ਤਾਜਾ ਖ਼ਬਰਾਂ


ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦੇ ਉਦਘਾਟਨ ਲਈ ਪਟਿਆਲਾ ਤੋਂ ਪਹੁੰਚੇ ਕੈਪਟਨ ਸਮਰਥਕ
. . .  1 minute ago
ਪਟਿਆਲਾ, 6 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਪੰਜਾਬ ਲੋਕ ਕਾਂਗਰਸ ਦੇ ਚੰਡੀਗੜ੍ਹ ਵਿਖੇ ਖੋਲ੍ਹੇ ਜਾਣ ਵਾਲੇ ਮੁੱਖ ਦਫ਼ਤਰ ਲਈ ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਦੇ ਸਮਰਥਕ ਕੌਂਸਲਰ ਤੇ ਮੇਅਰ ਵੀ ਕਾਫ਼ਲਾ ਲੈ ਕੇ ਚੰਡੀਗੜ੍ਹ ਲਈ ਰਵਾਨਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ
. . .  19 minutes ago
ਨਵੀਂ ਦਿੱਲੀ, 6 ਦਸੰਬਰ - ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ |...
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਇਸ ਸਮੇਂ 21 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ - ਸਿਹਤ ਮੰਤਰਾਲਾ
. . .  43 minutes ago
ਨਵੀਂ ਦਿੱਲੀ, 6 ਦਸੰਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਵੈਕਸੀਨ ਦੀਆਂ 139 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।...
ਹਿਮਾਚਲ ਪ੍ਰਦੇਸ਼ : ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਗਿਆ ਜ਼ਿਲ੍ਹਾ ਨਾਰਕੰਡਾ
. . .  about 1 hour ago
ਸ਼ਿਮਲਾ,6 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦਾ ਨਾਰਕੰਡਾ ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਹੋਇਆ...
ਟੈਸਟ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਦੂਜੇ ਟੈਸਟ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ
. . .  about 1 hour ago
ਮੁੰਬਈ, 6 ਦਸੰਬਰ - ਭਾਰਤੀ ਟੀਮ ਨੇ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ਜਿੱਤ ਲਈ ਹੈ। ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਚੌਥੇ ਦਿਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਝਟਕਾਈਆਂ...
ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ ਸ਼ਾਹ
. . .  about 1 hour ago
ਨਵੀਂ ਦਿੱਲੀ, 6 ਦਸੰਬਰ - ਅਮਿਤ ਸ਼ਾਹ ਅੱਜ ਸਰਦ ਰੁੱਤ ਸੈਸ਼ਨ ਜੋ ਚੱਲ ਰਿਹਾ ਹੈ ਉਸ ਵਿਚ ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ...
ਤੇਲੰਗਾਨਾ ਦੇ ਮੈਡੀਕਲ ਕਾਲਜ 'ਚ ਕੋਰੋਨਾ ਧਮਾਕਾ, 43 ਵਿਦਿਆਰਥੀ ਮਿਲੇ ਸੰਕਰਮਿਤ
. . .  about 1 hour ago
ਨਵੀਂ ਦਿੱਲੀ, 06 ਦਸੰਬਰ - ਦੇਸ਼ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੈਰੀਐਂਟ ਕਾਰਨ ਲੋਕ ਦਹਿਸ਼ਤ 'ਚ ਹਨ। ਇਸ ਦੇ ਨਾਲ ਹੀ ਤੇਲੰਗਾਨਾ ਦੇ ਬੋਮਕਲ 'ਚ ਸਥਿਤ ਚਲਾਮੇਡਾ....
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ 'ਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦਾ ਸਵਾਗਤ ਕੀਤਾ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ ਵਿਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ....
ਬਸਪਾ ਮੁਖੀ ਮਾਇਆਵਤੀ ਨੇ ਲਖਨਊ 'ਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
. . .  about 2 hours ago
ਉੱਤਰ ਪ੍ਰਦੇਸ਼, 6 ਦਸੰਬਰ - ਬਸਪਾ ਮੁਖੀ ਮਾਇਆਵਤੀ ਨੇ ਲਖਨਊ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ....
ਭਾਰਤ ਪਾਕਿ ਸਰਹੱਦ 'ਤੇ ਮੁੜ ਰਾਤ 2 ਵਾਰ ਡਰੋਨ ਦੀ ਹਲਚਲ
. . .  about 2 hours ago
ਅਜਨਾਲਾ,6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਵਿਖੇ ਰਾਤ ਸਮੇਂ ਬੀ.ਐੱਸ.ਐਫ. ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ....
ਸਿਮਰਨ ਗਾਬਾ ਦੀ ਸੜਕ ਹਾਦਸੇ 'ਚ ਹੋਈ ਮੌਤ
. . .  about 2 hours ago
ਗੁਰੂ ਹਰਸਹਾਏ, 6 ਦਸੰਬਰ (ਕਪਿਲ ਕੰਧਾਰੀ) ਗੁਰੂ ਹਰਸਹਾਏ ਸ਼ਹਿਰ ਨਿਵਾਸੀ ਸਿਮਰਨ ਗਾਬਾ ਪੁੱਤਰ ਜਸਰਾਜ ਗਾਬਾ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾ.....
ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ ਅਤੇ ਹੋਰ ਸੰਸਦ ਮੈਂਬਰਾਂ ਨੇ ਅੱਜ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  about 3 hours ago
ਨਵੀਂ ਦਿੱਲੀ, 6 ਦਸੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਲੋਕ ਸਭਾ ਰਾਜ ਸਭਾ.....
ਕੇਂਦਰੀ ਕਾਨੂੰਨ ਮੰਤਰੀ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਸੇਵਾ ਦੀਆਂ ਤਨਖ਼ਾਹਾਂ ਅਤੇ ਸ਼ਰਤਾਂ) ਸੋਧ ਬਿੱਲ, 2021 ਪੇਸ਼ ਕਰਨਗੇ
. . .  about 3 hours ago
ਨਵੀਂ ਦਿੱਲੀ, 6 ਦਸੰਬਰ - ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ.....
ਭਾਰਤ ਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ 'ਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ
. . .  about 3 hours ago
ਨਵੀਂ ਦਿੱਲੀ, 6 ਦਸੰਬਰ - ਭਾਰਤ ਅਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ ਵਿਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ। ਜਿਸ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ .....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਪੁਤਿਨ ਦੀ ਯਾਤਰਾ ਦੌਰਾਨ ਭਾਰਤ, ਰੂਸ ਏ.ਕੇ.-203 ਅਸਾਲਟ ਰਾਈਫਲ ਸੌਦੇ ਨੂੰ ਅੰਤਿਮ ਰੂਪ ਦੇਣਗੇ, ਐੱਸ.-400 ਮਾਡਲ ਭਾਰਤ ਨੂੰ ਤੋਹਫੇ ਵਜੋਂ ਦਿੱਤਾ ਜਾਵੇਗਾ
. . .  1 day ago
ਓਮੀਕਰੋਨ ਵਾਇਰਸ ਦਾ ਵਧਦਾ ਕਹਿਰ ,ਜੈਪੁਰ 'ਚ 9 ਲੋਕ ਪਾਜ਼ੀਟਿਵ
. . .  1 day ago
ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ 'ਤੇ ਵਿਦੇਸ਼ ਜਾਣ ਤੋਂ ਰੋਕਿਆ
. . .  1 day ago
ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ, 2 ਜ਼ਖਮੀ
. . .  1 day ago
ਚਿਤੂਰ, 5 ਦਸੰਬਰ - ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਚੰਦਰਗਿਰੀ ਜ਼ੋਨ ਨੇੜੇ ਪੁਥਲਾਪੱਟੂ-ਨਾਇਡੂਪੇਟਾ ਰੋਡ 'ਤੇ ਹੋਏ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬੀ.ਵੀ. ਸ਼੍ਰੀਨਿਵਾਸ ਨੇ ...
ਮਹਾਰਾਸ਼ਟਰ ਵਿਚ ਓਮੀਕਰੋਨ ਵਾਇਰਸ ਦੇ 7 ਹੋਰ ਮਾਮਲੇ ਆਏ ਸਾਹਮਣੇ ,ਕੁੱਲ ਕੇਸ 8
. . .  1 day ago
ਹਿਮਾਚਲ ਪ੍ਰਦੇਸ਼: ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕ ਲਾਪਤਾ
. . .  1 day ago
ਧਰਮਸ਼ਾਲਾ, 5 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐੱਸ.ਪੀ. ਕਾਂਗੜਾ ਨੇ ਦੱਸਿਆ ਕਿ ਅਸੀਂ ਇੱਥੋਂ ਪੁਲਿਸ ਦੀ ਟੀਮ..
ਬੇਅਦਬੀ 'ਤੇ ਰਾਜਨੀਤੀ ਕਰਨਾ ਮੰਦਭਾਗਾ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
. . .  1 day ago
ਗੜ੍ਹਸ਼ੰਕਰ, 5ਦਸੰਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਗੜ੍ਹਸ਼ੰਕਰ ਪਹੁੰਚੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ....
ਯੂ.ਪੀ:ਮੁੱਖ ਮੰਤਰੀ ਨੂੰ ਮੀਮੋ ਦੇਣ ਗਏ ਸਪਾ ਕਾਰਜਕਰਤਾਵਾਂ ਅਤੇ ਪੁਲਸ 'ਚ ਧੱਕਾ-ਮੁੱਕੀ
. . .  1 day ago
ਚੰਦੌਲੀ, 5 ਦਸੰਬਰ- ਉੱਤਰ ਪ੍ਰਦੇਸ਼ ਦੇ ਚੰਦੌਲੀ ਦੇ ਐੱਸ.ਸੀ. ਅੰਕੁਰ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 'ਸਪਾ ਕਾਰਜਕਰਤਾਵਾਂ ਵਲੋਂ ਅੱਜ ਮੁੱਖ ਮੰਤਰੀ ਨੂੰ ਮੀਮੋ ਦੇਣ ਦੀ ਯੋਜਨਾ ਸੀ। ਕਾਰਜਕਰਤਾਵਾਂ..
ਤੇਜ਼ ਰਫ਼ਤਾਰ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 5 ਦਸੰਬਰ (ਨਰਿੰਦਰ ਸਿੰਘ ਦੋਦੇ)-ਬੀਤੀ ਦੇਰ ਸ਼ਾਮ ਤੇਜ਼ ਰਫ਼ਤਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਸੜਕ ਕਿਨਾਰੇ ਲੱਗੇ ਡਿਵਾਈਡਰ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ...
ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ 2023 'ਚ ਦੋ ਤਿਹਾਈ ਬਹੁਮਤ ਨਾਲ ਰਾਜਸਥਾਨ 'ਚ ਬਣੇਗੀ ਭਾਜਪਾ ਸਰਕਾਰ: ਅਮਿਤ ਸ਼ਾਹ
. . .  1 day ago
ਜੈਪੁਰ, 05 ਦਸੰਬਰ- ਜੈਪੁਰ 'ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਉਤਸ਼ਾਹ, ਉਮੰਗ ਅਤੇ ਜੋਸ਼ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਸਾਲ 2023 'ਚ ਦੋ..
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਅੱਸੂ ਸੰਮਤ 553

ਸੰਪਾਦਕੀ

ਰੁਜ਼ਗਾਰ ਮੁਖੀ ਹੋਣ ਨਵੇਂ ਐਲਾਨ

ਆਧੁਨਿਕ ਸਮੇਂ ਵਿਚ ਸੂਚਨਾ ਦੇ ਬਿਜਲਈ ਸਾਧਨਾਂ ਦੀ ਵਰਤੋਂ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਦੂਰਸੰਚਾਰ ਮਾਧਿਅਮ ਰਾਹੀਂ ਹਰ ਤਰ੍ਹਾਂ ਦੀ ਸੂਚਨਾ ਦੁਨੀਆ ਭਰ ਵਿਚ ਬੈਠੇ ਵਿਅਕਤੀਆਂ ਨੂੰ ਮਿੰਟਾਂ-ਸਕਿੰਟਾਂ ਵਿਚ ਮਿਲ ਰਹੀ ਹੈ। ਇਸ ਸਮੇਂ ਇਸ ਦੀ ਚਮਕ ਅਤੇ ਚਰਚਾ ਨੇ ਸਭ ਨੂੰ ਪਿੱਛੇ ਪਾ ਦਿੱਤਾ ਜਾਪਦਾ ਹੈ। ਇਸ ਦਾ ਪਾਸਾਰ ਏਨੀ ਤੇਜ਼ੀ ਨਾਲ ਹੋਇਆ ਹੈ ਕਿ ਦੁਨੀਆ ਦੰਗ ਰਹਿ ਗਈ ਹੈ। ਭਾਰਤ ਵਿਚ ਘੱਟ ਹੀ ਲੋਕ ਹੋਣਗੇ ਜੋ ਇਸ ਤੋਂ ਅਨਜਾਣ ਹੋਣ ਜਾਂ ਜੋ ਇਸ ਦੀ ਵਰਤੋਂ ਨਾ ਕਰ ਰਹੇ ਹੋਣ। ਦੇਸ਼ ਵਿਚ ਹੀ ਇਸ ਨੂੰ ਵਰਤਣ ਵਾਲਿਆਂ ਦੀ ਗਿਣਤੀ ਅਰਬ ਤੋਂ ਵਧੇਰੇ ਪੁੱਜ ਚੁੱਕੀ ਹੈ। ਪਰ ਪਿਛਲੇ ਸਮੇਂ ਵਿਚ ਅਨੇਕਾਂ ਕਾਰਨਾਂ ਕਰਕੇ ਟੈਲੀਕਾਮ ਕੰਪਨੀਆਂ ਘਾਟੇ ਵਿਚ ਜਾ ਰਹੀਆਂ ਸਨ। ਇਹ ਹੀ ਕਾਰਨ ਹੈ ਕਿ ਭਾਰਤ ਵਿਚ ਇਸ ਸਮੇਂ ਸਿਰਫ ਤਿੰਨ ਕੰਪਨੀਆਂ ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਹੀ ਬਚੀਆਂ ਰਹਿ ਸਕੀਆਂ ਹਨ। ਵੋਡਾਫੋਨ ਆਈਡੀਆ ਕੰਪਨੀ ਤਾਂ ਪੂਰੀ ਤਰ੍ਹਾਂ ਬਿਮਾਰ ਹੋ ਗਈ ਹੈ ਅਤੇ ਇਸ ਦੇ ਕਰਤਾ-ਧਰਤਾ ਅਸਤੀਫ਼ੇ ਦੇਣ ਲੱਗੇ ਹਨ। ਇਸ ਇਕੱਲੀ ਕੰਪਨੀ ਦਾ ਸਾਲਾਨਾ ਘਾਟਾ 50,000 ਕਰੋੜ ਤੋਂ ਵੀ ਟੱਪ ਗਿਆ ਹੈ। ਏਅਰਟੈੱਲ ਵੀ ਪਿਛਲੇ ਲੰਮੇ ਸਮੇਂ ਤੋਂ ਸਹਿਕਦੀ ਨਜ਼ਰ ਆ ਰਹੀ ਹੈ।
ਹੁਣ ਕੇਂਦਰ ਸਰਕਾਰ ਵਲੋਂ ਇਨ੍ਹਾਂ ਕੰਪਨੀਆਂ ਨੂੰ ਸੰਕਟ ਵਿਚੋਂ ਕੱਢਣ ਲਈ ਜੋ ਨਵੇਂ ਐਲਾਨ ਕੀਤੇ ਗਏ ਹਨ, ਉਨ੍ਹਾਂ ਨਾਲ ਇਨ੍ਹਾਂ ਦੇ ਮੁੜ ਖੜ੍ਹੇ ਹੋਣ ਦੀ ਸੰਭਾਵਨਾ ਬਣ ਗਈ ਹੈ। ਸਭ ਤੋਂ ਵੱਡਾ ਘਾਟਾ ਸਪੈਕਟਰਮ ਦੀ ਫੀਸ ਵਿਚ ਪੈਂਦਾ ਹੈ। ਆਰਥਿਕ ਮੁਸ਼ਕਿਲ ਵਿਚ ਫਸੀਆਂ ਕੰਪਨੀਆਂ ਇਸ ਦੀ ਅਦਾਇਗੀ ਕਰਨ ਤੋਂ ਅਸਮਰੱਥ ਹੋਈਆਂ ਪਈਆਂ ਹਨ। ਕੇਂਦਰ ਵਲੋਂ ਸਪੈਕਟਰਮ ਦੇ ਬਕਾਇਆਂ ਦੇ ਭੁਗਤਾਨ ਲਈ 4 ਸਾਲ ਦਾ ਸਮਾਂ ਦੇਣ ਨਾਲ ਇਨ੍ਹਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਵੱਡੀ ਹੱਦ ਤੱਕ ਦੇਸ਼ਵਾਸੀਆਂ ਦੇ ਇਸ ਮਾਧਿਅਮ ਨੂੰ ਅਪਣਾਉਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਸੌਖਿਆ ਕਰਨ ਦੇ ਐਲਾਨ ਕੀਤੇ ਗਏ ਹਨ। ਇਸ ਤੋਂ ਵੀ ਵਧੇਰੇ ਸਪੈਕਟਰਮ ਦੀ ਨਿਲਾਮੀ ਨੂੰ 20 ਸਾਲ ਦੀ ਬਜਾਏ 30 ਸਾਲ ਤੱਕ ਲਈ ਕਰਨ ਦਾ ਐਲਾਨ ਕੀਤਾ ਗਿਆ ਹੈ। ਅਸੀਂ ਦੇਸ਼ ਵਿਚ ਹੀ ਇਸ ਸਨਅਤ ਨੂੰ ਵੱਧ ਤੋਂ ਵੱਧ ਹੁਲਾਰਾ ਦੇਣ ਦੇ ਹੱਕ ਵਿਚ ਹਾਂ, ਕਿਉਂਕਿ ਇਸ ਦੇ ਹੋਰ ਵਧਣ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਵੀ ਪੈਦਾ ਹੁੰਦੇ ਹਨ, ਜੋ ਸਮੇਂ ਦੀ ਵੱਡੀ ਲੋੜ ਹੈ। ਪਰ ਇਸ ਦੇ ਨਾਲ ਹੀ ਇਸ ਖੇਤਰ ਵਿਚ ਸਰਕਾਰ ਨੇ ਜਿਸ ਤਰ੍ਹਾਂ 100 ਫ਼ੀਸਦੀ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦਿੱਤੀ ਹੈ, ਉਹ ਅਨੇਕਾਂ ਪਹਿਲੂਆਂ ਤੋਂ ਦੇਸ਼ ਲਈ ਮਾਰੂ ਸਾਬਤ ਹੋ ਸਕਦੀ ਹੈ। ਇਕ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਨਿੱਤ ਦਿਨ ਆਤਮ-ਨਿਰਭਰ ਭਾਰਤ ਦੀ ਗੱਲ ਕਰਦਾ ਹੈ ਅਤੇ ਇਸ ਨੂੰ ਦੇਸ਼ਵਾਸੀਆਂ ਦੇ ਰੁਜ਼ਗਾਰ ਤੇ ਸਵੈਮਾਣ ਨਾਲ ਜੋੜਦਾ ਹੈ, ਦੂਸਰੇ ਪਾਸੇ ਵਿਦੇਸ਼ੀ ਨਿਵੇਸ਼ ਨੂੰ ਅੰਨ੍ਹੇਵਾਹ ਵਧਾਉਣਾ ਸਹੀ ਨਹੀਂ ਕਿਹਾ ਜਾ ਸਕਦਾ। ਜੇਕਰ ਦੇਸ਼ ਵਿਚ ਹਥਿਆਰ ਬਣਾਉਣ ਦੇ ਠੇਕੇ ਵੀ ਵਿਦੇਸ਼ੀ ਕੰਪਨੀਆਂ ਨੂੰ ਦਿਆਂਗੇ ਤਾਂ ਅਸੀਂ ਆਪਣੇ ਆਤਮ-ਨਿਰਭਰ ਹੋਣ ਦੇ ਐਲਾਨੇ ਨਿਸ਼ਾਨਿਆਂ ਤੋਂ ਪਿੱਛੇ ਰਹਿ ਜਾਵਾਂਗੇ। ਕਿਉਂਕਿ ਭਾਰਤ ਵਿਚ ਹਰ ਤਰ੍ਹਾਂ ਦੇ ਕਾਮਿਆਂ ਤੋਂ ਲੈ ਕੇ ਕੁਦਰਤੀ ਸਾਧਨਾਂ ਦੀ ਕਮੀ ਨਹੀਂ ਹੈ। ਊਰਜਾ ਦੇ ਖੇਤਰ ਵਿਚ ਵੀ ਦੇਸ਼ ਨੂੰ ਆਪਣੇ ਸਾਧਨਾਂ 'ਤੇ ਨਿਰਭਰ ਹੋਣਾ ਚਾਹੀਦਾ ਹੈ। ਜਿਵੇਂ ਬਿਜਲੀ ਦਾ ਉਤਪਾਦਨ ਵਧਾਉਣ ਲਈ ਸੂਰਜੀ ਊਰਜਾ ਦੇ ਖੇਤਰ ਵਿਚ ਸਫਲ ਯਤਨ ਹੋ ਰਹੇ ਹਨ। ਇਸ ਖੇਤਰ ਵਿਚ ਉਤਪਾਦਨ ਨੂੰ ਵੱਡੀ ਹੱਦ ਤੱਕ ਵਧਾਇਆ ਜਾਣਾ ਜ਼ਰੂਰੀ ਹੈ ਤਾਂ ਜੋ ਵਧ ਰਹੀ ਊਰਜਾ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।
ਇਸੇ ਹੀ ਤਰ੍ਹਾਂ ਪੈਟਰੋਲ ਅਤੇ ਡੀਜ਼ਲ 'ਤੇ ਨਿਰਭਰਤਾ ਘਟਾਉਣ ਲਈ ਬਿਜਲਈ ਵਾਹਨਾਂ ਦੇ ਉਤਪਾਦਨ ਲਈ ਹੋਰ ਵੱਡੇ ਯਤਨ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨਾਲ ਰੁਜ਼ਗਾਰ ਦੇ ਬਹੁਤੇ ਸਾਧਨ ਵੀ ਪੈਦਾ ਹੋ ਸਕਣਗੇ। ਆਟੋ ਸੈਕਟਰ ਲਈ 26,000 ਕਰੋੜ ਦੀ ਰਕਮ ਦੀ ਮਨਜ਼ੂਰੀ ਵੀ ਵੱਡਾ ਕਦਮ ਹੈ। ਇਸ ਖੇਤਰ ਵਿਚ ਆਉਂਦੇ 5 ਸਾਲਾਂ ਵਿਚ ਨਵੇਂ ਨਿਵੇਸ਼ ਲਈ ਟੀਚੇ ਵੀ ਮਿੱਥੇ ਗਏ ਹਨ, ਜਿਸ ਨਾਲ 7.50 ਲੱਖ ਰੁਜ਼ਗਾਰ ਪੈਦਾ ਹੋਣਗੇ। ਭਾਰਤ ਚਾਹੇ ਵਿਕਾਸਸ਼ੀਲ ਦੇਸ਼ ਹੈ ਪਰ ਅਸੀਂ ਇਸ ਨੂੰ ਹਰ ਪੱਖੋਂ ਆਤਮ-ਨਿਰਭਰ ਬਣਾਉਣ ਲਈ ਵੱਡੇ ਯਤਨ ਕੀਤੇ ਜਾਣ ਦੇ ਹੱਕ ਵਿਚ ਹਾਂ। ਅਜਿਹੇ ਯਤਨ ਜੋ ਲਗਾਤਾਰ ਰੁਜ਼ਗਾਰ ਪੈਦਾ ਕਰਨ ਵਾਲੇ ਹੋਣ ਕਿਉਂਕਿ ਅੱਜ ਬੇਰੁਜ਼ਗਾਰੀ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ, ਜਿਸ ਨੂੰ ਵੱਖ-ਵੱਖ ਖੇਤਰਾਂ ਵਿਚ ਉਤਪਾਦਨ ਵਧਾ ਕੇ ਹੀ ਘਟਾਇਆ ਜਾ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਪੈਗਾਸਸ ਜਾਸੂਸੀ ਮਾਮਲੇ 'ਤੇ ਘਿਰੀ ਨਜ਼ਰ ਆ ਰਹੀ ਹੈ ਸਰਕਾਰ

ਹਵਾ ਕੋ ਜ਼ਿਦ ਕਿ ਉੜਾਏਗੀ ਧੂਲ ਹਰ ਸੂਰਤ, ਹਮੇਂ ਯੇ ਧੁਨ ਹੈ ਕਿ ਆਈਨਾ ਸਾਫ਼ ਕਰਨਾ ਹੈ। ਪੈਗਾਸਸ ਜਾਸੂਸੀ ਦੇ ਮਾਮਲੇ ਵਿਚ ਭਾਰਤ ਦੀ ਸਰਬਉੱਚ ਅਦਾਲਤ ਦਾ ਰਵੱਈਆ ਕੁਝ-ਕੁਝ ਅਜ਼ਹਰ ਅਦੀਬ ਦੇ ਉਪਰੋਕਤ ਸ਼ਿਅਰ ਵਰਗਾ ਜਾਪ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਹੋਰ ...

ਪੂਰੀ ਖ਼ਬਰ »

ਇਤਿਹਾਸਕ ਜੋੜ ਮੇਲਾ 'ਗੁਰੂ ਕੀ ਢਾਬ' ਦਾ ਇਤਿਹਾਸ

ਜੋੜ ਮੇਲੇ 'ਤੇ ਵਿਸ਼ੇਸ਼ ਸਾਡਾ ਪੰਜਾਬ ਪੂਰੇ ਸੰਸਾਰ ਵਿਚ ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧ ਹੈ। ਇੱਥੇ ਪੂਰਾ ਸਾਲ ਹੀ ਕਿਤੇ ਨਾ ਕਿਤੇ ਧਾਰਮਿਕ, ਸ਼ਹੀਦੀ, ਸੱਭਿਆਚਾਰਕ ਆਦਿ ਮੇਲੇ ਲਗਦੇ ਹੀ ਰਹਿੰਦੇ ਹਨ। ਇਨ੍ਹਾਂ ਵਿਚੋਂ ਜੈਤੋ (ਫਰੀਦਕੋਟ) ਮਾਲਵੇ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਸੰਬੰਧੀ ਕੁਝ ਸਵਾਲ

ਬੜੇ ਦਿਨਾਂ ਬਾਅਦ ਭਾਰਤ ਨਾਲ ਗੱਲ ਹੋ ਰਹੀ ਹੈ, ਹਾਲਾਤ ਬਹੁਤ ਤਬਦੀਲ ਹੋ ਗਏ ਹਨ, ਇਸ ਕਰਕੇ ਸੋਚਿਆ ਕਿ ਅਸੀਂ ਵੀ ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰੀਏ। ਇੰਤਜ਼ਾਰ ਸੀ ਕਿਸੇ ਚੰਗੀ ਖ਼ਬਰ ਦਾ ਕਿਉਂਕਿ ਚੰਗਾ ਨਹੀਂ ਲਗਦਾ ਕਿ ਆਪਣੇ ਵੱਡੇ ਹਮਸਾਏ ਗੁਆਂਢੀ ਦੇਸ਼ ਵਿਚ ...

ਪੂਰੀ ਖ਼ਬਰ »

ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਯਾਦ ਕਰਦਿਆਂ

ਕੱਲ੍ਹ ਬਰਸੀ 'ਤੇ ਵਿਸ਼ੇਸ਼ ਸ: ਹਰਨਾਮ ਸਿੰਘ ਟੁੰਡੀਲਾਟ ਦਾ ਜਨਮ ਮਾਰਚ 1882 ਈ: ਵਿਚ ਸ: ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ। ਸ: ਹਰਨਾਮ ਸਿੰਘ ਨੇ ਮੁਢਲੀ ਸਿੱਖਿਆ ਉਸ ਸਮੇਂ ਦੀ ਪਰੰਪਰਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX