ਬਰਨਾਲਾ, 12 ਮਈ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਬਰਨਾਲਾ ਵਲੋਂ ਬਾਹਰਲੇ ਸੂਬਿਆਂ 'ਚੋਂ ਪੋਲਟਰੀ ਫੀਡ ਲਿਆ ਕੇ ਫ਼ਰਮਾਂ ਨੂੰ ਘੱਟ ਫੀਡ ਦੇਣ ਤੇ ਬਿਲਟੀ ਦੀ ਆੜ 'ਚ ਧੋਖਾਧੜੀ ਕਰਨ ਵਾਲੇ 8 ਜਾਣਿਆਂ ਨੂੰ ਤਿੰਨ ਟਰੱਕ, ਇਕ ਵਰਨਾ ਕਾਰ ਬਿਨਾਂ ਨੰਬਰੀ, 49 ਟਨ ਪੋਲਟਰੀ ਫੀਡ, ਬਾਜਰਾ ਝਾੜ ਫੂਸ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ ਤੇ ਸਾਰੇ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਾ ਜਾਵੇ | ਇਸੇ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀਆਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਬਾਹਰਲੇ ਸੂਬਿਆਂ ਦੇ ਪੋਲਟਰੀ ਫੀਡ ਤੇ ਹੋਰ ਫੀਡ ਲਿਆ ਕੇ ਸਪਲਾਈ ਕਰਦੇ ਹਨ | ਜਿਨ੍ਹਾਂ ਨੇ ਇਕੋ ਨੰਬਰ ਦੇ ਦੋ ਟਰੱਕ ਰੱਖੇ ਹੋਏ ਹਨ | ਪਹਿਲਾਂ ਟਰੱਕ 'ਚ ਬਿਲਟੀ ਮੁਤਾਬਕ ਮਾਲ ਪੂਰਾ ਕਰ ਲੈਂਦੇ ਹਨ ਤੇ ਦੂਜੇ ਟਰੱਕ 'ਚ ਘੱਟ ਮਾਲ ਪਾ ਕੇ ਫ਼ਰਮ 'ਚ ਉਤਾਰ ਦਿੰਦੇ ਹਨ | ਬਿਲਟੀ ਮੁਤਾਬਕ ਫ਼ਰਮ ਮਾਲਕਾਂ ਨੂੰ ਮਾਲ ਦੀ ਤਸੱਲੀ ਕਰਵਾ ਦਿੰਦੇ ਸਨ ਤਾਂ ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਵਿੱਕੀ ਰਾਮ ਪੁੱਤਰ ਕਾਲਾ ਰਾਮ, ਸਤਨਾਮ ਸਿੰਘ ਪੁੱਤਰ ਅਜੈਬ ਸਿੰਘ, ਗੁਰਮੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਮਲਕੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀਅਨ ਨਕਟੇ (ਸੰਗਰੂਰ), ਅਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਘਰਾਚੋਂ, ਕਰਮਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜੰਗੀਆਣਾ, ਰਾਕੇਸ਼ ਕੁਮਾਰ ਪੁੱਤਰ ਅਮਰ ਚੰਦ ਵਾਸੀ ਬਾਲੇਵਾਲ, ਕੁਲਦੀਪ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਆਲਦਪੁਰ ਨੰੂ ਦੋ ਟਰੱਕ, ਇਕ ਵਰਨਾ ਕਾਰ, 44 ਟਨ ਪੋਲਟਰੀ ਫਾਰਮ, ਬਾਜਰਾ, ਝਾੜ ਫੂਸ ਤੇ ਪੱਥਰ ਸਮੇਤ ਗਿ੍ਫ਼ਤਾਰ ਕਰ ਕੇ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਇਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ ਤੇ ਗੁਰਮੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਇਕ ਹੋਰ ਟਰੱਕ ਜੋ ਕਿ ਸੰਗਰੂਰ ਤੋਂ ਭਵਾਨੀਗੜ੍ਹ ਰੋਡ 'ਤੇ ਬਰਾਮਦ ਕੀਤਾ ਗਿਆ ਹੈ | ਜਿਸ ਵਿਚ 5 ਟਨ ਪੋਲਟਰੀ ਫੀਡ ਲੋਡ ਕੀਤੀ ਹੋਈ ਸੀ | ਜੋ ਕਿ ਰਾਜ ਪੋਲਟਰੀ ਫਾਰਮ ਬਰਨਾਲਾ ਦੇ ਆਉਣ ਵਾਲੇ ਮਾਲ 'ਚੋਂ ਕੱਢੀ ਹੋਈ ਫੀਡ ਸੀ | ਗਿ੍ਫ਼ਤਾਰ ਕੀਤੇ ਮੁਲਜ਼ਮਾਂ 'ਚੋਂ ਗੁਰਮੀਤ ਸਿੰਘ ਖ਼ਿਲਾਫ਼ ਗੋਬਿੰਦਗੜ੍ਹ ਥਾਣੇ 'ਚ, ਅਜੀਤ ਸਿੰਘ ਖ਼ਿਲਾਫ਼ ਥਾਣਾ ਸਿਟੀ ਸੁਨਾਮ, ਮਲਕੀਤ ਸਿੰਘ ਖ਼ਿਲਾਫ਼ ਥਾਣਾ ਸਿਟੀ ਡਵੀਜ਼ਨ-1 ਵਿਚ ਅਨੇਕਾਂ ਮਾਮਲੇ ਦਰਜ ਹਨ | ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੱਡੇ ਖ਼ੁਲਾਸੇ ਹੋ ਸਕਦੇ ਹਨ |
ਮੰਗਾਂ ਲਈ ਸੰਘਰਸ਼ ਵੀ ਜਾਰੀ ਰਹੇਗਾ ਪਰ ਕੋਰੋਨਾ ਲਈ ਸਮੂਹ ਪਟਵਾਰੀ ਲੋਕਾਂ ਦੇ ਨਾਲ- ਖਾਰਾ
ਧਨੌਲਾ, 12 ਮਈ (ਚੰਗਾਲ)-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਬਾਡੀ ਦੇ ਸੱਦੇ 'ਤੇ ਜ਼ਿਲੇ੍ਹ ਦੇ ਸਮੂਹ ਪਟਵਾਰੀ ਸਮੂਹਿਕ ...
ਸੰਗਰੂਰ, 12 ਮਈ (ਧੀਰਜ ਪਸ਼ੋਰੀਆ)- ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਡੀ.ਸੀ. ਦਫ਼ਤਰ ਅੱਗੇ ਪੱਕਾ ਧਰਨਾ ਲਗਾਤਾਰ ਜਾਰੀ ਹੈ ਅਤੇ ਲੀਲਾ ਭਵਨ ਪਟਿਆਲਾ ਵਿਚ ਬੀ.ਐੱਸ.ਐੱਨ.ਐੱਲ ਟਾਵਰ ਦੇ ਉੱਪਰ ਦੋ ...
ਲਹਿਰਾਗਾਗਾ, 12 ਮਈ (ਗਰਗ, ਖੋਖਰ)- ਭਾਰਤੀ ਬੇਰੁਜ਼ਗਾਰ ਮੋਰਚਾ ਦੇ ਬੈਨਰ ਹੇਠ ਰੁਜ਼ਗਾਰ ਨਹੀਂ ਤਾਂ ਸਰਕਾਰ ਨਹੀਂ ਦੇ ਸਮਰਥਨ ਵਿਚ ਰਾਸ਼ਟਰ ਵਿਆਪੀ ਲੜੀਵਾਰ ਅੰਦੋਲਨ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਤਸਵੀਰ ਸਾੜੋ ਅੰਦੋਲਨ ਤਹਿਤ ਅੱਜ ਇੱਥੇ ਅਗਰਸੈਨ ਚੌਂਕ ਵਿਖੇ ...
ਮਹਿਲ ਕਲਾਂ, 12 ਮਈ (ਅਵਤਾਰ ਸਿੰਘ ਅਣਖੀ)-ਸਥਾਨਕ ਦੁਕਾਨਦਾਰ ਯੂਨੀਅਨ ਦੀ ਅਹਿਮ ਮੀਟਿੰਗ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵਲੋਂ ਦੁਕਾਨਾਂ ਖੋਲ੍ਹਣ ਦੇ ਸੱਦੇ ਨੂੰ ਮਿਲੇ ਨਾਪੱਖੀ ਹੁੰਗਾਰੇ 'ਤੇ ਵਿਚਾਰ ਚਰਚਾ ਕਰਨ ...
ਧੂਰੀ, 12 ਮਈ (ਸੁਖਵੰਤ ਸਿੰਘ ਭੁੱਲਰ) - ਟੋਲ ਪਲਾਜਾ ਲੱਡਾ ਧਰਨਾ ਵਿਚ ਜਾ ਰਹੇ ਪਿੰਡ ਪੇਧਨੀ ਕਲਾਂ ਦੇ ਵਿਅਕਤੀ ਦੀ ਬੇਨੜਾ ਨੇੜੇ ਤੇਜ਼ ਰਫ਼ਤਾਰ ਟਰਾਲੇ ਹੇਠ ਆਉਣ ਤੇ ਵਾਪਰੀ ਘਟਨਾ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਟਰਾਲਾ ਹਾਦਸੇ ਵਿਚ ਮਿ੍ਤਕ ਸ. ਨਨਤਾ ਸਿੰਘ ...
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 38 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਤੋਂ ...
ਭਦੌੜ, 12 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਇੱਥੋਂ ਨੇੜਲੇ ਪਿੰਡ ਦੀਪਗੜ੍ਹ ਦੇ ਖੇਤਾਂ ਵਿਚੋਂ ਬੀਤੀ ਰਾਤ ਦੋ ਟਰਾਂਸਫ਼ਾਰਮਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਉਪ ਮੰਡਲ ਭਦੌੜ ਦੇ ਐਸ.ਡੀ.ਓ ਰਵਿੰਦਰ ਕੁਮਾਰ ਅਤੇ ਜੇ.ਈ. ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੀਪਗੜ੍ਹ ...
ਕੁੱਪ ਕਲਾਂ, 12 ਮਈ (ਮਨਜਿੰਦਰ ਸਿੰਘ ਸਰੌਦ)- ਥਾਣਾ ਸਦਰ ਅਹਿਮਦਗੜ੍ਹ ਦੇ ਅਧੀਨ ਪੈਂਦੀ ਜੌੜੇਪੁਲ ਪੁਲਿਸ ਚੌਕੀ ਵੱਲੋਂ ਵੱਖ-ਵੱਖ ਮਾਮਲਿਆਂ ਤਹਿਤ 7 ਵਿਅਕਤੀਆਂ 'ਤੇ ਮਾਮਲਾ ਦਰਜ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੌੜੇਪੁਲ ਚੌਕੀ ਦੇ ...
ਬਰਨਾਲਾ, 12 ਮਈ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਪੁਲਿਸ ਵਲੋਂ ਸੇਵਾ ਕੇਂਦਰ ਦੇ ਬਾਹਰ ਲੱਗਾ ਜਨਰੇਟਰ ਦਾ ਬੈਟਰਾਂ ਚੋਰੀ ਕਰਨ ਦੇ ਮਾਮਲੇ ਵਿਚ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ...
ਟੱਲੇਵਾਲ, 12 ਮਈ (ਸੋਨੀ ਚੀਮਾ)-ਕੋਰੋਨਾਂ ਮਹਾਂਮਾਰੀ ਦੇ ਚਲਦਿਆਂ ਸਾਨੂੰ ਜਿੱਥੇ ਇਸ ਦੇ ਟਾਕਰੇ ਲਈ ਸਵੈ ਰੱਖਿਅਕ ਹੋਣ ਦੀ ਲੋੜ ਹੈ, ਉੱਥੇ ਲੋਕਾਂ ਨੂੰ ਵੀ ਜਾਗਰੂਕ ਕਰ ਕੇ ਇਸ ਬਿਮਾਰੀ ਤੋਂ ਬਚਣ ਲਈ ਕੋਰੋਨਾ ਵੈਕਸੀਨ ਲਗਵਾਉਣ ਲਈ ਪੇ੍ਰਰਿਤ ਕੀਤਾ ਜਾਣਾ ਚਾਹੀਦਾ ਹੈ | ਇਹ ...
ਸ਼ਹਿਣਾ, 12 ਮਈ (ਸੁਰੇਸ਼ ਗੋਗੀ)-ਸ਼ਹਿਣਾ ਦੇ ਵਾਰਡ ਨੰ: 4 ਦੀ ਪੰਚ ਕਰਮਜੀਤ ਕੌਰ ਦੀ ਅਗਵਾਈ ਵਿਚ ਵਾਰਡ ਦੇ ਚੱਲ ਰਹੇ ਕਾਰਜਾਂ ਦੀ ਖ਼ੁਸ਼ੀ ਵਿਚ ਸਮੂਹ ਵਾਰਡ ਵਾਸੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਸ਼ਹਿਣਾ ਪੰਚਾਇਤ ਨੂੰ ਸਨਮਾਨਿਤ ...
ਟੱਲੇਵਾਲ, 12 ਮਈ (ਸੋਨੀ ਚੀਮਾ)-ਕੋਰੋਨਾਂ ਮਹਾਂਮਾਰੀ ਦੇ ਚਲਦਿਆਂ ਸਾਨੂੰ ਜਿੱਥੇ ਇਸ ਦੇ ਟਾਕਰੇ ਲਈ ਸਵੈ ਰੱਖਿਅਕ ਹੋਣ ਦੀ ਲੋੜ ਹੈ, ਉੱਥੇ ਲੋਕਾਂ ਨੂੰ ਵੀ ਜਾਗਰੂਕ ਕਰ ਕੇ ਇਸ ਬਿਮਾਰੀ ਤੋਂ ਬਚਣ ਲਈ ਕੋਰੋਨਾ ਵੈਕਸੀਨ ਲਗਵਾਉਣ ਲਈ ਪੇ੍ਰਰਿਤ ਕੀਤਾ ਜਾਣਾ ਚਾਹੀਦਾ ਹੈ | ਇਹ ...
ਟੱਲੇਵਾਲ, 12 ਮਈ (ਸੋਨੀ ਚੀਮਾ)-ਇਨਸਾਨੀਅਤ ਤੋਂ ਵੱਡੀ ਕੋਈ ਸੇਵਾ ਨਹੀਂ | ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ 'ਤੇ ਚਲਦਿਆਂ ਸ਼ੋ੍ਰਮਣੀ ਅਕਾਲੀ ਦਲ ਦਾ ਯੂਥ ਵਿੰਗ ਪੂਰੇ ਪੰਜਾਬ ਵਿਚ ਸ: ਸੁਖਬੀਰ ਸਿੰਘ ਬਾਦਲ, ਸ: ਬਿਕਰਮਜੀਤ ਸਿੰਘ ਮਜੀਠੀਆ ਅਤੇ ਪਰਮਬੰਸ ਸਿੰਘ ਬੰਟੀ ...
ਸ਼ਹਿਣਾ, 12 ਮਈ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਰਾਸ਼ਨ ਅਤੇ ਦਵਾਈਆਂ ਵੰਡੀਆਂ ਗਈਆਂ | ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ...
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ)-ਕੋਰੋਨਾ ਮਹਾਂਮਾਰੀ ਦੀ ਔਖੀ ਘੜੀ ਦੌਰਾਨ ਸਿਹਤ ਵਿਭਾਗ ਦਾ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਦਿਨ-ਰਾਤ ਸੇਵਾਵਾਂ ਨਿਭਾਅ ਰਿਹਾ ਹੈ | ਇਸ ਨਾਜ਼ੁਕ ਸਮੇਂ ਦੌਰਾਨ ਖ਼ਾਸ ਕਰ ਕੇ ਨਰਸਾਂ ਆਪਣੀਆਂ ਹੋਰ ਜ਼ਿੰਮੇਵਾਰੀਆਂ ਨੂੰ ...
ਪ੍ਰਸ਼ਾਸਨ ਫ਼ਲ-ਫਰੂਟ ਅਤੇ ਸਬਜ਼ੀਆਂ ਦੇ ਰੇਟ ਕਰੇ ਤੈਅ ਤਪਾ ਮੰਡੀ, 12 ਮਈ (ਵਿਜੇ ਸ਼ਰਮਾ)-ਸੂਬੇ ਅੰਦਰ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਕਾਰਨ ਜਿੱਥੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਉਥੇ ਮਹਾਂਮਾਰੀ ਦਾ ਹਰ ਵਿਅਕਤੀ 'ਤੇ ਅਸਰ ਪੈ ਰਿਹਾ ਹੈ ਅਤੇ ਪ੍ਰਸ਼ਾਸਨ ...
ਤਪਾ ਮੰਡੀ, 12 ਮਈ (ਪ੍ਰਵੀਨ ਗਰਗ)-ਮਿੰਨੀ ਸਹਾਰਾ ਵੈੱਲਫੇਅਰ ਕਲੱਬ ਦੀ ਇਕ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਜੀਵਨ ਭੂਤ ਅਤੇ ਚੇਅਰਮੈਨ ਪ੍ਰਵੀਨ ਘੁੰਨਸ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਹੋਈ | ਮੀਟਿੰਗ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਨੇ ਕੋਰੋਨਾ ...
ਮਹਿਲ ਕਲਾਂ, 12 ਮਈ (ਤਰਸੇਮ ਸਿੰਘ ਗਹਿਲ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲ ਰਹੀ ਸਹੂਲਤਾਂ ਤੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਾਣੂ ਕਰਵਾਉਣ ਅਤੇ ਸਕੂਲ ਵਿਚ ਵਿਦਿਆਰਥੀਆਂ ਦਾ ਦਾਖ਼ਲਾ ਵਧਾਉਣ ਲਈ ...
ਬਰਨਾਲਾ, 12 ਮਈ (ਧਰਮਪਾਲ ਸਿੰਘ)-ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਸ੍ਰੀ ਬਰਜਿੰਦਰਪਾਲ ਸਿੰਘ ਦੀ ਅਦਾਲਤ ਨੇ ਟਰਾਈਡੈਂਟ ਲਿਮ: ਕੰਪਨੀ ਸੰਘੇੜਾ (ਬਰਨਾਲਾ) ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਨਾਮਜ਼ਦ ਅਕਾਲੀ ਦਲ ਦੇ ਸਾਬਕਾ ਮੰਤਰੀ ਸ੍ਰੀ ਹਰੀਸ਼ ਰਾਏ ...
ਬਰਨਾਲਾ, 12 ਮਈ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪੱਕੇ ਮੋਰਚੇ 'ਚ ਕਿਸਾਨ ਮਰਦ-ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ | ਇਸ ਮੌਕੇ ਬਲਵੰਤ ਸਿੰਘ ਉਪਲੀ, ਨਰੈਣ ...
ਭਵਾਨੀਗੜ੍ਹ, 12 ਮਈ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਮੁੱਖ ਸੜਕ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੀਤੇ ਦਿਨੀਂ ਐਸ.ਡੀ.ਐਮ ਦੇ ਆਦੇਸ਼ਾਂ 'ਤੇ ਪੁਲਿਸ ਵਲੋਂ ਬੀਤੇ ਦਿਨੀਂ ਰੇਹੜੀ ਵਾਲਿਆਂ ਦੀ ਕੁੱਟਮਾਰ ਕਰਦਿਆਂ ਉਨ੍ਹਾਂ ਨੂੰ ਥਾਣੇ ਲੈ ਜਾਣ ਤੋਂ ਪ੍ਰੇਸ਼ਾਨ ਹੋਏ ...
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ)-ਕੋਰੋਨਾ ਮਹਾਂਮਾਰੀ ਦੌਰਾਨ ਜ਼ਿਲ੍ਹਾ ਬਰਨਾਲਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਵਲੋਂ ਪਹਿਲਕਦਮੀ ਕਰਦਿਆਂ ਜਿੱਥੇ ਪਹਿਲਾਂ ਰਾਮ ਬਾਗ ਬਰਨਾਲਾ ਵਿਖੇ ...
ਬਰਨਾਲਾ, 12 ਮਈ (ਧਰਮਪਾਲ ਸਿੰਘ)-ਲੋਕਾਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕਾਮਰੇਡ ਭਾਨ ਸਿੰਘ ਸੰਘੇੜਾ ਦਾ ਸੰਖੇਪ ਬਿਮਾਰੀ ਕਾਰਨ ਅੱਜ ਦੇਹਾਂਤ ਹੋ ਗਿਆ | ਜਿਸ ਦੀ ...
ਮਹਿਲ ਕਲਾਂ, 12 ਮਈ (ਤਰਸੇਮ ਸਿੰਘ ਗਹਿਲ)-ਨਰਸਿੰਗ ਦੀ ਉੱਘੀ ਵਿੱਦਿਅਕ ਸੰਸਥਾ ਮਾਲਵਾ ਕਾਲਜ ਆਫ਼ ਨਰਸਿੰਗ ਮਹਿਲ ਕਲਾਂ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਪਿ੍ੰਸੀਪਲ ਇੰਚਾਰਜ ਨਵਦੀਪ ਕੌਰ ਦੀ ਅਗਵਾਈ ਹੇਠ ਨਰਸਿੰਗ ਹਫ਼ਤੇ ਨੰੂ ਸਮਰਪਿਤ ਕਾਲਜ ...
ਤਪਾ ਮੰਡੀ, 12 ਮਈ (ਪ੍ਰਵੀਨ ਗਰਗ)-ਤਪਾ ਪੁਲਿਸ ਵਲੋਂ ਨਾਮਾਲੂਮ ਮੋਟਰਸਾਈਕਲ ਸਵਾਰ ਨੌਜਵਾਨਾਂ 'ਤੇ ਕੈਸ਼ ਵਾਲਾ ਬੈਗ ਝਪਟਣ ਦੀ ਕੀਤੀ ਨਾਕਾਮ ਕੋਸ਼ਿਸ਼ ਕਰਨ 'ਤੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਅੰਮਿ੍ਤ ਸਿੰਘ ਨੇ ਦੱਸਿਆ ਕਿ ...
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ)-ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਸੂਬੇ ਦੀ ਕਾਂਗਰਸ ਸਰਕਾਰ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ ਜਿਸ ਦੀ ਤਸਵੀਰ ਮੰਡੀਆਂ ਵਿਚ ਲਿਫ਼ਟਿੰਗ ਨਾ ਹੋਣ ਕਾਰਨ ਪਈਆਂ ਵੱਡੀ ਗਿਣਤੀ ਵਿਚ ਕਣਕ ਦੀ ਬੋਰੀਆਂ ਤੋਂ ...
ਭਵਾਨੀਗੜ੍ਹ, 12 ਮਈ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਮੁੱਖ ਸੜਕ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੀਤੇ ਦਿਨੀਂ ਐਸ.ਡੀ.ਐਮ ਦੇ ਆਦੇਸ਼ਾਂ 'ਤੇ ਪੁਲਿਸ ਵਲੋਂ ਬੀਤੇ ਦਿਨੀਂ ਰੇਹੜੀ ਵਾਲਿਆਂ ਦੀ ਕੁੱਟਮਾਰ ਕਰਦਿਆਂ ਉਨ੍ਹਾਂ ਨੂੰ ਥਾਣੇ ਲੈ ਜਾਣ ਤੋਂ ਪ੍ਰੇਸ਼ਾਨ ਹੋਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX