ਤਾਜਾ ਖ਼ਬਰਾਂ


21 ਜੂਨ ਨੂੰ ਪੰਜਾਬ ਦੇ ਦੌਰੇ 'ਤੇ ਆਉਣਗੇ ਕੇਜਰੀਵਾਲ
. . .  1 day ago
ਰਾਜਾਸਾਂਸੀ, 19 ਜੂਨ (ਹੇਰ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ 'ਤੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕੇਜਰੀਵਾਲ ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ...
ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ- ਵਿਜੈ ਇੰਦਰ ਸਿੰਗਲਾ
. . .  1 day ago
ਚੰਡੀਗੜ੍ਹ, 19 ਜੂਨ - ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਨਿੱਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ...
ਪ੍ਰਧਾਨ ਮੰਤਰੀ ਮੋਦੀ ਦੀ ਉੱਚ ਪੱਧਰੀ ਬੈਠਕ ਲਈ ਫ਼ਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਭੇਜਿਆ ਗਿਆ ਸੱਦਾ
. . .  1 day ago
ਸ੍ਰੀਨਗਰ, 19 ਜੂਨ - ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਸਨਿੱਚਰਵਾਰ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ਦੇ 14 ਨੇਤਾਵਾਂ ਨੂੰ 24 ਜੂਨ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਬੈਠਕ 'ਚ ਸ਼ਾਮਲ ਹੋਣ ਲਈ ਸੰਪਰਕ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼...
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ
. . .  1 day ago
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ...
ਫਰਾਂਸ ਸਰਕਾਰ ਵਲੋਂ 125 ਬੈੱਡਾਂ ਦੇ ਹਸਪਤਾਲ ਲਈ ਭੇਜਿਆ ਆਕਸੀਜਨ ਪਲਾਂਟ ਦਿੱਲੀ ਗੁਰਦੁਆਰਾ ਕਮੇਟੀ ਕੋਲ ਪੁੱਜਾ
. . .  1 day ago
ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਗੱਫੇ, ਕੱਚੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਯੋਗਤਾ ਪੂਰੀ ਹੋਣ ਦੇ ਬਾਵਜੂਦ ਧੱਕੇ - ਜੀ ਟੀ ਯੂ
. . .  1 day ago
ਸੰਗਰੂਰ , 19 ਜੂਨ (ਧੀਰਜ ਪਸ਼ੋਰੀਆ) - ਮੁਹਾਲੀ ਵਿਖੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਵਲੰਟੀਅਰ ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ...
ਬੀ.ਕੇ.ਯੂ. ਡਕੌਂਦਾ ਵਲੋਂ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਮਿਲਣ ’ਤੇ ਬਿਜਲੀ ਗਰਿੱਡ ਜੈਤੋ ਦੇ ਦਫਤਰ ਅੱਗੇ ਦਿੱਤਾ ਧਰਨਾ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਪਿੰਡ ਚੰਦਭਾਨ ਅਤੇ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਕਿਸਾਨ ਵਲੋਂ...
ਡੇਰਾ ਬੱਸੀ ਦੀ ਮਹਿਕ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ
. . .  1 day ago
ਡੇਰਾ ਬੱਸੀ, 19 ਜੂਨ (ਗੁਰਮੀਤ ਸਿੰਘ) - ਡੇਰਾ ਬੱਸੀ ਦੇ ਦਾਦਪੁਰਾ ਮੁਹੱਲਾ ਵਾਸੀ ਮਹਿਕ ਮਿੱਤਲ ਪੁੱਤਰੀ ਰਮੇਸ਼ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ...
ਪੰਜ ਤੱਤਾਂ ਵਿਚ ਵਿਲੀਨ ਹੋਏ ਸ. ਮਿਲਖਾ ਸਿੰਘ
. . .  1 day ago
ਚੰਡੀਗੜ੍ਹ, 19 ਜੂਨ - ਸਰਕਾਰੀ ਸਨਮਾਨਾਂ ਨਾਲ ਸ. ਮਿਲਖਾ ਸਿੰਘ ਦਾ ਅੰਤਿਮ ਸਸਕਾਰ ...
ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਸੁਆਗਤ
. . .  1 day ago
ਮਹਿਲ ਕਲਾਂ, 19 ਜੂਨ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ 'ਚ ਹਲਕਾ ਚੰਨਣਵਾਲ...
ਦੇਸ਼ 'ਚ ਗ੍ਰੀਨ ਫੰਗਸ ਦਾ ਦੂਸਰਾ ਮਾਮਲਾ ਜਲੰਧਰ 'ਚ ਮਿਲਿਆ
. . .  1 day ago
ਜਲੰਧਰ, 19 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗਰੀਨ ਫੰਗਸ ਦਾ ਪਹਿਲਾ ਮਾਮਲਾ ਮਿਲਿਆ ਹੈ, ਜੋ ਦੇਸ਼ 'ਚ ਦੂਸਰਾ ਮਾਮਲਾ ਦੱਸਿਆ ਜਾ ਰਹਾ ਹੈ। ਗ੍ਰੀਨ ਫੰਗਸ ਦਾ ਪਹਿਲਾ...
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਵਿਚ ਮੋਟੀ ਰਕਮ ਲੈ ਮੋਬਾਈਲ ਸਪਲਾਈ ਕਰਨ ਵਾਲਾ ਆਈ. ਆਰ. ਬੀ. ਦਾ ਮੁਲਾਜ਼ਮ ਗ੍ਰਿਫ਼ਤਾਰ
. . .  1 day ago
ਨਾਭਾ,19 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਬਣੀ ਸਖ਼ਤ ਸੁਰੱਖਿਆ ਜੇਲ੍ਹ ਜੋ ਕਿ ਲਗਾਤਾਰ ਗੈਰ ਕਾਨੂੰਨੀ ਸਮੱਗਰੀ ਨਸ਼ਾ ਅਤੇ ਮੋਬਾਈਲ ਮਿਲਣ...
ਦਿਲਬਾਗ ਬਾਗੀ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਸਰਕਲ ਜੈਤੋ ਦੇ ਪ੍ਰਧਾਨ ਨਿਯੁਕਤ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਸ਼੍ਰੋਮਣੀ ਅਕਾਲੀ ਦਲ ਦੇ ਸਰਗਮ ਵਰਕਰ ਦਿਲਬਾਗ ਬਾਗੀ ਸ਼ਰਮਾ ਨੂੰ ਪਾਰਟੀ ਦਾ ਸਰਕਲ ਜੈਤੋ ...
ਸੰਗਰੂਰ ਦੇ ਰਿਸ਼ਭ ਬਾਂਸਲ ਨੇ ਪੀ.ਸੀ.ਐੱਸ. ਦੀ ਪ੍ਰੀਖਿਆ 'ਚ ਪੰਜਾਬ ਭਰ 'ਚੋਂ ਪ੍ਰਾਪਤ ਕੀਤਾ 7ਵਾਂ ਸਥਾਨ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੋਰੀਆ) ਸੰਗਰੂਰ ਦੀ ਥਲੇਸ ਬਾਗ ਕਾਲੋਨੀ ਦੇ 26 ਸਾਲਾ ਰਿਸ਼ਭ ਬਾਂਸਲ ਨੇ ਪੀ. ਸੀ. ਐੱਸ. ਦੀ ਪ੍ਰੀਖਿਆ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 15 ਨਵੇਂ ਕੇਸ, 1 ਮੌਤ
. . .  1 day ago
ਬਰਨਾਲਾ, 19 ਜੂਨ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 15 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1 ਹੋਰ ਮਰੀਜ਼ ਦੀ ਮੌਤ ਹੋਈ ਹੈ...
ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ
. . .  1 day ago
ਨਵੀਂ ਦਿੱਲੀ, 19 ਜੂਨ - ਦੱਖਣੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ ਹੋਏ ਹਨ। ਰਜਨੀਕਾਂਤ ਨੇ ਇਕ ਵਿਸ਼ੇਸ਼ ਨਿੱਜੀ ਉਡਾਣ ਵਿਚ ਉਡਾਨ ਭਰੀ...
ਕੈਬਨਿਟ ਮੰਤਰੀ ਸਰਕਾਰੀਆ ਵਲੋਂ ਕਿਸਾਨਾਂ ਨੂੰ ਸੂਇਆ ਰਾਹੀਂ ਟਿੱਲਾ ਤੱਕ ਪਾਣੀ ਪਹੁੰਚਾਉਣ ਦਾ ਲਿਆ ਜਾਇਜ਼ਾ, ਕਿਸਾਨ ਹੋਏ ਬਾਗੋ - ਬਾਗ
. . .  1 day ago
ਲੋਪੋਕੇ, 19 ਜੂਨ (ਗੁਰਵਿੰਦਰ ਸਿੰਘ ਕਲਸੀ)- ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਲਾਹੌਰ ਬਰਾਂਚ ਦੀਆਂ ਨਹਿਰਾਂ...
ਬੁੱਧੀਜੀਵੀਆਂ ਦੀ ਰਿਹਾਈ ਲਈ ਸੰਗਰੂਰ 'ਚ ਕੀਤਾ ਗਿਆ ਰੋਸ ਮੁਜ਼ਾਹਰਾ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੌਰੀਆ) - ਭੀਮਾ ਕੋਰੇਗਾਉਂ ਕੇਸ ਵਿਚ ਬੀਤੇ ਤਿੰਨ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਕਲਾਕਾਰਾਂ ਅਤੇ ਸਮਾਜਿਕ ...
4520 ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ
. . .  1 day ago
ਤਪਾ ਮੰਡੀ,19 ਜੂਨ (ਪ੍ਰਵੀਨ ਗਰਗ) - ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 4520 ਨਸ਼ੀਲੀਆਂ ਗੋਲੀਆਂ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ...
ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਸ.ਮਿਲਖਾ ਸਿੰਘ ਦੀ ਇਕ ਕੁਰਸੀ ਕੀਤੀ ਜਾਵੇਗੀ ਸਥਾਪਿਤ
. . .  1 day ago
ਚੰਡੀਗੜ੍ਹ,19 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਲਾਇੰਗ ਸਿੱਖ ਸ. ਮਿਲਖਾ ਸਿੰਘ ਦੇ ਹੋਏ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਵੱਡਾ...
ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਿਰੋਧ ਵਿਚ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
. . .  1 day ago
ਲੁਧਿਆਣਾ,19 ਜੂਨ (ਪੁਨੀਤ ਬਾਵਾ) - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿਰੋਧ...
ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਸ.ਮਿਲਖਾ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ
. . .  1 day ago
ਚੰਡੀਗੜ੍ਹ,19 ਜੂਨ - ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ....
ਬੀਬੀ ਜਗੀਰ ਕੌਰ ਨੇ ਉੱਡਣੇ ਸਿੱਖ ਮਿਲਖਾ ਸਿੰਘ ਦੇ ਚਲਾਣੇ 'ਤੇ ਦੁੱਖ ਪ੍ਰਗਟਾਇਆ
. . .  1 day ago
ਅੰਮ੍ਰਿਤਸਰ,19 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ....
ਖੰਨਾ ਨਰੋਤਮ ਨਗਰ ਦਾ ਇਕ ਨੌਜਵਾਨ ਦੂਜਾ ਰੈਂਕ ਲੈ ਕੇ ਬਣਿਆ ਪੀ.ਸੀ.ਐਸ. ਅਫ਼ਸਰ
. . .  1 day ago
ਖੰਨਾ,19 ਜੂਨ (ਹਰਜਿੰਦਰ ਸਿੰਘ ਲਾਲ) - ਨਰੋਤਮ ਨਗਰ ਦੇ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇੰਜਨੀਅਰਿੰਗ ਕੀਤੀ ਅਤੇ ਉਸਤੋਂ ਬਾਅਦ ਪੀ.ਸੀ.ਐੱਸ. ਦੀ...
ਬਿਜਲੀ ਕੱਟਾਂ ਤੋਂ ਦੁਖੀ ਹੋਕੇ ਕਿਸਾਨਾਂ ਨੇ ਅੱਧੀ ਰਾਤ ਨੂੰ ਕੌਮੀ ਮਾਰਗ ਬਿਠੰਡਾ - ਚੰਡੀਗੜ੍ਹ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,19 ਜੂਨ (ਵਿਜੇ ਸ਼ਰਮਾ) - ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਪੰਜਾਬ / ਜਨਰਲ

ਕਣਕ ਖ਼ਰੀਦ ਸ਼ੁਰੂ ਹੁੰਦਿਆਂ ਹੀ ਬਾਰਦਾਨਾ ਖ਼ਤਮ, ਲੜਖੜਾਏ ਪੰਜਾਬ ਸਰਕਾਰ ਦੇ ਖ਼ਰੀਦ ਪ੍ਰਬੰਧ

ਲੱਖੋ ਕੇ ਬਹਿਰਾਮ, 20 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਹਰ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ਪੰਜਾਬ ਸਰਕਾਰ ਵਲੋਂ ਬਾਰਦਾਨੇ ਦਾ ਇੰਤਜ਼ਾਮ ਕਰਨ ਲਈ ਪਹਿਲਾਂ ਹੀ 10 ਦਿਨ ਦੇਰ ਨਾਲ ਯਾਨੀ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ | ਪਰੰਤੂ ਹਕੀਕਤ 'ਚ ਖ਼ਰੀਦ ਹੋਰ ਚਾਰ-ਪੰਜ ਦਿਨ ਪੱਛੜ ਕੇ 14-15 ਅਪ੍ਰੈਲ ਨੂੰ ਸ਼ੁਰੂ ਹੋਈ | ਖ਼ਰੀਦ ਦੀ ਸ਼ੁਰੂਆਤ ਹੁੰਦਿਆਂ ਹੀ, ਯਾਨੀ ਪਹਿਲੇ ਗੇੜ ਦੀ ਖ਼ਰੀਦ 'ਚ ਹੀ ਬਾਰਦਾਨਾ ਖ਼ਤਮ ਹੋ ਗਿਆ, ਜਿਸ ਕਾਰਨ ਮੰਡੀਆਂ 'ਚ ਸਰਕਾਰੀ ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਲੜ-ਖੜ੍ਹਾ ਗਏ ਹਨ | ਮੰਡੀਆਂ 'ਚ ਕਣਕ ਦੀ ਫ਼ਸਲ ਰੱਖੀ ਬੈਠਾ ਕਿਸਾਨ ਆੜ੍ਹਤੀਆਂ 'ਤੇ ਦਬਾਅ ਪਾ ਰਿਹਾ ਹੈ ਅਤੇ ਆੜ੍ਹਤੀ ਖ਼ਰੀਦ ਅਧਿਕਾਰੀਆਂ 'ਤੇ, ਪਰੰਤੂ ਸਰਕਾਰ ਪਾਸ ਬਾਰਦਾਨਾ ਨਾ ਹੋਣ ਕਾਰਨ ਹੱਲ ਕੋਈ ਵੀ ਨਹੀਂ ਨਿਕਲ ਰਿਹਾ | ਸੱਤਾਧਾਰੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਉਣ ਉਪਰੰਤ ਬਾਰਦਾਨਾ ਖ਼ਤਮ ਹੋਣ ਦੀ ਸੂਚਨਾ ਮਿਲਣ ਅਤੇ ਕੋਈ ਹੱਲ ਨਾ ਨਿਕਲਦਾ ਵੇਖ ਰੂਪੋਸ਼ ਹੋ ਗਏ ਹਨ ਤੇ ਹੁਣ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਧਰਨੇ-ਮੁਜ਼ਾਹਰੇ ਕਰਨ ਦੀ ਕਮਾਨ ਸੱਤਾ, ਵਿਰੋਧੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਸੰਭਾਲ ਲਈ ਹੈ | ਬਾਰਦਾਨਾ ਖ਼ਤਮ ਅਤੇ ਕਣਕ ਦੀ ਖ਼ਰੀਦ ਬੰਦ ਹੋਣ ਕਾਰਨ ਮੰਡੀਆਂ 'ਚ ਮੱਚੀ ਹਾਹਾਕਾਰ ਅਤੇ ਸਾਰੇ ਪਾਸਿਓਾ ਪਏ ਦਬਾਅ ਕਾਰਨ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਇਕ ਵਾਰ ਵਰਤਿਆਂ ਪੁਰਾਣਾ ਬਾਰਦਾਨਾ ਵਰਤਣ ਦਾ ਫ਼ੈਸਲਾ ਕੀਤਾ ਗਿਆ, ਪਰੰਤੂ ਜਿਸ ਮੁੱਲ 41 ਰੁਪਏ 90 ਪੈਸੇ ਪ੍ਰਤੀ ਬੋਰੀ ਦੇ ਹਿਸਾਬ ਨਾਲ ਪੁਰਾਣਾ ਬਾਰਦਾਨਾ ਖ਼ਰੀਦਣ ਦਾ ਖ਼ਰੀਦ ਏਜੰਸੀਆਂ ਵਲੋਂ ਐਲਾਨ ਕੀਤਾ ਗਿਆ, ਉਸ ਮੁੱਲ 'ਤੇ ਕੋਈ ਵੀ ਵਪਾਰੀ ਸਰਕਾਰ ਨੂੰ ਬਾਰਦਾਨਾ ਵੇਚਣ ਲਈ ਰਾਜ਼ੀ ਨਹੀਂ ਹੋਇਆ, ਜਿਸ ਕਾਰਨ ਸਰਕਾਰੀ ਖ਼ਰੀਦ ਏਜੰਸੀਆਂ ਪੁਰਾਣੇ ਬਾਰਦਾਨੇ ਦਾ ਇੰਤਜ਼ਾਮ ਕਰਨ 'ਚ ਵੀ ਅਸਫਲ ਸਾਬਤ ਹੋਈਆਂ ਹਨ | ਇਸ ਤੋਂ ਬਾਅਦ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਆੜ੍ਹਤੀਆਂ ਨੂੰ ਖ਼ੁਦ ਬਾਰਦਾਨਾ ਖ਼ਰੀਦ ਕੇ ਕਣਕ ਦੀ ਭਰਾਈ ਕਰਨ ਅਤੇ ਬਾਅਦ 'ਚ ਉਸ ਬਾਰਦਾਨੇ ਦੀ ਅਦਾਇਗੀ ਆੜ੍ਹਤੀ ਨੂੰ ਪ੍ਰਤੀ ਬੋਰੀ 41 ਰੁਪਏ 90 ਪੈਸੇ ਦੇ ਹਿਸਾਬ ਨਾਲ ਕਰਨ ਦਾ ਪ੍ਰਸਤਾਵ ਦਿੱਤਾ ਗਿਆ | ਆੜ੍ਹਤੀਆਂ ਦਾ ਕਹਿਣਾ ਹੈ ਕਿ ਇਕ ਵਾਰ ਵਰਤਿਆ ਪੁਰਾਣਾ ਬਾਰਦਾਨਾ ਜੀ.ਐਸ.ਟੀ. ਅਤੇ ਕਿਰਾਇਆ ਅਦਾ ਕਰਨ ਉਪਰੰਤ ਉਨ੍ਹਾਂ ਤੱਕ 50 ਤੋਂ 52 ਰੁਪਏ ਪ੍ਰਤੀ ਬੋਰੀ ਪਹੁੰਚਦਾ ਹੈ, ਫਿਰ ਉਹ 9 ਤੋਂ 10 ਰੁਪਏ ਦਾ ਘਾਟਾ ਕਿਉਂ ਸਹਿਣ ਕਰਨ | ਦੂਜਾ ਉਸ 'ਚ ਕਾਨੂੰਨੀ ਪੇਚ ਫਸ ਗਿਆ ਹੈ ਕਿ ਜਿਨ੍ਹਾਂ ਸ਼ੈਲਰਾਂ ਵਾਲਿਆਂ ਕੋਲ ਪੁਰਾਣਾ ਬਾਰਦਾਨਾ ਮੌਜੂਦ ਹੈ, ਉਹ ਉਸ ਬਾਰਦਾਨੇ ਨੂੰ ਵੇਚਣ ਲਈ ਅਧਿਕਾਰਤ ਨਾ ਹੋਣ ਕਾਰਨ ਉਸ ਦਾ ਜੀ.ਐਸ.ਟੀ. ਲਗਾ ਕੇ ਪੱਕਾ ਬਿੱਲ ਨਹੀਂ ਕੱਟ ਸਕਦੇ, ਜੇਕਰ ਆੜ੍ਹਤੀ ਖ਼ਰੀਦ ਏਜੰਸੀ ਨੂੰ ਬਾਰਦਾਨੇ ਦਾ ਪੱਕਾ ਬਿੱਲ ਨਹੀਂ ਦੇਵੇਗਾ ਤਾਂ ਖ਼ਰੀਦ ਏਜੰਸੀ ਉਸ ਨੂੰ ਬਾਰਦਾਨੇ ਦੀ ਅਦਾਇਗੀ ਨਹੀਂ ਕਰੇਗੀ, ਇਸੇ ਅੜਚਣ ਕਾਰਨ ਕਣਕ ਦੀ ਖ਼ਰੀਦ ਦਾ ਕੰਮ ਵਿਚਾਲੇ ਲਟਕ ਗਿਆ ਹੈ | ਮੰਡੀਆਂ 'ਚ ਵੇਚਣ ਲਈ ਪਈ ਕਣਕ ਦੀ ਫ਼ਸਲ ਨੂੰ ਰੁਲਦਾ ਵੇਖ ਅਤੇ ਉੱਪਰੋਂ ਮੌਸਮ 'ਚ ਆਈ ਖ਼ਰਾਬੀ ਕਾਰਨ ਕਿਸਾਨ ਅਤੇ ਆੜ੍ਹਤੀ ਵਰਗ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਗਿਆ ਹੈ | ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕੇਂਦਰੀ ਖ਼ਰੀਦ ਏਜੰਸੀ ਐੱਫ.ਸੀ.ਆਈ. ਪਾਸ ਬਾਰਦਾਨਾ ਮੌਜੂਦ ਹੈ, ਪਰੰਤੂ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਐੱਫ.ਸੀ.ਆਈ. ਤੋਂ ਬਾਰਦਾਨਾ ਲੈਣ ਤੋਂ ਹਿਚਕਚਾ ਰਹੇ ਹਨ, ਜਿਸ ਕਾਰਨ ਰਾਜ ਸਰਕਾਰ ਵਿਰੁੱਧ ਵੀ ਕਿਸਾਨਾਂ ਦਾ ਗ਼ੁੱਸਾ ਵਧਦਾ ਜਾ ਰਿਹਾ ਹੈ | ਜੇਕਰ ਸਰਕਾਰ ਵਲੋਂ ਆਉਣ ਵਾਲੇ ਇਕ-ਦੋ ਦਿਨ 'ਚ ਬਾਰਦਾਨੇ ਦਾ ਪ੍ਰਬੰਧ ਕਰ ਕਣਕ ਦੀ ਖ਼ਰੀਦ ਅਤੇ ਖ਼ਰੀਦ ਮਾਲ ਦੀ ਕਿਸਾਨਾਂ ਨੂੰ ਅਦਾਇਗੀ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਦੇ ਸਹਿਯੋਗ ਨਾਲ ਸਮੁੱਚਾ ਕਿਸਾਨ ਅਤੇ ਆੜ੍ਹਤੀ ਵਰਗ ਸੜਕਾਂ 'ਤੇ ਆ ਜਾਵੇਗਾ ਅਤੇ ਪੰਜਾਬ ਸਰਕਾਰ ਲਈ ਹੋਰ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ |

ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਜ਼ਹਿਰ ਦੇ ਕੇ ਮਾਰਿਆ

ਹਰਸਾ ਛੀਨਾ, 20 ਅਪ੍ਰੈਲ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੀ ਪੁਲਿਸ ਚੌਕੀ ਕੁੱਕੜਾਂਵਾਲਾ ਦੇ ਖੇਤਰ ਹਰਸਾ ਛੀਨਾ ਪੱਤੀ ਉੱਚਾ ਕਿਲ੍ਹਾ ਵਿਖੇ ਇਕ ਔਰਤ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਗਾਇਕ ਕਰਨ ਔਜਲਾ ਦੀ ਜੇਲ੍ਹ ਫੇਰੀ ਮਾਮਲੇ 'ਚ ਜੇਲ੍ਹ ਸੁਪਰਡੈਂਟ ਮੁਅੱਤਲ

ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਬੀਤੇ ਦਿਨੀਂ ਗਾਇਕ ਕਰਨ ਔਜਲਾ ਦੀ ਜੇਲ੍ਹ 'ਚ ਫੇਰੀ ਮਾਮਲੇ 'ਚ ਉੱਚ ਅਧਿਕਾਰੀਆਂ ਵਲੋਂ ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਚੰਡੀਗੜ੍ਹ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਵਲੋਂ ਖ਼ੁਦਕੁਸ਼ੀ

ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਕੋਰੋਨਾ ਪਾਜ਼ੀਟਿਵ ਮਰੀਜ਼ ਵਲੋਂ ਅੱਜ ਦੇਰ ਸ਼ਾਮ ਸਿਵਲ ਹਸਪਤਾਲ 'ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਸਤਪਾਲ (35) ਵਾਸੀ ਸ਼ਿਮਲਾਪੁਰੀ ਵਜੋਂ ਹੋਈ | ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦਾ ਕਤਲ

ਚਵਿੰਡਾ ਦੇਵੀ, 20 ਅਪ੍ਰੈਲ (ਸਤਪਾਲ ਸਿੰਘ ਢੱਡੇ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਰਾਮਦਿਵਾਲੀ ਹਿੰਦੂਆ ਵਿਖੇ ਇਕ ਨੌਜਵਾਨ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਅੱਜ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ...

ਪੂਰੀ ਖ਼ਬਰ »

'ਆਪ' ਆਗੂਆਂ ਵਲੋਂ ਖ਼ੁਰਾਕ ਸਪਲਾਈ ਮੰਤਰੀ ਆਸ਼ੂ ਦੀ ਕੋਠੀ ਦਾ ਘਿਰਾਓ

ਚੰਡੀਗੜ੍ਹ, 20 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਹਾੜੀ ਦੇ ਸੀਜ਼ਨ ਦੌਰਾਨ ਮੰਡੀਆਂ 'ਚ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਅਤੇ ਖ਼ਰੀਦ ਵਿਵਸਥਾ ਸਹੀ ਨਾ ਪ੍ਰਦਾਨ ਕਰਨ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ...

ਪੂਰੀ ਖ਼ਬਰ »

31 ਕਰੋੜ ਦੀ ਹੈਰੋਇਨ ਸਮੇਤ ਅੰਤਰਰਾਸ਼ਟਰੀ ਨਸ਼ਾ ਤਸਕਰ ਕਾਬੂ

ਫ਼ਿਰੋਜ਼ਪੁਰ, 20 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਅੱਜ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਅੰਤਰਰਾਸ਼ਟਰੀ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਜ਼ੀਰੋ ਲਾਈਨ ...

ਪੂਰੀ ਖ਼ਬਰ »

'ਅਜੀਤ' ਉਪ ਦਫ਼ਤਰ ਬਠਿੰਡਾ ਦੇ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਬਠਿੰਡਾ, 20 ਅਪ੍ਰੈਲ (ਨਿੱਜੀ ਪੱਤਰ ਪ੍ਰੇਰਕ)-'ਅਜੀਤ' ਪ੍ਰਕਾਸ਼ਨ ਸਮੂਹ ਦੇ ਉਪ ਦਫ਼ਤਰ ਬਠਿੰਡਾ ਦੇ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਦੇਹ ਨੂੰ ਅੱਜ ਸਥਾਨਕ ਰਾਮਬਾਗ, ਨਜ਼ਦੀਕ ਦਾਣਾ ਮੰਡੀ ਵਿਖੇ ਵੱਡੀ ਗਿਣਤੀ 'ਚ ਹਾਜ਼ਰ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ...

ਪੂਰੀ ਖ਼ਬਰ »

ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਦੀ ਮੌਤ

ਜੋਗਾ, 20 ਅਪ੍ਰੈਲ (ਹਰਜਿੰਦਰ ਸਿੰਘ ਚਹਿਲ)-ਨੇੜਲੇ ਪਿੰਡ ਅਲੀਸ਼ੇਰ ਕਲਾਂ ਦੇ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਦੇ ਆਗੂ ਗੁਰਜੰਟ ਸਿੰਘ (63) ਦੀ ਬੀਤੇ ਦਿਨੀਂ ਮੌਤ ਹੋ ਗਈ | ਮਿ੍ਤਕ 1 ਪੁੱਤਰ ਤੇ 4 ਧੀਆਂ ਦਾ ਬਾਪ ਸੀ ਅਤੇ ਉਸ ਕੋਲ ਸਾਢੇ 3 ਏਕੜ ਜ਼ਮੀਨ ਸੀ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਪਾਰਟੀਸ਼ਨ ਮਿਊਜ਼ੀਅਮ ਸਰਬੋਤਮ ਵਰਲਡ ਟੂਰਿਜ਼ਮ ਪ੍ਰਾਜੈਕਟ ਵਜੋਂ ਸਨਮਾਨਿਤ

ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਯੂ.ਕੇ. 'ਚ ਆਯੋਜਿਤ ਕੀਤੇ ਗਏ ਕੌਮਾਂਤਰੀ ਸੈਰ-ਸਪਾਟਾ ਪ੍ਰਾਜੈਕਟਾਂ ਦੇ ਮੁਕਾਬਲੇ 'ਚ ਅੰਮਿ੍ਤਸਰ ਸਥਿਤ ਪਾਰਟੀਸ਼ਨ ਮਿਊਜ਼ੀਅਮ ਨੂੰ ਸਰਬੋਤਮ ਵਰਲਡ ਟੂਰਿਜ਼ਮ ਪ੍ਰਾਜੈਕਟ ਵਜੋਂ ਬਿ੍ਟਿਸ਼ ਗਿਲਡ ਆਫ਼ ਟਰੈਵਲ ਰਾਈਟਰਜ਼ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਅਧਿਆਪਕਾਂ ਦੀ ਤਬਾਦਲਾ ਨੀਤੀ ਲਈ ਕਾਨੂੰਨ ਬਣਾਉਣ ਦੀ ਸਿਧਾਂਤਕ ਪ੍ਰਵਾਨਗੀ

ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਸਕੂਲਾਂ ਦੇ ਕੰਮਕਾਜ 'ਚ ਹੋਰ ਸੁਧਾਰ ਲਿਆਉਣ ਲਈ ਕਈ ਫ਼ੈਸਲੇ ਲੈਂਦੇ ਹੋਏ ਵਿਧਾਨ ਸਭਾ 'ਚ ਅਧਿਆਪਕ ਤਬਾਦਲਾ ਐਕਟ ਸਬੰਧੀ ਕਾਨੂੰਨ ਲਿਆਉਣ ਲਈ ਸਿਧਾਂਤਕ ਤੌਰ 'ਤੇ ਮਨਜ਼ੂਰੀ ਦੇ ...

ਪੂਰੀ ਖ਼ਬਰ »

ਫੈੱਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਦੇ ਪਿਤਾ ਦਾ ਦਿਹਾਂਤ

ਅੰਮਿ੍ਤਸਰ, 20 ਅ੍ਰਪੈਲ (ਹਰਮਿੰਦਰ ਸਿੰਘ)-ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਹਿਤਾ) ਦੇ ਪ੍ਰਧਾਨ ਸ. ਅਮਰਬੀਰ ਸਿੰਘ ਢੋਟ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪਿਤਾ ਜਥੇਦਾਰ ਕੁਲਵੰਤ ਸਿੰਘ ਢੋਟ ਕੁਝ ਸਮਾਂ ਬਿਮਾਰ ਰਹਿਣ ਕਰਕੇ ਅੱਜ ਆਪਣੀ ਸਵਾਸਾਂ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ 'ਚ ਵਾਧਾ

ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੱਚੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀਆਂ ਸੇਵਾਵਾਂ ਹੋਰ ਇਕ ਸਾਲ ਲਈ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ...

ਪੂਰੀ ਖ਼ਬਰ »

ਇਸਤਰੀ ਅਕਾਲੀ ਦਲ ਦੀ ਆਗੂ ਇਕ ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ

ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)¸ਐਸ.ਟੀ.ਐੱਫ. ਵਲੋਂ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਚੰਬਲ ਵਿਖੇ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਇਕ ਮਹਿਲਾ ਆਗੂ ਦੇ ਘਰ 'ਚ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਇਕ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ | ਪ੍ਰਾਪਤ ...

ਪੂਰੀ ਖ਼ਬਰ »

ਗੁਰੂ ਘਰ ਪਹਿਲਾਂ ਵੀ ਬੰਦ ਨਹੀ ਹੋਏ ਤੇ ਹੁਣ ਵੀ ਨਹੀਂ ਹੋਣਗੇ- ਬੀਬੀ ਜਗੀਰ ਕੌਰ

ਅੰਮਿ੍ਤਸਰ, 20 ਅਪ੍ਰੈਲ (ਹਰਮਿੰਦਰ ਸਿੰਘ)-ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਸਬੰਧ 'ਚ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਬਾਰੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਜਿਸ ਤਰ੍ਹਾਂ ਸਰਕਾਰ ਵਲੋਂ ਇਕਦਮ ਨਵੀਆਂ ...

ਪੂਰੀ ਖ਼ਬਰ »

ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ 2 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ

ਐੱਸ.ਏ.ਐੱਸ. ਨਗਰ, 20 ਅਪ੍ਰੈਲ (ਕੇ.ਐੱਸ. ਰਾਣਾ)-ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵਲੋਂ ਇਸ਼ਤਿਹਾਰ ਰਾਹੀਂ ਪਟਵਾਰੀ, ਜ਼ਿਲ੍ਹੇਦਾਰ ਤੇ ਬੁਕਿੰਗ ਕਲਰਕ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ | ਇਨ੍ਹਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 2 ਮਈ ਨੂੰ ਹੋਣੀ ਸੀ, ...

ਪੂਰੀ ਖ਼ਬਰ »

: ਭੋਗ 'ਤੇ ਵਿਸ਼ੇਸ਼ : ਜਥੇ: ਸਵਰਨ ਸਿੰਘ ਚਨਾਰਥਲ

ਫ਼ਤਹਿਗੜ੍ਹ ਸਾਹਿਬ/ਜਖਵਾਲੀ-ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਜਰਨੈਲ ਤੇ ਟਕਸਾਲੀ ਆਗੂ ਜਥੇਦਾਰ ਸਵਰਨ ਸਿੰਘ ਚਨਾਰਥਲ ਦਾ ਜਨਮ ਪਿੰਡ ਚਨਾਰਥਲ ਖ਼ੁਰਦ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ 15 ਮਾਰਚ 1952 ਨੂੰ ਪਿਤਾ ਚੇਤੰਨ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ...

ਪੂਰੀ ਖ਼ਬਰ »

ਹਰਪ੍ਰੀਤ ਸਿੰਘ ਪਿ੍ੰਸ ਨੇ ਨਗਰ ਕੌ ਾਸਲ ਗੋਬਿੰਦਗੜ੍ਹ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਮੰਡੀ ਗੋਬਿੰਦਗੜ੍ਹ, 20 ਅਪ੍ਰੈਲ (ਬਲਜਿੰਦਰ ਸਿੰਘ)-ਪੰਜਾਬ ਦੀ 'ਏ' ਕਲਾਸ ਸ਼੍ਰੇਣੀ ਵਾਲੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਬਾਸ਼ਿੰਦਿਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸਾਰੀਆਂ ਮਿਆਰੀ ਸਹੂਲਤਾਂ ਮੁਹੱਈਆ ਕਰਵਾ ਕੇ ਸ਼ਹਿਰ ਦਾ ਚਹੁੰਮੁੱੁਖੀ ਵਿਕਾਸ ਕਰਵਾ ਕੇ ...

ਪੂਰੀ ਖ਼ਬਰ »

ਗੁਰਦੁਆਰਾ ਨਾਨਕਸ਼ਾਹੀ ਢਾਕਾ, ਬੰਗਲਾਦੇਸ਼

ਰਣਜੀਤ ਸਿੰਘ ਲੁਧਿਆਣਵੀ ਕੋਲਕਾਤਾ-ਸ੍ਰੀ ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸ਼ਾਹੀ ਢਾਕਾ (ਬੰਗਲਾਦੇਸ਼), ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਨਾਲ ਦੇਸ਼ ਤੋਂ ਬਾਹਰ ਮੁੱਖ ਸਿੱਖ ਇਤਿਹਾਸਕ ਸਥਾਨਾਂ 'ਚੋਂ ਇਕ ਹੈ | ਗੁਰੂ ਤੇਗ ਬਹਾਦਰ ਨੇ ਇੱਥੇ ...

ਪੂਰੀ ਖ਼ਬਰ »

ਮੈਡੀਕਲ ਆਕਸੀਜਨ ਦੀ ਮੰਗ ਵਧਣ ਨਾਲ ਖਾਲੀ ਸਿਲੰਡਰ ਵੀ ਹੋਇਆ ਮਹਿੰਗਾ

ਜਲੰਧਰ, 20 ਅਪ੍ਰੈਲ (ਸ਼ਿਵ)-ਸ਼ਹਿਰ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਣ ਨਾਲ ਮੈਡੀਕਲ ਆਕਸੀਜਨ ਦੀ ਮੰਗ ਲਗਾਤਾਰ ਵਧ ਰਹੀ ਹੈ ਜਿਸ ਕਰ ਕੇ ਆਕਸੀਜਨ ਵਾਲੇ ਖ਼ਾਲੀ ਸਿਲੰਡਰ ਵੀ ਮਹਿੰਗੇ ਹੋ ਗਏ ਹਨ | ਪਹਿਲਾਂ ਨਾਲੋਂ ਚਾਹੇ ਆਕਸੀਜਨ ਦੀ ਕੀਮਤ ਵਧ ਗਈ ਹੈ ਪਰ ਮੰਗ ਵੱਧਣ ਨਾਲ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਰ ਕੇ ਦੇਸ਼ ਦੇ ਹਸਪਤਾਲਾਂ 'ਚ ਆਕਸੀਜਨ ਦੀ ਕਮੀ ਕਾਰਨ ਮਚੀ ਹਾਹਾਕਾਰ

ਜਲੰਧਰ, 20 ਅਪ੍ਰੈਲ (ਸਾਬੀ)-ਦੇਸ਼ ਭਰ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਨੇ ਹਾਹਕਾਰ ਮਚਾ ਦਿੱਤੀ ਹੈ ਤੇ ਦਿੱਲੀ ਤੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਨੇ ਲਾਕਡਾਊਨ ਤੇ ਕਰਫਿਊ ਤੱਕ ਲਗਾ ਦਿੱਤਾ ਹੈ ਤੇ ਪੰਜਾਬ ਨੇ ਰਾਜ 'ਚ ਕੋਰੋਨਾ ਨੂੰ ਲੈ ਕੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ...

ਪੂਰੀ ਖ਼ਬਰ »

ਕੈਨੇਡਾ-ਅਮਰੀਕਾ 'ਚ ਨਸ਼ਿਆਂ ਦਾ ਅੰਤਰਰਾਸ਼ਟਰੀ ਗਰੋਹ ਬੇਨਕਾਬ, ਬਹੁਗਿਣਤੀ ਪੰਜਾਬੀਆਂ ਸਮੇਤ 33 ਗਿ੍ਫ਼ਤਾਰ

ਟੋਰਾਂਟੋ, 20 ਅਪ੍ਰੈਲ (ਸਤਪਾਲ ਸਿੰਘ ਜੌਹਲ)-ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਪੁਲਿਸ ਵਿਭਾਗਾਂ ਦੇ ਸਹਿਯੋਗ ਨਾਲ ਟੋਰਾਂਟੋ ਇਲਾਕੇ 'ਚ ਯੌਰਕ ਖੇਤਰ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ...

ਪੂਰੀ ਖ਼ਬਰ »

ਪੰਚਕੂਲਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਆਗੂਆਂ ਨੂੰ ਸਿਰੋਪਾਓ ਨਾ ਦੇਣ ਦੀ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਨਿੰਦਾ

ਸੰਗਰੂਰ, 20 ਅਪੈ੍ਰਲ (ਧੀਰਜ ਪਸ਼ੌਰੀਆ)-ਸ਼ੋ੍ਰਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਆਗੂ ਰਣਜੀਤ ਸਿੰਘ ਬ੍ਰਹਮਪੁਰਾ ਏਕਤਾ ਕਰਨ ਉਪਰੰਤ ਗੁਰੂ ਦਾ ਸ਼ੁਕਰਾਨਾ ਕਰਨ ਅਤੇ ਅਸ਼ੀਰਵਾਦ ...

ਪੂਰੀ ਖ਼ਬਰ »

ਆਸ਼ਾ ਵਰਕਰ ਯੂਨੀਅਨ ਦੀ ਬਲਾਕ ਪ੍ਰਧਾਨ ਨੇ ਡਾਕਟਰ 'ਤੇ ਲਗਾਏ ਕੁੱਟਮਾਰ ਦੇ ਦੋਸ਼

ਸਰਦੂਲਗੜ੍ਹ, 20 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਥਾਨਕ ਸਿਵਲ ਹਸਪਤਾਲ ਵਿਖੇ ਤਾਇਨਾਤ ਇਕ ਡਾਕਟਰ 'ਤੇ ਆਸ਼ਾ ਵਰਕਰ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ | ਆਸ਼ਾ ਵਰਕਰ ਯੂਨੀਅਨ ਬਲਾਕ ਸਰਦੂਲਗੜ੍ਹ ਦੀ ਪ੍ਰਧਾਨ ਰੁਪਿੰਦਰ ਕੌਰ ਰਿੰਪੀ ਨੇ ...

ਪੂਰੀ ਖ਼ਬਰ »

ਸਰਕਾਰ ਦੀ ਅਣਗਹਿਲੀ ਕਾਰਨ 2011 'ਚ ਨੌਕਰੀ ਤੋਂ ਵਾਂਝੇ ਰਹੇ ਬੇਰੁਜ਼ਗਾਰ ਅਧਿਆਪਕ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

ਸੰਗਰੂਰ, 20 ਅਪ੍ਰੈਲ (ਧੀਰਜ ਪਸ਼ੌਰੀਆ)-ਪੰਜਾਬ ਸਰਕਾਰ ਵਲੋਂ 2011 'ਚ ਲਏ ਗਏ ਅਧਿਆਪਕ ਯੋਗਤਾ ਟੈਸਟ 'ਚ ਰਹੀਆਂ ਖ਼ਾਮੀਆਂ ਕਾਰਨ ਨੌਕਰੀ ਤੋਂ ਵਾਂਝੇ ਰਹੇ ਕਰੀਬ ਚਾਰ ਸੌ ਬੇਰੁਜ਼ਗਾਰ ਬੀ.ਐਡ. ਅਧਿਆਪਕ ਦਸ ਸਾਲਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ | ਰਿਵਾਈਜਡ ...

ਪੂਰੀ ਖ਼ਬਰ »

ਉਦਯੋਗ ਆਕਸੀਜਨ ਦਾ ਇੰਤਜ਼ਾਰ ਕਰ ਸਕਦੇ, ਕੋਰੋਨਾ ਮਰੀਜ਼ ਨਹੀਂ- ਹਾਈਕੋਰਟ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਦਿੱਲੀ ਹਾਈ ਕੋਰਟ ਨੇ ਦੇਸ਼ ਭਰ 'ਚ ਵੱਧ ਰਹੇ ਕੋਵਿਡ-19 ਸੰਕਟ ਦੇ ਵਿਚਕਾਰ ਹਸਪਤਾਲਾਂ 'ਚ ਆਕਸੀਜਨ ਦੀ ਭਾਰੀ ਕਿੱਲਤ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ | ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਸਟੀਲ ਤੇ ਪੈਟਰੋਲੀਅਮ ਦੇ ਉਤਪਾਦਨ ...

ਪੂਰੀ ਖ਼ਬਰ »

ਭਾਰਤ ਤੋਂ ਸਿੰਗਾਪੁਰ ਆਉਣ ਵਾਲਿਆਂ ਲਈ 7 ਦਿਨ ਦੇ ਹੋਰ ਇਕਾਂਤਵਾਸ 'ਚ ਵਾਧਾ

ਸਿੰਗਾਪੁਰ, 20 ਅਪ੍ਰੈਲ (ਏਜੰਸੀ)-ਸਿੰਗਾਪੁਰ ਨੇ ਐਲਾਨ ਕੀਤਾ ਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਹਿਲਾਂ ਤੋਂ ਨਿਰਧਾਰਤ 14 ਦਿਨ ਦੇ ਘਰ 'ਚ ਇਕਾਂਤਵਾਸ ਤੋਂ ਇਲਾਵਾ ਹੁਣ 7 ਦਿਨ ਦੇ ਹੋਰ ਇਕਾਂਤਵਾਸ 'ਚ ਰਹਿਣਾ ਪਵੇਗਾ | ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ...

ਪੂਰੀ ਖ਼ਬਰ »

ਕਿਸਾਨਾਂ ਨੂੰ 2600 ਕਰੋੜ ਦੀ ਕੀਤੀ ਜਾ ਚੁੱਕੀ ਹੈ ਸਿੱਧੀ ਅਦਾਇਗੀ- ਆਸ਼ੂ

ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਰਾਜ ਦੇ ਕਿਸਾਨਾਂ ਨੂੰ ਕਣਕ ਦੀ ਖ਼ਰੀਦ ਸਬੰਧੀ ਅੱਜ ਤੱਕ 'ਡਾਇਰੈਕਟ ਬੈਨੀਫਿਟ ਟਰਾਂਸਫ਼ਰ' (ਡੀ.ਬੀ.ਟੀ) ਯੋਜਨਾ ਤਹਿਤ 2600 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕੀਤੀ ਜਾ ਚੁੱਕੀ ਹੈ | ਉਕਤ ਜਾਣਕਾਰੀ ਪੰਜਾਬ ਦੇ ਖ਼ੁਰਾਕ, ਸਿਵਲ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ 'ਚ ਵਾਧਾ

ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੱਚੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀਆਂ ਸੇਵਾਵਾਂ ਹੋਰ ਇਕ ਸਾਲ ਲਈ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ...

ਪੂਰੀ ਖ਼ਬਰ »

ਕੋਰੋਨਾ ਦੇ ਇਲਾਜ 'ਚ ਵਰਤੇ ਜਾਣ ਵਾਲੇ ਟੀਕਿਆਂ ਦੀ ਕਮੀ

ਸ਼ਿਵ ਸ਼ਰਮਾ ਜਲੰਧਰ, 20 ਅਪ੍ਰੈਲ-ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਕਈ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਖ਼ਤਰਨਾਕ ਢੰਗ ਨਾਲ ਵਧਣ ਕਰਕੇ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਹੁਣ ਇਨ੍ਹਾਂ ਰਾਜਾਂ 'ਚ ਕੋਰੋਨਾ ਦੇ ਇਲਾਜ ਲਈ ਲੋੜੀਂਦੇ ਦੋ ...

ਪੂਰੀ ਖ਼ਬਰ »

ਮੁੰਬਈ 'ਚ ਭੰਡਾਰ ਕੀਤੀਆਂ 2200 ਰੇਮਡੇਸਿਵਿਰ ਸ਼ੀਸ਼ੀਆਂ ਜ਼ਬਤ

ਮੁੰਬਈ, 20 ਅਪ੍ਰੈਲ (ਏਜੰਸੀ)- ਪੁਲਿਸ ਤੇ ਐਫ਼.ਡੀ.ਏ. ਅਧਿਕਾਰੀਆਂ ਨੇ ਮੁੰਬਈ 'ਚ ਦੋ ਥਾਵਾਂ 'ਤੇ ਛਾਪੇ ਮਾਰ ਕੇ ਬਰਾਮਦਕਾਰਾਂ ਦੁਆਰਾ ਭੰਡਾਰ ਕੀਤੀਆਂ ਰੇਮਡੇਸਿਵਿਰ ਦੀਆਂ 2200 ਸ਼ੀਸ਼ੀਆਂ ਜ਼ਬਤ ਕੀਤੀਆਂ ਹਨ | ਰੇਮਡੇਸਿਵਿਰ ਨੂੰ ਕੋਰੋਨਾ ਦੇ ਗੰਭੀਰ ਮਰੀਜ਼ਾਂ 'ਚ ਵਰਤਣ ਲਈ ...

ਪੂਰੀ ਖ਼ਬਰ »

ਹਵਾਈ ਸੈਨਾ ਮੁਖੀ ਭਦੌਰੀਆ ਵਲੋਂ ਆਪਣੇ ਫ੍ਰੈਂਚ ਹਮਰੁਤਬਾ ਨਾਲ ਗੱਲਬਾਤ

ਨਵੀਂ ਦਿੱਲੀ, 20 ਅਪ੍ਰੈਲ (ਪੀ.ਟੀ.ਆਈ.)-ਚੀਫ ਆਫ ਏਅਰ ਸਟਾਫ ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਫਰਾਂਸ ਦੇ ਆਪਣੇ ਹਮਰੁਤਬਾ ਜਨਰਲ ਫਿਲਿਪ ਲਵੀਗਨੇ ਨਾਲ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਹੋਰ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ | ਦੱਸਣਯੋਗ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਦੀ ਸਰਹੱਦ 'ਤੇ ਅੱਤਵਾਦ ਨੂੰ ਲੈ ਕੇ ਪਾਕਿ ਨਾਲ ਗੱਲਬਾਤ ਜਾਰੀ ਰੱਖੇਗਾ ਅਮਰੀਕਾ- ਪੈਂਟਾਗਨ

ਵਾਸ਼ਿੰਗਟਨ, 20 ਅਪ੍ਰੈਲ (ਏਜੰਸੀ)-ਅਮਰੀਕਾ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਦੀ ਸਰਹੱਦ 'ਤੇ ਅੱਤਵਾਦ ਨਾਲ ਜੁੜੇ ਮੁੱਦਿਆਂ ਬਾਰੇ ਪਾਕਿਸਤਾਨ ਨਾਲ ਗੱਲਬਾਤ ਕਰਨਾ ਜਾਰੀ ਰੱਖੇਗਾ | ਪੈਂਟਾਗਨ ਦੇ ਪੈੱ੍ਰਸ ਸਕੱਤਰ ਜਾਨ ਕਿਰਬੀ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬ 'ਚ ਕਈ ਥਾੲੀਂ ਬਾਰਿਸ਼-ਆਉਣ ਵਾਲੇ ਦਿਨਾਂ 'ਚ ਹੋਰ ਪੈਣ ਦੀ ਸੰਭਾਵਨਾ

ਲੁਧਿਆਣਾ, 20 ਅਪ੍ਰੈਲ (ਪੁਨੀਤ ਬਾਵਾ)- ਪੰਜਾਬ 'ਚ ਅੱਜ ਕਈ ਥਾੲੀਂ ਤੇਜ਼ ਹਨ੍ਹੇਰੀ ਚੱਲੀ ਅਤੇ ਬਾਰਿਸ਼ ਹੋਈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ 'ਚ ਪੰਜਾਬ ਅੰਦਰ ਮੀਂਹ ਪੈਣ ਤੇ ਤੂਫ਼ਾਨ ਆਉਣ ਦੀ ...

ਪੂਰੀ ਖ਼ਬਰ »

ਕਰਮਚਾਰੀਆਂ ਖ਼ਿਲਾਫ਼ ਭਿ੍ਸ਼ਟਾਚਾਰ ਸ਼ਿਕਾਇਤ ਤਿੰਨ ਮਹੀਨਿਆਂ ਵਿਚ ਨਿਬੇੜੋ-ਸੀ.ਵੀ.ਸੀ.

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਨੇ ਕੇਂਦਰ ਸਰਕਾਰ ਦੇ ਸਾਰੇ ਸੰਗਠਨਾਂ ਨੂੰ ਕਿਹਾ ਹੈ ਕਿ ਕਰਮਚਾਰੀਆਂ ਖ਼ਿਲਾਫ਼ ਭਿ੍ਸ਼ਟਾਚਾਰ ਦੀ ਸ਼ਿਕਾਇਤ ਮਿਲਣ 'ਤੇ ਤਿੰਨ ਮਹੀਨਿਆਂ ਦੇ ਅੰਦਰ ਫੈਸਲਾ ਲਿਆ ਜਾਵੇ | ਕਮਿਸ਼ਨ ਨੇ ਚਿੰਤਾ ...

ਪੂਰੀ ਖ਼ਬਰ »

ਪਾਕਿ ਨੇ ਭੁਲੇਖੇ ਨਾਲ ਮਕਬੂਜ਼ਾ ਕਸ਼ਮੀਰ ਪੁੱਜਾ ਨੌਜਵਾਨ ਭਾਰਤ ਹਵਾਲੇ ਕੀਤਾ

ਸ੍ਰੀਨਗਰ, 20 ਅਪ੍ਰੈਲ (ਏਜੰਸੀ)-ਪਾਕਿਸਤਾਨੀ ਫ਼ੌਜ ਨੇ ਇਕ 18 ਸਾਲਾ ਨੌਜਵਾਨ ਜਿਹੜਾ ਕਿ ਬੀਤੇ ਸਾਲ ਭੁਲੇਖੇ ਨਾਲ ਕੰਟਰੋਲ ਰੇਖਾ ਪਾਰ ਕਰਕੇ ਮਕਬੂਜ਼ਾ ਕਸ਼ਮੀਰ ਪੁੱਜ ਗਿਆ ਸੀ, ਨੂੰ ਭਾਰਤੀ ਅਧਿਕਾਰੀਆਂ ਹਵਾਲੇ ਕਰ ਦਿੱਤਾ ਹੈ | ਇਕ ਰੱਖਿਆ ਬੁਲਾਰੇ ਨੇ ਇਥੇ ਦੱਸਿਆ ਕਿ ...

ਪੂਰੀ ਖ਼ਬਰ »

ਵਿਕਾਸ ਦਰ ਬਣਾਈ ਰੱਖਣ ਲਈ ਉਦਯੋਗ ਅਤੇ ਸਰਕਾਰ 'ਚ ਪੂਰਨ ਵਿਸ਼ਵਾਸ ਦੀ ਜ਼ਰੂਰਤ-ਸੀਤਾਰਮਨ

ਕੋਲਕਾਤਾ, 20 ਅਪ੍ਰੈਲ (ਏਜੰਸੀਆਂ)-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵਿਕਾਸ ਦਰ ਬਣਾਈ ਰੱਖਣ ਲਈ ਉਦਯੋਗ ਅਤੇ ਸਰਕਾਰ ਵਿਚਕਾਰ ਪੂਰਨ ਵਿਸ਼ਵਾਸ ਦੀ ਜ਼ਰੂਰਤ ਹੈ | ਕੋਲਕਾਤਾ 'ਚ ਮਰਚੈਂਟਸ ਚੈਂਬਰ ਆਫ਼ ਕਾਮਰਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX