• ਦੂਸਰੀ ਡੋਜ਼ ਲਈ 45 ਦਿਨ ਦਾ ਸਮਾਂ ਕਰਕੇ ਡੰਗ ਟਪਾਉਣ ਲੱਗੀ ਸਰਕਾਰ • ਹਸਪਤਾਲਾਂ 'ਚੋਂ ਖੱਜਲ ਖੁਆਰ ਹੋ ਕੇ ਮੁੜਨ ਲੱਗੇ ਲੋਕ
ਮੋਗਾ, 12 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਜਿੱਥੇ ਸਮੁੱਚੇ ਵਿਸ਼ਵ ਨੂੰ ਕੋਰੋਨਾ ਦੀ ਦੂਸਰੀ ਲਹਿਰ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਉੱਥੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਤੇ ਪੰਜਾਬ ਕੋਰੋਨਾ ਦੇ ਮਾਮਲੇ ਵਿਚ ਖ਼ਤਰਨਾਕ ਰੈੱਡ ਜੋਨ ਵਿਚ ਰੱਖਿਆ ਗਿਆ ਹੈ | ਪੰਜਾਬ ਵਿਚ ਜਿੱਥੇ ਹਜ਼ਾਰਾਂ ਦੀ ਤਾਦਾਦ ਵਿਚ ਹਰ ਰੋਜ਼ ਕੋਰੋਨਾ ਪੀੜਤ ਮਰੀਜ਼ ਲਗਾਤਾਰ ਆ ਰਹੇ ਹਨ ਉੱਥੇ ਸੈਂਕੜੇ ਜਾਨਾਂ ਵੀ ਜਾ ਰਹੀਆਂ ਹਨ | ਭਾਵੇ ਕਿ ਕੇਂਦਰ ਸਰਕਾਰ ਵਲੋਂ ਇਸ ਬਿਮਾਰੀ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਦੋ ਤਰ੍ਹਾਂ ਦੇ ਟੀਕੇ ਕੋਵੀਸ਼ੀਲਡ ਤੇ ਕੋਵੈਕਸੀਨ ਦੇ ਟੀਕੇ ਸੂਬਾ ਸਰਕਾਰਾਂ ਨੂੰ ਮੁਹੱਈਆ ਕਰਵਾਏ ਹਨ ਤੇ ਇਹ ਟੀਕੇ ਲਵਾਉਣ ਲਈ ਭਾਵੇ ਪਹਿਲੇ ਦੌਰ ਵਿਚ ਫ਼ਰੰਟ ਲਾਈਨ 'ਤੇ ਲੜਨ ਵਾਲੇ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਪੁਲਿਸ ਮੁਲਾਜ਼ਮਾਂ ਨੂੰ ਪਹਿਲੀ ਡੋਜ਼ ਲਗਾਈ ਗਈ ਸੀ ਅਤੇ ਉਸ ਤੋਂ ਬਾਅਦ 45 ਸਾਲ ਦੇ ਉੱਪਰ ਦੇ ਵਿਅਕਤੀਆਂ ਨੂੰ ਇਹ ਟੀਕੇ ਜ਼ਰੂਰੀ ਕਰ ਦਿੱਤੇ ਗਏ ਸਨ | ਜੇਕਰ ਕੋਰੋਨਾ ਵੈਕਸੀਨ ਦੇ ਪਹਿਲੇ ਦੌਰ ਦੀ ਗੱਲ ਕੀਤੀ ਜਾਵੇ ਕਿ ਲੱਗਦਾ ਸੀ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਇਸ ਕੋਰੋਨਾ ਰੋਕੂ ਟੀਕੇ ਨਾਲ ਕਵਰ ਕਰ ਲਵੇਗੀ, ਪਰ ਹੁਣ ਕੋਰੋਨਾ ਟੀਕਾ ਲਾਉਣ ਦੀ ਰਫ਼ਤਾਰ ਅੱਧ ਵਿਚਕਾਰੇ ਡਾਵਾਂਡੋਲ ਹੋਣ ਲੱਗੀ ਹੈ ਅਤੇ ਦੂਸਰੀ ਟੀਕੇ ਦੀ ਡੋਜ਼ ਲਗਾਉਣ ਲਈ 45 ਦਿਨ ਦਾ ਸਮਾਂ ਕਰ ਦਿੱਤਾ ਗਿਆ ਹੈ ਜਿੱਥੋਂ ਇਹ ਸਾਬਤ ਹੋ ਰਿਹਾ ਹੈ ਪੰਜਾਬ ਸਰਕਾਰ ਡੰਗ ਟਪਾਉਣ ਵਾਲੀ ਗੱਲ ਕਰ ਰਹੀ ਹੈ | ਪੰਜਾਬ ਦੇ ਸਾਰੇ ਸਿਵਲ ਹਸਪਤਾਲਾਂ ਅਤੇ ਸਬੰਧਿਤ ਪੀ. ਐੱਚ. ਸੀ. (ਛੋਟੇ ਸਰਕਾਰੀ ਹਸਪਤਾਲਾਂ) ਕੋਰੋਨਾ ਟੀਕਿਆਂ ਦੀ ਸਥਿਤੀ ਵੀ ਪੂਰੀ ਡਾਵਾਂਡੋਲ ਹੋ ਕੇ ਰਹਿ ਗਈ ਹੈ | ਦੂਸਰੇ ਪਾਸੇ ਪੰਜਾਬ ਸਰਕਾਰ ਬੀਤੇ ਦਿਨੀਂ ਇਹ ਹੁਕਮ ਜਾਰੀ ਕੀਤਾ ਸੀ ਕਿ ਕਿਰਤ ਵਿਭਾਗ ਅੰਦਰ ਆਉਂਦੇ ਰਜਿਸਟਰਡ ਮਜ਼ਦੂਰਾਂ ਨੂੰ 18 ਤੋਂ 44 ਸਾਲ ਵਿਚਕਾਰ ਇਹ ਟੀਕੇ ਪਹਿਲ ਦੇ ਆਧਾਰ 'ਤੇ ਲਾਉਣੇ ਸ਼ੁਰੂ ਕੀਤੇ ਸਨ, ਪਰ ਕੋਰੋਨਾ ਵੈਕਸੀਨ ਨਾ ਹੋਣ ਕਰਕੇ ਇਹ ਮੁਹਿੰਮ ਵੀ ਠੁੱਸ ਹੁੰਦੀ ਜਾਪ ਰਹੀ ਹੈ |
ਮੋਗਾ, 12 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜ਼ਰੂਰੀ ਟੀਕਾਕਰਨ ਹਰੇਕ ਵਿਅਕਤੀ ਦਾ ਕੀਤਾ ਜਾਵੇਗਾ | ਇਸ ਲਈ ਲੋਕਾਂ ਨੂੰ ਘਬਰਾਉਣ ਦੀ ...
ਦੋਦਾ, 12 ਮਈ (ਰਵੀਪਾਲ)-ਹਲਕਾ ਗਿੱੜਬਾਹਾ ਦੇ ਪਿੰਡ ਮੱਲਣ ਦਾ ਕਿਸਾਨ ਮਲਕੀਤ ਸਿੰਘ ਉਰਫ਼ ਜੰਗ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹਾ ਦਾ ਸਰਗਰਮ ਮੈਂਬਰ ਜਿਸਦੀ ਹਾਲਤ ਵਿਗੜ ਜਾਣ ਕਰਕੇ ਹਸਪਤਾਲ 'ਚ ਮੌਤ ਹੋ ਗਈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹਾ ਦੇ ...
ਮੋਗਾ, 12 ਮਈ (ਗੁਰਤੇਜ ਸਿੰਘ)-ਸੰਸਾਰ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਹਜ਼ਾਰਾਂ ਬੇਸ਼ਕੀਮਤੀ ਜਾਨਾਂ ਲੈ ਲਈਆਂ, ਉੱਥੇ ਪੰਜਾਬ ਦੇ ਨਾਲ-ਨਾਲ ਮੋਗਾ 'ਚ ਵੀ ਪਿਛਲੇ ਸਮੇਂ ਤੋਂ ...
ਨਿਹਾਲ ਸਿੰਘ ਵਾਲਾ, 12 ਮਈ (ਪਲਵਿੰਦਰ ਸਿੰਘ ਟਿਵਾਣਾ)-ਸ਼ਰਾਬ ਦੇ ਠੇਕੇ ਦੇ ਕਰਿੰਦੇ ਵਲੋਂ ਨਸ਼ੇ ਵਿਚ ਧੁੱਤ ਹੋ ਕੇ ਇਕ ਘਰ ਵਿਚ ਦਾਖ਼ਲ ਹੋ ਕੇ ਭੰਨਤੋੜ ਕਰਨ, ਘਰ ਦੀ ਲਾਈਟ ਕੱਟਣ ਨੂੰ ਲੈ ਕੇ ਪਿੰਡ ਰਾਮਾ ਵਿਖੇ ਲੋਕਾਂ ਨੇ ਸ਼ਰਾਬੀ ਕਰਿੰਦੇ ਨੂੰ ਫੜ ਕੇ ਪੁਲਿਸ ਦੇ ਹਵਾਲੇ ...
ਮੋਗਾ, 12 ਮਈ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਧਰਮਕੋਟ (ਮੋਗਾ) ਦੀ ਮੀਟਿੰਗ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ, ਜਿਸ ਵਿਚ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਵਿਸ਼ੇਸ਼ ਤੌਰ 'ਤੇ ...
ਸਮਾਧ ਭਾਈ, 12 ਮਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਖਾਈ ਵਿਖੇ ਇਕ ਨੌਜਵਾਨ ਲੜਕੇ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਜੱਗੀ (20 ਸਾਲ) ਪੁੱਤਰ ਗੁਰਚਰਨ ਸਿੰਘ ਵਾਸੀ ਖਾਈ ਬੀਤੀ ਸ਼ਾਮ ਆਪਣੇ ਖੇਤ ਕਿਸੇ ...
ਮੋਗਾ, 12 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਸ ਪ੍ਰਸ਼ਾਂਤ ਕਿਸ਼ੋਰ ਨੇ ਝੂਠ ਦੇ ਕਿਲੇ ਉਸਾਰ ਕੇ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਬੇਵਕੂਫ਼ ਬਣਾ ਕੇ ਕਾਂਗਰਸ ਪਾਰਟੀ ਨੂੰ ਸੂਬੇ ਦੀ ਸੱਤਾ 'ਤੇ ਕਾਬਜ਼ ਕਰਵਾਇਆ ਸੀ, ਉਹ ...
ਨਿਹਾਲ ਸਿੰਘ ਵਾਲਾ, 12 ਮਈ (ਪਲਵਿੰਦਰ ਸਿੰਘ ਟਿਵਾਣਾ)-ਮੋਗਾ ਜ਼ਿਲ੍ਹੇ ਦੇ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦੇ ਇਕ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ 21 ਸਾਲਾ ਨੌਜਵਾਨ ਸੰਦੀਪ ਸਿੰਘ ਉਰਫ਼ ...
ਨਿਹਾਲ ਸਿੰਘ ਵਾਲਾ, 12 ਮਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਦੇ ਸਮੂਹ ਮਿਊਾਸੀਪਲ ਕਾਮੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਵਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ...
ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਵਿਧਾਇਕ ਡਾ. ਹਰਜੋਤ ਕਮਲ ਨੇ ਅੱਜ ਵਾਰਡ ਨੰਬਰ-49 ਪਿੰਡ ਦੁੱਨੇਕੇ ਵਿਖੇ ਪੌਣੇ 2 ਕਰੋੜ ਰੁਪਏ ਦੀ ਰਾਸ਼ੀ ਨਾਲ ਨਵੇਂ ਬਣਨ ਵਾਲੇ 'ਫਨ ਪਾਰਕ' ਦਾ ਨੀਂਹ ਪੱਥਰ ਰੱਖਦਿਆਂ ਉਸਾਰੀ ਕਾਰਜ ਆਰੰਭ ਕਰਵਾਏ | ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ...
ਮੋਗਾ, 12 ਮਈ (ਸ. ਰ.)-ਭਾਰਤੀ ਖ਼ੁਰਾਕ ਨਿਗਮ ਦੇ ਮੈਨੇਜਰ (ਮੂਵਮੈਂਟ) ਸ੍ਰੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਝੋਨੇ ਦੀ ਲਿਫ਼ਟਿੰਗ ਲਈ ਭਾਰਤੀ ਖ਼ੁਰਾਕ ਨਿਗਮ (ਐਫ.ਸੀ.ਆਈ.) ਵਲੋਂ ਮਿਤੀ 13 ਮਈ ਨੂੰ ਇੱਕ ਸਪੈਸ਼ਲ ਲਗਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸਪੈਸ਼ਲ ਲਈ ਗਾਂਧੀ ...
ਪੰਜਗਰਾੲੀਂ ਕਲਾਂ, 12 ਮਈ (ਸੁਖਮੰਦਰ ਸਿੰਘ ਬਰਾੜ)-ਨੇੜਲੇ ਪਿੰਡ ਬੱਗੇਆਣਾ ਦੇ ਸਾਬਕਾ ਸਰਪੰਚ ਜਬਰ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਵਲੋਂ ਆਪਣੇ ਘਰ ਦੇ ਕਮਰੇ ਅੰਦਰ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ...
ਕਿਸ਼ਨਪੁਰਾ ਕਲਾਂ, 12 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜੇ ਜਾ ਰਹੇ ਕਿਸਾਨੀ ਸੰਘਰਸ਼ ਲਈ ਅੱਜ ਬਲਾਕ ਪ੍ਰਧਾਨ ਗੁਰਦੇਵ ਸਿੰਘ ਜ਼ੈਲਦਾਰ ਤੇ ਜਨਰਲ ਸਕੱਤਰ ਲਖਵੀਰ ਸਿੰਘ ਔਲਖ ਦੀ ਅਗਵਾਈ ...
ਮੋਗਾ, 12 ਮਈ (ਜਸਪਾਲ ਸਿੰਘ ਬੱਬੀ)-ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਚਮਕੌਰ ਸਿੰਘ ਡਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨਣ ਕਾਰਨ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ...
ਕੋਟ ਈਸੇ ਖਾਂ, 12 ਮਈ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਦੇ ਸ਼ਹਿਰਾਂ ਪਿੰਡਾਂ ਅਤੇ ਕਸਬਿਆਂ ਵਿਚ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰ, ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਜੋ ਲਾਕਡਾਊਨ, ਦੁਕਾਨਾਂ ਨਿਰਧਾਰਿਤ ...
ਅਜੀਤਵਾਲ, 12 ਮਈ (ਸ਼ਮਸ਼ੇਰ ਸਿੰਘ ਗ਼ਾਲਿਬ)-ਸਿਵਲ ਹਸਪਤਾਲ ਢੁੱਡੀਕੇ ਵਿਖੇ ਸਮੂਹ ਨਰਸਿੰਗ ਸਟਾਫ਼ ਨੇ ਕੇਕ ਕੱਟ ਕੇ ਨਰਸਿੰਗ ਦਿਵਸ ਮਨਾਇਆ ਤੇ ਕੋਰੋਨਾ ਵਾਈਰਸ ਨਾਲ ਜਾਨਾਂ ਗੁਆ ਚੁੱਕੇ ਨਰਸਿੰਗ ਸਟਾਫ਼ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ | ਡਾ. ਨੀਲਮ ...
ਮੋਗਾ, 12 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਮੋਗਾ ਵਿਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ | ਇਸ ਦਿਨ ਅੱਜ ਦੇ ਨਰਸਿੰਗ ਕਿੱਤੇ ਦੇ ਜਨਮ ਦਾਤਾ ਤੇ ਕੁਰਬਾਨੀ ਦੀ ਕੁੰਜੀ ਫੋਲਰੈਂਸ ਨਾਈਟੰਗੈਲ ਦਾ ਜਨਮ ਦਿਨ ਮਨਾਇਆ ...
ਧਰਮਕੋਟ, 12 ਮਈ (ਪਰਮਜੀਤ ਸਿੰਘ)-ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਐੱਸ. ਐੱਫ. ਸੀ. ਇੰਸਟੀਚਿਊਟ ਜਲਾਲਾਬਾਦ ਪੂਰਬੀ ਮੋਗਾ ਰੋਡ ਧਰਮਕੋਟ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ, ਜਿਸ ਵਿਚ ਸੰਸਥਾ ਦੇ ਸਮੂਹ ਮੈਨੇਜਮੈਂਟ ਕਮੇਟੀ ਮੈਂਬਰ ਉਚੇਚੇ ਤੌਰ 'ਤੇ ...
ਮੋਗਾ, 12 ਮਈ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਧੀਨ ਚੱਲ ਰਹੀ ਸੰਸਥਾ ਮਾਤਾ ਦਮੋਦਰੀ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਮੋਗਾ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵ ...
ਮੋਗਾ, 12 ਮਈ (ਜਸਪਾਲ ਸਿੰਘ ਬੱਬੀ/ਸੁਰਿੰਦਰਪਾਲ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਦੱਤ ਰੋਡ ਮੋਗਾ ਵਿਖੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਪਿਛਲੇ 64 ਸਾਲਾਂ ਤੋਂ ਵਕਾਲਤ ਦੇ ਖੇਤਰ ਵਿਚ ਵੱਡਾ ਨਾਂਅ ਤੇ ਸਿਵਲ ਕੇਸਾਂ ਦੇ ਮਾਹਿਰ, ਬਜ਼ਮ-ਏ-ਅਦਬ ਦੇ ਪ੍ਰਧਾਨ ਸੀਨੀਅਰ ...
ਮੋਗਾ, 12 ਮਈ (ਗੁਰਤੇਜ ਸਿੰਘ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵਲੋਂ ਲਗਾਏ ਲਾਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ 'ਚ ਪੁਲਿਸ ਵਲੋਂ ਚਾਰ ਰੇਹੜੀਆਂ ਵਾਲਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਕੋਟ ਈਸੇ ਖਾਂ ਦੇ ਸਹਾਇਕ ...
ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦਾ ਇਕ ਸਾਂਝਾ ਵਫ਼ਦ ਸੁਸ਼ੀਲ ਨਾਥ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ: ਸਿੱ:) ਮੋਗਾ ਤੇ ਵਰਿੰਦਰਪਾਲ ਸਿੰਘ ਜ਼ਿਲ੍ਹਾ ...
ਨਿਹਾਲ ਸਿੰਘ ਵਾਲਾ, 12 ਮਈ (ਸੁਖਦੇਵ ਸਿੰਘ ਖ਼ਾਲਸਾ)-ਸੰਤ ਦਰਬਾਰਾ ਸਿੰਘ ਸਕੂਲ ਆਫ਼ ਨਰਸਿੰਗ ਲੋਪੋ (ਮੋਗਾ) ਵਿਖੇ ਪਿ੍ੰਸੀਪਲ ਪਰਮਜੀਤ ਕੌਰ ਦੀ ਅਗਵਾਈ 'ਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਨਰਸਿੰਗ ਦਿਵਸ 'ਤੇ ਸਬੰਧਿਤ ...
ਕੋਟ ਈਸੇ ਖਾਂ, 12 ਮਈ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਸਾਰੇ ਸਰਕਲਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰੀਬ ਚਾਰ ਸੌ ਕੁਇੰਟਲ ਕਣਕ ਇਕੱਤਰ ਕਰ ਕੇ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ...
ਠੱਠੀ ਭਾਈ, 12 ਮਈ (ਜਗਰੂਪ ਸਿੰਘ ਮਠਾੜੂ)-ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਪਿੰਡਾਂ ਵਿਚ ਚੱਲ ਰਹੀਆਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੇ ਸੁਸਾਇਟੀਆਂ ਪਿੰਡਾਂ ਦੇ ਘੱਟ ਜ਼ਮੀਨ ਵਾਲੇ ਛੋਟੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ, ਜਿੱਥੋਂ ਉਨ੍ਹਾਂ ਨੂੰ ...
ਕਿਸ਼ਨਪੁਰਾ ਕਲਾਂ, 12 ਮਈ (ਅਮੋਲਕ ਸਿੰਘ ਕਲਸੀ)-ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਸਰਹਿੰਦ ਫਤਹਿ ਦਿਵਸ ਦਾ ਇਤਿਹਾਸਕ ਦਿਹਾੜਾ ਮਨਾਇਆ ਗਿਆ | ਇਸ ਸਮੇਂ ਕੋਵਿਡ19 ਨੂੰ ਧਿਆਨ ਵਿਚ ਰੱਖਦੇ ਹੋਏ ਮੈਨੇਜਮੈਂਟ, ਪਿ੍ੰਸੀਪਲ ਮੈਡਮ ਅਨੀਤਾ ਕਾਲੜਾ ...
ਮੋਗਾ, 12 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਸ਼ਹਿਰੀ ਵਿੰਗ ਮੋਗਾ ਦੀ ਚੋਣ ਸਿਵਲ ਹਸਪਤਾਲ ਮੋਗਾ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੋਗਾ ਸ਼ਹਿਰ ਅੰਦਰ ਕੰਮ ...
ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਮੋਗਾ ਦੀ ਮੰਨੀ-ਪ੍ਰਮੰਨੀ ਸੰਸਥਾ ਐਂਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਢਿੱਲੋਂ ਕਲੀਨਿਕ ਦੇ ਬਿਲਕੁਲ ਨਾਲ ਸਥਿਤ ਹੈ ਬਹੁਤ ਸਾਰੇ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਪੜ੍ਹਨ ਦੇ ਸੁਪਨਿਆਂ ਨੂੰ ਸਾਕਾਰ ਕਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX