ਤਾਜਾ ਖ਼ਬਰਾਂ


ਵਿਸ਼ਵ ਕੱਪ ਟੀ20 : ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ 5 ਵਿਕਟਾਂ ਨਾਲ ਦਿੱਤੀ ਮਾਤ
. . .  26 minutes ago
ਵਿਸ਼ਵ ਕੱਪ ਟੀ20 : ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ 5 ਵਿਕਟਾਂ ਨਾਲ ਦਿੱਤੀ ਮਾਤ...
ਸਿੰਗਾਪੁਰ ਨੇ ਭਾਰਤ ਸਮੇਤ 5 ਹੋਰ ਦੇਸ਼ਾਂ ਦੇ ਯਾਤਰੀਆਂ 'ਤੇ ਦਾਖ਼ਲੇ 'ਤੇ ਲਾਈ ਪਾਬੰਦੀ ਹਟਾਈ
. . .  38 minutes ago
ਸਿੰਗਾਪੁਰ, 23 ਅਕਤੂਬਰ - ਸਿੰਗਾਪੁਰ ਸਰਕਾਰ ਵਲੋਂ ਭਾਰਤ, ਬੰਗਲਾਦੇਸ਼, ਮਿਆਂਮਾਰ, ਨਿਪਾਲ, ਪਾਕਿਸਤਾਨ ਤੇ ਸ੍ਰੀਲੰਕਾ ਦੇ ਯਾਤਰੀਆਂ ਤੇ ਇਨ੍ਹਾਂ ਦੇਸ਼ਾਂ ਦੇ 14 ਦਿਨਾਂ ਯਾਤਰਾ ਦੇ ਰਿਕਾਰਡ ਵਾਲੇ ਯਾਤਰੀਆਂ ਨੂੰ ਸਿੰਗਾਪੁਰ ਵਲੋਂ ਆਪਣੇ ਇੱਥੇ ਦਾਖ਼ਲੇ ਸਣੇ ਟਰਾਂਜ਼ਿਟ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ 26 ਅਕਤੂਬਰ ਤੋਂ ਜਾਰੀ ਹੋਵੇਗਾ...
ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਕਲਸ ਯਾਤਰਾ ਟੋਲ ਪਲਾਜ਼ਾ ਨਿੱਜਰਪੁਰਾ ਵਿਖੇ ਪਹੁੰਚੀ
. . .  about 1 hour ago
ਜੰਡਿਆਲਾ ਗੁਰੂ, 23 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ) - ਲਖੀਮਪੁਰ ਖੀਰੀ 'ਚ ਭਾਜਪਾ ਦੇ ਕੇਂਦਰੀ ਮੰਤਰੀ ਦੇ ਲੜਕੇ ਵਲੋਂ ਗੱਡੀ ਹੇਠ ਦਰੜ ਕੇ ਸ਼ਹੀਦ ਕੀਤੇ ਗਏ ਕਿਸਾਨਾਂ ਦੀ ਕਲਸ ਯਾਤਰਾ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਟੋਲ ਪਲਾਜ਼ਾ ਨਿੱਜਰਪੁਰਾ ਦੇ ਪੁੱਜਣ 'ਤੇ ਕਿਸਾਨਾਂ ਨੂੰ ਸ਼ਰਧਾ...
ਸਰਹੱਦੀ ਖੇਤਰ 'ਚ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  about 1 hour ago
ਗੱਗੋਮਹਾਲ, ਅਜਨਾਲਾ - 23 ਅਕਤੂਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਦੁਪਹਿਰ ਤੋਂ ਬਾਅਦ ਸਰਹੱਦੀ ਖੇਤਰ 'ਚ ਅਚਾਨਕ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬਾਰਸ਼ ਹੋਣ ਨਾਲ ਅਜਨਾਲਾ ਖੇਤਰ...
ਲੌਂਗੋਵਾਲ ਵਿਚ ਡੇਂਗੂ ਕਾਰਨ ਇਕ ਹੋਰ ਮੌਤ, ਹੁਣ ਤੱਕ ਕੁੱਲ 4 ਮੌਤਾਂ
. . .  about 2 hours ago
ਲੌਂਗੋਵਾਲ, 23 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਦੇ ਦੁੱਲਟ ਪੱਤੀ ਇਲਾਕੇ ਵਿਚ ਡੇਂਗੂ ਕਾਰਨ ਇਕੋ ਪਰਿਵਾਰ 'ਚ ਹੋਈਆਂ 3 ਮੌਤਾਂ ਤੋਂ ਬਾਅਦ ਅੱਜ ਇਸੇ ਇਲਾਕੇ ਵਿਚ ਇਕ ਹੋਰ ਮੌਤ ਹੋ ਗਈ ਹੈ। ਇਸ ਇਲਾਕੇ ਵਿਚ ਲੰਘੇ ਹਫ਼ਤੇ ਦੌਰਾਨ ਡੇਂਗੂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅੱਜ ਚਾਰ ...
ਭਾਰੀ ਗੜੇਮਾਰੀ ਨਾਲ ਮੰਡੀਆਂ 'ਚ ਪਈ ਝੋਨੇ ਅਤੇ ਬਾਸਮਤੀ ਦਾ ਹੋਇਆ ਭਾਰੀ ਨੁਕਸਾਨ
. . .  about 2 hours ago
ਗੁਰੂ ਹਰ ਸਹਾਏ , ਤਰਨ ਤਾਰਨ, 23 ਅਕਤੂਬਰ (ਹਰਚਰਨ ਸਿੰਘ ਸੰਧੂ, ਹਰਿੰਦਰ ਸਿੰਘ,ਵਿਕਾਸ ਮਰਵਾਹਾ) - ਗੁਰੂ ਹਰ ਸਹਾਏ ਅਤੇ ਆਸ - ਪਾਸ ਦੇ ਇਲਾਕੇ 'ਚ ਸ਼ਾਮ ਵੇਲੇ ਹੋਈ ਭਾਰੀ ਗੜੇਮਾਰੀ ਅਤੇ ਮੀਹ ਨਾਲ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ...
ਤੇਜ਼ ਬਰਸਾਤ ਅਤੇ ਗੜੇਮਾਰੀ ਨੇ ਝੋਨੇ ਦੀ ਫ਼ਸਲ ਦਾ ਕੀਤਾ ਵੱਡਾ ਨੁਕਸਾਨ
. . .  about 2 hours ago
ਕਾਲਾ ਅਫਗਾਨਾ, 23 ਅਕਤੂਬਰ (ਅਵਤਾਰ ਸਿੰਘ ਰੰਧਾਵਾ) - ਅੱਜ ਸ਼ਾਮ ਦੇ ਮੌਕੇ ਹੋਈ ਤੇਜ਼ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ । ਅੱਜ ਜਿੱਥੇ ਸਵੇਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਬੀਤੀ ਸ਼ਾਮ ਚੜ੍ਹੀਆਂ ...
ਸ਼੍ਰੋਮਣੀ ਭਗਤ ਨਾਮਦੇਵ ਦੇਵ ਦਾ 751 ਜਨਮ ਦਿਹਾੜਾ ਮਨਾਉਣ ਲਈ ਨਾਂਦੇੜ ਤੋ 120 ਯਾਤਰੀਆਂ ਦਾ ਪੁੱਜਾ ਕਾਫ਼ਲਾ
. . .  about 2 hours ago
ਰਾਜਾਸਾਂਸੀ, 23 ਅਕਤੂਬਰ ( .ਹੇਰ/ ਹਰਦੀਪ ਸਿੰਘ ਖੀਵਾ) - ਹਲਕਾ ਹਰਗੋਬਿੰਦ ਸਾਹਿਬ ਦੇ ਕਸਬਾ ਘੁਮਾਣ ਵਿਖੇ ਵੱਡੇ ਪੱਧਰ 'ਤੇ ਸ਼੍ਰੋਮਣੀ ਭਗਤ ਨਾਮਦੇਵ ਦੇਵ ਜੀ ਦੇ ਮਨਾਏ ਜਾ ਰਹੇ 751ਵੇਂ ਜਨਮ ਦੀ ਸ਼ਤਾਬਦੀ ਮੌਕੇ ਹਾਜ਼ਰੀ ਭਰਨ ਲਈ ਅੱਜ ਨਾਂਦੇੜ ਤੋ 120 ਯਾਤਰੀਆਂ ਦਾ ਜਥਾ...
ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨ ਜਥੇਬੰਦੀ ਦੀ ਆੜ੍ਹਤੀਆਂ ਨਾਲ ਹੋਈ ਮੀਟਿੰਗ, ਕਈ ਮੁੱਦਿਆਂ 'ਤੇ ਬਣੀ ਸਹਿਮਤੀ
. . .  about 2 hours ago
ਮੰਡੀ ਲਾਧੂਕਾ, 23 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਮੰਡੀਆਂ 'ਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਅਤੇ ਆੜ੍ਹਤੀਆ ਯੂਨੀਅਨ ਦੇ...
ਕੈਪਟਨ ਦੇ ਸਲਾਹਕਾਰ ਨੇ ਰਜੀਆ ਸੁਲਤਾਨਾ ਦੀਆਂ ਅਰੂਸਾ ਆਲਮ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਮੁਹੰਮਦ ਮੁਸਤਫ਼ਾ ਤੋਂ ਮੰਗਿਆ ਜਵਾਬ
. . .  about 2 hours ago
ਚੰਡੀਗੜ੍ਹ, 23 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀਆਂ ਅਰੂਸਾ ਆਲਮ ਨਾਲ ਤਸਵੀਰਾਂ ਸਾਂਝੀਆਂ ਕਰ ਮੁਹੰਮਦ ਮੁਸਤਫ਼ਾ ਤੋਂ ਜਵਾਬ ਮੰਗਿਆ ਹੈ | ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰ ਪੁੱਛਿਆ ਹੈ ਕਿ ਹੁਣ ਤੁਸੀਂ ਇਸ ਬਾਰੇ ...
ਭਾਰਤ ਬਾਇਓਟੈਕ ਕਰ ਰਿਹਾ ਡੀ.ਸੀ.ਜੀ.ਆਈ. ਤੋਂ ਬੱਚਿਆਂ ਲਈ ਵੈਕਸੀਨ ਲਈ ਲਾਇਸੈਂਸ ਲੈਣ ਦੀ ਉਡੀਕ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਕੋਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਦੇ ਚੇਅਰਮੈਨ ਡਾ. ਕ੍ਰਿਸ਼ਨਾ ਇੱਲਾ ਦਾ ਕਹਿਣਾ ਹੈ ਕਿ ਭਾਰਤ ਨੇ 100 ਕਰੋੜ ਟੀਕਾਕਰਨ ਦਾ ਟੀਚਾ ਹਾਸਲ ਕਰ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਅਤੇ ਨਾਗਰਿਕਾਂ ਦੋਵਾਂ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ | ਡਾ. ਕ੍ਰਿਸ਼ਨਾ ਇੱਲਾ ਦਾ ਕਹਿਣਾ ਹੈ ਕਿ ਅਸੀਂ ਡੀ.ਸੀ.ਜੀ.ਆਈ. ਤੋਂ ਬੱਚਿਆਂ ਲਈ ...
6 ਸਾਲਾ ਬੱਚੀ ਨਾਲ ਜਬਰ ਜਨਾਹ, ਮੁਲਜ਼ਮ ਫ਼ਰਾਰ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਦਿੱਲੀ ਦੇ ਰਣਜੀਤ ਨਗਰ ਇਲਾਕੇ ਵਿਚ ਕੱਲ੍ਹ ਇਕ 6 ਸਾਲਾ ਬੱਚੀ ਨਾਲ 20 ਸਾਲ ਦੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ...
ਅਰਵਿੰਦ ਕੇਜਰੀਵਾਲ ਕਰਨਗੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਦੌਰਾ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਦੀਵਾਲੀ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 26 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਦੌਰਾ ਕਰਨਗੇ।...
ਅਣਪਛਾਤੇ ਵਿਅਕਤੀਆਂ ਵਲੋਂ ਕਤਲ, ਪੁਲਿਸ ਜਾਂਚ 'ਚ ਜੁੱਟੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਵੈਸਟ ਪਟੇਲ ਨਗਰ ਦੇ ਬਾਬਾ ਫਰੀਦਪੁਰੀ ਵਿਚ ਕੱਲ੍ਹ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ...
ਲਖਬੀਰ ਸਿੰਘ ਦੇ ਕਤਲ ਸੰਬੰਧੀ ਜਾਂਚ ਕਰਨ ਲਈ ਐੱਸ.ਆਈ.ਟੀ ਦੀ ਟੀਮ ਪਹੁੰਚੀ ਚੀਮਾਂ ਕਲਾਂ
. . .  about 4 hours ago
ਸਰਾਏ ਅਮਾਨਤ ਖਾਂ, 23 ਅਕਤੂਬਰ ( ਨਰਿੰਦਰ ਸਿੰਘ ਦੋਦੇ) - ਪੰਜਾਬ ਸਰਕਾਰ ਵਲੋਂ ਲਖਬੀਰ ਸਿੰਘ ਟੀਟੂ ਦੇ ਕਤਲ ਦੀ ਜਾਂਚ ਕਰਨ ਲਈ ਬਣਾਈ ਸਿੱਟ ਦੇ ਦੋ ਮੈਂਬਰਾਂ ਏ.ਡੀ.ਜੀ.ਪੀ ਕਮ ਡਾਇਰੈਕਟਰ ਬਿਊਰੋ ਵਰਿੰਦਰ ਕੁਮਾਰ, ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਤੇ ਡੀ.ਐੱਸ.ਪੀ ਸਿਟੀ...
ਸਿੰਗਾਪੁਰ ਨੇ ਭਾਰਤ,ਬੰਗਲਾਦੇਸ਼,ਮਿਆਂਮਾਰ,ਨੇਪਾਲ,ਪਾਕਿਸਤਾਨ ਅਤੇ ਸ੍ਰੀਲੰਕਾ ਲਈ ਯਾਤਰਾ ਮੁੜ ਕੀਤੀ ਸ਼ੁਰੂ
. . .  about 4 hours ago
ਨਵੀਂ ਦਿੱਲੀ, 23 ਅਕਤੂਬਰ - ਭਾਰਤ, ਬੰਗਲਾਦੇਸ਼, ਮਿਆਂਮਾਰ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਲਈ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੇਸ਼ਾਂ ਦੀ 14 ਦਿਨਾਂ ਦੀ ਯਾਤਰਾ ਦੇ ਇਤਿਹਾਸ ਵਾਲੇ ਸਾਰੇ ਯਾਤਰੀਆਂ ਨੂੰ 26 ਅਕਤੂਬਰ 2021ਤੋਂ ਸਿੰਗਾਪੁਰ...
ਸ੍ਰੀ ਚਮਕੌਰ ਸਾਹਿਬ ਵਿਖੇ ਬਣਾਏ ਜਾਣਗੇ 16 ਨਵੇਂ ਖੇਡ ਸਟੇਡੀਅਮ
. . .  about 5 hours ago
ਚੰਡੀਗੜ੍ਹ, 23 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ 16 ਨਵੇਂ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ...
ਪਾਕਿਸਤਾਨ ਨੇ ਭਾਰਤ ਦੇ ਖ਼ਿਲਾਫ਼ ਮੈਚ ਲਈ ਟੀਮ ਦਾ ਕੀਤਾ ਐਲਾਨ
. . .  about 5 hours ago
ਨਵੀਂ ਦਿੱਲੀ, 23 ਅਕਤੂਬਰ - ਪਾਕਿਸਤਾਨ ਨੇ ਟੀ -20 ਵਿਸ਼ਵ ਕੱਪ ਵਿਚ ਭਾਰਤ ਵਿਰੁੱਧ ਖੇਡ ਲਈ ਟੀਮ ਦਾ ਐਲਾਨ ਕੀਤਾ ਹੈ | ਬਾਬਰ, ਰਿਜ਼ਵਾਨ, ਫਖਰ, ਹਫੀਜ਼, ਮਲਿਕ, ਆਸਿਫ,...
ਭਾਰਤ ਦੇ ਚੀਫ਼ ਜਸਟਿਸ ਨੇ ਦੇਸ਼ ਦੇ ਨਿਆਂਇਕ ਬੁਨਿਆਦੀ ਢਾਂਚੇ ਬਾਰੇ ਚਿੰਤਾਵਾਂ ਕੀਤੀਆਂ ਜ਼ਾਹਰ
. . .  about 5 hours ago
ਨਵੀਂ ਦਿੱਲੀ, 23 ਅਕਤੂਬਰ - ਭਾਰਤ ਦੇ ਚੀਫ਼ ਜਸਟਿਸ ਐਨਵੀ ਰਮੰਨਾ ਨੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗੀ ਵਿਚ ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਦੀ ਨਵੀਂ ਐਨੈਕਸ ਬਿਲਡਿੰਗ ਦੇ ਉਦਘਾਟਨ ਸਮਾਰੋਹ ਵਿਚ ਬੋਲਦਿਆਂ,...
ਯੂ.ਪੀ. : ਹੁਣ ਬਦਲਿਆ ਜਾਵੇਗਾ ਫ਼ੈਜ਼ਾਬਾਦ ਰੇਲਵੇ ਜੰਕਸ਼ਨ ਦਾ ਨਾਂਅ
. . .  about 5 hours ago
ਲਖਨਊ, 23 ਅਕਤੂਬਰ - ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਫ਼ੈਜ਼ਾਬਾਦ ਰੇਲਵੇ ਜੰਕਸ਼ਨ ਦਾ ਨਾਂਅ ਅਯੁੱਧਿਆ ਛਾਉਣੀ ਰੱਖਣ ਦਾ ਫ਼ੈਸਲਾ ਲਿਆ ...
ਅਫ਼ਗਾਨਿਸਤਾਨ ਵਿਚ ਫਸੇ ਘੱਟ ਗਿਣਤੀ ਲੋਕਾਂ ਦਿੱਤੇ ਜਾਣ ਵੀਜ਼ੇ ,ਮਨਜਿੰਦਰ ਸਿੰਘ ਸਿਰਸਾ ਦੀ ਵਿਦੇਸ਼ ਮੰਤਰੀ ਨੂੰ ਅਪੀਲ
. . .  about 5 hours ago
ਨਵੀਂ ਦਿੱਲੀ, 23 ਅਕਤੂਬਰ - ਡੀ.ਐੱਸ.ਜੀ.ਐੱਮ.ਸੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਗਈ ਹੈ ਕਿ ਅਫ਼ਗਾਨਿਸਤਾਨ ਦੇ ਵੱਖ -ਵੱਖ ਹਿੱਸਿਆਂ ਵਿਚ ਫਸੇ 235 ਘੱਟ ਗਿਣਤੀ ਲੋਕਾਂ ਨੂੰ...
ਮਹਿਲ ਕਲਾਂ ਟਰੱਕ ਯੂਨੀਅਨ ਨੇੜੇ ਅਣਪਛਾਤੀ ਲਾਸ਼ ਮਿਲੀ
. . .  about 6 hours ago
ਮਹਿਲ ਕਲਾਂ, 23 ਅਕਤੂਬਰ (ਅਵਤਾਰ ਸਿੰਘ ਅਣਖੀ) - ਟਰੱਕ ਯੂਨੀਅਨ ਮਹਿਲ ਕਲਾਂ ਨੇੜਿਓ ਅਣਪਛਾਤੇ ਅਧਖੜ ਉਮਰ ਦੇ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਦਾ ਪਤਾ ਲੱਗਿਆ ਹੈ | ਪੁਲਿਸ ਥਾਣਾ ਮਹਿਲ ਕਲਾਂ ਦੇ ਥਾਣੇਦਾਰ ਗੁਰਸਿਮਰਨ ਸਿੰਘ ਨੇ ਪੁਲਿਸ...
ਲੁਧਿਆਣਾ ਪਹੁੰਚੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਕਿਹਾ - ਨਹੀਂ ਮਿਲੇ ਕਦੇ ਕੈਪਟਨ ਅਤੇ ਅਰੂਸਾ ਨੂੰ
. . .  about 6 hours ago
ਲੁਧਿਆਣਾ, 23 ਅਕਤੂਬਰ (ਰੂਪੇਸ਼ ਕੁਮਾਰ) - ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਨ੍ਹਾਂ ਨੇ ਇਕ ਸਕੂਲ ਦੇ ਨਿੱਜੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਤਾਪ ਬਾਜਵਾ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਤੇ ਸੁੱਖੀ ਰੰਧਾਵਾ 'ਚ ਚੱਲ ਰਹੇ ਟਵਿੱਟਰ ਵਾਰ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ...
ਲੱਦਾਖ ਦੇ ਕਈ ਹਿੱਸਿਆਂ ਵਿਚ ਤਾਜ਼ਾ ਬਰਫ਼ਬਾਰੀ
. . .  about 6 hours ago
ਲੱਦਾਖ, 23 ਅਕਤੂਬਰ - ਦਰਾਸ, ਕਾਰਗਿਲ ਜ਼ਿਲ੍ਹੇ ਦੇ ਵੱਖ - ਵੱਖ ਹਿੱਸਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ...
ਅਮਿਤ ਸ਼ਾਹ ਦੀ ਸੁਰੱਖਿਆ ਸਮੀਖਿਆ ਮੀਟਿੰਗ, 370 ਹਟਾਏ ਜਾਣ ਤੋਂ ਬਾਅਦ ਪਹਿਲਾ ਜੰਮੂ - ਕਸ਼ਮੀਰ ਦੌਰਾ
. . .  about 6 hours ago
ਸ੍ਰੀਨਗਰ, 23 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਸੁਰੱਖਿਆ ਸਮੀਖਿਆ ਮੀਟਿੰਗ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦਾ ਇਹ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਿਵਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਬਠਿੰਡਾ

ਪੀ.ਆਰ.ਟੀ.ਆਈ.ਸੀ ਤੇ ਪਨਬੱਸ ਕਾਮਿਆਂ ਨੇ ਆਪਣੀਆਂ ਮੰਗਾਂ ਸਬੰਧੀ ਬੱਸ ਸਟੈਂਡ 'ਤੇ ਕੀਤੀ ਨਾਅਰੇਬਾਜ਼ੀ

ਬਠਿੰਡਾ, 15 ਮਈ (ਅਵਤਾਰ ਸਿੰਘ)-ਪੀ.ਆਰ.ਟੀ.ਸੀ. ਤੇ ਪਨਬੱਸ ਕਾਮਿਆਂ ਨੇ ਆਪਣੀਆਂ ਮੰਗਾਂ ਸਬੰਧਿਤ ਅੱਜ ਬੱਸ ਸਟੈਂਡ 'ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਡਿਪੂ ਪ੍ਰਧਾਨ ਗੁਰਪਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੱਚੇ ਹੀ ਡਿਊਟੀਆਂ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਪੱਕਾ ਨਹੀਂ ਕੀਤਾ ਜਾ ਰਿਹਾ | ਜਿਸ ਕਰਕੇ ਪੀਆਰਟੀਸੀ ਦੀ ਮੈਨੇਜਮੈਂਟ ਦੇ ਖ਼ਿਲਾਫ਼ ਉਨ੍ਹਾਂ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦੱਸਿਆ ਕਿ ਕੋਰੋਨਾ ਸਮੇਂ ਦੌਰਾਨ 24 ਘੰਟੇ ਡਿਊਟੀ ਕਰ ਰਹੇ ਹਨ ਅਤੇ 'ਬਰਾਬਰ ਕੰਮ ਬਰਾਬਰ ਤਨਖ਼ਾਹ' ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਪੀਆਰਟੀਸੀ ਵਿਚ 5 ਹਜ਼ਾਰ ਮੁਲਾਜ਼ਮ ਹਨ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਉਹ 24 ਮਈ ਤੋਂ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਦਾ ਬੱਸਾਂ ਵਿਚ ਘਟੀਆ ਨੀਤੀਆਂ ਖ਼ਿਲਾਫ਼ ਭੰਡੀ ਪ੍ਰਚਾਰ ਕਰਨਗੇ ਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 28, 29 ਅਤੇ 30 ਮਈ ਨੂੰ ਹੜਤਾਲ ਕਰਨਗੇ, ਜੇਕਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹੜਤਾਲ ਲੰਮੀ ਵੀ ਹੋ ਸਕਦੀ ਹੈ |

ਸਫ਼ਾਈ ਕਾਮਿਆਂ ਵਲੋਂ ਹੜਤਾਲ ਤੀਸਰੇ ਦਿਨ ਵੀ ਜਾਰੀ

ਬਰੇਟਾ, 15 ਮਈ (ਜੀਵਨ ਸ਼ਰਮਾ)- ਮੰਗਾਂ ਨੂੰ ਲੈ ਕੇ ਸਥਾਨਕ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਤੀਸਰੇ ਦਿਨ ਵੀ ਜਾਰੀ ਰਹੀ | ਆਗੂਆਂ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਜਾਇਜ਼ ਹਨ, ਇਸ ਲਈ ਸਰਕਾਰ ਨੂੰ ਮੰਗਾਂ ਵੱਲ ਜਲਦ ਗ਼ੌਰ ਕਰਨੀ ਚਾਹੀਦੀ ਹੈ | ਉਨ੍ਹਾਂ ਮੰਗ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਔਰਤ ਦੀ ਕੱੁਟਮਾਰ, 4 ਵਿਰੁੱਧ ਕੇਸ ਦਰਜ

ਗੋਨਿਆਣਾ, 15 ਮਈ (ਬਰਾੜ ਆਰ. ਸਿੰਘ, ਲਛਮਣ ਦਾਸ ਗਰਗ)-ਗੋਨਿਆਣਾ ਸ਼ਹਿਰ ਦੀ ਇਕ ਔਰਤ ਦੇ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਪੁਲਿਸ ਨੇ 3 ਭਰਾਵਾਂ ਅਤੇ ਇਕ ਹੋਰ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪਵਨਦੀਪ ਕੌਰ ਪਤਨੀ ਲਖਵੀਰ ਸਿੰਘ ਵਾਸੀ ...

ਪੂਰੀ ਖ਼ਬਰ »

ਮੌੜ ਮੰਡੀ 'ਚ ਖੰਭਿਆਂ ਨਾਲ ਲਟਕਦੇ ਬਿਜਲੀ ਮੀਟਰ ਲੈ ਕੇ ਛੱਡਣਗੇ ਕਿਸੇ ਦੀ ਜਾਨ

ਮੌੜ ਮੰਡੀ, 15 ਮਈ (ਲਖਵਿੰਦਰ ਸਿੰਘ ਮੌੜ)-ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਰਾਜ ਬਿਜਲੀ ਬੋਰਡ ਭੰਗ ਕਰਕੇ ਪਾਵਰਕਾਮ ਹੋਂਦ 'ਚ ਲਿਆਂਦਾ ਅਤੇ ਬਿਜਲੀ ਪ੍ਰਬੰਧ ਨਿੱਜੀ ਹੱਥਾਂ 'ਚ ਸੌਂਪ ਦੇਣ ਦਾ ਰਾਹ ਪੱਧਰਾ ਕਰਨ 'ਚ ਅਹਿਮ ਭੂਮਿਕਾ ਨਿਭਾਈ | ਨਿੱਜੀਕਰਨ ਦੀਆਂ ...

ਪੂਰੀ ਖ਼ਬਰ »

ਆਰ. ਐੱਮ. ਪੀ. ਡਾਕਟਰ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ

ਭੁੱਚੋ ਮੰਡੀ, 15 ਮਈ (ਪਰਵਿੰਦਰ ਸਿੰਘ ਜੌੜਾ)-ਸਥਾਨਕ ਪੁਲਿਸ ਨੇ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੇ ਆਰ. ਐੱਮ. ਪੀ. ਡਾਕਟਰ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਮੁਖ਼ਬਰੀ ਮਿਲੀ ਸੀ ਕਿ ਪਿੰਡਾਂ 'ਚ ਕੁਝ ਲੋਕ ਨਸ਼ੀਲੀਆਂ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਗਿ੍ਫ਼ਤਾਰ

ਬੱਲੂਆਣਾ, 15 ਮਈ (ਗੁਰਨੈਬ ਸਾਜਨ)- ਪੁਲਿਸ ਥਾਣਾ ਸਦਰ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਦਿਉਣ ਦੇ ਨੇੜੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਸਬ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਦਿਉਣ ਨੇੜੇ ਉਨ੍ਹਾਂ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ ਵਧਣ ਦੇ ਬਾਵਜੂਦ ਮੁਹੱਲਿਆਂ ਵਿਚ ਨਹੀਂ ਹੋ ਰਹੀ ਫੌਗਿੰਗ

ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)-ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਚ ਮਲੇਰੀਆ, ਬੁਖ਼ਾਰ ਆਦਿ ਦੇ ਨਾਲ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਨਿਰੰਤਰ ਜਾਰੀ ਹੈ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੁੰਭਕਰਨੀ ਨੀਂਦ ਸੌਂ ਜਾਣ ਦਾ ਹੀ ਨਤੀਜਾ ਹੈ ...

ਪੂਰੀ ਖ਼ਬਰ »

20 ਕਿੱਲੋ ਭੁੱਕੀ ਸਮੇਤ ਮੋਟਰਸਾਈਕਲ ਸਵਾਰ ਕਾਬੂ

ਸੰਗਤ ਮੰਡੀ, 15 ਮਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਨੇੜੇ ਇਕ ਮੋਟਰ ਸਾਈਕਲ ਸਵਾਰ ਵਿਅਕਤੀ ਨੂੰ 20 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸੰਗਤ ਅਧੀਨ ਪੈਂਦੀ ਪੁਲਿਸ ਚੌਕੀ ...

ਪੂਰੀ ਖ਼ਬਰ »

ਕੋਰੋਨਾ ਕਾਰਨ ਦੋ ਦੀ ਮੌਤ, 40 ਹੋਰ ਮਿਲੇ ਕੋਰੋਨਾ ਪਾਜ਼ੀਟਿਵ

ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)-ਇਲਾਕੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਜਾਣ ਦਾ ਨਾਮ ਨਹੀਂ ਲੈ ਰਹੀ | ਜਿੱਥੇ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੀ ਲਾਗ ਨਾਲ ਇਲਾਕੇ ਦੀ ਉੱਚ ਧਾਰਮਿਕ ਸ਼ਖ਼ਸੀਅਤ ਬਾਬਾ ਛੋਟਾ ਸਿੰਘ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ...

ਪੂਰੀ ਖ਼ਬਰ »

ਮਾਨਸਾ ਜ਼ਿਲੇ੍ਹ 'ਚ ਕੋਰੋਨਾ ਨਾਲ 3 ਮੌਤਾਂ, 279 ਨਵੇਂ ਕੇਸਾਂ ਦੀ ਪੁਸ਼ਟੀ

ਮਾਨਸਾ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ ਜਿੱਥੇ 3 ਔਰਤਾਂ ਦੀ ਮੌਤ ਹੋ ਗਈ ਹੈ ਉੱਥੇ 279 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 71 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਮਾਨਸਾ ਸਿਹਤ ...

ਪੂਰੀ ਖ਼ਬਰ »

ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਸਫ਼ਾਈ ਕਾਮਿਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ

ਲਹਿਰਾ ਮੁਹੱਬਤ, 15 ਮਈ (ਸੁਖਪਾਲ ਸਿੰਘ ਸੁੱਖੀ)-ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਕਾਮਿਆਂ ਵਲੋਂ ਮਿਊਾਸੀਪਲ ਕੌਂਸਲ ਐਕਸ਼ਨ ਕਮੇਟੀ ਪੰਜਾਬ ਦੀ ਅਗਵਾਈ ਹੇਠ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ | ...

ਪੂਰੀ ਖ਼ਬਰ »

ਲੋਕਾਂ ਦੀ ਸੁਵਿਧਾ ਲਈ ਪਿੰਡਾਂ 'ਚ ਲੱਖਾਂ ਦੀ ਲਾਗਤ ਨਾਲ ਬਣਾਏ ਸੇਵਾ ਕੇਂਦਰਾਂ ਦੀ ਹਾਲਤ ਬਦ ਤੋਂ ਬਦਤਰ

ਭਾਈਰੂਪਾ, 15 ਮਈ (ਵਰਿੰਦਰ ਲੱਕੀ)-ਲੰਘੀ ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੀ ਖੱਜਲ ਖੁਆਰੀ ਘਟਾਉਣ ਦੇ ਮਕਸਦ ਨਾਲ ਪਿੰਡ-ਪਿੰਡ ਬਣਾਏ ਗਏ ਸੇਵਾ ਕੇਂਦਰ ਬੰਦ ਹੋਣ ਤੇ ਸਾਂਭ ਸੰਭਾਲ ਨਾ ਹੋਣ ਕਾਰਨ ਇਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੋ ...

ਪੂਰੀ ਖ਼ਬਰ »

ਬੀ. ਐੱਫ. ਜੀ. ਆਈ. ਵਲੋਂ ਕੋਵਿਡ-19 ਰਿਲੀਫ਼ ਪਾਲਿਸੀ ਤੇ ਲਾਕਡਾਊਨ ਰਿਲੀਫ਼ ਪਾਲਿਸੀ ਦਾ ਐਲਾਨ

ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ. ਐੱਫ. ਜੀ. ਆਈ.) ਬਠਿੰਡਾ ਨੇ ਆਪਣੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਵਿਸ਼ੇਸ਼ ਤੌਰ 'ਤੇ ਕੋਵਿਡ-19 ਰਿਲੀਫ਼ ਪਾਲਿਸੀ ਅਤੇ ਲਾਕਡਾਊਨ ਰਿਲੀਫ਼ ਪਾਲਿਸੀ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਨਾਲ ਮਾਨਵਾਲਾ ਦਾ ਕਿਸਾਨ ਕਰ ਰਿਹੈ ਖੇਤੀ

ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਆਪਣੀ ਖੇਤੀ ਆਧੁਨਿਕ ਤਕਨੀਕ ਨਾਲ ਕਰ ਸਕਣ ਅਤੇ ਫ਼ਸਲ ਵਿਚੋਂ ...

ਪੂਰੀ ਖ਼ਬਰ »

ਅੰਬੂਜਾ ਸੀਮੈਂਟ ਫਾੳਾੂਡੇਸ਼ਨ ਵਲੋਂ 15 ਆਕਸੀਜਨ ਕੰਸਨਟ੍ਰੇਟਰ ਕੀਤੇ ਦਾਨ-ਸਿਵਲ ਸਰਜਨ

ਬਠਿੰਡਾ, ਮਈ 15 (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਰੋਨਾ ਮਹਾਂਮਾਰੀ ਦੀ ਇਸ ਜੰਗ ਵਿਚ ਜਿੱਥੇ ਸੂਬਾ ਸਰਕਾਰ ਵਲੋਂ ਅਤੇ ਸਿਹਤ ਵਿਭਾਗ ਦੇ ਯਤਨਾਂ ਸਦਕਾ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ...

ਪੂਰੀ ਖ਼ਬਰ »

ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਵਲੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਮੰਗ ਪੱਤਰ

ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਪੰਜਾਬ ਦੀ ਇਕਾਈ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐੱਮ. ਐੱਲ. ਏ. ਰੁਪਿੰਦਰ ਕੌਰ ਰੂਬੀ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ...

ਪੂਰੀ ਖ਼ਬਰ »

ਦਵਾਈ ਦੀ ਕੰਪਨੀ ਨਾਲ ਕਰੋੜਾਂ ਦੀ ਮਾਰੀ ਠੱਗੀ, ਮਾਮਲਾ ਦਰਜ

ਬਠਿੰਡਾ, 15 ਮਈ (ਅਵਤਾਰ ਸਿੰਘ)-ਸਥਾਨਕ ਕੋਤਵਾਲੀ ਥਾਣੇ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਦੇ ਕੋਲ ਰਾਕੇਸ਼ ਕੁਮਾਰ ਪੁੱਤਰ ਰਾਮੇਸ਼ ਕੁਮਾਰ ਰੀਜਨਲ ਸੇਲਜ਼ ਮੈਨੇਜਰ ਜੀ.ਐਸ.ਪੀ.ਕਰਾਪ ਸਾਇੰਸ ਪ੍ਰਾਈਵੇਟ ਲਿਮ.ਦਫ਼ਤਰ ਪਟਾ ਮਾਰਕੀਟ ਅਮਰੀਕ ਸਿੰਘ ਰੋਡ ਬਠਿੰਡਾ ਨੇ ਆਪਣੇ ...

ਪੂਰੀ ਖ਼ਬਰ »

ਦੁਕਾਨਦਾਰ ਖ਼ਿਲਾਫ਼ ਤਾਲਾਬੰਦੀ ਦੌਰਾਨ ਦੁਕਾਨ ਖੋਲ੍ਹਣ ਦਾ ਮਾਮਲਾ ਦਰਜ

ਬਠਿੰਡਾ, 15 ਮਈ (ਅਵਤਾਰ ਸਿੰਘ)-ਸਥਾਨਕ ਸ਼ਹਿਰ ਵਿਚ ਤਾਲਾਬੰਦੀ ਦੌਰਾਨ ਸਿਵਲ ਲਾਈਨ ਪੁਲਿਸ ਦੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਨੇ ਡੀ.ਐਮ. ਐਕਟ ਅਧੀਨ ਵਿਪੂਲ ਦਾਸ ਵਾਸੀ ਦਰਜਾ-3 ਕੁਆਟਰ ਸਿਵਲ ਸਟੇਸ਼ਨ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਨੇ ਤਾਲਾਬੰਦੀ ...

ਪੂਰੀ ਖ਼ਬਰ »

ਲੱਖਾ ਸਿਧਾਣਾ ਵਲੋਂ ਦਿੱਲੀ ਮੋਰਚੇ 'ਚ ਸ਼ਮੂਲੀਅਤ ਲਈ ਲੋਕਾਂ ਨੂੰ ਕੀਤਾ ਲਾਮਬੰਦ

ਚਾਉਕੇ, 15 ਮਈ (ਮਨਜੀਤ ਸਿੰਘ ਘੜੈਲੀ)-ਸਮਾਜ ਸੇਵੀ ਲੱਖਾ ਸਿਧਾਣਾ ਵਲੋਂ ਅੱਜ ਪਿੰਡ ਪਿੱਥੋ , ਚਾਉਕੇ ਆਦਿ ਲਾਗਲੇ ਪਿੰਡਾਂ 'ਚ ਮੀਟਿੰਗਾਂ ਦੌਰਾਨ ਲੋਕਾਂ ਨੂੰ ਦਿੱਲੀ ਕਿਸਾਨ ਮੋਰਚੇ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ | ਉਨ੍ਹਾਂ ਭਰਵੀਆਂ ਮੀਟਿੰਗਾਂ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਵਲੋਂ ਮੁੱਖ ਮੰਤਰੀ ਨੂੰ ਸਰਕਾਰੀ ਹਸਪਤਾਲਾਂ 'ਚ ਪਲਾਜ਼ਮਾ ਦਾਨ ਕਰਨ ਲਈ ਜਥੇਬੰਦੀ ਦੀ ਮਦਦ ਲੈਣ ਦੀ ਅਪੀਲ

ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਯੂਥ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸਿਵਲ ਹਸਪਤਾਲਾਂ ਵਿਚ ਪਲਾਜ਼ਮਾ ਡੋਨੇਸ਼ਨ ਵਿਚ ਜਥੇਬੰਦੀ ਮਦਦ ਲੈਣ ਅਤੇ ਇਸ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ...

ਪੂਰੀ ਖ਼ਬਰ »

ਨਗਰ ਪੰਚਾਇਤ ਭਾਈਰੂਪਾ ਦੇ ਸਫ਼ਾਈ ਸੇਵਕਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ

ਭਾਈਰੂਪਾ, 15 ਮਈ (ਵਰਿੰਦਰ ਲੱਕੀ)-ਮਿੳਾੂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਤਹਿਤ ਨਗਰ ਪੰਚਾਇਤ ਭਾਈਰੂਪਾ ਦੇ ਸਫ਼ਾਈ ਕਰਮਚਾਰੀਆਂ ਵਲੋਂ ਨਗਰ ਪੰਚਾਇਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX