ਅਜਨਾਲਾ, 12 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਪੰਜਾਬ ਬਾਡੀ ਦੇ ਸੱਦੇ 'ਤੇ ਤਹਿਸੀਲ ਅਜਨਾਲਾ ਦੇ ਸਮੂਹ ਪਟਵਾਰੀਆਂ ਤੇ ਕਾਨੂੰਗੋਆਂ ਵਲੋਂ ਵੀ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਟਵਾਰ ਯੂਨੀਅਨ ਤਹਿਸੀਲ ਅਜਨਾਲਾ ਦੇ ਪ੍ਰਧਾਨ ਪਟਵਾਰੀ ਗੁਰਜੰਟ ਸਿੰਘ ਸੋਹੀ ਅਤੇ ਜਨਰਲ ਸਕੱਤਰ ਪਟਵਾਰੀ ਸੁਨੀਤ ਕੁਮਾਰ ਨੇ ਕਿਹਾ ਕਿ ਸਰਕਾਰ ਪੰਜਾਬ ਭਰ ਦੇ ਪਟਵਾਰੀਆਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਕਾਫ਼ੀ ਦੇਰ ਤੋਂ ਟਾਲਮਟੋਲ ਕਰ ਰਹੀ ਹੈ ਜਿਸ ਦੇ ਰੋਸ ਵਜੋਂ ਪੰਜਾਬ ਪਟਵਾਰੀਆਂ ਵਾਂਗ ਤਹਿਸੀਲ ਅਜਨਾਲਾ ਦੇ ਸਬੰਧਤ ਪਟਵਾਰੀ ਵੀ ਅੱਜ ਤੇ ਕੱਲ੍ਹ 13 ਮਈ ਨੂੰ ਵੀ ਛੁੱਟੀ ਕਰਨਗੇ ਜਿਸ ਸਬੰਧੀ ਤਹਿਸੀਲਦਾਰ ਅਜਨਾਲਾ ਹਰਫੂਲ ਸਿੰਘ ਗਿੱਲ ਨੂੰ ਵੀ ਲਿਖਤੀ ਤੌਰ 'ਤੇ ਜਾਣਕਾਰੀ ਦੇ ਦਿੱਤੀ ਗਈ ਹੈ | ਇਸ ਮੌਕੇ ਤਹਿਸੀਲ ਖਜ਼ਾਨਚੀ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਦੁਸਾਂਝ, ਜਰਨੈਲ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਹਰਮੇਸ਼ ਲਾਲ ਅਤੇ ਕਾਰਜ ਸਿੰਘ ਆਦਿ ਹਾਜ਼ਰ ਸਨ |
ਲੋਪੋਕੇ, 12 ਮਈ (ਗੁਰਵਿੰਦਰ ਸਿੰਘ ਕਲਸੀ)-ਐੱਸ. ਸੀ. ਭਾਈਚਾਰੇ ਨੂੰ ਇਨਸਾਫ ਨਾ ਮਿਲਣ 'ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਭਾਰਤ ਸੋਸ਼ਲ ਮੀਡੀਆ ਦੇ ਜਨਰਲ ਸਕੱਤਰ ਸ਼ਾਮ ਸਿੰਘ ਭੰਗਵਾਂ ਦੀ ਅਗਵਾਈ ਹੇਠ ਰੋਹ ਭਰੀ ਮੀਟਿੰਗ ਪਿੰਡ ਭੰਗਵਾਂ ਵਿਖੇ ਹੋਈ | ਇਸ ਮੌਕੇ ਸ਼ਾਮ ...
ਬਾਬਾ ਬਕਾਲਾ ਸਾਹਿਬ, 12 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸਟੇਟ ਐਵਾਰਡੀ ਤੇ ਵਾਤਾਵਰਨ ਪ੍ਰੇਮੀ ਜੀਵਨ ਸਿੰਘ ਖੱਬੇ ਰਾਜਪੂਤਾਂ ਨੇ ਅੱਜ ਇੱਥੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਅੱਜ ਮੌਜੂਦਾ ਦੌਰ ਦੌਰਾਨ ਜੋ ਆਕਸੀਜਨ ਦੀ ਘਾਟ ਦਾ ਰੌਲਾ ਪੈ ਰਿਹਾ ਹੈ ਤੇ ...
ਅਜਨਾਲਾ, 12 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ...
ਓਠੀਆਂ, 12 ਮਈ (ਗੁਰਵਿੰਦਰ ਸਿੰਘ ਛੀਨਾ)-ਪਿੰਡ ਕੋਟਲੀ ਸੱਕਾ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਨਵੇਂ ਕਮਰੇ ਬਣਾਉਣ ਦਾ ਉਦਘਾਟਨ ਕੀਤਾ ਗਿਆ | ਸੈਂਟਰ ਹੈੱਡ ਟੀਚਰ ਗੁਰਵੰਤ ਸਿੰਘ ਮਾਨਾਂਵਾਲਾ, ਸਕੂਲ ਦੇ ਸਟਾਫ ਤੇ ਪਿੰਡ ਦੀ ਪੰਚਾਇਤ ਨੇ ਨਵਾਂ ਕਮਰਾ ਬਣਾਉਣ ਦੇ ...
ਚੋਗਾਵਾਂ, 12 ਮਈ (ਗੁਰਬਿੰਦਰ ਸਿੰਘ ਬਾਗੀ)-ਚੋਗਾਵਾਂ ਅਟਾਰੀ ਮੇਨ ਸੜਕ ਚਵਿੰਡਾ ਭੱਠੇ ਦੇ ਨਜ਼ਦੀਕ 2 ਮਹੀਨੇ ਪਹਿਲਾਂ ਖ਼ਰੀਦੇ ਬਜਾਜ ਮੈਕਸੀ ਟੈਂਪੂ ਭਾਰ ਢੋਹਣ ਵਾਲੇ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੌਰਾਨ ਟੈਂਪੂ ਚਾਲਕ ਕਸ਼ਮੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ...
ਲੋਪੋਕੇ, 12 ਮਈ (ਗੁਰਵਿੰਦਰ ਸਿੰਘ ਕਲਸੀ)-ਆਪਸੀ ਰੰਜਿਸ਼ ਨੂੰ ਲੈ ਕੇ ਪਿੰਡ ਵਰਪਾਲ ਵਿਖੇ ਹੋਈ ਲੜਾਈ ਵਿਚ ਦੋ ਔਰਤਾਂ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਆਪਣੇ ਪੇਕੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਜੇਰੇ ਇਲਾਜ ਜੋਤੀ ਪਤਨੀ ਲਖਵਿੰਦਰ ਸਿੰਘ ਪਿੰਡ ...
ਅਟਾਰੀ, 12 ਮਈ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅੱਜ ਐਸ. ਐਚ. ਓ. ਹਰਸੰਦੀਪ ਸਿੰਘ ਵਲੋਂ ਅੰਮਿ੍ਤਸਰ ਦਿਹਾਤੀ ਦੇ ਅਧੀਨ ਆਉਂਦੇ ਸਰਹੱਦੀ ਇਲਾਕੇ 'ਚ ਸਥਿਤ ਥਾਣਾ ਘਰਿੰਡਾ ਦਾ ਚਾਰਜ ਸੰਭਾਲਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ...
ਅਜਨਾਲਾ, 12 ਮਈ (ਐਸ. ਪ੍ਰਸ਼ੋਤਮ)-ਅੱਜ ਸਰਕਾਰੀ ਸਿਵਲ ਹਸਪਤਾਲ ਅਜਨਾਲਾ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮੌਕੇ ਹਸਪਤਾਲ 'ਚ ਕੋਰੋਨਾ ਨੂੰ ਮਾਤ ਪਾਉਣ ਲਈ ਫਰੰਟ ਲਾਈਨ 'ਤੇ ਜੂਝ ਰਹੀਆਂ ਸਟਾਫ ਨਰਸਾਂ, ਮਹਿਲਾ ਡਾਕਟਰਾਂ ਤੇ ਪੈਰਾ ਮੈਡੀਕਲ ਕਰਮਚਾਰੀਆਂ ਦੇ ਸਨਮਾਨ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX