ਤਾਜਾ ਖ਼ਬਰਾਂ


ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਇਸ ਸਮੇਂ 21 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ - ਸਿਹਤ ਮੰਤਰਾਲਾ
. . .  2 minutes ago
ਨਵੀਂ ਦਿੱਲੀ, 6 ਦਸੰਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਵੈਕਸੀਨ ਦੀਆਂ 139 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।...
ਹਿਮਾਚਲ ਪ੍ਰਦੇਸ਼ : ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਗਿਆ ਜ਼ਿਲ੍ਹਾ ਨਾਰਕੰਡਾ
. . .  35 minutes ago
ਸ਼ਿਮਲਾ,6 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦਾ ਨਾਰਕੰਡਾ ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਹੋਇਆ...
ਟੈਸਟ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਦੂਜੇ ਟੈਸਟ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ
. . .  23 minutes ago
ਮੁੰਬਈ, 6 ਦਸੰਬਰ - ਭਾਰਤੀ ਟੀਮ ਨੇ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ਜਿੱਤ ਲਈ ਹੈ। ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਚੌਥੇ ਦਿਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਝਟਕਾਈਆਂ...
ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ ਸ਼ਾਹ
. . .  53 minutes ago
ਨਵੀਂ ਦਿੱਲੀ, 6 ਦਸੰਬਰ - ਅਮਿਤ ਸ਼ਾਹ ਅੱਜ ਸਰਦ ਰੁੱਤ ਸੈਸ਼ਨ ਜੋ ਚੱਲ ਰਿਹਾ ਹੈ ਉਸ ਵਿਚ ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ...
ਤੇਲੰਗਾਨਾ ਦੇ ਮੈਡੀਕਲ ਕਾਲਜ 'ਚ ਕੋਰੋਨਾ ਧਮਾਕਾ, 43 ਵਿਦਿਆਰਥੀ ਮਿਲੇ ਸੰਕਰਮਿਤ
. . .  about 1 hour ago
ਨਵੀਂ ਦਿੱਲੀ, 06 ਦਸੰਬਰ - ਦੇਸ਼ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੈਰੀਐਂਟ ਕਾਰਨ ਲੋਕ ਦਹਿਸ਼ਤ 'ਚ ਹਨ। ਇਸ ਦੇ ਨਾਲ ਹੀ ਤੇਲੰਗਾਨਾ ਦੇ ਬੋਮਕਲ 'ਚ ਸਥਿਤ ਚਲਾਮੇਡਾ....
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ 'ਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦਾ ਸਵਾਗਤ ਕੀਤਾ
. . .  about 1 hour ago
ਨਵੀਂ ਦਿੱਲੀ, 6 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ ਵਿਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ....
ਬਸਪਾ ਮੁਖੀ ਮਾਇਆਵਤੀ ਨੇ ਲਖਨਊ 'ਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
. . .  about 1 hour ago
ਉੱਤਰ ਪ੍ਰਦੇਸ਼, 6 ਦਸੰਬਰ - ਬਸਪਾ ਮੁਖੀ ਮਾਇਆਵਤੀ ਨੇ ਲਖਨਊ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ....
ਭਾਰਤ ਪਾਕਿ ਸਰਹੱਦ 'ਤੇ ਮੁੜ ਰਾਤ 2 ਵਾਰ ਡਰੋਨ ਦੀ ਹਲਚਲ
. . .  about 1 hour ago
ਅਜਨਾਲਾ,6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਵਿਖੇ ਰਾਤ ਸਮੇਂ ਬੀ.ਐੱਸ.ਐਫ. ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ....
ਸਿਮਰਨ ਗਾਬਾ ਦੀ ਸੜਕ ਹਾਦਸੇ 'ਚ ਹੋਈ ਮੌਤ
. . .  about 1 hour ago
ਗੁਰੂ ਹਰਸਹਾਏ, 6 ਦਸੰਬਰ (ਕਪਿਲ ਕੰਧਾਰੀ) ਗੁਰੂ ਹਰਸਹਾਏ ਸ਼ਹਿਰ ਨਿਵਾਸੀ ਸਿਮਰਨ ਗਾਬਾ ਪੁੱਤਰ ਜਸਰਾਜ ਗਾਬਾ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾ.....
ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ ਅਤੇ ਹੋਰ ਸੰਸਦ ਮੈਂਬਰਾਂ ਨੇ ਅੱਜ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਲੋਕ ਸਭਾ ਰਾਜ ਸਭਾ.....
ਕੇਂਦਰੀ ਕਾਨੂੰਨ ਮੰਤਰੀ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਸੇਵਾ ਦੀਆਂ ਤਨਖ਼ਾਹਾਂ ਅਤੇ ਸ਼ਰਤਾਂ) ਸੋਧ ਬਿੱਲ, 2021 ਪੇਸ਼ ਕਰਨਗੇ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ.....
ਭਾਰਤ ਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ 'ਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਭਾਰਤ ਅਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ ਵਿਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ। ਜਿਸ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ .....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਪੁਤਿਨ ਦੀ ਯਾਤਰਾ ਦੌਰਾਨ ਭਾਰਤ, ਰੂਸ ਏ.ਕੇ.-203 ਅਸਾਲਟ ਰਾਈਫਲ ਸੌਦੇ ਨੂੰ ਅੰਤਿਮ ਰੂਪ ਦੇਣਗੇ, ਐੱਸ.-400 ਮਾਡਲ ਭਾਰਤ ਨੂੰ ਤੋਹਫੇ ਵਜੋਂ ਦਿੱਤਾ ਜਾਵੇਗਾ
. . .  1 day ago
ਓਮੀਕਰੋਨ ਵਾਇਰਸ ਦਾ ਵਧਦਾ ਕਹਿਰ ,ਜੈਪੁਰ 'ਚ 9 ਲੋਕ ਪਾਜ਼ੀਟਿਵ
. . .  1 day ago
ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ 'ਤੇ ਵਿਦੇਸ਼ ਜਾਣ ਤੋਂ ਰੋਕਿਆ
. . .  1 day ago
ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ, 2 ਜ਼ਖਮੀ
. . .  1 day ago
ਚਿਤੂਰ, 5 ਦਸੰਬਰ - ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਚੰਦਰਗਿਰੀ ਜ਼ੋਨ ਨੇੜੇ ਪੁਥਲਾਪੱਟੂ-ਨਾਇਡੂਪੇਟਾ ਰੋਡ 'ਤੇ ਹੋਏ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬੀ.ਵੀ. ਸ਼੍ਰੀਨਿਵਾਸ ਨੇ ...
ਮਹਾਰਾਸ਼ਟਰ ਵਿਚ ਓਮੀਕਰੋਨ ਵਾਇਰਸ ਦੇ 7 ਹੋਰ ਮਾਮਲੇ ਆਏ ਸਾਹਮਣੇ ,ਕੁੱਲ ਕੇਸ 8
. . .  1 day ago
ਹਿਮਾਚਲ ਪ੍ਰਦੇਸ਼: ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕ ਲਾਪਤਾ
. . .  1 day ago
ਧਰਮਸ਼ਾਲਾ, 5 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐੱਸ.ਪੀ. ਕਾਂਗੜਾ ਨੇ ਦੱਸਿਆ ਕਿ ਅਸੀਂ ਇੱਥੋਂ ਪੁਲਿਸ ਦੀ ਟੀਮ..
ਬੇਅਦਬੀ 'ਤੇ ਰਾਜਨੀਤੀ ਕਰਨਾ ਮੰਦਭਾਗਾ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
. . .  1 day ago
ਗੜ੍ਹਸ਼ੰਕਰ, 5ਦਸੰਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਗੜ੍ਹਸ਼ੰਕਰ ਪਹੁੰਚੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ....
ਯੂ.ਪੀ:ਮੁੱਖ ਮੰਤਰੀ ਨੂੰ ਮੀਮੋ ਦੇਣ ਗਏ ਸਪਾ ਕਾਰਜਕਰਤਾਵਾਂ ਅਤੇ ਪੁਲਸ 'ਚ ਧੱਕਾ-ਮੁੱਕੀ
. . .  1 day ago
ਚੰਦੌਲੀ, 5 ਦਸੰਬਰ- ਉੱਤਰ ਪ੍ਰਦੇਸ਼ ਦੇ ਚੰਦੌਲੀ ਦੇ ਐੱਸ.ਸੀ. ਅੰਕੁਰ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 'ਸਪਾ ਕਾਰਜਕਰਤਾਵਾਂ ਵਲੋਂ ਅੱਜ ਮੁੱਖ ਮੰਤਰੀ ਨੂੰ ਮੀਮੋ ਦੇਣ ਦੀ ਯੋਜਨਾ ਸੀ। ਕਾਰਜਕਰਤਾਵਾਂ..
ਤੇਜ਼ ਰਫ਼ਤਾਰ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 5 ਦਸੰਬਰ (ਨਰਿੰਦਰ ਸਿੰਘ ਦੋਦੇ)-ਬੀਤੀ ਦੇਰ ਸ਼ਾਮ ਤੇਜ਼ ਰਫ਼ਤਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਸੜਕ ਕਿਨਾਰੇ ਲੱਗੇ ਡਿਵਾਈਡਰ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ...
ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ 2023 'ਚ ਦੋ ਤਿਹਾਈ ਬਹੁਮਤ ਨਾਲ ਰਾਜਸਥਾਨ 'ਚ ਬਣੇਗੀ ਭਾਜਪਾ ਸਰਕਾਰ: ਅਮਿਤ ਸ਼ਾਹ
. . .  1 day ago
ਜੈਪੁਰ, 05 ਦਸੰਬਰ- ਜੈਪੁਰ 'ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਉਤਸ਼ਾਹ, ਉਮੰਗ ਅਤੇ ਜੋਸ਼ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਸਾਲ 2023 'ਚ ਦੋ..
ਪੰਜਾਬ ਸਰਕਾਰ ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਭੇਜਣ ਲਈ ਰਚ ਰਹੀ ਹੈ ਸਾਜ਼ਿਸ਼: ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ, 5 ਦਸੰਬਰ (ਵਿਕਰਮਜੀਤ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ.ਦਲਜੀਤ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ...
ਭਾਜਪਾ ਵਲੋਂ 'ਆਪ' ਦੇ ਲੀਡਰ ਖ਼ਰੀਦਣ 'ਤੇ ਰਾਘਵ ਚੱਢਾ ਨੇ ਦਿੱਤਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 5 ਦਸੰਬਰ-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਵਲੋਂ ਭਾਜਪਾ 'ਤੇ 'ਆਪ' ਦੇ ਲੀਡਰ ਖ਼ਰੀਦਣ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਾਡੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਅੱਸੂ ਸੰਮਤ 553

ਕਪੂਰਥਲਾ / ਫਗਵਾੜਾ

ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਦੇ ਟਾਕਰੇ ਲਈ ਸਿਹਤ ਵਿਭਾਗ ਵਲੋਂ ਤਿਆਰੀਆਂ ਸ਼ੁਰੂ

ਕਪੂਰਥਲਾ, 16 ਸਤੰਬਰ (ਅਮਰਜੀਤ ਕੋਮਲ)-ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਦੇ ਟਾਕਰੇ ਲਈ ਸਿਹਤ ਵਿਭਾਗ ਵਲੋਂ ਜਿੱਥੇ ਜ਼ਿਲ੍ਹੇ ਦੇ 70 ਫ਼ੀਸਦੀ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਪਹਿਲੀ ਤੇ 23 ਫ਼ੀਸਦੀ ਲੋਕਾਂ ਨੂੰ ਟੀਕਾਕਰਨ ਦੀ ਦੂਜੀ ਡੋਜ਼ ਲਾਈ ਜਾ ਚੁੱਕੀ ਹੈ, ਉੱਥੇ ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਕੋਰੋਨਾ ਵਾਇਰਸ ਦੇ ਵੱਧ ਖ਼ਤਰੇ ਨੂੰ ਭਾਂਪਦਿਆਂ ਕੋਵਿਡ ਆਈਸੋਲੇਸ਼ਨ ਸੈਂਟਰ ਵਿਚ 10 ਬੈੱਡ ਦਾ ਆਈ.ਸੀ.ਯੂ. ਤੇ 20 ਬੈੱਡ ਦਾ ਇਕ ਵੱਖਰਾ ਵਾਰਡ ਤਿਆਰ ਕੀਤਾ ਜਾ ਰਿਹਾ ਹੈ | ਜਿਸ ਵਿਚ ਦਾਖਲ ਹੋਣ ਵਾਲੇ ਬੱਚਿਆਂ ਨੂੰ ਇਲਾਜ ਦੀ ਲੈਵਲ-3 ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ | ਇਸ ਤੋਂ ਇਲਾਵਾ ਜ਼ਿਲ੍ਹਾ ਹੈੱਡ ਕੁਆਰਟਰ, ਸਬ ਡਵੀਜ਼ਨ ਦੇ ਹਸਪਤਾਲਾਂ ਤੇ ਕੁੱਝ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਲੈਵਲ-2 ਦੀਆਂ ਸਹੂਲਤਾਂ ਵਾਲੇ 100 ਬੈੱਡ ਤਿਆਰ ਕੀਤੇ ਗਏ ਹਨ | ਸਿਵਲ ਹਸਪਤਾਲ ਕਪੂਰਥਲਾ ਦੇ ਐੱਸ.ਐਮ.ਓ. ਡਾ: ਸੰਦੀਪ ਧਵਨ ਨੇ ਅਜੀਤ ਨੂੰ ਦੱਸਿਆ ਕਿ ਕੋਵਿਡ ਆਈਸੋਲੇਸ਼ਨ ਸੈਂਟਰ ਵਿਚ 1 ਹਜ਼ਾਰ ਲੀਟਰ ਪ੍ਰਤੀ ਮਿੰਟ 'ਚ ਆਕਸੀਜਨ ਪੈਦਾ ਕਰਨ ਵਾਲਾ ਪੀ.ਐੱਸ.ਏ. ਪਲਾਂਟ ਚਾਲੂ ਹੋ ਚੁੱਕਾ ਹੈ ਤੇ ਇਸ ਪਲਾਂਟ ਤੋਂ ਕੋਵਿਡ ਸੈਂਟਰ ਵਿਚ 46 ਬੈੱਡਾਂ ਨੂੰ ਸਿੱਧੀ ਆਕਸੀਜਨ ਦੀ ਸਪਲਾਈ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਆਕਸੀਜਨ ਦੀ ਕੋਈ ਕਮੀ ਨਹੀਂ ਆਵੇਗੀ | ਇਸੇ ਤਰ੍ਹਾਂ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਵੀ 500 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲਾ ਆਕਸੀਜਨ ਪਲਾਂਟ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਪੂਰਥਲਾ ਵਿਚ ਤਰਲ ਆਕਸੀਜਨ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਹੰਗਾਮੀ ਹਾਲਤ ਵਿਚ ਇਸ ਦੀ ਵਰਤੋਂ ਕੀਤੀ ਜਾ ਸਕੇ | ਡਾ: ਧਵਨ ਨੇ ਦੱਸਿਆ ਕਿ ਬੱਚਿਆਂ ਲਈ ਤਿਆਰ ਕੀਤੇ ਜਾ ਰਹੇ ਵਾਰਡ ਵਿਚ ਲੋੜੀਂਦੇ ਉਪਕਰਨ ਅਗਲੇ ਕੁੱਝ ਦਿਨਾਂ ਵਿਚ ਮਿਲਣ ਦੀ ਆਸ ਹੈ ਤੇ ਬਹੁਤ ਜਲਦੀ ਇਹ ਵਾਰਡ ਵੀ ਤਿਆਰ ਕਰ ਲਿਆ ਜਾਵੇਗਾ | ਐਸ.ਐਮ.ਓ. ਨੇ ਕਿਹਾ ਕਿ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਨੂੰ ਮੱਦੇਨਜ਼ਰ ਰੱਖਦਿਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ |
ਪੌਣੇ ਪੰਜ ਲੱਖ ਲੋਕਾਂ ਦਾ ਹੋ ਚੁੱਕਾ ਟੀਕਾਕਰਨ
ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹੇ ਵਿਚ 4 ਲੱਖ 75908 ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ | ਜਿਸ 'ਚੋਂ 3 ਲੱਖ 63560 ਲੋਕਾਂ ਨੂੰ ਪਹਿਲੀ ਤੇ 1 ਲੱਖ 20488 ਲੋਕਾਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ | ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਨੂੰ ਸਮਾਜ ਸੇਵੀ ਜਥੇਬੰਦੀਆਂ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ |
ਕੋਰੋਨਾ ਵਾਇਰਸ ਦੀ ਜਾਂਚ ਲਈ ਸਿਵਲ ਹਸਪਤਾਲ 'ਚ ਖੁੱਲੇ੍ਹਗੀ ਲੈਬਾਰਟਰੀ
ਐਸ.ਐਮ.ਓ. ਨੇ ਦੱਸਿਆ ਕਿ ਕੋਰੋਨਾ ਦੀ ਪਹਿਲੀ ਤੇ ਦੂਜੀ ਲਹਿਰ ਦੌਰਾਨ ਕੋਰੋਨਾ ਦੀ ਜਾਂਚ ਲਈ ਲਏ ਗਏ ਸੈਂਪਲ ਅੰਮਿ੍ਤਸਰ ਤੇ ਫ਼ਰੀਦਕੋਟ 'ਚ ਬਣੀਆਂ ਸਰਕਾਰੀ ਲੈਬਾਰਟਰੀਆਂ ਨੂੰ ਭੇਜੇ ਜਾਂਦੇ ਸਨ, ਜਿਸ ਕਾਰਨ ਸੈਂਪਲਾਂ ਦੀ ਰਿਪੋਰਟ ਆਉਣ ਵਿਚ ਦੇਰੀ ਹੁੰਦੀ ਸੀ ਤੇ ਹੁਣ ਸਰਕਾਰ ਵਲੋਂ ਕੋਰੋਨਾ ਦੀ ਤੀਜੀ ਲਹਿਰ ਨੂੰ ਧਿਆਨ ਵਿਚ ਰੱਖਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਚ ਕੋਰੋਨਾ ਵਾਇਰਸ ਦੀ ਜਾਂਚ ਲਈ ਇਕ ਲੈਬਾਰਟਰੀ ਖੋਲ੍ਹੀ ਜਾ ਰਹੀ ਹੈ, ਜੋ ਬਹੁਤ ਜਲਦੀ ਚਾਲੂ ਹੋ ਜਾਵੇਗੀ |
ਲਗਭਗ 6 ਲੱਖ ਲੋਕਾਂ ਦੇ ਹੋ ਚੁੱਕੇ ਹਨ ਕੋਰੋਨਾ ਟੈਸਟ
ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 5 ਲੱਖ 94837 ਲੋਕਾਂ ਦੇ ਕੋਰੋਨਾ ਦੀ ਜਾਂਚ ਲਈ ਟੈਸਟ ਲਏ ਜਾ ਚੁੱਕੇ ਹਨ ਤੇ ਹੁਣ ਤੱਕ ਜ਼ਿਲ੍ਹੇ ਵਿਚ 19433 ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ | ਇਨ੍ਹਾਂ 'ਚੋਂ 1611 ਕੇਸ ਦੂਜੇ ਜ਼ਿਲਿ੍ਹਆਂ ਨਾਲ ਸਬੰਧਿਤ ਸਨ | ਜ਼ਿਲ੍ਹੇ ਵਿਚ ਪਹਿਲੀ ਤੇ ਦੂਜੀ ਲਹਿਰ ਦੌਰਾਨ 554 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 17253 ਲੋਕ ਵੱਖ-ਵੱਖ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਕੋਰੋਨਾ 'ਤੇ ਫ਼ਤਿਹ ਪਾ ਚੁੱਕੇ ਹਨ | ਇਸ ਸਮੇਂ ਜ਼ਿਲ੍ਹੇ ਵਿਚ ਕੋਰੋਨਾ ਦੇ 15 ਐਕਟਿਵ ਮਰੀਜ਼ ਹਨ, ਜਿਨ੍ਹਾਂ ਵਿਚੋਂ 11 ਘਰਾਂ ਵਿਚ ਤੇ 2 ਮਰੀਜ਼ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ |

ਕਾਂਗਰਸ ਤੇ ਅਕਾਲੀ-ਭਾਜਪਾ ਦੇ ਗੁਪਤ ਗੱਠਜੋੜ ਤੋਂ ਸੁਚੇਤ ਰਹਿਣ ਪੰਜਾਬੀ-ਮੰਜੂ ਰਾਣਾ

ਫਗਵਾੜਾ, 16 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਆਮ ਆਦਮੀ ਪਾਰਟੀ ਦੀ ਮੀਟਿੰਗ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੋਈ | ਜਿਸ ਵਿਚ ਸੇਵਾ ਮੁਕਤ ਐਡੀਸ਼ਨਲ ਸੈਸ਼ਨ ਜੱਜ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨ ਸਭਾ ਕਪੂਰਥਲਾ ਇੰਚਾਰਜ ਸ੍ਰੀਮਤੀ ਮੰਜੂ ...

ਪੂਰੀ ਖ਼ਬਰ »

ਰੋਸ ਮਾਰਚ 'ਚ ਅੱਜ ਵੱਡੀ ਗਿਣਤੀ 'ਚ ਅਕਾਲੀ ਵਰਕਰ ਦਿੱਲੀ ਵਿਖੇ ਕਰਨਗੇ ਸ਼ਮੂਲੀਅਤ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਤਿੰਨ ਕਾਲੇ ਕਾਨੰੂਨਾਂ ਨੂੰ ਪਾਸ ਕਰਨ 'ਤੇ ਇੱਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨੀ ਸੰਘਰਸ਼ ਦੇ ਹੱਕ 'ਚ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿਖੇ ਕੀਤਾ ...

ਪੂਰੀ ਖ਼ਬਰ »

18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ-ਡਾ: ਪਰਮਿੰਦਰ ਕੌਰ

ਕਪੂਰਥਲਾ, 16 ਸਤੰਬਰ (ਵਿ.ਪ੍ਰ.)-18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ | ਇਸ ਲਈ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਆਪੋ ਆਪਣੇ ਖੇਤਰਾਂ ਵਿਚ ਆਸ਼ਾ ਵਰਕਰਾਂ ਰਾਹੀਂ ਲੋਕਾਂ ਨੂੰ ਵੋਟ ਬਣਵਾਉਣ ਲਈ ਜਾਗਰੂਕ ਕਰਨਾ ...

ਪੂਰੀ ਖ਼ਬਰ »

110 ਗਾ੍ਰਮ ਨਸ਼ੀਲੇ ਪਦਾਰਥ ਸਮੇਤ 1 ਕਾਬੂ

ਢਿਲਵਾਂ, 16 ਸਤੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)–ਥਾਣਾ ਸੁਭਾਨਪੁਰ ਦੀ ਪੁਲਿਸ ਨੇ 110 ਗਾ੍ਰਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਏ.ਐਸ.ਆਈ. ਸਤਨਾਮ ਸਿੰਘ ਪੁਲਿਸ ਪਾਰਟੀ ਗਸ਼ਤ ਦੇ ਸਬੰਧ ...

ਪੂਰੀ ਖ਼ਬਰ »

ਘਰ 'ਚੋਂ ਸਾਮਾਨ ਚੋਰੀ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਅਜੀਤ ਸਿੰਘ ਨਗਰ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਬੰਧੀ ਘਰ ਦੀ ਮਾਲਕਣ ਸੁਮਨ ਰਾਣੀ ਨੇ ਦੱਸਿਆ ਕਿ ਉਹ ਸੋਮਵਾਰ ਨੂੰ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪਿੰਡਾਂ 'ਚ ਲਗਾਏ ਜਾ ਰਹੇ 400-400 ਬੂਟੇ

ਕਪੂਰਥਲਾ, 16 ਸਤੰਬਰ (ਵਿ.ਪ੍ਰ.)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪਿੰਡਾਂ 'ਚ 400-400 ਬੂਟੇ ਲਗਾਉਣ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਤੇ ਹਰੇਕ ਪਿੰਡ ਵਿਚ ਮਗਨਰੇਗਾ ਯੋਜਨਾ ਤਹਿਤ ...

ਪੂਰੀ ਖ਼ਬਰ »

ਆਰ.ਸੀ.ਐਫ. ਵਿਚਲਾ ਕੇਂਦਰੀ ਵਿਦਿਆਲਿਆ ਨੰ:-2 ਨਾ ਖੁੱਲ੍ਹਣ ਕਾਰਨ ਬੱਚਿਆਂ ਦੇ ਮਾਪੇ ਚਿੰਤਤ

ਕਪੂਰਥਲਾ, 16 ਸਤੰਬਰ (ਵਿ.ਪ੍ਰ.)-ਕੋਰੋਨਾ ਕਾਲ ਦੀ ਸਮਾਪਤੀ ਤੋਂ ਬਾਅਦ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚਲੇ ਕੇਂਦਰੀ ਵਿਦਿਆਲਿਆ-2 ਦੇ ਅਜੇ ਤੱਕ ਨਾ ਖੋਲ੍ਹੇ ਜਾਣ ਕਾਰਨ ਇਸ ਵਿਦਿਆਲਿਆ ਵਿਚ ਪੜ੍ਹਦੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹਨ ...

ਪੂਰੀ ਖ਼ਬਰ »

ਐਂਟੀ ਕੁਰਪਸ਼ਨ ਫਾਊਾਡੇਸ਼ਨ ਨੇ ਕੀਤਾ ਅਹੁਦੇਦਾਰਾਂ ਦਾ ਸਨਮਾਨ

ਨਡਾਲਾ, 16 ਸਤੰਬਰ (ਮਾਨ)-ਐਂਟੀ ਕੁਰੱਪਸ਼ਨ ਫਾਊਾਡੇਸ਼ਨ ਇੰਡੀਆ ਵਲੋਂ ਕਰਨਾਲ 'ਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੰਜਾਬ ਦੇ ਕਪੂਰਥਲਾ ਜ਼ਿਲੇ੍ਹ ਦੇ ਅਹੁਦੇਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਜ਼ਿਲ੍ਹਾ ਰੂਰਲ ਸਲਾਹਕਾਰ ...

ਪੂਰੀ ਖ਼ਬਰ »

ਬਾਸੀ ਨਮਿਤ ਅੰਤਿਮ ਅਰਦਾਸ 'ਚ ਵੱਡੀ ਗਿਣਤੀ 'ਚ ਸੰਗਤਾਂ ਹੋਈਆ ਸ਼ਾਮਿਲ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਨਾਲ ਸਬੰਧਿਤ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਕੁਲਵਿੰਦਰ ਸਿੰਘ ਬਾਸੀ ਚੇਅਰਮੈਨ ਕਾਰ ਫ਼ੇਅਰ ਗਰੁੱਪ ਆਫ਼ ਕੰਪਨੀ ਦੁਬਈ ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ...

ਪੂਰੀ ਖ਼ਬਰ »

ਖ਼ੂਹ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬੰਗਾ ਰੋਡ 'ਤੇ ਸਥਿਤ ਅਮਰ ਪੈਲੇਸ ਦੇ ਪਿੱਛੇ ਪੈਂਦੇ ਅਮਰ ਨਗਰ 'ਚ ਇੱਕ ਨੌਜਵਾਨ ਦੀ ਖੂਹ 'ਚ ਡਿੱਗਣ ਕਾਰਨ ਮੌਤ ਹੋ ਗਈ | ਜਿਸ ਦੀ ਲਾਸ਼ ਨੂੰ ਅੱਜ ਪੁਲਿਸ ਵਲੋਂ ਬਾਹਰ ਕੱਢਿਆ ਗਿਆ | ਮਿ੍ਤਕ ਦੀ ਪਛਾਣ ਮੁਹੰਮਦ ਸਰਾਜ (27) ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਮੀਟਿੰਗ 20 ਨੂੰ

ਕਪੂਰਥਲਾ, 16 ਸਤੰਬਰ (ਵਿ.ਪ੍ਰ.)-ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ 20 ਸਤੰਬਰ ਦਿਨ ਸੋਮਵਾਰ ਨੂੰ 12 ਵਜੇ ਸਥਾਨਕ ਪ੍ਰੈੱਸ ਕਲੱਬ ਵਿਚ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਵੇਗੀ | ਇਸ ਸਬੰਧੀ ਯੂਨੀਅਨ ਦੇ ਪ੍ਰੈੱਸ ਸਕੱਤਰ ...

ਪੂਰੀ ਖ਼ਬਰ »

ਸ੍ਰੀ ਗਨੇਸ਼ ਚਤੁਰਥੀ ਸਮਾਗਮ 20 ਨੂੰ

ਢਿਲਵਾਂ, 16 ਸਤੰਬਰ (ਸੁਖੀਜਾ, ਪਵ੍ਰੀਨ)-ਮੰਦਰ ਸੁਧਾਰ ਸਭਾ ਢਿੱਲਵਾਂ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗਨੇਸ਼ ਚਤੁਰਥੀ 20 ਸਤੰਬਰ ਨੂੰ ਅੰਦਰਲਾ ਸ਼ਿਵ ਮੰਦਰ ਢਿਲਵਾਂ ਵਿੱਚ ਪ੍ਰਧਾਨ ਕ੍ਰਿਸ਼ਨ ਲਾਲ ਸੁਖੀਜਾ ਦੀ ਅਗਵਾਈ ਹੇਠ ਸ਼ਰਧਾਪੂਰਵਕ ਮਨਾਇਆ ਜਾ ...

ਪੂਰੀ ਖ਼ਬਰ »

ਗੁਰਵਿੰਦਰਜੀਤ ਸਿੰਘ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਵਜੋਂ ਅਹੁਦਾ ਸੰਭਾਲਿਆ

ਕਪੂਰਥਲਾ, 16 ਸਤੰਬਰ (ਅਮਰਜੀਤ ਕੋਮਲ)-ਸਹਿਕਾਰੀ ਸਭਾਵਾਂ ਸਹਿਕਾਰਤਾ ਵਿਭਾਗ ਵਲੋਂ ਸਭਾਵਾਂ ਦੇ ਮੈਂਬਰਾਂ ਦੀ ਭਲਾਈ ਲਈ ਬਣਾਈਆਂ ਜਾ ਰਹੀਆਂ ਸਕੀਮਾਂ ਨੂੰ ਇਨ ਬਿਨ ਲਾਗੂ ਕਰਨ ਤਾਂ ਜੋ ਇਨ੍ਹਾਂ ਸਕੀਮਾਂ ਦਾ ਲਾਭ ਹਰੇਕ ਮੈਂਬਰ ਨੂੰ ਮਿਲ ਸਕੇ | ਇਹ ਸ਼ਬਦ ਗੁਰਵਿੰਦਰਜੀਤ ...

ਪੂਰੀ ਖ਼ਬਰ »

ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਵੋਟ ਅਧਿਕਾਰ ਸਬੰਧੀ ਕੀਤਾ ਜਾਗਰੂਕ

ਢਿਲਵਾਂ, 16 ਸਤੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿਲਵਾਂ ਡਾ. ਜਸਵਿੰਦਰ ਕੁਮਾਰੀ ਦੀ ਅਗਵਾਈ ਹੇਠ ਬਲਾਕ ਢਿਲਵਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ 'ਚ ਅੱਜ ਮਮਤਾ ਦਿਵਸ ਮੌਕੇ ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਵੋਟਾਂ ...

ਪੂਰੀ ਖ਼ਬਰ »

ਬਿਨਾਂ ਚੌਕੀਦਾਰ ਸਰਕਾਰੀ ਸਕੂਲਾਂ 'ਚ ਬੇਖ਼ੌਫ਼ ਹੱਥ ਸਾਫ਼ ਕਰਦੇ ਨੇ ਚੋਰ-ਜਰਨੈਲ ਨੰਗਲ

ਫਗਵਾੜਾ, 16 ਸਤੰਬਰ (ਹਰੀਪਾਲ ਸਿੰਘ)-ਲੋਕ ਇਨਸਾਫ਼ ਪਾਰਟੀ ਦਾ ਇੱਕ ਵਫ਼ਦ ਪਾਰਟੀ ਦੇ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਮਿਲਿਆ ਅਤੇ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ, ਸਿੱਖਿਆ ...

ਪੂਰੀ ਖ਼ਬਰ »

ਪੰਜਾਬ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਭੁਲੱਥ ਨੇ ਕਰਵਾਇਆ ਕਰਜ਼ਾ ਵੰਡ ਸਮਾਗਮ

ਭੁਲੱਥ, 16 ਸਤੰਬਰ (ਮਨਜੀਤ ਸਿੰਘ ਰਤਨ)-ਪੰਜਾਬ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਭੁਲੱਥ ਵਲੋਂ ਕਰਜ਼ਾ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪੰਜਾਬ ਦੀ ਸਵੈਰੁਜ਼ਗਾਰ ਸਕੀਮ ਅਧੀਨ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਵਲੋਂ ਗੜ੍ਹੀ ਨਾਲ ਮੁਲਾਕਾਤ

ਫਗਵਾੜਾ, 16 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਦੇ ਵੱਖ-ਵੱਖ ਕੇਡਰ ਨਾਲ ਹੋਈ ਮੀਟਿੰਗ ਦੌਰਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਮੰਗਾਂ ਨੂੰ ਸੁਣਿਆ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਐਸੋਸੀਏਸ਼ਨ ਨੇ ਦਿੱਤਾ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਡੀ.ਸੀ. ਨੂੰ ਮੰਗ ਪੱਤਰ

ਕਪੂਰਥਲਾ, 16 ਸਤੰਬਰ (ਵਿ.ਪ੍ਰ.)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਰਨੈਲ ਸਿੰਘ ਬਾਜਵਾ, ਸੁੱਚਾ ਸਿੰਘ ਫਿਆਲੀ, ਬਸੰਤ ਸਿੰਘ ਨੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਤਹਿਸੀਲ ਕਪੂਰਥਲਾ ਤੇ ਸਬ ...

ਪੂਰੀ ਖ਼ਬਰ »

ਆਰ.ਸੀ.ਐਫ. ਮਜ਼ਦੂਰ ਯੂਨੀਅਨ ਵਲੋਂ ਕੇਂਦਰ ਸਰਕਾਰ ਦੀਆਂ ਮੁਦਰੀਕਰਨ ਤੇ ਸਰਕਾਰੀ ਸੰਪਤੀਆਂ ਵੇਚਣ ਦੇ ਵਿਰੋਧ 'ਚ ਰੋਸ ਵਿਖਾਵਾ

ਕਪੂਰਥਲਾ, 16 ਸਤੰਬਰ (ਅਮਰਜੀਤ ਕੋਮਲ)-ਆਰ.ਸੀ.ਐਫ. ਮਜ਼ਦੂਰ ਯੂਨੀਅਨ ਵਲੋਂ ਕੇਂਦਰ ਸਰਕਾਰ ਦੀਆਂ ਮੁਦਰੀਕਰਨ ਤੇ ਸਰਕਾਰੀ ਸੰਪਤੀਆਂ ਪੂੰਜੀਪਤੀਆਂ ਨੂੰ ਵੇਚਣ ਦੀ ਨੀਤੀ ਦੇ ਵਿਰੋਧ ਵਿਚ ਅੱਜ ਆਰ.ਸੀ.ਐਫ. ਵਿਚ ਰੋਸ ਵਿਖਾਵਾ ਕੀਤਾ ਗਿਆ | ਰੋਹ ਵਿਚ ਆਏ ਮੁਲਾਜ਼ਮਾਂ ਨੇ ਕੇਂਦਰ ...

ਪੂਰੀ ਖ਼ਬਰ »

ਵਿਧਾਇਕ ਧਾਲੀਵਾਲ ਨੇ ਨਵੀਂ ਦਾਣਾ ਮੰਡੀ ਵਿਖੇ ਬੂਟੇ ਲਗਾਏ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ 'ਚ ਬੂਟੇ ਲਗਾਏ ਗਏ | ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਇਸ ...

ਪੂਰੀ ਖ਼ਬਰ »

ਵੱਧ ਰੇਟ 'ਤੇ ਵੇਚੀ ਖਾਦ ਤਾਂ ਹੋਵੇਗੀ ਕਾਰਵਾਈ-ਡਾ. ਸੁਸ਼ੀਲ ਕੁਮਾਰ

ਫੱਤੂਢੀਂਗਾ, 16 ਸਤੰਬਰ (ਬਲਜੀਤ ਸਿੰਘ)-ਸੂਬੇ ਵਿਚ ਡੀ. ਏ. ਪੀ. ਦੀ ਘਾਟ ਦੇ ਚੱਲਦਿਆਂ ਵੱਧ ਰੇਟ 'ਤੇ ਖਾਦ ਵੇਚਣ ਦੀਆਂ ਵਿਉਂਤਾਂ ਬਣਾ ਰਹੇ ਖਾਦ ਡੀਲਰਾਂ ਨੂੰ ਚਿਤਾਵਨੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਸੁਸ਼ੀਲ ਕੁਮਾਰ ਨੇ ਕਿਹਾ ਕਿ ਅਜਿਹਾ ਕਰਨ ਵਾਲੇ ...

ਪੂਰੀ ਖ਼ਬਰ »

ਸਰਕਾਰੀ ਅਧਿਆਪਕ ਨੇ ਗੁਆਚਿਆ ਪਰਸ ਕੀਤਾ ਮਾਲਕ ਦੇ ਸਪੁਰਦ

ਫਗਵਾੜਾ, 16 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਸਰਕਾਰੀ ਮਿਡਲ ਸਕੂਲ ਮਲਕਪੁਰ ਵਿਖੇ ਬਤੌਰ ਸਕੂਲ ਇੰਚਾਰਜ ਮਾਸਟਰ ਬਲਵਿੰਦਰ ਕੁਮਾਰ ਨੇ ਸੜਕ 'ਤੇ ਡਿੱਗਿਆ ਪੈਸਿਆਂ ਅਤੇ ਜ਼ਰੂਰੀ ਦਸਤਾਵੇਜ਼ਾਂ ਵਾਲਾ ਪਰਸ ਉਸ ਦੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ...

ਪੂਰੀ ਖ਼ਬਰ »

ਹਰੇਕ ਕੇਡਰ ਦੀਆਂ ਤਰੱਕੀਆਂ 'ਚ ਹੋ ਰਹੀ ਦੇਰੀ ਕਾਰਨ ਅਧਿਆਪਕ ਵਰਗ ਨਿਰਾਸ਼ਾ ਦੇ ਆਲਮ 'ਚ

ਕਪੂਰਥਲਾ, 16 ਸਤੰਬਰ (ਵਿ.ਪ੍ਰ.)-ਡੈਮੋਕਰੇਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਜੈਮਲ ਸਿੰਘ, ਤਜਿੰਦਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਭੰਡਾਲ, ਪਵਨ ਕੁਮਾਰ, ਹਰਵਿੰਦਰ ਅੱਲੂਵਾਲ ਤੇ ਮਲਕੀਤ ਸਿੰਘ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਾਇਮਰੀ ...

ਪੂਰੀ ਖ਼ਬਰ »

ਆੜ੍ਹਤੀ ਯੂਨੀਅਨ ਬੇਗੋਵਾਲ ਵਲੋਂ ਨਵੇਂ ਡੀ.ਐੱਸ.ਪੀ. ਭੁਲੱਥ ਅਮਰੀਕ ਸਿੰਘ ਚਾਹਲ ਦਾ ਸਨਮਾਨ

ਬੇਗੋਵਾਲ, 16 ਸਤੰਬਰ (ਸੁਖਜਿੰਦਰ ਸਿੰਘ)-ਆੜ੍ਹਤੀ ਯੂਨੀਅਨ ਬੇਗੋਵਾਲ ਵਲੋਂ ਪ੍ਰਧਾਨ ਸੂਰਤ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨ ਭੁਲੱਥ ਦੇ ਨਵ ਨਿਯੁਕਤ ਡੀ.ਅੱੈਸ.ਪੀ. ਅਮਰੀਕ ਸਿੰਘ ਚਾਹਲ ਨੂੰ ਭੁਲੱਥ 'ਚ ਅਹੁਦਾ ਸੰਭਾਲਣ ਤੋਂ ਬਾਅਦ ਸਨਮਾਨਿਤ ਕੀਤਾ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਸੀ.ਟੀ. ਯੂਨੀਵਰਸਿਟੀ ਵਲੋਂ ਸਿੱਖ ਮਿਸ਼ਨ ਅਕੈਡਮੀ ਦੇ 2 ਅਧਿਆਪਕਾਂ ਨੂੰ ਬੈੱਸਟ ਟੀਚਰ ਐਵਾਰਡ

ਸੁਲਤਾਨਪੁਰ ਲੋਧੀ, 16 ਸਤੰਬਰ, (ਨਰੇਸ਼ ਹੈਪੀ, ਥਿੰਦ)-ਸੀ.ਟੀ. ਯੂਨੀਵਰਸਿਟੀ ਵਲੋਂ ਕਰਵਾਏ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਤੇ ਸੈਮੀਨਾਰਾਂ ਆਦਿ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਸਥਾਨਕ ਸਿੱਖ ਮਿਸ਼ਨ ਅਕੈਡਮੀ ਦੀਆਂ ਹੋਣਹਾਰ ਅਧਿਆਪਕਾ ਦਲਜੀਤ ਕੌਰ ਤੇ ਮੋਨਿਕਾ ...

ਪੂਰੀ ਖ਼ਬਰ »

ਗੁਰਦੁਆਰਾ ਚੌਂਤਾ ਸਾਹਿਬ ਪਿੰਡ ਬਬੇਲੀ ਵਿਖੇ ਮਨਾਇਆ ਸੰਗਰਾਂਦ ਦਾ ਦਿਹਾੜਾ

ਫਗਵਾੜਾ, 16 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਇਤਿਹਾਸਕ ਗੁਰਦੁਆਰਾ ਚੌਂਤਾ ਸਾਹਿਬ ਪਿੰਡ ਬਬੇਲੀ ਤਹਿਸੀਲ ਫਗਵਾੜਾ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪ੍ਰਬੰਧਕ ਕਮੇਟੀ ਵਲੋਂ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਭਾਈ ...

ਪੂਰੀ ਖ਼ਬਰ »

ਨਗਰ ਪਾਲਿਕਾ ਕਰਮਚਾਰੀ ਸੰਗਠਨ ਵਲੋਂ ਨਿਗਮ ਦੇ ਕਾਰਜਸਾਧਕ ਅਫ਼ਸਰ ਬਿ੍ਜ ਮੋਹਨ ਦਾ ਸਨਮਾਨ

ਕਪੂਰਥਲਾ, 16 ਸਤੰਬਰ (ਵਿ.ਪ੍ਰ.)-ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੂਬਾਈ ਪ੍ਰਧਾਨ ਸਰਦਾਰੀ ਲਾਲ ਸ਼ਰਮਾ, ਸੀਨੀਅਰ ਉਪ ਪ੍ਰਧਾਨ ਗੋਪਾਲ ਥਾਪਰ ਤੇ ਸੰਗਠਨ ਦੇ ਜਨਰਲ ਸਕੱਤਰ ਮਨੋਜ ਰੱਤੀ, ਕੌਂਸਲਰ ਵਿਕਾਸ ਸ਼ਰਮਾ ਨੇ ਨਗਰ ਨਿਗਮ ਕਪੂਰਥਲਾ ਦੇ ਨਵਨਿਯੁਕਤ ...

ਪੂਰੀ ਖ਼ਬਰ »

ਇੰਜੀਨੀਅਰ ਐਸੋਸੀਏਸ਼ਨ ਆਰ.ਸੀ.ਐਫ. ਨੇ ਇੰਜੀਨੀਅਰ ਦਿਵਸ ਮਨਾਇਆ

ਹੁਸੈਨਪੁਰ, 16 ਸਤੰਬਰ (ਸੋਢੀ)-ਇੰਜੀਨੀਅਰ ਐਸੋਸੀਏਸ਼ਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਸ਼ਹੀਦ ਭਗਤ ਸਿੰਘ ਸੰਸਥਾਨ ਆਰ. ਸੀ.ਐਫ. ਵਿਖੇ ਇੰਜੀਨੀਅਰ ਦਿਵਸ ਮਨਾਇਆ ਗਿਆ | ਇਸ ਦੌਰਾਨ ਭਰਤ ਰਤਨ ਇੰਜ: ਮੋਕਸ਼ਗੁੰਡਮ ਵਿਸ਼ਵੇਸ਼ਵਰੀਆ ਦੇ ਜਨਮ ਦਿਵਸ ਨੂੰ ਸਮਰਪਿਤ ...

ਪੂਰੀ ਖ਼ਬਰ »

ਸਾਇੰਸ ਸਿਟੀ ਨੇ ਕਰਵਾਇਆ ਵਿਸ਼ਵ ਓਜ਼ੋਨ ਦਿਵਸ ਸਬੰਧੀ ਵੈਬੀਨਾਰ

ਕਪੂਰਥਲਾ, 16 ਸਤੰਬਰ (ਅਮਰਜੀਤ ਕੋਮਲ)-ਸੁਰੱਖਿਅਤ ਅਤੇ ਤੰਦਰੁਸਤ ਜੀਵਨ ਜਿਊਣ ਲਈ ਓਜ਼ੋਨ ਪਰਤ ਨੂੰ ਬਚਾਉਣ ਦੀ ਲੋੜ ਹੈ | ਇਹ ਪ੍ਰਗਟਾਵਾ ਪ੍ਰੋ: ਡਾ: ਉਮੇਸ਼ ਚੰਦਰ ਕੁਲਸ਼ਰੇਥਾ ਡੀਨ ਵਾਤਾਵਰਨ ਵਿਗਿਆਨ ਸਕੂਲ ਜਵਾਹਰ ਲਾਲ ਯੂਨੀਵਰਸਿਟੀ ਨਵੀਂ ਦਿੱਲੀ ਨੇ ਪੁਸ਼ਪਾ ...

ਪੂਰੀ ਖ਼ਬਰ »

ਅੰਗਹੀਣ ਵਿਅਕਤੀਆਂ ਦਾ ਇਕ ਵਫ਼ਦ ਮੰਗਾਂ ਸਬੰਧੀ ਸਾਬਕਾ ਮੰਤਰੀ ਮਾਨ ਨੂੰ ਮਿਲਿਆ

ਫਗਵਾੜਾ, 16 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਅੰਗਹੀਣ ਵਿਅਕਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿਚ ਇੱਕ ਵਫ਼ਦ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੂੰ ਪਿਛਲੇ ਹਫ਼ਤੇ ਮਿਲਿਆਂ ਸੀ ਜਿਸ ਵਿਚ ...

ਪੂਰੀ ਖ਼ਬਰ »

ਕਿਸਾਨਾਂ ਬਾਰੇ ਗ਼ਲਤ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਆਗੂ ਬਾਜ਼ ਆਉਣ-ਖ਼ਾਲਸਾ

ਸੁਲਤਾਨਪੁਰ ਲੋਧੀ, 16 ਸਤੰਬਰ (ਥਿੰਦ, ਹੈਪੀ)-ਬੀਤੇ ਦਿਨੀਂ ਭਾਜਪਾ ਦੇ ਇਕ ਨਵਨਿਯੁਕਤ ਸੂਬਾਈ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਵਲੋਂ ਕਿਸਾਨਾਂ ਨੂੰ ਡਾਂਗਾਂ ਮਾਰ ਮਾਰ ਕੇ ਭਜਾਉਣ ਸਬੰਧੀ ਦਿੱਤੇ ਬਿਆਨ 'ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਉੱਘੇ ਕਿਸਾਨ ਆਗੂ ...

ਪੂਰੀ ਖ਼ਬਰ »

ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਸਬੰਧੀ ਵਫ਼ਦ ਵਿਧਾਇਕ ਧਾਲੀਵਾਲ ਨੂੰ ਮਿਲਿਆ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ 'ਜ਼ਿਲ੍ਹਾ ਬਣਾਓ ਫ਼ਰੰਟ' ਵਲੋਂ ਅੱਜ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਮੰਗ ...

ਪੂਰੀ ਖ਼ਬਰ »

ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਮਿੱਟੀ ਤੇ ਮਨੁੱਖੀ ਸਿਹਤ ਨੂੰ ਬਚਾਉਣ ਲਈ ਆਪਣਾ ਫ਼ਰਜ਼ ਨਿਭਾਉਣ-ਡਾ: ਜਸਪਾਲ ਸਿੰਘ

ਡਡਵਿੰਡੀ, 16 ਸਤੰਬਰ (ਦਿਲਬਾਗ ਸਿੰਘ ਝੰਡ)-ਡਡਵਿੰਡੀ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਕੀਰਤਨ ਸਮਾਗਮ ਕਰਵਾਇਆ

ਕਪੂਰਥਲਾ, 16 ਸਤੰਬਰ (ਸਡਾਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਅਤੇ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਸਾਹਿਬ ਅੰਮਿ੍ਤ ਬਾਜ਼ਾਰ ਵਿਖੇ ਗੁਰਦੁਆਰਾ ਕਮੇਟੀ ਤੇ ਸੰਗਤਾਂ ਵਲੋਂ ਕੀਰਤਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਲੋਂ ਬੈੱਸਟ ਸਕੂਲ ਐਵਾਰਡ-2021 'ਤੇ ਕਬਜ਼ਾ

ਸੁਲਤਾਨਪੁਰ ਲੋਧੀ, 16 ਸਤੰਬਰ, (ਨਰੇਸ਼ ਹੈਪੀ, ਥਿੰਦ)-ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਬੈੱਸਟ ਸਕੂਲ ਐਵਾਰਡ-2021 ਕਰਵਾਇਆ ਗਿਆ | ਜਿਸ ਵਿਚ ਸਥਾਨਕ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ...

ਪੂਰੀ ਖ਼ਬਰ »

ਕੰਬਾਈਨ ਸੰਘਰਸ਼ ਕਮੇਟੀ ਕਪੂਰਥਲਾ ਇਕਾਈ ਦੀ ਮੀਟਿੰਗ

ਸੁਲਤਾਨਪੁਰ ਲੋਧੀ, 16 ਸਤੰਬਰ (ਨਰੇਸ਼ ਹੈਪੀ, ਥਿੰਦ)-ਕੰਬਾਈਨ ਸੰਘਰਸ਼ ਕਮੇਟੀ ਕਪੂਰਥਲਾ ਇਕਾਈ (ਪੰਜਾਬ) ਦੀ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਦਲਜੀਤ ਸਿੰਘ ਮਿਰਜ਼ਾਪੁਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਉਨ੍ਹਾਂ ਦੱਸਿਆਂ ਕਿ ਸੁਲਤਾਨਪੁਰ ਲੋਧੀ ਕੰਬਾਈਨ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਨੇ ਸਿਵਲ ਹਸਪਤਾਲ ਦੇ ਸਟਾਫ਼ ਨੂੰ ਕੀਤਾ ਸਨਮਾਨਿਤ

ਬੇਗੋਵਾਲ, 16 ਸਤੰਬਰ (ਸੁਖਜਿੰਦਰ ਸਿੰਘ)-ਕੋਰੋਨਾ ਕਾਲ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਸਿਵਲ ਹਸਪਤਾਲ ਬੇਗੋਵਾਲ ਦੀ ਐੱਸ.ਐਮ.ਓ. ਡਾ: ਕਿਰਨਪ੍ਰੀਤ ਕੌਰ ਸ਼ੇਖੋਂ ਦੀ ਅਗਵਾਈ ਵਾਲੀ ਟੀਮ ਨੂੰ ਲਾਇਨਜ਼ ਕਲੱਬ ...

ਪੂਰੀ ਖ਼ਬਰ »

ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ

ਨਡਾਲਾ, 16 ਸਤੰਬਰ (ਮਾਨ)-ਸਾਹਿਤਕ ਪਿੜ ਨਡਾਲਾ ਦੀ ਮਾਸਿਕ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਸਾਹਿਤਕਾਰਾਂ ਨੇ ਭਾਗ ਲਿਆ | ਇਸ ਮੌਕੇ ਸਭ ਤੋਂ ਪਹਿਲਾਂ ਪਿੜ ਦੇ ਮੋਢੀ ਮੈਂਬਰ ਰਹੇ ਮਾਸਟਰ ਤੀਰਥ ਰਾਮ ਬਾਤਿਸ਼ ਨੂੰ ਯਾਦ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਨੂੰ ਸਰਬਸੰਮਤੀ ਨਾਲ ਪਾਂਸ਼ਟਾ ਦਾ ਅਧਿਕਾਰਤ ਸਰਪੰਚ ਚੁਣਿਆ

ਪਾਂਸ਼ਟਾ, 16 ਸਤੰਬਰ (ਸਤਵੰਤ ਸਿੰਘ) – ਬੀ.ਡੀ.ਪੀ.ਓ. ਫਗਵਾੜਾ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮੈਂਬਰ ਪੰਚਾਇਤ ਨਰਿੰਦਰ ਕੁਮਾਰ, ਰਾਜ ਕੁਮਾਰ, ਰਘਬੀਰ ਸਿੰਘ ਬੱਬੂ, ਰਮੇਸ਼ ਕੁਮਾਰ, ਮਨਜੀਤ ਕੌਰ, ਮੀਨਾਕਸ਼ੀ, ਸੰਯੋਗਤਾ ਅਤੇ ਕਮਲਜੀਤ ਕੌਰ ਵਲੋਂ ...

ਪੂਰੀ ਖ਼ਬਰ »

ਵਾਤਾਵਰਨ ਦੀ ਸੰਭਾਲ ਲਈ ਘਰ-ਘਰ ਤੋਂ ਕੂੜਾ ਇਕੱਤਰ ਕਰਨ ਦੀ ਯੋਜਨਾ ਨੂੰ ਲਾਗੂ ਕੀਤਾ ਜਾਵੇ-ਦੀਪਤੀ ਉੱਪਲ

ਕਪੂਰਥਲਾ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਵਾਤਾਵਰਨ ਦੀ ਸੰਭਾਲ ਲਈ ਘਰ-ਘਰ ਤੋਂ ਕੂੜਾ ਇਕੱਤਰ ਕਰਨ ਦੀ ਯੋਜਨਾ ਨੂੰ ਸ਼ਹਿਰ ਵਿਚ ਲਾਗੂ ਕੀਤਾ ਜਾਵੇਗਾ ਤੇ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਕੂੜਾ ਚੁੱਕਣ ਦਾ ਕੰਮ ਘਰ-ਘਰ 'ਚੋਂ ਕੀਤਾ ਜਾਵੇ | ਇਹ ਗੱਲ ਦੀਪਤੀ ਉੱਪਲ ...

ਪੂਰੀ ਖ਼ਬਰ »

ਅਕਾਲ ਗਰੁੱਪ ਨੂੰ ਬੈਸਟ ਇਨਫਰਾਸਟਰੱਕਚਰ ਦਾ ਏ ਪਲੱਸ ਗਰੇਡ

ਸੁਲਤਾਨਪੁਰ ਲੋਧੀ, 16 ਸਤੰਬਰ (ਥਿੰਦ, ਹੈਪੀ)-ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਲੋਂ ਸੂਬਾ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਨੂੰ ਬੈਸਟ ਇਨਫਰਾਸਟਰੱਕਚਰ ਦਾ ਏ ਪਲੱਸ ਗਰੇਡ ਦਾ ...

ਪੂਰੀ ਖ਼ਬਰ »

ਸਰਕਾਰੀ ਕਣਕ 'ਚ ਹੋਏ ਘਪਲੇ ਦਾ ਪੈਸਾ ਵਸੂਲ ਕੇ ਗ਼ਰੀਬਾਂ 'ਚ ਵੰਡਿਆ ਜਾਵੇ: ਸੱਜਣ ਸਿੰਘ

ਡਡਵਿੰਡੀ, 16 ਸਤੰਬਰ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅੰਦਰ ਗ਼ਰੀਬਾਂ ਨੂੰ ਮਿਲਣ ਵਾਲੀ ਸਸਤੀ ਸਰਕਾਰੀ ਕਣਕ ਵਿਚ ਪਿਛਲੇ ਸਮੇਂ ਦੌਰਾਨ ਹੋਏ ਬਹੁ ਕਰੋੜੀ ਘਪਲੇ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ ਅਤੇ ਇਸ ਵੱਡੇ ਭਿ੍ਸ਼ਟਾਚਾਰ ...

ਪੂਰੀ ਖ਼ਬਰ »

ਸ਼ੇਰਪੁਰ ਦੋਨਾ 'ਚ ਖੇਡ ਮੇਲਾ ਅੱਜ

ਡਡਵਿੰਡੀ, 16 ਸਤੰਬਰ (ਦਿਲਬਾਗ ਸਿੰਘ ਝੰਡ)-ਜੱਸੀ ਹੁੰਦਲ ਸਪੋਰਟਸ ਕਲੱਬ ਸ਼ੇਰਪੁਰ ਦੋਨਾ ਵਲੋਂ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਲੇਠਾ ਕਬੱਡੀ ਟੂਰਨਾਮੈਂਟ 17 ਸਤੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਭਗਵਾਨ ਸ੍ਰੀਚੰਦ ਦਾ ਪ੍ਰਕਾਸ਼ ਦਿਹਾੜਾ ਅਤੇ ਸੰਗਰਾਂਦ ਦਾ ਦਿਹਾੜਾ ਮਨਾਇਆ

ਫਗਵਾੜਾ, 16 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਸੰਤ ਗੋਬਿੰਦ ਦਾਸ ਮੁਹੱਲਾ ਗੋਬਿੰਦਪੁਰਾ ਵਿਖੇ ਭਗਵਾਨ ਬਾਬਾ ਸ੍ਰੀਚੰਦ ਦਾ ਪ੍ਰਕਾਸ਼ ਪੁਰਬ ਅਤੇ ਅੱਸ਼ੂ ਦੀ ਸੰਗਰਾਂਦ ਦਾ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਪਿਛਲੇ ਤਿੰਨ ਰੋਜ਼ਾ ਤੋਂ ...

ਪੂਰੀ ਖ਼ਬਰ »

ਰਾਮਗੜ੍ਹ ਦੇ ਸਰਪੰਚ ਨਿਰਮਲ ਸਿੰਘ ਵਲੋਂ ਵਿਧਾਇਕ ਖਹਿਰਾ 'ਤੇ ਧਮਕੀਆਂ ਦੇ ਕੇ ਪ੍ਰੇਸ਼ਾਨ ਕਰਨ ਦਾ ਦੋਸ਼

ਭੁਲੱਥ, 16 ਸਤੰਬਰ (ਸੁਖਜਿੰਦਰ ਸਿੰਘ ਮੁਲਤਾਨੀ)-ਹਲਕਾ ਭੁਲੱਥ ਦੇ ਪਿੰਡ ਰਾਮਗੜ੍ਹ ਦੇ ਕਾਂਗਰਸ ਨਾਲ ਸਬੰਧਿਤ ਸਰਪੰਚ ਨਿਰਮਲ ਸਿੰਘ ਨੇ ਅੱਜ ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਦੇ ਗ੍ਰਹਿ ਪਿੰਡ ਪੰਡੋਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਲੱਥ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਤੋਂ ਬਿਨਾਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੈਣ-ਦੇਣ ਨਹੀਂ-ਰਵਿੰਦਰ ਰੌਕੀ

ਸੁਲਤਾਨਪੁਰ ਲੋਧੀ, 16 ਸਤੰਬਰ (ਥਿੰਦ, ਹੈਪੀ)-ਅਸੀਂ ਕਿਸਾਨੀ ਸੰਘਰਸ਼ ਨੂੰ ਹੀ ਸਮਰਪਿਤ ਹਾਂ ਅਤੇ ਲਗਾਤਾਰ ਇਸ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਹਾਂ, ਇਸ ਤੋਂ ਬਿਨਾਂ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ਼ ਕੋਈ ਲੈਣ-ਦੇਣ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ...

ਪੂਰੀ ਖ਼ਬਰ »

ਦਾਣਾ ਮੰਡੀ ਦੇ ਦੰਦੂਪੁਰ ਵਿਚਲੇ ਐਡੀਸ਼ਨਲ ਯਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਆੜ੍ਹਤੀਆਂ ਦਾ ਵਫ਼ਦ ਚੇਅਰਮੈਨ ਨੂੰ ਮਿਲਿਆ

ਕਪੂਰਥਲਾ, 16 ਸਤੰਬਰ (ਸਡਾਨਾ)-ਦੰਦੂਪੁਰ ਵਿਖੇ ਬਣੇ ਦਾਣਾ ਮੰਡੀ ਦੇ ਐਡੀਸ਼ਨਲ ਯਾਰਡ ਦੇ ਆੜ੍ਹਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਹੱਲ ਕਰਨ ਲਈ ਆੜ੍ਹਤੀਆਂ ਦਾ ਇਕ ਵਫ਼ਦ ਪ੍ਰਧਾਨ ਓਮ ਪ੍ਰਕਾਸ਼ ਬਹਿਲ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ ...

ਪੂਰੀ ਖ਼ਬਰ »

ਕਿਰਪਾਨ ਦਿਖਾ ਕੇ ਕੁਲਫ਼ੀਆਂ ਵਾਲੇ ਤੋਂ ਮੋਬਾਈਲ ਤੇ ਨਕਦੀ ਖੋਹੀ

ਕਾਲਾ ਸੰਘਿਆਂ, 16 ਸਤੰਬਰ (ਬਲਜੀਤ ਸਿੰਘ ਸੰਘਾ)–ਇੱਥੋਂ ਸੁਲਤਾਨਪੁਰ ਨੂੰ ਜਾਂਦੀ ਸੜਕ ਤੋਂ ਪਿੰਡ ਕੁਲਾਰ ਨੇੜਿਓਾ ਇੱਕ ਕੁਲਫ਼ੀਆਂ ਵਾਲੇ ਪ੍ਰਵਾਸੀ ਕੋਲੋਂ ਮੋਬਾਈਲ ਤੇ ਨਕਦੀ ਖੋਹੇ ਜਾਣ ਦਾ ਸਮਾਚਾਰ ਹੈ | ਬਿਹਾਰ (ਮੁਤਹਾਰੀ) ਨਿਵਾਸੀ ਪੀੜਤ ਜਤਿੰਦਰ ਨੇ ਜਾਣਕਾਰੀ ...

ਪੂਰੀ ਖ਼ਬਰ »

ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ ਪਿੰਡ ਚੁਗਾਵਾਂ ਦੇ ਲੋਕ

ਨਡਾਲਾ, 16 ਸਤੰਬਰ (ਮਾਨ)-ਪਿੰਡ ਚੁਗਾਵਾਂ ਦੇ ਲੋਕ ਨਰਕ ਭਰੀ ਜਿੰਦਗੀ ਭੋਗ ਰਹੇ ਹਨ | ਸਭ ਤੋਂ ਮਾੜੀ ਹਾਲਤ ਲਹਿੰਦੇ ਪਾਸੇ ਦੀ ਆਬਾਦੀ ਤੇ ਬਾਜੀਗਰ ਬਰਾਦਰੀ ਦੇ ਮੁਹੱਲੇ ਦੀ ਹੈ | ਜਿੱਥੇ 20-25 ਸਾਲ ਤੋਂ ਬਹੁਤ ਹੀ ਮਾੜੇ ਹਾਲਾਤ ਬਣੇ ਹੋਏ ਹਨ | ਉਬੜ-ਖਾਬੜ ਗਲੀਆਂ, ਗੰਦੇ ਪਾਣੀ ਨਾਲ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ

ਕਪੂਰਥਲਾ, 16 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਅੱਜ 75 ਵੱਖ-ਵੱਖ ਥਾਵਾਂ 'ਤੇ ਵੈਕਸੀਨੇਸ਼ਨ ਕੈਂਪ ਲਗਾ ਕੇ 17760 ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਵੈਕਸੀਨੇਸ਼ਨ ਲਗਾਈ ਗਈ | ਸ਼ਹਿਰ ਵਿਚ ਸ੍ਰੀ ਸਤ ਨਰਾਇਣ ਮੰਦਿਰ ਵਿਖੇ ਰਾਣਾ ਸੁਆਮੀ ਸਤਿਸੰਗ ਘਰ, ਸਟੇਟ ਗੁਰਦੁਆਰਾ ...

ਪੂਰੀ ਖ਼ਬਰ »

ਵਿਧਾਇਕ ਚੀਮਾ ਨੇ ਸੈਦਪੁਰ ਵਿਖੇ 7 ਪਿੰਡਾਂ ਨੂੰ ਵਿਕਾਸ ਕੰਮਾਂ ਲਈ 1 ਕਰੋੜ 35 ਲੱਖ ਦੇ ਚੈੱਕ ਵੰਡੇ

ਸੁਲਤਾਨਪੁਰ ਲੋਧੀ/ਤਲਵੰਡੀ ਚੌਧਰੀਆਂ 16 ਸਤੰਬਰ (ਥਿੰਦ, ਭੋਲਾ, ਹੈਪੀ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਸਪੈਸ਼ਲ ਗ੍ਰਾਂਟ ਦੇ ਮੱਦੇਨਜ਼ਰ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX