ਸੁਲਤਾਨਪੁਰ ਲੋਧੀ, 9 ਮਈ (ਪੱਤਰ ਪ੍ਰੇਰਕਾਂ ਰਾਹੀਂ)-ਹਲਕਾ ਸੁਲਤਾਨਪੁਰ ਲੋਧੀ ਵਿਚ ਪੈਂਦੇ ਪਿੰਡ ਮੋਠਾਂਵਾਲ ਪਤੀ ਅੱਲ੍ਹਾ ਦਿੱਤਾ ਦੇ ਵਸਨੀਕ ਮਾਂ ਪੁੱਤ ਨੇ ਪੁਲਿਸ ਦੇ ਆਲਾ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ | ਅੱਲਾਦਿੱਤਾ ਦੇ ਵਸਨੀਕ ਪ੍ਰਭਜੀਤ ਸਿੰਘ ਅਤੇ ਉਸ ਦੀ ਮਾਤਾ ਪਰਮਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਉਨ੍ਹਾਂ ਦਾ ਝਗੜਾ ਗੁਆਂਢੀਆਂ ਨਾਲ ਹੋਇਆ ਸੀ | ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੀ ਉੱਚੀ ਪਹੁੰਚ ਹੋਣ ਕਾਰਨ ਸਾਡੇ ਵਲੋਂ ਪੁਲੀਸ ਨੂੰ ਦਿੱਤੀਆਂ ਲਿਖਤੀ ਸ਼ਿਕਾਇਤਾਂ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ | ਬੇਟੇ ਪ੍ਰਭਜੀਤ ਸਿੰਘ ਨੇ ਦੱਸਿਆ ਕਿ 9 ਅਪ੍ਰੈਲ ਨੂੰ ਸਾਡੇ ਗੁਆਂਢੀਆ, ਜਿਨ੍ਹਾਂ ਵਿਚ ਕੁਝ ਮਹਿਲਾਵਾਂ ਤੇ 6-7 ਵਿਅਕਤੀ ਵੀ ਸਨ, ਨੇ ਸਾਡੇ ਨਾਲ ਗਾਲੀ ਗਲੋਚ ਕੀਤਾ ਅਤੇ ਮਾਰਕੁੱਟ ਵੀ ਕੀਤੀ | ਉਨ੍ਹਾਂ ਕੋਲ ਤੇਜ਼ ਹਥਿਆਰ ਵੀ ਸਨ ਜਿਨ੍ਹਾਂ ਨੇ ਮੇਰੀ ਮਾਤਾ ਤੇ ਘਰ 'ਤੇ ਹਮਲਾ ਕਰ ਕੇ ਘਰ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ | ਪ੍ਰਭਜੀਤ ਸਿੰਘ ਨੇ ਦੱਸਿਆ ਕਿ ਹਮਲੇ ਵਿਚ ਉਸ ਦੀ ਮਾਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਜਾਂਦੇ ਹੋਏ ਉਹ ਸਾਡਾ ਮੋਬਾਈਲ ਵੀ ਖੋਹ ਕੇ ਲੈ ਗਏ | ਗੰਭੀਰ ਰੂਪ ਵਿਚ ਜ਼ਖ਼ਮੀ ਮਾਤਾ ਨੂੰ ਮੈਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਜਿੱਥੇ ਉਹ ਕਰੀਬ 15 ਦਿਨ ਜ਼ੇਰੇ ਇਲਾਜ ਰਹੇ ਪ੍ਰੰਤੂ ਇਸਦੇ ਬਾਵਜੂਦ ਵੀ ਕੋਈ ਪੁਲਿਸ ਅਧਿਕਾਰੀ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੁਣ ਐਸ.ਐਸ.ਪੀ. ਕਪੂਰਥਲਾ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਇਨਸਾਫ਼ ਦੀ ਮੰਗ ਕਰਦਿਆਂ ਉਕਤ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਚੌਕੀ ਇੰਚਾਰਜ ਮੋਠਾਂਵਾਲ ਏ.ਐਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਦੋਵੇਂ ਪਰਿਵਾਰਾਂ ਦਾ ਪਰਿਵਾਰਕ ਝਗੜੇ ਦਾ ਹੈ ਜਿਸ ਸਬੰਧੀ ਦੋਵਾਂ ਹੀ ਪਾਰਟੀਆਂ 'ਤੇ ਧਾਰਾ 323 ਤਹਿਤ ਕਰਾਸ ਪਰਚਾ ਦਰਜ ਹੋਇਆ ਸੀ | ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਮੋਬਾਈਲ ਦਾ ਝਗੜਾ ਰਹਿ ਗਿਆ ਹੈ ਜਿਸਦੀ ਉਕਤ ਔਰਤ ਮੰਗ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦੂਜੀ ਧਿਰ ਮੋਬਾਈਲ ਪੁਰਾਣਾ ਹੋਣ 'ਤੇ ਉਸ ਦੇ ਪੈਸੇ ਵੀ ਦੇਣ ਨੂੰ ਤਿਆਰ ਹਨ ਪ੍ਰੰਤੂ ਉਕਤ ਦੋਵੇਂ ਮਾਂ ਪੁੱਤਰ ਕਿਸੇ ਦੀ ਕੋਈ ਗੱਲ ਨਹੀਂ ਸੁਣ ਰਹੇ |
ਕਪੂਰਥਲਾ, 9 ਮਈ (ਅਮਰਜੀਤ ਸਿੰਘ ਸਡਾਨਾ)-ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਬਣਦੀ ਜਾ ਰਹੀ ਸਥਿਤੀ ਦਿਨੋਂ ਦਿਨ ਲੋਕਾਂ ਦੀਆਂ ਚਿੰਤਾਵਾਂ ਵਧਾ ਰਹੀ ਹੈ, ਪਰ ਜਿੱਥੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਜਨਤਾ ਦੀ ਬੇਸਮਝੀ ਦਰਸਾ ਰਿਹਾ ਹੈ ਉੱਥੇ ਸਿਹਤ ਵਿਭਾਗ ਵੀ ...
ਕਪੂਰਥਲਾ, 9 ਮਈ (ਸਡਾਨਾ)-ਕੋਵਿਡ ਮਹਾਂਮਾਰੀ ਦੇ ਟਾਕਰੇ ਲਈ ਪੰਜਾਬ ਸਰਕਾਰ ਵਲੋਂ 18 ਤੋਂ 44 ਸਾਲ ਦੇ ਉਸਾਰੀ ਕਾਮਿਆਂ ਤੇ ਇੰਜੀਨੀਅਰਿੰਗ ਕਾਮਿਆਂ ਲਈ ਵੈਕਸੀਨੇਸ਼ਨ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਜ਼ਿਲ੍ਹਾ ਕਪੂਰਥਲਾ ਅੰਦਰ 5 ਥਾਵਾਂ 'ਤੇ ਵੈਕਸੀਨੇਸ਼ਨ ਸਾਈਟਾਂ ...
ਕਪੂਰਥਲਾ, 9 ਮਈ (ਸਡਾਨਾ)-ਟਰਾਂਸਫਾਰਮਰ ਵਿਚੋਂ ਤੇਲ ਚੋਰੀ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਬ ਅਰਬਨ ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ...
ਕਪੂਰਥਲਾ, 9 ਮਈ (ਸਡਾਨਾ)-ਵਿਆਹੁਤਾ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਉਸਦੇ ਪਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਬਲਜੀਤ ਕੌਰ ਵਾਸੀ ਦਸਮੇਸ਼ ਕਲੋਨੀ ਨੇ ਦੱਸਿਆ ਕਿ ਉਸਦਾ ਵਿਆਹ ਨਰਿੰਦਰ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ ...
ਫਗਵਾੜਾ, 9 ਮਈ (ਹਰੀਪਾਲ ਸਿੰਘ)-ਸਥਾਨਕ ਡਾਕਖ਼ਾਨਾ ਰੋਡ 'ਤੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਇੱਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਰੀਚਾ ਤਨੇਜਾ ਪਤਨੀ ਜਤਿੰਦਰ ਕੁਮਾਰ ਵਾਸੀ ਰਤਨਪੁਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਕ ਕੰਪਨੀ ਵਿਚ ਕੰਮ ਕਰਦੀ ...
ਢਿਲਵਾਂ, 9 ਮਈ (ਸੁਖੀਜਾ, ਪ੍ਰਵੀਨ)-ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸੁਭਾਨਪੁਰ ਪੁਲਿਸ ਨੇ 5 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਪੀੜਤ ਲੜਕੀ ਵਾਸੀ ਡੋਗਰਾਂਵਾਲ ਨੇ ਦੱਸਿਆ ਕਿ ...
ਮੀਆਂਵਿੰਡ, 9 ਮਈ (ਗੁਰਪ੍ਰਤਾਪ ਸਿੰਘ ਸੰਧੂ)-ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਵਿਖੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਨਲਾਈਨ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ...
ਖਡੂਰ ਸਾਹਿਬ, 9 ਮਈ (ਰਸ਼ਪਾਲ ਸਿੰਘ ਕੁਲਾਰ)-ਦਾਣਾ ਮੰਡੀ ਖਡੂਰ ਸਾਹਿਬ ਵਿਚੋਂ ਕਣਕ ਦੀ ਚੁਕਾਈ ਨਾ ਹੋਣ ਕਰਕੇ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ | ਆੜ੍ਹਤੀਆਂ ਵਲੋਂ ਪਨਸਪ, ਮਾਰਕਫੈੱਡ ਤੇ ਐੱਫ.ਸੀ.ਆਈ. ਦੇ ਅਧਿਕਾਰੀਆਂ ਨੂੰ ਵਾਰ-ਵਾਰ ਚੁਕਾਈ ਸਬੰਧੀ ਬੇਨਤੀ ...
ਝਬਾਲ, 9 ਮਈ (ਸਰਬਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁੁਰਬ ਨੂੰ ਸਮਰਪਿਤ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਤੱਪ ਅਸਥਾਨ ਦਮਦਮਾ ਸਾਹਿਬ ਜੀ ਬਾਬਾ ਬੀਰ ਸਿੰਘ ਜੀ ਗੱਗੋਬੂਹਾ ਵਿਖੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ...
ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਫਤਿਆਬਾਦ ਵਿਖੇ ਅਜੋਕੇ ਹਾਲਾਤਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਪ੍ਰਮਬੀਰ ਸਿੰਘ ਪੰਮ ਸੰਧੂ ਤੇ ਸ਼੍ਰੋਮਣੀ ...
ਸ਼ਾਹਬਾਜ਼ਪੁਰ, 9 ਮਈ (ਪ੍ਰਦੀਪ ਬੇਗੇਪੁਰ)- ਸੀਨੀਅਰ ਅਕਾਲੀ ਆਗੂ ਮਿਲਖਾ ਸਿੰਘ ਤਤਲੇ ਦੇ ਪਿਤਾ ਜੋਗਿੰਦਰ ਸਿੰਘ ਭੰਗਾਲੀਆ ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ | ਇਸ ਦੁੱਖ ਦੀ ਘੜੀ ਵਿਚ ਮਿਲਖਾ ਸਿੰਘ ਤਤਲੇ, ਗੁਰਸੇਵਕ ਸਿੰਘ ਭੰਗਾਲੀਆ, ਬੂਰਾ ਸਿੰਘ ਭੰਗਾਲੀਆ, ...
ਮੀਆਂਵਿੰਡ, 9 ਮਈ (ਗੁਰਪ੍ਰਤਾਪ ਸਿੰਘ ਸੰਧੂ)-ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਯਤਨਾਂ ਸਦਕਾ ਜਲਦ ਹੀ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਆਕਸੀਜ਼ਨ ਪਲਾਂਟ ਲੱਗ ਰਿਹਾ ਹੈ | ਜਿਸ ਲਈ ਡਿੰਪਾ ਵਲੋਂ ਆਪਣੇ ਐੱਮ.ਪੀ. ਫੰਡ ਵਿਚੋਂ 50 ਲੱਖ ਦੀ ...
ਝਬਾਲ, 9 ਮਈ (ਸਰਬਜੀਤ ਸਿੰਘ)-ਝਬਾਲ ਖਾਮ ਵਿਖੇ ਸਰਪੰਚ ਨਰਿੰਦਰ ਪੱਪਾ ਝਬਾਲ ਦੀਆਂ ਧੀਆਂ ਨੇ ਮਾਂ ਦਿਵਸ ਮੌਕੇ ਅੱਜ ਪਰਿਵਾਰ ਸਮੇਤ ਇਕੱਤਰ ਹੋ ਕੇ ਮਾਂ ਦਿਵਸ ਮਨਾਇਆ ਤੇ ਕੇਕ ਕੱਟਿਆ | ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਟੀ ਤੋਂ ਐੱਮ.ਐੱਸ.ਸੀ. ਮੈਡਮ ਨੇਹਾ ਝਬਾਲ ਤੇ ...
ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਦੇ ਮੁਹੱਲਾ ਹਸਪਤਾਲ ਦੀ ਵਸਨੀਕ ਪਿਆਰ ਕੌਰ ਪਤਨੀ ਤਰਸੇਮ ਸਿੰਘ ਜੋ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਸੀ, ਦਾ ਦਿਹਾਂਤ ਹੋ ਜਾਣ 'ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਪਿਆਰ ਕੌਰ ਦੀ ...
ਖਡੂਰ ਸਾਹਿਬ, 9 ਮਈ (ਰਸ਼ਪਾਲ ਸਿੰਘ ਕੁਲਾਰ)¸ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਵੜਿੰਗ ਸੂਬਾ ਸਿੰਘ ਨੂੰ ਖਡੂਰ ਸਾਹਿਬ ਤੋਂ ਜਾਂਦੀ 4 ਕਿਲੋਮੀਟਰ ਦੀ ਲਿੰਕ ਸੜਕ ਜੋ ਲੰਮੇ ਸਮੇਂ ਤੋਂ ਟੋਇਆਂ ਦਾ ਸ਼ਿਕਾਰ ਹੋਣ ਕਾਰਨ ਖਾਨਾਪੂਰਤੀ ...
ਪੱਟੀ, 9 ਮਈ (ਬੋਨੀ ਕਾਲੇਕੇ, ਖਹਿਰਾ)-ਪੱਟੀ ਲਾਹੋਰ ਰੋਡ 'ਤੇ ਬਣੇ ਸ਼ਮਸ਼ਾਨ ਘਾਟ (ਸਵਰਗ ਆਸ਼ਰਮ ਟਰੱਸਟ) ਵਿਖੇ ਸਮਾਜ ਸੇਵੀਂ ਅਸ਼ਵਨੀ ਮਹਿਤਾ ਵਲੋਂ ਸਾਥੀਆਂ ਨਾਲ ਮਿਲਕੇ ਸਾਫ਼-ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਇਸ ਦੀ ਵਧੀਆਂ ਦਿੱਖ ...
ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਂ ਵਿਖੇ ਸਕੂਲ ਦੇ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਤਹਿਤ ਮਾਂ ਦਿਵਸ ਦੇ ਸਬੰਧ ਵਿਚ ਆਨਲਾਈਨ ਅਸੈਂਬਲੀ ਕੀਤੀ ਗਈ | ਇਸ ਮੌਕੇ ...
ਮੀਆਂਵਿੰਡ, 9 ਮਈ (ਗੁਰਪ੍ਰਤਾਪ ਸਿੰਘ ਸੰਧੂ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਆਪਣੇ ਨਿਵਾਸ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ...
ਝਬਾਲ, 9 ਮਈ (ਸਰਬਜੀਤ ਸਿੰਘ)-ਝਬਾਲ ਵਾਸੀ ਐਡਵੋਕੇਟ ਇਕਬਾਲ ਸਿੰਘ ਢਿੱਲੋਂ ਦੇ ਵੱਡੇ ਭਰਾ ਅਤੇ ਸੀ. ਆਗੂ ਬਾਰ ਐਸੋਸੀਏਸ਼ਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜੇ.ਐੱਸ. ਢਿੱਲੋਂ ਝਬਾਲ ਦੇ ਤਾਇਆ (ਸੈਕਟਰੀ ਗੁ. ਮਾਤਾ ਭਾਗ ਕੌਰ ਜੀ ਝਬਾਲ) ਪਰਮਿੰਦਰ ਸਿੰਘ ਲਾਲੀ ਝਬਾਲ ...
ਤਰਨ ਤਾਰਨ, 9 ਮਈ (ਲਾਲੀ ਕੈਰੋਂ)¸ਸਿੱਖਿਆ ਵਿਭਾਗ ਪੰਜਾਬ ਵਲੋਂ ਆਨ ਲਾਈਨ ਟਰਾਂਸਫਰ 2021-22 ਅਧੀਨ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਅਧਿਆਪਕਾਂ ਦੀਆਂ ਦੋ ਗੇੜਾਂ ਵਿਚ ਵੱਡੀ ਗਿਣਤੀ ਵਿਚ ਬਦਲੀਆਂ ਕੀਤੀਆਂ ਗਈਆਂ ਸਨ, ਬਦਲੀ ਕਰਵਾਉਣ ਵਾਲੇ ਅਧਿਆਪਕਾਂ ਅਤੇ ਉਨ੍ਹਾਂ ਦੇ ...
ਸਰਾਏ ਅਮਾਨਤ ਖਾਂ, 9 ਮਈ (ਨਰਿੰਦਰ ਸਿੰਘ ਦੋਦੇ)-ਪਿੰਡ ਕਸੇਲ ਉੱਘੇ ਕਾਂਗਰਸੀ ਆਗੂ ਨਗਿੰਦਰ ਕੁਮਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਸੂਰਜ ਕੁਮਾਰ ਤੇ ਮਾਤਾ ਰਧਾਇਕਾ ਦੀ ਅਚਾਨਕ ਸੰਖੇਪ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ | ਉਨ੍ਹਾਂ ਦੇ ...
ਪੱਟੀ, 9 ਮਈ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਦਿਹਾਤੀ ਮਜ਼ਦੂਰ ਸਭਾ ਦੀ ਬ੍ਰਾਂਚ ਲੋਹਕਾ ਦੀ ਮੀਟਿੰਗ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਖੇਤ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ...
ਕਪੂਰਥਲਾ, 9 ਮਈ (ਸਡਾਨਾ)-ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਸਿਵਲ ਸਰਜਨ ਦਫ਼ਤਰ ਮੂਹਰੇ ਰੋਸ ਵਿਖਾਵਾ ਕੀਤਾ ਗਿਆ, ਉਸਦੇ ਨਾਲ ਹੀ ਅੱਜ ਯੂਨੀਅਨ ਦੇ ਇਕ ਵਫ਼ਦ ਵਲੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ...
ਫਗਵਾੜਾ, 9 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਥਾਨਕ ਸਰਾਏ ਰੋਡ 'ਤੇ ਇਕ ਗ਼ਰੀਬ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰ ...
ਭੁਲੱਥ, 9 ਮਈ (ਮਨਜੀਤ ਸਿੰਘ ਰਤਨ)-ਸਰਕਾਰੀ ਕਾਲਜ ਭੁਲੱਥ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬੀ ਵਿਭਾਗ ਵਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵੈਬੀਨਾਰ ਕਰਵਾਇਆ ਗਿਆ | ਜਿਸ ਸੀ ਅਗਵਾਈ ਪਿ੍ੰਸੀਪਲ ਸੁਖਵਿੰਦਰ ...
ਸੁਲਤਾਨਪੁਰ ਲੋਧੀ, 9 ਮਈ (ਨਰੇਸ਼ ਹੈਪੀ, ਥਿੰਦ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੀਆਂ ਜ਼ੋਨ ਭਾਈ ਲਾਲੋ ਜੀ ਡੱਲਾ ਸਾਹਿਬ, ਮੀਰੀ ਪੀਰੀ ਜ਼ੋਨ ਗੁਰਸਰ ਸਾਹਿਬ ਉੱਚਾ, ਜ਼ੋਨ ਸੁਲਤਾਨਪੁਰ ਲੋਧੀ ਦੇ ਆਗੂਆਂ ਤੇ ਕਿਸਾਨਾਂ ਦੀਆਂ ਵਿਸ਼ੇਸ਼ ...
ਫਗਵਾੜਾ, 9 ਮਈ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕੋਰੋਨਾ ਪੀੜਤ ਮਰੀਜ਼ਾਂ ਅਤੇ ...
ਸੁਲਤਾਨਪੁਰ ਲੋਧੀ, 9 ਮਈ (ਥਿੰਦ, ਹੈਪੀ)-ਮਹਾਨ ਸ਼ਹੀਦ ਧੰਨ-ਧੰਨ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲਾ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਇਲਾਕਾ ਨਿਵਾਸੀ ...
ਸੁਲਤਾਨਪੁਰ ਲੋਧੀ, 9 ਮਈ (ਥਿੰਦ, ਹੈਪੀ)-ਮਹਾਨ ਸ਼ਹੀਦ ਧੰਨ-ਧੰਨ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲਾ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਇਲਾਕਾ ਨਿਵਾਸੀ ...
ਭੁਲੱਥ, 9 ਮਈ (ਮਨਜੀਤ ਸਿੰਘ ਰਤਨ)-ਲੈਕਚਰਾਰ ਲਖਵੀਰ ਸਿੰਘ ਦੀ ਸੇਵਾ ਮੁਕਤੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ ਵਿਖੇ ਪਿ੍ੰਸੀਪਲ ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਦੀ ਜੀਵਨੀ ...
ਢਿਲਵਾਂ, 9 ਮਈ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਹਫ਼ਤੇ ਦੇ ਅਖੀਰਲੇ ਦੋ ਦਿਨ ਸੂਬੇ ਵਿਚ ਮੁਕੰਮਲ ਬੰਦ ਦੀਆਂ ਲਾਗੂ ਕੀਤੀਆਂ ਹਦਾਇਤਾਂ ਤਹਿਤ ਜੀ.ਟੀ. ਰੋਡ ਢਿਲਵਾਂ ਸਮੇਤ ਆਸ-ਪਾਸ ਦੇ ਖੇਤਰਾਂ ...
ਨਡਾਲਾ, 9 ਮਈ (ਮਾਨ)-ਨਡਾਲਾ ਢਿਲਵਾਂ ਸੜਕ 'ਤੇ ਠੇਕੇ ਸਾਹਮਣੇ ਜੱਜੀ ਮਾਰਗ ਦੇ ਰੋਡੇ ਮੋੜ 'ਤੇ ਨਿੱਤ ਹਾਦਸੇ ਵਾਪਰ ਰਹੇ ਸਨ | ਕਾਫ਼ੀ ਸਮੇਂ ਤੋਂ ਇਸ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ | ਇਸ ਸਬੰਧੀ ਫੁਲਵਾੜੀ ਟੀਮ ਨਡਾਲਾ ਵਲੋਂ ਨਗਰ ਪੰਚਾਇਤ, ਨੰਬਰਦਾਰ ਦਲਜਿੰਦਰ ...
ਭੁਲੱਥ, 9 ਮਈ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵਲੋਂ ਟਿਊਬਵੈੱਲ ਤੋਂ ਪਲਾਸ ਨਾਲ ਵੱਡ ਕੇ ਚੋਰੀ ਕੀਤੀ ਗਈ ਤਾਰ ਸਮੇਤ ਦੋ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਸੁਖਪਾਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਤਲਵੰਡੀ ਨੇ ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿਚ ...
ਸੁਲਤਾਨਪੁਰ ਲੋਧੀ, 9 ਮਈ (ਥਿੰਦ, ਹੈਪੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਸੁਲਤਾਨਪੁਰ ਲੋਧੀ ਦੇ ਆਗੂ ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ ਨੂੰ ਉਦੋਂ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਸੱਸ ਨਰਿੰਦਰ ਕੌਰ ਪਤਨੀ ...
ਢਿਲਵਾਂ 9 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਲਾਕ ਡਾਊਨ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਸਬੰਧ ਵਿਚ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅੱਜ ਥਾਣਾ ਮੁਖੀ ਸਬ ਇੰਸਪੈਕਟਰ ...
ਢਿਲਵਾਂ, 9 ਮਈ (ਸੁਖੀਜਾ, ਪ੍ਰਵੀਨ)-ਦੇਸ਼ ਨੂੰ ਕੋਵਿਡ-19 ਮੁਕਤ ਬਣਾਉਣ ਲਈ ਭਾਰਤ ਸਰਕਾਰ ਦੇ ਸਿਹਤ ਵਿਭਾਗ ਵਲੋਂ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਗਈ ਹੈ | ਅੱਜ ਮੁੱਢਲਾ ਸਿਹਤ ਕੇਂਦਰ ਢਿਲਵਾਂ ਵਿਚ ਅੱਜ ਆਈ.ਪੀ.ਐਸ.ਏ.ਐਸ.ਪੀ. ਅਜੈ ਗਾਂਧੀ, ਬਲਦੇਵ ਸਿੰਘ ਰੀਡਰ, ਥਾਣਾ ਮੁਖੀ ...
ਕਾਲਾ ਸੰਘਿਆਂ, 9 ਮਈ (ਸੰਘਾ)-ਸਮੇਂ ਸਿਰ ਪਲਾਜ਼ਮਾਂ ਤੇ ਖ਼ੂਨਦਾਨ ਲੋੜਵੰਦਾਂ ਦੀ ਜਾਨ ਬਚਾਅ ਰਿਹਾ ਹੈ ਤੇ ਯੂਥ ਅਕਾਲੀ ਦਲ ਵਲੋਂ ਪਲਾਜ਼ਮਾ ਹੈਲਪ ਲਾਈਨ ਜਾਰੀ ਕਰਕੇ ਇਕ ਚੰਗਾ ਕਦਮ ਪੁੱਟਿਆ ਹੈ | ਇਹ ਪ੍ਰਗਟਾਵਾ ਯੂਥ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਮਨਵੀਰ ...
ਫਗਵਾੜਾ, 9 ਮਈ (ਤਰਨਜੀਤ ਸਿੰਘ ਕਿੰਨੜਾ)-ਐਸ.ਐਮ.ਓ. ਪਾਂਛਟਾ ਡਾ. ਮਨਜੀਤ ਕੁਮਾਰ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਸੈਂਪਲ ਲਏ ਗਏ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕੇ | ਇਸ ਮੁਹਿੰਮ ਤਹਿਤ ਅੱਜ ਲਵਲੀ ਪ੍ਰੋਫੈਸ਼ਨਲ ...
ਹੁਸੈਨਪੁਰ, 9 ਮਈ (ਸੋਢੀ)-ਸਰਕਾਰਾਂ ਵਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਪੰਜਾਬ ਭਰ ਵਿਚ ਟੁੱਟੀਆਂ ਸੜਕਾਂ ਬਣਾਉਣ ਦਾ ਤਹੱਈਆ ਕੀਤਾ ਹੋਇਆ ਪਰ ਪੀ. ਡਬਲਯੂ. ਡੀ. ਵਿਭਾਗ ਦੀ ਅਣਗਹਿਲੀ ਕਾਰਨ ਕੁਝ ਥਾਵਾਂ 'ਤੇ ਸਰਕਾਰਾਂ ਵਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਵੀ ਵਿਅਰਥ ਹੀ ...
ਖਲਵਾੜਾ, 9 ਮਈ (ਮਨਦੀਪ ਸਿੰਘ ਸੰਧੂ)-ਲੋਕਾਂ ਨੂੰ ਸੁੱਖ ਸਹੂਲਤਾਂ ਦੇਣ 'ਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਫੇਲ ਸਾਬਤ ਹੋਈਆਂ ਹਨ ਜਿਸਦੇ ਚੱਲਦਿਆਂ ਦੋਵਾਂ ਸਰਕਾਰਾਂ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ | ਇਹ ਪ੍ਰਗਟਾਵਾ ਜਥੇ. ਸਰੂਪ ਸਿੰਘ ਖਲਵਾੜਾ ਜਥੇਬੰਦਕ ...
ਫਗਵਾੜਾ, 9 ਮਈ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੇ ਨਜ਼ਦੀਕੀ ਪਿੰਡ ਅਕਾਲਗੜ੍ਹ ਦੇ ਸਾਬਕਾ ਸਰਪੰਚ ਦਸੋਂਧਾ ਸਿੰਘ (52) ਸੀਨੀਅਰ ਅਕਾਲੀ ਆਗੂ ਦੀ ਅਚਨਚੇਤ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਭਾਈ ਲਾਲ ਸਿੰਘ ਅਕਾਲਗੜ੍ਹ, ਸੀਨੀਅਰ ਅਕਾਲੀ ਆਗੂ ...
ਜਲੰਧਰ ਛਾਉਣੀ, 9 ਮਈ (ਪਵਨ ਖਰਬੰਦਾ)-ਹਲਕਾ ਆਦਮਪੁਰ ਦੇ ਅਧੀਨ ਆਉਂਦੇ ਇਕ ਪਿੰਡ ਵਿਖੇ ਸਥਿਤ ਇਕ ਧਾਰਮਿਕ ਡੇਰੇ ਦੀ ਗੱਦੀ ਨੂੰ ਲੈ ਕੇ ਦੋ ਸੰਤ ਮਹਾਪੁਰਸ਼ਾਂ ਵਿਚ ਚੱਲ ਰਿਹਾ ਵਿਵਾਦ ਭਖਦਾ ਜਾ ਰਿਹਾ ਹੈ ਜਿਸ ਦੀ ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡਾਂ ਅਤੇ ਲਾਗਲੇ ...
ਫਗਵਾੜਾ, 9 ਮਈ (ਤਰਨਜੀਤ ਸਿੰਘ ਕਿੰਨੜਾ)-ਸ਼ਹਿਰ 'ਚ ਵਧਦੇ ਕੋਰੋਨਾ ਕੇਸਾਂ ਦੇ ਬਾਵਜੂਦ ਕੋਰੋਨਾ ਤੋਂ ਬਚਾਅ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੋਈ ਪੁਖ਼ਤਾ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਕਰਕੇ ਬਿਮਾਰੀ ਦਾ ਫੈਲਾਅ ਲਗਾਤਾਰ ਵੱਧਦਾ ਜਾ ਰਿਹਾ ਹੈ | ਇਹ ਗੱਲ ਸੀਨੀਅਰ ...
ਸੁਲਤਾਨਪੁਰ ਲੋਧੀ, 9 ਮਈ (ਪ.ਪ. ਰਾਹੀਂ)-ਦਿਨੋਂ ਦਿਨ ਕੋਰੋਨਾ ਦੀ ਵਧ ਰਹੀ ਰਫ਼ਤਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਸਿੱਖਿਆ ਵਿਭਾਗ ਜਿੱਥੇ ਟਿੱਚ ਸਮਝਦਾ ਹੋਇਆ ਨਵੇਂ ਫ਼ੁਰਮਾਨ ਜਾਰੀ ਕਰ ਰਿਹਾ ਹੈ ਉੱਥੇ ਕੋਰੋਨਾ ਵਰਗੀ ਮਹਾਂਮਾਰੀ ਤੋਂ ...
ਸੁਲਤਾਨਪੁਰ ਲੋਧੀ, 9 ਮਈ (ਨਰੇਸ਼ ਹੈਪੀ, ਥਿੰਦ)-ਧੰਨ-ਧੰਨ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਮੈਨੇਜਰ ਭਾਈ ਰੇਸ਼ਮ ਸਿੰਘ ਦੀ ਦੇਖ-ਰੇਖ ਹੇਠ ਸ਼ੋ੍ਰਮਣੀ ਕਮੇਟੀ ਵਲੋਂ ...
ਫਗਵਾੜਾ, 9 ਮਈ (ਤਰਨਜੀਤ ਸਿੰਘ ਕਿੰਨੜਾ)-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਫਗਵਾੜਾ ਸਿਵਲ ਹਸਪਤਾਲ ਦਾ ਦੌਰਾ ਕਰਕੇ ਕੋਵਿਡ ਪੀੜ੍ਹਤਾਂ ਦੇ ਇਲਾਜ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਸਿਵਲ ਹਸਪਤਾਲ ਵਿਖੇ ਬਣਾਏ ਕੋਵਿਡ ਵਾਰਡ ਤੇ ਆਈਸੋਲੇਸ਼ਨ ...
ਸੁਲਤਾਨਪੁਰ ਲੋਧੀ, 9 ਮਈ (ਹੈਪੀ, ਥਿੰਦ)-ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਵਿਨੋਦ ਖਜੂਰੀਆ ਦੀ ਅਗਵਾਈ ਹੇਠ ਆਨਲਾਈਨ' ਮਦਰ ਡੇ' ਮਨਾਇਆ ਗਿਆ ਜਿਸ ਵਿਚ ਬੱਚਿਆਂ ਨੇ ਕਵਿਤਾਵਾਂ, ਕਾਰਡ ਕਰਾਫ਼ਟ ਆਦਿ ਬਣਾ ਕੇ ...
ਕਪੂਰਥਲਾ, 9 ਮਈ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਐਤਵਾਰ ਨੂੰ 144 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਕਾਰਨ ਦੋ ਔਰਤਾਂ ਸਮੇਤ 3 ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਦੌਰਾਨ ਮੌਤ ਹੋਈ ਹੈ | ਮਰਨ ਵਾਲਿਆਂ ਵਿਚ 78 ਸਾਲਾ ਔਰਤ ਵਾਸੀ ਨੂਰਪੁਰ ...
ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਕੋੋਰੋਨਾ ਪੀੜਤ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 14 ਹੋਰ ਨਵੇਂ ਵਿਅਕਤੀ ਦੇ ਪਾਜ਼ੀਟਿਵ ਆਏ ਹਨ | ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ 1,04,782 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ | ਇਹ ...
ਢਿਲਵਾਂ, 9 ਮਈ (ਸੁਖੀਜਾ, ਪ੍ਰਵੀਨ)-'ਕੋਰੋਨਾ ਵਾਇਰਸ ਤੋਂ ਬਚਣ ਲਈ ਅਤੇ ਰੋਜ਼ਾਨਾ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਇਹ ਪ੍ਰਗਟਾਵਾ ਅੱਜ ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਕਾਂਗਰਸ ...
ਕਪੂਰਥਲਾ, 9 ਮਈ (ਸਡਾਨਾ)-ਵਿਸ਼ਵ ਭਰ ਵਿਚ ਖ਼ਰਾਬ ਹੋ ਰਹੇ ਵਾਤਾਵਰਣ ਨਾਲ ਮਨੁੱਖ ਨੂੰ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਨੂੰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਗਾਉਣੇ ਚਾਹੀਦੇ ਹਨ | ਇਹ ਪ੍ਰਗਟਾਵਾ ਵਾਤਾਵਰਣ ਪ੍ਰੇਮੀ ...
ਕਪੂਰਥਲਾ, 9 ਮਈ (ਵਿ.ਪ੍ਰ.)-ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਵਲੋਂ ਮਾਂ ਦਿਵਸ ਸਬੰਧੀ ਆਨਲਾਈਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਨੂੰ ਸਮਰਪਿਤ ਹੁੰਦਿਆਂ ਬਣਾਏ ਗਏ ਸੁੰਦਰ ਕਾਰਡ ਤੇ ...
ਕਪੂਰਥਲਾ, 9 ਮਈ (ਸਡਾਨਾ)-ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੀਨੀਅਰ ਉੱਪ ਪ੍ਰਧਾਨ ਸ੍ਰੀ ਜਗਦੀਸ਼ ਕਟਾਰੀਆ, ਸੀਨੀਅਰ ਆਗੂ ਇੰਦਰਪਾਲ ਮਨਚੰਦਾ, ਬਲਵਿੰਦਰ ਭੰਡਾਰੀ ਤੇ ਯੂਥ ਆਗੂ ਸੰਦੀਪ ਕਸ਼ਯਪ ਨੇ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਚੱਲ ਰਹੇ ਬੇਹੱਦ ਭਿਆਨਕ ਦੌਰ ...
ਕਪੂਰਥਲਾ, 9 ਮਈ (ਸਡਾਨਾ)-ਥਾਣਾ ਕੋਤਵਾਲੀ ਮੁਖੀ ਹਰਪਾਲ ਸਿੰਘ ਦੀ ਅਗਵਾਈ ਹੇਠ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਨਾਕਾਬੰਦੀ ...
ਕਪੂਰਥਲਾ, 9 ਮਈ (ਸਡਾਨਾ)-ਰੇਲ ਕੋਚ ਫ਼ੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਮਦਰ ਡੇ ਦੇ ਮੌਕੇ 'ਤੇ ਪਿਆਰ ਅਤੇ ਸਨੇਹ ਦੇ ਰਿਸ਼ਤੇ ਦਾ ਜਸ਼ਨ ਮਨਾਉਣ ਲਈ ਵਿਦਿਆਰਥੀਆਂ ਦਰਮਿਆਨ ਕਈ ਸਰਗਰਮੀਆਂ ਆਨਲਾਈਨ ਕਰਵਾਈਆਂ ਗਈਆਂ | ਇਸ ਦੌਰਾਨ ਮਾਵਾਂ ...
ਫਗਵਾੜਾ, 9 ਮਈ (ਅਸ਼ੋਕ ਕੁਮਾਰ ਵਾਲੀਆ)-ਬੀਤੇ ਦਿਨੀਂ ਸਬਜ਼ੀ ਵੈਂਡਰ ਦੀ ਰੇਹੜੀ 'ਤੇ ਪਈ ਟੋਕਰੀ ਨੂੰ ਲੱਤ ਮਾਰਨ ਦੇ ਮਾਮਲੇ ਵਿਚ ਸਸਪੈਂਡ ਕੀਤੇ ਇੰਸਪੈਕਟਰ ਨਵਦੀਪ ਸਿੰਘ ਦੇ ਮਾਮਲੇ ਵਿਚ ਫਗਵਾੜਾ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੇ ਸਾਬਕਾ ਕੌਂਸਲਰਾਂ ਨੇ ਇਕ ਮੀਟਿੰਗ ...
ਪਾਂਸ਼ਟਾ, 9 ਮਈ (ਸਤਵੰਤ ਸਿੰਘ)-ਨਜ਼ਦੀਕੀ ਪਿੰਡ ਨਰੂੜ 'ਚ ਬਘਾਣਾ ਸੰਪਰਕ ਮਾਰਗ 'ਤੇ ਸੰਘਣੀ ਆਬਾਦੀ ਦੇ ਨਜ਼ਦੀਕ ਖੇਤਾਂ ਵਿਚ ਲੱਗੀ ਅੱਗ ਨੇ 80 ਤੋਂ ਵੱਧ ਖੇਤਾਂ 'ਚ ਖੜ੍ਹੀ ਕਣਕ ਦੀ ਨਾੜ ਨੂੰ ਸਾੜ ਕੇ ਸੁਆਹ ਕਰ ਦਿੱਤਾ | ਐੱਸ. ਆਈ. ਗੁਰਜੀਤ ਕੌਰ ਇੰਚਾਰਜ ਪੁਲਿਸ ਚੌਂਕੀ ...
ਫਗਵਾੜਾ, 9 ਮਈ (ਤਰਨਜੀਤ ਸਿੰਘ ਕਿੰਨੜਾ)ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪਿੰਡ ਸਾਹਨੀ ਵਿਖੇ ਪ੍ਰਵਾਸੀ ਭਾਰਤੀਆਂ ਤੇ ਪ੍ਰਦੀਪ ਸਿੰਘ ਪਾਗਲੀ, ਬੀਬੀ ਰਜਵਿੰਦਰ ਕੌਰ ਦੇ ਸਮੂਹ ਪਰਿਵਾਰ ਵਲੋਂ ਆਪਣੀ ਭਾਣਜੀ ਗੁਰਬਾਣੀ ਕੌਰ (5 ਸਾਲ) ਦੀ ਯਾਦ ਵਿਚ ਆਸ਼ਰਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX