ਨੂਰਪੁਰ ਬੇਦੀ, 12 ਮਈ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਵਿਖੇ ਅੱਜ ਸਰਹਿੰਦ ਫ਼ਤਿਹ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮਹਾਂ ਰੈਲੀ ਕਰਨ ਵਿਚ ਸਫਲ ਰਿਹਾ | ਪ੍ਰਸ਼ਾਸਨ ਦੀਆਂ ਪਾਬੰਦੀਆਂ ਅਤੇ ਕੋਵਿਡ ਦੀ ਹਦਾਇਤਾਂ ਦੇ ਬਾਵਜੂਦ ਵੀ ਕਿਸਾਨਾਂ, ਔਰਤਾਂ ਅਤੇ ਬੱਚਿਆ ਨੇ ਵੱਡੀ ਗਿਣਤੀ ਵਿਚ ਇਸ ਰੈਲੀ ਵਿਚ ਭਾਗ ਲਿਆ | ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਆਗੂ ਗੁਰਨਾਮ ਸਿੰਘ ਚੜੂਨੀ, ਗੌਰਵ ਟਿਕੈਤ, ਜਗਤਾਰ ਸਿੰਘ ਬਾਜਵਾ, ਬਾਬਾ ਜੱਗਾ ਸਿੰਘ ਭੂਰੀਵਾਲੇ, ਧਰਮਿੰਦਰ ਸਿੰਘ ਮੁਕੇਰੀਆਂ, ਮਨਜੀਤ ਧੁਨੇਰ ਅਤੇ ਕੁਲਵੰਤ ਸਿੰਘ ਸੰਧੂ ਸਮੇਤ ਹੋਰ ਕਿਸਾਨ ਆਗੂ ਵਿਸ਼ੇਸ਼ ਤੌਰ 'ਤੇ ਪੁੱਜੇ | ਰੈਲੀ ਦਾ ਆਗਾਜ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਤਾ ਗਿਆ | ਜਿਸ ਉਪਰੰਤ ਪ੍ਰਸਿੱਧ ਗਾਇਕ ਪੰਮਾ ਡੂਮੇਵਾਲ ਨੇ ਆਪਣੇ 'ਤੇ ਪਹਿਲਾਂ ਹੋਏ ਪੁਲਿਸ ਮਾਮਲੇ ਦੀ ਪ੍ਰਵਾਹ ਨਾ ਕਰਦਿਆਂ ਇਸ ਰੈਲੀ ਵਿਚ ਸ਼ਮੂਲੀਅਤ ਕੀਤੀ | ਪੰਮਾ ਡੂਮੇਵਾਲ ਨੇ ਕਿਰਸਾਨੀ ਸੰਘਰਸ਼ ਪ੍ਰਤੀ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਵਾਲੇ ਗੀਤ ਗਾ ਕੇ ਭਰਵੇਂ ਇਕੱਠ ਵਿਚ ਜੋਸ਼ ਭਰਿਆ | ਪੰਮੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਜ਼ਮੀਨਾਂ ਤੇ ਜ਼ਮੀਰਾਂ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ ਜਾਵੇ | ਇਸ ਮੌਕੇ ਕੌਮੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਰਕਾਰ ਅਤੇ ਕਰੋਨਾ ਨਾਲ ਲੜਨ ਦੇ ਸਮਰੱਥ ਹੈ ਕਿਉਂਕਿ ਕਰੋਨਾ ਕਦੀ ਵੀ ਮਿਹਨਤਕਸ਼ ਲੋਕਾਂ ਨੂੰ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦਾ ਅਸਰ ਮੋਦੀ ਸਰਕਾਰ ਨੂੰ ਪੱਛਮੀ ਬੰਗਾਲ ਤੋਂ ਵਿਚ ਦਿਸ ਗਿਆ ਹੈ ਅਤੇ ਹੁਣ ਉੱਤਰਾਖੰਡ,ਪੰਜਾਬ ਅਤੇ ਹਰਿਆਣਾ ਵਿਚ ਵੀ ਮੋਦੀ ਨੂੰ ਹਰਾ ਕੇ ਭੇਜਿਆ ਜਾਵੇਗਾ | ਰੈਲੀ ਨੂੰ ਸੰਬੋਧਨ ਕਰਦਿਆਂ ਹੋਰਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਬੰਦਾ ਬਹਾਦਰ ਨੇ 12 ਮਈ 2010 ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਮਾਰ ਕੇ ਸਰਹਿੰਦ ਫ਼ਤਿਹ ਕਰਨ ਉਪਰੰਤ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਸਨ | ਜਿਸ ਕਰਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਅਬਿਆਣਾ ਵਿਖੇ ਮਹਾਂ ਕਿਸਾਨ ਮਜ਼ਦੂਰ ਰੈਲੀ ਕੀਤੀ ਗਈ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਪਹਿਲੇ ਤਹਿਸੀਲਦਾਰ ਬਾਬਾ ਬੰਦਾ ਸਿੰਘ ਬਹਾਦਰ ਹੋਏ ਹਨ | ਜਿਨ੍ਹਾਂ ਨੇ ਕਿਸਾਨਾਂ ਦੀ ਬਾਂਹ ਫੜੀ ਸੀ | ਰੈਲੀ ਦੌਰਾਨ ਲੋਕਾਂ ਲਈ ਲੰਗਰ ਅਤੇ ਚਾਹ ਪਾਣੀ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ | ਕਿਸਾਨ ਆਗੂਆਂ ਨੇ ਕਰੋਨਾ ਦੇ ਮੱਦੇਨਜ਼ਰ ਮੁੱਖ ਪੰਡਾਲ ਨੂੰ ਜਾਣ ਵਾਲੇ ਗੇਟ ਦੇ ਸੈਨੀਟਾਈਜ਼ ਕਰਨ ਅਤੇ ਮੁਫ਼ਤ ਮਾਸਕ ਵੰਡਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਇਸ ਮਹਾਰੈਲੀ ਨੂੰ ਸਫਲ ਬਣਾਉਣ ਵਿਚ ਸਥਾਨਕ ਕਿਸਾਨ ਆਗੂ ਮਾ. ਗੁਰਨੈਬ ਸਿੰਘ ਜੇਤੇਵਾਲ, ਅਮਨਦੀਪ ਸਿੰਘ ਅਬਿਆਣਾ, ਮੋਹਨ ਸਿੰਘ ਧਮਾਣਾ, ਬਲਵੀਰ ਸਿੰਘ ਭੱਟੋਂ, ਸੁਰਜੀਤ ਸਿੰਘ ਢੇਰ, ਗੁਰਮੇਲ ਸਿੰਘ ਬਾੜਾ, ਗੁਰਨੈਬ ਸਿੰਘ ਗਿੱਲ, ਬਚਿੱਤਰ ਸਿੰਘ ਗਿੱਲ ਸਮੇਤ ਹੋਰਨਾਂ ਨੇ ਵੀ ਸਾਥ ਦਿੱਤਾ | ਰੈਲੀ ਦੌਰਾਨ ਆਪ ਆਗੂ ਐਡ. ਦਿਨੇਸ਼ ਚੱਢਾ, ਰਾਮ ਕੁਮਾਰ ਮੁਕਾਰੀ, ਅਸ਼ਵਨੀ ਚੱਢਾ, ਰਾਮ ਪ੍ਰਸ਼ਾਦ ਪਾਲੀ, ਸ਼ਮਸ਼ੇਰ ਸਿੰਘ ਸ਼ੇਰਾ, ਕਾ.ਦਵਿੰਦਰ ਸਰਥਲੀ, ਬਿੱਕਰ ਸਿੰਘ ਮੋਠਾਪੁਰ, ਪਰਮਜੀਤ ਸਿੰਘ ਖ਼ਿਜ਼ਰਾਬਾਦ, ਨਰਿੰਦਰ ਪਾਲੀ, ਸਕੱਤਰ ਸੁਖਵਿੰਦਰ ਸਿੰਘ ਸਰਥਲੀ ਸਮੇਤ ਹੋਰ ਮੌਜੂਦ ਸਨ |
ਰਵਿੰਦਰ ਗਰੇਵਾਲ ਤੇ ਹਰਜੀਤ ਹਰਮਨ ਨਹੀਂ ਪੁੱਜੇ
ਕਿਸਾਨ ਆਗੂਆਂ ਵਲੋਂ ਇਸ ਰੈਲੀ ਵਿਚ ਮਕਬੂਲ ਗਾਇਕ ਰਵਿੰਦਰ ਗਰੇਵਾਲ ਤੇ ਹਰਜੀਤ ਹਰਮਨ ਦੇ ਆਉਣ ਬਾਰੇ ਵੀ ਕਿਹਾ ਗਿਆ ਸੀ ਪਰ ਇਹ ਦੋਨੋਂ ਗਾਇਕ ਕਿਸਾਨ ਰੈਲੀ ਵਿਚ ਨਹੀਂ ਪੁੱਜੇ | ਜਿਸ ਕਰਕੇ ਇਨ੍ਹਾਂ ਗਾਇਕਾਂ ਦੇ ਫੈਨਾਂ ਵਿਚ ਨਿਰਾਸ਼ਾ ਪਾਈ ਗਈ ਜਦਕਿ ਲੋਕ ਗਾਇਕ ਪੰਮਾ ਡੂਮੇਵਾਲ ਨੇ ਰੈਲੀ ਵਿਚ ਆਪਣੇ ਫਨ ਦਾ ਮੁਜ਼ਾਹਰਾ ਕੀਤਾ | ਜਿਸ ਨੂੰ ਲੋਕਾਂ ਵਲੋਂ ਖ਼ੂਬ ਸਲਾਹਿਆ ਗਿਆ | ਕਿਸਾਨੀ ਝੰਡੇ ਚੁੱਕੀ ਬੱਚੇ ਵੀ ਪੰਮਾ ਡੂਮੇਵਾਲ ਨਾਲ ਸੈਲਫੀਆਂ ਲੈਂਦੇ ਦੇਖੇ ਗਏ |
ਮੰਚ ਤੋਂ ਔਰਤ ਕਿਸਾਨ ਆਗੂ ਗ਼ਾਇਬ
ਚਹਿੜਮਜਾਰਾ ਦੀ ਕਿਸਾਨ ਰੈਲੀ ਵਿਚ ਜਿੱਥੇ ਕਾਫ਼ੀ ਗਿਣਤੀ ਵਿਚ ਔਰਤ ਕਿਸਾਨ ਆਗੂ ਦੇਖਣ ਨੂੰ ਮਿਲੀਆਂ ਉੱਥੇ ਅਬਿਆਣਾ ਦੀ ਕਿਸਾਨ ਰੈਲੀ ਵਿਚ ਮੁੱਖ ਮੰਚ 'ਤੇ ਔਰਤ ਆਗੂ ਨਦਾਰਦ ਰਹੀਆਂ | ਹਾਲਾਂਕਿ ਪੰਡਾਲ ਵਿਚ ਵੱਡੀ ਗਿਣਤੀ ਵਿਚ ਔਰਤਾਂ ਮੌਜੂਦ ਰਹੀਆਂ |
ਸ੍ਰੀ ਅਨੰਦਪੁਰ ਸਾਹਿਬ, 12 ਮਈ (ਜੇ. ਐਸ. ਨਿੱਕੂਵਾਲ)-ਪੰਜਾਬ ਪੀ. ਡਬਲਯੂ. ਡੀ. ਵਰਕਰਜ਼ ਯੂਨੀਅਨ ਇੰਟਕ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਸਕੱਤਰ ਪੰਜਾਬ, ਲੋਕ ਨਿਰਮਾਣ ਵਿਭਾਗ ਪੰਜਾਬ ਦੇ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ ਲਿਖਤੀ ਪੱਤਰ ...
ਨੂਰਪੁਰ ਬੇਦੀ, 12 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਅੱਜ ਆਮ ਆਦਮੀ ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਗ੍ਰਹਿ ਸੰਦੋਆ ਵਿਖੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਯੂਥ ਆਗੂ ਹਰਜੋਤ ਬੈਂਸ ਅਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ...
ਰੂਪਨਗਰ, 12 ਮਈ (ਹੁੰਦਲ)-ਕੋਵਿਡ-19 ਦੀ ਬਿਮਾਰੀ ਸਬੰਧੀ ਆਮ ਪਬਲਿਕ ਨੂੰ ਆ ਰਹੀ ਪੇ੍ਰਸ਼ਾਨੀਆਂ ਸਬੰਧੀ ਉਨ੍ਹਾਂ ਵਲੋਂ ਕੀਤੀ ਜਾ ਰਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ 'ਤੇ ਕਮੇਟੀ ਬਣਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ | ਇਹ ਕਮੇਟੀ ਰੋਜ਼ਾਨਾ ...
ਰੂਪਨਗਰ, 12 ਮਈ (ਸਤਨਾਮ ਸਿੰਘ ਸੱਤੀ)-ਅੱਜ ਰੂਪਨਗਰ ਦੇ ਪਿੰਡ ਚੈੜੀਆਂ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੰੂਨੀ ਦਾ ਰੂਪਨਗਰ ਜ਼ਿਲ੍ਹੇ ਦੇ ਪਿੰਡ ਚੈੜੀਆਂ ਵਿਚ ਕਿਸਾਨ ਆਗੂ ਅਤੇ ਜੱਟ ਮਹਾਂ ਸਭਾ ...
ਮੋਰਿੰਡਾ, 12 ਮਈ (ਕੰਗ)-ਬੀਤੀ ਕੱਲ੍ਹ ਸਰਕਾਰੀ ਹਸਪਤਾਲ ਮੋਰਿੰਡਾ ਨੇੜੇ ਫਾਟਕਾਂ 'ਤੇ ਹੋਏ ਗੇਟਮੈਨ ਅਤੇ ਇੱਕ ਵਿਅਕਤੀ ਵਿਚਾਲੇ ਫਾਟਕਾਂ ਨੂੰ ਖੋਲ੍ਹਣ ਨੂੰ ਲੈ ਕੇ ਤਕਰਾਰ ਹੋਈ ਅਤੇ ਤਕਰਾਰ ਲੜਾਈ ਝਗੜੇ ਵਿਚ ਬਦਲ ਗਈ | ਮੋਰਿੰਡਾ ਦੇ ਜੀ.ਆਰ.ਪੀ. ਦੇ ਇੰਚਾਰਜ ਰਘਵਿੰਦਰ ...
ਸ੍ਰੀ ਚਮਕੌਰ ਸਾਹਿਬ, 12 ਮਈ (ਜਗਮੋਹਣ ਸਿੰਘ ਨਾਰੰਗ)-ਬਿਜਲੀ ਬੋਰਡ ਤੋਂ ਸੇਵਾ ਮੁਕਤ ਹੋਏ ਸਾਬਕਾ ਜੇ. ਈ. ਦਾ ਅੱਜ ਕੋਰੋਨਾ ਨਾਲ ਦਿਹਾਂਤ ਹੋ ਗਿਆ | ਜਿਨ੍ਹਾਂ ਦਾ ਅੰਤਿਮ ਸਸਕਾਰ ਇੱਥੋਂ ਦੇ ਸ਼ਮਸ਼ਾਨ ਘਾਟ ਵਿਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੀਤਾ ਗਿਆ | ਜ਼ਿਕਰਯੋਗ ...
ਕਾਹਨਪੁਰ ਖੂਹੀ, 12 ਮਈ (ਗੁਰਬੀਰ ਸਿੰਘ ਵਾਲੀਆ)-ਨੂਰਪੁਰ ਬੇਦੀ ਖੇਤਰ ਜੋ ਕਿ ਪਹਿਲਾਂ ਹੀ ਨਾਮੀ ਗੈਂਗਸਟਰਾਂ ਕਾਰਨ ਪੰਜਾਬ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਇਕ ਵਾਰ ਫੇਰ ਇਕ ਕਰੈਸ਼ਰ 'ਤੇ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਦੀ ਦਸਤਕ ਕਾਰਨ ਚਰਚਾ 'ਚ ਆ ਗਿਆ। ...
ਪੁਰਖਾਲੀ, 12 ਮਈ (ਅੰਮਿ੍ਤਪਾਲ ਸਿੰਘ ਬੰਟੀ)-ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹਲਕਾ ਰੂਪਨਗਰ ਦੇ ਆਗੂ ਗੁਰਵਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ਪੁਰਖਾਲੀ ਵਿਖੇ ਹੋਈ | ਜਿਸ ਦੌਰਾਨ ਕੋਵਿਡ-19 ਦੀ ਦੂਸਰੀ ਲਹਿਰ ਦੇ ਚੱਲਦਿਆਂ ਗ਼ਰੀਬ ਦਿਹਾੜੀਦਾਰ, ਮੱਧ ਵਰਗੀ ਪਰਿਵਾਰਾਂ ...
ਸ੍ਰੀ ਚਮਕੌਰ ਸਾਹਿਬ, 12 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਵਲੋਂ ਬੀਤੀ ਸ਼ਾਮ ਡੀ. ਐਸ. ਪੀ. ਸੁਖਜੀਤ ਸਿੰਘ ਵਿਰਕ ਅਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਥਾਨਕ ਬਾਜ਼ਾਰਾਂ ਅਤੇ ਮੁੱਖ ਮਾਰਗ 'ਤੇ ਮਾਰਚ ਕਰਦਿਆਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ...
ਘਨੌਲੀ, 12 ਮਈ (ਜਸਵੀਰ ਸਿੰਘ ਸੈਣੀ)-ਕਈ ਮਹੀਨਿਆਂ ਤੋਂ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀ ਹਮਾਇਤ ਲਈ ਅੱਜ ਨੂੰ ਹੋ ਮਾਰਕੀਟ ਤੋਂ ਗੁਰਸੇਵਕ ਸਿੰਘ ਨੂੰ ਹੋ ਟੈਂਟ ਵਾਲੇ ਦੀ ਅਗਵਾਈ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ...
ਰੂਪਨਗਰ, 12 ਮਈ (ਸਤਨਾਮ ਸਿੰਘ ਸੱਤੀ)-ਸੂਬਾ ਸਰਕਾਰ ਵਲੋਂ ਸਰਕਾਰੀ ਕਾਲਜ ਰੂਪਨਗਰ ਸਮੇਤ ਪੰਜਾਬ ਦੇ ਹੋਰ ਵੱਖ-ਵੱਖ ਸਰਕਾਰੀ ਕਾਲਜਾਂ ਨੂੰ 5-5 ਲੱਖ ਰੁਪਏ ਸਿੱਖਿਆ ਵਿਭਾਗ ਨੂੰ ਦੇਣ ਦੇ ਹੁਕਮਾਂ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਦਿਨੇਸ਼ ...
ਰੂਪਨਗਰ, 12 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਹਰਪ੍ਰੀਤ ਕੌਰ ਜੀਵਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਸ਼ਵ ਨਰਸ ਦਿਵਸ 'ਤੇ ਸਰਕਾਰੀ ਹਸਪਤਾਲ ਰੂਪਨਗਰ ਵਿਚ ਸਥਾਪਤ ਵਨ ਸਟਾਪ ਸਖੀ ...
ਸ੍ਰੀ ਚਮਕੌਰ ਸਾਹਿਬ, 12 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਚੂਹੜਮਾਜਰਾ ਦਾ ਕਰਮ ਸਿੰਘ ਕੰਮਾ ਹਲਵਾਈ (37 ਸਾਲ) ਪੁੱਤਰ ਸਵ: ਹਜੂਰਾ ਸਿੰਘ 6 ਕੂ ਮਹੀਨੇ ਪਹਿਲਾ ਕਿਸੇ ਪਿੰਡ ਕੰਮ ਕਰਨ ਲਈ ਗਿਆ ਪਰ ਮੁੜ ਨਹੀਂ ਪਰਤਿਆਂ | ਉਸ ਦੇ ਮਾਮੇ ਦੇ ਪੁੱਤਰ ਜਗਤਾਰ ਸਿੰਘ ਵਾਸੀ ...
ਸ੍ਰੀ ਚਮਕੌਰ ਸਾਹਿਬ, 12 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਚ ਅੱਜ ਕੋਵਿਡ-19 ਸਬੰਧੀ ਜਾਗਰੂਕ ਕੈਂਪ ਲਗਾਇਆ ਗਿਆ, ਜਿਸ ਵਿਚ ਦਵਾਈ ਲੈਣ ਆਏ ਲੋਕਾਂ ਨੂੰ ਜਾਗਰੂਕ ਕਰਦਿਆਂ ਡਾ. ਸੀ. ਪੀ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਇਸ ਸਮੇਂ ਕੋਰੋਨਾ ...
ਕਾਹਨਪੁਰ ਖੂਹੀ, 12 ਮਈ (ਗੁਰਬੀਰ ਸਿੰਘ ਵਾਲੀਆ)-ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸਮੁੱਚੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈਣ ਵਾਲੀ ਕੋਰੋਨਾ ਨਾਮਕ ਮਹਾਂਮਾਰੀ ਖ਼ਤਮ ਹੋਣ ਦਾ ਨਾਮ ਤੱਕ ਨਹੀਂ ਲੈ ਰਹੀ | ਭਾਵੇਂ ਕਿ ਸਰਕਾਰਾਂ ਵਲੋਂ ਇਸ ਬਿਮਾਰੀ ਉੱਤੇ ਕਾਬੂ ਪਾਉਣ ...
ਮੋਰਿੰਡਾ, 12 ਮਈ (ਪਿ੍ਤਪਾਲ ਸਿੰਘ)-100 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ | ਇਹ ਕਹਾਵਤ ਉਸ ਸਮੇਂ ਸੱਚ ਸਾਬਤ ਹੋ ਗਈ ਜਦੋਂ 74 ਸਾਲ ਬਾਅਦ ਐਸ. ਸੀ. ਸ਼ਮਸ਼ਾਨਘਾਟ ਮੋਰਿੰਡਾ ਦੀ ਚਾਰ ਦੀਵਾਰੀ ਕਰਨ ਦਾ ਕੰਮ ਅਰੰਭ ਹੋਇਆ | ਇਸ ਕੰਮ ਦਾ ਨਿਰਖਣ ਕਰਨ ਲਈ ਅੱਜ ਐਸ. ਸੀ, ਬੀ. ਸੀ. ...
ਮੋਰਿੰਡਾ, 12 ਮਈ (ਪਿ੍ਤਪਾਲ ਸਿੰਘ)-ਕਾਂਗਰਸ ਸਰਕਾਰ ਵਲੋਂ ਪਿਛਲੇ 4 ਸਾਲਾਂ ਵਿਚ ਦਲਿਤ ਭਾਈਚਾਰੇ ਨੂੰ ਅਣਦਿੱਖਾ ਕਰਕੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਦਲਿਤਾਂ ਦੀ ਭਲਾਈ ਕਰਨ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ...
ਢੇਰ, 12 ਮਈ (ਸ਼ਿਵ ਕੁਮਾਰ ਕਾਲੀਆ)-ਟਰਾਂਸਪੋਰਟ ਸੁਸਾਇਟੀ ਬਚਾਓ ਮੋਰਚਾ ਦੀ ਅੱਜ ਇਕ ਭਰਵੀਂ ਮੀਟਿੰਗ ਪਿੰਡ ਜਿੰਦਵੜੀ ਦੇ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਵਿਖੇ ਸਰਦਾਰ ਪ੍ਰੇਮ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਲਾਗਲੇ ਪਿੰਡਾਂ ਦੇ ਟਰਾਂਸਪੋਰਟ ...
ਰੂਪਨਗਰ, 12 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ 'ਚ 184 ਕੋਰੋਨਾ ਪਾਜ਼ਟਿਵ ਕੇਸ ਸਾਹਮਣੇ ਆਏ ਹਨ | ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ 'ਚ 184 ਪਾਜ਼ਟਿਵ ਕੇਸ ਆਏ ਹਨ ਜਦੋਂ ਕਿ ਅੱਜ 6 ਪਾਜ਼ਟਿਵ ਮਰੀਜ਼ਾਂ ਦੀਆਂ ਮੌਤਾਂ ਵੀ ਹੋ ...
ਘਨੌਲੀ, 12 ਮਈ (ਜਸਵੀਰ ਸਿੰਘ ਸੈਣੀ)-ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਮਿੰਨੀ ਲਾਕਡਾਊਨ ਦੌਰਾਨ ਜਿੱਥੇ ਨੈਸ਼ਨਲ ਹਾਈਵੇਅ 'ਤੇ ਸਥਿਤ ਹੋਟਲਾਂ ਅਤੇ ਢਾਬਿਆਂ ਦੇ ਮਾਲਕ ਕਸੂਤੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਐਮਰਜੰਸੀ ਕੰਮਾਂ ਲਈ ...
ਨੂਰਪੁਰ ਬੇਦੀ, 12 ਮਈ (ਹਰਦੀਪ ਸਿੰਘ ਢੀਂਡਸਾ)-ਦਿੱਲੀ ਦੇ ਵਿਚ ਚੱਲ ਰਹੇ ਕਿਸਾਨੀ ਘੋਲ ਨੂੰ ਮਜ਼ਬੂਤ ਕਰਨ ਦੇ ਲਈ ਕਿਰਤੀ ਕਿਸਾਨ ਮੋਰਚਾ ਰੋਪੜ 14 ਮਈ ਨੂੰ ਇੱਕ ਵੱਡਾ ਕਾਫ਼ਲਾ ਲੈ ਕੇ ਸਰਥਲੀ ਗਰਾਊਾਡ ਵਿਚੋਂ ਦਿੱਲੀ ਵੱਲ ਕੂਚ ਕਰੇਗਾ | ਕਿਰਤੀ ਕਿਸਾਨ ਮੋਰਚਾ ਰੋਪੜ ਦੇ ...
ਘਨੌਲੀ, 12 ਮਈ (ਜਸਵੀਰ ਸਿੰਘ ਸੈਣੀ)-ਸਬਸਿਡਰੀ ਹੈਲਥ ਸੈਂਟਰ ਘਨੌਲੀ ਵਿਖੇ ਨਰਸ ਦਿਵਸ ਮਨਾਇਆ ਗਿਆ | ਇਸ ਮੌਕੇ ਇਕੱਤਰ ਹੋਏ ਮੈਡੀਕਲ ਦੇ ਸਮੂਹ ਸਟਾਫ਼ ਨੂੰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਗੁਰਿੰਦਰ ਸਿੰਘ ਗੋਗੀ, ਹੈਲਪਿੰਗ ਐਂਡ ਸੁਸਾਇਟੀ ਪ੍ਰਧਾਨ ...
ਨੰਗਲ, 12 ਮਈ (ਪ੍ਰੀਤਮ ਸਿੰਘ ਬਰਾਰੀ)-ਐਸ. ਡੀ. ਐਮ. ਨੰਗਲ ਮੈਡਮ ਕਨੂੰ ਗਰਗ ਵਲੋਂ ਅੱਜ ਨੰਗਲ ਦੇ ਵੱਖ-ਵੱਖ ਸਮਾਜ ਸੇਵੀ ਸੰਗਠਨਾਂ, ਵਪਾਰੀ ਵਰਗ, ਕੌਂਸਲਰਾਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਦੇ ਫੈਲਾਅ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੀ ਸਹੀ ਢੰਗ ...
ਮੋਰਿੰਡਾ, 12 ਮਈ (ਪਿ੍ਤਪਾਲ ਸਿੰਘ)-ਪੰਜਾਬ ਦੇ ਮੁੱਖ ਸਕੱਤਰ ਅਤੇ ਪੰਜਾਬ ਦੇ ਪੁਲਿਸ ਮੁਖੀ (ਡੀ. ਜੀ. ਪੀ) ਆਦਿ ਮੁੱਖ ਅਹੁਦਿਆਂ ਵਿਚੋਂ ਇੱਕ ਅਹੁਦੇ ਤੇ ਐਸ. ਸੀ ਵਰਗ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ | ਇਹ ਵਿਚਾਰ ਨਰੇਗਾ ਵਰਕਰ ਫ਼ਰੰਟ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ...
ਰੂਪਨਗਰ, 12 ਮਈ (ਸਤਨਾਮ ਸਿੰਘ ਸੱਤੀ)-ਸਵਰਾਜ ਮਾਜਦਾ ਕੰਟੈੱ੍ਰਕਟ ਡਰਾਈਵਰ ਵਰਕਰ ਯੂਨੀਅਨ ਵਲੋਂ ਯੂਨੀਅਨ ਪ੍ਰਧਾਨ ਸਾਥੀ ਪਰਮਜੀਤ ਸਿੰਘ ਪੱਮਾ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ...
ਮੋਰਿੰਡਾ, 12 ਮਈ (ਪਿ੍ਤਪਾਲ ਸਿੰਘ)-ਸਿਟੀ ਪੁਲਿਸ ਮੋਰਿੰਡਾ ਵਲੋਂ ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਗਾਵਾਂ ਨੂੰ ਫੜਕੇ ਲੈ ਜਾਣ ਸਮੇਂ ਦੋ ਵਿਅਕਤੀਆਂ ਨੂੰ ਟਰੱਕ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਐਸ.ਐਚ.ਓ ਵਿਜੇ ...
ਘਨੌਲੀ, 12 ਮਈ (ਜਸਵੀਰ ਸਿੰਘ ਸੈਣੀ)-ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਗੁਰਿੰਦਰ ਸਿੰਘ ਭੰਗੂ ਮੁੱਖ ਬੁਲਾਰਾ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਵਿਚ ਰੇਲ ...
ਨੂਰਪੁਰ ਬੇਦੀ, 12 ਮਈ (ਹਰਦੀਪ ਸਿੰਘ ਢੀਂਡਸਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਦੀ ਅਗਵਾਈ ਵਿਚ ਅਧਿਆਪਕਾ ਦੀਆਂ ਮੰਗਾਂ ਸੰਬੰਧੀ ਸਿੱਖਿਆ ਸਕੱਤਰ ਨੂੰ ਉਨ੍ਹਾਂ ਦੇ ਦਫ਼ਤਰ ...
ਬੇਲਾ, 12 ਮਈ (ਮਨਜੀਤ ਸਿੰਘ ਸੈਣੀ)-ਬੀਤੇ ਕਰੀਬ ਛੇ ਮਝੀਨਿਆ ਤੋਂ ਦਿੱਲੀ ਦੀਆ ਬਰੂਹਾ 'ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ਲਈ ਆਰੰਭੇ ਸ਼ੰਘਰਸ਼ ਵਿੱਚ ਇਲਾਕੇ ਦੇ ਕਿਸਾਨ ਖਾਸ ਕਰਕੇ ਨੌਜਵਾਨ ਪਹਿਲੇ ਹੀ ਦਿਨ ਤੋਂ ਹਿੱਸਾ ਪਾਉਦੇ ਆ ਰਹੇ ਹਨ | ਹੁਣ ਫੇਰ ...
ਸ੍ਰੀ ਅਨੰਦਪੁਰ ਸਾਹਿਬ, 12 ਮਈ (ਜੇ.ਐਸ.ਨਿੱਕੂਵਾਲ)-ਇਲਾਕੇ ਦੇ ਇਕ ਸਦੀ ਤੋਂ ਵੀ ਵੱਧ ਪੁਰਾਣੇ ਸਥਾਨਕ ਐੱਸ.ਜੀ.ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ...
ਨੰਗਲ, 12 ਮਈ (ਪ੍ਰੋ. ਅਵਤਾਰ ਸਿੰਘ)-ਅੱਜ ਭਾਰਤੀ ਮਜ਼ਦੂਰ ਸੰਘ ਦੁਆਰਾ ਜਿੱਥੇ ਪੂਰੇ ਭਾਰਤ ਵਿਚ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ | ਉੱਥੇ ਹੀ ਭਾਰਤੀ ਮਜ਼ਦੂਰ ਸੰਘ ਜ਼ਿਲ੍ਹਾ ਰੂਪਨਗਰ ਦੁਆਰਾ ਵੀ ਨੰਗਲ ਅਤੇ ਨਵਾਂ ਨੰਗਲ ਵਿਚ ਵੱਖ-ਵੱਖ ਹਸਪਤਾਲਾਂ ਵਿਚ ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX