ਤਾਜਾ ਖ਼ਬਰਾਂ


ਪੰਜਾਬ ਕੈਬਨਿਟ ਦੀ 25 ਅਕਤੂਬਰ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਜੰਮੂ -ਕਸ਼ਮੀਰ: ਐਨ.ਆਈ.ਏ. ਨੇ 6 ਥਾਵਾਂ 'ਤੇ ਕੀਤੀ ਛਾਪੇਮਾਰੀ, 8 ਲੋਕਾਂ ਨੂੰ ਕੀਤਾ
. . .  1 day ago
ਪੋਲੈਂਡ ਨੇ ਭਾਰਤ ਦੀ ਕੋਵੀਸ਼ੀਲਡ ਵੈਕਸੀਨ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ : ਬ੍ਰਿਟੇਨ ਦੀ ਵਿਦੇਸ਼ ਸਕੱਤਰ ਐਲਿਜ਼ਾਬੈਥ ਟਰੱਸ ਨੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਂਗੂ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ, 22 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਵਿਖੇ ਡੇਂਗੂ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਮੌਤਾਂ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੋਂ ਦੀ ਦੁੱਲਟ ਪੱਤੀ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ। ਇਸ ਬਜ਼ੁਰਗ ਦਾ ਅਜੇ...
ਐਨ.ਸੀ.ਬੀ. ਨੇ ਅੱਜ ਫਿਰ ਅਨੰਨਿਆ ਪਾਂਡੇ ਨੂੰ ਸੱਦਿਆ, 4 ਘੰਟੇ ਤੱਕ ਚੱਲੀ ਪੁੱਛਗਿੱਛ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਆਰੀਅਨ ਖਾਨ ਨਾਲ ਅਨੰਨਿਆ ਪਾਂਡੇ ਦੀ ਚੈਟ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਕੋਲੋਂ ਐਨ.ਸੀ.ਬੀ. ਨੇ ਪੁੱਛ ਪੜਤਾਲ ਕੀਤੀ। ਪਹਿਲੇ ਦਿਨ ਤੋਂ ਬਾਅਦ ਵੀ ਅੱਜ ਦੂਸਰੇ ਦਿਨ ਵੀ ਅਨੰਨਿਆ ਪਾਂਡੇ ਨੂੰ ਐਨ.ਸੀ.ਬੀ. ਨੇ ਪੁੱਛਗਿੱਛ ਲਈ ਸੱਦਿਆ। ਜਿੱਥੇ ਕਰੀਬ 4 ਘੰਟਿਆਂ ਤੱਕ ਉਸ ਕੋਲੋਂ ਜਾਂਚ ਹੋਈ ਹੈ...
ਪੀ.ਪੀ.ਐਸ.ਸੀ. ਦੇ ਨਵੇਂ ਨਿਯੁਕਤ ਚੇਅਰਮੈਨ ਨੂੰ ਰਾਜਪਾਲ ਨੇ ਮੁੱਖ ਮੰਤਰੀ ਦੀ ਮੌਜੂਦਗੀ 'ਚ ਚੁਕਾਈ ਸਹੁੰ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਜਗਬੰਸ ਸਿੰਘ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਅਹੁਦੇ ਦੀ ਸਹੁੰ ਚੁਕਾਈ ਗਈ...
ਸੁੱਖੀ ਰੰਧਾਵਾ ਮੇਰੇ 'ਤੇ ਹੁਣ ਕਰ ਰਹੇ ਨਿੱਜੀ ਹਮਲੇ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਹਮਲਾ ਸਾਧਦੇ ਹੋਏ ਕਿਹਾ ਹੈ ਕਿ ਉਹ ਉਨ੍ਹਾਂ 'ਤੇ ਨਿੱਜੀ ਹਮਲੇ ਕਰ ਰਹੇ ਹਨ। ਅਜੇ ਉਨ੍ਹਾਂ (ਸੁਖਜਿੰਦਰ ਸਿੰਘ ਰੰਧਾਵਾ) ਨੂੰ ਅਹੁਦਾ ਸੰਭਾਲਿਆ ਨੂੰ ਇਕ...
ਸੜਕ ਹਾਦਸੇ ' ਬਜ਼ੁਰਗ ਔਰਤ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਵੇਲੇ ਸੁਨਾਮ ਲਹਿਰਾਗਾਗਾ ਰੋਡ 'ਤੇ ਸਥਾਨਕ ਨਵੀਂ ਅਨਾਜ ਮੰਡੀ ਨੇੜੇ ਹੋਏ ਸੜਕ ਹਾਦਸੇ 'ਚ ਇਕ ਬਜ਼ੁਰਗ ਔਰਤ ਦੀ ਮੌਤ ...
ਭਾਰਤ ਅਤੇ ਇੰਗਲੈਂਡ ਵਿਚਾਲੇ ਐਲ.ਵੀ. ਇੰਸ਼ੋਰੈਂਸ ਟੈਸਟ ਸੀਰੀਜ਼ ਦਾ ਪੰਜਵਾਂ ਮੈਚ ਜੁਲਾਈ 2022 ਵਿਚ ਜਾਵੇਗਾ ਖੇਡਿਆ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਭਾਰਤ ਅਤੇ ਇੰਗਲੈਂਡ ਵਿਚਾਲੇ ਐਲ.ਵੀ. ਇੰਸ਼ੋਰੈਂਸ ਟੈਸਟ ਸੀਰੀਜ਼ ਦਾ ਪੰਜਵਾਂ ਮੈਚ ਦੁਬਾਰਾ ਤਹਿ ਕੀਤਾ ਗਿਆ ਹੈ ਅਤੇ ਹੁਣ ਇਹ ਮੈਚ ਜੁਲਾਈ 2022 ਵਿਚ ਹੋਵੇਗਾ...
ਲਮਖਾਗਾ ਬਾਰਡਰ ਨੇੜੇ ਹੋਈ ਬਰਫ਼ਬਾਰੀ ਦੇ ਕਾਰਨ 11 ਲੋਕ ਲਾਪਤਾ, 5 ਲਾਸ਼ਾਂ ਹੋਈਆਂ ਬਰਾਮਦ
. . .  1 day ago
ਸ਼ਿਮਲਾ , 22 ਅਕਤੂਬਰ - ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀ ਲਮਖਾਗਾ ਸਰਹੱਦ ਦੇ ਨੇੜੇ ਖੇਤਰ ਵਿਚ ਹੋਈ ਬਰਫ਼ਬਾਰੀ ਦੇ ਕਾਰਨ ਜਿਹੜੇ ਲੋਕ ਉੱਥੇ ਟਰੈਕਿੰਗ ਲਈ ਗਏ ਸਨ ਉਹ ਅਚਾਨਕ ਬਰਫ਼ਬਾਰੀ ਵਿਚ ਫਸ ਗਏ...
ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨੌਜਵਾਨ ਕਾਬੂ
. . .  1 day ago
ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਢਾਈ ਕਿੱਲੋ ਹੈਰੋਇਨ, ਪੰਜ ਕਿੱਲੋ ਅਫ਼ੀਮ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ...
ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਲਈ ਨਵੇਂ ਦਿਸ਼ਾ ਨਿਰਦੇਸ਼ ਨਿਰਧਾਰਤ
. . .  1 day ago
ਸ਼੍ਰੀਨਗਰ, 22 ਅਕਤੂਬਰ - ਜੰਮੂ -ਕਸ਼ਮੀਰ ਸਰਕਾਰ ਨੇ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਨੂੰ ਨਿਯਮਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਨਿਰਧਾਰਤ ਕੀਤੇ ਹਨ...
ਪੀ.ਐੱਸ.ਪੀ.ਸੀ.ਐਲ. ਵਲੋਂ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮਨਜ਼ੂਰ
. . .  1 day ago
ਚੰਡੀਗੜ੍ਹ, 22 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐਲ.) ਨੇ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਨੂੰ ਮਨਜ਼ੂਰ ਕਰ ਲਿਆ ਹੈ। 96,911 ਘਰੇਲੂ ਖਪਤਕਾਰਾਂ ਵਿਚੋਂ 77.37 ਕਰੋੜ ਜਿਨ੍ਹਾਂ ਦਾ ਲੋਡ...
ਇਕ ਮਹੀਨੇ ਵਿਚ ਚੰਨੀ ਸਰਕਾਰ ਨੇ ਕੀ ਕੀਤਾ - ਬਿਕਰਮ ਸਿੰਘ ਮਜੀਠੀਆ
. . .  1 day ago
ਅੰਮ੍ਰਿਤਸਰ , 22 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਇਕ ਮਹੀਨੇ ਵਿਚ ਚੰਨੀ ਸਰਕਾਰ ਨੇ ਕੀ ਕੀਤਾ ਹੈ | ਇਸ ਮੌਕੇ ਉਨ੍ਹਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ 'ਤੇ...
ਮੁਹੰਮਦ ਯੂਨਸ ਬਖ਼ਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮਲੇਰਕੋਟਲਾ ਹਲਕੇ ਤੋਂ ਉਮੀਦਵਾਰ
. . .  1 day ago
ਮਲੇਰਕੋਟਲਾ, 22 ਅਕਤੂਬਰ ( ਮੁਹੰਮਦ ਜ਼ਮੀਲ,ਮੁਹੰਮਦ ਹਨੀਫ ਥਿੰਦ) - ਮੁਹੰਮਦ ਯੂਨਸ ਬਖ਼ਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮਲੇਰਕੋਟਲਾ ਹਲਕੇ ਤੋਂ...
ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਂਦੇ ਰਸਤੇ 'ਤੇ ਦਿੱਤਾ ਧਰਨਾ
. . .  1 day ago
ਖਰੜ, 22 ਅਕਤੂਬਰ (ਗੁਰਮੁੱਖ ਸਿੰਘ ਮਾਨ ) - ਵਿਸ਼ੇਸ਼ ਅਧਿਆਪਕ ਯੂਨੀਅਨ ਆਈ. ਈ. ਆਰ. ਟੀਜ. ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਹਸਪਤਾਲ ਰੋਡ 'ਤੇ ਜਿੱਥੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਰਸਤਾ ਜਾਂਦਾ ਹੈ...
ਕਰਜ਼ਾਈ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ
. . .  1 day ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਨੇੜਲੇ ਪਿੰਡ ਮੂਸਾ ਦੇ ਕਰਜ਼ਾਈ ਕਿਸਾਨ ਗੁਰਪ੍ਰੀਤ ਸਿੰਘ (45) ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਡੇਢ ਏਕੜ ਜ਼ਮੀਨ ਦਾ ਮਾਲਕ ਇਹ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ...
ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 22 ਅਕਤੂਬਰ - ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਨਸ਼ਿਆਂ ਦੇ ਵਿਰੁੱਧ, ਅੱਤਵਾਦੀ ਗਤੀਵਿਧੀਆਂ ਦੇ ਵਿਰੁੱਧ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਵਿਰੁੱਧ ਇਨ੍ਹਾਂ...
ਕੈਪਟਨ ਦੀ ਮਹਿਲਾ ਦੋਸਤ ਦੇ ਆਈ.ਐਸ.ਆਈ. ਨਾਲ ਸੰਬੰਧ ਹਨ ਜਾਂ ਨਹੀਂ ਇਸ ਦੀ ਹੋਵੇਗੀ ਜਾਂਚ - ਰੰਧਾਵਾ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਅਰੂਸਾ ਆਲਮ ਦੇ ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਸੰਬੰਧ ਹਨ ਜਾਂ ਨਹੀਂ ਇਸ 'ਤੇ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਡੀ.ਜੀ.ਪੀ. ਤੋਂ ...
ਹਰੀਸ਼ ਚੌਧਰੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਹਰੀਸ਼ ਚੌਧਰੀ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ...
ਅਨੰਨਿਆ ਪਾਂਡੇ ਪਹੁੰਚੀ ਐਨ.ਸੀ.ਬੀ. ਦਫ਼ਤਰ, ਅੱਜ ਫਿਰ ਹੋਵੇਗੀ ਪੁੱਛਗਿੱਛ
. . .  1 day ago
ਮੁੰਬਈ, 22 ਅਕਤੂਬਰ - ਕਰੂਜ਼ ਸ਼ਿਪ ਡਰਗਜ਼ ਮਾਮਲੇ ਵਿਚ ਅਭਿਨੇਤਰੀ ਅਨੰਨਿਆ ਪਾਂਡੇ ਪੁੱਛਗਿੱਛ ਲਈ ਐਨ.ਸੀ.ਬੀ. ਦਫ਼ਤਰ ...
ਹਰਸਿਮਰਤ ਕੌਰ ਬਾਦਲ ਦਾ ਕਿਰਤੀ ਕਿਸਾਨ ਮਜ਼ਦੂਰ ਏਕਤਾ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ
. . .  1 day ago
ਨੱਥੂਵਾਲਾ ਗਰਬੀ ( ਬਾਘਾਪੁਰਾਣਾ) - 22 ਅਕਤੂਬਰ (ਸਾਧੂ ਰਾਮ ਲੰਗੇਆਣਾ, ਗੁਰਮੀਤ ਸਿੰਘ ਮਾਣੂੰਕੇ) - ਸਾਬਕਾ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ...
ਸਿਵਲ ਸਰਜਨਾਂ ਦੀਆਂ ਬਦਲੀਆਂ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਸਰਕਾਰ ਵਲੋਂ ਸਿਵਲ ਸਰਜਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ...
ਸ਼ਰਜੀਲ ਇਮਾਮ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 2019 ਦੇ ਜਾਮੀਆ ਦੰਗਿਆਂ ਦੇ ਮਾਮਲੇ ਵਿਚ ਜੇ.ਐਨ.ਯੂ. ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਕਥਿਤ ਤੌਰ 'ਤੇ ਭੜਕਾਊ ਭਾਸ਼ਣ ਦੇਣ ਅਤੇ ਹਿੰਸਾ ਭੜਕਾਉਣ ਦੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਬਠਿੰਡਾ

ਬਠਿੰਡਾ 'ਚ 53 ਸਾਲਾਂ ਬਾਅਦ ਕਾਂਗਰਸ ਪਾਰਟੀ ਦੀ ਪਹਿਲੀ ਮਹਿਲਾ ਮੇਅਰ ਬਣੀ ਰਮਨ ਗੋਇਲ

ਬਠਿੰਡਾ, 15 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਅੱਜ ਬਠਿੰਡਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਚੋਣ ਅਬਜ਼ਰਵਰ ਲਗਾਏ ਗਏ ਸਨ ਦੀ ਦੇਖਰੇਖ 'ਚ ਸੰਪੂਰਨ ਹੋਈ | ਇਸ ਤੋਂ ਪਹਿਲਾਂ ਕਮਿਸ਼ਨਰ ਫ਼ਰੀਦਕੋਟ ਮੰਡਲ ਰਵਿੰਦਰ ਕੁਮਾਰ ਕੌਸ਼ਿਕ ਦੀ ਅਗਵਾਈ ਹੇਠ ਨਗਰ ਨਿਗਮ ਬਠਿੰਡਾ ਦੇ ਚੁਣੇ ਹੋਏ ਕੌਂਸਲਰਾਂ 'ਚੋਂ ਸਰਬਸੰਮਤੀ ਨਾਲ ਰਮਨ ਗੋਇਲ ਮੇਅਰ, ਅਸ਼ੋਕ ਪ੍ਰਧਾਨ ਸੀਨੀਅਰ ਡਿਪਟੀ ਮੇਅਰ ਅਤੇ ਮਾਸਟਰ ਹਰਮੰਦਰ ਸਿੰਘ ਨੂੰ ਡਿਪਟੀ ਮੇਅਰ ਚੁਣਿਆ ਗਿਆ | ਇਸ ਤੋਂ ਪਹਿਲਾਂ ਸਾਰੇ ਹਾਜ਼ਰ ਨਵੇਂ ਕੌਂਸਲਰਾਂ ਵਲੋਂ ਬਲਜੀਤ ਸਿੰਘ (ਰਾਜੂ ਸਰਾਂ) ਨੂੰ ਪ੍ਰੋਟੋਕਾਮ ਸਪੀਕਰ ਚੁਣਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਦੇਖ-ਰੇਖ ਹੇਠ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਈ | ਇਸ ਮੌਕੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਅਤੇ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ 53 ਸਾਲਾਂ ਬਾਅਦ ਕਾਂਗਰਸ ਦਾ ਮੇਅਰ ਨਗਰ ਨਿਗਮ ਵਿਚ ਬਣਿਆ ਹੈ, ਇਸ ਦੇ ਨਾਲ ਹੀ ਬਠਿੰਡਾ ਦੀ ਮਹਿਲਾ ਰਮਨ ਗੋਇਲ ਨੂੰ ਇਹ ਰੁਤਬਾ ਮਿਲਣ ਨਾਲ ਸਮੁੱਚੇ ਮਹਿਲਾ ਵਰਗ ਨੂੰ ਇਹ ਵੱਡਾ ਮਾਣ ਹਾਸਲ ਹੋਇਆ ਹੈ | ਇਸ ਮੌਕੇ ਉਨ੍ਹਾਂ ਕਿਹਾ ਪਾਰਟੀ ਵਾਸਤੇ ਬਹੁਤ ਵੱਡੀ ਅਤੇ ਔਖੀ ਗੱਲ ਹੁੰਦੀ ਹੈ ਕਿ 43 ਕੌਂਸਲਰਾਂ ਵਿਚੋਂ 3 ਦੀ ਚੋਣ ਕੀਤੀ ਜਾਵੇ | ਪਰ ਉਹ ਕਹਿਣਾ ਚਾਹੁੰਦੇ ਹਨ ਹਰੇਕ ਕੌਂਸਲਰ ਆਪੋ ਆਪਣੇ ਵਾਰਡ ਦਾ ਮੇਅਰ ਹੋਵੇਗਾ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵਾਰ ਕਾਰਪੋਰੇਸ਼ਨ ਦੇ 260 ਕਰੋੜ ਰੁਪਏ ਦੇ ਬਜਟ ਫੰਡ ਹਨ, ਜਿਨ੍ਹਾਂ ਨਾਲ ਸ਼ਹਿਰ ਦਾ ਕਾਇਆ ਕਲਪ ਕਰ ਦਿੱਤਾ ਜਾਵੇਗਾ, ਵਿਕਾਸ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ | ਇਸ ਮੌਕੇ ਅਬਜ਼ਰਵਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਿਹਨਤ ਸਦਕਾ ਨਗਰ ਨਿਗਮ ਬਠਿੰਡਾ 'ਚੋਂ ਅਕਾਲੀ ਦਲ ਦਾ ਗੜ੍ਹ ਟੁੱਟਿਆ ਹੈ | ਇਹ ਕਾਂਗਰਸ ਪਾਰਟੀ ਵਾਸਤੇ ਬਹੁਤ ਵੱਡਾ ਦਿਨ ਹੈ | ਇਸ ਮੌਕੇ ਜਗਰੂਪ ਸਿੰਘ ਗਿੱਲ ਸਬੰਧੀ ਉਨ੍ਹਾਂ ਕਿਹਾ ਕਿ ਸ: ਗਿੱਲ ਉਨ੍ਹਾਂ ਨੂੰ ਮਿਲੇ ਸਨ, ਉਹ ਮੀਟਿੰਗ ਵਿਚ ਵੀ ਆਏ ਹਨ, ਪਰ ਨਾ ਤਾਂ ਕਿਸੇ ਨੇ ਉਨ੍ਹਾਂ ਨੇ ਆਪਣਾ ਨਾਂਅ ਅੱਗੇ ਕੀਤੇ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਦਾ ਨਾਂਅ ਪੇਸ਼ ਕੀਤਾ | ਮੇਅਰ ਦੀ ਕਤਾਰ 'ਚ ਸ਼ਾਮਿਲ ਜਗਰੂਪ ਸਿੰਘ ਗਿੱਲ ਨੂੰ ਇਨ੍ਹਾਂ ਤਿੰਨਾਂ ਅਹੁੱਦਿਆਂ ਵਿਚੋਂ ਕੋਈ ਅਹੁਦਾ ਨਾ ਮਿਲਣ 'ਤੇ ਮਾਯੂਸੀ ਵੀ ਜ਼ਾਹਰ ਕੀਤੀ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਜੈਜੀਤ ਸਿੰਘ ਜੌਹਲ, ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ, ਪਰਵਿੰਦਰ ਸਿੰਘ ਸਿੱਧੂ ਨੰਬਰਦਾਰ, ਹਰਪਾਲ ਸਿੰਘ ਬਾਜਵਾ, ਰਾਜਿੰਦਰ ਸਿੰਘ ਸਿੱਧੂ, ਭੁਪਿੰਦਰ ਸ਼ਰਮਾਂ ਸਮੇਤ ਕਾਂਗਰਸ ਪਾਰਟੀ ਦੇ ਸਾਰੇ ਕੌਂਸਲਰ ਹਾਜ਼ਰ ਸਨ | ਮੇਅਰ ਚੁਣੇ ਜਾਣ 'ਤੇ ਰਮਨ ਗੋਇਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਅਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂ ਨੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ | ਉਧਰ ਦੂਸਰੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰ ਹਰਪਾਲ ਸਿੰਘ ਢਿੱਲੋਂ ਅਤੇ ਸ਼ੈਰੀ ਗੋਇਲ ਵਲੋਂ ਇਸ ਕਰਕੇ ਬਾਈਕਾਟ ਕਰਦਿਆਂ ਇਸ ਚੋਣ ਪ੍ਰਕਿਰਿਆ 'ਚੋਂ ਵਾਕਆਊਟ ਕਰ ਦਿੱਤਾ, ਕਿ ਉਨ੍ਹਾਂ ਦੀ ਗੱਲ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ |

ਤਹਿਸੀਲਦਾਰ ਨੇ ਕੋਟਸ਼ਮੀਰ ਨਗਰ ਪੰਚਾਇਤ ਦੀ ਚੋਣ ਕੀਤੀ ਮੁਲਤਵੀ

ਕੋਟਫੱਤਾ, 15 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਨਗਰ ਪੰਚਾਇਤ ਕੋਟਸ਼ਮੀਰ ਦੀ ਪ੍ਰਧਾਨਗੀ ਲਈ ਅੱਜ ਹੋਣ ਵਾਲੀ ਚੋਣ ਉਸ ਸਮੇਂ ਮੁਲਤਵੀ ਹੋ ਗਈ ਜਦ ਡਿਊਟੀ ਅਫ਼ਸਰ ਤਹਿਸੀਲਦਾਰ ਬਠਿੰਡਾ ਨੇ ਆਪਣੇ ਬਿਮਾਰ ਹੋਣ ਦਾ ਨੋਟਿਸ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਚਿਪਕਾ ਦਿੱਤਾ | ਚੋਣ ...

ਪੂਰੀ ਖ਼ਬਰ »

ਤਲਵੰਡੀ ਸਾਬੋ ਵਿਖੇ ਨਹਿੰਗਾਂ ਵਲੋਂ ਦੁਕਾਨਦਾਰ 'ਤੇ ਹਮਲਾ, ਜ਼ਖ਼ਮੀ ਦੁਕਾਨਦਾਰ ਬਠਿੰਡਾ ਵਿਖੇ ਜ਼ੇਰੇ ਇਲਾਜ

ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਵਿਖੇ ਵਿਸਾਖੀ ਮੇਲੇ ਦੀ ਸਮਾਪਤੀ ਤੋਂ ਬਾਅਦ ਅੱਜ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਬਣ ਗਿਆ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਡਿਊਢੀ ਦੇ ਨਾਲ ਕੁਝ ਨਹਿੰਗਾਂ ਨੇ ਇਕ ਦੁਕਾਨਦਾਰ 'ਤੇ ਹਮਲਾ ਕਰਕੇ ਉਸ ...

ਪੂਰੀ ਖ਼ਬਰ »

ਦੋਸ਼ੀ ਪਾਏ ਜਾਣ 'ਤੇ ਵਿਰਕ ਕਲਾਂ ਦੀ ਪੰਚਾਇਤ ਖਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ-ਮੈਂਬਰ ਐੱਸ.ਸੀ. ਕਮਿਸ਼ਨ

ਬਠਿੰਡਾ, 15 ਅਪ੍ਰੈਲ (ਸਟਾਫ਼ ਰਿਪੋਰਟਰ)-ਜ਼ਿਲ੍ਹੇ ਅਧੀਨ ਪੈਂਦੇ ਪਿੰਡ ਵਿਰਕ ਕਲਾਂ ਦੇ ਇਕ ਵਿਅਕਤੀ 'ਤੇ ਪਿੰਡ ਦੀ ਪੰਚਾਇਤ ਵਲੋਂ ਕਥਿਤ ਝੋਟਾ ਚੋਰੀ ਦੇ ਇਲਜ਼ਾਮ ਉਪਰੰਤ ਪਿੰਡ ਵਿਚੋਂ ਬਾਹਰ ਰਹਿਣ ਲਈ ਮਜ਼ਬੂਰ ਕਰਨ 'ਤੇ ਮਿਲੀ ਸ਼ਿਕਾਇਤ ਉਪਰੰਤ ਪੰਜਾਬ ਰਾਜ ਅਨੁਸੂਚਿਤ ...

ਪੂਰੀ ਖ਼ਬਰ »

ਪੀ.ਐੱਸ.ਯੂ. (ਸ਼ਹੀਦ ਰੰਧਾਵਾ) ਵਲੋਂ ਕਾਲਜ ਖੋਲ੍ਹਣ ਲਈ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਮੂਹਰੇ ਮੁਜ਼ਾਹਰਾ

ਮੌੜ ਮੰਡੀ, 15 ਅਪ੍ਰੈਲ (ਲਖਵਿੰਦਰ ਸਿੰਘ ਮੌੜ)-ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਪੰਜਾਬ ਸਰਕਾਰ ਵਲੋਂ ਲਿਆ ਗਿਆ ਵਿੱਦਿਅਕ ਅਦਾਰੇ ਬੰਦ ਕਰਨ ਦਾ ਫ਼ੈਸਲਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਨਜ਼ੂਰ ਨਹੀਂ | ਅੱਜ ਇਸੇ ਰੋਸ ਦੇ ਚੱਲਦਿਆਂ ਪੰਜਾਬੀ ਯੂਨੀਵਰਸਿਟੀ, ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਖੇਤ 'ਚ ਖੜਾ ਟ੍ਰੈਕਟਰ, ਕਣਕ ਅਤੇ ਨਾੜ ਸੜਿਆ

ਭੁੱਚੋ ਮੰਡੀ, 15 ਅਪ੍ਰੈਲ (ਬਿੱਕਰ ਸਿੰਘ ਸਿੱਧੂ)-ਅੱਜ ਸਵੇਰੇ 11 ਵਜੇ ਦੇ ਕਰੀਬ ਪਿੰਡ ਬੁਰਜ ਕਾਹਨ ਸਿੰਘ ਵਾਲਾ ਅਤੇ ਚੱਕ ਫਤਹਿ ਸਿੰਘ ਵਾਲਾ ਦੀ ਹੱਦ 'ਤੇ ਖੇਤਾਂ ਵਿਚ ਅੱਗ ਲੱਗਣ ਕਾਰਨ ਪੰਜ ਏਕੜ ਕਣਕ ਦਾ ਨਾੜ ਅਤੇ ਇਕ ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਵਲੋਂ ਖ਼ੁਦਕੁਸ਼ੀ

ਬਠਿੰਡਾ, 15 ਅਪ੍ਰੈਲ (ਅਵਤਾਰ ਸਿੰਘ)-ਸਥਾਨਕ ਸਰਹਿੰਦ ਨਹਿਰ ਕੋਲ ਸਥਿਤ ਨੈਸ਼ਨਲ ਕਾਲੋਨੀ ਵਿਚ ਰਹਿਣ ਵਾਲੇ ਵਿਅਕਤੀ ਵਲੋਂ ਘਰ ਵਿਚ ਪੱਖੇ ਦੀ ਕੁੰਡੀ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਸੂਚਨਾ ਪਾ ਕੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਰਾਜਵਿੰਦਰ ...

ਪੂਰੀ ਖ਼ਬਰ »

2 ਕੋਰੋਨਾ ਪਾਜ਼ੀਟਿਵ ਵਿਅਕਤੀਆਂ ਦੀ ਹੋਈ ਮੌਤ

ਬਠਿੰਡਾ, 15 ਅਪ੍ਰੈਲ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਨਾਮਦੇਵ ਰੋਡ ਸਥਿਤ ਹਸਪਤਾਲ ਵਿਚ ਦਾਖ਼ਲ ਕੋਰੋਨਾ ਪਾਜ਼ੀਟਿਵ ਔਰਤ ਕਮਲੇਸ਼ ਰਾਣੀ 50 ਨਿਵਾਸੀ ਪਿੰਡ ਸਧਾਣਾ ਤਹਿਸੀਲ ਰਾਮਪੁਰਾ ਫੂਲ ਦੀ ਇਲਾਜ ਅਧੀਨ 15 ਅਪ੍ਰੈਲ ਨੂੰ ਮੌਤ ਹੋ ਜਾਣ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ...

ਪੂਰੀ ਖ਼ਬਰ »

ਤਹਿਸੀਲਦਾਰ ਨੇ ਕੋਟਸ਼ਮੀਰ ਨਗਰ ਪੰਚਾਇਤ ਦੀ ਚੋਣ ਕੀਤੀ ਮੁਲਤਵੀ

ਕੋਟਫੱਤਾ, 15 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਨਗਰ ਪੰਚਾਇਤ ਕੋਟਸ਼ਮੀਰ ਦੀ ਪ੍ਰਧਾਨਗੀ ਲਈ ਅੱਜ ਹੋਣ ਵਾਲੀ ਚੋਣ ਉਸ ਸਮੇਂ ਮੁਲਤਵੀ ਹੋ ਗਈ ਜਦ ਡਿਊਟੀ ਅਫ਼ਸਰ ਤਹਿਸੀਲਦਾਰ ਬਠਿੰਡਾ ਨੇ ਆਪਣੇ ਬਿਮਾਰ ਹੋਣ ਦਾ ਨੋਟਿਸ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਚਿਪਕਾ ਦਿੱਤਾ | ਚੋਣ ...

ਪੂਰੀ ਖ਼ਬਰ »

ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਨਾਰਾਜ਼ ਕਾਂਗਰਸੀਆਂ ਨੇ ਕਾਂਗਰਸ ਪਾਰਟੀ ਛੱਡਣ ਦਾ ਕੀਤਾ ਐਲਾਨ

ਬਠਿੰਡਾ, 15 ਅਪ੍ਰੈਲ (ਸ.ਰ)-ਨਗਰ ਪੰਚਾਇਤ ਕੋਠਾ ਗੁਰੂ ਦੀ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਨਾਰਾਜ਼ ਹੋਏ ਕਾਂਗਰਸੀਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ | ਬਠਿੰਡਾ ਵਿਖੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਹਾ ਸਿੰਘ, ਹਾਕਮ ਸਿੰਘ ਅਤੇ ...

ਪੂਰੀ ਖ਼ਬਰ »

ਸੱਤਵੇਂ ਵਿਸ਼ਾਲ ਰੁਜ਼ਗਾਰ ਮੇਲੇ ਦਾ 19 ਤੋਂ-ਡਿਪਟੀ ਕਮਿਸ਼ਨਰ 30 ਅਪ੍ਰੈਲ ਤੱਕ ਲੱਗਣਗੇ ਰੁਜ਼ਗਾਰ ਮੇਲੇ

ਬਠਿੰਡਾ, 15 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਸੱਤਵੇਂ ਵਿਸ਼ਾਲ ਰੋਜ਼ਗਾਰ ਮੇਲੇ ਦਾ ਆਯੋਜਨ 19 ਤੋਂ 30 ਅਪ੍ਰੈਲ 2021 ਤੱਕ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਤੋਂ ਕਿਸਾਨਾਂ ਦਾ ਭਰੋਸਾ ਉੱਠਿਆ, ਐੱਫ.ਸੀ.ਆਈ. ਏਜੰਸੀ ਨੂੰ ਕਣਕ ਵੇਚਣ ਤੋਂ ਕੀਤਾ ਸਾਫ਼ ਇਨਕਾਰ

ਰਾਮਾਂ ਮੰਡੀ, 15 ਅਪੈ੍ਰਲ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਅਤੇ ਆੜ੍ਹਤੀਆਂ ਦੇ ਨਹੰੁ ਮਾਸ ਦੇ ਰਿਸ਼ਤੇ ਨੂੰ ਖ਼ਤਮ ਕਰਨ ਲਈ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਨੇ ਕਿਸਾਨਾਂ ਤੋਂ ਪਹਿਲਾ ਅਕਾਲੀ ਦਲ ਅਤੇ ਭਾਜਪਾ ਦੇ ਘਿਓ ਖਿਚੜੀ ਦੇ ਸਬੰਧਾਂ ਨੂੰ ਖ਼ਤਮ ...

ਪੂਰੀ ਖ਼ਬਰ »

ਟਰੈਕਟਰ ਦੀ ਸਪਾਰਕਿੰਗ ਤੋਂ ਨਿਕਲੀ ਚੰਗਿਆੜੀ ਨਾਲ ਡੇਢ ਏਕੜ ਕਣਕ ਅਤੇ 5 ਏਕੜ ਨਾੜ ਸੜ ਕੇ ਸੁਆਹ

ਭੁੱਚੋ ਮੰਡੀ, 15 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਟਰੈਕਟਰ ਦੀ ਸਪਾਰਕਿੰਗ ਵਿਚੋਂ ਨਿਕਲੀ ਚੰਗਿਆੜੀ ਨਾਲ ਲਵੇਰੀਸਰ ਤੋਂ ਚੱਕ ਫ਼ਤਹਿ ਸਿੰਘ ਵਾਲਾ ਨੂੰ ਜਾਂਦੀ ਸੜਕ ਨੇੜੇ ਖੇਤ ਵਿਚ ਅੱਗ ਲੱਗ ਜਾਣ ਨਾਲ ਡੇਢ ਏਕੜ ਕਣਕ ਅਤੇ 5 ਏਕੜ ਨਾੜ ਸੜ ਕੇ ਸੁਆਹ ਹੋ ਗਿਆ | ਅੱਗ ਨਾਲ ...

ਪੂਰੀ ਖ਼ਬਰ »

ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਕੈਬਨਿਟ ਮੰਤਰੀ ਚੰਨੀ ਨੂੰ ਠੇਕਾ ਮੁਲਾਜ਼ਮਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਬਠਿੰਡਾ, 15 ਅਪ੍ਰੈਲ (ਅਵਤਾਰ ਸਿੰਘ)-ਠੇਕਾ ਮੁਲਾਜ਼ਮਾਂ ਵਲੋਂ ਅੱਜ ਬਠਿੰਡਾ ਦੇ ਮਿੰਨੀ ਸੈਕਟਰੀਏਟ ਦੇ ਬਾਹਰ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਉਹ ਨਗਰ ਨਿਗਮ ਦਾ ਮੇਅਰ ਦੀ ਚੋਣ ਕਰਨ ਲਈ ਪਹੁੰਚੇ ਸਨ ਤਾਂ ਇਸ ...

ਪੂਰੀ ਖ਼ਬਰ »

ਬੂਟਾ ਸਿੰਘ ਸਿੱਧੂ ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਤੇ ਸੁਨੀਤਾ ਕਟਾਰੀਆ ਮੀਤ ਪ੍ਰਧਾਨ ਨਿਯੁਕਤ

ਭਗਤਾ ਭਾਈਕਾ, 15 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਅੱਜ ਸਥਾਨਕ ਸ਼ਹਿਰ ਦੀ ਨਗਰ ਪੰਚਾਇਤ ਲਈ ਨੌਜਵਾਨ ਕਾਂਗਰਸੀ ਆਗੂ ਬੂਟਾ ਸਿੰਘ ਸਿੱਧੂ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ, ਜਦਕਿ ਸੁਨੀਤਾ ਰਾਣੀ ਕਟਾਰੀਆਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ...

ਪੂਰੀ ਖ਼ਬਰ »

ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਹੋਰਨਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ 3 ਅਦਾਲਤਾਂ ਦੀ ਕਾਰਵਾਈ ਹਫ਼ਤੇ ਲਈ ਬੰਦ

ਬਠਿੰਡਾ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲਗਾਤਾਰ ਵੱਧ ਰਹੇ ਕੋਰੋਨਾ ਨੇ ਅੱਜ ਬਠਿੰਡਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਦਸਤਕ ਦਿੱਤੀ ਹੈ | ਜਿੱਥੇ ਇਕ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਸਮੇਤ ਹੋਰਨਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ ਕਣਕ ਦੀ ਫ਼ਸਲ ਨੂੰ ਲੱਗੀ ਅੱਗ

ਰਾਮਾਂ ਮੰਡੀ, 15 ਅਪ੍ਰੈਲ (ਅਮਰਜੀਤ ਸਿੰਘ ਲਹਿਰੀ)-ਸਥਾਨਕ ਰਾਮਾਂ-ਤਲਵੰਡੀ ਰੋਡ 'ਤੇ ਅਚਾਨਕ ਖੇਤਾਂ ਵਿਚ ਕਣਕ ਨੂੰ ਅੱਗ ਲੱਗ ਗਈ | ਅੱਗ ਲੱਗਣ ਦੀ ਸੂਚਨਾ ਮਿਲਦੇ ਰਾਮਾਂ ਪੁਲਿਸ ਅਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਫਾਇਰ ਬਿ੍ਗੇਡ ਦੀ ਗੱਡੀ ਅਤੇ ਪਿੰਡ ਵਾਸੀਆਂ ਨੇ ...

ਪੂਰੀ ਖ਼ਬਰ »

ਸੀਂਗੋ ਮੰਡੀ ਸਮੇਤ ਹੋਰ ਪਿੰਡਾਂ ਦੇ ਖ਼ਰੀਦ ਸੈਂਟਰਾਂ 'ਚ ਕਣਕ ਦੀ ਖ਼ਰੀਦ ਨਾ ਸ਼ੁਰੂ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਸੀਂਗੋ ਮੰਡੀ, 15 ਅਪ੍ਰੈਲ (ਪਿ੍ੰਸ ਗਰਗ)-ਹਾੜੀ ਸੀਜ਼ਨ ਦੀ ਫ਼ਸਲ ਪੱਕਣ 'ਤੇ ਕਿਸਾਨਾਂ ਵਲੋਂ ਆਪਣੀ ਫ਼ਸਲ ਸਬੰਧਿਤ ਖ਼ਰੀਦ ਸੈਂਟਰਾਂ ਵਿਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ ਤੇ ਬਹੁਤੇ ਖ਼ਰੀਦ ਸੈਂਟਰਾਂ 'ਚ ਤਾਂ ਸ਼ੁਰੂਆਤੀ ਸਮੇਂ 'ਚ ਹੀ ਕਣਕ ਕਾਫ਼ੀ ਮਾਤਰਾ ਵਿਚ ਆ ਰਹੀ ਹੈ | ...

ਪੂਰੀ ਖ਼ਬਰ »

ਰੇਲਵੇ ਲਾਈਨ 'ਤੇ ਬਜ਼ੁਰਗ ਦੀ ਭੇਦਭਰੀ ਮਿਲੀ ਲਾਸ਼

ਬਠਿੰਡਾ, 15 ਅਪ੍ਰੈਲ (ਅਵਤਾਰ ਸਿੰਘ)-ਬਠਿੰਡਾ-ਦਿੱਲੀ ਰੇਲਵੇ ਲਾਈਨ 'ਤੇ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਜੀਆਰਪੀ ਦੇ ਐੱਸ ਐੱਚ ਓ ਆਪਣੀ ਟੀਮ ਸਮੇਤ ਪਹੁੰਚੇ ਅਤੇ ਜਾਂਚ ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਮਿ੍ਤਕ ਦੀ ਲਾਸ਼ ਨੂੰ ਰੇਲਵੇ ਲਾਈਨ 'ਤੇ ਸੁੱਟ ਕੇ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਨੇ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਨੂੰ ਸੌਂਪਿਆ ਮੰਗ-ਪੱਤਰ

ਤਲਵੰਡੀ ਸਾਬੋ, 15 ਅਪ੍ਰੈਲ (ਰਵਜੋਤ ਸਿੰਘ ਰਾਹੀ)-ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਸਬੰਧੀ ਬਣਾਈ ਗਈ ਕਮੇਟੀ ਵਲੋਂ ਹਲਕਾ ਵਿਧਾਇਕਾਂ ਸਮੇਤ ਵੱਖ-ਵੱਖ ਆਗੂਆਂ ਨੂੰ ਦਿੱਤੇ ਜਾ ਰਹੇ ਮੰਗ ਪੱਤਰਾਂ ਦੀ ਲੜੀ ਤਹਿਤ ਅੱਜ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵਲੋਂ ਸੂਬਾ ...

ਪੂਰੀ ਖ਼ਬਰ »

ਏਅਰਟੈੱਲ ਕੰਪਨੀ ਦੇ ਲਗਾਏ ਜਾ ਰਹੇ ਟਾਵਰ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਭੁੱਚੋ ਮੰਡੀ, 15 ਅਪੈ੍ਰਲ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਵਾਰਡ ਨੰਬਰ 2 ਦੀ ਸੰਘਣੀ ਆਬਾਦੀ ਵਿਚ ਏਅਰਟੈੱਲ ਕੰਪਨੀ ਦੇ ਲਗਾਏ ਜਾ ਰਹੇ ਟਾਵਰ ਦੇ ਵਿਰੋਧ ਵਿਚ ਅੱਜ ਸ਼ਾਮੀਂ ਔਰਤਾਂ ਸਮੇਤ ਵਾਰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ | ਵਾਰਡ ...

ਪੂਰੀ ਖ਼ਬਰ »

ਏਅਰਟੈੱਲ ਕੰਪਨੀ ਦੇ ਲਗਾਏ ਜਾ ਰਹੇ ਟਾਵਰ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਭੁੱਚੋ ਮੰਡੀ, 15 ਅਪੈ੍ਰਲ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਵਾਰਡ ਨੰਬਰ 2 ਦੀ ਸੰਘਣੀ ਆਬਾਦੀ ਵਿਚ ਏਅਰਟੈੱਲ ਕੰਪਨੀ ਦੇ ਲਗਾਏ ਜਾ ਰਹੇ ਟਾਵਰ ਦੇ ਵਿਰੋਧ ਵਿਚ ਅੱਜ ਸ਼ਾਮੀਂ ਔਰਤਾਂ ਸਮੇਤ ਵਾਰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ | ਵਾਰਡ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ ਵਿਚ ਗ੍ਰੀਨ ਕੈਮਿਸਟਰੀ ਬਾਰੇ ਵੈਬੀਨਾਰ

ਤਲਵੰਡੀ ਸਾਬੋ, 15 ਅਪ੍ਰੈਲ (ਰਵਜੋਤ ਸਿੰਘ ਰਾਹੀ)-ਸਥਾਨਕ ਅਕਾਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ ਤੇ ਇਸੇ ਕੜੀ ਤਹਿਤ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਲੋਂ 'ਅਜੋਕੀ ਗ੍ਰੀਨ ...

ਪੂਰੀ ਖ਼ਬਰ »

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬੁੱਟਰ ਵਲੋਂ ਦਾਖ਼ਲੇ ਵਧਾਉਣ ਸਬੰਧੀ ਫੂਲ ਟਾਊਨ ਵਿਖੇ ਕੱਢੀ ਜਾਗਰੂਕਤਾ ਰੈਲੀ

ਰਾਮਪੁਰਾ ਫੂਲ, 15 ਅਪੈ੍ਰਲ (ਗੁਰਮੇਲ ਸਿੰਘ ਵਿਰਦੀ)-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਅਤੇ ਪਿ੍ੰਸੀਪਲ ਨਿਸ਼ਾ ਬਾਂਸਲ ਦੀ ਅਗਵਾਈ ਹੇਠ ਸਮੂਹ ਸਟਾਫ਼ ਨੇ ਫੂਲ ਟਾਊਨ ਵਿਖੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲੇ ਸਬੰਧੀ ਜਾਗਰੂਕਤਾ ਰੈਲੀ ਕੱਢੀ | ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਨਾਨ-ਟੀਚਿੰਗ ਸਟਾਫ਼ ਲਈ 'ਕੰਪਿਊਟਰ ਸਕਿੱਲਜ਼' ਬਾਰੇ ਵਰਕਸ਼ਾਪ

ਬਠਿੰਡਾ, 15 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਦੇ ਇੰਚਾਰਜ ਸਹਾਇਕ ਪੋ੍ਰਫੈਸਰ ਸੁਖਵਿੰਦਰ ਸਿੰਘ ਦੇ ਸਹਿਯੋਗ ਸਦਕਾ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਲਈ 'ਕੰਪਿਊਟਰ ਸਕਿੱਲਜ਼' ਸਬੰਧੀ ਵਰਕਸ਼ਾਪ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੇ ਇਕਲੌਤੇ ਜਿੱਤੇ ਐੱਮ.ਸੀ. ਸੁਖਮਿੰਦਰ ਸਿੰਘ ਦੇ ਸਿਰ ਸਜਿਆ ਨਗਰ ਪੰਚਾਇਤ ਨਥਾਣਾ ਦੀ ਪ੍ਰਧਾਨਗੀ ਦਾ ਤਾਜ

ਮਹਿਰਾਜ/ਨਥਾਣਾ, 15 ਅਪ੍ਰੈਲ (ਗੁਰਦਰਸ਼ਨ ਸਿੰਘ ਲੁੱਧੜ/ਸੁਖਪਾਲ ਮਹਿਰਾਜ)-ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਹਮਾਇਤ ਸਦਕਾ ਨਗਰ ਪੰਚਾਇਤ ਨਥਾਣਾ ਦੀ ਪ੍ਰਧਾਨਗੀ ਦਾ ਰੇੜਕਾ ਸਰਬਸੰਮਤੀ ਨਾਲ ਸਮਾਪਤ ਹੋ ਗਿਆ | ਹਲਕਾ ਵਿਧਾਇਕ ਦੀ ਪ੍ਰਧਾਨਗੀ ਹੇਠ ਨਥਾਣਾ ਤੋਂ ...

ਪੂਰੀ ਖ਼ਬਰ »

ਬਲਾਕ ਪੱਧਰੀ ਇੰਗਲਿਸ਼ ਬੂਸਟਰ ਮੁਕਾਬਲੇ 'ਚੋ ਬਿੱਟੂ ਸਿੰਘ ਨੇ ਹਾਸਲ ਕੀਤਾ ਪਹਿਲਾ ਸਥਾਨ

ਮਹਿਰਾਜ, 15 ਅਪ੍ਰੈਲ (ਸੁਖਪਾਲ ਮਹਿਰਾਜ)-ਬੀਤੇ ਦਿਨੀਂ ਫੂਲ ਟਾਊਨ ਵਿਖੇ ਹੋਏ ਬਲਾਕ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਹਿਰਾਜ ਦੇ ਵਿਦਿਆਰਥੀ ਬਿੱਟੂ ਸਿੰਘ ਨੇ ਇੰਗਲਿਸ਼ ਬੂਸਟਰ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੇ ਇਕਲੌਤੇ ਜਿੱਤੇ ਐੱਮ.ਸੀ. ਸੁਖਮਿੰਦਰ ਸਿੰਘ ਦੇ ਸਿਰ ਸਜਿਆ ਨਗਰ ਪੰਚਾਇਤ ਨਥਾਣਾ ਦੀ ਪ੍ਰਧਾਨਗੀ ਦਾ ਤਾਜ

ਮਹਿਰਾਜ/ਨਥਾਣਾ, 15 ਅਪ੍ਰੈਲ (ਗੁਰਦਰਸ਼ਨ ਸਿੰਘ ਲੁੱਧੜ/ਸੁਖਪਾਲ ਮਹਿਰਾਜ)-ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਹਮਾਇਤ ਸਦਕਾ ਨਗਰ ਪੰਚਾਇਤ ਨਥਾਣਾ ਦੀ ਪ੍ਰਧਾਨਗੀ ਦਾ ਰੇੜਕਾ ਸਰਬਸੰਮਤੀ ਨਾਲ ਸਮਾਪਤ ਹੋ ਗਿਆ | ਹਲਕਾ ਵਿਧਾਇਕ ਦੀ ਪ੍ਰਧਾਨਗੀ ਹੇਠ ਨਥਾਣਾ ਤੋਂ ...

ਪੂਰੀ ਖ਼ਬਰ »

ਬਲਾਕ ਪੱਧਰੀ ਇੰਗਲਿਸ਼ ਬੂਸਟਰ ਮੁਕਾਬਲੇ 'ਚੋ ਬਿੱਟੂ ਸਿੰਘ ਨੇ ਹਾਸਲ ਕੀਤਾ ਪਹਿਲਾ ਸਥਾਨ

ਮਹਿਰਾਜ, 15 ਅਪ੍ਰੈਲ (ਸੁਖਪਾਲ ਮਹਿਰਾਜ)-ਬੀਤੇ ਦਿਨੀਂ ਫੂਲ ਟਾਊਨ ਵਿਖੇ ਹੋਏ ਬਲਾਕ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਹਿਰਾਜ ਦੇ ਵਿਦਿਆਰਥੀ ਬਿੱਟੂ ਸਿੰਘ ਨੇ ਇੰਗਲਿਸ਼ ਬੂਸਟਰ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ...

ਪੂਰੀ ਖ਼ਬਰ »

ਰਾਮਪੁਰਾ ਫੂਲ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਲੈਂਜ਼ ਕੈਂਪ 18 ਨੂੰ

ਰਾਮਪੁਰਾ ਫੂਲ, 15 ਅਪੈ੍ਰਲ (ਗੁਰਮੇਲ ਸਿੰਘ ਵਿਰਦੀ)-ਨੇਤਰਦਾਨ 'ਚ ਪ੍ਰਸਿੱਧ ਇੱਥੋਂ ਦੀ ਪੁਨਰ ਜੋਤੀ ਆਈ ਡੋਨੇਸ਼ਨ ਸੁਸਾਇਟੀ ਨੇ 18 ਅਪੈ੍ਰਲ ਦਿਨ ਐਤਵਾਰ ਨੂੰ ਅੱਖਾਂ ਦਾ 49ਵਾਂ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ-ਲੈਂਜ਼ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਹੈ | ਸੁਸਾਇਟੀ ਦੇ ...

ਪੂਰੀ ਖ਼ਬਰ »

ਪਾਵਰਕਾਮ ਦੇ ਸਬਸਿਡੀ ਲੈ ਰਹੇ ਖ਼ਪਤਕਾਰਾਂ ਲਈ ਖੁਸ਼ਖ਼ਬਰੀ

ਮੌੜ ਮੰਡੀ, 15 ਅਪ੍ਰੈਲ (ਲਖਵਿੰਦਰ ਸਿੰਘ ਮੌੜ)-ਪਾਵਰਕਾਮ ਦੇ ਸਬ-ਡਵੀਜ਼ਨਲ ਅਧਿਕਾਰੀ ਇੰਜੀਨੀਅਰ ਨਵਨੀਤ ਕੁਮਾਰ ਜਿੰਦਲ ਨੇ ਦੱਸਿਆ ਕਿ ਡੇਢ ਕਿੱਲੋਵਾਟ ਤੋਂ ਘੱਟ ਲੋਡ ਵਾਲੇ ਸਬਸਿਡੀ ਲੈ ਰਹੇ ਐਸ. ਸੀ. ਬੀ. ਸੀ. ਅਤੇ ਬੀ. ਪੀ. ਐਲ. ਖ਼ਪਤਕਾਰਾਂ ਦਾ ਬਿੱਲ ਘਟਾਉਣ ਲਈ ਕੇ. ਐੱਲ. ...

ਪੂਰੀ ਖ਼ਬਰ »

ਮੇਵਾ ਸਿੰਘ ਮਾਨ ਨੂੰ ਨਗਰ ਪੰਚਾਇਤ ਕੋਠਾ ਦਾ ਪ੍ਰਧਾਨ ਥਾਪਿਆ

ਭਗਤਾ ਭਾਈਕਾ, 15 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸੂਬੇ ਅੰਦਰ ਕਾਂਗਰਸ ਸਰਕਾਰ ਹੋਂਦ ਵਿਚ ਆਉਣ ਉਪਰੰਤ ਹੋਏ ਵਿਕਾਸ ਕਾਰਜਾਂ ਸਦਕਾ ਪਿੰਡਾਂ ਦੀ ਨੁਹਾਰ ਬਦਲ ਗਈ ਹੈ | ਸਰਕਾਰ ਵਲੋਂ ਪਿੰਡਾਂ ਅੰਦਰ ਸ਼ਾਨਦਾਰ ਪਾਰਕ, ਗਲੀਆਂ 'ਚ ਡਿਜ਼ਾਇਨਰ ਇੰਰਲਾਕ ਟਾਈਲਾਂ, ਸਰਕਾਰੀ ...

ਪੂਰੀ ਖ਼ਬਰ »

ਮਨਮੋਹਨ ਧਿੰਗੜਾ ਨਗਰ ਕੌਂਸਲ ਗੋਨਿਆਣਾ ਦੇ ਬਣੇ ਪ੍ਰਧਾਨ, ਕਸ਼ਮੀਰੀ ਲਾਲ ਅਤੇ ਮੋਨਿਕਾ ਗਰਗ ਬਣੇ ਮੀਤ ਪ੍ਰਧਾਨ

ਗੋਨਿਆਣਾ, 15 ਅਪ੍ਰੈਲ (ਲਛਮਣ ਦਾਸ ਗਰਗ)-ਸੂਬਾ ਸਰਕਾਰ ਵਲੋਂ ਤਕਰੀਬਨ ਦੋ ਮਹੀਨੇ ਪਹਿਲਾ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ, ਜਿਸ ਦੌਰਾਨ ਬਹੁਤ ਸਾਰੇ ਥਾਵਾਂ 'ਤੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਕੌਂਸਲਰ ਬਣੇ ਸਨ | ...

ਪੂਰੀ ਖ਼ਬਰ »

ਮੇਵਾ ਸਿੰਘ ਮਾਨ ਨੂੰ ਨਗਰ ਪੰਚਾਇਤ ਕੋਠਾ ਦਾ ਪ੍ਰਧਾਨ ਥਾਪਿਆ

ਭਗਤਾ ਭਾਈਕਾ, 15 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸੂਬੇ ਅੰਦਰ ਕਾਂਗਰਸ ਸਰਕਾਰ ਹੋਂਦ ਵਿਚ ਆਉਣ ਉਪਰੰਤ ਹੋਏ ਵਿਕਾਸ ਕਾਰਜਾਂ ਸਦਕਾ ਪਿੰਡਾਂ ਦੀ ਨੁਹਾਰ ਬਦਲ ਗਈ ਹੈ | ਸਰਕਾਰ ਵਲੋਂ ਪਿੰਡਾਂ ਅੰਦਰ ਸ਼ਾਨਦਾਰ ਪਾਰਕ, ਗਲੀਆਂ 'ਚ ਡਿਜ਼ਾਇਨਰ ਇੰਰਲਾਕ ਟਾਈਲਾਂ, ਸਰਕਾਰੀ ...

ਪੂਰੀ ਖ਼ਬਰ »

ਪਿੰਡ ਜੋਧਪੁਰ 'ਚ 35 ਦੇ ਕਰੀਬ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ 'ਚ ਹੋਏ ਸ਼ਾਮਿਲ

ਮੌੜ ਮੰਡੀ, 12 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਪਿੰਡ ਜੋਧਪੁਰ ਪਾਖਰ ਵਿਖੇ 35 ਦੇ ਕਰੀਬ ਪਰਿਵਾਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ...

ਪੂਰੀ ਖ਼ਬਰ »

ਆੜ੍ਹਤੀਆਂ ਵਲੋਂ ਸੂਬਾਈ ਏਜੰਸੀਆਂ ਦੀ ਖ਼ਰੀਦ ਸ਼ੁਰੂ ਕਰਨ ਦੀ ਮੰਗ, ਐੱਫ.ਸੀ.ਆਈ ਨੂੰ ਕਣਕ ਨਾ ਦੇਣ ਦਾ ਕੀਤਾ ਐਲਾਨ

ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਵਿਖੇ ਅੱਜ ਆੜ੍ਹਤੀਆਂ ਵੱਲੋਂ ਸੂਬਾਈ ਏਜੰਸੀਆਂ ਦੀ ਖ਼ਰੀਦ ਸ਼ੁਰੂ ਕਰਨ ਦੀ ਮੰਗ ਕਰਦਿਆਂ ਐਫ.ਸੀ.ਆਈ ਨੂੰ ਆਪਣੀ ਫ਼ਸਲ ਨਾ ਵੇਚਣ ਦਾ ਫ਼ੈਸਲਾ ਕਰਦੇ ਹੋਏ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ | ਜਿੱਥੇ ...

ਪੂਰੀ ਖ਼ਬਰ »

ਸੋਸ਼ਲ ਡਿਸਟੈਂਸ ਦੀ ਪਾਲਣਾ ਦੀ ਡਰਾਮੇਬਾਜ਼ੀ ਕਾਰਨ ਮਰ ਰਹੇ ਹਨ ਮਰੀਜ਼!

ਰਾਮਾਂ ਮੰਡੀ, 15 ਅਪੈ੍ਰਲ (ਤਰਸੇਮ ਸਿੰਗਲਾ)-ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜੋ ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪਾਲਣ ਕਰਨ ਦੀ ਦੁਹਾਈ ਦਿੱਤੀ ਜਾ ਰਹੀ ਹੈ ਉਹ ਆਮ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ | ਇੱਥੇ ਵੱਖ-ਵੱਖ ਬਿਮਾਰੀਆਂ ਨਾਲ ...

ਪੂਰੀ ਖ਼ਬਰ »

ਪਿੰਡ ਦੇ ਮੋਹਤਬਰਾਂ ਤੇ ਸਕੂਲ ਸਟਾਫ਼ ਵਲੋਂ ਬਦਲੀ ਵਾਲੇ ਅਧਿਆਪਕਾਂ ਦਾ ਸਨਮਾਨ

ਮਹਿਰਾਜ, 15 ਅਪ੍ਰੈਲ (ਸੁਖਪਾਲ ਮਹਿਰਾਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਹਿਰਾਜ ਦੇ ਪੰਜ ਅਧਿਆਪਕਾਂ ਨੰੂ ਨਗਰ ਪੰਚਾਇਤ ਮਹਿਰਾਜ ਦੇ ਨਵ-ਨਿਯੁਕਤ ਪ੍ਰਧਾਨ ਤੇ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿੰ੍ਰਸੀਪਲ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੇ ਸੁਖਦੀਪ ਕੌਰ ਮਾਨ ਬਣੇ ਨਗਰ ਕੌਂਸਲ ਮੌੜ ਦੇ ਪ੍ਰਧਾਨ

ਮੌੜ ਮੰਡੀ, 15 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਨਗਰ ਕੌਂਸਲ ਮੌੜ ਦੀ ਅੱਜ ਹੋਈ ਚੋਣ ਵਿਚ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਭਤੀਜੀ ਸੁਖਦੀਪ ਕੌਰ ਮਾਨ ਨਗਰ ਕੌਂਸਲ ਮੌੜ ਦੇ ਪ੍ਰਧਾਨ ਚੁਣੇ ਗਏ ਹਨ ਜਦਕਿ ਦੀਪਕ ਮਿੱਤਲ ਮੀਤ ਪ੍ਰਧਾਨ ਅਤੇ ਚਿਮਨ ਪੂਨੀਆ ਸੀਨੀਅਰ ਮੀਤ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਬਠਿੰਡਾ ਨੇ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਨੂੰ ਦਿੱਤਾ ਮੰਗ-ਪੱਤਰ

ਬਠਿੰਡਾ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੈਪਟਨ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਸਰਕਾਰੀ ਕਰਮਚਾਰੀਆਂ ਨਾਲ ਵਾਅਦਾ ਪੂਰਾ ਨਾ ਕੀਤੇ ਜਾਣ ਕਾਰਨ ਸਮੂਹ ਕਰਮਚਾਰੀਆਂ ਦੀਆਂ ਜਥੇਬੰਦੀਆਂ ਵਿਚ ਸਰਕਾਰ ਪ੍ਰਤੀ ਭਾਰੀ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਨੇ ਅਹੁਦਾ ਨਾ ਮਿਲਣ 'ਤੇ ਜਤਾਈ ਨਿਰਾਸ਼ਾ

ਬਠਿੰਡਾ, 15 ਅਪ੍ਰੈਲ (ਸਟਾਫ਼ ਰਿਪੋਰਟਰ)-ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ, ਜੋ ਨਗਰ ਸੁਧਾਰ ਟਰੱਸਟ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਵਲੋਂ ਅੱਜ ਦੀ ਚੋਣ ਪ੍ਰਕ੍ਰਿਰਿਆ ਦੇ ਤੌਰ ਤਰੀਕਿਆਂ 'ਤੇ ਨਰਾਜ਼ਗੀ ਜਤਾਉਂਦਿਆਂ ਭਾਵੇਂ ...

ਪੂਰੀ ਖ਼ਬਰ »

ਹਰ ਪਾਸਿਉਂ ਫੇਲ੍ਹ ਹੋਈਆਂ ਰਾਜਨੀਤਿਕ ਸਰਕਾਰਾਂ ਅਤੇ ਪਾਰਟੀਆਂ ਜਾਤ-ਪਾਤ ਦੀ ਰਾਜਨੀਤੀ 'ਤੇ ਉੱਤਰੀਆਂ-ਜਨਰਲ ਸਮਾਜ ਪਾਰਟੀ

ਰਾਮਾਂ ਮੰਡੀ, 15 ਅਪੈ੍ਰਲ (ਤਰਸੇਮ ਸਿੰਗਲਾ)-ਘਟੀਆ ਰਾਜਨੀਤੀ ਕਰਕੇ ਹਰ ਪਾਸਿਓਾ ਫੇਲ੍ਹ ਹੋਈਆ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਹੁਣ ਜਾਤ-ਪਾਤ ਦੀ ਰਾਜਨੀਤੀ 'ਤੇ ਉੱਤਰ ਆਈਆਂ ਹਨ | ਇਹ ਦੋਸ਼ ਲਗਾਉਂਦੇ ਹੋਏ ਜਨਰਲ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਸੁਰੇਸ਼ ਕੁਮਾਰ ...

ਪੂਰੀ ਖ਼ਬਰ »

ਨਗਰ ਪੰਚਾਇਤ ਭਾਈਰੂਪਾ ਦੀ ਚੋਣ ਹੋਈ ਮੁਲਤਵੀ

ਭਾਈਰੂਪਾ, 15 ਅਪ੍ਰੈਲ (ਵਰਿੰਦਰ ਲੱਕੀ)-ਲਗਭਗ 2 ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਨਗਰ ਪੰਚਾਇਤ ਭਾਈਰੂਪਾ ਦੇ ਅਹੁਦੇਦਾਰਾਂ ਦੀ ਚੋਣ ਐਨ ਮੌਕੇ 'ਤੇ ਮੁਲਤਵੀ ਹੋ ਗਈ, ਅਤੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਤਾਧਾਰੀ ਧਿਰ ਦੇ 4 ਕੌਂਸਲਰਾਂ ...

ਪੂਰੀ ਖ਼ਬਰ »

ਸੋਸ਼ਲ ਡਿਸਟੈਂਸ ਦੀ ਪਾਲਣਾ ਦੀ ਡਰਾਮੇਬਾਜ਼ੀ ਕਾਰਨ ਮਰ ਰਹੇ ਹਨ ਮਰੀਜ਼!

ਰਾਮਾਂ ਮੰਡੀ, 15 ਅਪੈ੍ਰਲ (ਤਰਸੇਮ ਸਿੰਗਲਾ)-ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜੋ ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪਾਲਣ ਕਰਨ ਦੀ ਦੁਹਾਈ ਦਿੱਤੀ ਜਾ ਰਹੀ ਹੈ ਉਹ ਆਮ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ | ਇੱਥੇ ਵੱਖ-ਵੱਖ ਬਿਮਾਰੀਆਂ ਨਾਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX