ਤਾਜਾ ਖ਼ਬਰਾਂ


ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  1 day ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  1 day ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  1 day ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  1 day ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  1 day ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  1 day ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  1 day ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  1 day ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  1 day ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  1 day ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  1 day ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  1 day ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਲੋਂ ਸਫ਼ਾਈ ਸੇਵਕਾਂ ਦੀ ਸ਼ਿਕਾਇਤ 'ਤੇ ਨਗਰ ਪੰਚਾਇਤ ਖੇਮਕਰਨ 'ਚ ਮਾਰਿਆ ਛਾਪਾ
. . .  1 day ago
ਖੇਮਕਰਨ 26 ਜੁਲਾਈ (ਰਾਕੇਸ਼ ਬਿੱਲਾ) ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋ...
ਦਿੱਲੀ ਚਿੜੀਆ ਘਰ 1 ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ
. . .  1 day ago
ਨਵੀਂ ਦਿੱਲੀ, 26 ਜੁਲਾਈ - ਦਿੱਲੀ ਚਿੜੀਆ ਘਰ ਇਕ ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ....
ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰ ਕਰਨਗੇ ਰੋਸ ਰੈਲੀ
. . .  1 day ago
ਪਠਾਨਕੋਟ 26 ਜੁਲਾਈ (ਸੰਧੂ) - ਮਿਨੀ ਸਕੱਤਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਿਤ ਵੱਖ - ਵੱਖ ਜਥੇਬੰਦੀਆਂ ਵਲੋਂ...
ਪਹਿਲੇ ਦਿਨ ਰਹੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ
. . .  1 day ago
ਬੱਧਨੀ ਕਲਾਂ,ਸੰਗਰੂਰ,ਖਾਸਾ - 26 ਜੁਲਾਈ (ਸੰਜੀਵ ਕੋਛੜ, ਧੀਰਜ ਪਸ਼ੋਰੀਆ,ਗੁਰਨੇਕ ਸਿੰਘ ਪੰਨੂ ) - ਪੰਜਾਬ ਵਿਚ 10 ਵੀਂ ਤੋਂ 12 ਵੀਂ ਤੱਕ ...
ਟੇਬਲ ਟੈਨਿਸ ਸਿੰਗਲਜ਼ ਵਿਚ ਮਨਿਕਾ ਬੱਤਰਾ ਦੀ ਹਾਰ
. . .  1 day ago
ਨਵੀਂ ਦਿੱਲੀ, 26 ਜੁਲਾਈ - ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਔਰਤਾਂ ਦੇ ਸਿੰਗਲਜ਼ ਦੇ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਫ਼ਤਹਿਗੜ੍ਹ ਸਾਹਿਬ

ਪਹਿਲੇ ਖ਼ਾਲਸਾ ਰਾਜ ਦੇ ਪ੍ਰਤੀਕ ਇਤਿਹਾਸਿਕ 'ਥੇਹ' 'ਤੇ ਝੁਲਾਇਆ ਕੇਸਰੀ ਨਿਸ਼ਾਨ ਸਾਹਿਬ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ 1710 ਈਸਵੀ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਚੱਪੜਚਿੜੀ ਦੇ ਮੈਦਾਨ 'ਚ ਮੌਤ ਦੇ ਘਾਟ ਉਤਾਰ ਕੇ ਸਰਹਿੰਦ ਦੀ ਧਰਤੀ 'ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦੀ ਯਾਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ਼ਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਹਰ ਸਾਲ 12 ਤੋਂ 14 ਮਈ ਤੱਕ 'ਸਰਹਿੰਦ ਫ਼ਤਹਿ ਦਿਵਸ' ਮਨਾਇਆ ਜਾਂਦਾ ਹੈ | ਇਸੇ ਸਬੰਧ 'ਚ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ ਜਦਕਿ ਸ਼ਾਮ ਵੇਲੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਸਮੁੱਚੀ ਅਗਵਾਈ ਇਤਿਹਾਸਿਕ ਥੇਹ 'ਤੇ ਖ਼ਾਲਸਾ ਰਾਜ ਦਾ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਖ਼ਾਲਸਾ, ਭਾਈ ਸਤਵਿੰਦਰ ਸਿੰਘ ਟੌਹੜਾ ਮੈਂਬਰ ਅੰਤਿ੍ੰਗ ਕਮੇਟੀ ਅਤੇ ਭਾਈ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਨੇ ਸਮੁੱਚੀਆਂ ਸੰਗਤਾਂ ਨੂੰ ਸਰਹਿੰਦ ਫ਼ਤਹਿ ਦਿਵਸ ਦੀ ਵਧਾਈ ਦਿੰਦਿਆਂ ਆਖਿਆ ਕਿ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਹੰਗ ਸਿੰਘ ਫ਼ੌਜਾਂ ਦੇ ਨਾਲ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਚੱਪੜਚਿੜੀ ਦੇ ਮੈਦਾਨ 'ਚ ਮੌਤ ਦੇ ਘਾਟ ਉਤਾਰਿਆ ਸੀ ਅਤੇ ਉਨ੍ਹਾਂ ਸਰਹਿੰਦ ਦੀ ਧਰਤੀ 'ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਪਹਿਲੇ ਖ਼ਾਲਸਾ ਰਾਜ ਦਾ ਮੁੱਢ ਵੀ ਬੰਨਿ੍ਹਆ ਸੀ | ਉਨ੍ਹਾਂ ਕਿਹਾ ਕਿ ਪਹਿਲੇ ਖ਼ਾਲਸਾ ਰਾਜ ਦੇ ਪ੍ਰਤੀਕ 'ਥੇਹ' ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਉਸ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ | ਇਸ ਮੌਕੇ ਪੰਜ ਪਿਆਰਿਆਂ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ ਅਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਉਪਰੰਤ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ | ਉਨ੍ਹਾਂ ਦੱਸਿਆ ਕਿ 14 ਮਈ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਗੁਰਦੁਆਰਾ ਸਾਹਿਬ 'ਚ ਵੀ ਧਾਰਮਿਕ ਦੀਵਾਨ ਸੱਜਣਗੇ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਨੂੰ ਵੇਖਦੇ ਹੋਏ ਸੰਗਤਾਂ ਘਰਾਂ ਵਿਚ ਹੀ ਰਹਿ ਕੇ ਇਹ ਦਿਹਾੜਾ ਮਨਾਉਣ | ਇਸ ਮੌਕੇ ਗੁਰਦੁਆਰਾ ਮੈਨੇਜਰ ਭਾਈ ਗੁਰਦੀਪ ਸਿੰਘ ਕੰਗ, ਮੀਤ ਪ੍ਰਧਾਨ ਬਲਵਿੰਦਰ ਸਿੰਘ ਭਮਾਰਸੀ ਤੇ ਕਰਮਜੀਤ ਸਿੰਘ, ਸੁਰਿੰਦਰ ਸਿੰਘ ਸਮਾਣਾ, ਹਰਜੀਤ ਸਿੰਘ ਰਿਕਾਰਡ ਕੀਪਰ, ਇੰਦਰਦੀਪ ਸਿੰਘ ਬੇਦੀ, ਕੁਲਵਿੰਦਰ ਸਿੰਘ ਡੇਰਾ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ |

ਸਵਾਰੀਆਂ ਨਾਲ ਭਰੀਆਂ 2 ਬੱਸਾਂ ਕਾਬੂ, ਪਰਚਾ ਦਰਜ

ਮੰਡੀ ਗੋਬਿੰਦਗੜ੍ਹ, 12 ਮਈ (ਮੁਕੇਸ਼ ਘਈ)-ਸਰਕਾਰ ਦੀਆਂ ਹਦਾਇਤਾਂ ਦੇ ਉਲਟ ਵੱਧ ਸਵਾਰੀਆਂ ਭਰਨ ਅਤੇ ਟੈਕਸੀ ਚਾਲਕਾਂ ਦੀ ਸ਼ਿਕਾਇਤ 'ਤੇ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ 2 ਬੱਸਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਚਾਲਕਾਂ ਖ਼ਿਲਾਫ਼ ਪਰਚਾ ਦਰਜ ਕਰਨ ਦਾ ਦਾਅਵਾ ਕੀਤਾ ਹੈ | ...

ਪੂਰੀ ਖ਼ਬਰ »

ਬੱਚਿਆਂ ਨੂੰ ਸਮੇਂ ਸਿਰ ਹੀ ਮਿਲ ਰਹੀਆਂ ਨੇ ਕਿਤਾਬਾਂ-ਡੀ. ਈ. ਓ.

ਫ਼ਤਹਿਗੜ੍ਹ ਸਾਹਿਬ, 12 ਮਈ (ਰਾਜਿੰਦਰ ਸਿੰਘ)-'ਈਚ ਵੰਨ ਬਰਿੰਗ ਵੰਨ' ਮੁਹਿੰਮ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲੇ ਕਰਵਾਏ ਜਾ ਰਹੇ ਹਨ | ਡੀ. ਈ. ਓ. ਸੈਕੰਡਰੀ ਡਾ. ਪ੍ਰਭਸਿਮਰਨ ਕੌਰ ਨੇ ਦੱਸਿਆ ਕਿ ਦਾਖਲ ਬੱਚਿਆਂ ਨੰੂ ...

ਪੂਰੀ ਖ਼ਬਰ »

ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬਸੀ ਪਠਾਣਾਂ, 12 ਮਈ (ਰਵਿੰਦਰ ਮੌਦਗਿਲ)-ਨੌਜਵਾਨ ਵਲੋਂ ਖ਼ੁਦਕੁਸ਼ੀ ਦੇ ਨਾਲ ਕੁਝ ਸਮਾਂ ਪਹਿਲਾਂ ਸ਼ੁਰੂ ਹੋਈ ਲਵ ਸਟੋਰੀ ਦਾ ਦੁਖਦ ਅੰਤ ਹੋਣ ਦੀ ਸੂਚਨਾ ਹੈ | ਜਾਣਕਾਰੀ ਦੀ ਪੁਸ਼ਟੀ ਕਰਦਿਆਂ ਸਿਟੀ ਪੁਲਿਸ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਕੋਵਿਡ-19 ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੈਲਪ ਲਾਈਨ ਨੰਬਰ ਜਾਰੀ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਦਿਨ ਪ੍ਰਤੀ ਦਿਨ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਪੀੜਤ ਔਰਤਾਂ ਦੀ ਮੌਤ, 95 ਨਵੇਂ ਮਾਮਲੇ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਸਿਹਤ ਵਿਭਾਗ ਵਲੋਂ ਕੋਰੋਨਾ ਮਾਮਲਿਆਂ ਸਬੰਧੀ ਜਾਰੀ ਕੀਤੀ ਰਿਪੋਰਟ ਮੁਤਾਬਿਕ ਜ਼ਿਲ੍ਹੇ 'ਚ ਅੱਜ 4 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਅਤੇ 95 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ | ਇਨ੍ਹਾਂ ਮਾਮਲਿਆਂ ਦੀ ...

ਪੂਰੀ ਖ਼ਬਰ »

ਕੋਰੋਨਾ ਕਾਰਨ ਲੱਗੀ ਮਿੰਨੀ ਤਾਲਾਬੰਦੀ ਸ਼ਰਾਬ ਕਾਰੋਬਾਰੀਆਂ ਲਈ ਬਣੀ ਵਰਦਾਨ-ਭੁੱਟਾ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਕੂਲ, ਕਾਲਜ ਬੰਦ ਕਰ ਦਿੱਤੇ ...

ਪੂਰੀ ਖ਼ਬਰ »

ਨਗਰ ਕੌਂਸਲ ਨੇ ਸ਼ਹਿਰ 'ਚ ਅਣ-ਅਧਿਕਾਰਤ ਲੱਗੇ ਫਲੈਕਸ ਬੋਰਡ ਹਟਾਏ

ਅਮਲੋਹ, 12 ਮਈ (ਰਿਸ਼ੂ ਗੋਇਲ)-ਸ਼ਹਿਰ ਅਮਲੋਹ ਦੇ ਕਰਮਚਾਰੀਆਂ ਵਲੋਂ ਅੱਜ ਵੱਡੀ ਕਾਰਵਾਈ ਕਰਦੇ ਹੋਏ ਸ਼ਹਿਰ ਵਿਖੇ ਵੱਖ-ਵੱਖ ਬਿਜਲੀ ਦੇ ਸਰਕਾਰੀ ਖੰਭਿਆਂ ਅਤੇ ਦਰੱਖਤਾਂ 'ਤੇ ਲੱਗੇ ਫਲੈਕਸ ਬੋਰਡ ਹਟਾਏ ਗਏ ਹਨ ਤਾਂ ਜੋ ਸੜਕਾਂ ਕਿਨਾਰੇ ਲੱਗੇ ਇਨ੍ਹਾਂ ਫਲੈਕਸ ਬੋਰਡਾਂ ਦੇ ...

ਪੂਰੀ ਖ਼ਬਰ »

ਬਹਿਬਲ ਕਲਾਂ ਗੋਲੀ ਕਾਂਡ ਤੇ ਬੇਅਦਬੀ ਮੁੱਦੇ 'ਤੇ ਨਵੀਂ 'ਸਿੱਟ' ਬਣਾਉਣਾ ਭੰਬਲਭੂਸੇ ਵਾਲੀ ਕਾਰਵਾਈ-ਮਾਨ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਦੁਬਾਰਾ ਗਠਿਤ ਕੀਤੀ ਨਵੀਂ 'ਸਿੱਟ' ਕੇਵਲ ਉਸੇ ਤਰ੍ਹਾਂ ਪੰਜਾਬੀਆਂ ...

ਪੂਰੀ ਖ਼ਬਰ »

ਸਾਮਾਨ ਢੋਹਣ ਵਾਲੀ ਬੋਲੈਰੋ ਗੱਡੀ ਚੋਰੀ

ਖਮਾਣੋਂ, 12 ਮਈ (ਜੋਗਿੰਦਰ ਪਾਲ)-ਖਮਾਣੋਂ ਵਿਖੇ ਬੀਤੀ ਰਾਤ ਘਰ ਦੇ ਬਾਹਰ ਖੜ੍ਹੀ ਸਾਮਾਨ ਢੋਹਣ ਵਾਲੀ ਬੋਲੈਰੋ ਗੱਡੀ ਪੀ. ਬੀ. 23 ਜੇ. 5314 ਚੋਰੀ ਹੋਣ ਦੀ ਖ਼ਬਰ ਹੈ | ਗੱਡੀ ਦੇ ਮਾਲਕ ਸਬਜ਼ੀ ਵਿਕ੍ਰੇਤਾ ਓਮ ਪ੍ਰਕਾਸ਼ ਬੰਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਇਸ ਘਟਨਾ ਦਾ ...

ਪੂਰੀ ਖ਼ਬਰ »

ਬੱਚਤ ਭਵਨ ਤੋਂ ਭਗਤ ਸਧਨਾ ਜੀ ਦੀ ਮਸੀਤ ਤੱਕ ਨਵੇਂ ਸਿਰਿਓਾ ਬਣੀ ਸੜਕ ਲੋਕ ਅਰਪਣ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਸੂਬੇ ਦੇ ਵਿਕਾਸ ਪੱਖੋਂ ਮੋਹਰੀ ਹਲਕਿਆਂ ਦੀ ਕਤਾਰ ਹਲਕਾ ਫ਼ਤਹਿਗੜ੍ਹ ਸਾਹਿਬ ਦਾ ਨਾਂਅ ਦਰਜ ਕਰਵਾਉਣ ਲਈ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਉਲੀਕੇ ਪ੍ਰਾਜੈਕਟਾਂ ਦੀ ਲੜੀ 'ਚ ਸਰਹਿੰਦ-ਫ਼ਤਹਿਗੜ੍ਹ ਸਾਹਿਬ ਸਮੇਤ ...

ਪੂਰੀ ਖ਼ਬਰ »

ਨਵੇਂ ਹੁਕਮ ਅਨੁਸਾਰ ਬਸੀ ਪਠਾਣਾਂ ਦੇ ਬਾਜ਼ਾਰ ਦਾ ਹਰ ਨਵੇਂ ਦਿਨ ਇਕ ਪਾਸਾ ਹੀ ਖੁੱਲੇ੍ਹਗਾ-ਐੱਸ. ਡੀ. ਐੱਮ.

ਬਸੀ ਪਠਾਣਾਂ, 12 ਮਈ (ਗੁਰਬਚਨ ਸਿੰਘ ਰੁਪਾਲ)-ਕੋਰੋਨਾ ਮਹਾਂਮਾਰੀ ਦੇ ਕਹਿਰ ਵਧਦੇ ਕਦਮ ਰੋਕਣ ਲਈ ਪ੍ਰਸ਼ਾਸਨ ਵਲੋਂ ਚੁੱਕੇ ਗਏ ਕਦਮਾਂ ਬਾਰੇ ਦੁਕਾਨਦਾਰਾਂ ਵਲੋਂ ਕਿੰਤੂ ਪ੍ਰੰਤੂ ਕਰਨ ਮਗਰੋਂ ਪ੍ਰਸ਼ਾਸਨ ਵਲੋਂ 10 ਮਈ ਤੋਂ ਦੁਕਾਨਾਂ ਖੋਲ੍ਹਣ ਬਾਰੇ ਸ਼ਹਿਰ ਦੀਆਂ ...

ਪੂਰੀ ਖ਼ਬਰ »

ਰਾਏਪੁਰ ਮਾਜਰੀ ਵਿਖੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਹੋ ਰਹੀ ਹੈ ਬਰਬਾਦੀ

ਭੜੀ, 12 ਮਈ (ਭਰਪੂਰ ਸਿੰਘ ਹਵਾਰਾ)-ਫੋਕਲ ਪੁਆਇੰਟ ਰਾਏਪੁਰ ਮਾਜਰੀ ਜੋ ਕਿ ਮਾਰਕੀਟ ਕਮੇਟੀ ਖਮਾਣੋਂ ਦੇ ਅਧੀਨ ਆਉਂਦੀ ਹੈ, ਜਿੱਥੇ ਵੇਅਰ ਹਾਊਸ, ਪਨਸਪ, ਪਨਗ੍ਰੇਨ, ਮਾਰਕਫੈੱਡ ਤੇ ਐੱਫ. ਸੀ. ਆਈ. ਵਲੋਂ ਅਨਾਜ ਦੀ ਖ਼ਰੀਦ ਕੀਤੀ ਜਾਂਦੀ ਹੈ | ਕਣਕ ਦੀਆਂ ਬੋਰੀਆਂ ਨਾਲ ਅਨਾਜ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਤੇ ਕਾਨੰੂਗੋਆਂ ਲਈ ਕੋਵਿਡ ਵੈਕਸੀਨ ਦੀ ਦੂਜੀ ਖ਼ੁਰਾਕ

ਸਮਾਣਾ, 12 ਮਈ (ਹਰਵਿੰਦਰ ਸਿੰਘ ਟੋਨੀ)-ਸਥਾਨਕ ਪਟਵਾਰ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕਾਨੰੂਗੋਆਂ ਸਮੇਤ ਕੋਵਿਡ ਵੈਕਸੀਨ ਦੀ ਦੂਜੀ ਖ਼ੁਰਾਕ ਲਈ ਗਈ | ਪੰਜਾਬ ਸਰਕਾਰ ਵਲੋਂ ਪਹਿਲੀ ਕਤਾਰ ਦੇ ਕੋਰੋਨਾ ਯੋਧੇ ਕਰਾਰ ਦਿੱਤੇ ਗਏ ਪਟਵਾਰੀ ਯੂਨੀਅਨ ਦੇ ...

ਪੂਰੀ ਖ਼ਬਰ »

ਸਰਹਿੰਦ ਮੰਡੀ 'ਚ ਕਾਂਗਰਸ ਕਮੇਟੀ ਦੇ ਵਪਾਰ ਵਿੰਗ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਕਾਂਗਰਸ ਕਮੇਟੀ ਵਪਾਰ ਸੈੱਲ ਦੀ ਇਕ ਅਹਿਮ ਮੀਟਿੰਗ ਅੱਜ ਸਰਹਿੰਦ ਮੰਡੀ 'ਚ ਵਪਾਰ ਸੈੱਲ ਦੇ ਚੇਅਰਮੈਨ ਗੁਰਸ਼ਰਨ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ ਨੇ ਵੀ ...

ਪੂਰੀ ਖ਼ਬਰ »

ਨਗਰ ਪੰਚਾਇਤ ਖਮਾਣੋਂ ਦੀ ਮੀਟਿੰਗ

ਖਮਾਣੋਂ, 12 ਮਈ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੀਆਂ ਪਿਛਲੇ ਸਮੇਂ ਦੌਰਾਨ ਹੋਈਆਂ ਚੋਣਾਂ ਤੋਂ ਬਾਅਦ ਨਗਰ ਪੰਚਾਇਤ ਦੀ ਪਲੇਠੀ ਮੀਟਿੰਗ ਪ੍ਰਧਾਨ ਡਾ. ਅਮਰਜੀਤ ਸੋਹਲ ਦੀ ਪ੍ਰਧਾਨਗੀ ਹੇਠ ਦਫ਼ਤਰ ਨਗਰ ਪੰਚਾਇਤ ਖਮਾਣੋਂ ਵਿਖੇ ਹੋਈ | ਇਸ ਮੀਟਿੰਗ 'ਚ ਵੱਖ-ਵੱਖ ...

ਪੂਰੀ ਖ਼ਬਰ »

ਦਿਲ ਦਾ ਦੌਰਾ ਪੈਣ ਨਾਲ ਮਹਿਲਾ ਸਰਪੰਚ ਦੀ ਮੌਤ

ਘਨੌਰ, 12 ਮਈ (ਜਾਦਵਿੰਦਰ ਸਿੰਘ ਜੋਗੀਪੁਰ)-ਹਲਕਾ ਘਨੌਰ ਦੇ ਪਿੰਡ ਆਕੜ ਦੀ ਮਹਿਲਾ ਸਰਪੰਚ ਗੁਰਦੇਵ ਕੌਰ (72) ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਅਚਾਨਕ ਮੌਤ ਹੋ ਗਈ | ਮਿ੍ਤਕ ਸਰਪੰਚ ਗੁਰਦੇਵ ਕੌਰ ਦੇ ਪੁੱਤਰ ਗੁਰਸੇਵਕ ਸਿੰਘ ਨੇ ਦੁਖੀ ਹਿਰਦੇ ਨਾਲ ਦੱਸਦੇ ਹੋਏ ਕਿਹਾ ਮਾਤਾ ਜੀ ...

ਪੂਰੀ ਖ਼ਬਰ »

ਦਾਨੀ ਸੱਜਣ ਵਲੋਂ ਬਿਰਧ ਆਸ਼ਰਮ ਲਈ ਵਾਟਰ ਕੂਲਰ ਭੇਟ

ਸਮਾਣਾ, 12 ਮਈ (ਗੁਰਦੀਪ ਸ਼ਰਮਾ)-ਵਿਦੇਸ਼ 'ਚ ਇਕ ਨਿੱਜੀ ਕੰਪਨੀ (ਬ੍ਰਾਜਿਲ) 'ਚ ਕੰਮ ਕਰਦੇ ਸਮਾਣਾ ਦੇ ਸੰਜੀਵ ਵਰਮਾ ਵਲੋਂ ਸਥਾਨਕ ਹੈੱਡ ਮਾਸਟਰ ਸਾਧੂ ਰਾਮ ਬਿਰਧ ਆਸ਼ਰਮ ਲਈ ਇਕ ਵਾਟਰ ਕੁਲਰ ਕਮੇਟੀ ਅਹੁਦੇਦਾਰਾਂ ਨੂੰ ਦਾਨ ਵਜੋਂ ਭੇਟ ਕੀਤਾ ਗਿਆ | ਸਤੀ ਮੰਦਿਰ, ਬਿਰਧ ...

ਪੂਰੀ ਖ਼ਬਰ »

ਯੰਗ ਫਾਰਮਰਜ਼ ਪਬਲਿਕ ਸਕੂਲ ਵਿਖੇ ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਇਆ

ਭਾਦਸੋਂ, 12 ਮਈ (ਪ੍ਰਦੀਪ ਦੰਦਰਾਲਾ)-ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ਵਲੋਂ 11 ਮਈ ਰਾਸ਼ਟਰੀ ਟੈਕਨਾਲੌਜੀ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਨੂੰ ਇਸ ਦਿਨ ਨਾਲ ਸਬੰਧਿਤ ਤਸਵੀਰਾਂ ਅਤੇ ਜਾਣਕਾਰੀ ਆਨਲਾਈਨ ਮੋਡ ਰਾਹੀਂ ਭੇਜੀ ਗਈ | ਇਹ ਦਿਨ ਭਾਰਤ ਦੀ ਤਕਨੀਕੀ ...

ਪੂਰੀ ਖ਼ਬਰ »

ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ 'ਚ ਬਣਨ ਜਾ ਰਿਹੈ ਖੇਡ ਸਟੇਡੀਅਮ- ਵਿਧਾਇਕ ਕੰਬੋਜ

ਰਾਜਪੁਰਾ, 12 ਮਈ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ 'ਚ 7 ਏਕੜ ਦੇ ਕਰੀਬ ਬੇਸ਼ਕੀਮਤੀ ਜ਼ਮੀਨ 'ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਨ ਜਾ ਰਿਹਾ ਹੈ | ਇਸ ਦੇ ਲਈ ਪੈਸੇ ਦੀ ਕੋਈ ਵੀ ਕਮੀ ਨਹੀਂ ਆਉਣ ਦਿਤੀ ਜਾਵੇਗੀ ਅਤੇ ਹਲਕੇ ਦੇ ਨੌਜਵਾਨ ਖੇਡਾਂ ਵਿਚ ਵੀ ਨਾਂਅ ...

ਪੂਰੀ ਖ਼ਬਰ »

ਜੱਸੀ ਸੋਹੀਆਂ ਵਾਲਾ ਵਲੋਂ ਐੱਸ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਨਾਲ ਮੁਲਾਕਾਤ

ਨਾਭਾ, 12 ਮਈ (ਕਰਮਜੀਤ ਸਿੰਘ)-ਵਿਧਾਨ ਸਭਾ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਅਤੇ ਐੱਸ. ਸੀ. ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਹਲਕੇ ਦੇ ਜੰਮਪਲ ਨੌਜਵਾਨ ਆਗੂ ਜੱਸੀ ਸੋਹੀਆਂ ਵਾਲਾ ਨੇ ਐੱਸ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਲਾਲ ਚੰਦ ...

ਪੂਰੀ ਖ਼ਬਰ »

ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਬਹਿਰੂ ਵਲੋਂ ਬਿਜਲੀ ਨਿਗਮ ਅਧਿਕਾਰੀਆਂ ਨਾਲ ਗੱਲਬਾਤ

ਪਟਿਆਲਾ, 12 ਮਈ (ਗੁਰਪ੍ਰੀਤ ਸਿੰਘ ਚੱਠਾ)-ਪੈਡੀ ਸੀਜ਼ਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਬਿਜਲੀ ਮੈਨੇਜਮੈਂਟ ਵਲੋਂ ਪੰਜਾਬ ਦੇ ਕਿਸਾਨਾਂ ਨੰੂ ਟਿਊਬਵੈੱਲਾਂ ਨੂੰ ਨਿਰਵਿਘਨ ਸਪਲਾਈ ਦੇਣ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ 'ਤੇ ਵਿਚਾਰ ਕਰਨ ਲਈ ਹਰ ਸਾਲ ਅਪ੍ਰੈਲ 'ਚ ...

ਪੂਰੀ ਖ਼ਬਰ »

ਸਰਕਾਰ ਦੀਆਂ ਰਾਹਤ ਕਿੱਟਾਂ ਨੂੰ ਜਲਦ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ-ਹੈਪੀ ਸੂਦ

ਅਮਲੋਹ, 12 ਮਈ (ਰਿਸ਼ੂ ਗੋਇਲ)-ਸੂਬੇ 'ਚ ਕਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਵਲੋਂ ਰਾਹਤ ਕਿੱਟ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਬਲਾਕ ਅਮਲੋਹ ਦੇ ਲੋੜਵੰਦ ਪਰਿਵਾਰਾਂ ਨੂੰ ਪਹੁੰਚਾਉਣ ਲਈ ਇਕ ਰਣਨੀਤੀ ਬਣਾਈ ਗਈ ਹੈ ਤਾਂ ਜੋ ਲੋਕਾਂ ਨੂੰ ਕੋਈ ...

ਪੂਰੀ ਖ਼ਬਰ »

ਕੇਂਦਰ ਸਰਕਾਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ 'ਚ ਫ਼ੇਲ੍ਹ ਸਾਬਿਤ ਹੋਈ-ਭੱਲਮਾਜਰਾ

ਫ਼ਤਹਿਗੜ੍ਹ ਸਾਹਿਬ, 12 ਮਈ (ਮਨਪ੍ਰੀਤ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ 'ਚ ਫ਼ੇਲ੍ਹ ਸਾਬਿਤ ਹੋਈ ਹੈ ਅਤੇ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਮਹਿੰਗਾਈ ਨੇ ਅਸਮਾਨਾਂ ਦੀਆਂ ਸਿਖ਼ਰਾਂ ਨੂੰ ਛੂਹਿਆ ਹੈ, ਜਿਸ ਕਾਰਨ ਪੈਟਰੋਲ ਤੇ ...

ਪੂਰੀ ਖ਼ਬਰ »

ਪ੍ਰਾਇਮਰੀ ਦੇ ਦਾਖ਼ਲੇ ਸੈਕੰਡਰੀ 'ਚ ਕਰਨ ਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ 17 ਨੂੰ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਆਗੂ ਰਾਜੇਸ਼ ਕੁਮਾਰ, ਲਖਵਿੰਦਰ ਸਿੰਘ ਤੇ ਮੇਹਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਸਿੱਖਿਆ ਤੰਤਰ ਦੇ ਮੁਕੰਮਲ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਹੋਟਲਾਂ 'ਚੋਂ ਮਜ਼ਦੂਰਾਂ ਦੇ ਕੋਰੋਨਾ ਜਾਂਚ ਸੈਂਪਲ ਲਏ

ਖਮਾਣੋਂ, 12 ਮਈ (ਮਨਮੋਹਨ ਸਿੰਘ ਕਲੇਰ)-ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਹੈਲਥ ਵਿਭਾਗ ਨੇ ਇਸ ਭਿਆਨਕ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਨਰੇਸ਼ ਚੌਹਾਨ ਦੀ ਅਗਵਾਈ 'ਚ ਹੋਟਲਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਕੋਰੋਨਾ ਜਾਂਚ ...

ਪੂਰੀ ਖ਼ਬਰ »

ਡੀ. ਏ. ਬੀ. ਪੀ. ਖ਼ਾਦ ਦੀਆਂ ਕੀਮਤਾਂ ਘਟਾਉਣ ਦੀ ਕੀਤੀ ਮੰਗ

ਖਮਾਣੋਂ, 12 ਮਈ (ਮਨਮੋਹਣ ਸਿੰਘ ਕਲੇਰ)-ਕੇਂਦਰ ਸਰਕਾਰ ਵਲੋਂ ਡੀ. ਏ. ਬੀ. ਪੀ. ਦੀ ਕੀਮਤ 'ਚ ਕੀਤੇ ਗਏ ਅਥਾਹ ਵਾਧੇ ਨੂੰ ਖਮਾਣੋਂ ਦੇ ਅਕਾਲੀ ਆਗੂਆਂ ਨੇ ਇਕ ਵਾਰ ਮੁੜ ਤੋਂ ਕੇਂਦਰ ਦੀ ਕਿਸਾਨ ਮਾਰੂ ਨੀਤੀ ਕਰਾਰ ਦਿੱਤਾ | ਇਸ ਸਬੰਧੀ ਦਵਿੰਦਰ ਸਿੰਘ ਸਰਪੰਚ ਮਾਜਰੀ, ਜਗਤਾਰ ਸਿੰਘ ...

ਪੂਰੀ ਖ਼ਬਰ »

ਆਨਲਾਈਨ ਲੇਖ ਮੁਕਾਬਲੇ 31 ਤੱਕ ਰਹਿਣਗੇ ਜਾਰੀ

ਫ਼ਤਹਿਗੜ੍ਹ ਸਾਹਿਬ, 12 ਮਈ (ਰਾਜਿੰਦਰ ਸਿੰਘ)-ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਲੇਖ ਮੁਕਾਬਲੇ 31 ਮਈ ਤੱਕ ਕਰਵਾਏ ਜਾ ਰਹੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਜੀ. ਪੀ. ਸੀ. ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਮੰਡੀ ਗੋਬਿੰਦਗੜ੍ਹ, 12 ਮਈ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਦਸੰਬਰ 2020 'ਚ ਆਯੋਜਿਤ ਬੀ.ਕਾਮ-3 ਅਤੇ 5ਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਸਮਝਦਾਰੀ ਨੂੰ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ 'ਚ ਕਵਿਤਾ ਉਚਾਰਨ ਮੁਕਾਬਲੇ ਕਰਵਾਏ

ਫ਼ਤਹਿਗੜ੍ਹ ਸਾਹਿਬ, 12 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ, ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ, ਜਿਸ 'ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਕੁੱਲ 20 ...

ਪੂਰੀ ਖ਼ਬਰ »

ਕੋਵਿਡ-19 ਮਹਾਂਮਾਰੀ ਦੇ ਖ਼ਾਤਮੇ ਲਈ ਸੰਗਤ ਨੇ ਕੀਤੀ ਅਰਦਾਸ

ਫ਼ਤਹਿਗੜ੍ਹ ਸਾਹਿਬ, 12 ਮਈ (ਰਾਜਿੰਦਰ ਸਿੰਘ)-ਡੇਰਾ ਬਾਬਾ ਬੁੱਧ ਦਾਸ ਵਿਖੇ ਕੋਵਿਡ-19 ਮਹਾਂਮਾਰੀ ਦੇ ਖ਼ਾਤਮੇਂ ਲਈ ਸੰਗਤ ਵਲੋਂ ਅਰਦਾਸ ਕੀਤੀ ਗਈ | ਧਾਰਮਿਕ ਸਤਿਸੰਗ ਡੇਰਾ ਸੰਚਾਲਕ ਰੇਨੰੂ ਹੈਪੀ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਹੋਇਆ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਕੋਰੋਨਾ ਤੋਂ ਬਚਣ ਲਈ ਪੋਸਟਰਾਂ ਰਾਹੀਂ ਦਿੱਤੇ ਦਿਸ਼ਾ ਨਿਰਦੇਸ਼

ਖਮਾਣੋਂ, 12 ਮਈ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ ਦੀ ਪਿ੍ੰਸੀਪਲ ਗੁਰਪ੍ਰੀਤ ਕੌਰ ਰੋਜ਼ਾਨਾ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਵੱਖ-ਵੱਖ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਹਨ ਅਤੇ ਸਿਹਤ ਨੂੰ ਤੰਦਰੁਸਤ ਰੱਖਣ ...

ਪੂਰੀ ਖ਼ਬਰ »

ਫੋਰਮੈਨ ਜਸਵਿੰਦਰ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਫ਼ਤਹਿਗੜ੍ਹ ਸਾਹਿਬ, 12 ਮਈ (ਮਨਪ੍ਰੀਤ ਸਿੰਘ)-ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਜਸਵਿੰਦਰ ਸਿੰਘ ਫੋਰਮੈਨ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਦਿਹਾਤੀ ਸਰਹਿੰਦ ਨੇ ਆਪਣੇ ਸੰਬੋਧਨ 'ਚ ਕਿਹਾ ਕਿ ...

ਪੂਰੀ ਖ਼ਬਰ »

'ਆਪ' ਨੇ ਲੋੜਵੰਦ ਲੋਕਾਂ ਲਈ ਜਾਰੀ ਕੀਤਾ ਹੈਲਪ ਲਾਈਨ ਨੰਬਰ

ਅਮਲੋਹ, 12 ਮਈ (ਰਿਸ਼ੂ ਗੋਇਲ)-ਸੂਬੇ 'ਚ ਵਧ ਰਹੀ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਬਲਾਕ ਅਮਲੋਹ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਅੱਜ ਹਲਕਾ ਅਮਲੋਹ ਦੇ ਬੇਸਹਾਰਾ ਕੋਰੋਨਾ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦੀ ਮੁਹਿੰਮ ...

ਪੂਰੀ ਖ਼ਬਰ »

ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲਿਆ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਫ਼ਤਹਿਗੜ੍ਹ ਸਾਹਿਬ, 12 ਮਈ (ਪ. ਪ.)-ਅੱਜ ਦੁਪਹਿਰ ਸਮੇਂ ਚੱਲੀਆਂ ਠੰਢੀਆਂ ਹਵਾਵਾਂ ਤੇ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲ ਕੇ ਰੱਖ ਦਿੱਤਾ, ਜਿਸ ਕਾਰਨ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਦਿਖਾਈ ਦਿੱਤੀ ਅਤੇ ਲੋਕ ਬਾਜ਼ਾਰਾਂ ਤੇ ਸਬਜ਼ੀ ਮੰਡੀ 'ਚ ਰੁਕ-ਰੁਕ ਕੇ ਪੈ ਰਹੇ ਮੀਂਹ 'ਚ ...

ਪੂਰੀ ਖ਼ਬਰ »

ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਦਾਖ਼ਲੇ ਸ਼ੁਰੂ

ਫ਼ਤਹਿਗੜ੍ਹ ਸਾਹਿਬ, 12 ਮਈ (ਪ. ਪ.)-ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸੈਸ਼ਨ 2021-22 ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਨਾਨ-ਮੈਡੀਕਲ ਅਤੇ ਹਿਊਮਨਟੀਜ ਗਰੁੱਪ ਦੇ ਬੱਚਿਆਂ ਲਈ ਦਾਖਲਾ ਸ਼ੁਰੂ ਕੀਤਾ ਗਿਆ ਹੈ | ਇਹ ਜਾਣਕਾਰੀ ਸਕੂਲ ਇੰਚਾਰਜ ਸੀਨੀਅਰ ...

ਪੂਰੀ ਖ਼ਬਰ »

ਸਮਾਜ ਸੇਵਕ ਗਿਫ਼ਟੀ ਨੇ ਅਪਾਹਜ ਪ੍ਰਵਾਸੀ ਮਜ਼ਦੂਰ ਦੀ ਮਦਦ ਦਾ ਚੁੱਕਿਆ ਬੀੜਾ

ਖਮਾਣੋਂ, 12 ਮਈ (ਜੋਗਿੰਦਰ ਪਾਲ)-ਸਮਾਜ ਸੇਵਕ ਅਮਿਤ ਕੁਮਾਰ ਗਿਫਟੀ ਵਲੋਂ ਖਮਾਣੋਂ ਮੇਲੇ ਵਾਲੀ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੇ ਅਧਰੰਗ ਕਾਰਨ ਅਪਾਹਜ ਹੋਏ ਪ੍ਰਵਾਸੀ ਮਜ਼ਦੂਰ ਦੀ ਮਦਦ ਦਾ ਬੀੜਾ ਚੁੱਕਿਆ ਹੈ | ਉਕਤ ਪ੍ਰਵਾਸੀ ਮਜ਼ਦੂਰ ਰਮੇਸ਼ ਕੁਮਾਰ ਨਜ਼ਦੀਕੀ ਪਿੰਡ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX