ਤਾਜਾ ਖ਼ਬਰਾਂ


ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨਿਰਵਿਘਨ ਨਾ ਮਿਲਣ 'ਤੇ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ.ਸੀ. ਦਫ਼ਤਰ, ਸੜਕ ਜਾਮ ਕਰ ਲਗਾਇਆ ਧਰਨਾ
. . .  11 minutes ago
ਫ਼ਿਰੋਜ਼ਪੁਰ, 24 ਜੂਨ (ਕੁਲਬੀਰ ਸਿੰਘ ਸੋਢੀ) - ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨਾ ਦੇਣ 'ਤੇ ਗ਼ੁੱਸੇ ਵਿਚ ਆਏ ਕਿਸਾਨ ਜਥੇਬੰਦੀਆਂ ਨੇ ਡੀ. ਸੀ. ...
ਬਾਹਰੀ ਰਾਜਾਂ ਤੋਂ ਬਿਜਲੀ ਖ਼ਰੀਦ ਕੇ ਖਪਤਕਾਰਾਂ ਦੀ ਮੰਗ ਪੂਰੀ ਕਰਨ ਲੱਗਾ ਪਾਵਰ ਕਾਮ
. . .  17 minutes ago
ਪਟਿਆਲਾ, 24 ਜੂਨ (ਅਮਰਬੀਰ ਸਿੰਘ ਆਹਲੂਵਾਲੀਆ) - ਪਟਿਆਲਾ ਪਾਵਰ ਕਾਮ ਵਲੋਂ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਖਪਤਕਾਰਾਂ ਦੀ ਬਿਜਲੀ ਦੀ ਮੰਗ ਪੂਰੀ ਕਰਨ ਲਈ ਬਾਹਰੀ ...
ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ
. . .  about 1 hour ago
ਸੁਲਤਾਨਪੁਰ ਲੋਧੀ, 24 ਜੂਨ (ਥਿੰਦ) - ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਹਲਕਾ ਮੀਂਹ ਪੈਣ ਅਤੇ ਠੰਡੀਆਂ ਤੇਜ਼ ਹਵਾਵਾਂ ਚੱਲਣ ...
9 ਦਿਨ ਪਹਿਲਾਂ ਵਿਆਹੀ ਲੜਕੀ ਵਲੋਂ ਪ੍ਰੇਮੀ ਸਮੇਤ ਵਾਟਰ ਵਰਕਸ ਡਿੱਗੀ 'ਚ ਛਾਲ ਮਾਰ ਕੇ ਆਤਮ ਹੱਤਿਆ
. . .  about 1 hour ago
ਮੰਡੀ ਕਿੱਲ੍ਹਿਆਂਵਾਲੀ,(ਸ੍ਰੀ ਮੁਕਤਸਰ ਸਾਹਿਬ) 24 ਜੂਨ (ਇਕਬਾਲ ਸਿੰਘ ਸ਼ਾਂਤ) - ਮੰਡੀ ਕਿੱਲ੍ਹਿਆਂਵਾਲੀ ਵਿਖੇ ਅੱਜ ਵਾਟਰ ਵਰਕਸ ਦੀ ਡਿੱਗੀ ਵਿਚੋਂ 9 ਦਿਨ ਪਹਿਲਾਂ ਵਿਆਹੀ ਲੜਕੀ ਅਤੇ ਉਸ ਦੇ ਕਥਿਤ ਪ੍ਰੇਮੀ ਨੌਜਵਾਨ ਦੀ ਲਾਸ਼ ਬਰਾਮਦ...
ਨਜਾਇਜ਼ ਅਸਲੇ ਸਮੇਤ ਇਕ ਕਾਬੂ, ਗੋਲੀ ਸਿੱਕਾ ਬਰਾਮਦ
. . .  about 1 hour ago
ਫ਼ਿਰੋਜ਼ਪੁਰ, 24 ਜੂਨ (ਗੁਰਿੰਦਰ ਸਿੰਘ) - ਥਾਣਾ ਸਿਟੀ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਇਕ ਦੇਸੀ ਕੱਟਾ 315 ...
ਸ਼੍ਰੋਮਣੀ ਕਮੇਟੀ ਵਲੋਂ ਭਗਤ ਕਬੀਰ ਜੀ ਦਾ 623ਵਾਂ ਜਨਮ ਦਿਹਾੜਾ ਮਨਾਇਆ
. . .  about 1 hour ago
ਅੰਮ੍ਰਿਤਸਰ, 24 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਗਤ ਕਬੀਰ ਜੀ ਦਾ 623ਵਾਂ ਜਨਮ ਦਿਹਾੜਾ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਰਧਾ ਸਹਿਤ...
ਠੇਕਾ ਮੁਲਾਜ਼ਮਾਂ ਨੇ ਬਠਿੰਡਾ - ਚੰਡੀਗੜ੍ਹ ਕੌਮੀ ਮਾਰਗ 'ਤੇ ਲਾਇਆ ਜਾਮ
. . .  about 1 hour ago
ਬਠਿੰਡਾ, 24 ਜੂਨ ( ਅਮ੍ਰਿਤਪਲ ਸਿੰਘ ਵਲਾਣ) - ਲਹਿਰਾ ਮੁਹੱਬਤ ਥਰਮਲ ਪਲਾਟ ਦੇ ਠੇਕਾ ਮੁਲਾਜ਼ਮਾਂ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ...
ਡਾ.ਦਲਜੀਤ ਸਿੰਘ ਚੀਮਾ ਦਾ ਕੈਪਟਨ 'ਤੇ ਨਿਸ਼ਾਨਾਂ - ਆਪਣੀ ਹੀ ਹਾਈ ਕਮਾਂਡ ਨੂੰ ਯਕੀਨ ਦਿਵਾਉਣ ਵਿਚ ਅਸਫਲ
. . .  about 1 hour ago
ਅਜੀਤ ਬਿਊਰੋ, 24 ਜੂਨ - ਡਾ.ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦੇ ਕਿਹਾ ਕਿ 'ਰਾਜ ਦੇ ਲੋਕਾਂ ਦੀ ਕੀ ...
ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਕੀਤੀ ਖ਼ੁਦਕੁਸ਼ੀ
. . .  about 2 hours ago
ਬਾਰਸੀਲੋਨਾ, (ਸਪੇਨ) 24 ਜੂਨ - ਵਿਸ਼ਵ-ਵਿਆਪੀ ਐਂਟੀਵਾਇਰਸ ਗੁਰੂ ਜੌਨ ਮੈਕਫੀ ਨੇ ਸਪੈਨਿਸ਼ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ ਹੈ ...
ਬਠਿੰਡਾ 'ਚ ਗੈਸ ਪਾਈਪ ਫਟਣ ਕਾਰਨ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ
. . .  about 2 hours ago
ਬਠਿੰਡਾ, 24 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸਵੇਰੇ ਬਠਿੰਡਾ ਦੇ ਨਾਰਥ ਅਸਟੇਟ ਸਥਿਤ ਇਕ ਕੋਠੀ 'ਚ ਗੈਸ ਪਾਈਪ ਫਟਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਜਿਸ ਕਾਰਨ...
ਅਪਰਬਾਰੀ ਦੋਆਬ ਨਹਿਰ 'ਚ ਪਿਆ ਪਾੜ, ਵਿਭਾਗ ਆਰਜ਼ੀ ਤੌਰ 'ਤੇ ਬੰਦ ਕਰਨ ਦੀਆਂ ਕੋਸ਼ਿਸ਼ਾਂ 'ਚ
. . .  about 3 hours ago
ਮਾਧੋਪੁਰ, 24 ਜੂਨ (ਨਰੇਸ਼ ਮਹਿਰਾ) - ਮਾਧੋਪੁਰ ਵਿਖੇ ਰਾਵੀ ਦਰਿਆ 'ਚੋਂ ਨਿਕਲਦੀਆਂ ਦੋ ਨਹਿਰਾਂ ਐਮ.ਬੀ. ਲਿੰਕ ਅਤੇ ਅਪਰਬਾਰੀ ਦੋਆਬ ਨਹਿਰ ਪਾਵਰ ਹਾਊਸ ਵਿਚ ਮਾਧੋਪੁਰ ਤੋਂ ਕੁਝ ਦੂਰ ਪਿੰਡ ਸ਼ਹਿਰ ਗੁੱਲੀਆਂ ਸੈਕਟਰ ਨੇੜੇ ਨਹਿਰ 'ਚ ਪਾੜ ਪੈ ਗਿਆ। ਵਿਭਾਗ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਵਿਭਾਗ...
ਜੰਮੂ ਕਸ਼ਮੀਰ ਦੇ ਨੇਤਾਵਾਂ ਦੇ ਨਾਲ ਅੱਜ ਦਿੱਲੀ ਵਿਚ ਮੁਲਾਕਾਤ ਕਰਨਗੇ ਮੋਦੀ
. . .  about 3 hours ago
ਸ੍ਰੀਨਗਰ, 24 ਜੂਨ - ਜੰਮੂ ਕਸ਼ਮੀਰ ਨੂੰ ਲੈ ਕੇ ਅੱਜ ਕਾਫੀ ਅਹਿਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਬੈਠਕ ਹੋਵੇਗੀ। ਜਿਸ ਵਿਚ ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ 'ਤੇ ਗੱਲਬਾਤ...
ਅੱਜ ਦਾ ਵਿਚਾਰ
. . .  about 4 hours ago
ਚੰਡੀਗੜ੍ਹ ਵਿਚ ਰਹੇਗਾ ਹੁਣ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ
. . .  1 day ago
ਕੁਝ ਦਿਨੀਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਮਿਲੀ
. . .  1 day ago
ਬੁਢਲਾਡਾ , 23 ਜੂਨ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਪਿਛਲੇ ਕੁਝ ਦਿਨੀਂ ਤੋਂ ਲਾਪਤਾ ਸਥਾਨਕ ਸ਼ਹਿਰ ਦੇ ਨੌਜਵਾਨ ਦੀ ਲਾਸ਼ ਅੱਜ ਟੋਹਾਣਾ-ਫਤਿਆਬਾਦ ਨਹਿਰ ’ਚੋਂ ਮਿਲਣ ਦੀ ਖ਼ਬਰ ਹੈ।ਥਾਣਾ ਸ਼ਹਿਰੀ ਬੁਢਲਾਡਾ ਮੁਖੀ ...
ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ - ਟੀਮ ਇੰਡੀਆ 170 ਦੌੜਾਂ 'ਤੇ ਆਊਟ, ਨਿਊਜ਼ੀਲੈਂਡ ਨੂੰ 139 ਦੌੜਾਂ ਦਾ ਮਿਲਿਆ ਟੀਚਾ
. . .  1 day ago
ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 111 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਨਵੀਂ ਦਿੱਲੀ, 23 ਜੂਨ - ਪਿਛਲੇ 24 ਘੰਟਿਆਂ ਵਿਚ ਦਿੱਲੀ ਵਿਚ ਕੋਰੋਨਾ ਦੇ 111 ਨਵੇਂ ਕੇਸ ਸਾਹਮਣੇ ਆਏ ਹਨ ਅਤੇ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 702 ਲੋਕ ਵੀ ਤੰਦਰੁਸਤ ...
ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ
. . .  1 day ago
ਜੰਮੂ, 23 ਜੂਨ - ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਸ਼ਰਮਲ ਖੇਤਰ ਵਿਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੁਠਭੇੜ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਹੈ। ਫਿਲਹਾਲ ਇਲਾਕੇ ਵਿਚ ਆਪ੍ਰੇਸ਼ਨ ਚੱਲ ਰਿਹਾ ਹੈ।
ਅੰਮ੍ਰਿਤਸਰ 'ਚ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਹਿਲਾ ਦੇ ਕਤਲ ਦੀ ਗੁੱਥੀ ਸੁਲਝੀ, ਨੌਕਰਾਣੀ ਦੀ ਭੈਣ ਨਿਕਲੀ ਕਾਤਲ
. . .  1 day ago
ਅੰਮ੍ਰਿਤਸਰ, 23 ਜੂਨ (ਗਗਨਦੀਪ ਸ਼ਰਮਾ) - ਗੁਰੂ ਨਾਨਕ ਵਾੜਾ ਇਲਾਕੇ 'ਚ ਮਹਿਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ...
ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਰੋਸ ਰੈਲੀ
. . .  1 day ago
ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ) - ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਪੀ.ਸੀ.ਐਮ.ਐੱਸ. ਸਪੈਸ਼ਲਿਸਟ ਡਾਕਟਰਜ਼...
ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਖੋਲਿਆ ਮੋਰਚਾ ,ਮਾਮਲਾ ਨੌਜਵਾਨ ਖ਼ੁਦਕੁਸ਼ੀ ਦੇ ਦੋਸ਼ੀਆਂ ਨੂੰ ਨਾ ਫੜਨ ਦਾ
. . .  1 day ago
ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ) - ਅੱਜ ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਰਹਿੰਦ ਨਹਿਰ ਲਾਗੇ ਗੜੀ ਪੁਲ ਕੋਲ ਚੱਕਾ ਜਾਮ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ...
ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਯੂ.ਕੇ. ਹਾਈ ਕੋਰਟ ਵਲੋਂ ਝਟਕਾ
. . .  1 day ago
ਨਵੀਂ ਦਿੱਲੀ, 22 ਜੁਨ - ਯੂ.ਕੇ. ਹਾਈ ਕੋਰਟ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ...
ਪਾਵਰ ਪਲਾਂਟ ਦੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ
. . .  1 day ago
ਤਲਵੰਡੀ ਭਾਈ, 23 ਜੂਨ,(ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਪਾਵਰ ਪਲਾਂਟ ਵਲੋਂ ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  1 day ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਮਹਿਲ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਰਣਜੀਤ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜਿਥੇ ਕਾਨੂੰਨ ਦਾ ਅੰਤ ਹੁੰਦਾ ਹੈ, ਉਥੇ ਕੁਸ਼ਾਸਨ ਦਾ ਆਰੰਭ ਹੁੰਦਾ ਹੈ। ਵਿਲੀਅਮ ਪਿਟ

ਪਟਿਆਲਾ

ਪਾਤੜਾਂ ਦੇ ਐਸ.ਡੀ.ਐਮ. ਵਲੋਂ ਜ਼ਮੀਨ ਦਾ ਪ੍ਰਤੀ ਏਕੜ ਘੱਟ ਰੇਟ ਤੈਅ ਕਰਨ ਤੋਂ ਭੜਕੇ ਕਿਸਾਨਾਂ ਲਗਾਇਆ ਜਾਮ

ਪਟਿਆਲਾ 16 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਵਾਈ.ਪੀ. ਐਸ ਚੌਕ ਦੇ ਨਜ਼ਦੀਕ ਧਰਨੇ 'ਤੇ ਬੈਠੇ ਰੋਡ ਕਿਸਾਨ ਸੰਘਰਸ਼ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ 'ਚ ਉਸ ਸਮੇਂ ਤਣਾਅ ਦੀ ਸਥਿਤੀ ਪੈਦਾ ਹੋ ਗਈ ਜਦੋਂ ਕਿਸਾਨਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਲਈ ਮੋਤੀ ਮਹਿਲ ਵਲ ਕੂਚ ਕਰ ਦਿੱਤੀ ਗਈ | ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਗਜੀਤ ਸਿੰਘ ਗਲੌਲੀ ਨੇ ਦੱਸਿਆ ਕਿ ਪਾਤੜਾਂ ਦੇ ਐਸ.ਡੀ.ਐਮ ਅੰਕੁਰਜੀਤ ਸਿੰਘ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਤੋੜਦਿਆਂ ਸਿਰਫ਼ ਛੇ-ਸੱਤ ਲੱਖ ਰੁਪਏ ਏਕੜ ਦੇ ਹਿਸਾਬ ਨਾਲ ਅਵਾਰਡ ਤਿਆਰ ਕਰਕੇ ਹਾਈਵੇ ਅਥਾਰਿਟੀ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਅਤੇ ਖ਼ੁਦ ਬਦਲੀ ਕਰਵਾ ਕੇ ਚਲਾ ਗਿਆ | ਇਸ ਤੋਂ ਨਾਰਾਜ਼ ਕਿਸਾਨਾਂ ਨੇ ਅੱਜ ਵਾਈਪੀਐਸ ਚੌਕ ਵਿਚ ਧਰਨਾ ਲਗਾ ਕਿ ਡੀ.ਸੀ. ਪਟਿਆਲਾ ਕੁਮਾਰ ਅਮਿਤ ਅਤੇ ਐਸ.ਡੀ.ਐਮ. ਅੰਕੁਰਜੀਤ ਸਿੰਘ ਦਾ ਪੁਤਲਾ ਵੀ ਸਾੜਿਆ ਗਿਆ | ਪੰਜਾਬ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸ਼ਾਮ ਤੱਕ ਕਿਸਾਨਾਂ ਦੀ ਗੱਲ ਨਾ ਸੁਣੀ ਗਈ ਤਾਂ ਕਿਸਾਨ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ 'ਤੇ ਕਬਜ਼ਾ ਕਰਨਗੇ | ਪਾਤੜਾਂ ਇਲਾਕੇ ਦੇ ਕਿਸਾਨ ਨਿਰੰਕਾਰ ਸਿੰਘ ਨੇ ਕਿਹਾ ਕਿ ਕਿਸਾਨ ਇਸ ਰੇਟ 'ਤੇ ਜ਼ਮੀਨ ਕਿਸੇ ਵੀ ਹਾਲਤ 'ਚ ਨਹੀਂ ਦੇਣਗੇ | ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਭਰ ਦੇ ਕਿਸਾਨ 24 ਮਾਰਚ ਤੋਂ ਵਾਈਪੀਐਸ ਚੌਕ 'ਚ ਸੜਕ ਦੇ ਕਿਨਾਰੇ ਧਰਨਾ ਲਗਾ ਕੇ ਬੈਠੇ ਹਨ | ਕਿਸਾਨਾਂ ਦੀ ਮੰਗ ਹੈ ਕਿ ਕਾਲੇ ਕਾਨੂੰਨਾਂ ਦਾ ਹੱਲ ਹੋਣ ਅਤੇ ਜ਼ਮੀਨ ਦੇ ਉਚਿੱਤ ਮੁਆਵਜ਼ੇ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਪੂਰੀਆ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਸ਼ਾਮ ਸਮੇਂ ਇਸ ਮਸਲੇ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਜ਼ਿਲ੍ਹਾ ਪੁਲਿਸ ਮੁਖੀ ਵਿਕਰਮਜੀਤ ਦੁੱਗਲ ਅਤੇ ਐਸ.ਡੀ.ਐਮ. ਚਰਨਜੀਤ ਸਿੰਘ ਵਲੋਂ ਧਰਨਾਕਾਰੀ ਕਿਸਾਨਾਂ ਦੇ ਚਾਰ ਨੁਮਾਇੰਦਿਆਂ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ, ਜਗਜੀਤ ਸਿੰਘ ਗਲੌਲੀ, ਰਛਪਾਲ ਸਿੰਘ ਢੋਟ ਅਤੇ ਨਿਰੰਕਾਰ ਸਿੰਘ ਸ਼ੁਤਰਾਣਾ ਨਾਲ ਬੈਠਕ ਕੀਤੀ ਗਈ, ਜਿਸ ਵਿਚ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ 'ਚ ਡੀ.ਸੀ ਪਟਿਆਲਾ ਕੁਮਾਰ ਅਮਿਤ ਨੇ ਭਰੋਸਾ ਦਿਵਾਇਆ ਕਿ ਪਾਤੜਾਂ ਸਬ ਡਿਵੀਜ਼ਨ ਦਾ ਜੋ ਘੱਟ ਕੀਮਤਾਂ ਦਾ ਅਵਾਰਡ ਮਨਜ਼ੂਰੀ ਲਈ ਭੇਜਿਆ ਗਿਆ ਸੀ ਉਹ ਐਨਐਚਏਆਈ ਤੋਂ ਵਾਪਸ ਮੰਗਵਾ ਲਿਆ ਗਿਆ ਹੈ ਅਤੇ ਜ਼ਮੀਨਾਂ ਦੇ ਮੁੱਲ ਦੇ ਮਾਮਲੇ 'ਚ ਕਿਸਾਨਾਂ ਦੀ ਪੂਰੀ ਤਰ੍ਹਾਂ ਤਸੱਲੀ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਇਹ ਐਕੁਆਇਰ ਦੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਐਸ.ਐਸ.ਪੀ. ਵਿਕਰਮਜੀਤ ਦੁੱਗਲ ਨੇ ਵੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਜ਼ਮੀਨ ਐਕੁਆਇਰ ਦੇ ਮਾਮਲੇ 'ਚ ਸਿਵਲ ਪ੍ਰਸ਼ਾਸਨ ਵਲੋਂ ਕਿਸਾਨਾਂ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਨਹੀਂ ਹੋਣ ਦੇਣਗੇ | ਪ੍ਰਸ਼ਾਸਨ ਦੀ ਇਸ ਗੱਲਬਾਤ ਦੇ ਨਾਲ ਸਹਿਮਤ ਹੁੰਦਿਆਂ ਕਿਸਾਨਾਂ ਨੇ ਵਾਈਪੀਐਸ ਚੌਕ 'ਚੋਂ ਰੋਡ ਜਾਮ ਤੇ ਧਰਨਾ ਖ਼ਤਮ ਕਰਦਿਆਂ ਰੋਡ ਦੇ ਕਿਨਾਰੇ 'ਤੇ ਜਿੱਥੇ ਕਿ 24 ਮਾਰਚ ਤੋਂ ਲਗਾਤਾਰ ਧਰਨਾ ਲਾ ਕੇ ਕਿਸਾਨ ਬੈਠੇ ਹਨ ਉਸ ਟੈਂਟ 'ਚ ਵਾਪਸ ਆ ਕੇ ਆਪਣਾ ਡੇਰਾ ਲਗਾ ਲਿਆ | ਇਸ ਮੌਕੇ ਸੁਖਦੇਵ ਸਿੰਘ ਢਿੱਲੋਂ ਪੰਜਾਬ ਪ੍ਰਧਾਨ, ਗੁਰਦਿਆਲ ਸਿੰਘ ਬੁੱਟਰ ਪ੍ਰਧਾਨ ਮੋਗਾ, ਰਾਜਵਿੰਦਰ ਸਿੰਘ ਹੁੰਦਲ, ਜਗਜੀਤ ਸਿੰਘ ਗਲੌਲੀ, ਬਲਵਿੰਦਰ ਸਿੰਘ ਪੰਨੂ, ਪ੍ਰਭਦਿਆਲ ਸਿੰਘ ਕਪੂਰਥਲਾ, ਯਾਦਵਿੰਦਰ ਸਿੰਘ ਬਠਿੰਡਾ, ਗੁਰਭੇਜ ਸਿੰਘ ਬਠਿੰਡਾ, ਲਵਪ੍ਰੀਤ ਸਿੰਘ ਮੋਗਾ ਆਦਿ ਹਾਜ਼ਰ ਸਨ |

ਸ਼ਰਾਬ ਤਸਕਰੀ ਲਈ ਪਾਤੜਾਂ ਤੋਂ ਕਾਰ ਖੋਹਣ ਵਾਲੇ ਨੌਜਵਾਨ ਪੁਲਿਸ ਵਲੋਂ ਕਾਬੂ

ਪਟਿਆਲਾ, 16 ਅਪੈ੍ਰਲ (ਮਨਦੀਪ ਸਿੰਘ ਖਰੋੜ)-2 ਮਹੀਨੇ ਪਹਿਲਾਂ ਪਾਤੜਾਂ ਤੋਂ ਵਰਨਾ ਕਾਰ ਲੈਕੇ ਫਰਾਰ ਹੋਏ ਤਿੰਨ ਵਿਅਕਤੀਆਂ ਨੂੰ ਪਟਿਆਲਾ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਤੋਂ ਚੋਰੀ ਦੀ ਕਾਰ ਬਰਾਮਦ ਕਰ ਲਈ ਹੈ | ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ, ਗੁਰਨਾਮ ਸਿੰਘ ...

ਪੂਰੀ ਖ਼ਬਰ »

ਪਤਨੀ ਤੇ ਸੱਸ ਦੀ ਕੁੱਟਮਾਰ ਕਰਨ 'ਤੇ ਪਤੀ ਨਾਮਜ਼ਦ

ਸਮਾਣਾ, 16 ਅਪ੍ਰੈਲ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਨਵ-ਵਿਆਹੁਤਾ ਤੇ ਉਸ ਦੀ ਮਾਂ ਦੀ ਕੁੱਟਮਾਰ ਕਰਨ ਵਾਲੇ ਪਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਸਮਾਣਾ ਦੇ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਘਰ 'ਚੋਂ ਨਕਦੀ ਚੋਰੀ

ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੋੜ)-ਇੱਥੋਂ ਦੀ ਨਿਊ ਅਫਸਰ ਕਾਲੋਨੀ ਵਿਖੇ ਇਕ ਘਰ 'ਚੋਂ 20 ਹਜ਼ਾਰ ਦੀ ਨਕਦੀ ਤੇ 40 ਡਾਲਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਘਰ ਦੇ ਮਾਲਕ ਸੁਦਰਸ਼ਨ ਲਾਲ ਨੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਦੱਸਿਆ ਕਿ ਉਹ 12 ਅਪੈ੍ਰਲ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆ ਸਮੇਤ 1 ਕਾਬੂ

ਪਾਤੜਾਂ, 16 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਜਾਰੀ ਰੱਖਦਿਆਂ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ 2 ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਥਾਣਾ ਪਾਤੜਾਂ ਦੇ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਸ਼ਹਿਰੀ ...

ਪੂਰੀ ਖ਼ਬਰ »

ਥਾਣਾ ਸਮਾਣਾ ਸਿਟੀ ਦੇ ਐਸ.ਐਚ.ਓ. ਪੁਲਿਸ ਮੁਲਾਜ਼ਮਾਂ ਸਮੇਤ ਵੱਢੀ ਲੈਂਦਾ ਕਾਬੂ

ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੋੜ)-ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਥਾਣਾ ਸਮਾਣਾ ਦੇ ਐਸ.ਐਚ.ਓ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਵੱਢੀ ਲੈਣ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਵਿਅਕਤੀਆਂ ਦੀ ਪਛਾਣ ਐਸ.ਐਚ.ਓ. ਕਰਨਬੀਰ ਸਿੰਘ, ਐਸ.ਆਈ ਦਰਬਾਰਾ ਸਿੰਘ, ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਆਮਦ 4 ਲੱਖ ਮੀਟਿ੍ਕ ਟਨ

ਪਟਿਆਲਾ, 16 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਜ਼ੋਰਾਂ 'ਤੇ ਹੈ | ਹੁਣ ਤਕ 4 ਲੱਖ 10 ਹਜ਼ਾਰ 365 ਮੀਟਿ੍ਕ ਟਨ ਕਣਕ ਪਹੁੰਚ ਚੁੱਕੀ ਹੈ, ਜਿਸ ਵਿਚੋਂ 3 ਲੱਖ 81 ਹਜ਼ਾਰ 468 ਮੀਟਿ੍ਕ ਟਨ ਕਣਕ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ | ...

ਪੂਰੀ ਖ਼ਬਰ »

'ਆਪ' ਆਗੂ ਪਹੁੰਚੇ ਸੰਘਰਸ਼ੀ ਬੇਰੁਜ਼ਗਾਰਾਂ ਨੂੰ ਮਨਾਉਣ

ਪਟਿਆਲਾ, 16 ਅਪ੍ਰੈਲ (ਅ.ਸ. ਆਹਲੂਵਾਲੀਆ)-ਨੌਕਰੀਆਂ ਦੀ ਮੰਗ ਨੂੰ ਲੈ ਕੇ ਬੀ.ਐੱਸ.ਐਨ.ਐਲ. ਦੇ ਟਾਵਰ ਤੇ ਚੜ੍ਹੇ ਲੰਬੇ ਸਮੇਂ ਤੋਂ ਬੈਠੇ ਹਰਜੀਤ ਸਿੰਘ ਤੇ ਸੁਰਿੰਦਰ ਸਿੰਘ ਨੂੰ ਹੇਠਾਂ ਉਤਾਰਨ 'ਤੇ ਕੁੱਝ ਖਾਣ ਲਈ ਮਨਾਉਣ ਆਮ ਆਦਮੀ ਪਾਰਟੀ ਦੇ ਆਗੂ ਪਹੁੰਚੇ | ਪਰੰਤੂ ਲੰਬਾ ...

ਪੂਰੀ ਖ਼ਬਰ »

ਪਟਿਆਲਾ ਦੇ 367 ਹੋਰ ਵਿਅਕਤੀ ਹੋਏ ਕੋਰੋਨਾ ਦੇ ਸ਼ਿਕਾਰ, 3 ਮੌਤਾਂ

ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ ਕੋਰੋਨਾ ਦੇ 367 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੇ ਨਾਲ ਤਿੰਨ ਵਿਅਕਤੀਆਂ ਦੀ ਕੋਵਿਡ ਨਾਲ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਇਨ੍ਹਾਂ 367 ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 248, ਨਾਭਾ ...

ਪੂਰੀ ਖ਼ਬਰ »

ਕਣਕ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਨਾ ਹੋਣ 'ਤੇ ਭਾਕਿਯੂ ਨੇ ਲਗਾਇਆ ਧਰਨਾ

ਭਾਦਸੋਂ, 16 ਅਪ੍ਰੈਲ (ਗੁਰਬਖ਼ਸ਼ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਅਨਾਜ ਮੰਡੀ ਭਾਦਸੋਂ ਵਿਖੇ ਕਣਕ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧਾਂ ਦੀ ਘਾਟ ਹੋਣ ਦਾ ਕਥਿਤ ਦੋਸ਼ ਲਗਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਲੋਂ ਸੜਕ ਆਵਾਜਾਈ ਰੋਕ ਧਰਨਾ ਦਿੰਦਿਆਂ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਪਾਤੜਾਂ 16 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪਟਿਆਲਾ ਰੋਡ 'ਤੇ ਪਿੰਡ ਨਿਆਲ ਨੇੜੇ ਇਕ ਮੋਟਰਸਾਈਕਲ ਸਵਾਰ ਦੀ ਸੜਕਾ ਹਾਦਸੇ 'ਚ ਮੌਤ ਹੋ ਜਾਣ ਦੀ ਖਬਰ ਹੈ | ਪੁਲਿਸ ਨੰੂ ਦਿੱਤੀ ਸੂਚਨਾ 'ਚ ਸੁਖਵਿੰਦਰ ਸਿੰਘ ਪੁੱਤਰ ਕਪੂਰ ਸਿੰਘ ਨੇ ਦੱਸਿਆ ਕਿ ਉਸ ਦਾ 28 ਸਾਲਾ ਲੜਕਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬੱਚੇ ਦੀ ਮੌਤ

ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੋੜ)-ਸਮਾਣਾ ਰੋਡ 'ਤੇ ਗਰੀਨ ਪਾਰਕ ਕਾਲੋਨੀ ਨੇੜੇ ਸਾਈਕਲ 'ਤੇ ਸਵਾਰ ਬੱਚੇ ਨੂੰ ਇਕ ਬਲੈਰੋ ਗੱਡੀ ਨੇ ਫੇਟ ਮਾਰ ਦਿੱਤੀ | ਇਸ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਬਬਲੂ ਵਾਸੀ ...

ਪੂਰੀ ਖ਼ਬਰ »

ਨਕਲੀ ਮਾਲਕ ਬਣਕੇ ਜ਼ਮੀਨੀ ਸੌਦੇ 'ਚ ਸਾਢੇ 5 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ

ਰਾਜਪੁਰਾ, 16 ਅਪ੍ਰੈਲ (ਜੀ.ਪੀ. ਸਿੰਘ)-ਜ਼ਮੀਨ ਦਾ ਨਕਲੀ ਮਾਲਕ ਬਣਕੇ ਇਕ ਜ਼ਮੀਨੀ ਸੌਦੇ ਵਿਚ ਸਾਢੇ 5 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸ਼ਹਿਰੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ...

ਪੂਰੀ ਖ਼ਬਰ »

ਖ਼ਰੀਦ ਪ੍ਰਬੰਧ ਪੁਖ਼ਤਾ ਨਾ ਹੋਏ ਤਾਂ ਸ਼੍ਰੋ. ਅ. ਦ. ਦੇ ਵਿਧਾਇਕ ਤੇ ਹਲਕਾ ਇੰਚਾਰਜ ਮੰਡੀਆਂ 'ਚ ਡੇਰੇ ਲਗਾਉਣਗੇ-ਚੰਦੂਮਾਜਰਾ

ਪਟਿਆਲਾ, 16 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਕਾਂਗਰਸ ਸਰਕਾਰ ਨੇ ਕਣਕ ਦੀ ਖ਼ਰੀਦ ਦੇ ਪ੍ਰਬੰਧ ਪੁਖ਼ਤਾ ਨਾ ਕੀਤੇ ...

ਪੂਰੀ ਖ਼ਬਰ »

ਹਸਪਤਾਲ ਬਾਹਰੋਂ ਮੋਟਰਸਾਈਕਲ ਚੋਰੀ

ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੋੜ)-ਪਿਛਲੇ ਦਿਨੀਂ ਅਮਰ ਹਸਪਤਾਲ ਦੇ ਬਾਹਰ ਖੜ੍ਹਾ ਕੀਤਾ ਸਪਲੈਂਡਰ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਇਕਬਾਲ ਸਿੰਘ ਵਾਸੀ ਪਟਿਆਲਾ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਸੀ, ਜਿਸ ਆਧਾਰ 'ਤੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਫੁੱਟਿਆ ਗੁੱਸਾ

ਘਨੌਰ, 16 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-ਪੰਜਾਬ 'ਚ ਕਣਕ ਦੀ ਆਮਦ ਅਨਾਜ ਮੰਡੀਆਂ 'ਚ ਦਿਨੋਂ ਦਿਨ ਵਧਦੀ ਜਾ ਰਹੀ ਹੈ | ਪ੍ਰੰਤੂ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਨੂੰ ਲੈਕੇ ਕੀਤੇ ਗਏ ਢਿੱਲੇ ਪ੍ਰਬੰਧਾਂ ਕਾਰਨ ਅਨਾਜ ਦੀ ਬੇਕਦਰੀ ਹੁੰਦੀ ਦਿਖਾਈ ਦੇ ਰਹੀ ਹੈ | ...

ਪੂਰੀ ਖ਼ਬਰ »

ਡੀ.ਈ.ਓ. (ਐਲੀ.ਸਿੱ.) ਨੇ ਸੰਭਾਲੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਦਾਖ਼ਲਾ ਮੁਹਿੰਮ

ਪਟਿਆਲਾ, 16 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕਿ੍ਸਨ ਕੁਮਾਰ ਦੀ ਹਲਾਸ਼ੇਰੀ ਨਾਲ ਚਲਾਈ ਜਾ ਰਹੀ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਦਾਖਲਾ ਮੁਹਿੰਮ ਦੀ ਕਮਾਂਡ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਫੁੱਟਿਆ ਗੁੱਸਾ

ਘਨੌਰ, 16 ਅਪ੍ਰੈਲ (ਜਾਦਵਿੰਦਰ ਸਿੰਘ ਜੋਗੀਪੁਰ)-ਪੰਜਾਬ 'ਚ ਕਣਕ ਦੀ ਆਮਦ ਅਨਾਜ ਮੰਡੀਆਂ 'ਚ ਦਿਨੋਂ ਦਿਨ ਵਧਦੀ ਜਾ ਰਹੀ ਹੈ | ਪ੍ਰੰਤੂ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਨੂੰ ਲੈਕੇ ਕੀਤੇ ਗਏ ਢਿੱਲੇ ਪ੍ਰਬੰਧਾਂ ਕਾਰਨ ਅਨਾਜ ਦੀ ਬੇਕਦਰੀ ਹੁੰਦੀ ਦਿਖਾਈ ਦੇ ਰਹੀ ਹੈ | ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਗਿ੍ਫ਼ਤਾਰ

ਪਟਿਆਲਾ, 16 ਅਪ੍ਰੈਲ (ਖਰੋੜ)-ਸਥਾਨਕ 20 ਨੰਬਰ ਫਾਟਕ ਨੇੜੇ ਇਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲੈਣ ਦੌਰਾਨ ਥਾਣਾ ਲਹੌਰੀ ਗੇਟ ਦੀ ਪੁਲਿਸ ਨੂੰ 15 ਗਰਾਮ ਸਮੈਕ ਬਰਾਮਦ ਹੋਈ ਹੈ | ਮੁਲਜ਼ਮ ਦੀ ਪਹਿਚਾਣ ਜਸਪ੍ਰੀਤ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ | ਇਸ ਦੀ ਪੁਸ਼ਟੀ ਕਰਦਿਆਂ ...

ਪੂਰੀ ਖ਼ਬਰ »

ਰਾਜਪੁਰਾ 'ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵਲੋਂ ਮੁੜ ਆਵਾਜਾਈ ਜਾਮ

ਰਾਜਪੁਰਾ, 16 ਅਪ੍ਰੈਲ (ਜੀ.ਪੀ. ਸਿੰਘ)-ਸਥਾਨਕ ਅਨਾਜ ਮੰਡੀ 'ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਨੇ ਅੱਜ ਦੂਜੇ ਦਿਨ ਮੁੜ ਰਾਜਪੁਰਾ-ਪਟਿਆਲਾ ਰੋਡ 'ਤੇ ਅਨਾਜ ਮੰਡੀ ਦੇ ਬਾਹਰ ਅਤੇ ਫੇਰ ਮੁਕਤ ਪਾਈਪ ਫ਼ੈਕਟਰੀ ਸਾਹਮਣੇ ਆਵਾਜਾਈ ਠੱਪ ਕਰ ਦਿੱਤੀ, ਜਿਸ 'ਤੇ ਸੜਕ ਦੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ

ਰਾਜਪੁਰਾ, 16 ਅਪ੍ਰੈਲ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਕੇ ਇਕ ਵਿਅਕਤੀ ਦੇ ਕਬਜ਼ੇ 'ਚੋਂ 36 ਬੋਤਲਾਂ ਸ਼ਰਾਬ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਧਰਮ ਸਿੰਘ ਪੁਲਿਸ ...

ਪੂਰੀ ਖ਼ਬਰ »

ਜਗਜੀਤ ਸਿੰਘ ਛੜਬੜ ਬਸਪਾ ਦੇ ਸੂਬਾ ਸਕੱਤਰ ਬਣੇ

ਬਨੂੜ, 16 ਅਪ੍ਰੈਲ (ਭੁਪਿੰਦਰ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਸਰਗਰਮ ਆਗੂ ਅਤੇ ਪਿੰਡ ਛੜਬੜ ਦੇ ਵਸਨੀਕ ਜਗਜੀਤ ਸਿੰਘ ਛੜਬੜ ਨੂੰ ਪਾਰਟੀ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਪਾਰਟੀ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਜਲੰਧਰ ਵਿਖੇ ...

ਪੂਰੀ ਖ਼ਬਰ »

ਕਿਸਾਨ ਵਿੰਗ ਆਮ ਆਦਮੀ ਪਾਰਟੀ ਨੇ ਸਨੌਰ ਮੰਡੀਆਂ ਦਾ ਕੀਤਾ ਦੌਰਾ

ਸਨੌਰ, 16 ਅਪ੍ਰੈਲ (ਸੋਖਲ)-ਜਿੱਥੇ ਕਿਸਾਨ ਮਜ਼ਦੂਰ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ 'ਚ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਚਲਾ ਰਹੇ ਹਨ | ਉੱਥੇ ਪੰਜਾਬ ਵਿਚ ਵੀ ਮੰਡੀਆਂ 'ਚ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਪੇ੍ਰਸ਼ਾਨ ...

ਪੂਰੀ ਖ਼ਬਰ »

ਕਿਸਾਨਾਂ ਅਤੇ ਆੜ੍ਹਤੀਆਂ ਨੇ ਬਾਰਦਾਨਾ ਨਾ ਮਿਲਣ ਕਾਰਨ ਪਟਿਆਲਾ ਸਰਹਿੰਦ ਰੋਡ ਕੀਤਾ ਜਾਮ

ਪਟਿਆਲਾ, 16 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਨੇੜਲੇ ਪਿੰਡ ਲੰਗ ਦੀ ਅਨਾਜ ਮੰਡੀ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਬਾਰਨ ਦੇ ਨਜ਼ਦੀਕ ਪਟਿਆਲਾ ਤੋਂ ਸਰਹਿੰਦ ਰੋਡ ਨੂੰ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ...

ਪੂਰੀ ਖ਼ਬਰ »

ਭਾਜਪਾ ਆਗੂ ਕਾਂਗਰਸ 'ਚ ਹੋਇਆ ਸ਼ਾਮਿਲ

ਰਾਜਪੁਰਾ, 16 ਅਪ੍ਰੈਲ (ਰਣਜੀਤ ਸਿੰਘ)-ਇੱਥੋਂ ਦੇ ਵਾਰਡ ਨੰਬਰ 29 ਦੇ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਆਗੂ ਯਾਦਵਿੰਦਰ ਸਿੰਘ ਨੇ ਭਾਜਪਾ ਦਾ ਖਹਿੜਾ ਛੱਡ ਕੇ ਕਾਂਗਰਸ ਪਾਰਟੀ ਨਾਲ ਹੱਥ ਮਿਲਾ ਲਿਆ ਹੈ | ਕਾਂਗਰਸ 'ਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਯਾਦਵਿੰਦਰ ...

ਪੂਰੀ ਖ਼ਬਰ »

ਐਫ.ਸੀ.ਆਈ. ਦੇ ਗੁਦਾਮ ਅੱਗੇ ਲਾਇਆ ਧਰਨਾ

ਪਾਤੜਾਂ, 16 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੀ ਅਨਾਜ ਮੰਡੀ 'ਚ ਬਾਰਦਾਨੇ ਦੀ ਕਮੀ ਕਾਰਨ ਮੰਡੀ 'ਚ ਕਣਕਾਂ ਦੇ ਢੇਰ ਲੱਗੇ ਹੋਏ ਹਨ ਪਰ ਦੂਜੇ ਪਾਸੇ ਐਫ.ਸੀ.ਆਈ. ਵਲੋਂ ਪਾਤੜਾਂ ਦੇ ਗੁਦਾਮਾਂ 'ਚ ਪਏ ਬਾਰਦਾਨੇ ਨੂੰ ਹੋਰਨਾਂ ਮੰਡੀਆਂ 'ਚ ਲਿਜਾਏ ਜਾਣ ਦਾ ਪਤਾ ਲੱਗਦੇ ...

ਪੂਰੀ ਖ਼ਬਰ »

ਟੈਂਕੀ 'ਤੇ ਚੜ੍ਹਨ ਵਾਲੇ ਆਸ਼ਰਿਤ ਪਰਿਵਾਰਾਂ ਖ਼ਿਲਾਫ਼ ਕੇਸ ਦਰਜ

ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੋੜ)-ਬਿਜਲੀ ਨਿਗਮ 'ਚ ਨੌਕਰੀ ਹਾਸਲ ਕਰਨ ਦੀ ਮੰਗ ਨੂੰ ਲੈਕੇ ਆਯੁਰਵੈਦਿਕ ਹਸਪਤਾਲ 'ਚ ਬਣੀ ਪਾਣੀ ਦੀ ਟੈਂਕੀ 'ਤੇ ਚੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਆਸ਼ਰਿਤ ਪਰਿਵਾਰਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ...

ਪੂਰੀ ਖ਼ਬਰ »

ਲੜਕੀ ਵਾਲਿਆਂ ਨੇ ਧੋਖੇ ਨਾਲ ਇਕ ਲੱਖ ਖਾਤੇ 'ਚ ਪਵਾਇਆ

ਪਟਿਆਲਾ, 16 ਅਪ੍ਰੈਲ (ਖਰੋੜ)-ਇੱਥੋਂ ਦੇ ਰਹਿਣ ਵਾਲੇ ਇਕ ਲੜਕੇ ਦੀ ਕਿਸੇ ਲੜਕੀ ਨਾਲ ਵਿਆਹ ਦੀ ਗੱਲ ਚੱਲ ਰਹੀ ਸੀ, ਜਿਸ ਤਹਿਤ ਲੜਕੀ ਦੇ ਘਰਵਾਲਿਆਂ ਦਾ ਲੜਕੇ ਦੇ ਚਾਚੇ ਨੂੰ ਫ਼ੋਨ ਆਇਆ ਕਿ ਲੜਕੇ ਦਾ ਕਿਸੇ ਨਾਲ ਝਗੜਾ ਹੋ ਗਿਆ ਹੈ | ਇਸ ਲੜਾਈ ਦਾ ਸਮਝੌਤਾ 6 ਲੱਖ ਰੁਪਏ 'ਚ ਹੋ ...

ਪੂਰੀ ਖ਼ਬਰ »

ਪਿਛਲੇ ਦੋ ਦਿਨਾ ਤੋਂ ਮੰਡੀ 'ਚ ਐਂਟਰੀ ਬੰਦ ਹੋਣ ਕਾਰਨ ਕਿਸਾਨਾਂ ਕੀਤੀ ਨਾਅਰੇਬਾਜ਼ੀ

ਬਨੂੜ, 16 ਅਪ੍ਰੈਲ (ਭੁਪਿੰਦਰ ਸਿੰਘ)-ਪਿਛਲੇ ਦੋ ਦਿਨਾ ਤੋਂ ਮੰਡੀ 'ਚ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਐਂਟਰੀ ਬੰਦ ਹੋਣ ਕਾਰਨ ਅੱਜ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਅਧਿਕਾਰੀਆਂ ਨੂੰ ਮਿਲੇ | ਉਹ ਨਿਰਵਿਘਨ ਖ਼ਰੀਦ ਕਰਨ ਤੇ ...

ਪੂਰੀ ਖ਼ਬਰ »

ਜਗਜੀਤ ਸਿੰਘ ਛੜਬੜ ਬਸਪਾ ਦੇ ਸੂਬਾ ਸਕੱਤਰ ਬਣੇ

ਬਨੂੜ, 16 ਅਪ੍ਰੈਲ (ਭੁਪਿੰਦਰ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਸਰਗਰਮ ਆਗੂ ਅਤੇ ਪਿੰਡ ਛੜਬੜ ਦੇ ਵਸਨੀਕ ਜਗਜੀਤ ਸਿੰਘ ਛੜਬੜ ਨੂੰ ਪਾਰਟੀ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਪਾਰਟੀ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਜਲੰਧਰ ਵਿਖੇ ...

ਪੂਰੀ ਖ਼ਬਰ »

ਵਫ਼ਦ ਕਮਿਸ਼ਨਰ ਤੇ ਸੀਨੀਅਰ ਡਿਪਟੀ ਮੇਅਰ ਯੋਗੀ ਨੂੰ ਮਿਲਿਆ

ਪਟਿਆਲਾ, 16 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਸ੍ਰੀ ਰਾਮ ਨਵਮੀ ਸ਼ੋਭਾ ਯਾਤਰਾ ਕਮੇਟੀ ਦੇ ਪ੍ਰਧਾਨ ਤਿ੍ਭਵਨ ਗੁਪਤਾ ਦੀ ਅਗਵਾਈ ਵਿਚ ਅੱਜ ਇੱਕ ਵਫ਼ਦ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਕਮਿਸ਼ਨਰ ਪੂਨਮਦੀਪ ਨੂੰ ਮਿਲਿਆ | ਇਸ ਮੌਕੇ ਕਮੇਟੀ ਮੈਂਬਰਾਂ ...

ਪੂਰੀ ਖ਼ਬਰ »

ਨਗਰ ਨਿਗਮ ਪਟਿਆਲਾ ਅਧਿਕਾਰੀਆਂ ਦੀ ਸੁਸਤ ਚਾਲ ਬਣੀ ਚਰਚਾ ਦਾ ਵਿਸ਼ਾ

ਪਟਿਆਲਾ, 16 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਅਧਿਕਾਰੀਆਂ ਦੀ ਅਪਣੇ ਫ਼ਰਜ਼ਾਂ ਨੂੰ ਪੁਰਾ ਕਰਨ ਲਈ ਮੱਠੀ ਚਾਲ ਕਾਰਨ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਪ੍ਰਾਪਤ ਵੇਰਵਿਆਂ ਮੁਤਾਬਿਕ ਨਾਜਾਇਜ਼ ਉਸਾਰੀਆਂ ਨੂੰ ਸੀਲ ਕਰਨ ਦੀਆਂ ਕਈ ਦਰਜਨ ...

ਪੂਰੀ ਖ਼ਬਰ »

ਮਗਨਰੇਗਾ ਸਕੀਮ ਅਧੀਨ ਆ ਰਹੀਆਂ ਮੁਸ਼ਕਿਲਾਂ ਦੀ ਸੁਣਵਾਈ ਕਰੇਗਾ 'ਓਮਬਡਸਮੈਨ'

ਪਟਿਆਲਾ, 16 ਅਪ੍ਰੈਲ (ਅ.ਸ. ਆਹਲੂਵਾਲੀਆ)-ਮਹਾਤਮਾ ਗਾਂਧੀ ਨਰੇਗਾ ਸਕੀਮ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਲਈ ਅੰਮਿ੍ਤ ਲਾਲ ਗੋਇਲ ਨੂੰ ਓਮਬਡਸਮੈਨ ਵਜੋਂ ਪਟਿਆਲਾ ਜ਼ਿਲ੍ਹਾ ਸੌਂਪਿਆ ਗਿਆ ਹੈ | ਮਗਨਰੇਗਾ ਸਕੀਮ ਸਬੰਧੀ ਸ਼ਿਕਾਇਤਾਂ ਸੁਣਨ ਲਈ ਫੋਨ ਨੰਬਰ 99888-84933 ਉਪਰ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਗਿ੍ਫ਼ਤਾਰ

ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੋੜ)-ਥਾਣਾ ਸਬਜ਼ੀ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਨਿਊ ਸੂਲਰ ਲਾਗੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਸ਼ਮਸ਼ੇਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ | ਇਸ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਦਾ ਨਵੀਆਂ ਅਸਾਮੀਆਂ ਭਰਨ ਦਾ ਬਿਆਨ ਹਾਸੋਹੀਣਾ-ਪ੍ਰੋ. ਸੁਮੇਰ

ਪਟਿਆਲਾ, 16 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਸਰਕਾਰੀ ਕਾਲਜਾਂ 'ਚ 931 ਲੈਕਚਰਾਂ ਦੀਆਂ ਅਸਾਮੀਆਂ ਲਈ ਉੱਚ ਸਿੱਖਿਆ ਵਿਸ਼ੇਸ਼ ਸਕੱਤਰ ਪਰਮਜੀਤ ਸਿੰਘ ਦਾ ਬਿਆਨ ਨਾ ਸਿਰਫ਼ ਹਾਸੋਹੀਣਾ ਹੈ ਬਲਕਿ ਪੰਜਾਬ ਰਾਜ ਅਤੇ ਇਸ ਦੇ ਵਸਨੀਕਾਂ ਲਈ ਗੁੰਮਰਾਹਕੁੰਨ ਹੈ | ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਖਿਲਾਫ 'ਜਨ ਅੰਦੋਲਨ' ਦੀ ਸ਼ੁਰੂਆਤ

ਪਟਿਆਲਾ, 16 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਮਾਰੀ ਪ੍ਰਤੀ ...

ਪੂਰੀ ਖ਼ਬਰ »

ਕੁੱਟਮਾਰ ਦੇ ਮਾਮਲੇ 'ਚ ਕੇਸ ਦਰਜ

ਪਟਿਆਲਾ, 16 ਅਪ੍ਰੈਲ (ਖਰੋੜ)-ਪੁਰਾਣੀ ਰੰਜਸ਼ ਦੇ ਚੱਲਦਿਆਂ ਮਕਾਨ ਦੀ ਬੋਲੀ 'ਤੇ ਪਟਿਆਲਾ ਆਏ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਸ਼ਕਤੀ ਪ੍ਰਸਾਦ ਵਾਸੀ ਪਟਿਆਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX