ਲਹਿਰਾ ਮੁਹੱਬਤ, 12 ਮਈ (ਸੁਖਪਾਲ ਸਿੰਘ ਸੁੱਖੀ)-ਨੇੜਲੇ ਪਿੰਡ ਬਾਠ ਵਿਖੇ ਬੀਤੀ ਰਾਤ ਪੰਜਾਬ ਪੁਲਿਸ ਦੇ ਵਿਭਾਗ ਸੀ.ਏ.ਆਈ ਸਟਾਫ਼-1 ਬਠਿੰਡਾ ਦੇ ਏ.ਐਸ.ਆਈ ਗੁਰਵਿੰਦਰ ਸਿੰਘ ਨੂੰ ਵਿਧਵਾ ਔਰਤ ਨਾਲ ਧੱਕੇ ਨਾਲ ਡਰਾਅ ਕੇ ਜਬਰ ਜਨਾਹ ਕਰਦਾ ਹੋਇਆ ਮੌਕੇ 'ਤੇ ਪਿੰਡ ਵਾਸੀਆਂ ਨੇ ਦਬੋਚ ਕੇ ਪੁਲਿਸ ਹਵਾਲੇ ਕੀਤਾ | ਇਸ ਦੌਰਾਨ ਐਸ.ਐਸ.ਪੀ. ਬਠਿੰਡਾ ਭੁਪਿੰਦਰ ਸਿੰਘ ਵਿਰਕ ਨੇ ਕਾਰਵਾਈ ਕਰਦਿਆਂ ਉਕਤ ਏ.ਐਸ.ਆਈ. ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ | ਇਸ ਸਬੰਧੀ ਪੀੜਤ ਔਰਤ ਦੇ ਰਿਸ਼ਤੇਦਾਰ ਭੋਲਾ ਸਿੰਘ ਮਾਨ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 38 ਸਾਲਾ ਵਿਧਵਾ ਔਰਤ ਆਪਣੇ ਪੁੱਤਰ ਨਾਲ ਜੀਵਨ ਬਸਰ ਕਰ ਰਹੀ ਹੈ | ਪੰਜਾਬ ਪੁਲਿਸ ਦੇ ਸੀ.ਆਈ.ਏ ਸਟਾਫ-1 ਦਾ ਏ.ਐਸ.ਆਈ ਗੁਰਵਿੰਦਰ ਸਿੰਘ ਕਰੀਬ ਢਾਈ ਮਹੀਨਿਆਂ ਤੋਂ ਉਕਤ ਔਰਤ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰ ਆ ਰਿਹਾ ਸੀ | ਥੋੜਾ ਸਮਾਂ ਪਹਿਲਾਂ ਇਸੇ ਏ.ਐਸ.ਆਈ ਨੇ ਪੀੜਤ ਔਰਤ ਦੇ 19 ਸਾਲਾ ਪੁੱਤਰ ਨੂੰ ਨਸ਼ੀਲੇ ਪਦਾਰਥ ਦੇ ਕੇਸ ਵਿਚ ਨਾਜਾਇਜ਼ ਫਸਾ ਕੇ ਜੇਲ੍ਹ 'ਚ ਬੰਦ ਕਰਵਾ ਦਿੱਤਾ ਸੀ | ਜਿਸ ਨੂੰ ਛੁਡਾਉਣ ਲਈ ਪੀੜਤ ਔਰਤ ਨੂੰ ਮਜਬੂਰਨ ਏ.ਐਸ.ਆਈ ਕੋਲ ਜਾਣਾ ਪਿਆ | ਏ.ਐਸ.ਆਈ ਗੁਰਵਿੰਦਰ ਸਿੰਘ ਪੀੜਤ ਔਰਤ ਦੇ ਲੜਕੇ ਨੂੰ ਗਿ੍ਫ਼ਤਾਰ ਕਰਨ ਸਮੇਂ ਘਰੋਂ 60 ਹਜ਼ਾਰ ਬਾਅਦ ਵਿਚ ਇਕ ਲੱਖ ਰੁਪਏ ਵੀ ਲਏ ਸਨ | ਜਿਸ ਮਗਰੋਂ ਪੀੜਤ ਔਰਤ ਅਨੁਸਾਰ ਉਸ ਨੇ ਆਪਣੀ
ਗੱਡੀ 'ਚ ਨੈਸ਼ਨਲ ਹਾਈਵੇ ਦੇ ਸਰਵਿਸ ਰੋਡ 'ਤੇ ਜਬਰ ਜਨਾਹ ਕੀਤਾ ਤੇ ਬੀਤੀ ਰਾਤ 11 ਮਈ ਨੂੰ ਧੱਕੇ ਨਾਲ ਮੋਟਰ ਸਾਈਕਲ 'ਤੇ ਘਰ ਆ ਗਿਆ, ਜਿਸ ਬਾਰੇ ਪੀੜਤ ਔਰਤ ਨੇ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਦੱਸ ਦਿੱਤਾ ਸੀ | ਔਰਤ ਦੇ ਘਰ ਵਿਚਲਾ ਸਾਰਾ ਘਟਨਾਕ੍ਰਮ ਕੈਮਰੇ ਵਿਚ ਦਰਜ ਹੋਇਆ ਹੈ | ਜਿਸ ਮਗਰੋਂ ਔਰਤ ਵਲੋਂ ਰੌਲਾ ਪਾਉਣ 'ਤੇ ਇਤਰਾਜ਼ਯੋਗ ਹਾਲਤ ਵਿਚ ਏ.ਐਸ.ਆਈ. ਨੂੰ ਪਿੰਡ ਵਾਲਿਆਂ ਨੇ ਦਬੋਚ ਲਿਆ ਤੇ ਭੁਗਤ ਸਵਾਰਨ ਦੀਆਂ ਵੀਡੀਓ ਵੀ ਸੋਸ਼ਲ ਮੀਡੀਏ ਵਿਚ ਵਾਇਰਲ ਹੋਈਆਂ ਹਨ | ਪਿੰਡ ਵਾਸੀਆਂ ਨੇ ਨਥਾਣਾ ਪੁਲਿਸ ਨੂੰ ਸੂਚਿਤ ਕਰਕੇ ਉਕਤ ਏ.ਐਸ.ਆਈ 'ਤੇ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ | ਪੀੜਿਤ ਔਰਤ ਨੂੰ ਸਿਵਲ ਹਸਪਤਾਲ ਵਿਚ ਮੈਡੀਕਲ ਜਾਂਚ ਲਈ ਦਾਖਲ ਕਰਵਾਇਆ ਗਿਆ | ਇਸ ਸਬੰਧੀ ਥਾਣਾ ਨਥਾਣਾ ਦੇ ਐਸ.ਐਚ.ਓ ਨਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜਿਤ ਔਰਤ ਦੇ ਘਰੋਂ ਰਾਤੀ ਪਿੰਡ ਬਾਠ ਤੋਂ ਏ.ਐਸ.ਆਈ ਗੁਰਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਕਾਰਵਾਈ ਕਰਦਿਆਂ ਐਫ.ਆਈ.ਆਰ ਨੰ. 68 ਦੇ ਅਧੀਨ ਧਾਰਾ 376 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ
ਚੰਡੀਗੜ੍ਹ, 12 ਮਈ (ਅ.ਬ.)-ਵਿਧਵਾ ਔਰਤ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਤੋਂ 17 ਮਈ, 2021 ਤੱਕ ਸਟੇਟਸ ਰਿਪੋਰਟ ਤਲਬ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ 'ਚ ਆਇਆ ਸੀ | ਆਪਣੇ ਹੁਕਮਾਂ 'ਚ ਉਨ੍ਹਾਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਇਸ ਮਾਮਲੇ ਦੀ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ/ਕਰਵਾਈ ਕਰਵਾਉਂਦੇ ਹੋਏ ਕਮਿਸ਼ਨ ਨੂੰ 17 ਮਈ 2021 ਤੱਕ ਈ-ਮੇਲ ਰਾਹੀਂ ਸਟੇਟਸ ਰਿਪੋਰਟ ਭੇਜਣ ਲਈ ਕਿਹਾ ਹੈ ਤਾਂ ਜੋ ਇਸ ਕੇਸ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ |
ਚੋਹਲਾ ਸਾਹਿਬ, 12 ਮਈ (ਬਲਵਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭੱਠਲ ਸਹਿਜਾ ਸਿੰਘ ਵਿਖੇ ਬੀਤੀ ਸ਼ਾਮ ਕੁਝ ਵਿਅਕਤੀਆਂ ਵਲੋਂ ਸ਼ੱਕ ਦੇ ਅਧਾਰ 'ਤੇ ਇਸ ਪਿੰਡ ਦੀ ਰਹਿਣ ਵਾਲੀ ਇਕ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਇਲਾਵਾ ਮਿ੍ਤਕ ਔਰਤ ਦਾ ...
ਮਨਜਿੰਦਰ ਸਿੰਘ ਸਰੌਦ
ਕੁੱਪ ਕਲਾਂ, 12 ਮਈ-ਪੰਜਾਬ 'ਚ ਵੱਡੀ ਪੱਧਰ 'ਤੇ ਅਗੇਤੇ ਝੋਨੇ ਦੀ ਪਨੀਰੀ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ | ਕਿਸਾਨਾਂ ਵਲੋਂ ਜੋ ਪਨੀਰੀ ਇਸ ਸਮੇਂ ਬੀਜੀ ਜਾ ਰਹੀ ਹੈ ਉਹ ਜ਼ਿਆਦਾਤਰ ਪੂਸਾ 44 ਝੋਨੇ ਦੀ ਹੈ | ਭਾਵੇਂ ਕਈ ਕਿਸਾਨਾਂ ਵਲੋਂ ਪੀਲੀ ਪੂਸਾ ਦੇ ...
ਚੰਡੀਗੜ੍ਹ, 12 ਮਈ (ਬਿਊਰੋ ਚੀਫ਼)-ਪੰਜਾਬ 'ਚ ਕੋਰੋਨਾ ਕਾਰਨ ਪੈਦਾ ਹੋਈ ਸੰਕਟਮਈ ਸਥਿਤੀ ਦੇ ਬਾਵਜੂਦ ਰਾਜ ਦੀ ਅਫ਼ਸਰਸ਼ਾਹੀ ਆਪਣੀ ਸੁਸਤ ਰਫ਼ਤਾਰ ਅਤੇ ਪੁਰਾਣੇ ਤੌਰ ਤਰੀਕਿਆਂ 'ਚੋਂ ਬਾਹਰ ਨਹੀਂ ਨਿਕਲ ਸਕੀ ਅਤੇ ਮਗਰਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਦੂਜੀ ...
ਤਰਸਿੱਕਾ, 12 ਮਈ (ਅਤਰ ਸਿੰਘ ਤਰਸਿੱਕਾ)-ਆਲ ਇੰਡੀਆ ਕਿਸਾਨ ਸਭਾ ਦੇ ਆਗੂ ਦਵਿੰਦਰ ਸਿੰਘ ਮਾਲੋਵਾਲ (64) ਜੋ ਬੀਤੇ ਦਿਨੀਂ ਸਿੰਘੂ ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚੇ 'ਚ ਭਾਗ ਲੈਣ ਲਈ ਗਏ ਸਨ ਤੇ ਬਿਮਾਰ ਹੋਣ ਕਰਕੇ ਵਾਪਸ ਆ ਗਏ ਸਨ ਤੇ ਅੰਮਿ੍ਤਸਰ ਦੇ ਇਕ ਪ੍ਰਾਈਵੇਟ ਹਸਪਤਾਲ ...
ਸੁਲਤਾਨਪੁਰ ਲੋਧੀ, 12 ਮਈ (ਹੈਪੀ, ਥਿੰਦ)-ਇੱਥੋਂ ਦੇ ਕਰੀਬੀ ਪਿੰਡ ਭੌਰ ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰਨ ਦੀ ਖ਼ਬਰ ਮਿਲੀ ਹੈ | ਥਾਣਾ ਮੁਖੀ ਸੁਲਤਾਨਪੁਰ ਲੋਧੀ ਹਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕਾ ਮਨਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ...
ਚੰਡੀਗੜ੍ਹ, 12 ਮਈ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਸੂਬੇ 'ਚ ਕੋਰੋਨਾ ਦੇ ਖ਼ਤਰਨਾਕ ਹਾਲਾਤ ਨੂੰ ਵਿਚਾਰਨ ਲਈ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ, ਕਿਉਂਕਿ ਮੌਤਾਂ ਦੀ ਗਿਣਤੀ ਵਿਚ ਚੋਖੇ ਵਾਧੇ ਮਗਰੋਂ ...
ਸੰਗਰੂਰ, 12 ਮਈ (ਧੀਰਜ ਪਸ਼ੌਰੀਆ)-ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਇਸ ਵਾਰ ਸੂਬੇ ਦੀਆਂ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ 31 ਮਈ ਦੀ ਬਜਾਏ 13 ਮਈ ਨੂੰ ਬੰਦ ਕੀਤੀ ਜਾ ਰਹੀ ਹੈ | ਇਸ ਸਬੰਧ 'ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ...
ਲੁਧਿਆਣਾ, 12 ਮਈ (ਪੁਨੀਤ ਬਾਵਾ)-ਪੰਜਾਬ 'ਚ ਪੰਜਾਬੀ ਨੂੰ ਲਾਗੂ ਕਰਨ ਲਈ ਸਰਕਾਰ ਵਲੋਂ ਭਾਵੇਂ ਕਈ ਉਪਰਾਲੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਲੁਧਿਆਣਾ ਵਿਚ ਹੋਣ ਵਾਲੇ ਪ੍ਰਸ਼ਾਸਨਿਕ ਹੁਕਮਾਂ ਤੇ ...
ਅੰਮਿ੍ਤਸਰ, 12 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ ਵਿਚਲੇ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਗ੍ਰੰਥੀ ਗੁਰਦਾਸਦੀਪ ਸਿੰਘ ਦੀ ਇਕ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ...
ਧਨੌਲਾ, 12 ਮਈ (ਚੰਗਾਲ)-ਪਿੰਡ ਭੈਣੀ ਮਹਿਰਾਜ ਦੇ ਇਕ ਕਿਸਾਨ ਹਰਬੰਸ ਸਿੰਘ (58) ਪੁੱਤਰ ਵਰਿਆਮ ਸਿੰਘ ਵਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ...
ਜਲੰਧਰ ਛਾਉਣੀ, 12 ਮਈ (ਪਵਨ ਖਰਬੰਦਾ)-ਨਿਰਮਲ ਕੁਟੀਆ ਜੌਹਲਾਂ ਦੇ ਚੱਲ ਰਹੇ ਵਿਵਾਦ ਸਬੰਧੀ ਨਿਰਮਲ ਭੇਖ ਅਤੇ ਸੰਤ ਸਮਾਜ ਦੇ ਮਹਾਂਪੁਰਸ਼ਾਂ ਦੀ ਇਕ ਮੀਟਿੰਗ ਅੱਜ ਨਿਰਮਲ ਕੁਟੀਆ ਜੌਹਲਾਂ ਵਿਖੇ ਹੋਈ, ਜਿਸ 'ਚ ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ ਵਲੋਂ ਸੰਤ ਜੀਤ ਸਿੰਘ ...
ਚੰਡੀਗੜ੍ਹ, 12 ਮਈ (ਬਿ੍ਜੇਂਦਰ ਗੌੜ)-ਕੋਰੋਨਾ ਮਹਾਂਮਾਰੀ ਨੂੰ ਲੈ ਕੇ ਹਾਈਕੋਰਟ 'ਚ ਚਲ ਰਹੇ ਕੇਸ ਦੌਰਾਨ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਦੱਸਿਆ ਕਿ ਪੰਜਾਬ ਨੂੰ ਜਿਹੜੇ 82 ਵੈਂਟੀਲੇਟਰ ਕੇਂਦਰ ਵਲੋਂ ਭੇਜੇ ਗਏ ਸਨ, ਉਨ੍ਹਾਂ 'ਚੋਂ 71 ਖ਼ਰਾਬ ਹਨ | 24 ...
ਕੋਟਕਪੂਰਾ, 12 ਮਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਇਲਾਕੇ 'ਚ 'ਚਿੱਟੇ' ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ | ਤਾਜ਼ਾ ਮੌਤ ਪਿੰਡ ਨੱਥੇ ਵਾਲਾ ਨਵਾਂ ਦੇ ਵਸਨੀਕ ਨਿੱਕਾ ਸਿੰਘ (24) ਪੁੱਤਰ ਭਜਨ ਸਿੰਘ ਦੀ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਉਕਤ ...
ਚੰਡੀਗੜ੍ਹ, 12 ਮਈ (ਵਿਕਰਮਜੀਤ ਸਿੰਘ ਮਾਨ)-ਰਾਜ ਸਭਾ ਮੈਂਬਰ ਅਤੇ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਸ਼ਮਸ਼ੇਰ ਸਿੰਘ ਦੂਲੋਂ ਨੇ ਆਪਣੀ ਹੀ ਪਾਰਟੀ ਦੇ ਅਨੁਸੂਚਿਤ ਜਾਤੀ ਤੇ ਪੱਛੜੀ ਸ਼੍ਰੇਣੀ ਦੇ ਵਿਧਾਇਕਾਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਉਨ੍ਹਾਂ ਵਲੋਂ ਕੀਤੀ ਮੀਟਿੰਗ ...
ਪਟਿਆਲਾ, 12 ਮਈ (ਗੁਰਵਿੰਦਰ ਸਿੰਘ ਔਲਖ)-ਜਿਸ ਸਰਕਾਰ ਨੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਲਈ ਫ਼ੰਡ ਜਾਰੀ ਕਰਨੇ ਹੰਦੇ ਹਨ ਜਦੋਂ ਉਹ ਸਰਕਾਰ ਹੀ ਜਨਤਾ ਤੋਂ ਇਕੱਤਰ ਫ਼ੰਡ ਮੰਗਣ ਲੱਗੇ ਤਾਂ ਉਸ ਦੇ ਹਾਲਾਤ ਦੀ ਤਸਵੀਰ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ | ਇਸ ਦੀ ਤਾਜ਼ਾ ...
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ)-ਉੱਘੇ ਆਜ਼ਾਦੀ ਘੁਲਾਟੀਏ ਮਰਹੂਮ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਡੱਬਵਾਲੀ) ਗੁਰਦੇਵ ਸਿੰਘ ਸ਼ਾਂਤ ਦੇ ਧਰਮਪਤਨੀ ਅਤੇ 'ਅਜੀਤ' ਦੇ ਮੰਡੀ ਕਿਲਿਆਂਵਾਲੀ/ ਡੱਬਵਾਲੀ ਤੋਂ ਸੀਨੀਅਰ ਪੱਤਰਕਾਰ ਇਕਬਾਲ ਸਿੰਘ ...
ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਗੋਲੀਕਾਂਡ ਦੀ ਜਾਂਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਰੱਦ ਕੀਤੇ ਜਾਣ ਅਤੇ ਪੰਜਾਬ ਸਰਕਾਰ ਵਲੋਂ ਨਵੀਂ ਸਿੱਟ ਬਣਾਏ ਜਾਣ ਤੋਂ ਬਾਅਦ ਫ਼ਿਲਹਾਲ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਵੀ ਰੁਕ ਗਈ ਹੈ | 13 ਮਈ ਨੂੰ ...
ਫ਼ਾਜ਼ਿਲਕਾ, 12 ਮਈ (ਦਵਿੰਦਰ ਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇਕ ਵਫ਼ਦ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸੂਬਾਈ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਮਿਲਿਆ | ...
ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਉੱਘੀ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਨੇ ਇਸ ਵਾਰ ਲੁਧਿਆਣਾ ਦੀ ਵਿਦਿਆਰਥਣ ਜਸਕੋਮਲਪ੍ਰੀਤ ਕੌਰ ਦਾ ...
ਚੰਡੀਗੜ੍ਹ, 12 ਮਈ (ਅਜੀਤ ਬਿਊਰੋ)-ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨਾਲ ਅੱਜ ਇੱਥੇ ਪੰਜਾਬ ਕਾਡਰ ਦੇ 2020 ਬੈਚ ਦੇ ਭਾਰਤੀ ਪ੍ਰਬੰਧਕੀ ਸੇਵਾਵਾਂ (ਆਈ.ਏ.ਐਸ.) ਦੇ ਪ੍ਰੋਬੇਸ਼ਨਰੀ ਅਧਿਕਾਰੀਆਂ ਨੇ ਮੁਲਾਕਾਤ ਕੀਤੀ | ਪ੍ਰੋਬੇਸ਼ਨਰੀ ਅਫ਼ਸਰਾਂ, ਜਿਨ੍ਹਾਂ ਵਿਚ ...
ਚੰਡੀਗੜ੍ਹ, 12 ਮਈ (ਅਜੀਤ ਬਿਊਰੋ)-ਪੰਜਾਬ 'ਚ ਕੋਰੋਨਾ ਮਹਾਂਮਾਰੀ ਕਾਰਨ ਲਗਾਤਾਰ ਵਿਗੜ ਰਹੇ ਹਾਲਾਤ ਸੰਭਾਲਣ ਦੀ ਬਜਾਏ ਕੈਪਟਨ ਸਰਕਾਰ ਵਿਚ ਚੱਲ ਰਹੀ ਕੁਰਸੀ ਦੀ ਜੰਗ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਲਹਿਰਾਗਾਗਾ ਦੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ...
ਚੰਡੀਗੜ੍ਹ, 12 ਮਈ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵਲੋਂ ਪੁਰਾਣੀਆਂ ਸੰਸਥਾਵਾਂ ਦੇ ਫ਼ੰਡ, ਇਮਾਰਤਾਂ ਤੇ ਸਟਾਫ਼ ਲੈ ਕੇ ਨਵੇਂ ਕਾਲਜ ਖੋਲ੍ਹਣ ਦਾ ਐਲਾਨ ਕਰ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰਨ ਦੀ ਨਿਖੇਧੀ ਕੀਤੀ | ਸਾਬਕਾ ...
ਅੰਮਿ੍ਤਸਰ, 12 ਮਈ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਵੇਲੇ ਪੰਜਾਬ ਤੋਂ ਹਿਜਰਤ ਕਰਕੇ ਪਾਕਿਸਤਾਨ ਦੇ ਲਹਿੰਦੇ ਪੰਜਾਬ 'ਚ ਵਸੇ ਅਤੇ ਉੱਥੋਂ ਪਲਾਇਣ ਕਰਕੇ ਚੜ੍ਹਦੇ ਪੰਜਾਬ 'ਚ ਆਬਾਦ ਹੋਏ, ਦੋਵੇਂ ਪਾਸੇ ਦੇ ਪੰਜਾਬੀਆਂ ਨੂੰ ਰੇਡੀਉ ਦੀ ਮਾਰਫ਼ਤ ਆਪਸ 'ਚ ਜੋੜਨ, ਉਨ੍ਹਾਂ 'ਚ ...
ਅੰਮਿ੍ਤਸਰ, 12 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਡਹਰਕੀ 'ਚ ਜੁੱਤੀਆਂ ਪਾਲਿਸ਼ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਨ ਕਰਨ ਵਾਲੇ ਗਰੀਬ ਹਿੰਦੂ ਮੋਹਨ ਲਾਲ, ਜਿਸ ਨੂੰ ਰਾਵੰਤੀ ਖੇਤਰ 'ਚੋਂ ਡਾਕੂਆਂ ਵਲੋਂ ਅਗਵਾ ਕਰਕੇ ਉਸ ਦੀ ਰਿਹਾਈ ਬਦਲੇ 50 ...
ਲੁਧਿਆਣਾ, 12 ਮਈ (ਪੁਨੀਤ ਬਾਵਾ)-ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧਣ ਕਰਕੇ ਅਤੇ ਲੁਧਿਆਣਾ ਦੇ ਪੀ.ਏ.ਯੂ. ਵਿਚਲੀ ਬੀਜਾਂ ਦੇ ਨਮੂਨੇ ਪਰਖਣ ਵਾਲੀ ਪ੍ਰਯੋਗਸ਼ਾਲਾ ਦੇ ਕਈ ਅਧਿਕਾਰੀਆਂ/ ਕਰਮਚਾਰੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਕਰਕੇ ਪ੍ਰਯੋਗਸ਼ਾਲਾ ਨੂੰ ਬੰਦ ਕਰਨ ਕਰ ...
ਅੰਮਿ੍ਤਸਰ, 12 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਕੋਵਿਡ-19 ਦੀ ਤੀਜੀ ਲਹਿਰ ਨੇ ਪਾਕਿਸਤਾਨ 'ਚ ਵੱਡੀ ਤਬਾਹੀ ਮਚਾਈ ਹੋਈ ਹੈ | ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੋਰੋਨਾ ਦੀ ਖ਼ਤਰਨਾਕ ਸਥਿਤੀ 'ਤੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਲੋਕ ਕੋਵਿਡ-19 ਦੀ ਰੋਕਥਾਮ ਲਈ ...
ਨਵੀਂ ਦਿੱਲੀ, 12 ਮਈ (ਏਜੰਸੀ)- ਕਾਂਗਰਸ ਦੀ ਨੇਤਾ ਪਿ੍ਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਸਰਕਾਰ ਨੇ ਅਪ੍ਰੈਲ 'ਚ 'ਟੀਕਾ ਉਤਸਵ' ਮਨਾਇਆ ਪਰ ਕੋਵਿਡ-19 ਟੀਕੇ ਮੁਹੱਈਆ ਕਰਵਾਉਣ ਦੇ ਪ੍ਰਬੰਧ ਨਾ ...
ਨਵੀਂ ਦਿੱਲੀ, 12 ਮਈ (ਪੀ.ਟੀ.ਆਈ.)-ਇਕ ਸੰਸਦੀ ਸਥਾਈ ਕਮੇਟੀ ਨੇ ਮਾਰਚ ਮਹੀਨੇ 'ਚ ਸਰਕਾਰ ਨੂੰ ਭਾਰਤ 'ਚ ਕੋਵਿਡ ਟੀਕੇ ਬਣਾਉਣ ਵਾਲੀਆਂ ਦੋ ਕੰਪਨੀਆਂ ਦੀ ਟੀਕੇ ਬਣਾਉਣ ਦੀ ਸਮਰੱਥਾ ਵਧਾਉਣ ਦਾ ਸੁਝਾਅ ਦਿੱਤਾ ਸੀ ਤਾਂ ਜੋ ਜਿੰਨੀ ਜਲਦੀ ਹੋ ਸਕੇ ਵੱਧ ਤੋਂ ਵੱਧ ਲੋਕਾਂ ਦੇ ...
ਲੁਧਿਆਣਾ, 12 ਮਈ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਕਰਮਚਾਰੀ ਰਾਜ ਬੀਮਾ ਨਿਗਮ ਦੇ ਬੀਮਾ ਕਮਿਸ਼ਨਰ ਐੱਮ.ਕੇ. ਸ਼ਰਮਾ ਵਲੋਂ ਇਕ ਹੁਕਮ ਜਾਰੀ ਕਰਕੇ ਈ. ਐੱਸ. ਆਈ. ਰਾਸ਼ੀ ਜਮ੍ਹਾਂ ਕਰਾਉਣ ਦੀ ਮਿਤੀ 15 ਮਈ 2021 ਤੋਂ ਵਧਾ ਕੇ 15 ਜੂਨ 2021 ਕਰ ਦਿੱਤੀ ਹੈ | ਭਾਰਤ ਸਰਕਾਰ ਵਲੋਂ ਅਪ੍ਰੈਲ 2021 ...
ਜਲੰਧਰ, 12 ਮਈ (ਜਸਪਾਲ ਸਿੰਘ)-ਸਹਿਕਾਰਤਾ ਵਿਭਾਗ ਦੇ ਇੰਸਪੈਕਟਰਾਂ ਨੂੰ ਸਰਕਾਰ ਦੀਆਂ ਖਾਮੀਆਂ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ | ਕਰੇ ਕੋਈ ਭਰੇ ਕੋਈ ਵਾਂਗ ਸਹਿਕਾਰਤਾ ਵਿਭਾਗ ਦੇ ਇੰਸਪੈਕਟਰਾਂ ਨੂੰ ਮਹਿਕਮੇ ਵਲੋਂ ਕਿਸੇ ਹੋਰ ਦੀ ਗਲਤੀ ਲਈ ਬਲੀ ਦਾ ਬੱਕਰਾ ਬਣਾਇਆ ...
ਲੁਧਿਆਣਾ, 12 ਮਈ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਆਉਣ ਵਾਲੇ 24 ਘੰਟਿਆਂ 'ਚ ਹਲਕਾ ਮੀਂਹ ਪੈਣ, ਧੂੜ ਭਰੀ ਹਨ੍ਹੇਰੀ ਚੱਲਣ ਤੇ ਇਕ ਦੋ ਥਾਵਾਂ 'ਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ | ਇਸੇ ਤਰੀਕੇ ਨਾਲ ...
ਦੋਦਾ, 12 ਮਈ (ਰਵੀਪਾਲ)-ਹਲਕਾ ਗਿੱੜਬਾਹਾ ਦੇ ਪਿੰਡ ਮੱਲਣ ਦਾ ਕਿਸਾਨ ਮਲਕੀਤ ਸਿੰਘ ਉਰਫ਼ ਜੰਗ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹਾ ਦਾ ਸਰਗਰਮ ਮੈਂਬਰ ਜਿਸਦੀ ਹਾਲਤ ਵਿਗੜ ਜਾਣ ਕਰਕੇ ਹਸਪਤਾਲ 'ਚ ਮੌਤ ਹੋ ਗਈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹਾ ਦੇ ...
ਚੰਡੀਗੜ੍ਹ, 12 ਮਈ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੀ.ਐਮ ਕੇਅਰਜ਼ ਫ਼ੰਡ ਤਹਿਤ ਨੁਕਸਦਾਰ ਵੈਂਟੀਲੇਟਰਾਂ ਦੀ ਖ਼ਰੀਦ ਦੀ ਜਾਂਚ ਦੇ ਹੁਕਮ ਦੇਣ ਕਿਉਂਕਿ ...
ਕਪੂਰਥਲਾ, 12 ਮਈ (ਵਿਸ਼ੇਸ਼ ਪ੍ਰਤੀਨਿਧ)-ਅਧਿਆਪਕ ਦਲ ਪੰਜਾਬ (ਜਵੰਧਾ ਗਰੁੱਪ) ਦੀ ਸੂਬਾ ਪੱਧਰੀ ਮੀਟਿੰਗ 'ਚ ਪੰਜਾਬ ਦੇ ਸਿੱਖਿਆ ਸਕੱਤਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਪਸਾਰ ਨੂੰ ਮੁੱਖ ਰੱਖਦਿਆਂ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਸਵਾ 11 ...
ਅੰਮਿ੍ਤਸਰ, 12 ਮਈ (ਸੁਰਿੰਦਰ ਕੋਛੜ)-ਲਾਹੌਰ ਸਥਿਤ 'ਛੱਜੂ ਦਾ ਚੁਬਾਰਾ' ਭਾਵੇਂ ਕਿ ਪਾਕਿਸਤਾਨ ਦੇ ਬੇਲਗ਼ਾਮ ਸਰਕਾਰੀ ਭੂ-ਮਾਫੀਆ ਦੁਆਰਾ ਜ਼ਮੀਨਦੋਜ਼ ਕੀਤਾ ਜਾ ਚੁੱਕਿਆ ਹੈ ਪਰ ਵਿਰਾਸਤ ਨਾਲ ਸਬੰਧਿਤ ਵਿਭਾਗ ਦੀ ਜੱਦੋ-ਜ਼ਾਹਦ ਦੇ ਬਾਅਦ ਛੱਜੂ ਭਗਤ ਦੀ ਸਮਾਧ ਨੂੰ ਬਚਾ ...
ਬਰੇਲੀ, 12 ਮਈ (ਏਜੰਸੀ)- ਭਾਰਤੀ ਵੈਟਰਨਰੀ ਰਿਸ਼ਰਚ ਇੰਸਟੀਚਿਊਟ (ਆਈ.ਵੀ.ਆਰ.ਆਈ.) ਦੇ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਜੈਪੁਰ ਦੇ ਚਿੜੀਆਘਰ 'ਚ ਤਿ੍ਪੁਰ ਨਾਂਅ ਦੇ ਸ਼ੇਰ ਦਾ ਕੋਵਿਡ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ | ਆਈ.ਵੀ.ਆਰ.ਆਈ. ਦੇ ਸੰਯੁਕਤ ਨਿਰਦੇਸ਼ਕ ਕੇ.ਪੀ. ...
ਨਵੀਂ ਦਿੱਲੀ, 12 ਮਈ (ਏਜੰਸੀ)-ਸਰਕਾਰ ਨੇ ਡੀ.ਆਰ.ਡੀ.ਓ ਵਲੋਂ ਵਿਕਸਤ 'ਆਕਸੀਕੇਅਰ' ਪ੍ਰਣਾਲੀ ਦੀਆਂ ਡੇਢ ਲੱਖ ਇਕਾਈਆਂ ਖ਼ਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਸਹਾਇਤਾ ਮਿਲੇਗੀ | 'ਆਕਸੀਕੇਅਰ' ਐਸ ਪੀ ਓ-2'ਤੇ ਆਧਾਰਿਤ ਇਕ ਆਕਸੀਜਨ ...
ਚੰਡੀਗੜ੍ਹ, 12 ਮਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਲਗਾਤਾਰ ਹਮਲੇ ਕਰ ਰਹੇ ਵਿਧਾਇਕ ਸ. ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਤਿੰਨ ਕੈਬਨਿਟ ਮੰਤਰੀਆਂ ਵਲੋਂ ਪਾਰਟੀ ਹਾਈਕਮਾਨ ਨੂੰ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੀ ਮੰਗ ਦੇ ਦੂਜੇ ਹੀ ...
ਆਗਰਾ, 12 ਮਈ (ਏਜੰਸੀ)- ਉੱਤਰ ਪ੍ਰਦੇਸ਼ 'ਚ ਪੁਲਿਸ ਵਲੋਂ ਬੁੱਧਵਾਰ ਨੂੰ 8 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜੋ ਇਕ ਵਾਇਰਲ ਹੋਈ ਵੀਡੀਓ 'ਚ ਇਕ ਜਬਰ ਜਨਾਹ ਦੀ ਪੀੜਤਾ ਦੇ ਪਿਤਾ ਤੇ ਭਰਾ ਦੀ ਲਾਠੀਆਂ ਨਾਲ ਮਾਰਕੁੱਟ ਕਰ ਰਹੇ ਹਨ ਅਤੇ ਪੁਲਿਸ ਨੇ ਇਕ ਦੋਸ਼ੀ ਨੂੰ ...
ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਵਾਲੇ ਅਫ਼ਸਰਾਂ ਨੂੰ ਪੁਲਿਸ ਵਲੋਂ ਘਰੋਂ ਛੱਡਣ ਅਤੇ ਲਿਜਾਣ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਉੱਚ ...
ਲੁਧਿਆਣਾ, 12 ਮਈ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕੌਮਾਂਤਰੀ ਨਰਸ ਦਿਵਸ 'ਤੇ ਇਕ ਵੀਡੀਓ ਸੁਨੇਹੇ ਰਾਹੀਂ ਨਰਸਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਖਿਲਾਫ਼ ਜੋ ਜੱਗ ਚੱਲ ਰਹੀ ਹੈ, ਉਸ ਵਿਚ ਨਰਸਾਂ ਦਾ ਯੋਗਦਾਨ ...
ਲੁਧਿਆਣਾ, 12 ਮਈ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਹੋਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ | ਪਹਿਲੇ ਮਾਮਲੇ ਵਿਚ ਥਾਣਾ ਦਰੇਸੀ ਪੁਲਿਸ ਨੇ ਛਤਵਾਲ ਮਿਕਸ ...
ਲੁਧਿਆਣਾ, 12 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੀ ਹੋਈ ਅਚਨਚੇਤ ਮੌਤ 'ਤੇ ਗਹਿਰਾ ਦੁੱਖ ਦਾ ਪ੍ਰਗਟ ਕੀਤਾ ਹੈ | ...
ਲੁਧਿਆਣਾ, 12 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਪਬਲਿਕ ਫਾਊਾਡੇਸ਼ਨ ਵਲੋਂ ਸੀ.ਐਮ.ਸੀ. ਹਸਪਤਾਲ ਵਿਚ ਪੰਜਾਹ ਬਿਸਤਰਿਆਂ ਵਾਲਾ ਕੋਵਿਡ ਵਾਰਡ ਤਿਆਰ ਕਰਨ ਵਿਚ ਹਸਪਤਾਲ ਦੀ ਮਾਲੀ ਤੌਰ 'ਤੇ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਫਾਊਾਡੇਸ਼ਨ ਅਤੇ ਸੀ.ਐਮ.ਸੀ. ਦੇ ...
ਲੁਧਿਆਣਾ, 12 ਮਈ (ਕਵਿਤਾ ਖੁੱਲਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਚੱਲਦਿਆਂ ਵਾਰਡ 41 ਹਲਕਾ ਆਤਮ ਨਗਰ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਕੈਂਪ ਗੁਰਦੁਆਰਾ ਅਕਾਲ ਸਾਹਿਬ ਵਿਖੇ ਲਗਾਇਆ ਗਿਆ ਜਿਸ ਦਾ ਲਾਭ ਸੈਂਕੜੇ ਲਾਭਪਾਤਰੀਆਂ ਨੇ ਲਿਆ | ਇਸ ਕੈਂਪ ਵਿਚ ਵਿਸ਼ੇਸ਼ ਤੌਰ ...
ਲੁਧਿਆਣਾ, 12 ਮਈ (ਜੁਗਿੰਦਰ ਸਿੰਘ ਅਰੋੜਾ)- ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਇਕ ਮਹੱਤਵਪੂਰਨ ਬੈਠਕ ਹੋਈ, ਜਿਸ ਵਿਚ ਵੱਖ-ਵੱਖ ਮੁਦਿਆਂ ਉਪਰ ਵਿਚਾਰ ਵਟਾਂਦਰਾਂ ਕੀਤਾ ਗਿਆ | ਇਸ ਬੈਠਕ ਵਿਚ ਵੱਡੀ ਗਿਣਤੀ ਵਿਚ ਕਪੜਾ ਕਾਰੋਬਾਰੀ ਅਤੇ ਹੋਰ ਕਾਰੋਬਾਰੀ ਵੀ ...
ਲੁਧਿਆਣਾ, 12 ਮਈ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਮੁੱਖ ਚੌਕਾਂ ਵਿਚ ਲਗਾਏ ਸ਼ਹੀਦਾਂ ਅਤੇ ਮਹਾਨ ਵਿਅਕਤੀਆਂ ਦੇ ਬੁੱਤ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਸਮਾਰਟ ਸਿਟੀ ਯੋਜਨਾ ਤਹਿਤ 88 ਲੱਖ ਰੁਪਏ ਦੀ ਲਾਗਤ ਨਾਲ ਖੂਬਸੂਰਤ ਬਣਾਇਆ ਜਾਵੇਗਾ ਅਤੇ ਸਾਂਭ ਸੰਭਾਲ ਲਈ 5 ਸਾਲ ...
ਲੁਧਿਆਣਾ, 12 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਜੂਆ ਖੇਡਦੇ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਜ਼ਾਰਾਂ ਰੁਪਏ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ...
ਮੁਕੰਦਪੁਰ, 12 ਮਈ (ਦੇਸ ਰਾਜ ਬੰਗਾ)-ਮੁੱਢਲਾ ਸਿਹਤ ਕੇਂਦਰ ਮੁਕੰਦਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰ ਸਿੰਘ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਐਸ. ਐਮ. ਓ. ਨੇ ਨਰਸਿੰਗ ਸਟਾਫ਼ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਿਆਂ ਕਿਹਾ ...
ਦਸੂਹਾ, 12 ਮਈ (ਭੁੱਲਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਇਕ-ਇਕ ਦਾਣੇ ਦੀ ਖ਼ਰੀਦ ਕੀਤੀ ਗਈ ਹੈ | ਇਸ ਸਬੰਧੀ ਵਿਧਾਇਕ ਸ੍ਰੀ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ...
ਸੜੋਆ, 12 ਮਈ (ਨਾਨੋਵਾਲੀਆ)- ਜਗਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਦੀ ਅਗਵਾਈ 'ਚ ਗਠਨ ਕੀਤੀ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਬਲਾਕ ਸੜੋਆ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਚੱਲ ਰਹੀਆਂ ਆਨ ਲਾਈਨ ਕਲਾਸਾਂ ਦਾ ਨਿਰੀਖਣ ਕੀਤਾ ਗਿਆ | ਨਿਰੀਖਣ ਦੌਰਾਨ ਪਾਇਆ ਗਿਆ ਕਿ ...
ਹੁਸ਼ਿਆਰਪੁਰ, 12 ਮਈ (ਨਰਿੰਦਰ ਸਿੰਘ ਬੱਡਲਾ)-ਸੂਬੇ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਜਿੱਥੇ ਸਰਕਾਰ ਵਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉੱਥੇ ਇਸ ਦੇ ਬਾਵਜੂਦ ਲੋਕ ਜਾਂ ਤਾਂ ਜਾਣਬੁੱਝ ਕੇ ਅਣਜਾਣ ਬਣੇ ਹੋਏ ਹਨ, ਜਾਂ ਉਨ੍ਹਾਂ ਨੂੰ ਇਸ ...
ਮਾਹਿਲਪੁਰ 11 ਮਈ (ਦੀਪਕ ਅਗਨੀਹੋਤਰੀ)- ਪਿਛਲੇ ਲੰਬੇ ਸਮੇਂ ਤੋਂ ਮਾਹਿਲਪੁਰ ਅਤੇ ਚੱਬੇਵਾਲ ਥਾਣੇ ਅਧੀਨ ਪੈਂਦੇ ਪਿੰਡਾਂ ਵਿਚ ਟਰਾਂਸਫ਼ਾਰਮਰ ਚੋਰ ਗਿਰੋਹ ਨੇ ਕਿਸਾਨਾਂ ਦਾ ਸਾਹ ਸੂਤ ਰੱਖੇ ਹਨ | ਚਾਰ ਦਰਜਨ ਦੇ ਕਰੀਬ ਕਿਸਾਨ ਤਾਂ ਪਹਿਲਾਂ ਹੀ ਇਸ ਗਿਰੋਹ ਦਾ ਸ਼ਿਕਾਰ ਹੋ ...
ਹਰਿਆਣਾ, 12 ਮਈ (ਹਰਮੇਲ ਸਿੰਘ ਖੱਖ)-ਐਨ.ਐਚ.ਐਮ ਦੇ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਦੀ ਟਰਮੀਨੇਸ਼ਨ ਦੀ ਧਮਕੀ ਦੇ ਬਾਵਜੂਦ ਵੀ ਸੂਬਾ ਕਮੇਟੀ ਦੇ ਸੱਦੇ 'ਤੇ ਹੜਤਾਲ ਜਾਰੀ ਹੈ | ਪੀ.ਐਚ.ਸੀ ਭੂੰਗਾ ਵਿਖੇ ਦਿੱਤੇ ਗਏ ਧਰਨੇ ਦੌਰਾਨ ਹੀ ਵਿਧਾਇਕ ਪਵਨ ਆਦੀਆ ਹਲਕਾ ਸ਼ਾਮਚੁਰਾਸੀ ...
ਲੁਧਿਆਣਾ, 12 ਮਈ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਸ਼ਾਮ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸਾਰੇ ਅਧਿਕਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗ ...
ਨਵੀਂ ਦਿੱਲੀ, 12 ਮਈ (ਪੀ.ਟੀ.ਆਈ.)-ਗੰਗਾ ਤੇ ਯਮੁਨਾ 'ਚੋਂ ਸ਼ੱਕੀ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਕੱਢੇ ਜਾਣ ਤੋਂ ਬਾਅਦ ਮਾਹਿਰਾਂ ਨੇ ਕਿਹਾ ਕਿ ਪਾਣੀ ਜ਼ਰੀਏ ਕੋਰੋਨਾ ਵਾਇਰਸ ਦਾ ਫੈਲਾਅ ਚਿੰਤਾ ਵਾਲੀ ਗੱਲ ਨਹੀਂ ਹੈ | ਆਈ.ਆਈ.ਟੀ.-ਕਾਨਪੁਰ ਦੇ ਪ੍ਰੋਫੈਸਰ ਸਤੀਸ਼ ਤਾਰੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX