ਤਾਜਾ ਖ਼ਬਰਾਂ


ਮਲੋਟ 'ਚ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ
. . .  1 day ago
ਮਲੋਟ, 28 ਮਾਰਚ (ਪਾਟਿਲ)-ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ...
ਜੈਕਲਿਨ ਨੇ ਅੰਮ੍ਰਿਤਸਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਧੰਨਵਾਦ ਅੰਮ੍ਰਿਤਸਰ’
. . .  1 day ago
ਅੰਮ੍ਰਿਤਸਰ 28 ਮਾਰਚ (ਵਰਪਾਲ)-ਅਦਾਕਾਰਾ ਜੈਕਲਿਨ ਫਰਨਾਂਡਿਜ਼ ਅਦਾਕਾਰ ਸੋਨੂ ਸੂਦ ਨਾਲ ਆਪਣੀ ਆਉਣ ਵਾਲੀ ਫਿਲਮ ਫ਼ਤਿਹ ਦੀ ਸੂਟਿੰਗ ਲਈ ਅ੍ਰੰਮਿਤਸਰ ਆਈ ਹੋਈ ਹੈ । ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ...
ਭਾਰਤ ਖੇਤਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਸਮਰੱਥਾ ਵਧਾਉਣ ਲਈ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ-ਰਾਜਨਾਥ ਸਿੰਘ
. . .  1 day ago
ਭਾਰਤ ਦੀ ਅਗਵਾਈ ਵਾਲੀ ਐਸ.ਸੀ.ਓ. ਐਨ.ਐਸ.ਏ. ਬੈਠਕ 'ਚ ਪਾਕਿਸਤਾਨ ਦੇ ਹਿੱਸਾ ਲੈਣ ਦੀ ਸੰਭਾਵਨਾ
. . .  1 day ago
ਮੁੱਖ ਮੰਤਰੀ ਦੇ ਟਵੀਟ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਜਵਾਬ
. . .  1 day ago
ਅੰਮ੍ਰਿਤਸਰ, 28 ਮਾਰਚ- ਮੁੱਖ ਮੰਤਰੀ ਵਲੋਂ ਕੀਤੇ ਗਏ ਟਵੀਟ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਵਾਬ ਦਿੱਤਾ ਗਿਆ ਹੈ। ਜਵਾਬ ਦਿੰਦਿਆ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ...
ਅੰਮ੍ਰਿਤਪਾਲ ਸਰਕਾਰ ਦਾ ਆਦਮੀ, ਜੋ ਸਰਕਾਰ ਕਹੇਗੀ ਉਹ ਹੀ ਕਹੇਗਾ - ਰਾਕੇਸ਼ ਟਿਕੇਤ
. . .  1 day ago
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ ਨੇ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਦਾ ਆਦਮੀ ਦੱਸਦੇ ਹੋਏ ਕਿਹਾ ਕਿ ਉਸ ਨੂੰ ਸਰਕਾਰ ਜੋ ਕਹੇਗੀ ਉਹ ਉਹ ਹੀ ਕਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਚਾਰੋਂ ਪਾਸੇ ਕੰਢੀਲੀਆ ਤਾਰਾਂ ਲੱਗੀਆ...
ਭਾਰਤ ਸਰਕਾਰ ਵਲੋਂ 18 ਫ਼ਾਰਮਾਂ ਕੰਪਨੀਆਂ ਦੇ ਲਾਇਸੈਂਸ ਰੱਦ
. . .  1 day ago
ਨਵੀਂ ਦਿੱਲੀ, 28 ਮਾਰਚ- ਅਧਿਕਾਰਤ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ 20 ਰਾਜਾਂ ਦੀਆਂ 76 ਕੰਪਨੀਆਂ ’ਤੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਵਲੋਂ ਨਿਰੀਖਣ ਤੋਂ ਬਾਅਦ ਨਕਲੀ ਦਵਾਈਆਂ ਦੇ ਨਿਰਮਾਣ ਲਈ 18 ਫ਼ਾਰਮਾ....
ਜਥੇਦਾਰ ਦੇ ਅਲਟੀਮੇਟਮ ’ਤੇ ਮੁੱਖ ਮੰਤਰੀ ਦਾ ਟਵੀਟ
. . .  1 day ago
ਚੰਡੀਗੜ੍ਹ, 28 ਮਾਰਚ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਰਿਹਾਅ ਕਰਨ ਲਈ 24 ਘੰਟੇ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਦੂਜੇ ਦਿਨ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਥੇਦਾਰ ਉਪਰ ਹੀ ਸਵਾਲ ਖੜ੍ਹਾ ਕਰ ਦਿੱਤਾ ਹੈ....
ਵਿਰੋਧੀ ਪਾਰਟੀਆਂ ਲੋਕ ਸਭਾ ਸਪੀਕਰ ਖ਼ਿਲਾਫ਼ ਲਿਆ ਸਕਦੀਆਂ ਹਨ ਬੇਭਰੋਸਗੀ ਮਤਾ
. . .  1 day ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਪਾਰਟੀਆਂ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਸਕਦੀਆਂ ਹਨ। ਇਹ ਪ੍ਰਸਤਾਵ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਬੈਠਕ ’ਚ ਰੱਖਿਆ ਗਿਆ ਸੀ। ਕਾਂਗਰਸ ਇਸ ਸੰਬੰਧੀ....
ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹਿਆ
. . .  1 day ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਚਾਰ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ਵਿਚੋ ਤਿੰਨ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਚੌਥੀ ਰਿਪੋਰਟ ਜੋ ਸਿਧਾਰਥ ਚਟੋਪਾਧਿਆਏ ਦੀ ਵਿਅਕਤੀਗਤ ਹੈਸੀਅਤ ਵਿਚ ਦਾਇਰ ਕੀਤੀ ਗਈ ਸੀ, ਹਾਈ ਕੋਰਟ ਦੀ....
ਦੇਸ਼ ਭਰ ’ਚ ਕੀਤਾ ਜਾਵੇਗਾ ‘ਜੈ ਭਾਰਤ ਸੱਤਿਆਗ੍ਰਹਿ’ - ਜੈ ਰਾਮ ਰਮੇਸ਼
. . .  1 day ago
ਨਵੀਂ ਦਿੱਲੀ, 28 ਮਾਰਚ- ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ ਕਾਂਗਰਸ ਪਾਰਟੀ ਦੇ ਸਾਰੇ ਸੰਸਦ ਮੈਂਬਰ ਅਤੇ ਆਗੂ ਲਾਲ ਕਿਲੇ ਤੋਂ ਟਾਊਨ ਹਾਲ ਤੱਕ ‘ਲੋਕਤੰਤਰ ਬਚਾਓ ਮਸ਼ਾਲ ਸ਼ਾਂਤੀ ਮਾਰਚ’ ’ਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 30 ਦਿਨਾਂ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ....
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
. . .  1 day ago
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ ਕੀਤੀ 30 ਜੂਨ
. . .  1 day ago
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ ਕੀਤੀ 30 ਜੂਨ
ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ ਨੂੰ ਮਨਾਏਗੀ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 28 ਮਾਰਚ- ਸ਼੍ਰੋਮਣੀ ਕਮੇਟੀ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ 2023 ਅਤੇ ਜੈਤੋ ਦੇ ਮੋਰਚੇ ਦੀ ਸ਼ਤਾਬਦੀ 21 ਫ਼ਰਵਰੀ 2024 ਨੂੰ ਮਨਾਈ ਜਾਵੇਗੀ। ਜਿਸ ਲਈ ਸ਼੍ਰੋਮਣੀ ਕਮੇਟੀ....
ਗੁਲਤਾਜ ਸਿੰਘ ਘੁੰਮਣ ਵਲੋਂ ਸ਼੍ਰੋਮਣੀ ਕਮੇਟੀ ਨੂੰ 51000/- ਦਾ ਚੈੱਕ ਭੇਟ
. . .  1 day ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਯੂ.ਪੀ.ਐਸ.ਸੀ. ਟੈਸਟ ਦੀ ਤਿਆਰੀ ਲਈ ਕੀਤੇ ਜਾ ਰਹੇ ਸਾਰਥਕ ਯਤਨ ਨੂੰ ਸਫ਼ਲ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਥਕ ਪਰਿਵਾਰ ਦੇ ਫ਼ਰਜ਼ੰਦ ਸ. ਗੁਲਤਾਜ ਸਿੰਘ ਘੁੰਮਣ ਸਪੁੱਤਰ ਸ. ਰਣਧੀਰ ਸਿੰਘ ਘੁੰਮਣ ਵਲੋਂ...
ਸਕੂਲ ਵਿਚ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਕਮੇਟੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਲਾਇਆ ਧਰਨਾ
. . .  1 day ago
ਤਪਾ ਮੰਡੀ, 28 ਮਾਰਚ (ਵਿਜੇ ਸ਼ਰਮਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਘੱਟ ਹੋਣ ਦੇ ਕਾਰਨ ਸਕੂਲ ਦੀ ਕਮੇਟੀ ਅਤੇ ਮਾਪਿਆਂ ਵਲੋਂ ਸਕੂਲ ਦੇ ਗੇਟ ਮੂਹਰੇ ਧਰਨਾ ਲਾਇਆ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਵਿੱਕੀ ਬੇਪਰਵਾਹ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਪਰਜਾਪਤ...
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਲਖਨਊ, 28 ਮਾਰਚ- ਉਮੇਸ਼ ਪਾਲ ਅਗਵਾ ਕਾਂਡ ਵਿਚ ਪ੍ਰਯਾਗਰਾਜ ਦੇ ਐਮ.ਪੀ.-ਐਮ.ਐਲ.ਏ. ਕੋਰਟ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ’ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਤੀਕ ਅਹਿਮਦ,....
ਐਸ. ਜੀ. ਪੀ. ਸੀ. ਨੇ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
. . .  1 day ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ/ਵਰਪਾਲ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ 11 ਲੱਖ...
ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਪੁਲਿਸ ਨੇ ਕੱਢਿਆ ਫ਼ਲੈਗ ਮਾਰਚ
. . .  1 day ago
ਫ਼ਾਜ਼ਿਲਕਾ, 28 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਐਸ.ਐਸ.ਪੀ. ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਪੁਲਿਸ ਵਲੋਂ ਫ਼ਲੈਗ ਮਾਰਚ ਕੱਢਿਆ ਗਿਆ, ਜੋਕਿ ਫ਼ਾਜ਼ਿਲਕਾ ਤੋਂ ਸ਼ੂਰੁ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਕੱਢਿਆ ਗਿਆ। ਐਸ.ਐਸ.ਪੀ.....
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 31 ਨੂੰ
. . .  1 day ago
ਚੰਡੀਗੜ੍ਹ, 28 ਮਾਰਚ - ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 31 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ....
ਐਸ. ਜੀ. ਪੀ. ਸੀ. ਦਾ ਸਲਾਨਾ ਬਜਟ ਇਜਲਾਸ ਸ਼ੁਰੂ
. . .  1 day ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਸਲਾਨਾ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ....
ਅੰਮ੍ਰਿਤਪਾਲ ਦੇ ਤਿੰਨ ਸਾਥੀ ਅਦਾਲਤ ’ਚ ਪੇਸ਼
. . .  1 day ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਗਿ੍ਫ਼ਤਾਰ ਕੀਤੇ ਗਏ ਤਿੰਨ ਸਾਥੀਆਂ ਜਗਦੇਸ਼ ਸਿੰਘ, ਪਰਸ਼ੋਤਮ ਸਿੰਘ ਅਤੇ ਹਰਮੇਲ ਸਿੰਘ ਜੋਧਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਵਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ....
ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿਚ ਨਹੀਂ- ਏ.ਜੀ.
. . .  1 day ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਪਰ ਪੁਲਿਸ ਉਸ ਨੂੰ ਫ਼ੜ੍ਹਨ ਦੇ ਕਾਫ਼ੀ ਨੇੜੇ ਹੈ। ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਟੀਸ਼ਨਰ.....
ਸਾਰੇ ਭਾਜਪਾ ਸੰਸਦ ਮੈਂਬਰ 15 ਮਈ ਤੋਂ 15 ਜੂਨ ਤੱਕ ਆਪਣੇ ਹਲਕਿਆਂ ਦਾ ਦੌਰਾ ਕਰਨ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 28 ਮਾਰਚ- ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਈ ਤੋਂ 15 ਜੂਨ ਤੱਕ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਹਲਕਿਆਂ ਦਾ ਦੌਰਾ ਕਰਨ ਲਈ ਕਿਹਾ ਹੈ। ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ.....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553

ਕਪੂਰਥਲਾ / ਫਗਵਾੜਾ

ਸ਼ਹਿਰੀ ਖੇਤਰਾਂ ਤੋਂ ਇਲਾਵਾ ਪੇਂਡੂ ਖੇਤਰਾਂ 'ਚ ਵੀ ਕੋਰੋਨਾ ਦਾ ਵਧ ਰਿਹਾ ਪਸਾਰ ਖ਼ਤਰੇ ਦੀ ਘੰਟੀ

ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਈਆਂ ਅੰਸ਼ਿਕ ਪਾਬੰਦੀਆਂ ਦੇ ਬਾਵਜੂਦ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ | ਪਿਛਲੇ ਤਿੰਨ ਮਹੀਨਿਆਂ ਦੌਰਾਨ ਕੋਰੋਨਾ ਵਾਇਰਸ ਦੇ ਕੇਸਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਅੱਜ ਜ਼ਿਲ੍ਹੇ ਵਿਚ ਸਭ ਤੋਂ ਵੱਧ 318 ਕੇਸ ਸਾਹਮਣੇ ਆਏ ਹਨ ਤੇ ਮੌਤਾਂ ਦਾ ਅੰਕੜਾ ਵੱਧ ਕੇ 6 'ਤੇ ਆਇਆ ਹੈ | ਪਿਛਲੇ ਤਿੰਨ ਮਹੀਨਿਆਂ ਦੌਰਾਨ ਜ਼ਿਲ੍ਹੇ ਵਿਚ ਰੋਜ਼ਾਨਾ 3 ਜਾਂ 4 ਮੌਤਾਂ ਹੁੰਦੀਆਂ ਸੀ ਤੇ ਮਹੀਨੇ ਵਿਚ ਇਕ ਦੋ ਦਿਨ ਹੀ ਸਨ, ਜਦੋਂ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਨਹੀਂ ਸੀ ਹੋਈ | ਅਪ੍ਰੈਲ ਮਹੀਨੇ ਦੇ ਸ਼ੁਰੂ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 100 ਤੋਂ ਵੱਧ ਸੀ ਤੇ ਸਾਰੇ ਮਹੀਨੇ ਦੌਰਾਨ 200 ਤੋਂ ਹੇਠਾਂ ਹੀ ਕੋਰੋਨਾ ਕੇਸ ਆਏ ਹਨ | ਮਈ ਮਹੀਨੇ ਦੌਰਾਨ ਲਗਾਤਾਰ ਕੇਸਾਂ ਦੀ ਗਿਣਤੀ ਵੱਧ ਰਹੀ ਹੈ | ਕੋਰੋਨਾ ਵਾਇਰਸ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਵੱਲ ਨੂੰ ਤੇਜ਼ੀ ਨਾਲ ਵੱਧ ਰਿਹਾ ਹੈ | ਸਿਹਤ ਵਿਭਾਗ ਦੇ 10 ਕੋਵਿਡ ਸੈਂਟਰਾਂ ਵਲੋਂ ਕੋਰੋਨਾ ਦੇ ਲਏ ਜਾ ਰਹੇ ਸੈਂਪਲਾਂ ਦੀਆਂ ਰਿਪੋਰਟਾਂ ਨੂੰ ਵਾਚਣ 'ਤੇ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਵਿਚ ਜ਼ਿਲ੍ਹੇ ਦੇ ਦੂਜੇ ਕਸਬਿਆਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਹੈ, ਜਦਕਿ ਵੱਡੇ ਕਸਬਿਆਂ ਢਿਲਵਾਂ, ਬੇਗੋਵਾਲ, ਭੁਲੱਥ, ਫੱਤੂਢੀਂਗਾ, ਟਿੱਬਾ, ਕਾਲਾ ਸੰਘਿਆਂ, ਪਾਂਸ਼ਟਾ ਆਦਿ ਸਿਹਤ ਕੇਂਦਰਾਂ ਵਿਚ ਵੀ ਪੈਂਦੇ ਪਿੰਡਾਂ ਵਿਚੋਂ ਹੁਣ ਵੱਡੀ ਗਿਣਤੀ ਵਿਚ ਕੇਸ ਆਉਣੇ ਸ਼ੁਰੂ ਹੋ ਗਏ ਹਨ | ਭਾਵੇਂ ਰੋਜ਼ਾਨਾ ਮਰੀਜ਼ਾਂ ਦੇ ਸਿਹਤਮੰਦ ਹੋਣ ਦਾ ਰੁਝਾਨ ਵੀ ਕਾਫ਼ੀ ਠੀਕ ਹੈ | ਇਸ ਦੇ ਬਾਵਜੂਦ ਵੀ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ | ਕੋਰੋਨਾ ਵਾਇਰਸ ਦੇ ਸੈਂਪਲਾਂ ਦੀ ਗਿਣਤੀ ਵਿਚ ਵਾਧਾ ਹੋਣ ਦੇ ਨਾਲ-ਨਾਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ |
ਬਿਨਾਂ ਮਾਸਕ ਘੁੰਮ ਰਹੇ ਕੋਰੋਨਾ ਤੋਂ ਬੇਖ਼ੌਫ ਲੋਕ-
ਸਿਹਤ ਵਿਭਾਗ ਵਲੋਂ ਕੋਵਿਡ 19 ਦੀਆਂ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨ ਲਈ ਪਿਛਲੇ ਸਾਲ ਤੋਂ ਹੀ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਵੱਡੀ ਗਿਣਤੀ ਵਿਚ ਲੋਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਬਜਾਏ ਕੋਰੋਨਾ ਤੋਂ ਬੇਖ਼ੌਫ ਹੋ ਕੇ ਘੁੰਮ ਰਹੇ ਹਨ | ਇਕੱਠਾਂ 'ਤੇ ਪਾਬੰਦੀ ਲੱਗਣ ਦੇ ਬਾਵਜੂਦ ਕੁੱਝ ਸੰਸਥਾਵਾਂ ਵਲੋਂ ਵੱਡੇ-ਵੱਡੇ ਇਕੱਠ ਕੀਤੇ ਜਾ ਰਹੇ ਹਨ | ਜਨਤਕ ਥਾਵਾਂ 'ਤੇ ਲੋਕ ਸਮਾਜਿਕ ਦੂਰੀ ਬਰਕਰਾਰ ਨਹੀਂ ਰੱਖ ਰਹੇ ਤੇ ਕੋਰੋਨਾ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਵੱਡੀ ਗਿਣਤੀ ਵਿਚ ਦੁਕਾਨਦਾਰ ਵੀ ਕੋਰੋਨਾ ਹਦਾਇਤਾਂ ਨੂੰ ਅੱਖੋਂ-ਪਰੋਖੇ ਕਰਕੇ ਆਪਣੇ ਸੁਆਰਥਾਂ ਨੂੰ ਮੁੱਖ ਰੱਖ ਰਹੇ ਹਨ | ਸਬਜ਼ੀ ਮੰਡੀ ਵਿਚ ਵੀ ਲੋਕਾਂ ਦੀ ਭੀੜ ਆਮ ਦੇਖੀ ਜਾਂਦੀ ਹੈ |

ਸ਼ਵਿੰਦਰ ਸਿੰਘ ਬਿੱਟੂ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਦੇ ਸੂਬਾ ਪ੍ਰਧਾਨ ਨਿਯੁਕਤ

ਬੇਗੋਵਾਲ, 11 ਮਈ (ਸੁਖਜਿੰਦਰ ਸਿੰਘ)-ਹਲਕਾ ਭੁਲੱਥ ਦੇ ਸੀਨੀਅਰ ਤੇ ਟਕਸਾਲੀ ਆਗੂ ਸ਼ਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਆਲ ਇੰਡੀਆ ਵਰਕਿੰਗ ...

ਪੂਰੀ ਖ਼ਬਰ »

ਕੋਰੋਨਾ ਕਾਰਨ ਜ਼ਿਲ੍ਹੇ ਵਿਚ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ

ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਆਂਕੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ਤੇ ਜ਼ਿਲ੍ਹੇ ਵਿਚ ਹੁਣ ਤੱਕ ਸਭ ਤੋਂ ਵੱਧ 6 ...

ਪੂਰੀ ਖ਼ਬਰ »

ਦੇਸ਼ ਦੇ ਆਰਥਿਕ ਵਿਕਾਸ 'ਚ ਵਿਗਿਆਨ ਤੇ ਤਕਨਾਲੋਜੀ ਦੀਆਂ ਕਾਢਾਂ ਦਾ ਅਹਿਮ ਰੋਲ-ਡਾ: ਕੌਸ਼ਲ ਸੇਨ

ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਤੇ ਕਾਰਜਕੁਸ਼ਲਤਾ ਵਿਚ ਵਿਗਿਆਨ ਤੇ ਤਕਨਾਲੋਜੀ ਦੀਆਂ ਕਾਢਾਂ ਦਾ ਅਹਿਮ ਰੋਲ ਹੈ | ਇਹ ਸ਼ਬਦ ਪ੍ਰੋ: ਡਾ: ਕੌਸ਼ਲ ਸੇਨ ਟੈਕਸਟਾਈਲ ਵਿਭਾਗ ਆਈ.ਆਈ.ਟੀ. ਦਿੱਲੀ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ...

ਪੂਰੀ ਖ਼ਬਰ »

ਸਰੀਆ, ਬੈਟਰੀਆਂ ਤੇ ਗਾਡਰ ਚੋਰੀ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ 'ਤੇ ਕੇਸ ਦਰਜ

ਢਿਲਵਾਂ, 11 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਸਰੀਆ, ਬੈਟਰੀਆਂ ਅਤੇ ਗਾਡਰ ਚੋਰੀ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ 'ਤੇ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਸਬ-ਇੰਸਪੈਕਟਰ ਹਰਜਿੰਦਰ ਸਿੰਘ ਤੇ ਏ.ਐਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੈਫ਼ਰਨ ਵਿਚ ਮਨਾਇਆ ਮਾਂ ਦਿਵਸ

ਫਗਵਾੜਾ, 11 ਮਈ (ਅਸ਼ੋਕ ਕੁਮਾਰ ਵਾਲੀਆ)-ਹਰੇਕ ਬੱਚੇ ਦੇ ਜੀਵਨ ਵਿਚ ਮਾਂ ਦੀ ਬਹੁਤ ਹੀ ਮਹੱਤਤਾ ਹੈ | ਉਸ ਦੇ ਬਿਨ੍ਹਾਂ ਇਹ ਦੁਨੀਆ ਅਧੂਰੀ ਹੈ | ਸੈਫ਼ਰਨ ਪਬਲਿਕ ਸਕੂਲ ਵਿਚ ਬੱਚਿਆ ਨੇ ਮਾਂ ਨੂੰ ਸਨਮਾਨ ਦੇਣ 'ਤੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਮਦਰ ਡੇ ਆਨਲਾਈਨ ਮਨਾਇਆ ਗਿਆ | ...

ਪੂਰੀ ਖ਼ਬਰ »

ਚੌਂਕੀ ਇੰਚਾਰਜ ਵਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ

ਪਾਂਸ਼ਟਾ, 11 ਮਈ (ਸਤਵੰਤ ਸਿੰਘ)–ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਲਈ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਐੱਸ.ਆਈ. ਗੁਰਜੀਤ ਕੌਰ ਇੰਚਾਰਜ ਪੁਲਿਸ ਚੌਂਕੀ ਪਾਂਸ਼ਟਾ ਨੇ ਕਿਹਾ ਕਿ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ...

ਪੂਰੀ ਖ਼ਬਰ »

ਪਾਵਰ ਲਿਫਟਰ ਖਿਡਾਰਨ ਦਾ ਸੁਪਨਾ ਪੂਰਾ ਕਰਨ ਲਈ ਅੱਗੇ ਆਏ ਦਲਬੀਰ ਸਿੰਘ ਮਾਹਲ

ਜਲੰਧਰ, 11 ਮਈ (ਜਸਪਾਲ ਸਿੰਘ)- ਸਾਲ 2017 ਦੀ ਕਾਮਨਵੈਲਥ ਪੈਰਾ ਪਾਵਰ ਲਿਫ਼ਟਿੰਗ ਤੇ ਬੈਂਚ ਪ੍ਰੈੱਸ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਉੱਘੀ ਪਾਵਰ ਲਿਫਟਰ ਰਮਨਦੀਪ ਕੌਰ ਇਸੇ ਸਾਲ ਦੁਬਈ ਵਿਖੇ 19 ਤੋਂ 22 ਜੂਨ ਤੱਕ ਹੋਣ ਜਾ ਰਹੀ ਅੰਤਰ ਰਾਸ਼ਟਰੀ ਪਾਵਰ ...

ਪੂਰੀ ਖ਼ਬਰ »

ਸਥਾਨਕ ਸਰਕਾਰ ਵਿਭਾਗ ਅੰਦਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸਥਾਨਕ ਸਰਕਾਰ ਵਿਭਾਗ ਅੰਦਰ ਵੱਡੇ ਪੱਧਰ 'ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ | ਈ.ਓ ਪਰਮਿੰਦਰ ਸਿੰਘ ਨੂੰ ਨਗਰ ਕੌਂਸਲ ਮੂਣਕ ਤੋਂ ਪਾਤੜਾ ਤੇ ਘੱਗਾ ਦਾ ਵਾਧੂ ਚਾਰਜ, ...

ਪੂਰੀ ਖ਼ਬਰ »

ਦੋ ਕਾਰ ਸਵਾਰ ਨੌਜਵਾਨਾਂ ਪਾਸੋਂ ਹੈਰੋਇਨ ਬਰਾਮਦ

ਕਪੂਰਥਲਾ, 11 ਮਈ (ਸਡਾਨਾ)-ਨਾਰਕੋਟਿਕ ਸੈੱਲ ਵਲੋਂ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਪ੍ਰਾਪਤ ਵੇਰਵੇ ਅਨੁਸਾਰ ਸਬ-ਇੰਸਪੈਕਟਰ ਜੋਗਿੰਦਰ ਸਿੰਘ ਨੇ ਗਸ਼ਤ ਦੌਰਾਨ ਕਾਂਜਲੀ ਟੀ. ਪੁਆਇੰਟ ਨੇੜੇ ਭੀਲਾ ਦੀ ਤਰਫ਼ੋਂ ਆਉਂਦੀ ਮਾਰੂਤੀ ਕਾਰ ਨੂੰ ...

ਪੂਰੀ ਖ਼ਬਰ »

ਵੈਕਸੀਨੇਸ਼ਨ ਕੇਂਦਰ ਦੇ ਬਾਹਰ ਲੋਕ ਸਮਾਜਿਕ ਦੂਰੀ ਦੀ ਨਹੀਂ ਕਰ ਰਹੇ ਪਾਲਣਾ

ਕਪੂਰਥਲਾ, 11 ਮਈ (ਸਡਾਨਾ)-ਇਕ ਪਾਸੇ ਸਿਹਤ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਨਿਰੰਤਰ ਹਦਾਇਤਾਂ ਕੀਤੀਆਂ ਜਾਂਦੀਆਂ ਹਨ, ਉੱਥੇ ਆਪਣੀ ਬੇਸਮਝੀ ਕਾਰਨ ਲੋਕ ਖ਼ੁਦ ਬਿਮਾਰੀ ਨੂੰ ਸੱਦਾ ਦੇ ਰਹੇ ਹਨ | ਬਾਜ਼ਾਰਾਂ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਵਿਚ ਲਗਾਈ ਗਈ ਕੈਂਪ ਕੋਰਟ ਵਿਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਲੋਂ 6 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਮਹੇਸ਼ ਕੁਮਾਰ ਵਲੋਂ ਅੱਜ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਕੈਂਪ ਕੋਰਟ ਲਗਾਈ ਗਈ | ਜਿਸ ਵਿਚ 6 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ...

ਪੂਰੀ ਖ਼ਬਰ »

ਗੋਰਾ ਗਿੱਲ ਨੇ ਬੋਪਾਰਾਏ ਵਿਚ ਸਮਾਰਟ ਕਾਰਡ ਵੰਡੇ

ਭੁਲੱਥ, 11 ਮਈ (ਸੁਖਜਿੰਦਰ ਸਿੰਘ ਮੁਲਤਾਨੀ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚੱਲ ਰਹੀ ਰਾਸ਼ਨ ਸਕੀਮ ਤਹਿਤ ਅੱਜ ਪਿੰਡ ਬੋਪਾਰਾਏ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਵਲੋਂ ਸਮਾਰਟ ਰਾਸ਼ਨ ਕਾਰਡ ਵੰਡੇ ਤੇ ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਆਖ਼ਰੀ ਦਮ ਤੱਕ ਕਿਸਾਨ ਦਿੱਲੀ ਦੀਆਂ ਬਰੰੂਹਾਂ 'ਤੇ ਡਟੇ ਰਹਿਣਗੇ-ਥਿੰਦ, ਮੋਮੀ, ਸੰਧਾ

ਸੁਲਤਾਨਪੁਰ ਲੋਧੀ, 11 ਮਈ (ਥਿੰਦ)-ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖਾ ਕੀਤਾ ਜਾਵੇਗਾ | ਮੋਦੀ ਸਰਕਾਰ ਦੀ ਅੜੀ ਤੋੜ ਕੇ ਹੀ ਕਿਸਾਨ ਵਾਪਸ ਘਰਾਂ ਨੂੰ ਮੁੜਨਗੇ | ਮੋਦੀ ਸਰਕਾਰ ਨੂੰ ਪੱਛਮੀ ਬੰਗਾਲ ਤੇ ਹੋਰ ਸੂਬਿਆਂ ਵਿਚ ਮਿਲ਼ੀ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਬਲੱਡ ਬੈਂਕ ਵਲੋਂ ਪੰਜ ਮਾਵਾਂ ਦਾ ਕੀਤਾ ਸਨਮਾਨ

ਫਗਵਾੜਾ, 11 ਮਈ (ਤਰਨਜੀਤ ਸਿੰਘ ਕਿੰਨੜਾ)-ਕੋਵਿਡ-19 ਕੋਰੋਨਾ ਮਹਾਂਮਾਰੀ ਦੌਰਾਨ ਪ੍ਰਸ਼ਾਸਨ ਵੱਲੋਂ ਜਾਰੀ ਲਾਕਡਾਊਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਸੰਖੇਪ ...

ਪੂਰੀ ਖ਼ਬਰ »

ਸ੍ਰੀ ਬ੍ਰਹਮਕੁੰਡ ਮੰਦਰ ਵਲੋਂ ਐਂਬੂਲੈਂਸ ਦੀ ਸੇਵਾ ਸ਼ੁਰੂ

ਕਪੂਰਥਲਾ, 11 ਮਈ (ਦੀਪਕ ਬਜਾਜ)-ਧਾਰਮਿਕ ਕੰਮਾਂ ਦੇ ਨਾਲ-ਨਾਲ ਸਮਾਜ ਸੇਵਾ ਵਿਚ ਸ੍ਰੀ ਬ੍ਰਹਮਕੁੰਡ ਮੰਦਿਰ ਵਲੋਂ ਭਾਗੀਦਾਰੀ ਨਿਭਾਉਣਾ ਸ਼ਲਾਘਾਯੋਗ ਕੰਮ ਹੈ | ਇਹ ਪ੍ਰਗਟਾਵਾ ਐਸ.ਐਮ.ਓ. ਡਾ: ਸੰਦੀਪ ਧਵਨ ਨੇ ਮੰਦਿਰ ਵਲੋਂ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਨੂੰ ਹਰੀ ...

ਪੂਰੀ ਖ਼ਬਰ »

ਨਡਾਲਾ 'ਚ ਕੋਰੋਨਾ ਵੈਕਸੀਨ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ

ਨਡਾਲਾ, 11 ਮਈ (ਮਾਨ)-ਦੇਸ਼ ਭਰ ਵਿਚ ਕੋਰੋਨਾ ਮਹਾਂਮਾਰੀ ਖ਼ਤਰਨਾਕ ਰੂਪ ਧਾਰਨ ਕਰ ਰਹੀ ਹੈ ਜਿਸਦੇ ਚੱਲਦਿਆਂ ਇਸ ਦੀ ਰੋਕਥਾਮ ਲਈ 45 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਲਈ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ, ਇਸ ਮਕਸਦ ਨਾਲ ਨਡਾਲਾ ਸਬ-ਸੈਂਟਰ 'ਚ ਹਰ ਰੋਜ਼ 45 ਸਾਲ ਤੋਂ ਵੱਧ ਉਮਰ ਦੇ ...

ਪੂਰੀ ਖ਼ਬਰ »

ਸਰਕਾਰ ਨਿੱਜੀ ਹਸਪਤਾਲਾਂ ਨੂੰ ਵੀ ਕੋਵਿਡ ਵੈਕਸੀਨ ਮੁਹੱਈਆ ਕਰਵਾਏ-ਡਾ: ਥਿੰਦ

ਕਪੂਰਥਲਾ, 11 ਮਈ (ਵਿਸ਼ੇਸ਼ ਪ੍ਰਤੀਨਿਧ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਪ੍ਰਧਾਨ ਡਾ: ਜਸਵੰਤ ਸਿੰਘ ਥਿੰਦ ਨੇ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ, ਕਪੂਰਥਲਾ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਇੰਡੀਅਨ ਮੈਡੀਕਲ ...

ਪੂਰੀ ਖ਼ਬਰ »

ਮਾਨਵਤਾ ਦੀ ਸੇਵਾ ਹੀ ਲਾਇਨਜ਼ ਕਲੱਬ ਦਾ ਮੁੱਖ ਉਦੇਸ਼-ਲਖਵਿੰਦਰ ਸਿੰਘ

ਸੁਲਤਾਨਪੁਰ ਲੋਧੀ, 11 ਮਈ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੀ 6ਵੀਂ ਜਨਰਲ ਬਾਡੀ ਦੀ ਵਿਸ਼ੇਸ਼ ਮੀਟਿੰਗ ਬੀਤੇ ਦਿਨੀਂ ਪ੍ਰਧਾਨ ਲਾਇਨ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਲਾਇਨਜ਼ ਕਲੱਬ ਦੇ ਰੀਜਨ ਚੇਅਰਮੈਨ ...

ਪੂਰੀ ਖ਼ਬਰ »

ਪਟਵਾਰੀ ਤੇ ਕਾਨੂੰਨਗੋ 12 ਤੇ 13 ਮਈ ਨੂੰ ਰੋਸ ਵਜੋਂ ਸਮੂਹਿਕ ਛੁੱਟੀ 'ਤੇ ਜਾਣਗੇ

ਕਪੂਰਥਲਾ, 11 ਮਈ (ਵਿ.ਪ੍ਰ.)-ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਤਹਿਸੀਲ ਕਪੂਰਥਲਾ ਇਕਾਈ ਤੇ ਕਾਨੂੰਨਗੋ ਐਸੋਸੀਏਸ਼ਨ ਦੀ ਕਪੂਰਥਲਾ ਇਕਾਈ ਦਾ ਇਕ ਵਫ਼ਦ ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ ਨੂੰ ਮਿਲਿਆ | ਵਫ਼ਦ ਨੇ ਤਹਿਸੀਲਦਾਰ ਕਪੂਰਥਲਾ ਨੂੰ ਇਕ ਮੰਗ ਪੱਤਰ ਦੇ ਕੇ ...

ਪੂਰੀ ਖ਼ਬਰ »

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਘਟਾਵੇ-ਬਲਜਿੰਦਰ ਯੂ.ਕੇ

ਸੁਲਤਾਨਪੁਰ ਲੋਧੀ, 11 ਮਈ (ਥਿੰਦ, ਹੈਪੀ)-ਦੇਸ਼ ਭਰ ਵਿਚ ਦਿਨੋਂ-ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਬੇਹਿਸਾਬ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ | ਇਸਦੀ ਸਿੱਧੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ | ਇਹ ਪ੍ਰਗਟਾਵਾ ਕਰਦਿਆਂ ਇੰਡੀਅਨ ਓਵਰਸੀਜ਼ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜੀਏਟ ਸਕੂਲ 'ਚ ਸਪੋਕਨ ਇੰਗਲਿਸ਼ ਤੇ ਪ੍ਰਸਨੈਲਿਟੀ ਡਿਵੈਲਪਮੈਂਟ ਦੀਆਂ ਮੁਫ਼ਤ ਕਲਾਸਾਂ ਦੀ ਸ਼ੁਰੂਆਤ

ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਸ਼ੁਰੂ ਕੀਤੇ ਗਏ ਲਾਇਲਪੁਰ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖਲ 11ਵੀਂ ਵਿਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਲਈ ਸਪੋਕਨ ਇੰਗਲਿਸ਼ ਤੇ ਪ੍ਰਸੈਨੇਲਟੀ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ਾਂ ਦੇ ਸੁਚਾਰੂ ਇਲਾਜ ਲਈ ਅਵੀ ਰਾਜਪੂਤ ਨੇ ਦਿੱਤਾ ਸਿਵਲ ਸਰਜਨ ਨੂੰ ਮੰਗ ਪੱਤਰ

ਕਪੂਰਥਲਾ, 11 ਮਈ (ਸਡਾਨਾ)-ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਸੀਨੀਅਰ ਆਗੂ ਅਵੀ ਰਾਜਪੂਤ ਵਲੋਂ ਕੋਰੋਨਾ ਕਾਲ ਦੌਰਾਨ ਸਿਹਤ ਸੇਵਾਵਾਂ ਦੇ ਮਾੜੇ ਹਾਲਾਤ ਸੁਧਾਰਨ ਲਈ ਅੱਜ ਸਿਵਲ ਸਰਜਨ ਡਾ: ਪਰਮਿੰਦਰ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰੀ ...

ਪੂਰੀ ਖ਼ਬਰ »

ਗੁਰਦੁਆਰਾ ਅਰਬਨ ਅਸਟੇਟ ਫਗਵਾੜਾ ਵਿਖੇ ਲੋੜਵੰਦਾਂ ਨੂੰ ਮਿਲੇਗੀ ਆਕਸੀਜਨ-ਲਵਲੀ ਵਾਲੀਆ

ਫਗਵਾੜਾ, 11 ਮਈ (ਅਸ਼ੋਕ ਕੁਮਾਰ ਵਾਲੀਆ)-ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਵਿਖੇ ਸ਼ਿਵ ਮੰਦਿਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਆਕਸੀਜ਼ਨ ਸੇਵਾ ਸ਼ੁਰੂ ਕੀਤੀ ਗਈ | ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ...

ਪੂਰੀ ਖ਼ਬਰ »

ਸਤਨਾਮਪੁਰਾ ਪੁਲਿਸ ਨੂੰ ਵੰਡੇ ਮਾਸਕ ਤੇ ਸੈਨੀਟਾਈਜ਼ਰ

ਫਗਵਾੜਾ, 11 ਮਈ (ਤਰਨਜੀਤ ਸਿੰਘ ਕਿੰਨੜਾ)-ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਵਲੋਂ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਸਤਨਾਮਪੁਰਾ ਥਾਣਾ ਵਿਖੇ ਪੁਲਿਸ ਮੁਲਾਜ਼ਮਾਂ ਨੂੰ ਕੋਵਿਡ-19 ਕੋਰੋਨਾ ਵਾਇਰਸ ਤੋਂ ਬਚਾਅ ਲਈ ਫੇਸ ਮਾਸਕ ਅਤੇ ...

ਪੂਰੀ ਖ਼ਬਰ »

ਪਿੰਡ ਰਾਮਪੁਰ ਸੁੰਨੜਾ ਵਿਖੇ ਲਗਾਇਆ ਕੋਵਿਡ ਵੈਕਸੀਨ ਕੈਂਪ

ਫਗਵਾੜਾ, 11 ਮਈ (ਤਰਨਜੀਤ ਸਿੰਘ ਕਿੰਨੜਾ)–ਸਿਹਤ ਵਿਭਾਗ ਵਲੋਂ ਮਿਸ਼ਨ ਫ਼ਤਿਹ ਤਹਿਤ ਸੀ.ਐੱਚ.ਸੀ. ਪਾਂਸ਼ਟਾ ਦੇ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਰੂਰਲ ਡਿਸਪੈਂਸਰੀ ਪਿੰਡ ਰਾਮਪੁਰ ਸੁੰਨੜਾ ਵਿਖੇ ਦੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾ ਸਦਕਾ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਖੜਕ ਸਿੰਘ ਦੀ ਯਾਦ ਵਿਚ ਬਰਸੀ ਸਮਾਗਮ

ਸੁਲਤਾਨਪੁਰ ਲੋਧੀ, 11 ਮਈ (ਥਿੰਦ, ਹੈਪੀ)-ਸੱਚਖੰਡ ਵਾਸੀ ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਖੜਕ ਸਿੰਘ ਦੀ ਬਰਸੀ ਜੋੜ ਮੇਲਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਇਲਾਕਾ ਨਿਵਾਸੀ ...

ਪੂਰੀ ਖ਼ਬਰ »

ਸ਼ਹਿਰ ਵਿਚ ਜਲਦ ਹੀ ਲਗਾਏ ਜਾਣਗੇ 1 ਹਜ਼ਾਰ ਨਿੰਮ ਤੇ 100 ਪਿੱਪਲ ਦੇ ਬੂਟੇ

ਕਪੂਰਥਲਾ, 11 ਮਈ (ਦੀਪਕ ਬਜਾਜ)-ਵਿਸ਼ਵ ਵਿਚ ਗਲੋਬਲ ਵਾਰਮਿੰਗ ਇਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸੇ ਕਾਰਨ ਹੀ ਕਈ ਗੰਭੀਰ ਬਿਮਾਰੀਆਂ ਮਨੁੱਖੀ ਜੀਵਨ ਵਿਚ ਮੌਤ ਲੈ ਕੇ ਆ ਰਹੀਆਂ ਹਨ | ਇਹ ਪ੍ਰਗਟਾਵਾ ਸਥਾਨਕ ਸਨਾਤਨ ਧਰਮ ਸਭਾ ਵਿਖੇ ਆਰ.ਐਸ.ਐਸ. ਆਗੂ ਸੁਭਾਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX