨ, ਹਾਲਾਂਕਿ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਮਾਸਕ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਲੋਕਾਂ ਵਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਅੱਖੋਂ-ਪਰੋਖੇ ਕਰਕੇ ਨਾ ਹੀ ਮਾਸਕ ਅਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ | ਸੈਕਟਰ-17 ਮਾਰਕਿਟ, ਸੈਕਟਰ-22 ਸਾਸ਼ਤਰੀ ਮਾਰਕੀਟ, ਸੈਕਟਰ-19 ਮਾਰਕੀਟ, ਸੈਕਟਰ-18 ਮਾਰਕੀਟ ਜਿੱਥੇ ਹਰ ਸਮੇਂ ਭੀੜ ਰਹਿੰਦੀ ਹੈ, ਉੱਥੇ ਲੋਕਾਂ ਵਲੋਂ ਸਮਾਜਿਕ ਦੂਰੀ ਦੇ ਨਿਯਮਾਂ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ | ਇਸ ਦੇ ਨਾਲ ਹੀ ਬਿਨ੍ਹਾਂ ਮਾਸਕ ਤੋਂ ਵੀ ਕਾਫ਼ੀ ਲੋਕ ਮਾਰਕੀਟਾਂ ਵਿਚ ਘੁੰਮਦੇ ਦੇਖੇ ਜਾ ਸਕਦੇ ਹਨ | ਜੇਕਰ ਇਸੇ ਤਰ੍ਹਾਂ ਨਿਯਮਾਂ ਨੂੰ ਲੈ ਕੇ ਲਾਪ੍ਰਵਾਹੀ ਜਾਰੀ ਰਹੀ ਤਾਂ ਇਸ ਦੇ ਸਿੱਟੇ ਕਾਫ਼ੀ ਭਿਆਨਕ ਹੋ ਸਕਦੇ ਹਨ | ਜ਼ਿਕਰਯੋਗ ਹੈ ਕਿ ਜਨਵਰੀ-ਫਰਵਰੀ ਮਹੀਨੇ ਵਿਚ ਚੰਡੀਗੜ੍ਹ ਵਿਚ ਰੋਜ਼ ਲਗਪਗ 15-20 ਹੀ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ, ਜਦਕਿ ਮਾਰਚ ਤੋਂ ਬਾਅਦ ਸ਼ਹਿਰ ਵਿਚ ਕੋਰੋਨਾ ਦੇ ਮਾਮਲੇ ਇਕਦਮ ਵਧਣੇ ਸ਼ੁਰੂ ਹੋ ਗਏ | ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿਚ ਹਰ ਰੋਜ਼ ਲਗਪਗ 400 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ | ਅੱਜ ਵੀ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ 412 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ | ਅੱਜ ਚੰਡੀਗੜ੍ਹ ਵਿਚ ਕੋਰੋਨਾ ਦੇ ਐਕਵਿਟ ਕੇਸਾਂ ਦੀ ਗਿਣਤੀ ਵਧ ਕੇ 3371 ਤੱਕ ਪੁੱਜ ਗਈ ਹੈ, ਪਰ ਇਸ ਦੇ ਬਾਵਜੂਦ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਾਜ਼ਾਰਾਂ ਵਿਚ ਆਮ ਦੇਖੇ ਜਾ ਸਕਦੇ ਹਨ |

ਥਾਪਰ ਯੂਨੀਵਰਸਿਟੀ ਪਟਿਆਲਾ ਆਰ. ਟੀ. ਆਈ. ਦੇ ਦਾਇਰੇ ਵਿਚ ਆਉਂਦੀ ਹੈ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)- ਰਾਜ ਸੂਚਨਾ ਕਮਿਸ਼ਨ, ਪੰਜਾਬ (ਐਸ.ਆਈ.ਸੀ.) ਨੇ ਥਾਪਰ ਯੂਨੀਵਰਸਿਟੀ ਪਟਿਆਲਾ ਨੂੰ 'ਜਨਤਕ ਅਥਾਰਟੀ' ਘੋਸ਼ਿਤ ਕੀਤਾ ਹੈ ਅਤੇ ਅਪੀਲਕਰਤਾ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਫੋਰਟਿਸ ਨਾਨ-ਸਰਜੀਕਲ ਇੰਪਲਾਂਟ ਕਲੀਨਿਕ ਨੇ ਹਰ ਪਾਸੇ ਤੋਂ ਨਿਰਾਸ਼ ਹੋ ਚੁੱਕੇ ਦਿਲ ਦੇ ਮਰੀਜ਼ ਨੂੰ ਇਕ ਨਵਾਂ ਜੀਵਨ ਦਿੱਤਾ

ਚੰਡੀਗੜ੍ਹ , 15 ਅਪ੍ਰੈਲ (ਅ.ਬ)-ਸ਼ਿਮਲਾ ਦੇ 86 ਸਾਲਾ ਮਰੀਜ਼ ਕਰਨਲ ਰਾਜ ਕੁਮਾਰ ਹਾਸਕਰ ਜਿਨ੍ਹਾਂ ਨੂੰ ਐਡਵਾਂਸਡ ਆਯੋਰਟਿਕ ਸਟੇਨੋਸਿਸ ਦੇ ਹਾਰਟ ਫੇਲੀਅਰ ਅਤੇ ਬਲੋਕਡ ਕੋਰੇਨਰੀ ਦੇ ਨਾਲ ਹਸਪਤਾਲ ਵਿਚ ਲਿਆਇਆ ਗਿਆ ਸੀ, ਨੂੰ ਫੋਰਟਿਸ ਹਸਪਤਾਲ, ਮੋਹਾਲੀ ਵਿਚ ਇਕ ਨਵੀਂ ...

ਪੂਰੀ ਖ਼ਬਰ »

ਵਿਆਹ ਦਾ ਸਮਾਂ ਰਾਤ ਦੀ ਥਾਂ ਦਿਨ ਨੂੰ ਕੀਤਾ ਜਾਏ-ਖੱਟਰ

ਚੰਡੀਗੜ੍ਹ, 15 ਅਪ੍ਰੈਲ (ਐਨ. ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਅਤੇ ਸੂਬੇ ਵਿਚ ਰੋਜ਼ਾਨਾ ਵਧਦੇ ਕੋਰੋਨਾ ਮਾਮਲਿਆਂ ਦੇ ਚਲਦੇ ਸਾਨੂੰ ਸਖ਼ਤ ਸਾਵਧਾਨੀ ਵਰਤਣੀ ਹੋਵੇਗੀ | ਪਿਛਲੇ ਸਾਲ ਲਾਕਡਾਊਨ ਕਾਰਨ ਆਰਥਿਕ ਗਤੀਵਿਧੀਆਂ ਰੁੱਕ ਗਈ ...

ਪੂਰੀ ਖ਼ਬਰ »

ਡਾਕਟਰ ਦੇ ਨਾਂਅ 'ਤੇ ਕਰਜ਼ਾ ਲੈਣ ਲਈ ਧੋਖਾਧੜੀ ਕਰਨ 'ਤੇ ਮਾਮਲਾ ਦਰਜ

ਚੰਡੀਗੜ੍ਹ, 15 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਮੋਹਾਲੀ ਦੇ ਰਹਿਣ ਵਾਲੇ ਇਕ ਡਾਕਟਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੁਝ ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਪ੍ਰਵੀਨ ਸ਼ਰਮਾ ਨੇ ਪੁਲਿਸ ...

ਪੂਰੀ ਖ਼ਬਰ »

ਸ਼ਹਿਰ ਵਿਚ ਝਪਟਮਾਰੀ ਦੇ ਦੋ ਮਾਮਲੇ ਦਰਜ

ਚੰਡੀਗੜ੍ਹ, 15 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਝਪਟਮਾਰੀ ਦੇ ਦੋ ਮਾਮਲੇ ਪੁਲਿਸ ਨੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਪਿੰਡ ਦੜੂਆ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਯੂ.ਕੇ. ਵੈਰੀਐਂਟ ਦਾ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)- ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਫ਼ੀ ਤੇਜ਼ੀ ਨਾਲ ਫੈਲ ਰਹੀ ਹੈ | ਇਹ ਮੰਨਿਆ ਜਾ ਰਿਹਾ ਸੀ ਕਿ ਇਸ ਲਹਿਰ ਦੇ ਤੇਜ਼ ਹੋਣ ਪਿੱਛੇ ਯੂ.ਕੇ ਵੇਰੀਐਂਟ ਜ਼ਿੰਮੇਵਾਰ ਹੈ | ਇਹ ਪੀ.ਜੀ.ਆਈ. ਵਲੋਂ ਅੱਗੇ ਭੇਜੇ ਸੈਂਪਲਾਂ ਦੀ ਜਾਂਚ ...

ਪੂਰੀ ਖ਼ਬਰ »

ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਨੂੰ ਅੰਜਾਮ ਤੱਕ ਪਹੁੰਚਾਏਗੀ ਕਾਂਗਰਸ ਸਰਕਾਰ-ਜਾਖੜ

ਚੰਡੀਗੜ੍ਹ, 15 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਬੇਅਦਬੀ ਤੇ ਪੁਲਿਸ ਗੋਲੀਕਾਂਡ ਕੇਸਾਂ ਵਿਚ ਹਾਈਕੋਰਟ ਦੇ ਫ਼ੈਸਲੇ ਮਗਰੋਂ ਪੰਜਾਬ 'ਚ ਗਰਮਾਈ ਰਾਜਨੀਤੀ 'ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਕੁੱਦ ਪਏ ਹਨ | ਅੱਜ ਜਾਖੜ ਨੇ ਇੱਥੇ ਕਿਹਾ ਕਿ ਸੂਬੇ ਦੇ ਮੁੱਖ ...

ਪੂਰੀ ਖ਼ਬਰ »

ਪੁਲਿਸ ਵਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਵੀਡੀਓ ਵਾਇਰਲ

ਚੰਡੀਗੜ੍ਹ, 15 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-49 ਵਿਚ ਹਿਮਾਚਲ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਲੋਂ ਸਾਂਝੇ ਤੌਰ 'ਤੇ ਲੁੱਟ ਦੇ ਮਾਮਲੇ ਵਿਚ ਫ਼ਰਾਰ ਚੱਲ ਰਹੇ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ | ਸੂਤਰਾਂ ਤੋਂ ਮਿਲੀ ...

ਪੂਰੀ ਖ਼ਬਰ »

ਪੰਚਕੂਲਾ 'ਚ ਕੋਰੋਨਾ ਵਾਇਰਸ ਦੇ 377 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ

ਪੰਚਕੂਲਾ, 15 ਅਪ੍ਰੈਲ (ਕਪਿਲ)-ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 377 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 315 ਮਾਮਲੇ ਪੰਚਕੂਲਾ ਦੇ ਹਨ ਤੇ 62 ਮਾਮਲੇ ਪੰਚਕੂਲਾ ਤੋਂ ਬਾਹਰ ਦੇ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਚਕੂਲਾ ਦੀ ਸਿਵਲ ਸਰਜਨ ਡਾ. ...

ਪੂਰੀ ਖ਼ਬਰ »

ਐੱਸ.ਏ.ਐੱਸ. ਨਗਰ 'ਚ ਕੋਰੋਨਾ ਦੇ 860 ਨਵੇਂ ਮਰੀਜ਼ ਸਾਹਮਣੇ ਆਏ ਤੇ 1 ਦੀ ਮੌਤ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਮਹਾਂਮਾਰੀ ਦੀ ਚੇਨ ਨੂੰ ਤੋੜਨ ਲਈ ਭਾਵੇਂ ਸਥਾਨਕ ਪ੍ਰਸ਼ਾਸਨ ਤੇ ਸਿਹਤ ਵਿਭਾਗ ਪੱਬਾਂ ਭਾਰ ਹੋਇਆ ਹੈ, ਪਰ ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ | ਡਿਪਟੀ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਪੀੜਤ 3 ਮਰੀਜ਼ਾਂ ਦੀ ਮੌਤ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਤੋਂ ਪੀੜਤ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 412 ਹੋਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ | ਸਿਹਤ ਵਿਭਾਗ ਅਨੁਸਾਰ ਸੈਕਟਰ-48 ਦੀ ਵਸਨੀਕ 73 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਦੀ ...

ਪੂਰੀ ਖ਼ਬਰ »

ਪੀ.ਜੀ.ਆਈ. ਨੇ ਪੰਜਾਬ ਦੇ ਕੋਵਿਡ ਮਰੀਜ਼ਾਂ ਨੂੰ ਦਾਖਲ ਨਾ ਕਰਨ ਦੇ ਦੋਸ਼ਾਂ ਨੂੰ ਨਕਾਰਿਆ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਵਲੋਂ ਪੰਜਾਬ ਦੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਦਾਖਲ ਨਾ ਕੀਤੇ ਜਾਣ ਦੇ ਦੋਸ਼ਾਂ ਨੂੰ ਨਕਾਰਿਆ ਗਿਆ ਹੈ | ਪੀ.ਜੀ.ਆਈ. ਦਾ ਕਹਿਣਾ ਹੈ ਕਿ ਇਸ ਸਮੇਂ ਨਹਿਰੂ ਹਸਪਤਾਲ ਐਕਸਟੈਨਸ਼ਨ (ਐਨ.ਐਚ.ਈ.) ਵਿਚ ਕੁੱਲ 166 ਕੋਰੋਨਾ ...

ਪੂਰੀ ਖ਼ਬਰ »

ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੇ ਬੈਠਕ ਦੌਰਾਨ ਕਈ ਏਜੰਡਿਆਂ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ, 15 ਅਪ੍ਰੈਲ (ਬਿ੍ਜੇਂਦਰ)-ਅੱਜ ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮੇਅਰ ਰਵੀ ਕਾਂਤ ਸ਼ਰਮਾ ਨੇ ਕੀਤੀ | ਇਸ ਵਿਚ ਨਿਗਮ ਦੇ ਮੇਅਰ ਸਮੇਤ ਕਈ ਮੈਂਬਰ ਤੇ ਨਿਗਮ ਦੇ ਵੱਖ-ਵੱਖ ਮਹਿਕਮਿਆਂ ਦੇ ਅਫ਼ਸਰ ਸ਼ਾਮਿਲ ...

ਪੂਰੀ ਖ਼ਬਰ »

ਕੁਲਵੀਰ ਸਿੰਘ ਮੁਸ਼ਕਾਬਾਦ ਦਾ ਗੁ: ਸਿੰਘ ਸ਼ਹੀਦਾਂ ਵਿਖੇ ਸਨਮਾਨ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਕੇਂਦਰ ਸਰਕਾਰ ਕਿਸਾਨਾਂ 'ਤੇ ਥੋਪੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਜਾ ਕੇ ਕਿਸਾਨੀ ਸੰਘਰਸ਼ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਾਲੇ ...

ਪੂਰੀ ਖ਼ਬਰ »

ਪਿੰਡ ਮਾਣਕਪੁਰ ਸ਼ਰੀਫ 'ਚ ਡਾ: ਅੰਬੇਡਕਰ ਜੈਯੰਤੀ ਮਨਾਈ

ਮਾਜਰੀ, 15 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਪਿੰਡ ਮਾਣਕਪੁਰ ਸ਼ਰੀਫ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਜੈਯੰਤੀ ਸਬੰਧੀ ਗ੍ਰਾਮ ਪੰਚਾਇਤ ਸਰਪੰਚ ਮਦਨ ਸਿੰਘ ਦੀ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੋਂ ਇਲਾਵਾ ਕਾਂਗਰਸ ...

ਪੂਰੀ ਖ਼ਬਰ »

ਇੰਡੀਆ ਤਿ੍ਣਾਮੂਲ ਕਾਂਗਰਸ ਮੁੱਖ ਦਫ਼ਤਰ ਵਿਖੇ ਡਾ: ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਖਰੜ, 15 ਅਪ੍ਰੈਲ (ਜੰਡਪੁਰੀ)-ਇੰਡੀਆ ਤਿ੍ਣਾਮੂਲ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਚ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਪਾਰਟੀ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਨੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ...

ਪੂਰੀ ਖ਼ਬਰ »

ਰਾਜੇਵਾਲ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਦਿੱਲੀ ਅੰਦੋਲਨ ਲਈ ਸਮੱਗਰੀ ਰਵਾਨਾ

ਮੁੱਲਾਂਪੁਰ ਗਰੀਬਦਾਸ, 15 ਅਪ੍ਰੈਲ (ਖੈਰਪੁਰ)-ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੋੜੀਂਦੀ ਸਮੱਗਰੀ ਰਵਾਨਾ ਕੀਤੀ ਗਈ | ਇਸ ਸਬੰਧੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪਲਹੇੜੀ ...

ਪੂਰੀ ਖ਼ਬਰ »

ਵਾਲੀਬਾਲ ਅਤੇ ਹਾਕੀ ਮੁਕਾਬਲੇ

ਚੰਡੀਗੜ੍ਹ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਅਖਿਲ ਭਾਰਤੀ ਸਿਵਲ ਸੇਵਾ ਵਾਲੀਬਾਲ ਮੁਕਾਬਲੇ ਦਾ ਆਯੋਜਨ 23 ਅਪ੍ਰੈਲ ਤੋਂ 27 ਅਪ੍ਰੈਲ, 2021 ਤਕ ਦ੍ਰੋਣਾਚਾਰਿਆ ਸਟੇਡੀਅਮ, ਕੁਰੂਕਸ਼ੇਤਰ ਤੇ 27 ਅਪ੍ਰੈਲ ਤੋਂ 4 ਮਈ, 2021 ਤਕ ਹਾਕੀ ਮੁਕਾਬਲੇ ਰਾਜੀਵ ਗਾਂਧੀ ਸਟੇਡੀਅਮ ਸੋਨੀਪਤ ...

ਪੂਰੀ ਖ਼ਬਰ »

ਪਿੰਡ ਮਾਣਕਪੁਰ ਸ਼ਰੀਫ਼ ਤੋਂ ਹਰੀਪੁਰ ਸੰਪਰਕ ਸੜਕ ਦੇ ਨਿਰਮਾਣ ਦੇ ਕੰਮ ਅੱਧ ਵਿਚਕਾਰ ਲਟਕਣ ਕਾਰਨ ਲੋਕ ਪ੍ਰੇਸ਼ਾਨ

ਮਾਜਰੀ, 15 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਵਿਧਾਨ ਸਭਾ ਹਲਕਾ ਖਰੜ ਅਧੀਨ ਪੈਂਦੇ ਪਿੰਡ ਮਾਣਕਪੁਰ ਸ਼ਰੀਫ ਤੋਂ ਹਰੀਪੁਰ ਸੰਪਰਕ ਸੜਕ ਦੇ ਨਿਰਮਾਣ ਦੇ ਕੰਮ ਦਾ ਨੀਂਹ ਪੱਥਰ 21 ਦਸੰਬਰ 2020 ਨੂੰ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਸਾਂਸਦ ਮੈਂਬਰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਤੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਪਿੰਡ ਖੁੱਡਾ ਅਲੀਸ਼ੇਰ ਚੰਡੀਗੜ੍ਹ ਦੀ ਸੰਗਤ ਨੇ ਇਕ ਨਵੀਂ ਸ਼ੁਰੂਆਤ ਕਰਦੇ ਹੋਏ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਗੁਰੂ ਸਾਹਿਬ ਦੀ ਅਸਲੀ ਜਨਮ ਤਾਰੀਖ 15 ਅਪ੍ਰੈਲ ਮੌਕੇ ਪਿੰਡ ਦੇ ਗੁਰਦੁਆਰਾ ...

ਪੂਰੀ ਖ਼ਬਰ »

ਬਿਜਲੀ ਦੇ ਨਵੇਂ ਕੁਨੈਕਸ਼ਨ

ਚੰਡੀਗੜ੍ਹ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਹੈ | ਇਸ ਸਬੰਧ ਵਿਚ ਸਰਕਾਰ ਵਲੋਂ ਬਿਜਲੀ ਵੰਡ ਨਿਗਮਾਂ ਨੂੰ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ | ਇਸ ਲੜੀ ਵਿਚ ਉੱਤਰ ਹਰਿਆਣਾ ਬਿਜਲੀ ...

ਪੂਰੀ ਖ਼ਬਰ »

ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਕੋਰੋਨਾ ਟੀਕਾਕਰਨ ਮੁਹਿੰਮ ਵੀ ਆਪਣੇ ਸੈਂਟਰਾਂ ਵਿਚ ਕਰੇਗੀ ਸ਼ੁਰੂ

ਚੰਡੀਗੜ੍ਹ, 15 ਅਪ੍ਰੈਲ (ਬਿ੍ਜੇਂਦਰ ਗੌੜ)-ਸਿਰਫ਼ ਕਾਨੂੰਨੀ ਸਹਾਇਤਾ ਦੇਣ ਦੀ ਕਾਰਜਪ੍ਰਣਾਲੀ ਤੋਂ ਅੱਗੇ ਵਧਦੇ ਹੋਏ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕੋਰੋਨਾ ਮਹਾਂਮਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਆਪਣੀ ਸੇਵਾਵਾਂ ਵਿਚ ਵਿਸਥਾਰ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਹਾਈਕੋਰਟ 'ਚ ਪੰਜਾਬ ਪੁਲਿਸ ਅਫ਼ਸਰਾਂ ਦੇ ਦਾਖ਼ਲ ਹੋਣ 'ਤੇ ਚੁੱਕੇ ਸਵਾਲ

ਚੰਡੀਗੜ੍ਹ, 15 ਅਪ੍ਰੈਲ (ਬਿ੍ਜੇਂਦਰ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ.ਬੀ.ਐਸ ਢਿੱਲੋਂ ਅਤੇ ਜਨਰਲ ਸਕੱਤਰ ਚੰਚਲ ਕੇ. ਸਿੰਗਲਾ ਵਲੋਂ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਇਕ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਵਕੀਲਾਂ ਨੂੰ ਇਕ ਵਿਕਲਪ ...

ਪੂਰੀ ਖ਼ਬਰ »

ਬ੍ਰਹਮ ਮਹਿੰਦਰਾ ਨੇ ਭਾਜਪਾ ਦੇ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ਐਲਾਨ ਨੂੰ ਹਾਸੋਹੀਣਾ ਦੱਸਿਆ

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਸੂਬੇ ਵਿਚ ਸਰਕਾਰ ਬਣਨ 'ਤੇ ਪਾਰਟੀ ਵਲੋਂ ਦਲਿਤ ਮੁੱਖ ਮੰਤਰੀ ਬਣਾਉਣ ਸਬੰਧੀ ...

ਪੂਰੀ ਖ਼ਬਰ »

ਸੁੰਦਰ ਸ਼ਾਮ ਅਰੋੜਾ ਵਲੋਂ ਵਿਭਾਗ ਦੇ ਕਰਮਚਾਰੀਆਂ ਲਈ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼

ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵਿਭਾਗ ਨੂੰ ਆਪਣੇ ਵੱਖ-ਵੱਖ ਦਫ਼ਤਰਾਂ ਤੇ ਕਾਰਪੋਰੇਸ਼ਨਾਂ ਦੇ ਸਾਰੇ ਕਰਮਚਾਰੀਆਂ ਲਈ ਟੀਕਾਕਰਨ ਮੁਹਿੰਮ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਜੀ. ਐੱਮ. ਫ਼ਸਲਾਂ ਦੀ ਵਰਤੋਂ ਸਬੰਧੀ ਐਕਸਪਰਟ ਟਾਕ ਕਰਵਾਈ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਿਜ਼ ਵਲੋਂ 'ਜੀ. ਐੱਮ. ਫ਼ਸਲਾਂ (ਜੈਨੇਟੀਕਲੀ ਮੋਡੀਫਾਈਡ ਫ਼ਸਲਾਂ) ਦੇ ਨਿਯਮਾਂ : ਸੀ. ਆਰ. ਆਈ. ਐੱਸ. ਪੀ. ਆਰ. ਕੈਸ 9 ਜੀਨੋਮ ਐਡੀਟਿੰਗ ਅਪਰੋਚ ਵਰਤਦੇ ਹੋਏ ਸਕੋਪ ਅਤੇ ...

ਪੂਰੀ ਖ਼ਬਰ »

ਪੈਟਰੋਲ/ਡੀਜ਼ਲ ਵੇਚਣ ਵਾਲਾ ਢਾਬਾ ਮਾਲਕ ਤੇ ਨੌਕਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਜੱਸੀ)-ਲਾਂਡਰਾ-ਬਨੂੰੜ ਰੋਡ 'ਤੇ ਸਥਿਤ ਇਕ ਢਾਬੇ ਮਾਲਕ ਨੂੰ ਗੈਰਕਾਨੂੰਨੀ ਢੰਗ ਨਾਲ ਡੀਜਲ/ਪੈਟਰੋਲ ਵੇਚਣ ਦੇ ਮਾਮਲੇ 'ਚ ਢਾਬਾ ਮਾਲਕ ਅਤੇ ਉਸ ਦੇ ਨੌਕਰ ਨੂੰ ਥਾਣਾ ਸੋਹਾਣਾ ਦੀ ਪੁਲਿਸ ਵਲੋਂ ਗਿ੍ਫਤਾਰ ਕੀਤਾ ਗਿਆ ਹੈ | ਢਾਬਾ ਮਾਲਕ ਦੀ ...

ਪੂਰੀ ਖ਼ਬਰ »

ਬਿਜਲੀ ਦੇ ਖੰਭਿਆਂ ਤੋਂ ਟਰਾਂਸਫਾਰਮਰ ਥੱਲ੍ਹੇ ਡਿੱਗਿਆ

ਖਰੜ, 15 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਬਡਾਲਾ ਰੋਡ 'ਤੇ ਸੜਕ 'ਤੇ ਸਪਲਾਈ ਲਾਈਨ ਲਈ ਲਗਾਏ ਹੋਏ ਬਿਜਲੀ ਦੇ ਖੰਭਿਆਂ ਨਾਲ ਰਾਤ ਸਮੇਂ ਵਾਹਨ ਟਕਰਾਉਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਓ ਹੋ ਗਿਆ | ਪਾਵਰਕਾਮ ਸਿਟੀ ਖਰੜ-2 ਦੇ ਸਤਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਦੋਂ ਇਹ ...

ਪੂਰੀ ਖ਼ਬਰ »

ਮੁੱਲਾਂਪੁਰ ਗਰੀਬਦਾਸ ਵਿਖੇ ਡਾ. ਅੰਬੇਡਕਰ ਦਾ 130ਵਾਂ ਜਨਮ ਦਿਵਸ ਮਨਾਇਆ

ਮੁੱਲਾਂਪੁਰ ਗਰੀਬਦਾਸ, 15 ਅਪ੍ਰੈਲ (ਖੈਰਪੁਰ)-ਸਮਾਜ ਸੇਵੀ ਸੰਸਥਾਵਾ ਵਲੋਂ ਸ੍ਰੀ ਗੁਰੂ ਰਵਿਦਾਸ ਭਵਨ ਮੁੱਲਾਂਪੁਰ ਗਰੀਬਦਾਸ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦਾ 130ਵਾਂ ਜਨਮ ਦਿਵਸ ਮਨਾਇਆ ਗਿਆ | ਨਿਊ ਚੰਡੀਗੜ੍ਹ ਵੈੱਲਫ਼ੇਅਰ ਸੁਸਾਇਟੀ ਅਤੇ ਫੈਨ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲ ਨੂੰ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

ਖਰੜ, 15 ਅਪ੍ਰੈਲ (ਜੰਡਪੁਰੀ)-ਆਮ ਆਦਮੀ ਪਾਰਟੀ ਦੇ ਐਕਸ ਇੰਪਲਾਈਜ ਵਿੰਗ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਕੈਰੋਂ ਦੀ ਅਗਵਾਈ ਹੇਠ ਨਿਊ ਸੰਨੀ ਇਨਕਲੇਵ ਵਿਖੇ ਦੁਕਾਨਦਾਰਾਂ ਵਲੋਂ ਬਿਜਲੀ ਦੇ ਬਿੱਲ ਨੂੰ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ...

ਪੂਰੀ ਖ਼ਬਰ »

1 ਲੱਖ 70 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ

ਮਾਜਰੀ, 15 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਪੁਲਿਸ ਮੁੱਲਾਂਪੁਰ ਗਰੀਬਦਾਸ ਵਿਖੇ 1 ਲੱਖ 70 ਹਜ਼ਾਰ ਰੁਪਏ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਦਿੱਤੀ ਦਰਖਾਸਤ ਕੈਪਟਨ ਮਹਿੰਦਰ ਸਿੰਘ ਪੁੱਤਰ ਆਸਾ ਵਾਸੀ ਪਿੰਡ ਬਹਿਬੇਵਾਲ ਛੰਨੀਆਂ ਜ਼ਿਲ੍ਹਾ ...

ਪੂਰੀ ਖ਼ਬਰ »

ਨਵ-ਚੇਤਨਾ ਵੈੱਲਫ਼ੇਅਰ ਟਰੱਸਟ ਵਲੋਂ ਕੋਵਿਡ ਵੈਕਸੀਨੇਸ਼ਨ ਕੈਂਪ

ਖਰੜ, 15 ਅਪ੍ਰੈਲ (ਜੰਡਪੁਰੀ)-ਨਵ-ਚੇਤਨਾ ਵੈੱਲਫ਼ੇਅਰ ਟਰੱਸਟ ਵਲੋਂ ਨਵ-ਚੇਤਨਾ ਲਹਿਰ ਤਹਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਖਰੜ ਵਿਖੇ ਐੱਸ. ਡੀ. ਐੱਮ. ਖਰੜ ਹਿਮਾਂਸ਼ੂ ਜੈਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਮੇਅਰ ਜੀਤੀ ਸਿੱਧੂ ਨੇ ਸ਼ਹਿਰ 'ਚ ਪੈ ਰਹੀ ਸੀਵਰੇਜ਼ ਲਾਈਨ ਦੇ ਕੰਮ ਦਾ ਲਿਆ ਜਾਇਜ਼ਾ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਅੱਜ ਮੁੱਖ ਸੜਕ 'ਤੇ ਪੈ ਰਹੇ ਸੀਵਰੇਜ਼ ਲਾਈਨ ਦੇ ਕੰਮ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ...

ਪੂਰੀ ਖ਼ਬਰ »

ਮਹਾਰਾਣੀ ਪ੍ਰਨੀਤ ਕੌਰ ਨੇ ਡੇਰਾਬੱਸੀ ਅਤੇ ਲਾਲੜੂ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨਾਂ ਨੂੰ ਦਿੱਤੀ ਵਧਾਈ

ਡੇਰਾਬੱਸੀ, 15 ਅਪ੍ਰੈਲ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਦੇ ਨਵੇਂ ਚੁਣੇ ਗਏ ਪ੍ਰਧਾਨ ਰਣਜੀਤ ਸਿੰਘ ਰੈਡੀ ਅਤੇ ਲਾਲੜੂ ਨਗਰ ਕੌਂਸਲ ਦੀ ਪ੍ਰਧਾਨ ਬਿੰਦੂ ਰਾਣਾ ਨੂੰ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਵਲੋਂ ਵਧਾਈ ਦਿੱਤੀ ਗਈ | ਦੋਵੇਂ ਨਗਰ ਕੌਂਸਲਾਂ ਦੇ ...

ਪੂਰੀ ਖ਼ਬਰ »

ਰਣਜੀਤ ਸਿੰਘ ਜੀਤੀ ਪਡਿਆਲਾ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਬਣੇ-ਸਿਮਰਨ ਕੌਰ ਨੂੰ ਚੁਣਿਆ ਮੀਤ ਪ੍ਰਧਾਨ

ਕੁਰਾਲੀ, 15 ਅਪ੍ਰੈਲ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਵਿਚਲੇ ਨਗਰ ਕੌਂਸਲ ਦਫ਼ਤਰ ਵਿਖੇ ਅੱਜ ਰਣਜੀਤ ਸਿੰਘ ਜੀਤੀ ਪਡਿਆਲਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ, ਜਦਕਿ ਸਿਮਰਨ ਕੌਰ ਨੂੰ ਨਗਰ ਕੌਂਸਲ ਦੇ ਮੀਤ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ...

ਪੂਰੀ ਖ਼ਬਰ »

ਮੁਹਾਲੀ ਸ਼ਹਿਰ ਨੂੰ ਇਕ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕਰਾਂਗੇ-ਮੇਅਰ ਜੀਤੀ ਸਿੱਧੂ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਦੇ ਨਵੇਂ ਬਣੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਕਾਂਗਰਸ ਪਾਰਟੀ ਦੇ ਹੱਕ ਵਿਚ ਦਿੱਤੇ ਗਏ ਫਤਵੇ ਅਤੇ ਨਵੇਂ ਚੁਣੇ ਬਹੁਗਿਣਤੀ ਕੌਂਸਲਰਾਂ ਵਲੋਂ ਉਨ੍ਹਾਂ ਮੇਅਰ ...

ਪੂਰੀ ਖ਼ਬਰ »

ਅਪਾਹਜ ਬੱਚਿਆਂ ਤੇ ਗ਼ਰੀਬ ਔਰਤਾਂ ਨੂੰ ਕੱਪੜੇ ਵੰਡੇ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)-ਹੈਂਡੀਕੈਪਸ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਅੰਬੇਡਕਰ ਸੁਸਾਇਟੀ ਦੇ ਸਹਿਯੋਗ ਨਾਲ ਸੈਕਟਰ-56 ਵਿਖੇ ਡਾ. ਬੀ.ਆਰ. ਅੰਬੇਡਕਰ ਦੀ ਜੈਯੰਤੀ ਮਨਾਈ ਗਈ | ਇਸ ਮੌਕੇ ਇੰਟਕ ਦੇ ਪ੍ਰਧਾਨ ਰਾਮ ਪਾਲ ਸ਼ਰਮਾ ਮੁੱਖ ਮਹਿਮਾਨ ...

ਪੂਰੀ ਖ਼ਬਰ »

ਹੈਰੋਇਨ ਸਮੇਤ ਮੁਲਜ਼ਮ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ 1 ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਮੁਲਜ਼ਮ ਦੀ ਪਛਾਣ ਜਸਵੰਤ ਸਿੰਘ ਵਾਸੀ ਪਿੰਡ ਠਸਕਾ ਥਾਣਾ ਬਲੌਂਗੀ ਵਜੋਂ ਹੋਈ ...

ਪੂਰੀ ਖ਼ਬਰ »

ਪ੍ਰਸ਼ਾਸਨ ਤੋਂ ਕੌਂਸਲ ਪ੍ਰਧਾਨ ਦੀ ਚੋਣ ਜਲਦ ਕਰਵਾਉਣ ਦੀ ਮੰਗ

ਖਰੜ, 15 ਅਪ੍ਰੈਲ (ਮਾਨ)-ਖਰੜ ਦੇ ਵਿਧਾਇਕ ਕੰਵਰ ਸੰਧੂ ਦੇ ਪ੍ਰੈੱਸ ਸਕੱਤਰ ਸਤਿੰਦਰ ਮਾਹਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਖਰੜ ਦੇ ਪ੍ਰਧਾਨ ਦੀ ਚੋਣ ਜਲਦ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਨਾਲ ਲੱਗਦੇ ਹਲਕਿਆਂ ਵਿਚ ਕੌਂਸਲਾਂ ਦੇ ਪ੍ਰਧਾਨਾਂ ਦੀ ਚੋਣ ...

ਪੂਰੀ ਖ਼ਬਰ »

ਨਿਹੰਗ ਫ਼ੌਜਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਨਾਲ ਵਿਸਾਖੀ ਜੋੜ ਮੇਲਾ ਰਸਮੀ ਤੌਰ 'ਤੇ ਸਮਾਪਤ

ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)- ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਰੋਜ਼ ਤੋਂ ਚੱਲ ਰਿਹਾ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ...

ਪੂਰੀ ਖ਼ਬਰ »

ਖਰੜ ਦੀਆਂ ਅਦਾਲਤਾਂ 'ਚ ਨਵੇ ਆਏ ਜੱਜਾਂ ਦਾ ਬਾਰ ਐਸੋਸੀਏਸ਼ਨ ਵਲੋਂ ਸਵਾਗਤ

ਖਰੜ, 15 ਅਪ੍ਰੈਲ (ਮਾਨ)-ਖਰੜ ਦੀਆਂ ਅਦਾਲਤਾਂ ਵਿਚ ਨਵੇਂ ਆਏ ਜੱਜ ਸਾਹਿਬਾਨਾਂ ਨਿਧੀ ਸੈਣੀ ਜੂਨੀਅਰ ਡਵੀਜ਼ਨ ਅਤੇ ਸੁਦੀਪਾ ਕੌਰ ਜੂਨੀਅਰ ਡਵੀਜ਼ਨ ਦਾ ਅਹੁਦਾ ਸੰਭਾਲਣ ਉਪਰੰਤ ਬਾਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਅਮਿਤ ਮੰਡਕਨ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਸਵਾਗਤ ...

ਪੂਰੀ ਖ਼ਬਰ »

ਨਵੇਂ ਆਏ ਰਜਿਸਟਰਾਰ ਨੇ ਅਹੁਦਾ ਸੰਭਾਲਿਆ

ਖਰੜ, 15 ਅਪ੍ਰੈਲ (ਜੰਡਪੁਰੀ)-ਅੱਜ ਨਵੇਂ ਆਏ ਰਜਿਸਟਰਾਰ ਰਾਕੇਸ਼ ਗਰਗ ਵਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਗਿਆ | ਉਹ ਰਾਮਪੁਰਾ ਫੂਲ ਤੋਂ ਬਦਲ ਕੇ ਇਥੇ ਆਏ ਹਨ | ਰਾਕੇਸ਼ ਗਰਗ ਦੇ ਅਹੁਦਾ ਸੰਭਾਲਣ ਮੌਕੇ ਇਥੋਂ ਬਦਲ ਕੇ ਗਏ ਰਜਿਸਟਰਾਰ ਗੁਰਮੰਦਰ ਸਿੰਘ, ਤਹਿਸੀਲਦਾਰ ...

ਪੂਰੀ ਖ਼ਬਰ »

ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਸਥਾਨਕ ਫੇਜ਼-11 ਦੇ ਵਾ. ਨੰ. 22 ਤੋਂ ਕੌਂਸਲਰ ਜਸਬੀਰ ਸਿੰਘ ਮਣਕੂ ਵਲੋਂ ਆਪਣੇ ਦਫ਼ਤਰ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 133 ਵਿਅਕਤੀਆਂ ਦਾ ਟੀਕਾ ਲਗਾਇਆ ਗਿਆ | ਇਸ ਕੈਂਪ ਦੌਰਾਨ ਮੁਹਾਲੀ ਨੇ ਨਵੇਂ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ ਪੰਜਾਬ ਸਰਕਾਰ : ਮਨੀਸ਼ ਤਿਵਾੜੀ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਲੋਕ ਸਭਾ ਮੈਂਬਰਾਂ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਉਦੇਸ਼ ਤਹਿਤ ਸਪੋਰਟਸ ਕਿੱਟਾਂ ਵੰਡੀਆਂ ਗਈਆਂ | ਇਸ ਸਬੰਧੀ ਪੰਜਾਬ ਯੂਥ ਕਾਂਗਰਸ ਦੇ ਸਕੱਤਰ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਭਰਤੀ ਮੁਹਿੰਮ ਦੌਰਾਨ 50 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ

ਚੰਡੀਗੜ੍ਹ, 15 ਅਪੈ੍ਰਲ (ਅਜੀਤ ਬਿਊਰੋ)-ਸੂਬੇ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ 50 ਮੈਡੀਕਲ ਅਫ਼ਸਰਾਂ (ਸਪੈਸ਼ਲਿਸਟਾਂ) ਨੂੰ ਨਿਯੁਕਤੀ ਪੱਤਰ ਸੌਂਪੇ | ਇਨ੍ਹਾਂ ਵਿਚ 12 ਮੈਡੀਸਨ ...

ਪੂਰੀ ਖ਼ਬਰ »

ਸੈਕਟਰ 41-ਏ ਦੇ ਮੰਦਰ ਵਾਲੇ ਪਾਰਕ ਵਿਚ ਲਗਾਏ ਬੂਟੇ

ਚੰਡੀਗੜ੍ਹ, 15 ਅਪ੍ਰੈਲ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵਲੋਂ ਬੂਟੇ ਲਗਾਉਣ ਤੇ ਸਫ਼ਾਈ ਮੁਹਿੰਮ ਚਲਾਈ ਗਈ, ਜਿਸ ਦੇ ਚਲਦਿਆਂ ਸੈਕਟਰ-41-ਏ ਚੰਡੀਗੜ੍ਹ ਦੇ ਸ੍ਰੀ ਦੁਰਗਾ ਮਾਤਾ ...

ਪੂਰੀ ਖ਼ਬਰ »

ਤਖ਼ਤਗੜ੍ਹ ਵਿਖੇ ਅੰਬੇਡਕਰ ਜੈਯੰਤੀ ਸ਼ਰਧਾਪੂਰਵਕ ਮਨਾਈ

ਨੂਰਪੁਰ ਬੇਦੀ, 15 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਹਾੜਾ ਤਖ਼ਤਗੜ੍ਹ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਪੰਚ ਕੇਵਲ ਕਿ੍ਸ਼ਨ ਨੇ ਕਿਹਾ ਕਿ ਯੁੱਗ ਪੁਰਸ਼ ...

ਪੂਰੀ ਖ਼ਬਰ »

ਕੁੱਟਮਾਰ ਦੇ ਮਾਮਲੇ 'ਚ ਇਨਸਾਫ ਲਈ ਦਰ-ਦਰ ਭਟਕ ਰਹੀ ਹੈ ਮਹਿਲਾ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਜਸਬੀਰ ਸਿੰਘ ਜੱਸੀ)-ਫੇਜ਼-11 ਵਿਚ ਸਥਿਤ ਕਮਾਂਡੋ ਕੰਪਲੈਕਸ ਦੀ ਵਸਨੀਕ ਇਕ ਮਹਿਲਾ (ਜਿਸਦਾ ਪਤੀ ਵੀ ਪੁਲਿਸ ਵਿਚ ਹੈ) ਖੁਦ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਇਨਸਾਫ ਹਾਸਲ ਕਰਨ ਲਈ ਦਰ ਦਰ ਭਟਕ ਰਹੀ ਹੈ ਪ੍ਰੰਤੂ ਹੁਣ ਤੱਕ ਉਸਦੀ ਸ਼ਿਕਾਇਤ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 33,186 ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ-ਸ਼ਿਫਾਲੀ ਚੋਪੜਾ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਰੀਬ 33,906 ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 33,186 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਸ਼ਿਫਾਲੀ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਵੜ੍ਹ ਕੇ ਕੀਤੀ ਕੁੱਟਮਾਰ ਹਮਲਾਵਰ ਗੱਲੇ 'ਚੋਂ 20 ਹਜ਼ਾਰ ਕੱਢ ਕੇ ਹੋਏ ਫ਼ਰਾਰ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਅਧੀਨ ਪੈਂਦੀ ਗਰੀਨ ਇਨਕਲੇਵ ਕਾਲੋਨੀ ਵਿਚਲੀ ਇਕ ਕਰਿਆਨੇ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਦੀ ਕੁਝ ਨੌਜਵਾਨਾਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਦੁਕਾਨ ਮਾਲਕ ਵਿਸ਼ਾਲ ...

ਪੂਰੀ ਖ਼ਬਰ »

ਸੀ.ਜੀ.ਸੀ. ਲਾਂਡਰਾਂ ਵਲੋਂ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਦਿਨੋਂ ਦਿਨ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਲੋਂ ਸਿਵਲ ਹਸਪਤਾਲ ਮੁਹਾਲੀ ਦੇ ਸਹਿਯੋਗ ਨਾਲ ਕਾਲਜ ਦੇ ਕਰਮਚਾਰੀਆਂ ਨੂੰ ...

ਪੂਰੀ ਖ਼ਬਰ »

ਡਾ: ਅੰਬੇਡਕਰ ਦਾ 130ਵਾਂ ਜਨਮ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ

ਖਰੜ, 15 ਅਪ੍ਰੈਲ (ਜੰਡਪੁਰੀ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਵਾਲਮੀਕਿ ਛੋਟੀ ਮਾਜਰੀ ਵਿਖੇ ਲਵ-ਕੁਸ਼ ਕਲੱਬ ਦੇ ਮੈਂਬਰ ਵਲੋਂ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਹਾਜ਼ਰੀਨਾਂ ਵਲੋਂ ਡਾ. ਅੰਬੇਡਕਰ ਦਾ 130ਵਾਂ ...

ਪੂਰੀ ਖ਼ਬਰ »

ਕੌਂਸਲਰ ਮਿੱਤਰਾ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ 71 ਵਿਅਕਤੀਆਂ ਨੇ ਕੋਵਿਡ ਵੈਕਸੀਨ ਲਗਵਾਈ

ਐੱਸ. ਏ. ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)-ਕੋਰੋਨਾ ਮਹਾਂਮਾਰੀ ਦੀ ਚੇਨ ਨੂੰ ਤੋੜਨ ਲਈ ਜਿਥੇ ਸਥਾਨਕ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਉੱਥੇ ਹੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਵੈੱਲਫ਼ੇਅਰ ਐਸੋਸੀਏਸ਼ਨ ਤੇ ਸਮਾਜ ਸੇਵੀ ਵੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX