ਤਾਜਾ ਖ਼ਬਰਾਂ


ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦੇ ਉਦਘਾਟਨ ਲਈ ਪਟਿਆਲਾ ਤੋਂ ਪਹੁੰਚੇ ਕੈਪਟਨ ਸਮਰਥਕ
. . .  5 minutes ago
ਪਟਿਆਲਾ, 6 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਪੰਜਾਬ ਲੋਕ ਕਾਂਗਰਸ ਦੇ ਚੰਡੀਗੜ੍ਹ ਵਿਖੇ ਖੋਲ੍ਹੇ ਜਾਣ ਵਾਲੇ ਮੁੱਖ ਦਫ਼ਤਰ ਲਈ ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਦੇ ਸਮਰਥਕ ਕੌਂਸਲਰ ਤੇ ਮੇਅਰ ਵੀ ਕਾਫ਼ਲਾ ਲੈ ਕੇ ਚੰਡੀਗੜ੍ਹ ਲਈ ਰਵਾਨਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ
. . .  23 minutes ago
ਨਵੀਂ ਦਿੱਲੀ, 6 ਦਸੰਬਰ - ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ |...
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਇਸ ਸਮੇਂ 21 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ - ਸਿਹਤ ਮੰਤਰਾਲਾ
. . .  47 minutes ago
ਨਵੀਂ ਦਿੱਲੀ, 6 ਦਸੰਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਵੈਕਸੀਨ ਦੀਆਂ 139 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।...
ਹਿਮਾਚਲ ਪ੍ਰਦੇਸ਼ : ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਗਿਆ ਜ਼ਿਲ੍ਹਾ ਨਾਰਕੰਡਾ
. . .  about 1 hour ago
ਸ਼ਿਮਲਾ,6 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦਾ ਨਾਰਕੰਡਾ ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਹੋਇਆ...
ਟੈਸਟ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਦੂਜੇ ਟੈਸਟ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ
. . .  about 1 hour ago
ਮੁੰਬਈ, 6 ਦਸੰਬਰ - ਭਾਰਤੀ ਟੀਮ ਨੇ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ਜਿੱਤ ਲਈ ਹੈ। ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਚੌਥੇ ਦਿਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਝਟਕਾਈਆਂ...
ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ ਸ਼ਾਹ
. . .  about 1 hour ago
ਨਵੀਂ ਦਿੱਲੀ, 6 ਦਸੰਬਰ - ਅਮਿਤ ਸ਼ਾਹ ਅੱਜ ਸਰਦ ਰੁੱਤ ਸੈਸ਼ਨ ਜੋ ਚੱਲ ਰਿਹਾ ਹੈ ਉਸ ਵਿਚ ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ...
ਤੇਲੰਗਾਨਾ ਦੇ ਮੈਡੀਕਲ ਕਾਲਜ 'ਚ ਕੋਰੋਨਾ ਧਮਾਕਾ, 43 ਵਿਦਿਆਰਥੀ ਮਿਲੇ ਸੰਕਰਮਿਤ
. . .  about 2 hours ago
ਨਵੀਂ ਦਿੱਲੀ, 06 ਦਸੰਬਰ - ਦੇਸ਼ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੈਰੀਐਂਟ ਕਾਰਨ ਲੋਕ ਦਹਿਸ਼ਤ 'ਚ ਹਨ। ਇਸ ਦੇ ਨਾਲ ਹੀ ਤੇਲੰਗਾਨਾ ਦੇ ਬੋਮਕਲ 'ਚ ਸਥਿਤ ਚਲਾਮੇਡਾ....
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ 'ਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦਾ ਸਵਾਗਤ ਕੀਤਾ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ ਵਿਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ....
ਬਸਪਾ ਮੁਖੀ ਮਾਇਆਵਤੀ ਨੇ ਲਖਨਊ 'ਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
. . .  about 2 hours ago
ਉੱਤਰ ਪ੍ਰਦੇਸ਼, 6 ਦਸੰਬਰ - ਬਸਪਾ ਮੁਖੀ ਮਾਇਆਵਤੀ ਨੇ ਲਖਨਊ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ....
ਭਾਰਤ ਪਾਕਿ ਸਰਹੱਦ 'ਤੇ ਮੁੜ ਰਾਤ 2 ਵਾਰ ਡਰੋਨ ਦੀ ਹਲਚਲ
. . .  about 2 hours ago
ਅਜਨਾਲਾ,6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਵਿਖੇ ਰਾਤ ਸਮੇਂ ਬੀ.ਐੱਸ.ਐਫ. ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ....
ਸਿਮਰਨ ਗਾਬਾ ਦੀ ਸੜਕ ਹਾਦਸੇ 'ਚ ਹੋਈ ਮੌਤ
. . .  about 2 hours ago
ਗੁਰੂ ਹਰਸਹਾਏ, 6 ਦਸੰਬਰ (ਕਪਿਲ ਕੰਧਾਰੀ) ਗੁਰੂ ਹਰਸਹਾਏ ਸ਼ਹਿਰ ਨਿਵਾਸੀ ਸਿਮਰਨ ਗਾਬਾ ਪੁੱਤਰ ਜਸਰਾਜ ਗਾਬਾ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾ.....
ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ ਅਤੇ ਹੋਰ ਸੰਸਦ ਮੈਂਬਰਾਂ ਨੇ ਅੱਜ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  about 3 hours ago
ਨਵੀਂ ਦਿੱਲੀ, 6 ਦਸੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਲੋਕ ਸਭਾ ਰਾਜ ਸਭਾ.....
ਕੇਂਦਰੀ ਕਾਨੂੰਨ ਮੰਤਰੀ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਸੇਵਾ ਦੀਆਂ ਤਨਖ਼ਾਹਾਂ ਅਤੇ ਸ਼ਰਤਾਂ) ਸੋਧ ਬਿੱਲ, 2021 ਪੇਸ਼ ਕਰਨਗੇ
. . .  about 3 hours ago
ਨਵੀਂ ਦਿੱਲੀ, 6 ਦਸੰਬਰ - ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ.....
ਭਾਰਤ ਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ 'ਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ
. . .  about 3 hours ago
ਨਵੀਂ ਦਿੱਲੀ, 6 ਦਸੰਬਰ - ਭਾਰਤ ਅਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ ਵਿਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ। ਜਿਸ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ .....
⭐ਮਾਣਕ - ਮੋਤੀ⭐
. . .  1 minute ago
⭐ਮਾਣਕ - ਮੋਤੀ⭐
ਪੁਤਿਨ ਦੀ ਯਾਤਰਾ ਦੌਰਾਨ ਭਾਰਤ, ਰੂਸ ਏ.ਕੇ.-203 ਅਸਾਲਟ ਰਾਈਫਲ ਸੌਦੇ ਨੂੰ ਅੰਤਿਮ ਰੂਪ ਦੇਣਗੇ, ਐੱਸ.-400 ਮਾਡਲ ਭਾਰਤ ਨੂੰ ਤੋਹਫੇ ਵਜੋਂ ਦਿੱਤਾ ਜਾਵੇਗਾ
. . .  1 day ago
ਓਮੀਕਰੋਨ ਵਾਇਰਸ ਦਾ ਵਧਦਾ ਕਹਿਰ ,ਜੈਪੁਰ 'ਚ 9 ਲੋਕ ਪਾਜ਼ੀਟਿਵ
. . .  1 day ago
ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ 'ਤੇ ਵਿਦੇਸ਼ ਜਾਣ ਤੋਂ ਰੋਕਿਆ
. . .  1 day ago
ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ, 2 ਜ਼ਖਮੀ
. . .  1 day ago
ਚਿਤੂਰ, 5 ਦਸੰਬਰ - ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਚੰਦਰਗਿਰੀ ਜ਼ੋਨ ਨੇੜੇ ਪੁਥਲਾਪੱਟੂ-ਨਾਇਡੂਪੇਟਾ ਰੋਡ 'ਤੇ ਹੋਏ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬੀ.ਵੀ. ਸ਼੍ਰੀਨਿਵਾਸ ਨੇ ...
ਮਹਾਰਾਸ਼ਟਰ ਵਿਚ ਓਮੀਕਰੋਨ ਵਾਇਰਸ ਦੇ 7 ਹੋਰ ਮਾਮਲੇ ਆਏ ਸਾਹਮਣੇ ,ਕੁੱਲ ਕੇਸ 8
. . .  1 day ago
ਹਿਮਾਚਲ ਪ੍ਰਦੇਸ਼: ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕ ਲਾਪਤਾ
. . .  1 day ago
ਧਰਮਸ਼ਾਲਾ, 5 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐੱਸ.ਪੀ. ਕਾਂਗੜਾ ਨੇ ਦੱਸਿਆ ਕਿ ਅਸੀਂ ਇੱਥੋਂ ਪੁਲਿਸ ਦੀ ਟੀਮ..
ਬੇਅਦਬੀ 'ਤੇ ਰਾਜਨੀਤੀ ਕਰਨਾ ਮੰਦਭਾਗਾ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
. . .  1 day ago
ਗੜ੍ਹਸ਼ੰਕਰ, 5ਦਸੰਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਗੜ੍ਹਸ਼ੰਕਰ ਪਹੁੰਚੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ....
ਯੂ.ਪੀ:ਮੁੱਖ ਮੰਤਰੀ ਨੂੰ ਮੀਮੋ ਦੇਣ ਗਏ ਸਪਾ ਕਾਰਜਕਰਤਾਵਾਂ ਅਤੇ ਪੁਲਸ 'ਚ ਧੱਕਾ-ਮੁੱਕੀ
. . .  1 day ago
ਚੰਦੌਲੀ, 5 ਦਸੰਬਰ- ਉੱਤਰ ਪ੍ਰਦੇਸ਼ ਦੇ ਚੰਦੌਲੀ ਦੇ ਐੱਸ.ਸੀ. ਅੰਕੁਰ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 'ਸਪਾ ਕਾਰਜਕਰਤਾਵਾਂ ਵਲੋਂ ਅੱਜ ਮੁੱਖ ਮੰਤਰੀ ਨੂੰ ਮੀਮੋ ਦੇਣ ਦੀ ਯੋਜਨਾ ਸੀ। ਕਾਰਜਕਰਤਾਵਾਂ..
ਤੇਜ਼ ਰਫ਼ਤਾਰ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 5 ਦਸੰਬਰ (ਨਰਿੰਦਰ ਸਿੰਘ ਦੋਦੇ)-ਬੀਤੀ ਦੇਰ ਸ਼ਾਮ ਤੇਜ਼ ਰਫ਼ਤਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਸੜਕ ਕਿਨਾਰੇ ਲੱਗੇ ਡਿਵਾਈਡਰ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ...
ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ 2023 'ਚ ਦੋ ਤਿਹਾਈ ਬਹੁਮਤ ਨਾਲ ਰਾਜਸਥਾਨ 'ਚ ਬਣੇਗੀ ਭਾਜਪਾ ਸਰਕਾਰ: ਅਮਿਤ ਸ਼ਾਹ
. . .  1 day ago
ਜੈਪੁਰ, 05 ਦਸੰਬਰ- ਜੈਪੁਰ 'ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਉਤਸ਼ਾਹ, ਉਮੰਗ ਅਤੇ ਜੋਸ਼ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਸਾਲ 2023 'ਚ ਦੋ..
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਅੱਸੂ ਸੰਮਤ 553

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਕਿਸਾਨ ਜਥੇਬੰਦੀਆਂ ਨੇ ਚੁੱਕੀ ਕੇਂਦਰ ਸਰਕਾਰ ਦੇ ਭਗਵਾਂਕਰਨ ਸਬੰਧੀ ਹੋਣ ਵਾਲੀ ਪ੍ਰੀਖਿਆ ਵਿਰੁੱਧ ਆਵਾਜ਼

ਫ਼ਿਰੋਜ਼ਪੁਰ, 16 ਸਤੰਬਰ (ਕੁਲਬੀਰ ਸਿੰਘ ਸੋਢੀ)- ਕੇਂਦਰ ਸਰਕਾਰ ਵਲੋਂ ਭਗਵਾਂਕਰਨ ਦੇ ਮਨਸ਼ੇ ਤਹਿਤ ਪੰਜਾਬ ਦੇ ਸਮੂਹ ਸਕੂਲਾਂ ਵਿਚ ਨੈਸ਼ਨਲ ਅਚੀਵਮੈਂਟ ਸਰਵੇ ਦੇ ਨਾਂਅ ਹੇਠ 12 ਨਵੰਬਰ ਨੂੰ ਵਿਦਿਆਰਥੀਆਂ ਦਾ ਟੈੱਸਟ ਕਰਵਾਉਣ ਦੀ ਕੋਝੀ ਚਾਲ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਸਫਲ ਬਣਾਉਣ ਲਈ ਸਿੱਖਿਆ ਵਿਭਾਗ ਪੰਜਾਬ ਅੱਡੀ ਛੋਟੀ ਦਾ ਜ਼ੋਰ ਲਗਾਉਂਦੇ ਹੋਏ ਸਕੂਲ ਅਧਿਆਪਕਾਂ 'ਤੇ ਲਗਾਤਾਰ ਦਬਾਅ ਪਾ ਰਿਹਾ ਹੈ, ਜਿਸ ਦਾ ਵਿਰੋਧ ਸਮੂਹ ਕਿਸਾਨ ਜਥੇਬੰਦੀਆਂ ਕਰਨਗੀਆਂ | ਇਸ ਦੇ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਨੇਤਾ ਰਘੁਬੀਰ ਸਿੰਘ ਬੱਗੇ ਕੇ ਪਿੱਪਲ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਦੇ ਡਰ ਕਾਰਨ ਪੰਜਾਬ ਦੇ ਬੱਚਿਆਂ ਦਾ ਭਵਿੱਖ ਪਹਿਲਾਂ ਹੀ ਧੁੰਦਲਾ ਹੋ ਗਿਆ ਹੈ ਤੇ ਹੁਣ ਸੂਬਾ ਸਰਕਾਰ ਨੈਸ਼ਨਲ ਅਚੀਵਮੈਂਟ ਸਰਵੇ ਕਰਵਾ ਕੇ ਸਿੱਖਿਆ ਤੋਂ ਦੂਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੋ ਸਾਲਾਂ ਤੋਂ ਬੱਚੇ ਘਰਾਂ ਵਿਚ ਬੈਠ ਕੇ ਆਨਲਾਈਨ ਪੜ੍ਹਾਈ ਕਰਦੇ ਹੋਏ ਹਕੀਕਤ ਨਾਲੋਂ ਟੁੱਟ ਚੁੱਕੇ ਹਨ | ਦੂਸਰੇ ਪਾਸੇ ਕੇਂਦਰ ਸਰਕਾਰ ਭਗਵਾਂਕਰਨ ਦੀ ਮਨਸ਼ਾ ਤਹਿਤ ਪੰਜਾਬੀ ਵਿਰਸੇ ਨਾਲੋਂ ਤੋੜ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ | ਕਿਸਾਨ ਆਗੂ ਨੇ ਕਿਹਾ ਕਿ ਹੁਣ ਜਦੋਂ ਕੋਰੋਨਾ ਕਾਲ ਪਿੱਛੋਂ ਸਾਰੇ ਸਕੂਲਾਂ ਵਿਚ ਪੜ੍ਹਾਈ ਸ਼ੁਰੂ ਹੋਈ ਹੈ ਤਾਂ ਮੋਦੀ ਸਰਕਾਰ ਨੇ ਨੈਸ਼ਨਲ ਅਚੀਵਮੈਂਟ ਸਰਵੇ ਦਾ ਸ਼ੋਸ਼ਾ ਛੱਡ ਦਿੱਤਾ ਹੈ, ਜਿਸ ਕਰਕੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਅਧਿਆਪਕਾਂ ਨੂੰ ਏਧਰ ਉਲਝਾ ਦਿੱਤਾ ਹੈ, ਜਿਸ ਕਰਕੇ ਅਧਿਆਪਕ ਤੇ ਬੱਚੇ ਨਵੰਬਰ ਤੱਕ ਏਸੇ ਚੱਕਰ ਵਿਚ ਪੜ੍ਹਨ ਪੜ੍ਹਾਉਣ ਤੋਂ ਦੂਰ ਹੋ ਜਾਣਗੇ | ਕਿਸਾਨ ਯੂਨੀਅਨ ਕੇਂਦਰ ਤੇ ਪੰਜਾਬ ਸਰਕਾਰ ਦੀ ਇਸ ਨੀਤੀ ਦਾ ਡਟਵਾਂ ਵਿਰੋਧ ਕਰਨਗੀਆਂ ਤੇ ਕਿਸੇ ਵੀ ਕੀਮਤ 'ਤੇ ਇਹ ਟੈੱਸਟ ਨਹੀਂ ਹੋਣ ਦੇਣਗੀਆਂ | ਇਸ ਮੌਕੇ ਗੁਰਮੇਜ ਸਿੰਘ ਸਰਪੰਚ, ਮੇਹਰ ਸਿੰਘ, ਨਿੰਦਰ ਸਿੰਘ, ਰਾਜ ਸਿੰਘ, ਮੱਘਰ ਸਿੰਘ, ਸ਼ਿੰਦਰ ਸਿੰਘ ਆਦਿ ਕਈ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਸਨ |

ਜੇ.ਈ.ਈ. ਮੇਨ ਦੀ ਪ੍ਰੀਖਿਆ 'ਚ ਡੀ.ਸੀ.ਐਮ. ਦੇ ਨਿਖਿਲ ਨਰੂਲਾ ਨੇ ਹਾਸਲ ਕੀਤਾ 1149ਵਾਂ ਰੈਂਕ

ਫ਼ਿਰੋਜ਼ਪੁਰ, 16 ਸਤੰਬਰ (ਤਪਿੰਦਰ ਸਿੰਘ)- ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਜੇ.ਈ.ਈ. ਮੇਨ ਦੀ ਲਈ ਗਈ ਪ੍ਰੀਖਿਆ 'ਚ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨੁਮਾਇਸ਼ ਕਰਦੇ ਹੋਏ ਉੱਚ ਰੈਂਕ ਹਾਸਲ ਕੀਤੇ ਹਨ | ਇਸ ਪ੍ਰੀਖਿਆ 'ਚ ਵਿਦਿਆਰਥੀ ...

ਪੂਰੀ ਖ਼ਬਰ »

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਝੋਨੇ ਦੀ ਤਰ-ਵੱਤਰ ਸਿੱਧੀ ਬਿਜਾਈ ਸਬੰਧੀ ਕਰਵਾਇਆ ਟੈ੍ਰਵਲ ਸੈਮੀਨਾਰ

ਫ਼ਿਰੋਜ਼ਸ਼ਾਹ, 16 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਝੋਨੇ ਦੀ ਤਰ-ਵੱਤਰ ਵਿਧੀ ਰਾਹੀਂ ਕੀਤੀ ਗਈ ਬਿਜਾਈ ਦੀਆਂ ਸਫਲਤਾਵਾਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਟਰੈਵਲ ...

ਪੂਰੀ ਖ਼ਬਰ »

ਟ੍ਰੈਫਿਕ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਟ੍ਰੈਫਿਕ ਪੁਲਿਸ

ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਅੰਦਰ ਟ੍ਰੈਫਿਕ ਵਿਵਸਥਾ 'ਚ ਸੁਧਾਰ ਕਰਨ ਅਤੇ ਬਿਨਾਂ ਕਾਗਜ਼ਾਤ ਤੇ ਬਿਨਾਂ ਨੰਬਰਾਂ ਤੋਂ ਚੱਲ ਰਹੇ ਵਾਹਨਾਂ ਪ੍ਰਤੀ ਹੁਣ ਜ਼ਿਲ੍ਹਾ ਟ੍ਰੈਫਿਕ ਪੁਲਿਸ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਜ਼ਿਲ੍ਹਾ ਟ੍ਰੈਫਿਕ ...

ਪੂਰੀ ਖ਼ਬਰ »

ਡੇਰਾ ਰਾਮ ਥੰਮ੍ਹਣ ਬਾਜੇ ਕੇ ਨੂੰ ਹੀਰਾ ਸੋਢੀ ਵਲੋਂ ਦਿੱਤਾ 5 ਲੱਖ ਰੁਪਏ ਦਾ ਚੈੱਕ

ਗੁਰੂਹਰਸਹਾਏ, 16 ਸਤੰਬਰ (ਹਰਚਰਨ ਸਿੰਘ ਸੰਧੂ)- ਡੇਰਾ ਰਾਮ ਥੰਮ੍ਹਣ ਦੇਵੀ ਦਿਆਲ ਪਿੰਡ ਬਾਜੇ ਕੇ ਵਿਖੇ ਲੱਗੇ ਸਾਲਾਨਾ ਭੰਡਾਰੇ ਦੌਰਾਨ ਜਿੱਥੇ ਹਜ਼ਾਰਾਂ ਸੰਗਤਾਂ ਨੇ ਪਹੁੰਚ ਕੇ ਰੌਣਕਾਂ ਨੂੰ ਵਧਾਇਆ, ਉੱਥੇ ਹੀ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਮਖੂ, 16 ਸਤੰਬਰ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਮਖੂ ਸ਼ਹਿਰ ਦੇ ਸਿਵਲ ਹਸਪਤਾਲ ਵਿਚੋਂ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੱਤਰਕਾਰ ਨੇ ਦੱਸਿਆ ਉਹ ਕਿਸੇ ਕੰਮ ਵਾਸਤੇ ਹਸਪਤਾਲ ਆਇਆ ਸੀ ਤਾਂ ਪੰਜ ਮਿੰਟ ਬਾਅਦ ਬਾਹਰ ਆ ਕੇ ਵਾਪਸ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਜ਼ਿਲ੍ਹਾ ਵਾਸੀਆਂ ਨੂੰ ਰੋਗ ਮੁਕਤ ਰੱਖਣ ਲਈ ਸਿਹਤ ਅਧਿਕਾਰੀਆਂ ਕੀਤੀ ਮੀਟਿੰਗ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਫ਼ਿਰੋਜ਼ਪੁਰ ਜ਼ਿਲ੍ਹਾ ਵਾਸੀਆਂ ਨੂੰ ਡੇਂਗੂ ਮਲੇਰੀਆ, ਵੈਕਟਰ ਬੋਰਨ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਸਬੰਧੀ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਦੀ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀਆਂ ਇਲਾਜ ਤੇ ਵਿਕਾਸ ਸਕੀਮਾਂ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹੇ ਅੰਦਰ ਲੋਕਾਂ ਨੂੰ ਰੋਗ ਮੁਕਤ ਨਰੋਆ ਅਤੇ ਤੰਦਰੁਸਤ ਜੀਵਨ ਦੇਣ ਲਈ ਸਿਹਤ ਵਿਭਾਗ ਦੀਆਂ ਚੱਲ ਰਹੀਆਂ ਇਲਾਜ ਅਤੇ ਵਿਕਾਸ ਸਬੰਧੀ ਚੱਲ ਰਹੀਆਂ ਯੋਜਨਾਵਾਂ ਦਾ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵਲੋਂ ...

ਪੂਰੀ ਖ਼ਬਰ »

ਵਿਧਾਇਕ ਜ਼ੀਰਾ ਦੇ ਸੁਰੱਖਿਆ ਕਰਮੀਆਂ ਦੀ ਗੱਡੀ 'ਚ ਫਾਰਚੂਨਰ ਕਾਰ ਨੇ ਮਾਰੀ ਟੱਕਰ

ਕੱੁਲਗੜ੍ਹੀ, 16 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਬੀਤੀ ਰਾਤ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਪਣੇ ਪਰਿਵਾਰ ਸਮੇਤ ਫ਼ਿਰੋਜ਼ਪੁਰ ਦੇ ਪੈਲਸ ਵਿਚ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਤਾਂ ਪਿੰਡ ਸ਼ੇਰ ਖਾਂ ਦੇ ਨਜ਼ਦੀਕ ਜਾ ਕੇ ਉਨ੍ਹਾਂ ਦੇ ...

ਪੂਰੀ ਖ਼ਬਰ »

ਪਿੰਡ ਮੁੱਠਿਆਂ ਵਾਲਾ 'ਚੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਆਰਿਫ਼ ਕੇ, 16 ਸਤੰਬਰ (ਬਲਬੀਰ ਸਿੰਘ ਜੋਸਨ)- ਪਿੰਡ ਮੁੱਠਿਆਂ ਵਾਲਾ ਉਰਫ਼ ਕਾਮਲ ਵਾਲਾ ਵਿਖੇ ਨਾਜਾਇਜ਼ ਦੇਸੀ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਦੇ ਘਰੋਂ ਪੁਲਿਸ ਨੇ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

9 ਬੋਤਲ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਫ਼ਿਰੋਜ਼ਪੁਰ, 16 ਸਤੰਬਰ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਪਿੰਡ ਨੋਰੰਗ ਕੇ ਲੇਲੀ ਵਾਲਾ ਨੇੜੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ

ਫ਼ਿਰੋਜ਼ਪੁਰ, 16 ਸਤੰਬਰ (ਤਪਿੰਦਰ ਸਿੰਘ)- ਘਰ ਦੀ ਵਰਤੋਂ ਲਈ ਸਬਜ਼ੀਆਂ ਘਰੇਲੂ ਬਗੀਚੀ ਵਿਚ ਉਗਾਉਣ ਸਬੰਧੀ ਬੀਜਾਂ ਦੀ ਇਕ ਮਿੰਨੀ ਕਿੱਟ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਿਲੀਜ਼ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ...

ਪੂਰੀ ਖ਼ਬਰ »

ਅਰੋੜਾ ਮਹਾਂ ਸਭਾ ਨੂੰ ਭਵਨ ਨਿਰਮਾਣ ਦੇ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਮੁਹੱਈਆ ਕਰਵਾਈ ਜ਼ਮੀਨ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਅਰੋੜਾ ਮਹਾਂ ਸਭਾ ਫ਼ਿਰੋਜ਼ਪੁਰ ਦੀ ਭਵਨ ਬਣਾਉਣ ਸਬੰਧੀ ਲੰਮੇਰੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਤਿੰਨ ਕਨਾਲ ਦੇ ਕਰੀਬ ਜ਼ਮੀਨ ਸਭਾ ਨੂੰ ਮੁਹੱਈਆ ਕਰਵਾਈ ਗਈ ਹੈ | ਧਵਨ ਕਾਲੋਨੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ 'ਚ ਮਨਾਇਆ ਵਿਸ਼ਵ ਓਜ਼ੋਨ ਦਿਵਸ

ਫ਼ਿਰੋਜ਼ਪੁਰ, 16 ਸਤੰਬਰ (ਤਪਿੰਦਰ ਸਿੰਘ)- ਵਿਸ਼ਵ ਓਜੋਨ ਦਿਵਸ ਜਾਂ 'ਓਜੋਨ ਪਰਤ ਸੁਰੱਖਿਆ ਦਿਵਸ' 16 ਸਤੰਬਰ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਵਾਤਾਵਰਨ ਦੀ ਸੁਰੱਖਿਆ ਅਤੇ ਓਜੋਨ ਪਰਤ ਨੂੰ ਬਚਾਉਣ ਲਈ ਗੰਭੀਰ ਯਤਨ ਕਰਨ ਦੀ ਲੋੜ ਹੈ | ਇਸ ...

ਪੂਰੀ ਖ਼ਬਰ »

ਸੇਵਾ ਕੇਂਦਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਮਮਦੋਟ, 16 ਸਤੰਬਰ (ਸੁਖਦੇਵ ਸਿੰਘ ਸੰਗਮ)-ਪੰਜਾਬ ਸਰਕਾਰ ਵਲੋਂ ਰਾਜ ਅੰਦਰ ਕੀਤੇ ਗਏ ਹਾਈ ਅਲਰਟ ਦੇ ਬਾਵਜੂਦ ਕਸਬਾ ਮਮਦੋਟ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਤਾਜ਼ਾ ਮਾਮਲਾ ਸਬ ਤਹਿਸੀਲ ਮਮਦੋਟ ਵਿਖੇ ਬਣੇ ਸੇਵਾ ਕੇਂਦਰ ਦੇ ਬਾਹਰੋਂ ...

ਪੂਰੀ ਖ਼ਬਰ »

ਪਿੰਡ ਰੱਖੜੀ ਵਿਖੇ ਬੀ.ਕੇ.ਯੂ. ਉਗਰਾਹਾਂ ਦੀ ਅਹਿਮ ਬੈਠਕ

ਫ਼ਿਰੋਜ਼ਪੁਰ, 16 ਸਤੰਬਰ (ਕੁਲਬੀਰ ਸਿੰਘ ਸੋਢੀ)- ਬੀ.ਕੇ.ਯੂ. ਉਗਰਾਹਾਂ ਦੀ ਅਹਿਮ ਬੈਠਕ ਪਿੰਡ ਰੱਖੜੀ ਵਿਖੇ ਪਿੰਡ ਦੀ ਇਕਾਈ ਦੇ ਪ੍ਰਧਾਨ ਦਲਜੀਤ ਸਿੰਘ ਹਾਂਡਾ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਤੇ ਸ਼ਿੰਗਾਰਾ ਸਿੰਘ ਰੱਤਾ ਖੇੜਾ ...

ਪੂਰੀ ਖ਼ਬਰ »

ਰੇਤ ਦੇ ਓਵਰ ਲੋਡ ਵਾਹਨਾਂ ਨੂੰ ਰੋਕਣ 'ਚ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਨਾਕਾਮ

ਕੁੱਲਗੜ੍ਹੀ, 16 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਅਕਾਲੀ ਦਲ 'ਤੇ ਰੇਤ ਦੇ ਮੁੱਦੇ 'ਤੇ ਬੜੇ ਵੱਡੇ ਇਲਜ਼ਾਮ ਲਗਾਏ ਗਏ ਤੇ ਇਸ ਮੁੱਦੇ 'ਤੇ ਭਰਵੀਂ ਸਿਆਸਤ ਕੀਤੀ ਗਈ | ਪਰ ਇਸ ਦੇ ਉਲਟ ਸਰਕਾਰ ਬਣਨ 'ਤੇ ਕਾਂਗਰਸੀ ...

ਪੂਰੀ ਖ਼ਬਰ »

ਸੰਘਰਸ਼ 'ਚ ਸ਼ਹੀਦ ਹੋਏ ਕਿਸਾਨ ਨੂੰ ਸ਼੍ਰੋਮਣੀ ਕਮੇਟੀ ਵਲੋਂ 1 ਲੱਖ ਦੀ ਸਹਾਇਤਾ ਰਾਸ਼ੀ ਭੇਟ

ਲਖੋਂ ਕੇ ਬਹਿਰਾਮ, 16 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਮਿ੍ਤਕ ਜਗਦੇਵ ਸਿੰਘ ਸੰਧੂ ਸ਼ਾਹਵਾਲਾ ਦੀਆਂ ਅੱਖਾਂ ਮਰਨ ਉਪਰੰਤ ਪਰਿਵਾਰ ਨੇ ਦਾਨ ਕੀਤੀਆਂ

ਜ਼ੀਰਾ, 16 ਸਤੰਬਰ (ਜੋਗਿੰਦਰ ਸਿੰਘ ਕੰਡਿਆਲ)- ਉੱਘੀ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਵਲੋਂ ਸਮੇਂ-ਸਮੇਂ ਖੂਨ ਦਾਨ ਅਤੇ ਮਰਨ ਉਪਰੰਤ ਅੱਖਾਂ ਦਾਨ ਦੇ ਪ੍ਰੇਰਣਾਦਾਇਕ ਸਮਾਗਮਾਂ ਤੋਂ ਪ੍ਰੇਰਿਤ ਹੋ ਕੇ ਜਗਦੇਵ ਸਿੰਘ ਸੰਧੂ ਪੁੱਤਰ ਅਮਰ ਸਿੰਘ ਵਾਸੀ ਸ਼ਾਹਵਾਲਾ ਨੇ ਮਰਨ ...

ਪੂਰੀ ਖ਼ਬਰ »

ਯਾਤਰੀਆਂ, ਰੇਲਵੇ ਕਰਮਚਾਰੀਆਂ ਤੇ ਕਾਰੋਬਾਰੀਆਂ ਨੂੰ ਸਵੱਛਤਾ ਸਬੰਧੀ ਵੱਖਰੇ-ਵੱਖਰੇ ਢੰਗ ਨਾਲ ਕੀਤਾ ਜਾਵੇਗਾ ਜਾਗਰੂਕ-ਮੰਡਲ ਮੈਨੇਜਰ ਸ਼ਰਮਾ ਫ਼ਿਰੋਜ਼ਪੁਰ ਰੇਲ ਡਵੀਜ਼ਨ 2 ਅਕਤੂਬਰ ਤੱਕ ਮਨਾਏਗਾ ਸਵੱਛਤਾ ਪੰਦ੍ਹਰਵਾੜਾ

ਫ਼ਿਰੋਜ਼ਪੁਰ, 16 ਸਤੰਬਰ (ਕੁਲਬੀਰ ਸਿੰਘ ਸੋਢੀ)- ਪੂਰੇ ਭਾਰਤ ਵਿਚ ਸਵੱਛਤਾ ਪਖਵਾੜਾ 16 ਸਤੰਬਰ ਤੋਂ 2 ਅਕਤੂਬਰ 2021 ਤੱਕ ਭਾਰਤੀ ਰੇਲਵੇ ਵਿਚ ਮਨਾਇਆ ਜਾ ਰਿਹਾ ਹੈ | ਇਸੇ ਲੜੀ ਦੇ ਚੱਲਦੇ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਇਸ ਪੰਦ੍ਹਰਵਾੜੇ ਦੌਰਾਨ ਕਈ ...

ਪੂਰੀ ਖ਼ਬਰ »

ਕੇਂਦਰ ਵਲੋਂ ਖੇਤੀ ਕਾਨੂੰਨ 6 ਜੂਨ ਨੂੰ ਪਾਸ ਹੋਏ 17 ਸਤੰਬਰ ਨੂੰ ਨਹੀਂ- ਉਗਰਾਹਾਂ

ਕੁੱਲਗੜ੍ਹੀ, 16 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਰਿਲਾਇੰਸ ਪੰਪ ਵਲੂਰ ਉੱਪਰ 351ਵੇਂ ਦਿਨ ਧਰਨਾ ਜਾਰੀ ਹੈ | ਇਸ ਸਮੇਂ ਹਰਜਿੰਦਰ ਗਿੱਲ, ਜ਼ਿਲ੍ਹਾ ਪ੍ਰੈੱਸ ਸਕੱਤਰ ਜਨਰਲ ...

ਪੂਰੀ ਖ਼ਬਰ »

ਸਮੇਂ ਦੀਆਂ ਸਰਕਾਰਾਂ ਨੇ ਕਾਬਲ-ਕੰਧਾਰ ਤੱਕ ਰਾਜ ਕਰਨ ਵਾਲੀ ਕੌਮ ਦੀ ਹਾਲਤ ਤਰਸਯੋਗ ਬਣਾ ਦਿੱਤੀ- ਮਹਾਲਮ

ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)- ਸਮੇਂ ਦੀਆਂ ਸਰਕਾਰਾਂ ਨੇ ਕਾਬਲ ਕੰਧਾਰ ਤੱਕ ਰਾਜ ਕਰਨ ਵਾਲੀ ਕੌਮ ਦੀ ਹਾਲਤ ਅੱਜ ਏਨੀ ਤਰਸਯੋਗ ਬਣਾ ਦਿੱਤੀ ਹੈ ਕਿ ਉਨ੍ਹਾਂ ਨੂੰ ਆਪਣੀ ਰੋਟੀ ਪੂਰੀ ਕਰਨੀ ਵੀ ਔਖੀ ਹੋ ਗਈ ਹੈ | ਸਮੇਂ ਸਮੇਂ 'ਤੇ ਲੋਕਾਂ ਨੂੰ ਅਨੇਕਾਂ ਲਾਲਚ ...

ਪੂਰੀ ਖ਼ਬਰ »

ਵਿਆਹੁਤਾ ਨੂੰ ਦਾਜ ਲਈ ਤੰਗ ਕਰਨ 'ਤੇ ਸਹੁਰੇ ਪਰਿਵਾਰ ਦੇ ਤਿੰਨ ਜੀਆਂ ਵਿਰੱੁਧ ਮਾਮਲਾ ਦਰਜ

ਫ਼ਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)- ਵਿਆਹੁਤਾ ਨੂੰ ਦਾਜ ਲਈ ਤੰਗ-ਪੇ੍ਰਸ਼ਾਨ ਕਰਨ ਤੇ ਮਾਰਕੱੁਟ ਦੇ ਮਾਮਲੇ ਵਿਚ ਵੂਮੈਨ ਥਾਣਾ ਵਲੋਂ ਸਹੁਰੇ ਪਰਿਵਾਰ ਦੇ ਤਿੰਨ ਜੀਆਂ ਵਿਰੱੁਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਵਿਆਹੁਤਾ ਕੁਲਵਿੰਦਰ ਕੌਰ ਪੱੁਤਰੀ ...

ਪੂਰੀ ਖ਼ਬਰ »

ਪਿੰਡ ਦੋਨਾ ਮੱਤੜ 'ਚ ਪੇਂਡੂ ਜਾਗਰੂਕਤਾ ਮੀਟਿੰਗ ਤੇ ਪਸ਼ੂ ਬਾਂਝਪਣ ਕੈਂਪ

ਗੋਲੂ ਕਾ ਮੋੜ, 16 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਐੱਚ.ਐੱਸ. ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ: ਜਸਵੰਤ ਸਿੰਘ ਰਾਏ ਡਿਪਟੀ ਡਾਇਰੈਕਟਰ ਫ਼ਿਰੋਜ਼ਪੁਰ, ਡਾ: ਤੇਜਬੀਰ ਸਿੰਘ ਰੰਧਾਵਾ ਪ੍ਰੋਜੈਕਟ ਕੋਆਰਡੀਨੇਟਰ, ਡਾ: ...

ਪੂਰੀ ਖ਼ਬਰ »

ਕੁਲਬੀਰ ਜ਼ੀਰਾ ਦੇ ਹੱਕ 'ਚ ਝੁੱਲ ਰਹੀ ਹਨੇਰੀ ਕਰੇਗੀ ਵਿਰੋਧੀਆਂ ਦਾ ਸਫ਼ਾਇਆ- ਯੂਥ ਆਗੂ

ਖੋਸਾ ਦਲ ਸਿੰਘ, 16 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਹਲਕਾ ਜ਼ੀਰਾ ਅੰਦਰ ਬੇਸ਼ੁਮਾਰ ਵਿਕਾਸ ਕਰ ਹਲਕੇ ਦੀ ਨੁਹਾਰ ਬਦਲਣ ਵਾਲੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿਚ ਝੁੱਲ ਰਹੀ ਹਨੇਰੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦਾ ਸਫ਼ਾਇਆ ਕਰ ਦੇਵੇਗੀ | ਇਨ੍ਹਾਂ ...

ਪੂਰੀ ਖ਼ਬਰ »

ਪਰਾਲੀ ਸਾਂਭਣ ਲਈ ਕਿਸਾਨਾਂ ਨੂੰ ਮਿਲੇ 200 ਰੁਪਏ ਪ੍ਰਤੀ ਕੁਇੰਟਲ ਬੋਨਸ- ਬੀ.ਕੇ.ਯੂ ਕਾਦੀਆਂ

ਜ਼ੀਰਾ, 16 ਸਤੰਬਰ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿਮ ਮੀਟਿੰਗ ਜ਼ੀਰਾ ਨੇੜਲੇ ਪਿੰਡ ਮੀਹਾਂ ਸਿੰਘ ਵਾਲਾ ਵਿਖੇ ਗੁਲਜ਼ਾਰ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜ਼ਿਲ੍ਹਾ ਪ੍ਰੈੱਸ ਸਕੱਤਰ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਮਨਾਇਆ ਦੇਵ ਸਮਾਜ ਕਾਲਜ ਦੇ ਵਿਹੜੇ 'ਚ ਓਜ਼ੋਨ ਦਿਵਸ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਿੱਖਿਆ, ਸੱਭਿਆਚਾਰਕ ਅਤੇ ਸਮਾਜਿਕ ਖੇਤਰ 'ਚ ਵੱਡਾ ਯੋਗਦਾਨ ਪਾਉਣ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਨੇ ਰੋਟਰੈਕਟ ਕਲੱਬ ਨਾਲ ਮਿਲ ਕੇ ਦੇਵ ਸਮਾਜ ਕਾਲਜ ਫ਼ਾਰ ਐਜੂਕੇਸ਼ਨ ਦੇ ਵਿਹੜੇ ...

ਪੂਰੀ ਖ਼ਬਰ »

ਪਦਮ ਸ੍ਰੀ ਪੁਰਸਕਾਰ ਪ੍ਰਾਪਤ ਜਤਿੰਦਰ ਸਿੰਘ ਸ਼ੰਟੀ ਸਾਬਕਾ ਵਿਧਾਇਕ ਦਿੱਲੀ ਸਾਥੀਆਂ ਸਮੇਤ ਕਰਨਗੇ 19 ਨੂੰ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸਿੱਜਦਾ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਦਿੱਲੀ ਤੋਂ ਸ਼ਹੀਦਾਂ ਦੀ ਧਰਤ ਹੁਸੈਨੀਵਾਲਾ ਤੱਕ ਉੱਘੇ ਸਮਾਜ ਸੇਵੀ ਡਾ: ਜਤਿੰਦਰ ਸਿੰਘ ਸ਼ੰਟੀ ਪਦਮ ਸ੍ਰੀ ਪੁਰਸਕਾਰ ਪ੍ਰਾਪਤ ਪ੍ਰਧਾਨ ਸ਼ਹੀਦ ਭਗਤ ...

ਪੂਰੀ ਖ਼ਬਰ »

ਤਲਵੰਡੀ ਭਾਈ ਵਿਖੇ ਐਫ.ਸੀ.ਆਈ. ਵਲੋਂ ਪੋਸ਼ਣ ਮਾਹ ਸਬੰਧੀ ਸਮਾਗਮ

ਤਲਵੰਡੀ ਭਾਈ, 16 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਭਾਰਤ ਸਰਕਾਰ ਦੇ ਆਦੇਸ਼ਾਂ 'ਤੇ ਸਤੰਬਰ ਮਹੀਨੇ ਨੂੰ ਰਾਸ਼ਟਰੀ ਪੋਸ਼ਣ ਮਾਂਹ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਭਾਰਤੀ ਖਾਧ ਨਿਗਮ ਦੇ ਤਲਵੰਡੀ ਭਾਈ ਡਿਪੂ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਐਫ.ਸੀ.ਆਈ. ਪੰਜਾਬ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਸਖ਼ਤ ਨਿਰਦੇਸ਼

ਫ਼ਿਰੋਜ਼ਪੁਰ, 16 ਸਤੰਬਰ (ਕੁਲਬੀਰ ਸਿੰਘ ਸੋਢੀ)- ਕਿਸਾਨੀ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ ਵਲੋਂ ਪੰਜਾਬ ਪੱਧਰ 'ਤੇ ਜ਼ਿਲ੍ਹਾ ਟੀਮਾਂ ਵਲੋਂ 17 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਕੈਂਡਲ ਮਾਰਚ ਕੱਢਿਆ ਜਾ ਰਿਹਾ ...

ਪੂਰੀ ਖ਼ਬਰ »

ਵਿਧਾਇਕ ਜ਼ੀਰਾ ਵਲੋਂ ਕਰਵਾਏ ਵਿਕਾਸ ਕਾਰਜਾਂ ਅੱਗੇ ਵਿਰੋਧੀ ਟਿਕ ਨਹੀਂ ਸਕਣਗੇ- ਬਿੱਟਾ, ਸੰਧੂ

ਮੱਲਾਂਵਾਲਾ, 16 ਸਤੰਬਰ (ਗੁਰਦੇਵ ਸਿੰਘ)- ਕੈਪਟਨ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਹਲਕਾ ਜ਼ੀਰਾ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਵਿਕਾਸ ਕਾਰਜਾਂ 'ਤੇ ਖ਼ਰਚ ਕੀਤੇ, ਸਿਹਤ ਸਹੂਲਤਾਂ ...

ਪੂਰੀ ਖ਼ਬਰ »

ਬੀ.ਕੇ.ਯੂ. (ਡਕੌਂਦਾ) ਇਕਾਈ ਮੁੱਦਕੀ ਦੀ ਹੋਈ ਮੀਟਿੰਗ

ਮੁੱਦਕੀ, 16 ਸਤੰਬਰ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਇਕਾਈ ਦੀ ਮੀਟਿੰਗ ਯੂਨੀਅਨ ਪ੍ਰਧਾਨ ਗੁਰਨਾਮ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਕਿਸਾਨੀ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸੀ.ਜੇ.ਐਮ. ਏਕਤਾ ਉੱਪਲ ਵਲੋਂ ਹਿੰਦੀ ਦਿਵਸ ਦੇ ਸੰਬੰਧ 'ਚ ਸੈਮੀਨਾਰ

ਫ਼ਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)-ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ. ਨਗਰ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਮਿਸ ਏਕਤਾ ਉੱਪਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੱਤਾ ਭਾਈ ਮਰਦਾਨਾ ਯਾਦਗਾਰ ਸੁਸਾਇਟੀ ਨੂੰ 2 ਲੱਖ ਦਾ ਚੈੱਕ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਸ਼੍ਰੋਮਣੀ ਸੰਗੀਤਕਾਰ ਭਾਈ ਮਰਦਾਨਾ ਦੀ ਦੁਨੀਆ 'ਚ ਪਹਿਲੀ ਬਣ ਰਹੀ ਯਾਦਗਾਰ ਨੂੰ ਹਰ ਪੱਖੋਂ ਭਰਪੂਰ ਅਤੇ ਸੁੰਦਰ ਬਣਾਉਣ ਲਈ ਯਤਨਸ਼ੀਲ ਵਿਸ਼ਵ ਭਾਈ ...

ਪੂਰੀ ਖ਼ਬਰ »

ਅਗਰਵਾਲ ਸਭਾ ਵਲੋਂ ਲਗਾਇਆ ਗਿਆ ਮੁਫ਼ਤ ਸ਼ੂਗਰ ਜਾਂਚ ਕੈਂਪ

ਤਲਵੰਡੀ ਭਾਈ, 16 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਲੋਕਾਂ ਨੂੰ ਸ਼ੂਗਰ ਪ੍ਰਤੀ ਜਾਗਰੂਕ ਕਰਨ ਅਤੇ ਸਮੇਂ ਸਿਰ ਇਲਾਜ ਤੇ ਰੋਕਥਾਮ ਤੇ ਬਚਾਓ ਵੱਲ ਰੁਚਿਤ ਕਰਨ ਲਈ ਅਗਰਵਾਲ ਸਮਾਜ ਸਭਾ ਤਲਵੰਡੀ ਭਾਈ ਵਲੋਂ ਪ੍ਰਧਾਨ ਸੰਤੋਸ਼ ਕੁਮਾਰ ਮੰਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਦੀ ...

ਪੂਰੀ ਖ਼ਬਰ »

ਪਿੰਡ ਜੁਆਏ ਸਿੰਘ ਵਾਲਾ ਵਿਖੇ ਨੌਜਵਾਨ ਭਾਰਤ ਸਭਾ ਦੀ ਮੀਟਿੰਗ

ਗੁਰੂਹਰਸਹਾਏ, 16 ਸਤੰਬਰ (ਕਪਿਲ ਕੰਧਾਰੀ)- ਨੌਜਵਾਨ ਭਾਰਤ ਸਭਾ ਦੀ ਮੀਟਿੰਗ ਪਿੰਡ ਜੁਆਏ ਸਿੰਘ ਵਾਲਾ ਵਿਖੇ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ, ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ...

ਪੂਰੀ ਖ਼ਬਰ »

ਸਹਿਕਾਰੀ ਸਭਾ ਮਨਸੂਰਵਾਲ ਕਲਾਂ ਦੀ ਅਹਿਮ ਮੀਟਿੰਗ

ਜ਼ੀਰਾ, 16 ਸਤੰਬਰ (ਜੋਗਿੰਦਰ ਸਿੰਘ ਕੰਡਿਆਲ)- ਸਹਿਕਾਰੀ ਸਭਾ ਮਨਸੂਰਵਾਲ ਕਲਾਂ ਦੀ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਪੰਨੂੰ ਅਤੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਸਮੂਹ ਸਭਾ ...

ਪੂਰੀ ਖ਼ਬਰ »

ਨੋਨਾਰੀ ਖੋਖਰ ਦੇ 1 ਦਰਜਨ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਗੋਲੂ ਕਾ ਮੋੜ, 16 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਗਤੀਵਿਧੀਆਂ ਤੇਜ਼ ਕਰਦਿਆਂ ਪਿੰਡ-ਪਿੰਡ ਜਾ ਕੇ ਵਰਕਰਾਂ ...

ਪੂਰੀ ਖ਼ਬਰ »

ਵਿਧਾਨ ਸਭਾ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਸੂਬਾ ਆਗੂ ਰਣਬੀਰ ਭੁੱਲਰ ਬਣੇ ਹਲਕਾ ਇੰਚਾਰਜ

ਫ਼ਿਰੋਜ਼ਪੁਰ, 16 ਸਤੰਬਰ (ਸੋਢੀ)- ਆਪ ਵਲੋਂ ਵਿਧਾਨ ਸਭਾ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਸੂਬਾ ਆਗੂ ਰਣਬੀਰ ਭੁੱਲਰ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਨਵ-ਨਿਯੁਕਤ ਹਲਕਾ ਇੰਚਾਰਜ ਰਣਬੀਰ ਭੁੱਲਰ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹਾਈਕਮਾਂਡ ...

ਪੂਰੀ ਖ਼ਬਰ »

4 ਵਿਧਾਨ ਸਭਾ ਹਲਕਿਆਂ ਲਈ ਮਹਿਲਾ ਕੋਆਰਡੀਨੇਟਰ ਕੀਤੇ ਨਿਯੁਕਤ

ਫ਼ਿਰੋਜ਼ਪੁਰ, 16 ਸਤੰਬਰ (ਕੁਲਬੀਰ ਸਿੰਘ ਸੋਢੀ)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਆਪਣੇ ਸੰਗਠਨਾਤਮਕ ਢਾਂਚੇ ਵਿਚ ਲਗਾਤਾਰ ਵਿਸਥਾਰ ਕਰਦਿਆਂ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ, ਦਿਹਾਤੀ, ਗੁਰੂਹਰਸਹਾਏ ਤੇ ਜ਼ੀਰਾ ਲਈ ਮਹਿਲਾ ਹਲਕਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦਾ ਜਨਮ ਦਿਨ 17 ਸਤੰਬਰ ਨੂੰ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਦਿਵਸ ਵਜੋਂ ਮਨਾਏਗੀ ਯੂਥ ਕਾਂਗਰਸ- ਯਾਕੂਬ ਭੱਟੀ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਦੇਸ਼ ਅੰਦਰ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਲਈ ਕੇਂਦਰ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਪੰਜਾਬ ਯੂਥ ਕਾਂਗਰਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 17 ਸਤੰਬਰ ਦਿਨ ...

ਪੂਰੀ ਖ਼ਬਰ »

ਭਾਰੀ ਮੀਂਹ ਬਣਿਆ ਪਿੰਡ ਡੂੰਮਣੀ ਵਾਲਾ ਦੇ ਗ਼ਰੀਬਾਂ ਲਈ ਕਹਿਰ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪਿਛਲੇ ਦਿਨੀਂ ਪਏ ਮੀਂਹ ਨੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡ ਡੂਮਣੀ ਵਾਲਾ ਦੇ ਮਰਲੇ ਨੁਮਾ ਦਲਿਤ ਮੁਹੱਲੇ ਵਿਚ ਰਹਿੰਦੇ ਕੱਚੇ ਮਕਾਨ ਵਾਸੀਆਂ ਲਈ ਕਹਿਰ ਸਾਬਤ ਹੋਇਆ ਹੈ | ਕੱਚੇ ਕਮਰੇ ਡਿੱਗਣ ਨਾਲ ਗ਼ਰੀਬ ...

ਪੂਰੀ ਖ਼ਬਰ »

ਰੇਹੜੀ ਫੜ੍ਹੀ ਵਾਲਿਆਂ ਦੀ ਅਜੀਵਿਕਾ ਮਿਸ਼ਨ ਤਹਿਤ ਲਗਾਈ ਵਰਕਸ਼ਾਪ

ਗੁਰੂਹਰਸਹਾਏ, 16 ਸਤੰਬਰ (ਕਪਿਲ ਕੰਧਾਰੀ)- ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਨਗਰ ਕੌਂਸਲ ਗੁਰੂਹਰਸਹਾਏ ਦੇ ਸਹਿਯੋਗ ਨਾਲ ਡਿਪਾਰਟਮੈਂਟ ਆਫ਼ ਕਾਮਿਊਨਿਟੀ ਮੈਡੀਸ਼ਨ ਐਂਡ ਸਕੂਲ ਆਫ਼ ਪਬਲਿਕ ਹੈਲਥ ਪੀ.ਜੀ.ਆਈ. ਚੰਡੀਗੜ੍ਹ ਵਲੋਂ ਗੁਰੂਹਰਸਹਾਏ ਦੇ ਸਰਕਾਰੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕੌ ਾਸਲ ਵਿਕਾਸ ਯੋਜਨਾ ਤਹਿਤ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ

ਤਲਵੰਡੀ ਭਾਈ, 16 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਪ੍ਰਧਾਨ ਮੰਤਰੀ ਕੌਂਸਲ ਵਿਕਾਸ ਯੋਜਨਾ ਵਿਜੇ ਡਿਜੀਟਲ ਸੇਵਾ ਕੇਂਦਰ ਤਲਵੰਡੀ ਭਾਈ ਵਿਖੇ ਪ੍ਰੀਖਿਆ ਦੇਣ ਵਾਲੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ | ਜ਼ਿਲ੍ਹਾ ਮੈਨੇਜਰ ਪਵਨ ਅਰੋੜਾ ਦੀ ਦੇਖ-ਰੇਖ ਹੋਏ ...

ਪੂਰੀ ਖ਼ਬਰ »

ਮੋੜਾ ਸਿੰਘ ਅਨਜਾਨ ਦੀ ਅਗਵਾਈ 'ਚ 60 ਪਰਿਵਾਰ 'ਆਪ' 'ਚ ਸ਼ਾਮਿਲ

ਮਮਦੋਟ, 16 ਸਤੰਬਰ (ਸੁਖਦੇਵ ਸਿੰਘ ਸੰਗਮ)- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਅੰਦਰ ਆਪ ਆਗੂ ਮੋੜਾ ਸਿੰਘ ਅਨਜਾਨ ਦੀ ਮਿਹਨਤ ਤੇ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ 60 ਦੇ ਕਰੀਬ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ | ਇਸ ਸਬੰਧੀ ਮੋੜਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX