ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹੇ ਦੇ ਪਿੰਡ ਖਤਰਾਵਾਂ ਵਿੱਚ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਸੀਆਈਏ ਸਿਰਸਾ ਅਤੇ ਕਾਲਾਂਵਾਲੀ ਦੀ ਸੰਯੁਕਤ ਟੀਮ ਨੇ ਖੁਲਾਸਾ ਕਰਦੇ ਹੋਏ ਮਿ੍ਤਕ ਦੇ ਸਕੇ ਚਾਚਾ ਨੂੰ ਗਿ੍ਫਤਾਰ ਕੀਤਾ ਹੈ | ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੀਆਈਏ ਸਿਰਸਾ ਦੇ ਮੁਖੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਮਿ੍ਤਕ ਮਨਦੀਪ ਉਰਫ ਗੀਤਾ ਦੇ ਸਕੇ ਚਾਚਾ ਵਕੀਲ ਸਿੰਘ ਉਰਫ ਵਕੀਲਾ ਵਾਸੀ ਖਤਰਾਵਾਂ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ 10 ਮਈ ਨੂੰ ਪਿੰਡ ਖਤਰਾਵਾਂ ਵਿੱਚ ਰਾਤ ਸਮੇਂ ਆਪਣੇ ਮਕਾਨ ਵਿੱਚ ਸੌਂ ਰਹੇ ਨੌਜਵਾਨ ਮਨਦੀਪ ਦੀ ਤੇਜਧਾਰ ਹਥਿਆਰ ਨਾਲ ਸਿਰ ਵਿੱਚ ਸੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਪੁਲਿਸ ਨੇ ਮਿ੍ਤਕ ਦੀ ਮਾਤਾ ਗੁਰਪ੍ਰੀਤ ਕੌਰ ਦੇ ਬਿਆਨ 'ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ | ਮੌਕੇ ਉੱਤੇ ਸੀਆਈਏ ਸਿਰਸਾ, ਸੀਆਈਏ ਕਾਲਾਂਵਾਲੀ ਅਤੇ ਬੜਾਗੁੜਾ ਦੀਆਂ ਟੀਮਾਂ ਨੇ ਪਹੁੰਚ ਕੇ ਮੌਕਾ ਦਾ ਜਾਇਜ਼ਾ ਕੀਤਾ | ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐਸ.ਪੀ. ਸਿਰਸਾ ਭੁਪਿੰਦਰ ਸਿੰਘ ਨੇ ਤੁਰੰਤ ਸੀਆਈਏ ਸਿਰਸਾ ਅਤੇ ਸੀਆਈਏ ਕਾਲਾਂਵਾਲੀ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕਰਕੇ ਵਾਰਦਾਤ ਨੂੰ ਛੇਤੀ ਸੁਲਝਾਉਣ ਦੇ ਨਿਰਦੇਸ਼ ਦਿੱਤੇ | ਉਹਨਾਂ ਦੱਸਿਆ ਕਿ ਪੁਲੀਸ ਟੀਮ ਨੂੰ ਜਾਣਕਾਰੀ ਮਿਲੀ ਕਿ ਮਿ੍ਤਕ ਗੀਤਾ ਨਸ਼ਾ ਕਰਨ ਦਾ ਆਦੀ ਸੀ ਜੋ ਨਸ਼ੇ ਨੂੰ ਲੈ ਕੇ ਅਕਸਰ ਘਰ ਵਿੱਚ ਲੜਦਾ ਰਹਿੰਦਾ ਸੀ | ਸੀਆਈਏ ਟੀਮ ਨੇ ਮਿ੍ਤਕ ਦੇ ਪਰਿਵਾਰ ਵਾਲਿਆਂ ਤੋਂ ਵੱਖ ਵੱਖ ਪੁੱਛਗਿਛ ਕੀਤੀ ਤਾਂ ਮਿ੍ਤਕ ਦੇ ਚਾਚੇ ਵਕੀਲ ਦੇ ਬਿਆਨ ਮੇਲ ਨਹੀਂ ਖਾ ਰਹੇ ਸਨ | ਉਹ ਵਾਰ ਵਾਰ ਸੀਆਈਏ ਟੀਮ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰਦਾ ਰਿਹਾ | ਪੁਲੀਸ ਟੀਮ ਵੱਲੋਂ ਸਖ਼ਤੀ ਨਾਲ ਪੁੱਛਗਿਛ ਕਰਨ ਉੱਤੇ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ | ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਭਤੀਜਾ 6-7 ਸਾਲ ਤੋਂ ਚਿੱਟਾ ਅਤੇ ਹੈਰੋਇਨ ਪੀਣ ਦਾ ਆਦੀ ਸੀ | ਉਹ ਘਰੋਂ ਕੀਮਤੀ ਸਾਮਾਨ ਚੁੱਕ ਕੇ ਵੇਚ ਦਿੰਦਾ ਸੀ | ਸਮਝਾਉਣ ਉੱਤੇ ਉਸ ਦੇ ਨਾਲ ਅਤੇ ਆਪਣੀ ਮਾਂ ਦੇ ਨਾਲ ਮਾਰ ਕੁੱਟ ਕਰਦਾ ਸੀ | ਘਟਨਾ ਵਾਲੇ ਦਿਨ ਵੀ ਮਿ੍ਤਕ ਨੇ ਆਪਣੇ ਚਾਚਾ ਤੋਂ ਨਸ਼ੇ ਲਈ ਪੰਜ ਹਜ਼ਾਰ ਰੁਪਏ ਮੰਗੇ ਸਨ ਪਰ ਨਾ ਦੇਣ 'ਤੇ ਦੋਵਾਂ ਵਿੱਚ ਲੜਾਈ ਹੋਈ ਸੀ | ਉਸ ਤੋਂ ਬਾਅਦ ਮੁਲਜ਼ਮ ਵਕੀਲ ਸਿੰਘ ਨੇ ਸ਼ਰਾਬ ਪੀਤੀ ਅਤੇ ਜਿਵੇਂ ਹੀ ਮਨਦੀਪ ਉਰਫ ਗੀਤਾ ਸੌਂ ਗਿਆ ਤਾਂ ਮੁਲਜ਼ਮ ਵਕੀਲ ਸਿੰਘ ਨੇ ਘਰ ਵਿੱਚ ਰੱਖੀ ਸੱਬਲ ਚੁੱਕਕੇ ਆਪਣੇ ਭਤੀਜੇ ਦੇ ਸਿਰ ਵਿੱਚ ਮਾਰੀ ਜਿਸ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ | ਬਾਅਦ ਵਿੱਚ ਮੁਲਜ਼ਮ ਨੇ ਮਿ੍ਤਕ ਦੀ ਮਾਂ ਨੂੰ ਜਗਾਇਆ ਅਤੇ ਝੂਠੀ ਕਹਾਣੀ ਦੱਸੀ ਕਿ ਦੋ ਅਣਪਛਾਤੇ ਨੌਜਵਾਨਾਂ ਨੇ ਗੀਤਾ ਦੇ ਸਿਰ ਵਿੱਚ ਸੱਟ ਮਾਰਕੇ ਉਸਦਾ ਕਤਲ ਕਰ ਦਿੱਤਾ ਹੈ ਜੋ ਵਿੱਚ ਗੇਟ ਵਿੱਚੋਂ ਦੀ ਹੋ ਕੇ ਭੱਜ ਗਏ ਹਨ | ਫਿਰ ਮੁਲਜ਼ਮ ਨੇ ਪਿੰਡ ਵਾਲਿਆਂ ਨੂੰ ਵੀ ਝੂਠੀ ਕਹਾਣੀ ਸੁਣਾਈ | ਮੁਲਜ਼ਮ ਵਕੀਲ ਸਿੰਘ ਦੇ ਖਿਲਾਫ ਆਬਕਾਰੀ ਐਕਟ ਅਤੇ ਨਸ਼ੀਲਾ ਪਦਾਰਥ ਐਕਟ ਦੇ ਦੋ ਮੁਕਦਮੇ ਦਰਜ ਹਨ | ਜਿਨ੍ਹਾਂ ਵਿੱਚ ਉਹ 10 ਸਾਲ ਦੀ ਸੱਜਾ ਭੁਗਤ ਚੁੱਕਿਆ ਹੈ | ਮੁਲਜ਼ਮ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ |
ਗੁਹਲਾ ਚੀਕਾ/ਕੈਥਲ, 12 ਮਈ (ਓ.ਪੀ. ਸੈਣੀ)-ਡਿਪਟੀ ਕਮਿਸ਼ਨਰ ਸੁਜਾਨ ਸਿੰਘ ਨੇ ਕਿਹਾ ਕਿ ਉਹ ਵਿਅਕਤੀ ਜੋ ਕੋਰੋਨਾ ਦੇ ਕਾਰਨ ਇਕਾਂਤਵਾਸ ਹੈ ਅਤੇ ਉਨ੍ਹਾਂ ਨੂੰ ਡਾਕਟਰ ਦੁਆਰਾ ਆਕਸੀਜਨ ਲੈਣ ਲਈ ਕਿਹਾ ਜਾਂਦਾ ਹੈ ਤਾਂ ਅਜਿਹਾ ਵਿਅਕਤੀ ਆਨਲਾਈਨ ਪ੍ਰਣਾਲੀ ਰਾਹੀਂ ਅਪਲਾਈ ਕਰ ...
ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਵਿੱਚ ਤਾਲਾਬੰਦੀ ਕੀਤੇ ਜਾਣ ਕਾਰਨ ਬੰਦ ਕੀਤੀ ਗਈ ਕਣਕ ਦੀ ਖ਼ਰੀਦ ਦੋ ਹਫ਼ਤਿਆਂ ਮਗਰੋਂ ਅੱਜ ਫਿਰ ਸੁਰੂ ਕਰ ਦਿੱਤੀ ਗਈ ਹੈ | ਕਣਕ ਦੀ ਖ਼ਰੀਦ ਮੁੜ ਸ਼ੁਰੂ ਹੋਣ 'ਤੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਕਣਕ ਦਾ ਭੁਗਤਾਨ ...
ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਤੇ ਕਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਵਰਤੀ ਜਾ ਰਹੀ ਲਾਪ੍ਰਵਾਹੀ ਦੇ ਵਿਰੋਧ 'ਚ ਕਾਂਗਰਸੀ ਆਗੂਆਂ ਨੇ ਅੱਜ ਸਰਕਾਰੀ ਹਸਪਤਾਲ ਅੱਗੇ ਸੰਕੇਤਕ ਤੌਰ 'ਤੇ ...
ਏਲਨਾਬਾਦ, 12 ਮਈ (ਜਗਤਾਰ ਸਮਾਲਸਰ)-ਇਕ ਪਾਸੇ ਜਿਥੇ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਖÏਫ਼ ਹੈ, ਉਥੇ ਦੂਜੇ ਪਾਸੇ ਏਲਨਾਬਾਦ ਦੇ ਵਪਾਰੀ ਚੋਰੀ ਦੀਆਂ ਘਟਨਾਵਾਂ ਕਾਰਨ ਸਹਿਮੇ ਹੋਏ ਹਨ | ਖੇਤਰ ਵਿਚ ਚੋਰੀ ਦੀਆਂ ਵਾਰਦਾਤਾਂ ਦੀ ਗੱਲ ਕਰੀਏ ਤਾਂ ਇੱਥੇ ਚੋਰ ਚੁਸਤ ਤੇ ਪੁਲੀਸ ...
ਯਮੁਨਾਨਗਰ, 12 ਮਈ (ਗੁਰਦਿਆਲ ਸਿੰਘ ਨਿਮਰ)-ਸਥਾਨਕ ਸ਼ਾਸ਼ਤਰੀ ਕਲੋਨੀ ਦੇ ਵਸਨੀਕਾਂ 'ਚ ਅਸਮਾਨੀ ਬਿਜਲੀ ਡਿੱਗਣ 'ਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅੱਜ ਕਰੀਬ ਦੁਪਹਿਰ ਦੋ ਵਜੇ ਇਕ ਭਿਆਨਕ ਆਵਾਜ ਨਾਲ ਅਸਮਾਨੀ ਬਿਜਲੀ ਇਕ ਘਰ ਵਿਚ ਡਿੱਗੀ ਜਿਸ ਨਾਲ ਸਾਰੇ ਇਲਾਕੇ ਵਿਚ ...
ਨਰਾਇਣਗੜ੍ਹ, 12 ਮਈ (ਪੀ ਸਿੰਘ)-ਨਰਾਇਣਗੜ੍ਹ ਵਿਚ ਵੱਧ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਚਲਦਿਆਂ ਜਿਥੇ ਨਗਰਪਾਲਿਕਾ ਵਿਭਾਗ ਸੈਨੀਟਾਈਜ ਕਰਨ ਦੇ ਮਾਮਲੇ ਵਿਚ ਆਪਣੀਆਂ ਅੱਖਾਂ ਬੰਦ ਕਰੀ ਬੈਠਾ ਹੈ ਉੱਥੇ ਹੀ ਨੌਜਵਾਨਾਂ ਨੇ ਸ਼ਹਿਰ ਨੂੰ ਇਸ ਬਿਮਾਰੀ ਤੋਂ ਬਚਾਉਣ ਤੇ ...
ਨਰਾਇਣਗੜ੍ਹ, 12 ਮਈ (ਪੀ ਸਿੰਘ)-ਨਰਾਇਣਗੜ੍ਹ ਖੇਤਰ ਵਿਚ ਬੇਸਹਾਰਾ, ਗਰੀਬ ਲੋਕ ਜਿਹੜੇ ਲਾਕਡਾਊਨ ਦੌਰਾਨ ਭੁੱਖੇ ਸੋ ਰਹੇ ਹਨ ਉਨ੍ਹਾਂ ਲਈ ਸਥਾਨਕ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਮਸੀਹਾ ਬਣ ਕੇ ਸਾਹਮਣੇ ਆਈ ਹੈ | ਪ੍ਰਬੰਧਕ ਕਮੇਟੀ ਵਲੋਂ ...
ਏਲਨਾਬਾਦ, 12 ਮਈ (ਜਗਤਾਰ ਸਮਾਲਸਰ)-ਏਲਨਾਬਾਦ ਖੇਤਰ ਵਿਚ ਕੋਰੋਨਾ ਨਿਰੰਤਰ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਕੋਰੋਨਾ ਨਾਲ ਹੋਣ ਵਾਲੀਆਂ ਮÏਤਾਂ ਅਤੇ ਪਾਜੇਟਿਵ ਕੇਸਾਂ ਦੀ ਗਿਣਤੀ ਵੀ ਨਿਰੰਤਰ ਵਧਦੀ ਜਾ ਰਹੀ ਹੈ | ਇਨ੍ਹਾਂ ਖਤਰਨਾਕ ਹਾਲਾਤਾਂ ਵਿੱਚ ਜੇਕਰ ਇਥੋਂ ਦੀਆਂ ...
ਨਵੀਂ ਦਿੱਲੀ, 12 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੇ ਨਾਲ ਪੀੜਤ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਸਪਤਾਲਾਂ ਵਿਚ ਤਾਂ ਲਿਆ ਰਹੇ ਹਨ ਪਰ ਉਨ੍ਹਾਂ ਨੂੰ ਬੈੱਡ ਨਾ ਮਿਲਣ 'ਤੇ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਹਸਪਤਾਲਾਂ ਦੇ ਬਾਹਰ ਅਜਿਹੇ ਲੋਕ ...
ਨਵੀਂ ਦਿੱਲੀ, 12 ਮਈ (ਬਲਵਿੰਦਰ ਸਿੰਘ ਸੋਢੀ)-ਕੇਂਦਰੀ ਆਰੀਆ ਯੁਵਕ ਪ੍ਰੀਸ਼ਦ ਦੀ ਅਗਵਾਈ ਵਿਚ 'ਪਲਾਜ਼ਮਾ ਥੈਰੇਪੀ ਕਦੋਂ, ਕਿਉਂ ਅਤੇ ਕਿਸ ਤਰ੍ਹਾਂ' ਦੇ ਵਿਸ਼ੇ 'ਤੇ ਆਨਲਾਈਨ ਗੋਸ਼ਟੀ ਕੀਤੀ ਗਈ, ਜਿਸ ਵਿਚ ਮੁੱਖ ਮਹਿਮਾਨ ਅਨਿਲ ਮਿਸ਼ਰਾ (ਨਿਰਦੇਸ਼ਕ ਏ. ਐੱਚ. ਓ. ਵਾਈ. ਆਈ.) ਸਨ | ...
ਜਲੰਧਰ, 12 ਮਈ (ਸ਼ਿਵ)-ਦੁਪਹਿਰ ਵੇਲੇ ਪੁਰਾਣਾ ਨਰਿੰਦਰ ਸਿਨੇਮਾ ਵਾਲੇ ਰੋਡ ਬੰਦ ਕਰਨ ਕਰਕੇ ਪੁਰਾਣੇ ਜੀ. ਟੀ. ਰੋਡ 'ਤੇ ਅੱਜ ਭਾਰੀ ਜਾਮ ਲੱਗ ਗਿਆ ਜਿਸ ਕਰਕੇ ਇਸ ਜਾਮ ਵਿਚ ਸੈਂਕੜੇ ਲੋਕ ਕਾਫ਼ੀ ਸਮੇਂ ਤੱਕ ਫਸੇ ਰਹੇ ਹਨ | ਇਕ ਪਾਸੇ ਤਾਂ ਟ੍ਰੈਫ਼ਿਕ ਪੁਲਿਸ ਨੇ ਦੁਕਾਨਾਂ ਦੇ ...
ਨਵੀਂ ਦਿੱਲੀ, 12 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪਿਛਲੇ ਦਿਨਾਂ ਤੋਂ 18 ਸਾਲ ਤੋਂ 44 ਸਾਲ ਦੀ ਉਮਰ ਦੇ ਵਿਅਕਤੀਆਂ ਦੇ ਵੈਕਸੀਨ ਲਗਾਈ ਜਾ ਰਹੀ ਸੀ ਪਰ ਹੁਣ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ ਅਤੇ ਇਸ ਹਾਲਤ ਵਿਚ ਅਨੇਕਾਂ ਟੀਕਾਕਰਨ ਕੇਂਦਰ ਬੰਦ ਹੋ ਰਹੇ ਹਨ, ਜਿਸ ...
ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰੋਡਵੇਜ ਸਿਰਸਾ ਡਿਪੂ ਵੱਲੋਂ ਪੰਜ ਬੱਸਾਂ 'ਚ ਕਰੋਨਾ ਮਰੀਜ਼ਾਂ ਲਈ 20 ਬੈੱਡ ਸਥਾਪਿਤ ਕੀਤੇ ਗਏ ਹਨ | ਹਰ ਬੈੱਡ 'ਤੇ ਆਕਸੀਜਨ ਸਿਲੈਂਡਰ ਤੇ ਹੋਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ | ਬੱਸਾਂ ਨੂੰ ਹਸਪਤਾਲ ...
ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ | ਜ਼ਿਲ੍ਹੇ ਵਿਚ ਅੱਜ ਦੋ ਮਹਿਲਾਵਾਂ ਸਮੇਤ ਸੱਤ ਜਣਿਆਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ ਜਦੋਂਕਿ ਕੋਰੋਨਾ ਦੇ 784 ਨਵੇਂ ਕੇਸ ਆਏ ਹਨ | ਕੋਰੋਨਾ ਤੋਂ ਜ਼ਿਲ੍ਹੇ ਵਿਚ ਅੱਜ 591 ...
ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡਾਂ 'ਚ ਕੋਰੋਨਾ ਦੇ ਕੇਸ ਲਗਾਤਾਰ ਵਧਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਪਿੰਡਾਂ ਦੇ ਲੋਕ ਹੁਣ ਆਪਣੇ ਪਿੰਡਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸੈਨੇਟਾਈਜ਼ਰ ਦਾ ਛਿੜਕਾਅ ਕਰ ਰਹੇ ਹਨ | ਖੇਤਰ ਦੇ ਪਿੰਡ ...
ਨਵੀਂ ਦਿੱਲੀ, 12 ਮਈ (ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਵਿਚ ਦਿੱਲੀ ਅੰਦਰ ਤਾਲਾਬੰਦੀ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਅਜੇ ਰਾਹਤ ਮਿਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ | ਮੈਟਰੋ ਬੰਦ ਹੈ ਤੇ ਸੀਮਤ ਬੱਸਾਂ ਚੱਲ ਰਹੀਆਂ ਹਨ | ਖਾਣ ਵਾਲਾ ਸਾਮਾਨ ਵੇਚਣ ਵਾਲੇ, ...
ਨਵੀਂ ਦਿੱਲੀ, 12 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੀਮਾਪੁਰੀ ਸ਼ਮਸ਼ਾਨਘਾਟ ਵਿਚ ਰੋਜ਼ਾਨਾ ਕਾਫ਼ੀ ਗਿਣਤੀ ਵਿਚ ਮਿ੍ਤਕ ਆ ਰਹੇ ਹਨ ਅਤੇ ਇਨ੍ਹਾਂ ਦਾ ਸਸਕਾਰ ਦੇਰ ਰਾਤ ਤੱਕ ਕੀਤਾ ਜਾ ਰਿਹਾ ਹੈ | ਇਸ ਸ਼ਮਸ਼ਾਨਘਾਟ ਦੇ ਨਜ਼ਦੀਕ ਸਨਲਾਈਨ ਕਾਲੋਨੀ ਦੇ ਲੋਕ ਚਿਤਾ ਦੇ ...
ਨਵੀਂ ਦਿੱਲੀ, 12 ਮਈ (ਬਲਵਿੰਦਰ ਸਿੰਘ ਸੋਢੀ)-ਜਿਸ ਤਰ੍ਹਾਂ ਕੋਰੋਨਾ ਦੇ ਕਹਿਰ ਨਾਲ ਸਾਰਾ ਦੇਸ਼ ਜੂਝ ਰਿਹਾ ਹੈ ਕੁੱਝ ਲੋਕ ਧਰਮ, ਜਾਤੀਆਂ ਅਤੇ ਰਾਜਨੀਤਕ ਪਾਰਟੀਆਂ ਇਕ-ਦੂਜੇ ਦੇ ਵਿਰੁੱਧ ਜ਼ਹਿਰ ਉਗਲ ਰਹੀਆਂ ਹਨ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ | ਇਨ੍ਹਾਂ ਵਿਚਾਰਾਂ ਦਾ ...
ਨਵੀਂ ਦਿੱਲੀ, 12 ਮਈ (ਬਲਵਿੰਦਰ ਸਿੰਘ ਸੋਢੀ)-ਇਕ ਪਾਸੇ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਰੋਜ਼ਾਨਾ ਵਧ ਰਹੀ ਮਹਿੰਗਾਈ ਨੇ ਵੀ ਉਨ੍ਹਾਂ ਦੀ ਬੁਰੀ ਤਰ੍ਹਾਂ ਕਮਰ ਤੋੜ ਦਿੱਤੀ ਹੈ | ਸਰੋਂ ਦਾ ਤੇਲ, ਆਟਾ, ਦਾਲਾਂ, ਸਬਜ਼ੀਆਂ ਨੇ ...
ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ | ਜ਼ਿਲ੍ਹੇ ਵਿਚ ਅੱਜ ਦੋ ਮਹਿਲਾਵਾਂ ਸਮੇਤ ਸੱਤ ਜਣਿਆਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ ਜਦੋਂਕਿ ਕੋਰੋਨਾ ਦੇ 784 ਨਵੇਂ ਕੇਸ ਆਏ ਹਨ | ਕੋਰੋਨਾ ਤੋਂ ਜ਼ਿਲ੍ਹੇ ਵਿਚ ਅੱਜ 591 ...
ਸਿਰਸਾ, 12 ਮਈ (ਭੁਪਿੰਦਰ ਪੰਨੀਵਾਲੀਆ)- ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪੀੜਤ ਲੋਕ ਆਰਥਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਉੱਥੇ ਹੀ ਸਿਵਲ ਅਤੇ ਹਸਪਤਾਲ ਪ੍ਰਸ਼ਾਸਨ ਆਪਸੀ ਤਾਲਮੇਲ ਨਾ ਹੋਣ ਕਰਕੇ ਮਰੀਜ਼ਾਂ ਨੂੰ ਨਾ ਤਾਂ ਸਹੀ ਦਵਾਈਆਂ ਮਿਲ ਰਹੀਆਂ ਹਨ ਅਤੇ ਨਾ ਹੀ ...
ਨਵੀਂ ਦਿੱਲੀ,12 ਮਈ (ਜਗਤਾਰ ਸਿੰਘ) - ਕੇਂਦਰ ਸਰਕਾਰ ਦੁਆਰਾ ਜਾਰੀ ਮੁਫਤ ਰਾਸ਼ਨ ਲੋਕਾਂ ਤੱਕ ਨਾ ਪੁੱਜਣ ਦੇ ਮੁੱਦੇ ਨੂੰ ਲੈ ਕੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਅਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਵਿਧੂੜੀ ਦੀ ਅਗਵਾਈ 'ਚ ...
ਯਮੁਨਾਨਗਰ, 12 ਮਈ (ਗੁਰਦਿਆਲ ਸਿੰਘ ਨਿਮਰ)-ਬਾਬਾ ਬੰਦਾ ਸਿੰਘ ਬਹਾਦੁਰ ਇਕ ਮਹਾਨ ਸਿੱਖ ਜਰਨੈਲ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਦੀ ਪਾਹੁਲ ਲੈ ਕੇ ਅਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਚੱਪੜਚਿੜੀ ਦੇ ...
ਨਵੀਂ ਦਿੱਲੀ, 12 ਮਈ (ਬਲਵਿੰਦਰ ਸਿੰਘ ਸੋਢੀ)-ਇਕ ਪਾਸੇ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਰੋਜ਼ਾਨਾ ਵਧ ਰਹੀ ਮਹਿੰਗਾਈ ਨੇ ਵੀ ਉਨ੍ਹਾਂ ਦੀ ਬੁਰੀ ਤਰ੍ਹਾਂ ਕਮਰ ਤੋੜ ਦਿੱਤੀ ਹੈ | ਸਰੋਂ ਦਾ ਤੇਲ, ਆਟਾ, ਦਾਲਾਂ, ਸਬਜ਼ੀਆਂ ਨੇ ...
ਨੂਰਪੁਰ ਬੇਦੀ, 12 ਮਈ (ਪੱਤਰ ਪ੍ਰੇਰਕ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਦੇ ਵਿਦਿਆਰਥੀ ਹੁਣ ਘਰ ਬੈਠ ਕੇ ਆਨਲਾਈਨ ਕਲਾਸਾਂ ਲਗਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਹਰਦੀਪ ਸਿੰਘ ਨੇ ਦੱਸਿਆ ...
ਚੰਡੀਗੜ੍ਹ, 12 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰਾਤ ਦਾ ਕਰਫ਼ਿਊ ਲਗਾਇਆ ਜਾ ਰਿਹਾ ਹੈ | ਇਸ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ...
ਖਰੜ, 12 ਮਈ (ਗੁਰਮੁੱਖ ਸਿੰਘ ਮਾਨ)-ਖਰੜ-ਲਾਂਡਰਾਂ ਸੜਕ 'ਤੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ | ਥਾਣਾ ਸਿਟੀ ਖਰੜ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਖਰੜ ਤੋਂ ਲਾਂਡਰਾਂ ਵੱਲ੍ਹ ਇਕ ਟਰੱਕ ਜਾ ਰਿਹਾ ਸੀ ਅਤੇ ਸੂਰੀਆ ਇਨਕਲੇਵ ਨੇੜੇ ਜਦੋਂ ...
ਚੰਡੀਗੜ੍ਹ, 12 ਮਈ (ਅਜੀਤ ਬਿਊਰੋ)- ਕੋਰੋਨਾ ਮਹਾਂਮਾਰੀ ਕਾਰਨ ਮਚੀ ਹਾਹਾਕਾਰ ਵਿਚ ਡਾ. ਅੰਬੇਦਕਰ ਕਰਮਚਾਰੀ ਮਹਾਸੰਘ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੁਤੰਤਰ ਮਜ਼ਦੂਰ ਯੂਨੀਅਨ ਭਾਰਤ ਦੇ ਪੰਜਾਬ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਐੱਸ. ਏ. ਐੱਸ. ਨਗਰ, 12 ਮਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਵਲੋਂ ਰਾਤ ਦੇ ਸਮੇਂ ਕਰਫ਼ਿਊ ਦੇ ਚਲਦਿਆਂ ਲਗਾਏ ਗਏ ਨਾਕੇ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰਨ ਤੇ ਪੁਲਿਸ ਕਰਮਚਾਰੀ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਵਾਲੇ ਗੱਡੀ ਸਵਾਰ 5 ...
ਚੰਡੀਗੜ੍ਹ, 12 ਮਈ (ਬਿ੍ਜੇਂਦਰ ਗੌੜ)-ਅਰਜੇਂਟ (ਅਤਿ ਜ਼ਰੂਰੀ) ਕੇਸਾਂ ਦੀ ਸੂਚੀ ਵਿਚ ਕੇਸ ਸ਼ਾਮਿਲ ਕਰਨ ਵਿਚ 'ਪਿਕ ਐਂਡ ਚੂਜ਼' ਦਾ ਦੋਸ਼ ਲਗਾਉਂਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਦਾ ਤਬਾਦਲਾ ਅਤੇ ਉਨ੍ਹਾਂ ਦੀ ਬੈਂਚ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰਨ ...
ਐੱਸ. ਏ. ਐੱਸ. ਨਗਰ, 12 ਮਈ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-66 ਏ 'ਚ ਹੋਏ ਰਾਜ ਮਿਸਤਰੀ ਬੂਟੀ ਚੌਧਰੀ (48) ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਿਸ ਨੇ 24 ਘੰਟਿਆਂ ਅੰਦਰ ਹੀ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ ...
ਐੱਸ. ਏ. ਐੱਸ. ਨਗਰ, 12 ਮਈ (ਕੇ. ਐੱਸ. ਰਾਣਾ)-ਮੁਹਾਲੀ ਦੇ ਲਾਰੈਂਸ ਸਕੂਲ ਤੇ ਜ਼ੀਰਕਪੁਰ ਦੇ ਸੇਂਟ ਸੋਲਜ਼ਰ ਪੈਰਾਡਾਈਜ਼ ਸਕੂਲ ਨੇ ਫ਼ੀਸਾਂ ਦੇ ਝਗੜੇ ਕਾਰਨ 31 ਮਾਰਚ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਬੰਦ ਕੀਤੀ ਹੋਈ ਹੈ | ਇਸ ਸਬੰਧੀ ਬੱਚਿਆਂ ਦੇ ਮਾਪਿਆਂ ਵਲੋਂ ਕਈ ਵਾਰ ਮੁੱਖ ...
ਐੱਸ. ਏ. ਐੱਸ. ਨਗਰ, 12 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਮੰਗਲਵਾਰ ਨੂੰ ਕੋਰੋਨਾ ਦੇ ਨਵੇਂ 1019 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ ਅਤੇ 9 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਜਦਕਿ 258 ਮਰੀਜ਼ ਸਿਹਤਯਾਬ ਹੋਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX