ਤਰਨ ਤਾਰਨ/ਅਮਰਕੋਟ, 12 ਮਈ (ਹਰਿੰਦਰ ਸਿੰਘ, ਗੁਰਚਰਨ ਸਿੰਘ ਭੱਟੀ)-ਪੰਜਾਬ ਸਰਕਾਰ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ 'ਰੈੱਡ ਰੋਜ਼ ਡਰਾਈਵ' ਤਹਿਤ ਵੱਡੀ ਕਾਰਵਾਈ ਕਰਦਿਆਂ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵਲੋਂ 37 ਦੇ ਕਰੀਬ ਮੁਲਾਜ਼ਮਾਂ ਨੇ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੱੁਲਰ ਦੇ ਜੱਦੀ ਪਿੰਡ ਮਹਿਮੂਦਪੁਰਾ ਅਤੇ ਬੱਲਿਆਂਵਾਲਾ ਵਿਖੇ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਤੇ ਲਾਹਣ ਦਾ ਵੱਡਾ ਜਖੀਰਾ ਬਰਾਮਦ ਕੀਤਾ | ਇਸ ਸਬੰਧ ਵਿਚ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਜਦਕਿ ਚਾਰ ਵਿਅਕਤੀ ਮੌਕੇ 'ਤੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਮਹਿਮੂਦਪੁਰਾ ਵਿਖੇ ਕੁਝ ਲੋਕ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਤਿਆਰ ਕਰਨ ਦਾ ਕਾਰੋਬਾਰ ਕਰ ਰਹੇ ਹਨ, ਜਿਸ 'ਤੇ ਡੀ.ਐਸ.ਪੀ. ਆਪ੍ਰੇਸਨ ਇਕਬਾਲ ਸਿੰਘ ਤੋਂ ਇਲਾਵਾ ਈ.ਓ. ਨਵਜੋਤ ਭਾਰਤੀ ਦੀ ਅਗਵਾਈ ਵਿਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਮਰੀਕ ਸਿੰਘ, ਜਤਿੰਦਰ ਸਿੰਘ, ਪ੍ਰਸ਼ੋਤਮ ਪਠਾਣੀਆ, ਥਾਣਾ ਵਲਟੋਹਾ ਦੇ ਐਸ.ਐਚ.ਓ. ਡਾ. ਬਲਵਿੰਦਰ ਸਿੰਘ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਹੋਰ ਪੁਲਿਸ ਮੁਲਾਜ਼ਮਾਂ ਵਲੋਂ ਤੜ੍ਹਕਸਾਰ ਛਾਪੇਮਾਰੀ ਕੀਤੀ ਗਈ | ਇਹ ਆਪ੍ਰੇਸ਼ਨ ਲਗਪਗ ਚਾਰ ਘੰਟੇ ਚੱਲਿਆ, ਜੋ ਕਿ ਪਿੰਡ ਦੇ ਵੱਖ ਵੱਖ ਘਰਾਂ ਦੀ ਤਲਾਸ਼ੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਨਿਸ਼ਾਨ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਮਹਿਮੂਦਪੁਰਾ ਦੇ ਘਰੋਂ ਇਕ ਚਾਲੂ ਭੱਠੀ, ਹਰਚੰਦ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਹਿਮੂਦਪੁਰਾ ਦੇ ਘਰੋਂ 440 ਕਿੱਲੋ ਲਾਹਣ, 30 ਹਜ਼ਾਰ ਮਿ.ਲੀ. ਨਾਜਾਇਜ਼ ਸ਼ਰਾਬ, ਗੁਰਬਰਿੰਦਰ ਸਿੰਘ ਪੁੱਤਰ ਸਵਰਨ ਸਿੰਘ ਦੇ ਕੋਲੋਂ 30 ਹਜ਼ਾਰ ਮਿ.ਲੀ. ਨਾਜਾਇਜ਼ ਸ਼ਰਾਬ ਅਤੇ ਇਕ ਐਕਟਿਵਾ ਸਕੂਟਰੀ, ਅਮਰੀਕ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੱਲਿਆਂਵਾਲਾ ਦੇ ਘਰੋਂ 600 ਕਿੱਲੋ ਲਾਹਣ ਅਤੇ ਹਰਚਰਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮਹਿਮੂਦਪੁਰਾ ਦੇ ਘਰੋਂ 150 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ | ਇਸ ਸਬੰਧ ਵਿਚ ਗੁਰਬਿੰਦਰ ਸਿੰਘ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਸਾਰੇ ਫ਼ਰਾਰ ਦੱਸੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵ ਪਿੰਡ ਦੀਆਂ ਬੇਬਾਕ ਥਾਵਾਂ 'ਤੇ ਐਕਸਾਈਜ਼ ਵਿਭਾਗ ਤੇ ਪੁਲਿਸ ਪਾਰਟੀ ਵਲੋਂ ਤਲਾਸ਼ੀ ਅਭਿਆਨ ਚਲਾ ਕੇ ਜ਼ਮੀਨ ਹੇਠਾਂ ਦੱਬੀ 28160 ਕਿੱਲੋ ਲਾਹਣ ਬਰਾਮਦ ਕੀਤੀ ਹੈ, ਜਿਸ ਦਾ ਕੋਈ ਵਾਲੀ ਵਾਰਸ ਨਾ ਹੋਣ ਕਾਰਨ ਇਸ ਲਾਹਣ ਨੂੰ ਨਸ਼ਟ ਕਰ ਦਿੱਤਾ ਗਿਆ | ਇਸ ਸਬੰਧ ਵਿਚ ਕੁੱਲ 5 ਪਰਚੇ ਦਰਜ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਿਸ ਵਲੋਂ ਇਸ ਤਰ੍ਹਾਂ ਦੀ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਤਰਨ ਤਾਰਨ ਜ਼ਿਲ੍ਹੇ ਵਿਚੋਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ |
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਸਾਰੇ ਭਾਰਤ ਵਿਚ ਹਰ ਰੋਜ਼ ਸੜਕਾਂ ਚੱਲਣ ਵਾਲੇ ਵਾਹਨਾਂ ਦੀ ਵਿਕਰੀ ਵੱਧਦੀ ਜਾ ਰਹੀ ਹੈ, ਉੱਥੇ ਹੀ ਸੜਕੀ ਹਾਦਸੇ ਵੀ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ | ਸਾਲ 2019- 20 ਭਾਰਤ ਵਿਚ ਸੜਕ ਦੁਰਘਟਨਾਵਾਂ ਨਾਲ ਕੁੱਲ 1,51,113 ਮੌਤਾਂ ਹੋਈਆਂ ਹਨ, ਜਿਵੇਂ ਕਿ ...
ਖਡੂਰ ਸਾਹਿਬ, 12 ਮਈ (ਰਸ਼ਪਾਲ ਸਿੰਘ ਕੁਲਾਰ)- ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ...
ਤਰਨ ਤਾਰਨ, 12 ਮਈ (ਵਿਕਾਸ ਮਰਵਾਹਾ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਪਿੰਡ ਅਲਾਦੀਨਪੁਰ ਵਿਖੇ ਇਕ ਵਿਅਕਤੀ ਦੇ ਘਰ ਜਾ ਕੇ ਹਵਾਈ ਫਾਇਰ ਕਰਨ ਤੇ ਉਸ ਦੇ ਘਰ ਦੇ ਦਰਵਾਜ਼ੇ 'ਤੇ ਗੋਲੀਆਂ ਮਾਰਨ ਦੇ ਨਾਲ ਨਾਲ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਦੋ ...
ਖਾਲੜਾ, 12 ਮਈ (ਜੱਜਪਾਲ ਸਿੰਘ)-ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਹਰਦੋ ਚੱਕ ਬਾਂਹਬਾ ਵਿਖੇ ਵਿਆਜੀ ਦਿੱਤੇ ਪੈਸਿਆਂ ਦੀ ਆੜ ਵਿਚ ਜਬਰੀ ਟਰੈਕਟਰ ਤੇ ਰੀਪਰ ਲੈ ਜਾਣ 'ਤੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਦੁਖਦਾਈ ਖ਼ਬਰ ਹੈ | ਐਸ. ਐਚ. ਓ. ...
ਤਰਨ ਤਾਰਨ, 12 ਮਈ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਲਾਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਐਸ.ਐਚ.ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਏ.ਐਸ.ਆਈ. ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)- ਤਰਨ ਤਾਰਨ ਜ਼ਿਲ੍ਹੇ ਵਿਚ ਕੋਰੋਨਾ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 49 ਹੋਰ ਵਿਅਕਤੀ ਕੋਰੋਨਾ ਪੀੜਤ ਪਾਏ ਗਏ | ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ 1,09,222 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ | ਇਹ ...
ਚੋਹਲਾ ਸਾਹਿਬ, 12 ਮਈ (ਬਲਵਿੰਦਰ ਸਿੰਘ)-ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਰੱਤੋਕੇ ਅਤੇ ਕਰਮੂੰਵਾਲਾ ਦੀ ਸਾਂਝੀ ਸਹਿਕਾਰੀ ਸਭਾ (ਦੀ ਰੱਤੋਕੇ ਬਹੁਮੰਤਵੀ ਸਹਿਕਾਰੀ ਸਭਾ) ਦੀ ਚੋਣ ਕੋਰੋਨਾ ਕਾਲ ਦੇ ਚੱਲਦਿਆਂ ਉਮੀਦਵਾਰਾਂ ਨੂੰ ਬਿਨਾ ਜਾਣਕਾਰੀ ਦਿੱਤਿਆਂ ...
ਝਬਾਲ, 12 ਮਈ (ਸਰਬਜੀਤ ਸਿੰਘ)-ਕੋਰੋਨਾ ਦੀ ਫੈਲ ਰਹੀ ਬਿਮਾਰੀ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਤਰਨ ਤਾਰਨ ਹਲਕੇ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਅੱਜ ਜਿਥੇ ਵੱਖ-ਵੱਖ ਪਿੰਡਾਂ ਦੇ ਦੌਰੇ ਕਰਕੇ ਲੋਕਾ ਨੂੰ ਜਾਗਰੂਕ ਕੀਤਾ ਤੇ ਲੋਕਾਂ ਦੀਆਂ ...
ਮੀਆਂਵਿੰਡ, 12 ਮਈ (ਗੁਰਪ੍ਰਤਾਪ ਸਿੰਘ ਸੰਧੂ)- ਪਾਰਟੀ ਹਾਈਕਮਾਨ ਵਲੋਂ ਕੰਬੋਜ ਭਾਈਚਾਰੇ ਦੀ ਸੂਬਾ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਵਿਚੋਂ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਸਿਫਾਰਿਸ਼ ...
ਮੀਆਂਵਿੰਡ, 12 ਮਈ (ਗੁਰਪ੍ਰਤਾਪ ਸਿੰਘ ਸੰਧੂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਬਹਿਬਲਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ | ਇਹ ਪ੍ਰਗਟਾਵਾ ਨੌਜਵਾਨ ਆਗੂ ਪਾਇਲਟ ਸਤਿੰਦਰਜੀਤ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਜਮਸਤਪੁਰ ਦੇ ਰੋਹੀ ਵਾਲਾ ਪੁਲ ਨੇੜੇ ਪੈਟਰੋਲ ਪੰਪ ਦੇ ਇਕ ਕਰਿੰਦੇ ਪਾਸੋਂ ਅਣਪਛਾਤੇ ਵਿਅਕਤੀ ਵਲੋਂ 2 ਲੱਖ 83 ਹਜ਼ਾਰ ਰੁਪਏ ਲੁੱਟ ਲਏ | ਇਸ ਸਬੰਧ ਵਿਚ ਥਾਣਾ ਸਿਟੀ ਤਰਨ ਤਾਰਨ ਵਿਖੇ ਪੁਲਿਸ ਨੇ ਕੇਸ ਦਰਜ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਵਰਕਰਾਂ ਦਾ ਵਿਸ਼ਾਲ ਇਕੱਠ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਅੰਗਰੇਜ਼ ਸਿੰਘ ਰਟੌਲ, ਕਾਮਰੇਡ ਮਨਪ੍ਰੀਤ ਸਿੰਘ ਕੋਟਲੀ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)- ਤਰਨ ਤਾਰਨ ਪੁਲਿਸ ਵਿਚ ਔਰਤਾਂ ਨਾਲ ਹੋਣ ਵਾਲੇ ਜੁਲਮਾਂ ਨੂੰ ਨਜਿੱਠਣ ਲਈ ਮਹਿਲਾ ਇੰਸਪੈਕਟਰ ਤੇ ਸਬ-ਇੰਸਪੈਕਟਰ ਤਾਇਨਾਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਧਰੁਮਨ ਐਚ.ਨਿੰਬਾਲੇ ਨੇ ਦੱਸਿਆ ਕਿ ਔਰਤਾਂ ਦੀ ...
ਫਤਿਆਬਾਦ, 12 ਮਈ (ਹਰਵਿੰਦਰ ਸਿੰਘ ਧੂੰਦਾ)- ਬੀਤੇ ਦਿਨੀਂ ਸਰਮਾਏਦਾਰ ਧਿਰਾਂ ਵਲੋਂ ਫਤਿਆਬਾਦ ਵਾਸੀ ਦਲਿਤ ਲੜਕੀ ਨੂੰ ਕਥਿਤ ਬੰਦੀ ਬਣਾ ਕੇ ਰੱਖਣ ਤੇ ਉਸ ਦੀ ਕੁੱਟਮਾਰ ਕਰਨ ਦੀ ਖ਼ਬਰ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਿਥੇ ਵੱਖ-ਵੱਖ ਪਾਰਟੀਆਂ ਦੇ ...
ਗੋਇੰਦਵਾਲ ਸਾਹਿਬ, 12 ਮਈ (ਸਕੱਤਰ ਸਿੰਘ ਅਟਵਾਲ)-ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਮਾਂ ਦਿਵਸ ਨੂੰ ਸਮਰਪਿਤ ਕਰਵਾਏ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਇਸ ਸੀਜ਼ਨ ਦੌਰਾਨ ਕਣਕ ਦੀ ਸਰਕਾਰੀ ਖ਼ਰੀਦ 13 ਮਈ 2021 ਤੱਕ ਕੀਤੀ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕਿਸਾਨ ਵੀਰ ਦੀ ਕਣਕ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ੇ ਦਾ ਧੰਦਾ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਹੈਰੋਇਨ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਕ ਵਿਅਕਤੀ ਫ਼ਰਾਰ ਹੋਣ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਸਥਾਨਕ ਹਰਪ੍ਰੀਤ ਸਿੰਘ ਸਿਮਤ ਜੇ.ਐਮ.ਆਈ.ਸੀ. ਤਰਨ ਤਾਰਨ ਦੀ ਅਦਾਲਤ ਨੇ ਪੋਸਕੋ ਐਕਟ ਵਿਚ ਲੋੜੀਂਦੇ ਇਕ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਹੈ | ਜਿਸ ਦੇ ਖ਼ਿਲਾਫ਼ ਪੁਲਿਸ ਨੇ ਥਾਣਾ ਸਰਹਾਲੀ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ...
ਖਾਲੜਾ, 12 ਮਈ (ਜੱਜਪਾਲ ਸਿੰਘ)-ਮਾਰਕੀਟ ਕਮੇਟੀ ਭਿੱਖੀਵਿੰਡ ਅਧੀਨ ਆਉਂਦੀ ਦਾਣਾ ਮੰਡੀ ਖਾਲੜਾ ਵਿਖੇ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਕਣਕ ਦੀ ਚੁਕਾਈ ਨਾ ਹੋਣ ਕਾਰਨ ਪੱਲ੍ਹੇਦਾਰ ਵਲੋਂ ਰੋਸ ਮੁਜਾਹਰਾ ਕੀਤਾ ਗਿਆ | ਦਾਣਾ ਮੰਡੀ ਖਾਲੜਾ ਵਿਖੇ ਅਸਮਾਨ ਛੂੰਹਦੇ ...
ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਥਾਣਾ ਵੈਰੋਵਾਲ ਦੇ ਪਿੰਡ ਜਲਾਲਾਬਾਦ ਵਿਖੇ ਇਕ ਘਰ ਵਿਚ ਦਾਖ਼ਲ ਹੋ ਕੇ ਸੱਟਾਂ ਮਾਰਨ ਤੇ ਹਵਾਈ ਫਾਇਰ ਕਰਨ 'ਤੇ ਅੱਠ ਵਿਅਕਤੀਆਂ ਸਮੇਤ 15 ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ...
ਫਤਿਆਬਾਦ, 12 ਮਈ (ਹਰਵਿੰਦਰ ਸਿੰਘ ਧੂੰਦਾ)-ਬਿਆਸ ਦਰਿਆ 'ਤੇ ਪਿੰਡ ਧੂੰਦਾ ਨੇੜੇ ਬਣਾਏ ਜਾ ਰਹੇ ਪੱਕੇ ਬੰਨ੍ਹ ਦੇ ਵਿਰੋਧ ਵਿਚ ਪਿੰਡ ਧੂੰਦਾ ਦੇ ਕਿਸਾਨਾਂ ਵਲੋਂ ਲਗਾਇਆ ਗਿਆ | ਧਰਨਾ ਅੱਜ ਛੇਵੇ ਦਿਨ ਵਿਚ ਦਾਖ਼ਲ ਹੋ ਗਿਆ | ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਫਤਿਆਬਾਦ, 12 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਕਰਿਆਨੇ ਤੇ ਸਬਜੀ ਦੀ ਦੁਕਾਨ ਚਲਾ ਰਹੇ ਸੁਭਾਸ਼ ਬਾਸ਼ੀ ਨੇ ਪ੍ਰੈੱਸ ਨੂੰ ਗੁਰਚਰਨ ਸਿੰਘ ਚੱਢਾ ਸਮੇਤ ਦੱਸਿਆ ਕਿ ਮੈਂ ਰੋਜ਼ ਦੀ ਤਰ੍ਹਾਂ ਸਵੇਰੇ ਕਰੀਬ 6 ਵਜੇ ਸਬਜ਼ੀ ਵਿਕਰੇਤਾ ਭੁਪਿੰਦਰ ਸਿੰਘ ਭਿੰਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX