ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ)-ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਜ਼ਿਲੇ੍ਹ 'ਚ ਮੈਡੀਕਲ ਸੇਵਾਵਾਂ ਨੂੰ ਛੱਡ ਬਾਕੀ ਸਾਰੀਆਂ ਦੁਕਾਨਾਂ ਦੁਪਹਿਰ 12 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਹਨ | ਪਿਛਲੇ ਕਈ ਦਿਨਾਂ ਤੋਂ ਇਹ ਛੋਟ ਬਾਅਦ ਦੁਪਹਿਰ 2 ਵਜੇ ਤੱਕ ਸੀ | ਜ਼ਿਕਰਯੋਗ ਹੈ ਕਿ ਭਾਵੇਂ ਲੋਕਾਂ 'ਚ ਕੋਰੋਨਾ ਪ੍ਰਤੀ ਡਰ ਪਾਇਆ ਜਾ ਰਿਹਾ ਹੈ ਤੇ ਉਹ ਸਾਵਧਾਨੀਆਂ ਵੀ ਵਰਤਣ ਲੱਗੇ ਹਨ ਪਰ ਮਿੰਨੀ ਲਾਕਡਾਊਨ ਦੇ ਚੱਲਦਿਆਂ ਬਾਜ਼ਾਰ ਖੋਲ੍ਹਣ ਸਮੇਂ ਲੋਕ ਏਨੀ ਭੀੜ ਇਕੱਠੀ ਕਰ ਲੈਂਦੇ ਹਨ, ਜਿਸ ਨਾਲ ਸਾਰੇ ਨਿਯਮਾਂ ਦੀਆਂ ਧੱਜੀਆਂ ਉੱਡ ਜਾਂਦੀਆਂ ਹਨ | ਇਸੇ ਸਦਕਾ ਸੁਰੇਂਦਰ ਲਾਂਬਾ ਐਸ. ਐਸ. ਪੀ. ਮਾਨਸਾ ਦੇ ਨਿਰਦੇਸ਼ਾਂ 'ਤੇ ਸਬ ਡਵੀਜ਼ਨ ਪੱਧਰ 'ਤੇ ਪੁਲਿਸ ਪਾਰਟੀਆਂ ਦੀਆਂ ਜਾਗਰੂਕ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ, ਜੋ ਲੋਕਾਂ ਨੂੰ ਕੋਰੋਨਾ ਜਾਂਚ ਕਰਵਾਉਣ ਅਤੇ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ | ਇਸੇ ਦੌਰਾਨ ਪੁਲਿਸ ਨੇ ਸਖ਼ਤੀ ਵੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ | ਅੱਜ ਮਾਨਸਾ ਸਮੇਤ ਹੋਰ ਸ਼ਹਿਰਾਂ, ਕਸਬਿਆਂ 'ਚ ਪੁਲਿਸ ਟੀਮਾਂ ਦੀ ਸਖ਼ਤੀ ਉਪਰੰਤ ਇਹ ਵੇਖਿਆ ਗਿਆ ਕਿ ਦੁਕਾਨਾਂ ਲਗਭਗ ਬੰਦ ਸਨ ਤੇ ਬਾਜ਼ਾਰਾਂ 'ਚ ਸੁੰਨਸਾਨ ਸੀ | ਸ਼ਹਿਰੀ ਲੋਕ ਘਰਾਂ 'ਚ ਹੀ ਬੈਠਣ ਨੂੰ ਤਰਜ਼ੀਹ ਦੇਣ ਲੱਗੇ ਹਨ ਪਰ ਸਵੇਰੇ, ਸ਼ਾਮ ਸੈਰ ਦੇ ਬਹਾਨੇ ਉਹ ਇਕੱਠੇ ਵੀ ਹੋ ਜਾਂਦੇ ਹਨ | ਇਨ੍ਹਾਂ ਇਕੱਠਾਂ ਨੂੰ ਵੀ ਰੋਕਣਾ ਸਮੇਂ ਦੀ ਲੋੜ ਹੈ ਕਿਉਂਕਿ ਕੁਝ ਵਿਅਕਤੀ ਮਾਸਕ ਆਦਿ ਵੀ ਨਹੀਂ ਪਹਿਨਦੇ | ਸਰੀਰਕ ਦੂਰੀ ਤਾਂ ਉਨ੍ਹਾਂ ਲਈ ਦੂਰ ਦੀ ਗੱਲ ਹੈ | ਸੁਹਿਰਦ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਹੋਰ ਸਖ਼ਤੀ ਵਰਤੀ ਜਾਵੇ |
ਨਵੇਂ ਹੁਕਮਾਂ 'ਤੇ ਬਾਜ਼ਾਰ ਦੁਪਹਿਰ 12 ਵਜੇ ਹੋਏ ਬੰਦ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਕੋਵਿਡ 19 ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਦਿੱਤੇ ਹੁਕਮ ਤਹਿਤ ਸਥਾਨਕ ਸ਼ਹਿਰ ਦੇ ਬਾਜ਼ਾਰ ਦੁਪਹਿਰ 12 ਵਜੇ ਬੰਦ ਹੋ ਗਏ | ਪੁਲਿਸ ਵਲੋਂ ਦੁਪਹਿਰ 12 ਵਜੇ ਬਾਜ਼ਾਰ ਬੰਦ ਕਰਨ ਸਬੰਧੀ ਅਨਾਊਾਸਮੈਂਟ ਕਰ ਦਿੱਤੀ ਗਈ, ਜਿਸ ਦੇ ਚੱਲਦਿਆਂ ਜਲਦ ਜਲਦ ਦੁਕਾਨਾਂ ਬੰਦ ਹੋ ਗਈਆਂ ਜਦੋਂ ਕਿ ਸਿਰਫ਼ ਮੈਡੀਕਲ ਹਾਲ ਹੀ ਖੁੱਲੇ੍ਹ ਰਹੇ | ਦੁਪਹਿਰ 12 ਵਜੇ ਬੰਦ ਹੋਣ ਦੀ ਜਾਣਕਾਰੀ ਮਿਲਣ 'ਤੇ ਸਵੇਰ ਤੋਂ ਹੀ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਲਈ ਵੱਡੀ ਭੀੜ ਜੁੱਟ ਗਈ, ਜਿਸ ਨਾਲ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡ ਗਈਆਂ |
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ
ਸਥਾਨਕ ਕਸਬੇ 'ਚ ਵੀ ਅੱਜ ਦੁਕਾਨਾਂ ਦੁਪਹਿਰ 12 ਵਜੇ ਬੰਦ ਕਰ ਦਿੱਤੀਆਂ | ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਨਵੇਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵਚਨਬੱਧ ਹੈ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੇ ਫੈਲਾਅ ਨੂੰ ਘਟਾਉਣ ਲਈ ਨਿਯਮਾਂ ਦੀ ਪਾਲਣਾ ਕਰਨ |
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਹਾਇਕ ਡਾਇਰੈਕਟਰ ਬਾਗਬਾਨੀ ਬਠਿੰਡਾ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਲਗਾਈਆਂ ਪਾਬੰਦੀਆਂ ਦੌਰਾਨ ਕਿਸਾਨਾਂ ਨੂੰ ਆਪਣੇ ਫ਼ਲਾਂ ਅਤੇ ਸਬਜ਼ੀਆਂ ਦੇ ਮੰਡੀਕਰਨ 'ਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਸ ...
ਬਠਿੰਡਾ, 12 ਮਈ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਸ੍ਰੀ ਸਿਆਮ ਢਾਬਾ ਵਾਲੇ ਮਾਲਕ ਰਤਨ ਸਿੰਗਲਾ ਵਲੋਂ ਆਪਣੀ ਫੇਸਬੁੱਕ ਆਈ.ਡੀ. ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਿੱਖ ਸ਼ਾਨ ਪ੍ਰਤੀ ਗਲਤ ਸ਼ਬਦ ਇਸਤੇਮਾਲ ਕਰਨ ਦੇ ਖ਼ਿਲਾਫ਼ ਲਿਖਣ ਕਾਰਨ ਵੀਡਿਓ ਕਾਫੀ ...
ਬਠਿੰਡਾ, 12 ਮਈ (ਅਵਤਾਰ ਸਿੰਘ)-ਕਿਸਾਨ ਅੰਦੋਲਨ ਨੂੰ ਮੁੜ ਮਜ਼ਬੂਤ ਕਰਨ ਲਈ ਕਿਸਾਨ ਫ਼ਸਲਾਂ ਸਾਂਭ ਮੁੜ ਦਿੱਲੀ ਬਾਰਡਰਾਂ ਵੱਲ ਕੂਚ ਕਰਨ ਲੱਗੇ ਹਨ | ਅੱਜ ਬਠਿੰਡਾ ਤੋਂ ਵੱਡੀ ਗਿਣਤੀ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿਚ ਕਿਸਾਨ ਦਿੱਲੀ ਵੱਲ ਰਵਾਨਾ ...
ਬਠਿੰਡਾ, 12 ਮਈ (ਅਵਤਾਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸੰਗਤਾਂ ਦੁਆਰਾ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਿੱਲ੍ਹਾਂ ਮੁਬਾਰਕ ਵਿਖੇ ਸੈਨੀਟਾਈਜ਼ਰ ਕਰਨ ਦੀ ਸੇਵਾ ਕੀਤੀ ਜਾ ਰਹੀ ...
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਿੱਤ ਮੰਤਰੀ ਪੰਜਾਬ ਸ.ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਵਲੋਂ ਬਠਿੰਡਾ ਸ਼ਹਿਰ ਵਾਸੀਆਂ ਨੂੰ ਫਲ ਤੇ ਸਬਜ਼ੀਆਂ ...
ਬਠਿੰਡਾ, 12 ਮਈ (ਅਵਤਾਰ ਸਿੰਘ)-ਜ਼ਿਲੇ੍ਹ ਅੰਦਰ ਕੋਵਿਡ-19 ਤਹਿਤ ਕੁੱਲ 267082 ਸੈਂਪਲਾਂ 'ਚੋਂ 29591 ਪਾਜ਼ੀਟਿਵ ਮਾਮਲਿਆਂ ਦੌਰਾਨ 22081 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ | ਇਸ ਸਮੇਂ ਜ਼ਿਲੇ੍ਹ ਵਿਚ ਕੁੱਲ 6944 ਕੇਸ ਐਕਟਿਵ ਹਨ ਤੇ ਹੁਣ ਤੱਕ ਕੋਰੋਨਾ ...
ਭੁੱਚੋ ਮੰਡੀ, 12 ਮਈ (ਪਰਵਿੰਦਰ ਸਿੰਘ ਜੌੜਾ)-ਭੁੱਚੋ ਪੁਲਿਸ ਨੇ ਪਿੰਡ ਤੁੰਗਵਾਲੀ 'ਚੋਂ 70 ਲੀਟਰ ਲਾਹਣ ਬਰਾਮਦ ਕੀਤੀ ਹੈ | ਸਹਾਇਕ ਥਾਣੇਦਾਰ ਚਮਕੌਰ ਸਿੰਘ ਅਨੁਸਾਰ ਪੁਲਿਸ ਪਾਰਟੀ ਤੁੰਗਵਾਲੀ ਮਾਰਗ 'ਤੇ ਗਸ਼ਤ ਕਰ ਰਹੀ ਸੀ, ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ...
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਿਜਲੀ ਕੁਨੈਕਸ਼ਨ ਲੈਣ ਲਈ ਭਟਕ ਰਹੇ ਇਕ ਖਪਤਕਾਰ ਨੇ ਅਦਾਲਤੀ ਹੁਕਮਾਂ ਦਾ ਅਪਮਾਨ ਕਰਨ ਦੇ ਦੋਸ਼ ਤਹਿਤ ਪੀ.ਐਸ.ਪੀ.ਸੀ.ਐਲ. ਦੇ ਮੈਨੇਜਿੰਗ ਡਾਇਰੈਕਟਰ ਸਮੇਤ ਤਿੰਨ ਅਧਿਕਾਰੀਆਂ ਖ਼ਿਲਾਫ਼ ਕੰਨਟੈਂਪਟ ਪਟੀਸ਼ਨ ਦਾਇਰ ਕੀਤੀ ...
ਬੁਢਲਾਡਾ, 12 ਮਈ (ਸਵਰਨ ਸਿੰਘ ਰਾਹੀ)- ਬੁਢਲਾਡਾ ਸ਼ਹਿਰ 'ਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸ਼ਹਿਰ ਦੇ ਵਾਰਡ ਨੰਬਰ 4 'ਚ ਪੈਂਦੀ ਰੌਇਲ ਸਿਟੀ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕਰਕੇ ਇਸ ਇਲਾਕੇ ਦੇ ਨਾਲ ਲੱਗਦੇ ਇਲਾਕੇ ...
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਹੈ | ਇਸ ਵਾਇਰਸ ਨੇ ਅੱਜ 7 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ | ਮਿ੍ਤਕਾਂ 'ਚ ਸਿਹਤ ਵਿਭਾਗ ਬੁਢਲਾਡਾ ਦੇ 44 ਵਰਿ੍ਹਆਂ ਦੇ ਨੌਜਵਾਨ ਅਤੇ 50 ਤੇ 55 ਵਰਿ੍ਹਆਂ ਦੀਆਂ 2 ...
ਤਲਵੰਡੀ ਸਾਬੋ, 12 ਮਈ (ਰਣਜੀਤ ਸਿੰਘ ਰਾਜੂ)- ਕੋਰੋਨਾ ਦਾ ਰੁਖ ਪਿੰਡਾਂ ਵੱਲ ਹੋਣ ਦੇ ਨਾਲ ਹੀ ਨਿੱਤ ਦਿਨ ਪਿੰਡਾਂ 'ਚ ਕੋਰੋਨਾ ਦੇ ਮਾਮਲੇ ਵਧਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ | ਪਿਛਲੇ 24 ਘੰਟਿਆਂ ਵਿਚ ਇਲਾਕੇ 'ਚ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਇੱਕ ...
ਰਾਮਪੁਰਾ ਫੂਲ , 12 ਮਈ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਪਿੰਡਾਂ ਅੰਦਰ ਸਕਰੀਨਿੰਗ ਅਤੇ ਟੈੱਸਟਿੰਗ ਦਾ ਘੇਰਾ ਵਧਾਉਣ ਦਾ ਦਾਅਵਾ ਜ਼ਮੀਨੀ ਪੱਧਰ 'ਤੇ ਮੇਲ ਨਹੀਂ ਖਾਂਦਾ ਹੈ | ਇਹ ਵੀ ਕਿ ਸਿਹਤ ਵਿਭਾਗ ਵਲੋਂ ਕੀਤੀ ਜਾ ਰਹੀ ਵੈਕਸੀਨੇਸ਼ਨ ਨੂੰ ਵੀ ਹਾਲ ਦੀ ...
ਬਾਲਿਆਂਵਾਲੀ, 12 ਮਈ (ਕੁਲਦੀਪ ਮਤਵਾਲਾ)- ਮਾਡਰਨ ਨਰਸਿੰਗ ਦੀ ਜਨਮਦਾਤਾ 'ਫਲੋਰਇੰਸ ਨਾਈਟਿੰਗਏਲ' ਦੇ ਜਨਮ ਦਿਨ ਮੌਕੇ ਦੁਨੀਆਂ ਭਰ 'ਚ ਇੰਟਰਨੈਸ਼ਨਲ ਨਰਸਿੰਗ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਮੌਕੇ ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਸਮੂਹ ਨਰਸਿੰਗ ਸਟਾਫ਼ ਨੇ ...
ਰਾਮਾਂ ਮੰਡੀ, 12 ਮਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਮਾਰਕੀਟ ਅਧੀਨ ਸਾਰੇ ਖ਼ਰੀਦ ਕੇਂਦਰਾਂ 'ਚ 82978 ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਦਕਿ ਕਣਕ ਦੀ ਖ਼ਰੀਦ ਕਰ ਰਹੀਆਂ ਏਜੰਸੀਆਂ ਵਲੋਂ 81807 ਮੀਟਰਿਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ...
ਮਹਿਰਾਜ, 12 ਮਈ (ਸੁਖਪਾਲ ਮਹਿਰਾਜ)- ਬਲਾਕ ਕੋਆਰਡੀਨੇਟਰ ਮਨਪ੍ਰੀਤ ਸਿੰਘ ਨੇ ਅੱਜ ਪਿੰਡ ਮਹਿਰਾਜ ਵਿਖੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਦਾ ਦੌਰਾ ਕੀਤਾ ਅਤੇ ਸੈਂਟਰਾਂ ਦਾ ਨਿਰੀਖਣ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬੱਚਿਆਂ ਦੇ ਪੋਸ਼ਣ ਅਭਿਆਨ ...
ਗੋਨਿਆਣਾ, 12 ਮਈ (ਲਛਮਣ ਦਾਸ ਗਰਗ)-ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸੂਬਾ ਸਰਕਾਰ ਵਲੋਂ ਸੂਬੇ 'ਚ ਤਾਲਾਬੰਦੀ ਲਗਾਈ ਹੋਈ ਹੈ | ਇਸੇ ਹੀ ਤਰਜ਼ 'ਤੇ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਲੋਂ ਵੀ ਜ਼ਿਲ੍ਹੇ 'ਚ ਤਾਲਾਬੰਦੀ ਲਗਾਈ ਹੋਈ ਹੈ | ਬੀਤੇ ਦਿਨੀਂ ...
ਕੋਟਫੱਤਾ, 12 ਮਈ (ਰਣਜੀਤ ਸਿੰਘ ਬੱੁਟਰ)-ਕੋਟਸ਼ਮੀਰ ਦੀ ਨਵੀਂ ਬਣੀ ਨਗਰ ਪੰਚਾਇਤ ਦੀ ਪਹਿਲੀ ਮੀਟਿੰਗ ਨਗਰ ਪੰਚਾਇਤ ਦੇ ਦਫ਼ਤਰ 'ਚ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਚਾਨਣ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੀਤੀ ਗਈ ਜਿੱਥੇ ਨਗਰ ਦੇ ਵਿਕਾਸ ...
ਭਗਤਾ ਭਾਈਕਾ, 12 ਮਈ (ਸੁਖਪਾਲ ਸਿੰਘ ਸੋਨੀ)- ਅੱਜ ਭਗਤਾ ਭਾਈਕਾ ਦੇ ਬੱਸ ਅੱਡੇ ਕੋਲ ਮੁੱਖ ਬਾਜ਼ਾਰ 'ਚ ਸਮਾਜ ਸੇਵੀਆਂ ਵਲੋਂ ਟ੍ਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਆਮ ਲੋਕਾਂ 'ਚ ਕਰੀਬ ਇਕ ਹਜ਼ਾਰ ਮਾਸਕ ਵੰਡੇ ਗਏ | ਸਿਹਤ ਬਲਾਕ ਭਗਤਾ ਭਾਈਕਾ ਦੇ ਬਲਾਕ ਐਜੂਕੇਟਰ ਸੰਜੀਵ ...
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੌਲੀਥੀਨ ਦੇ ਲਿਫ਼ਾਫ਼ੇ ਜਿੱਥੇ ਵਾਤਾਵਰਨ 'ਚ ਪ੍ਰਦੂਸ਼ਣ ਫੈਲਾਉਂਦੇ ਹਨ, ਉੱਥੇ ਹੀ ਬੇਸਹਾਰਾ ਗਊ ਧੰਨ ਦੇ ਜੀਵਨ ਲਈ ਬੇਹੱਦ ਨੁਕਸਾਨਦੇਹ ਸਾਬਿਤ ਹੋ ਰਹੇ ਹਨ | ਸਰਕਾਰ ਨੇ ਵੀ ਦੁਕਾਨਦਾਰਾਂ ਅਤੇ ਲੋਕਾਂ ਵਲੋਂ ਇਨ੍ਹਾਂ ਦੀ ...
ਮੌੜ ਮੰਡੀ, 12 ਮਈ (ਲਖਵਿੰਦਰ ਸਿੰਘ ਮੌੜ)- ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਜਿੱਥੇ ਜ਼ਰੂਰੀ ਬਣ ਗਿਆ ਹੈ, ਉੱਥੇ ਕਈ ਵਾਰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵੇਲੇ ਕਈ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ | ਇਨ੍ਹਾਂ ...
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਨਵੀਂ ਬਸਤੀ ਗਲੀ ਨੰ: 3 ਨੂੰ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਐਲਾਨਿਆ ਸੀ ਪਰ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਖੇਤਰ 'ਚ ਹੁਣ ਕੋਈ ਵੀ ...
ਸਰਦੂਲਗੜ੍ਹ, 12 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)- ਭਾਖੜਾ ਮੇਨ ਬਰਾਂਚ ਦੇ ਫ਼ਤਿਹਪੁਰ ਹੈੱਡ ਤੋਂ ਨਿਕਲਦੀ ਨਿਊ ਢੁੱਡਾਲ ਨਹਿਰ 'ਚ ਭਗਵਾਨਪੁਰ ਹੀਂਗਣਾ ਵਿਖੇ 50 ਫੁੱਟ ਲੰਬਾ ਪਾੜ ਪੈ ਗਿਆ | ਪਿੰਡ ਵਾਸੀ ਸਾਬਕਾ ਚੇਅਰਮੈਨ ਜਗਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕੁਝ ਦਿਨਾਂ ...
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵਲੋਂ ਕੋਵਿਡ ਮਹਾਂਮਾਰੀ ਨੂੰ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਸਮੂਹ ਗਤੀਵਿਧੀਆਂ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਕਰੋਨਾ ਸੈਂਪਿਲੰਗ ਅਤੇ ਵੈਕਸੀਨੇਸ਼ਨ ਦੀ ਸਮੀਖਿਆ ਵੀ ਕੀਤੀ ...
ਲਹਿਰਾ ਮੁਹੱਬਤ, 12 ਮਈ (ਸੁਖਪਾਲ ਸਿੰਘ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ) ਵਿਖੇ ਆਨਲਾਈਨ ਮਦਰ ਡੇਅ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਤੋਂ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿਚ ਵਿਦਿਆਰਥੀਆਂ ਨੂੰ ਮਦਰ ਡੇ 'ਤੇ ਕਾਰਡ ...
ਮੌੜ ਮੰਡੀ, 11 ਮਈ (ਲਖਵਿੰਦਰ ਸਿੰਘ ਮੌੜ)-ਨਗਰ ਕੌਂਸਲ ਮੌੜ ਮੰਡੀ ਦੀਆਂ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਸਥਾਨਕ ਟਰੱਕ ਯੂਨੀਅਨ ਤੋਂ ਟਿੱਲਾ (ਘੜੂੰਆਂ) ਜਾਣ ਵਾਲੀ ਸੜਕ ਨੂੰ ਪੁੱਟ ਕੇ ਇਸ ਦੀ ਹਾਲਤ ਸੁਧਾਰਨ ਦਾ ਕੱਚਾ-ਪਿੱਲਾ ਜਿਹਾ ਯਤਨ ਕੀਤਾ ਗਿਆ | ਇਸ ਸੜਕ ਨੂੰ ਪੁੱਟਿਆ ...
ਲਹਿਰਾ ਮੁਹੱਬਤ, 12 ਮਈ (ਭੀਮ ਸੈਨ ਹਦਵਾਰੀਆ)-ਬਾਬਾ ਮੋਨੀ ਜੀ ਗਰੁੱਪ ਆਫ਼ ਕਾਲਜਿਜ਼ ਲਹਿਰਾ ਮੁਹੱਬਤ (ਬਠਿੰਡਾ) ਵਲੋਂ ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀਆਂ ਲਈ ਬੀ. ਐੱਮ. ਜੇ . ਸੀ. ਆਨਲਾਈਨ ਟੈਸਟ 24 ਮਈ (ਸੋਮਵਾਰ) ਨੂੰ ਰੱਖਿਆ ਗਿਆ ਹੈ | ਸੰਸਥਾ ਦੇ ਡਾਇਰੈਕਟਰ ਕੇਸਰ ...
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਿਸੇ ਵਿੱਦਿਅਕ ਸੰਸਥਾ ਦੇ ਵਿਦਿਆਰਥੀਆਂ ਦੇ ਸਫਲ ਕੈਰੀਅਰ ਲਈ ਕੈਰੀਅਰ ਗਾਈਡੈਂਸ ਸੈਸ਼ਨ ਬਹੁਤ ਮਹੱਤਵਪੂਰਨ ਹਨ | ਇਸੇ ਲਈ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣ ਅਤੇ ਕੈਰੀਅਰ ਲਈ ਮਾਰਗ ਦਰਸ਼ਨ ਪ੍ਰਾਪਤ ਕਰਨ ਦਾ ਮੌਕਾ ...
ਲਹਿਰਾ ਮੁਹੱਬਤ, 12 ਮਈ (ਭੀਮ ਸੈਨ ਹਦਵਾਰੀਆ/ਸੁਖਪਾਲ ਸਿੰਘ ਸੁੱਖੀ)- ਦੀਪ ਇੰਸਟੀਚਿਊਟ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸਜ਼ ਲਹਿਰਾ ਮੁਹੱਬਤ ਵਿਖੇ ਮਨਾਏ 'ਵਿਸ਼ਵ ਨਰਸਿੰਗ ਦਿਵਸ' ਮੌਕੇ ਪਿੰ੍ਰਸੀਪਲ ਮੈਡਮ ਨੇ ਵਿਸ਼ਵ ਵਿਚ ਵਸਦੇ ਲੋਕਾਂ ਨੂੰ ਨਰਸਿੰਗ ਖੇਤਰ ਦੀ ਜਨਮ ...
ਰਾਮਾਂ ਮੰਡੀ, 12 ਮਈ (ਅਮਰਜੀਤ ਸਿੰਘ ਲਹਿਰੀ)- ਇੰਡੀਆ ਲੇਵਲ 'ਤੇ ਹੋਏ ਸਕੂਲ ਸਪੈਿਲੰਗ ਬੀ 2020-21 ਮੁਕਾਬਲਿਆਂ 'ਚ ਸਥਾਨਕ ਰਿਫਾਇਨਰੀ ਰੋਡ 'ਤੇ ਸਥਿਤ ਦਾ ਮਿਲੇਨੀਅਮ ਸਕੂਲ ਐਚ.ਐਮ.ਈ.ਐਲ ਟਾਊਨਸ਼ਿਪ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਜ਼ੀਸ਼ਨਾਂ ਹਾਸਲ ਕਰਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX