ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਗੰਭੀਰ ਪ੍ਰਸਥਿਤੀਆਂ ਹੀ ਮਹਾਂਪੁਰਖਾਂ ਦਾ ਵਿਦਿਆਲਾ ਤੇ ਪਰਖਸ਼ਾਲਾ ਬਣਦੀਆਂ ਹਨ। -ਮਹਾਤਮਾ ਗਾਂਧੀ

ਬਠਿੰਡਾ / ਮਾਨਸਾ

ਗਰਾਸਿਮ ਸੀਮੇਂਟ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਸੁਰੱਖਿਆ ਸੇਵਾ ਆਰਡੀਨੈਂਸ-2021 ਖਿਲਾਫ਼ ਰੋਸ ਰੈਲੀ

ਲਹਿਰਾ ਮੁਹੱਬਤ, 23 ਜੁਲਾਈ (ਭੀਮ ਸੈਨ ਹਦਵਾਰੀਆ)- ਦੇਸ਼ ਦੀਆਂ 10 ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ 'ਤੇ ਗਰਾਸਿਮ ਸੀਮੇਂਟ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਸਥਾਨਕ ਅਲਟ੍ਰਾਟੈਕ ਸੀਮੇਂਟ ਪਲਾਂਟ ਦੇ ਮੁੱਖ ਗੇਟ ਅੱਗੇ ਮੋਦੀ ਸਰਕਾਰ ਵੱਲੋਂ ਜ਼ਰੂਰੀ ਸਰੁੱਖਿਆ ਸੇਵਾ ਆਰਡੀਨੈਂਸ-2021 ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਲਗਾਤਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਅਤੇ ਲੋਕ-ਮਾਰੂ ਕਾਨੂੰਨ ਲਾਗੂ ਕਰ ਰਹੀ ਹੈ | ਸੱਤਾ ਦੇ ਘਮੰਡ ਅਤੇ ਕਾਰਪੋਰੇਟ ਘਰਾਣਿਆਂ ਦੀ ਸਹਿ 'ਤੇ ਮਿਤੀ 30 ਜੂਨ 2021 ਦੀ ਅੱਧੀ ਰਾਤ ਤੋਂ ਜਰੂਰੀ ਸੁਰੱਖਿਆ ਸੇਵਾ ਆਰਡੀਨੈਂਸ ਨੂੰ ਵੀ ਰਾਸ਼ਟਰਪਤੀ ਤੋਂ ਮਨਜ਼ੂਰੀ ਲੈ ਕੇ ਫੌਰੀ ਤੌਰ 'ਤੇ ਲਾਗੂ ਕਰ ਦਿੱਤਾ | ਇਸ ਨਾਲ ਪਹਿਲਾਂ ਲਾਗੂ ਕੀਤੇ ਗਏ 4 ਲੇਬਰ ਕੋਡਾਂ ਤੋਂ ਵੀ ਅੱਗੇ ਵਧ ਕੇ ਕੇਂਦਰੀ ਸਰੁੱਖਿਆ ਵਿਭਾਗ ਅਧੀਨ ਕੰਮ ਕਰਦੀਆਂ ਹਥਿਆਰ ਤੇ ਸੁਰੱਖਿਆ ਸਾਜ਼ੋ ਸਮਾਨ ਬਣਾਉਣ ਵਾਲੀਆਂ 41 ਫੈਕਟਰੀਆਂ ਦਾ ਨਿੱਜੀਕਰਨ ਕਰਕੇ 7 ਕੰਪਨੀਆਂ ਵਿੱਚ ਵੰਡ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਦੇ 76 ਹਜ਼ਾਰ ਮਜ਼ਦੂਰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਅਤੇ ਹੜਤਾਲ ਕਰਨ ਦੇ ਹੱਕ ਤੋਂ ਵਾਂਝੇ ਕਰ ਦਿੱਤੇ ਹਨ | ਇਸ ਆਰਡੀਨੈਂਸ ਰਾਹੀ ਹੜਤਾਲ ਦੀ ਪਰਿਭਾਸ਼ਾ ਨੂੰ ਵੀ ਬਦਲ ਦਿੱਤਾ ਗਿਆ ਹੈ | ਇਸ ਆਰਡੀਨੈਂਸ ਵਿੱਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਜਿਹੜਾ ਵਿਅਕਤੀ ਜਾਂ ਜਥੇਬੰਦੀ ਸੁਰੱਖਿਆ ਫੈਕਟਰੀਆਂ ਦੇ ਵਰਕਰਾਂ ਦੀ ਹੜਤਾਲ ਦਾ ਸਮਰਥਨ ਜਾਂ ਮੱਦਦ ਕਰੇਗਾ, ਉਸਨੂੰ 2 ਸਾਲ ਦੀ ਕੈਦ ਅਤੇ 15 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ | ਇਸ ਤੋਂ ਇਲਾਵਾ ਫੈਕਟਰੀਆਂ ਨੂੰ ਕੱਚਾ ਮਾਲ ਸਪਲਾਈ ਕਰਨ ਲਈ ਜੁੜੇ ਕਾਮੇਂ ਜਿਵੇਂ ਕਿ ਬਿਜਲੀ ਸਪਲਾਈ, ਪਾਣੀ ਸਪਲਾਈ, ਸਟੀਲ ਸਪਲਾਈ ਕਾਮਿਆਂ ਉੱਤੇ ਵੀ ਇਹ ਕਾਨੂੰਨ ਲਾਗੂ ਹੋਣਗੇ | ਇਸ ਆਰਡੀਨੈਂਸ ਨੂੰ ਲਾਗੂ ਕਰਕੇ ਕਾਰਪੋਰੇਟ ਦੇ ਮੁਨਾਫਿਆਂ ਦੀ ਗਰੰਟੀ ਵਧਾਉਣ ਅਤੇ ਕਿਰਤੀ ਵਰਗ ਦੇ ਜਮਹੂਰੀ ਅਧਿਕਾਰਾਂ ਨੂੰ ਪੈਰਾਂ ਹੇਠ ਲਤਾੜਨ ਦੀ ਚਾਲ ਹੈ, ਸੋ ਇਨ੍ਹਾਂ ਆਰਡੀਨੈਂਸ ਤੋਂ ਪੈਦਾ ਹੋਏ ਖਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਕਜੱੁਟ ਹੋ ਕੇ ਕੇਂਦਰ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਨੂੰ ਰੱਦ ਕਰਵਾਉਣਾ ਬਹੁਤ ਜ਼ਰੂਰੀ ਹੈ | ਆਗੂਆਂ ਕਿਹਾ ਕਿ ਇਸੇ ਤਰਾਂ ਸਥਾਨਕ ਮਨੇਜਮੈਂਟ ਵੀ ਸਰਕਾਰ ਦੀ ਸਹਿ 'ਤੇ ਉਕਤ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਧੜੱਲੇ ਨਾਲ ਲਾਗੂ ਕਰਕੇ ਕਿਰਤੀਆਂ ਦਾ ਸੋਸ਼ਣ ਕਰ ਰਹੀ ਹੈ, ਕਿਰਤ ਕਾਨੂੰਨਾਂ ਦੇ ਘੇਰੇ ਤੋਂ ਵੀ ਵਧ ਕੇ ਕਿਰਤੀ ਵਰਗ ਦੀ ਮਨ-ਮਾਨੇ ਢੰਗ ਨਾਲ ਲੁੱਟ ਕਰ ਰਹੀ ਹੈ ਅਤੇ ਵਰਕਰ ਯੂਨਿਟੀ ਨੂੰ ਖਤਮ ਕਰਨ ਦੀਆ ਚਾਲਾਂ ਚੱਲ ਰਹੀ ਹੈ, ਜਿਸ ਤੋਂ ਸੁਚੇਤ ਹੋ ਕੇ ਹੋਰ ਏਕਾ ਉਸਾਰਨਾਂ ਸਮੇਂ ਦੀ ਲੋੜ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਟੂ ਬਠਿੰਡਾ ਦੇ ਜਨਰਲ ਸਕੱਤਰ ਬਲਕਾਰ ਸਿੰਘ, ਸਥਾਨਕ ਯੂਨੀਅਨ ਦੇ ਜਨਰਲ ਸਕੱਤਰ ਰਾਜ ਕੁਮਾਰ, ਪਾਰਸੁ ਰਾਮ, ਗੁਰਦੀਪ ਸਿੰਘ,ਜਰਨੈਲ ਸਿੰਘ, ਮਨੋਜ ਕੁਮਾਰ, ਲਖਵੀਰ ਸਿੰਘ, ਮਨਪ੍ਰੀਤ ਸਿੰਘ ਬਿੱਟੂ ਅਤੇ ਭਗਵੰਤ ਸਿੰਘ ਆਦਿ ਹਾਜ਼ਰ ਸਨ |

ਦਿਹਾਤੀ ਮਜ਼ਦੂਰ ਸਭਾ ਵਲੋਂ ਪਟਿਆਲਾ ਮਜ਼ਦੂਰ ਮੋਰਚੇ ਦੀਆਂ ਤਿਆਰੀਆਂ ਦੌਰਾਨ ਮੁਜ਼ਾਹਰੇ

ਸੰਗਤ ਮੰਡੀ, 23 ਜੁਲਾਈ (ਅੰਮਿ੍ਤਪਾਲ ਸ਼ਰਮਾ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਪਟਿਆਲਾ ਮਜ਼ਦੂਰ ਮੋਰਚੇ ਦੀਆਂ ਤਿਆਰੀਆਂ ਦੌਰਾਨ ਵੱਖ-ਵੱਖ ਪਿੰਡਾਂ 'ਚ ਰੋਸ ਮੁਜ਼ਾਹਰੇ ਕੀਤੇ ਗਏ | ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ...

ਪੂਰੀ ਖ਼ਬਰ »

ਮਾਮਲਾ ਪਿੰਡ ਜੀਦਾ ਵਿਖੇ ਦਲਿਤ ਨੌਜਵਾਨਾਂ 'ਤੇ ਗੈਰ ਮਨੁੱਖੀ ਜਬਰ ਕਰਨ ਦਾ

ਸਰਕਾਰ ਦੋਸ਼ੀਆਂ ਐਸ. ਸੀ. ਐਕਟ ਤਹਿਤ ਪਰਚਾ ਦਰਜ ਕਰੇ-ਖਿਆਲੀ ਵਾਲਾ

ਗੋਨਿਆਣਾ, 23 ਜੁਲਾਈ (ਲਛਮਣ ਦਾਸ ਗਰਗ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਅਤੇ ਗੁਰਦੀਪ ਸਿੰਘ ਭੋਖੜਾ ਨੇ ਕਿਹਾ ਹੈ ਕਿ ਬੀਤੇ ਦਿਨੀ ਨਜਦੀਕੀ ਪਿੰਡ ਜੀਦਾ ਵਿਖੇ ਦਲਿਤ ਨੌਜਵਾਂਨ 'ਤੇ ਕੀਤੇ ਗੈਰ ਮਨੁੱਖੀ ਜਬਰ ਅਜ਼ਾਦ ...

ਪੂਰੀ ਖ਼ਬਰ »

ਬਦਲਵਾਂ ਫ਼ਸਲੀ ਚੱਕਰ ਤੇ ਪਾਣੀ ਦੀ ਬੱਚਤ ਨਾਲ ਹੀ ਪੰਜਾਬ ਦੀ ਖੇਤੀ ਸੁਰੱਖਿਅਤ-ਡਾ: ਸਹੋਤਾ

ਤਲਵੰਡੀ ਸਾਬੋ, 23 ਜੁਲਾਈ (ਰਵਜੋਤ ਸਿੰਘ ਰਾਹੀ)-ਅੰਤਰ-ਰਾਸ਼ਟਰੀ ਖੇਤੀ ਵਿਗਿਆਨੀ ਡਾ. ਤਿਰਲੋਕ ਸਿੰਘ ਸਹੋਤਾ (ਡਾਇਰੈਕਟਰ ਥੰਡਰ ਵੇ-ਐਗਰੀਕਲਚਰ ਰਿਸਰਚ ਸਟੇਸ਼ਨ, ਲੇਕ-ਹੈਡ ਯੂਨੀਵਰਸਿਟੀ ਕੈਨੇਡਾ) ਨੇ ਆਨ-ਲਾਈਨ ਵੈਬੀਨਾਰ ਵਿਚ ਭਾਰਤੀ ਸਰੋਤਿਆਂ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਸੜਕ ਦੁਰਘਟਨਾ 'ਚ ਤਿੰਨ ਗੰਭੀਰ ਜ਼ਖ਼ਮੀ

ਬਠਿੰਡਾ, 23 ਜੁਲਾਈ (ਅਵਤਾਰ ਸਿੰਘ)- ਸਥਾਨਕ ਡੱਬਵਾਲੀ ਰੋਡ 'ਤੇ ਸਥਿਤ ਪਿੰਡ ਜੋਧਪੁਰ ਰੋਮਾਣਾ ਰੋਡ 'ਤੇ 3 ਸਕੂਟਰੀ ਸਵਾਰ ਨੌਜਵਾਨਾਂ ਨੂੰ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਕੇ ਫ਼ਰਾਰ ਹੋ ਗਿਆ | ਜਿਸ ਘਟਨਾ ਦੀ ਸੂਚਨਾ ਮਿਲਣ ਬਾਅਦ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ...

ਪੂਰੀ ਖ਼ਬਰ »

ਸਮੂਹ ਠੇਕਾ ਮੁਲਾਜ਼ਮਾਂ ਵਲੋਂ 3 ਤੇ 4 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਮੁਕੰਮਲ ਬਾਈਕਾਟ ਦਾ ਐਲਾਨ

ਲਹਿਰਾ ਮੁਹੱਬਤ, 23 ਜੁਲਾਈ (ਸੁਖਪਾਲ ਸਿੰਘ ਸੁੱਖੀ)-ਪੰਜਾਬ ਕੰਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਸਟਾਫ਼ ਯੂਨੀਅਨ ਨੇ ਵੀਡੀਓ ਕਾਨਫਰੰਸ ਰਾਹੀਂ ਸੂਬਾ ਪੱਧਰੀ ਮੀਟਿੰਗ ਦੌਰਾਨ ਸਮੂਹ ਠੇਕਾ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈ ਕੇ 3 ਤੇ 4 ਅਗਸਤ ਨੂੰ ਕੰਮ ਦਾ ਮੁਕੰਮਲ ...

ਪੂਰੀ ਖ਼ਬਰ »

ਪਟਵਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਅੱਗੇ ਧਰਨਾ

ਬਠਿੰਡਾ, 23 ਜੁਲਾਈ (ਵੀਰਪਾਲ ਸਿੰਘ)-ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਬਠਿੰਡਾ ਤਹਿਸੀਲ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਧਰਨਾ ਸਥਾਨਕ ਡੀ. ਸੀ. ਦਫ਼ਤਰ ਸਾਹਮਣੇ ਦਿੱਤਾ ਗਿਆ | ਪਟਵਾਰੀ ...

ਪੂਰੀ ਖ਼ਬਰ »

ਡੀ.ਸੀ.ਦਫ਼ਤਰ ਦੇ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਵਿਰੋਧ ਵਿਚ ਮਾਲ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜਾਹਰਾ

ਬਠਿੰਡਾ, 23 ਜੁਲਾਈ (ਅਵਤਾਰ ਸਿੰਘ)- ਡੀ.ਸੀ.ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਐਕਸ਼ਨ ਤਹਿਤ ਅੱਜ ਜ਼ਿਲ੍ਹਾ ਯੂਨਿਟ ਬਠਿੰਡਾ ਦੇ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਲ ਮੰਤਰੀ ਦਾ ਪੁਤਲਾ ਫੂਕ ਕੇ ਸਬ ...

ਪੂਰੀ ਖ਼ਬਰ »

ਚੋਰੀ ਕੀਤੇ 6 ਮੋਟਰਸਾਈਕਲ ਤੇ 1 ਐਕਟਿਵਾ ਸਮੇਤ 2 ਗਿ੍ਫ਼ਤਾਰ

ਕੋਟਫੱਤਾ, 23 ਜੁਲਾਈ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਪੁਲਿਸ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਮਿਲੀ ਜਦ ਸਬ ਇੰਸਪੈਕਟਰ ਸੰਦੀਪ ਸਿੰਘ ਨੇ ਮੁਖ਼ਬਰੀ ਦੇ ਆਧਾਰ 'ਤੇ 2 ਵਿਅਕਤੀਆਂ ਨੂੰ ਚੋਰੀ ਕੀਤੀ ਐਕਟਿਵਾ ਸਮੇਤ ਗਿ੍ਫ਼ਤਾਰ ਕਰ ਲਿਆ | ਇਨ੍ਹਾਂ ਦੋ ਵਿਅਕਤੀਆਂ ਦੀ ...

ਪੂਰੀ ਖ਼ਬਰ »

ਔਰਤ ਦੇ ਹੱਥ ਵਿਚੋਂ ਸੋਨੇ ਦੀ ਚੂੜੀ ਲਾਹ ਕੇ ਫ਼ਰਾਰ

ਭੁੱਚੋ ਮੰਡੀ, 23 ਜੁਲਾਈ (ਪਰਵਿੰਦਰ ਸਿੰਘ ਜੌੜਾ)-ਇੱਥੋਂ ਦੇ ਮੁੱਖ ਬਾਜ਼ਾਰ ਵਿਚ ਸਵੇਰ ਸਮੇਂ ਕਾਰ ਵਿਚ ਆਏ ਕੁਝ ਵਿਅਕਤੀ ਦੁਕਾਨ ਵਿਚੋਂ ਇਕ ਔਰਤ ਦੇ ਹੱਥ ਵਿਚ ਪਾਈ ਸੋਨੇ ਦੀ ਚੂੜੀ ਲਾਹ ਕੇ ਫ਼ਰਾਰ ਹੋ ਗਏ | ਘਟਨਾ ਵਾਪਰ ਜਾਣ ਤੋਂ ਕਰੀਬ 15 ਮਿੰਟਾਂ ਬਾਅਦ ਜਦੋਂ ਬਾਂਹ ਵਿਚ ...

ਪੂਰੀ ਖ਼ਬਰ »

ਮੀਂਹ ਕਾਰਨ ਪਿੰਡ ਰਾਮਾਂ 'ਚ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਰਾਮਾਂ ਮੰਡੀ, 23 ਜੁਲਾਈ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਰਾਮਾਂ ਵਿਖੇ ਤੇਜ਼ ਮੀਂਹ ਪੈਣ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ | ਪਿੰਡ ਰਾਮਾਂ ਵਾਸੀ ਰਮਨ ਰਾਣੀ ਸ਼ਰਮਾ ਨੇ ਦੱਸਿਆ ਕਿ ਮੀਂਹ ਜ਼ਿਆਦਾ ਪੈਣ ਕਾਰਨ ਕਾਲਾ ਸਿੰਘ ਪੁੱਤਰ ਜੰਟਾ ਸਿੰਘ ਦੇ ...

ਪੂਰੀ ਖ਼ਬਰ »

ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦਾ ਬੀਏ ਪੰਜਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਰਾਮਪੁਰਾ ਫੂਲ, 23 ਜੁਲਾਈ (ਗੁਰਮੇਲ ਸਿੰਘ ਵਿਰਦੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਨਤੀਜਿਆਂ ਵਿਚ.ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨ ਰਾਮਪੁਰਾ ਫੂਲ ਦੀਆਂ ਵਿਦਿਆਰਥਣਾਂ ਨੇ ਇੱਕ ਵਾਰ ਫੇਰ ਚੰਗੇ ਅੰਕ ਪ੍ਰਾਪਤ ਕਰ ਕੇ ਸੰਸਥਾ, ਮਾਪਿਆਂ ਤੇ ਅਧਿਆਪਕਾਂ ਦਾ ...

ਪੂਰੀ ਖ਼ਬਰ »

ਉਪ ਮੁੱਖ ਮੰਤਰੀ 2 ਦੇ ਭਾਵੇਂ ਤਿੰਨ ਬਣਾ ਦਿਓ, ਪਰ ਉਨ੍ਹਾਂ ਦਾ ਲੋਕਾਂ ਨੂੰ ਕੀ ਫ਼ਾਇਦਾ ਹੋਵੇਗਾ- ਗਿੱਲ ਪੱਤੀ

ਬਠਿੰਡਾ, 23 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਿੰਦੂ ਅਤੇ ਦਲਿਤ ਦੋ ਉਪ ਮੁੱਖ ਮੰਤਰੀ ਬਨਾਏ ਜਾਣ ਦੇ ਐਲਾਨ 'ਤੇ ...

ਪੂਰੀ ਖ਼ਬਰ »

ਸਮਾਜ ਸੇਵੀ ਰਘਬੀਰ ਸਿੰਘ ਮਲੂਕਾ ਵਲੋਂ ਪ੍ਰਾਇਮਰੀ ਸਕੂਲ ਨੂੰ ਟੇਬਲ ਦਾਨ

ਭਗਤਾ ਭਾਈਕਾ, 23 ਜੁਲਾਈ (ਸੁਖਪਾਲ ਸਿੰਘ ਸੋਨੀ)-ਪਿੰਡ ਮਲੂਕਾ ਦੇ ਜੰਮਪਲ ਅਤੇ ਨਾਮਵਾਰ ਸ਼ਖਸ਼ੀਅਤ ਰਘਵੀਰ ਸਿੰਘ ਮਲੂਕਾ (ਰਘੂਬੀਰ ਜਿਊਲਰਜ਼ ਭਗਤਾ ਭਾਈਕਾ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ 9 ਕਲਾਸ ਰੂਮ ਟੀਚਰ ਟੇਬਲ ਦਾਨ ਵਜੋਂ ਦਿੱਤੇ ਗਏ | ਇਸ ਮੌਕੇ ਸੇਵਕ ...

ਪੂਰੀ ਖ਼ਬਰ »

ਤਲਵੰਡੀ ਸਾਬੋ ਦੇ ਕਾਂਗਰਸੀਆਂ ਨੇ ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ 'ਚ ਕੀਤੀ ਸ਼ਮੂਲੀਅਤ

ਤਲਵੰਡੀ ਸਾਬੋ, 23 ਜੁਲਾਈ (ਰਵਜੋਤ ਸਿੰਘ ਰਾਹੀ)- ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਵਿਧਾਨਸਭਾ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਤਾਦਾਦ ਵਿਚ ਕਾਂਗਰਸੀਆਂ ਨੇ ਸ਼ਮੂਲੀਅਤ ਕੀਤੀ | ਇਸ ਸਬੰਧੀ ...

ਪੂਰੀ ਖ਼ਬਰ »

ਤਿੰਨ ਵਾਰਡਾਂ ਦੇ ਕਰੀਬ ਚਾਰ ਦਰਜਨ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

ਤਲਵੰਡੀ ਸਾਬੋ, 23 ਜੁਲਾਈ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪਿਛਲੇ ਸਮੇਂ ਵਿਚ ਉਮੀਦਵਾਰ ਐਲਾਨੇ ਗਏ ਹਲਕੇ ਦੇ ਸਾਬਕਾ ਵਿਧਾਇਕ ਵਲੋਂ ਪਿਛਲੇ ਦਿਨਾਂ ਤੋਂ ਤੇਜ਼ ਕੀਤੀਆਂ ਸਿਆਸੀ ਸਰਗਰਮੀਆਂ ਦੀ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਧਾਲੀਵਾਲ ਡਿਪੂ ਹੋਲਡਰ ਯੂਨੀਅਨ ਤਲਵੰਡੀ ਸਾਬੋ ਦੇ ਬਣੇ ਪ੍ਰਧਾਨ

ਤਲਵੰਡੀ ਸਾਬੋ, 23 ਜੁਲਾਈ (ਰਣਜੀਤ ਸਿੰਘ ਰਾਜੂ)-ਸਮੂਹ ਡਿੱਪੂ ਹੋਲਡਰ ਯੂਨੀਅਨ ਤਲਵੰਡੀ ਸਾਬੋ ਵੱਲੋਂ ਇੱਕ ਅਹਿਮ ਮੀਟਿੰਗ ਕਰਕੇ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ |ਚੋਣ ਦੌਰਾਨ ਮਨਪ੍ਰੀਤ ਸਿੰਘ ਧਾਲੀਵਾਲ ਸ਼ੇਖਪੁਰਾ ਨੂੰ ਪ੍ਰਧਾਨ ਚੁਣਿਆ ਗਿਆ | ਨਵੀਂ ਚੁਣੀ ...

ਪੂਰੀ ਖ਼ਬਰ »

ਸਾਹਿਤ ਕਲਾ ਤਾਲਮੇਲ ਕਮੇਟੀ ਵਲੋਂ ਮੋਮਬੱਤੀਆ ਜਗਾ ਕੇ ਦਾਨਿਸ਼ ਸਿੱਦੀਕੀ ਨੂੰ ਸ਼ਰਧਾਂਜਲੀ ਭੇਟ

ਬਠਿੰਡਾ, 23 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਸਾਹਿਤ ਕਲਾ ਤਾਲਮੇਲ ਕਮੇਟੀ ਬਠਿੰਡਾ ਵਲੋਂ ਅਫ਼ਗਾਨ ਫੌਜ ਅਤੇ ਤਾਲਿਬਾਨ ਦਰਮਿਆਨ ਗੋਲਾਬਾਰੀ 'ਚ ਸ਼ਹੀਦ ਹੋਏ ਫੋਟੋਗ੍ਰਾਫ਼ਰ ਦਾਨਿਸ਼ ਸਿੱਦੀਕੀ ਦੀ ਸਹਾਦਤ ਨੂੰ ਸਿਜਦਾ ਕਰਨ ਲਈ ਸਥਾਨਕ ਫਾਇਰ ਬਿਗ੍ਰੇਡ ਚੌਕ 'ਚ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ ਦੇ ਡਾ.ਬੂਬਨ ਬੈਨਰਜੀ ਦੀ 'ਸਿਗਮਾ-11' ਲਈ ਚੋਣ ਹੋਈ

ਤਲਵੰਡੀ ਸਾਬੋ, 23 ਜੁਲਾਈ (ਰਵਜੋਤ ਸਿੰਘ ਰਾਹੀ) - ਸਥਾਨਕ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਨਵੀਆਂ ਪ੍ਰਾਪਤੀਆਂ ਸਮੇਂ-ਸਮੇਂ ਸਿਰ ਨਿਰੰਤਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਤੇ ਇਸ ਲੜੀ ਤਹਿਤ ਯੂਨੀਵਰਸਿਟੀ ਦੇ ਰਸਾਇਣ ਸ਼ਾਸਤਰ ਵਿਭਾਗ ...

ਪੂਰੀ ਖ਼ਬਰ »

2022 ਦੀਆਂ ਚੋਣਾਂ 'ਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਵਾਂਗੇ- ਦਿਆਲ ਦਾਸ ਸੋਢੀ

ਬਠਿੰਡਾ, 23 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਦੂਸਰੀ ਵਾਰ ਜਨਰਲ ਸਕੱਤਰ ਬਣੇ ਦਿਆਲ ਦਾਸ ਸੋਢੀ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਭਾਜਪਾ ਦੀ ਸਰਕਾਰ ਬਣਾਵਾਂਗੇ | ਦਿਆਲ ਸੋਢੀ ਨੇ ਕਿਹਾ ਕਿ ...

ਪੂਰੀ ਖ਼ਬਰ »

ਹਰ ਮੋਰਚੇ ਵਿਚ ਯੋਗਦਾਨ ਪਾ ਚੁੱਕੇ ਸੰਘਰਸ਼ੀ ਲੋਕਾਂ ਦਾ 'ਪਿੰਡ ਹੈ ਲੇਲੇਵਾਲਾ'

ਰਣਜੀਤ ਸਿੰਘ ਰਾਜੂ ਮੋ.86995-76326 ਜਾਣ ਪਛਾਣ: ਤਲਵੰਡੀ ਸਾਬੋ ਤੋਂ 4 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਲੇਲੇਵਾਲਾ ਦੇ ਲੋਕ ਸਮੇਂ ਸਮੇਂ 'ਤੇ ਭਾਂਵੇ ਸਿਆਸਤ ਅਤੇ ਸਰਕਾਰ ਵਿਚ ਉਚ ਅਹੁੱਦਿਆਂ 'ਤੇ ਰਹੇ ਹੋਣ ਪਰ ਅੱਜ ਵੀ ਪਿੰਡ ਮੁੱਢਲੀਆਂ ਸਹੂਲਤਾਂ ਤੱਕ ਤੋਂ ਵਾਂਝਾ ਹੈ। ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਹੁਣ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਕੇ ਅੰਦਰ ਕਰਨ-ਸਿਮਰਨਜੀਤ ਸਿੰਘ ਮਾਨ

ਬਠਿੰਡਾ, 23 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਥਾਨਕ ਸਰਕਟ ਹਾਊਸ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੇ ...

ਪੂਰੀ ਖ਼ਬਰ »

ਆਯੁਰਵੈਦਿਕ ਵਿਭਾਗ ਦੇ ਉਪਵੈਦਕਾਂ ਨੇ ਪੇ ਕਮਿਸ਼ਨ ਦੇ ਵਿਰੋਧ 'ਚ ਰੋਸ ਵਜੋਂ ਕਾਲੀਆਂ ਪੱਟੀਆਂ ਬੰਨ੍ਹ ਕੀਤੇ ਕੰਮ

ਬਠਿੰਡਾ, 23 ਜੁਲਾਈ (ਅਵਤਾਰ ਸਿੰਘ)-ਪੰਜਾਬ ਸਰਕਾਰ ਦੇ ਪੇ ਕਮਿਸ਼ਨ ਦੇ ਵਿਰੋਧ ਵਿਚ ਪੰਜਾਬ ਭਰ ਦੇ ਆਯੁਰਵੈਦਿਕ ਵਿਭਾਗ ਦੇ ਉਪਵੈਦਕ ਮੁਲਾਜ਼ਮਾਂ ਨੇ ਰੋਸ ਵਜੋਂ ਕਾਲੀਆਂ ਪੱਟੀਆਂ ਲਗਾ ਕੇ ਕੰਮ ਕਰ ਰਹੇ ਹਨ। ਇਸ ਸਮੇਂ ਉਪਵੈਦ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇਜਿੰਦਰ ...

ਪੂਰੀ ਖ਼ਬਰ »

ਸਿੱਧੂ ਦੀ ਪ੍ਰਧਾਨਗੀ ਕਾਂਗਰਸ ਵਲੋਂ ਪ੍ਰਸ਼ਾਂਤ ਕਿਸ਼ੋਰ ਨਾਲ ਮਿਲਕੇ ਖੇਡਿਆ ਇਕ ਸਿਆਸੀ ਪੱਤਾ ਹੈ-ਗੁਰਦੀਪ ਸਿੰਘ ਕੋਟਸ਼ਮੀਰ

ਕੋਟਫੱਤਾ, 23 ਜੁਲਾਈ (ਰਣਜੀਤ ਸਿੰਘ ਬੁੱਟਰ)-ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਅੰਦਰੋਂ ਇਕ ਹਨ ਅਤੇ ਦੋਂਵਾਂ ਵਿਚਲੀ ਸਿਆਸੀ ਦੂਰੀ ਦਿਖਾਉਣ ਦੀ ਚਾਲ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਹਾਈਕਮਾਂਡ ਨਾਲ ਮਿਲਕੇ ਖੇਡੀ ਹੈ ਤਾਂ ਜੋ ਕੈਪਟਨ ਨੂੰ ਇਕ ਵਾਰ ਫੇਰ ਤੋਂ ...

ਪੂਰੀ ਖ਼ਬਰ »

ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਦੇ ਕਾਰਨ ਵੋਟਰ 'ਆਪ' ਦੀ ਸਰਕਾਰ ਬਣਾਉਣ ਨੂੰ ਉਤਾਵਲੇ-ਵਿਧਾਇਕਾ ਬਲਜਿੰਦਰ ਕੌਰ

ਰਾਮਾਂ ਮੰਡੀ, 23 ਜੁਲਾਈ (ਅਮਰਜੀਤ ਸਿੰਘ ਲਹਿਰੀ)-ਆਮ ਆਦਮੀ ਪਾਰਟੀ ਦੀ ਕੇਂਦਰੀ ਕਾਰਜ਼ਕਾਰਨੀ ਮੈਂਬਰ ਅਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਹਲਕੇ ਪਿੰਡਾਂ ਦਾ ਦੌਰਾ ਕਰਕੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ...

ਪੂਰੀ ਖ਼ਬਰ »

ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਨੇ ਸੰਘਰਸ਼ ਦਾ ਬਿਗਲ ਵਜਾਇਆ

ਭਗਤਾ ਭਾਈਕਾ, 23 ਜੁਲਾਈ (ਸੁਖਪਾਲ ਸਿੰਘ ਸੋਨੀ)-ਅੱਜ ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਸਥਾਨਕ ਸੈਂਟਰ ਸਕੂਲ ਅੱਡਾ ਵਿਖੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਜਲਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਟੇਟ ਕਮੇਟੀ ਮੈਂਬਰ ਦਵਿੰਦਰ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਸਕੂਲ ਦੇ ਛੇਵੀਂ ਜਮਾਤ ਦੀ ਦਾਖਲਾ ਪ੍ਰਵੇਸ਼ ਪ੍ਰੀਖਿਆ 11 ਅਗਸਤ ਨੂੰ

ਤਲਵੰਡੀ ਸਾਬੋ, 23 ਜੁਲਾਈ (ਰਣਜੀਤ ਸਿੰਘ ਰਾਜੂ)- ਜਵਾਹਰ ਨਵੋਦਿਆ ਵਿਦਿਆਲਿਆ ਤਿਉਣਾ ਪੁਜਾਰੀਆਂ ਵਿਚ ਵਿੱਦਿਅਕ ਵਰ੍ਹੇ 2021-22 ਲਈ ਛੇਵੀਂ ਜਮਾਤ ਦੇ ਦਾਖ਼ਲੇ ਲਈ ਹੋਣ ਵਾਲੀ ਦਾਖਲਾ ਪ੍ਰਵੇਸ਼ ਪ੍ਰੀਖਿਆ -2021 ਲਈ ਆਨਲਾਈਨ ਫਾਰਮ, ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ 'ਤੇ ਭਰੇ ਗਏ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX