ਸਿਆਟਲ, 12 ਮਈ (ਹਰਮਨਪ੍ਰੀਤ ਸਿੰਘ)- ਅੱਜ ਅਮਰੀਕਾ ਦੇ ਨਿਊਜਰਸੀ ਦੇ ਰੋਬਿਨਸਵਿੱਲ ਵਿਖੇ ਬੱਚਸਨਵਾਸੀ ਅਕਸਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ (ਬੀ.ਏ.ਪੀ.ਐਸ.) ਵਜੋਂ ਜਾਣੇ ਜਾਂਦੇ ਅਤੇ ਆਰ.ਐਸ.ਐਸ. ਤੇ ਭਾਜਪਾ ਦੇ ਨਜ਼ਦੀਕੀਆਂ ਵਲੋਂ ਬਣਾਏ ਜਾ ਰਹੇ ਹਿੰਦੂ ਮੰਦਰ 'ਚ ਭਾਰਤ ਤੋਂ ਕਾਰੀਗਰ ਮਜ਼ਦੂਰਾਂ ਨੂੰ ਲਿਆ ਕੇ ਉਨ੍ਹਾਂ ਤੋਂ ਜਬਰੀ ਬਹੁਤ ਘੱਟ ਕੀਮਤ 'ਤੇ ਕੰਮ ਕਰਵਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸੇ ਤਹਿਤ ਹੀ ਅੱਜ ਐਫ.ਬੀ.ਆਈ. ਨੇ ਇਸ ਉਸਾਰੀ ਅਧੀਨ ਮੰਦਰ 'ਤੇ ਛਾਪਾ ਮਾਰਿਆ | ਐਫ.ਬੀ.ਆਈ. ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਵਲੋਂ ਇਸ ਮੰਦਰ ਨੂੰ ਬਣਾਉਣ ਲਈ ਮੰਦਰ ਸੰਸਥਾ ਦੀ ਸਹਿਮਤੀ ਨਾਲ 200 ਤੋਂ ਵੱਧ ਕਾਮੇ ਜਿਨ੍ਹਾਂ ਵਿਚ ਜ਼ਿਆਦਾ ਦਲਿਤ ਸਮਾਜ ਨਾਲ ਸਬੰਧਿਤ ਹਨ ਅਤੇ ਉਹ ਅੰਗਰੇਜ਼ੀ ਨਾ ਬੋਲ ਸਕਦੇ ਹਨ ਤੇ ਨਾ ਸਮਝ ਸਕਦੇ ਹਨ, ਨੂੰ ਭਾਰਤ ਤੋਂ ਆਰ-1 ਵੀਜ਼ਾ ਜੋ ਉਨ੍ਹਾਂ ਲੋਕਾਂ ਹੈ ਜੋ ਸੇਵਾ ਕਰਦੇ ਹਨ ਜਾਂ ਧਾਰਮਿਕ ਪੇਸ਼ੇ ਵਿਚ ਕੰਮ ਕਰਦੇ ਹਨ, ਨੂੰ ਇਥੇ ਨਿਊਜਰਸੀ ਲਿਆ ਕੇ ਉਨ੍ਹਾਂ ਤੋਂ ਸਵੇਰੇ 6.30 ਵਜੇ ਤੋਂ ਸ਼ਾਮ 7 ਵਜੇ ਤੱਕ ਜਬਰੀ ਕੰਮ ਕਰਵਾਇਆ ਜਾਂਦਾ ਸੀ ਅਤੇ 1 ਡਾਲਰ 20 ਸੈਂਟ ਪ੍ਰਤੀ ਘੰਟਾ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਸਨ | ਐਫ. ਬੀ. ਆਈ. ਅਨੁਸਾਰ ਉਨ੍ਹਾਂ ਨੂੰ ਸਿਰਫ਼ 50 ਡਾਲਰ ਮਹੀਨੇ ਦੇ ਨਗਦ ਦਿੱਤੇ ਜਾਂਦੇ ਸਨ | ਬਾਕੀ ਬਚੇ ਪੈਸੇ ਉਨ੍ਹਾਂ ਦੇ ਭਾਰਤ 'ਚ ਖਾਤਿਆਂ ਵਿਚ ਪਾਏ ਜਾਂਦੇ ਸਨ | ਐਫ.ਬੀ.ਆਈ. ਨੇ ਦਰਜ ਕੀਤੇ ਮੁਕੱਦਮੇ 'ਚ ਮੰਦਰ ਸੰਸਥਾ 'ਤੇ ਮਨੁੱਖੀ ਤਸਕਰੀ ਅਤੇ ਉਜਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਲਾਏ ਹਨ | ਇਹ ਵੀ ਪਤਾ ਲੱਗਾ ਕਿ ਮੰਦਰ ਸੰਸਥਾ ਨੇ ਇਨ੍ਹਾਂ 200 ਤੋਂ ਵੱਧ ਕਾਰੀਗਰ ਮਜ਼ਦੂਰਾਂ ਨੂੰ ਇਕ ਕੰਡਿਆਲੀ ਤਾਰ ਵਾਲੇ ਖੇਤਰ ਵਿਚ ਅਤੇ ਕੈਮਰਿਆਂ ਦੀ ਨਿਗਰਾਨੀ ਤੇ ਗਾਰਡਾਂ ਦੀ ਨਿਗਰਾਨੀ ਵਿਚ ਰੱਖਿਆ ਹੋਇਆ ਸੀ | ਮੰਦਰ ਸੰਸਥਾ ਨੇ ਭਾਰਤ ਤੋਂ ਅਮਰੀਕਾ ਪਹੁੰਚਦੇ ਸਾਰ ਹੀ ਸਾਰੇ ਮਜ਼ਦੂਰਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿਚ ਰੱਖ ਲਏ ਸਨ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਡਰਾ ਕੇ ਰੱਖਿਆ ਸੀ ਕਿ ਅਗਰ ਕੋਈ ਇਥੋਂ ਭੱਜਿਆ ਤਾਂ ਪੁਲਿਸ ਉਨ੍ਹਾਂ ਨੂੰ ਫੜ ਲਵੇਗੀ | ਐਫ.ਬੀ.ਆਈ. ਵਲੋਂ ਦਰਜ ਕੀਤੇ ਮੁਕੱਦਮੇ ਵਿਚ ਮੰਦਰ ਸੰਸਥਾ ਦੇ ਕਈ ਵਿਅਕਤੀਆਂ ਦੇ ਨਾਂਅ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਇਨਾਂ ਮਜ਼ਦੂਰਾਂ ਦੀ ਨਿਗਰਾਨੀ ਕੀਤੀ | ਇਹ ਸੰਸਥਾ ਮਜ਼ਦੂਰਾਂ ਤੋਂ ਬਿਨਾਂ ਤਨਖ਼ਾਹ ਕੰਮ ਕਰਵਾਉਂਦੀ ਸੀ | ਡੈਨੀਏਟ ਵਰਨਰ ਜੋ ਕਿ ਜਾਰਜੀਆ ਦੇ ਡੇਕਾਟੂਰ ਵਿਚ ਵਕੀਲ ਤੇ ਵਕੀਲਾਂ ਦੇ ਇਕ ਸਮੂਹ 'ਚ ਸ਼ਾਮਿਲ ਹਨ, ਨੇ ਮਜ਼ਦੂਰਾਂ ਦੇ ਪੱਖ ਵਿਚ ਮੁਕੱਦਮਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸ਼ੋਸ਼ਣ ਦਾ ਇਹ ਇਕ ਭਿਆਨਕ ਕੇਸ ਹੈ | ਵਰਨਰ ਨੇ ਕਿਹਾ ਇਥੇ ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੰਦਰ ਸੰਸਥਾ ਨੇ ਬਿਨਾਂ ਮਜ਼ਦੂਰਾਂ ਨੂੰ ਝੂਠ ਬੋਲ ਕੇ ਜ਼ਬਰਦਸਤੀ ਇਥੇ ਲਿਆਂਦਾ ਤੇ ਮਜ਼ਦੂਰਾਂ ਨੂੰ ਬਹੁਤ ਦੁੱਖ ਝਲਣੇ ਪੈ ਰਹੇ ਸਨ ਅਤੇ ਇਨ੍ਹਾਂ ਤੋਂ ਜ਼ਬਰਦਸਤੀ ਕੰਮ ਲਿਆ ਜਾਂਦਾ ਸੀ | ਐਫ.ਬੀ.ਆਈ. ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ 200 ਤੋਂ ਜ਼ਿਆਦਾ ਮਜ਼ਦੂਰਾਂ ਨੂੰ ਬਰਾਮਦ ਕੀਤਾ ਹੈ |
ਸਾਨ ਫਰਾਂਸਿਸਕੋ, 12 ਮਈ (ਐੱਸ. ਅਸ਼ੋਕ ਭੌਰਾ)- ਪੰਜਾਬੀਆਂ ਲਈ ਸ਼ਾਇਦ ਇਹ ਸਭ ਤੋਂ ਵੱਡਾ ਮਾਣ ਹੋਵੇਗਾ ਕਿ ਅਮਰੀਕਾ ਦੇ ਸ਼ਹਿਰ ਲੈਥਰਪ ਵਿਚ ਮੇਅਰ ਸਮੇਤ ਤਿੰਨ ਉੱਚ ਅਹੁਦਿਆਂ 'ਤੇ ਪੰਜਾਬੀ ਬਿਰਾਜਮਾਨ ਹਨ ਤੇ ਸ਼ਾਇਦ ਇਹ ਉੱਤਰੀ ਅਮਰੀਕਾ ਦਾ ਅਜਿਹਾ ਪਹਿਲਾ ਸ਼ਹਿਰ ...
ਚੇਨਈ, 12 ਮਈ (ਏਜੰਸੀ)- ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਤੇ ਅਰਜੁਨ ਪੁਰਸਕਾਰ ਜੇਤੂ ਵੀ. ਚੰਦਰਸ਼ੇਖਰ ਦਾ ਕੋਰੋਨਾ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਬੁੱਧਵਾਰ ਨੂੰ ਇਥੋਂ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ | ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ...
ਨਵੀਂ ਦਿੱਲੀ, 12 ਮਈ (ਏਜੰਸੀ)- ਮਾਲਦੀਵ ਜਿਹੜਾ ਕਿ ਵਿਹਲਾ ਸਮਾਂ ਗੁਜ਼ਾਰਨ ਲਈ ਭਾਰਤੀਆਂ ਤੇ ਹੋਰ ਦੇਸ਼ਾਂ ਦੇ ਸੈਲਾਨੀਆਂ ਵਿਚਾਲੇ ਇਕ ਪ੍ਰਸਿੱਧ ਟਾਪੂ ਦੇਸ਼ ਹੈ, ਨੇ ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੱਖਣ ਏਸ਼ੀਅਨਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ...
ਵਾਸ਼ਿੰਗਟਨ, 12 ਮਈ (ਏਜੰਸੀ)- ਅਮਰੀਕਾ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਲਗਾਤਾਰ ਪੈਦਾ ਹੋ ਰਹੀਆਂ ਲੋੜਾਂ ਨੂੰ ਲੈ ਕੇ ਭਾਰਤ ਨਾਲ ਨੇੜੇ ਤੋਂ ਕੰਮ ਕਰ ਰਿਹਾ ਹੈ | ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ...
ਵਾਸ਼ਿੰਗਟਨ, 12 ਮਈ (ਏਜੰਸੀ)- ਮੰਨੇ-ਪ੍ਰਮੰਨੇ ਭਾਰਤੀ ਅਮਰੀਕੀ ਜਨ ਹਿਤੈਸ਼ੀ ਤੇ ਸਿਲੀਕਾਨ ਵੈਲੀ ਤੋਂ ਉਦਮੀ ਨੇ ਭਾਰਤ 'ਚ ਕੋਰੋਨਾ ਦੀ ਤਾਜ਼ਾ ਲਹਿਰ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੰਕਟ ਦੱਸਦੇ ਹੋਏ ਪ੍ਰਵਾਸੀ ਭਾਈਚਾਰੇ ਤੋਂ ਇਸ ਮੁਸ਼ਕਿਲ ਦੀ ਘੜੀ 'ਚ ...
ਟੋਰਾਂਟੋ, 12 ਮਈ (ਸਤਪਾਲ ਸਿੰਘ ਜੌਹਲ)-ਭਾਰਤ 'ਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਜਦੋਜਹਿਦ ਵਿਚ ਸਹਾਇਤਾ ਕਰਨ ਲਈ ਕੈਨੇਡਾ ਵਲੋਂ ਫੌਜੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ | ਉਂਟਾਰੀਓ 'ਚ ਟਰੇਂਟਨ ਫੌਜੀ ਹਵਾਈ ਅੱਡੇ ਤੋਂ ਫੌਜੀ ਜਵਾਨ 300 ਵੈਂਟੀਲੇਟਰਾਂ ਅਤੇ ਹੋਰ ...
ਲੈਸਟਰ (ਇੰਗਲੈਂਡ), 12 ਮਈ (ਸੁਖਜਿੰਦਰ ਸਿੰਘ ਢੱਡੇ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਫਾਲਕਿਨ ਪ੍ਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਗੁਰੂ ਜੀ ਨੂੰ ਸਮਰਪਿਤ ਕਰਨ ਲਈ ਇੱਕ ਵੱਡੇ ਆਕਾਰ ਦਾ ਸੁੰਦਰ ...
੮ ਹੋ ਸਕਦੀ ਹੈ 20 ਸਾਲ ਦੀ ਸਜ਼ਾ ਸੈਕਰਾਮੈਂਟੋ, 12 ਮਈ (ਹੁਸਨ ਲੜੋਆ ਬੰਗਾ)- ਸੰਘੀ ਏਜੰਟਾਂ ਨੇ ਫੋਰਟ ਕੈਂਪਬੈਲ ਵਾਸੀ 3 ਫੌਜੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਹਥਿਆਰ ਖਰੀਦਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦਾ ਪਰਦਾਫਾਸ਼ ਇਨ੍ਹਾਂ ਹਥਿਆਰਾਂ ਦੀ ਵਰਤੋਂ ...
ਸੈਕਰਾਮੈਂਟੋ, 12 ਮਈ (ਹੁਸਨ ਲੜੋਆ ਬੰਗਾ)- ਕੋਲੋਰਾਡੋ ਸਪਰਿੰਗਜ ਵਿਚ ਇਕ ਜਨਮ ਦਿਨ ਦੀ ਪਾਰਟੀ ਵਿਚ ਗੋਲੀਬਾਰੀ ਕਰਕੇ ਆਪਣੀ ਪ੍ਰੇਮਿਕਾ ਸਮੇਤ 6 ਜਣਿਆਂ ਦੀ ਹੱਤਿਆ ਕਰਨ ਵਾਲਾ ਪ੍ਰੇਮੀ ਪਾਰਟੀ ਵਿਚ ਨਾ ਸੱਦੇ ਜਾਣ ਤੋਂ ਖਫਾ ਸੀ। ਇਹ ਖੁਲਾਸਾ ਪੁਲਿਸ ਮੁਖੀ ਲੈਫਟੀਨੈਂਟ ...
ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਵਿਚ ਵੱਧ ਰਹੀਆਂ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਹਿੰਸਕ ਘਟਨਾਵਾਂ ਰੋਕਣ ਲਈ, ਡਰੱਗ ਮਾਫੀਆ 'ਤੇ ਸ਼ਿਕੰਜਾ ਕੱਸਣ ਲਈ ਬੀਤੇ 26 ਅਪ੍ਰੈਲ ਤੋਂ 2 ਮਈ ਦੌਰਾਨ ...
ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਹਾਲ ਹੀ ਵਿਚ ਭਾਰਤ ਅਤੇ ਬ੍ਰਿਟੇਨ ਦਰਮਿਆਨ ਹੋਈ ਮਾਈਗ੍ਰੇਸ਼ਨ ਐਂਡ ਮੂਵਮੈਂਟ ਪਾਰਟਨਰਸ਼ਿਪ (ਐੱਮ.ਐੱਮ.ਪੀ). ਇਕ ਬੇਮਿਸਾਲ ਆਪਸੀ ਸਮਝੌਤਾ ਹੈ ਜੋ ...
ਟੋਰਾਂਟੋ, 12 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਆਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਂਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਆਖਿਆ ਹੈ ਕਿ ਭਾਰਤ ਵਿਚ ਕੋਰੋਨਾ ਕਾਰਨ ਵਾਪਰ ਰਹੇ ਕਹਿਰ ਦੇ ਸਮੇਂ ਉਨ੍ਹ÷ ਾਂ ਦੀ ਸਰਕਾਰ ਪੀੜਤ ਲੋਕਾਂ ਦੇ ਨਾਲ਼ ਹੈ ਅਤੇ ਇਸ ...
ਟੋਰਾਂਟੋ, 12 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਚ ਅਲਬਰਟਾ ਤੋਂ ਬਾਅਦ ਉਂਟਾਰੀਓ ਸਰਕਾਰ ਨੇ ਵੀ ਬੀਤੇ ਕੱਲ੍ਹ÷ ਕੋਰੋਨਾ ਵਾਇਰਸ ਵੈਕਸੀਨ ਐਸਟ੍ਰਾਜੈਨਿਕਾ ਉਪਰ ਰੋਕ ਲਗਾ ਦਿੱਤੀ ਹੈ। ਬੀਤੇ ਹਫਤਿਆਂ ਦੌਰਾਨ ਇਸ ਵੈਕਸੀਨ ਦਾ ਟੀਕਾ ਲੱਗਣ ਤੋਂ ਬਾਅਦ ਸਰੀਰ ਵਿਚ ਖੂਨ ਦੀ ...
ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੰਘ ਸਭਾ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਡਰਬੀ ਵਿਖੇ ਕਰਵਾਏ ਸਮਾਗਮ ਮੌਕੇ ਸਿੱਖ ਪ੍ਰਚਾਰਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਕੀਰਤਨੀ ਜਥਿਆਂ ਤੋਂ ਇਲਾਵਾ ਪੰਜਾਬ ਤੋਂ ਆਏ ਗਿਆਨੀ ...
੮ ਮੌਤ ਦੀਆਂ ਅਫ਼ਵਾਹਾਂ ਦਾ ਕੀਤਾ ਖੰਡਨ
ਮੁੰਬਈ, 12 ਮਈ (ਏਜੰਸੀ)-ਪ੍ਰਸਿੱਧ ਅਦਾਕਾਰ ਮੁਕੇਸ਼ ਖੰਨਾ ਨੇ ਆਪਣੀ ਮੌਤ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ। 62 ਸਾਲਾ ਅਦਾਕਾਰ ਨੇ ਆਪਣੀ ਮੌਤ ਦੀਆਂ ਉਡ ਰਹੀਆਂ ਅਫ਼ਵਾਹਾਂ ਤੋਂ ਬਾਅਦ ...
ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੀ ਤਾਲਾਬੰਦੀ ਵਿਚ ਭਾਵੇਂ 17 ਮਈ ਤੋਂ ਵੱਡੀ ਢਿੱਲ ਦਿੱਤੀ ਜਾ ਰਹੀ ਹੈ, ਪਰ ਹਰੀ ਸੂਚੀ ਵਿਚ ਪਾਏ ਦੇਸ਼ਾਂ ਵਿਚ ਭਾਰਤ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਯੂ.ਕੇ. ਦੇ ਵਿਦੇਸ਼ ...
ਲੈਸਟਰ (ਇੰਗਲੈਂਡ), 12 ਮਈ (ਸੁਖਜਿੰਦਰ ਸਿੰਘ ਢੱਡੇ)- ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਲਿਖੇ ਪੱਤਰ ਵਿਚ ਇਜ਼ਰਾਈਲ ਹਿੰਸਾ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹ÷ ਾਂ ਕਿਹਾ ਹਿੰਸਾ ਵਿਚ ਆਮ ਨਾਗਰਿਕਾਂ ਦਾ ਬੱਚਿਆਂ ...
ਟੋਰਾਂਟੋਂ, 12 ਮਈ (ਹਰਜੀਤ ਸਿੰਘ ਬਾਜਵਾ)- ਕੋਰੋਨਾ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਕੇ ਬੇਵੱਸ ਕਰ ਦਿੱਤਾ ਹੈ ਉੱਥੇ ਹੀ ਮਨੋਰੰਜਨ ਦੇ ਖੇਤਰ ਉੱਤੇ ਵੀ ਇਸਦਾ ਕਾਫੀ ਬੁਰਾ ਪ੍ਰਭਾਵ ਪਿਆ ਹੈ ਅਤੇ ਫਿਲਮ ਨਿਰਮਾਣ ਦੇ ਖੇਤਰ ਵਿਚ ਆਈ ਵੱਡੀ ਖੜੋਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX