ਤਾਜਾ ਖ਼ਬਰਾਂ


ਕੋਟਕਪੂਰਾ ਗੋਲੀ ਕਾਂਡ- ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  about 1 hour ago
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 ’ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ....
ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ
. . .  about 1 hour ago
ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਲਈ ਲਗਾਤਾਰ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ । ਬਾਬਾ ਬਕਾਲਾ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੱਡੀ ਖ਼ਬਰ ਹੈ । ਇਸ ਸੰਬੰਧੀ ਅੱਜ.....
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਕੀਤੀਆਂ ਜਾਰੀ
. . .  about 2 hours ago
ਚੰਡੀਗੜ੍ਹ, 21 ਮਾਰਚ- ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਪਹਿਰਾਵੇ ਵਿਚ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਪ੍ਰਦਰਸ਼ਿਤ.....
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
. . .  about 3 hours ago
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
. . .  about 3 hours ago
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
ਜਿਸ ਕਾਰ ਵਿਚ ਅੰਮ੍ਰਿਤਪਾਲ ਭੱਜਿਆ ਸੀ, ਪੁਲਿਸ ਨੇ ਕੀਤੀ ਬਰਾਮਦ- ਸੁਖਚੈਨ ਸਿੰਘ ਗਿੱਲ
. . .  about 2 hours ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਪੰਜਾਬ ਪੁਲਿਸ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿਚ...
ਸਾਬਕਾ ਕੈਬਨਿਟ ਮੰਤਰੀ ਸਿੰਗਲਾ ਪਾਸੋਂ ਵਿਜੀਲੈਂਸ ਨੇ ਸਾਢੇ 4 ਘੰਟਿਆਂ ਤੱਕ ਕੀਤੀ ਪੁਛਗਿੱਛ
. . .  about 3 hours ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ )- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਾਸੋਂ ਅੱਜ ਵਿਜੀਲੈਂਸ ਵਲੋਂ ਆਪਣੇ ਸੰਗਰੂਰ ਦਫ਼ਤਰ ਵਿਖੇ ਲਗਪਗ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਉਪਰੰਤ ਵਿਜੀਲੈਂਸ ਦਫ਼ਤਰ ਵਿਚੋਂ ਬਾਹਰ ਨਿਕਲੇ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ....
ਕੋਟਕਪੂਰਾ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ
. . .  about 3 hours ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਫ਼ਰੀਦਕੋਰਟ ਅਦਾਲਤ ਨੇ ਇਨ੍ਹਾਂ ਦੀ.....
ਵਿਰੋਧੀ ਧਿਰ ਨੇ ਕੀਤਾ ਸਦਨ ਦਾ ਅਪਮਾਨ- ਪਿਊਸ਼ ਗੋਇਲ
. . .  about 4 hours ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਨੇ ਇਕ ਵਾਰ ਫ਼ਿਰ ਪੂਰੇ ਸਦਨ ਦੀ ਬੇਇੱਜ਼ਤੀ ਕੀਤੀ ਹੈ। ਅੱਜ ਰਾਜ ਸਭਾ ਦੇ ਸਪੀਕਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ.....
ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਕੱਢਿਆ ਮਾਰਚ
. . .  about 4 hours ago
ਬਠਿੰਡਾ, 21 ਮਾਰਚ (ਅੰਮਿ੍ਰਪਾਲ ਸਿੰਘ ਵਲਾਣ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਮੱਰਥਕਾਂ ਦੇ ਹੱਕ ਵਿਚ ਸੰਗਤਾਂ ਨੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਸਰ) ਦੇ.....
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ- ਅਧੀਰ ਰੰਜਨ ਚੌਧਰੀ
. . .  about 5 hours ago
ਨਵੀਂ ਦਿੱਲੀ, 21 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ 6 ਮਹੀਨਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਵਲੋਂ 23 ਵਿਅਕਤੀ ਅੱਤਵਾਦੀ ਨਾਮਜ਼ਦ
. . .  about 5 hours ago
ਨਵੀਂ ਦਿੱਲੀ, 21 ਮਾਰਚ- ਭਾਰਤ ਸਰਕਾਰ ਵਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ 23 ਵਿਅਕਤੀਆਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ...
ਪੁਲਿਸ ਵਲੋਂ ਵੱਖ ਵੱਖ ਕੇਸਾਂ ’ਚ ਦੋ ਦੋਸ਼ੀ ਗ੍ਰਿਫ਼ਤਾਰ
. . .  about 5 hours ago
ਜੰਡਿਆਲਾ ਗੁਰੂ, 21 ਮਾਰਚ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ)- ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਸ. ਸਤਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਜੰਡਿਆਲਾ ਮੁਖ਼ਤਿਆਰ ਸਿੰਘ ਵਲੋਂ ਵੱਖ ਵੱਖ.....
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
. . .  about 5 hours ago
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਅਦਾਰਿਆਂ ਵਿਚ 23 ਮਾਰਚ ਨੂੰ ਛੁੱਟੀ ਦਾ ਐਲਾਨ
. . .  about 5 hours ago
ਚੰਡੀਗੜ੍ਹ, 21 ਮਾਰਚ- ਚੰਡੀਗੜ੍ਹ ਪ੍ਰਸ਼ਾਸਨ ਨੇ 23.03.2023 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ....
ਪੁਲਿਸ ਤੇ ਫ਼ੌਜ ਨੇ ਸ਼ਹਿਰ ਅੰਦਰ ਕੱਢਿਆ ਸ਼ਾਂਤੀ ਮਾਰਚ
. . .  about 6 hours ago
ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਐਸ. ਐਸ. ਪੀ. ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਥਾਣਾ ਇੰਚਾਰਜ ਸੰਧੂ....
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
. . .  about 6 hours ago
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
ਮੁਹਾਲੀ ’ਚ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਲੱਗਿਆ ਧਰਨਾ ਪੁਲਿਸ ਨੇ ਚੁੱਕਿਆ
. . .  about 6 hours ago
ਐਸ. ਏ. ਐਸ. ਨਗਰ, 21 ਮਾਰਚ (ਕੇ. ਐਸ. ਰਾਣਾ)- ਮੁਹਾਲੀ ਵਿਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਧਰਨੇ ਨੂੰ ਅੱਜ ਪੰਜਾਬ ਪੁਲਿਸ ਵਲੋਂ ਵੱਡਾ ਐਕਸ਼ਨ ਕਰਦਿਆਂ ਚੁੱਕ ਦਿੱਤਾ ਗਿਆ ਹੈ ਅਤੇ ਪੁਲਿਸ ਏਅਰਪੋਰਟ ਰੋਡ ’ਤੇ....
‘ਆਪ’ ਦੇ ਪ੍ਰਦੀਪ ਛਾਬੜਾ ਬਣੇ ਪੰਜਾਬ ਉਦਯੋਗ ਤੇ ਵਿਕਾਸ ਬੋਰਡ ਦੇ ਚੇਅਰਮੈਨ
. . .  about 6 hours ago
ਚੰਡੀਗੜ੍ਹ, 21 ਮਾਰਚ (ਪ੍ਰੋ. ਅਵਤਾਰ ਸਿੰਘ)- ਆਮ ਆਦਮੀ ਪਾਰਟੀ ਦੇ ਪ੍ਰਦੀਪ ਛਾਬੜਾ ਨੂੰ ਪੰਜਾਬ ਉਦਯੋਗ ਤੇ ਵਿਕਾਸ ਬੋਰਡ ਦਾ....
ਭ੍ਰਿਸ਼ਟਾਚਾਰ ਕਰਨ ਵਾਲੇ ਲੋਕ ਇਕੱਠੇ ਹੋ ਗਏ- ਅਨੁਰਾਗ ਠਾਕੁਰ
. . .  about 6 hours ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਲੋਕ ਇਕੱਠੇ ਹੋ ਗਏ ਹਨ ਅਤੇ ਸੰਸਦ ਦਾ ਕੰਮ ਨਹੀਂ ਚੱਲਣ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ...
ਸਿੱਖ ਵਫ਼ਦ ਵਲੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਗਈ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 21 ਮਾਰਚ- ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਇਕ ਸਿੱਖ ਵਫ਼ਦ ਨੇ ਪੁਣੇ ਵਿਚ ਰੱਖਿਆ ਮੰਤਰਾਲੇ ਦੀ ਮਲਕੀਅਤ ਵਾਲੀ ਜ਼ਮੀਨ ’ਤੇ ਪੈਂਦੇ ਗੁਰਦੁਆਰਾ...
ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸਾਂ ਵਲੋਂ ਫਲ਼ੈਗ ਮਾਰਚ ਕੀਤਾ
. . .  about 6 hours ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਡੀ.ਐਸ.ਪੀ ਰਾਜਾਸਾਂਸੀ ਪ੍ਰਵੇਸ਼ ਚੋਪੜਾ ਦੀ ਅਗਵਾਈ...
ਪੰਜਾਬ ਨੂੰ ਅਸਥਿਰ ਕਰਨ ਲਈ ਹੋ ਰਹੀ ਗੰਦੀ ਰਾਜਨੀਤੀ - ਗਿਆਨੀ ਹਰਪ੍ਰੀਤ ਸਿੰਘ
. . .  about 7 hours ago
ਤਲਵੰਡੀ ਸਾਬੋ, 21 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਦੇ ਮੌਜੂਦਾ ਹਾਲਾਤ ’ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅਸਥਿਰ ਕਰਨ ਲਈ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲ....
ਪ੍ਰਾਪਰਟੀ ਡੀਲਰਾਂ ’ਚ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਜ਼ਖ਼ਮੀ
. . .  about 7 hours ago
ਹੁਸ਼ਿਆਰਪੁਰ, 21 ਮਾਰਚ (ਬਲਜਿੰਦਰਪਾਲ ਸਿੰਘ)- ਅੱਜ ਤਹਿਸੀਲ ਕੰਪਲੈਕਸ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 2 ਪ੍ਰਾਪਰਟੀ ਡੀਲਰਾਂ ਵਿਚਕਾਰ ਲੈਣ-ਦੇਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਗੋਲੀਆਂ ਚੱਲ ਗਈਆਂ। ਸੂਤਰਾਂ ਅਨੁਸਾਰ ਘਟਨਾ ਦੌਰਾਨ ਗੋਲੀ ਲੱਗਣ ਨਾਲ ਧੀਰਜ ਕੁਮਾਰ ਵਾਸੀ ਮੁਹੱਲਾ ਵਿਜੇ ਨਗਰ....
ਅੰਮ੍ਰਿਤਪਾਲ ਮਾਮਲੇ ’ਤੇ ਚਾਰ ਦਿਨ ਬਾਅਦ ਹੋਵੇਗੀ ਮੁੜ ਸੁਣਵਾਈ
. . .  about 7 hours ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਅੰਮ੍ਰਿਤਪਾਲ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਪੰਜਾਬ ਦੇ ਏ. ਜੀ. ਵਿਨੋਦ ਘਈ ਨੇ ਅਦਾਲਤ ਵਿਚ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਪਾਲ ’ਤੇ ਐਨ. ਐਸ. ਏ. ਲਗਾਇਆ ਗਿਆ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ.....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਹਾੜ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਕਿਸਾਨਾਂ ਵਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਵੱਖ-ਵੱਖ ਥਾਈਾ ਲਗਾਏ ਧਰਨੇ ਜਾਰੀ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਜੀਓ ਰਿਲਾਇੰਸ ਕੰਪਨੀ ਦੇ ਦਫ਼ਤਰਾਂ ਸਾਹਮਣੇ ਹੁਸ਼ਿਆਰਪੁਰ ਵਿਖੇ ਲਗਾਇਆ ਰੋਸ ਧਰਨਾ 218ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੇਸ਼ ਦਾ ਹਰੇਕ ਵਰਗ ਦੁਖੀ ਹੈ ਅਤੇ ਪੈਟਰੋਲ, ਡੀਜ਼ਲ ਸਮੇਤ ਹੋਰ ਖਾਣ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਹਨ, ਪ੍ਰੰਤੂ ਭਾਜਪਾ ਤੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਸਿਰਫ਼ ਆਪਣੀ ਕੁਰਸੀ ਦੀ ਚਿੰਤਾ ਹੈ, ਨਾ ਕਿ ਲੋਕਾਂ ਦੀ | ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਕੇਂਦਰ ਵਲੋਂ ਜਬਰੀ ਖੇਤੀ ਕਾਨੂੰਨਾਂ ਨੂੰ ਕਿਸਾਨਾਂ 'ਤੇ ਥੋਪਿਆ ਜਾ ਰਿਹਾ ਹੈ ਅਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਸਾਥੀ ਗੁਰਮੇਸ਼ ਸਿੰਘ, ਮਾ: ਹਰਕੰਵਲ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਸੰਤੋਖ ਸਿੰਘ ਭੀਲੋਵਾਲ, ਮਲਕੀਅਤ ਸਿੰਘ ਬੱਸੀ ਜਮਾਲ ਖਾਂ, ਕੁਲਵਰਨ ਸਿੰਘ ਅਸਲਾਮਾਬਾਦ, ਪਰਵਿੰਦਰ ਸਿੰਘ ਵਿਰਦੀ, ਸੁਖਦੇਵ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਵਲੋਂ ਲਾਚੋਵਾਲ ਟੋਲ ਪਲਾਜ਼ੇ 'ਤੇ ਲਗਾਇਆ ਰੋਸ ਧਰਨਾ ਲਗਾਤਾਰ ਜਾਰੀ ਹੈ | ਇਸ ਮੌਕੇ ਗੁਰਦੀਪ ਸਿੰਘ ਖੁਣ ਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਪੰਨੂੰ, ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਹਰੇਕ ਵਰਗ ਦੁਖੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਵੱਲ ਕੇਂਦਰ ਸਰਕਾਰ ਨੂੰ ਕੋਈ ਧਿਆਨ ਨਹੀਂ ਹੈ ਅਤੇ ਸਰਕਾਰ ਵਲੋਂ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਵਰਤਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ 500 ਤੋਂ ਵੱਧ ਕਿਸਾਨਾਂ ਨੇ ਜਾਨਾ ਗਵਾਈਆਂ ਹਨ, ਪਰ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ | ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਹਰਪ੍ਰੀਤ ਸਿੰਘ ਲਾਲੀ, ਜਗਤ ਸਿੰਘ ਨੰਬਰਦਾਰ, ਬਾਬਾ ਰਾਮ ਸਿੰਘ, ਬਾਬਾ ਦਵਿੰਦਰ ਸਿੰਘ, ਮਨਜੀਤ ਸਿੰਘ ਨੰਬਰਦਾਰ, ਅਕਬਰ ਸਿੰਘ, ਸਤਵੰਤ ਸਿੰਘ, ਗੁਰਦਿਆਲ ਸਿੰਘ ਖੁਣ ਖੁਣ, ਗਗਨਦੀਪ ਸਿੰਘ ਆਦਿ ਹਾਜ਼ਰ ਸਨ |
ਗੜ੍ਹਦੀਵਾਲਾ, (ਚੱਗਰ)- ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 254ਵੇਂ ਦਿਨ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਨੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਤਾਨਾਸ਼ਾਹੀ ਰਵੱਈਏ ਅਤੇ ਹੈਂਕੜਬਾਜ਼ੀ ਨਾਲ ਜ਼ਬਰਦਸਤੀ ਕਿਸਾਨਾਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ ਪਰ ਕੇਂਦਰ ਸਰਕਾਰ ਇਹ ਭੁਲੇਖਾ ਆਪਣੇ ਮਨ ਵਿਚੋਂ ਕੱਢ ਦੇਵੇ ਕਿਉਂਕਿ ਇਹ ਅੰਦੋਲਨ ਹੁਣ ਕਿਸੇ ਵੀ ਕੀਮਤ 'ਤੇ ਆਪਣੇ ਹੱਕ ਲਏ ਬਗੈਰ ਵਾਪਸ ਨਹੀਂ ਮੁੜੇਗਾ | ਇਸ ਮੌਕੇ ਹਰਵਿੰਦਰ ਸਿੰਘ ਥੇਂਦਾ, ਜਤਿੰਦਰ ਸਿੰਘ ਸੱਗਲਾ, ਮਨਜੀਤ ਸਿੰਘ ਖ਼ਾਨਪੁਰ, ਅਵਤਾਰ ਸਿੰਘ ਮਾਨਗੜ੍ਹ, ਡਾ. ਮੋਹਨ ਸਿੰਘ ਮੱਲ੍ਹੀ, ਮਹਿੰਦਰ ਸਿੰਘ, ਨੰਬਰਦਾਰ, ਪੰਜਾਬ ਸਿੰਘ, ਜਰਨੈਲ ਸਿੰਘ, ਬਲਵੀਰ ਸਿੰਘ, ਗੁਰਬਾਜ਼ ਸਿੰਘ, ਕੈਪਟਨ ਲਛਮਣ ਸਿੰਘ ਰੰਧਾਵਾ, ਸੇਵਾ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਦਸੂਹਾ, 18 ਜੂਨ (ਕੌਸ਼ਲ)- ਦਸੂਹਾ ਪੁਲਿਸ ਵਲੋਂ ਨਸ਼ਿਆਂ 'ਤੇ ਠੱਲ੍ਹ ਪਾਉਂਦੇ ਹੋਏ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਲੜੀ ਤਹਿਤ ਏ. ਐੱਸ. ਆਈ. ਜੱਗਾ ਰਾਮ ਪੁਲਿਸ ਪਾਰਟੀ ਸਮੇਤ ਦਸੂਹਾ ਦੇ ਪਿੰਡ ਸੈਦੋਵਾਲ ਦੀ ਪੁਲੀ ਨੇੜੇ ਮੌਜੂਦ ਸਨ | ਇਸ ਮੌਕੇ 'ਤੇ ਮੰਡ ਸਾਈਡ ...

ਪੂਰੀ ਖ਼ਬਰ »

ਘਰੇਲੂ ਕਲੇਸ਼ ਦੇ ਚਲਦਿਆਂ ਸਾਬਕਾ ਸੂਬੇਦਾਰ ਵਲੋਂ ਆਤਮ ਹੱਤਿਆ

ਬੀਣੇਵਾਲ, 18 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਬੀਣੇਵਾਲ ਵਿਚ ਇੱਕ ਸਾਬਕਾ ਫ਼ੌਜੀ ਸੂਬੇਦਾਰ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਆਤਮ ਹੱਤਿਆ ਕਰਨ ਦਾ ਸਮਾਚਾਰ ਹੈ | ਪੁਲਿਸ ਨੇ ਮਿ੍ਤਕ ਦੀ ਪਤਨੀ ਅਤੇ 2 ਪੁੱਤਰਾਂ ਵਿਰੁੱਧ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਗੁਰਸਿਮਰਨਜੀਤ ਕੌਰ ਨੂੰ ਪੰਜਾਬ ਰਾਜ ਸਿਵਲ ਸਰਵਿਸਿਜ਼ ਦੇ ਨਤੀਜੇ 'ਚੋਂ 6ਵਾਂ ਰੈਂਕ ਹਾਸਲ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਪੰਜਾਬ ਰਾਜ ਸਿਵਲ ਸਰਵਿਸਿਜ਼ ਦੇ ਐਲਾਨੇ ਨਤੀਜੇ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਖ਼ੁਰਦ ਦੀ ਗੁਰਸਿਮਰਨਜੀਤ ਕੌਰ ਪੁੱਤਰ ਭਰਪੂਰ ਸਿੰਘ ਨੇ ਸੂਬੇ 'ਚੋਂ 6ਵਾਂ ਅਤੇ ਬੀ.ਸੀ. ਕੈਟਾਗਰੀ 'ਚੋਂ ਪਹਿਲਾ ਸਥਾਨ ਹਾਸਲ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 37 ਹੋਰ ਨਵੇਂ ਕੋਰੋਨਾ ਮਾਮਲੇ, 3 ਦੀ ਮੌਤ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 37 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28175 ਅਤੇ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 955 ਹੋ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪੇਂਡੂ ਚੌਕੀਦਾਰਾਂ ਵਲੋਂ ਮੁੱਖ ਮੰਤਰੀ ਸਮੇਤ ਮੰਤਰੀਆਂ ਤੇ ਵਿਧਾਇਕਾਂ ਦੀਆਂ ਕੋਠੀਆਂ ਦੇ ਘਿਰਾਓ ਦਾ ਐਲਾਨ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ (ਸੀਟੂ) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੇ ਨਿਰਦੇਸ਼ਾਂ ਤਹਿਤ ਰਛਪਾਲ ਸਿੰਘ ਬਡੇਸਰੋਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ...

ਪੂਰੀ ਖ਼ਬਰ »

ਮਨਿਸਟੀਰੀਅਲ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਲਗਾਤਾਰ ਜਾਰੀ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਦੀ ਕਾਲ ਤੇ ਸੂਬੇ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਆਪਣੇ- ਆਪਣੇ ਦਫ਼ਤਰਾਂ ਦੇ ਸਾਹਮਣੇ ਰੋਸ ਰੈਲੀਆਂ ਕੀਤੀਆਂ ਗਈਆਂ | ਇਸ ਦੇ ਤਹਿਤ ਜ਼ਿਲ੍ਹਾ ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਓ.ਪੀ.ਡੀ. ਸੇਵਾਵਾਂ ਬੰਦ ਰੱਖ ਕੇ ਡਾਕਟਰਾਂ ਕੀਤਾ ਰੋਸ ਜ਼ਾਹਰ

ਮੁਕੇਰੀਆਂ, 18 ਜੂਨ (ਰਾਮਗੜ੍ਹੀਆ)-ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸ਼ਾਖਾ ਮੁਕੇਰੀਆਂ ਵਲੋਂ ਪ੍ਰਧਾਨ ਡਾ. ਸਵਿੰਦਰ ਸਿੰਘ ਮਾਠੌਣ ਦੀ ਅਗਵਾਈ ਹੇਠ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਸਾਰੇ ਡਾਕਟਰਾਂ ਨੇ ਆਪਣੇ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਬੰਦ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਤਹਿਸੀਲ ਪੱਧਰੀ ਰੋਸ ਰੈਲੀ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੰਦੇ 'ਤੇ ਸਿੱਖਿਆ ਮੰਤਰੀ ਦੀ ਵਾਅਦਾ-ਖਿਲਾਫੀ ਵਿਰੁੱਧ ਤਹਿਸੀਲ ਹੁਸ਼ਿਆਰਪੁਰ ਇਕਾਈ ਵਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਬੇਕਾਬੂ ਕਾਰ ਦਰਖ਼ਤ ਨਾਲ ਟਕਰਾਈ 1 ਦੀ ਮੌਤ, 1 ਗੰਭੀਰ ਜ਼ਖ਼ਮੀ

ਮੁਕੇਰੀਆਂ, 18 ਜੂਨ (ਰਾਮਗੜ੍ਹੀਆ)- ਅੱਜ ਦੇਰ ਸ਼ਾਮ ਕਰੀਬ 7 ਵਜੇ ਮੁਕੇਰੀਆਂ-ਗੁਰਦਾਸਪੁਰ ਰੋਡ 'ਤੇ ਮਨਸੋਤਰਾ ਕਾਲੋਨੀ ਨਜ਼ਦੀਕ ਇੱਕ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ, ਜਿਸ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋਈ ਗਈ ਜਦਕਿ ਇੱਕ ਗੰਭੀਰ ਰੂਪ 'ਚ ...

ਪੂਰੀ ਖ਼ਬਰ »

'ਆਪ' ਵਲੋਂ ਐਸ.ਸੀ./ਐਸ.ਟੀ. ਸਕਾਲਰਸ਼ਿਪ ਘੁਟਾਲੇ ਵਿਰੱੁਧ ਭੁੱਖ ਹੜਤਾਲ ਜਾਰੀ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਐਸ.ਸੀ./ਐਸ.ਟੀ. ਸਕਾਲਰਸ਼ਿਪ ਘੁਟਾਲੇ ਵਿਰੁੱਧ ਮਿੰਨੀ ਸਕੱਤਰੇਤ ਸਾਹਮਣੇ ਸ਼ੁਰੂ ਕੀਤੀ ਭੁੱਖ ਹੜਤਾਲ ਲਗਾਤਾਰ ਜਾਰੀ ਰਹੀ | ਇਸ ਮੌਕੇ ਹਲਕਾ ਟਾਂਡਾ-ਉੜਮੁੜ ਤੋਂ 'ਆਪ' ਵਰਕਰਾਂ ਵਲੋਂ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਮੁਕੇਰੀਆਂ, 18 ਜੂਨ (ਰਾਮਗੜ੍ਹੀਆ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਗਏ ਨਤੀਜਿਆਂ ਵਿਚ ਦਸਮੇਸ਼ ਗਰਲਜ਼ ਕਾਲ ਦੇ ਬੀ.ਐੱਸ. ਸੀ. (ਨਾਨ ਮੈਡੀਕਲ) ਪੰਜਵਾਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਜਾਣਕਾਰੀ ...

ਪੂਰੀ ਖ਼ਬਰ »

ਪ੍ਰਧਾਨ ਜਸਵੀਰ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਦਿਵਾਇਗੀ

ਅੱਡਾ ਸਰਾਂ, 18 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਮਸੀਤਪਲ ਕੋਟ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਟਰਾਂਸਪੋਰਟਰ ਜਸਵੀਰ ਸਿੰਘ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ...

ਪੂਰੀ ਖ਼ਬਰ »

ਦਾਜ ਦੀ ਮੰਗ ਨੂੰ ਲੈ ਕੇ ਪਤੀ ਨਾਮਜ਼ਦ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਸਿਟੀ ਦੀ ਪੁਲਿਸ ਨੇ ਦੋਸ਼ੀ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਮੁਹੱਲਾ ਬਹਾਦਰਪੁਰ ਦੇ ਵਾਸੀ ਅਨੀਤਾ ਪੁੱਤਰੀ ਰੂਪ ਲਾਲ ਨੇ ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਕਾਰਗਿਲ ਸ਼ਹੀਦ ਰਾਜੇਸ਼ ਕੁਮਾਰ ਦੇ ਪਿਤਾ ਦੀ ਰਸਮ ਪਗੜੀ ਅੱਜ

ਤਲਵਾੜਾ, 18 ਜੂਨ (ਅ. ਪ)- ਪਿੰਡ ਰੈਪੁਰ ਦੇ ਕਾਰਗਿਲ ਸ਼ਹੀਦ ਰਾਜੇਸ਼ ਕੁਮਾਰ ਦੇ ਪਿਤਾ ਸ੍ਰੀ ਨਾਥ ਰਾਮ (83) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਸ੍ਰੀ ਨਾਥ ਰਾਮ ਨਮਿਤ ਰੱਖੇ ਗਏ ਸ੍ਰੀ ਪਾਠ ਦੇ ਭੋਗ ਅਤੇ ਰਸਮ ਪਗੜੀ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਰੇਪੁਰ (ਦਾਤਾਰਪੁਰ) ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਤਸਕਰ ਕਾਬੂ

ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)- ਥਾਣਾ ਮੇਹਟੀਆਣਾ ਅਤੇ ਪੁਲਿਸ ਚੌਂਕੀ ਅਜਨੌਹਾ ਵਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 197 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦੇਸ ਰਾਜ ਨੇ ਦੱਸਿਆ ਕਿ ਏ. ਐਸ. ਆਈ. ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 9 ਲੱਖ ਠੱਗੇ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)- ਵਰਕ ਪਰਮਿਟ 'ਤੇ ਕੇਨੈਡਾ ਭੇਜਣ ਦੀ ਗੱਲ ਕਰਕੇ ਕਥਿਤ ਤੌਰ 'ਤੇ 9 ਲੱਖ ਰੁਪਏ ਦੀ ਠਗੀ ਕਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਦੋਸ਼ੀ ਟਰੈਵਲ ਏਜੰਡ ਨੂੰ ਨਾਮਜਦ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਮੂਨਕ ਖੁਰਦ ਵਿਖੇ ਵਾਲੀਬਾਲ ਗਰਾਊਾਡ ਦਾ ਕੀਤਾ ਉਦਘਾਟਨ

ਟਾਂਡਾ ਉੜਮੁੜ, 18 ਜੂਨ (ਕੁਲਬੀਰ ਸਿੰਘ ਗੁਰਾਇਆ)- ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡ ਮੂਨਕ ਖੁਰਦ ਵਿਖੇ ਨਵੀਂ ਬਣਾਈ ਗਈ ਵਾਲੀਬਾਲ ਗਰਾਊਾਡ ਦਾ ਉਦਘਾਟਨ ਸਮਾਜ ਸੇਵਕ ਹਰਬੰਸ ਸਿੰਘ ਕੁਲਦੀਪ ਸਿੰਘ ਅਤੇ ਦਵਿੰਦਰ ਸਿੰਘ ਵਲੋਂ ਕੀਤਾ ਗਿਆ | ਸ੍ਰੀ ਗੁਰੂ ...

ਪੂਰੀ ਖ਼ਬਰ »

ਪ੍ਰੇਮ ਵਿਆਹ ਤੋਂ ਨਾਰਾਜ਼ ਲੜਕੀ ਦੇ ਬਾਪ ਤੇ ਭਰਾ ਨੇ ਲੜਕੇ ਦੇ ਘਰ 'ਚ ਕੀਤੀ ਭੰਨ-ਤੋੜ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਲੜਦੀ ਦੇ ਵਿਆਹ ਤੋਂ ਨਾਖੁਸ਼ ਘਰਵਾਲਿਆਂ ਨੇ ਲੜਕੇ ਦੇ ਘਰ 'ਚ ਵੜ੍ਹ ਕੇ ਕਥਿਤ ਤੌਰ 'ਤੇ ਭੰਨ-ਤੋੜ ਕਰਕੇ ਸਾਮਾਨ ਨੂੰ ਅੱਗ ਲਗਾ ਕੇ ਜਲਾਉਣ ਤੇ ਚੋਰੀ ਦੇ ਦੋਸ਼ 'ਚ ਥਾਣਾ ਸਦਰ ਦੀ ਪੁਲਿਸ ਨੇ 8 ਦੋਸ਼ੀਆਂ ਨੂੰ ਨਾਮਜ਼ਦ ਕਰਕੇ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਕਾਰਨ ਲੋਕ ਡਾਢੇ ਪ੍ਰੇਸ਼ਾਨ

ਹਾਜੀਪੁਰ, 18 ਜੂਨ (ਜੋਗਿੰਦਰ ਸਿੰਘ)- ਪੈਟਰੋਲ, ਡੀਜ਼ਲ, ਰਸੋਈ ਗੈੱਸ ਸਮੇਤ ਖਾਣ ਪੀਣ ਵਾਲੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦਿਨ-ਬ-ਦਿਨ ਵਧਣ ਕਾਰਨ ਲੋਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ | ਲੋਕਾਂ ਇਨ੍ਹਾਂ ਵਧੀਆ ਹੋਈਆਂ ਕੀਮਤਾਂ ਦੇ ਵਿਰੋਧ ਵਿਚ ਸੜਕਾਂ ਤੇ ਆ ...

ਪੂਰੀ ਖ਼ਬਰ »

-ਮਾਮਲਾ ਦਲਿਤਾਂ ਖ਼ਿਲਾਫ਼ ਦਿੱਤੇ ਗ਼ਲਤ ਬਿਆਨ ਦਾ-

ਸ਼ੋ੍ਰ.ਅ.ਦਲ ਵਲੋਂ ਸੰਸਦ ਮੈਂਬਰ ਬਿੱਟੂ ਖ਼ਿਲਾਫ਼ ਐਸ.ਐਸ.ਪੀ. ਨੂੰ ਦਿੱਤਾ ਮੰਗ-ਪੱਤਰ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਜਥੇਬੰਦੀ ਵਲੋਂ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਦਲਿਤਾਂ ਖ਼ਿਲਾਫ਼ ਦਿੱਤੇ ਗਏ ਬਿਆਨ ਦੇ ਵਿਰੋਧ 'ਚ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਔਰਤ ਕਾਬੂ

ਮਾਹਿਲਪੁਰ, 18 ਜੂਨ (ਰਜਿੰਦਰ ਸਿੰਘ)-ਥਾਣਾ ਚੱਬੇਵਾਲ ਦੀ ਪੁਲਿਸ ਵਲੋ ਇੱਕ ਔਰਤ ਕੋਲੋਂ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਰਾਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ...

ਪੂਰੀ ਖ਼ਬਰ »

ਸ਼੍ਰੋ.ਅ.ਦਲ (ਅ) ਵਲੋਂ ਵੱਖ-ਵੱਖ ਸਿੱਖ ਮਾਮਲਿਆਂ ਨੂੰ ਲੈ ਕੇ ਡੀ.ਸੀ. ਰਾਹੀਂ ਰਾਜਪਾਲ ਨੂੰ ਮੰਗ-ਪੱਤਰ

ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ,)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਖੱਖ ਦੀ ਅਗਵਾਈ 'ਚ ਰਾਜਪਾਲ ਨੂੰ ਡਿਪਟੀ ਕਮਿਸ਼ਨਰ ਰਾਹੀਂ ਯਾਦ ਪੱਤਰ ਭੇਜਿਆ ਗਿਆ, ਜਿਸ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ...

ਪੂਰੀ ਖ਼ਬਰ »

ਭਾਰਤ ਸਰਕਾਰ ਵਲੋਂ ਰਾਜਿੰਦਰਾ ਅਕੈਡਮੀ ਮੁਕੇਰੀਆਂ ਵਿੱਦਿਆ ਕੇਅਰ ਵਿਖੇ ਨਵੇਂ ਕੋਰਸਾਂ ਦਾ ਉਦਘਾਟਨ

ਮੁਕੇਰੀਆਂ, 18 ਜੂਨ (ਰਾਮਗੜ੍ਹੀਆ)-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਰਚੂਅਲ ਮਾਧਿਅਮ ਰਾਹੀਂ ਪੂਰੇ ਭਾਰਤ ਵਿਚ 3 ਹੈਲਥ ਕੇਅਰ ਟਰੇਨਿੰਗ ਅਦਾਰਿਆਂ ਦਾ ਉਦਘਾਟਨ ਕੀਤਾ | ਇਨ੍ਹਾਂ ਅਦਾਰਿਆਂ ਵਿਚ ਭਾਰਤ ਸਰਕਾਰ, ਮਨਿਸਟਰੀ ਆਫ਼ ਸਕਿਲ ਡਿਵੈਲਪਮੈਂਟ ਵਲੋਂ ...

ਪੂਰੀ ਖ਼ਬਰ »

ਮੋਦੀ ਸਰਕਾਰ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ-ਗੇਰਾ

ਭੰਗਾਲਾ, 18 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਕੇਂਦਰ ਸਰਕਾਰ ਵਲੋਂ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਪਿਛਲੇ ਲਗਪਗ 7 ਮਹੀਨੇ ਤੋਂ ਦਿੱਲੀ ਵਿਖੇ ਧਰਨੇ 'ਤੇ ਬੈਠ ਕੇ ਸੰਘਰਸ਼ ਕਰ ਰਹੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਮੁਕੇਰੀਆਂ, 18 ਜੂਨ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਕਾਲਜ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਲਈ ...

ਪੂਰੀ ਖ਼ਬਰ »

ਸਿਵਲ ਹਸਪਤਾਲ ਭੰੂਗਾ ਦੇ ਆਲੇ ਦੁਆਲੇ ਦੀ ਸਫ਼ਾਈ ਕੀਤੀ

ਹਰਿਆਣਾ, 18 ਜੂਨ (ਹਰਮੇਲ ਸਿੰਘ ਖੱਖ)- ਸਿਵਲ ਹਸਪਤਾਲ ਭੂੰਗਾ ਵਿਖੇ ਡਾ. ਹਰਦੀਪ ਸਿੰਘ ਵਲੋਂ ਅਵਤਾਰ ਸਿੰਘ ਮੋਨੂੰ ਭੂੰਗਾ ਪ੍ਰਧਾਨ ਹਰੀ ਸਿੰਘ ਨਲੂਆ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਫ਼ਾਈ ਅਭਿਆਨ ਚਲਾਇਆ, ਜਿਸ 'ਚ ਹਸਪਤਾਲ ਦੇ ਆਲੇ ਦੁਆਲੇ ਪਈ ਗੰਦਗੀ ਨੂੰ ਸਾਫ਼ ...

ਪੂਰੀ ਖ਼ਬਰ »

ਨਗਰ ਕੌਂਸਲ ਹਰਿਆਣਾ ਦੀ ਵਿਕਾਸ ਦੇ ਕੰਮਾਂ ਸਬੰਧੀ ਮੀਟਿੰਗ

ਹਰਿਆਣਾ, 18 ਜੂਨ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਦੇ ਹਰ ਵਾਰਡ ਅੰਦਰ ਵਿਕਾਸ ਕਰਨ ਦੇ ਮੱਦੇਨਜ਼ਰ ਨਗਰ ਕੌਂਸਲ ਹਰਿਆਣਾ ਵਿਖੇ ਪ੍ਰਧਾਨ ਇਕਬਾਲ ਸਿੰਘ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ 'ਚ ਸ਼ਹਿਰ ਦੇ ਵਿਕਾਸ ਸਬੰਧੀ ਵੱਖ ਵੱਖ ਮਤੇ ਪਾਸ ਕੀਤੇ ਗਏ | ਇਸ ਸਬੰਧੀ ...

ਪੂਰੀ ਖ਼ਬਰ »

ਹਲਕਾ ਇੰਚਾਰਜ ਆਮ ਆਦਮੀ ਪਾਰਟੀ ਬਣਨ 'ਤੇ ਐਡ. ਘੁੰਮਣ ਦਾ ਪਿੰਡ ਸੈਦੋਵਾਲ ਵਿਖੇ ਸਨਮਾਨ

ਦਸੂਹਾ, 18 ਜੂਨ (ਭੁੱਲਰ)- ਆਮ ਆਦਮੀ ਪਾਰਟੀ ਦੀ ਮੀਟਿੰਗ ਪਿੰਡ ਸੈਦੋਵਾਲ ਵਿਖੇ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਚ ਹੋਈ ਜਿਸ ਵਿਚ ਨਵੇਂ ਬਣੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਘੁੰਮਣ ਨੇ ਕਿਹਾ ...

ਪੂਰੀ ਖ਼ਬਰ »

ਦਸੂਹਾ ਦੀ ਸੀਟ ਅਕਾਲੀ ਦਲ ਨੂੰ ਦਿੱਤੀ ਜਾਵੇ-ਭੂਸ਼ਾ

ਦਸੂਹਾ, 18 ਜੂਨ (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਸਕਰਨ ਭੂਸ਼ਾ ਦਸੂਹਾ ਹਲਕੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ 1978 ਵਿਚ ਦਵਿੰਦਰ ਸਿੰਘ ਬਾਜਵਾ ਨੇ ਇਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਸ ਤੋਂ ਬਾਅਦ ਵੀ ਦੋ ਵਾਰੀ ਇਹ ...

ਪੂਰੀ ਖ਼ਬਰ »

ਮੋਦੀ ਸਰਕਾਰ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ-ਗੇਰਾ

ਭੰਗਾਲਾ, 18 ਜੂਨ (ਬਲਵਿੰਦਰਜੀਤ ਸਿੰਘ ਸੈਣੀ)- ਕੇਂਦਰ ਸਰਕਾਰ ਵਲੋਂ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਪਿਛਲੇ ਲਗਪਗ 7 ਮਹੀਨੇ ਤੋਂ ਦਿੱਲੀ ਵਿਖੇ ਧਰਨੇ 'ਤੇ ਬੈਠ ਕੇ ਸੰਘਰਸ਼ ਕਰ ਰਹੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਮਾਤਾ ਚਰਨ ਕੌਰ ਨੂੰ ਸ਼ਰਧਾਂਜਲੀਆਂ ਭੇਟ

ਹਾਜੀਪੁਰ, 18 ਜੂਨ (ਪੁਨੀਤ ਭਾਰਦਵਾਜ)-ਅੱਜ ਕਾਂਗਰਸ ਦੇ ਸੀਨੀਅਰ ਆਗੂ ਸਮਾਜ ਸੇਵਕ ਅਤੇ ਸੈਣੀ ਯੂਥ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਦੀ ਮਾਤਾ ਚਰਨ ਕੌਰ ਜੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX