ਤਾਜਾ ਖ਼ਬਰਾਂ


ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  25 minutes ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਘੱਗਰ ਦਾ ਪਾਣੀ ਵਧਣ ਕਾਰਨ ਲੋਕ ਸਹਿਮੇ
. . .  42 minutes ago
ਸਰਦੂਲਗੜ੍ਹ, 1 ਅਗਸਤ (ਜੀ. ਐਮ. ਅਰੋੜਾ) - ਸਥਾਨਕ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ 19 ਫੁੱਟ 'ਤੇ ਹੋ ਜਾਣ ਕਾਰਨ ਲੋਕ ਸਹਿਮੇ ਹੋਏ ਹਨ। ਉੱਥੇ ਹੀ, ਘੱਗਰ ਦੇ ਪੁਲ ਵਿਚ ਬੂਟੀ ਫਸਣ ਕਾਰਨ ਘੱਗਰ ਨਦੀ ਦੇ ਬੰਨ੍ਹ ਟੁੱਟਣ ਦੇ ਡਰੋਂ ਪ੍ਰਸ਼ਾਸਨ ਨੇ ਤੜਕੇ ਤਿੰਨ ਵਜੇ ਤੋਂ...
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
. . .  about 1 hour ago
ਸ਼ਿਮਲਾ, 1 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਲਾਹੌਲ-ਸਪਿਤੀ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਖੇਤਰ ਵਿਚ ਅਚਾਨਕ ਆਏ ਹੜ੍ਹ ਕਾਰਨ ਭਾਰੀ ਤਬਾਹੀ ਸਮੇਤ ਕੁਝ ਮੌਤਾਂ ਹੋਈਆਂ ਹਨ...
ਦਿੱਲੀ 'ਚ ਮੀਂਹ ਕਾਰਨ ਕਈ ਇਲਾਕਿਆਂ 'ਚ ਭਰਿਆ ਪਾਣੀ
. . .  about 1 hour ago
ਨਵੀਂ ਦਿੱਲੀ, 1 ਅਗਸਤ - ਰਾਜਧਾਨੀ ਦਿੱਲੀ ਵਿਚ ਅੱਜ ਜ਼ੋਰਦਾਰ ਮੀਂਹ ਪਿਆ ਹੈ। ਤੇਜ਼ ਮੀਂਹ ਕਾਰਨ ਮੌਸਮ ਬੇਸ਼ੱਕ ਸੁਹਾਵਣਾ ਹੋ ਗਿਆ ਪ੍ਰੰਤੂ ਇਸ ਕਾਰਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਭਾਰੀ ਪਾਣੀ ਜਮਾਂ ਹੋ ਗਿਆ ਹੈ। ਸੜਕਾਂ ਪਾਣੀ 'ਚ ਡੁੱਬ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ...
ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਅਮਿਤ ਸ਼ਾਹ
. . .  about 1 hour ago
ਲਖਨਊ, 1 ਅਗਸਤ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਹਨ। ਇਸ ਦੌਰਾਨ ਹਵਾਈ ਅੱਡੇ 'ਤੇ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ...
ਸਤੀਸ਼ ਕੁਮਾਰ ਕੁਆਟਰ ਫਾਈਨਲ ਵਿਚ ਹਾਰੇ, ਭਾਰਤੀ ਉਮੀਦਾਂ ਨੂੰ ਵੱਡਾ ਝਟਕਾ
. . .  about 1 hour ago
ਟੋਕੀਓ, 1 ਅਗਸਤ - ਭਾਰਤੀ ਉਮੀਦਾਂ ਨੂੰ ਟੋਕੀਓ ਉਲੰਪਿਕ ਵਿਚ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਬਾਕਸਿੰਗ ਦੇ ਸੁਪਰ ਹੈਵੀ ਵੇਟ ਕੁਆਟਰ ਫਾਈਨਲ ਮੈਚ ਵਿਚ ਭਾਰਤ ਦੇ ਸਤੀਸ਼ ਕੁਮਾਰ ਨੂੰ ਹਾਰ ਮਿਲੀ...
ਭਾਰਤ ਵਿਚ ਕੋਰੋਨਾ ਦੇ ਪਿਛਲੇ 24 ਘੰਟਿਆਂ ਦੌਰਾਨ 41 ਹਜ਼ਾਰ ਤੋਂ ਵਧੇਰੇ ਪ੍ਰਾਪਤ ਹੋਏ ਕੇਸ
. . .  about 2 hours ago
ਨਵੀਂ ਦਿੱਲੀ, 1 ਅਗਸਤ - ਭਾਰਤ ਵਿਚ ਕੋਰੋਨਾ ਦੇ 41 ਹਜ਼ਾਰ 831 ਨਵੇਂ ਕੇਸ ਪਿਛਲੇ 24 ਘੰਟਿਆਂ ਦੌਰਾਨ ਪ੍ਰਾਪਤ ਹੋਏ ਹਨ ਅਤੇ 541 ਮਰੀਜ਼ਾਂ ਦੀ ਮੌਤਾਂ ਹੋਈਆਂ ਹਨ...
ਅਫ਼ਗ਼ਾਨਿਸਤਾਨ ਦੇ ਕੰਧਾਰ ਹਵਾਈ ਅੱਡੇ 'ਤੇ ਹਮਲਾ
. . .  1 minute ago
ਕਾਬੁਲ, 1 ਅਗਸਤ - ਅਮਰੀਕੀ ਫ਼ੌਜੀਆਂ ਦੇ ਦੋ ਦਹਾਕਿਆਂ ਬਾਅਦ ਅਫ਼ਗ਼ਾਨਿਸਤਾਨ ਛੱਡਣ ਦੀ ਪ੍ਰਕਿਰਿਆ ਵਿਚਕਾਰ ਤਾਲਿਬਾਨ ਮੁਲਕ ਅੰਦਰ ਆਪਣਿਆਂ ਲੜਾਕਿਆਂ ਦੀ ਮਦਦ ਨਾਲ ਮੁੜ ਤੋਂ ਸੁਰਜੀਤ ਹੋ ਰਿਹਾ ਹੈ। ਅਫ਼ਗ਼ਾਨ ਸਰਕਾਰ ਵੀ ਤਾਲਿਬਾਨ ਨਾਲ ਟਾਕਰਾ ਲੈਂਦੀ ਪ੍ਰਤੀਤ ਹੋ ਰਹੀ ਹੈ। ਇਸ ਵਿਚਕਾਰ...
ਐਨ.ਆਈ.ਏ. ਵਲੋਂ ਜੰਮੂ ਕਸ਼ਮੀਰ ਵਿਚ ਛਾਪੇਮਾਰੀ, ਇਕ ਅੱਤਵਾਦੀ ਗ੍ਰਿਫ਼ਤਾਰ
. . .  about 3 hours ago
ਸ੍ਰੀਨਗਰ, 1 ਅਗਸਤ - ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੰਮੂ ਕਸ਼ਮੀਰ ਵਿਚ 15 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ...
ਦਿੱਲੀ ਵਿਚ ਭਾਰੀ ਮੀਂਹ
. . .  about 4 hours ago
ਨਵੀਂ ਦਿੱਲੀ, 1 ਅਗਸਤ - ਕੌਮੀ ਰਾਜਧਾਨੀ ਦਿੱਲੀ ਵਿਚ ਸੰਘਣੇ ਬੱਦਲ ਛਾਅ ਜਾਣ ਮਗਰੋਂ ਭਾਰੀ ਮੀਂਹ ਪਿਆ ਹੈ ਤੇ ਮੌਸਮ ਸੁਹਾਵਣਾ ਹੋ ਗਿਆ ਹੈ...
ਅੱਜ ਦਾ ਵਿਚਾਰ
. . .  about 4 hours ago
ਉਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫਾਈਨਲ ਤੱਕ ਪਹੁੰਚੀ
. . .  1 day ago
ਟੋਕੀਓ, 31 ਜੁਲਾਈ - ਜਾਪਾਨ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ। ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫਾਈਨਲ ਤੱਕ ਪਹੁੰਚ ਸਕੀ ਹੈ। ਜਿਵੇਂ ਹੀ...
ਕਿਸਾਨਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਮਿੱਤਲ ਦਾ ਕੀਤਾ ਘਿਰਾਓ
. . .  1 day ago
ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ (ਨਿੱਕੂਵਾਲ, ਕਰਨੈਲ ਸਿੰਘ) - ਬੀਤੇ ਦਿਨੀਂ ਪਿੰਡ ਬੀਕਾਪੁਰ ਵਿਖੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਨ ਤੋਂ ਬਾਅਦ ਕਿਸਾਨਾਂ ਵਲੋਂ ਅੱਜ ਦੂਜੇ ਦਿਨ ਵੀ ਨਜ਼ਦੀਕੀ ਪਿੰਡ ਰਾਮਪੁਰ ਜੱਜਰ ਵਿਖੇ ਮਿੱਤਲ ਦਾ ਘਿਰਾਓ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਬਕਾ...
ਪੰਜਾਬ ਦੇ ਜ਼ਿਲ੍ਹਾ ਮਾਲ ਅਫ਼ਸਰਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਅਜਨਾਲਾ/ਫਗਵਾੜਾ, 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਅੱਜ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਦੇ 9 ਜ਼ਿਲ੍ਹਾ ਮਾਲ ਅਫ਼ਸਰਾਂ 3 ਤਹਿਸੀਲਦਾਰਾਂ ਅਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ...
ਦੋ ਰੋਜ਼ਾ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਸ਼ੁਰੂ
. . .  1 day ago
ਬੁਢਲਾਡਾ, 31 ਜੁਲਾਈ (ਸਵਰਨ ਸਿੰਘ ਰਾਹੀ) - ਗਤਕਾ ਫੈਡਰੇਸ਼ਨ ਪੰਜਾਬ ਵਲੋਂ ਬੋੜਾਵਾਲ (ਮਾਨਸਾ) ਵਿਖੇ ਅੱਜ ਤੋਂ ਕਰਵਾਈ ਜਾ ਰਹੀ ਦੋ ਰੋਜ਼ਾ 6ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਦਿਆਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ. ਪੀ. ਐਸ. ਨੇ ਕਿਹਾ...
ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ
. . .  1 day ago
ਮਾਨਸਾ, 31 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ) - ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਤਾਪ ਘਰ ਦਾ ਇਹ ਯੂਨਿਟ ਮਾਰਚ ਮਹੀਨੇ ਤੋਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਸੀ। 2 ਨੰਬਰ ਯੂਨਿਟ ਪਹਿਲਾਂ ਹੀ ਚੱਲ ਰਿਹਾ ਹੈ। ਜਦਕਿ 1 ਨੰਬਰ ਯੂਨਿਟ...
ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ ਜੁੜੇ 33 ਅਧਿਕਾਰੀਆਂ ਦੇ ਤਬਾਦਲੇ
. . .  1 day ago
ਫਗਵਾੜਾ, 31 ਜੁਲਾਈ (ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 31 ਜੁਲਾਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਕਾਲਾ ...
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਛੱਡੀ ਰਾਜਨੀਤੀ
. . .  1 day ago
ਕੋਲਕਾਤਾ, 31 ਜੁਲਾਈ - ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਰਾਜਨੀਤੀ ਛੱਡ ਦਿੱਤੀ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,31 ਜੁਲਾਈ - (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ...
ਕੋਲੰਬੀਆ ਅਤੇ ਅਲ ਸਲਵਾਡੋਰ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ) - ਭਾਰਤ ਵਿਚ ਕੋਲੰਬੀਆ ਦੇ ਰਾਜਦੂਤ ਮੈਰੀਆਨਾ ਪਾਚੇਕੋ ਮੋਨਟੇਸ ਅਤੇ ਅਲ ਸਲਵਾਡੋਰ ਦੇ ਰਾਜਦੂਤ ਗੁਇਲੇਰਮੋ ਰੂਬੀਓ ਫਿਊਨੇਸ...
ਸੈਮੀਫਾਈਨਲ ਵਿਚ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੂੰ ਮਿਲੀ ਹਾਰ
. . .  1 day ago
ਟੋਕੀਓ, 31 ਜੁਲਾਈ - ਭਾਰਤੀ ਸ਼ਟਲਰ ਪੀ.ਵੀ. ਸਿੰਧੂ ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਤੋਂ 18-21, 12-21 ਨਾਲ ਹਾਰ...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਦੀ ਹਾਰ, ਕੁਆਰਟਰ ਫਾਈਨਲ ਤੋਂ ਬਾਹਰ
. . .  1 day ago
ਟੋਕੀਓ, 31 ਜੁਲਾਈ - ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਮਹਿਲਾ ਮਿਡਲਵੇਟ (69-75 ਕਿਲੋਗ੍ਰਾਮ) ਦੇ ਕੁਆਰਟਰ ...
ਮੀਂਹ ਪੈਣ ਨਾਲ ਡਿੱਗੀ ਛੱਤ, ਪਰਿਵਾਰ ਦੇ ਮੈਂਬਰ ਜ਼ਖ਼ਮੀ
. . .  1 day ago
ਮੂਨਕ, 31 ਜੁਲਾਈ - (ਰਾਜਪਾਲ ਸਿੰਗਲਾ) - ਮੂਨਕ ਨਜ਼ਦੀਕ ਪੈਂਦੇ ਪਿੰਡ ਗੋਬਿੰਦਪੁਰਾ ਚੱਠਾ ਦੇ ਅੰਦਰ ਸੁੱਤੇ ਪਏ ਇਕ ਗਰੀਬ ਪਰਿਵਾਰ 'ਤੇ ਬੀਤੀ ਰਾਤ ਕਰੀਬ ਇਕ...
ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਪਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਟੋਕੀਓ (ਜਪਾਨ), 31 ਜੁਲਾਈ - ਜਪਾਨ ਸਰਕਾਰ ਨੇ 31 ਅਗਸਤ ਤੱਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ | ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਜਗਰਾਓਂ

ਮੁੱਲਾਂਪੁਰ ਦਾਖਾ ਬਜ਼ਾਰਾਂ 'ਚ ਤਾਲਾਬੰਦੀ ਦਾ ਪ੍ਰਭਾਵੀ ਅਸਰ, ਦਾਖਾ ਪੁਲਿਸ ਮੁਸ਼ਤੈਦ ਰਹੀ

ਮੁੱਲਾਂਪੁਰ-ਦਾਖਾ, 8 ਮਈ (ਨਿਰਮਲ ਸਿੰਘ ਧਾਲੀਵਾਲ)-ਕੋਵਿਡ-19 ਦੇ ਕਹਿਰ 'ਚ ਵੱਧ ਰਹੀ ਮਹਾਂਮਾਰੀ ਦੀ ਰਫ਼ਤਾਰ ਰੋਕਣ ਲਈ ਪੰਜਾਬ ਸਰਕਾਰ ਵਲੋਂ ਸ਼ੁੱਕਰਵਾਰ ਦੀ ਸ਼ਾਮ ਲਾਗੂ ਕਰਫ਼ਿਊ ਸ਼ਨਿੱਚਰਵਾਰ-ਐਤਵਾਰ-ਸੋਮਵਾਰ ਦੀ ਸਵੇਰ ਤੱਕ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੰਜਾਬ ਪੁਲਿਸ ਨੂੰ ਸਖ਼ਤ ਹਦਾਇਤਾਂ ਦੇ ਮੱਦੇਨਜ਼ਰ ਥਾਣਾ ਦਾਖਾ ਐੱਸ.ਐੱਚ.ਓ ਪ੍ਰੇਮ ਸਿੰਘ ਦੀ ਪੁਲਿਸ ਪਾਰਟੀ ਨੇ ਮੰਡੀ ਮੁੱਲਾਂਪੁਰ ਮੁੱਖ ਚੌਂਕ, ਹੋਰ ਟੀ-ਪੁਆਇੰਟਾਂ 'ਤੇ ਨਾਕਾਬੰਦੀ ਕਰਕੇ ਕਰਫ਼ਿਊ ਨੂੰ ਪ੍ਰਭਾਵਸ਼ਾਲੀ ਬਣਾਇਆ | ਮੰਡੀ ਮੁੱਲਾਂਪੁਰ 'ਚ ਕਿਸੇ ਐਮਰਜੈਂਸੀ ਦੀ ਵਜ੍ਹਾ ਸੜਕਾਂ 'ਤੇ ਉਤਰੇ ਲੋਕਾਂ ਨੂੰ ਘਰੀਂ ਰਹਿਣ ਦੀ ਅਪੀਲ ਕਰਦਿਆਂ ਐੱਸ.ਐੱਚ.ਓ ਪ੍ਰੇਮ ਸਿੰਘ ਕਿਹਾ ਕਿ ਪੰਜਾਬ, ਖਾਸਕਰ ਲੁਧਿਆਣਾ 'ਚ ਕੋਰੋਨਾ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਅਜਿਹੇ ਹਾਲਾਤਾਂ 'ਚ ਕਿਉਂ ਨਾ ਘਰਾਂ ਵਿਚ ਹੀ ਰੁਕਿਆ ਜਾਵੇ | ਨਾਕੇ ਉੱਪਰ ਪੱਤਰਕਾਰਾਂ ਨੂੰ ਇੰਸਪੈਕਟਰ ਪ੍ਰੇਮ ਸਿੰਘ ਦੱਸਿਆ ਕਿ ਦਾਖਾ ਪੁਲਿਸ ਵਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਹਫ਼ਤੇ 'ਚ ਚਾਰ ਦਿਨ ਰੈਪਿਡ ਟੈਸਟ ਕਰਵਾਏ ਜਾ ਰਹੇ ਹਨ |
ਪੰਜਾਬ ਭਰ 'ਚ ਤਾਲਾਬੰਦੀ ਦਾ ਵਿਰੋਧ ਕਰਨ ਲਈ ਅੱਜ ਸੜਕਾਂ 'ਤੇ ਉਤਰਨ ਵਾਲੇ ਕਿਸਾਨਾਂ-ਮਜ਼ਦੂਰਾਂ ਵਿਰੁੱਧ ਕਾਰਵਾਈ ਬਾਰੇ ਸਵਾਲ 'ਚ ਉਨ੍ਹਾਂ ਕਿਹਾ ਕਿ ਤਾਲਾਬੰਦੀ ਦੀ ਉਲੰਘਣਾਂ ਵਾਲਿਆਂ ਵਿਰੁੱਧ ਭਾਵੇਂ ਸਖ਼ਤ ਕਾਨੂੰਨ ਬਣਾਇਆ ਗਿਆ, ਪ੍ਰੰਤੂ ਥਾਣਾ ਦਾਖਾ ਦੀ ਹਦੂਦ 'ਚ ਕਿਸਾਨਾਂ ਵਲੋਂ ਕੋਈ ਰੋਸ ਮੁਜ਼ਾਹਰਾ ਜਾਂ ਵੱਡਾ ਇਕੱਠ ਨਹੀਂ ਕੀਤਾ | ਇੰਸਪੈਕਟਰ ਪ੍ਰੇਮ ਸਿੰਘ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਤਾਲਾਬੰਦੀ ਦੀ ਉਲੰਘਣਾਂ ਨਾ ਹੋਵੇ, ਸਰਕਾਰ ਜੇਕਰ ਕੋਈ ਰੋਕ ਜਾਂ ਨਵੀਂ ਰੋਟੇਸ਼ਨ ਦੇ ਅਧਾਰ 'ਤੇ ਦੁਕਾਨਾਂ ਖੋਲ੍ਹਣ ਬਾਰੇ ਪ੍ਰੋਗਰਾਮ ਦੇਵੇਗੀ ਤਾਂ ਉਸ ਅਨੁਸਾਰ ਦੁਕਾਨਾਂ ਖੁੱਲ੍ਹਵਾਈਆਂ ਜਾਣਗੀਆਂ |

ਤਾਲਾਬੰਦੀ ਖ਼ਿਲਾਫ਼ ਜਗਰਾਉਂ 'ਚ ਸੈਂਕੜੇ ਕਿਸਾਨ-ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ

• ਵੱਖ-ਵੱਖ ਆਗੂਆਂ ਨੇ ਨੀਲੀਆਂ ਅਤੇ ਚਿੱਟੀਆਂ ਪੱਗਾਂ ਵਾਲੀਆਂ ਪਾਰਟੀਆਂ 'ਤੇ ਵੀ ਸਾਧੇ ਨਿਸ਼ਾਨੇ • ਹਲਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਵੀ ਕਿਸਾਨਾਂ ਦੇ ਰੋਸ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ • ਸਰਕਾਰ ਪੜਾਅ ਵਾਰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ...

ਪੂਰੀ ਖ਼ਬਰ »

ਤਾਲਾਬੰਦੀ ਦੇ ਵਿਰੋਧ ਬਾਰੇ ਪ੍ਰੋਗਰਾਮ ਦੇਣ ਵਾਲਾ ਬੀ.ਕੇ.ਯੂ ਡਕੌਂਦਾ ਆਗੂ ਰੂਹਪੋਸ਼!

ਮੁੱਲਾਂਪੁਰ-ਦਾਖਾ, 8 ਮਈ (ਨਿਰਮਲ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਲੰਮੇ ਸਮੇਂ ਤੋਂ ਰਕਬਾ ਟੋਲ ਬੈਰੀਅਰ 'ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਵਲੋਂ ਬੀਤੇ ...

ਪੂਰੀ ਖ਼ਬਰ »

ਹੰਬੜਾਂ 'ਚ ਔਰਤ ਵਲੋਂ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀਣ ਕਾਰਨ ਮੌਤ

ਹੰਬੜਾਂ, 8 ਮਈ (ਮੇਜਰ ਹੰਬੜਾਂ)-ਪੁਲਿਸ ਥਾਣਾ ਲਾਡੋਵਾਲ ਦੀ ਚੌਂਕੀ ਹੰਬੜਾਂ ਅਧੀਨ ਆਉਂਦੇ ਦਸਮੇਸ਼ ਨਗਰ ਵਿਖੇ ਰਹਿੰਦੀ ਕਿਰਨਦੀਪ ਦੇਵੀ (40) ਪਤਨੀ ਸਕਿੰਦਰ ਪਾਸਵਾਨ ਵਲੋਂ ਬਿਮਾਰੀ ਦੇ ਚੱਲਦਿਆਂ ਦਵਾਈ ਪੀਣ ਸਮੇਂ ਗਲਤੀ ਨਾਲ ਜ਼ਹਿਰੀਲੀ ਦਵਾਈ ਪੀਣ ਕਰਕੇ ਪਟਿਆਲਾ ਦੇ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ 'ਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਭਾਗ ਲੈਣ ਦੀ ਅਪੀਲ

ਰਾਏਕੋਟ, 8 ਮਈ (ਸੁਸ਼ੀਲ)-ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਸਰਪ੍ਰਸਤੀ ਹੇਠ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਯੋਗ ਅਗਵਾਈ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ ਸੂਬੇ ਦੇ ...

ਪੂਰੀ ਖ਼ਬਰ »

ਮੁਫ਼ਤ ਕੋਰੋਨਾ ਟੈਸਟ ਕਰਵਾਕੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰੋ-ਸੀ.ਐੱਚ.ਓ. ਨਵਜੋਤ ਕੌਰ

ਹੰਬੜਾਂ, 8 ਮਈ (ਹਰਵਿੰਦਰ ਸਿੰਘ ਮੱਕੜ)-ਕੋਰੋਨਾ ਦੇ ਦੁਬਾਰਾ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਡਾ: ਮਨਦੀਪ ਕੌੌਰ ਸਿੱਧੂ ਐੱਸ.ਐੱਮ.ਓ ਸਿੱਧਵਾਂ ਬੇਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਹੰਬੜਾਂ ਵਲੋਂ ਸੀ.ਐੱਚ.ਓ. ਨਵਜੋਤ ਕੌਰ ਤੇ ਸੀ.ਐੱਚ.ਓ. ਗੁਰਮਿੰਦਰ ...

ਪੂਰੀ ਖ਼ਬਰ »

ਸਕੂਲ ਅਧਿਆਪਕਾਂ ਲਈ ਹਾਜ਼ਰੀ ਸਬੰਧੀ ਜਾਰੀ ਪੱਤਰ ਦੀ ਡੀ.ਟੀ.ਐੱਫ. ਵਲੋਂ ਨਿਖੇਧੀ

ਰਾਏਕੋਟ, 8 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕੋਵਿਡ-19 ਦੇ ਮੱਦੇਨਜ਼ਰ ਸਕੂਲਾਂ ਲਈ ਨਵੇਂ-ਨਵੇਂ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ | ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਅਕਾਲਗੜ੍ਹ ਨੇ ...

ਪੂਰੀ ਖ਼ਬਰ »

ਤਾਲਾਬੰਦੀ ਦੇ ਵਿਰੋਧ 'ਚ ਸੀਟੂ ਵਲੋਂ ਕਿਸਾਨ ਜਥੇਬੰਦੀ ਦਾ ਭਰਵਾਂ ਸਮਰਥਨ

ਰਾਏਕੋਟ, 8 ਮਈ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਵਲੋਂ ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਮਰੀਜ਼ਾਂ ਦੇ ਮੱਦੇਨਜ਼ਰ ਵੱਖ-ਵੱਖ ਸੂਬਿਆਂ ਵਿੱਚ ਲਾਗੂ ਕੀਤੀ ਗਈ,ਤਾਲਾਬੰਦੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਵੀ ਲੌਕਡਾਊਨ ਲਾਉਣ ਦੇ ਵਿਰੋਧ ਵਿਚ ਪੰਜਾਬ ਦੀਆਂ 32 ...

ਪੂਰੀ ਖ਼ਬਰ »

ਦੁਕਾਨਾਂ ਖੋਲ੍ਹਣ ਲਈ ਸੰਯੁਕਤ ਮੋਰਚੇ ਦੀ ਬੇਨਤੀ ਬੇਅਸਰ

ਸਰਕਾਰੀ ਘੁਰਕੀ ਕਾਰਨ ਬੰਦ ਰਹੀਆਂ ਦੁਕਾਨਾਂ ਹਲਵਾਰਾ, 8 ਮਈ (ਭਗਵਾਨ ਢਿੱਲੋਂ)-ਹਫ਼ਤਾਵਾਰੀ ਲਾਕਡਾਊਨ 'ਤੇ ਦੁਕਾਨਾਂ ਬੰਦ ਰੱਖਣ ਦੇ ਸਰਕਾਰੀ ਹੁਕਮ ਦੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਦੁਕਾਨਦਾਰਾਂ ਦੇ ਹੱਕ 'ਚ ਖੜ੍ਹਨ ਲਈ 8 ਮਈ ਨੂੰ ਦੁਕਾਨਾਂ ਖੁੱਲ੍ਹੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਕਿਸਾਨ ਆਗੂ ਪਰਮਿੰਦਰ ਸਿੰਘ ਦਿਓਲ ਨੂੰ ਸਦਮਾ, ਪਿਤਾ ਦਾ ਦਿਹਾਂਤ

ਹੰਬੜਾਂ, 8 ਮਈ (ਹਰਵਿੰਦਰ ਸਿੰਘ ਮੱਕੜ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪੱਧਰੀ ਕਿਸਾਨ ਆਗੂ ਪ੍ਰਮਿੰਦਰ ਸਿੰਘ ਦਿਓਲ (ਖੰਡੂਰ ਵਾਲੇ) ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਮਲਕੀਤ ਸਿੰਘ ਦਿਓਲ (90 ਸਾਲ) ਦਾ ...

ਪੂਰੀ ਖ਼ਬਰ »

ਬੇਟ ਇਲਾਕੇ 'ਚ ਫ਼ਲਾਂ ਅਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜਨ ਲੱਗੇ

ਸਿੱਧਵਾਂ ਬੇਟ, 8 ਮਈ (ਜਸਵੰਤ ਸਿੰਘ ਸਲੇਮਪੁਰੀ)-ਇਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਾਰੋਬਾਰ ਵੀ ਚੌਪਟ ਹੋ ਕੇ ਰਹਿ ਗਏ ਹਨ | ਕਈ ਲੋਕਾਂ ਨੂੰ ਤਾਂ ਦੋ ਡੰਗ ਦੀ ਰੋਟੀ ਲਈ ਜੱਦੋ ਜਹਿਦ ਕਰਨੀ ਪੈ ...

ਪੂਰੀ ਖ਼ਬਰ »

ਨਗਰ ਕੌ ਾਸਲ ਅਧਿਕਾਰੀ ਹੋਏ ਅਵੇਸਲੇ

ਰਾਏਕੋਟ, 8 ਮਈ (ਸੁਸ਼ੀਲ)-ਰਾਏਕੋਟ ਸਹਿਰ 'ਚ ਤਲਵੰਡੀ ਗੇਟ ਤੋਂ ਹਰੀ ਸਿੰਘ ਨਲੂਆ ਚੌਂਕ ਦੇੇ ਇਲਾਕੇ ਨੂੰ ਸ਼ਹਿਰ ਦੇ ਸਭ ਤੋਂ ਵਧੀਆਂ ਇਲਾਕੇ ਵਜੋਂ ਜਾਣਿਆ ਜਾਂਦਾ ਹੈ | ਕੁਝ ਸਮਾਂ ਪਹਿਲਾਂ ਹੀ ਨਗਰ ਕੌਂਸਲ ਨੇ ਲੱਖਾਂ ਰੁਪਏ ਖਰਚ ਕੇ ਇਸ ਸੜਕ ਦਾ ਨਵ-ਨਿਰਮਾਣ ਕਰਵਾਇਆ ਸੀ | ...

ਪੂਰੀ ਖ਼ਬਰ »

ਕੋਰੋਨਾ ਨਿਯਮਾਂ ਦੀ ਪਾਲਣਾਂ ਯਕੀਨੀ ਬਣਾਉਣ ਲਈ ਪੁਲਿਸ ਨੇ ਮੋਰਚਾ ਸੰਭਾਲਿਆ

ਭੰੂਦੜੀ, 8 ਮਈ (ਕੁਲਦੀਪ ਸਿੰਘ ਮਾਨ)-ਕਰੋਨਾ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪੁਲਿਸ ਨੇ ਮੋਰਚਾ ਸੰਭਾਲਿਆਂ ਵੱਖ-ਵੱਖ ਪਿੰਡਾਂ ਵਿਚ ਕੋਵਿਡ-19 ਬਚਾਅ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਦੇ ਤਹਿਤ ਪਿੰਡ ਭਰੋਵਾਲ ਕਲਾਂ ਵਿਖੇ ਮੀਟਿੰਗ ਕੀਤੀ ਇਸ ਮੌਕੇ ...

ਪੂਰੀ ਖ਼ਬਰ »

ਮੁਰਗੇ ਬਰਡ ਫਲੂ ਲਪੇਟ 'ਚ ਆਉਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਵਲੋਂ ਅਗਲੇਰੀ ਜਾਂਚ ਲਈ ਟੀਮਾਂ ਦਾ ਗਠਨ

ਮੁੱਲਾਂਪੁਰ-ਦਾਖਾ, 8 ਮਈ (ਨਿਰਮਲ ਸਿੰਘ ਧਾਲੀਵਾਲ)-ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਊਰਿਟੀ ਐਨੀਮਲ ਡਜ਼ੀਜ਼ ਲੈਬ ਭੋਪਾਲ (ਮੱਧ ਪ੍ਰਦੇਸ਼) ਦੀ ਰਿਪੋਰਟ ਬਾਅਦ ਲੁਧਿਆਣਾ ਜ਼ਿਲ੍ਹੇ 'ਚ ਬਰਡ ਫਲੂ ਦੀ ਪਾਜ਼ੀਟਿਵ ਰਿਪੋਰਟ ਆਉਣ 'ਤੇ ਬਰਡ ਫਲੂ ਦੀ ਰੋਕਥਾਮ ਸਬੰਧੀ ਭਾਰਤ ...

ਪੂਰੀ ਖ਼ਬਰ »

ਤਾਲਾਬੰਦੀ ਤੇ ਦੁਕਾਨਾਂ ਬੰਦ ਦੇ ਬਾਵਜੂਦ ਕਿਸਾਨ ਮੋਰਚਾ ਨੇ ਕਾਰੋਬਾਰੀਆਂ ਦੇ ਹੱਕ 'ਚ ਕੱਢਿਆ ਰੋਸ ਮਾਰਚ

ਗੁਰੂਸਰ ਸੁਧਾਰ, 8 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਈ ਮਹੀਨਿਆਂ ਤੋਂ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਬੀਤੇ ਸਮੇਂ ਜਦੋਂ ਵੀ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤਾਂ ਸੂਬੇ ਦੇ ...

ਪੂਰੀ ਖ਼ਬਰ »

ਹੰਬੜਾਂ ਵਿਖੇ ਜਨਤਕ ਜਥੇਬੰਦੀਆਂ ਵਲੋਂ ਲਾਕਡਾਊਨ ਖ਼ਿਲਾਫ਼ ਰੋਸ ਪ੍ਰਦਰਸ਼ਨ

ਹੰਬੜਾਂ, 8 ਮਈ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਆੜ੍ਹ 'ਚ ਲਗਾਏ ਗਏ ਲਾਕਡਾਊਨ ਖ਼ਿਲਾਫ਼ ਜਨਤਕ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਟੈਕਨੀਕਲ ਸਰਵਸਿਜ਼ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਲੋਂ ਹੰਬੜਾਂ ਦੇ ਮੇਨ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ/ਮਜ਼ਦੂਰ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਸੂਬਾ ਸਰਕਾਰ ਦਾ ਵਿਰੋਧ

ਰਾਏਕੋਟ, 8 ਮਈ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਮੁਤਾਬਿਕ ਅੱਜ ਸਥਾਨਕ ਲੇਵਰ ਚੌਂਕ 'ਚ ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਵਲੋਂ ਸਾਂਝੇ ਤੌਰ 'ਤੇ ਸੂਬਾ ਸਰਕਾਰ ਵਲੋਂ ਤਾਲਾਬੰਦੀ ਕਰਕੇ ਲੋਕਾਂ ਨੂੰ ਘਰਾਂ 'ਚ ਕੈਦ ਰੱਖਣਾ ਅਤੇ ਦੁਕਾਨਾਂ ਬੰਦ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX