ਨਕੋਦਰ, 10 ਮਈ (ਗੁਰਵਿੰਦਰ ਸਿੰਘ)- ਥਾਣਾ ਸਦਰ ਪੁਲਿਸ ਨੇ ਨਾਕੇ 'ਤੇ ਵਾਹਨਾਂ ਦੀ ਤਲਾਸ਼ੀ ਦੌਰਾਨ ਸਫਾਰੀ ਸਵਾਰ ਤਿੰਨ ਸਵਾਰ ਨੌਜਵਾਨਾਂ ਨੂੰ ਕਾਬੂ ਕਰਕੇ ਮੁਲਜਮਾਂ ਖਿਲਾਫ਼ ਮੁਕਦਮਾ ਦਰਜ ਕਰ ਲਿਆ ਹੈ | ਡੀ. ਐਸ.ਪੀ.ਨਵਨੀਤ ਸਿੰਘ ਮਾਹਲ ਤੇ ਥਾਣਾ ਮੁਖੀ ਵਿਨੋਦ ਕੁਮਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਥਾਣਾ ਸਦਰ ਮੁਖੀ ਐੱਸ.ਐੱਚ.ਓ ਵਿਨੋਦ ਕੁਮਾਰ ਨੇ ਗੱਲ-ਬਾਤ ਕਰਦਿਆਂ ਦੱਸਿਆ ਕਿ ਪਿੰਡ ਕੰਗ ਸਾਬੂ ਤੋਂ ਥੋੜ੍ਹੀ ਦੂਰ ਨਕੋਦਰ ਵੱਲੋਂ ਆਉਦੇ ਵਾਹਨਾ ਦੀ ਚੈਕਿੰਗ ਬੈਰੀਕੇਡ ਲਗਾ ਕੇ ਐੱਸ .ਆਈ. ਇੰਦਰਜੀਤ ਸਿੰਘ, ਏ.ਐਸ.ਆਈ. ਰੇਸ਼ਮ ਸਿੰਘ, ਦੀ ਅਗਵਾਈ ਵਿੱਚ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਸਫਾਰੀ ਗੱਡੀ ਪੀ ਬੀ- 08-ਸੀ ਡੀ- 9070 ਰੰਗ ਸਿਲਵਰ ਨਕੋਦਰ ਸਾਈਡ ਵੱਲੋਂ ਆਈ ਜਿਸ ਨੂੰ ਸਰਦਾਰ ਨੌਜਵਾਨ ਚਲਾ ਰਿਹਾ ਸੀ ਤੇ ਇਕ ਮੋਨਾ ਨੌਜਵਾਨ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਇਕ ਮੋਨਾ ਨੌਜ਼ਵਾਨ ਪਿਛਲੀ ਸੀਟ 'ਤੇ ਬੈਠਾ ਸੀ | ਜਾਣਕਾਰੀ ਮੁਤਾਬਕ ਐੱਸ.ਆਈ. ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਸਫਾਰੀ ਗੱਡੀ ਵਿਚ ਬੈਠੇ ਨੌਜਵਾਨਾ ਨੂੰ ਰੁਕਣ ਦਾ ਇਸ਼ਾਰਾ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਡਰਾਈਵਰ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ | ਪੁਲਿਸ ਪਾਰਟੀ ਨੇ ਬੈਰੀਕੇਡ ਅੱਗੇ ਕਰਕੇ ਸਫਾਰੀ ਗੱਡੀ ਨੂੰ ਰੋਕਿਆ ਤੇ ਤਿੰਨਾ ਨੌਜ਼ਵਾਨਾ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ | ਐੱਸ.ਐੱਚ.ਓ.ਸਦਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੜੇ ਗਏ ਨੌਜਵਾਨਾ ਨੂੰ ਨਾਮ ਪਤਾ ਪੁਛਿਆ 'ਤੇ ਤਿੰਨਾ ਨੌਜ਼ਵਾਨਾ ਨੇ ਅਪਣਾ ਨਾਮ ਜੋਗਰਾਜ ਸਿੰਘ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵੀਰ ਸਿੰਘ, ਰੱਜਤ ਉਰਫ ਜੱਜੀ ਪੁੱਤਰ ਸੁਰਜੀਤ ਸਿੰਘ ਦੱਸਿਆ ਇਹ ਤਿੰਨੇ ਨੌਜ਼ਵਾਨ ਨੇ ਪਤਾ ਪਿੰਡ ਫੋਲੜੀਵਾਲ ਥਾਣਾ ਸਦਰ ਜਲੰਧਰ ਜਮਸ਼ੇਰ ਦੱਸਿਆ | ਜਾਣਕਾਰੀ ਮੁਤਾਬਕ ਜਦੋ ਪੁਲਿਸ ਮੁਲਾਜ਼ਮਾ ਨੇ ਇਨ੍ਹਾਂ ਨੌਜ਼ਵਾਨਾ ਦੀ ਤਲਾਸ਼ੀ ਲਈ ਤੇ ਇਨ੍ਹਾ ਕੋਲੋਂ ਨਾਜਾਇਜ਼ ਦੋ ਪਿਸਟਲ ਦੇਸੀ, 2 ਰੌਦ ਜਿੰਦਾ 315 ਬੋਰ, 3 ਰੌਦ ਜਿੰਦਾ 32 ਬੋਰ ਤੇ 4 ਕਾਰਤੂਸ 12 ਬੋਰ ਬਰਾਮਦ ਕੀਤੇ | ਐੱਸ.ਐੱਚ.ਓ ਵਿਨੋਦ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਇਨ੍ਹਾ ਤਿੰਨਾ ਮੁਲਜ਼ਮਾ ਨੂੰ ਕਾਬੂ ਕਰਕੇ ਮੁਕਦਮਾ ਦਰਜ ਕਰ ਲਿਆ ਹੈ | ਮੁਲਜਮਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ | ਡੀ.ਐਸ. ਪੀ.ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜਮ ਜੋਗ ਰਾਜ ਸਿੰਘ ਵਿਰੁੱਧ ਪਹਿਲਾਂ ਵੀ 6 ਮੁੱਕਦਮੇ ਦਰਜ ਹਨ |
ਜਲੰਧਰ, 9 ਮਈ (ਐੱਮ. ਐੱਸ. ਲੋਹੀਆ)-ਕੁਝ ਦਿਨ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਆਕਸੀਜਨ ਕੰਸੈਂਟ੍ਰੈਟਰਜ਼ ਪ੍ਰਾਪਤ ਹੋਏ ਸਨ ਅਤੇ ਹੁਣ 20 ਹੋਰ ਆਕਸੀਜਨ ਕਨਸਨਟਰੇਟਰਜ਼ ਦੇ ਪਹੁੰਚ ਜਾਣ ਨਾਲ ਪ੍ਰਸ਼ਾਸਨ ਵਲੋਂ ਕੁੱਲ 30 ਆਕਸੀਜਨ ਕਨਸਨਟਰੇਟਰਜ਼ ਦੀ ਖ਼ਰੀਦ ਕੀਤੀ ਜਾ ...
ਜਲੰਧਰ, 9 ਮਈ (ਰਣਜੀਤ ਸਿੰਘ ਸੋਢੀ)-ਕੋਵਿਡ-19 ਮਹਾਂਮਾਰੀ ਦੇ ਕਾਰਨ ਰਾਜ ਵਿਚ ਲੱਗੇ ਕਰਫ਼ਿਊ ਦੇ ਕਾਰਨ ਲੋਕ ਬੇਹਾਲ ਨੇ ਪਰ ਪੰਜਾਬ ਸਰਕਾਰ ਨੇ ਗਰੀਬ ਲੋਕਾਂ ਨੂੰ ਰਾਹਤ ਦੇਣ ਲਈ ਹੁਣ ਤੱਕ ਕੋਈ ਠੋਸ ਕਦਮ ਨਈ ਚੁੱਕਿਆ | ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ...
ਜਲੰਧਰ, 9 ਮਈ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ 'ਚ ਮਕੈਨੀਕਲ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰ ਰਹੇ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਵਿਦਿਆਰਥੀ ਸਮ ਸੰਮਾਮ ਸਾਕਤੀ ਇਬਨ ਸਹਾਦਤ ਨੂੰ ਵਿਜ਼ਨਰੀ ਲੀਡਰ ਅਵਾਰਡ ਨਾਲ ਸਨਮਾਨਿਤ ਕੀਤਾ ...
ਜਲੰਧਰ, 9 ਮਈ (ਹਰਵਿੰਦਰ ਸਿੰਘ ਫੁੱਲ)-ਸ਼ਾਮ ਨੂੰ ਆਈ ਤੇਜ਼ ਹਨੇਰੀ ਅਤੇ ਬੰੂਦਾਂ ਬਾਦੀ ਨਾਲ ਮੌਸਮ ਸੁਹਾਵਣਾ ਹੋ ਗਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ | ਸ਼ਾਮ ਨੂੰ ਅਚਾਨਕ ਆਈ ਤੇਜ਼ ਹਨੇਰੀ ਅਤੇ ਬੱਦਲਵਾਈ ਕਰ ਕੇ ਦਿਨ ਵੇਲੇ ਹੀ ਹਨੇਰਾ ਛਾਅ ਜਾਣ ਨਾਲ ...
ਜਲੰਧਰ, 9 ਮਈ (ਸ਼ੈਲੀ)- ਜਲੰਧਰ ਦੇ ਗੜ੍ਹਾਂ ਦੇ ਸੜਕ ਮਹੱਲੇ ਵਿਖੇ ਬਚਿਆਂ ਤੋਂ ਹੋਏ ਝਗੜੇ ਦੇ ਰਾਜੀਨਾਮੇਂ ਦੌਰਾਨ ਦੋਹਾਂ ਧਿਰਾਂ ਵਿਚ ਕਿਸੇ ਗਲ ਨੂੰ ਲੈ ਕੇ ਫਿਰ ਵਿਵਾਦ ਹੋ ਗਿਆ | ਇਸ ਦੌਰਾਨ ਦੋਹਾਂ ਧਿਰਾਂ ਵਿਚ ਜੰਮ ਕੇ ਇੱਟਾ ਵਰਸਾਈਆਂ ਗਈਆਂ | ਝਗੜੇ ਦੌਰਾਨ ਦੋਹਾਂ ...
ਜਲੰਧਰ, 9 ਮਈ (ਸ਼ੈਲੀ)- ਸਨਿੱਚਰਵਾਰ ਰਾਤ ਮਾਡਲ ਹਾਊਸ ਦੀ ਰਹਿਣ ਵਾਲੀ ਇਕ ਮਹਿਲਾ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ ਸੀ | ਮਿ੍ਤਰਾ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਪਤੀ ਤੇ ਉਸ ਨੂੰ ਮਾਰਨ ਦੇ ਦੋਸ਼ ਲਗਾਏ ਸਨ | ਮਿ੍ਤਕਾ ਦੀ ਪਹਿਚਾਮ ਇੰਦੂ ਪਤਨੀ ਪਰਮਜੀਤ ਦੇ ਰੂਪ ਵਿਚ ...
ਜਲੰਧਰ, 9 ਮਈ (ਐੱਮ. ਐੱਸ. ਲੋਹੀਆ)- ਕੋਰੋਨਾ ਪ੍ਰਭਾਵਿਤ 37 ਸਾਲਾਂ ਵਿਅਕਤੀ ਸਮੇਤ ਜ਼ਿਲ੍ਹੇ 'ਚ ਅੱਜ 12 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮਿ੍ਤਕਾਂ ਦੀ ਗਿਣਤੀ 1178 ਹੋ ਗਈ ਹੈ | ਇਸ ਤੋਂ ਇਲਾਵਾ 683 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 49298 ਪਹੁੰਚ ਗਈ ...
ਜਲੰਧਰ, 9 ਮਈ (ਸ਼ਿਵ ਸ਼ਰਮਾ)-ਮੇਅਰ ਜਗਦੀਸ਼ ਰਾਜਾ ਨੇ ਤਾਂ ਉਂਜ ਨਿਗਮ ਦੇ ਅਲੱਗ-ਅਲੱਗ ਵਿਭਾਗਾਂ ਦੇ ਕੰਮ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ 15 ਤੋਂ ਜ਼ਿਆਦਾ ਐਡਹਾਕ ਕਮੇਟੀਆਂ ਦਾ ਗਠਨ ਕੀਤਾ ਸੀ ਪਰ ਕਮੇਟੀਆਂ ਦੇ ਗਠਨ ਤੋਂ ਬਾਅਦ ਵੀ ਹੁਣ ਦੇ ਕੰਮਕਾਜ ਵਿਚ ਦਖ਼ਲ ਅੰਦਾਜ਼ੀ ...
ਗੁਰਾਇਆ, 9 ਮਈ (ਬਲਵਿੰਦਰ ਸਿੰਘ)- ਸ਼੍ਰੀ ਹਨੂੰਮਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਆਰਤੀ ਸੋਬਤੀ ਦੀ ਅਗਵਾਈ ਹੇਠ 'ਮਾਂ ਦਿਵਸ' ਮਨਾਇਆ ਗਿਆ | ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਮਾਂ ਵਿਸ਼ੇ 'ਤੇ ਆਧਾਰਿਤ ਕਵਿਤਾਵਾਂ ਸੁਣਾਈਆਂ | ਉਨ੍ਹਾਂ ਬਹੁਤ ...
ਜਲੰਧਰ, 9 ਮਈ (ਸ਼ੈਲੀ)- ਜਲੰਧਰ ਦੇਹਾਤ ਦੇ ਐਸ.ਐਸ.ਪੀ. ਡਾ. ਸੰਦੀਪ ਗਰਗ ਦਾ ਬਤੌਰ ਐਸ.ਐਸ.ਪੀ. ਪਟਿਆਲਾ ਤਬਾਦਲਾ ਹੋ ਗਿਆ ਹੈ | ਉਨ੍ਹਾਂ ਦੀ ਜਗ੍ਹਾਂ 'ਤੇ ਆਈਪੀਐਸ ਅਧਿਕਾਰੀ ਨਵੀਂਨ ਸਿੰਗਲਾ ਜਲੰਧਰ ਦੇ ਐਸਐਸਪੀ ਲਗਾਏ ਗਏ ਹਨ | ਜਲੰਧਰ ਵਿਚ ਆਪਣੀ ਡਿਊਟੀ ਦੇ ਆਖਰੀ ਦਿਨ ...
ਜਲੰਧਰ, 9 ਮਈ (ਐੱਮ. ਐੱਸ. ਲੋਹੀਆ)-ਹਸਪਤਾਲਾਂ 'ਚ ਖੂਨ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਅੱਜ ਵਿਸ਼ਵ ਰੈੱਡ ਕਰਾਸ ਦਿਵਸ 'ਤੇ ਰੈੱਡ ਕਰਾਸ ਸੁਸਾਇਟੀ ਵਲੋਂ ਜਲੰਧਰ ਬਲੱਡ ਡੋਨੇਸ਼ਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਰੈੱਡ ਕਰਾਸ ਭਵਨ ਵਿਖੇ ਖ਼ੂਨਦਾਨ ਕੈਂਪ ...
ਜਲੰਧਰ ਛਾਉਣੀ, 9 ਮਈ (ਪਵਨ ਖਰਬੰਦਾ)-ਹਲਕਾ ਆਦਮਪੁਰ ਦੇ ਅਧੀਨ ਆਉਂਦੇ ਇਕ ਪਿੰਡ ਵਿਖੇ ਸਥਿਤ ਇਕ ਧਾਰਮਿਕ ਡੇਰੇ ਦੀ ਗੱਦੀ ਨੂੰ ਲੈ ਕੇ ਦੋ ਸੰਤ ਮਹਾਪੁਰਸ਼ਾਂ ਵਿਚ ਚੱਲ ਰਿਹਾ ਵਿਵਾਦ ਭਖਦਾ ਜਾ ਰਿਹਾ ਹੈ ਜਿਸ ਦੀ ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡਾਂ ਅਤੇ ਲਾਗਲੇ ...
ਜਲੰਧਰ, 9 ਮਈ (ਸ਼ਿਵ)- ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਈ ਹਦਾਇਤਾਂ ਦੇ ਚੁੱਕੇ ਹਨ ਪਰ ਦੂਜੇ ਪਾਸੇ ਅਗਲੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸੀਨੀਅਰ ...
ਜਲੰਧਰ, 9 ਮਈ (ਸ਼ਿਵ)- ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਈ ਹਦਾਇਤਾਂ ਦੇ ਚੁੱਕੇ ਹਨ ਪਰ ਦੂਜੇ ਪਾਸੇ ਅਗਲੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸੀਨੀਅਰ ...
ਜਲੰਧਰ, 9 ਮਈ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਕਰੋਨਾ ਮਹਾਂਮਾਰੀ ਤੋਂ ਨਿਜ਼ਾਤ ਪਾਉਣ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਜਾਣਕਾਰੀ ...
ਜਮਸ਼ੇਰ ਖ਼ਾਸ, 9 ਮਈ (ਅਵਤਾਰ ਤਾਰੀ)-ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਜਮਸ਼ੇਰ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਜਿਸ ਤਰ੍ਹਾਂ ਪਿਛਲੇ ਸਾਲ ਮਜ਼ਦੂਰ ਵਰਗ, ਟੈਕਸੀ ਅਤੇ ਆਟੋ ਚਾਲਕਾਂ ਦੀ ਕੋਰੋਨਾ ਕਾਲ 'ਚ ਆਰਥਿਕ ਮਦਦ ...
ਲਾਂਬੜਾ, 9 ਮਈ (ਪਰਮੀਤ ਗੁਪਤਾ)- ਜ਼ਿਲ੍ਹੇ ਵਿਚ ਲਾਗੂ ਰਾਤ ਦੇ ਕਰਫਿਊ ਦਰਮਿਆਨ ਪੁਲਿਸ ਪ੍ਰਸ਼ਾਸਨ ਨੂੰ ਟਿੱਚ ਜਾਣਦਿਆਂ ਹੋਇਆ ਪਿੰਡ ਗਾਖ਼ਲਾ ਦੇ ਕਾਂਗਰਸੀ ਸਰਪੰਚ ਵੱਲੋ ਪੰਚਾਇਤ ਮੈਂਬਰ ਦੇ ਘਰ 'ਤੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਗਿਆ | ਜਿਸ ਦੌਰਾਨ ਦੇਰ ਰਾਤ ਤੱਕ ...
ਜਲੰਧਰ, 9 ਮਈ (ਸ਼ਿਵ ਸ਼ਰਮਾ)-ਇਕ ਪਾਸੇ ਤਾਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਬੂਟੇ ਲਗਾਉਣ ਲਈ ਚਾਹੇ ਲੱਖਾਂ ਦੇ ਟੈਂਡਰ ਲਗਾਏ ਜਾ ਰਹੇ ਹਨ ਪਰ ਦੂਜੇ ਪਾਸੇ ਨਗਰ ਨਿਗਮ ਨੂੰ ਬਰਲਟਨ ਪਾਰਕ ਦੀ ਆਪਣੀ ਨਰਸਰੀ ਦੀ ਹਾਲਤ ਸੁਧਾਰ ਕਰਨ ਲਈ ਉੱਥੇ ਸੈਂਕੜੇ ਵੀ ਖ਼ਰਚਣ ਲਈ ...
ਜਲੰਧਰ, 9 ਮਈ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵਲ਼ੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਜਿਸ ਵਿਚ ਕਰਫ਼ਿਊ ਸਮੇਤ ਮਿੰਨੀ ਤਾਲਾਬੰਦੀ ਵੀ ਸ਼ਾਮਲ ਹੈ ਪਰ ਸ਼ਾਇਦ ਇਹ ਪਾਬੰਦੀਆਂ ਸ਼ਹਿਰ ਦੇ ਬੱਸ ਅੱਡੇ ...
ਜਲੰਧਰ, 9 ਮਈ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵਲ਼ੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਜਿਸ ਵਿਚ ਕਰਫ਼ਿਊ ਸਮੇਤ ਮਿੰਨੀ ਤਾਲਾਬੰਦੀ ਵੀ ਸ਼ਾਮਲ ਹੈ ਪਰ ਸ਼ਾਇਦ ਇਹ ਪਾਬੰਦੀਆਂ ਸ਼ਹਿਰ ਦੇ ਬੱਸ ਅੱਡੇ ...
ਜਲੰਧਰ, 9 ਮਈ (ਸ਼ਿਵ)- ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਬਿਜਲੀ ਦੇ ਸਮਾਨ ਵੇਚਣ ਵਾਲੇ ਕਾਰੋਬਾਰੀਆਂ ਤੋਂ ਇਲਾਵਾ ਦੂਜੇ ਕਾਰੋਬਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਚਾਹੇ ਹੁਣ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਤੈਅ ਸਮੇਂ ਲਈ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ...
ਜਲੰਧਰ, 9 ਮਈ (ਹਰਵਿੰਦਰ ਸਿੰਘ ਫੁੱਲ)-ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ ਸੁਰਿੰਦਰ ਸਿੰਘ ਨੇ ਜ਼ਿਲੇ੍ਹ ਦੇ ਸਮੂਹ ਬੀਜ, ਖਾਦ ਅਤੇ ਕੀੜੇ ਮਾਰ ਦਵਾਈਆਂ ਦੇ ਵਿਕੇ੍ਰਤਾਵਾਂ ਨੂੰ ਕਿਹਾ ਹੈ ਕਿ ਉਹ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਕਿਸਾਨਾਂ ਨੂੰ ਮਿਆਰੀ ਖੇਤੀ ਵਸਤਾਂ ...
ਜਲੰਧਰ, 9 ਮਈ (ਹਰਵਿੰਦਰ ਸਿੰਘ ਫੁੱਲ)-ਰਮਜ਼ਾਨ ਦਾ ਪਵਿੱਤਰ ਮਹੀਨਾ ਆਪਣੇ ਅੰਤਿਮ ਦੌਰ ਵਿਚ ਹੈ ਅਤੇ ਈਦ ਦੀ ਨਮਾਜ਼ ਦੀਆਂ ਤਿਆਰੀਆਂ ਅਰੰਭ ਹੋ ਚੁੱਕੀਆਂ ਹਨ ਪਰ ਇਸ ਵਾਲ ਮੁਸਲਿਮ ਸੰਗਠਨਾਂ ਨੇ ਪੰਜਾਬ ਵਿਚ ਐਲਾਨ ਕੀਤਾ ਹੈ ਕਿ ਇਸ ਵਾਰ ਈਦ ਦੀ ਨਮਾਜ਼ ਕੇਂਦਰ ਸਰਕਾਰ ...
ਮਲਸੀਆਂ, 9 ਮਈ (ਸੁਖਦੀਪ ਸਿੰਘ)- ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਰਾਮ ਮੂਰਤੀ, ਪਿ੍ੰਸੀਪਲ ਵੰਦਨਾ ਧਵਨ, ਵਾਈਸ ਪਿ੍ੰਸੀਪਲ ਸੰਦੀਪ ਕੌਰ ਅਤੇ ਐਡਮਿਨ ਹੈੱਡ ਤੇਜਪਾਲ ਸਿੰਘ ਦੀ ਅਗਵਾਈ 'ਚ ਵਰਚੂਅਲ 'ਮਦਰਸ-ਡੇ' ਮਨਾਇਆ ਗਿਆ | ਇਸ ਮੌਕੇ ...
ਜਲੰਧਰ, 9 ਮਈ (ਸ਼ੈਲੀ)- ਬੀਤੀ ਦੇਰ ਰਾਤ ਜਲੰਧਰ ਦੇ ਆਰਬਨ ਅਸਟੇਟ ਫੇਜ਼ 2 ਲਾਈਟਾਂ ਵਾਲੇ ਚੌਂਕ 'ਤੇ ਇਕ ਕਾਰ ਸਵਾਰ ਨੇ ਮੋਟਰਸਾਇਕਲ ਸਵਾਰ ਨੂੰ ਜਬਰਦਸਤ ਟੱਕਰ ਮਾਰ ਦਿੱਤੀ | ਇਸ ਦੌਰਾਨ ਮੋਟਰਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਈਐਸਆਈ ਹਸਪਤਾਲ ...
ਕਰਤਾਰਪੁਰ, 9 ਮਈ (ਭਜਨ ਸਿੰਘ)- ਮੁਫ਼ਤੀ ਏ ਆਜ਼ਮ ਪੰਜਾਬ ਮੁਫ਼ਤੀ ਇਰਤਿਕਾਉਲ ਹਸਨ ਨੇ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮੌਕੇ 'ਤੇ ਪੰਜਾਬ ਕਾਂਗਰਸ ਕਮੇਟੀ ਅਲਪਸੰਖਿਅਕ ਵਿਭਾਗ ਦੇ ਪ੍ਰਦੇਸ਼ ਜਨਰਲ ਸਕੱਤਰ ਅਖ਼ਤਰ ਸਲਮਾਨੀ ਦੇ ਨਿਵਾਸ ਸਥਾਨ ਉੱਤੇ ਪੱਤਰਕਾਰਾ ਨਾਲ ਗੱਲ ...
ਲੋਹੀਆਂ ਖਾਸ, 9 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੱਚਰਤਾ ਤੋਂ ਪਰ੍ਹੇ ਰਹਿਕੇ ਹਮੇਸ਼ਾਂ ਸੂਫ਼ੀਆਨਾ ਗਾਇਕੀ ਪੇਸ਼ ਕਰਦੀ ਆ ਰਹੀ ਗਾਇਕਾ ਸਜ਼ਦਾ ਬੇਗਮ ਨੂੰ ਹੁਣ ਬ੍ਰਦਰਜ਼ ਸਟੂਡੀਓ ਪ੍ਰੋਡਕਸ਼ਨ (ਰਜ਼ਿ) ਰਿਕਾਰਡ ਕਰਨ ਉਪਰੰਤ ਵੀਡੀਓ ਬਣਾ ਕੇ ਪੇਸ਼ ਕਰੇਗਾ | ਇਸ ਸਬੰਧੀ ...
ਮਲਸੀਆਂ, 9 ਮਈ (ਸੁਖਦੀਪ ਸਿੰਘ)- ਐਨ.ਐਚ.ਐੱਮ. ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੇ ਦੌਰਾਨ ਸੀ.ਐੱਚ.ਸੀ. ਸ਼ਾਹਕੋਟ ਵਿਖੇ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਵੱਲੋਂ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ...
ਜਲੰਧਰ, 9 ਮਈ (ਐੱਮ. ਐੱਸ. ਲੋਹੀਆ)- ਕੋਰੋਨਾ ਮਹਾਂਮਾਰੀ ਦੌਰਾਨ ਲਗਾਈ ਗਈ ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਦੇ ਕਮਿਸ਼ਨਰੇਟ ਪੁਲਿਸ ਵਲੋਂ ਚਾਲਾਨ ਕੱਟੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਕ੍ਰਾਈਮ ਗੁਰਮੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ...
ਜਲੰਧਰ, 9 ਮਈ (ਸ਼ਿਵ)- ਇਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਹਦਾਇਤਾਂ ਕਰਨ ਦਾ ਪਾਠ ਪੜ੍ਹਾ ਰਿਹਾ ਹੈ ਪਰ ਦੂਜੇ ਪਾਸੇ ਸਿਆਸੀ ਆਗੂ ਇਨ੍ਹਾਂ ਨਿਯਮਾਂ ਦੀ ਖੁੱਲ੍ਹ ਕੇ ਧੱਜੀਆਂ ਉਡਾਉਣ 'ਚ ਲੱਗੇ ਹੋਏ ਹਨ | ਰਾਮਾ ਮੰਡੀ ਦੇ ਅਧੀਨ ਪੈਂਦੇ ...
ਜਲੰਧਰ, 9 ਮਈ (ਸ਼ਿਵ)-ਇਕ ਪਾਸੇ ਤਾਂ ਸ਼ਹਿਰੀ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ ਤੇ ਦੂਜੇ ਪਾਸੇ ਤਾਂ ਕਈ ਜਗ੍ਹਾ ਕੂੜੇ ਦੇ ਡੰਪ ਪੱਕੇ ਬਣ ਜਾਣ ਕਾਰਨ ਲੋਕਾਂ ਨੂੰ ਅਲੱਗ ਤੌਰ 'ਤੇ ਬਿਮਾਰੀਆਂ ਦਾ ਡਰ ਵੀ ਸਤਾ ਰਿਹਾ ਹੈ | ਸ਼ਹਿਰ ਵਿਚ ਤਾਂ ਸੈਨੀਟੇਸ਼ਨ ਬਰਾਂਚ ਨੇ ਦਾਅਵਾ ...
ਜਲੰਧਰ, 9 ਮਈ (ਐੱਮ.ਐੱਸ. ਲੋਹੀਆ)-ਸਰਕਾਰ ਵਲੋਂ ਮੁਲਾਜ਼ਮਾਂ ਨੂੰ ਕੋਰੋਨਾ ਟੀਕਾਕਰਨ ਕਰਵਾਉਣ ਦੀ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਸਾਰੇ ਮੁਲਾਜ਼ਮ ਆਪਣੀਆਂ ਤਨਖਾਹਾਂ ਰੁੱਕ ਜਾਣ ਦੇ ਡਰ ਤੋਂ ਟੀਕਾਕਰਨ ਕਰਵਾਉਣ ਲਈ ਭੱਜ ਰਹੇ ਹਨ | ਇਸ ਦੇ ਨਤੀਜੇ ਵਜੋਂ ਸਿਵਲ ਹਸਪਤਾਲ ...
ਚੁਗਿੱਟੀ/ਜੰਡੂਸਿੰਘਾ, 9 ਮਈ (ਨਰਿੰਦਰ ਲਾਗੂ)-ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਬੋਲੀਨਾ ਵਿਖੇ ਚੱਲ ਰਹੇ ਲੋਕ ਭਲਾਈ ਦੇ ਕੰਮਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨੇ ਪਿੰਡ 'ਚ ਪਾਏ ਜਾ ਰਹੇ ਸੀਵਰੇਜ ਦੇ ਕਾਰਜ ਪ੍ਰਤੀ ਤਸੱਲੀ ਜ਼ਾਹਿਰ ਕੀਤੀ | ਇਸ ਦੇ ...
ਚੁਗਿੱਟੀ/ਜੰਡੂਸਿੰਘਾ, 9 ਮਈ (ਨਰਿੰਦਰ ਲਾਗੂ)-ਦਵਾਈਆਂ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਇਕ ਬੈਠਕ ਸਥਾਨਕ ਲੰਮਾ ਪਿੰਡ ਖੇਤਰ 'ਚ ਕੀਤੀ ਗਈ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਆਖਿਆ ਕਿ ...
ਲੋਹੀਆਂ ਖਾਸ, 9 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੱਚਰਤਾ ਤੋਂ ਪਰ੍ਹੇ ਰਹਿਕੇ ਹਮੇਸ਼ਾਂ ਸੂਫ਼ੀਆਨਾ ਗਾਇਕੀ ਪੇਸ਼ ਕਰਦੀ ਆ ਰਹੀ ਗਾਇਕਾ ਸਜ਼ਦਾ ਬੇਗਮ ਨੂੰ ਹੁਣ ਬ੍ਰਦਰਜ਼ ਸਟੂਡੀਓ ਪ੍ਰੋਡਕਸ਼ਨ (ਰਜ਼ਿ) ਰਿਕਾਰਡ ਕਰਨ ਉਪਰੰਤ ਵੀਡੀਓ ਬਣਾ ਕੇ ਪੇਸ਼ ਕਰੇਗਾ | ਇਸ ਸਬੰਧੀ ...
ਕਰਤਾਰਪੁਰ, 9 ਮਈ (ਭਜਨ ਸਿੰਘ)- ਮੁਫ਼ਤੀ ਏ ਆਜ਼ਮ ਪੰਜਾਬ ਮੁਫ਼ਤੀ ਇਰਤਿਕਾਉਲ ਹਸਨ ਨੇ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮੌਕੇ 'ਤੇ ਪੰਜਾਬ ਕਾਂਗਰਸ ਕਮੇਟੀ ਅਲਪਸੰਖਿਅਕ ਵਿਭਾਗ ਦੇ ਪ੍ਰਦੇਸ਼ ਜਨਰਲ ਸਕੱਤਰ ਅਖ਼ਤਰ ਸਲਮਾਨੀ ਦੇ ਨਿਵਾਸ ਸਥਾਨ ਉੱਤੇ ਪੱਤਰਕਾਰਾ ਨਾਲ ਗੱਲ ...
ਸ਼ਾਹਕੋਟ, 9 ਮਈ (ਸੁਖਦੀਪ ਸਿੰਘ)- ਸੀ.ਐੱਚ.ਸੀ. ਸ਼ਾਹਕੋਟ ਵਿਖੇ ਐੱਸ.ਐੱਮ.ਓ. ਡਾ. ਅਮਰਦੀਪ ਸਿੰਘ ਦੁੱਗਲ ਦੀ ਦੇਖ-ਰੇਖ ਹੇਠ ਕੋਰੋਨਾ ਵਾਇਰਸ ਤੋਂ ਬਚਾਅ ਲਈ ਚੱਲ ਰਹੀ ਟੀਕਾਕਰਨ ਮੁਹਿੰਮ ਦੌਰਾਨ ਬੀ.ਡੀ.ਪੀ.ਓ. ਸ਼ਾਹਕੋਟ ਮਲਕੀਤ ਸਿੰਘ ਸੰਧੂ ਸਮੇਤ ਪੰਚਾਇਤ ਅਫ਼ਸਰ ਰਾਮ ...
ਸ਼ਾਹਕੋਟ, 9 ਮਈ (ਬਾਂਸਲ, ਸਚਦੇਵਾ)- ਮਹਿੰਦਰ ਸਿੰਘ ਸੋਹਲ ਪੁੱਤਰ ਗੁਰਬਖਸ਼ ਸਿੰਘ ਸੋਹਲ ਯੂ.ਐਸ.ਏ. ਵਲੋਂ ਕਿਸਾਨ ਮੋਰਚੇ ਲਈ 50 ਹਜਾਰ ਰੁਪਏ ਭੇਂਟ ਕੀਤੇ ਗਏ ¢ ਇਹ ਰਕਮ ਚਰਨ ਸਿੰਘ ਪੁੱਤਰ ਸੁਰੰਜਣ ਸਿੰਘ ਅਤੇ ਗੁਰਦੇਵ ਕÏਰ ਮੈਂਬਰ ਪੰਚਾਇਤ ਰਾਹੀਂ ਕੁਲਜੀਤ ਸਿੰਘ ਹੁੰਦਲ ...
ਸ਼ਾਹਕੋਟ, 9 ਮਈ (ਬਾਂਸਲ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਿੰਡ ਕੋਹਾੜ ਕਲਾਂ ਦੇ ਸਾਬਕਾ ਸਰਪੰਚ ਸਵ. ਬਲਵੰਤ ਸਿੰਘ ਦਾ ਪਰਿਵਾਰ ਆਪਣੇ ਕਰੀਬੀ 10 ਪਰਿਵਾਰਾਂ ਸਮੇਤ ਕੁਲਦੀਪ ਸਿੰਘ ਸੋਢੀ ਸੀਨੀਅਰ ਕਾਂਗਰਸੀ ਆਗੂ ਦੀ ...
ਮਲਸੀਆਂ, 9 ਮਈ (ਸੁਖਦੀਪ ਸਿੰਘ)- ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਨਿਤ ਨਵੇਂ ਨਿਰਦੇਸ਼ ਜਾਰੀ ਕਰ ਰਹੀ ਹੈ, ਪਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਸਰਕਾਰ ਦੇ ਫ਼ੈਸਲਿਆਂ ਦੇ ਉਲਟ ਆਏ ਦਿਨ ਮਨਮਰਜ਼ੀ ਦੇ ਹੁਕਮ ਜਾਰੀ ਕਰਕੇ ਅਧਿਆਪਕਾਂ ਦੀਆਂ ...
ਮਲਸੀਆਂ, 9 ਮਈ (ਸੁਖਦੀਪ ਸਿੰਘ)- ਐਨ.ਐਚ.ਐੱਮ. ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੇ ਦੌਰਾਨ ਸੀ.ਐੱਚ.ਸੀ. ਸ਼ਾਹਕੋਟ ਵਿਖੇ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਵੱਲੋਂ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ...
ਸ਼ਾਹਕੋਟ, 9 ਮਈ (ਸੁਖਦੀਪ ਸਿੰਘ)- ਜਲ ਸਪਲਾਈ ਵਿਭਾਗ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਵਰਕਰਾਂ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ, ਜਿਸ ਵਿਚ ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ, ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ...
ਸ਼ਾਹਕੋਟ, 9 ਮਈ (ਸੁਖਦੀਪ ਸਿੰਘ)- 'ਮਮਤਾ ਬੈਨਰਜੀ ਦੀ ਜਿੱਤ ਨੇ ਲੋਕ ਵਿਰੋਧੀ ਤਾਕਤਾਂ ਨੂੰ ਕਰਾਰੀ ਸੱਟ ਮਾਰੀ ਹੈ' | ਇਹ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਜਲੰਧਰ ਦੇ ਸੰਸਦੀ ਹਲਕਾ ਇੰਚਾਰਜ ਸਵਰਨ ਸਿੰਘ ਕਲਿਆਣ ਨੇ ਪੰਜ ...
ਸ਼ਾਹਕੋਟ, 9 ਮਈ (ਸੁਖਦੀਪ ਸਿੰਘ)- ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਹਰੇਕ ਕੋਰੋਨਾ ਪਾਜ਼ੀਟਿਵ ਮਰੀਜ਼ ਨੂੰ ਕੋਰੋਨਾ ਫਤਿਹ ਕਿਟ ਮੁਹੱਈਆ ਕਰਵਾਈ ਜਾਂਦੀ ਹੈ, ਪਰ ਉਮੀਦ ਤੋਂ ਕਿਤੇ ...
ਸ਼ਾਹਕੋਟ, 9 ਮਈ (ਸੁਖਦੀਪ ਸਿੰਘ, ਬਾਂਸਲ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਸੰਦੀਪ ਕੁਮਾਰ ਗਰਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ.ਐੱਸ.ਪੀ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਦੀ ਅਗਵਾਈ ਅਤੇ ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ...
ਸ਼ਾਹਕੋਟ, 9 ਮਈ (ਸੁਖਦੀਪ ਸਿੰਘ, ਬਾਂਸਲ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਸੰਦੀਪ ਕੁਮਾਰ ਗਰਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ.ਐੱਸ.ਪੀ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਦੀ ਅਗਵਾਈ ਅਤੇ ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ...
ਸ਼ਾਹਕੋਟ, 9 ਮਈ (ਸੁਖਦੀਪ ਸਿੰਘ/ਬਾਂਸਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਤੇ ਸ਼ਹੀਦ ਸੰਦੀਪ ਕੁਮਾਰ ਜ਼ੋਨ ਦੇ ਪ੍ਰਧਾਨ ਨਿਰਮਲ ਢੰਡੋਵਾਲ ਦੀ ਅਗਵਾਈ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਰਕਾਰ ਦੀ ...
ਲੋਹੀਆਂ ਖਾਸ, 9 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਉਂਝ ਭਾਵੇਂ ਪੰਜਾਬ ਸਰਕਾਰ ਦੇ ਅੱਧੇ ਅਧੂਰੇ ਬੰਦ ਤੋਂ ਖਫ਼ਾ ਹੋਏ ਕੁੱਝ ਦੁਕਾਨਦਾਰਾਂ ਨੇ ਥਾਣਾ ਮੁਖੀ ਨੂੰ ਦੁਕਾਨਾਂ ਖੋਲ੍ਹਣ ਦੇ ਮੰਗ ਪੱਤਰ ਆਦਿ ਦਿੱਤੇ ਹੋਏ ਸਨ, ਪਰ ਲੋਹੀਆਂ ਇਲਾਕੇ ਦੀਆਂ ਵੱਖ ਵੱਖ ਕਿਸਾਨ ਅਤੇ ...
ਫਿਲੌਰ, 9 ਮਈ (ਸਤਿੰਦਰ ਸ਼ਰਮਾ)-ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰਸਿੰਘਪੁਰਾ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਸਥਾਨਕ ਸ਼ਹਿਰ ਵਿਚ ਰੋਸ ਮਾਰਚ ਕੀਤਾ | ਪ੍ਰਧਾਨ ਭਾਰਸਿੰਘਪੁਰਾ ਨੇ ...
ਮਹਿਤਪੁਰ, 9 ਮਈ (ਲਖਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਦੁਕਾਨਦਾਰਾਂ ਨੇ ...
ਕਰਤਾਰਪੁਰ, 9 ਮਈ ( ਭਜਨ ਸਿੰਘ)- ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨੀ ਅਤੇ ਖੇਤੀ ਕਾਰੋਬਾਰ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਨਿੱਤ ਦਿਨ ਨਵੇਂ ਫ਼ੈਸਲੇ ਕਿਸਾਨਾਂ ਅਤੇ ਖੇਤੀ ਕਾਰੋਬਾਰ ਦੇ ਖਿਲਾਫ਼ ਲਏ ਜਾ ਰਹੇ ਹਨ | ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ...
ਗੁਰਾਇਆ, 9 ਮਈ (ਬਲਵਿੰਦਰ ਸਿੰਘ)- ਸ਼੍ਰੀ ਹਨੂੰਮਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਆਰਤੀ ਸੋਬਤੀ ਦੀ ਅਗਵਾਈ ਹੇਠ 'ਮਾਂ ਦਿਵਸ' ਮਨਾਇਆ ਗਿਆ | ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਦੇ ਜਰੀਏ ਮਾਂ ਵਿਸ਼ੇ 'ਤੇ ਆਧਾਰਿਤ ਕਵਿਤਾਵਾਂ ਸੁਣਾਈਆਂ | ਉਨ੍ਹਾਂ ਬਹੁਤ ...
ਜਲੰਧਰ, 9 ਮਈ (ਐੱਮ. ਐੱਸ. ਲੋਹੀਆ)-ਕੁਝ ਦਿਨ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਆਕਸੀਜਨ ਕੰਸੈਂਟ੍ਰੈਟਰਜ਼ ਪ੍ਰਾਪਤ ਹੋਏ ਸਨ ਅਤੇ ਹੁਣ 20 ਹੋਰ ਆਕਸੀਜਨ ਕਨਸਨਟਰੇਟਰਜ਼ ਦੇ ਪਹੁੰਚ ਜਾਣ ਨਾਲ ਪ੍ਰਸ਼ਾਸਨ ਵਲੋਂ ਕੁੱਲ 30 ਆਕਸੀਜਨ ਕਨਸਨਟਰੇਟਰਜ਼ ਦੀ ਖ਼ਰੀਦ ਕੀਤੀ ਜਾ ...
ਜੰਡਿਆਲਾ ਮੰਜਕੀ, 9 ਮਈ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਸਮਰਾਏ ਦੇ ਮੰਦਰ ਬਾਬਾ ਬਾਲਕ ਨਾਥ ਵਿਚ ਅੱਜ ਬਾਬਾ ਠਾਕੁਰ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਦੇ ਲੋਕਾਂ ਨੂੰ ਸਹੂਲਤ ਲਈ ਐਂਬੂਲੈਂਸ ਭੇਂਟ ਕੀਤੀ ਸਹੂਲਤ | ਇਸ ਮੌਕੇ ਸਰਪੰਚ ਮਨਦੀਪ ਸਿੰਘ ...
ਡਰੋਲੀ ਕਲਾਂ, 9 ਮਈ (ਸੰਤੋਖ ਸਿੰਘ)- ਮੁੱਖ ਮੰਤਰੀ ਪੰਜਾਬ ਵਲੋਂ ਪਿੰਡ ਢੰਡੋਰ ਦੇ ਕੈਪਟਨ ਚੰਨਣ ਸਿੰਘ ਮੈਮੋਰੀਅਲ ਹਸਪਤਾਲ ਨੂੰ ਲੋੜੀਦਾਂ ਸਟਾਫ਼ ਅਤੇ ਹੋਰ ਸਹੂਲਤਾਂ ਦੇਣ ਲਈ ਪ੍ਰਮੁੱਖ ਸਕੱਤਰ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਨਿਰਦੇਸ਼ ਜਾਰੀ ਕੀਤੇ ਹਨ | ...
ਸ਼ਾਹਕੋਟ, 9 ਮਈ (ਬਾਂਸਲ)-ਮਾਤਾ ਸਾਹਿਬ ਕÏਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਵਲੋਂ ਮਾਂ ਦਿਵਸ ਦੇ ਸਬੰਧ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਆਨਲਾਇਨ ਮੁਕਾਬਲੇ ਕਰਵਾਏ ਗਏ ¢ ਇਨ੍ਹਾਂ ਮੁਕਾਬਲਿਆਂ ਵਿਚ ਨਰਸਰੀ ਤੋਂ 10+2 ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ¢ ...
ਭੋਗਪੁਰ, 9 ਮਈ (ਕਮਲਜੀਤ ਸਿੰਘ ਡੱਲੀ)- ਸਮੂਹ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਲਾਕਡਾਊਨ ਦੌਰਾਨ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦਾ ਹੁਕਮ ...
ਫਿਲੌਰ, 9 ਮਈ (ਸਤਿੰਦਰ ਸ਼ਰਮਾ)-ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ ਵਿਖੇ 15 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਕੀਰਤਨ ਅਤੇ ...
ਸ਼ਾਹਕੋਟ, 9 ਮਈ (ਸੁਖਦੀਪ ਸਿੰਘ)- ਸ਼ਾਹਕੋਟ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ.ਏ. ਸੋਨੂੰ ਕੰਗ ਦੀ ਅਗਵਾਈ 'ਚ ਹੋਈ | ਇਸ ਮੌਕੇ ਪੀ.ਏ. ਸੋਨੂੰ ਕੰਗ ਅਤੇ ਸਮਾਜ ਸੇਵਕ ਮਨਜੀਤ ਸਿੰਘ ਸੱਤਾ ਟਰਾਂਸਪੋਰਟਰ ਨੇ ...
ਲਾਂਬੜਾ, 9 ਮਈ (ਪਰਮੀਤ ਗੁਪਤਾ)- ਪੱਛਮ ਬੰਗਾਲ ਦੀਆਂ ਚੋਣਾਂ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਕਰਕੇ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜਿਸ ਤੋਂ ਸਬਕ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਕਾਲੇ ਖੇਤੀ ਕਾਨੂੰਨਾਂ ਨੂੰ ਤੁਰੰਤ ...
ਮੱਲ੍ਹੀਆ ਕਲਾਂ 9 ਮਈ (ਮਨਜੀਤ ਮਾਨ)-ਨਗਰ ਕੌਂਸਲ ਨਕੋਦਰ ਦੇ ਵਾਇਸ ਪ੍ਰਧਾਨ ਪਵਨ ਗਿੱਲ ਤੇ ਐਮ. ਸੀ ਰਾਮੇਸ਼ ਸੌਧੀ ਨੇ ਭਗਵਾਨ ਵਾਲਮੀਕਿ ਆਸ਼ਰਮ ਰਹੀਮ ਪੁਰ ਵਿਖੇ ਪਹੁੰਚ ਕੇ ਆਸ਼ਰਮ ਦੇ ਮੁੱਖ ਸੰਚਾਲਕ ਬਾਲਯੋਗੀ ਪ੍ਰਗਟ ਨਾਥ ਤੋਂ ਆਸ਼ੀਰਵਾਦ ਲਿਆ ਜਿੱਥੇ ਬਾਲਯੋਗੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX