ਲੰਬੀ, 12 ਮਈ (ਮੇਵਾ ਸਿੰਘ)-ਕੋਵਿਡ-19 ਸਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੇ ਬਲਾਕ ਲੰਬੀ ਦੇ ਸਮੂਹ ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ ਆਦਿ ਨੂੰ ਸਰਕਾਰੀ ਸੀਨੀ: ਸੈਕੰਡਰੀ ਸਮਾਰਟ ਸਕੂਲ ਲੰਬੀ ਵਿਖੇ ਵਰਚੂਅਲ ਮੀਟਿੰਗ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਕਰਵਾਉਣ ਲਈ ਤਿਆਰ ਕੀਤਾ ਜਾਵੇ, ਜਿਸ ਕਿਸੇ ਨੂੰ ਵੀ ਖੰਘ, ਜੁਕਾਮ, ਬੁਖ਼ਾਰ ਜਾਂ ਕੋਰੋਨਾ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹੋਣ ਤਾਂ ਉਸ ਦਾ ਜਲਦੀ ਚੈਕਅੱਪ ਕਰਵਾਇਆ ਜਾਵੇ | ਇਸ ਮੌਕੇ ਮੌਜੂਦ ਰਾਕੇਸ਼ ਕੁਮਾਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਲਾਕ ਲੰਬੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਲਾਕ ਦੇ ਸਮੂਹ ਸਰਪੰਚਾਂ, ਪੰਚਾਂ ਤੇ ਹੋਰ ਜ਼ਿੰਮੇਵਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਅਪੀਲ ਕੀਤੀ ਜਾ ਰਹੀ ਹੈ | ਮੌਜੂਦ ਸਰਪੰਚਾਂ ਵਿਚੋਂ ਵਰਿੰਦਰ ਸਿੰਘ (ਪੱਪੀ) ਮਿੱਠੜੀ, ਜਸਵਿੰਦਰ ਸਿੰਘ ਪ੍ਰਤੀਨਿਧ ਸਰਪੰਚ, ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਜੱਗਾ, ਦਰਸਨ ਸਿੰਘ ਭੋਲੂ ਵੜਿੰਗਖੇੜਾ, ਇਕਬਾਲ ਸਿੰਘ ਮਾਨ ਸਰਪੰਚ ਆਧਨੀਆਂ, ਸਰਪੰਚ ਪਰਮਜੀਤ ਸਿੰਘ ਕੰਦੂਖੇੜਾ, ਸਰਪੰਚ ਜਸਵਿੰਦਰ ਸਿੰਘ ਪੱਪੂ ਖੇਮਾਖੇੜਾ ਆਦਿ ਨੇ ਬੀ. ਡੀ. ਪੀ. ਓ. ਲੰਬੀ ਨੂੰ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਾਰੀ ਜ਼ਿੰਮੇਵਾਰੀ ਸਰਪੰਚਾਂ ਤੇ ਪਾਉਣ ਦੀ ਬਜਾਏ, ਕੁਝ ਜ਼ਿੰਮੇਵਾਰੀ ਪਿੰਡ ਦੇ ਨੰਬਰਦਾਰ, ਬੀ.ਐੱਲ.ਓ. ਅਤੇ ਪਟਵਾਰੀ 'ਤੇ ਵੀ ਪਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਦਾ ਪੂਰਾ ਅਸਰ ਪੈ ਸਕੇ | ਇਸ ਤੋਂ ਇਲਾਵਾ ਸਰਪੰਚਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਵਿਚ ਫ਼ਤਹਿ ਕਿੱਟਾਂ ਨਹੀਂ ਪਹੁੰਚ ਰਹੀਆਂ ਤੇ ਨਾ ਹੀ ਕੋਰੋਨਾ ਵਾਇਰਸ ਨਾਲ ਕਿਸੇ ਦੀ ਹੋਈ ਮੌਤ ਸਮੇਂ ਕੋਈ ਸਰਕਾਰੀ ਅਧਿਕਾਰੀ ਮੌਕੇ 'ਤੇ ਪਹੁੰਚਦਾ, ਜੋ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕਰੇ | ਸਾਰੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਰਾਕੇਸ਼ ਕੁਮਾਰ ਬਿਸ਼ਨੋਈ ਬੀ. ਡੀ. ਪੀ. ਓ. ਲੰਬੀ ਨੇ ਕਿਹਾ ਕਿ ਇਹ ਸਹੀ ਹੈ ਕਿ ਕੁਝ ਮੁਸ਼ਕਿਲਾਂ ਆ ਰਹੀਆਂ ਹੋਣ, ਪਰ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਛੇਤੀ ਕੱਢ ਲਿਆ ਜਾਵੇਗਾ |
ਮਲੋਟ, 12 ਮਈ (ਅਜਮੇਰ ਸਿੰਘ ਬਰਾੜ)-ਇਕ ਪਾਸੇ ਕੋਰੋਨਾ ਮਹਾਂਮਾਰੀ ਕਾਰਨ ਲੋਕ ਆਰਥਿਕ ਮੰਦਹਾਲੀ 'ਚੋਂ ਲੰਘ ਰਹੇ ਹਨ, ਉੱਥੇ ਹੀ ਰੋਜ਼ੀ ਰੋਟੀ ਲਈ ਦਾਣਾ ਮੰਡੀਆਂ 'ਚ ਕੰਮ ਕਰ ਰਹੇ ਖਾਸ ਕਰਕੇ ਪ੍ਰਵਾਸੀ ਮਜ਼ਦੂਰ ਲੋਡਿੰਗ 'ਚ ਦੇਰੀ ਹੋਣ ਕਾਰਨ ਹੋਏ ਬੇਵੱਸ ਆਪਣੇ ਪਰਿਵਾਰਾਂ 'ਚ ...
ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵਲੋਂ ਦਸਮੇਸ਼ ਹਸਪਤਾਲ ਫ਼ਰੀਦਕੋਟ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਲਈ ਆਕਸੀਜਨ ਦੇ ਲੰਗਰ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਗਈ | ਇਸ ਸੇਵਾ ਦੀ ਸ਼ੁਰੂਆਤ ਫ਼ਰੀਦਕੋਟ ਦੇ ...
ਸ੍ਰੀ ਮੁਕਤਸ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ)-ਆਲ ਇੰਡੀਆ ਜਾਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਪੋਪਾ ਤੇ ਹੋਰ ਅਹੁਦੇਦਾਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ | ਇਸ ਸਬੰਧੀ 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ...
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਮਹਾਂਮਾਰੀ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ | ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ਅੱਜ ਜ਼ਿਲ੍ਹੇ 'ਚ ...
ਮਲੋਟ, 12 ਮਈ (ਰਣਜੀਤ ਸਿੰਘ ਪਾਟਿਲ)-ਮਲੋਟ ਇਲਾਕੇ ਵਿਚ ਦਿਨ-ਬ-ਦਿਨ ਵੱਧ ਰਹੀ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਪਟੇਲ ਨਗਰ ਮਲੋਟ ਇਲਾਕੇ ਨੂੰ ਪ੍ਰਸ਼ਾਸਨ ਨੇ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ | ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ...
ਫ਼ਰੀਦਕੋਟ, 12 ਮਈ (ਸਰਬਜੀਤ ਸਿੰਘ)-ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਕੁਝ ਡਾਕਟਰ ਤੇ ਹੋਰ ਅਮਲਾ ਅੱਧੀ ਰਾਤ ਨੂੰ ਇਲਾਜ ਅਧੀਨ ਮਰੀਜ਼ਾਂ ਨੂੰ ਵਿਲਕਦਾ ਛੱਡ ਕੇ ਹੜਤਾਲ 'ਤੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਹੜਤਾਲ 'ਤੇ ਜਾਣ ਵਾਲੇ ...
ਫ਼ਰੀਦਕੋਟ, 12 ਮਈ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਸੇਠੀਆਂ ਵਾਲਾ ਮੁਹੱਲਾ ਵਸਨੀਕ ਇਕ ਕੋਰੋਨਾ ਦੇ ਮਰੀਜ਼ ਵਿਅਕਤੀ ਵਲੋਂ ਸਰਕਾਰ ਤੇ ਜ਼ਿਲ੍ਹਾ ਮੈਜਿਸਟਰੇਟ ਦੀਆਂ ਹਦਾਇਤਾਂ ਦੀਆਂ ਉਲੰਘਣਾ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ...
ਸ੍ਰੀ ਮੁਕਤਸਰ ਸਾਹਿਬ, 12 ਮਈ (ਹਰਮਹਿੰਦਰ ਪਾਲ)-ਆਪਣੀਆਂ ਹੱਕੀ ਮੰਗਾਂ ਸਰਕਾਰ ਵਲੋਂ ਨਾ ਮੰਨਣ ਕਾਰਨ ਪਟਵਾਰ ਯੂਨੀਅਨ ਤੇ ਕਾਨੂੰਨਗੋ ਐਸੋਸੀਏਸ਼ਨ ਨੇ ਰੋਸ ਜਾਹਿਰ ਕਰਦਿਆਂ ਸਮੂਹਿਕ ਛੁੱਟੀ ਲੈ ਲਈ ਹੈ, ਇਸ ਤੋਂ ਬਾਅਦ 14 ਮਈ ਨੂੰ ਸਰਕਾਰੀ ਛੁੱਟੀ ਤੇ 15 ਤੇ 16 ਨੂੰ ...
ਗਿੱਦੜਬਾਹਾ, 12 ਮਈ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਇਕ ਨੌਜਵਾਨ ਦੇ ਸੱਟਾਂ ਮਾਰਨ 'ਤੇ ਪਤੀ-ਪਤਨੀ ਤੇ ਪੁੱਤਰ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਸੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਹੁਸਨਰ ਨੇ ਦੱਸਿਆ ਕਿ ਉਹ ਜੱਗਾ ਸਿੰਘ ਵਾਸੀ ...
ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਵਿਚ ਕੋਰੋਨਾ ਦੀ ਰੋਕਥਾਮ, ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ, ਘਰਾਂ ਵਿਚ ਇਕਾਂਤਵਾਸ ਕੋਰੋਨਾ ਮਰੀਜ਼ ਦੀ ਟਰੈਕਿੰਗ, ਕੋਰੋਨਾ ਦੀ ਜਾਂਚ ਲਈ ਟੈਸਟਿੰਗ ਤੇ ਇਸ ਦੀ ਰੋਕਥਾਮ ਲਈ ਟੀਕਾਕਰਨ ਆਦਿ ਸਬੰਧੀ ...
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ)-ਉਪ ਮੰਡਲ ਮੈਜਿਸਟਰੇਟ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ਦਾ ਪ੍ਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫ਼ੈਲਿਆ ਹੋਇਆ ਹੈ | ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁੁਤਾਬਿਕ ...
ਫ਼ਰੀਦਕੋਟ, 12 ਮਈ (ਸਰਬਜੀਤ ਸਿੰਘ)-ਫ਼ਰੀਦਕੋਟ ਪੁਲਿਸ ਵਲੋਂ ਪਿੰਡ ਡੋਡ ਤੋਂ 64 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਮਿਲੀ ...
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਰੋਡ, ਕੋਟਕਪੂਰਾ ਰੋਡ ਅਤੇ ਬਾਈਪਾਸ ਮਲੋਟ ਰੋਡ ਤੋਂ ਕੋਟਕਪੂਰਾ ਰੋਡ ਤੱਕ ਸੜਕਾਂ ਵਿਚ ਬਣੇ ਖੱਡੇ ਆਵਾਜਾਈ ਵਿਚ ਰੁਕਾਵਟ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ | ਲੋਕਾਂ ਦੀ ਮੰਗ ਹੈ ਕਿ ...
ਲੰਬੀ, 12 ਮਈ (ਸ਼ਿਵਰਾਜ ਸਿੰਘ ਬਰਾੜ)-ਲੰਬੀ ਪੁਲਿਸ ਵਲੋਂ ਦੋ ਨੌਜਵਾਨਾਂ ਨੰੂ ਪੰਦਰਾਂ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਏ ਜਾਣ ਦੀ ਖ਼ਬਰ ਹੈ | ਲੰਬੀ ਥਾਣੇ ਦੇ ਮੁਖੀ ਚੰਦਰ ਸ਼ੇਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਬੀ ਪੁਲਿਸ ਨੰੂ ਗੁਪਤ ਸੂਚਨਾ ਮਿਲੀ ...
ਮਲੋਟ, 12 ਮਈ (ਅਜਮੇਰ ਸਿੰਘ ਬਰਾੜ)-ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਮ 3 ਵਜੇ ਤੋਂ ਬਾਅਦ ਕਰਫ਼ਿਊ ਦੇ ਹੁਕਮ ਦਿੱਤੇ ਗਏ ਹਨ, ਉੱਥੇ ਹੀ ਇਸੇ ਕਰਫ਼ਿਊ ਦੌਰਾਨ ਹੀ ਰਾਤ ਨੂੰ ਪਿੰਡ ਸ਼ੇਖੂ ਵਿਖੇ 8 ਲੱਖ ਰੁਪਏ ਦੀ ਨਗਦੀ ਚੋਰੀ ਹੋ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ | ...
ਕੋਟਕਪੂਰਾ, 12 ਮਈ (ਮੋਹਰ ਸਿੰਘ ਗਿੱਲ)-ਸਾਬਕਾ ਬਲਾਕ ਸੰਮਤੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਮੈਂਗਲ ਸਿੰਘ ਢਿੱਲਵਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ...
ਕੋਟਕਪੂਰਾ, 12 ਮਈ (ਮੋਹਰ ਗਿੱਲ, ਮੇਘਰਾਜ)-ਕੋਟਕਪੂਰਾ ਵਿਖੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮੀਟਿੰਗ ਕੀਤੀ ਗਈ | ਸਾਂਝੇ ਮੋਰਚੇ ਦੇ ਸੱਦੇ 'ਤੇ ਮਜ਼ਦੂਰਾਂ ਦੀਆਂ ਮੰਗਾਂ-ਮਸਲਿਆਂ 'ਤੇ 19 ਮਈ ਨੂੰ ਡੀ. ਸੀ. ਦਫ਼ਤਰ ਫ਼ਰੀਦਕੋਟ ਅੱਗੇ ਰੋਸ ...
ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਰੀਦਕੋਟ ਪ੍ਰੀਤ ਮਹਿੰਦਰ ਸਿੰਘ ਸਹੋਤਾ ਵਲੋਂ ਅੱਜ ਬਾਜਾਖਾਨਾ ਪ੍ਰਾਇਮਰੀ ਹੈਲਥ ਸੈਂਟਰ ਦਾ ਦੌਰਾ ਕੀਤਾ ਗਿਆ | ਉਨ੍ਹਾਂ ਕੋਵਿਡ-19 ਦੀ ਸੈਂਪਲਿੰਗ ਤੇ ਵੈਕਸੀਨ ਸਬੰਧੀ ਐੱਸ. ਐੱਮ. ਓ. ਤੋਂ ...
ਕੋਟਕਪੂਰਾ, 12 ਮਈ (ਮੋਹਰ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰ੍ਰਮੁੱਖ ਬੁਲਾਰੇ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਜੋਕੇ ਸਮੇਂ ਪੰਜਾਬ ਸਰਕਾਰ ਵਲੋਂ ਹਰੇਕ ਮਾਮਲੇ 'ਚ ਜਾਣ-ਬੁੱਝ ਕੇ ਕੇਂਦਰ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ...
ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਕੋਰੋਨਾ ਮਹਾਂਮਾਰੀ ਦੇ ਦੂਜੇ ਗੇੜ 'ਚ ਮੌਤਾਂ ਦੀ ਵੱਧ ਰਹੀ ਗਿਣਤੀ ਦੌਰਾਨ ਸਰਕਾਰ ਨੇ ਕੋਰੋਨਾ ਕਾਰਨ ਮਰ ਚੁੱਕੇ ਜਾਂ ਹਸਪਤਾਲਾਂ 'ਚ ਦਾਖ਼ਲ ਮਾਪਿਆਂ ਦੇ ਬੱਚਿਆਂ ਨੂੰ ਸੰਭਾਲਣ ਦੇ ਆਦੇਸ਼ ਜਾਰੀ ਕੀਤੇ ਹਨ | ਸਮਾਜਿਕ ਸੁਰੱਖਿਆ ...
ਕੋਟਕਪੂਰਾ, 12 ਮਈ (ਮੋਹਰ ਸਿੰਘ ਗਿੱਲ)-ਨਗਰ ਕੌਂਸਲ ਕੋਟਕਪੂਰਾ ਦੇ ਸਫ਼ਾਈ ਸੇਵਕਾਂ ਵਲੋਂ ਪ੍ਰਧਾਨ ਪ੍ਰੇਮ ਕੁਮਾਰ ਕਾਲਾ ਦੀ ਅਗਵਾਈ ਹੇਠ ਸਥਾਨਕ ਮੋਗਾ ਸੜਕ 'ਤੇ ਭਾਰਤੀ ਸਟੇਟ ਬੈਂਕ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੈਂਕ ਅੱਗੇ ਗੰਦਗੀ ਦੀਆਂ ਭਰੀਆਂ ਹੋਈਆਂ ...
ਕੋਟਕਪੂਰਾ, 12 ਮਈ (ਮੋਹਰ ਗਿੱਲ, ਮੇਘਰਾਜ)-ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਵਿਖੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਤੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ਹੇਠ ਨਰਸਿੰਗ ਹਫ਼ਤਾ ਮਨਾਉਂਦਿਆ ਇਕ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ...
ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਜੈਤੋ ਨਗਰ ਕੌਂਸਲ ਦੀ ਪ੍ਰਧਾਨਗੀ ਚੋਣ ਨੂੰ ਲੈ ਕੇ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸ਼ਬਦੀ ਜੰਗ ਵਿਚ ਆਹਮੋ ...
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਹਾਈਕਮਾਨ ਵਲੋਂ ਵਾਰਡ ਨੰਬਰ-6 ਤੋਂ ਕੌਂਸਲਰ ਸੁਰਜੀਤ ਸਿੰਘ ਬਾਬਾ ਟਕਸਾਲੀ ਕਾਂਗਰਸੀ ਆਗੂ ਨੂੰ ਨਗਰ ਕੌਂਸਲ ਜੈਤੋ ਦਾ ਪ੍ਰਧਾਨ ਅਤੇ ਵਾਰਡ ਨੰਬਰ-10 ਤੋਂ ਕੌਂਸਲਰ ਜਤਿੰਦਰ ਕੁਮਾਰ ਜੀਤੂ ਬਾਂਸਲ ਆੜ੍ਹਤੀਆ ਨੂੰ ਮੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX