ਸੰਦੌੜ, 9 ਮਈ (ਜਸਵੀਰ ਸਿੰਘ ਜੱਸੀ) - ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਕੇ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਦੇ ਨਾਮ 'ਤੇ ਭੇਟਾ ਦੇ ਰੂਪ 'ਚ ਇਕੱਠੀ ਕੀਤੀ ਰਾਸ਼ੀ ਆਿਖ਼ਰ ਕਿੱਥੇ ਗਈ, ਇਹ ਮਾਮਲਾ ਅੱਜ-ਕੱਲ੍ਹ ਇਲਾਕੇ 'ਚ ਬਣੀਆਂ ਸਥਾਂ 'ਤੇ ਖੁੰਢ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਨੋਟਾਂ ਵਾਲਾ ਬਾਬਾ ਗ੍ਰੰਥੀ ਗੁਰਮੇਲ ਸਿੰਘ ਕੁਠਾਲਾ ਜੋ ਚਿੱਟਫੰਡ ਕੰਪਨੀਆਂ ਵਾਂਗ ਲੋਕਾਂ ਨਾਲ ਧੋਖਾ ਕਰਨ ਦੇ ਜੁਰਮ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ ਅਤੇ ਉਹਨਾਂ ਦੀ ਗਿ੍ਫ਼ਤਾਰੀ ਉਪਰੰਤ ਕੁਝ ਕਾਗ਼ਜ਼ ਪੱਤਰ ਵੀ ਪੁਲਿਸ ਹੱਥ ਲੱਗੇ ਹਨ ਪਰ ਇਹਨਾਂ ਕੋਲੋਂ ਕੋਈ ਰਾਸ਼ੀ ਬਰਾਮਦ ਹੋਣ ਦੀ ਜਾਣਕਾਰੀ ਹਾਲੇ ਤੱਕ ਲੋਕਾਂ ਸਾਹਮਣੇ ਨਹੀਂ ਆਈ | ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ ਬੇਗਮਪੁਰਾ ਪਿੰਡ ਕੁਠਾਲਾ ਜ਼ਿਲ੍ਹਾ ਸੰਗਰੂਰ ਦੀ ਉਸ ਸਮੇਂ ਦੀ ਪ੍ਰਬੰਧਕੀ ਕਮੇਟੀ ਜਿਸ ਦਾ ਪ੍ਰਧਾਨ ਨਾਹਰ ਸਿੰਘ, ਖ਼ਜ਼ਾਨਚੀ ਹਾਕਮ ਸਿੰਘ ਅਤੇ ਸਕੱਤਰ ਅਜੈਬ ਸਿੰਘ ਧੋਖਾਧੜੀ ਦੇ ਮਾਮਲੇ 'ਚ ਪਹਿਲਾ ਹੀ ਜੇਲ੍ਹ ਵਿੱਚ ਬੰਦ ਹਨ | ਇਨ੍ਹਾਂ ਵੱਲੋਂ 1 ਲਿਖਤੀ ਪੱਤਰ ਡੀ.ਸੀ. ਸੰਗਰੂਰ, ਐਸ.ਐਸ.ਪੀ. ਸੰਗਰੂਰ ਅਤੇ ਹੋਰ ਉਚ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ ਅਤੇ ਇਸ ਮਾਮਲੇ 'ਚ ਸਾਰਾ ਪੈਸੇ ਗ੍ਰੰਥੀ ਕੋਲ ਹੋਣ ਦਾ ਇਲਜ਼ਾਮ ਲਗਾਇਆ ਸੀ ਅਤੇ ਭੇਂਟਾ ਦੀ ਰਕਮ ਦਾ ਖ਼ੁਲਾਸਾ 1 ਅਰਬ ਤੋਂ ਉੱਪਰ ਰਕਮ ਇਕੱਠੀ ਹੋਣ ਦੀ ਗੱਲ ਆਖੀ ਸੀ | ਇੱਥੇ ਹੁਣ ਇਹ ਗੱਲ ਲੋਕ ਚਰਚਾ ਦਾ ਵਿਸ਼ਾ ਬਣੀ ਹੋਈ ਕਿ ਆਖ਼ਰ ਗੁਰੂ ਘਰ ਦਾ ਪੈਸਾ ਗਿਆ ਤਾਂ ਗਿਆ ਕਿੱਥੇ ਕਿਉਂਕਿ ਗ੍ਰੰਥੀ ਗੁਰਮੇਲ ਸਿੰਘ ਵੱਲੋਂ ਵੀ ਭੇਂਟਾ ਲੈਣ ਸਮੇਂ ਇੱਕ ਲਿਖਤੀ ਹਲਫ਼ੀਆ ਬਿਆਨ ਲਿਆ ਜਾਂਦਾ ਸੀ ਕਿ ਇਹ ਭੇਂਟਾ ਮੈਂ ਗੁਰੂ ਘਰ ਨੂੰ ਦਾਨ ਕਰ ਰਿਹਾ ਹਾਂ ਜਿਸ ਨੂੰ ਵਾਪਸ ਲੈਣ ਦਾ ਮੈਂ ਹੱਕਦਾਰ ਨਹੀਂ ਇਸ ਲਈ ਇਹ ਪੈਸਾ ਜੋ ਭੇਟਾ ਦੇ ਰੂਪ ਵਿੱਚ ਇਕੱਠਾ ਹੋਇਆ ਸੀ ਇਹ ਸਾਰਾ ਪੈਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਦਾ ਹੈ ਤੇ ਇਹ ਸਾਰਾ ਪੈਸਾ ਗੁਰੂ ਘਰ ਦਾ ਹੀ ਬਣਦਾ ਹੈ | ਗ੍ਰੰਥੀ ਗੁਰਮੇਲ ਸਿੰਘ ਅਤੇ ਪ੍ਰਬੰਧਕੀ ਕਮੇਟੀ ਮੈਂਬਰਾਂ ਵੱਲੋਂ ਇੱਕ ਦੂਜੇ ਉੱਪਰ ਪੈਸਾ ਖ਼ੁਰਦ ਬੁਰਦ ਕਰਨ ਦੇ ਇਲਜ਼ਾਮਾਂ ਦੀ ਝੜੀ ਲਗਾਈ ਜਾ ਰਹੀ ਹੈ ਜਿਸ 'ਤੇ ਲੋਕ ਇਹ ਕਹਿ ਰਹੇ ਹਨ ਕਿ ਇਹ ਸਿਰਫ਼ ਆਪਣੇ ਬਚਾ ਅਤੇ ਲੋਕਾਂ ਦਾ ਪੈਸਾ ਖ਼ੁਰਦ ਬੁਰਦ ਕਰਨ ਦੀ ਲੰੂਬੜ ਚਾਲਾਂ ਹਨ |
ਭਵਾਨੀਗੜ੍ਹ, 9 ਮਈ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਵਾਰਡ ਨੰਬਰ 7 ਵਿਚ 2 ਮਹੀਨੇ ਪਹਿਲਾਂ ਬਣਾਈਆਂ ਗਲੀਆਂ ਦੇ ਪਹਿਲੇ ਮੀਂਹ ਨਾਲ ਹੀ ਧੱਸ ਜਾਣ ਕਾਰਨ ਪਏ ਟੋਇਆ ਤੋਂ ਪ੍ਰੇਸ਼ਾਨ ਵਾਰਡ ਵਾਸੀਆਂ ਨੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ...
ਸੰਦੌੜ, 9 ਮਈ (ਜਸਵੀਰ ਸਿੰਘ ਜੱਸੀ) - ਪੁੁਲਿਸ ਥਾਣਾ ਸੰਦੌੜ ਵਿਖੇ ਇਕ ਜੋੜੇ ਵਲੋਂ ਲੋਕਾਂ ਨੂੰ ਵਿਦੇਸ਼ੀ ਲੜਕੀਆਂ ਦਾ ਰਿਸ਼ਤਾ ਕਰਵਾਉਣ ਦਾ ਲਾਲਚ ਦੇ ਕੇ ਠੱਗੀ ਮਾਰਨ ਤਹਿਤ ਮੁਕੱਦਮਾ ਦਰਜ ਹੋਣ ਦੀ ਖ਼ਬਰ ਹੈ | ਐਸ.ਐਸ.ਪੀ. ਸੰਗਰੂਰ ਨੂੰ ਇਸ ਧੋਖਾਧੜੀ ਮਾਮਲੇ ਦੀ ਇਨਸਾਫ਼ ...
ਸੰਗਰੂਰ 9 ਮਈ (ਧੀਰਜ ਪਸੌਰੀਆ)-ਜ਼ਿਲ੍ਹਾ ਸੰਗਰੂਰ ਵਿਚ ਅੱਜ ਫਿਰ 12 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ | ਇਨ੍ਹਾਂ ਮੌਤਾਂ ਨਾਲ ਜ਼ਿਲ੍ਹੇ'ਚ ਕੋਰੋਨਾ ਮੌਤਾਂ ਦੀ ਗਿਣਤੀ ਵਧ ਕੇ 451 ਹੋ ਗਈ ਹੈ | ਅੱਜ ਅਮਰਗੜ੍ਹ ਦੀ 65 ਸਾਲਾ ਔਰਤ ਦੀ ਸਰਕਾਰੀ ਹਸਪਤਾਲ ਮਲੇਰਕੋਟਲਾ, ਸ਼ੇਰਪੁਰ ...
ਮੂਣਕ, 9 ਮਈ (ਸਿੰਗਲਾ, ਭਾਰਦਵਾਜ) - ਘੱਗਰ ਦਰਿਆ ਜੋ ਕਿ ਹਿਮਾਚਲ ਤੋਂ ਸ਼ੁਰੂ ਹੋ ਕੇ ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚੋਂ ਲੰਘਦਾ ਹੋਇਆ ਰਾਜਸਥਾਨ ਤੱਕ ਜਾਂਦਾ ਹੈ, 'ਚ ਆਉਂਦੇ ਹਰ ਸਾਲ ਹੜ ਸਬ-ਡਵੀਜ਼ਨ ਮੂਣਕ ਦੇ ਦੋ ਦਰਜਨਾਂ ਤੋਂ ਉੱਪਰ ਪਿੰਡਾਂ ਲਈ ਸੰਤਾਪ ਬਣ ...
ਸੁਨਾਮ ਊਧਮ ਸਿੰਘ ਵਾਲਾ, 9 ਮਈ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-2 ਦੇ ਜ਼ਿਲ੍ਹਾ ਪ੍ਰਧਾਨ ਰਿਸੀ ਪਾਲ ਖੇਰਾ ਅਤੇ ਕੋਰੋਨਾ ਹੈਲਪ ਲਾਈਨ ਦੇ ਜ਼ਿਲ੍ਹਾ ਸੰਯੋਜਕ ਸੈਲੀ ਬਾਂਸਲ ਨੇ ਕਿਹਾ ਕਿ ਸੇਵਾ ਹੀ ਸੰਗਠਨ ਤਹਿਤ ਕਈ ਸੋਸ਼ਲ ਅਤੇ ਸਮਾਜਿਕ ...
ਛਾਜਲੀ, 9 ਮਈ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲੀ ਦੇ ਹਸਪਤਾਲ ਵਿਚ ਸਟਾਫ਼ ਦੀ ਘਾਟ ਅਤੇ ਬਿਲਡਿੰਗ ਦੀ ਹਾਲਤ ਤਰਸਯੋਗ ਹੈ | ਥੋੜੇ ਜਿਹੇ ਮੀਂਹ ਨਾਲ ਇਹ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ | ਪ੍ਰਬੰਧਾਂ ਦੀ ਘਾਟ ਕਾਰਨ ਇਹ ਫ਼ੇਲ੍ਹ ਜਾਪਦਾ ਹੈ | ਪਿਛਲੇ ਲੰਮੇ ਸਮੇਂ ...
ਸੰਗਰੂਰ, 9 ਮਈ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਪਾਰਟੀ ਵਲੋਂ ਕਿਸਾਨਾਂ ਨਾਲ ਗੱਲਬਾਤ ਲਈ ਗਠਿਤ 8 ਮੈਂਬਰੀ ਸੂਬਾ ਕਮੇਟੀ ਦੇ ਅਹਿਮ ਮੈਂਬਰ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਕੋਰੋਨਾ ...
ਮੂਲੋਵਾਲ, 9 ਮਈ (ਰਤਨ ਸਿੰਘ ਭੰਡਾਰੀ) - ਇਲਾਕੇ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਸਮਾਰਟ ਸਕੂਲ ਨਹੀਂ ਬਣ ਸਕਿਆ | ਸਕੂਲ ਦੇ ਪਿ੍ੰਸੀਪਲ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ ਤੋਂ ਲੋਕ ਨਿਰਮਾਣ ਵਿਭਾਗ ਪੰਜਾਬ ਵਲੋਂ ਸਕੂਲ ...
ਸੰਗਰੂਰ, 9 ਮਈ (ਅਮਨਦੀਪ ਸਿੰਘ ਬਿੱਟਾ)-ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਛੇਵੇਂ ਤਨਖ਼ਾਹ ਕਮਿਸ਼ਨ ਨੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਭੱਤੇ ਸੋਧਨ ਦੀ ...
ਸੰਗਰੂਰ, 9 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬ ਟਰੇਡਰਜ਼ ਬੋਰਡ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਰ ਮਹਿਕਮੇ ਦਾ ਨਿੱਜੀਕਰਨ ਕਰਕੇ ਦੇਸ਼ ਦੇ ਵੱਡੇ ਕਾਰੋਬਾਰੀ ਘਰਾਣੇ ਅੰਬਾਨੀ ਅਤੇ ਅੰਡਾਨੀ ਦੇ ਹੱਥਾਂ ਵਿਚ ਹਿੰਦੁਸਤਾਨ ...
ਸੰਗਰੂਰ 9 ਮਈ (ਸੁਖਵਿੰਦਰ ਸਿੰਘ ਫੁੱਲ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਸੰਸਥਾਪਕ ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ਯੂ.ਐਸ.ਏ.) ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਸਿੱਖ ਸੰਗਤਾਂ ਵਲੋਂ ਇਸ ਵਾਰ ਵੀ 14 ਮਈ, ਦਿਨ ਸ਼ੁੱਕਰਵਾਰ ਨੂੰ ਸ਼ਰਧਾ ਪੂਰਵਕ ...
ਸ਼ੇਰਪੁਰ, 9 ਮਈ (ਸੁਰਿੰਦਰ ਚਹਿਲ) - ਸੰਦੀਪ ਰਾਣੀ ਦਾ ਕਾਵਿ ਸੰਗ੍ਰਹਿ 'ਇਕ ਕਦਮ ਮੰਜ਼ਿਲ ਵੱਲ' ਦੀ ਘੁੰਡ ਚੁਕਾਈ ਪੰਜਾਬ ਭਵਨ 'ਕੈਨੇਡਾ' ਸਰੀ ਵਿਚ ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਜੀ ਦੀ ਅਗਵਾਈ ਹੇਠ ਕੀਤੀ ਗਈ | ਉਨ੍ਹਾਂ ਕਿਹਾ ਕਿ ਸੰਦੀਪ ਰਾਣੀ ਪ੍ਰਤਿਭਾਸ਼ੀਲ ...
ਸੁਨਾਮ ਊਧਮ ਸਿੰਘ ਵਾਲਾ, 9 ਮਈ (ਭੁੱਲਰ, ਧਾਲੀਵਾਲ) - ਸਥਾਨਕ ਹੋਲ ਸੇਲ ਕੱਪੜਾ ਮਾਰਕੀਟ ਵਲੋਂ ਵਪਾਰ ਮੰਡਲ ਸੁਨਾਮ ਦੇ ਪ੍ਰਧਾਨ ਪਵਨ ਕੁਮਾਰ ਗੁੱਜਰਾਂ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਪ੍ਰਸ਼ਾਸਨ ਤੋਂ ਵਪਾਰੀਆਂ ਦੀ ਤਾਲਾਬੰਦੀ ਦੌਰਾਨ ਗੈਰ ...
ਨਦਾਮਪੁਰ ਚੰਨੋ, 9 ਮਈ (ਹਰਜੀਤ ਸਿੰਘ ਨਿਰਮਾਣ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਟੋਲ ਪਲਾਜ਼ਾ ਕਾਲਾਝਾੜ ਵਿਖੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਦੀ ਅਗਵਾਈ ਵਿਚ ਹੋਈ ਜਿਸ ਵਿਚ ਮੁੱਖ ਏਜੰਡਾ ਦਿੱਲੀ ਮੋਰਚਾ ...
ਸੰਗਰੂਰ, 9 ਮਈ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨ ਜਥੇਬੰਦੀਆਂ ਵਲੋਂ ਅੱਜ ਵੀ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 1 ਅਕਤੂਬਰ ਤੋਂ ਰਿਲਾਇੰਸ ਪੰਪ ਖੇੜੀ ...
ਸੰਗਰੂਰ, 9 ਮਈ (ਅਮਨਦੀਪ ਸਿੰਘ ਬਿੱਟਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪਿ੍ੰਸੀਪਲ ਹਰਦੇਵ ਕੁਮਾਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਸਦਕਾ ਸਕੂਲ ਨੂੰ ਨਾਬਾਰਡ ਤਹਿਤ 3 ਕਮਰਿਆਂ ਦੀ ਗਰਾਂਟ ਜਾਰੀ ਹੋਈ ਸੀ ਪਰ ਸਕੂਲ ...
ਅਹਿਮਦਗੜ੍ਹ, 9 ਮਈ (ਸੋਢੀ) - ਸਥਾਨਕ ਦਹਿਲੀਜ਼ ਰੋਡ ਸਥਿਤ ਵਿਖੇ ਵਿਸ਼ਵ ਪੱਧਰੀ ਸਹੂਲਤਾਂ ਵਾਲੇ ਵਿਜ਼ਡਮ ਵਰਲਡ ਸਕੂਲ ਵਲੋਂ ਆਨਲਾਈਨ ਮਾਂ ਦਿਵਸ ਮਨਾਇਆ ਗਿਆ | ਡਾਇਰੈਕਟਰ ਅਮਿਤਾ ਮਿੱਤਲ ਨੇ ਬੱਚਿਆਂ ਨੂੰ ਦੱਸਿਆ ਕਿ ਮਾਂ ਰੱਬ ਦਾ ਦੂਜਾ ਰੂਪ ਹੈ ਉਹ ਆਪਣੇ ਬੱਚਿਆਂ ਲਈ ...
ਚੀਮਾ ਮੰਡੀ, 9 ਮਈ (ਜਗਰਾਜ ਮਾਨ) - ਕਸਬੇ ਦੇ ਸਰਸਵਤੀ ਵਿਦਿਆ ਮੰਦਿਰ ਵਲੋਂ ਮਾਂ ਦਿਵਸ 'ਤੇ ਬੱਚਿਆਂ ਦੇ ਆਨਲਾਇਨ ਪੇਂਟਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬੱਚਿਆਂ ਨੇ ਵਧ ਚੜ ਕੇ ਹਿੱਸਾ ਲਿਆ | ਵਧੀਆਂ ਪੇਂਟਿੰਗ ਬਣਾਉਣ ਵਾਲੇ ਬੱਚਿਆਂ ਨੂੰ ਸਕੂਲ ਦੇ ਪਿ੍ੰਸੀਪਲ ...
ਸੰਗਰੂਰ, 9 ਮਈ (ਸੁਖਵਿੰਦਰ ਸਿੰਘ ਫੁੱਲ) - ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ. ਗੁਰਜੰਟ ਸਿੰਘ ਵਾਲੀਆ ਅਤੇ ਸੂਬਾ ਸਕੱਤਰ ਜਨਰਲ ਪਿ੍ੰਸੀਪਲ ਦਰਸ਼ਨ ਸਿੰਘ ਵਲੋਂ ਅਧਿਆਪਕ ਦਲ ਪੰਜਾਬ ਦੇ ਸੀਨੀਅਰ ਆਗੂ ਸ. ਬਲਵੰਤ ਸਿੰਘ ਰਾਜੋਮਾਜਰਾ ਨੂੰ ਉਨ੍ਹਾਂ ਵਲੋਂ ਜੱਥੇਬੰਦੀ ...
ਮਸਤੂਆਣਾ ਸਾਹਿਬ, 9 ਮਈ (ਦਮਦਮੀ) - ਸੰਤ ਅਤਰ ਸਿੰਘ ਫਿਜ਼ੀਕਲ ਅਕੈਡਮੀ ਮਸਤੂਆਣਾ ਸਾਹਿਬ ਦੀ ਵਿਦਿਆਰਥਣ ਸੁਮਨਦੀਪ ਕੌਰ ਰੌਣੀ ਕਲਾਂ ਜਰਗ ਡਿਪਟੀ ਜੇਲ੍ਹ ਸੁਪਰਡੈਂਟ ਦੇ ਅਹੁਦੇ 'ਤੇ ਨਿਯੁਕਤ ਹੋਣ ਦੀ ਖੁਸ਼ੀ ਵਿਚ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ...
ਲਹਿਰਾਗਾਗਾ, 9 ਮਈ (ਪ੍ਰਵੀਨ ਖੋਖਰ) - ਸਬਜ਼ੀ ਮੰਡੀ ਲਹਿਰਾਗਾਗਾ ਵਿਖੇ ਸਬਜ਼ੀ-ਫਲ ਦੇ ਵਿਕਰੇਤਾਵਾਂ ਵਲੋਂ ਲਾਕਡਾਊਨ ਵਿਚ ਦੁਕਾਨਾਂ ਦੇ ਖੁੱਲਣ ਦੇ ਸਮੇਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਸਬਜ਼ੀ ਮੰਡੀ ਦੇ ਥੋਕ ਵਿਕਰੇਤਾ ...
ਨਦਾਮਪੁਰ, ਚੰਨੋਂ, 9 ਮਈ (ਹਰਜੀਤ ਸਿੰਘ ਨਿਰਮਾਣ) - ਚੰਨੋਂ ਵਿਖੇ ਬੀਤੀ ਸ਼ਾਮ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਕਿਸਾਨਾਂ ਵਲੋਂ ਦੁਕਾਨਾਂ ਖੋਲ੍ਹਣ ਦੀ ਅਪੀਲ ਕਰਨ 'ਤੇ ਦੁਕਾਨਦਾਰਾਂ ਨੇ ਜਦੋਂ ਦੁਕਾਨਾਂ ਖੋਹਲੀਆਂ ਤਾਂ ਪੁਲਿਸ ਨੇ ਦੁਕਾਨਾਂ ਬੰਦ ਕਰਵਾਉਣੀਆਂ ...
ਭਵਾਨੀਗੜ੍ਹ, 9 ਮਈ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਬਲਿਆਲ ਦੇ ਕਿਸਾਨਾਂ ਨੇ ਕਈ ਦਿਨਾਂ ਤੋਂ ਖੇਤਾਂ ਵਿਚ ਚੋਰੀਆਂ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕਰ ਕੇ ਪਿੁਲਸ ਹਵਾਲੇ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਅਮਰੇਲ ਸਿੰਘ, ...
ਲੌਂਗੋਵਾਲ, 9 ਮਈ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਲੌਂਗੋਵਾਲ ਇਲਾਕੇ 'ਚ ਤੇਜ਼ੀ ਨਾਲ ਪੈਰ ਪਸਾਰਦੀ ਨਜ਼ਰ ਆ ਰਹੀ ਹੈ | ਇਸ ਬਿਮਾਰੀ ਕਾਰਨ ਨੇੜਲੇ ਪਿੰਡ ਤਕੀਪੁਰ ਵਿਖੇ ਇੱਕੋ ਪਰਿਵਾਰ ਨਾਲ ਚਾਰ ਜੀਆਂ ਦੀ ਮੌਤ ਹੋ ਗਈ ਹੈ | ਇਸ ਪਿੰਡ ਦੇ ਸਾਬਕਾ ਸਰਪੰਚ ਤਿਰਲੋਕ ਸਿੰਘ ...
ਅਮਰਗੜ੍ਹ, 9 ਮਈ (ਸੁਖਜਿੰਦਰ ਸਿੰਘ ਝੱਲ) - ਨੂੰ ਹ-ਸੱਸ ਸਮੇਤ ਕੋਰੋਨਾ ਕਾਰਨ ਤਿੰਨ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸਿਹਤ ਵਿਭਾਗ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਪਿੰਡ ਉਪੋਕੀ ਤੋਂ ਬਲਦੇਵ ਕੌਰ ਪਤਨੀ ਤਾਰਾ ਸਿੰਘ (70) ...
ਮੂਲੋਵਾਲ, 9 ਮਈ (ਰਤਨ ਸਿੰਘ ਭੰਡਾਰੀ) - ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਸਟੂਡੈਂਟਸ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਮੂਲੋਵਾਲ ਵਿਖੇ ਹੋਈ ਜਿਸ ਵਿਚ ਵਿੱਦਿਅਕ ਸੰਸਥਾਵਾਂ ਬੰਦ ਹੋਣ ਦੇ ਖ਼ਿਲਾਫ਼ ਰੋਸ ...
ਕੌਹਰੀਆਂ, 9 ਮਈ (ਮਾਲਵਿੰਦਰ ਸਿੰਘ ਸਿੱਧੂ)-ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ | ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਵਿਚ ਢਿੱਲ ਦਿੱਤੀ ਗਈ ਹੈ | ਇਹ ਵਿਚਾਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਜ਼ਿਲ੍ਹਾ ...
ਕੁੱਪ ਕਲਾਂ, 9 ਮਈ (ਮਨਜਿੰਦਰ ਸਿੰਘ ਸਰੌਦ)-ਸਰਕਾਰਾਂ ਵਲੋਂ ਹਰ ਸਾਲ ਬੜੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਨੇ ਕਿ ਇਸ ਵਾਰ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦ ਕੇ ਉਸ ਨੂੰ ਸਮੇਂ ਸਿਰ ਗੁਦਾਮਾਂ ਵਿਚ ਪਹੁੰਚਾ ਦਿੱਤਾ ਜਾਵੇਗਾ ਪਰ ਹਰ ਵਾਰ ਹੁੰਦਾ ਉਸ ਤੋਂ ਬਿਲਕੁਲ ਉਲਟ ...
ਮਲੇਰਕੋਟਲਾ, 9 ਮਈ (ਪਾਰਸ ਜੈਨ) - ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸੱਤਾ 'ਚ ਆਏ ਨੂੰ ਚਾਰ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰੰਤੂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਵਿਚੋਂ ਨਾਮਾਤਰ ਹੀ ਪੂਰੇ ਕੀਤੇ ਗਏ ਹਨ | ਜਿਸ ਕਰਕੇ ਪੰਜਾਬ ਦੇ ਵਥੇਰੇ ਵਿਭਾਗਾਂ ਦੇ ...
ਸੰਗਰੂਰ, 9 ਮਈ (ਦਮਨਜੀਤ ਸਿੰਘ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵਲੋਂ ਆਰੰਭੀ ਗਈ ਵੈਕਸੀਨੇਸ਼ਨ ਮੁਹਿੰਮ ਪ੍ਰਤੀ ਸ਼ਹਿਰ ਦੇ ਆਮ ਲੋਕਾਂ ਅਤੇ ਵਪਾਰੀਆਂ ਨੂੰ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਨੇ ਪ੍ਰੇਰਿਤ ਕੀਤਾ | ਸਥਾਨਕ ਸਿਵਲ ...
ਸੰਦੌੜ, 9 ਮਈ (ਗੁਰਪ੍ਰੀਤ ਸਿੰਘ ਚੀਮਾ) - ਯੰਗ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੰਦੌੜ ਪ੍ਰਵਾਸੀ ਪੰਜਾਬੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ 40 ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾਏ ਹਨ | ਕਲੱਬ ਦੇ ਚੇਅਰਮੈਨ ਕੁਲਬੀਰ ਸਿੰਘ ਰਿੰਕਾ ਅਤੇ ਪਲਵਿੰਦਰ ਸਿੰਘ ...
ਛਾਜਲੀ, 9 ਮਈ (ਕੁਲਵਿੰਦਰ ਸਿੰਘ ਰਿੰਕਾ) - ਪੰਜਾਬ ਸਰਕਾਰ ਨੇ ਜਦੋਂ ਤੋਂ ਪੰਜਾਬ ਵਿਚ ਲਾਕਡਾਉਨ ਲਗਾਇਆ ਹੈ ਇਸ ਦੀ ਮਾਰ ਸਮਾਜ ਦੇ ਹਰ ਵਰਗ 'ਤੇ ਪੈ ਰਹੀ ਹੈ ਪਰ ਟੈਕਸੀ ਚਾਲਕਾਂ ਨੇ ਕਿਹਾ ਕਿ ਸਰਕਾਰ ਵਲੋਂ ਲਗਾਈਆਂ 2 ਸਵਾਰੀ ਵਾਲੀ ਸ਼ਰਤ ਕਾਰਨ ਉਹ ਆਰਥਿਕ ਪੱਖੋਂ ਕਮਜ਼ੋਰ ਹੋ ...
ਕੁੱਪ ਕਲਾ, 9 ਮਈ (ਮਨਜਿੰਦਰ ਸਿੰਘ ਸਰੌਦ) - ਪਿੰਡ ਕੁੱਪ ਖ਼ੁਰਦ ਵਿਖੇ ਬਿਜਲੀ ਟਰਾਂਸਫ਼ਾਰਮਰ ਦੀ ਤਬਦੀਲੀ ਨੂੰ ਲੈ ਕੇ 2 ਧਿਰਾਂ ਦਰਮਿਆਨ ਪੈਦਾ ਹੋਇਆ ਵਿਵਾਦ ਲਗਭਗ ਦੋ ਹਫ਼ਤੇ ਬੀਤਣ ਦੇ ਬਾਅਦ ਵੀ ਕਿਸੇ ਤਣ-ਪੱਤਣ ਲੱਗਦਾ ਵਿਖਾਈ ਨਹੀਂ ਦੇ ਰਿਹਾ | ਇਸ ਸੰਬੰਧੀ ਪਿੰਡ ਕੁੱਪ ...
ਧੂਰੀ, 9 ਮਈ (ਸੰਜੇ ਲਹਿਰੀ, ਦੀਪਕ)-ਬੀਤੀ ਰਾਤ ਧੂਰੀ ਸ਼ਹਿਰ ਅੰਦਰ ਇੱਕੋ ਰਾਤ ਵਿਚ 3 ਚੋਰੀਆਂ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਇੱਕ ਚੋਰੀ ਮਾਲਵਾ ਖ਼ਾਲਸਾ ਸਕੂਲ ਦੇ ਸਾਹਮਣੇ ਡੀ.ਕੇ. ਸ਼ੂਜ਼ ਦੇ ਗੋਦਾਮ ਵਿਚ ਹੋਈ ਹੈ, ਇਹ ਜਗ੍ਹਾ ਥਾਣਾ ਸਿਟੀ ਧੂਰੀ ਤੋਂ ਕੁਝ ...
ਸੁਨਾਮ ਊਧਮ ਸਿੰਘ ਵਾਲਾ, 9 ਮਈ (ਧਾਲੀਵਾਲ, ਭੁੱਲਰ) - ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਰੀਤੂ ਗੋਇਲ ਅਤੇ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਇਕ ਸਾਂਝਾ ਪੈੱ੍ਰਸ ਬਿਆਨ ਜਾਰੀ ਕਰਦਿਆਂ ਹਲਕਾ ...
ਸੁਨਾਮ ਊਧਮ ਸਿੰਘ ਵਾਲਾ, 9 ਮਈ (ਧਾਲੀਵਾਲ, ਭੁੱਲਰ) - ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਰੀਤੂ ਗੋਇਲ ਅਤੇ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਇਕ ਸਾਂਝਾ ਪੈੱ੍ਰਸ ਬਿਆਨ ਜਾਰੀ ਕਰਦਿਆਂ ਹਲਕਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX