ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਗੰਭੀਰ ਪ੍ਰਸਥਿਤੀਆਂ ਹੀ ਮਹਾਂਪੁਰਖਾਂ ਦਾ ਵਿਦਿਆਲਾ ਤੇ ਪਰਖਸ਼ਾਲਾ ਬਣਦੀਆਂ ਹਨ। -ਮਹਾਤਮਾ ਗਾਂਧੀ

ਖੇਡ ਸੰਸਾਰ

ਪਹਿਲੀ ਵਾਰ ਬਿਨਾਂ ਦਰਸ਼ਕਾਂ ਦੇ ਸ਼ਾਂਤਮਈ ਢੰਗ ਨਾਲ ਹੋਇਆ ਸਮਾਰੋਹ

ਟੋਕੀਓ, 23 ਜੁਲਾਈ (ਏਜੰਸੀ)-ਪਿਛਲੇ ਇਕ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਦੁਨੀਆ ਨੂੰ ਆਪਣੀ ਪਕੜ 'ਚ ਲੈਣ ਵਾਲੀ ਕੋਰੋਨਾ ਮਹਾਂਮਾਰੀ ਦੇ ਡਰ ਦਰਮਿਆਨ 32ਵੀਆਂ ਉਲੰਪਿਕ ਖੇਡਾਂ ਦਾ ਇਕ ਲੰਬੇ ਇੰਤਜ਼ਾਰ ਬਾਅਦ ਸ਼ੁੱਕਰਵਾਰ ਨੂੰ ਇਥੇ ਜਾਪਾਨੀ ਸੰਸਕ੍ਰਿਤੀ ਅਤੇ ਪ੍ਰੰਪਰਾਵਾਂ ਦੀ ਝਲਕ ਦਿਖਾਉਣ ਵਾਲੇ ਰੰਗਾਰੰਗ ਉਦਘਾਟਨ ਸਮਾਰੋਹ 'ਚ ਰਾਜਧਾਨੀ ਟੋਕੀਓ 'ਚ ਸ਼ਾਨਦਾਰ ਆਗਾਜ਼ ਹੋਇਆ | ਦਰਸ਼ਕਾਂ ਦੇ ਬਿਨਾਂ ਕਰਵਾਈਆ ਜਾ ਰਹੀਆਂ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਵੀ ਭਾਵਨਾਵਾਂ ਉਮੜਦੀਆਂ ਦਿਖਾਈ ਦਿੱਤੀਆਂ | ਅਜਿਹੇ 'ਚ 'ਭਾਵਨਾਵਾਂ ਨਾਲ ਇਕਜੁੱਟਤਾ' ਦੀ ਇਸ ਦੀ ਵਿਸ਼ਾ ਵਸਤੂ ਵੀ ਪ੍ਰੋਗਰਾਮ ਦੇ ਅਨੁਕੂਲ ਰਹੀ | ਟੋਕੀਓ 'ਚ ਜਦ ਅੱਧੀ ਰਾਤ ਸੀ ਤਾਂ ਉਲੰਪਿਕ ਸਟੇਡੀਅਮ ਜਗਮਗ ਕਰ ਰਿਹਾ ਸੀ | ਮਹਾਂਮਾਰੀ ਕਾਰਨ ਸਾਰੇ ਦੇਸ਼ਾਂ ਦੇ ਥੋੜੇ ਖਿਡਾਰੀਆਂ ਨੇ ਸਮਾਰੋਹ 'ਚ ਹਿੱਸਾ ਲਿਆ | ਭਾਰਤ 25ਵੀਂ ਵਾਰ ਉਲੰਪਿਕ ਖੇਡਾਂ 'ਚ ਹਿੱਸਾ ਲੈ ਰਿਹਾ ਹੈ | ਇਸ ਵਾਰ ਇਸ ਨੇ ਆਪਣਾ ਸਭ ਤੋਂ ਵੱਡਾ ਦਲ ਉਤਾਰਿਆ ਹੈ | ਭਾਰਤੀ ਦਲ ਜਾਪਾਨੀ ਵਰਣਮਾਲਾ ਦੇ ਅਨੁਸਾਰ 21ਵੇਂ ਨੰਬਰ 'ਤੇ ਆਇਆ | ਜਦ ਉਦਘਾਟਨ ਸਮਾਰੋਹ ਚੱਲ ਰਿਹਾ ਸੀ, ਉਸ ਸਮੇਂ ਵੀ ਸਟੇਡੀਅਮ ਦੇ ਬਾਹਰ ਪ੍ਰਦਰਸ਼ਨਕਾਰੀ ਉਲੰਪਿਕ ਆਯੋਜਨ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ | ਜਿਨ੍ਹਾਂ ਨੂੰ ਹਟਾਉਣ ਲਈ ਪੁਲਿਸ ਨੂੰ ਸਖਤੀ ਕਰਨੀ ਪਈ | ਟੋਕੀਓ ਦੂਸਰੀ ਵਾਰ ਉਪੰਲਿਕ ਦੀ ਮੇਜ਼ਬਾਨੀ ਕਰ ਰਿਹਾ ਹੈ | ਇਸ ਤੋਂ ਪਹਿਲਾਂ 1964 'ਚ ਕੀਤੀ ਸੀ | ਸਮਾਰੋਹ 'ਚ ਵਿਭਿੰਨਤਾ 'ਚ ਏਕਤਾ, ਸ਼ਾਂਤੀ ਤੇ ਇਕਜੁੱਟਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ | ਟੋਕੀਓ ਉਲੰਪਿਕ ਦਾ ਆਗਾਜ਼ ਜਬਰਦਸਤ ਆਤਿਸ਼ਬਾਜ਼ੀ ਅਤੇ ਵਿਭਿੰਨ ਰੰਗਾਰੰਗ ਆਯੋਜਨਾਂ ਨਾਲ ਹੋਇਆ | ਇਸ ਦੌਰਾਨ ਖਿਡਾਰੀਆਂ ਦੇ ਸੰਘਰਸ਼ ਦੀ ਕਹਾਣੀ 'ਤੇ ਬਿਹਤਰੀਨ ਪੇਸ਼ਕਾਰੀ ਕੀਤੀ ਗਈ | ਲੋਕਾਂ ਨੂੰ ਕੋਰੋਨਾ ਦੇ ਖੇਡਾਂ 'ਤੇ ਪ੍ਰਭਾਵ ਦੇ ਬਾਰੇ ਦੱਸਿਆ ਗਿਆ | ਭਾਰਤ ਵਲੋਂ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮ.ਸੀ. ਮੈਰੀਕਾਮ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇਨ ਟੋਕੀਓ ਸਥਿਤ ਜਾਪਾਨ ਦੇ ਨੈਸ਼ਨਲ ਸਟੇਡੀਅਮ 'ਚ ਭਾਰਤੀ ਦਲ ਦੀ ਅਗਵਾਈ ਕੀਤੀ | ਉਦਘਾਟਨ ਸਮਾਰੋਹ 'ਚ ਭਾਰਤ ਦੇ 20 ਖਿਡਾਰੀਆਂ ਅਤੇ 6 ਅਧਿਕਾਰੀਆਂ ਨੇ ਹੀ ਮਾਰਚ ਪਾਸਟ 'ਚ ਹਿੱਸਾ ਲਿਆ | 124 ਭਾਰਤੀ ਖਿਡਾਰੀ ਟੋਕੀਓ ਉਲੰਪਿਕ ਦਾ ਹਿੱਸਾ ਹਨ | ਉਲੰਪਿਕ ਆਯੋਜਨ 'ਚ ਕੋਵਿਡ ਮਹਾਂਮਾਰੀ 'ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਸਭ ਤੋਂ ਪਹਿਲਾਂ ਗ੍ਰੀਕ ਉਲੰਪਿਕ ਦਲ ਨੇ ਸਟੇਡੀਅਮ 'ਚ ਮਾਰਚ ਕੀਤਾ | ਸਮਾਰੋਹ ਦੌਰਾਨ ਬੰਗਲਾਦੇਸ਼ ਦੇ ਨੋਬਲ ਪੁਰਸਕਾਰ ਵਿਜੇਤਾ ਮੁਹੰਮਦ ਯੂਨਸ ਨੂੰ ਉਲੰਪਿਕ ਲਾਰੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਜਾਪਾਨ ਦੇ ਸਮਰਾਟ ਨਾਰੋਹਿਤੋ ਦਾ ਨੈਸ਼ਨਲ ਸਟੇਡੀਅਮ 'ਚ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਸਵਾਗਤ ਕੀਤਾ | ਇਸ ਤੋਂ ਪਹਿਲਾਂ ਜਾਪਾਨ ਦੇ ਅਥਲੀਟ ਰਾਸ਼ਟਰੀ ਝੰਡੇ ਨੂੰ ਲੈ ਕੇ ਸਿਹਤ ਕਰਮੀਆਂ ਨਾਲ ਸਟੇਡੀਅਮ 'ਚ ਪਹੁੰਚੇ | ਉਲੰਪਿਕ ਦਾ ਆਗਾਜ਼ ਬੇਹੱਦ ਸ਼ਾਨਦਾਰ ਰਿਹਾ | ਮੰਚ 'ਤੇ ਆਕਰਸ਼ਕ ਆਤਿਸ਼ਬਾਜ਼ੀ ਕੀਤੀ ਗਈ ਅਤੇ ਕਲਾਕਾਰਾਂ ਨੇ ਮੰਚ 'ਤੇ ਰੰਗੀਨ ਲਾਈਟਾਂ ਨਾਲ ਆਪਣੀ ਪੇਸ਼ਕਾਰੀ ਨਾਲ ਸਭ ਦਾ ਦਿਲ ਛੂਹਿਆ | ਇਸ ਵਾਰ ਉਲੰਪਿਕ 'ਚ 11,238 ਖਿਡਾਰੀ ਸ਼ਾਮਿਲ ਹੋ ਰਹੇ ਹਨ, ਜੋਕਿ 33 ਖੇਡਾਂ 'ਚ 339 ਸੋਨ ਤਗਮਿਆਂ ਦੇ ਦਾਅਵੇਦਾਰ ਹੋਣਗੇ | ਭਾਰਤ ਵਲੋਂ 69 ਪੁਰਸ਼ ਤੇ 55 ਮਹਿਲਾ ਖਿਡਾਰੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ |

ਰਾਣਾ ਸੋਢੀ ਨੇ ਭਾਰਤੀ ਖਿਡਾਰੀਆਂ ਨੂੰ ਵਰਚੁਅਲ ਤੌਰ 'ਤੇ ਕੀਤਾ ਉਤਸ਼ਾਹਿਤ

ਐੱਸ. ਏ. ਐੱਸ. ਨਗਰ, 23 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਟੋਕੀਓ ਓਲੰਪਿਕ 'ਚ ਭਾਗ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਅੱਜ ਸਥਾਨਕ ਸੈਕਟਰ-78 ਸਥਿਤ ਸਪੋਰਟਸ ਸਟੇਡੀਅਮ ਤੋਂ ਵਰਚੁਅਲ ਤੌਰ ...

ਪੂਰੀ ਖ਼ਬਰ »

ਹਾਕੀ : ਭਾਰਤ ਦੀ ਨਿਊਜ਼ੀਲੈਂਡ ਨਾਲ ਪਹਿਲੀ ਟੱਕਰ ਅੱਜ

ਜਲੰਧਰ, 23 ਜੁਲਾਈ (ਸਾਬੀ)-ਰੀਓ ਉਲੰਪਿਕ 'ਚ ਭਾਰਤੀ ਹਾਕੀ ਟੀਮ 8ਵੇਂ ਸਥਾਨ 'ਤੇ ਰਹੀ ਸੀ ਤੇ ਹੁਣ ਟੋਕੀਓ 'ਚ ਚੌਥੇ ਰੈਂਕਿੰਗ 'ਤੇ ਖੜੀ ਹੈ | ਭਾਰਤੀ ਹਾਕੀ ਟੀਮ 'ਚ ਸਰਵੋਤਮ ਗੋਲਕੀਪਰ ਸ੍ਰੀਜੇਸ਼, ਤਜ਼ਰਬੇਕਾਰ ਡਿਫੈਂਡਰ ਵੀਰੇਦਰ ਲਾਕੜਾ, ਹਰਮਨਪ੍ਰੀਤ ਸਿੰਘ ਤੇ ਰੁਪਿੰਦਰਪਾਲ ...

ਪੂਰੀ ਖ਼ਬਰ »

ਤੀਰਅੰਦਾਜ਼ੀ : ਦੀਪਿਕਾ ਵਿਅਕਤੀਗਤ ਰੈਂਕਿੰਗ ਦੌਰ 'ਚ 9ਵੇਂ ਸਥਾਨ 'ਤੇ

ਟੋਕੀਓ, 23 ਜੁਲਾਈ (ਏਜੰਸੀ)- ਯੁਮੇਨੋਸ਼ੀਆ ਪਾਰਕ 'ਚ ਹੋਏ ਮੁਕਾਬਲੇ 'ਚ ਦੁਨੀਆ ਦੀ ਨੰਬਰ-1 ਤੀਰਅੰਦਾਜ਼ ਦੀਪਿਕਾ ਨੇ 663 ਅੰਕ ਹਾਸਲ ਕੀਤੇ, ਜਿਸ 'ਚ ਪਹਿਲੇ ਹਾਫ਼ 'ਚ 334 ਅਤੇ ਦੂਸਰੇ ਹਾਫ਼ 'ਚ 329 ਅੰਕ ਰਹੇ | ਉਨ੍ਹਾਂ 72 ਨਿਸ਼ਾਨਿਆਂ 'ਚੋਂ 30 ਵਾਰ ਪਰਫੈਕਟ 10 ਅੰਕ ਹਾਸਲ ਕੀਤੇ | ਪਹਿਲੇ ...

ਪੂਰੀ ਖ਼ਬਰ »

ਏ.ਐਫ.ਆਈ. ਉਲੰਪਿਕ 'ਚ ਖਰਾਬ ਪ੍ਰਦਰਸ਼ਨ ਕਰਨ ਵਾਲਿਆਂ ਖ਼ਿਲਾਫ ਕਰੇਗਾ ਕਾਰਵਾਈ

ਨਵੀਂ ਦਿੱਲੀ, 23 ਜੁਲਾਈ (ਏਜੰਸੀ)- ਏ.ਐਫ.ਆਈ. (ਭਾਰਤੀ ਅਥਲੈਟਿਕਸ ਮਹਾਂਸੰਘ) ਨੇ ਲੰਬੀ ਛਾਲ ਦੇ ਖਿਡਾਰੀ ਐਮ.ਸ੍ਰੀਸ਼ੰਕਰ ਅਤੇ 20 ਕਿਲੋਮੀਟਰ ਪੈਦਲ ਚਾਲ ਦੇ ਅਥਲੀਟ ਕੇ.ਟੀ. ਇਰਫਾਨ ਦੀ ਫਾਰਮ 'ਚ ਗਿਰਾਵਟ ਦੇ ਬਾਵਜੂਦ ਉਨ੍ਹਾਂ ਨੂੰ ਉਲੰਪਿਕ ਦਲ ਤੋਂ ਬਾਹਰ ਨਾ ਕਰਨ ਦਾ ਫੈਸਲਾ ...

ਪੂਰੀ ਖ਼ਬਰ »

ਅਸੀਂ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੀ ਉਮੀਦ 'ਚ-ਮੋਦੀ

ਨਵੀਂ ਦਿੱਲੀ, 23 ਜੁਲਾਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਉਲੰਪਿਕ 2020 'ਚ ਹਿੱਸਾ ਲੈਣ ਵਾਲੇ ਭਾਰਤੀਆਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੂੰ ਉਲੰਪਿਕ ਆਯੋਜਨ ਲਈ ...

ਪੂਰੀ ਖ਼ਬਰ »

ਟੋਕੀਓ ਉਲੰਪਿਕ 'ਚ ਭਾਰਤ ਦੀ ਨਿਊਜ਼ੀਲੈਂਡ ਨਾਲ ਪਹਿਲੀ ਟੱਕਰ ਅੱਜ

ਜਲੰਧਰ, 23 ਜੁਲਾਈ (ਸਾਬੀ)-ਰੀਓ ਉਲੰਪਿਕ 'ਚ ਭਾਰਤੀ ਹਾਕੀ ਟੀਮ 8ਵੇਂ ਸਥਾਨ 'ਤੇ ਰਹੀ ਸੀ ਤੇ ਹੁਣ ਟੋਕੀਓ 'ਚ ਚੌਥੇ ਰੈਂਕਿੰਗ 'ਤੇ ਖੜੀ ਹੈ | ਭਾਰਤੀ ਹਾਕੀ ਟੀਮ 'ਚ ਸਰਵੋਤਮ ਗੋਲਕੀਪਰ ਸ੍ਰੀਜੇਸ਼, ਤਜ਼ਰਬੇਕਾਰ ਡਿਫੈਂਡਰ ਵੀਰੇਦਰ ਲਾਕੜਾ, ਹਰਮਨਪ੍ਰੀਤ ਸਿੰਘ ਤੇ ਰੁਪਿੰਦਰਪਾਲ ...

ਪੂਰੀ ਖ਼ਬਰ »

ਤੀਸਰੇ ਇਕ ਦਿਨਾ ਮੈਚ 'ਚ ਸ੍ਰੀਲੰਕਾ ਦੀ ਤਿੰਨ ਵਿਕਟਾਂ ਨਾਲ ਜਿੱਤ

ਲੰਬੋ, 23 ਜੁਲਾਈ (ਏਜੰਸੀ)- ਤਿੰਨ ਮੈਚਾਂ ਦੀ ਇਕ ਦਿਨਾ ਲੜੀ ਦੇ ਆਖਰੀ ਮੈਚ 'ਚ ਸ੍ਰੀਲੰਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਨੇ 39 ਓਵਰ ਖੇਡਦਿਆਂ 7 ਖਿਡਾਰੀ ਗਵਾ ਕੇ ਭਾਰਤ ਵਲੋਂ ਦਿੱਤਾ 227 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸ੍ਰੀਲੰਕਾ ਵਲੋਂ ਓਪਨਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX