ਤਾਜਾ ਖ਼ਬਰਾਂ


ਮਲੋਟ 'ਚ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ
. . .  1 day ago
ਮਲੋਟ, 28 ਮਾਰਚ (ਪਾਟਿਲ)-ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ...
ਜੈਕਲਿਨ ਨੇ ਅੰਮ੍ਰਿਤਸਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਧੰਨਵਾਦ ਅੰਮ੍ਰਿਤਸਰ’
. . .  1 day ago
ਅੰਮ੍ਰਿਤਸਰ 28 ਮਾਰਚ (ਵਰਪਾਲ)-ਅਦਾਕਾਰਾ ਜੈਕਲਿਨ ਫਰਨਾਂਡਿਜ਼ ਅਦਾਕਾਰ ਸੋਨੂ ਸੂਦ ਨਾਲ ਆਪਣੀ ਆਉਣ ਵਾਲੀ ਫਿਲਮ ਫ਼ਤਿਹ ਦੀ ਸੂਟਿੰਗ ਲਈ ਅ੍ਰੰਮਿਤਸਰ ਆਈ ਹੋਈ ਹੈ । ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ...
ਭਾਰਤ ਖੇਤਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਸਮਰੱਥਾ ਵਧਾਉਣ ਲਈ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ-ਰਾਜਨਾਥ ਸਿੰਘ
. . .  1 day ago
ਭਾਰਤ ਦੀ ਅਗਵਾਈ ਵਾਲੀ ਐਸ.ਸੀ.ਓ. ਐਨ.ਐਸ.ਏ. ਬੈਠਕ 'ਚ ਪਾਕਿਸਤਾਨ ਦੇ ਹਿੱਸਾ ਲੈਣ ਦੀ ਸੰਭਾਵਨਾ
. . .  1 day ago
ਮੁੱਖ ਮੰਤਰੀ ਦੇ ਟਵੀਟ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਜਵਾਬ
. . .  1 day ago
ਅੰਮ੍ਰਿਤਸਰ, 28 ਮਾਰਚ- ਮੁੱਖ ਮੰਤਰੀ ਵਲੋਂ ਕੀਤੇ ਗਏ ਟਵੀਟ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਵਾਬ ਦਿੱਤਾ ਗਿਆ ਹੈ। ਜਵਾਬ ਦਿੰਦਿਆ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ...
ਅੰਮ੍ਰਿਤਪਾਲ ਸਰਕਾਰ ਦਾ ਆਦਮੀ, ਜੋ ਸਰਕਾਰ ਕਹੇਗੀ ਉਹ ਹੀ ਕਹੇਗਾ - ਰਾਕੇਸ਼ ਟਿਕੇਤ
. . .  1 day ago
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ ਨੇ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਦਾ ਆਦਮੀ ਦੱਸਦੇ ਹੋਏ ਕਿਹਾ ਕਿ ਉਸ ਨੂੰ ਸਰਕਾਰ ਜੋ ਕਹੇਗੀ ਉਹ ਉਹ ਹੀ ਕਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਚਾਰੋਂ ਪਾਸੇ ਕੰਢੀਲੀਆ ਤਾਰਾਂ ਲੱਗੀਆ...
ਭਾਰਤ ਸਰਕਾਰ ਵਲੋਂ 18 ਫ਼ਾਰਮਾਂ ਕੰਪਨੀਆਂ ਦੇ ਲਾਇਸੈਂਸ ਰੱਦ
. . .  1 day ago
ਨਵੀਂ ਦਿੱਲੀ, 28 ਮਾਰਚ- ਅਧਿਕਾਰਤ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ 20 ਰਾਜਾਂ ਦੀਆਂ 76 ਕੰਪਨੀਆਂ ’ਤੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਵਲੋਂ ਨਿਰੀਖਣ ਤੋਂ ਬਾਅਦ ਨਕਲੀ ਦਵਾਈਆਂ ਦੇ ਨਿਰਮਾਣ ਲਈ 18 ਫ਼ਾਰਮਾ....
ਜਥੇਦਾਰ ਦੇ ਅਲਟੀਮੇਟਮ ’ਤੇ ਮੁੱਖ ਮੰਤਰੀ ਦਾ ਟਵੀਟ
. . .  1 day ago
ਚੰਡੀਗੜ੍ਹ, 28 ਮਾਰਚ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਰਿਹਾਅ ਕਰਨ ਲਈ 24 ਘੰਟੇ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਦੂਜੇ ਦਿਨ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਥੇਦਾਰ ਉਪਰ ਹੀ ਸਵਾਲ ਖੜ੍ਹਾ ਕਰ ਦਿੱਤਾ ਹੈ....
ਵਿਰੋਧੀ ਪਾਰਟੀਆਂ ਲੋਕ ਸਭਾ ਸਪੀਕਰ ਖ਼ਿਲਾਫ਼ ਲਿਆ ਸਕਦੀਆਂ ਹਨ ਬੇਭਰੋਸਗੀ ਮਤਾ
. . .  1 day ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਪਾਰਟੀਆਂ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਸਕਦੀਆਂ ਹਨ। ਇਹ ਪ੍ਰਸਤਾਵ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਬੈਠਕ ’ਚ ਰੱਖਿਆ ਗਿਆ ਸੀ। ਕਾਂਗਰਸ ਇਸ ਸੰਬੰਧੀ....
ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹਿਆ
. . .  1 day ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਚਾਰ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ਵਿਚੋ ਤਿੰਨ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਚੌਥੀ ਰਿਪੋਰਟ ਜੋ ਸਿਧਾਰਥ ਚਟੋਪਾਧਿਆਏ ਦੀ ਵਿਅਕਤੀਗਤ ਹੈਸੀਅਤ ਵਿਚ ਦਾਇਰ ਕੀਤੀ ਗਈ ਸੀ, ਹਾਈ ਕੋਰਟ ਦੀ....
ਦੇਸ਼ ਭਰ ’ਚ ਕੀਤਾ ਜਾਵੇਗਾ ‘ਜੈ ਭਾਰਤ ਸੱਤਿਆਗ੍ਰਹਿ’ - ਜੈ ਰਾਮ ਰਮੇਸ਼
. . .  1 day ago
ਨਵੀਂ ਦਿੱਲੀ, 28 ਮਾਰਚ- ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ ਕਾਂਗਰਸ ਪਾਰਟੀ ਦੇ ਸਾਰੇ ਸੰਸਦ ਮੈਂਬਰ ਅਤੇ ਆਗੂ ਲਾਲ ਕਿਲੇ ਤੋਂ ਟਾਊਨ ਹਾਲ ਤੱਕ ‘ਲੋਕਤੰਤਰ ਬਚਾਓ ਮਸ਼ਾਲ ਸ਼ਾਂਤੀ ਮਾਰਚ’ ’ਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 30 ਦਿਨਾਂ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ....
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
. . .  1 day ago
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ ਕੀਤੀ 30 ਜੂਨ
. . .  1 day ago
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ ਕੀਤੀ 30 ਜੂਨ
ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ ਨੂੰ ਮਨਾਏਗੀ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 28 ਮਾਰਚ- ਸ਼੍ਰੋਮਣੀ ਕਮੇਟੀ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ 2023 ਅਤੇ ਜੈਤੋ ਦੇ ਮੋਰਚੇ ਦੀ ਸ਼ਤਾਬਦੀ 21 ਫ਼ਰਵਰੀ 2024 ਨੂੰ ਮਨਾਈ ਜਾਵੇਗੀ। ਜਿਸ ਲਈ ਸ਼੍ਰੋਮਣੀ ਕਮੇਟੀ....
ਗੁਲਤਾਜ ਸਿੰਘ ਘੁੰਮਣ ਵਲੋਂ ਸ਼੍ਰੋਮਣੀ ਕਮੇਟੀ ਨੂੰ 51000/- ਦਾ ਚੈੱਕ ਭੇਟ
. . .  1 day ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਯੂ.ਪੀ.ਐਸ.ਸੀ. ਟੈਸਟ ਦੀ ਤਿਆਰੀ ਲਈ ਕੀਤੇ ਜਾ ਰਹੇ ਸਾਰਥਕ ਯਤਨ ਨੂੰ ਸਫ਼ਲ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਥਕ ਪਰਿਵਾਰ ਦੇ ਫ਼ਰਜ਼ੰਦ ਸ. ਗੁਲਤਾਜ ਸਿੰਘ ਘੁੰਮਣ ਸਪੁੱਤਰ ਸ. ਰਣਧੀਰ ਸਿੰਘ ਘੁੰਮਣ ਵਲੋਂ...
ਸਕੂਲ ਵਿਚ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਕਮੇਟੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਲਾਇਆ ਧਰਨਾ
. . .  1 day ago
ਤਪਾ ਮੰਡੀ, 28 ਮਾਰਚ (ਵਿਜੇ ਸ਼ਰਮਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਘੱਟ ਹੋਣ ਦੇ ਕਾਰਨ ਸਕੂਲ ਦੀ ਕਮੇਟੀ ਅਤੇ ਮਾਪਿਆਂ ਵਲੋਂ ਸਕੂਲ ਦੇ ਗੇਟ ਮੂਹਰੇ ਧਰਨਾ ਲਾਇਆ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਵਿੱਕੀ ਬੇਪਰਵਾਹ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਪਰਜਾਪਤ...
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਲਖਨਊ, 28 ਮਾਰਚ- ਉਮੇਸ਼ ਪਾਲ ਅਗਵਾ ਕਾਂਡ ਵਿਚ ਪ੍ਰਯਾਗਰਾਜ ਦੇ ਐਮ.ਪੀ.-ਐਮ.ਐਲ.ਏ. ਕੋਰਟ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ’ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਤੀਕ ਅਹਿਮਦ,....
ਐਸ. ਜੀ. ਪੀ. ਸੀ. ਨੇ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
. . .  1 day ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ/ਵਰਪਾਲ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ 11 ਲੱਖ...
ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਪੁਲਿਸ ਨੇ ਕੱਢਿਆ ਫ਼ਲੈਗ ਮਾਰਚ
. . .  1 day ago
ਫ਼ਾਜ਼ਿਲਕਾ, 28 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਐਸ.ਐਸ.ਪੀ. ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਪੁਲਿਸ ਵਲੋਂ ਫ਼ਲੈਗ ਮਾਰਚ ਕੱਢਿਆ ਗਿਆ, ਜੋਕਿ ਫ਼ਾਜ਼ਿਲਕਾ ਤੋਂ ਸ਼ੂਰੁ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਕੱਢਿਆ ਗਿਆ। ਐਸ.ਐਸ.ਪੀ.....
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 31 ਨੂੰ
. . .  1 day ago
ਚੰਡੀਗੜ੍ਹ, 28 ਮਾਰਚ - ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 31 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ....
ਐਸ. ਜੀ. ਪੀ. ਸੀ. ਦਾ ਸਲਾਨਾ ਬਜਟ ਇਜਲਾਸ ਸ਼ੁਰੂ
. . .  1 day ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਸਲਾਨਾ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ....
ਅੰਮ੍ਰਿਤਪਾਲ ਦੇ ਤਿੰਨ ਸਾਥੀ ਅਦਾਲਤ ’ਚ ਪੇਸ਼
. . .  1 day ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਗਿ੍ਫ਼ਤਾਰ ਕੀਤੇ ਗਏ ਤਿੰਨ ਸਾਥੀਆਂ ਜਗਦੇਸ਼ ਸਿੰਘ, ਪਰਸ਼ੋਤਮ ਸਿੰਘ ਅਤੇ ਹਰਮੇਲ ਸਿੰਘ ਜੋਧਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਵਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ....
ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿਚ ਨਹੀਂ- ਏ.ਜੀ.
. . .  1 day ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਪਰ ਪੁਲਿਸ ਉਸ ਨੂੰ ਫ਼ੜ੍ਹਨ ਦੇ ਕਾਫ਼ੀ ਨੇੜੇ ਹੈ। ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਟੀਸ਼ਨਰ.....
ਸਾਰੇ ਭਾਜਪਾ ਸੰਸਦ ਮੈਂਬਰ 15 ਮਈ ਤੋਂ 15 ਜੂਨ ਤੱਕ ਆਪਣੇ ਹਲਕਿਆਂ ਦਾ ਦੌਰਾ ਕਰਨ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 28 ਮਾਰਚ- ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਈ ਤੋਂ 15 ਜੂਨ ਤੱਕ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਹਲਕਿਆਂ ਦਾ ਦੌਰਾ ਕਰਨ ਲਈ ਕਿਹਾ ਹੈ। ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ.....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553

ਰੂਪਨਗਰ

ਬਰਸਾਤਾਂ ਨੇੜੇ ਆਉਣ ਕਾਰਨ ਇਲਾਕੇ ਦੇ ਲੋਕਾਂ ਨੂੰ ਫਿਰ ਸਤਾਉਣ ਲੱਗਾ ਪੁਰਖਾਲੀ-ਬਿੰਦਰਖ ਦਰਮਿਆਨ ਪੈਂਦੀ ਨਦੀ ਦਾ ਡਰ

ਪੁਰਖਾਲੀ, 11 ਮਈ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਤੋਂ ਬਿੰਦਰਖ ਜਾਣ ਵਾਲੀ ਸੜਕ 'ਤੇ ਪੈਂਦੀ ਨਦੀ ਨੂੰ ਅਜੇ ਤੱਕ ਪੁਲ ਨਸੀਬ ਨਾ ਹੋਣ ਕਾਰਨ ਲੋਕ ਪਿਛਲੇ ਕਈ ਦਹਾਕੇ ਤੋਂ ਵੱਡਾ ਸੰਤਾਪ ਭੋਗਦੇ ਆ ਰਹੇ ਹਨ ਤੇ ਪੁਲ ਦੀ ਮੰਗ ਨੂੰ ਲੈ ਕੇ ਸਿਆਸੀ ਆਗੂਆਂ ਅੱਗੇ ਹਾੜ੍ਹੇ ਕੱਢਦੇ ਆ ਰਹੇ ਹਨ, ਪਰ ਲੋਕਾਂ ਦੀ ਫ਼ਰਿਆਦ ਕੋਈ ਨਹੀਂ ਸੁਣ ਰਿਹਾ, ਜਿਸ ਕਾਰਨ ਇਲਾਕਾ ਵਾਸੀਆਂ ਅੰਦਰ ਭਾਰੀ ਰੋਸ ਫੈਲਿਆ ਹੋਇਆ ਹੈ | ਭਾਵੇਂ ਕਿ ਸਾਡੀਆਂ ਸਰਕਾਰਾਂ ਵਲੋਂ ਦੇਸ਼ ਅਤੇ ਸੂਬੇ ਦੀ ਤਰੱਕੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਘਾੜ ਇਲਾਕੇ ਨਾਲ ਸਬੰਧਿਤ ਲੋਕਾਂ ਨੂੰ ਅਜੇ ਵੀ ਨਦੀਆਂ-ਨਾਲਿਆ ਦੀਆਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ | ਪੁਰਖਾਲੀ ਤੋਂ ਬਿੰਦਰਖ ਜਾਣ ਵਾਲੀ ਸੜਕ ਇਲਾਕੇ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਮੋਹਾਲੀ ਜ਼ਿਲ੍ਹਾ ਤੇ ਹਿਮਾਚਲ ਪ੍ਰਦੇਸ਼ ਖੇਤਰ ਨਾਲ ਜੋੜਦੀ ਹੈ, ਪਰ ਨਦੀ ਨੂੰ ਅਜੇ ਤੱਕ ਪੁਲ ਨਸੀਬ ਨਾ ਹੋਣ ਕਾਰਨ ਲੋਕਾਂ ਨੂੰ ਖ਼ੱਜਲ਼-ਖ਼ੁਆਰ ਹੋਣਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਅਨੁਸਾਰ ਅਜੇ ਤੱਕ ਕੋਈ ਵੀ ਸਰਕਾਰ ਇਸ ਨਦੀ 'ਤੇ ਪੁਲ ਦਾ ਪ੍ਰਬੰਧ ਨਹੀਂ ਕਰਵਾ ਸਕੀ, ਜਿਸ ਕਾਰਨ ਲੋਕ ਪਿਛਲੇ ਕਈ ਦਹਾਕਿਆਂ ਤੋਂ ਨਦੀ ਦੀ ਮਾਰ ਝੱਲਦੇ ਆ ਰਹੇ ਹਨ | ਪਿਛਲੇ ਕਈ ਦਹਾਕੇ ਤੋਂ ਇਲਾਕੇ 'ਚ ਆਉਣ ਵਾਲੇ ਹਰ ਆਗੂ ਤੋਂ ਲੋਕ ਪੁਲ ਦੀ ਮੰਗ ਕਰਦੇ ਹਨ | ਸਾਲ 2016 'ਚ ਤਾਂ ਉਸ ਸਮੇਂ ਦੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਸ ਨਦੀ 'ਤੇ ਪੁਲ ਦਾ ਨੀਂਹ ਪੱਥਰ ਵੀ ਰੱਖ ਦਿੱਤਾ ਸੀ, ਪਰ ਕੁੱਝ ਮਹੀਨੇ ਬਾਅਦ ਹੀ ਚੋਣਾਂ ਆਉਣ ਕਾਰਨ ਇਹ ਕੰਮ ਵਿਚਾਲੇ ਅਟਕ ਗਿਆ | ਇਸ ਨੀਂਹ ਪੱਥਰ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਕਾਂਗਰਸੀ ਆਗੂਆਂ ਵਲੋਂ ਡਾ. ਚੀਮਾ ਤੇ ਪੁਲ ਦੇ ਨਾਂਅ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ, ਪਰ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਡਾ. ਚੀਮਾ ਤੇ ਉਨ੍ਹਾਂ ਸਾਥੀਆਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਸਾਲ 2017 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਮੰਤਰੀ ਮੰਡਲ ਵਲੋਂ 18 ਮਾਰਚ 2017 'ਚ ਕੀਤੀ ਮੀਟਿੰਗ ਦੌਰਾਨ ਕਾਂਗਰਸ ਸਰਕਾਰ ਵਲੋਂ ਖ਼ੁਦ ਇਹ ਫ਼ੈਸਲਾ ਲਿਆ ਗਿਆ ਕਿ ਜੋ ਕੰਮ ਪਿਛਲੀ ਸਰਕਾਰ ਵਲੋਂ ਸਾਲ 2016 'ਚ ਸੈਕਸ਼ਨ ਕੀਤੇ ਗਏ ਸਨ, ਉਨ੍ਹਾਂ ਵਿਚੋਂ ਜੋ ਕੰਮ ਅਜੇ ਤੱਕ ਸ਼ੁਰੂ ਨਹੀਂ ਕੀਤੇ ਗਏ ਉਹ ਸ਼ੁਰੂ ਨਹੀਂ ਕੀਤੇ ਜਾਣਗੇ, ਜਿਸ ਨਾਲ ਉਨ੍ਹਾਂ ਨੇ ਨੀਂਹ ਪੱਥਰ ਨੂੰ ਲੈ ਕੇ ਲੱਗ ਰਹੇ ਦੋਸ਼ਾਂ ਤੋਂ ਆਪਣਾ ਪਿੱਛਾ ਛੁਡਾ ਲਿਆ | ਹੋਰ ਪਾਰਟੀਆਂ ਦੇ ਆਗੂ ਜੋ ਵੀ ਇਲਾਕੇ 'ਚ ਆਉਂਦੇ ਹਨ, ਉਹ ਨਦੀ 'ਤੇ ਪੁਲ ਨੂੰ ਲੈ ਕੇ ਆਪਣੀ-ਆਪਣੀ ਸਿਆਸਤ ਚਮਕਾਉਂਦੇ ਰਹਿੰਦੇ ਹਨ ਤੇ ਨਦੀ ਦਾ ਪੁਲ ਵਿਚਾਰਾ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਲਾਰਿਆਂ ਵਾਲੀ ਕਿਸ਼ਤੀ ਡੁਬਕੀਆਂ ਲਾਉਣ ਲਈ ਮਜਬੂਰ ਹੋਇਆ ਪਿਆ ਹੈ | ਇਸ ਸਬੰਧੀ ਇਲਾਕੇ ਦੇ ਲੋਕਾਂ ਅਤੇ ਗ੍ਰਾਮ ਪੰਚਾਇਤਾਂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਦੀ ਮਿਸਾਲ ਇਸ ਨਦੀ ਤੋਂ ਹੀ ਲਗਾਈ ਜਾ ਸਕਦੀ ਹੈ, ਜਿਸ ਨੂੰ ਆਜ਼ਾਦੀ ਤੋਂ ਬਾਅਦ ਹੁਣ ਤੱਕ ਪੁਲ ਨਸੀਬ ਨਹੀਂ ਹੋ ਸਕਿਆ | ਇਸ ਮੌਕੇ ਲੋਕਾਂ ਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਾਲ 2022 ਦੀ ਸ਼ੁਰੂਆਤ 'ਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ | ਜਦ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਲੋਕਾਂ ਨੂੰ ਨਦੀ ਦਾ ਡਰ ਸਤਾਉਣ ਵੀ ਲੱਗ ਗਿਆ ਹੈ | ਉਨ੍ਹਾਂ ਕਿਹਾ ਕਿ ਬਰਸਾਤ ਤੋਂ ਬਾਅਦ ਚੋਣਾਂ ਲਈ ਚੋਣ ਜ਼ਾਬਤਾ ਲੱਗ ਜਾਵੇਗਾ, ਜਿਸ ਨਾਲ ਲੋਕਾਂ ਦਾ ਪੁਲ ਨੂੰ ਲੈ ਕੇ ਦੇਖਿਆ ਸੁਪਨਾ ਅਧੂਰਾ ਹੀ ਰਹਿ ਜਾਵੇਗਾ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਉਕਤ ਨਦੀ 'ਤੇ ਜਲਦੀ ਤੋਂ ਜਲਦੀ ਪੁਲ ਬਣਾਇਆ ਜਾਵੇ |

ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਯੂਨਿਟ ਘਨੌਲੀ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਇਆ

ਘਨੌਲੀ, 11 ਮਈ (ਜਸਵੀਰ ਸਿੰਘ ਸੈਣੀ)-ਪੀ. ਐੱਸ. ਈ. ਬੀ. ਇੰਪ. ਫੈਡਰੇਸ਼ਨ ਏਟਕ ਪੰਜਾਬ ਦੇ ਸਬ ਯੂਨਿਟ ਘਨੌਲੀ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਦਿੰਦੇ ਹੋਏ ਯੂਨੀਅਨ ਦਾ ਝੰਡਾ ਲਹਿਰਾਇਆ ਗਿਆ | ਇਸ ਮੌਕੇ ਪ੍ਰਧਾਨ ਸਾਥੀ ਨਰਿੰਦਰ ਸਿੰਘ ਨੇ ...

ਪੂਰੀ ਖ਼ਬਰ »

ਬਲੈਰੋ ਗੱਡੀ 'ਤੇ ਅਗਿਆਤ ਵਿਅਕਤੀਆਂ ਨੇ ਚਲਾਈਆਂ ਗੋਲੀਆਂ

• ਪੁਲਿਸ ਵਲੋਂ ਮਾਮਲਾ ਕੀਤਾ ਦਰਜ ਸ੍ਰੀ ਅਨੰਦਪੁਰ ਸਾਹਿਬ, 11 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਬੀਤੀ ਦੇਰ ਰਾਤ ਸਥਾਨਕ ਲੋਦੀਪੁਰ ਰੇਲਵੇ ਫਾਟਕ ਦੇ ਨਜ਼ਦੀਕ ਬਲੈਰੋ ਗੱਡੀ 'ਤੇ ਅਗਿਆਤ ਮੋਟਰ ਸਾਈਕਲ ਸਵਾਰਾਂ ਵਲੋਂ ਗੋਲੀਆਂ ਚਲਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ, ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਮੋਰਿੰਡਾ ਦੇ ਬਾਜ਼ਾਰ ਦਾ ਦੌਰਾ

ਮੋਰਿੰਡਾ, 11 ਮਈ (ਕੰਗ)-ਐੱਸ. ਡੀ. ਐੱਮ. ਮੋਰਿੰਡਾ ਜਸਬੀਰ ਸਿੰਘ ਵਲੋਂ ਕੋਵਿਡ-19 ਦੀ ਰੋਕਥਾਮ ਲਈ ਬਣਾਏ ਨਿਯਮਾਂ ਦੀ ਪਾਲਨਾ ਨੂੰ ਯਕੀਨੀ ਬਣਾਉਣ ਲਈ ਮੋਰਿੰਡਾ ਦੇ ਬਾਜ਼ਾਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਬੋਲਦਿਆਂ ਐੱਸ. ਡੀ. ਐੱਮ. ਮੋਰਿੰਡਾ ਜਸਬੀਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਲਿਸ ਦਾ ਸਾਇਰਨ ਸੁਣ ਕੇ ਮਾਸਕ ਪਾਉਣ ਵਾਲੇ ਸਾਨੂੰ ਨਹੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ-ਚਾਵਲਾ

ਕੀਰਤਪੁਰ ਸਾਹਿਬ, 11 ਮਈ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ, ਪਰ ਫਿਰ ਵੀ ਕੁੱਝ ਲੋਕ ਇਨ੍ਹਾਂ ਪਾਬੰਦੀਆਂ ਨੂੰ ਹਲਕੇ ਵਿਚ ਲੈਂਦਿਆਂ ਇਸ ਦੀ ਉਲੰਘਣਾ ਕਰਦੇ ਵੱਖ-ਵੱਖ ...

ਪੂਰੀ ਖ਼ਬਰ »

ਪੰਜਾਬ, ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੰਘਰਸ਼ 'ਚ ਸ਼ਾਮਿਲ ਹੋਣਗੇ ਫ਼ੀਲਡ ਮੁਲਾਜ਼ਮ

ਸ੍ਰੀ ਚਮਕੌਰ ਸਾਹਿਬ,11 ਮਈ (ਜਗਮੋਹਣ ਸਿੰਘ ਨਾਰੰਗ)-ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ. ਡਬਲਿਊ. ਡੀ. ਭਵਨ ਤੇ ਮਾਰਗ, ਸਿੰਚਾਈ, ਡਰੇਨਜ਼ ਤੇ ਸੀਵਰੇਜ ਬੋਰਡ ਦੇ ਫ਼ੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ: ਚੰਡੀਗੜ੍ਹ-ਪਟਿਆਲਾ ...

ਪੂਰੀ ਖ਼ਬਰ »

'ਆਪ' ਨੇ ਪਿੰਡ ਨਾਨਗਰਾਂ 'ਚ ਦਫ਼ਤਰ ਖੋਲਿ੍ਹਆ

ਸੁਖਸਾਲ,11 ਮਈ (ਧਰਮ ਪਾਲ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਪਿੰਡ ਨਾਨਗਰਾਂ ਵਿਚ ਪਾਰਟੀ ਦਫ਼ਤਰ ਖੋਲ ਕੇ ਅਗਲੀ ਰਣਨੀਤੀ ਤਿਆਰ ਕੀਤੀ | ਇਸ ਮੌਕੇ ਆਏ ਆਗੂਆਂ ਨੇ ਦੱਸਿਆ ਕਿ ਇਲਾਕੇ ਵਿਚ ...

ਪੂਰੀ ਖ਼ਬਰ »

ਪਟਵਾਰੀ ਤੇ ਕਾਨੂੰਗੋ ਅੱਜ ਤੋਂ ਸਮੂਹਿਕ ਛੁੱਟੀ 'ਤੇ ਗਏ

ਰੂਪਨਗਰ, 11 ਮਈ (ਸਤਨਾਮ ਸਿੰਘ ਸੱਤੀ)-ਰੈਵਨਿਊ ਪਟਵਾਰ ਯੂਨੀਅਨ ਰੂਪਨਗਰ ਦੇ ਸਮੂਹ ਅਹੁਦੇਦਾਰਾਂ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਤਹਿਸੀਲਾਂ ਦੇ ਅਹੁਦੇਦਾਰਾਂ ਅਤੇ ਪਟਵਾਰੀ ਅਤੇ ਕਾਨੂੰਨਗੋ ਹਾਜ਼ਰ ਹੋਏ | ...

ਪੂਰੀ ਖ਼ਬਰ »

ਪਿੰਡ ਓਇੰਦ ਤੋਂ ਦਿੱਲੀ ਕਿਸਾਨ ਅੰਦੋਲਨ ਲਈ ਜਥਾ ਰਵਾਨਾ

ਮੋਰਿੰਡਾ, 11 ਮਈ (ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਓਇੰਦ ਤੋਂ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਲਈ ਲਗਾਤਾਰ ਜਥੇ ਰਵਾਨਾ ਹੋ ਰਹੇ ਹਨ | ਪਿੰਡ ਓਇੰਦ ਤੋਂ 22ਵਾਂ ਜਥਾ ਦਿੱਲੀ ਲਈ ਰਵਾਨਾ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਪਿ੍ਤਪਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੋਰੋਨਾ ਦੀ ਤੀਬਰਤਾ ਨੂੰ ਵੇਖਦੇ ਹੋਏ ਸਕੂਲ ਬੰਦ ਕੀਤੇ ਜਾਣ-ਅਧਿਆਪਕ ਜਥੇਬੰਦੀਆਂ

ਸ੍ਰੀ ਚਮਕੌਰ ਸਾਹਿਬ, 11 ਮਈ (ਜਗਮੋਹਣ ਸਿੰਘ ਨਾਰੰਗ)-ਕੋਰੋਨਾ ਮਹਾਂਮਾਰੀ ਦੇ ਦੂਸਰੇ ਦੌਰ ਦੀ ਤੀਬਰਤਾ ਨੂੰ ਵੇਖਦੇ ਹੋਏ ਸਰਕਾਰੀ ਸਕੂਲ ਤੁਰੰਤ ਬੰਦ ਕੀਤੇ ਜਾਣੇ ਚਾਹੀਦੇ ਹਨ | ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਪ੍ਰੈੱਸ ...

ਪੂਰੀ ਖ਼ਬਰ »

ਨਗਰ ਕੌੌ ਾਸਲ ਨੰਗਲ ਦੀ ਅੱਜ ਹੋਵੇਗੀ ਪ੍ਰਧਾਨ ਸਾਹਨੀ ਦੀ ਅਗਵਾਈ ਹੇਠ ਮੀਟਿੰਗ

ਨੰਗਲ, 11 ਮਈ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਸਪੈਸ਼ਲ ਮੀਟਿੰਗ ਅੱਜ ਬਾਅਦ ਦੁਪਹਿਰ ਤਿੰਨ ਵਜੇ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਹੋਵੇਗੀ | ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਨੰਗਲ ਦੇ ਸੁਪਰਡੈਂਟ ਖੁਸ਼ਬੀਰ ...

ਪੂਰੀ ਖ਼ਬਰ »

ਪੁਲਿਸ ਵਲੋਂ ਕਰੋਨਾ ਰਿਪੋਰਟ ਨਾ ਹੋਣ ਕਾਰਨ ਹਿਮਾਚਲ ਦੇ 333 ਵਾਹਨ ਪਿੱਛੇ ਮੋੜੇ

ਰੂਪਨਗਰ, 11 ਮਈ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਵੇਸ਼ ਨਾਕਿਆਂ 'ਤੇ ਸਖ਼ਤੀ ਵਧਾ ਦਿੱਤੀ ਹੈ | ਕਰੋਨਾ ਕੇਸ ਵਧਣ ਕਾਰਨ ਪੰਜਾਬ ਵਿਚ ਪ੍ਰਵੇਸ਼ ਕਰਨ ਵਾਲੇ 333 ਵਾਹਨ ਪੁਲੀਸ ਨੇ ਵਾਪਸ ਭੇਜ ਦਿੱਤੇ ਹਨ ਜਿਨ੍ਹਾਂ ਨੂੰ ਪੰਜਾਬ 'ਚ ...

ਪੂਰੀ ਖ਼ਬਰ »

ਕੋਰੋਨਾ ਕਹਿਰ ਕਾਰਨ ਰੈਸਟੋਰੈਂਟ ਤੇ ਹੋਟਲ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ

ਨੰਗਲ, 11 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਕੋਰੋਨਾ ਕਹਿਰ ਕਾਰਨ ਇਲਾਕੇ ਦੇ ਹੋਟਲ ਅਤੇ ਰੈਸਟੋਰੈਂਟ ਕਾਰੋਬਾਰੀ ਅੰਤਾਂ ਦੇ ਪ੍ਰੇਸ਼ਾਨ ਹਨ | ਖੰਨਾ ਲੌਜ ਰੇਲਵੇ ਰੋਡ ਦੇ ਮਾਲਕ ਨਿਤਿਨ ਖੰਨਾ ਨੇ ਕਿਹਾ ਕਿ ਬੁਕਿੰਗ ਜ਼ੀਰੋ ਹੈ ਅਤੇ ਸਿਰਫ਼ ਸਫ਼ਾਈ ਵਾਲਾ ਸਟਾਫ਼ ਹੀ ਲੌਜ 'ਚ ...

ਪੂਰੀ ਖ਼ਬਰ »

ਸੇਂਟ ਕਾਰਮਲ ਸਕੂਲ ਮੂਹਰੇ ਫ਼ੀਸਾਂ ਨੂੰ ਲੈ ਕੇ ਮਾਪਿਆਂ ਵਲੋਂ ਲੜੀਵਾਰ ਧਰਨਾ

ਰੂਪਨਗਰ, 11 ਮਈ (ਸਤਨਾਮ ਸਿੰਘ ਸੱਤੀ)-ਫ਼ੀਸਾਂ ਨੂੰ ਲੈ ਕੇ ਅੱਜ ਸੈਂਟ ਕਾਰਮਲ ਸਕੂਲ ਮੂਹਰੇ ਮਾਪਿਆਂ ਨੇ ਲੜੀਵਾਰ ਧਰਨਾ ਅਰੰਭ ਕਰ ਦਿੱਤਾ ਜੋ ਸਿਰਫ਼ ਟਿਊਸ਼ਨ ਫ਼ੀਸ ਲੈਣ ਲਈ ਸਕੂਲ ਪ੍ਰਬੰਧਕਾਂ ਤੋਂ ਮੰਗ ਕਰਦੇ ਆ ਰਹੇ ਹਨ | ਇਸ ਬਾਬਤ ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ...

ਪੂਰੀ ਖ਼ਬਰ »

ਏ. ਐੱਸ. ਆਈ. ਧਿਆਨ ਸਿੰਘ ਦੀ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਦਾਹ ਸਸਕਾਰ

ਢੇਰ, 11 ਮਈ (ਸ਼ਿਵ ਕੁਮਾਰ ਕਾਲੀਆ)-ਪਿੰਡ ਖਮੇੜਾ (ਦੋਲਾ ਬਸਤੀ) ਦੇ ਵਾਸੀ ਏ. ਐੱਸ. ਆਈ. ਧਿਆਨ ਸਿੰਘ ਪੁੱਤਰ ਤਰਲੋਕ ਸਿੰਘ ਦੀ ਕੱਲ੍ਹ ਸੰਖੇਪ ਜਿਹੀ ਬਿਮਾਰੀ ਨਾਲ ਮੌਤ ਹੋ ਗਈ | ਉਹ ਅੱਜ ਕੱਲ੍ਹ ਸੀ. ਆਈ. ਡੀ. ਬ੍ਰਾਂਚ ਵਿਚ ਤਾਇਨਾਤ ਸਨ | ਧਿਆਨ ਸਿੰਘ ਦਾ ਅੱਜ ਪਿੰਡ ਖਮੇੜਾ ਦੇ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਦੇ ਵਿਦਿਆਰਥੀ ਘਰ ਬੈਠ ਕੇ ਲਗਾ ਰਹੇ ਨੇ ਆਨਲਾਈਨ ਕਲਾਸਾਂ

ਨੂਰਪੁਰ ਬੇਦੀ, 11 ਮਈ (ਪੱਤਰ ਪ੍ਰੇਰਕ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਦੇ ਵਿਦਿਆਰਥੀ ਹੁਣ ਘਰ ਬੈਠ ਕੇ ਆਨਲਾਈਨ ਕਲਾਸਾਂ ਲਗਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਹਰਦੀਪ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਪਟਵਾਰੀ ਤੇ ਕਾਨੂੰਗੋ ਅੱਜ ਤੇ ਕੱਲ੍ਹ ਸਮੂਹਿਕ ਛੁੱਟੀ ਲੈ ਕੇ ਕਰਨਗੇ ਕੰਮ ਕਾਰ ਠੱਪ

ਸ੍ਰੀ ਚਮਕੌਰ ਸਾਹਿਬ,11 ਮਈ (ਜਗਮੋਹਣ ਸਿੰਘ ਨਾਰੰਗ)-ਦੀ ਰੈਵੀਨਿਊ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਵਲੋਂ ਆਪਣੀਆਂ ਮੰਗਾਂ ਦਾ ਨਿਪਟਾਰਾ ਨਾ ਹੋਣ ਕਾਰਨ 12 ਅਤੇ 13 ਮਈ ਨੂੰ ਦੋ ਦਿਨਾਂ ਲਈ ਸਮੂਹਿਕ ਛੁੱਟੀ 'ਤੇ ਰਹਿਣਗੇ ਅਤੇ 16 ਮਈ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਮਾਸਿਕ ਪੈਨਸ਼ਨਾਂ ਦੇ ਚੈੱਕ ਵੰਡੇ

ਰੂਪਨਗਰ, 11 ਮਈ (ਸਤਨਾਮ ਸਿੰਘ ਸੱਤੀ)-ਡਾ. ਐੱਸ. ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਇਕਾਈ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ | ਜ਼ਿਲ੍ਹਾ ਪ੍ਰਧਾਨ ਜੇ. ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ ਨਾਦਰਸ਼ਾਹੀ ਫ਼ਰਮਾਨਾਂ ਕਾਰਨ ਡੇਢ ਸੌ ਤੋਂ ਵੱਧ ਅਧਿਆਪਕ ਕੋਰੋਨਾ ਦੀ ਭੇਟ ਚੜ੍ਹੇ-ਜੀ. ਟੀ. ਯੂ.

ਨੂਰਪੁਰ ਬੇਦੀ, 11 ਮਈ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਦੇ ਨਾਦਰਸ਼ਾਹੀ ਫ਼ਰਮਾਨਾਂ ਕਾਰਨ ਹੁਣ ਤੱਕ ਪੰਜਾਬ ਵਿਚ ਡੇਢ ਸੌ ਤੋਂ ਜ਼ਿਆਦਾ ਅਧਿਆਪਕ ਕਰੋਨਾ ਦੀ ਭੇਟ ਚੜ੍ਹ ਚੁੱਕੇ ਹਨ | ਜਦਕਿ ਰੂਪਨਗਰ ਜ਼ਿਲ੍ਹੇ ਵਿਚ ਇਹ ਅੰਕੜਾ ਅੱਧੀ ਦਰਜਨ ਦੇ ਕਰੀਬ ਪੁੱਜ ਗਿਆ ਹੈ | ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀ ਕੋਰੋਨਾ ਦਾ ਰਾਜਸੀਕਰਨ ਨਾ ਕਰਨ

ਨੰਗਲ, 11 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਵਾਰਡ ਨੰਬਰ-11 ਤੋਂ ਕੌਂਸਲਰ ਮੀਨਾਕਸ਼ੀ ਬਾਲੀ ਤੇ ਉਨ੍ਹਾਂ ਦੇ ਸਮਾਜ ਸੇਵੀ ਪਤੀ ਬਲਵਿੰਦਰ ਬਾਲੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ | ਬਾਲੀ ਜੋੜੀ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਦੇ ਮੀਟਿੰਗ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਮਾਈਨਿੰਗ ਕਰਵਾਉਣ ਵਾਲੇ ਠੇਕੇਦਾਰ 'ਤੇ ਕਾਰਵਾਈ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਦਰਖਾਸਤ

ਸੁਖਸਾਲ, 11 ਮਈ (ਧਰਮ ਪਾਲ)-ਆਮ ਆਦਮੀ ਪਾਰਟੀ ਦੇ ਨੇਤਾ ਐਡਵੋਕੇਟ ਵਿਸ਼ਾਲ ਸੈਣੀ ਪਿੰਡ ਭਨਾਮ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਬਲਾਕ ਵਿਚ ਵੱਡੇ ਪੱਧਰ 'ਤੇ ਹੋ ਰਹੀ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਢੁਕਵਾਂ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਪੰਜਾਬ ਨੂੰ ...

ਪੂਰੀ ਖ਼ਬਰ »

ਬਸਪਾ ਆਗੂਆਂ ਨੇ ਡਾ. ਰਣਬੀਰ ਸਿੰਘ ਦੀ ਬਦਲੀ ਰੱਦ ਕਰਨ ਦੀ ਕੀਤੀ ਮੰਗ

ਸ੍ਰੀ ਅਨੰਦਪੁਰ ਸਾਹਿਬ, 11 ਮਈ (ਕਰਨੈਲ ਸਿੰਘ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਆਗੂਆਂ ਨੇ ਸਿਹਤ ਵਿਭਾਗ ਪੰਜਾਬ ਤੋਂ ਮੰਗ ਕੀਤੀ ਕਿ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਡਾ. ਰਣਬੀਰ ਸਿੰਘ ਦੀ ਲੁਧਿਆਣਾ ਵਿਖੇ ਕੀਤੀ ਬਦਲੀ ...

ਪੂਰੀ ਖ਼ਬਰ »

ਕਿਸਾਨਾਂ ਦੀ ਸਹੂਲਤ ਲਈ ਅਗੰਮਪੁਰ ਅਨਾਜ ਮੰਡੀ ਨੂੰ ਪਿ੍ੰਸੀਪਲ ਯਾਰਡ ਬਣਾਇਆ-ਸਕੱਤਰ ਮਾਰਕੀਟ ਕਮੇਟੀ

ਸ੍ਰੀ ਅਨੰਦਪੁਰ ਸਾਹਿਬ, 11 ਮਈ (ਕਰਨੈਲ ਸਿੰਘ)-ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਸਕੱਤਰ ਸੁਰਿੰਦਰਪਾਲ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਅਗੰਮਪੁਰ ਅਨਾਜ ਮੰਡੀ ਨੂੰ ਪਿ੍ੰਸੀਪਲ ਯਾਰਡ ਬਣਾਇਆ ਗਿਆ ਹੈ | ਹੁਣ ਜਿਹੜੇ ਕਿਸਾਨ ਆਪਣੀ ਫ਼ਸਲ ਵੇਚਣ ਲਈ ...

ਪੂਰੀ ਖ਼ਬਰ »

ਰਾਤ ਦੇ ਕਰਫ਼ਿਊ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਹਮਲਾ • ਪੁਲਿਸ ਵਾਲੇ ਦਾ ਮੋਬਾਈਲ ਖੋਹ ਕੇ ਫ਼ਰਾਰ ਹੋਏ ਗੱਡੀ ਸਵਾਰ

ਐੱਸ. ਏ. ਐੱਸ. ਨਗਰ, 11 ਮਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਵਲੋਂ ਰਾਤ ਦੇ ਸਮੇਂ ਕਰਫ਼ਿਊ ਦੇ ਚਲਦਿਆਂ ਲਗਾਏ ਗਏ ਨਾਕੇ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰਨ ਤੇ ਪੁਲਿਸ ਕਰਮਚਾਰੀ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਵਾਲੇ ਗੱਡੀ ਸਵਾਰ 5 ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਤੋਂ ਲੋਕ ਸਭਾ ਚੋਣਾਂ ਸਮੇਂ ਕੀਤੇ ਵਾਅਦੇ ਪੂਰਾ ਕਰਵਾਉਣ ਲਈ ਪ੍ਰਸ਼ਾਤ ਕਿਸ਼ੋਰ ਆਪਣੀ ਭੂਮਿਕਾ ਨਿਭਾਉਣ-ਬਡਹੇੜੀ

ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਉੱਘੇ ਸਿੱਖ ਕਿਸਾਨ ਨੇਤਾ ਤੇ ਕੈਪਟਨ ਅਮਰਿੰਦਰ ਸਿੰਘ ਦੇ 1984 ਓਪਰੇਸ਼ਨ ਨੀਲਾ ਤਾਰਾ ਜਦੋਂ ਕੈਪਟਨ ਵਿਰੋਧ ਵਿਚ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਅਤੇ ਲੋਕ ਸਭਾ ਦੀ ਮੈਂਬਰੀ ਤਿਆਗ ਕੇ ਆਏ ਸਨ, ਉਦੋਂ ਤੋਂ ਲਗਾਤਾਰ ਸਮਰਥਕ ਹਨ ਅਤੇ ...

ਪੂਰੀ ਖ਼ਬਰ »

ਲੋਹੇ ਦਾ ਗੇਟ ਚੋਰੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ

ਮਾਜਰੀ, 11 ਮਈ (ਧੀਮਾਨ)-ਪਿੰਡ ਕਰੌਰਾਂ ਸਥਿਤ ਫੋਰੈਸਟ ਹਿੱਲ ਦੀ ਚਾਰਦੀਵਾਰੀ ਅੰਦਰ ਪਿਆ ਲੋਹੇ ਦਾ ਗੇਟ ਚੋਰੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਫੋਰੈਸਟ ਹਿੱਲ ਵਿਖੇ ਬਤੌਰ ਸੁਰੱਖਿਆ ਸੁਪਰਵਾਈਜ਼ਰ ਤਾਇਨਾਤ ...

ਪੂਰੀ ਖ਼ਬਰ »

ਮੇਅਰ ਜੀਤੀ ਸਿੱਧੂ ਵਲੋਂ 16.38 ਕਰੋੜ ਦੀ ਲਾਗਤ ਵਾਲੀ ਵਾਟਰ ਸਪਲਾਈ ਸਕੀਮ ਦਾ ਜਾਇਜ਼ਾ

ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਤੇ ਸ਼ਹਿਰ ਅੰਦਰ ਪਾਣੀ ਦੀ ਸਫ਼ਾਈ ਲਈ ਲੱਗੀਆਂ ਮਸ਼ੀਨਾਂ ਦੀ ਓਵਰਹਾਲਿੰਗ ਸਮੇਤ ਮੁਹਾਲੀ 'ਚ ਲੱਗਣ ਵਾਲੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ (ਅ. ਸ.) ਵਲੋਂ ਸਰਕਾਰੀ ਸਕੂਲ 'ਚ ਬਣੇ ਬੈਡਮਿੰਟਨ ਦੇ ਖੇਡ ਮੈਦਾਨ ਦਾ ਨਿਰੀਖਣ

ਐੱਸ. ਏ. ਐੱਸ. ਨਗਰ, 11 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼ 11 ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਨੂੰ ਜਾਰੀ ਗ੍ਰਾਂਟ ਨਾਲ ਸਕੂਲ ਸਟਾਫ਼ ਵਲੋਂ ਬਣਾਏ ਬੈਡਮਿੰਟਨ ਦੇ ਖੇਡ ਮੈਦਾਨ ਦਾ ਅੱਜ ਜ਼ਿਲ੍ਹਾ ...

ਪੂਰੀ ਖ਼ਬਰ »

ਐੱਮ. ਪੀ. ਤਿਵਾੜੀ ਵਲੋਂ ਸ੍ਰੀ ਅਨੰਦਪੁਰ ਸਾਹਿਬ 'ਚ ਇਕ ਫ਼ੀਲਡ ਹਸਪਤਾਲ ਬਣਾਉਣ ਦੀ ਮੰਗ

ਰੂਪਨਗਰ, 11 ਮਈ (ਸਤਨਾਮ ਸਿੰਘ ਸੱਤੀ)-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਡਿਫੈਂਸ ਰਿਸਰਚ ਐਂਡ ...

ਪੂਰੀ ਖ਼ਬਰ »

ਹਸਪਤਾਲ ਪ੍ਰਬੰਧਕਾਂ ਵਲੋਂ ਗੇਟ ਬੰਦ ਕਰਨ 'ਤੇ ਕੰਧ ਟੱਪਦੀ ਔਰਤ ਨੇ ਜੌੜੇ ਬੱਚਿਆਂ ਨੂੰ ਦਿੱਤਾ ਜਨਮ, ਇਕ ਦੀ ਮੌਤ

ਰੂਪਨਗਰ, 11 ਮਈ (ਸਤਨਾਮ ਸਿੰਘ ਸੱਤੀ)-ਗਊਸ਼ਾਲਾ ਰੋਡ 'ਤੇ ਸਥਿਤ ਵੈਟਨਰੀ ਪੋਲੀ ਕਲੀਨਿਕ ਨੇੜੇ ਸਰਹਿੰਦ ਨਹਿਰ 'ਤੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਇਕ ਔਰਤ ਨੇ ਅੱਜ ਹਸਪਤਾਲ ਜਾਣ ਦੌਰਾਨ ਕੰਧ ਟੱਪਦਿਆਂ ਦੋ ਜੌੜਾ ਬੱਚਿਆਂ ਨੂੰ ਜਨਮ ਦਿੱਤਾ ਪਰ ਇਕ ...

ਪੂਰੀ ਖ਼ਬਰ »

ਸ਼ਹਿਰਾਂ 'ਚ ਤਾਲਾਬੰਦੀ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਜਾਣ-ਰਾਮ ਸਰੂਪ ਸ਼ਰਮਾ

ਖਰੜ, 11 ਮਈ (ਗੁਰਮੁੱਖ ਸਿੰਘ ਮਾਨ)-ਸ਼ਹਿਰਾਂ ਵਿਚ ਜਿਹੜੇ ਗ਼ਰੀਬ ਪਰਿਵਾਰ ਰਹਿੰਦੇ ਹਨ ਤੇ ਉਨ੍ਹਾਂ ਪਾਸ ਨੀਲੇ ਕਾਰਡ ਨਹੀਂ ਹਨ, ਉਨ੍ਹਾਂ ਨੂੰ ਵੀ ਤਾਲਾਬੰਦੀ ਦੌਰਾਨ ਰਾਸ਼ਨ ਕਿੱਟਾਂ ਮਿਲਣੀਆਂ ਚਾਹੀਦੀਆਂ ਹਨ | ਇਹ ਮੰਗ ਵਾਰਡ ਨੰ.-24 ਦੇ ਕੌਂਸਲਰ ਰਾਮ ਸਰੂਪ ਸ਼ਰਮਾ ਨੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਪੀ. ਟੀ. ਆਈਜ਼ ਲਈ ਆਨਲਾਈਨ ਸਿਖ਼ਲਾਈ ਵਰਕਸ਼ਾਪ ਦਾ ਪ੍ਰਬੰਧ

ਐੱਸ. ਏ. ਐੱਸ. ਨਗਰ, 11 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਅਗਵਾਈ ਹੇਠ 228 ਪੀ. ਟੀ. ਆਈਜ਼ ਦੀ ਸਮਰੱਥਾ ਉਸਾਰੀ ਸਿਖ਼ਲਾਈ ਵਰਕਸ਼ਾਪ ਕਰਵਾਈ ਜਾ ਰਹੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਮਹਾਰਾਣਾ ਪ੍ਰਤਾਪ ਦਾ ਜਨਮ ਦਿਵਸ ਮਨਾਇਆ

ਖਰੜ, 11 ਮਈ (ਗੁਰਮੁੱਖ ਸਿੰਘ ਮਾਨ)-ਪਿੰਡ ਮੱਛਲੀ ਕਲਾਂ ਦੇ ਵਸਨੀਕਾਂ ਵਲੋਂ ਮਹਾਰਾਣਾ ਪ੍ਰਤਾਪ ਦਾ ਜਨਮ ਦਿਵਸ ਮਨਾਇਆ ਗਿਆ ਤੇ ਮਹਾਰਾਣਾ ਪ੍ਰਤਾਪ ਦੀ ਤਸਵੀਰ 'ਤੇ ਜੋਤੀ ਪ੍ਰਜਵਲਿੱਤ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਨਰਿੰਦਰ ਸਿੰਘ ਰਾਣਾ, ਜਸਵੀਰ ਸਿੰਘ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ ਨੂੰ ਮਾਸਕ ਤੇ ਸੈਨੀਟਾਈਜ਼ਰ ਵੰਡੇ

ਐੱਸ. ਏ. ਐੱਸ. ਨਗਰ, 11 ਮਈ (ਜੱਸੀ)-ਸਮਾਜ ਸੇਵੀ ਨਰੇਸ਼ ਬੁਵਾਨੀ ਵਲੋਂ ਆਪਣੀ ਸਮੱੁਚੀ ਟੀਮ ਸਮੇਤ ਮੁਹਾਲੀ ਸ਼ਹਿਰ 'ਚ ਲੱਗੇ ਲਾਕਡਾਊਨ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ ਹਨ | ਉਨ੍ਹਾਂ ਦੱਸਿਆ ਕਿ ਕੋਰੋਨਾ ...

ਪੂਰੀ ਖ਼ਬਰ »

ਬੀਰ ਦਵਿੰਦਰ ਸਿੰਘ ਵਲੋਂ ਸਿਹਤ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਦੀ ਆਲੋਚਨਾ

ਐੱਸ. ਏ. ਐੱਸ. ਨਗਰ, 11 ਮਈ (ਤਰਵਿੰਦਰ ਸਿੰਘ ਬੈਨੀਪਾਲ)-ਕੋਰੋਨਾ ਦੌਰ ਵਿਚ ਅੱਗੇ ਵੱਧ ਕੇ ਕੰਮ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ.ਐੱਮ.) ਦੇ ਮੁਲਾਜਮਾਂ ਨੂੰ ਨੌਕਰੀ ਤੋਂ ਕੱਢਣ ਦੇ ਸਰਕਾਰ ਦੇ ਫੈਸਲੇ ਨੂੰ ਤੁਗਲਕੀ ਫਰਮਾਨ ਕਰਾਰ ਦਿੰਦਿਆਂ ਸਾਬਕਾ ਡਿਪਟੀ ਸਪੀਕਰ ...

ਪੂਰੀ ਖ਼ਬਰ »

ਸਮੇਂ ਸਿਰ ਮਿਲੇ ਇਲਾਜ ਨਾਲ ਗੰਭੀਰ ਬ੍ਰੇਨ ਸਟ੍ਰੋਕ ਵਾਲੇ ਮਰੀਜ਼ ਨੂੰ ਮਿਲਿਆ ਨਵਾਂ ਜੀਵਨ

ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਗੰਭੀਰ ਬ੍ਰੇਨ ਸਟ੍ਰੋਕ ਤੋਂ ਪੀੜਤ 74 ਸਾਲਾ ਮਰੀਜ਼ ਨੂੰ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਮੁਹਾਲੀ ਵਲੋਂ ਸਮੇਂ ਸਿਰ ਦਿੱਤੀ ਗਈ ਇਲਾਜ ਦੀ ਸਹੂਲਤ ਨੇ ਨਵਾਂ ਜੀਵਨ ਪ੍ਰਦਾਨ ਕੀਤਾ ਹੈ | ਇਸ ਬਜ਼ੁਰਗ ਨੂੰ ਸੱਜੇ ਪਾਸੇ ਦੇ ਉੱਪਰੀ ...

ਪੂਰੀ ਖ਼ਬਰ »

ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਨੇ ਕਲਾਕਾਰਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ

ਕੁਰਾਲੀ, 11 ਮਈ (ਬਿੱਲਾ ਅਕਾਲਗੜ੍ਹੀਆ)-ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਵਲੋਂ ਪਿੰਡ ਫ਼ਤਿਹਗੜ੍ਹ ਵਿਖੇ ਮੇਜਰ ਦੇ ਵਿਹੜੇ 'ਚ ਕਰਵਾਏ ਗਏ ਇਕ ਸਾਦੇ ਸਮਾਗਮ ਦੌਰਾਨ ਲਾਕਡਾਊਨ ਦੀ ਮਾਰ ਝੱਲ ਰਹੇ ਕਲਾਕਾਰਾਂ ਤੇ ਹੋਰਨਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਤੇ ਸੰਚਾਲਨ ਪ੍ਰਕਿਰਿਆ ਅਧੀਨ ਹੀ ਲੇਵਲ-2 ਸੰਸਥਾਵਾਂ ਨੂੰ ਕੀਤਾ ਜਾ ਸਕਦਾ ਹੈ ਸਥਾਪਤ

ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਕੋਵਿਡ ਕੇਅਰ ਸਹੂਲਤਾਂ ਸਥਾਪਤ ਕਰਨ ਲਈ ਸੰਚਾਲਨ ਪ੍ਰਕਿਰਿਆ ਤੇ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ ਅਤੇ ਅਜਿਹੇ ਸੈਂਟਰਾਂ ਦੀ ਸਥਾਪਨਾ ਸਮੇਂ ਨਿਰਧਾਰਿਤ ...

ਪੂਰੀ ਖ਼ਬਰ »

ਖਰੜ ਸ਼ਹਿਰ 'ਚ ਦੁਕਾਨਾਂ ਖੋਲ੍ਹਣ ਸਬੰਧੀ ਨਗਰ ਕੌਂਸਲ ਵਲੋਂ ਸ਼ਡਿਊਲ ਜਾਰੀ

ਖਰੜ, 11 ਮਈ (ਗੁਰਮੁੱਖ ਸਿੰਘ ਮਾਨ)-ਸ਼ਹਿਰ ਵਿਚ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਉਪ ਮੰਡਲ ਮੈਜਿਸਟ੍ਰੇਟ ਖਰੜ ਦੇ ਹੁਕਮਾਂ ਤੋਂ ਬਾਅਦ ਨਗਰ ਕੌਂਸਲ ਖਰੜ ਵਲੋਂ ਸ਼ਹਿਰ ਵਿਚ ਮੁਨਾਦੀ ਕਰਵਾ ਕੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਦੁਕਾਨਾਂ ਖੋਲ੍ਹਣ ਦੇ ...

ਪੂਰੀ ਖ਼ਬਰ »

ਚਿੰਤਾਜਨਕ ਹੈ ਜ਼ਿਲ੍ਹਾ ਐੱਸ. ਏ. ਐੱਸ. ਨਗਰ 'ਚ ਕੋਰੋਨਾ ਮਾਮਲਿਆਂ ਵਿਚ ਲਗਾਤਾਰ ਵਾਧਾ

ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕਾਫ਼ੀ ਦਿਨਾਂ ਤੋਂ ਲਗਾਤਾਰ ਕੋਰੋਨਾ ਮਾਮਲਿਆਂ ਵਿਚ ਹੋ ਰਿਹਾ ਵਾਧਾ ਚਿੰਤਾਜਨਕ ਹੈ | ਇਸਦਾ ਕਾਰਨ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣਾ ...

ਪੂਰੀ ਖ਼ਬਰ »

ਪੁਲਿਸ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਓ ਸਬੰਧੀ ਕੀਤਾ ਜਾਗਰੂਕ

ਖਰੜ, 11 ਮਈ (ਮਾਨ)-ਕੋਰੋਨਾ ਦੇ ਬਚਾਓ ਹਿੱਤ ਪਿੰਡਾਂ ਦੇ ਵਸਨੀਕਾਂ ਨੂੰ ਜਾਗਰੂਕ ਕਰਨ ਦੀ ਲੜੀ ਤਹਿਤ ਥਾਣਾ ਘੜੂੰਆਂ ਦੀ ਪੁਲਿਸ ਵਲੋਂ ਪਿੰਡ ਰੁੜਕੀ ਪੁਖਤਾ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਥਾਣਾ ਘੜੂੰਆਂ ਦੇ ਐੱਸ. ਐੱਚ. ਓ. ਸਮਸ਼ੇਰ ਸਿੰਘ ਨੇ ...

ਪੂਰੀ ਖ਼ਬਰ »

ਮਾਮਲਾ ਲਾਕਡਾਊਨ ਦੌਰਾਨ ਚੋਰ ਮੋਰੀਆਂ ਰਾਹੀਂ ਸ਼ਰਾਬ ਵੇਚਣ ਦਾ

ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਆਮ ਆਦਮੀ ਪਾਰਟੀ ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਯੂਥ ਪ੍ਰਧਾਨ ਗੁਰਤੇਜ ਸਿੰਘ ਪੰਨੂੰ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੂੰ ਦਿੱਤੇ ਮੰਗ ਪੱਤਰ ਵਿਚ ਉਨ੍ਹਾਂ ਕਿਹਾ ਕਿ ਐੱਸ. ਏ. ਅੱੈਸ. ਨਗਰ ਅੰਦਰ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਬਹਿਲੋਲਪੁਰ ਨੂੰ ਸੀਨੀਅਰ ਸੈਕੰਡਰੀ ਦਾ ਦਰਜਾ ਮਿਲਣ 'ਤੇ ਪਿੰਡ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ

ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਪਿੰਡ ਬਹਿਲੋਲਪੁਰ ਦੇ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਮਿਲ ਗਿਆ ਹੈ, ਜਿਸ ਕਾਰਨ ਪਿੰਡ ਵਾਸੀਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ ਪਿੰਡ ਬਹਿਲੋਲਪੁਰ ਦੇ ਸਰਪੰਚ ਮਨਜੀਤ ...

ਪੂਰੀ ਖ਼ਬਰ »

ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਵੈਬੀਨਾਰ ਨੂੰ ਸੰਬੋਧਨ ਕਰਨਗੇ ਪੰਜਾਬ ਦੇ ਮੁੱਖ ਮੰਤਰੀ

ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਕੇ. ਐੱਸ. ਰਾਜੂ ਲੀਗਲ ਟਰੱਸਟ ਵਲੋਂ 16 ਮਈ ਦਿਨ ਐਤਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ 'ਤੇ ਇਕ ਵੈਬੀਨਾਰ ਕਰਵਾਇਆ ਜਾ ਰਿਹਾ ਹੈ | ਡਾ. ਜਗਮੋਹਨ ਸਿੰਘ ਰਾਜੂ ਆਈ. ਏ. ਐੱਸ., ਵਧੀਕ ਮੁੱਖ ਸਕੱਤਰ ...

ਪੂਰੀ ਖ਼ਬਰ »

ਪੁਲਿਸ ਨੇ ਬਜ਼ੁਰਗਾਂ ਲਈ ਟੀਕਾਕਰਨ ਤੇ ਹੋਰ ਜ਼ਰੂਰੀ ਸਹੂਲਤਾਂ ਲਈ ਹੈਲਪਲਾਈਨ ਦੀ ਕੀਤੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 11 ਮਈ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਵਲੋਂ ਕੋਵਿਡ-19 ਮਹਾਂਮਾਰੀ ਸਬੰਧੀ ਮੁਹਾਲੀ 'ਚ ਰਹਿੰਦੇ ਬਜ਼ੁਰਗਾਂ ਦੀ ਸੇਵਾ ਲਈ ਇਕ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਲਈ ਬਕਾਇਦਾ ਤੌਰ 'ਤੇ ਹੈਲਪਲਾਈਨ ਨੰਬਰ-9115516010 ਤੇ 0172-2219356 ਦੀ ਸ਼ੁਰੂਆਤ ਕੀਤੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX