ਤਾਜਾ ਖ਼ਬਰਾਂ


ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  43 minutes ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  47 minutes ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  about 1 hour ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  about 1 hour ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  about 1 hour ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 minute ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  about 4 hours ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  about 4 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  about 4 hours ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  about 5 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  about 5 hours ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  about 5 hours ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  about 6 hours ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  about 6 hours ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  about 6 hours ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  about 6 hours ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  about 6 hours ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਲੋਂ ਸਫ਼ਾਈ ਸੇਵਕਾਂ ਦੀ ਸ਼ਿਕਾਇਤ 'ਤੇ ਨਗਰ ਪੰਚਾਇਤ ਖੇਮਕਰਨ 'ਚ ਮਾਰਿਆ ਛਾਪਾ
. . .  about 7 hours ago
ਖੇਮਕਰਨ 26 ਜੁਲਾਈ (ਰਾਕੇਸ਼ ਬਿੱਲਾ) ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋ...
ਦਿੱਲੀ ਚਿੜੀਆ ਘਰ 1 ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ
. . .  about 7 hours ago
ਨਵੀਂ ਦਿੱਲੀ, 26 ਜੁਲਾਈ - ਦਿੱਲੀ ਚਿੜੀਆ ਘਰ ਇਕ ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ....
ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰ ਕਰਨਗੇ ਰੋਸ ਰੈਲੀ
. . .  about 7 hours ago
ਪਠਾਨਕੋਟ 26 ਜੁਲਾਈ (ਸੰਧੂ) - ਮਿਨੀ ਸਕੱਤਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਿਤ ਵੱਖ - ਵੱਖ ਜਥੇਬੰਦੀਆਂ ਵਲੋਂ...
ਪਹਿਲੇ ਦਿਨ ਰਹੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ
. . .  about 7 hours ago
ਬੱਧਨੀ ਕਲਾਂ,ਸੰਗਰੂਰ,ਖਾਸਾ - 26 ਜੁਲਾਈ (ਸੰਜੀਵ ਕੋਛੜ, ਧੀਰਜ ਪਸ਼ੋਰੀਆ,ਗੁਰਨੇਕ ਸਿੰਘ ਪੰਨੂ ) - ਪੰਜਾਬ ਵਿਚ 10 ਵੀਂ ਤੋਂ 12 ਵੀਂ ਤੱਕ ...
ਟੇਬਲ ਟੈਨਿਸ ਸਿੰਗਲਜ਼ ਵਿਚ ਮਨਿਕਾ ਬੱਤਰਾ ਦੀ ਹਾਰ
. . .  about 8 hours ago
ਨਵੀਂ ਦਿੱਲੀ, 26 ਜੁਲਾਈ - ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਔਰਤਾਂ ਦੇ ਸਿੰਗਲਜ਼ ਦੇ ...
ਸੋਨ ਤਗਮਾ ਜਿੱਤਣ ਵਾਲੀ ਚੀਨ ਦੀ ਵੇਟ ਲਿਫਟਰ ਦਾ ਡੋਪ ਟੈੱਸਟ, ਦਿੱਤਾ ਜਾ ਸਕਦਾ ਹੈ ਚਾਨੂੰ ਨੂੰ ਸੋਨ ਤਗਮਾ
. . .  about 8 hours ago
ਨਵੀਂ ਦਿੱਲੀ, 26 ਜੁਲਾਈ (ਅਜੀਤ ਬਿਊਰੋ) - ਟੋਕਿਓ ਉਲੰਪਿਕ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਐਂਟੀ ਡੋਪਿੰਗ ਅਥਾਰਿਟੀ ਵਲੋਂ ...
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਲਗਾਤਾਰ ਜਾਰੀ ਖੇਤੀ ਕਾਨੂੰਨਾਂ ਦਾ ਵਿਰੋਧ
. . .  about 8 hours ago
ਨਵੀਂ ਦਿੱਲੀ,26 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਸਦ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਜੇਠ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਜਗਰਾਓਂ

ਕਮਲਜੀਤ ਸਿੰਘ ਲੱਧੜ ਨੇ ਖੰਨਾ ਨਗਰ ਕੌ ਾਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

ਖੰਨਾ, 17 ਮਈ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੀ 70 ਕਰੋੜ ਰੁਪਏ ਦੇ ਬਜਟ ਵਾਲੀ ਨਗਰ ਕੌਂਸਲ ਪ੍ਰਧਾਨਗੀ ਦਾ ਅਹੁਦਾ ਕਮਲਜੀਤ ਸਿੰਘ ਲੱਧੜ ਨੇ ਸੰਭਾਲ ਲਿਆ | ਗੌਰਤਲਬ ਹੈ ਕਿ ਸਥਾਨਕ ਸਰਕਾਰ ਵਿਭਾਗ ਦੇ ਵਲਾੋ ਇਸ ਲਈ 11 ਮਈ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ | ਲੱਧੜ ਦੇ ਚਾਰਜ ਲੈਣ ਮੌਕੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਸੀਨੀਅਰ ਕਾਂਗਰਸੀ ਨੇਤਾ ਰੁਪਿੰਦਰ ਸਿੰਘ ਰਾਜਾ ਗਿੱਲ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ, ਆੜ੍ਹਤੀ ਐਸੋ. ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਸਮੇਤ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨੇ ਲੱਧੜ ਅਤੇ ਜਤਿੰਦਰ ਪਾਠਕ ਨੂੰ ਫੁੱਲਾਂ ਦੇ ਹਾਰ ਪਾਏ ਅਤੇ ਵਧਾਈ ਦਿੱਤੀ ਅਤੇ ਵਿਧਾਇਕ ਗੁਰਕੀਰਤ ਨੇ ਉਨ੍ਹਾਂ ਨੂੰ ਕੁਰਸੀ ਤੇ ਬਿਠਾਇਆ | 22 ਅਪੈ੍ਰਲ ਨੂੰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਤੋਂ ਨੋਟੀਫ਼ਿਕੇਸ਼ਨ ਹੋਣ ਤੱਕ ਉਪ ਪ੍ਰਧਾਨ ਚੁਣੇ ਗਏ ਜਤਿੰਦਰ ਪਾਠਕ ਕਾਰਜਕਾਰੀ ਪ੍ਰਧਾਨ ਦੀ ਭੂਮਿਕਾ ਨਿਭਾ ਰਹੇ ਸਨ | ਇਸ ਮੌਕੇ ਗੁਰਕੀਰਤ ਸਿੰਘ ਨੇ ਕਿਹਾ ਕਿ ਇਕ ਵੱਡੀ ਜ਼ਿੰਮੇਵਾਰੀ ਲੱਧੜ ਦੇ ਮੋਢਿਆਂ ਤੇ ਅੱਜ ਤੋਂ ਹੈ | ਉਹ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਲਗਾਉਣ | ਗੁਰਕੀਰਤ ਨੇ ਕਿਹਾ ਕਿ ਨਗਰ ਕੌਂਸਲ ਸ਼ਹਿਰ ਦੀ ਤਰੱਕੀ ਲਈ ਹਰ ਸੰਭਵ ਯਤਨ ਕਰੇਗੀ | ਅਮਲੋਹ ਰੋਡ ਵਾਂਗ ਸ਼ਹਿਰ ਦੀਆਂ ਬਾਕੀ ਵੱਡੀਆਂ ਸੜਕਾਂ ਨੂੰ ੂ ਇੰਟਰਲਾਕ ਟਾਈਲਾਂ ਨਾਲ ਬਣਾਈਆਂ ਜਾਣਗੀਆਂ | ਸਾਬਕ ਮੰਤਰੀ ਦਾਖਾ ਨੇ ਕਿਹਾ ਕਿ ਲੱਧੜ ਪਰਿਵਾਰ ਦੇ ਸੰਸਕਾਰ ਜਨਸੇਵਾ ਨਾਲ ਜੁੜੇ ਹਨ | ਇਹ ਪਰਿਵਾਰ ਕਦੇ ਵੀ ਲੋਕਾਂ ਦੀ ਸੇਵਾ ਤੋਂ ਪਿੱਛੇ ਨਹੀਂ ਹਟ ਸਕਦਾ | ਕਮਲਜੀਤ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਪਹਿਲੀ ਵਾਰ ਜਿੱਤ ਕੇ ਨਗਰ ਕੌਂਸਲ ਪ੍ਰਧਾਨ ਬਣ ਜਾਣਗੇ | ਪਰ ਉਹ ਇਸ ਨੂੰ ਇਕ ਚੁਨੌਤੀ ਦੇ ਰੂਪ ਵਿਚ ਲੈਣ ਅਤੇ ਆਪਣਾ ਸਾਰਾ ਸਮਾਂ ਲੋਕਾਂ ਦੀ ਸੇਵਾ ਵਿਚ ਲਗਾਉਣ | ਗੌਰਤਲਬ ਹੈ ਕਿ ਲੱਧੜ ਦਾਖਾ ਕੇ ਭਤੀਜੇ ਹਨ | ਇਸ ਮੌਕੇ ਲੱਧੜ ਨੇ ਆਪਣੇ ਸੰਬੋਧਨ ਵਿਚ ਵਿਧਾਇਕ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਇਕ ਟੀਮ ਦੀ ਤਰ੍ਹਾਂ ਕੰਮ ਕਰਨਗੇ | ਸ਼ਹਿਰ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਤੇ ਉਪ ਪ੍ਰਧਾਨ ਜਤਿੰਦਰ ਪਾਠਕ, ਈ. ਓ. ਚਰਨਜੀਤ ਸਿੰਘ ਉਭੀ, ਕੌਂਸਲਰ ਅਤੇ ਏ. ਐੱਸ. ਕਾਲਜਾਂ ਅਤੇ ਸਕੂਲਾਂ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਵਿਧਾਇਕ ਦੇ ਸਲਾਹਕਾਰ ਹਰਿੰਦਰ ਸਿੰਘ ਕਨੇਚ, ਕੌਂਸਲਰ ਸੁਖਦੇਵ ਮਿੱਡਾ, ਰਣਬੀਰ ਸਿੰਘ ਲੱਧੜ, ਕੌਂਸਲਰ ਸੁਨੀਲ ਕੁਮਾਰ ਨੀਟਾ, ਕੌਂਸਲਰ ਅਮਰੀਸ਼ ਕਾਲੀਆ, ਕੌਂਸਲਰ ਗੁਰਮੀਤ ਨਾਗਪਾਲ, ਕੌਂਸਲਰ ਸੰਦੀਪ ਘਈ, ਕੌਂਸਲਰ ਪਤੀ ਰਣਬੀਰ ਸਿੰਘ ਕਾਕਾ, ਕੌਂਸਲਰ ਪਤੀ ਨਰਿੰਦਰ ਵਰਮਾ ਬੌਬੀ, ਕੌਂਸਲਰ ਸੁਰਿੰਦਰ ਕੁਮਾਰ ਬਾਵਾ, ਕੌਂਸਲਰ ਹਰਦੀਪ ਸਿੰਘ ਨੀਨੂ, ਕੌਂਸਲਰ ਰਵਿੰਦਰ ਸਿੰਘ ਬੱਬੂ, ਸਾਬਕਾ ਕੌਂਸਲਰ ਗੁਰਦੀਪ ਮਸ਼ਾਲ, ਆਦਿ ਹਾਜਰ ਸਨ | ਗੌਰਤਲਬ ਹੈ ਕਿ ਨਗਰ ਸੁਧਾਰ ਟਰੱਸਟ ਖੰਨਾ ਦੇ ਚੇਅਰਮੈਨ ਅਤੇ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਅਤੇ ਉਨ੍ਹਾਂ ਦੀ ਕੌਂਸਲਰ ਪਤਨੀ ਅੰਜਨਜੀਤ ਕੌਰ ਦੀ ਗੈਰ ਹਾਜ਼ਰੀ ਇਸ ਮੌਕੇ ਰੜਕਦੀ ਰਹੀ, ਪਰ ਲਾਲੀ ਨੇ ਕਿਹਾ ਕਿ ਉਹ ਕਿਸੇ ਜ਼ਰੂਰੀ ਕੰਮ ਕਾਰਨ ਸ਼ਹਿਰੋਂ ਬਾਹਰ ਸਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਅਤੇ ਕਈ ਹੋਰ ਕਾਂਗਰਸੀ ਨੇਤਾਵਾਂ ਨੇ ਨਵੇਂ ਬਣੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਵਿਧਾਇਕ ਗੁਰਕੀਰਤ ਸਿੰਘ ਅਤੇ ਸਾਬਕ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਵਧਾਈਆਂ ਦਿੱਤੀਆਂ ਹਨ |

ਸਾਂਝਾ ਅਧਿਆਪਕ ਮੋਰਚਾ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)- ਪ੍ਰਾਇਮਰੀ ਮਿਡਲ ਤੇ ਸੈਕੰਡਰੀ ਸਿੱਖਿਆ ਤੇ ਸਕੂਲਾਂ ਦੇ ਖ਼ਾਤਮੇ ਲਈ ਨਵੀਂ ਸਿੱਖਿਆ ਨੀਤੀ 2019 ਲਾਗੂ ਕਰਨ ਦੇ ਰੋਸ ਵਜੋਂ ਸਾਂਝਾ ਅਧਿਆਪਕ ਮੋਰਚਾ ਵਲੋਂ ਸਥਾਨਕ ਨੂਰਾ ਮਾਹੀ ਬੱਸ ਸਟੈਂਡ ਰਾਏਕੋਟ ਵਿਖੇ ਪੰਜਾਬ ਸਰਕਾਰ ਵਿਰੁੱਧ ...

ਪੂਰੀ ਖ਼ਬਰ »

ਬੇਅਦਬੀ ਕਰਨ ਵਾਲਿਆਂ ਦੀ ਗਿ੍ਫ਼ਤਾਰੀ ਉਪਰੰਤ ਕਾਂਗਰਸ ਮੁਆਫ਼ੀ ਮੰਗੇ-ਐਡ: ਗਿੱਲ

ਹੰਬੜਾਂ, 17 ਮਈ (ਮੇਜਰ ਹੰਬੜਾਂ)- ਸੂਬੇ ਦੀ ਕਾਂਗਰਸ ਸਰਕਾਰੀ ਵਲੋਂ ਚੋਣ ਬਾਅਦੇ ਪੂਰੇ ਕਰਨ ਦੀ ਥਾਂ ਕਾਂਗਰਸ ਲੀਡਰਸ਼ਿਪ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਮਾਮਲੇ ਨਾਲ ਜੋੜ ਕੇ ਝੂਠੇ ਦੋਸ਼ ਲਗਾਏ ਜਾਣ ਦਾ ਸੱਚ ਬੇਅਦਬੀ ਮਾਮਲੇ 6 ਲੋਕਾਂ ਦੀ ਗਿ੍ਫ਼ਤਾਰੀ ਨਾਲ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ 'ਚ ਲੋਕ ਬੈਂਕਾਂ ਅੱਗੇ ਗਰਮੀ 'ਚ ਖੜ੍ਹਣ ਲਈ ਮਜਬੂਰ

ਸਿੱਧਵਾਂ ਬੇਟ, 17 ਮਈ (ਜਸਵੰਤ ਸਿੰਘ ਸਲੇਮਪੁਰੀ)- ਪੂਰੇ ਦੇਸ਼ ਭਰ ਵਿਚ ਬੜੀ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਜਿੱਥੇ ਕਈ ਕੀਮਤੀ ਜਾਨਾਂ ਨੂੰ ਲਗਾਤਾਰ ਆਪਣੇ ਕਲਾਵੇ ਵਿਚ ਲੈ ਰਹੀ ਹੈ ਅਤੇ ਸਰਕਾਰ ਬੇਵੱਸ ਹੋ ਕੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ...

ਪੂਰੀ ਖ਼ਬਰ »

ਅਧਿਆਪਕਾ ਦੀ ਮੌਤ ਟੀਕੇ ਨਾਲ ਨਹੀਂ, ਬ੍ਰੇਨ ਹੈਮਰੇਜ ਨਾਲ ਹੋਈ-ਐੱਸ.ਐੱਮ.ਓ.

ਸਿੱਧਵਾਂ ਬੇਟ, 17 ਮਈ (ਜਸਵੰਤ ਸਿੰਘ ਸਲੇਮਪੁਰੀ)- ਬੀਤੇ ਦਿਨੀਂ ਸਿਵਲ ਹਸਪਤਾਲ ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਲੀਲਾਂ ਮੇਘ ਸਿੰਘ ਵਿਖੇ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਂਦੀ ਅਧਿਆਪਕਾ ਦੀ ਕੋਰੋਨਾ ਟੀਕੇ ਨਾਲ ਹੋਈ ਮੌਤ ਸਬੰਧੀ ਸੋਸ਼ਲ ਮੀਡੀਆ 'ਤੇ ਹੋ ਰਹੀ ...

ਪੂਰੀ ਖ਼ਬਰ »

23 ਨੂੰ ਕੈਲਪੁਰ ਮੈਡਲੇ ਗੋਤ ਜਠੇਰਿਆਂ ਦਾ ਮੇਲਾ ਮੁਲਤਵੀ

ਮੁੱਲਾਂਪੁਰ-ਦਾਖਾ, 17 ਮਈ (ਨਿਰਮਲ ਸਿੰਘ ਧਾਲੀਵਾਲ)- ਪਿੰਡ ਕੈਲਪੁਰ (ਲੁਧਿ:) ਵਿਖੇ ਲੰਮੇ ਸਮੇਂ ਤੋਂ ਲੱਗ ਰਿਹਾ ਮੈਡਲੇ ਗੋਤ ਜਠੇਰਿਆਂ ਦਾ ਮੇਲਾ ਜੋ ਇਸ ਸਾਲ ਐਤਵਾਰ 23 ਮਈ ਨੂੰ ਲੱਗਣਾ ਸੀ, ਸਰਪੰਚ ਗ੍ਰਾਮ ਪੰਚਾਇਤ, ਪ੍ਰਬੰਧਕਾਂ ਵਲੋਂ ਮੁਲਤਵੀ ਕਰ ਦਿੱਤਾ ਗਿਆ | ਮੇਲਾ ...

ਪੂਰੀ ਖ਼ਬਰ »

ਰਾਏਕੋਟ ਸਿਟੀ ਪੁਲਿਸ ਵਲੋਂ 2 ਮੋਬਾਈਲ ਚੋਰ ਕਾਬੂ

ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)- ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸ.ਐੱਚ.ਓ. ਵਿਨੋਦ ਕੁਮਾਰ ਨੇ ਦੱਸਿਆ ਕਿ ਮਲੇਰਕੋਟਲਾ ਰੋਡ ਸੇਮ ਨਾਲੇ ਦੇ ਪੁੱਲ 'ਤੇ ਨਾਕਾਬੰਦੀ ਦੌਰਾਨ ਸ਼ੱਕੀ 2 ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਗਿਆ ਤਾਂ ਜਦ ਉਨ੍ਹਾਂ ਤੋਂ ਪੁੱਛਗਿੱਛ ...

ਪੂਰੀ ਖ਼ਬਰ »

ਚੌ ਾਕੀਮਾਨ ਟੋਲ ਪਲਾਜ਼ਾ 'ਤੇ ਧਰਨਾ 229ਵੇਂ ਦਿਨ 'ਚ ਪੁੱਜਾ

ਚੌਂਕੀਮਾਨ, 17 ਮਈ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉ ਮੁੱਖ ਮਾਰਗ 'ਤੇ ਪੈਂਦੇ ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ ਤੇ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਧਰਨਾ ...

ਪੂਰੀ ਖ਼ਬਰ »

ਹੰਬੜਾਂ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਹੰਬੜਾਂ, 17 ਮਈ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਆਈ.ਪੀ.ਐੱਸ. ਰਾਕੇਸ਼ ਅਗਰਵਾਲ ਪੁਲਿਸ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ 'ਤੇ ਏ.ਡੀ.ਸੀ.ਪੀ. ਸੁਮੀਰ ਵਰਮਾ ਅਤੇ ਏ.ਸੀ.ਪੀ ਗੁਰਪ੍ਰੀਤ ਸਿੰਘ ਸਾਹੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਪਮਾਲ 'ਚ ਆਨਲਾਈਨ ਮੁਕਾਬਲੇ

ਮੁੱਲਾਂਪੁਰ-ਦਾਖਾ, 17 ਮਈ (ਨਿਰਮਲ ਸਿੰਘ ਧਾਲੀਵਾਲ)-ਪਿੰਡ ਪਮਾਲ ਵਿਖੇ ਸੱਤਿਆ ਭਾਰਤੀ ਸਕੂਲ ਪਮਾਲ ਮੁੱਖ ਅਧਿਆਪਕਾ ਕਮਲਜੀਤ ਕੌਰ ਵਲੋਂ ਕੋਰੋਨਾ ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਅਤੇ ਮੁਕਾਬਲੇ ਨਿਰੰਤਰ ਜਾਰੀ ਹਨ | ਸਮੁਚੇ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਨੂੰ ਸਰਵਿਸ ਨਿਯਮ ਦੇ ਘੇਰੇ 'ਚ ਲਿਆਉਣਾ ਸ਼ਲਾਘਾਯੋਗ-ਬਾਸੀ

ਮੁੱਲਾਂਪੁਰ-ਦਾਖਾ, 17 ਮਈ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਕਾਂਗਰਸ ਸਰਕਾਰ ਵਲੋਂ ਵੈਟਰਨਰੀ ਇੰਸਪੈਕਟਰਾਂ ਦੇ ਸਰਵਿਸ ਨਿਯਮਾਂ ਨੂੰ ਅਮਲੀ ਜਾਮਾ ਪਹਿਨਾ ਕੇ ਜਿੱਥੇ ਪਸ਼ੂ ਪਾਲਣ, ਪੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ...

ਪੂਰੀ ਖ਼ਬਰ »

ਐਸ.ਜੀ.ਜੀ. ਗਰਲਜ਼ ਕਾਲਜ ਰਾਏਕੋਟ ਦਾ ਨਤੀਜਾ ਸ਼ਾਨਦਾਰ

ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)- ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦਾ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜੇ ਬੀ.ਕਾਮ ਸਮੈਸਟਰ ਤੀਜਾ ਅਤੇ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਬੀ.ਕਾਮ ਸਮੈਸਟਰ ਤੀਜਾ ਦੀ ਵਿਦਿਆਰਥਣ ਨਵਦੀਪ ...

ਪੂਰੀ ਖ਼ਬਰ »

ਗੁਰਪਿੰਦਰ ਸਿੰਘ ਬੀ.ਕੇ.ਯੂ. ਏਕਤਾ (ਡਕੌ ਾਦਾ) ਬੋਪਾਰਾਏ ਇਕਾਈ ਦੇ ਪ੍ਰਧਾਨ ਚੁਣੇ

ਗੁਰੂਸਰ ਸੁਧਾਰ, 17 ਮਈ (ਬਲਵਿੰਦਰ ਸਿੰਘ ਧਾਲੀਵਾਲ)-ਕਰੀਬ 7 ਮਹੀਨਿਆਂ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਦੇ ਰਾਹ ਪਏ ਕਿਸਾਨ ਜਥੇਬੰਦੀ ਦੇ ਬੈਨਰ ਹੇਠ ਆਪ ਮੁਹਾਰੇ ਇਕੱਠੇ ਹੋਣ ਲੱਗ ਪਏ ਹਨ ਜਿਸ ਦੀ ਮਿਸਾਲ ਬੀ.ਕੇ.ਯੂ. ਏਕਤਾ (ਡਕੌਂਦਾ) ਵਲੋਂ ਹਲਕੇ ਦੇ ਪਿੰਡਾਂ ...

ਪੂਰੀ ਖ਼ਬਰ »

26 ਨੂੰ ਘਰਾਂ 'ਤੇ ਕਾਲੇ ਝੰਡੇ ਲਹਿਰਾਏ ਜਾਣ-ਕਮਾਲਪੁਰਾ, ਧਾਲੀਵਾਲ

ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸਾਰੇ ਬਲਾਕਾਂ ਦੀਆਂ ਸਾਰੀਆਂ ਇਕਾਈਆਂ ਨੂੰ ਅਪੀਲ ਕਰਦਿਆਂ ਮਹਿੰਦਰ ਸਿੰਘ ਕਮਾਲਪੁਰਾ ਜ਼ਿਲ੍ਹਾ ਪ੍ਰਧਾਨ ਬੀਕੇਯੂ (ਡਕੌਂਦਾ), ਇੰਦਰਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਸਕੱਤਰ ਨੇ ...

ਪੂਰੀ ਖ਼ਬਰ »

ਵੈਦ ਦੀ ਅਗਵਾਈ ਹੇਠ ਹੰਬੜਾਂ 'ਚ ਕਰੋੜਾਂ ਦੇ ਵਿਕਾਸ ਕਾਰਜ ਹੋਏ-ਸਰਪੰਚ ਜੱਗਾ

ਹੰਬੜਾਂ, 17 ਮਈ (ਮੇਜਰ ਹੰਬੜਾਂ)-ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਹੇਠ ਜਿੱਥੇ ਹਲਕਾ ਗਿੱਲ 'ਚ ਰਿਕਾਰਡ ਤੋੜ ਵਿਕਾਸ ਕਾਰਜ ਹੋ ਰਹੇ ਹਨ, ਉੱਥੇ ਕਸਬਾ ਹੰਬੜਾਂ ਨਗਰ ਦੇ ਵਿਕਾਸ ਕਾਰਜਾਂ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਭਾਕਿਯੂ ਡਕੌ ਾਦਾ ਪਿੰਡ ਇਕਾਈ ਸਿੱਧਵਾਂ ਕਲਾਂ ਨੂੰ ਬੀਬੀ ਗੁਲਬੰਤ ਕੌਰ ਕੈਨੇਡਾ ਵਲੋਂ 30 ਹਜ਼ਾਰ ਦਾ ਫੰਡ

ਚੌਂਕੀਮਾਨ, 17 ਮਈ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਛੇਵੀ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਸਿੱਧਵਾਂ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਪਿੰਡ ਇਕਾਈ ਦੇ ਅਹੁਦੇਦਾਰਾਂ ਨੇ ਨੌਜਵਾਨ ਵੀਰਾਂ ਦਾ 18ਵਾਂ ਜੱਥਾ ਦਿੱਲੀ ਧਰਨੇ ਲਈ ਰਵਾਨਾ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ ਦਾ ਲੱਖਾਂ ਰੁਪਏ ਬਿੱਲ ਬਣਾਉਣ ਦੀ ਸ਼ਿਕਾਇਤ

ਖੰਨਾ, 17 ਮਈ (ਹਰਜਿੰਦਰ ਸਿੰਘ ਲਾਲ)- ਹਾਲਾਂਕਿ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਨਿੱਜੀ ਹਸਪਤਾਲਾਂ ਵਲੋਂ ਕੋਰੋਨਾ ਮਰੀਜ਼ਾਂ ਤੋਂ ਵੱਧ ਪੈਸੇ ਲੈਣ 'ਤੇ ਸਖ਼ਤ ਕਾਰਵਾਈ ਹੋਵੇਗੀ, ਪਰ ਅਜਿਹੇ ਮਾਮਲੇ ਰੁਕ ਨਹੀਂ ਰਹੇ | ਅਜਿਹੀ ਹੀ ਇਕ ...

ਪੂਰੀ ਖ਼ਬਰ »

ਸੰਸਦ ਮੈਂਬਰ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਕੋਵਿਡ ਸਥਿਤੀ ਬਾਰੇ ਲਈ ਜਾਣਕਾਰੀ

ਰਾਏਕੋਟ, 17 ਮਈ (ਸੁਸ਼ੀਲ)- ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕਰਕੇ ਇਲਾਕੇ ਦੇ ਕੋਵਿਡ ਮਰੀਜਾਂ ਸਬੰਧੀ ਜਾਣਕਾਰੀ ਲਈ ਅਤੇ ਇਲਾਕੇ 'ਚ ਕੋਰੋਨਾ ਦੀ ਸਥਿਤੀ ਸਬੰਧੀ ਬਾਰੇ ਵੀ ਪਤਾ ...

ਪੂਰੀ ਖ਼ਬਰ »

ਬੀ.ਕੇ.ਯੂ. ਨਾਲ ਜੁੜੇ ਕਿਸਾਨ-ਮਜ਼ਦੂਰਾਂ ਦਾ ਦਿੱਲੀ ਕਿਸਾਨ ਅੰਦੋਲਨ ਵੱਲ ਵਧਣਾ ਜਾਰੀ

ਮੁੱਲਾਂਪੁਰ-ਦਾਖਾ, 17 ਮਈ (ਨਿਰਮਲ ਸਿੰਘ ਧਾਲੀਵਾਲ)-ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ਦੀ ਵਧੀ ਰਫ਼ਤਾਰ, ਪੰਜਾਬ 'ਚ ਰਾਤ ਦਾ ਕਰਫ਼ਿਊ, ਚੋਣਵੇਂ ਦਿਨਾਂ ਦੀ ਤਾਲਾਬੰਦੀ ਵਾਲੇ ਦਿਨਾਂ 'ਚ ਵੀ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕੋਰੋਨਾ ਦੇ ਵਧਦੇ ਪ੍ਰਭਾਵ ਦੇ ਬਾਵਜੂਦ ਰਾਏਕੋਟ ਤਹਿਸੀਲ 'ਚ ਨਹੀਂ ਕੋਈ ਕੋਵਿਡ ਕੇਅਰ ਸੈਂਟਰ

ਰਾਏਕੋਟ, 17 ਮਈ (ਸੁਸ਼ੀਲ)- ਕੋਰੋਨਾ ਦੇ ਦਿਨੋਂ ਦਿਨ ਵਧਦੇ ਪ੍ਰਭਾਵ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਰਾਏਕੋਟ 'ਚ ਹੁਣ ਤੱਕ ਕੋਈ ਕੋਵਿਡ ਕੇਅਰ ਸੈਂਟਰ ਨਹੀਂ ਬਣਾਇਆ ਗਿਆ ਹੈ, ਬੇਸ਼ੱਕ ਰਾਏਕੋਟ 'ਚ 30 ਬਿਸਤਰਿਆਂ ਦਾ ਸਿਵਲ ਹਸਪਤਾਲ ਬਣਿਆ ਹੋਇਆ ਹੈ, ਜਿੱਥੇ ਯੋਗ ਡਾਕਟਰ ਤੇ ...

ਪੂਰੀ ਖ਼ਬਰ »

ਭਾਕਿਯੂ ਵਲੋਂ 26 ਨੂੰ ਕਾਲਾ ਦਿਵਸ ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ

ਮੁੱਲਾਂਪੁਰ-ਦਾਖਾ, 17 ਮਈ (ਨਿਰਮਲ ਸਿੰਘ ਧਾਲੀਵਾਲ)- ਕੋਰੋਨਾ ਦੇ ਵਧਦੇ ਮਾਮਲਿਆਂ 'ਚ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ-ਮਜ਼ਦੂਰਾਂ ਵਲੋਂ ਜਨ ਅੰਦੋਲਨ ਜਿਉਂ ਦਾ ਤਿਉਂ ਹੈ | ਭਾਰਤੀ ...

ਪੂਰੀ ਖ਼ਬਰ »

ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਦੇ ਸਟਾਫ਼ ਨੇ ਟੀਕੇ ਲਗਵਾਏ

ਸਿੱਧਵਾਂ ਬੇਟ, 17 ਮਈ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੀ ਨਾਮਵਾਰ ਵਿੱਦਿਅਕ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਸਿਹਤ ਵਿਭਾਗ ਵਲੋਂ ਲਗਾਏ ਗਏ ਕੈਂਪ ਦੌਰਾਨ ਸਕੂਲ ਦੇ ਸਮੂਹ ਸਟਾਫ਼ ਨੇ ਕੋਰੋਨਾ ਵੈਕਸੀਨ ਲਗਵਾਈ | ਸਭ ਤੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX