ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਹਾੜ ਸੰਮਤ 553
ਿਵਚਾਰ ਪ੍ਰਵਾਹ: ਸ਼ਾਂਤੀ ਦੀ ਜਿੱਤ ਕਿਸੇ ਵੀ ਧਰਮ ਦੀ ਜਿੱਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। -ਜੋਨ ਮਿਲਟਨ

ਪਟਿਆਲਾ

ਪੰਜਾਬ ਭਰ 'ਚੋਂ ਪੁੱਜੇ ਸਫ਼ਾਈ ਕਾਮਿਆਂ, ਸੀਵਰਮੈਨਾਂ ਤੇ ਦਰਜਾ ਚਾਰ ਕਰਮਚਾਰੀਆਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ

ਪਟਿਆਲਾ, 23 ਜੂਨ (ਗੁਰਵਿੰਦਰ ਸਿੰਘ ਔਲਖ, ਮਨਦੀਪ ਸਿੰਘ ਖਰੋੜ)-ਸੂਬੇ ਦੇ ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪ੍ਰੀਸ਼ਦਾਂ ਦੇ ਦਰਜਾ ਚਾਰ ਸਫ਼ਾਈ ਸੇਵਕਾਂ, ਸੀਵਰਮੈਨਾਂ ਸਮੇਤ ਵੱਖ-ਵੱਖ ਵਰਗਾਂ ਦੇ ਮੁਲਾਜ਼ਮਾਂ ਵਲੋਂ ਪਟਿਆਲਾ ਵਿਖੇ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ | ਇਸ ਮਾਰਚ 'ਚ ਕੰਟਰੈਕਟ, ਡੇਲੀਵੇਜਿਜ ਅਤੇ ਆਊਟ ਸੋਰਸ ਕਰਮੀਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ, ਜਿਸ 'ਚ ਨਰਸਿੰਗ ਜੋ ਕੰਟਰੈਕਟ 'ਤੇ ਕੰਮ ਕਰ ਰਹੀਆਂ ਹਨ, ਵੱਡੀ ਗਿਣਤੀ 'ਚ ਸ਼ਾਮਿਲ ਸਨ | ਸਵੇਰ ਤੋਂ ਹੀ ਬੱਸ ਸਟੈਂਡ ਨੇੜੇ ਫਲਾਈਓਵਰ ਪੁਲ ਹੇਠਾਂ ਇਕੱਠਾ ਹੋਣਾ ਸ਼ੁਰੂ ਹੋਏ ਅਤੇ ਇਕ ਸਟੇਜ ਲਗਾ ਕੇ ਵਿਸ਼ਾਲ ਰੈਲੀ ਕੀਤੀ | ਇਸ ਮੌਕੇ ਚੌਥਾ ਦਰਜਾ ਕਰਮਚਾਰੀਆਂ ਦੀ ਯੂਨੀਅਨ ਦੇ ਬਾਨੀ ਸੱਜਣ ਸਿੰਘ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਵੀ ਦਿੱਤੀ | ਦੁਪਹਿਰ ਸਮੇਂ ਸ਼ਹਿਰ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੌਥਾ ਦਰਜਾ ਕੰਟਰੈਕਟ, ਆਊਟ ਸੋਰਸ ਤੇ ਡੇਲੀਵੇਜਿਜ ਕਰਮੀਂ ਵੀ ਵੱਡੀ ਗਿਣਤੀ ਵਿਚ, ਜਿਸ ਵਿਚ ਨਗਰ ਨਿਗਮ ਦੇ ਕਾਮੇ ਸਫ਼ਾਈ ਤੇ ਸਵੀਰਮੈਨ ਝੰਡੇ-ਬੈਨਰ ਲੈ ਕੇ ਨਾਅਰੇ ਮਾਰਦੇ ਹੋਏ ਸ਼ਾਮਿਲ ਹੋਏ | ਰੈਲੀ ਦੀ ਅਗਵਾਈ ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਚੰਦਨ ਗਰੇਵਾਲ ਨੇ ਕੀਤੀ ਤੇ ਇਸ ਵਿਚ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਸਮੇਤ ਜ਼ਿਲਿ੍ਹਆਂ ਦੇ ਆਗੂ ਵੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਚੰਦਨ ਗਰੇਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਕਰਦੀ ਆ ਰਹੀ ਹੈ, ਨਗਰ ਨਿਗਮਾਂ, ਨਗਰ ਕੌਂਸਲਾਂ ਵਿਚਲੇ ਦਰਜਾ ਚਾਰ, ਸਫ਼ਾਈ ਸੇਵਕਾਂ, ਸੀਵਰਮੈਨਾਂ ਜੋ ਲੰਬੇ ਸਮੇਂ ਤੋਂ ਠੇਕੇਦਾਰੀ ਪ੍ਰਥਾ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ, ਨੂੰ ਘੱਟੋ-ਘੱਟ ਉਜ਼ਰਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ | ਬਾਕੀ ਸਹੂਲਤਾਂ ਦੇਣੀਆਂ ਤਾਂ ਦੂਰ ਦੀ ਗੱਲ ਹੈ, ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਵੀ ਸਰਕਾਰ ਪਾਸਾ ਵੱਟ ਰਹੀ ਹੈ | ਠੇਕੇਦਾਰੀ ਪ੍ਰਥਾ ਖ਼ਤਮ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਸਫ਼ਾਈ ਸੇਵਕਾਂ, ਸੀਵਰਮੈਨਾਂ, ਫਿਟਰ, ਮਾਲੀਆਂ, ਬੇਲਦਾਰ, ਡਰਾਈਵਰ, ਜੇ. ਸੀ. ਬੀ. ਆਪ੍ਰੇਟਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਇਨ੍ਹਾਂ ਦੀ ਲੰਬੀ ਸੇਵਾ ਨੂੰ ਵੇਖਦੇ ਹੋਏ ਰੈਗੂਲਰ ਕਰਨ ਦੀ ਮੰਗ ਕੀਤੀ, ਡਿਊਟੀ 8 ਘੰਟੇ ਕਰਨ ਅਤੇ ਕੋਰੋਨਾ ਯੋਧਿਆਂ ਨੂੰ ਹਾਦਸੇ ਉਪਰੰਤ 50 ਲੱਖ ਰੁਪਏ ਐਕਸਗਰੇਸ਼ੀਆ ਗ੍ਰਾਂਟ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਦਾ 9 ਸੂਤਰੀ ਮੰਗ ਪੱਤਰ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਮੰਤਰੀ ਗੱਲਬਾਤ ਕਰਕੇ ਪ੍ਰਵਾਨ ਕਰੇ | ਵਿਸ਼ਾਲ ਰੋਸ ਮਾਰਚ ਨੂੰ ਭਾਰੀ ਪੁਲਿਸ ਫੋਰਸ ਨੇ ਫੁਆਰਾ ਚੌਂਕ 'ਤੇ ਰੋਕ ਲਿਆ, ਜਿੱਥੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਮੰਗ ਪੱਤਰ ਮੁੱਖ ਮੰਤਰੀ, ਸਥਾਨਕ ਸਰਕਾਰ ਮੰਤਰੀ ਤੇ ਮੁੱਖ ਸਕੱਤਰ ਦੇ ਨਾਂਅ 'ਤੇ ਚਰਨਜੀਤ ਸਿੰਘ ਉੱਪ ਮੰਡਲ ਮੈਜਿਸਟ੍ਰੇਟ (ਸਿਵਲ) ਪਟਿਆਲਾ ਨੂੰ ਦਿੱਤਾ ਗਿਆ |
ਇਸ ਮੌਕੇ ਦੁਲੀਆ ਰਾਮ, ਬਿੰਨੀ ਸਹੋਤਾ, ਦੀਪ ਚੰਦ ਹੰਸ, ਜਗਮੋਹਨ ਨੌਲੱਖਾ, ਵਰਿੰਦਰ ਕੁਮਾਰ ਬੈਣੀ, ਅਸ਼ੋਕ ਕੁਮਾਰ ਬਿੱਟੂ, ਰਾਮ ਲਾਲ ਰਾਮਾ, ਮਾਧੋ ਲਾਲ, ਸੂਰਜ ਪਾਲ ਯਾਦਵ, ਪ੍ਰਧਾਨ ਵੀਰ ਭਾਨ ਬਠਿੰਡਾ, ਜਨਰਲ ਸਕੱਤਰ ਰਾਮ ਚਰਨ, ਪ੍ਰਧਾਨ ਦੁਲੀਆ ਰਾਮ ਸੁਨਾਮ, ਜਨਰਲ ਸਕੱਤਰ ਜ਼ਿਲ੍ਹਾ ਸੰਗਰੂਰ ਰੋਬਿਨ ਕੁਮਾਰ ਖਨੌਰੀ, ਪ੍ਰਧਾਨ ਅਜੈ ਭਿੰਡੀ ਸਮਾਣਾ, ਮੰਗਤ ਕਲਿਆਣ, ਅਜੈ ਕੁਮਾਰ, ਸਵਰਨ ਬੰਗਾ, ਬੰਟੀ ਸੰਗਰ, ਹਰਮੀਤ ਸਿੰਘ, ਗਗਨਦੀਪ ਕੌਰ, ਹਰਬੰਸ ਸਿੰਘ ਟੌਹੜਾ, ਕੁਲਵਿੰਦਰ ਸਿੰਘ, ਰਾਮ ਪ੍ਰਸਾਦ ਸਹੇਤਾ, ਦਰਸ਼ੀ ਕਾਂਤ ਆਦਿ ਹਾਜ਼ਰ ਸਨ |

ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ ਮੋਤੀ ਮਹਿਲ ਵੱਲ ਨੂੰ ਹੱਲਾ ਬੋਲ ਰੈਲੀ

ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ)-ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ 22 ਜੂਨ ਦੀ ਮੀਟਿੰਗ ਬੇਸਿੱਟਾ ਨਿਕਲਣ ਦੇ ਰੋਸ ਵਜੋਂ ਮੋਤੀ ਮਹਿਲ ਵੱਲ ਨੂੰ ਹੱਲਾ ਬੋਲ ਰੈਲੀ ਕੱਢੀ ਗਈ | ਇਸ ਮੌਕੇ ਰੋਸ ਮਾਰਚ ਕਰਦਿਆਂ ਵੋਕੇਸ਼ਨਲ ਅਧਿਆਪਕ ਯੂਨੀਅਨ ਨੇ ਪੁਲਿਸ ...

ਪੂਰੀ ਖ਼ਬਰ »

8393 ਅਸਾਮੀਆਂ ਲਈ ਟੈਸਟ ਦਾ ਐਲਾਨ ਜਲਦੀ ਨਾ ਕੀਤਾ ਤਾਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ-ਤਾਲਮੇਲ ਕਮੇਟੀ ਪੰਜਾਬ

ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ)-ਅੱਜ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ ਸਮੂਹ ਜਥੇਬੰਦੀਆਂ ਨੇ ਨਹਿਰੂ ਪਾਰਕ ਪਟਿਆਲਾ 'ਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਪੰਜਾਬ ਭਰ 'ਚੋਂ ਸਾਰੇ ਜ਼ਿਲਿ੍ਹਆਂ ਦੀਆਂ ਕਮੇਟੀਆਂ ਨੇ ਐਲਾਨ ਕੀਤਾ ਕਿ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਪਟਿਆਲਾ, 23 ਜੂਨ (ਅ.ਸ. ਆਹਲੂਵਾਲੀਆ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਝੰਡੇ ਹੇਠ ਪਾਰਟ ਟਾਈਮ ਸਫ਼ਾਈ ਸੇਵਕ ਪੀ. ਐੱਸ. ਪੀ. ਸੀ. ਐੱਲ. ਤੇ ਪੀ. ਐੱਸ. ਟੀ. ਸੀ. ਐੱਲ. ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਮੁੱਖ ਦਫ਼ਤਰ ਅੱਗੇ ਧਰਨਾ ਲਗਾਇਆ | ਦਰਸ਼ਨ ਸਿੰਘ ਲੁਬਾਣਾ, ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਹੋਏ ਝਗੜੇ ਦੌਰਾਨ ਇਕ ਦਰਜਨ ਖ਼ਿਲਾਫ਼ ਮਾਮਲਾ ਦਰਜ

ਰਾਜਪੁਰਾ, 23 ਜੂਨ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਝਗੜੇ ਦੇ ਦੋ ਵੱਖ-ਵੱਖ ਮਾਮਲਿਆਂ 'ਚ ਇਕ ਦਰਜਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਅਮਰਜੀਤ ਕੌਰ ਵਾਸੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 21 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ

ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ ਕੋਰੋਨਾ ਦੇ ਅੱਜ 21 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ, ਜਿਨ੍ਹਾਂ 'ਚੋਂ ਪਟਿਆਲਾ ਸ਼ਹਿਰ ਤੋਂ 7, ਸਮਾਣਾ ਤੋਂ 1, ਨਾਭਾ ਤੋਂ 4, ਰਾਜਪੁਰਾ ਤੋਂ 3, ਭਾਦਸੋਂ ਤੋਂ 1, ਬਲਾਕ ਕੌਲੀ ਤੋਂ 3, ਬਲਾਕ ਦੁੱਧਣ ਸਾਧਾਂ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਕੰਮ ਕਰਦੇ ਡਾਕਟਰਾਂ ਵਲੋਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ

ਨਾਭਾ, 23 ਜੂਨ (ਅਮਨਦੀਪ ਸਿੰਘ ਲਵਲੀ)-ਕੋਰੋਨਾ ਵਰਗੀ ਭੈੜੀ ਮਹਾਂਮਾਰੀ ਨਾਲ ਜਿੱਥੇ ਸਮੁੱਚਾ ਦੇਸ਼ ਜੂਝ ਰਿਹਾ ਹੈ ਅਤੇ ਵੱਡਾ ਰੋਲ ਬਿਮਾਰੀ ਨਾਲ ਪੀੜਤ ਜਨਤਾ ਨੂੰ ਠੀਕ ਕਰਨ ਲਈ ਆਪਣੀ ਜਾਨ ਖ਼ਤਰੇ 'ਚ ਪਾ ਡਾਕਟਰਾਂ ਵਲੋਂ ਅਦਾ ਕੀਤਾ ਜਾ ਰਿਹਾ ਹੈ, ਉੱਥੇ ਹੀ ਸਰਕਾਰਾਂ ...

ਪੂਰੀ ਖ਼ਬਰ »

ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਵਿਰੁੱਧ 'ਆਪ' ਯੂਥ ਵਿੰਗ ਨੇ ਕੱਢਿਆ ਰੋਸ ਮਾਰਚ

ਪਟਿਆਲਾ, 23 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਅਰਬਪਤੀ ਵਿਧਾਇਕਾਂ ਦੇ ਪੁੱਤ ਭਤੀਜਿਆਂ ਨੂੰ ਨੌਕਰੀ ਦੇਣ ਵਿਰੁੱਧ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਯੂਥ ਵਿੰਗ ਦੇ ਆਗੂ ਸਿਮਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ | ਇਸ ...

ਪੂਰੀ ਖ਼ਬਰ »

ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਇਕ ਕਾਬੂ

ਰਾਜਪੁਰਾ, 23 ਜੂਨ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਰਾਜਪੁਰਾ-ਪਟਿਆਲਾ ਰੋਡ 'ਤੇ ਲਿਬਰਟੀ ਚੌਂਕ ਨੇੜੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਚੋਰੀ ਦੇ 2 ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ

ਦੇਵੀਗੜ੍ਹ, 23 ਜੂਨ (ਰਾਜਿੰਦਰ ਸਿੰਘ ਮੌਜੀ)-ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਰੱਗ ਇੰਸਪੈਕਟਰ ਡਾ. ਕਰੁਣਾ ਗੁਪਤਾ ਦੀ ਅਗਵਾਈ 'ਚ ਦੇਵੀਗੜ੍ਹ ਦੇ ਆਸ-ਪਾਸ ਇਲਾਕੇ 'ਚ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ...

ਪੂਰੀ ਖ਼ਬਰ »

ਨਿਗਮ ਨੂੰ ਸ਼ਿਕਾਇਤ ਕਰਨ 'ਤੇ ਵਿਅਕਤੀ ਦੀ ਕੁੱਟਮਾਰ

ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੋੜ)-ਅਬਲੋਵਾਲ ਦੀ ਰਹਿਣ ਵਾਲੇ ਇਕ ਵਿਅਕਤੀ ਵਲੋਂ ਗਊਆਂ ਨੂੰ ਖੁੱਲ੍ਹਾ ਛੱਡਣ ਸਬੰਧੀ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸ਼ਿਕਾਇਤ ਕਰਨ ਤੋਂ ਖ਼ਫ਼ਾ ਹੋਏ ਵਿਅਕਤੀ ਨੇ ਸ਼ਿਕਾਇਤਕਰਤਾ ਦੀ ਕੁੱਟਮਾਰ ਕੀਤੀ ਅਤੇ ਪਤੀ ਨੂੰ ਛੁਡਾਉਣ ਆਈ ...

ਪੂਰੀ ਖ਼ਬਰ »

ਹੋਟਲਾਂ, ਢਾਬਿਆਂ ਤੇ ਜਿੰਮ ਸਟਾਫ਼ ਦੇ ਟੀਕਾਕਰਨ ਦੀ ਪਹਿਲੀ ਡੋਜ਼ ਦੀ ਚੈਕਿੰਗ ਸ਼ੁਰੂ

ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈਸਟੋਰੈਂਟਾਂ, ਹੋਟਲਾਂ, ਕੈਫ਼ੇ, ਫਾਸਟ ਫੂਡ ਆਊਟਲੈਟ, ਢਾਬਿਆਂ, ਜ਼ਿੰਮ ਅਤੇ ਸਿਨੇਮਿਆਂ ਦੇ ਸਟਾਫ਼ ਦੇ ਟੀਕਾਕਰਨ ਦੀ ਪਹਿਲੀ ਡੋਜ਼ ਦੀ ਚੈਕਿੰਗ ਲਈ ਮੁਹਿੰਮ ਆਰੰਭ ਦਿੱਤੀ ਗਈ ਹੈ, ਜਿਸ ਤਹਿਤ ਅੱਜ ...

ਪੂਰੀ ਖ਼ਬਰ »

ਰੱਖੜਾ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮਾਮਲੇ 'ਚ ਕੈਪਟਨ ਸਰਕਾਰ ਦੀ ਆਲੋਚਨਾ

ਸਮਾਣਾ, 23 ਜੂਨ (ਗੁਰਦੀਪ ਸ਼ਰਮਾ/ਹਰਵਿੰਦਰ ਸਿੰਘ ਟੋਨੀ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਬੀਤੇ ਦਿਨੀਂ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ...

ਪੂਰੀ ਖ਼ਬਰ »

ਇੰਟਰਨੈੱਟ/ਸਮਾਰਟ ਫੋਨ ਤੋਂ ਬਿਨਾਂ, ਨਜ਼ਦੀਕੀ ਸਾਂਝੇ ਸੇਵਾ ਕੇਂਦਰ ਤੋਂ ਮੁਫ਼ਤ ਈ-ਸੰਜੀਵਨੀ ਓ. ਪੀ. ਡੀ. ਦੀ ਸ਼ੁਰੂਆਤ-ਡਾ. ਸਤਿੰਦਰ ਸਿੰਘ

ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੋੜ)-ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਈ-ਸੰਜੀਵਨੀ ਓ. ਪੀ. ਡੀ. ਮੁਫ਼ਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਕਾਰਨ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ...

ਪੂਰੀ ਖ਼ਬਰ »

ਸਵ. ਅਮਰਜੀਤ ਸਿੰਘ ਢੀਂਡਸਾ ਸਬੰਧੀ ਭੋਗ ਤੇ ਅੰਤਿਮ ਅਰਦਾਸ

ਨਾਭਾ, 23 ਜੂਨ (ਕਰਮਜੀਤ ਸਿੰਘ)-ਸਥਾਨਕ ਮੋਤੀ ਬਾਗ਼ ਸਥਿਤ ਸੁਖਦੇਵ ਕੌਰ ਦੇ ਸਤਿਕਾਰਯੋਗ ਪਤੀ, ਬੇਟੀ ਬਲਜਿੰਦਰ ਕੌਰ ਅਤੇ ਸੁਖਵਿੰਦਰ ਸਿੰਘ ਸੁੱਖੀ (ਆਸਟ੍ਰੇਲੀਆ) ਦੇ ਸਤਿਕਾਰਯੋਗ ਪਿਤਾ ਸੇਵਾ-ਮੁਕਤ ਰੇਂਜ ਅਫਸਰ ਅਮਰਜੀਤ ਸਿੰਘ ਢੀਂਡਸਾ ਜੋ ਕਿ ਬੀਤੇ ਦਿਨੀਂ ਅਕਾਲ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਭੁਨਰਹੇੜੀ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਛੇਵੇਂ ਪੇ-ਕਮਿਸ਼ਨ ਦੇ ਖ਼ਿਲਾਫ਼ ਹੜਤਾਲ

ਭੁਨਰਹੇੜੀ, 23 ਜੂਨ (ਧਨਵੰਤ ਸਿੰਘ)-ਪੰਚਾਇਤ ਸੰਮਤੀ ਭੁਨਰਹੇੜੀ ਦਫ਼ਤਰ ਦੀਆਂ ਸਮੂਹ ਯੂਨੀਅਨਾਂ ਨੇ ਕਲਮ ਛੋੜ ਹੜਤਾਲ ਕੀਤੀ, ਜਿਸ ਕਾਰਨ ਬੀ. ਡੀ. ਪੀ. ਓ. ਦਫ਼ਤਰ ਦੇ ਕੰਮ ਪ੍ਰਭਾਵਿਤ ਹੋਏ ਅਤੇ ਕੰਮ ਕਾਜ ਕਰਵਾਉਣ ਲਈ ਆਏ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਤੇ ਬਿਨਾਂ ਕੰਮ ...

ਪੂਰੀ ਖ਼ਬਰ »

ਤਰਖਾਣ ਮਾਜਰਾ ਦੀ ਪੰਚਾਇਤ ਨੇ 40 ਸਾਲ ਤੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਇਆ

ਸਮਾਣਾ, 23 ਜੂਨ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਬਲਾਕ ਸਮਾਣਾ ਦੇ ਪਿੰਡ ਤਰਖਾਣ ਮਾਜਰਾ ਦੀ ਪੰਚਾਇਤ ਨੇ ਪੁਲਿਸ ਦੀ ਮਦਦ ਨਾਲ 40 ਸਾਲ ਤੋਂ ਪੰਚਾਇਤੀ ਜ਼ਮੀਨ 'ਤੇ ਕੀਤੇ ਹੋਏ ਨਾਜਾਇਜ਼ ਕਬਜ਼ੇ ਨੂੰ ਵਿਧਾਇਕ ਰਜਿੰਦਰ ਸਿੰਘ ਦੇ ਸਹਿਯੋਗ ਨਾਲ ਪੰਚਾਇਤ ਨੇ ਛੁਡਵਾ ਲਿਆ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਟੱਕਰ ਨਾਲ ਔਰਤ ਜ਼ਖਮੀ

ਪਾਤੜਾਂ, 23 ਜੂਨ (ਕੰਬੋਜ)-ਰਿਕਸ਼ਾ ਰੇਹੜੀ ਨਾਲ ਮੋਟਰਸਾਈਕਲ ਟਕਰਾ ਜਾਣ 'ਤੇ ਰਿਕਸ਼ਾ ਰੇਹੜੀ ਚਾਲਕ ਔਰਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ | ਇਸ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ 'ਤੇ ਮੋਟਰਸਾਈਕਲ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ...

ਪੂਰੀ ਖ਼ਬਰ »

ਸਟੋਰ 'ਚੋਂ ਘਰੇਲੂ ਸਾਮਾਨ ਚੋਰੀ

ਰਾਜਪੁਰਾ, 23 ਜੂਨ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਸਟੋਰ 'ਚੋਂ ਸਾਮਾਨ ਚੋਰੀ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਪੁਲਿਸ ਕੋਲ ਸੰਦੀਪ ਕੁਮਾਰ ਵਾਸੀ ਡਾਲੀਮਾ ਵਿਹਾਰ ਰਾਜਪੁਰਾ ...

ਪੂਰੀ ਖ਼ਬਰ »

ਬਨੂੜ ਨਹਿਰ 'ਚ ਪਾਣੀ ਛੱਡਦਿਆਂ ਹੀ ਘੱਗਰ ਦਰਿਆ 'ਚੋਂ ਇੰਜਣਾਂ ਨਾਲ ਪਾਣੀ ਚੁੱਕਣ ਵਾਲੇ ਕਿਸਾਨਾਂ ਨੇ ਬੰਨ੍ਹ 'ਤੇ ਪਹੁੰਚ ਕੇ ਬੰਦ ਕਰਵਾਇਆ ਪਾਣੀ

ਬਨੂੜ, 23 ਜੂਨ (ਭੁਪਿੰਦਰ ਸਿੰਘ)-ਘੱਗਰ ਦਰਿਆ ਉੱਤੇ ਛੱਤ ਬੀੜ ਚਿੜੀਆ ਘਰ ਨੇੜੇ ਬੰਨ੍ਹ ਉਸਾਰ ਕੇ ਬਨੂੜ ਖੇਤਰ ਦੇ 50 ਪਿੰਡਾਂ ਦੇ 40 ਹਜ਼ਾਰ ਏਕੜ ਰਕਬੇ ਨੂੰ ਖੇਤੀਬਾੜੀ ਲਈ ਸਾਰਾ ਸਾਲ ਪਾਣੀ ਦੇਣ ਲਈ ਬਣਾਈ ਬਨੂੜ ਨਹਿਰ 'ਚ ਪਾਣੀ ਛੱਡੇ ਜਾਣ ਦਾ ਮਾਮਲਾ ਗਰਮਾ ਗਿਆ ਹੈ | ਸਿੰਜਾਈ ...

ਪੂਰੀ ਖ਼ਬਰ »

ਬੱਸ 'ਚੋਂ ਲੈਪਟਾਪ ਚੋਰੀ

ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੋੜ)-ਬਠਿੰਡਾ ਤੋਂ ਬੱਸ 'ਚ ਬੈਠੇ ਵਿਅਕਤੀ ਨੇ ਆਪਣਾ ਲੈਪਟਾਪ ਬੱਸ ਦੇ ਕੈਬਿਨ 'ਚ ਰੱਖਿਆ ਸੀ, ਜਦੋਂ ਉਹ ਪਟਿਆਲਾ ਬੱਸ ਅੱਡੇ 'ਚ ਉੱਤਰਨ ਤੋਂ ਪਹਿਲਾਂ ਕੈਬਿਨ 'ਚੋਂ ਲੈਪਟਾਪ ਚੁੱਕਣ ਲੱਗਾ ਤਾਂ ਉੱਥੇ ਲੈਪਟਾਪ ਨਹੀਂ ਸੀ | ਇਸ ਮਾਮਲੇ ਦੀ ...

ਪੂਰੀ ਖ਼ਬਰ »

8 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੋੜ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਬੰਨ੍ਹਾ ਰੋਡ 'ਤੇ ਨਾਕਾਬੰਦੀ ਦੌਰਾਨ ਕਾਰ ਸਵਾਰਾਂ ਤੋਂ 8 ਪੇਟੀਆਂ (96 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਵਿਅਕਤੀਆਂ ਦੀ ਪਹਿਚਾਣ ਰਾਜ ਕੁਮਾਰ ਤੇ ਨਿਰਮਲ ਸਿੰਘ ਵਾਸੀਆਨ ਤਿ੍ਪੜੀ ਵਜੋਂ ...

ਪੂਰੀ ਖ਼ਬਰ »

ਟਾਵਰ 'ਤੇ ਡਟੇ ਬੇਰੁਜ਼ਗਾਰ ਸੁਰਿੰਦਰਪਾਲ ਦੀ ਸਰੀਰਕ ਹਾਲਤ ਬਣੀ ਗੰਭੀਰ

ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸੁਰਿੰਦਰਪਾਲ ਗੁਰਦਾਸਪੁਰ ਦਾ ਮਰਨ ਵਰਤ ਚੌਥੇ ਦਿਨ 'ਚ ਦਾਖਲ ਹੋ ਗਿਆ ਤੇ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ 95ਵੇਂ ਦਿਨ ਸਿਖਰ ਦੀ ਗਰਮੀ 'ਚ ...

ਪੂਰੀ ਖ਼ਬਰ »

ਟਾਵਰ 'ਤੇ ਡਟੇ ਬੇਰੁਜ਼ਗਾਰ ਸੁਰਿੰਦਰਪਾਲ ਦੀ ਸਰੀਰਕ ਹਾਲਤ ਬਣੀ ਗੰਭੀਰ

ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸੁਰਿੰਦਰਪਾਲ ਗੁਰਦਾਸਪੁਰ ਦਾ ਮਰਨ ਵਰਤ ਚੌਥੇ ਦਿਨ 'ਚ ਦਾਖਲ ਹੋ ਗਿਆ ਤੇ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ 95ਵੇਂ ਦਿਨ ਸਿਖਰ ਦੀ ਗਰਮੀ 'ਚ ...

ਪੂਰੀ ਖ਼ਬਰ »

ਰਿਵਾਲਵਰ ਦੀ ਨੋਕ 'ਤੇ 3 ਵਿਅਕਤੀ ਵਰਨਾ ਗੱਡੀ ਖੋਹ ਕੇ ਫ਼ਰਾਰ

ਪਾਤੜਾਂ, 23 ਜੂਨ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਕਾਰ ਬਾਜ਼ਾਰ 'ਚ ਇਕ ਕਾਰ ਪੈਲੇਸ ਤੋਂ ਕਾਰ ਦੀ ਖ਼ਰੀਦ ਕਰਨ ਵਾਸਤੇ ਆਏ 3 ਵਿਅਕਤੀ ਵਰਨਾ ਕਾਰ ਦੀ ਟਰਾਈ ਲੈਣ ਦੇ ਬਹਾਨੇ ਨਾਲ ਗਏ ਕਾਰ ਪੈਲੇਸ ਦੀ ਕਰਮਚਾਰੀ 'ਤੇ ਰਿਵਾਲਵਰ ਤਾਣ ਕੇ ਉਸ ਨੂੰ ਉਤਾਰ ਕੇ ਚਲੇ ਗਏ ਅਤੇ ਕਾਰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਮਾਮਲੇ 'ਚ 2 ਕਾਬੂ

ਪਾਤੜਾਂ, 23 ਜੂਨ (ਖ਼ਾਲਸਾ)-ਘੱਗਾ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਬਾਦਸ਼ਾਹਪੁਰ ਚੌਕੀ ਦੇ ਮੁਖੀ ਗੁਰਮੀਤ ...

ਪੂਰੀ ਖ਼ਬਰ »

ਹੈਪੀ ਢੀਂਗਰਾ ਸੀਨੀਅਰ ਮੀਤ ਪ੍ਰਧਾਨ, ਪਿ੍ੰਸ ਗੁਲਾਟੀ ਤੇ ਰਾਕੇਸ਼ ਸ਼ਰਮਾ ਬਣੇ ਮੀਤ ਪ੍ਰਧਾਨ

ਸਮਾਣਾ, 23 ਜੂਨ (ਗੁਰਦੀਪ ਸ਼ਰਮਾ/ਹਰਵਿੰਦਰ ਸਿੰਘ ਟੋਨੀ)-ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਵਲੋਂ ਜ਼ਿਲ੍ਹਾ ਜਥੇਬੰਦੀ 'ਚ ਸਮਾਣਾ ਦੇ ਸੀਨੀ. ਅਕਾਲੀ ਆਗੂ ਜਤਿੰਦਰ ਕੁਮਾਰ ਹੈਪੀ ਢੀਂਗਰਾ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਤਰਾਣਾ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਧਰਨਾ ਜਾਰੀ

ਸ਼ੁਤਰਾਣਾ, 23 ਜੂਨ (ਬਲਦੇਵ ਸਿੰਘ ਮਹਿਰੋਕ)-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਕਈ ਮਹੀਨਿਆਂ ਤੋਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਨੇ ਰੈਲੀ ਕਰ ਕੇ ਨੌਜਵਾਨਾਂ ਨੂੰ ਦਿੱਲੀ ਜਾਣ ਵਾਸਤੇ ਕੀਤਾ ਲਾਮਬੰਦ

ਪਾਤੜਾਂ, 23 ਜੂਨ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਵਲੋਂ ਇਕ ਰੈਲੀ ਪਾਤੜਾਂ ਵਿਖੇ ਕੀਤੀ ਗਈ, ਜਥੇਬੰਦੀ ਦੇ ਨੌਜਵਾਨ ਆਗੂ ਮੰਨੂ ਬੁੱਟਰ ਦੀ ਅਗਵਾਈ ਹੇਠ ਹੋਈ | ਇਸ ਰੈਲੀ ਨੂੰ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਅਦਾਕਾਰਾ ਸੋਨੀਆ ਮਾਨ ...

ਪੂਰੀ ਖ਼ਬਰ »

ਘੱਗਰ ਦਰਿਆ ਦਾ ਮਸਲਾ ਕਿਸਾਨ ਯੂਨੀਅਨ ਤੇ ਮੀਡੀਆ ਵਲੋਂ ਚੁੱਕੇ ਜਾਣ 'ਤੇ ਪ੍ਰਸ਼ਾਸਨ ਆਇਆ ਹਰਕਤ 'ਚ

ਪਾਤੜਾਂ, 23 ਜੂਨ (ਜਗਦੀਸ਼ ਸਿੰਘ ਕੰਬੋਜ)-ਘੱਗਰ ਦਰਿਆ ਦੀ ਸਫ਼ਾਈ ਨਾ ਹੋਣ ਕਰਕੇ ਕਿਸਾਨਾਂ ਦੇ ਰੋਹ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਮਗਰੋਂ ਹਰਕਤ 'ਚ ਆਏ ਪ੍ਰਸ਼ਾਸ਼ਨ ਨੇ ਘੱਗਰ ਦੀ ਸਫ਼ਾਈ ਲਈ ਕਰੇਨਾਂ ਲਾ ਕੇ ਘੱਗਰ 'ਚ ਜਮ੍ਹਾਂ ਹੋਈ ਮਿੱਟੀ ਨੂੰ ਕੱਢ ਕੇ ਬੰਨ੍ਹਾਂ ਨੂੰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਔਰਤਾਂ ਦਾ ਜੀਵਨ ਸੁਖਾਲਾ ਕੀਤਾ-ਬੀਬੀ ਰੰਧਾਵਾ

ਸਮਾਣਾ, 23 ਜੂਨ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਸਮਾਜ ਭਲਾਈ ਬੋਰਡ ਪੰਜਾਬ ਦੀ ਚੇਅਰਪਰਸਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਵਿਧਾਨ ਸਭਾ 2022 'ਚ ਹਲਕਾ ਸਮਾਣਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਪੱਕੀ ਕਰਨ ਲਈ ਬੈਠਕਾਂ ਦਾ ਸਿਲਸਿਲਾ ਜਾਰੀ ਕੀਤਾ ਹੋਇਆ ਹੈ | ਮਹਿਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX