ਤਾਜਾ ਖ਼ਬਰਾਂ


ਭਾਰਤੀ ਫ਼ੌਜ ਦੇ ਜਵਾਨ ਚੀਨ ਦੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਤਵਾਂਗ ਸੈਕਟਰ 'ਚ ਅਭਿਆਸ ਕਰਦੇ ਹੋਏ
. . .  11 minutes ago
ਅਰੁਣਾਚਲ ਪ੍ਰਦੇਸ਼, 21 ਅਕਤੂਬਰ - ਭਾਰਤੀ ਫ਼ੌਜ ਦੇ ਜਵਾਨ ਚੀਨ ਦੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਅਸਲ ਕੰਟਰੋਲ ਰੇਖਾ ਦੇ ਨੇੜੇ ਤਵਾਂਗ ਸੈਕਟਰ ਵਿਚ ਅਭਿਆਸ ਕਰਦੇ....
7 ਵੀਂ ਜਮਾਤ ਦੇ ਵਿਦਿਆਰਥੀ ਦੀ ਕਥਿਤ ਤੌਰ 'ਤੇ ਇਕ ਅਧਿਆਪਕ ਦੁਆਰਾ ਕੁੱਟਮਾਰ ਕਰਨ ਤੋਂ ਬਾਅਦ ਹੋਈ ਮੌਤ
. . .  19 minutes ago
ਰਾਜਸਥਾਨ, 21 ਅਕਤੂਬਰ - ਚੁਰੂ ਜ਼ਿਲ੍ਹੇ 'ਚ ਇਕ ਪ੍ਰਾਈਵੇਟ ਸਕੂਲ ਦੇ 7 ਵੀਂ ਜਮਾਤ ਦੇ ਵਿਦਿਆਰਥੀ ਦੀ ਕਥਿਤ ਤੌਰ 'ਤੇ ਇਕ ਅਧਿਆਪਕ ਦੁਆਰਾ ਕੁੱਟਮਾਰ ਕਰਨ ਤੋਂ ਬਾਅਦ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਬੇਟੇ ....
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ 'ਟਰੂਥ ਸੋਸ਼ਲ' ਕੀਤਾ ਲਾਂਚ
. . .  18 minutes ago
ਵਾਸ਼ਿੰਗਟਨ , 21 ਅਕਤੂਬਰ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ 'ਟਰੂਥ ਸੋਸ਼ਲ' ਲਾਂਚ ਕੀਤਾ ਹੈ। ਟਰੰਪ ਨੇ ਬਿਆਨ 'ਚ ਕਿਹਾ ਕਿ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਤਾਲਿਬਾਨ ਦੀ ਟਵਿੱਟਰ 'ਤੇ...
⭐ਮਾਣਕ - ਮੋਤੀ⭐
. . .  44 minutes ago
⭐ਮਾਣਕ - ਮੋਤੀ⭐
ਹਰਿਆਣਾ ਸਰਕਾਰ ਉੱਤਰਾਖੰਡ ਸਰਕਾਰ ਨੂੰ 5 ਕਰੋੜ ਰੁਪਏ ਦੀ ਦੇਵੇਗੀ ਵਿੱਤੀ ਸਹਾਇਤਾ
. . .  1 day ago
ਚੰਡੀਗੜ੍ਹ, 20 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਤਰਾਖੰਡ ਵਿਚ ਕੁਦਰਤੀ ਆਫਤ ਦੇ ਮੱਦੇਨਜ਼ਰ ਉੱਤਰਾਖੰਡ ਸਰਕਾਰ ਨੂੰ 5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ...
ਲਾਪਤਾ ਹੋਏ ਟ੍ਰੈਕਰਾਂ ਦੇ ਸਮੂਹ ਦੀ ਖੋਜ ਅਤੇ ਬਚਾਅ ਲਈ ਟੀਮਾਂ ਤਾਇਨਾਤ
. . .  1 day ago
ਕਿਨੌਰ, 20 ਅਕਤੂਬਰ - ਹਿਮਾਚਲ ਪ੍ਰਦੇਸ਼ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਨੌਰ ਜ਼ਿਲ੍ਹਾ ਪੁਲਿਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਉਤਰਾਖੰਡ ਦੇ ਚਿਤਕੂਲ ਅਤੇ ਕਿਨੌਰ ਦੇ ਵਿਚਕਾਰ ਲਮਖਾਗਾ ਪਾਸ ਤੋਂ ਲਾਪਤਾ ਹੋਏ ...
ਭਾਰੀ ਮੀਂਹ, ਹੜ੍ਹ ਅਤੇ ਢਿਗਾਂ ਡਿੱਗਣ ਕਾਰਨ ਉਤਰਾਖੰਡ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 52 ਹੋਈ
. . .  1 day ago
ਕਿਸ਼ਤਵਾੜ ਜ਼ਿਲ੍ਹੇ ਵਿਚ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਇਕ ਅੱਤਵਾਦੀ ਇੱਕ ਗ੍ਰਨੇਡ ਨਾਲ ਗ੍ਰਿਫ਼ਤਾਰ
. . .  1 day ago
ਲਖੀਮਪੁਰ ਖੀਰੀ ਕਾਂਡ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਪੱਛਮੀ ਯਮੁਨਾ ਵਿਚ ਜਲ ਪ੍ਰਵਾਹ
. . .  1 day ago
ਕਰਨਾਲ, 20 ਅਕਤੂਬਰ (ਗੁਰਮੀਤ ਸਿੰਘ ਸੱਗੂ )-ਲਖਮੀਪੁਰ ਖੀਰੀ ਵਿਖੇ ਕਿਸਾਨਾਂ ਨਾਲ ਵਾਪਰੇ ਕਾਂਡ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਅਜ ਇੱਥੇ ਸੀ.ਐਮ.ਸਿਟੀ ਹਰਿਆਣਾ ਕਰਨਾਲ ਵਿਖੇ ...
ਕੇਰਲ ਵਿਚ ਮੀਂਹ ਅਤੇ ਢਿਗਾਂ ਡਿੱਗਣ ਕਾਰਨ 42 ਮੌਤਾਂ, 6 ਲਾਪਤਾ
. . .  1 day ago
ਤਿਰੂਵਨੰਤਪੁਰਮ, 20 ਅਕਤੂਬਰ - ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ 12 ਅਕਤੂਬਰ ਤੋਂ 20 ਅਕਤੂਬਰ ਦੇ ਵਿਚਕਾਰ ਮੀਂਹ ਅਤੇ ਢਿਗਾਂ ਡਿੱਗਣ ਕਾਰਨ 42 ਲੋਕਾਂ ਦੀ ਮੌਤ ਹੋ ਗਈ ਹੈ, ਛੇ ਲੋਕ ਲਾਪਤਾ ...
ਪ੍ਰਧਾਨ ਮੰਤਰੀ ਮੋਦੀ ਨੇ ਤੇਲ ਅਤੇ ਗੈਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਕੀਤੀ ਗੱਲਬਾਤ
. . .  1 day ago
ਜੈਕਲੀਨ ਫਰਨਾਂਡੀਜ਼ ਮਨੀ ਲਾਂਡਰਿੰਗ ਮਾਮਲੇ ਵਿਚ ਈ.ਡੀ .ਦਫਤਰ ਪਹੁੰਚੀ
. . .  1 day ago
ਮੁੰਬਈ, 20 ਅਕਤੂਬਰ - ਅਦਾਕਾਰਾ ਜੈਕਲੀਨ ਫਰਨਾਂਡੀਜ਼ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ 200 ਕਰੋੜ ਰੁਪਏ ਤੋਂ ਜ਼ਿਆਦਾ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਸੁਕੇਸ਼ ਚੰਦਰਸ਼ੇਖਰ ਵਿਰੁੱਧ...
ਅਰੁਣਾਚਲ ਪ੍ਰਦੇਸ਼ ਵਿਚ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਇੱਕ ਖੇਤਰ ਵਿਚ ਤਾਇਨਾਤ ਕੀਤੀਆਂ ਬੋਫੋਰਸ ਤੋਪਾਂ
. . .  1 day ago
ਸੜਕ ਕਿਨਾਰੇ ਤੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ
. . .  1 day ago
ਜੀਰਾ, 20 ਅਕਤੂਬਰ (ਪ੍ਰਤਾਪ ਸਿੰਘ ਹੀਰਾ ) - ਜੀਰਾ ਨੇੜਲੇ ਪਿੰਡ ਲਹਿਰਾ ਤੋਂ ਵਰਨਾਲਾ ਨੂੰ ਜਾਂਦੀ ਸੜਕ ਕਿਨਾਰੇ ਖੇਤਾਂ ਕੋਲ ਰੱਖੇ ਇਕ ਥੈਲੇ ਵਿਚੋਂ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ | ਜਾਣਕਾਰੀ ਅਨੁਸਾਰ ਸੜਕ 'ਤੇ ਇਕ ਪਾਸੇ ਇਕ ਬੋਰੀ ਪਈ ਸੀ,ਜਿਸ ਨੂੰ ਪਿੰਡ ਫੇਰੋਕੇ ਦੇ ਕਿਸਾਨ ਪਰਦੀਪ ਸਿੰਘ ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਮੌਤ , ਦੂਜਾ ਗੰਭੀਰ ਜ਼ਖ਼ਮੀ
. . .  1 day ago
ਮਾਨਾਂਵਾਲਾ, 20 ਅਕਤੂਬਰ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ-ਬਠਿੰਡਾ ਰੋਡ 'ਤੇ ਬੀਤੀ ਰਾਤ ਇਕ ਬੁਲਟ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਪਣ ਦੇ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਖ਼ਬਰ...
ਚਾਰ ਲੋਕਾਂ ਨੂੰ ਪੁਲਿਸ ਨੇ ਆਗਰਾ ਜਾਣ ਦੀ ਦਿੱਤੀ ਇਜਾਜ਼ਤ
. . .  1 day ago
ਲਖਨਊ, 20 ਅਕਤੂਬਰ - ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਆਗਰਾ ਜਾ ਰਹੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਰੋਕ ਲਿਆ ਸੀ ਪਰ ਹੁਣ ਚਾਰ ਲੋਕਾਂ ਨੂੰ ਆਗਰਾ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ...
ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ
. . .  1 day ago
ਨਵੀਂ ਦਿੱਲੀ, 20 ਅਕਤੂਬਰ - ਏ.ਐਫ.ਪੀ. ਦੀ ਰਿਪੋਰਟ ਦੇ ਅਨੁਸਾਰ ਯੂ.ਕੇ. ਨੇ ਜਾਣਕਾਰੀ ਦੀ ਉਲੰਘਣਾ ਲਈ ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ...
ਬੰਬੇ ਹਾਈ ਕੋਰਟ ਪਹੁੰਚੇ ਆਰੀਅਨ ਖਾਨ
. . .  1 day ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਆਰੀਅਨ ਖਾਨ ਨੇ ਆਪਣੀ ਜ਼ਮਾਨਤ ਰੱਦ ਕੀਤੇ ਜਾਣ ਦੇ ਵਿਸ਼ੇਸ਼ ਐਨ.ਡੀ.ਪੀ.ਐੱਸ. ਕੋਰਟ ਦੇ ਆਦੇਸ਼ ਦੇ ਵਿਰੁੱਧ ਬੰਬੇ ਹਾਈ ਕੋਰਟ...
ਸੈਨਾ ਮੈਡਲ ਸ਼ਹੀਦ ਜਸਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ
. . .  1 day ago
ਭੁਲੱਥ, 20 ਅਕਤੂਬਰ ( ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ,ਸੁਖੀਜਾ) - ਜੰਮੂ ਦੇ ਪੁਣਛ ਵਿਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਦੇ ਸ਼ਹੀਦ ਜਸਵਿੰਦਰ ਸਿੰਘ ਦੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ, ਫ਼ੌਜੀ ਅਫ਼ਸਰ 'ਤੇ ਰਾਜਨੀਤਕ...
ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਅਕਤੂਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕੀ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ ...
ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿਚ ਫੁੱਟਬਾਲ ਸਟੇਡੀਅਮ ਅਤੇ ਗੇਟ ਬਣਾਵੇਗੀ ਪੰਜਾਬ ਸਰਕਾਰ
. . .  1 day ago
ਚੰਡੀਗੜ੍ਹ, 20 ਅਕਤੂਬਰ - ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਮਨਦੀਪ ਸਿੰਘ ਦੇ ਪਰਿਵਾਰ ਲਈ 50 ਲੱਖ ਦੀ ਵਿੱਤੀ ਸਹਾਇਤਾ ਅਤੇ ਸ਼ਹੀਦ ਮਨਦੀਪ ਸਿੰਘ ਦੀ ਪਤਨੀ ਲਈ ਸਰਕਾਰੀ ਨੌਕਰੀ ਦਾ ਐਲਾਨ ਕਰਨ ...
ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਕਿਹਾ - ਧਾਰਾ 144 ਲਾਗੂ
. . .  1 day ago
ਲਖਨਊ, 20 ਅਕਤੂਬਰ - ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਆਗਰਾ ਜਾਂਦੇ ਸਮੇਂ ਹਿਰਾਸਤ ਵਿਚ ਲੈ ਲਿਆ ਹੈ . ਪੁਲਿਸ ਦਾ ਕਹਿਣਾ ਹੈ ਕਿ ਇੱਥੇ ਧਾਰਾ 144 ਲਗਾਈ ਗਈ ਹੈ। ਜ਼ਿਕਰਯੋਗ ਹੈ ਕੀ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ...
ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ਬਦਲਣ ਦੀ ਬੇਨਤੀ ਕਰ ਸਕਦੇ ਹਨ ਸੀ.ਬੀ.ਐੱਸ.ਈ. ਦੇ ਵਿਦਿਆਰਥੀ
. . .  1 day ago
ਨਵੀਂ ਦਿੱਲੀ, 20 ਅਕਤੂਬਰ - ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜੋ ਆਪਣੇ ਸਕੂਲਾਂ ਦੇ ਸ਼ਹਿਰ ਵਿਚ ਨਹੀਂ ਹਨ ਅਤੇ ਕਿਤੇ ਹੋਰ ਰਹਿ ਰਹੇ ਹਨ, ਇਕ ਢੁਕਵੇਂ ਸਮੇਂ 'ਤੇ ਸੀ.ਬੀ.ਐੱਸ.ਈ. ਉਨ੍ਹਾਂ ਨੂੰ ਸੂਚਿਤ ਕਰੇਗਾ ਕਿ ਉਹ ਆਪਣੇ ਸੰਬੰਧਿਤ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ...
ਸਿੰਘੂ ਬਾਰਡਰ ਘਟਨਾ : ਜਾਂਚ ਲਈ ਐੱਸ. ਆਈ. ਟੀ. ਦਾ ਕੀਤਾ ਗਿਆ ਗਠਨ
. . .  1 day ago
ਚੰਡੀਗੜ੍ਹ, 20 ਅਕਤੂਬਰ (ਸੁਰਿੰਦਰ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੇ ਸੰਬੰਧ ਵਿਚ ਵਰਿੰਦਰ ਕੁਮਾਰ ਏ.ਡੀ.ਜੀ.ਪੀ. ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜਾਂਚ...
ਸ਼ਾਤਿਰ ਠੱਗ ਕੇਂਦਰੀ ਰਾਜ ਮੰਤਰੀ ਦਾ ਪੀ.ਏ. ਦੱਸ ਲੋਕਾਂ ਤੋਂ ਕਰ ਰਿਹਾ ਪੈਸਿਆਂ ਦੀ ਮੰਗ
. . .  1 day ago
ਫਗਵਾੜਾ, 20 ਅਕਤੂਬਰ (ਹਰੀਪਾਲ ਸਿੰਘ) - ਇਕ ਸ਼ਾਤਿਰ ਠੱਗ ਆਪਣੇ ਆਪ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਪੀ. ਏ. ਦੱਸਦੇ ਹੋਏ ਲੋਕਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ | ਫਗਵਾੜਾ ਵਿਚ ਵੀ ਉਕਤ ਠੱਗ ਨੇ ਕੁਝ ਮਨੀ ਚੇਂਜਰ ਨੂੰ ਫ਼ੋਨ ਕਰ ਕੇ ਪੈਸੇ ਟਰਾਂਸਫ਼ਰ ਕਰਨ ਦੀ ਮੰਗ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਿਵਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਜਲੰਧਰ

ਜਦੋਂ ਇਕੱਲੇ ਬਾਪ ਨੇ ਹੀ ਦਿੱਤਾ ਬੇਟੀ ਦੀ ਲਾਸ਼ ਨੂੰ ਮੋਢਾ

ਮਕਸੂਦਾਂ, 15 ਮਈ (ਲਖਵਿੰਦਰ ਪਾਠਕ)-ਕੋਰੋਨਾ ਨੇ ਕਿਸ ਤਰ੍ਹਾਂ ਲੋਕਾਂ ਦੀ ਇਨਸਾਨੀਅਤ ਮਾਰ ਦਿੱਤੀ ਇਸ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਅੱਜ ਪੂਰਾ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹੀ ਜਿਸ 'ਚ ਇਕ ਮਜ਼ਦੂਰ ਆਪਣੀ ਧੀ ਨੂੰ ਅਰਥੀ ਲਈ ਲੋਕਾਂ ਵਲੋਂ ਮੋਢਾ ਦੇਣ ਤੋਂ ਮਨਾ ਕਰਨ 'ਤੇ ਮਜਬੂਰਨ ਆਪਣੇ ਮੋਢਿਆਂ 'ਤੇ ਚੁੱਕ ਕੇ ਆਪਣੇ ਪੁੱਤਰ ਨਾਲ ਸ਼ਮਸ਼ਾਨਘਾਟ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ | ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਵੀਡੀਓ ਲੋਕਾਂ ਨੇ ਖੂਬ ਸ਼ੇਅਰ ਕੀਤੀ ਜਿਸ ਦੀ ਗੂੰਜ ਵਿਦੇਸ਼ਾਂ ਤੱਕ ਪਹੁੰਚਦੇ ਵੀ ਸਮਾਂ ਨਹੀਂ ਲੱਗਾ | ਗਰੀਬ ਪਿਓ ਆਪਣੀ ਗਰੀਬੀ ਕਾਰਨ ਅਰਥੀ ਦਾ ਇੰਤਜ਼ਾਮ ਨਹੀਂ ਕਰ ਪਾਇਆ ਤਾਂ ਲੋਕ ਕੋਰੋਨਾ ਕਾਰਨ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਕਰਨ ਅਤੇ ਅਰਥੀ ਨੂੰ ਮੋਢਾ ਦੇਣ ਤੋਂ ਮਨਾ ਕਰ ਗਏ | ਆਖ਼ਰ ਦੇਰ ਸ਼ਾਮ ਕਿਰਕਿਰੀ ਹੋਣ ਉਪਰੰਤ ਨੀਂਦ 'ਚ ਜਾਗਿਆ ਪ੍ਰਸ਼ਾਸਨ ਵੀ ਆਪਣੀ ਸਫ਼ਾਈ ਦੇਣ ਲਈ ਅੱਗੇ ਆ ਗਿਆ |
ਡਾਕਟਰ ਆਪਸ 'ਚ ਕਹਿ ਰਹੇ ਸਨ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ-ਪਿਤਾ
ਮਜ਼ਦੂਰ ਦਲੀਪ ਵਾਸੀ ਉੜੀਸਾ ਹਾਲ ਵਾਸੀ ਰਾਮ ਨਗਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ 11 ਸਾਲਾ ਬੇਟੀ ਸੋਨੂੰ ਦੀ ਮੌਤ ਬੀਤੇ ਐਤਵਾਰ ਹੋਈ ਸੀ | ਉਹ ਪੜ੍ਹਾਈ 'ਚ ਬਹੁਤ ਹੁਸ਼ਿਆਰ ਲੜਕੀ ਸੀ | ਉਸ ਦੀ ਬੇਟੀ ਨੂੰ ਬੁਖ਼ਾਰ ਹੋਇਆ ਸੀ | ਉਸ ਦੀ ਬੇਟੀ ਦਵਾਈ ਲੈਣ 'ਚ ਲਾਪਰਵਾਹੀ ਕਰਦੀ ਸੀ ਜਿਸ ਕਾਰਨ ਉਸ ਦਾ ਬੁਖ਼ਾਰ ਵਿਗੜ ਗਿਆ | ਉਹ ਆਪਣੀ ਬੇਟੀ ਨੂੰ ਈ.ਐੱਸ.ਆਈ. ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਤੁਹਾਡੀ ਬੇਟੀ ਦੀ ਜਾਨ ਖ਼ਤਰੇ 'ਚ ਹੈ ਇਸ ਨੂੰ ਬਿਹਤਰੀਨ ਇਲਾਜ ਲਈ ਅੰਮਿ੍ਤਸਰ ਲੈ ਜਾਓ ਤਾਂ ਉਹ ਆਪਣੀ ਬੇਟੀ ਨੂੰ ਅੰਮਿ੍ਤਸਰ ਲੈ ਗਿਆ | ਤਿੰਨ ਦਿਨ ਬਾਅਦ ਡਾਕਟਰਾਂ ਨੇ ਸੈਂਪਲ ਲਏ ਤਾਂ ਡਾਕਟਰ ਆਪਸ 'ਚ ਗੱਲ ਕਰ ਰਹੇ ਸਨ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਉਸ ਦਿਨ ਹੀ ਬੇਟੀ ਦੀ ਮੌਤ ਹੋ ਗਈ | ਉਹ ਆਪਣੇ ਖਰਚੇ 'ਤੇ ਐਂਬੂਲੈਂਸ ਕਰ ਕੇ ਰਾਤ ਨੂੰ ਆਪਣੀ ਬੇਟੀ ਦੀ ਲਾਸ਼ ਲੈ ਕੇ ਜਲੰਧਰ ਆ ਗਿਆ | ਪੀੜਤ ਨੇ ਦੱਸਿਆ ਕਿ ਜਿਸ ਵਿਹੜੇ 'ਚ ਉਹ ਰਹਿੰਦਾ ਹੈ ਉੱਥੇ 8 ਕਮਰੇ ਮਜ਼ਦੂਰਾਂ ਦੇ ਹਨ | ਉਸ ਨੇ ਕਿਹਾ ਉਸ ਕੋਲ ਅਰਥੀ ਦਾਬੰਦੋਬਸਤ ਕਰਨ ਲਈ ਵੀ ਪੈਸੇ ਨਹੀਂ ਸਨ | ਉਸ ਨੇ ਲੋਕਾਂ ਤੋਂ ਪੁੱਛਿਆ ਕਿ ਇਸ ਦੇ ਸਸਕਾਰ ਲਈ ਸ਼ਮਸ਼ਾਨਘਾਟ ਕਿੰਝ ਲੈ ਕੇ ਜਾਈਏ ਤਾਂ ਉਨ੍ਹਾਂ ਕਿਹਾ ਕਿ ਆਪਣੇ ਮੋਢੇ 'ਤੇ ਲੈ ਕੇ ਜਾਓ ਅਸੀਂ ਇਸ ਨੂੰ ਹੱਥ ਵੀ ਨਹੀਂ ਲਾਵਾਂਗੇ ਅਤੇ ਅਸੀਂ ਪਿੱਛੇ-ਪਿੱਛੇ ਆਵਾਂਗੇ | ਇਸ ਲਈ ਉਹ ਆਪਣੇ ਬੇਟੀ ਦੀ ਲਾਸ਼ ਮੋਢੇ 'ਤੇ ਲੈ ਕੇ ਗਿਆ ਅਤੇ 7-8 ਉਸ ਦੇ ਜਾਣਕਾਰ ਬਾਅਦ 'ਚ ਪਿੱਛੇ-ਪਿੱਛੇ ਸ਼ਮਸ਼ਾਨਘਾਟ ਆਏ ਅਤੇ ਦੂਰ ਹੀ ਖੜੇ ਰਹੇ |
ਸਸਕਾਰ 'ਚ ਸਹਾਇਤਾ ਲਈ ਲੋਕ ਕੰਟਰੋਲ ਰੂਮ ਨਾਲ ਸੰਪਰਕ ਕਰਨ-ਡੀ.ਸੀ.
ਦੇਰ ਸ਼ਾਮ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡੀ.ਸੀ. ਘਨਸ਼ਿਆਮ ਥੋਰੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਉਪਰੰਤ ਉਨ੍ਹਾਂ ਵਲੋਂ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਜਿਸ ਵਿਚ ਪਾਇਆ ਗਿਆ ਕਿ ਲੜਕੀ ਦੀ ਮੌਤ ਕੋਵਿਡ-19 ਕਰ ਕੇ ਨਹੀਂ ਹੋਈ | ਸਬ-ਡਿਵੀਜਨਲ ਮੈਜਿਸਟਰੇਟ ਜਲੰਧਰ-1 ਵਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਮੌਤ ਦਾ ਕਾਰਨ ਕੋਵਿਡ-19 ਨਹੀਂ ਸੀ ਜਦਕਿ ਉਸ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਪਾਈ ਗਈ | ਉਨ੍ਹਾਂ ਦੱਸਿਆ ਕਿ ਲੜਕੀ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਨੂੰ ਅੰਮਿ੍ਤਸਰ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਗਿਆ | ਇਕ ਐਂਬੂਲੈਂਸ ਰਾਹੀਂ ਮਰੀਜ਼ ਨੂੰ ਅੰਮਿ੍ਤਸਰ ਭੇਜਿਆ ਗਿਆ ਜਿੱਥੇ ਉਹ ਸਰਜੀਕਲ ਵਾਰਡ ਵਿਚ ਦਾਖਲ ਰਹੀ | ਮੌਤ ਤੋਂ ਬਾਅਦ ਐਂਬੂਲੈਂਸ ਰਾਹੀਂ ਮਿ੍ਤਕ ਸਰੀਰ ਨੂੰ ਜਲੰਧਰ ਉਨ੍ਹਾਂ ਦੇ ਘਰ ਲਿਆਂਦਾ ਗਿਆ | ਵਧੇਰੇ ਜਾਣਕਾਰੀ ਦਿੰਦਿਆ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਨਾ ਤਾਂ ਪਰਿਵਾਰ ਦਾ ਕੋਈ ਮੈਂਬਰ ਅਤੇ ਨਾ ਹੀ ਇਲਾਕੇ 'ਚੋਂ ਕੋਈ ਸਸਕਾਰ ਵਿਚ ਮਦਦ ਲੈਣ ਲਈ ਅੱਗੇ ਆਇਆ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਜਿਹੇ ਕੇਸ ਵਿਚ ਮਦਦ ਲੈਣਾ ਚਾਹੁੰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0181-2224417 ਅਤੇ ਸਿਵਲ ਸਰਜਨ ਜਲੰਧਰ ਦੇ ਕੰਟਰੋਲ ਰੂਮ ਨੰਬਰ 0181-2224848 ਤੇ ਸੰਪਰਕ ਕਰ ਸਕਦਾ ਹੈ | ਮਿ੍ਤਕ ਦੇ ਪਰਿਵਾਰ ਨਾਲ ਡੰੂਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਦੁਖੀ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬੱਲ ਬਖ਼ਸ਼ਣ | ਉਨ੍ਹਾਂ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿਵਾਇਆ |
‘ਲੀਡਰਾਂ ਅਤੇ ਸਮਾਜ ਸੇਵੀ ਸੰਗਠਨਾਂ ਦੀ ਵੀ ਖੁੱਲ੍ਹੀ ਪੋਲ
ਹਾਦਸੇ ਨੇ ਇਸ ਗੱਲ ਦੀ ਪੋਲ ਖ਼ੋਲ੍ਹ ਕੇ ਰੱਖ ਦਿੱਤੀ ਕਿ ਕੋਰੋਨਾ ਕਾਲ 'ਚ ਕਰਫਿਊ ਦੀ ਮਾਰ ਝੱਲ ਰਹੇ ਲੋਕਾਂ ਤੱਕ ਇਲਾਕੇ ਦੇ ਪ੍ਰਧਾਨ, ਕੌਂਸਲਰ, ਵਿਧਾਇਕ, ਸਮਾਜ ਸੇਵੀ ਸੰਗਠਨ ਤੇ ਪ੍ਰਸ਼ਾਸਨ ਕਿਨ੍ਹਾਂ ਨੇੜੇ ਹਨ | ਜਿਹੜੇ ਲੋਕ 2-4 ਹਜ਼ਾਰ ਦਾ ਸਾਮਾਨ ਵੰਡ ਕੇ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਚ ਲੋਕਾਂ ਦੀ ਮਦਦ ਕਰਨ ਦੀ ਦੁਹਾਈਆਂ ਭਰਦੇ ਨਹੀਂ ਥਕਦੇ, ਅਸਲ 'ਚ ਜ਼ਰੂਰਤ ਦੇ ਸਮੇਂ ਇਹ ਲੋਕ ਮਜ਼ਬੂਰ ਲੋਕਾਂ ਦੇ ਨੇੜੇ ਵੀ ਦਿਖਾਈ ਨਹੀਂ ਦਿੰਦੇ |

ਕਰੋੜਾਂ ਦੇ ਪ੍ਰਾਜੈਕਟ ਸ਼ੁਰੂ ਕਰਨ ਵਾਲੀ ਸਮਾਰਟ ਸਿਟੀ ਕੰਪਨੀ ਦਾ ਘਟਿਆ ਸਟਾਫ਼

ਜਲੰਧਰ, 15 ਮਈ (ਸ਼ਿਵ)-ਕਰੋੜਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਹੋਣ ਤੋਂ ਬਾਅਦ ਸਮਾਰਟ ਸਿਟੀ ਕੰਪਨੀ ਵਿਚ ਕਰੀਬ ਅੱਧੇ ਸਟਾਫ਼ ਦੀ ਛਾਂਟੀ ਕਰ ਦਿੱਤੀ ਗਈ ਹੈ | ਕੇਂਦਰ ਵਲੋਂ ਜਲੰਧਰ ਨੂੰ ਸਮਾਰਟ ਸਿਟੀ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਕਰਨ ਤੋਂ ਬਾਅਦ ਜਲੰਧਰ ਵਿਚ ਸਮਾਰਟ ...

ਪੂਰੀ ਖ਼ਬਰ »

ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ 2 ਐਕਟਿਵਾ ਸਵਾਰ ਫ਼ਰਾਰ

ਫਿਲੌਰ, 15 ਮਈ (ਸਤਿੰਦਰ ਸ਼ਰਮਾ)-ਸਥਾਨਕ ਪੁਲਿਸ ਨੇ 14 ਮਈ ਨੂੰ 2 ਅਣਪਛਾਤੇ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਸੀ | ਸ਼ਿਕਾਇਤ ਕਰਤਾ ਮੋਹਣੀ (65) ਪਤਨੀ ਦਰਸ਼ਨ ਲਾਲ ਵਾਸੀ ਮੁਹੱਲਾ ਚੌਧਰੀਆਂ ਨੇੜੇ ਸ਼ਿਵ ਮੰਦਿਰ ਫਿਲੌਰ ਨੇ ਦੱਸਿਆ ਕਿ ਉਹ 11 ਵਜੇ ਦੇ ਕਰੀਬ ਆਪਣੇ ਘਰ ਨੇੜੇ ...

ਪੂਰੀ ਖ਼ਬਰ »

ਕੇਂਦਰ ਵਲੋਂ ਕੋਰੋਨਾ ਟੀਕਿਆਂ ਦੀ ਸਪਲਾਈ ਨਾ ਆਉਣ ਕਰਕੇ ਬੰਦ ਰਹੇ ਟੀਕਾਕਰਨ ਕੇਂਦਰ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਕੇਂਦਰ ਸਰਕਾਰ ਵਲੋਂ ਭੇਜੀ ਜਾ ਰਹੀ ਕੋਰੋਨਾ ਟੀਕਿਆਂ ਦੀ ਖੇਪ ਨਾ ਪਹੁੰਚਣ ਕਰਕੇ ਅੱਜ ਵੀ ਜ਼ਿਲ੍ਹੇ ਦੇ ਕਈ ਟੀਕਾਕਰਨ ਕੇਂਦਰ ਬੰਦ ਰਹੇ | ਸਨਿਚਰਵਾਰ ਨੂੰ ਆਸ ਕੀਤੀ ਜਾ ਰਹੀ ਸੀ ਕਿ ਟੀਕਿਆਂ ਦੀ ਸਪਲਾਈ ਆ ਜਾਵੇਗੀ, ਪਰ ਦੇਰ ਰਾਤ ਤੱਕ ...

ਪੂਰੀ ਖ਼ਬਰ »

8 ਔਰਤਾਂ ਸਮੇਤ ਕੋਰੋਨਾ ਨੇ ਲਈ 11 ਵਿਅਕਤੀਆਂ ਦੀ ਜਾਨ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ 8 ਔਰਤਾਂ ਸਮੇਤ ਕੋਰੋਨਾ ਪੀੜਤ 11 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 2 ਵਿਅਕਤੀ 50 ਸਾਲ ਤੋਂ ਘੱਟ ਦੀ ਉਮਰ ਦੇ ਹਨ | ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1238 ਹੋ ਗਈ ਹੈ, ਜਦਕਿ ਅੱਜ 573 ਹੋਰ ਮਰੀਜ਼ ਮਿਲਣ ...

ਪੂਰੀ ਖ਼ਬਰ »

ਜ਼ਿਲ੍ਹਾ ਸਿਹਤ ਵਿਭਾਗ ਨੂੰ ਮਿਲੇ 10 ਮੈਡੀਕਲ ਅਫ਼ਸਰ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਹੇ ਜ਼ਿਲ੍ਹਾ ਸਿਹਤ ਵਿਭਾਗ ਨੂੰ 10 ਮੈਡੀਕਲ ਅਫ਼ਸਰ ਮਿਲੇ ਹਨ, ਜਿਸ ਨਾਲ ਜ਼ਿਲ੍ਹੇ ਦੇ ਦਿਹਾਤੀ ਖੇਤਰ 'ਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇਗਾ | ਇਸ ਸਬੰਧੀ ਸਿਵਲ ਸਰਜਨ ਡਾ. ਬਲਵੰਤ ...

ਪੂਰੀ ਖ਼ਬਰ »

ਪਿਮਸ ਹਸਪਤਾਲ 'ਚ ਕੋਰੋਨਾ ਪ੍ਰਭਾਵਿਤ ਔਰਤ ਦੀ ਮੌਤ ਪਰਿਵਾਰਿਕ ਮੈਂਬਰਾਂ ਨੇ ਪ੍ਰਬੰਧਕਾਂ 'ਤੇ ਲਗਾਏ ਲਾਪਰਵਾਹੀ ਦੇ ਦੋਸ਼

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਸਥਾਨਕ ਪਿਮਸ ਹਸਪਤਾਲ 'ਚ ਦਾਖ਼ਲ ਕੋਰੋਨਾ ਦੀ ਮਰੀਜ਼ ਰਾਧਾ ਰਾਣੀ (54) ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿਮਸ ਹਸਪਤਾਲ ਦੇ ਪ੍ਰਬੰਧਕਾਂ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ | ਮਿ੍ਤਕਾ ਦੇ ਲੜਕੇ ਸੂਰਜ ਕੁਮਾਰ ...

ਪੂਰੀ ਖ਼ਬਰ »

ਨਾਜਾਇਜ਼ ਕਾਲੋਨੀਆਂ 'ਚ ਨਿਗਮ ਨਹੀਂ ਬਣਾਏਗਾ ਸੜਕਾਂ

ਜਲੰਧਰ, 15 ਮਈ (ਸ਼ਿਵ)-ਨਾਜਾਇਜ਼ ਕਾਲੋਨੀਆਂ ਦੀ ਉਸਾਰੀ ਦਾ ਕੰਮ ਨਾ ਰੁਕਣ ਕਰਕੇ ਨਿਗਮ ਦੀ ਬੀ. ਐਂਡ. ਆਰ. ਐਡਹਾਕ ਕਮੇਟੀ ਵਲੋਂ ਹੁਣ ਸਖ਼ਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਵਲੋਂ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ 'ਚ ਇਸ ਮਤੇ ਨੂੰ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ ਹੋਏ ਗਰੀਬ ਵਿਅਕਤੀਆਂ ਨੂੰ ਪੁਲਿਸ ਮੁਹੱਈਆ ਕਰਵਾਏਗੀ ਭੋਜਨ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਆਪਣੇ ਘਰਾਂ 'ਚ ਰਹਿਣ ਲਈ ਮਜਬੂਰ ਗਰੀਬ ਵਿਅਕਤੀ, ਜਿਨ੍ਹਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਹੋਰ ਕੋਈ ਸਹਾਰਾ ਨਹੀਂ ਹੈ, ਹੁਣ ਪੰਜਾਬ ਪੁਲਿਸ ਉਨ੍ਹਾਂ ਦਾ ਸਹਾਰਾ ਬਣ ਕੇ ਉਨ੍ਹਾਂ ਦੇ ਘਰਾਂ ਤੱਕ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ

ਲਾਂਬੜਾ, 15 ਮਈ (ਪਰਮੀਤ ਗੁਪਤਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਜ਼ਿਲਾ ਪ੍ਰਧਾਨ ਜਸਵੰਤ ਸਿੰਘ, ਮੇਜਰ ਸਿੰਘ ਗਿੱਲ ਜਨਰਲ ਸਕੱਤਰ, ਨੰਬਰਦਾਰ ਹਰਕੰਵਲ ਸਿੰਘ ਮੁੱਧ ਪ੍ਰਧਾਨ ਹਲਕਾ ਨਕੋਦਰ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਨੇ ...

ਪੂਰੀ ਖ਼ਬਰ »

ਕੌ ਾਸਲਰ ਸਮਰਾਏ ਵਲੋਂ ਜੱਜ ਨਿਸ਼ਾਂਤ ਬਾਂਗ਼ੜ ਦਾ ਸਨਮਾਨ

ਜਲੰਧਰ, 15 ਮਈ (ਸ਼ਿਵ)-ਆਪਣੀ ਮਿਹਨਤ ਕਰਕੇ ਜੱਜ ਦੇ ਅਹੁਦੇ 'ਤੇ ਪਹੁੰਚੇ ਨਿਸ਼ਾਂਤ ਬਾਂਗ਼ੜ ਦੀ ਅੱਜ ਨੋਟੀਫ਼ਿਕੇਸ਼ਨ ਜਾਰੀ ਹੋਣ 'ਤੇ ਉਨ੍ਹਾਂ ਦੇ ਘਰ ਪੰਜਾਬ ਸਟੇਟ ਸੀਡਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਕੌਂਸਲਰ ਜਗਦੀਸ਼ ਸਮਰਾਏ ਨੇ ਆਪਣੇ ਸਾਥੀਆਂ ਨਾਲ ਨਿਸ਼ਾਂਤ ...

ਪੂਰੀ ਖ਼ਬਰ »

ਕੋਰੋਨਾ ਦੀ ਦੂਜੀ ਲਹਿਰ ਰੋਕਣ ਲਈ ਮੁਕੰਮਲ ਤਾਲਾਬੰਦੀ ਦੀ ਲੋੜ-ਰਾਜਵਿੰਦਰ ਕੌਰ ਰਾਜੂ

ਜਲੰਧਰ, 15 ਮਈ (ਜਸਪਾਲ ਸਿੰਘ)-ਕੋਵਿਡ ਦੀ ਜਾਰੀ ਦੂਜੀ ਲਹਿਰ ਦੌਰਾਨ ਪੰਜਾਬ ਭਰ 'ਚ ਰੋਜ਼ਾਨਾ 200 ਦੇ ਕਰੀਬ ਲੋਕ ਕੋਰੋਨਾ ਬੀਮਾਰੀ ਦੀ ਭੇਟ ਚੜ੍ਹ ਰਹੇ ਹਨ ਪਰ ਇਸ ਮਹਾਂਮਾਰੀ ਉੱਤੇ ਕਾਬੂ ਪਾਉਣ 'ਚ ਮੌਜੂਦਾ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਸਾਬਤ ਹੋਈਆਂ ਹਨ | ਪਿੰਡਾਂ ਅਤੇ ...

ਪੂਰੀ ਖ਼ਬਰ »

ਭਿ੍ਸ਼ਟ ਮੰਤਰੀਆਂ ਦੀ ਵਿਜੀਲੈਂਸ ਜਾਂਚ ਕਰਵਾਉਣ ਕੈਪਟਨ-ਅਰੋੜਾ

ਜਲੰਧਰ, 15 ਮਈ (ਸ਼ਿਵ)-ਪੰਜਾਬ ਭਾਜਪਾ ਦੇ ਬੁਲਾਰੇ ਦੀਵਾਨ ਅਮਿੱਤ ਅਰੋੜਾ ਨੇ ਆਪਣੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਜਿੱਥੇ ਸਾਬਕਾ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਰਜਕਾਲ ਵਿਚ ਵਿਜੀਲੈਂਸ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਹੈ ਤੇ ਮੁੱਖ ...

ਪੂਰੀ ਖ਼ਬਰ »

ਗੁ: ਯਾਦਗਾਰ ਬੀਬਾ ਨਿਰੰਜਣ ਕੌਰ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਸਮਾਗਮ

ਚੁਗਿੱਟੀ/ਜੰਡੂਸਿੰਘਾ, 15 ਮਈ (ਨਰਿੰਦਰ ਲਾਗੂ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਰਬੱਤ ਦੇ ਭਲੇ ਲਈ ਅਰਦਾਸ ਸਮਾਗਮ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਮੁਹੱਲਾ ਬਸ਼ੀਰਪੁਰਾ ਵਿਖੇ ਮੱੁਖ ਸੇਵਾਦਾਰ ਸੰਤ ਬਾਬਾ ਜਸਵਿੰਦਰ ਸਿੰਘ ਵਲੋਂ ਸਮੂਹ ...

ਪੂਰੀ ਖ਼ਬਰ »

ਐੱਨ.ਐੱਚ.ਐੱਸ. ਹਸਪਤਾਲ ਵਿਖੇ ਪੀ.ਐੱਸ.ਏ. ਆਧਾਰਿਤ ਆਕਸੀਜਨ ਪਲਾਂਟ ਦਾ ਉਦਘਾਟਨ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ) - ਐਨ.ਐਚ.ਐਸ. ਹਸਪਤਾਲ, ਕਪੂਰਥਲਾ ਰੋਡ ਵਿਖੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (ਪੀਐਸਏ) ਤਕਨਾਲੋਜੀ 'ਤੇ ਆਧਾਰਿਤ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ¢ ਇਸ ਮੌਕੇ ਹਸਪਤਾਲ ਦੇ ਪ੍ਰਬੰਧਕਾਂ ...

ਪੂਰੀ ਖ਼ਬਰ »

ਕੋਰੋਨਾ ਵਾਈਰਸ ਪੀੜਤਾਂ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਹਦਾਇਤਾਂ ਜਾਰੀ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਕਿਸੇ ਵੀ ਮਰੀਜ਼ ਦੀ ਕੋਵਿਡ-19 ਨਾਲ ਮÏਤ ਹੋਣ ਤੋਂ ਬਾਅਦ ਮਿ੍ਤਕ ਦੇਹ ਦਾ ਪੂਰੇ ਮਾਣ ਸਨਮਾਨ ਨਾਲ ਅਤੇ ਵਿਅਕਤੀ ਦੇ ਧਾਰਿਮਕ ਅਕੀਦੇ ਦੇ ਅਨੁਸਾਰ ਅੰਤਿਮ ਸੰਸਕਾਰ ਜਾਂ ਦਫਨਾਉਣ ਦੀ ਰਸਮ ਅਦਾ ਕਰਨ ਸਬੰਧੀ ਸਰਕਾਰ ਵਲੋਂ ਹਦਾਇਤਾਂ ਜਾਰੀ ...

ਪੂਰੀ ਖ਼ਬਰ »

ਘਰ ਵਿਚ ਰਹਿ ਕੇ ਕੋਰੋਨਾ ਦੀ ਚੇਨ ਤੋੜਨ ਲਈ ਸਹਿਯੋਗ ਦੇਣ ਲੋਕ-ਐੱਸ.ਐੱਮ.ਓ.

ਜਮਸ਼ੇਰ ਖ਼ਾਸ, 15 ਮਈ (ਅਵਤਾਰ ਤਾਰੀ)-ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ | ਅਜਿਹੀ ਸਥਿਤੀ ਵਿਚ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ | ਮੁਢਲਾ ਸਿਹਤ ਕੇਂਦਰ ਜਮਸ਼ੇਰ ਖ਼ਾਸ ਦੇ ...

ਪੂਰੀ ਖ਼ਬਰ »

ਪਾਣੀ ਦੀਆਂ ਪਾਈਪਾਂ ਪੈਣ ਨਾਲ ਖਿੰਗਰਾਂ ਗੇਟ ਵਾਲੀ ਸੜਕ ਮਹੀਨੇ ਤੋਂ ਬੰਦ

ਜਲੰਧਰ, 15 ਮਈ (ਸ਼ਿਵ)- ਆਦਮਪੁਰ ਤੋਂ ਜਲੰਧਰ ਪਾਈਪ ਰਾਹੀਂ ਪਾਣੀ ਲਿਆਉਣ ਵਾਲੇ 525 ਕਰੋੜ ਦੇ ਨਹਿਰੀ ਪਾਣੀ ਪ੍ਰਾਜੈਕਟ ਦਾ ਕੰਮ ਅਜੇ ਤੇਜ਼ੀ ਨਾਲ ਸ਼ੁਰੂ ਨਾ ਹੋਣ ਕਰਕੇ ਕਈ ਸੜਕਾਂ ਬੰਦ ਪਈਆਂ ਹਨ ਜਿਸ ਕਰਕੇ ਉਨ੍ਹਾਂ ਦੁਕਾਨਦਾਰਾਂ ਲਈ ਤਾਂ ਪੱਕਾ ਹੀ ਲਾਕਡਾਊਨ ਲੱਗਿਆ ...

ਪੂਰੀ ਖ਼ਬਰ »

ਆਰਥੋਨੋਵਾ ਹਸਪਤਾਲ 'ਚ ਕੀਤਾ ਬਿਨਾਂ ਚੀਰੇ ਦੇ ਗਰਦਨ ਦੀ ਰੀੜ੍ਹ ਦੀ ਹੱਡੀ ਦਾ ਮੁਸ਼ਕਿਲ ਆਪ੍ਰੇਸ਼ਨ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਬਠਿੰਡਾ ਦਾ ਰਹਿਣ ਵਾਲਾ 29 ਸਾਲਾਂ ਦੇ ਅੰਮਿ੍ਤਪਾਲ ਸਿੰਘ ਨੂੰ ਸਰਵਾਇਕਲ ਸਪੋਂਡਿਲਾਇਸਸ (ਗਰਦਨ ਦਾ ਰੋਗ) ਹੋਣ ਕਰਕੇ, ਉਸ ਦੇ ਹੱਥ ਸੁੰਨ ਹੋ ਗਏ ਅਤੇ ਉਹ ਤੁਰਨ-ਫਿਰਨ ਤੋਂ ਵੀ ਅਸਮਰੱਥ ਹੋ ਗਿਆ | ਇਸ ਲਈ ਉਹ ਬਹੁਤ ਪ੍ਰੇਸ਼ਨ ਰਹਿਣ ਲੱਗਾ | ...

ਪੂਰੀ ਖ਼ਬਰ »

ਪਲਸ ਆਕਸੀਮੀਟਰ ਵਾਪਸ ਕਰਕੇ ਕੋਰੋਨਾ ਦੀ ਜੰਗ 'ਚ ਸਰਕਾਰ ਦਾ ਸਾਥ ਦਿਓ-ਡਾ. ਬਲਵੰਤ ਸਿੰਘ

ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਸਰਕਾਰੀ ਹਦਾਇਤਾਂ ਦਾ ਹਵਾਲਾ ਦਿੰਦਿਆਂ ਸਿਵਲ ਸਰਜਨ ਡਾ. ਬਲਵੰਤ ਸਿੰਘ ਵਲੋਂ ਜਲੰਧਰ ਵਾਸੀਆਂ ਨੂੰ ਕੋਰੋਨਾ ਦੀ ਜੰਗ 'ਚ ਸਰਕਾਰ ਦਾ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਰਕਾਰ ਵਲੋਂ ...

ਪੂਰੀ ਖ਼ਬਰ »

ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਆਏ ਆਗੂ ਕਾਂਗਰਸ ਲਈ ਅੱਜ ਵੀ ਬੇਗਾਨੇ!

ਜਲੰਧਰ, 15 ਮਈ (ਜਸਪਾਲ ਸਿੰਘ)-ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਪੀਪਲਜ਼ ਪਾਰਟੀ ਆਫ ਪੰਜਾਬ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ ਵੱਡੀ ਗਿਣਤੀ ਆਗੂ ਕਾਂਗਰਸ ਲਈ ਅੱਜ ਵੀ ਬੇਗਾਨੇ ਹਨ | ਕਾਂਗਰਸ 'ਚ ਇਨ੍ਹਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX