ਤਾਜਾ ਖ਼ਬਰਾਂ


ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  23 minutes ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  58 minutes ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  1 minute ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  41 minutes ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  about 1 hour ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  about 1 hour ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  1 minute ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  about 2 hours ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  about 2 hours ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  about 2 hours ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  about 3 hours ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  about 3 hours ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  about 3 hours ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  about 3 hours ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  about 3 hours ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  about 4 hours ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  about 4 hours ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  about 4 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 5 hours ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਅੰਮ੍ਰਿਤਪਾਲ ਵਲੋਂ ਫ਼ੌਜ ਤਿਆਰ ਕੀਤੀ ਜਾ ਰਹੀ ਸੀ- ਐਸ.ਐਸ.ਪੀ. ਖੰਨਾ
. . .  about 5 hours ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਾਇਲ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਈ ਨਵੇਂ ਖੁਲਾਸੇ ਕੀਤੇ ਗਏ ਹਨ। ਇਕ ਅਹਿਮ ਜਾਣਕਾਰੀ ਮਿਲੀ ਹੈ ਕਿ ਏ.ਕੇ.ਐਫ., ਅੰਮ੍ਰਿਤਪਾਲ ਦੀ ਤਰਫੋਂ ਇਕ.....
ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ ਲਿਆਂਦਾ ਮਹਿਤਪੁਰ ਥਾਣੇ
. . .  about 5 hours ago
ਮਹਿਤਪੁਰ, 24 ਮਾਰਚ (ਲਖਵਿੰਦਰ ਸਿੰਘ)- ਅੰਮ੍ਰਿਤਪਾਲ ਸਿੰਘ ਜੋ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈਂ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ....
ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
. . .  about 5 hours ago
ਨਵੀਂ ਦਿੱਲੀ, 24 ਮਾਰਚ- ਅਡਾਨੀ ਗਰੁੱਪ ਮੁੱਦੇ ’ਤੇ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਜੇ ਚੌਕ ਵੱਲ ’ਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ....
ਵਿਰੋਧੀਆਂ ਪਾਰਟੀਆਂ ਵਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸੰਬੰਧੀ ਪਾਈ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
. . .  about 5 hours ago
ਨਵੀਂ ਦਿੱਲੀ, 24 ਮਾਰਚ- ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਵਿਰੋਧੀ ਧਿਰ ਨੂੰ ਦਬਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਉਨ੍ਹਾਂ ਵਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ 5 ਅਪ੍ਰੈਲ ਨੂੰ ਸੁਣਵਾਈ ਕਰੇਗਾ। ਦੱਸ ਦੇਈਏ....
ਯੂਥ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ
. . .  about 5 hours ago
ਨਵੀਂ ਦਿੱਲੀ, 24 ਮਾਰਚ- ਯੂਥ ਕਾਂਗਰਸ ਦੇ ਮੈਂਬਰਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਸ ਵਲੋਂ ‘ਮੋਦੀ ਸਰਨੇਮ’ ਟਿੱਪਣੀ ’ਤੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੇ ਮੱਦੇਨਜ਼ਰ ਰਾਹੁਲ ਗਾਂਧੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553

ਜਲੰਧਰ

ਦੂਜੇ ਦਿਨ ਜਾਰੀ ਰਹੀ ਨਿਗਮ ਦੇ ਡਰਾਈਵਰਾਂ ਦੀ ਹੜਤਾਲ, ਨਹੀਂ ਚੁੱਕਿਆ ਕੂੜਾ

ਜਲੰਧਰ, 11 ਮਈ (ਸ਼ਿਵ)-ਠੇਕੇਦਾਰੀ ਪ੍ਰਥਾ ਬੰਦ ਕਰਨ ਦੀ ਮੰਗ ਨੂੰ ਲੈ ਕੇ ਨਿਗਮ ਦੇ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਅਣਮਿਥੇ ਸਮੇਂ ਦੀ ਹੜਤਾਲ ਜਾਰੀ ਰਹੀ ਜਿਸ ਕਰਕੇ ਅੱਜ ਦੂਜੇ ਦਿਨ ਸ਼ਹਿਰ ਤੋਂ ਕੂੜਾ ਨਹੀਂ ਚੁੱਕਿਆ ਗਿਆ ਹੈ | ਡਰਾਈਵਰ ਅਤੇ ਟੈਕਨੀਕਲ ਯੂਨੀਅਨ ਦੇ ਸੱਦੇ 'ਤੇ ਨਿਗਮ ਦੀ ਵਰਕਸ਼ਾਪ ਤੋਂ ਕੋਈ ਗੱਡੀ ਨਹੀਂ ਕੱਢੀ ਗਈ | ਪਹਿਲਾਂ ਡਰਾਈਵਰ ਯੂਨੀਅਨ ਨੇ ਨਿੱਜੀ ਠੇਕੇਦਾਰਾਂ ਵਲੋਂ ਕੂੜਾ ਚੁੱਕਣ ਦਾ ਕੰਮ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਉਸ ਨੂੰ ਹੁਣ ਕੱਲ੍ਹ ਤੱਕ ਟਾਲ ਦਿੱਤਾ ਗਿਆ ਹੈ | ਯੂਨੀਅਨ ਦੇ ਪ੍ਰਧਾਨ ਅਰੁਣ ਕਲਿਆਣ, ਮੁਨੀਸ਼ ਬਾਬਾ ਨੇ ਦੱਸਿਆ ਕਿ ਨਿਗਮ ਪ੍ਰਸ਼ਾਸਨ ਵਲੋਂ ਕਮਿਸ਼ਨਰ ਨਾਲ ਮਸਲੇ ਦੇ ਹੱਲ ਲਈ ਮੀਟਿੰਗ ਕਰਨ ਦਾ ਸੱਦਾ ਆਇਆ ਸੀ ਪਰ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਯੂਨੀਅਨ ਬੁੱਧਵਾਰ ਨੂੰ ਨਿਗਮ ਦਫ਼ਤਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਵੇਗੀ ਤੇ ਉਸ ਤੋਂ ਬਾਅਦ ਹੀ ਨਿਗਮ ਕਮਿਸ਼ਨਰ ਨਾਲ ਮੰਗਾਂ ਬਾਰੇ ਗੱਲਬਾਤ ਹੋਵੇਗੀ | ਡਰਾਈਵਰ ਅਤੇ ਟੈਕਨੀਕਲ ਯੂਨੀਅਨ ਨੇ ਕੂੜਾ ਚੁੱਕਣ ਦਾ ਕੰਮ ਨਿੱਜੀ ਠੇਕੇਦਾਰਾਂ ਨੰੂ ਦੇਣ ਦਾ ਵਿਰੋਧ ਕਰਦਿਆਂ ਇਸ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਸੀ |
ਦੋਵੇਂ ਯੂਨੀਅਨਾਂ ਹੋਈਆਂ ਇਕੱਠੀਆਂ
ਨਿਗਮ ਵਿਚ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਕਰਕੇ ਹੁਣ ਨਿਗਮ ਦੀ ਵਰਕਸ਼ਾਪ ਦੀਆਂ ਦੋਵੇਂ ਯੂਨੀਅਨਾਂ ਇਕ ਹੋ ਗਈਆਂ ਹਨ | ਯੂਨੀਅਨਾਂ ਦੀ ਮੀਟਿੰਗ ਪੰਜਾਬ ਸਫ਼ਾਈ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਦੀ ਪ੍ਰਧਾਨਗੀ ਵਿਚ ਕੀਤੀ ਗਈ ਜਿਸ ਵਿਚ ਦੋਵੇਂ ਯੂਨੀਅਨਾਂ ਵਲੋਂ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਲਿਆ ਗਿਆ | ਮੰਗਾਂ ਮੰਨੇ ਜਾਣ ਤੱਕ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਮੁਨੀਸ਼ ਬਾਬਾ, ਦੇਵਾਨੰਦ ਥਾਪਰ, ਸ਼ੰਮੀ ਲੁਥਰ, ਪਵਨ ਬਾਬਾ, ਸ਼ਾਮ ਲਾਲ, ਭੁਪਿੰਦਰ ਸਿੰਘ, ਅਸ਼ਵਨੀ ਸ਼ਾਰਦਾ, ਅਸ਼ੋਕ ਭੀਲ, ਅਰਵਿੰਦ ਵਾਸੂ, ਰਾਕੇਸ਼ ਥਾਪਰ,ਹਰੀਵੰਸ਼ ਸਿੱਧੂ ਹਾਜ਼ਰ ਸਨ |
ਬਿਨਾਂ ਦੱਸੇ ਕਿਉਂ ਹੋਈ ਹੜਤਾਲ, ਕਮੇਟੀ ਨੇ ਜੇ. ਸੀ. ਤੋਂ ਮੰਗੀ ਸਫ਼ਾਈ
ਜਲੰਧਰ, ਠੇਕੇਦਾਰੀ ਪ੍ਰਥਾ ਖ਼ਿਲਾਫ਼ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਵਲੋਂ ਕੂੜਾ ਚੁੱਕਣ ਦੇ ਕੰਮ ਦੀ ਅਣਮਿਥੇ ਸਮੇਂ ਦੀ ਹੋਈ ਹੜਤਾਲ ਨੂੰ ਲੈ ਕੇ ਸਫ਼ਾਈ ਅਤੇ ਸਿਹਤ ਐਡਹਾਕ ਕਮੇਟੀ ਨੇ ਜੇ. ਸੀ. ਹਰਚਰਨ ਸਿੰਘ ਨੂੰ ਮਿਲ ਕੇ ਹੜਤਾਲ ਬਾਰੇ ਸਫ਼ਾਈ ਮੰਗੀ ਕਿ ਬਿਨਾਂ ਨੋਟਿਸ ਦੱਸੇ ਹੀ ਹੜਤਾਲ ਕਿਸ ਤਰ੍ਹਾਂ ਨਾਲ ਹੋ ਜਾਂਦੀ ਹੈ | ਮਿਲਣ ਵਾਲਿਆਂ ਵਿਚ ਚੇਅਰਮੈਨ ਬਲਰਾਜ ਠਾਕੁਰ, ਜਗਦੀਸ਼ ਸਮਰਾਏ, ਅਵਤਾਰ ਸਿੰਘ, ਸ਼ਮਸ਼ੇਰ ਸਿੰਘ ਖਹਿਰਾ ਤੇ ਹੋਰ ਵੀ ਸ਼ਾਮਿਲ ਸਨ | ਇਸ ਮੌਕੇ ਕਮੇਟੀ ਦਾ ਕਹਿਣਾ ਸੀ ਕਿ ਜਦੋਂ ਕੋਈ ਹੜਤਾਲ ਕੀਤੀ ਜਾਂਦੀ ਹੈ ਤਾਂ ਇਸ ਬਾਰੇ ਕਿਸੇ ਨੂੰ ਨੋਟਿਸ ਦੇਣਾ ਚਾਹੀਦਾ ਹੈ ਤਾਂ ਜੋ ਮੰਗਾਂ ਬਾਰੇ ਪਤਾ ਲੱਗ ਸਕੇ | ਕਮੇਟੀ ਮੈਂਬਰਾਂ ਜੇ. ਸੀ. ਤੋਂ ਮੰਗ ਕੀਤੀ ਕਿ ਹੁਣ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਗੰਦਗੀ ਨਾਲ ਮੱਛਰਾਂ ਦੀ ਭਰਮਾਰ ਹੋ ਰਹੀ ਹੈ ਤੇ ਜਗਦੀਸ਼ ਸਮਰਾਏ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਾਰਡ ਵਿਚ ਗੰਦਾ ਨਾਲਾ ਲੰਘਦਾ ਹੈ ਤਾਂ ਬਾਹਰੀ ਇਲਾਕੇ ਵਿਚ ਮੱਛਰਾਂ ਦੀ ਕਾਫ਼ੀ ਜ਼ਿਆਦਾ ਭਰਮਾਰ ਹੈ ਜਿਸ ਕਰਕੇ ਹੁਣ ਇਸ ਜਗ੍ਹਾ 'ਤੇ ਫੌਗਿੰਗ ਕਰਵਾਈ ਜਾਵੇ | ਕਮੇਟੀ ਨੇ ਕੂੜਾ ਚੁੱਕਣ ਦਾ ਕੰਮ ਕਰਨ ਵਾਲੇ ਨਿੱਜੀ ਠੇਕੇਦਾਰਾਂ ਨੂੰ ਵੀ ਕਿਹਾ ਕਿ ਉਹ ਕੂੜੇ ਦੀ ਸੈਕੰਡਰੀ ਪੁਆਇੰਟਾਂ ਤੋਂ ਕਿਸੇ ਵੀ ਹਾਲਤ ਵਿਚ ਕੂੜਾ ਡੰਪਾਂ ਤੋਂ ਬਾਹਰ ਨਾ ਆਉਣ ਦੇਣ ਤੇ ਇਸ ਨੂੰ ਪਿੱਛੇ ਕਰਨ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਰਹੇਗੀ |

ਏ. ਈ. ਟੀ. ਸੀ. ਨੂੰ 50 ਹਜ਼ਾਰ ਰਿਸ਼ਵਤ ਦੀ ਪੇਸ਼ਕਸ਼, ਵਿਜੀਲੈਂਸ ਬਿਊਰੋ ਵਲੋਂ ਗਿ੍ਫ਼ਤਾਰ

ਜਲੰਧਰ, 11 ਮਈ (ਸ਼ਿਵ)-ਜੀ. ਐੱਸ. ਟੀ. ਮੋਬਾਈਲ ਵਿੰਗ ਦੇ ਏ. ਈ. ਟੀ. ਸੀ. ਡੀ. ਐੱਸ. ਗਰਚਾ ਨੇ ਉਨ੍ਹਾਂ ਨੂੰ 50 ਹਜ਼ਾਰ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨ ਆਏ ਇਕ ਪਾਸਰ ਨੂੰ ਵਿਜੀਲੈਂਸ ਬਿਊਰੋ ਦੇ ਹਵਾਲੇ ਕਰਾ ਦਿੱਤਾ ਹੈ | ਵਿਜੀਲੈਂਸ ਬਿਊਰੋ ਨੇ ਪਾਸਰ ਰਾਕੇਸ਼ ਮਹਾਜਨ ਵਾਸੀ ...

ਪੂਰੀ ਖ਼ਬਰ »

24 ਸਾਲਾ ਨੌਜਵਾਨ ਵਲੋਂ ਫ਼ਾਹਾ ਲਗਾ ਕੇ ਖ਼ੁਦਕੁਸ਼ੀ

ਅੱਪਰਾ, 11 ਮਈ (ਦਲਵਿੰਦਰ ਸਿੰਘ ਅੱਪਰਾ)-ਨਜ਼ਦੀਕੀ ਪਿੰਡ ਮੋਰੋਂ 'ਚ ਇੱਕ ਨੌਜਵਾਨ ਵਲੋਂ ਛੱਤ ਵਾਲੇ ਪੱਖੇ ਨਾਲ ਫ਼ਾਹਾ ਲਾ ਕੇ ਖੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਸੁਖਵੀਰ ਸਿੰਘ (24) ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮੋਰੋਂ ਜੋ ਕਿ ਇੱਕ ਵਿਦਿਆਰਥੀ ਸੀ ਅਤੇ ...

ਪੂਰੀ ਖ਼ਬਰ »

ਬਿਨਾਂ ਮਾਲਕ ਦੇ ਭੱਜਦੇ ਰੇਹੜਾ-ਘੋੜੇ ਨੇ ਲਈ ਐਕਟਿਵਾ ਸਵਾਰ ਦੀ ਜਾਨ

ਜਲੰਧਰ, 11 ਮਈ (ਐੱਮ. ਐੱਸ. ਲੋਹੀਆ)-ਅੱਡਾ ਬਸਤੀ ਸ਼ੇਖ ਵਿਖੇ ਬਿਨਾਂ ਮਾਲਕ ਦੇ ਤੇਜ਼ ਰਫ਼ਤਾਰ ਭੱਜਦਾ ਇਕ ਰੇਹੜਾ-ਘੋੜਾ ਇਕ ਐਕਟਿਵਾ ਸਵਾਰ ਦੇ ਨਾਲ ਟੱਕਰਾ ਗਿਆ | ਇਸ ਹਾਦਸੇ 'ਚ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਤਰਸੇਮ ਸਿੰਘ ਉਰਫ਼ ...

ਪੂਰੀ ਖ਼ਬਰ »

ਮੈਡੀਕਲ ਮਾਫੀਆ ਖ਼ਿਲਾਫ਼ ਨੌਜਵਾਨਾਂ ਵਲੋਂ ਅਨੋਖੇ ਢੰਗ ਨਾਲ ਪ੍ਰਦਰਸ਼ਨ

ਜਲੰਧਰ, 11 ਮਈ (ਜਸਪਾਲ ਸਿੰਘ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਮੈਡੀਕਲ ਮਾਫੀਆ ਦੀ ਲੁੱਟ ਦੇ ਖ਼ਿਲਾਫ ਅੱਜ ਅਨੌਖੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਅਗਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ 'ਚ ਨੌਜਵਾਨਾਂ ਵਲੋਂ ਆਪਣੇ ...

ਪੂਰੀ ਖ਼ਬਰ »

ਕੋਰੋਨਾ ਕਾਰਨ 5 ਔਰਤਾਂ ਸਮੇਤ 9 ਵਿਅਕਤੀਆਂ ਦੀ ਮੌਤ, 590 ਮਰੀਜ਼ ਹੋਰ ਮਿਲੇ

ਜਲੰਧਰ, 11 ਮਈ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 5 ਔਰਤਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋਈ ਹੈ | ਇਸ ਨਾਲ ਮਿ੍ਤਕਾਂ ਦੀ ਗਿਣਤੀ 1195 ਹੋ ਗਈ ਹੈ | ਮਿ੍ਤਕਾਂ 'ਚ ਹਰਪ੍ਰੀਤ ਸਿੰਘ (42) ਵਾਸੀ ਏਕਤਾ ਨਗਰ, ਰਾਮਾਂ ਮੰਡੀ, ਜਲੰਧਰ, ਹਰਬਿਲਾਸ (47) ਵਾਸੀ ਪਿੰਡ ...

ਪੂਰੀ ਖ਼ਬਰ »

ਨਰਿੰਦਰ ਸਿਨੇਮਾ ਵਾਲਾ ਰਸਤਾ ਬੰਦ ਹੋਣ ਨਾਲ ਜੀ. ਟੀ. ਰੋਡ 'ਤੇ ਲੱਗਾ ਰਿਹਾ ਜਾਮ

ਜਲੰਧਰ, 11 ਮਈ (ਸ਼ਿਵ)-ਦੁਪਹਿਰ ਵੇਲੇ ਪੁਰਾਣਾ ਨਰਿੰਦਰ ਸਿਨੇਮਾ ਵਾਲੇ ਰੋਡ ਬੰਦ ਕਰਨ ਕਰਕੇ ਪੁਰਾਣੇ ਜੀ. ਟੀ. ਰੋਡ 'ਤੇ ਅੱਜ ਭਾਰੀ ਜਾਮ ਲੱਗ ਗਿਆ ਜਿਸ ਕਰਕੇ ਇਸ ਜਾਮ ਵਿਚ ਸੈਂਕੜੇ ਲੋਕ ਕਾਫ਼ੀ ਸਮੇਂ ਤੱਕ ਫਸੇ ਰਹੇ ਹਨ | ਇਕ ਪਾਸੇ ਤਾਂ ਟ੍ਰੈਫ਼ਿਕ ਪੁਲਿਸ ਨੇ ਦੁਕਾਨਾਂ ਦੇ ...

ਪੂਰੀ ਖ਼ਬਰ »

ਸਥਾਨਕ ਸਰਕਾਰ ਵਿਭਾਗ ਅੰਦਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ) - ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸਥਾਨਕ ਸਰਕਾਰ ਵਿਭਾਗ ਅੰਦਰ ਵੱਡੇ ਪੱਧਰ 'ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ | ਈ.ਓ ਪਰਮਿੰਦਰ ਸਿੰਘ ਨੂੰ ਨਗਰ ਕੌਂਸਲ ਮੂਣਕ ਤੋਂ ਪਾਤੜਾ ਤੇ ਘੱਗਾ ਦਾ ਵਾਧੂ ਚਾਰਜ, ...

ਪੂਰੀ ਖ਼ਬਰ »

ਸ਼ਿਵਾ ਪਬਲਿਕ ਸਕੂਲ 'ਚ ਕਾਰਡ ਮੇਕਿੰਗ ਮੁਕਾਬਲੇ ਕਰਵਾਏ

ਨੂਰਮਹਿਲ, 11 ਮਈ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਸ਼ਿਵਾ ਪਬਲਿਕ ਸਕੂਲ ਵਿੱਚ ਆਨਲਾਈਨ ਕਾਰਡ ਮੇਕਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਨਰਸਰੀ ਤੋਂ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ | ਬੱਚਿਆਂ ਨੇ ਆਪਣੀਆਂ ਮਾਂਵਾਂ ਲਈ ਕਾਰਡ ਬਣਾਏ ਤੇ ਉਨ੍ਹਾਂ ...

ਪੂਰੀ ਖ਼ਬਰ »

ਰਾਏਪੁਰ ਪ੍ਰੋਹਲਾ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਮਾਗਮ

ਜਲੰਧਰ, 11 ਮਈ (ਜਸਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਪ੍ਰੋਹਲਾ ਵਿਖੇ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਿੰਡ ਦੇ ਪਤਵੰਤੇ ਸੱਜਣਾਂ ਨੇ ਭਾਗ ਲਿਆ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਹੋਣਹਾਰ ਬੱਚਿਆਂ ਨੂੰ ਇਨਾਮ ਵੰਡੇ ...

ਪੂਰੀ ਖ਼ਬਰ »

ਪਾਵਰ ਲਿਫ਼ਟਰ ਖਿਡਾਰਨ ਦਾ ਸੁਪਨਾ ਪੂਰਾ ਕਰਨ ਲਈ ਅੱਗੇ ਆਏ ਦਲਬੀਰ ਸਿੰਘ ਮਾਹਲ

ਜਲੰਧਰ, 11 ਮਈ (ਜਸਪਾਲ ਸਿੰਘ)-ਸਾਲ 2017 ਦੀ ਕਾਮਨਵੈਲਥ ਪੈਰਾ ਪਾਵਰ ਲਿਫ਼ਟਿੰਗ ਤੇ ਬੈਂਚ ਪ੍ਰੈੱਸ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਉੱਘੀ ਪਾਵਰ ਲਿਫਟਰ ਰਮਨਦੀਪ ਕੌਰ ਇਸੇ ਸਾਲ ਦੁਬਈ ਵਿਖੇ 19 ਤੋਂ 22 ਜੂਨ ਤੱਕ ਹੋਣ ਜਾ ਰਹੀ ਅੰਤਰ ਰਾਸ਼ਟਰੀ ਪਾਵਰ ...

ਪੂਰੀ ਖ਼ਬਰ »

ਅਚਾਨਕ ਲੱਗੀ ਅੱਗ ਨਾਲ ਨਾੜ ਅਤੇ ਪਰਾਲੀ ਸੜ ਕੇ ਸੁਆਹ

ਅੱਪਰਾ, 11 ਮਈ (ਦਲਵਿੰਦਰ ਸਿੰਘ ਅੱਪਰਾ)-ਸਥਾਨਕ ਅੱਪਰਾ ਤੂਰਾਂ ਸੜਕ 'ਤੇ ਖੇਤਾਂ 'ਚ ਅਚਾਨਕ ਅੱਗ ਲੱਗਣ ਕਾਰਨ 2 ਏਕੜ ਨਾੜ ਅਤੇ ਗੱੁਜਰਾਂ ਵਲੋਂ ਚਾਰੇ ਲਈ ਇਕੱਠੀ ਕੀਤੀ ਝੋਨੇ ਦੀ ਪਰਾਲੀ ਸੜ ਕੇ ਸੁਆਹ ਹੋ ਗਈ | ਗੁਰਪ੍ਰੀਤ ਸਿੰਘ ਖਾਲਸਾ (ਹੈਪੀ ਜੌਹਲ) ਨੇ ਦੱਸਿਆ ਕਿ ਤੂਰਾਂ ...

ਪੂਰੀ ਖ਼ਬਰ »

ਮਕਸੂਦਾਂ ਫਲਾਈ ਓਵਰ ਤੋਂ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ

ਜਲੰਧਰ, 11 ਮਈ (ਸ਼ਿਵ)-ਵਾਰਡ ਨੰਬਰ 71 'ਚ ਪੈੈਂਦੇ ਮਕਸੂਦਾਂ ਫਲਾਈਓਵਰ ਤੋਂ ਡੀ.ਏ.ਵੀ. ਪੁਲ ਵਾਲੀ ਨਵੀਂ ਰੋਡ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਇਸ ਰੋਡ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਉੱਤਰੀ ਹਲਕੇ ਦੇ ਵਿਧਾਇਕ ਸ੍ਰੀ ਬਾਵਾ ਹੈਨਰੀ ਵਲੋਂ ਕੀਤਾ ਗਿਆ ਸੀ | ਇਸ ਰੋਡ ਦੀ ...

ਪੂਰੀ ਖ਼ਬਰ »

ਰੈੱਡ ਕਰਾਸ ਸੁਸਾਇਟੀ ਵਿਖੇ ਦੂਸਰਾ ਖ਼ੂਨਦਾਨ ਕੈਪ ਲਗਾਇਆ

ਜਲੰਧਰ, 11 ਮਈ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਇੱਕ ਹੋਰ ਖ਼ੂਨਦਾਨ ਕੈਂਪ ਰੈੱਡ ਕਰਾਸ ਸੁਸਾਇਟੀ ਦੇ ਕੈਂਪਸ ਵਿਖੇ ਲਗਾਇਆ ਗਿਆ, ਜਿੱਥੇ ਦੋ ਕੈਂਪਾਂ ਵਿਚ ਲਗਭਗ 28 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵਲੋਂ 20-21 ਦੀ ਹੜਤਾਲ ਦਾ ਸਮਰਥਨ

ਜਲੰਧਰ, 11 ਮਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟੰਕ) ਦੀ ਸੂਬਾਈ ਮੀਟਿੰਗ ਕਾਮਰੇਡ ਅਵਤਾਰ ਸਿੰਘ ਤਾਰੀ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਬਾਰੇ ...

ਪੂਰੀ ਖ਼ਬਰ »

ਸਾਰੇ ਕੋਰੋਨਾ ਯੋਧਿਆਂ ਦਾ ਸਨਮਾਨ ਹੋਵੇ-ਇੰਜੀ. ਦਾਨੀਆ

ਜਲੰਧਰ, 11 ਮਈ (ਸ਼ਿਵ)-ਪਾਵਰਕਾਮ ਦੇ ਚੀਫ਼ ਇੰਜੀ. ਜੈਨਿੰਦਰ ਦਾਨੀਆ ਨੇ ਕਿਹਾ ਹੈ ਕਿ ਸਾਰਿਆਂ ਨੂੰ ਡਾਕਟਰਾਂ, ਨਰਸਾਂ, ਸਰਕਾਰੀ ਅਧਿਕਾਰੀਆਂ ਸਮੇਤ ਸਾਰੇ ਕੋਰੋਨਾ ਯੋਧਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਪਣੀਆਂ ਕੀਮਤੀ ਜਾਨਾਂ ਖ਼ਤਰੇ ਵਿਚ ਪਾ ਕੇ ਲੋਕਾਂ ...

ਪੂਰੀ ਖ਼ਬਰ »

ਨਿਰਮਲ ਭੇਖ ਪੰਚਾਇਤੀ ਅਖਾੜਾ ਵਲੋਂ ਸੰਤ ਜੀਤ ਸਿੰਘ ਦੀ ਮੁਖੀ ਵਜੋਂ ਮਾਨਤਾ ਰੱਦ

ਜਲੰਧਰ ਛਾਉਣੀ, 11 ਮਈ (ਪਵਨ ਖਰਬੰਦਾ)-ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਜੌਹਲਾਂ ਨੇੜੇ ਸਥਿਤ ਨਿਰਮਲ ਕੁਟੀਆ ਜੌਹਲਾਂ ਦੇ ਮੁਖੀ ਸੰਤ ਜੀਤ ਸਿੰਘ ਦੀ ਨਿਰਮਲ ਕੁਟੀਆ ਜੌਹਲਾਂ ਦੇ ਮੁਖੀ ਵਜੋਂ ਮਾਨਤਾ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਦਿੱਤੇ ਗਏ ਅਧਿਕਾਰਾਂ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਕਚਿਹਰੀਆਂ 'ਚ ਲਗਾਇਆ ਟੀਕਾਕਰਨ ਕੈਂਪ

ਜਲੰਧਰ, 11 ਮਈ (ਚੰਦੀਪ ਭੱਲਾ)-ਕੋਵਿਡ-19 ਦੇ ਵਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰੁਪਿੰਦਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ...

ਪੂਰੀ ਖ਼ਬਰ »

ਸਬ-ਤਹਿਸੀਲ ਮਹਿਤਪੁਰ ਦਾ ਗੁਰਪ੍ਰੀਤ ਸਿੰਘ ਨੇ ਸੰਭਾਲਿਆ ਵਾਧੂ ਚਾਰਜ

ਮਹਿਤਪੁਰ, 11 ਮਈ (ਲਖਵਿੰਦਰ ਸਿੰਘ)-ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਵਲੋਂ ਲੋਹੀਆ ਵਿਖੇ ਕਪੂਰਥਲੇ ਤੋਂ ਬਦਲ ਕੇ ਆਏ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੂੰ ਸਬ-ਤਹਿ ਮਹਿਤਪੁਰ ਦਾ ਵਾਧੂ ਚਾਰਜ ਦੇ ਦਿੱਤਾ ਗਿਆ | ਗੁਰਪ੍ਰੀਤ ਸਿੰਘ ਨੇ ਸਬ-ਤਹਿ ਵਿਖੇ ...

ਪੂਰੀ ਖ਼ਬਰ »

ਸਮਾਜਿਕ ਸੰਸਥਾ ਨੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ 'ਚ ਵੰਡੀ ਸਟੇਸ਼ਨਰੀ

ਅੱਪਰਾ, 11 ਮਈ (ਦਲਵਿੰਦਰ ਸਿੰਘ ਅੱਪਰਾ)-ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਸਕੂਲ ਮੁਖੀ ਮਾਸਟਰ ਜਸਪਾਲ ਸੰਧੂ ਦੇ ਯਤਨਾਂ ਸਦਕਾ 'ਹੋਲੀ ਗੋਸਪਲ ਮਨਿਸਟਰੀ ਸੁਸਾਇਟੀ ਗੁਰਾਇਆ' ਵਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ | ਵਰਣਨਯੋਗ ਹੈ ਕਿ ...

ਪੂਰੀ ਖ਼ਬਰ »

ਕੇ. ਐਮ. ਵੀ. ਵਿਖੇ 135ਵੇਂ ਸਾਲਾਨਾ ਇਨਾਮ ਵੰਡ ਸਮਾਗਮ 'ਚ 320 ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਜਲੰਧਰ, 11 ਮਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ 135ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਆਨਲਾਈਨ ਕਰਵਾਇਆ ਗਿਆ | ਡਾ. ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ...

ਪੂਰੀ ਖ਼ਬਰ »

ਫਿਲੌਰ 'ਚ ਬਣਾਇਆ ਜਾਵੇ ਮੈਡੀਕਲ ਸਹੂਲਤਾਂ ਨਾਲ ਲੈਸ ਕੋਵਿਡ ਆਈਸੋਲੇਸ਼ਨ ਕੇਂਦਰ-ਦਮਨਵੀਰ ਫਿਲੌਰ

ਅੱਪਰਾ/ਫਿਲੌਰ 11 ਮਈ (ਦਲਵਿੰਦਰ ਸਿੰਘ ਅੱਪਰਾ, ਸਤਿੰਦਰ ਸ਼ਰਮਾ)-ਕਰੋਨਾ ਪੀੜਤ ਮਰੀਜਾਂ ਦਾ ਇਲਾਜ ਹਰੇਕ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ 'ਚ ਮੁਫ਼ਤ ਹੋਣਾ ਚਾਹੀਦਾ ਹੈ ਅਤੇ ਫਿਲੌਰ 'ਚ ਮੈਡੀਕਲ ਸਹੂਲਤਾਂ ਨਾਲ ਲੈਸ ਕੋਵਿਡ ਆਈਸੋਲੇਸ਼ਨ ਕੇਂਦਰ ਬਣਾਇਆ ਜਾਵੇ | ਉਕਤ ...

ਪੂਰੀ ਖ਼ਬਰ »

ਦਿਨੋ-ਦਿਨ ਵਧ ਰਹੀਆਂ ਲੁੱਟਾਂ-ਖੋਹਾਂ ਖ਼ਿਲਾਫ਼ ਮੰਡ ਚੌਕੀ ਮੋਹਰੇ ਲੱਗਿਆ ਧਰਨਾ

ਮੰਡ, 11 ਮਈ (ਬਲਜੀਤ ਸਿੰਘ ਸੋਹਲ)-ਪੁਲਿਸ ਚੌਕੀ ਮੰਡ ਥਾਣਾ ਮਕਸੂਦਾਂ ਦੇ ਪਿੰਡਾਂ ਵਿਚ ਪਿਛਲੇ ਲੰਘੇ ਸਮੇਂ ਤੋਂ ਲੁੱਟ-ਖੋਹ, ਚੋਰੀ ਦੀਆਂ ਵਾਰਦਾਤਾਂ ਵਿਚ ਹੋਏ ਬੇਤਹਾਸ਼ਾ ਵਾਧੇ ਖ਼ਿਲਾਫ਼ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਪੁਲਿਸ ਚੌਕੀ ਮੰਡ ਦੇ ਸਾਹਮਣੇ ...

ਪੂਰੀ ਖ਼ਬਰ »

ਚਲਾਕੀ ਨਾਲ ਔਰਤ ਦਾ ਏ.ਟੀ.ਐੱਮ. ਕਾਰਡ ਬਦਲ ਕੇ ਖ਼ਾਤੇ 'ਚੋਂ ਕਢਵਾਏ ਹਜ਼ਾਰਾਂ ਰੁਪਏ

ਚੁਗਿੱਟੀ/ਜੰਡੂਸਿੰਘਾ, 11 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਖੇਤਰ ਗੁਰੂ ਨਾਨਕਪੁਰਾ ਮਾਰਕੀਟ 'ਚ ਸਥਿਤ ਏ.ਟੀ.ਐੱਮ. 'ਚੋਂ ਪੈਸੇ ਕਢਵਾਉਣ ਗਈ ਔਰਤ ਕੋੋਲੋਂ ਉੱਥੇ ਖੜੇ੍ਹ ਇਕ ਨੌਜਵਾਨ ਵਲੋਂ ਧੋਖੇ ਨਾਲ ਉਸ ਦਾ ਏ.ਟੀ.ਐੱਮ. ਕਾਰਡ ਬਦਲਕੇ ਉਸ ਦੇ ਖਾਤੇ 'ਚੋਂ ...

ਪੂਰੀ ਖ਼ਬਰ »

ਸਰਕਾਰੀ ਰੇਟ ਲਿਸਟ 'ਚ ਇਕੋ ਦਿਨ 'ਚ ਫਲਾਂ ਦੇ ਭਾਅ 2 ਤੋਂ 4 ਗੁਣਾ ਵਧੇ

ਮਕਸੂਦਾਂ, 11 ਮਈ (ਲਖਵਿੰਦਰ ਪਾਠਕ)-ਹੁਣ ਤੱਕ ਲੋਕ ਸਬਜ਼ੀ ਵਾਲਿਆਂ ਤੋਂ ਤੰਗ ਸਨ ਕਿ ਕਰਫ਼ਿਊ ਦਾ ਫ਼ਾਇਦਾ ਚੁੱਕ ਰੇਹੜੀਆਂ ਵਾਲੇ ਮਹਿੰਗੇ ਭਾਅ ਤੇ ਫਲ ਅਤੇ ਸਬਜ਼ੀਆਂ ਵੇਚ ਰਹੇ ਹਨ ਜਿਨ੍ਹਾਂ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਵਲੋਂ ਖ਼ੁਦ ਰੇਟ ਤੈਅ ਕਰਨ ਦੀ ...

ਪੂਰੀ ਖ਼ਬਰ »

ਡਿਪਟੀ ਮੇਅਰ ਦੇ ਵਾਰਡ 'ਚ ਕੰਮ ਨਾ ਹੋਣ ਦੇ ਮਾਮਲੇ 'ਚ ਪੇਸ਼ ਹੋਇਆ ਠੇਕੇਦਾਰ

ਜਲੰਧਰ, 11 ਮਈ (ਸ਼ਿਵ)-ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਵਲੋਂ ਆਪਣੇ ਵਾਰਡ ਦੇ ਦੁਸਹਿਰਾ ਮੈਦਾਨ ਵਿਚ ਸੁੰਦਰੀਕਰਨ ਦਾ ਕੰਮ ਨਾ ਕਰਨ ਕਰਕੇ ਜਿਸ ਠੇਕੇਦਾਰ ਸੁਰਜੀਤ ਸਿੰਘ ਨਾਗੀ ਨੂੰ ਬਲੈਕ ਲਿਸਟ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ, ਉਸ ਮਾਮਲੇ ਵਿਚ ਅੱਜ ਠੇਕੇਦਾਰ ...

ਪੂਰੀ ਖ਼ਬਰ »

ਸ਼ਵਿੰਦਰ ਸਿੰਘ ਬਿੱਟੂ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਦੇ ਸੂਬਾ ਪ੍ਰਧਾਨ ਨਿਯੁਕਤ

ਬੇਗੋਵਾਲ, 11 ਮਈ (ਸੁਖਜਿੰਦਰ ਸਿੰਘ)-ਹਲਕਾ ਭੁਲੱਥ ਦੇ ਸੀਨੀਅਰ ਤੇ ਟਕਸਾਲੀ ਆਗੂ ਸ਼ਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਆਲ ਇੰਡੀਆ ਵਰਕਿੰਗ ...

ਪੂਰੀ ਖ਼ਬਰ »

ਵਾਰਡ ਨੰ: 7 ਦੇ ਮੁਹੱਲਿਆਂ 'ਚ ਕਰਵਾਇਆ ਸੈਨੀਟਾਈਜ਼

ਚੁਗਿੱਟੀ/ਜੰਡੂਸਿੰਘਾ, 11 ਮਈ (ਨਰਿੰਦਰ ਲਾਗੂ)-ਕੋਰੋਨਾ ਮਹਾਂਮਾਰੀ ਦੀ ਲਗਾਤਾਰ ਵਧ ਰਹੀ ਮਾਰ ਨੂੰ ਵੇਖਦੇ ਹੋਏ ਸੋਮਵਾਰ ਨੂੰ ਕੇਂਦਰੀ ਹਲਕੇ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਪ੍ਰਵੀਨ ਪਹਿਲਵਾਨ ਦੇ ਯਤਨਾਂ ਨਾਲ ਵਾਰਡ ਨੰ. 7 ਅਧੀਨ ਆਉਂਦੇ ਮੁਹੱਲਾ ਕੋਟ ਰਾਮਦਾਸ ਸਮੇਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX