ਤਾਜਾ ਖ਼ਬਰਾਂ


ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
. . .  16 minutes ago
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
ਕਰਜ਼ੇ ਤੋਂ ਤੰਗ ਪਤੀ-ਪਤਨੀ ਨੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ
. . .  19 minutes ago
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਬਖੋਰਾ ਕਲਾਂ ਵਿਖੇ ਕਰਜ਼ੇ ਅਤੇ ਗਰੀਬੀ ਤੋਂ ਤੰਗ ਆ ਕੇ ਮਜ਼ਦੂਰ ਪਤੀ-ਪਤਨੀ ਨੇ ਇਕੱਠਿਆਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ 2 ਨਾਬਾਲਗ ਬੱਚੇ ਛੱਡੇ ਗਏ ਹਨ। ਮ੍ਰਿਤਕ ਦੀ ਪਛਾਣ ਕਾਲਾ...
ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਲਈ ਭਾਈ ਮੰਡ ਤੇ ਹੋਰ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਕੀਤੀ ਨਿੰਦਾ
. . .  29 minutes ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਸਿੱਖ ਆਗੂਆਂ ਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਅਤੇ ਉਨ੍ਹਾਂ ’ਤੇ ਐਨ. ਐਸ. ਏ. ਵਰਗੀਆਂ ਧਾਰਾਵਾਂ ਲਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ...
ਸ਼ਹਿਰ ਦੇ ਬਾਹਰਵਾਰ ਦਰਜਨ ਦੇ ਕਰੀਬ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
. . .  46 minutes ago
ਮਾਹਿਲਪੁਰ, 23 ਮਾਰਚ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਮਾਹਿਲਪੁਰ –ਚੰਡੀਗੜ੍ਹ ਰੋਡ ’ਤੇ ਇਕ ਪੈਟਰੋਲ ਪੰਪ ਅਤੇ ਪੁੱਲ ਦੇ ਦੋਵੇਂ ਪਾਸੇ ਦਰਜਨ ਵੱਧ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ। ਪੁਲਿਸ ਕਰਮਚਾਰੀਆਂ......
ਹਰਿਆਣਾ ਦੇ ਸ਼ਾਹਾਬਾਦ ’ਚ ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਵਾਲੀ ਔਰਤ ਕਾਬੂ: ਪੁਲਿਸ
. . .  24 minutes ago
ਸ਼ਾਹਬਾਦ ਮਾਰਕੰਡਾ, 23 ਮਾਰਚ (ਵਿਜੇ ਕੁਮਾਰ)- ਪੁਲਿਸ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਪੁਲਿਸ ਵਲੋਂ ਇਸ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਅੰਮ੍ਰਿਤਪਾਲ ਸਿੰਘ 19, 20 ਅਤੇ 21 ਮਾਰਚ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜ ਦੇ ਕੁਰੂਕਸ਼ੇਤਰ....
ਅੰਮ੍ਰਿਤਪਾਲ ਦਾ ਗੰਨਮੈਨ ਤਜਿੰਦਰ ਸਿੰਘ ਗਿੱਲ ਗਿ੍ਫ਼ਤਾਰ- ਡੀ.ਐਸ.ਪੀ.
. . .  about 1 hour ago
ਖੰਨਾ, 23 ਮਾਰਚ- ਇੱਥੋਂ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਜਿਸ ਦੀ ਪਛਾਣ ਤਜਿੰਦਰ ਸਿੰਘ ਗਿੱਲ ਵਜੋਂ ਹੋਈ ਹੈ, ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਹ ਅੰਮ੍ਰਿਤਪਾਲ ਸਿੰਘ ਕੋਲ ਗੰਨਮੈਨ ਵਜੋਂ ਕੰਮ ਕਰਦਾ ਸੀ। ਸੋਸ਼ਲ ਮੀਡੀਆ ’ਤੇ ਉਸ ਦੀਆਂ ਹਥਿਆਰਾਂ ਨਾਲ ਲੈਸ ਕਈ ਤਸਵੀਰਾਂ ਦੇਖੀਆਂ.....
ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 23 ਮਾਰਚ- ਅਡਾਨੀ ਮਾਮਲੇ ਦੀ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ...
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
. . .  about 2 hours ago
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਅੰਮ੍ਰਿਤਪਾਲ ਦੇ ਸਾਥੀ ਦੋ ਦਿਨਾਂ ਪੁਲਿਸ ਰਿਮਾਂਡ ’ਤੇ
. . .  about 2 hours ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਦਾਲਤ ਵਲੋਂ ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਸਾਮ: ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਦੇ ਸਾਥੀ 24 ਘੰਟੇ ਨਿਗਰਾਨੀ ਹੇਠ- ਜੇਲ੍ਹ ਅਧਿਕਾਰੀ
. . .  about 2 hours ago
ਡਿਬਰੂਗੜ੍ਹ (ਅਸਾਮ), 23 ਮਾਰਚ- ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿਚ ਬੰਦ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਚਾਚਾ ਸਮੇਤ ਸੱਤ ਸਾਥੀਆਂ ਨੂੰ ਸੀ.ਸੀ.ਟੀ.ਵੀ. ਦੀ 24 ਘੰਟੇ ਨਿਗਰਾਨੀ ਹੇਠ ਵੱਖ-ਵੱਖ ਕੋਠੜੀਆਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ....
ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਭਾਰਤ ਦੌਰੇ ’ਤੇ
. . .  about 2 hours ago
ਵਾਸ਼ਿੰਗਟਨ, 23 ਮਾਰਚ- ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਦਿੱਲੀ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ ਦੀਆਂ....
ਆਂਧਰਾ ਪ੍ਰਦੇਸ਼: ਇਮਾਰਤ ਡਿੱਗਣ ਨਾਲ 3 ਲੋਕਾਂ ਦੀ ਮੌਤ
. . .  about 2 hours ago
ਅਮਰਾਵਤੀ, 23 ਮਾਰਚ- ਵਿਸ਼ਾਖ਼ਾਪਟਨਮ ਦੇ ਕਲੈਕਟਰੇਟ ਨੇੜੇ ਰਾਮਜੋਗੀ ਪੇਟਾ ਵਿਚ ਬੀਤੀ ਰਾਤ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਪ੍ਰਸ਼ਾਸ਼ਨ ਵਲੋਂ ਖ਼ੋਜ ਅਤੇ...
ਭਾਜਪਾ ਨੇ ਖ਼ੂਨਦਾਨ ਕੈਂਪ ਲਗਾ ਮਨਾਇਆ ਸ਼ਹੀਦੀ ਦਿਹਾੜਾ
. . .  about 2 hours ago
ਅੰਮ੍ਰਿਤਸਰ, 23 ਮਾਰਚ (ਹਰਮਿੰਦਰ ਸਿੰਘ)- ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਭਾਜਪਾ ਵਲੋਂ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਕੀਤਾ ਗਿਆ। ਇਸ ਮੌਕੇ ਰਾਜਿੰਦਰ ਮੋਹਨ ਸਿੰਘ ਛੀਨਾ, ਡਾ. ਰਾਜ ਕੁਮਾਰ ਵੇਰਕਾ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਜਨਾਲਾ ਵਿਚ ਦਰਜ ਮੁਕੱਦਮਿਆਂ ਸੰਬੰਧੀ ਅਦਾਲਤ ’ਚ ਪੇਸ਼ੀ
. . .  about 2 hours ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਨੂੰ ਅੱਜ ਅਜਨਾਲਾ ਵਿਚ ਦਰਜ ਮੁੱਕਦਮਾ ਨੰਬਰ 29 ਤੇ 39 ਸੰਬੰਧੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁੜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ.....
ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਭਰੀ ਪੰਜ-ਪੰਜ ਲੱਖ ਰੁਪਏ ਦੀ ਜ਼ਮਾਨਤ
. . .  about 3 hours ago
ਫਰੀਦਕੋਟ, 23 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਤਤਕਾਲੀ ਐਸ.ਐਸ.ਪੀ. ਸੁਖਮੰਦਰ ਸਿੰਘ ਮਾਨ ਫਰੀਦਕੋਟ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਪਹੁੰਚੇ। ਅਦਾਲਤ ਵਲੋ ਤਿੰਨਾਂ ਦੇ....
ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਿਚ ਕੀਤਾ ਗਿਆ ਪੇਸ਼
. . .  about 3 hours ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਅਜਨਾਲਾ)- ਅੰਮ੍ਰਿਤਪਾਲ ਸਿੰਘ ਦੇ 10 ਸਾਥੀਆਂ ਨੂੰ ਸਖ਼ਤ ਸੁਰੱਖ਼ਿਆ ਪ੍ਰਬੰਧਾਂ ਹੇਠ....
ਮੇਰਾ ਭਰਾ ਕਦੇ ਡਰਿਆ ਨਹੀਂ- ਪ੍ਰਿਅੰਕਾ ਗਾਂਧੀ
. . .  about 3 hours ago
ਨਵੀਂ ਦਿੱਲੀ, 23 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਵਲੋਂ ਕੀਤੀ ਮੋਦੀ ਸਰਨੇਮ ਟਿੱਪਣੀ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਭਰਾ...
ਕੋਟਕਪੂਰਾ ਗੋਲੀ ਕਾਂਡ ਮਾਮਲਾ: ਕੇਸ ਸਿਆਸਤ ਤੋਂ ਪ੍ਰਭਾਵਿਤ- ਸੁਖਬੀਰ ਸਿੰਘ ਬਾਦਲ
. . .  about 3 hours ago
ਫ਼ਰੀਦਕੋਟ, 23 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ 12:30 ਵਜੇ ਫ਼ਰੀਦਕੋਟ ਅਦਾਲਤ ਵਿਚ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਪੇਸ਼ ਹੋਏ। ਪੇਸ਼ੀ....
ਮੇਰਾ ਧਰਮ ਸੱਚ ਤੇ ਅਹਿੰਸਾ ’ਤੇ ਆਧਾਰਤ- ਰਾਹੁਲ ਗਾਂਧੀ
. . .  about 3 hours ago
ਨਵੀਂ ਦਿੱਲੀ, 23 ਮਾਰਚ- ਕਥਿਤ ‘ਮੋਦੀ ਸਰਨੇਮ’ ਟਿੱਪਣੀ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਮੇਰਾ ਧਰਮ ਸੱਚ ਅਤੇ ਅਹਿੰਸਾ...
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ’ਤੇ ਦਰਜ ਝੂਠੇ ਕੇਸ ਸਾਬਤ ਨਹੀਂ ਹੋਣਗੇ- ਬਿਕਰਮ ਸਿੰਘ ਮਜੀਠੀਆ
. . .  about 3 hours ago
ਫਰੀਦਕੋਟ, 23 ਮਾਰਚ- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅੱਜ ਇੱਥੇ ਹੋਣ ਵਾਲੀ ਪੇਸ਼ੀ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਕਈ ਅਕਾਲੀ ਆਗੂ ਅਦਾਲਤ ਪਹੁੰਚੇ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਭਾਵੇਂ ਸਰਕਾਰ ਝੂਠੇ ਕੇਸ....
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਹੁੰਚੇ ਅਦਾਲਤ
. . .  about 4 hours ago
ਫਰੀਦਕੋਟ, 23 ਮਾਰਚ (ਜਸਵੰਤ ਪੁਰਾਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਫਰੀਦਕੋਟ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਪਹੁੰਚ ਚੁੱਕੇ ਹਨ ਅਤੇ ਮਾਣਯੋਗ...
ਪੁਲਿਸ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲੈ ਕੇ ਅਜਨਾਲਾ ਕੋਰਟ ਪਹੁੰਚੀ
. . .  about 4 hours ago
ਪੁਲਿਸ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲੈ ਕੇ ਅਜਨਾਲਾ ਕੋਰਟ ਪਹੁੰਚੀ
ਅਜਨਾਲਾ ਅਦਾਲਤ ਵਿਚ ਹੋਵੇਗੀ ਅੰਮ੍ਰਿਤਪਾਲ ਦੇ ਸਾਥੀਆਂ ਦੀ ਪੇਸ਼ੀ
. . .  about 4 hours ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਅਜਨਾਲਾ)- ਕੁਝ ਸਮੇਂ ਬਾਅਦ ਅਜਨਾਲਾ ਦੀ ਅਦਾਲਤ ਵਿਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਹੋਵੇਗੀ, ਜਿਸ ਦੇ ਮੱਦੇਨਜ਼ਰ ਪੁਲਿਸ ਵਲੋਂ...
ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਇੰਟਰਨੈੱਟ ਬੈਨ ਵਧਿਆ
. . .  about 3 hours ago
ਚੰਡੀਗੜ੍ਹ, 23 ਮਾਰਚ- ਪੰਜਾਬ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਇੰਟਰਨੈੱਟ ’ਤੇ ਪਾਬੰਦੀ ਕੱਲ੍ਹ ਤੱਕ ਲਈ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਅਜਨਾਲਾ ਅਤੇ ਮੋਗਾ ਤੋਂ ਇਲਾਵਾ ਸਮੂਹ...
ਲੋਕਤੰਤਰ ਵਿਚ ਸਾਨੂੰ ਵਿਰੋਧ ਕਰਨ ਦਾ ਹੱਕ- ਕਾਂਗਰਸ ਪ੍ਰਧਾਨ
. . .  about 4 hours ago
ਨਵੀਂ ਦਿੱਲੀ, 23 ਮਾਰਚ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅਡਾਨੀ ਗਰੁੱਪ ਮਾਮਲੇ ਦੀ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੱਢਿਆ। ਇਸ ਮੌਕੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਵਿਚ ਸਾਨੂੰ ਵਿਰੋਧ ਕਰਨ ਦਾ ਹੱਕ ਹੈ ਅਤੇ ਲੋਕਾਂ ਨੂੰ ਸੱਚ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553

ਅੰਮ੍ਰਿਤਸਰ / ਦਿਹਾਤੀ

-ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ-

ਵੈਕਸੀਨ ਦੀ ਘਾਟ ਕਾਰਨ ਅਜਨਾਲਾ 'ਚ ਅੱਜ 18 ਤੋਂ 44 ਸਾਲ ਉਮਰ ਦੇ ਵਿਅਕਤੀਆਂ ਨੂੰ ਨਹੀਂ ਲੱਗ ਸਕੀ ਕੋਰੋਨਾ ਵੈਕਸੀਨ

ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅੱਜ ਤੋਂ 18 ਤੋਂ 44 ਸਾਲ ਤੱਕ ਉਮਰ ਦੇ ਵਿਅਕਤੀਆਂ ਨੂੰ ਪੂਰੇ ਪੰਜਾਬ 'ਚ ਕੋਰੋਨਾ ਵੈਕਸੀਨ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ ਪਰ ਸਰਹੱਦੀ ਖੇਤਰ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਅਜਨਾਲਾ 'ਚ ਵੈਕਸੀਨ ਦੀ ਘਾਟ ਕਰਨ ਇਸ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦਾ ਟੀਕਾ ਨਹੀਂ ਲੱਗ ਸਕਿਆ | ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਲਈ ਸਿਵਲ ਹਸਪਤਾਲ ਅਜਨਾਲਾ 'ਚ ਪੁੱਜੀ ਜਸਮੀਤ ਕੌਰ ਨੇ ਦੱਸਿਆ ਕਿ ਉਸਨੂੰ ਪਤਾ ਲੱਗਾ ਸੀ ਕਿ ਅੱਜ ਤੋਂ 18 ਤੋਂ 44 ਸਾਲ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦਾ ਟੀਕਾ ਲੱਗ ਸਕੇਗਾ ਪਰ ਇੱਥੇ ਆ ਕੇ ਜਦ ਸਬੰਧਤ ਸਟਾਫ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਜਵਾਬ ਮਿਲਿਆ ਕਿ ਲੋੜੀਂਦੀ ਮਾਤਰਾ 'ਚ ਵੈਕਸੀਨ ਨਾ ਹੋਣ ਕਾਰਨ ਅੱਜ ਤੁਹਾਨੂੰ ਟੀਕਾ ਨਹੀਂ ਲੱਗ ਸਕਦਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਵੈਕਸੀਨ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਫਿਰ ਹੀ ਸਾਡੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰਨ ਚਾਹੀਦੀ ਤਾਂ ਜੋ ਕੋਰੋਨਾ ਦੇ ਇਸ ਭਿਆਨਕ ਦੌਰ ਦੌਰਾਨ ਲੋਕ ਹਸਪਤਾਲਾਂ 'ਚ ਖੱਜਲ ਖੁਆਰ ਨਾ ਹੋਣ | ਉਧਰ ਜਦ ਇਸ ਐਸ. ਐਮ. ਓ. ਅਜਨਾਲਾ ਡਾ: ਓਮ ਪ੍ਰਕਾਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮਿ੍ਤਸਰ 'ਚ 18 ਤੋਂ 44 ਸਾਲ ਉਮਰ ਤੱਕ ਦੇ ਵਿਅਕਤੀਆਂ ਨੂੰ ਕੋਰੋਨਾ ਦਾ ਟੀਕਾਕਰਨ ਲਈ 10 ਕੇਂਦਰ ਬਣਾਏ ਗਏ ਹਨ ਤੇ ਸਿਵਲ ਹਸਪਤਾਲ 'ਚ ਅੱਜ ਇਸ ਦੀ ਸ਼ੁਰੂਆਤ ਨਹੀਂ ਕੀਤੀ ਜਾ ਸਕੀ | ਉਨ੍ਹਾਂ ਦੱਸਿਆ ਕਿ ਅੱਜ ਕੇਵਲ 45 ਸਾਲ ਤੋਂ ਉੱਪਰ ਉਮਰ ਦੇ ਉਨ੍ਹਾਂ ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਪਹਿਲਾਂ ਟੀਕਾ ਲਗਵਾਇਆ ਸੀ ਤੇ ਹੁਣ ਉਨ੍ਹਾਂ ਨੂੰ ਦੂਸਰੀ ਡੋਜ਼ ਲੱਗਣੀ ਸੀ | ਭਾਵੇਂ ਕਿ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਨਾ ਲੱਗਣ ਦਾ ਕਾਰਨ ਡਾ: ਓਮ ਪ੍ਰਕਾਸ਼ ਵਲੋਂ ਜ਼ਿਲ੍ਹੇ 'ਚ 10 ਸੈਂਟਰ ਬਣਾਉਣਾ ਦੱਸਿਆ ਗਿਆ ਹੈ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਸਿਵਲ ਹਸਪਤਾਲ ਅਜਨਾਲਾ 'ਚ ਵੈਕਸੀਨ ਦੀ ਘਾਟ ਕਾਰਨ ਹੀ ਅੱਜ 18 ਤੋਂ 44 ਸਾਲ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਨਹੀਂ ਹੋ ਸਕੀ |

ਅਜੀਤ ਸਿੰਘ ਪਹਿਲਵਾਨ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਬਿਆਸ, 10 ਮਈ (ਪਰਮਜੀਤ ਸਿੰਘ ਰੱਖੜਾ)-ਸ: ਅਜੀਤ ਸਿੰਘ ਪਹਿਲਵਾਨ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਨ ਉਪਰੰਤ ਬੀਤੀ 28 ਅਪ੍ਰੈਲ ਨੂੰ ਪ੍ਰਭੂ ਚਰਨਾ ਵਿਚ ਜਾ ਬਿਰਾਜੇ ਸਨ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 7 ਮਈ ਨੂੰ ਉਨ੍ਹਾਂ ਦੇ ...

ਪੂਰੀ ਖ਼ਬਰ »

ਵੈਕਸੀਨ ਦੀ ਕਮੀ ਕਾਰਨ ਜਗਦੇਵ ਕਲਾਂ 'ਚ 18 ਤੋਂ 44 ਸਾਲ ਦੇ ਲੋਕਾਂ ਨੂੰ ਨਹੀਂ ਸ਼ੁਰੂ ਹੋ ਸਕੀ ਕੋਰੋਨਾ ਵੈਕਸੀਨ

ਜਗਦੇਵ ਕਲਾਂ, 10 ਮਈ (ਸ਼ਰਨਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਲਈ ਅੱਜ 10 ਮਈ ਤੋਂ ਸੂਬੇ ਅੰਦਰ 18 ਤੋਂ 44 ਸਾਲ ਤੱਕ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰਨ ਦੇ ਵੱਡੇ ਪੱਧਰ 'ਤੇ ਦਾਅਵੇ ਕੀਤੇ ਗਏ ਸਨ, ਪਰ ਅੱਜ ਵੀ ...

ਪੂਰੀ ਖ਼ਬਰ »

ਹੈਰੋਇਨ ਦੇ ਮਾਮਲੇ 'ਚ ਆੜ੍ਹਤੀ ਸਕੱਤਰ ਸਿੰਘ ਨੂੰ ਧੋਖੇ ਨਾਲ ਫਸਾਇਆ ਗਿਆ-ਆੜ੍ਹਤੀ ਐਸੋਸੀਏਸ਼ਨ

ਅਟਾਰੀ, 10 ਮਈ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅੱਜ ਅਟਾਰੀ ਦਾਣਾ ਮੰਡੀ ਵਿਖੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਹੋਈ ਜਿਸ 'ਚ ਬੀਤੇ ਕੱਲ ਆੜ੍ਹਤੀ ਸਕੱਤਰ ਸਿੰਘ ਨੂੰ ਪੁਲਿਸ ਵਲੋਂ ਫੜ੍ਹ ਕੇ ਉਸ ਉਪਰ ਹੈਰੋਇਨ ਦਾ ਦੋਸ਼ ...

ਪੂਰੀ ਖ਼ਬਰ »

ਜਥੇ. ਮੀਰਾਂਕੋਟ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਟਾਂਗਰਾ, 10 ਮਈ (ਹਰਜਿੰਦਰ ਸਿੰਘ ਕਲੇਰ)-ਅਗਾਮੀ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਸਬੰਧ 'ਚ ਸ਼ੋ੍ਰਮਣੀ ਅਕਾਲੀ ਬਾਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਤੇ ਪਾਰਟੀ ਵਰਕਰਾਂ 'ਚ ਉਤਸ਼ਾਹ ਪੈਦਾ ਕਰਨ ਲਈ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਤੇ ਪਨਸਪ ਪੰਜਾਬ ਦੇ ...

ਪੂਰੀ ਖ਼ਬਰ »

ਡਿੰਪਾ ਨੇ ਐਡਵੋਕੇਟ ਟਪਿਆਲਾ ਦੀ ਮੌਤ 'ਤੇ ਕੀਤਾ ਦੁੱਖ ਸਾਂਝਾ

ਬਾਬਾ ਬਕਾਲਾ ਸਾਹਿਬ, 10 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ, ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਤੇ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜਿੰਦਰ ਸਿੰਘ ਟਪਿਆਲਾ, ਜੋ ਕਿ ਬੀਤੇ ...

ਪੂਰੀ ਖ਼ਬਰ »

ਨਗਰ ਕੌਂਸਲ ਰਮਦਾਸ ਦੇ ਪ੍ਰਧਾਨ ਨਾਲ ਦੁਕਾਨਦਾਰਾਂ ਵਲੋਂ ਮੀਟਿੰਗ

ਰਮਦਾਸ, 10 ਮਈ (ਜਸਵੰਤ ਸਿੰਘ ਵਾਹਲਾ)-ਪੰਜਾਬ ਸਰਕਾਰ ਵਲੋਂ ਦੁਕਾਨਦਾਰਾਂ ਲਈ ਜਾਰੀ ਕੀਤੀਆਂ ਹਦਾਇਤਾਂ ਬਾਰੇ ਜਾਣਕਾਰੀ ਦੇਣ ਲਈ ਰਮਦਾਸ ਦੇ ਸਮੂਹ ਦੁਕਾਨਦਾਰਾਂ ਦੀ ਵਿਸ਼ੇਸ਼ ਇਕੱਤਰਤਾ ਨਗਰ ਕੌਂਸਲ ਦੇ ਦਫ਼ਤਰ ਰਮਦਾਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਨਗਰ ਕੌਂਸਲ ...

ਪੂਰੀ ਖ਼ਬਰ »

ਜਨਤਾ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਵੇ-ਐਸ.ਪੀ. ਗੌਰਵ ਤੂਰਾ

ਜੰਡਿਆਲਾ ਗੁਰੂ, 10 ਮਈ (ਰਣਜੀਤ ਸਿੰਘ ਜੋਸਨ)-ਜ਼ਿਲ੍ਹਾ ਸਾਂਝ ਕੇਂਦਰ ਅੰਮਿ੍ਤਸਰ ਦਿਹਾਤੀ ਅਤੇ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਲੋਂ ਐੱਸ. ਪੀ. (ਡੀ.) ਗੌਰਵ ਤੂਰਾ ਦੀ ਅਗਵਾਈ ਹੇਠ ਅੱਜ ਜੰਡਿਆਲਾ ਗੁਰੂ ਵਿਖੇ ਜਨਤਾ ਨੂੰ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਤੋਂ ...

ਪੂਰੀ ਖ਼ਬਰ »

ਸਠਿਆਲਾ ਸਕੂਲ ਦੇ ਕੰਪਲੈਕਸ 'ਚ ਇੰਟਰਲਾਕ ਟਾਈਲਾਂ ਲਗਾਉਣ ਦਾ ਉਦਘਾਟਨ

ਸਠਿਆਲਾ, 10 ਮਈ (ਸਫਰੀ)-ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ ਦੇ ਕੰਪਲੈਕਸ ਨੂੰ ਇੰਟਰਲਾਕ ਟਾਈਲਾਂ ਨਾਲ ਪੱਕਾ ਕਰਨ ਦਾ ਉਦਘਾਟਨ ਮੁੱਖ ਅਧਿਆਪਕਾ ਮੈਡਮ ਰਾਜਪਾਲ ਕੌਰ ਤੇ ਸਰਪੰਚ ਦਲਵਿੰਦਰ ਸਿੰਘ ਗਿੱਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਮੈਡਮ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਿਜਲੀ ਦੇ ਟਰਾਂਸਫਾਰਮਰ ਦੀ ਉੁੁਗਰਾਹੀ ਨੂੰ ਲੈ ਕੇ ਹੋਈ ਲੜਾਈ 'ਚ 3 ਜ਼ਖ਼ਮੀ

ਲੋਪੋਕੇ, 10 ਮਈ (ਗੁਰਵਿੰਦਰ ਸਿੰਘ ਕਲਸੀ)-ਬਿਜਲੀ ਦਾ ਟਰਾਂਸਫਾਰਮਰ ਜੋ ਕਿ ਸੜ ਚੁੱਕਾ ਸੀ, ਦੀ ਉਗਰਾਹੀ ਨੂੰ ਲੈ ਕੇ ਦੋ ਧਿਰਾਂ ਚ ਹੋਈ ਲੜਾਈ 'ਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਆਸ਼ਾ ਵਰਕਰ ਤੇ ਫੈਸੀਲੀਏਟਰ ਯੂਨੀਅਨ ਵਲੋਂ ਰੋਸ ਰੈਲੀ

ਮਜੀਠਾ, 10 ਮਈ (ਸਹਿਮੀ)-ਕੇਂਦਰੀ ਕਮੇਟੀ ਦੇ ਫ਼ੈਸਲੇ ਤਹਿਤ ਆਸ਼ਾ ਵਰਕਰ ਤੇ ਫੈਸੀਲੀਏਟਰ ਯੂਨੀਅਨ ਪੰਜਾਬ ਦੀ ਯੂਬਾ ਇਕਾਈ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ 'ਤੇ 10 ਮਈ ਨੂੰ ਜ਼ਿਲ੍ਹਾ ਪੱਧਰ 'ਤੇ ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਖ਼ਿਲਾਫ਼ ਰੋਸ ਰੈਲੀਆਂ ਕਰਕੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ

ਨਵਾਂ ਪਿੰਡ, 10 ਮਈ (ਜਸਪਾਲ ਸਿੰਘ)-ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ 18 ਤੋਂ 44 ਸਾਲ ਵਰਗ ਦੇ ਲੋਕਾਂ ਲਈ ਅੱਜ ਤੋਂ ਕੋਵਿਡ-19 ਦਾ ਟੀਕਾਕਰਨ ਕੀਤੇ ਜਾਣ ਦੇ ਦਾਅਵੇ ਦੀ ਉਦੋਂ ਫੂਕ ਨਿਕਲ ਗਈ ਜਦੋਂ ਦਿਹਾਤੀ ਖੇਤਰਾਂ ਅੰਦਰ ਸਰਕਾਰੀ ਸਿਹਤ ...

ਪੂਰੀ ਖ਼ਬਰ »

ਘਰ 'ਚ ਲੱਗੀ ਅੱਗ

ਛੇਹਰਟਾ, 10 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਂਕੀ ਘਣੂੰਪੁਰ ਕਾਲੇ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕ ਐਵੀਨਿਊ ਵਿਖੇ ਦੇਰ ਰਾਤ ਇਕ ਘਰ 'ਚ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਇਕਬਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਡਾ. ਵੇਰਕਾ ਦੀ ਅਗਵਾਈ 'ਚ 10 ਕੱਟੜ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਛੇਹਰਟਾ, 10 ਮਈ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਮੁੱਖ ਸੇਵਾਦਾਰ ਤੇ ਸਾਬਕਾ ਵਿਧਾਇਕ ਡਾ ਦਲਬੀਰ ਸਿੰਘ ਵੇਰਕਾ ਦੀ ਅਗਵਾਈ ਵਿਚ ਕੋਟ ਖਾਲਸਾ ਵਿਖੇ ਗੁਰਦੁਆਰਾ ਬੋਹੜੀ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਕੋਟ ਖਾਲਸਾ ਦੀ ਪ੍ਰੇਰਨਾ ਸਦਕਾ 10 ਕੱਟੜ ਕਾਂਗਰਸੀ ...

ਪੂਰੀ ਖ਼ਬਰ »

ਭਾਜਪਾ ਆਗੂਆਂ ਵਲੋਂ ਵਿਜੇ ਸਾਂਪਲਾ ਨਾਲ ਮੁਲਾਕਾਤ

ਅੰਮਿ੍ਤਸਰ, 10 ਮਈ (ਹਰਮਿੰਦਰ ਸਿੰਘ)-ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਵਿਜੇ ਸਾਂਪਲਾ ਕਮਿਸ਼ਨ ਵਲੋਂ ਮਿਥੇ ਪ੍ਰੋਗਰਾਮ ਤਹਿਤ ਅੰਮਿ੍ਤਸਰ ਪਹੁੰਚੇ | ਜਿਥੇ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਪਾਰਟੀ ਅਹੁਦੇਦਾਰਾਂ ਦੇ ਇਕ ...

ਪੂਰੀ ਖ਼ਬਰ »

ਸਿਹਤ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਧਰਨਾ

ਵੇਰਕਾ, 10 ਮਈ (ਪਰਮਜੀਤ ਸਿੰਘ ਬੱਗਾ)-ਸਰਕਾਰੀ ਹਸਪਤਾਲਾਂ 'ਚ ਠੇਕੇ 'ਤੇ ਕੰਮ ਕਰਦੇ ਆ ਰਹੇ ਐਨ. ਐਚ. ਐਮ. ਸਟਾਫ਼ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ਵੇਰਕਾ ਵਿਖੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਹਾਜਰ ਡਾ: ਗੁਰਬੀਰ ...

ਪੂਰੀ ਖ਼ਬਰ »

ਸਿਰਸਾ ਵਲੋਂ ਅਮਿਤਾਬ ਬੱਚਨ ਤੋਂ 2 ਕਰੋੜ ਦੀ ਸਹਾਇਤਾ ਲੈਣਾ ਗੁਰਮਤਿ ਸਿਧਾਤਾਂ ਦੇ ਉਲਟ-ਜਥੇਦਾਰ ਹਵਾਰਾ ਕਮੇਟੀ

ਅੰਮਿ੍ਤਸਰ, 10 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ ਭਾਈ ਹਵਾਰਾ ਕਮੇਟੀ ਦੇ ਆਗੂਆਂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ: ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਆਦਿ ਨੇ ...

ਪੂਰੀ ਖ਼ਬਰ »

ਦੋ ਕਾਰਾਂ ਤੇ ਮੋਟਰਸਾਈਕਲ ਦੀ ਟੱਕਰ

ਛੇਹਰਟਾ, 10 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਪ੍ਰਕਾਸ਼ ਹਸਪਤਾਲ ਦੇ ਸਾਹਮਣੇ ਵਾਲੇ ਪਾਸੇ ਮੈਟਰੋ ਬੱਸ ਵਾਲੀ ਸੜਕ 'ਤੇ ਤੇਜ਼ ਰਫਤਾਰ ਦੇ ਚਲਦਿਆਂ ਦੋ ਕਾਰਾਂ ਤੇ ਇਕ ਮੋਟਰਸਾਈਕਲ ਦੀ ਟੱਕਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ | ਮੌਕੇ ...

ਪੂਰੀ ਖ਼ਬਰ »

ਹਰਭਜਨ ਸਿੰਘ ਭੁੱਲਰ ਵਿਛੋਆ ਨਮਿਤ ਸ਼ਰਧਾਂਜਲੀ ਸਮਾਗਮ

ਚੇਤਨਪੁਰਾ, 10 ਮਈ (ਮਹਾਂਬੀਰ ਸਿੰਘ ਗਿੱਲ)-ਸਾਬਕਾ ਫੌਜੀ ਹਰਭਜਨ ਸਿੰਘ ਭੁੱਲਰ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਪਿੰਡ ਵਿਛੋਆ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਹੋਈ | ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ...

ਪੂਰੀ ਖ਼ਬਰ »

18 ਤੋਂ 44 ਸਾਲ ਦੇ ਵਿਅਕਤੀਆਂ ਨੂੰ ਟੀਕਾਕਰਨ ਸ਼ੁਰੂ ਨਹੀਂ ਹੋਇਆ

ਰਮਦਾਸ, 10 ਮਈ (ਜਸਵੰਤ ਸਿੰਘ ਵਾਹਲਾ)-ਬਾਬਾ ਬੁੱਢਾ ਸਾਹਿਬ ਪ੍ਰਾਇਮਰੀ ਹੈਲਥ ਸੈਂਟਰ ਰਮਦਾਸ ਵਿਖੇ ਵੈਕਸੀਨ ਦੀ ਘਾਟ ਕਰਕੇ 18 ਤੋਂ 44 ਸਾਲ ਦੇ ਵਿਅਕਤੀਆਂ ਨੂੰ ਟੀਕਾਕਰਨ ਸ਼ੁਰੂ ਨਹੀਂ ਹੋਇਆ ਜਦੋਂ ਕਿ 45 ਸਾਲ ਦੇ ਉੱਪਰ ਵਿਅਕਤੀਆਂ ਨੂੰ ਟੀਕਾਕਰਨ ਜਾਰੀ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਹਰਭਜਨ ਸਿੰਘ ਭੁੱਲਰ ਵਿਛੋਆ ਨਮਿਤ ਸ਼ਰਧਾਂਜਲੀ ਸਮਾਗਮ

ਚੇਤਨਪੁਰਾ, 10 ਮਈ (ਮਹਾਂਬੀਰ ਸਿੰਘ ਗਿੱਲ)-ਸਾਬਕਾ ਫੌਜੀ ਹਰਭਜਨ ਸਿੰਘ ਭੁੱਲਰ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਪਿੰਡ ਵਿਛੋਆ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਹੋਈ | ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ...

ਪੂਰੀ ਖ਼ਬਰ »

ਪੀ. ਐਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੂੰ ਸਦਮਾ, ਪੋਤਰੇ ਦਾ ਦਿਹਾਂਤ

ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਪਾਕਿ ਸਿੱਖ ਆਗੂ ਬਿਸ਼ਨ ਸਿੰਘ ਦੇ ਪੋਤਰੇ ਦਾ ਲੰਘੇ ਦਿਨ ਦਿਹਾਂਤ ਹੋ ਗਿਆ | ਸ੍ਰੀ ਨਨਕਾਣਾ ਸਾਹਿਬ ਤੋਂ ਇਹ ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਮਿੰਨੀ ਨੇ ...

ਪੂਰੀ ਖ਼ਬਰ »

ਬੈਂਕ ਦੇ ਬਾਹਰੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ

ਮਜੀਠਾ, 10 ਮਈ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਦੀ ਮਜੀਠਾ-ਫਤਿਹਗੜ੍ਹ ਚੂੜੀਆਂ ਮੁੱਖ ਸੜ੍ਹਕ 'ਤੇ ਸਥਿਤ ਐਕਸਿਸ ਬੈਂਕ ਦੇ ਬਾਹਰੋਂ ਇਕ ਵਿਅਕਤੀ ਦਾ ਮੋਟਰ ਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਕਲੇਰ ਮਾਂਗਟ ਵਲੋਂ ...

ਪੂਰੀ ਖ਼ਬਰ »

ਅਜਨਾਲਾ 'ਚ ਸੱਜੇ ਖੱਬੇ ਪਾਸੇ ਫਾਰਮੂਲੇ ਤਹਿਤ ਖੁੱਲ੍ਹੀਆਂ ਦੁਕਾਨਾਂ

ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਅੰਮਿ੍ਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋਂ ਜਾਰੀ ਕੀਤੇ ਲਿਖਤੀ ਹੁਕਮਾਂ ਤਹਿਤ ਅਜਨਾਲਾ ਸ਼ਹਿਰ 'ਚ ਸੱਜੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX