ਤਾਜਾ ਖ਼ਬਰਾਂ


ਪੰਜਾਬ ਕੈਬਨਿਟ ਦੀ 25 ਅਕਤੂਬਰ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਜੰਮੂ -ਕਸ਼ਮੀਰ: ਐਨ.ਆਈ.ਏ. ਨੇ 6 ਥਾਵਾਂ 'ਤੇ ਕੀਤੀ ਛਾਪੇਮਾਰੀ, 8 ਲੋਕਾਂ ਨੂੰ ਕੀਤਾ
. . .  1 day ago
ਪੋਲੈਂਡ ਨੇ ਭਾਰਤ ਦੀ ਕੋਵੀਸ਼ੀਲਡ ਵੈਕਸੀਨ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ : ਬ੍ਰਿਟੇਨ ਦੀ ਵਿਦੇਸ਼ ਸਕੱਤਰ ਐਲਿਜ਼ਾਬੈਥ ਟਰੱਸ ਨੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਂਗੂ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ, 22 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਵਿਖੇ ਡੇਂਗੂ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਮੌਤਾਂ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੋਂ ਦੀ ਦੁੱਲਟ ਪੱਤੀ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ। ਇਸ ਬਜ਼ੁਰਗ ਦਾ ਅਜੇ...
ਐਨ.ਸੀ.ਬੀ. ਨੇ ਅੱਜ ਫਿਰ ਅਨੰਨਿਆ ਪਾਂਡੇ ਨੂੰ ਸੱਦਿਆ, 4 ਘੰਟੇ ਤੱਕ ਚੱਲੀ ਪੁੱਛਗਿੱਛ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਆਰੀਅਨ ਖਾਨ ਨਾਲ ਅਨੰਨਿਆ ਪਾਂਡੇ ਦੀ ਚੈਟ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਕੋਲੋਂ ਐਨ.ਸੀ.ਬੀ. ਨੇ ਪੁੱਛ ਪੜਤਾਲ ਕੀਤੀ। ਪਹਿਲੇ ਦਿਨ ਤੋਂ ਬਾਅਦ ਵੀ ਅੱਜ ਦੂਸਰੇ ਦਿਨ ਵੀ ਅਨੰਨਿਆ ਪਾਂਡੇ ਨੂੰ ਐਨ.ਸੀ.ਬੀ. ਨੇ ਪੁੱਛਗਿੱਛ ਲਈ ਸੱਦਿਆ। ਜਿੱਥੇ ਕਰੀਬ 4 ਘੰਟਿਆਂ ਤੱਕ ਉਸ ਕੋਲੋਂ ਜਾਂਚ ਹੋਈ ਹੈ...
ਪੀ.ਪੀ.ਐਸ.ਸੀ. ਦੇ ਨਵੇਂ ਨਿਯੁਕਤ ਚੇਅਰਮੈਨ ਨੂੰ ਰਾਜਪਾਲ ਨੇ ਮੁੱਖ ਮੰਤਰੀ ਦੀ ਮੌਜੂਦਗੀ 'ਚ ਚੁਕਾਈ ਸਹੁੰ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਜਗਬੰਸ ਸਿੰਘ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਅਹੁਦੇ ਦੀ ਸਹੁੰ ਚੁਕਾਈ ਗਈ...
ਸੁੱਖੀ ਰੰਧਾਵਾ ਮੇਰੇ 'ਤੇ ਹੁਣ ਕਰ ਰਹੇ ਨਿੱਜੀ ਹਮਲੇ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਹਮਲਾ ਸਾਧਦੇ ਹੋਏ ਕਿਹਾ ਹੈ ਕਿ ਉਹ ਉਨ੍ਹਾਂ 'ਤੇ ਨਿੱਜੀ ਹਮਲੇ ਕਰ ਰਹੇ ਹਨ। ਅਜੇ ਉਨ੍ਹਾਂ (ਸੁਖਜਿੰਦਰ ਸਿੰਘ ਰੰਧਾਵਾ) ਨੂੰ ਅਹੁਦਾ ਸੰਭਾਲਿਆ ਨੂੰ ਇਕ...
ਸੜਕ ਹਾਦਸੇ ' ਬਜ਼ੁਰਗ ਔਰਤ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਦੁਪਹਿਰ ਵੇਲੇ ਸੁਨਾਮ ਲਹਿਰਾਗਾਗਾ ਰੋਡ 'ਤੇ ਸਥਾਨਕ ਨਵੀਂ ਅਨਾਜ ਮੰਡੀ ਨੇੜੇ ਹੋਏ ਸੜਕ ਹਾਦਸੇ 'ਚ ਇਕ ਬਜ਼ੁਰਗ ਔਰਤ ਦੀ ਮੌਤ ...
ਭਾਰਤ ਅਤੇ ਇੰਗਲੈਂਡ ਵਿਚਾਲੇ ਐਲ.ਵੀ. ਇੰਸ਼ੋਰੈਂਸ ਟੈਸਟ ਸੀਰੀਜ਼ ਦਾ ਪੰਜਵਾਂ ਮੈਚ ਜੁਲਾਈ 2022 ਵਿਚ ਜਾਵੇਗਾ ਖੇਡਿਆ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਭਾਰਤ ਅਤੇ ਇੰਗਲੈਂਡ ਵਿਚਾਲੇ ਐਲ.ਵੀ. ਇੰਸ਼ੋਰੈਂਸ ਟੈਸਟ ਸੀਰੀਜ਼ ਦਾ ਪੰਜਵਾਂ ਮੈਚ ਦੁਬਾਰਾ ਤਹਿ ਕੀਤਾ ਗਿਆ ਹੈ ਅਤੇ ਹੁਣ ਇਹ ਮੈਚ ਜੁਲਾਈ 2022 ਵਿਚ ਹੋਵੇਗਾ...
ਲਮਖਾਗਾ ਬਾਰਡਰ ਨੇੜੇ ਹੋਈ ਬਰਫ਼ਬਾਰੀ ਦੇ ਕਾਰਨ 11 ਲੋਕ ਲਾਪਤਾ, 5 ਲਾਸ਼ਾਂ ਹੋਈਆਂ ਬਰਾਮਦ
. . .  1 day ago
ਸ਼ਿਮਲਾ , 22 ਅਕਤੂਬਰ - ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀ ਲਮਖਾਗਾ ਸਰਹੱਦ ਦੇ ਨੇੜੇ ਖੇਤਰ ਵਿਚ ਹੋਈ ਬਰਫ਼ਬਾਰੀ ਦੇ ਕਾਰਨ ਜਿਹੜੇ ਲੋਕ ਉੱਥੇ ਟਰੈਕਿੰਗ ਲਈ ਗਏ ਸਨ ਉਹ ਅਚਾਨਕ ਬਰਫ਼ਬਾਰੀ ਵਿਚ ਫਸ ਗਏ...
ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨੌਜਵਾਨ ਕਾਬੂ
. . .  1 day ago
ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਢਾਈ ਕਿੱਲੋ ਹੈਰੋਇਨ, ਪੰਜ ਕਿੱਲੋ ਅਫ਼ੀਮ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ...
ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਲਈ ਨਵੇਂ ਦਿਸ਼ਾ ਨਿਰਦੇਸ਼ ਨਿਰਧਾਰਤ
. . .  1 day ago
ਸ਼੍ਰੀਨਗਰ, 22 ਅਕਤੂਬਰ - ਜੰਮੂ -ਕਸ਼ਮੀਰ ਸਰਕਾਰ ਨੇ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਨੂੰ ਨਿਯਮਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਨਿਰਧਾਰਤ ਕੀਤੇ ਹਨ...
ਪੀ.ਐੱਸ.ਪੀ.ਸੀ.ਐਲ. ਵਲੋਂ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮਨਜ਼ੂਰ
. . .  1 day ago
ਚੰਡੀਗੜ੍ਹ, 22 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐਲ.) ਨੇ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਨੂੰ ਮਨਜ਼ੂਰ ਕਰ ਲਿਆ ਹੈ। 96,911 ਘਰੇਲੂ ਖਪਤਕਾਰਾਂ ਵਿਚੋਂ 77.37 ਕਰੋੜ ਜਿਨ੍ਹਾਂ ਦਾ ਲੋਡ...
ਇਕ ਮਹੀਨੇ ਵਿਚ ਚੰਨੀ ਸਰਕਾਰ ਨੇ ਕੀ ਕੀਤਾ - ਬਿਕਰਮ ਸਿੰਘ ਮਜੀਠੀਆ
. . .  1 day ago
ਅੰਮ੍ਰਿਤਸਰ , 22 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਇਕ ਮਹੀਨੇ ਵਿਚ ਚੰਨੀ ਸਰਕਾਰ ਨੇ ਕੀ ਕੀਤਾ ਹੈ | ਇਸ ਮੌਕੇ ਉਨ੍ਹਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ 'ਤੇ...
ਮੁਹੰਮਦ ਯੂਨਸ ਬਖ਼ਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮਲੇਰਕੋਟਲਾ ਹਲਕੇ ਤੋਂ ਉਮੀਦਵਾਰ
. . .  1 day ago
ਮਲੇਰਕੋਟਲਾ, 22 ਅਕਤੂਬਰ ( ਮੁਹੰਮਦ ਜ਼ਮੀਲ,ਮੁਹੰਮਦ ਹਨੀਫ ਥਿੰਦ) - ਮੁਹੰਮਦ ਯੂਨਸ ਬਖ਼ਸ਼ੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮਲੇਰਕੋਟਲਾ ਹਲਕੇ ਤੋਂ...
ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਂਦੇ ਰਸਤੇ 'ਤੇ ਦਿੱਤਾ ਧਰਨਾ
. . .  1 day ago
ਖਰੜ, 22 ਅਕਤੂਬਰ (ਗੁਰਮੁੱਖ ਸਿੰਘ ਮਾਨ ) - ਵਿਸ਼ੇਸ਼ ਅਧਿਆਪਕ ਯੂਨੀਅਨ ਆਈ. ਈ. ਆਰ. ਟੀਜ. ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਹਸਪਤਾਲ ਰੋਡ 'ਤੇ ਜਿੱਥੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਰਸਤਾ ਜਾਂਦਾ ਹੈ...
ਕਰਜ਼ਾਈ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ
. . .  1 day ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਨੇੜਲੇ ਪਿੰਡ ਮੂਸਾ ਦੇ ਕਰਜ਼ਾਈ ਕਿਸਾਨ ਗੁਰਪ੍ਰੀਤ ਸਿੰਘ (45) ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਡੇਢ ਏਕੜ ਜ਼ਮੀਨ ਦਾ ਮਾਲਕ ਇਹ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ...
ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 22 ਅਕਤੂਬਰ - ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਨਸ਼ਿਆਂ ਦੇ ਵਿਰੁੱਧ, ਅੱਤਵਾਦੀ ਗਤੀਵਿਧੀਆਂ ਦੇ ਵਿਰੁੱਧ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਵਿਰੁੱਧ ਇਨ੍ਹਾਂ...
ਕੈਪਟਨ ਦੀ ਮਹਿਲਾ ਦੋਸਤ ਦੇ ਆਈ.ਐਸ.ਆਈ. ਨਾਲ ਸੰਬੰਧ ਹਨ ਜਾਂ ਨਹੀਂ ਇਸ ਦੀ ਹੋਵੇਗੀ ਜਾਂਚ - ਰੰਧਾਵਾ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਅਰੂਸਾ ਆਲਮ ਦੇ ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਸੰਬੰਧ ਹਨ ਜਾਂ ਨਹੀਂ ਇਸ 'ਤੇ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਡੀ.ਜੀ.ਪੀ. ਤੋਂ ...
ਹਰੀਸ਼ ਚੌਧਰੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਹਰੀਸ਼ ਚੌਧਰੀ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ...
ਅਨੰਨਿਆ ਪਾਂਡੇ ਪਹੁੰਚੀ ਐਨ.ਸੀ.ਬੀ. ਦਫ਼ਤਰ, ਅੱਜ ਫਿਰ ਹੋਵੇਗੀ ਪੁੱਛਗਿੱਛ
. . .  1 day ago
ਮੁੰਬਈ, 22 ਅਕਤੂਬਰ - ਕਰੂਜ਼ ਸ਼ਿਪ ਡਰਗਜ਼ ਮਾਮਲੇ ਵਿਚ ਅਭਿਨੇਤਰੀ ਅਨੰਨਿਆ ਪਾਂਡੇ ਪੁੱਛਗਿੱਛ ਲਈ ਐਨ.ਸੀ.ਬੀ. ਦਫ਼ਤਰ ...
ਹਰਸਿਮਰਤ ਕੌਰ ਬਾਦਲ ਦਾ ਕਿਰਤੀ ਕਿਸਾਨ ਮਜ਼ਦੂਰ ਏਕਤਾ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ
. . .  1 day ago
ਨੱਥੂਵਾਲਾ ਗਰਬੀ ( ਬਾਘਾਪੁਰਾਣਾ) - 22 ਅਕਤੂਬਰ (ਸਾਧੂ ਰਾਮ ਲੰਗੇਆਣਾ, ਗੁਰਮੀਤ ਸਿੰਘ ਮਾਣੂੰਕੇ) - ਸਾਬਕਾ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ...
ਸਿਵਲ ਸਰਜਨਾਂ ਦੀਆਂ ਬਦਲੀਆਂ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਸਰਕਾਰ ਵਲੋਂ ਸਿਵਲ ਸਰਜਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ...
ਸ਼ਰਜੀਲ ਇਮਾਮ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 2019 ਦੇ ਜਾਮੀਆ ਦੰਗਿਆਂ ਦੇ ਮਾਮਲੇ ਵਿਚ ਜੇ.ਐਨ.ਯੂ. ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਕਥਿਤ ਤੌਰ 'ਤੇ ਭੜਕਾਊ ਭਾਸ਼ਣ ਦੇਣ ਅਤੇ ਹਿੰਸਾ ਭੜਕਾਉਣ ਦੇ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜਿਥੇ ਕਾਨੂੰਨ ਦਾ ਅੰਤ ਹੁੰਦਾ ਹੈ, ਉਥੇ ਕੁਸ਼ਾਸਨ ਦਾ ਆਰੰਭ ਹੁੰਦਾ ਹੈ। ਵਿਲੀਅਮ ਪਿਟ

ਪੰਜਾਬ / ਜਨਰਲ

ਪੰਜਾਬ ਸਰਕਾਰ ਦੇ ਅਨਾਜ ਖ਼ਰੀਦ ਪੋਰਟਲ ਦੀ ਕਾਰਗੁਜ਼ਾਰੀ ਤੋਂ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ

ਹਰਜਿੰਦਰ ਸਿੰਘ ਲਾਲ
ਖੰਨਾ-ਭਾਵੇਂ ਕੇਂਦਰ ਸਰਕਾਰ ਤੇ ਫੂਡ ਕਾਰਪੋਰੇਸ਼ਨ ਦੇ ਹੁਕਮਾਂ ਮੁਤਾਬਿਕ ਕਿਸਾਨਾਂ ਨੂੰ ਬੈਂਕ ਖਾਤਿਆਂ 'ਚ ਸਿੱਧੀ ਅਦਾਇਗੀ ਰਾਹੀਂ ਕਣਕ ਦੀ ਖ਼ਰੀਦ ਪੰਜਾਬ ਸਰਕਾਰ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਨੇ ਸ਼ੁਰੂ ਕਰ ਦਿੱਤੀ ਹੈ ਤੇ ਪਿਛਲੇ 1 ਹਫ਼ਤੇ 'ਚ ਕੁੱਲ 23.67 ਲੱਖ ਟਨ ਕਣਕ ਦੀ ਖ਼ਰੀਦ ਕਰ ਵੀ ਲਈ ਹੈ | ਪਰ ਅਜੇ ਤੱਕ ਕਿਸਾਨਾਂ ਦੇ ਖਾਤਿਆਂ 'ਚ ਕਣਕ ਦੀ ਅਦਾਇਗੀ ਨਾਂ-ਮਾਤਰ ਹੀ ਆਉਣੀ ਸ਼ੁਰੂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਦੇ 5 ਵਜੇ ਤੱਕ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚੋਂ 2 ਲੱਖ 15 ਹਜ਼ਾਰ 737 ਕੁਇੰਟਲ ਖ਼ਰੀਦੀ ਕਣਕ 'ਚੋਂ ਕਿਸੇ ਵੀ ਕਿਸਾਨ ਨੂੰ ਅਦਾਇਗੀ ਨਹੀਂ ਹੋਈ ਸੀ | ਹਾਲਾਂਕਿ ਲੁਧਿਆਣਾ ਦੇ ਡੀ.ਐੱਫ.ਸੀ. ਹਰਵੀਨ ਕੌਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਤੱਕ ਜ਼ਿਲ੍ਹਾ ਲੁਧਿਆਣਾ ਦੇ ਕਿਸਾਨਾਂ ਨੂੰ ਕਣਕ ਦੀ 27.24 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ ਹੁਣ ਤੱਕ ਕੀਤੇ ਜਾਣ ਵਾਲੀ ਕੁੱਲ ਅਦਾਇਗੀ ਦਾ 26 ਪ੍ਰਤੀਸ਼ਤ ਬਣਦਾ ਹੈ ਤੇ ਇਸ ਵੇਲੇ 48 ਘੰਟੇ 'ਚ ਕੀਤੇ ਜਾਣ ਵਾਲੀ ਅਦਾਇਗੀ 'ਚੋਂ 106.56 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ | ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਨੂੰ ਮਿਲੀਆਂ ਰਿਪੋਰਟਾਂ ਅਨੁਸਾਰ ਕਿਸਾਨਾਂ ਨੂੰ ਅਜੇ ਤੱਕ ਅਦਾਇਗੀ ਨਹੀਂ ਕੀਤੀ ਗਈ ਅਤੇ ਬਾਰਦਾਨੇ ਦੀ ਵੀ ਬਹੁਤ ਘਾਟ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲ-ਖੁਆਰ ਕਰਨ ਲਈ ਕੀਤਾ ਜਾ ਰਿਹਾ ਹੈ | ਜੇ ਇਹੀ ਹਾਲ ਰਿਹਾ ਤਾਂ ਕਿਸਾਨ ਮੰਡੀਆਂ ਛੱਡ ਕੇ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਦੀ ਮਿਲੀਭੁਗਤ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ |
ਸਰਕਾਰੀ ਪੋਰਟਲ 'ਤੇ ਕਿਸਾਨਾਂ ਤੇ ਆੜ੍ਹਤੀਆਂ ਦੀ ਰਜਿਸਟੇ੍ਰਸ਼ਨ ਬਹੁਤ ਔਖੀ- ਕਾਲੜਾ
ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ 'ਅਨਾਜਖਰੀਦ ਡਾਟ ਇਨ' ਬਹੁਤ ਹੀ ਜਟਿਲ ਪੋਰਟਲ ਹੈ ਤੇ ਇਹ ਇੰਨੀ ਹੌਲੀ ਚੱਲਦੀ ਹੈ ਕਿ ਅੱਜ ਮੇਰੀ ਆੜ੍ਹਤ ਦੇ 2 ਕਰਮਚਾਰੀ 6 ਘੰਟੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਵੀ ਸਿਰਫ਼ 4 ਜਿੰਮੀਦਾਰਾਂ ਦੀ ਰਜਿਸਟਰੇਸ਼ਨ ਵੀ ਨਹੀਂ ਕਰ ਸਕੇ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਰਜਿਸਟਰ ਕਰਨਾ ਵੀ ਔਖਾ ਹੈ, ਕਿਉਂਕਿ ਬਹੁਤੇ ਆੜ੍ਹਤੀਆਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਪੋਰਟਲ 'ਤੇ ਕਿਵੇਂ ਰਜਿਸਟਰ ਹੋਈਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਥਿਤੀ ਬਾਰੇ ਖੇਤੀ ਵਿਭਾਗ ਦੇ ਉੱਚ ਅਧਿਕਾਰੀ ਕੇ.ਏ.ਪੀ. ਸਿਨਹਾ ਨੂੰ ਵੀ ਜਾਣੂ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਇਹ ਪੋਰਟਲ ਬਹੁਤ ਮੁਸ਼ਕਿਲ ਹੈ ਜੇ ਇਹੀ ਹਾਲ ਰਿਹਾ ਤਾਂ ਅੱਧੇ ਆੜ੍ਹਤੀ ਆੜ੍ਹਤ ਦਾ ਕੰਮ ਛੱਡ ਜਾਣਗੇ |
ਬਾਰਦਾਨੇ ਦੀ ਵੀ ਘਾਟ, ਪਰ ਖ਼ਰੀਦ 30 ਮਈ ਤੱਕ ਰਹੇਗੀ ਜਾਰੀ
ਹਾਲਾਂਕਿ ਕੱਲ੍ਹ ਹੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਦਾਅਵਾ ਕੀਤਾ ਸੀ ਕਿ ਪੰਜਾਬ 'ਚ ਬਾਰਦਾਨੇ ਦੀ ਕੋਈ ਘਾਟ ਨਹੀਂ ਤੇ ਸਾਡੇ ਕੋਲ 2 ਲੱਖ 60 ਹਜ਼ਾਰ ਗੱਠਾਂ ਬਾਰਦਾਨਾ ਹੈ | ਪਰ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਅੱਜ ਜ਼ਿਲ੍ਹਾ ਰੂਪਨਗਰ (ਰੋਪੜ) ਦੀਆਂ ਮੰਡੀਆਂ ਦਾ ਜਾਇਜ਼ਾ ਲੈਣ ਦਰਮਿਆਨ ਕਿਹਾ ਕਿ ਆੜ੍ਹਤੀ ਬਾਰਦਾਨੇ ਦੀ ਜਮਾਖੋਰੀ ਨਾ ਕਰਨ, ਕਿਉਂਕਿ ਇਸ ਨਾਲ ਕਿਸਾਨਾਂ ਦੇ ਮਨਾਂ 'ਚ ਗਲਤ ਧਾਰਨਾਵਾਂ ਪੈਦਾ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ 30 ਮਈ ਤੱਕ ਜਾਰੀ ਰਹੇਗੀ | ਇਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਪੰਜਾਬ 'ਚ ਬਾਰਦਾਨੇ ਦੀ ਦਿੱਕਤ ਦਾ ਖ਼ਤਰਾ ਮੰਡਰਾ ਰਿਹਾ ਹੈ |
ਕਣਕ ਦੀ ਚੁਕਾਈ ਸ਼ੁਰੂ, ਪਰ ਮੰਡੀਆਂ 'ਚ ਬੋਰੀਆਂ ਦੇ ਅੰਬਾਰ
ਇਸ ਦਰਮਿਆਨ ਅੱਜ ਸ਼ਾਮ ਤੱਕ ਪੰਜਾਬ ਦੀਆਂ ਮੰਡੀਆਂ 'ਚ ਕੁੱਲ 28 ਲੱਖ 60 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ 23 ਲੱਖ 68 ਹਜ਼ਾਰ ਟਨ ਕਣਕ ਖ਼ਰੀਦੀ ਵੀ ਜਾ ਚੁੱਕੀ ਹੈ | ਅੱਜ ਇਕ ਦਿਨ 'ਚ ਹੀ ਪੰਜਾਬ ਦੀਆਂ ਮੰਡੀਆਂ 'ਚ 7 ਲੱਖ 95 ਹਜ਼ਾਰ ਟਨ ਕਣਕ ਪੁੱਜੀ, ਜਿਸ 'ਚੋਂ 6 ਲੱਖ 97 ਹਜ਼ਾਰ ਟਨ ਕਣਕ ਸਰਕਾਰੀ ਏਜੰਸੀਆਂ ਵਲੋਂ ਖ਼ਰੀਦੀ ਗਈ ਹੈ | ਅੱਜ ਸ਼ਾਮ ਤੱਕ ਪੰਜਾਬ ਦੀਆਂ ਮੰਡੀਆਂ 'ਚੋਂ 5 ਲੱਖ 90 ਹਜ਼ਾਰ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ, ਪਰ ਅਜੇ ਵੀ ਮੰਡੀਆਂ 'ਚ 23 ਲੱਖ 68 ਹਜ਼ਾਰ ਟਨ ਕਣਕ ਚੁੱਕਣੀ ਬਾਕੀ ਹੈ | ਗੌਰਤਲਬ ਹੈ ਕਿ ਪੰਜਾਬ 'ਚ ਆਰਜ਼ੀ ਮੰਡੀਆਂ ਸਮੇਤ ਨੋਟੀਫਾਈਡ ਕੀਤੀਆਂ ਕੁੱਲ 3442 ਮੰਡੀਆਂ 'ਚੋਂ 2639 ਮੰਡੀਆਂ 'ਚ ਕਣਕ ਆਉਣੀ ਸ਼ੁਰੂ ਹੋ ਗਈ ਹੈ | ਇਸ ਦਰਮਿਆਨ ਅਨਾਜ ਮੰਡੀ ਖੰਨਾ 'ਚ ਆਈ ਕੁੱਲ 2 ਲੱਖ 22 ਹਜ਼ਾਰ 762 ਕੁਇੰਟਲ ਕਣਕ 'ਚੋਂ 2 ਲੱਖ 15 ਹਜ਼ਾਰ 737 ਕੁਇੰਟਲ ਕਣਕ ਖ਼ਰੀਦੀ ਜਾ ਚੁੱਕੀ ਹੈ, ਪਰ ਇਸ 'ਚੋਂ ਸਿਰਫ਼ 3 ਪ੍ਰਤੀਸ਼ਤ ਕਣਕ ਹੀ ਚੁੱਕੀ ਗਈ ਹੈ | ਅੱਜ ਸ਼ਾਮ ਤੱਕ ਖੰਨਾ ਮੰਡੀ 'ਚੋਂ 2 ਲੱਖ 9 ਹਜ਼ਾਰ 337 ਕੁਇੰਟਲ ਕਣਕ ਚੁੱਕਣੀ ਬਾਕੀ ਸੀ, ਜਿਸ ਕਾਰਨ ਮੰਡੀ 'ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਦਿਖਾਈ ਦੇ ਰਹੇ ਹਨ |

ਮੱਧ ਪ੍ਰਦੇਸ਼ 'ਚ ਅੰਮਿ੍ਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਅੰਮਿ੍ਤਸਰ, 16 ਅਪ੍ਰੈਲ (ਰੇਸ਼ਮ ਸਿੰਘ)-ਅੰਮਿ੍ਤਸਰ ਦਿਹਾਤੀ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਵਲੋਂ ਮੱਧ ਪ੍ਰਦੇਸ਼ ਦੇ ਬੁਹਰਾਮਪੁਰ 'ਚ ਕਾਰਵਾਈ ਕਰਕੇ ਇਕ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਤੇ ਸਪਲਾਈ ਕਰਨ ਵਾਲੇ ਗਰੋਹ ਦਾ ...

ਪੂਰੀ ਖ਼ਬਰ »

ਵਕੀਲ ਹਰਪਾਲ ਖਾਰਾ ਵਲੋਂ ਕੋਟਕਪੂਰਾ ਗੋਲੀਕਾਂਡ ਸਬੰਧੀ ਚਲਾਨ ਦੀ ਰਿਪੋਰਟ ਜਨਤਕ

ਬਠਿੰਡਾ, 16 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਟਕਪੂਰਾ ਗੋਲੀਕਾਂਡ ਸਬੰਧੀ ਸਿੱਟ ਮੁਖੀ ਕੁੰਵਰ ਵਿਜੈ ਪ੍ਰਤਾਪ ਦੁਆਰਾ ਹਾਈਕੋਰਟ 'ਚ ਪੇਸ਼ ਕੀਤੇ ਚਲਾਨ ਨੰ. 129 ਅਤੇ 130 ਦੀ ਰਿਪੋਰਟ ਬਠਿੰਡਾ ਦੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਜਨਤਕ ਕੀਤੀ ਹੈ | ਰਿਪੋਰਟ 'ਚ ...

ਪੂਰੀ ਖ਼ਬਰ »

300 ਰੁਪਏ ਕੁਇੰਟਲ ਖੰਡ ਮਹਿੰਗੀ ਹੋਣ ਨਾਲ ਲੋਕਾਂ ਦੀ ਚਾਹ ਹੋਈ ਕੌੜੀ

ਸ਼ਿਵ ਸ਼ਰਮਾ ਜਲੰਧਰ, 16 ਅਪ੍ਰੈਲ- ਕੋਰੋਨਾ ਮਹਾਂਮਾਰੀ 'ਚ ਲਗਾਤਾਰ ਵਧ ਰਹੀ ਮਹਿੰਗਾਈ ਰੋਜ਼ਾਨਾ ਹੀ ਨਵੇਂ-ਨਵੇਂ ਰਿਕਾਰਡ ਤੋੜ ਰਹੀ ਹੈ | ਚਾਹੇ ਕਿਸਾਨਾਂ ਨੂੰ ਗੰਨੇ ਦੀਆਂ ਕੀਮਤਾਂ ਕਈ ਵਾਰ ਪੂਰੀਆਂ ਨਾ ਮਿਲਣ ਦੇ ਮਾਮਲਿਆਂ ਦੀ ਚਰਚਾ ਹੁੰਦੀ ਰਹੀ ਹੈ ਕਿ ਗੰਨੇ ਦੇ ...

ਪੂਰੀ ਖ਼ਬਰ »

ਮੰਦਬੁੱਧੀ ਧੀ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਨ ਉਪਰੰਤ ਬਜ਼ੁਰਗ ਪਿਤਾ ਵਲੋਂ ਖ਼ੁਦਕੁਸ਼ੀ

ਬੁਢਲਾਡਾ, 16 ਅਪ੍ਰੈਲ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਬਖਸ਼ੀਵਾਲਾ ਵਿਖੇ ਆਪਣੀ ਨੌਜਵਾਨ ਮੰਦਬੁੱਧੀ ਧੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਬਜ਼ੁਰਗ ਪਿਓ ਵਲੋਂ ਆਪਣੀ ਧੀ ਨੂੰ ਜ਼ਹਿਰੀਲੀ ਚੀਜ਼ ਦੇਣ ਉਪਰੰਤ ਖ਼ੁਦਕੁਸ਼ੀ ਕਰ ਲੈਣ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਕਮੇਟੀਆਂ ਦੀ ਗਿਣਤੀ ਵਧਾਈ

ਚੰਡੀਗੜ੍ਹ, 16 ਅਪ੍ਰੈਲ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਕਮੇਟੀਆਂ ਦੀ ਗਿਣਤੀ 13 ਤੋਂ ਵਧਾ ਕੇ 15 ਕਰ ਦਿੱਤੀ ਗਈ ਹੈ | ਵਿਧਾਨ ਸਭਾ ਸਕੱਤਰੇਤ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਖੇਤੀਬਾੜੀ ਤੇ ਸਹਿਕਾਰਤਾ ਪੰਚਾਇਤੀ ਰਾਜ ਤੇ ਲੋਕਲ ਬਾਡੀਜ਼ ਕਮੇਟੀਆਂ ਵੱਖੋ-ਵੱਖ ਬਣਾ ...

ਪੂਰੀ ਖ਼ਬਰ »

'ਆਪ' ਵਲੋਂ ਗੁਜਰਾਤ ਦੇ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ

ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਜਬਰੀ ਥੋਪੇ ਜਾ ਰਹੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਧਰਨੇ ਲਗਾ ਕੇ ਬੈਠੇ ਕਿਸਾਨਾਂ ਨੂੰ ਅੱਤਵਾਦੀ, ਖ਼ਾਲਿਸਤਾਨੀ, ...

ਪੂਰੀ ਖ਼ਬਰ »

ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਮਾਮਲੇ 'ਚ ਨਾਮਜ਼ਦ 6 ਮੁਲਜ਼ਮਾਂ ਦੀ ਆਵਾਜ਼ ਦੇ ਨਮੂਨੇ ਲਵੇਗੀ ਐਨ.ਆਈ.ਏ.

ਐੱਸ.ਏ.ਐੱਸ. ਨਗਰ, 16 ਅਪ੍ਰੈਲ (ਜਸਬੀਰ ਸਿੰਘ ਜੱਸੀ)-ਭਿੱਖੀਵਿੰਡ ਵਿਖੇ ਹਥਿਆਰਬੰਦ ਵਿਅਕਤੀਆਂ ਵਲੋਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ 6 ਮੁਲਜ਼ਮਾਂ ਸੁਖਮੀਤਪਾਲ ਸਿੰਘ ...

ਪੂਰੀ ਖ਼ਬਰ »

ਮੋੜ ਮੰਡੀ ਬੰਬ ਧਮਾਕਾ ਕੇਸ 'ਚ ਹਾਈਕੋਰਟ ਐਸ.ਆਈ.ਟੀ. ਦੀ ਜਾਂਚ ਤੋਂ ਸੰਤੁਸ਼ਟ

ਚੰਡੀਗੜ੍ਹ, 16 ਅਪ੍ਰੈਲ (ਬਿ੍ਜੇਂਦਰ ਗੌੜ)-ਮੌੜ ਮੰਡੀ ਬੰਬ ਧਮਾਕੇ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਹਾਈਕੋਰਟ ਦੇ ਆਦੇਸ਼ਾਂ ਦੀ ਕਥਿਤ ਤੌਰ 'ਤੇ ਪਾਲਣਾ ਨਾ ਕਰਨ ਦੇ ਮਾਮਲੇ 'ਚ ਪੰਜਾਬ ਦੇ ਡੀ.ਜੀ.ਪੀ ਅਤੇ ਹੋਰਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਵਾਲੀ 'ਕੰਟੈਂਪਟ ਆਫ਼ ਕੋਰਟ ...

ਪੂਰੀ ਖ਼ਬਰ »

ਦਿੱਲੀ ਅੰਦੋਲਨ ਤੋਂ ਪਰਤੇ 2 ਕਿਸਾਨਾਂ ਦੀ ਮੌਤ

ਭਵਾਨੀਗੜ੍ਹ, 16 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫਤਹਿਗੜ੍ਹ ਭਾਦਸੋਂ ਦੇ ਇਕ ਕਿਸਾਨ ਦੀ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਬਿਮਾਰ ਹੋ ਕੇ ਪਰਤਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਪਿੰਡ ਦੇ ਸਰਪੰਚ ਅਮਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਕੁੰਵਰ ਵਿਜੇ ਪ੍ਰਤਾਪ ਅਸਤੀਫ਼ੇ 'ਤੇ ਕਾਇਮ

ਚੰਡੀਗੜ੍ਹ, 16 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਕੇਸ ਦੀ ਜਾਂਚ ਕਰਨ ਵਾਲੀ ਐਸ.ਆਈ.ਟੀ. ਦੇ ਮੁਖੀ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲੇ ਅਤੇ ਉਨ੍ਹਾਂ ਦੀ ਰਾਜਪਾਲ ਨਾਲ ਇਹ ਮਿਲਣੀ ਚਰਚਾ ਦਾ ...

ਪੂਰੀ ਖ਼ਬਰ »

ਜਥੇ ਨੇ ਕੀਤੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ

ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੇ ਸਿੱਖ ਯਾਤਰੂਆਂ ਨੇ ਅੱਜ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਦਰਸ਼ਨ ਕੀਤੇ | ਯਾਤਰੂਆਂ ਨੂੰ ਸਵੇਰੇ ਗੁਰਦੁਆਰਾ ਜਨਮ ਅਸਥਾਨ ਸ੍ਰੀ ...

ਪੂਰੀ ਖ਼ਬਰ »

ਅਦਾਕਾਰ ਸਤੀਸ਼ ਕੌਲ ਨੂੰ ਕਲਾਕਾਰਾਂ, ਅਦਾਕਾਰਾਂ, ਆਪਣਿਆਂ ਤੇ ਸਰਕਾਰ ਨੇ ਵਿਸਾਰਿਆ

ਲੁਧਿਆਣਾ, 16 ਅਪ੍ਰੈਲ (ਪੁਨੀਤ ਬਾਵਾ)- ਬੀਤੇ ਦਿਨ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਕਲਾਕਾਰ ਸਤੀਸ਼ ਕੌਲ ਜਿਨ੍ਹਾਂ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ, ਨਮਿੱਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ...

ਪੂਰੀ ਖ਼ਬਰ »

ਕਪੂਰਥਲਾ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਬਣੀ ਕੁਲਵੰਤ ਕੌਰ

ਕਪੂਰਥਲਾ, 16 ਅਪ੍ਰੈਲ (ਅਮਰਜੀਤ ਕੋਮਲ, ਦੀਪਕ ਬਜਾਜ)-ਨਗਰ ਨਿਗਮ ਕਪੂਰਥਲਾ ਦੀ ਸਰਬਸੰਮਤੀ ਨਾਲ ਹੋਈ ਚੋਣ 'ਚ ਕੁਲਵੰਤ ਕੌਰ ਨੂੰ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ | ਚੋਣ ਦੌਰਾਨ ਰਾਹੁਲ ਕੁਮਾਰ ਸੀਨੀਅਰ ਡਿਪਟੀ ਮੇਅਰ, ਮਾਸਟਰ ਵਿਨੋਦ ਸੂਦ ...

ਪੂਰੀ ਖ਼ਬਰ »

ਅਮਿਤ ਕੁਮਾਰ ਨੇ ਆਯੂਸ਼ ਕਮਿਸ਼ਨਰ ਦਾ ਅਹੁਦਾ ਸੰਭਾਲਿਆ

ਜਲੰਧਰ, 16 ਅਪ੍ਰੈਲ (ਸ਼ਿਵ)-ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਅਮਿੱਤ ਕੁਮਾਰ ਨੇ ਚੰਡੀਗੜ੍ਹ 'ਚ ਆਯੂਸ਼ ਕਮਿਸ਼ਨਰ ਦਾ ਕੰਮਕਾਜ ਸੰਭਾਲ ਲਿਆ ਹੈ | ਅਮਿੱਤ ਕੁਮਾਰ ਨੇ ਕੁਮਾਰ ਰਾਹੁਲ ਦੀ ਜਗ੍ਹਾ ਕਮਿਸ਼ਨਰ ਦਾ ਕਾਰਜਭਾਰ ਸੰਭਾਲਿਆ ਹੈ | ਉਨ੍ਹਾਂ ਵਲੋਂ ਅਹੁਦੇ ਦਾ ਕਾਰਜਭਾਰ ...

ਪੂਰੀ ਖ਼ਬਰ »

ਰਕੇਸ਼ ਗੁਪਤਾ ਕੇਂਦਰੀ ਮੰਤਰਾਲੇ ਦੇ ਅਧੀਨ ਬੋਰਡ 'ਚ ਪੰਜਾਬ ਤੋਂ ਇਕਲੌਤੇ ਡਾਇਰੈਕਟਰ ਬਣੇ

ਮੰਡੀ ਗੋਬਿੰਦਗੜ੍ਹ, 16 ਅਪ੍ਰੈਲ (ਮੁਕੇਸ਼ ਘਈ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਪ੍ਰਸਿੱਧ ਉਦਯੋਗਪਤੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਰਾਕੇਸ਼ ਗੁਪਤਾ ਨੂੰ ਭਾਰਤ ਸਰਕਾਰ ਵਲੋਂ ਇਕ ਮਹੱਤਵਪੂਰਨ ਜ਼ਿੰਮੇਵਾਰੀ ਦੇ ਨਾਲ ਨਿਵਾਜਿਆ ...

ਪੂਰੀ ਖ਼ਬਰ »

ਪਹਿਲੀ ਵਾਰ ਸਿੱਖ ਨੌਜਵਾਨ ਨਵਦੀਪ ਸਿੰਘ ਪੰਨੂੰ ਬਣੇ ਨਗਰ ਕੌ ਾਸਲ ਸ੍ਰੀ ਹਰਿਗੋਬਿੰਦਪੁਰ ਦੇ ਪ੍ਰਧਾਨ

ਬਟਾਲਾ, 16 ਅਪ੍ਰੈਲ (ਕਾਹਲੋਂ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਐਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਦੀ ਹਾਜ਼ਰੀ 'ਚ ਹੋਈ, ਜਿਸ 'ਚ 11 ਮੈਂਬਰਾਂ 'ਚੋਂ 8 ਮੈਂਬਰਾਂ ਨੇ ਨੌਜਵਾਨ ਕੌਂਸਲਰ ਨਵਦੀਪ ਸਿੰਘ ਪੰਨੂੰ ਨੂੰ ਪ੍ਰਧਾਨ ਚੁਣ ਲਿਆ ਅਤੇ ਮੰਜੂ ਖੋਸਲਾ ...

ਪੂਰੀ ਖ਼ਬਰ »

ਭਾਰਤ 'ਚ ਨਵੀਂ ਸਿੱਖਿਆ ਨੀਤੀ ਤਹਿਤ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਕੇਂਦਰ ਖੋਲ੍ਹਣਾ ਵਿਦਿਆਰਥੀਆਂ ਦੇ ਹਿਤ 'ਚ-ਡਾ. ਰਮੇਸ਼ ਪੋਖਰੀਆਲ

ਜਲੰਧਰ, 16 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਲੋਂ ਗਲੋਬਲ ਵਿਸ਼ਵ-ਵਿਦਿਆਲਾ ਦੀ ਮੈਨੇਜਮੈਂਟ ਆਧਾਰਿਤ ਅੰਤਰਰਾਸ਼ਟਰੀ ਵਰਚੂਅਲ ਸੰਮੇਲਨ ਕਰਵਾਇਆ ਗਿਆ, ਜਿਸ 'ਚ ਕੋਵਿਡ-19 ਤੋਂ ਬਾਅਦ ਉਚੇਰੀ ਸਿੱਖਿਆ ਲਈ ਨਵੀਂ ਕੌਮੀ ਸਿੱਖਿਆ ਨੀਤੀ-2020 ...

ਪੂਰੀ ਖ਼ਬਰ »

ਮਜ਼ਦੂਰ ਦੀ ਇਕ ਕਰੋੜ ਦੀ ਨਿਕਲੀ ਲਾਟਰੀ

ਪਠਾਨਕੋਟ, 16 ਅਪ੍ਰੈਲ (ਚੌਹਾਨ)-ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਟਾਕਿਸਟ ਅਸ਼ੋਕ ਬਾਵਾ ਲਾਟਰੀ ਏਜੰਸੀ ਲਾਈਟਾਂ ਵਾਲਾ ਚੌਕ ਪਠਾਨਕੋਟ ਤੋਂ ਇਕ ਗਾਹਕ ਵਲੋਂ ਖ਼ਰੀਦੀ ਸਰਕਾਰੀ ਬੰਪਰ 100 ਰੁਪਏ ਵਾਲੀ ਲਾਟਰੀ ਨਾਲ ਉਹ ਗਾਹਕ ਕਰੋੜਪਤੀ ਬਣ ਗਿਆ ਹੈ | ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਪਾਕਿ ਵਲੋਂ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸੋਸ਼ਲ ਮੀਡੀਆ ਸੇਵਾਵਾਂ ਬੰਦ

ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੱਟੜਪੰਥੀ ਧਾਰਮਿਕ ਸੰਗਠਨ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਟਵਿੱਟਰ, ਫੇਸਬੁੱਕ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਸ ਦੀਆਂ ਸੇਵਾਵਾਂ 'ਤੇ ਅਸਥਾਈ ...

ਪੂਰੀ ਖ਼ਬਰ »

ਸੀ.ਬੀ.ਆਈ. ਦੇ ਸਾਬਕਾ ਨਿਰਦੇਸ਼ਕ ਰਣਜੀਤ ਸਿਨਹਾ ਦਾ ਦਿਹਾਂਤ

ਨਵੀਂ ਦਿੱਲੀ, 16 ਅਪ੍ਰੈਲ (ਏਜੰਸੀ)-ਸੀ. ਬੀ. ਆਈ. ਦੇ ਸਾਬਕਾ ਨਿਰਦੇਸ਼ਕ ਰਣਜੀਤ ਸਿਨਹਾ (68) ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੋਵਿਡ-19 ਕਾਰਨ ਹੋਈ ਹੈ | ਸੂਤਰਾਂ ਅਨੁਸਾਰ ਸਿਨਹਾ ਨੂੰ ਵੀਰਵਾਰ ਰਾਤ ਕੋਰੋਨਾ ਪਾਜ਼ੀਟਿਵ ਹੋਣ ਬਾਰੇ ...

ਪੂਰੀ ਖ਼ਬਰ »

ਨਵੀਆਂ ਬਿਜਲੀ ਦਰਾਂ ਦੇ ਐਲਾਨ ਕਰਨ ਦੀ ਤਿਆਰੀ

ਸ਼ਿਵ ਸ਼ਰਮਾ ਜਲੰਧਰ, 16 ਅਪ੍ਰੈਲ-ਨਵੇਂ ਚੇਅਰਮੈਨ ਦੀ ਨਿਯੁਕਤੀ ਹੋਣ ਤੋਂ ਬਾਅਦ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਸਾਲ 21-22 ਨੂੰ ਲਾਗੂ ਹੋਣ ਵਾਲੀਆਂ ਨਵੀਆਂ ਬਿਜਲੀ ਦਰਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਪਾਵਰਕਾਮ ਵਲੋਂ ਇਸ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ 'ਏਕ ਭਾਰਤ ਸਰੇਸ਼ਠ ਭਾਰਤ' ਤੇ 'ਜਲ ਸ਼ਕਤੀ ਅਭਿਆਨ' ਦੇ ਹੇਠ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਦੇ ਨਿਰਦੇਸ਼

ਚੰਡੀਗੜ੍ਹ, 16 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 'ਏਕ ਭਾਰਤ ਸਰੇਸ਼ਠ ਭਾਰਤ' ਅਤੇ 'ਜਲ ਸ਼ਕਤੀ ਅਭਿਆਨ' ਦੇ ਹੇਠ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਸਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ | ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ...

ਪੂਰੀ ਖ਼ਬਰ »

ਬਿਜਲੀ ਨਿਗਮ ਨੇ ਬਿਨਾਂ ਬਿਜਲੀ ਵਰਤੇ ਨਿੱਜੀ ਤਾਪ ਘਰਾਂ ਨੂੰ ਦਿੱਤੇ 4000 ਕਰੋੜ ਰੁਪਏ

ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੋੜ)-ਪੰਜਾਬ ਨੂੰ ਬਿਜਲੀ ਸਰਪਲੱਸ ਕਰਨ ਲਈ ਅਕਾਲੀ-ਭਾਜਪਾ ਸਰਕਾਰ ਵਲੋਂ ਨਿੱਜੀ ਤਾਰ-ਘਰਾਂ ਨਾਲ ਕੀਤੇ 25 ਸਾਲਾ ਬਿਜਲੀ ਖ਼ਰੀਦ ਸਮਝੌਤਿਆਂ ਦਾ ਸੇਕ ਬਿਜਲੀ ਨਿਗਮ ਦੇ ਨਾਲ ਖਪਤਕਾਰਾਂ ਨੂੰ ਵੀ ਝੱਲਣਾ ਪੈ ਰਿਹਾ ਹੈ | ਪਾਵਰਕਾਮ ਦੇ ...

ਪੂਰੀ ਖ਼ਬਰ »

ਕੈਪਟਨ ਨੇ ਵਪਾਰ ਲਈ ਸਭ ਤੋਂ ਸੁਰੱਖਿਅਤ ਸਥਾਨ ਵਜੋਂ ਪੰਜਾਬ ਨੂੰ ਕੀਤਾ ਪੇਸ਼

ਚੰਡੀਗੜ੍ਹ, 16 ਅਪ੍ਰੈਲ (ਅਜੀਤ ਬਿਊਰੋ)-ਇਨਵੈੱਸਟ ਪੰਜਾਬ ਰਾਹੀਂ ਜਾਪਾਨ ਤੋਂ ਸੂਬੇ 'ਚ ਨਿਵੇਸ਼ ਲਿਆਉਣ ਪ੍ਰਤੀ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ 'ਚ 'ਛੋਟਾ ਜਾਪਾਨ' ਬਣਾਉਣ ਦੀ ਸੋਚ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਕਾਂਗਰਸ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਰਚੀ ਗਈ ਸਾਜ਼ਿਸ਼ ਬੇਨਕਾਬ-ਡਾ. ਚੀਮਾ

ਚੰਡੀਗੜ੍ਹ, 16 ਅਪ੍ਰੈਲ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਰਚੀ ਗਈ ਸਾਜ਼ਿਸ਼ ਕੋਟਕਪੂਰਾ ਗੋਲੀਕਾਂਡ ਕੇਸ ਦੀ ਸਰਕਾਰ ਵਲੋਂ ਕੀਤੀ ਗਈ ਜਾਂਚ ਖ਼ਾਰਜ ਹੋਣ ਨਾਲ ਬੇਨਕਾਬ ਹੋ ਗਈ ਹੈ ਅਤੇ ਇਹ ...

ਪੂਰੀ ਖ਼ਬਰ »

ਲੁਧਿਆਣਾ 'ਚ ਹੋਈ ਦੁਨੀਆ ਦੀ ਦੂਜੀ ਵਿਸ਼ੇਸ਼ ਸਰਜਰੀ

ਲੁਧਿਆਣਾ, 16 ਅਪ੍ਰੈਲ (ਸਲੇਮਪੁਰੀ)-ਫੋਰਟਿਸ ਹਸਪਤਾਲ ਲੁਧਿਆਣਾ ਦੇ ਗੈਸਟ੍ਰੋ ਇੰਸਟੀਚਿਊਟ ਆਫ ਗੈਸਟ੍ਰੋ ਐਂਡ ਲਿਵਰ ਡਿਜੀਜ ਦੇ ਡਾਇਰੈਕਟਰ ਡਾ. ਨਿਤਿਨ ਬਹਿਲ ਨੇ ਇਕ ਬਜੁਰਗ ਔਰਤ ਦੀ ਭੋਜਨ ਨਾਲੀ 'ਚੋਂ ਟਿਊਮਰ ਹਟਾ ਕੇ ਉਸ ਦੀ ਜਾਨ ਬਚਾ ਲਈ | ਉਹ ਔਰਤ ਟਿਊਮਰ ਦੇ ਨਾਲ-ਨਾਲ ...

ਪੂਰੀ ਖ਼ਬਰ »

ਸੈਂਕੜੇ ਵਰ੍ਹੇ ਪੁਰਾਣੇ ਤੇ ਦੁਰਲਭ ਪ੍ਰਜਾਤੀ ਦੇ ਬੂਟਿਆਂ ਨੂੰ ਨਵਾਂ ਜੀਵਨ ਦੇਣ ਲਈ ਵਿੱਢੀ ਮੁਹਿੰਮ

ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)-ਸ਼ਹਿਰਾਂ 'ਚ ਧੜਾ-ਧੜ ਉਸਾਰੀਆਂ ਜਾ ਰਹੀਆਂ ਰਿਹਾਇਸ਼ੀ ਕਾਲੋਨੀਆਂ ਤੇ ਸੜਕਾਂ ਨੂੰ ਖੁੱਲ੍ਹਾ ਅਤੇ ਕਥਿਤ ਦੌਰ 'ਤੇ ਖ਼ੂਬਸੂਰਤ ਦਿੱਖ ਦੇਣ ਦੇ ਨਾਂਅ 'ਤੇ ਖ਼ਤਮ ਕੀਤੇ ਜਾ ਰਹੇ ਸੈਂਕੜੇ ਵਰ੍ਹੇ ਪੁਰਾਣੇ ਤੇ ਦੁਰਲੱਭ ਪ੍ਰਜਾਤੀ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਨਾਭਾ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਕੇ. ਐੱਸ. ਰਾਣਾ ਐੱਸ.ਏ.ਐੱਸ. ਨਗਰ-ਗੁਰਦੁਆਰਾ ਸ੍ਰੀ ਨਾਭਾ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿੱਥੇ ਭਾਈ ਜੈਤਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਸ੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਜਾਂਦੇ ਸਮੇਂ ਇਕ ਰਾਤ ਲਈ ਇੱਥੇ ਰੱਖਿਆ ਸੀ | ਇਹ ਅਸਥਾਨ ...

ਪੂਰੀ ਖ਼ਬਰ »

ਇਸ ਸਾਲ ਸਾਧਾਰਨ ਰਹੇਗਾ ਮੌਨਸੂਨ-ਮੌਸਮ ਵਿਭਾਗ

ਨਵੀਂ ਦਿੱਲੀ, 16 ਅਪ੍ਰੈਲ (ਏਜੰਸੀ)-ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ 75 ਫੀਸਦੀ ਤੋਂ ਜ਼ਿਆਦਾ ਬਾਰਿਸ਼ ਲੈ ਕੇ ਆਉਣ ਵਾਲੀ ਦੱਖਣ-ਪੱਛਮੀ ਮਾਨਸੂਨ ਦੇ ਇਸ ਵਾਰ ਸਾਧਾਰਣ ਰਹਿਣ ਦੀ ਉਮੀਦ ਹੈ | ਭੂ-ਵਿਗਿਆਨ ਮੰਤਰਾਲੇ ਦੇ ਸਕੱਤਰ ਐਮ. ...

ਪੂਰੀ ਖ਼ਬਰ »

ਪੂਨਾਵਾਲਾ ਨੇ ਅਮਰੀਕਾ ਨੂੰ ਵੈਕਸੀਨ ਲਈ ਕੱਚੇ ਮਾਲ ਤੋਂ ਰੋਕ ਹਟਾਉਣ ਦੀ ਲਗਾਈ ਗੁਹਾਰ

ਮੁੰਬਈ, 16 ਅਪ੍ਰੈਲ (ਏਜੰਸੀ)-ਪੁਣੇ ਸਥਿਤ ਦੇਸ਼ ਦੀ ਸਭ ਤੋਂ ਵੱਡੀ ਦਵਾਈ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ. ਆਈ. ਆਈ.) ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਗੁਹਾਰ ਲਗਾਈ ਹੈ ਕਿ ਜੇਕਰ ਅਸੀ ਕੋਰੋਨਾ ਵਾਇਰਸ ਖ਼ਿਲਾਫ਼ ਸਚਮੁੱਚ ...

ਪੂਰੀ ਖ਼ਬਰ »

ਮਸ਼ੀਨਾਂ ਰਾਹੀਂ ਹੱਥੀਂ ਕਣਕ ਕੁਤਰਨ ਦੀ ਰਵਾਇਤ ਟਾਵੀਂ-ਟਾਵੀਂ ਅਜੇ ਵੀ ਲੈ ਰਹੀ ਹੈ ਸਾਹ

ਪੁਰਾਣਾ ਸ਼ਾਲਾ, 16 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)-ਇਨ੍ਹੀਂ ਦਿਨੀਂ ਇਕ ਪਾਸੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਣਕ ਦੀ ਵਾਢੀ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਦੂਜੇ ਪਾਸੇ ਮੌਸਮ ਦੇ ਵਿਗੜੇ ਮਿਜ਼ਾਜ ਦੇ ਚੱਲਦਿਆਂ ਅੱਜ ਸਵੇਰੇ ਤੜਕਸਾਰ ਤੋਂ ਚੱਲ ...

ਪੂਰੀ ਖ਼ਬਰ »

ਧੂੜ ਭਰੀ ਹਨੇਰੀ ਤੇ ਗਰਦ ਗੁਬਾਰ ਨਾਲ ਛਾਇਆ ਹਨੇਰਾ-ਜਨਜੀਵਨ ਪ੍ਰਭਾਵਿਤ

ਬਠਿੰਡਾ, 16 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਦੇ ਮੌਸਮ ਵਿਭਾਗ ਵਲੋਂ ਕੀਤੀ ਗਈ ਭਵਿੱਖਬਾਣੀ ਤਹਿਤ ਅੱਜ ਬਠਿੰਡਾ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਚੱਲੀ ਧੂੜ ਭਰੀ ਗਰਦ ਗ਼ੁਬਾਰ ਵਾਲੀ ਹਨੇਰੀ ਕਾਰਨ ਦੁਪਹਿਰ ਸਮੇਂ ਅਸਮਾਨ 'ਤੇ ਇਕਦਮ ਹਨੇਰਾ ਛਾ ਗਿਆ | ਇਹ ...

ਪੂਰੀ ਖ਼ਬਰ »

12ਵੀਂ ਦੀ ਪ੍ਰੀਖਿਆ ਬਾਰੇ ਫ਼ੈਸਲਾ ਅਗਲੇ ਮਹੀਨੇ- ਸਿੰਗਲਾ

ਸੰਗਰੂਰ, 16 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਲੈਣ ਬਾਰੇ ਅਗਲੇ ਮਹੀਨੇ ਦੇ ਸ਼ੁਰੂ 'ਚ ਵਿਚਾਰ ਕੀਤਾ ਜਾਵੇਗਾ | 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਗਿੱਦੜਬਾਹਾ, 16 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਚਿੱਟੇ ਦੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਪਿੰਡ ਵਿਰਕ ਖ਼ੁਰਦ ਦੇ ਨੌਜਵਾਨ ਦੀ ਮੌਤ ਹੋ ਗਈ | ਬਲਵਿੰਦਰ ਸਿੰਘ (25) ਪੁੱਤਰ ਹਰਫ਼ੂਲ ਸਿੰਘ ਵਾਸੀ ਪਿੰਡ ਵਿਰਕ ਖ਼ੁਰਦ ਜ਼ਿਲ੍ਹਾ ਬਠਿੰਡਾ ਜੋ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX