ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਅੱਜ 203 ਪਾਜ਼ੀਟਿਵ ਕੇਸ ਆਏ ਹਨ ਜਦ ਕਿ ਤਿੰਨ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ | ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਅੱਜ ਆਏ ਪਾਜ਼ੀਟਿਵ ਕੇਸਾਂ ਨਾਲ ਐਕਟਿਵ ਕੇਸਾਂ ਦਾ ਕੁੱਲ ਅੰਕੜਾ 1885 ਹੋ ਗਿਆ ਹੈ ਜਦ ਕਿ ਹੁਣ ਤੱਕ ਇਸ ਮਹਾਂਮਾਰੀ ਕਾਰਨ ਜ਼ਿਲ੍ਹਾ ਰੂਪਨਗਰ 'ਚ ਕੁੱਲ 319 ਮੌਤਾਂ ਹੋ ਚੁੱਕੀਆਂ | ਉਨ੍ਹਾਂ ਦੱਸਿਆ ਕਿ ਅੱਜ 1167 ਨਵੇਂ ਸੈਂਪਲ ਲਏ ਹਨ ਜਦ ਕਿ ਕੁੱਲ 1914 ਸੈਂਪਲਾਂ ਦਾ ਨਤੀਜਾ ਆਉਣਾ ਬਾਕੀ ਹੈ | ਦੱਸਣਯੋਗ ਹੈ ਕਿ ਅੱਜ ਸਭ ਤੋਂ ਵੱਧ ਪਾਜ਼ੀਟਿਵ ਕੇਸ ਰੂਪਨਗਰ 'ਚ 79, ਨੰਗਲ 'ਚ 40, ਮੋਰਿੰਡਾ 'ਚ 25 ਜਦ ਕਿ ਸ੍ਰੀ ਚਮਕੌਰ ਸਾਹਿਬ 'ਚ 13 ਪਾਜ਼ੀਟਿਵ ਕੇਸ ਆਏ ਹਨ | ਅੱਜ ਹੋਈਆਂ ਤਿੰਨ ਮੌਤਾਂ 'ਚ ਮੋਰਿੰਡਾ ਦਾ 90 ਸਾਲਾਂ ਬਜ਼ੁਰਗ, ਭਨੂਪਲੀ ਪਿੰਡ ਦਾ 38 ਸਾਲਾਂ ਨੌਜਵਾਨ ਤੇ ਘਨੌਲੀ ਦਾ 67 ਸਾਲਾਂ ਬਜ਼ੁਰਗ ਸ਼ਾਮਿਲ ਹਨ | ਸਰਕਾਰ ਵਲੋਂ ਅੱਧ ਅਧੂਰੀਆਂ ਪਾਬੰਦੀਆਂ ਦਾ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲ ਬਲਕਿ ਲੋਕਾਂ ਦੇ ਵਪਾਰ ਠੱਪ ਹੋਣ ਕਾਰਨ ਸਥਿਤੀ ਹੋ ਵੀ ਬਦਤਰ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ | ਲੋਕਾਂ ਨੂੰ ਸੜਕਾਂ 'ਤੇ ਬਿਨਾਂ ਮਾਸਕ ਲਾਏ ਆਮ ਘੁੰਮਦੇ ਵੇਖਿਆ ਜਾ ਸਕਦਾ ਹੈ ਜਦ ਕਿ ਅੱਜ ਵੀ ਤਾਲਾਬੰਦੀ ਦੌਰਾਨ ਲੋਕ ਸੜਕਾਂ 'ਤੇ ਆਮ ਘੁੰਮਦੇ ਨਜ਼ਰ ਆਏ |
ਦਿਨੋਂ ਦਿਨ ਵਧ ਰਹੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ, ਨਵੀਆਂ ਟੀਕਾਕਰਨ ਸਾਈਟਾਂ ਮਨੋਨੀਤ
ਸੰਕਟਦੀ ਇਸ ਘੜੀ 'ਚ ਹਸਪਤਾਲਾਂ ਵਿਚ ਕੋਵਿਡ ਟੀਕਾਕਰਨ ਲਈ ਆ ਰਹੇ ਲੋਕਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਰੂਪਨਗਰ ਪ੍ਰਸ਼ਾਸਨ ਵਲੋਂ ਕੋਵਿਡ ਟੀਕਾਕਰਨ ਲਈ ਨਵੀਆਂ ਟੀਕਾਕਰਨ ਸਾਈਟਾਂ ਮਨੋਨੀਤ ਕੀਤੀਆਂ ਗਈਆਂ ਹਨ | ਹੁਣ ਤੋਂ ਸਰਕਾਰੀ ਹਸਪਤਾਲਾਂ ਦੀ ਥਾਂ ਇਨ੍ਹਾਂ ਨਵੀਆਂ ਸਾਈਆਂ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਬਲਾਕ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੂਪਨਗਰ ਤੇ ਭਰਤਗੜ੍ਹ ਬਲਾਕ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਤੇ ਪੀ. ਐਚ. ਸੀ. ਪੁਰਖਾਲੀ ਨੂੰ ਨਵੇਂ ਟੀਕਾਕਰਨ ਕੇਂਦਰ ਵਜੋਂ ਨਾਮਜ਼ਦ ਕੀਤਾ ਗਿਆ ਹੈ | ਮੋਰਿੰਡਾ ਵਿਖੇ ਬਾਬਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਖ਼ਾਲਸਾ ਗਰਲਜ਼ ਕਾਲਜ ਨਵੀਂ ਟੀਕਾਕਰਨ ਸਾਈਟ ਹੋਵੇਗਾ | ਚਮਕੌਰ ਸਾਹਿਬ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਬਲਾਕ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ੍ਰੀ ਅਨੰਦਪੁਰ ਸਾਹਿਬ, ਨੰਗਲ ਬਲਾਕ 'ਚ ਆਈ. ਟੀ. ਆਈ. ਨੰਗਲ ਤੇ ਬੀ. ਬੀ. ਐਮ. ਬੀ. ਟਰੇਨਿੰਗ ਸੈਂਟਰ ਨੰਗਲ, ਨੂਰਪੁਰ ਬੇਦੀ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਹਨਪੁਰ ਖੂਹੀ (ਵੈਕਸੀਨ ਦੀ ਉਪਲਬਧਤਾ ਅਨੁਸਾਰ ਸ਼ੁਰੂ ਕੀਤਾ ਜਾਵੇਗਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬਿਆਨਾ (ਵੈਕਸੀਨ ਦੀ ਉਪਲਬਧਤਾ ਅਨੁਸਾਰ ਸ਼ੁਰੂ ਕੀਤਾ ਜਾਵੇਗਾ) ਨਵੀਆਂ ਟੀਕਾਕਰਨ ਸਾਈਟਾਂ ਹੋਣਗੀਆਂ | ਕੀਰਤਪੁਰ ਸਾਹਿਬ ਬਲਾਕ 'ਚ ਸਰਕਾਰੀ ਸਕੂਲ ਕੀਰਤਪੁਰ ਸਾਹਿਬ ਤੇ ਕਮਿਊਨਿਟੀ ਸੈਂਟਰ, ਅਜੌਲੀ ਨਵੀਆਂ ਟੀਕਾਕਰਨ ਸਾਈਟਾਂ ਹੋਣਗੀਆਂ | ਉਨ੍ਹਾਂ ਦੱਸਿਆ ਕਿ ਹਰ ਕੇਂਦਰ 'ਤੇ ਹਫ਼ਤੇ ਦੇ ਹਰ ਦਿਨ ਟੀਕਾਕਰਨ ਦਾ ਸਮਾਂ ਸਵੇਰੇ 9 ਵਜੇ ਤੋਂ 1ਵਜੇ ਤੱਕ ਹੋਵੇਗਾ | ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੀ 8 ਮਈ ਤੋਂ ਲੈ ਕੇ 14 ਮਈ ਤੱਕ ਦੀ ਪਾਜ਼ੀਟਿਵ ਕੇਸਾਂ ਦੀ ਦਰ 19.1 ਫ਼ੀਸਦੀ ਰਹੀ ਹੈ |
ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)-ਡਾ: ਅਖਿਲ ਚੌਧਰੀ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅੱਜ ਰੂਪਨਗਰ ਪੁਲਿਸ ਨੇ ਕੋਵੀ-ਵੈਕ ਵੈਨ ਦੇ ਨਾਂਅ ਨਾਲ ਕੋਵਿਡ-ਟੀਕਾਕਰਨ ਵੈਨ ਲਾਂਚ ਕੀਤੀ ਹੈ | ਇਸ ਵਿਲੱਖਣ ਪਹਿਲਕਦਮੀ 'ਚ ਰੂਪਨਗਰ ...
ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)-ਕੋਵਿਡ-19 ਮਹਾਂਮਾਰੀ ਦੀ ਦੂਜੀ ਤੇ ਵਿਨਾਸ਼ਕਾਰੀ ਲਹਿਰ ਨੇ ਭਾਰਤ ਦੀ ਸਿਹਤ ਪ੍ਰਣਾਲੀ ਨੂੰ ਡਗਮਗਾ ਦਿੱਤਾ ਹੈ | ਜਿਥੇ ਪੰਜਾਬ ਸਰਕਾਰ ਵਲੋਂ ਸਮਾਜਿਕ ਦੂਰੀ ਤੇ ਮਾਸਕ ਪਹਿਨਣਾ, ਰਾਜਨੀਤਕ ਰੈਲੀਆਂ ਤੇ ਧਾਰਮਿਕ ਪੋ੍ਰਗਰਾਮਾਂ 'ਤੇ ਵੀ ...
ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)-ਡਾ: ਅਖਿਲ ਚੌਧਰੀ ਆਈ. ਪੀ. ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪਿੰਡ ਦੇ ਸਰਪੰਚਾਂ ਤੇ ਵਸਨੀਕਾਂ ਨੂੰ ਮਿਲ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ...
ਨੰਗਲ, 15 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਸਿੱਧ ਸਮਾਜ ਸੇਵੀ ਸ੍ਰੀ ਹਰੀਕ੍ਰਿਸ਼ਨ ਧੀਮਾਨ ਦੀ ਪਤਨੀ ਮੈਡਮ ਸੁਭੱਦਰਾ ਧੀਮਾਨ ਆਂਗਣਵਾੜੀ ਸੁਪਰਵਾਈਜ਼ਰ ਦੀ ਮੌਤ ਹੋ ਗਈ ਹੈ | ਉਹ ਪਿਛੜੇ ਕੁਝ ਦਿਨਾਂ ਤੋਂ ਠੀਕ ਮਹਿਸੂਸ ਨਹੀਂ ਕਰ ਰਹੇ ਸਨ | ਪ੍ਰਵਾਸੀ ਪੰਜਾਬ ਫਰੈਂਡਜ਼ ...
ਨੰਗਲ, 15 ਮਈ (ਪ੍ਰੀਤਮ ਸਿੰਘ ਬਰਾਰੀ)-ਬੀਤੀ ਰਾਤ ਨੰਗਲ ਦੇ ਇਲਾਕੇ ਕਿਲਨ ਏਰੀਆ 'ਚ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਚੌਧਰੀ ਪਵਨ ਕੁਮਾਰ ਨੇ ...
ਭਰਤਗੜ੍ਹ, 15 ਮਈ (ਜਸਬੀਰ ਸਿੰਘ ਬਾਵਾ)-ਰਾਜ ਸਰਕਾਰ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਨਿਰਧਾਰਿਤ ਨਿਯਮਾਂ ਨੂੰ ਲਾਗੂ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹੇ ਦੇ ਪੁਲਿਸ ਮੁਖੀ ਡਾ: ਅਖਿਲ ਚੌਧਰੀ ਦੇ ਨਿਰਦੇਸ਼ਾਂ ਅਨੁਸਾਰ ...
ਨੂਰਪੁਰ ਬੇਦੀ, 15 ਮਈ (ਵਿੰਦਰ ਪਾਲ ਝਾਂਡੀਆ)-ਯੋਗੀ ਰਾਜ ਮਹਾਨ ਸੰਤ ਸਵਾਮੀ ਸੰਕਰਾ ਨੰਦ ਭੂਰੀਵਾਲੇ ਮਹਾਰਾਜ ਧਾਮ ਤਲਵੰਡੀ ਖ਼ੁਰਦ ਵਾਲਿਆਂ ਨੇ ਇਲਾਕੇ ਦੇ ਪ੍ਰਸਿੱਧ ਧਾਰਮਿਕ ਗਾਇਕ ਮਾਨ ਮਸਤਾਨਾ ਵਲੋਂ ਗਰੀਬਦਾਸੀ ਸੰਪਰਦਾਇ ਭੇਖ ਦੇ ਮਹਾਨ ਥੰਮ ਬ੍ਰਹਮਲੀਨ ਸ੍ਰੀ ...
ਸ੍ਰੀ ਚਮਕੌਰ ਸਾਹਿਬ, 15 ਮਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸ੍ਰੀ ਚਮਕੌਰ ਸਾਹਿਬ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਭੈਰੋਮਾਜਰਾ ਤੇ ਅਜੈਬ ਸਿੰਘ ਦੀ ਅਗਵਾਈ 'ਚ ਸ੍ਰੀ ਚਮਕੌਰ ਸਾਹਿਬ ਵਿਖੇ ਮਜ਼ਦੂਰਾਂ-ਮਿਸਤਰੀਆਂ ਲਈ ...
ਨੰਗਲ 15 ਮਈ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਵਲੋਂ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸ਼ਹਿਰ ਦੀ ਮੇਨ ਮਾਰਕੀਟ ਨੂੰ ਸੈਨੀਟਾਈਜ਼ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ, ਵਪਾਰ ਮੰਡਲ ਮੇਨ ਮਾਰਕੀਟ ਦੇ ਪ੍ਰਧਾਨ ਰਾਕੇਸ਼ ਨਈਅਰ, ਕੌਂਸਲਰ ...
ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)-ਐਸ. ਸੀ./ ਬੀ. ਸੀ. ਅਧਿਆਪਕ ਯੂਨੀਅਨ ਰੂਪਨਗਰ ਦੀ ਅਹਿਮ ਮੀਟਿੰਗ ਜੂਮ ਐਪ 'ਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਭਾਰਤੀ ਤੇ ਜਨਰਲ ਸਕੱਤਰ ਰਾਜ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ 13 ਮਈ 2021 ਨੂੰ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ...
ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)-ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ. ਆਰ. ਟੀ. ਸੀ. ਦੇ ਸਮੂਹ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਦੇ 18+9 ਡੀਪੂਆਂ 'ਤੇ ਭਰਵੀਆਂ ਗੇਟ ਰੈਲੀਆਂ ਕੀਤੀਆਂ ਗਈਆਂ | ...
ਨੂਰਪੁਰ ਬੇਦੀ, 15 ਮਈ (ਵਿੰਦਰਪਾਲ ਝਾਂਡੀਆਂ)-ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਵਲੋਂ ਪ੍ਰਾਇਮਰੀ ਕੇਡਰ 'ਚ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਬਤੌਰ ਸੈਂਟਰ ਹੈੱਡ ਟੀਚਰਾਂ ਤੋਂ ਕਰਨ ਤੇ ਸਮੂਹ ਅਧਿਆਪਕਾਂ ਨੇ ਸਿੱਖਿਆ ਸਕੱਤਰ ਪੰਜਾਬ ਦਾ ਧੰਨਵਾਦ ...
ਸ੍ਰੀ ਅਨੰਦਪੁਰ ਸਾਹਿਬ, 15 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੇਂਡੂ ਖੇਤਰਾਂ 'ਚ ਪੈਰ ਪਸਾਰ ਰਹੀ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਗ੍ਰਾਮ ਪੰਚਾਇਤਾਂ ਆਪਣੇ ਆਪਣੇ ਪਿੰਡਾਂ 'ਚ ਠੀਕਰੀ ਪਹਿਰੇ ਲਗਾਉਣ ਲਈ ਲੋਕਾਂ ਨੂੰ ਲਾਮਬੰਦ ਕਰਨ | ਇਹ ਪ੍ਰਗਟਾਵਾ ...
ਮੋਰਿੰਡਾ, 15 ਮਈ (ਕੰਗ)-ਐੱਸ. ਡੀ. ਐੱਮ. ਮੋਰਿੰਡਾ ਜਸਬੀਰ ਸਿੰਘ ਵਲੋਂ ਸਰਕਾਰੀ ਹਸਪਤਾਲ ਮੋਰਿੰਡਾ ਦਾ ਅਚਨਚੇਤ ਦੌਰਾ ਕੀਤਾ | ਉਨ੍ਹਾਂ ਇਥੇ ਹਸਪਤਾਲ 'ਚ ਲੱਗ ਰਹੀ ਕੋਰੋਨਾ ਵੈਕਸੀਨ, ਹਸਪਤਾਲ ਦੀ ਕਾਰਗੁਜ਼ਾਰੀ, ਹਸਪਤਾਲ ਵਿਚ ਦਵਾਈਆਂ ਤੇ ਡਾਕਟਰਾਂ ਸਬੰਧੀ ਜਾਇਜ਼ਾ ਲਿਆ | ...
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੇ ਟੀਕੇ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਨਹੀਂ ਲੱਗਣਗੇ | ਇਸ ਸਬੰਧੀ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ...
ਪੁਰਖਾਲੀ, 15 ਮਈ (ਅੰਮਿ੍ਤਪਾਲ ਸਿੰਘ ਬੰਟੀ)-ਇਟਲੀ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਹਰਦੀਪ ਸਿੰਘ ਕੰਗ ਦੇ ਪਿਤਾ ਬਲਵਿੰਦਰ ਸਿੰਘ ਕੰਗ ਠੌਣਾ ਦੀ ਹੋਈ ਮੌਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪੱਤਰਕਾਰ ਹਰਦੀਪ ਸਿੰਘ ਕੰਗ ਨਾਲ ...
ਸ੍ਰੀ ਅਨੰਦਪੁਰ ਸਾਹਿਬ, 15 ਮਈ (ਕਰਨੈਲ ਸਿੰਘ)-ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਪੰਜਾਬ ਵਲੋਂ ਵੀ ਯਤਨ ਤੇਜ਼ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਸਿਹਤ ਵਿਭਾਗ ਪੰਜਾਬ ਵਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਭਾਈ ਜੈਤਾ ਜੀ ਸਿਵਲ ...
ਨੂਰਪੁਰ ਬੇਦੀ, 15 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਯੂਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਹੋਈ | ਇਸ ਸਬੰਧੀ ਜਥੇਬੰਦੀ (ਰਜਿ.15) ਦੀ ਜ਼ਿਲ੍ਹਾ ਇਕਾਈ ਰੋਪੜ ਦੇ ਪ੍ਰਧਾਨ ਆਸ਼ੂਤੋਸ਼ ਚੰਦਨ ਤਖ਼ਤਗੜ੍ਹ ਨੇ ਦੱਸਿਆ ਕਿ ਯੂਨੀਅਨ ਦੇ ਸੂਬਾ ...
ਸ੍ਰੀ ਚਮਕੌਰ ਸਾਹਿਬ, 15 ਮਈ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਗ੍ਰਾਮ ਪੰਚਾਇਤਾਂ, ਨਗਰ ਪੰਚਾਇਤ ਤੇ ਬਲਾਕ ਸੰਮਤੀ ਮੈਂਬਰਾਂ ਵਲੋਂ ਆਪੋ-ਆਪਣੇ ਪਿੰਡਾਂ 'ਚ ਮੀਟਿੰਗਾਂ ਕਰਕੇ ਪਾਸ ਕੀਤੇ ਮਤੇ ਦੀਆਂ ਕਾਪੀਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ...
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ)-ਪਿੰਡ ਅਬਿਆਣਾ ਕਲਾਂ ਵਿਖੇ ਪਿੰਡ ਵਾਸੀਆਂ ਨੇ ਕੋਰੋਨਾ ਵੈਕਸੀਨ ਲਗਵਾਉਣ ਲਈ ਭਾਰੀ ਉਤਸ਼ਾਹ ਦਿਖਾਇਆ | ਇਸ ਦੌਰਾਨ ਪਿੰਡ ਵਾਸੀਆਂ ਨੇ 101 ਲੋਕਾਂ ਨੇ ਵੈਕਸੀਨੇਸ਼ਨ ਕਰਵਾਇਆ | ਇਸ ਦੌਰਾਨ ਡਾ: ਗੁਰਲੀਨ ਕੌਰ ਨੇ ਦੱਸਿਆ ਕਿ ਇਹ ...
ਮੋਰਿੰਡਾ, 15 ਮਈ (ਕੰਗ)-ਮੋਰਿੰਡਾ ਪੁਲਿਸ ਵਲੋਂ ਬੀਤੀ 24 ਮਾਰਚ 2021 ਨੂੰ ਇਕ ਧੋਖਾਧੜੀ ਕਰਨ ਦਾ ਮੁਕੱਦਮਾ ਨੰਬਰ 47 ਦਰਜ ਕੀਤਾ ਸੀ, ਜਿਸ 'ਚ ਲੁਧਿਆਣੇ ਦੇ ਅੰਕਿਤ ਗੁਪਤਾ ਨਾਂਅ ਦੇ ਇਕ ਸੋਨੇ ਦੇ ਵਪਾਰੀ ਨੂੰ ਸਾਗਰ ਵਾਸੀ ਪਿੰਡ ਮਲੋਆ ਤੇ ਰਾਹੁਲ ਵਾਸੀ ਪਿੰਡ ਨਵਾਂ ਗਰਾਓਾ ਨੇ ...
ਮੋਰਿੰਡਾ, 15 ਮਈ (ਤਰਲੋਚਨ ਸਿੰਘ ਕੰਗ)-ਸ੍ਰੀ ਚਮਕੌਰ ਸਾਹਿਬ ਹਲਕੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨੇ ਮੋਰਿੰਡਾ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਲਏ ਗਏ ਸਟੈਂਡ ਦਾ ਸਮਰਥਨ ਕੀਤਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ...
ਨੰਗਲ, 15 ਮਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਤੇ ਜ਼ਿਲ੍ਹਾ ਇੰਟਕ ਦੇ ਨੇਤਾਵਾਂ ਨੇ ਬੀ. ਬੀ. ਐਮ. ਬੀ. ਹਸਪਤਾਲ ਦੇ ਮਿੰਨੀ ਹਸਪਤਾਲ 'ਚ ਕੰਮ ਕਰ ਰਹੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਨੂੰ ਦਿੱਲੀ ਭੇਜਣ ਦਾ ਸਖ਼ਤ ਵਿਰੋਧ ਕੀਤਾ ਹੈ | ਪਿਛਲੇ ...
ਮੋਰਿੰਡਾ, 15 ਮਈ (ਤਰਲੋਚਨ ਸਿੰਘ ਕੰਗ)-ਮੋਰਿੰਡਾ ਪੁਲਿਸ ਵਲੋਂ ਦੋ ਸ਼ਾਤਿਰ ਠੱਗਾਂ 'ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਡੀ. ਐੱਸ. ਪੀ. ਸ੍ਰੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਐੱਨ. ਐੱਚ.-95 ਹੋਟਲ ...
ਨੰਗਲ, 15 ਮਈ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਦੀ ਰਿਹਾਇਸ਼ੀ ਕਲੋਨੀ ਦੇ ਜੀ ਬਲਾਕ 'ਚ ਸੀਵਰੇਜ ਦੇ ਮੇਨ ਹੋਲ ਦੇ ਬੰਦ ਹੋਣ ਕਾਰਨ ਵਾਰਡ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨੂੰ ਵਾਰਡ ਦੇ ਕੌਂਸਲਰ ਮੈਡਮ ਇੰਦੂ ਬਾਲਾ ਵਲੋਂ ਯਤਨ ਕਰ ਕੇ ...
ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)-ਖੱਤਰੀ ਸਭਾ ਰੂਪਨਗਰ ਵਲੋਂ ਕੋਵਿਡ-19 (ਕੋਰੋਨਾ) ਦੀ ਨਾਮੁਰਾਦ ਬਿਮਾਰੀ ਕਾਰਨ ਬਲੱਡ ਬੈਂਕ 'ਚ ਆਈ ਖ਼ੂਨ ਦੀ ਘਾਟ ਪੂਰੀ ਕਰਨ ਲਈ ਖ਼ੂਨਦਾਨ ਕੈਂਪ ਲਗਾਇਆ ਗਿਆ | ਚਰਨਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਬਲੱਡ ਬੈਂਕ ਸਿਵਲ ਹਸਪਤਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX