ਤਾਜਾ ਖ਼ਬਰਾਂ


ਕੋਟਕਪੂਰਾ ਗੋਲੀ ਕਾਂਡ- ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  38 minutes ago
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 ’ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ....
ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ
. . .  43 minutes ago
ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਲਈ ਲਗਾਤਾਰ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ । ਬਾਬਾ ਬਕਾਲਾ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੱਡੀ ਖ਼ਬਰ ਹੈ । ਇਸ ਸੰਬੰਧੀ ਅੱਜ.....
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਕੀਤੀਆਂ ਜਾਰੀ
. . .  about 1 hour ago
ਚੰਡੀਗੜ੍ਹ, 21 ਮਾਰਚ- ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਪਹਿਰਾਵੇ ਵਿਚ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਪ੍ਰਦਰਸ਼ਿਤ.....
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
. . .  about 2 hours ago
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
. . .  about 2 hours ago
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
ਜਿਸ ਕਾਰ ਵਿਚ ਅੰਮ੍ਰਿਤਪਾਲ ਭੱਜਿਆ ਸੀ, ਪੁਲਿਸ ਨੇ ਕੀਤੀ ਬਰਾਮਦ- ਸੁਖਚੈਨ ਸਿੰਘ ਗਿੱਲ
. . .  about 1 hour ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਪੰਜਾਬ ਪੁਲਿਸ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿਚ...
ਸਾਬਕਾ ਕੈਬਨਿਟ ਮੰਤਰੀ ਸਿੰਗਲਾ ਪਾਸੋਂ ਵਿਜੀਲੈਂਸ ਨੇ ਸਾਢੇ 4 ਘੰਟਿਆਂ ਤੱਕ ਕੀਤੀ ਪੁਛਗਿੱਛ
. . .  about 2 hours ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ )- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਾਸੋਂ ਅੱਜ ਵਿਜੀਲੈਂਸ ਵਲੋਂ ਆਪਣੇ ਸੰਗਰੂਰ ਦਫ਼ਤਰ ਵਿਖੇ ਲਗਪਗ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਉਪਰੰਤ ਵਿਜੀਲੈਂਸ ਦਫ਼ਤਰ ਵਿਚੋਂ ਬਾਹਰ ਨਿਕਲੇ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ....
ਕੋਟਕਪੂਰਾ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ
. . .  about 2 hours ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਫ਼ਰੀਦਕੋਰਟ ਅਦਾਲਤ ਨੇ ਇਨ੍ਹਾਂ ਦੀ.....
ਵਿਰੋਧੀ ਧਿਰ ਨੇ ਕੀਤਾ ਸਦਨ ਦਾ ਅਪਮਾਨ- ਪਿਊਸ਼ ਗੋਇਲ
. . .  about 3 hours ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਨੇ ਇਕ ਵਾਰ ਫ਼ਿਰ ਪੂਰੇ ਸਦਨ ਦੀ ਬੇਇੱਜ਼ਤੀ ਕੀਤੀ ਹੈ। ਅੱਜ ਰਾਜ ਸਭਾ ਦੇ ਸਪੀਕਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ.....
ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਕੱਢਿਆ ਮਾਰਚ
. . .  about 3 hours ago
ਬਠਿੰਡਾ, 21 ਮਾਰਚ (ਅੰਮਿ੍ਰਪਾਲ ਸਿੰਘ ਵਲਾਣ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਮੱਰਥਕਾਂ ਦੇ ਹੱਕ ਵਿਚ ਸੰਗਤਾਂ ਨੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਸਰ) ਦੇ.....
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ- ਅਧੀਰ ਰੰਜਨ ਚੌਧਰੀ
. . .  about 4 hours ago
ਨਵੀਂ ਦਿੱਲੀ, 21 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ 6 ਮਹੀਨਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਵਲੋਂ 23 ਵਿਅਕਤੀ ਅੱਤਵਾਦੀ ਨਾਮਜ਼ਦ
. . .  about 4 hours ago
ਨਵੀਂ ਦਿੱਲੀ, 21 ਮਾਰਚ- ਭਾਰਤ ਸਰਕਾਰ ਵਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ 23 ਵਿਅਕਤੀਆਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ...
ਪੁਲਿਸ ਵਲੋਂ ਵੱਖ ਵੱਖ ਕੇਸਾਂ ’ਚ ਦੋ ਦੋਸ਼ੀ ਗ੍ਰਿਫ਼ਤਾਰ
. . .  about 4 hours ago
ਜੰਡਿਆਲਾ ਗੁਰੂ, 21 ਮਾਰਚ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ)- ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਸ. ਸਤਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਜੰਡਿਆਲਾ ਮੁਖ਼ਤਿਆਰ ਸਿੰਘ ਵਲੋਂ ਵੱਖ ਵੱਖ.....
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
. . .  about 4 hours ago
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਅਦਾਰਿਆਂ ਵਿਚ 23 ਮਾਰਚ ਨੂੰ ਛੁੱਟੀ ਦਾ ਐਲਾਨ
. . .  about 4 hours ago
ਚੰਡੀਗੜ੍ਹ, 21 ਮਾਰਚ- ਚੰਡੀਗੜ੍ਹ ਪ੍ਰਸ਼ਾਸਨ ਨੇ 23.03.2023 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ....
ਪੁਲਿਸ ਤੇ ਫ਼ੌਜ ਨੇ ਸ਼ਹਿਰ ਅੰਦਰ ਕੱਢਿਆ ਸ਼ਾਂਤੀ ਮਾਰਚ
. . .  about 4 hours ago
ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਐਸ. ਐਸ. ਪੀ. ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਥਾਣਾ ਇੰਚਾਰਜ ਸੰਧੂ....
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
. . .  about 5 hours ago
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
ਮੁਹਾਲੀ ’ਚ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਲੱਗਿਆ ਧਰਨਾ ਪੁਲਿਸ ਨੇ ਚੁੱਕਿਆ
. . .  about 5 hours ago
ਐਸ. ਏ. ਐਸ. ਨਗਰ, 21 ਮਾਰਚ (ਕੇ. ਐਸ. ਰਾਣਾ)- ਮੁਹਾਲੀ ਵਿਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਧਰਨੇ ਨੂੰ ਅੱਜ ਪੰਜਾਬ ਪੁਲਿਸ ਵਲੋਂ ਵੱਡਾ ਐਕਸ਼ਨ ਕਰਦਿਆਂ ਚੁੱਕ ਦਿੱਤਾ ਗਿਆ ਹੈ ਅਤੇ ਪੁਲਿਸ ਏਅਰਪੋਰਟ ਰੋਡ ’ਤੇ....
‘ਆਪ’ ਦੇ ਪ੍ਰਦੀਪ ਛਾਬੜਾ ਬਣੇ ਪੰਜਾਬ ਉਦਯੋਗ ਤੇ ਵਿਕਾਸ ਬੋਰਡ ਦੇ ਚੇਅਰਮੈਨ
. . .  about 5 hours ago
ਚੰਡੀਗੜ੍ਹ, 21 ਮਾਰਚ (ਪ੍ਰੋ. ਅਵਤਾਰ ਸਿੰਘ)- ਆਮ ਆਦਮੀ ਪਾਰਟੀ ਦੇ ਪ੍ਰਦੀਪ ਛਾਬੜਾ ਨੂੰ ਪੰਜਾਬ ਉਦਯੋਗ ਤੇ ਵਿਕਾਸ ਬੋਰਡ ਦਾ....
ਭ੍ਰਿਸ਼ਟਾਚਾਰ ਕਰਨ ਵਾਲੇ ਲੋਕ ਇਕੱਠੇ ਹੋ ਗਏ- ਅਨੁਰਾਗ ਠਾਕੁਰ
. . .  about 5 hours ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਲੋਕ ਇਕੱਠੇ ਹੋ ਗਏ ਹਨ ਅਤੇ ਸੰਸਦ ਦਾ ਕੰਮ ਨਹੀਂ ਚੱਲਣ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ...
ਸਿੱਖ ਵਫ਼ਦ ਵਲੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਗਈ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 21 ਮਾਰਚ- ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਇਕ ਸਿੱਖ ਵਫ਼ਦ ਨੇ ਪੁਣੇ ਵਿਚ ਰੱਖਿਆ ਮੰਤਰਾਲੇ ਦੀ ਮਲਕੀਅਤ ਵਾਲੀ ਜ਼ਮੀਨ ’ਤੇ ਪੈਂਦੇ ਗੁਰਦੁਆਰਾ...
ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸਾਂ ਵਲੋਂ ਫਲ਼ੈਗ ਮਾਰਚ ਕੀਤਾ
. . .  about 5 hours ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਡੀ.ਐਸ.ਪੀ ਰਾਜਾਸਾਂਸੀ ਪ੍ਰਵੇਸ਼ ਚੋਪੜਾ ਦੀ ਅਗਵਾਈ...
ਪੰਜਾਬ ਨੂੰ ਅਸਥਿਰ ਕਰਨ ਲਈ ਹੋ ਰਹੀ ਗੰਦੀ ਰਾਜਨੀਤੀ - ਗਿਆਨੀ ਹਰਪ੍ਰੀਤ ਸਿੰਘ
. . .  about 6 hours ago
ਤਲਵੰਡੀ ਸਾਬੋ, 21 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਦੇ ਮੌਜੂਦਾ ਹਾਲਾਤ ’ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅਸਥਿਰ ਕਰਨ ਲਈ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲ....
ਪ੍ਰਾਪਰਟੀ ਡੀਲਰਾਂ ’ਚ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਜ਼ਖ਼ਮੀ
. . .  about 6 hours ago
ਹੁਸ਼ਿਆਰਪੁਰ, 21 ਮਾਰਚ (ਬਲਜਿੰਦਰਪਾਲ ਸਿੰਘ)- ਅੱਜ ਤਹਿਸੀਲ ਕੰਪਲੈਕਸ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 2 ਪ੍ਰਾਪਰਟੀ ਡੀਲਰਾਂ ਵਿਚਕਾਰ ਲੈਣ-ਦੇਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਗੋਲੀਆਂ ਚੱਲ ਗਈਆਂ। ਸੂਤਰਾਂ ਅਨੁਸਾਰ ਘਟਨਾ ਦੌਰਾਨ ਗੋਲੀ ਲੱਗਣ ਨਾਲ ਧੀਰਜ ਕੁਮਾਰ ਵਾਸੀ ਮੁਹੱਲਾ ਵਿਜੇ ਨਗਰ....
ਅੰਮ੍ਰਿਤਪਾਲ ਮਾਮਲੇ ’ਤੇ ਚਾਰ ਦਿਨ ਬਾਅਦ ਹੋਵੇਗੀ ਮੁੜ ਸੁਣਵਾਈ
. . .  about 6 hours ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਅੰਮ੍ਰਿਤਪਾਲ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਪੰਜਾਬ ਦੇ ਏ. ਜੀ. ਵਿਨੋਦ ਘਈ ਨੇ ਅਦਾਲਤ ਵਿਚ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਪਾਲ ’ਤੇ ਐਨ. ਐਸ. ਏ. ਲਗਾਇਆ ਗਿਆ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ.....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਹਾੜ ਸੰਮਤ 553

ਪਹਿਲਾ ਸਫ਼ਾ

ਪੰਜਾਬ ਮੰਤਰੀ ਮੰਡਲ ਵਲੋਂ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮਨਜ਼ੂਰ

• 1 ਜਨਵਰੀ, 2016 ਤੋਂ ਮਿਲੇਗਾ ਲਾਭ • 1 ਜੁਲਾਈ, 2021 ਤੋਂ ਹੋਵੇਗਾ ਲਾਗੂ • ਸਫ਼ਾਈ ਕਰਮਚਾਰੀਆਂ/ਸੀਵਰਮੈਨਾਂ ਨੂੰ ਪੱਕੇ ਕਰਨ ਦਾ ਫ਼ੈਸਲਾ
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਮੰਤਰੀ ਮੰਡਲ ਦੀ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠੀ ਹੋਈ ਵਰਚੂਅਲ ਮੀਟਿੰਗ ਦੌਰਾਨ ਸਰਕਾਰ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਬਹੁਤੀਆਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰਨ ਦਾ ਫ਼ੈਸਲਾ ਕੀਤਾ | ਇਨ੍ਹਾਂ ਨੂੰ ਪਹਿਲੀ ਜੁਲਾਈ 2021 ਤੋਂ ਲਾਗੂ ਕਰਨ ਅਤੇ ਪਹਿਲੀ ਜਨਵਰੀ 2016 ਤੋਂ ਅਮਲ ਵਿਚ ਲਿਆਉਣ ਦਾ ਵੀ ਫ਼ੈਸਲਾ ਕੀਤਾ ਹੈ | ਇਸ ਨਾਲ ਸੂਬੇ ਦੇ 5.4 ਲੱਖ ਸਰਕਾਰੀ ਮੁਲਾਜ਼ਮਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਵੱਡਾ ਲਾਭ ਪੁੱਜੇਗਾ | ਇਸ ਫ਼ੈਸਲੇ ਨਾਲ ਸਰਕਾਰੀ ਕਰਮਚਾਰੀਆਂ ਦੀ ਘੱਟੋ-ਘੱਟ ਤਨਖ਼ਾਹ 6950 ਰੁਪਏ ਪ੍ਰਤੀ ਮਹੀਨਾ ਤੋਂ ਵਧ ਕੇ 18000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ | ਤਨਖ਼ਾਹਾਂ ਤੇ ਪੈਨਸ਼ਨਾਂ ਪਿਛਲੇ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਮੁਕਾਬਲੇ ਇਸ ਵਾਰ 2.59 ਗੁਣਾ ਵਧ ਜਾਣਗੀਆਂ ਤੇ ਸਾਲਾਨਾ ਇੰਕਰੀਮੈਂਟ 3 ਫ਼ੀਸਦੀ ਮਿਲੇਗਾ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਸੋਧੇ ਹੋਏ ਢਾਂਚੇ ਮੁਤਾਬਕ ਘੱਟੋ-ਘੱਟ ਪੈਨਸ਼ਨ 3500 ਰੁਪਏ ਪ੍ਰਤੀ ਮਹੀਨਾ ਤੋਂ ਵਧ ਕੇ 9000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਤੇ ਘੱਟੋ-ਘੱਟ ਫੈਮਿਲੀ ਪੈਨਸ਼ਨ ਵਧ ਕੇ 9000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ | ਨਵੇਂ ਢਾਂਚੇ ਤਹਿਤ ਤਲਾਕਸ਼ੁਦਾ/ਵਿਧਵਾ ਧੀ ਵੀ ਫੈਮਿਲੀ ਪੈਨਸ਼ਨ ਲਈ ਯੋਗ ਹੋਵੇਗੀ ਅਤੇ ਫੈਮਿਲੀ ਪੈਨਸ਼ਨ ਲਈ ਆਮਦਨ ਦਾ ਯੋਗਤਾ ਪੈਮਾਨਾ 3500 ਰੁਪਏ ਜਮ੍ਹਾਂ ਡੀ.ਏ. ਤੋਂ ਵਧਾ ਕੇ 9000 ਰੁਪਏ ਜਮ੍ਹਾਂ ਡੀ.ਏ. ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਜਾਂਚ ਦੀ ਕਾਰਜਕੁਸ਼ਲਤਾ ਅਤੇ ਸਮੁੱਚੀ ਕਾਰਜਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣ ਲਈ ਸਿਵਲੀਅਨ ਸਹਿਯੋਗੀ ਸਟਾਫ (ਮਾਹਿਰ ਸਹਿਯੋਗੀ ਸਟਾਫ) ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਦਿੱਤੀ | 915 ਸਿਪਾਹੀਆਂ ਦੀਆਂ ਅਸਾਮੀਆਂ ਖਤਮ ਕਰਨ ਦੇ ਨਾਲ ਇਹ ਅਸਾਮੀਆਂ ਬਿਨਾਂ ਕਿਸੇ ਮਾਲੀਆ ਦੇ ਬੋਝ ਨਾਲ ਭਰੀਆਂ ਜਾਣਗੀਆਂ | ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵਿਚ ਪੁਨਰ ਗਠਨ ਦੇ ਹਿੱਸੇ ਵਜੋਂ 29 ਖਾਲੀ ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਦਿੱਤੀ | ਗਰੁੱਪ ਡੀ ਦੀਆਂ ਸਾਰੀਆਂ ਅਸਾਮੀਆਂ ਨੂੰ ਡਾਇੰਗ ਕਾਡਰ ਐਲਾਨਦਿਆਂ ਖਤਮ ਕਰ ਦਿੱਤਾ | ਮੰਤਰੀ ਮੰਡਲ ਨੇ ਪੁਨਰਗਠਨ ਦੀ ਪ੍ਰਕਿਰਿਆ ਅਧੀਨ ਚੀਫ ਇਲੈੱਕਟ੍ਰੀਕਲ ਵਿਭਾਗ ਵਿਚ 38 ਅਸਾਮੀਆਂ ਨੂੰ ਤਿਆਗਦਿਆਂ 21 ਖਾਲੀ ਅਸਾਮੀਆਂ ਭਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ | ਸਰਕਾਰ ਨੇ ਸੂਬੇ ਦੀਆਂ ਵੱਖ-ਵੱਖ ਮਿਉਂਸਪੈਲਟੀਆਂ ਨਾਲ ਠੇਕੇ 'ਤੇ ਕੰਮ ਕਰ ਰਹੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਸਮੂਹ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ ਤੇ ਪ੍ਰਸੋਨਲ ਵਿਭਾਗ ਨੂੰ ਹਦਾਇਤ ਕੀਤੀ ਕਿ ਠੇਕੇ 'ਤੇ ਕੰਮ ਕਰਦੇ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਨਵਾਂ ਕਾਨੂੰਨ ਬਣਾਉਣ ਦੀ ਤਜਵੀਜ਼ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ | ਮੰਤਰੀ ਮੰਡਲ ਨੇ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਮਿਉਂਸਪਲ ਹੱਦ ਤੋਂ ਬਾਹਰ ਉਸਾਰੀਆਂ ਇਕਹਿਰੀਆਂ ਇਮਾਰਤਾਂ ਨੂੰ ਬਿਲਡਿੰਗ ਉਪ-ਨਿਯਮਾਂ ਦੀ ਸਖ਼ਤ ਪਾਲਣਾ ਨਾਲ ਰੈਗੂਲਰ ਕਰਨ ਦੀ ਮਨਜ਼ੂਰੀ ਦੇ ਦਿੱਤੀ | ਯਕਮੁਸ਼ਤ ਨਿਪਟਾਰਾ ਨੀਤੀ ਲਈ ਅਰਜ਼ੀਆਂ 31 ਮਾਰਚ, 2022 ਤੱਕ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ ਇਸ ਨੀਤੀ ਨਾਲ ਅਜਿਹੀਆਂ ਇਮਾਰਤਾਂ ਨੂੰ ਸਧਾਰਨ ਫੀਸ ਅਤੇ ਸਰਕਾਰੀ ਬਕਾਏ ਦੇ ਨਿਪਟਾਰੇ ਦੀ ਅਦਾਇਗੀ ਨਾਲ ਰੈਗੂਲਰ ਕੀਤਾ ਜਾ ਸਕੇਗਾ | ਕੋਵਿਡ-19 ਮਹਾਂਮਾਰੀ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਕਲੀਨੀਕਲ ਅਸਾਮੀਆਂ 'ਤੇ ਕੰਮ ਕਰ ਰਹੇ ਮੈਡੀਸਨ, ਅਨੈਸਥੀਸੀਆ ਅਤੇ ਟੀ.ਬੀ. ਤੇ ਛਾਤੀ ਦੇ ਸਪੈਸ਼ਲਿਸਟ ਡਾਕਟਰਾਂ ਨੂੰ 58 ਸਾਲ ਦੀ ਉਮਰ 'ਤੇ ਸੇਵਾਮੁਕਤੀ ਹੋਣ ਤੋਂ ਬਾਅਦ ਵੀ 31 ਮਾਰਚ 2022 ਤੱਕ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ | ਮੰਤਰੀ ਮੰਡਲ ਨੇ ਗਰੁੱਪ ਸੀ (ਪੈਰਾ ਮੈਡੀਕਲ ਸਟਾਫ) ਦੇ 9 ਮੁਲਾਜ਼ਮਾਂ ਦੀਆਂ ਸੇਵਾਵਾਂ ਵਿਚ ਵਾਧਾ ਕਰਨ ਲਈ ਕਾਰਜ ਬਾਅਦ ਪ੍ਰਵਾਨਗੀ ਵੀ ਦਿੱਤੀ | ਇਸਦੇ ਇਲਾਵਾ ਮੰਤਰੀ ਮੰਡਲ ਵਲੋਂ ਲਿੰਕ ਸੜਕਾਂ ਦੇ ਮੁੱਖ ਜ਼ਿਲ੍ਹਾ ਸੜਕਾਂ ਅਤੇ ਹੋਰ ਸਿੱਧੇ ਮਾਰਗਾਂ ਵਜੋਂ ਅਪਗ੍ਰੇਡ ਹੋਣ ਕਰਕੇ ਮਿੰਨੀ ਬੱਸ ਆਪ੍ਰੇਟਰਾਂ ਨੂੰ ਉਨ੍ਹਾਂ ਦੇ ਪਰਮਿਟ ਦੇ ਨਵੀਨੀਕਰਨ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਨਿਯਮਾਂ ਨੂੰ ਸੁਖਾਲਾ ਬਣਾਉਣ ਲਈ ਸਹਿਮਤੀ ਦਿੱਤੀ ਗਈ ਹੈ | ਮੰਤਰੀ ਮੰਡਲ ਨੇ ਸੂਬੇ ਵਿਚ ਸਥਾਪਤ ਕੀਤੀਆਂ ਨਵੀਆਂ 20 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼) ਅਤੇ ਪੰਜ ਮੌਜੂਦਾ ਆਈ.ਟੀ.ਆਈਜ਼ ਲਈ 653 ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ ਹੈ | ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟਿ੍ਕ ਵਜ਼ੀਫਾ ਸਕੀਮ ਦੇ ਵਰ੍ਹੇ 2017-18 ਤੋਂ 2019-20 ਤੱਕ ਦੇ ਸਮੇਂ ਲਈ ਨਿੱਜੀ ਸਿੱਖਿਆ ਸੰਸਥਾਵਾਂ ਦੇ 200 ਕਰੋੜ ਰੁਪਏ ਦੇ ਬਕਾਏ ਦਾ 40 ਫ਼ੀਸਦੀ ਹਿੱਸਾ ਅਦਾ ਕੀਤਾ ਜਾਵੇਗਾ | ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਵਲੋਂ ਬਾਕੀ ਦੇ 60 ਫ਼ੀਸਦੀ ਬਕਾਏ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਚੁੱਕਿਆ ਜਾਵੇਗਾ | ਇਸ ਦੇ ਨਾਲ ਹੀ ਮੰਤਰੀ ਮੰਡਲ ਵਲੋਂ ਇਕ ਵਿਸ਼ੇਸ਼ ਕੇਸ ਦੇ ਤੌਰ 'ਤੇ ਅਰਜੁਨ ਪ੍ਰਤਾਪ ਸਿੰਘ ਬਾਜਵਾ (ਪ੍ਰਤਾਪ ਸਿੰਘ ਬਾਜਵਾ ਦਾ ਭਤੀਜਾ ਤੇ ਵਿਧਾਇਕ ਫਤਿਹ ਜੰਗ ਬਾਜਵਾ ਦਾ ਲੜਕਾ) ਨੂੰ ਪੰਜਾਬ ਪੁਲਿਸ ਵਿਚ ਇੰਸਪੈਕਟਰ (ਗਰੁੱਪ-ਬੀ) ਵਜੋਂ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ | ਬਿਨੈਕਾਰ ਪੰਜਾਬ ਦੇ ਸਾਬਕਾ ਮੰਤਰੀ ਸਤਨਾਮ ਸਿੰਘ ਬਾਜਵਾ ਦਾ ਪੋਤਰਾ ਹੈ, ਜਿਨ੍ਹਾਂ ਨੂੰ 1987 'ਚ ਅੱਤਵਾਦੀਆਂ ਵਲੋਂ ਮਾਰ ਦਿੱਤਾ ਗਿਆ ਸੀ | ਇਕ ਹੋਰ ਫ਼ੈਸਲੇ 'ਚ ਮੰਤਰੀ ਮੰਡਲ ਨੇ 1987 'ਚ ਅੱਤਵਾਦੀਆਂ ਵਲੋਂ ਮਾਰੇ ਗਏ ਜੋਗਿੰਦਰ ਪਾਲ ਪਾਂਡੇ ਦੇ ਪੋਤਰੇ ਭੀਸਮ ਪਾਂਡੇ ਦੀ ਮਾਲ ਵਿਭਾਗ ਵਿਚ ਨਾਇਬ ਤਹਿਸੀਲਦਾਰ (ਗਰੁੱਪ-ਬੀ) ਵਜੋਂ ਨਿਯੁਕਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ |
ਅਸਾਮੀਆਂ ਨੂੰ ਪ੍ਰਵਾਨਗੀ

ਸੂਬਾ ਭਰ ਵਿਚ ਕਮਜ਼ੋਰ ਤਬਕਿਆਂ ਸਮੇਤ ਨੌਜਵਾਨਾਂ ਦੀ ਪਹੁੰਚ ਵਿਚ ਉਚੇਰੀ ਸਿੱਖਿਆ ਲਿਆਉਣ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ ਨਵੇਂ ਸਥਾਪਤ ਕੀਤੇ 16 ਸਰਕਾਰੀ ਕਾਲਜਾਂ ਵਿਚ ਟੀਚਿੰਗ ਅਤੇ ਨਾਨ-ਟੀਚਿੰਗ ਦੀਆਂ ਅਸਾਮੀਆਂ ਅਤੇ ਗੌਰਮਿੰਟ ਕਾਲਜ ਆਫ ਐਜੂਕੇਸ਼ਨ, ਮਲੇਰਕੋਟਲਾ ਵਿਚ ਨਾਨ-ਟੀਚਿੰਗ ਸਟਾਫ ਦੀਆਂ ਅਸਾਮੀਆਂ ਸਿਰਜਣ ਲਈ ਪ੍ਰਵਾਨਗੀ ਦੇ ਦਿੱਤੀ ਹੈ | ਇਸ ਉਪਰਾਲੇ ਦਾ ਮਕਸਦ ਕੌਮੀ ਸਿੱਖਿਆ ਨੀਤੀ-2020 ਦੇ ਮੁਤਾਬਕ ਸਾਲ 2035 ਤੱਕ 50 ਫੀਸਦੀ ਜੀ.ਈ.ਆਫ ਦੇ ਟੀਚੇ ਨੂੰ ਹਾਸਲ ਕਰਨਾ ਹੈ |
ਗੁਰੂ ਗੋਬਿੰਦ ਸਿੰਘ ਗੌਰਮਿੰਟ ਕਾਲਜ, ਜਲੰਧਰ

ਮੰਤਰੀ ਮੰਡਲ ਨੇ ਗੁਰੂ ਗੋਬਿੰਦ ਸਿੰਘ ਗੌਰਮਿੰਟ ਕਾਲਜ, ਜਲੰਧਰ ਨੂੰ ਕਾਂਸਟੀਟੂਐਂਟ ਕਾਲਜ ਦੇ ਤੌਰ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੱਥਾਂ ਵਿਚ ਸੌਂਪਣ ਦੀ ਪ੍ਰਵਾਨਗੀ ਦਿੱਤੀ | ਕਾਲਜ ਦੇ ਰੱਖ-ਰਖਾਅ ਅਤੇ ਸਟਾਫ ਦੀਆਂ ਤਨਖਾਹਾਂ ਲਈ ਸਾਲ 2021-22 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 1.50 ਕਰੋੜ ਰੁਪਏ ਸਾਲਾਨਾ ਦੀ ਖਰਚਾ ਗਰਾਂਟ ਦੇਣ ਦੀ ਵਿਵਸਥਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ |
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ

ਮੰਤਰੀ ਮੰਡਲ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਨੂੰ ਕਾਰਜਸ਼ੀਲ ਕਰਨ ਲਈ 76 ਅਸਾਮੀਆਂ (ਪ੍ਰਸ਼ਾਸਨਿਕ ਸਟਾਫ ਲਈ 35 ਅਤੇ ਟੀਚਿੰਗ ਸਟਾਫ ਲਈ 41 ਅਸਾਮੀਆਂ) ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ ਹੈ | ਇਨ੍ਹਾਂ ਨਵੀਆਂ ਸਿਰਜੀਆਂ ਅਸਾਮੀਆਂ ਵਿਚੋਂ 59 ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ |
ਜ਼ਿਲ੍ਹਾ ਪੱਧਰ 'ਤੇ ਬਿਊਰੋ ਸਥਾਪਿਤ
ਸਰਕਾਰ ਵਲੋਂ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਇਕ ਜ਼ਿਲ੍ਹਾ ਉਦਯੋਗ ਤੇ ਨਿਵੇਸ਼ ਪ੍ਰੋਤਸਾਹਨ ਬਿਊਰੋ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਸੂਬੇ ਵਿੱਚ ਵਪਾਰ ਕਰਨਾ ਹੋਰ ਸੁਖਾਲਾ ਬਣਾਇਆ ਜਾ ਸਕੇ | ਇਹ ਫੈਸਲਾ ਵਿੱਤ ਮੰਤਰੀ ਵੱਲੋਂ ਬਜਟ ਮੌਕੇ ਦਿੱਤੇ ਗਏ ਆਪਣੇ ਭਾਸ਼ਨ ਦੇ ਸੰਦਰਭ ਵਿਚ ਲਿਆ ਗਿਆ ਹੈ |
ਅਸਾਮੀਆਂ 'ਚ 30 ਤੱਕ ਵਾਧਾ
ਨਵਜਨਮੇ ਤੋਂ ਲੈ ਕੇ 6 ਸਾਲ ਉਮਰ ਵਰਗ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਸੂਬੇ ਭਰ ਵਿਚ ਪੋਸ਼ਣ ਭਰਪੂਰ ਆਹਾਰ ਦੇਣ ਲਈ ਮੰਤਰੀ ਮੰਡਲ ਨੇ ਪੋਸ਼ਣ ਅਭਿਆਨ (ਕੌਮੀ ਪੋਸ਼ਣ ਮਿਸ਼ਨ) ਤਹਿਤ 184 ਅਸਾਮੀਆਂ ਵਿੱਚ ਵਾਧਾ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ | ਮੰਤਰੀ ਮੰਡਲ ਵਲੋਂ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਰ ਵਾਧਾ ਕੀਤੇ ਜਾਣ ਸਬੰਧੀ ਵੀ ਅਧਿਕਾਰਿਤ ਕੀਤਾ ਹੈ |

ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਲਈ ਦਿੱਤੀ ਚਿਤਾਵਨੀ

• ਕਿਹਾ, ਅਜੇ ਵੀ ਸਾਡੇ ਦਰਮਿਆਨ ਹੈ ਕੋਰੋਨਾ
• ਮੂਹਰਲੀ ਕਤਾਰ ਦੇ ਕਾਮਿਆਂ ਲਈ ਸ਼ੁਰੂ ਕੀਤੇ 6 'ਕ੍ਰੈਸ਼ ਕੋਰਸ'

ਨਵੀਂ ਦਿੱਲੀ, 18 ਜੂਨ (ਉਪਮਾ ਡਾਗਾ ਪਾਰਥ)-ਕੋਰੋਨਾ ਦੀ ਮੱਠੀ ਹੁੰਦੀ ਦੂਜੀ ਲਹਿਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਵਾਇਰਸ ਅਜੇ ਵੀ ਸਾਡੇ ਦਰਮਿਆਨ ਹੈ ਅਤੇ ਉਸ ਦੇ ਅਜੇ ਵੀ ਪਰਿਵਰਤਨਸ਼ੀਲ ਹੋਣ ਦੀ ਸੰਭਾਵਨਾ ਬਣੀ ਹੋਈ ਹੈ | ਇਸ ਲਈ ਦੇਸ਼ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨਾ ਪਵੇਗਾ | ਪ੍ਰਧਾਨ ਮੰਤਰੀ ਨੇ ਉਕਤ ਚਿਤਾਵਨੀ ਸ਼ੁੱਕਰਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੋਰੋਨਾ ਲਈ ਕੰਮ ਕਰਨ ਵਾਲੇ ਮੂਹਰਲੀ ਕਤਾਰ ਦੇ ਕਾਮਿਆਂ ਲਈ ਤਿਆਰ ਕੀਤੇ ਕ੍ਰੈਸ਼ (ਥੋੜ੍ਹੇ ਸਮੇਂ 'ਚ ਖ਼ਤਮ ਹੋਣ ਵਾਲੇ ਕੋਰਸ) ਪ੍ਰੋਗਰਾਮਾਂ ਦੀ ਸ਼ੁਰੂਆਤ ਕਰਦਿਆਂ ਦਿੱਤੀ | ਇਹ ਕੋਰਸ ਦੇਸ਼ ਦੇ 26 ਰਾਜਾਂ 'ਚ ਸ਼ੁਰੂ ਕੀਤੇ ਗਏ ਹਨ, ਜਿਸ ਲਈ ਤਕਰੀਬਨ 111 ਟ੍ਰੇਨਿੰਗ ਸੈਂਟਰ ਬਣਾਏ ਗਏ ਹਨ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੋਰੋਨਾ ਯੋਧਿਆਂ ਦੇ ਦਲ ਦੀ ਸਹਾਇਤਾ ਲਈ ਦੇਸ਼ ਦੇ ਇਕ ਲੱਖ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਕੰਮ ਦੋ ਤਿੰਨ ਮਹੀਨੇ 'ਚ ਪੂਰਾ ਹੋ ਜਾਵੇਗਾ | ਇਸ ਸਕੀਮ ਤਹਿਤ 6 ਕੋਰਸ ਕਰਵਾਏ ਜਾਣਗੇ ਜਿਨ੍ਹਾਂ 'ਚ ਘਰ 'ਚ ਸਾਂਭ-ਸੰਭਾਲ ਮੁਢਲੀ ਸੰਭਾਲ, ਐਡਵਾਂਸ ਸੰਭਾਲ, ਐਮਰਜੈਂਸੀ ਸੰਭਾਲ, ਮੈਡੀਕਲ ਉਪਕਰਨਾਂ ਅਤੇ ਨਮੂਨੇ ਇਕੱਠੇ ਕਰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ | ਇਨ੍ਹਾਂ ਪ੍ਰੋਗਰਾਮਾਂ ਲਈ 276 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਤੇ ਇਨ੍ਹਾਂ ਨੂੰ ਕੌਸ਼ਲ ਵਿਕਾਸ ਯੋਜਨਾ 3.0 ਤਹਿਤ ਲਿਆਂਦਾ ਗਿਆ ਹੈ |

ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ-ਤੋਮਰ

ਕਿਹਾ, ਮੱਦਾਂ 'ਤੇ ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਤਿਆਰ
ਨਵੀਂ ਦਿੱਲੀ, 18 ਜੂਨ (ਏਜੰਸੀ)-ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਪਰ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਦੇ ਮੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨਾਲ ਫਿਰ ਤੋਂ ਗੱਲਬਾਤ ਕਰਨ ਲਈ ਤਿਆਰ ਹੈ | ਤੋਮਰ ਨੇ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਛੱਡ ਕੇ ਕਿਸਾਨਾਂ ਨਾਲ ਕਿਸੇ ਸਮੇਂ ਵੀ ਗੱਲਬਾਤ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨ ਅੱਧੀ ਰਾਤ ਨੂੰ ਮੱਦਾਂ 'ਤੇ ਗੱਲਬਾਤ ਕਰਨਾ ਚਾਹੁੰਣ ਤਾਂ ਸਾਡੇ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ | ਤੋਮਰ ਨੇ ਇਹ ਗੱਲ ਟਵਿਟਰ 'ਤੇ ਪਾਈ ਇਕ ਵੀਡੀਓ ਵਿਚ ਕਹੀ | ਦੱਸਣਯੋਗ ਹੈ ਕਿ ਕਿਸਾਨਾਂ ਸੰਗਠਨਾਂ ਅਤੇ ਸਰਕਾਰ ਵਿਚਕਾਰ ਹੁਣ ਤੱਕ 11 ਵਾਰ ਗੱਲਬਾਤ ਹੋ ਚੁੱਕੀ ਹੈ ਅਤੇ ਆਖਰੀ ਵਾਰ ਗੱਲ 22 ਜਨਵਰੀ ਨੂੰ ਹੋਈ ਸੀ, ਇਸ ਤੋਂ ਬਾਅਦ ਇਸ ਗੱਲਬਾਤ 'ਚ ਖੜੋਤ ਆਈ ਹੋਈ ਹੈ | ਦੱਸਣਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵੱਡੀ ਗਿਣਤੀ 'ਚ ਕਿਸਾਨ ਪਿਛਲੇ ਲਗਪਗ 7 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ | ਇਸ ਸਬੰਧ ਵਿਚ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਅਗਲੇ ਆਦੇਸ਼ਾਂ ਤੱਕ ਰੋਕ ਲਗਾਈ ਹੋਈ ਹੈ ਅਤੇ ਮਸਲੇ ਦੇ ਹੱਲ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਜਾ ਚੁੱਕਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ 20 ਜਨਵਰੀ ਨੂੰ ਹੋਈ 10ਵੇਂ ਦੌਰ ਦੀ ਗੱਲਬਾਤ ਦੌਰਾਨ ਸਰਕਾਰ ਨੇ ਡੇਢ ਸਾਲ ਲਈ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਪੇਸ਼ਕਸ਼ ਕੀਤੀ ਸੀ ਅਤੇ ਇਕ ਸੰਯੁਕਤ ਕਮੇਟੀ ਦਾ ਗਠਨ ਕੀਤਾ ਸੀ | ਕਿਸਾਨਾਂ ਦਾ ਦੋਸ਼ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮੰਡੀਆਂ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਸਮਾਪਤ ਹੋ ਜਾਵੇਗੀ ਅਤੇ ਕਿਸਾਨ ਵੱਡੇ ਕਾਰਪੋਰੇਟ ਘਰਾਣਿਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਗੇ ਜਦੋਂ ਕਿ ਸਰਕਾਰ ਵਲੋਂ ਕਈ ਵਾਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਖਾਰਜ ਕੀਤਾ ਜਾ ਚੁੱਕਾ ਹੈ |

ਨਹੀਂ ਰਿਹਾ ਉੱਡਣਾ ਸਿੱਖ ਮਿਲਖਾ ਸਿੰਘ

ਚੰਡੀਗੜ੍ਹ, 18 ਜੂਨ (ਏਜੰਸੀ)-ਉੱਡਣੇ ਸਿੱਖ ਵਜੋਂ ਦੁਨੀਆ ਭਰ 'ਚ ਮਸ਼ਹੂਰ ਤੇ ਭਾਰਤ ਦੇ ਮਹਾਨ ਅਥਲੀਟ ਮਿਲਖਾ ਸਿੰਘ (91) ਦਾ ਇਥੇ ਪੀ. ਜੀ. ਆਈ. 'ਚ ਕੋਰੋਨਾ ਵਾਇਰਸ ਨਾਲ ਦਿਹਾਂਤ ਹੋ ਗਿਆ | ਉਨ੍ਹਾਂ ਰਾਤੀਂ 11:30 ਵਜੇ ਆਖਰੀ ਸਾਹ ਲਿਆ | ਉਹ ਬੀਤੇ ਇਕ ਮਹੀਨੇ ਤੋਂ ਕੋਰੋਨਾ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਸਨ, ਜਦੋਂਕਿ ਬੀਤੇ 5 ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਤੇ ਵਾਲੀਬਾਲ ਦੀ ਸਾਬਕਾ ਕੌਮੀ ਕਪਤਾਨ ਨਿਰਮਲ ਕੌਰ (85) ਦਾ ਵੀ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਸੀ | ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਮਿਲਖਾ ਸਿੰਘ ਆਪਣੇ ਪਿੱਛੇ ਗੋਲਫਰ ਪੁੱਤਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਛੱਡ ਗਿਆ | ਚਾਰ ਵਾਰ ਦੀਆਂ ਏਸ਼ੀਅਨ ਖੇਡਾਂ ਦੇ ਸੋਨ ਤਗਮਾ ਜੇਤੂ ਤੇ 1958 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਦੀ ਸਭ ਤੋਂ ਯਾਦਗਾਰੀ ਪਲ 1960 ਦਾ ਰੋਮ ਉਲੰਪਿਕ ਦਾ 400 ਮੀਟਰ ਦੌੜ ਦਾ ਫਾਈਨਲ ਸੀ, ਜਿਥੇ ਉਹ ਲਗਪਗ ਅੱਧੀ ਦੌੜ (200 ਮੀਟਰ) ਤੱਕ ਅੱਗੇ ਸਨ ਪਰ ਦੌੜ ਖਤਮ ਹੋਣ ਤੱਕ ਉਹ 45.73 ਸਕਿੰਟ ਦੇ ਸਮੇਂ ਨਾਲ ਚੌਥੇ ਸਥਾਨ 'ਤੇ ਰਹੇ, ਜੋ ਕਿ 40 ਸਾਲ ਤੱਕ ਕੌਮੀ ਰਿਕਾਰਡ ਰਿਹਾ | ਉਹ ਭਾਰਤ ਦੇ ਇਕਲੌਤੇ ਅਥਲੀਟ ਹਨ, ਜਿਸ ਨੇ 400 ਮੀਟਰ 'ਚ ਏਸ਼ੀਅਨ ਤੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਿਆ ਹੈ | ਮਿਲਖਾ ਸਿੰਘ ਨੇ 1956, 1960 ਤੇ 1964 'ਚ ਉਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕੀਤੀ, ਜਦੋਂਕਿ ਆਪ ਨੂੰ 1959 'ਚ ਪਦਮ ਸ੍ਰੀ ਨਾਲ ਨਿਵਾਜਿਆ ਗਿਆ |

ਦੇਸ਼ 'ਚ 1587 ਹੋਰ ਮੌਤਾਂ

ਨਵੀਂ ਦਿੱਲੀ, 18 ਜੂਨ (ਏਜੰਸੀ)- ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁਝ ਘੱਟ ਹੁੰਦਾ ਜਾ ਰਿਹਾ ਹੈ | ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਨਿਰੰਤਰ ਗਿਰਾਵਟ ਆ ਰਹੀ ਹੈ | ਇਸ ਦੇ ਨਾਲ ਹੀ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਘਟ ਰਹੀ ਹੈ | ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 62480 ਨਵੇਂ ਮਾਮਲੇ ਦਰਜ ਕੀਤੇ ਗਏ ਹਨ | ਇਸ ਦੌਰਾਨ 1587 ਮਰੀਜ਼ਾਂ ਦੀ ਮੌਤ ਹੋਈ ਹੈ | ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਕਮੀ ਆਈ ਹੈ | ਹੁਣ ਤੱਕ ਕੁੱਲ 3,83,490 ਮੌਤਾਂ ਹੋ ਚੁੱਕੀਆਂ ਹਨ |

ਮੌਨਸੂਨ ਇਜਲਾਸ 19 ਜੁਲਾਈ ਤੋਂ ਸੰਭਵ

ਨਵੀਂ ਦਿੱਲੀ, 18 ਜੂਨ (ਉਪਮਾ ਡਾਗਾ ਪਾਰਥ)- ਸੰਸਦ ਦਾ ਮੌਨਸੂਨ ਇਜਲਾਸ ਜੁਲਾਈ ਦੇ ਮੱਧ 'ਚ ਸ਼ੁਰੂ ਹੋਣ ਦੇ ਕਿਆਸਾਂ ਦਰਮਿਆਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਲੋਕ ਸਭਾ ਇਜਲਾਸ ਲਈ ਪੂਰੀ ਤਰ੍ਹਾਂ ਤਿਆਰ ਹੈ | ਬਿਰਲਾ ਨੇ ਕਿਹਾ ਕਿ ਮੌਨਸੂਨ ਇਜਲਾਸ ਬਾਰੇ ਫ਼ੈਸਲਾ ਮੰਤਰੀ ਮੰਡਲ ਕਮੇਟੀ ਵਲੋਂ ਕੀਤਾ ਜਾਂਦਾ ਹੈ ਪਰ ਲੋਕ ਸਭਾ ਨੇ ਕੋਵਿਡ ਸੇਧਾਂ ਮੁਤਾਬਿਕ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ | 445 ਸੰਸਦ ਮੈਂਬਰਾਂ ਅਤੇ ਸਕੱਤਰੇਤ ਦੇ ਸਾਰੇ ਮੁਲਾਜ਼ਮਾਂ ਦਾ ਟੀਕਾਕਰਨ ਹੋ ਗਿਆ ਹੈ, ਜਿਨ੍ਹਾਂ ਦਾ ਨਹੀਂ ਹੋਇਆ, ਉਨ੍ਹਾਂ ਦਾ 21 ਜੂਨ ਤੋਂ ਟੀਕਾਕਰਨ ਕੀਤਾ ਜਾਵੇਗਾ | ਓਮ ਬਿਰਲਾ ਨੇ ਸ਼ੱੁਕਰਵਾਰ ਇਕ ਪ੍ਰੈੱਸ ਕਾਨਫ਼ਰੰਸ 'ਚ ਉਕਤ ਬਿਆਨ ਦਿੱਤਾ | ਲੋਕ ਸਭਾ ਹਲਕਿਆਂ ਮੁਤਾਬਿਕ ਸੰਸਦ ਦਾ ਮੌਨਸੂਨ ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਵੇਗਾ | ਹਾਸਲ ਜਾਣਕਾਰੀ ਮੁਤਾਬਿਕ ਇਸ ਵਾਰ ਇਜਲਾਸ 'ਚ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਵਾਰੋ-ਵਾਰੀ ਬਦਲ ਕੇ ਇਕ-ਇਕ ਦਿਨ ਲਈ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਕੋਰੋਨਾ ਕਾਲ ਦੌਰਾਨ ਕਰਵਾਏ ਸੰਸਦ ਦੇ ਇਜਲਾਸਾਂ 'ਚ ਅੱਧਾ ਦਿਨ ਰਾਜ ਸਭਾ ਅਤੇ ਅੱਧਾ ਦਿਨ ਲੋਕ ਸਭਾ ਦੀ ਕਾਰਵਾਈ ਚਲਾਈ ਜਾਂਦੀ ਸੀ ਪਰ ਸਾਂਸਦਾਂ ਵਲੋਂ ਸਮਾਂ ਨਾ ਮਿਲਣ ਦੀ ਸ਼ਿਕਾਇਤ ਕਾਰਨ ਇਸ ਵਾਰ ਇਸ ਨੂੰ ਵਾਰੋ-ਵਾਰੀ ਇਕ-ਇਕ ਦਿਨ ਲਈ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਚਲਾਈ ਜਾਵੇਗੀ |
ਮੌਜੂਦਾ ਸੰਸਦ ਭਵਨ 'ਚ ਹੋਰ ਵਿਸਥਾਰ ਦੀ ਸੰਭਾਵਨਾ ਨਹੀਂ

ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਲੈ ਕੇ ਉੱਠ ਰਹੀਆਂ ਆਲੋਚਨਾਵਾਂ ਦਰਮਿਆਨ ਸਪੀਕਰ ਓਮ ਬਿਰਲਾ ਨੇ ਨਵੀਂ ਇਮਾਰਤ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਮੌਜੂਦਾ ਸੰਸਦ ਭਵਨ ਇਕ ਇਤਿਹਾਸਿਕ ਇਮਾਰਤ ਹੈ, ਜਿਸ 'ਚ ਸਮੇਂ-ਸਮੇਂ 'ਤੇ ਕੁਝ ਸੁਧਾਰ ਵੀ ਕੀਤੇ ਗਏ ਹਨ, ਪਰ ਹੁਣ ਇਸ 'ਚ ਹੋਰ ਵਿਸਥਾਰ ਦੀ ਸੰਭਾਵਨਾ ਨਹੀਂ ਹੈ | ਬਿਰਲਾ ਨੇ ਇਹ ਵੀ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਦਾ ਫ਼ੈਸਲਾ ਸਰਕਾਰ ਦਾ ਨਹੀਂ ਸਗੋਂ ਸੰਸਦ ਦੇ ਦੋਹਾਂ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਵਲੋਂ ਕੀਤੀ ਗੁਜਾਰਿਸ਼ ਤੋਂ ਬਾਅਦ ਸਰਕਾਰ ਇਸ ਲਈ ਰਜ਼ਾਮੰਦ ਹੋਈ |
ਵਰਚੂਅਲ ਮੀਟਿੰਗ ਸੰਭਵ ਨਹੀਂ

ਲੋਕ ਸਭਾ ਸਪੀਕਰ ਨੇ ਕਈ ਸਾਂਸਦਾਂ ਵਲੋਂ ਸੰਸਦੀ ਕਮੇਟੀਆਂ ਦੀ ਵਰਚੂਅਲ ਮੀਟਿੰਗਾਂ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਲੋਕ ਸਭਾ ਨੇਮਾਂ ਦੀ ਧਾਰਾ 266 ਤਹਿਤ ਸੰਸਦੀ ਕਮੇਟੀ ਦੀ ਬੈਠਕ ਜਨਤਕ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ ਸੰਸਦੀ ਕਮੇਟੀ ਦੀਆਂ ਬੈਠਕਾਂ 'ਚ ਸੰਵੇਦਨਸ਼ੀਲ ਮੱੁਦਿਆਂ 'ਚ ਚਰਚਾ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਕੀਤੀ ਜਾਂਦੀ ਹੈ | ਕਈ ਸਬੂਤ ਵੀ ਸਾਂਝੇ ਕੀਤੇ ਜਾਂਦੇ ਹਨ, ਜਿਸ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਸਪੀਕਰ ਨੂੰ ਸੌਂਪਣ ਤੋਂ ਬਾਅਦ ਹੀ ਜਨਤਕ ਕੀਤੀ ਜਾਂਦੀ ਹੈ |

ਉਲੰਪਿਕ 'ਚ ਸੋਨ ਤਗਮਾ ਜਿੱਤਣ ਵਾਲੇ ਨੂੰ ਮਿਲਣਗੇ 2.25 ਕਰੋੜ

ਰਾਣਾ ਸੋਢੀ ਨੇ ਭਾਗ ਲੈਣ ਜਾ ਰਹੇ ਖਿਡਾਰੀਆਂ ਨੂੰ ਦਿੱਤੇ 5-5 ਲੱਖ ਰੁਪਏ
ਚੰਡੀਗੜ੍ਹ, 18 ਜੂਨ (ਮਨਜੋਤ ਸਿੰਘ ਜੋਤ)-ਟੋਕੀਓ ਉਲੰਪਿਕ ਖੇਡਾਂ 'ਚ ਭਾਗ ਲੈਣ ਜਾਣ ਵਾਲੇ ਪੰਜਾਬ ਦੇ ਖਿਡਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟੋਕੀਓ ਜਾ ਰਹੇ ਪੰਜਾਬ ਦੇ ਖਿਡਾਰੀਆਂ ਨੂੰ ਇਸ ਖੇਡ ਮਹਾਂਕੁੰਭ ਲਈ ਆਪਣੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਅਤੇ ਲੋੜੀਂਦੇ ਸਾਜ਼ੋ-ਸਾਮਾਨ ਦੀ ਖ਼ਰੀਦੋ-ਫਰੋਖ਼ਤ ਲਈ ਪੰਜ-ਪੰਜ ਲੱਖ ਰੁਪਏ ਵੰਡੇ | ਇਨ੍ਹਾਂ ਖਿਡਾਰੀਆਂ ਨੂੰ ਕੁੱਲ 1 ਕਰੋੜ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਤਕਸੀਮ ਕੀਤੀ ਗਈ | ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨਾਲ ਕੀਤਾ ਵਾਅਦਾ ਦੁਹਰਾਉਂਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਉਲੰਪਿਕ 'ਚੋਂ ਪੰਜਾਬ ਦੇ ਸੋਨ ਤਗਮਾ ਜੇਤੂ ਨੂੰ 2.25 ਕਰੋੜ ਰੁਪਏ, ਚਾਂਦੀ ਦਾ ਤਗਮਾ ਜਿੱਤਣ ਵਾਲੇ ਨੂੰ 1.5 ਕਰੋੜ ਰੁਪਏ ਅਤੇ ਕਾਂਸੀ ਦਾ ਤਗਮਾ ਜੇਤੂ ਨੂੰ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਪੰਜਾਬ ਦੇ ਵੱਧ ਤੋਂ ਵੱਧ ਖਿਡਾਰੀ ਤਗਮਾ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਣਗੇ ਅਤੇ ਹਾਕੀ ਖੇਡ ਇਸ 'ਚ ਮੋਹਰੀ ਹੋਵੇਗੀ | ਖੇਡ ਮੰਤਰੀ ਨੇ ਦੱਸਿਆ ਕਿ ਭਾਰਤੀ ਉਲੰਪਿਕ ਦਲ 'ਚ ਪੰਜਾਬ ਦੀ ਵੱਡੀ ਨੁਮਾਇੰਦਗੀ ਹੋਵੇਗੀ, ਕਿਉਂਕਿ ਹੁਣ ਤੱਕ 26 ਅਥਲੀਟ ਪੰਜਾਬ ਦੇ ਕੁਆਲੀਫਾਈ ਕਰ ਚੁੱਕੇ ਹਨ | ਇਸ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਸੋਢੀ ਨੇ ਜ਼ਿਲ੍ਹਾ ਮਾਨਸਾ ਦੀ 23 ਸਾਲਾ ਕੌਮਾਂਤਰੀ ਕਰਾਟੇ ਖਿਡਾਰਨ ਹਰਦੀਪ ਕੌਰ ਨੂੰ ਕਰਾਟੇ ਕੋਚ ਦੀ ਨੌਕਰੀ ਲਈ ਨਿਯੁਕਤੀ ਪੱਤਰ ਵੀ ਸੌਂਪਿਆ | ਮੀਡੀਆ ਰਿਪੋਰਟਾਂ ਅਨੁਸਾਰ ਉਹ ਆਪਣੇ ਜੱਦੀ ਪਿੰਡ ਗੁਰਨੇ ਕਲਾਂ ਵਿਖੇ ਝੋਨੇ ਦੀ ਲੁਆਈ ਲਈ ਮਜ਼ਦੂਰ ਵਜੋਂ ਕੰਮ ਕਰਨ ਲਈ ਮਜਬੂਰ ਸੀ | ਇਸ ਮੌਕੇ ਗਰੁੱਪ ਕੈਪਟਨ ਅਮਰਦੀਪ ਸਿੰਘ ਡਾਇਰੈਕਟਰ ਐਡਮਨਿਸਟਰੇਸ਼ਨ ਐਂਡ ਟਰੇਨਿੰਗ ਪੀ.ਆਈ.ਐਸ. ਪੰਜਾਬ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਅੱਜ ਵੀਡੀਓ ਕਾਨਫ਼ਰੰਸਿੰਗ ਦੌਰਾਨ ਮਨਪ੍ਰੀਤ ਸਿੰਘ (ਹਾਕੀ ਕਪਤਾਨ), ਆਕਾਸ਼ਦੀਪ ਸਿੰਘ, ਹਰਮਨਪ੍ਰੀਤ ਸਿੰਘ, ਕਿ੍ਸ਼ਨ ਪਾਠਕ, ਵਰੁਣ ਕੁਮਾਰ, ਗੁਰਿੰਦਰ ਸਿੰਘ, ਮਨਦੀਪ ਸਿੰਘ, ਜਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਗੁਰਸਾਹਿਬਜੀਤ ਸਿੰਘ, ਰੁਪਿੰਦਰਪਾਲ ਸਿੰਘ, ਰਮਨਦੀਪ ਸਿੰਘ, ਹਾਰਦਿਕ ਸਿੰਘ, ਸਿਮਰਨਜੀਤ ਸਿੰਘ, ਜਸਕਰਨ ਸਿੰਘ, ਗੁਰਜੰਟ ਸਿੰਘ ਅਤੇ ਦਿਲਪ੍ਰੀਤ ਸਿੰਘ (ਸਾਰੇ ਹਾਕੀ ਖਿਡਾਰੀ), ਰਾਜਵਿੰਦਰ ਕੌਰ, ਗੁਰਜੀਤ ਕੌਰ ਤੇ ਰੀਨਾ ਖੋਖਰ (ਮਹਿਲਾ ਹਾਕੀ ਖਿਡਾਰੀ), ਸਿਮਰਨਜੀਤ ਕੌਰ (ਮੁੱਕੇਬਾਜ਼ੀ), ਅੰਜੁਮ ਮੌਦਗਿੱਲ (ਸ਼ੂਟਿੰਗ), ਅੰਗਦਵੀਰ ਸਿੰਘ ਬਾਜਵਾ (ਸ਼ੂਟਿੰਗ), ਕਮਲਪ੍ਰੀਤ ਕੌਰ (ਡਿਸਕਸ ਥ੍ਰੋਅ), ਤੇਜਿੰਦਰਪਾਲ ਸਿੰਘ ਤੂਰ (ਸ਼ਾਟਪੁੱਟ) ਅਤੇ ਪਲਕ ਕੋਹਲੀ (ਪੈਰਾ ਬੈਡਮਿੰਟਨ ਖਿਡਾਰੀ) ਨੇ ਆਪਣੇ ਮਾਪਿਆਂ ਨਾਲ ਵੱਖੋ-ਵੱਖ ਜ਼ਿਲਿ੍ਹਆਂ ਤੋਂ ਭਾਗ ਲਿਆ ਅਤੇ ਖੇਡ ਮੰਤਰੀ ਨਾਲ ਵਿਚਾਰ-ਵਟਾਂਦਰਾ ਕਰਦਿਆਂ ਆਪਣੀਆਂ ਖੇਡ ਤਿਆਰੀਆਂ ਤੇ ਦਾਅ-ਪੇਚਾਂ ਬਾਰੇ ਗੱਲ ਕੀਤੀ |
ਗ਼ਰੀਬੀ ਕਾਰਨ ਝੋਨਾ ਲਗਾ ਰਹੀ ਖਿਡਾਰਨ ਹਰਦੀਪ ਕੌਰ ਨੂੰ ਦਿੱਤੀ ਕਰਾਟੇ ਕੋਚ ਦੀ ਨੌਕਰੀ

ਇਸ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਸੋਢੀ ਨੇ ਜ਼ਿਲ੍ਹਾ ਮਾਨਸਾ ਦੀ 23 ਸਾਲਾ ਕੌਮਾਂਤਰੀ ਕਰਾਟੇ ਖਿਡਾਰਨ ਹਰਦੀਪ ਕੌਰ ਨੂੰ ਕਰਾਟੇ ਕੋਚ ਦੀ ਨੌਕਰੀ ਲਈ ਨਿਯੁਕਤੀ ਪੱਤਰ ਵੀ ਸੌਂਪਿਆ | ਮੀਡੀਆ ਰਿਪੋਰਟਾਂ ਅਨੁਸਾਰ ਉਹ ਆਪਣੇ ਜੱਦੀ ਪਿੰਡ ਗੁਰਨੇ ਕਲਾਂ ਵਿਖੇ ਝੋਨੇ ਦੀ ਲੁਆਈ ਲਈ ਮਜ਼ਦੂਰ ਵਜੋਂ ਕੰਮ ਕਰਨ ਲਈ ਮਜਬੂਰ ਸੀ | ਰਾਣਾ ਸੋਢੀ ਨੇ ਕਿਹਾ ਕਿ ਕਈ ਕੌਮਾਂਤਰੀ ਤੇ ਕੌਮੀ ਕਰਾਟੇ ਚੈਂਪੀਅਨਸ਼ਿਪ ਵਿਚ ਤਗਮੇ ਜਿੱਤ ਚੁੱਕੀ ਹਰਦੀਪ ਕੌਰ ਨੂੰ ਦੋ ਸਾਲ ਪਹਿਲਾਂ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਸਭਨਾਂ ਹਰਦੀਪ ਕੌਰ ਵਿਭਾਗ ਵਿਚ ਆਪਣੇ ਪੂਰੇ ਦਸਤਾਵੇਜ਼ ਜਮ੍ਹਾਂ ਨਹੀਂ ਸੀ ਕਰਵਾ ਸਕੀ, ਇਸ ਲਈ ਉਸ ਦੀ ਨਿਯੁਕਤੀ ਵਿਚ ਦੇਰੀ ਹੋਈ ਹੈ |

ਜੈਪਾਲ ਭੁੱਲਰ ਦੇ ਪੋਸਟਮਾਰਟਮ ਸਬੰਧੀ ਹਾਈਕੋਰਟ ਦੇ ਆਦੇਸ਼ ਸੁਪਰੀਮ ਕੋਰਟ ਵਲੋਂ ਰੱਦ

ਚੰਡੀਗੜ੍ਹ, 18 ਜੂਨ (ਬਿ੍ਜੇਂਦਰ ਗੌੜ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉਸ ਫ਼ੈਸਲੇ ਨੂੰ ਰੱਦ ਕਰ ਦਿੱਤਾ, ਜਿਸ ਵਿਚ ਉਸ ਨੇ ਹੈਮਰ ਥ੍ਰੋਅ ਰਾਸ਼ਟਰੀ ਪੱਧਰ ਦੇ ਖਿਡਾਰੀ ਜੈਪਾਲ ਸਿੰਘ ਭੁੱਲਰ ਦਾ ਮੁੜ ਪੋਸਟਮਾਰਟਮ ਦੀ ਮੰਗ ਨੂੰ ...

ਪੂਰੀ ਖ਼ਬਰ »

ਮਾਮਲਾ ਵਿਦਿਆਰਥੀਆਂ ਦੀ ਜ਼ਮਾਨਤ ਦਾ

ਹਾਈਕੋਰਟ ਦੇ ਫ਼ੈਸਲੇ ਨੂੰ ਯੂ.ਏ.ਪੀ.ਏ. ਦੇ ਹੋਰ ਮਾਮਲਿਆਂ 'ਚ ਆਧਾਰ ਨਾ ਮੰਨਿਆ ਜਾਵੇ-ਸੁਪਰੀਮ ਕੋਰਟ

ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਰੋਕੂ ਕਾਨੂੰਨ ਯੂ.ਏ.ਪੀ.ਏ. ਨੂੰ ਇਸ ਤਰ੍ਹਾਂ ਸੀਮਤ ਕਰਨਾ ਇਕ ਮਹੱਤਵਪੂਰਨ ਮੁੱਦਾ ਹੈ ਅਤੇ ਇਸ ਦਾ ਪੂਰੇ ਦੇਸ਼ 'ਤੇ ਅਸਰ ਹੋ ਸਕਦਾ ਹੈ | ਇਸ ਦੇ ਨਾਲ ਅਦਾਲਤ ਨੇ ਇਹ ਵੀ ਸਪਸ਼ਟ ਕਰ ...

ਪੂਰੀ ਖ਼ਬਰ »

ਗੁੜੀਆ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਦੋਸ਼ੀ ਨੂੰ ਮੌਤ ਤੱਕ ਉਮਰ ਕੈਦ

ਸ਼ਿਮਲਾ, 18 ਜੂਨ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸ਼ਿਮਲਾ 'ਚ ਬਹੁ-ਚਰਚਿਤ ਗੁੜੀਆ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਅਦਾਲਤ ਨੇ ਦੋਸ਼ੀ ਅਨਿਲ ਉਰਫ ਨੀਲੂ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਸ਼ੁੱਕਰਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਅਦਾਲਤ 'ਚ ...

ਪੂਰੀ ਖ਼ਬਰ »

ਮੇਘਾਲਿਆ 'ਚ ਕੋਰੋਨਾ ਕਾਰਨ 17 ਬੱਚਿਆਂ ਦੀ ਮੌਤ

ਸ਼ਿਲਾਂਗ, 18 ਜੂਨ (ਏਜੰਸੀ)-ਮੇਘਾਲਿਆ 'ਚ ਕੋਵਿਡ-19 ਦੀ ਲਪੇਟ 'ਚ ਆਏ 0-14 ਸਾਲ ਉਮਰ ਵਰਗ ਦੇ 5 ਹਜ਼ਾਰ ਤੋਂ ਵੱਧ ਬੱਚਿਆਂ 'ਚੋਂ 17 ਬੱਚਿਆਂ ਦੀ ਮੌਤ ਹੋ ਗਈ ਹੈ | ਇਹ ਜਾਣਕਾਰੀ ਸੂਬੇ ਦੇ ਸਿਹਤ ਮੰਤਰੀ ਏ.ਐਲ. ਹੇਕ ਨੇ ਦਿੱਤੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕੋਰੋਨਾ ...

ਪੂਰੀ ਖ਼ਬਰ »

ਆਰ.ਐਫ.ਆਈ.ਡੀ. ਟੈਗ ਤੋਂ ਬਗੈਰ ਵਾਹਨਾਂ ਨੂੰ 1 ਜੁਲਾਈ ਤੋਂ ਦਿੱਲੀ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀ

ਨਵੀਂ ਦਿੱਲੀ, 18 ਜੂਨ (ਏਜੰਸੀ)- ਵੈਧ ਰੇਡੀਓ ਫ੍ਰੀਕਿਊਐਂਸੀ ਆਈਡੈਂਟੀਫਿਕੇਸ਼ਨ ਟੈਗ (ਆਰ. ਐਫ. ਆਈ. ਡੀ.) ਤੋਂ ਬਗੈਰ ਜਾਂ ਕਾਫੀ ਰੀਚਾਰਜ ਮਾਤਰਾ ਵਾਲੇ ਵਾਹਨਾਂ ਨੂੰ 1 ਜੁਲਾਈ ਤੋਂ ਦਿੱਲੀ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ | ਦੱਖਣੀ ਦਿੱਲੀ ਨਗਰ ਨਿਗਮ ਵਲੋਂ 14 ਜੂਨ ...

ਪੂਰੀ ਖ਼ਬਰ »

ਪੰਜਾਬ ਸਰਕਾਰ ਆਕਸੀਜਨ ਪਲਾਂਟਾਂ ਦੀ ਸਥਾਪਨਾ ਲਈ ਨੋਡਲ ਅਧਿਕਾਰੀ ਨਾਮਜ਼ਦ ਕਰੇ- ਕੇਂਦਰ

ਨਵੀਂ ਦਿੱਲੀ, 18 ਜੂਨ (ਏਜੰਸੀ)- ਕੇਂਦਰ ਨੇ ਪੰਜਾਬ ਸਰਕਾਰ ਤੋਂ ਸੂਬੇ 'ਚ 41 ਮੈਡੀਕਲ ਕੇਂਦਰਾਂ 'ਚ ਪੀ.ਐਸ.ਏ. ਆਕਸੀਜਨ ਉਤਪਾਦਨ ਪਲਾਂਟਾਂ ਦੀ ਸਮੇਂ ਸਿਰ ਸਥਾਪਨਾ ਅਤੇ ਸੰਚਾਲਨ ਲਈ ਇਕ ਨੋਡਲ ਅਧਿਕਾਰੀ ਤੇ ਦੋ ਤਕਨੀਕੀ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ 'ਚ ...

ਪੂਰੀ ਖ਼ਬਰ »

ਕੋਰੋਨਾ ਦੇ ਸੰਕਟ 'ਚ ਮੁਨਾਫ਼ਾਖ਼ੋਰੀ 'ਚ ਮਸਰੂਫ਼ ਪੰਜਾਬ ਸਰਕਾਰ-ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 18 ਜੂਨ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਵਿਖੇ ਇਕ ਪ੍ਰੈੱਸ ਕਾਨਫ਼ਰੰਸ 'ਚ ਜਿਥੇ ਭਾਜਪਾ ਵਲੋਂ ਪੰਜਾਬ ਦੇ ਲੋਕਾਂ ਦੇ ਹਿਤਾਂ 'ਚ ਚੁੱਕੇ ਕਦਮਾਂ ਦਾ ਤਵਸੀਲੀ ਲੇਖਾ-ਜੋਖਾ ਰੱਖਿਆ ਉੱਥੇ ਕੈਪਟਨ ਸਰਕਾਰ 'ਤੇ ਕੋਵਿਡ ਜਿਹੇ ...

ਪੂਰੀ ਖ਼ਬਰ »

ਗੁਟਾਰੇਸ ਲਗਾਤਾਰ ਦੂਸਰੀ ਵਾਰ ਬਣੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ

ਸੰਯੁਕਤ ਰਾਸ਼ਟਰ, 18 ਜੂਨ (ਏਜੰਸੀ)- ਸੰਯੁਕਤ ਰਾਸ਼ਟਰ ਮਹਾਸਭਾ ਨੇ ਐਂਟੋਨੀਓ ਗੁਟਾਰੇਸ ਨੂੰ ਲਗਾਤਾਰ ਦੂਸਰੀ ਵਾਰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦਾ ਦੂਸਰਾ ਕਾਰਜਕਾਲ 1 ਜਨਵਰੀ 2022 ਤੋਂ ਸ਼ੁਰੂ ਹੋਵੇਗਾ | ਇਸ ਤੋਂ ਪਹਿਲਾਂ ਸ਼ਕਤੀਸ਼ਾਲੀ ਸੁਰੱਖਿਆ ...

ਪੂਰੀ ਖ਼ਬਰ »

ਮੋਬਾਈਲ ਐਪ 'ਖੇਡੋ ਪੰਜਾਬ' ਦੀ ਸ਼ੁਰੂਆਤ

ਪੰਜਾਬ ਖੇਡ ਵਿਭਾਗ ਵਲੋਂ ਰਾਜ ਦੇ ਸਮੂਹ ਖਿਡਾਰੀਆਂ ਨੂੰ ਡਿਜੀਟਲ ਪਲੇਟਫ਼ਾਰਮ 'ਤੇ ਲਿਆਉਣ ਲਈ ਵਿਸ਼ੇਸ਼ ਮੋਬਾਈਲ ਐਪ 'ਖੇਡੋ ਪੰਜਾਬ' ਦੀ ਅੱਜ ਸ਼ੁਰੂਆਤ ਕੀਤੀ ਗਈ | ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੋਬਾਈਲ ਐਪ ਲਾਂਚ ਕੀਤੀ ...

ਪੂਰੀ ਖ਼ਬਰ »

ਸੂਬੇ 'ਚ 626 ਨਵੇਂ ਮਾਮਲੇ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ ਜਿਥੇ 35 ਹੋਰ ਮੌਤਾਂ ਹੋ ਗਈਆਂ, ਉਥੇ 1229 ਮਰੀਜ਼ਾਂ ਦੇ ਠੀਕ ਹੋਣ ਦੀ ਵੀ ਖ਼ਬਰ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 626 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 35 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX