ਕੋਰੋਨਾ ਲਹਿਰਾਂ ਖ਼ਿਲਾਫ਼ ਢਾਲ ਦਾ ਕੰਮ ਕਰਨਗੇ ਨਿਯਮ ਤੇ ਟੀਕਾਕਰਨ-ਮਾਹਿਰ
ਨਵੀਂ ਦਿੱਲੀ, 9 ਮਈ (ਜਗਤਾਰ ਸਿੰਘ)-ਦੇਸ਼ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ | ਲਗਾਤਾਰ ਚੌਥੇ ਦਿਨ 4 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 4 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ | ਹਾਲਾਂਕਿ ਦੇਸ਼ ਦੀ ਰਾਜਧਾਨੀ 'ਚ ਕੋਰੋਨਾ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਕੇਰਲ ਤੇ ਕਰਨਾਟਕ ਸਮੇਤ ਹੋਰ ਕਈ ਸੂਬਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ | ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ 4,03,738 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਕੋਰੋਨਾ ਪੀੜਤ 4,092 ਲੋਕਾਂ ਦੀ ਮੌਤ ਹੋ ਗਈ ਹੈ | ਇਸ ਤਰ੍ਹਾਂ ਦੇਸ਼ 'ਚ ਹੁਣ ਤੱਕ ਕੋਰੋਨਾ ਮਰੀਜ਼ਾਂ ਦੇ ਮੌਤ ਦੀ ਗਿਣਤੀ 2,42,362 ਹੋ ਗਈ ਹੈ | ਪਿਛਲੇ 24 ਘੰਟਿਆਂ 'ਚ 4 ਲੱਖ 3 ਹਜ਼ਾਰ 738 ਨਵੇਂ ਕੇਸ ਆਏ ਹਨ ਜਦਕਿ 3 ਲੱਖ 86 ਹਜ਼ਾਰ 444 ਲੋਕ ਠੀਕ ਹੋ ਹੋਏ ਹਨ | ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2,22,96,414 ਹੋ ਗਈ ਹੈ, ਜਿਸ 'ਚੋਂ 1,83,17,404 ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰ ਜਾ ਚੁੱਕੇ ਹਨ | ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਦੇਸ਼ 'ਚ ਇਸ ਸਮੇਂ ਕੁੱਲ ਐਕਟਿਵ ਕੇਸ 37,36,648 ਹਨ ਜਦਕਿ 16,94,39,663 ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ |
ਦਿੱਲੀ 'ਚ ਘਟੀ ਕੋਰੋਨਾ ਦੀ ਰਫ਼ਤਾਰ
ਰਾਜਧਾਨੀ ਦਿੱਲੀ 'ਚ ਕੋਰੋਨਾ ਦੀ ਰਫ਼ਤਾਰ ਕੁਝ ਘੱਟ ਹੁੰਦੀ ਨਜ਼ਰ ਆ ਰਹੀ ਹੈ | ਐਤਵਾਰ ਨੂੰ ਦਿੱਲੀ 'ਚ ਕੋਰੋਨਾ ਦੇ 13336 ਨਵੇਂ ਮਾਮਲੇ ਦਰਜ ਹੋਏ ਜੋ ਕਿ 12 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹਨ | ਇਸ ਦੇ ਨਾਲ ਹੀ ਕੋਰੋਨਾ ਨਾਲ 273 ਲੋਕਾਂ ਦੀ ਮੌਤ ਹੋ ਗਈ ਹੈ | ਪਿਛਲੇ 24 ਘੰਟਿਆਂ 'ਚ 14738 ਲੋਕ ਠੀਕ ਹੋਏ ਹਨ |
ਦਿੱਲੀ 'ਚ ਤਾਲਾਬੰਦੀ 1 ਹਫ਼ਤੇ ਲਈ ਵਧਾਈ-ਮੈਟਰੋ ਰੇਲ ਸੇਵਾ ਬੰਦ
ਰਾਜਧਾਨੀ ਦਿੱਲੀ ਵਿਚ ਕੋਰੋਨਾ ਦੀ ਰਫ਼ਤਾਰ ਨੂੰ ਕਾਬੂ ਕਰਨ ਲਈ ਪਿਛਲੇ 3 ਹਫ਼ਤਿਆਂ ਤੋਂ ਲਾਗੂ ਤਾਲਾਬੰਦੀ ਨੂੰ 1 ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਹੋਰ ਸਖ਼ਤੀ ਕਰਦੇ ਹੋਏ ਦਿੱਲੀ ਮੈਟਰੋ ਸੇਵਾ ਨੂੰ ਅਗਲੇ ਹੁਕਮਾਂ ਤੱਕ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ | ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ 'ਚ ਲਾਗੂ ਤਾਲਾਬੰਦੀ ਦੀ ਮਿਆਦ ਹੁਣ 17 ਮਈ ਤੱਕ ਲਾਗੂ ਰਹੇਗੀ | ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਤਾਲਾਬੰਦੀ ਦਾ ਚੰਗਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਤੇ 26 ਅਪ੍ਰੈਲ ਤੋਂ ਬਾਅਦ ਨਵੇਂ ਮਾਮਲਿਆਂ 'ਚ ਕਮੀ ਆਉਣ ਲੱਗੀ ਹੈ ਤੇ ਪਿਛਲੇ 2-3 ਦਿਨਾਂ 'ਚ ਵਾਇਰਸ ਦੀ ਦਰ 35 ਫੀਸਦੀ ਤੋਂ ਘਟ ਕੇ 23 ਫੀਸਦੀ 'ਤੇ ਆ ਗਈ ਹੈ | ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੀ ਵਰਤੋਂ ਸਿਹਤ ਸੇਵਾਵਾਂ ਤੇ ਸਹੂਲਤਾਂ ਨੂੰ ਮਜਬੂਤ ਕਰਨ 'ਚ ਕੀਤੀ ਗਈ ਹੈ | ਆਕਸੀਜਨ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਬੀਤੇ ਦਿਨੀ ਆਕਸੀਜਨ ਦੀ ਕਾਫੀ ਦਿੱਕਤ ਆਈ ਸੀ, ਪਰ ਪਿਛਲੇ ਕਈ ਦਿਨਾਂ ਤੋਂ ਦਿੱਲੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਦਿੱਲੀ 'ਚ ਆਕਸੀਜਨ ਦੀ ਸਥਿਤੀ ਕਾਫੀ ਸੁਧਰ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ 'ਚ ਨਹੀਂ ਮਿਲਦੀਆਂ ਕਿ ਕਿਸੇ ਹਸਪਤਾਲ 'ਚ 2 ਘੰਟੇ ਦੀ ਆਕਸੀਜਨ ਬਚੀ ਹੈ |
ਭਵਿੱਖ ਦੀਆਂ ਕੋਰੋਨਾ ਲਹਿਰਾਂ ਖ਼ਿਲਾਫ਼ ਢਾਲ ਦਾ ਕੰਮ ਕਰਨਗੇ ਨਿਯਮ ਤੇ ਟੀਕਾਕਰਨ
ਦੇਸ਼ ਨੂੰ ਕੋਰੋੋਨਾ ਵਾਇਰਸ ਦੀ ਭਿਆਨਕ ਦੂਜੀ ਲਹਿਰ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਤੇ ਇਸੇ ਵਿਚਕਾਰ ਤੀਜੀ ਲਹਿਰ ਦੀ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ | ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕੋਵਿਡ-19 ਨਿਯਮਾਂ ਦੀ ਸਖ਼ਤੀ ਨਾਲ ਪਾਲਣਾਂ ਕੀਤੀ ਜਾਂਦੀ ਹੈ ਤੇ ਆਬਾਦੀ ਦੇ ਇਕ ਵੱਡੇ ਹਿੱਸੇ ਦਾ ਟੀਕਾਕਰਨ ਕੀਤਾ ਜਾਂਦਾ ਹੈ ਤਾਂ ਅਸੀ ਸੰਭਾਵੀ ਤੀਜੀ ਲਹਿਰ ਦੇ ਪ੍ਰਕੋਪ ਤੋਂ ਬਚ ਸਕਦੇ ਹਾਂ | ਮਾਹਿਰਾਂ ਦੇ ਅਨੁਸਾਰ ਅਗਲੇ ਕੁਝ ਮਹੀਨਿਆਂ 'ਚ ਜਦੋਂ ਪ੍ਰਤੀਰੋਧਕ ਸ਼ਕਤੀ ਕੁਦਰਤੀ ਤੌਰ 'ਤੇ ਵਿਕਸਤ ਹੋ ਗਈ ਜਾਂ ਟੀਕਾਕਰਨ ਨਾਲ ਤਾਂ ਉਸ ਸਮੇਂ ਜੇਕਰ ਵਾਇਰਸ ਦੁਬਾਰਾ ਹਮਲਾ ਕਰਦਾ ਹੈ ਤਾਂ ਇਸ ਨੂੰ ਇਕ ਚੀਜ ਹੀ ਰੋਕ ਸਕਦੀ ਹੈ ਕਿ ਲੋਕ ਆਪਣੀ ਸਵੈ-ਰੱਖਿਆ ਕਿਵੇਂ ਕਰਦੇ ਹਨ |
ਕੈਪਟਨ ਵਲੋਂ ਆਕਸੀਜਨ ਦਾ ਕੋਟਾ 300 ਮੀਟਿ੍ਕ ਟਨ ਕਰਨ ਤੇ ਹੋਰ ਵੈਕਸੀਨ ਮੁਹੱਈਆ ਕਰਵਾਉਣ ਦੀ ਅਪੀਲ
ਨਵੀਂ ਦਿੱਲੀ, 9 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੋਰੋਨਾ ਦੇ ਹਾਲਾਤ ਜਾਣਨ ਲਈ ਪੰਜਾਬ, ਕਰਨਾਟਕ, ਬਿਹਾਰ ਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ | ਇਸ ਸਬੰਧੀ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ਬੀਤੇ ਕੁਝ ਦਿਨਾਂ ਤੋਂ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਨਾਲ ਗੱਲ ਕੀਤੀ ਜਾ ਰਹੀ ਹੈ ਤੇ ਉਥੇ ਕੋਰੋਨਾ ਦੇ ਹਾਲਾਤ ਬਾਰੇ ਸਮੀਖਿਆ ਕਰਨ ਤੋਂ ਬਾਅਦ ਸਲਾਹ ਦੀ ਪੇਸ਼ਕਸ਼ ਕਰ ਰਹੇ ਹਨ | ਇਸ ਦੌਰਾਨ ਮੁੱਖ ਮੰਤਰੀਆਂ ਵਲੋਂ ਉਨ੍ਹਾਂ ਨੂੰ ਮਹਾਂਮਾਰੀ ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ |
ਪ੍ਰਧਾਨ ਮੰਤਰੀ ਵਲੋਂ ਮਦਦ ਦਾ ਭਰੋਸਾ-ਕੈਪਟਨ
ਚੰਡੀਗੜ੍ਹ, (ਅਜੀਤ ਬਿਊਰੋ)-ਪ੍ਰਧਾਨ ਮੰਤਰੀ ਨਾਲ ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਆਕਸੀਜਨ ਦਾ ਕੁੱਲ ਕੋਟਾ ਵਧਾ ਕੇ 300 ਮੀਟਿ੍ਕ ਟਨ ਕਰਨ ਤੇ ਸੂਬੇ ਲਈ ਵੈਕਸੀਨ ਦੀ ਜ਼ਰੂਰੀ ਸਪਲਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ | ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ | ਵੈਕਸੀਨ ਦੇ ਸਬੰਧ 'ਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬਾ ਅਜੇ ਤੱਕ 18-45 ਸਾਲ ਦੀ ਉਮਰ ਵਰਗ ਲਈ ਟੀਕਾਕਰਨ ਦੇ ਤੀਜੇ ਪੜਾਅ ਨੂੰ ਸ਼ੁਰੂ ਨਹੀਂ ਕਰ ਸਕਿਆ, ਜੋ ਹੁਣ ਇਕ ਲੱਖ ਖੁਰਾਕਾਂ ਦੀ ਸਪਲਾਈ ਤੋਂ ਬਾਅਦ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ 'ਚ ਸ਼ੁਰੂ ਕੀਤੀ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਵੀ ਵੈਕਸੀਨ ਦੀਆਂ ਖੁਰਾਕਾਂ ਦੀ ਕਮੀ ਹੈ, ਭਾਵੇਂ 1.63 ਲੱਖ ਖੁਰਾਕਾਂ ਅੱਜ ਪਹੁੰਚਣ ਦੀ ਉਮੀਦ ਹੈ, ਪਰ ਉਹ ਸੂਬੇ ਦੀਆਂ ਲੋੜਾਂ ਮੁਤਾਬਿਕ ਕਾਫੀ ਨਹੀਂ ਹਨ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਸਕੱਤਰ ਹੁਸਨ ਲਾਲ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਭਾਵੇਂ ਸੂਬੇ ਨੇ ਭਾਰਤ ਸਰਕਾਰ ਦੀ ਅਡਵਾਈਜ਼ਰੀ ਦੇ ਮੁਤਾਬਿਕ ਹਸਪਤਾਲਾਂ ਵਲੋਂ ਆਕਸੀਜਨ ਦੀ ਢੁੱਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ, ਪਰ ਮੰਗ ਵਧਣ ਦੇ ਮੱਦੇਨਜ਼ਰ ਆਕਸੀਜਨ ਦਾ ਕੋਟਾ 300 ਮੀਟਿ੍ਕ ਟਨ ਤੱਕ ਵਧਾਉਣ ਦੀ ਲੋੜ ਹੈ | ਇਸੇ ਤਰ੍ਹਾਂ ਪੰਜਾਬ ਨੂੰ ਸਿਰਫ ਚਾਰ ਆਕਸੀਜਨ ਟੈਂਕਰ ਹੀ ਦਿੱਤੇ ਗਏ ਹਨ, ਜਿਨ੍ਹਾਂ 'ਚੋਂ ਦੋ ਟੈਂਕਰ ਅਜੇ ਕਾਰਜਸ਼ੀਲ ਨਹੀਂ ਹੋਏ | ਸਿਹਤ ਸਕੱਤਰ ਨੇ ਕਿਹਾ ਕਿ ਸੂਬੇ ਦੀ 227 ਮੀਟਰਿਕ ਟਨ ਆਕਸੀਜਨ ਦੀ ਵੰਡ 'ਚੋਂ 40 ਫੀਸਦੀ ਕੋਟਾ ਬੋਕਾਰੋ (ਝਾਰਖੰਡ) ਤੋਂ ਅਲਾਟ ਕੀਤਾ ਗਿਆ ਹੈ ਜਿਥੇ ਆਕਸੀਜਨ ਦੀ ਆਵਾਜਾਈ ਲਈ ਤਿੰਨ ਤੋਂ ਪੰਜ ਦਿਨ ਦਾ ਸਮਾਂ ਲਗਦਾ ਹੈ, ਜਿਸ ਕਰਕੇ ਉਨ੍ਹਾਂ ਸੂਬਾ ਸਰਕਾਰ ਵਲੋਂ ਕੁੱਲ 20 ਟੈਂਕਰਾਂ ਦੀ ਕੀਤੀ ਮੰਗ ਵਿਰੁੱਧ ਹੰਗਾਮੀ ਆਧਾਰ 'ਤੇ ਘੱਟੋ-ਘੱਟ 8 ਹੋਰ ਟੈਂਕਰ ਅਲਾਟ ਕੀਤੇ ਜਾਣ ਦੀ ਅਪੀਲ ਕੀਤੀ ਹੈ |
ਚੰਡੀਗੜ੍ਹ, 9 ਮਈ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਅੱਜ ਸੋਮਵਾਰ ਤੋਂ ਸੂਬੇ ਭਰ 'ਚ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਇਆ ਜਾਵੇਗਾ ਤੇ ਇਸ 'ਚ ਉਸਾਰੀ ਕਾਮੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ | ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਸਿਰਫ਼ 1 ਲੱਖ ਖ਼ੁਰਾਕਾਂ ਪ੍ਰਾਪਤ ਹੋਈਆਂ ਹਨ, ਇਸ ਲਈ ਪਹਿਲੇ ਪੜਾਅ 'ਚ ਉਸਾਰੀ ਕਾਮਿਆਂ ਨੂੰ ਟੀਕੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਨੂੰ 30 ਲੱਖ ਖ਼ੁਰਾਕਾਂ ਦਾ ਆਰਡਰ ਕਰ ਦਿੱਤਾ ਹੈ, ਇਸ ਤਹਿਤ ਮਈ 'ਚ 18-44 ਸਾਲ ਉਮਰ ਵਰਗ ਲਈ 4.29 ਲੱਖ ਖ਼ੁਰਾਕਾਂ ਦੀ ਵੰਡ ਕੀਤੀ ਜਾਵੇਗੀ | ਜ਼ਿਲਿ੍ਹਆਂ ਵਿਚ ਟੀਕਿਆਂ ਦੀ ਵੰਡ ਲਈ ਬਣਾਈ ਰਣਨੀਤੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਆਬਾਦੀ, ਮੌਤ ਦਰ ਤੇ ਘਣਤਾ ਦੇ ਆਧਾਰ 'ਤੇ 3 ਜ਼ੋਨਾਂ ਏ, ਬੀ ਤੇ ਸੀ 'ਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ 50 ਫ਼ੀਸਦੀ, 30 ਫ਼ੀਸਦੀ ਤੇ 20 ਫ਼ੀਸਦੀ ਅਲਾਟਮੈਂਟ ਨਿਰਧਾਰਤ ਕੀਤੀ ਗਈ ਹੈ | ਮਾਹਿਰ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਵੀਸ਼ੀਲਡ ਤੇ ਕੋਵਿਡ ਸਬੰਧੀ ਹੋਰ ਟੀਕੇ ਲਗਾਉਣ ਲਈ ਤੇ ਇਸ ਸਬੰਧੀ ਨਵੀਂ ਰਣਨੀਤੀ ਬਣਾਉਣ ਲਈ ਕੌਮੀ ਤੇ ਕੌਮਾਂਤਰੀ ਟੀਕਾ ਮਾਹਿਰਾਂ ਨਾਲ ਸਲਾਹ- ਮਸ਼ਵਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਤਰਜੀਹੀ ਸਮੂਹਾਂ, ਸਹਿ ਬਿਮਾਰੀਆਂ ਵਾਲੇ ਵਿਅਕਤੀਆਂ ਤੇ ਆਮ ਲੋਕਾਂ ਲਈ ਟੀਕੇ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਪਹਿਲਾਂ ਹੀ ਇਕ ਯੋਜਨਾ ਤਿਆਰ ਕਰ ਰਹੀ ਹੈ | ਇਹ ਬਿਮਾਰੀ 'ਤੇ ਕਾਬੂ ਪਾਉਣ ਸਬੰਧੀ ਹੋਰ ਯਤਨਾਂ ਨੂੰ ਤਿਆਰ ਕਰਨ 'ਚ ਮਹੱਤਵਪੂਰਨ ਸਾਬਿਤ ਹੋਵੇਗਾ |
ਚੰਡੀਗੜ੍ਹ, 9 ਮਈ (ਅਜੀਤ ਬਿਊਰੋ)-ਸੂਬੇ 'ਚ ਕੋਰੋਨਾ ਕਾਰਨ ਅੱਜ 191 ਹੋਰ ਮੌਤਾਂ ਹੋਈਆਂ ਹਨ ਜਦਕਿ 5850 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 8531 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 191 ਮੌਤਾਂ 'ਚੋਂ ਲੁਧਿਆਣਾ ਤੋਂ 22, ਅੰਮਿ੍ਤਸਰ ਤੋਂ 20, ਫਿਰੋਜ਼ਪੁਰ ਤੋਂ 6, ਫ਼ਤਹਿਗੜ੍ਹ ਸਾਹਿਬ ਤੋਂ 2, ਹੁਸ਼ਿਆਰਪੁਰ ਤੋਂ 6, ਜਲੰਧਰ ਤੋਂ 12, ਗੁਰਦਾਸਪੁਰ ਤੋਂ 7, ਐਸ.ਏ.ਐਸ ਨਗਰ ਤੋਂ 17, ਸੰਗਰੂਰ ਤੋਂ 12, ਪਟਿਆਲਾ ਤੋਂ 18, ਫਾਜ਼ਿਲਕਾ ਤੋਂ 9, ਬਰਨਾਲਾ ਤੋਂ 3, ਬਠਿੰਡਾ ਤੋਂ 17, ਫਰੀਦਕੋਟ ਤੋਂ 3, ਕਪੂਰਥਲਾ ਤੋਂ 3, ਮਾਨਸਾ ਤੋਂ 3, ਮੋਗਾ ਤੋਂ 2, ਮੁਕਤਸਰ ਤੋਂ 9, ਪਠਾਨਕੋਟ ਤੋਂ 4, ਰੋਪੜ ਤੋਂ 14, ਤਰਨ ਤਾਰਨ ਤੋਂ 2 ਮਰੀਜ਼ ਸ਼ਾਮਿਲ ਹਨ | ਸੂਬੇ 'ਚ ਲੁਧਿਆਣਾ ਤੋਂ 1729, ਜਲੰਧਰ ਤੋਂ 691, ਪਟਿਆਲਾ ਤੋਂ 677, ਐਸ.ਏ.ਐਸ. ਨਗਰ ਤੋਂ 985, ਅੰਮਿ੍ਤਸਰ ਤੋਂ 529, ਗੁਰਦਾਸਪੁਰ ਤੋਂ 261, ਬਠਿੰਡਾ ਤੋਂ 812, ਹੁਸ਼ਿਆਰਪੁਰ ਤੋਂ 321, ਫ਼ਿਰੋਜ਼ਪੁਰ ਤੋਂ 96, ਪਠਾਨਕੋਟ ਤੋਂ 204, ਸੰਗਰੂਰ ਤੋਂ 170, ਕਪੂਰਥਲਾ ਤੋਂ 144, ਫ਼ਰੀਦਕੋਟ ਤੋਂ 285, ਮੁਕਤਸਰ ਤੋਂ 301, ਫ਼ਾਜ਼ਿਲਕਾ ਤੋਂ 469, ਮੋਗਾ ਤੋਂ 113, ਰੋਪੜ ਤੋਂ 229, ਫ਼ਤਿਹਗੜ੍ਹ ਸਾਹਿਬ ਤੋਂ 102, ਬਰਨਾਲਾ ਤੋਂ 86, ਤਰਨਤਾਰਨ ਤੋਂ 15, ਐਸ.ਬੀ.ਐਸ. ਨਗਰ ਤੋਂ 84 ਤੇ ਮਾਨਸਾ ਤੋਂ 228 ਮਰੀਜ਼ ਨਵੇਂ ਪਾਏ ਗਏ ਹਨ | ਹੁਣ ਤੱਕ 7767351 ਸੈਂਪਲ ਲਏ ਜਾ ਚੁੱਕੇ ਹਨ ਤੇ ਐਕਟਿਵ ਕੇਸ 74343 ਹਨ | ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵੀ 357276 ਤੱਕ ਪੁੱਜ ਚੁੱਕੀ ਹੈ |
ਨਵੀਂ ਦਿੱਲੀ, 9 ਮਈ (ਏਜੰਸੀ)-ਚੋਣ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵਜੋਂ ਨਿਯੁਕਤੀ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਇਕ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਰੱਦ ਕੀਤੇ ਜਾਣ ਮਗਰੋਂ ਪਟੀਸ਼ਨਰਾਂ ਨੇ ਹੁਣ ਸੁਪਰੀਮ ਕੋਰਟ ਵੱਲ ਰੁਖ਼ ਕੀਤਾ ਹੈ | ਲਾਭ ਸਿੰਘ ਤੇ ਸੇਵਾ ਮੁਕਤ ਮੁੱਕੇਬਾਜ਼ੀ ਕੋਚ ਸਤਿੰਦਰ ਸਿੰਘ ਵਲੋਂ ਦਾਇਰ ਪਟੀਸ਼ਨਾਂ ਦੀ ਨੁਮਾਇੰਦਗੀ ਕਰਦਿਆਂ ਐਡਵੋਕੇਟ ਬਲਤੇਜ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਚੋਣ ਮੁਹਿੰਮ ਘੜਨ ਦਾ ਮਾਹਿਰ ਹੈ ਤੇ ਉਹ ਵੱਖ-ਵੱਖ ਰਾਜਾਂ 'ਚ ਰਾਜਸੀ ਪਾਰਟੀਆਂ ਦੀ ਮਦਦ ਕਰਦਾ ਹੈ | ਸਿੱਧੂ ਨੇ ਕਿਹਾ ਕਿ ਕਿਸ਼ੋਰ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਕੈਬਨਿਟ ਮੰਤਰੀ ਦਾ ਰੁਤਬਾ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ 'ਚੋਂ ਟੈਕਸਾਂ ਦੇ ਰੂਪ 'ਚ ਕੀਤੀ ਜਾਂਦੀ ਉਗਰਾਹੀ ਦੇ ਸਿਰ 'ਤੇ ਦਿੱਤਾ ਗਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ | ਸੁਪਰੀਮ ਕੋਰਟ ਨੇ ਪਟੀਸ਼ਨ ਦੇ ਆਧਾਰ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ |
ਬੀਜਿੰਗ, 9 ਮਈ (ਏਜੰਸੀ)-ਚੀਨ ਦੇ ਬੇਕਾਬੂ ਹੋਏ ਰਾਕੇਟ 'ਲਾਂਗ ਮਾਰਚ' ਦਾ ਮਲਬਾ ਐਤਵਾਰ ਨੂੰ ਧਰਤੀ ਦੇ ਵਾਯੂਮੰਡਲ 'ਚ ਦਾਖ਼ਲ ਹੋ ਗਿਆ ਤੇ ਇਸ ਦੇ ਮਾਲਦੀਵ ਦੇ ਨੇੜੇ ਹਿੰਦ ਮਹਾਂਸਾਗਰ 'ਚ ਡਿਗਣ ਦੀ ਖਬਰ ਹੈ | ਦੇਸ਼ ਦੀ ਪੁਲਾੜ ਏਜੰਸੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਤੇ ਸਰਕਾਰਾਂ ਨੂੰ ਉਨ੍ਹਾਂ ਸਵਾਲਾਂ ਦਾ ਜਵਾਬ ਦੇ ਦਿੱਤਾ ਕਿ ਇਸ ਰਾਕੇਟ ਦਾ ਮਲਬਾ ਕਦੋਂ 'ਤੇ ਕਿੱਥੇ ਡਿਗੇਗਾ | ਚੀਨ ਦੇ 'ਮੈਨਡ ਸਪੇਸ ਇੰਜੀਨੀਅਰਿੰਗ' ਦਫਤਰ ਨੇ ਦੱਸਿਆ ਕਿ ਚੀਨ ਦੇ ਲਾਂਗ ਮਾਰਚ-5ਬੀ ਰਾਕੇਟ ਦਾ ਮਲਬਾ ਬੀਜਿੰਗ ਦੇ ਸਮੇਂ ਅਨੁਸਾਰ ਸਵੇਰੇ 10.24 ਵਜੇ ਧਰਤੀ ਦੇ ਵਾਯੂਮੰਡਲ 'ਚ ਮੁੜ ਤੋਂ ਦਾਖਲ ਹੋ ਗਿਆ ਅਤੇ 72.2 ਡਿਗਰੀ ਪੂਰਬੀ ਦੇਸ਼ਾਂਤਰ ਤੇ 2.65 ਡਿਗਰੀ ਉੱਤਰੀ ਅਕਸ਼ਾਂਸ਼ 'ਚ ਸਮੁੰਦਰ ਦੇ ਇਕ ਖੁੱਲੇ ਖੇਤਰ 'ਚ ਡਿਗਿਆ | ਸੂਤਰਾਂ ਅਨੁਸਾਰ ਇਸ ਦਾ ਜ਼ਿਆਦਾਤਰ ਮਲਬਾ ਵਾਯੂਮੰਡਲ 'ਚ ਮੁੜ ਦਾਖ਼ਲ ਹੋਣ ਦੌਰਾਨ ਹੀ ਸੜ ਗਿਆ | ਚੀਨ ਨੇ ਇਸ ਰਾਕੇਟ ਦੀ ਮਦਦ ਨਾਲ ਪੁਲਾੜ 'ਚ ਬਣਾਏ ਜਾਣ ਵਾਲੇ ਆਪਣੇ ਤਿਆਂਗੋਂਗ ਸਪੇਸ ਸੈਂਟਰ ਦਾ ਪਹਿਲਾ ਹਿੱਸਾ ਭੇਜਿਆ ਸੀ | ਇਸ ਰਾਕੇਟ 'ਚ 29 ਅਪ੍ਰੈਲ ਨੂੰ ਹੈਨਾਨ 'ਚ ਧਮਾਕਾ ਹੋ ਗਿਆ ਸੀ |
ਚੀਨ 'ਜ਼ਿੰਮੇਦਾਰ ਮਾਪ ਦੰਡਾਂ' ਨੂੰ ਪੂਰਾ ਕਰਨ 'ਚ ਨਾਕਾਮ ਰਿਹਾ-ਨਾਸਾ
ਵਾਸ਼ਿੰਗਟਨ, (ਏਜੰਸੀ)-ਰਾਕੇਟ ਲਾਂਗ ਮਾਰਚ ਦਾ ਮਲਬਾ ਹਿੰਦ ਮਹਾਂਸਾਗਰ 'ਚ ਡਿਗਣ ਤੋਂ ਬਾਅਦ ਅਮਰੀਕੀ ਪੁਲਾੜ ਏਜੰਸੀ 'ਨਾਸਾ' ਨੇ ਚੀਨ ਦੀ ਆਲੋਚਨਾ ਕਰਦਿਆਂ ਪੁਲਾੜ ਮਲਬੇ ਨੂੰ ਲੈ ਕੇ 'ਜ਼ਿੰਮੇਦਾਰ ਮਾਨਕਾਂ' ਨੂੰ ਪੂਰਾ ਕਰਨ 'ਚ ਨਾਕਾਮ ਰਹਿਣ ਲਈ ਚੀਨੀ ਪ੍ਰਸ਼ਾਸਨ ਨੂੰ ਫਟਕਾਰ ਲਗਾਈ ਹੈ | ਚੀਨ ਦੇ ਪੁਲਾੜ ਪ੍ਰੋਗਰਾਮ 'ਤੇ ਪ੍ਰਤੀਕਿਰਿਆ ਦਿੰਦਿਆਂ ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਚੀਨ ਆਪਣੇ ਪੁਲਾੜ ਮਲਬੇ ਦੇ ਬਾਰੇ 'ਚ ਜ਼ਿੰਮੇਦਾਰ ਮਾਨਕਾਂ ਨੂੰ ਪੂਰਾ ਕਰਨ 'ਚ ਅਸਫਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੁਲਾੜ ਯਾਤਰੀ ਦੇਸ਼ਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੁਲਾੜ ਵਸਤਾਂ ਦੇ ਮੁੜ ਦਾਖਲ ਹੋਣ ਵਜੋਂ ਧਰਤੀ 'ਤੇ ਸੰਪੰਤੀ ਤੇ ਲੋਕਾਂ ਲਈ ਘੱਟੋ ਘੱਟ ਖਤਰੇ ਹੋਣੇ ਚਾਹੀਦੇ ਹਨ ਅਤੇ ਅਜਿਹੇ ਆਪ੍ਰੇਸ਼ਨਾਂ ਲਈ ਵਧ ਤੋਂ ਵਧ ਪਾਰਦਰਸ਼ਤਾ ਹੋਣੀ ਚਾਹੀਦੀ ਹੈ |
ਨਵੀਂ ਦਿੱਲੀ, 9 ਮਈ (ਯੂ. ਐਨ. ਆਈ.)-ਕੋਵਿਡ-19 ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਦਿਹਾਤੀ ਸਥਾਨਕ ਸੰਸਥਾਵਾਂ ਨੂੰ ਸਮੇਂ ਤੋਂ ਪਹਿਲਾਂ ਗ੍ਰਾਂਟ ਮੁਹੱਈਆ ਕਰਵਾਉਂਦੇ ਹੋਏ 25 ਸੂਬਿਆਂ 'ਚ 8923.8 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ | ਵਿੱਤ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਗਰਾਂਟਾਂ ਪੰਚਾਇਤੀ ਰਾਜ ਸੰਸਥਾਵਾਂ ਦੇ ਤਿੰਨੋਂ ਪੱਧਰਾਂ ਪਿੰਡ, ਬਲਾਕ ਤੇ ਜ਼ਿਲ੍ਹੇ ਵਾਸਤੇ ਹਨ | ਇਸ ਰਕਮ ਦਾ ਉਪਯੋਗ ਦਿਹਾਤੀ ਸਥਾਨਕ ਸੰਸਥਾਵਾਂ ਵਲੋਂ ਹੋਰ ਕਾਰਜਾਂ ਦੇ ਨਾਲ ਹੀ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਵੱਖ-ਵੱਖ ਰੋਕਥਾਮ ਕਾਰਜਾਂ 'ਚ ਕੀਤਾ ਜਾ ਸਕੇਗਾ | ਸਨਿਚਰਵਾਰ ਨੂੰ ਜਾਰੀ ਕੀਤੀ ਗਈ ਰਕਮ 2021-22 ਵਰ੍ਹੇ ਲਈ 'ਸੰਯੁਕਤ ਗ੍ਰਾਂਟਾਂ' ਦੀ ਪਹਿਲੀ ਕਿਸ਼ਤ ਹੈ | 15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਇਨ੍ਹਾਂ ਗ੍ਰਾਂਟਾਂ ਦੀ ਪਹਿਲੀ ਕਿਸ਼ਤ ਸੂਬਿਆਂ ਨੂੰ ਜੂਨ 'ਚ ਜਾਰੀ ਕਰਨੀ ਸੀ ਪਰ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਵਿੱਤ ਮੰਤਰਾਲੇ ਨੇ ਸਮੇਂ ਤੋਂ ਪਹਿਲਾਂ ਹੀ ਪਹਿਲੀ ਕਿਸ਼ਤ ਜਾਰੀ ਕਰਨ ਦਾ ਫ਼ੈਸਲਾ ਕੀਤਾ |
ਚੰਡੀਗੜ੍ਹ, 9 ਮਈ (ਏਜੰਸੀ)-ਹਰਿਆਣਾ ਦੇ ਜ਼ਿਲ੍ਹਾ ਰਿਵਾੜੀ 'ਚ ਬਣਾਈ ਗਈ ਕੋਰੋਨਾ ਜੇਲ੍ਹ 'ਚੋਂ ਸਨਿਚਰਵਾਰ ਰਾਤ 13 ਕੈਦੀ ਫ਼ਰਾਰ ਹੋ ਗਏ, ਜੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਹਨ | ਸੂਬੇ 'ਚ ਵਧਦੇ ਕੋਰੋਨਾ ਵਾਇਰਸ ਮਾਮਲਿਆਂ ਦੇ ਮੱਦੇਨਜ਼ਰ ਰੇਵਾੜੀ ਦੇ ਪਿੰਡ ਫਿਦੇੜੀ 'ਚ ਨਵੀਂ ...
ਇੰਦੌਰ (ਮੱਧ ਪ੍ਰਦੇਸ਼), 9 ਮਈ (ਏਜੰਸੀ)-ਭਾਰਤੀ ਰਿਜ਼ਰਵ ਬੈਂਕ ਨੇ ਸੂਚਨਾ ਦੇ ਅਧਿਕਾਰ ਤਹਿਤ ਦੱਸਿਆ ਕਿ ਵਿੱਤੀ ਸਾਲ 2020-21 ਵਿਚ 10 ਸਰਕਾਰੀ ਬੈਂਕਾਂ ਦੀਆਂ ਕੁੱਲ 2118 ਸ਼ਾਖਾਵਾਂ ਨੂੰ ਜਾਂ ਤਾਂ ਹਮੇਸ਼ਾਂ ਲਈ ਬੰਦ ਕਰ ਦਿੱਤਾ ਗਿਆ ਜਾਂ ਇਨ੍ਹਾਂ ਨੂੰ ਦੂਜੀਆਂ ਬੈਂਕਾਂ ਦੀਆਂ ...
ਨਾਇਬ ਤਹਿਸੀਲਦਾਰ, ਜੁਆਇੰਟ ਸਬ-ਰਜਿਸਟਰਾਰ, 2 ਪਟਵਾਰੀਆਂ ਸਮੇਤ 11 ਖਿਲਾਫ਼ ਮਾਮਲਾ ਦਰਜ
ਐੱਸ. ਏ. ਐੱਸ. ਨਗਰ, 9 ਮਈ (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਜੀਲੈਂਸ ਵਲੋਂ ਪਿੰਡ ਮਾਜਰੀਆਂ ਦੀ ਸ਼ਾਮਲਾਤ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂਅ ਤਬਦੀਲ ਕਰਵਾਉਣ ਅਤੇ ਉਨ੍ਹਾਂ ਦੇ ...
ਗੁਹਾਟੀ, 9 ਮਈ (ਏਜੰਸੀ)-ਐਨ. ਡੀ. ਏ. ਅਤੇ ਭਾਜਪਾ ਦੇ ਵਿਧਾਇਕਾਂ ਵਲੋਂ ਐਤਵਾਰ ਨੂੰ ਉੱਤਰ ਪੂਰਬੀ ਲੋਤਤੰਤਰਿਕ ਗੱਠਜੋੜ (ਐਨ. ਈ. ਡੀ. ਏ.) ਦੇ ਕਨਵੀਨਰ ਹੇਮੰਤ ਬਿਸਵਾ ਸ਼ਰਮਾ ਨੂੰ ਸਰਬਸੰਮਤੀ ਨਾਲ ਆਪਣਾ ਨੇਤਾ ਚੁਣ ਲੈਣ ਬਾਅਦ ਉਨ੍ਹਾਂ ਦਾ ਆਸਾਮ ਦਾ ਅਗਲਾ ਮੁੱਖ ਮੰਤਰੀ ਬਣਨਾ ...
ਜੈਪੁਰ, 9 ਮਈ (ਏਜੰਸੀ)- ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ ਇਕ ਟਰੱਕ ਦੇ ਕੈਬਿਨ ਨੂੰ ਅੱਗ ਲੱਗਣ ਨਾਲ ਉਸ 'ਚ ਖੇਡ ਰਹੇ 4 ਬੱਚਿਆਂ ਦੀ ਮੌਤ ਹੋ ਗਈ ਹੈ | ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਨੂੰ ਅਲਵਰ ਦੇ ਚੌਮਾ ਪਿੰਡ 'ਚ ਇਕ ਟਰੱਕ 'ਚ ਸ਼ਾਟ-ਸਰਕਟ ਹੋ ਜਾਣ ...
ਪਾਲਘਰ (ਮਹਾਰਾਸ਼ਟਰ), 9 ਮਈ (ਏਜੰਸੀ)-ਮਹਾਰਾਸ਼ਟਰ 'ਚ ਪਾਲਘਰ ਤੋਂ 103 ਸਾਲਾ ਵਿਅਕਤੀ ਨੇ ਏਨੀ ਵਡੇਰੀ ਉਮਰ ਦੇ ਬਾਵਜੂਦ ਕੋਰੋਨਾ 'ਤੇ ਜਿੱਤ ਪਾ ਲਈ | ਇਥੋਂ ਦੇ ਵਰਿੰਦਰ ਨਗਰ ਦੇ ਵਾਸੀ ਸ਼ਾਮਰਾਓ ਇੰਗਲ ਨੂੰ ਕੋਰੋਨਾ ਪਾਜ਼ੀਟਿਵ ਹੋਣ ਬਾਅਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ...
ਨਵੀਂ ਦਿੱਲੀ, 9 ਮਈ (ਏਜੰਸੀ)-ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦਾ ਘੇਰਾ ਘੱਤੀ ਬੈਠੇ ਅੰਦੋਲਨਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਵਲੋਂ ਕਈ ਵਾਰ ਸਰਕਾਰਾਂ ਤੋਂ ਟੀਕਾਕਰਨ ਦੀ ਮੰਗ ਕੀਤੀ ਗਈ ਹੈ ਪਰ ਉਨ੍ਹਾਂ ਦੀ ਇਸ ਮੰਗ ...
ਨਵੀਂ ਦਿੱਲੀ, 9 ਮਈ (ਏਜੰਸੀ)-ਕੇਂਦਰ ਨੇ ਕਿਹਾ ਕਿ ਜ਼ਿਆਦਾ ਸ਼ੂਗਰ ਵਾਲੇ ਅਤੇ ਲੰਬੇ ਸਮੇਂ ਤੱਕ ਆਈ.ਸੀ. ਯੂ. 'ਚ ਰਹਿਣ ਵਾਲੇ ਕੋਰੋਨਾ ਮਰੀਜ਼ਾਂ 'ਚ ਮਿਊਕੋਰਮਾਈਕੋਸਿਸ ਜਾਂ ਬਲੈਕ ਫੰਗਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਜੇਕਰ ਇਸ ਨੂੰ ਜ਼ਿਆਦਾ ਸਮੇਂ ਤੱਕ ...
ਕੋਲਕਾਤਾ, 9 ਮਈ (ਏਜੰਸੀ)- ਕੋਲਕਾਤਾ ਪੁਲਿਸ ਨੇ ਅਦਾਕਾਰ ਮਿûਨ ਚੱਕਰਵਰਤੀ ਤੇ ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਲੀਪ ਘੋਸ਼ ਖ਼ਿਲਾਫ਼ ਹਿੰਸਾ ਭੜਕਾਉਣ ਦੇ ਦੋਸ਼ ਹੇਠ ਐਫ਼. ਆਈ. ਆਰ. ਦਰਜ ਕੀਤੀ ਹੈ | ਸੂਬਾ ਭਾਜਪਾ ਪ੍ਰਧਾਨ ਤੇ ਸਟਾਰ ਪ੍ਰਚਾਰਕ ਖਿਲਾਫ਼ ਮਾਨਿਕਤਲਾ ...
ਝੱਜਰ, 9 ਮਈ (ਪੀ.ਟੀ.ਆਈ.)-ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਲਈ ਪੱਛਮੀ ਬੰਗਾਲ ਤੋਂ ਇਕ ਸੰਗਠਨ ਨਾਲ ਟਿਕਰੀ ਬਾਰਡਰ ਗਈ ਪੱਛਮੀ ਬੰਗਾਲ ਦੀ ਇਕ ਔਰਤ ਨਾਲ ਦੋ ਵਿਅਕਤੀਆਂ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਉਕਤ ਦੋਵੇਂ ਮੁਲਜ਼ਮ ਵੀ ਬੰਗਾਲ ਤੋਂ ਇਸ ...
ਇਸਲਾਮਾਬਾਦ, 9 ਮਈ (ਏਜੰਸੀ)-ਸਾਊਦੀ ਅਰਬ ਨੇ ਕਸ਼ਮੀਰ ਸਮੇਤ ਹੋਰ ਮਸਲਿਆਂ ਨੂੰ ਹੱਲ ਕਰਨ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲਬਾਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ | ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਸਾਊਦੀ ਅਰਬ ਦੇ ...
ਵਾਸ਼ਿੰਗਟਨ, 9 ਮਈ (ਏਜੰਸੀ)-ਭਾਰਤ 'ਚ ਕਾਲ ਦਾ ਰੂਪ ਬਣ ਕੇ ਆਈ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨੇ ਪੂਰੀ ਦੁਨੀਆ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ | ਵਿਗਿਆਨ ਤੇ ਖੋਜਕਰਤਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਿਰ ਹਾਲਾਤ ਏਨੇ ਭਿਆਨਕ ...
ਨਵੀਂ ਦਿੱਲੀ, 9 ਮਈ (ਜਗਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਥਾਪਿਤ ਕੀਤਾ ਗਿਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸੋਮਵਾਰ 10 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦੇਵੇਗਾ | ਇਹ ਐਲਾਨ ਦਿੱਲੀ ਸਿੱਖ ...
ਦੁਨੀਆ ਭਰ 'ਚ ਵਸਦੇ ਸਿੱਖ ਆਪਣੀ ਸੇਵਾ ਭਾਵਨਾ ਲਈ ਜਾਣੇ ਜਾਂਦੇ ਹਨ | ਅੱਜ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬਚਨ ਨੇ ਕੋਰੋਨਾ ਕਾਰਨ ਬਣੇ ਔਖੇ ਹਾਲਾਤ 'ਚ ਸਿੱਖਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ ਹੈ | ਇਸ ਤੋਂ ਇਲਾਵਾ ਬਾਲੀਵੁੱਡ ਸੁਪਰ ਸਟਾਰ ਨੇ ਕਿਹਾ ਕਿ ...
ਕਾਬੁਲ, 9 ਮਈ (ਏਜੰਸੀ)-ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰੀਅਨ ਨੇ ਐਤਵਾਰ ਨੂੰ ਦੱਸਿਆ ਕਿ ਕਾਬੁਲ ਦੇ ਪੱਛਮ 'ਚ ਲੜਕੀਆਂ ਦੇ ਸਕੂਲ ਬਾਹਰ ਸ਼ਨਿਚਰਵਾਰ ਨੂੰ ਹੋਏ 3 ਬੰਬ ਧਮਾਕਿਆਂ 'ਚ ਹੁਣ ਤੱਕ 11 ਤੋਂ 15 ਸਾਲ ਦੀਆਂ 63 ਵਿਦਿਆਰਥਣਾਂ ਦੀ ਮੌਤ ਹੋ ਚੁੱਕੀ ਹੈ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX