ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਦੀ ਆਮਦ ਤੋਂ ਪਹਿਲਾਂ ਤਪਾ ਵਿਖੇ ਕੱਚੇ ਅਧਿਆਪਕਾਂ ਨੇ ਲਗਾਇਆ ਧਰਨਾ
. . .  21 minutes ago
ਤਪਾ ਮੰਡੀ, 27 ਨਵੰਬਰ (ਪਰਵੀਨ ਗਰਗ,ਵਿਜੇ ਸ਼ਰਮਾ)-ਤਪਾ ਦੇ ਅੰਦਰਲੇ ਬੱਸ ਸਟੈਂਡ ਤੇ ਪਾਣੀ ਵਾਲੀ ਟੈਂਕੀ ਨੇੜੇ ਉਸ ਸਮੇਂ ਪ੍ਰਸ਼ਾਸਨ ਨੂੰ ਭਾਜੜ ਪੈ ਗਈ, ਜਦੋਂ ਮੁੱਖ ਮੰਤਰੀ ਚੰਨੀ ਦੀ ਆਮਦ ਤੋਂ ਪਹਿਲਾਂ ਹੀ ਇੱਕ ਕੱਚਾ ਅਧਿਆਪਕ ...
ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕਰਨ ਦੀ ਅਪੀਲ ਕਰਦਾ ਜੋ ਨਵੇਂ ਰੂਪ ਕੋਰੋਨਾ ਤੋਂ ਪ੍ਰਭਾਵਿਤ ਹਨ - ਅਰਵਿੰਦ ਕੇਜਰੀਵਾਲ
. . .  40 minutes ago
ਨਵੀਂ ਦਿੱਲੀ, 27 ਨਵੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕਰਨ ਦੀ ਅਪੀਲ ਕਰਦਾ ਹਾਂ ਜੋ ਨਵੇਂ ਰੂਪ ਕੋਰੋਨਾ ਤੋਂ....
ਲਾਲੂ ਪ੍ਰਸਾਦ ਯਾਦਵ ਏਮਜ਼ 'ਚ ਭਰਤੀ, ਹਾਲਤ ਸਥਿਰ
. . .  44 minutes ago
ਨਵੀਂ ਦਿੱਲੀ, 27 ਨਵੰਬਰ - ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਦੇ ਏਮਜ਼ 'ਚ ਭਰਤੀ....
ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੈੱਸਟ : ਰਿਧੀਮਾਨ ਸਾਹਾ ਦੇ ਗਲੇ 'ਚ ਅਕੜਾਅ, ਕੇ.ਐੱਸ.ਭਾਰਤ ਕਰਨਗੇ ਵਿਕਟ ਕੀਪਿੰਗ
. . .  55 minutes ago
ਨਵੀਂ ਦਿੱਲੀ, 27 ਨਵੰਬਰ - ਬੀ.ਸੀ.ਸੀ.ਆਈ. ਨੇ ਜਾਣਕਾਰੀ ਦਿੱਤੀ ਕਿ ਰਿਧੀਮਾਨ ਸਾਹਾ ਦੇ ਗਲੇ 'ਚ ਅਕੜਾਅ ਹੈ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਉਸ ਦਾ ਇਲਾਜ ਕਰ ਰਹੀ ਹੈ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 8,318 ਨਵੇਂ ਮਾਮਲੇ, 465 ਮੌਤਾਂ
. . .  about 1 hour ago
ਨਵੀਂ ਦਿੱਲੀ, 27 ਨਵੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 8,318 ਨਵੇਂ ਮਾਮਲੇ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮਹਿਲ ਕਲਾਂ 'ਚ
. . .  about 1 hour ago
ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮਹਿਲ ਕਲਾਂ ਵਿਖੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗਰਾਂਟ ਅਤੇ....
ਪੀ.ਐਮ. ਮੋਦੀ 10:30 ਵਜੇ ਕੋਰੋਨਾ ਸਥਿਤੀ 'ਤੇ ਉੱਚ ਅਧਿਕਾਰੀਆਂ ਨਾਲ ਕਰਨਗੇ ਬੈਠਕ
. . .  about 1 hour ago
ਨਵੀਂ ਦਿੱਲੀ, 27 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10:30 ਵਜੇ ਕੋਰੋਨਾ ਸਥਿਤੀ ਅਤੇ ਟੀਕਾਕਰਨ 'ਤੇ ਉੱਚ ...
ਅਫ਼ਗ਼ਾਨਿਸਤਾਨ ਦੇ ਹਿੰਦੂ ਕੁਸ਼ ਖੇਤਰ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਅਫ਼ਗ਼ਾਨਿਸਤਾਨ, 27 ਨਵੰਬਰ - ਅਫ਼ਗ਼ਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿਚ ਲੱਗੇ ਭੂਚਾਲ ਦੇ ਝਟਕੇ। ਭੂਚਾਲ ਦੀ ਤੀਬਰਤਾ.....
ਦਿੱਲੀ: ਤੇਜ਼ ਰਫ਼ਤਾਰ ਕਾਰ ਫਲਾਈਓਵਰ 'ਤੇ ਬੇਕਾਬੂ ਹੋ ਕੇ ਪਲਟੀ
. . .  about 2 hours ago
ਨਵੀਂ ਦਿੱਲੀ, 27 ਨਵੰਬਰ - ਦਿੱਲੀ 'ਚ ਆਰ.ਟੀ.ਆਰ. ਫਲਾਈਓਵਰ 'ਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ ਡਰਾਈਵਰ ਜ਼ਖਮੀ ਹੋ ਗਿਆ.....
ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸੁਖਬੀਰ ਸਿੰਘ ਬਾਦਲ ਨੂੰ ਚੁਨੌਤੀ, ਕਾਂਗਰਸ ਵਿਰੁੱਧ ਗੈਰ-ਜ਼ਿਮੇਵਾਰ ਬਿਆਨਬਾਜ਼ੀ ਕਰਕੇ ਜ਼ਹਿਰ ਉਗਲਨਾ ਬੰਦ ਕਰਨ
. . .  about 2 hours ago
ਚੰਡੀਗੜ੍ਹ, 27 ਨਵੰਬਰ - ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਚੁਨੌਤੀ ਦਿੱਤੀ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਵਧਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਆਪਣੀ ਨਿਰਾਸ਼ਾ ਨੂੰ ਦਰਸਾਉਂਦੇ ....
ਭਾਰਤ ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਨੌਜਵਾਨ ਕਾਬੂ
. . .  about 3 hours ago
ਅਜਨਾਲਾ,27 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਬੀ.ਐੱਸ.ਐਫ. ਜਵਾਨਾਂ ਵਲੋਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਕੰਡਿਆਲੀ ਤਾਰ ਪਾਰੋਂ ਇਕ....
ਅਜਨਾਲਾ 'ਚ 2 ਐਕਟਿਵਾ ਸਵਾਰ 4 ਲੁਟੇਰਿਆਂ ਨੇ ਕਰਿਆਨਾ ਦੁਕਾਨਦਾਰ ਕੋਲੋਂ ਖੋਹੇ 4.75 ਲੱਖ ਰੁਪਏ
. . .  about 3 hours ago
ਅਜਨਾਲਾ,26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਸ਼ਹਿਰ 'ਚ ਡੇਰਾ ਬਾਬਾ ਨਾਨਕ ਰੋਡ 'ਤੇ ਕਰਿਆਨੇ ਦੀ ਦੁਕਾਨ ਕਰਦੇ ਇਕ ਵਿਅਕਤੀ ਕੋਲੋਂ ਦੇਰ ਰਾਤ 2 ਐਕਟਿਵਾ 'ਤੇ ਸਵਾਰ 4 ਲੁਟੇਰੇ 4.75 ਲੱਖ ਰੁਪਏ ਲੁੱਟ ਕੇ ਮੌਕੇ ਤੋਂ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਬਾਅਦ ਵੀ ਦੇਸ਼ ਦੇ ਲੋਕਾਂ ਦੇ ਇਕ ਵੱਡੇ ਹਿੱਸੇ ਨੂੰ ਬੇਦਖ਼ਲੀ ਦਾ ਸਾਹਮਣਾ ਕਰਨਾ ਪਿਆ - ਮੋਦੀ
. . .  1 day ago
ਨਵੀਂ ਦਿੱਲੀ, 26 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਜੇਕਰ ਅਸੀਂ ਦੂਜੇ ਦੇਸ਼ਾਂ ਨਾਲ ਤੁਲਨਾ ਕਰੀਏ ਤਾਂ ਭਾਰਤ ਦੇ ਨਾਲ-ਨਾਲ ਜਿਹੜੀਆਂ ਕੌਮਾਂ ਆਜ਼ਾਦ ਹੋਈਆਂ, ਉਹ ਅੱਜ ਸਾਡੇ ਤੋਂ ਬਹੁਤ ਅੱਗੇ ....
ਖੰਨਾ ਨੇੜਲੇ ਪਿੰਡ ਆਲੋੜ 'ਚ ਚੱਲੀ ਗੋਲੀ
. . .  1 day ago
ਖੰਨਾ,26 ਨਵੰਬਰ(ਹਰਜਿੰਦਰ ਸਿੰਘ ਲਾਲ) ਖੰਨਾ ਨੇੜਲੇ ਪਿੰਡ ਆਲੋੜ ਵਿਚ ਗੋਲੀ ਚੱਲੀ। ਜਿਸ ਦੀ ਪੁਸ਼ਟੀ ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨ ਦੀਪ ਸਿੰਘ ਨੇ ...
ਫਿੱਕੀ ਫਲੋ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਬੀ.ਐੱਸ.ਐਫ. ਨੂੰ ਦਿੱਤੀ ਸਲਾਮੀ
. . .  1 day ago
ਅਟਾਰੀ,26 ਨਵੰਬਰ(ਗੁਰਦੀਪ ਸਿੰਘ ਅਟਾਰੀ) ਫਿੱਕੀ ਫਲੋ ਸੰਸਥਾ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਬੀ.ਐੱਸ.ਐਫ. ਦੇ ਬਹਾਦਰਾ ਨੂੰ ਸਲਾਮੀ ਦਿੰਦੇ ਹੋਏ 75 ਵੀਂ...
ਕਰੇਟਾ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਆਈ ਟਵੰਟੀ ਸਵਾਰ 'ਤੇ ਕੀਤਾ ਜਾਨਲੇਵਾ ਹਮਲਾ
. . .  1 day ago
ਕੋਟ ਈਸੇ ਖਾਂ, 26 ਨਵੰਬਰ (ਗੁਰਮੀਤ ਸਿੰਘ ਖਾਲਸਾ/ਯਸ਼ਪਾਲ ਗੁਲਾਟੀ)- ਕੋਟ ਈਸੇ ਖਾਂ 'ਚ ਭਰੇ ਬਾਜ਼ਾਰ ਮੇਨ ਚੌਕ ਨਜ਼ਦੀਕ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ 'ਤੇ ਅਣਪਛਾਤੇ ਕਰੇਟਾ ਸਵਾਰ ਨੌਜਵਾਨਾਂ ਵਲੋਂ ਇਕ ਆਈ ਟਵੰਟੀ ਕਾਰ ਸਵਾਰ 'ਤੇ ਹਮਲਾ ਕਰ..
ਪੀ.ਸੀ.ਐੱਸ.ਅਫ਼ਸਰ ਐਸੋਸੀਏਸ਼ਨ ਵਲੋਂ ਮਾਲ ਅਧਿਕਾਰੀਆਂ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੇ ਇਕ ਨਾਇਬ ਤਹਿਸੀਲਦਾਰ ਜੋ ਮਾਹਿਲਪੁਰ ਵਿਚ ਤਾਇਨਾਤ ਸੀ, ਦੇ ਵਿਰੁੱਧ ਵਿਜੀਲੈਂਸ ਵਿਭਾਗ ਵਲੋਂ ਕਥਿਤ ਰਿਸ਼ਵਤ ਦੇ ਮਾਮਲੇ ਨੂੰ ਲੈ ਕੇ ਦਰਜ ਕੀਤੇ...
ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਪਿੰਡ ਬਾਦਲ ਵਿਖੇ ਮਹੇਸ਼ਇੰਦਰ ਬਾਦਲ ਨਾਲ ਮੁਲਾਕਾਤ
. . .  1 day ago
ਮੰਡੀ ਕਿੱਲਿਆਂਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸੂਬਾਈ ਚੋਣਾਂ ਦੇ ਨੇੜੇ ਚੰਨੀ ਸਰਕਾਰ ਦੀ ਸਿਆਸਤ ਲੰਬੀ ਹਲਕੇ ਵਿਚ ਪ੍ਰਮੁੱਖ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਤੇ ਨਿਰਭਰਤਾ ਵਿਖਾਉਣ...
ਮੋਟਰਾਂ ਦੀ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਡਾਢੇ ਦੁਖੀ
. . .  1 day ago
ਸੰਧਵਾਂ 26 ਨਵੰਬਰ (ਪ੍ਰੇਮੀ, ਸੰਧਵਾਂ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਹੜਤਾਲ ਦਾ ਕਿਸਾਨੀ ਵਰਗ 'ਤੇ ਵੱਡਾ ਅਸਰ ਪੈ ਰਿਹਾ ਹੈ। ਕਿਉਂਕਿ ਮਹਿੰਗੇ ...
ਸੰਤ ਕਾਲਾਮਾਲਾ ਸਾਹਿਬ, ਸੰਤ ਛੀਨੀਵਾਲ ਦੀਆਂ ਯਾਦਗਾਰੀ ਤਸਵੀਰਾਂ 28 ਨਵੰਬਰ ਨੂੰ ਦਰਬਾਰ ਸਾਹਿਬ 'ਚ ਹੋਣਗੀਆਂ ਸੁਸ਼ੋਭਿਤ
. . .  1 day ago
ਮਹਿਲ ਕਲਾਂ, 26 ਨਵੰਬਰ (ਅਵਤਾਰ ਸਿੰਘ ਅਣਖੀ)-ਆਪਣੀ ਜ਼ਿੰਦਗੀ ਦੇ ਮਹਿੰਗੇ ਪਲ ਧਰਮ ਪ੍ਰਚਾਰ, ਸਮਾਜ ਸੇਵਾ ਲੇਖੇ ਲਾ ਜਾਣ ਵਾਲੇ ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਅਤੇ..
ਕੋਰੋਨਾ ਵਾਇਰਸ :ਇਟਲੀ ਨੇ ਅਫਰੀਕਨ ਮੁਲਕਾਂ ਦੀਆਂ ਹਵਾਈ ਉਡਾਣਾਂ 'ਤੇ ਲਗਾਈ ਪਾਬੰਦੀ
. . .  1 day ago
ਵੈਨਿਸ/ਇਟਲੀ 26 ਨਵੰਬਰ (ਹਰਦੀਪ ਸਿੰਘ ਕੰਗ)- ਦੱਖਣੀ ਅਫ਼ਰੀਕਾ 'ਚ ਫੈਲੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਇਟਲੀ ਸਰਕਾਰ ਨੇ ਅਫਰੀਕਨ ਮੁਲਕਾਂ ਦੀਆਂ ਹਵਾਈ ਉਡਾਣਾਂ ਦੇ...
ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਰੂਸ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਦੀ ਅਧਿਕਾਰਤ ਫੇਰੀ 'ਤੇ ਜਾਣਗੇ
. . .  1 day ago
ਰੂਸ, 26 ਨਵੰਬਰ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 21ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਲਈ 6 ਦਸੰਬਰ ਨੂੰ ਨਵੀਂ ਦਿੱਲੀ ਦੀ ਅਧਿਕਾਰਤ...
15 ਦਸੰਬਰ ਤੋਂ ਸ਼ੁਰੂ ਹੋ ਸਕਦੀਆਂ ਹਨ ਕੌਮਾਂਤਰੀ ਉਡਾਣਾਂ
. . .  1 day ago
ਨਵੀਂ ਦਿੱਲੀ, 26 ਨਵੰਬਰ-ਕਰੀਬ ਡੇਢ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਕ ਵਾਰ ਫ਼ਿਰ ਕੌਮਾਂਤਰੀ ਉਡਾਣਾਂ ਨਿਯਮਿਤ ਰੂਪ ਨਾਲ ਸ਼ੁਰੂ ਹੋ ਸਕਦੀਆਂ ਹਨ। ਇਹ ਜਾਣਕਾਰੀ ਹਵਾਬਾਜ਼ੀ ਮੰਤਰਾਲੇ ਵਲੋਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਅੱਸੂ ਸੰਮਤ 553

ਸੰਪਾਦਕੀ

ਸਰਬਉੱਚ ਅਦਾਲਤ ਦੀ ਚਿਤਾਵਨੀ

26 ਜਨਵਰੀ, 1950 ਨੂੰ ਦੇਸ਼ ਵਿਚ ਨਵਾਂ ਸੰਵਿਧਾਨ ਲਾਗੂ ਹੋਣ ਦੇ ਨਾਲ ਹੀ ਨਵੇਂ ਰੂਪ ਵਿਚ ਸਮੁੱਚਾ ਅਦਾਲਤੀ ਪ੍ਰਬੰਧ ਵੀ ਹੋਂਦ ਵਿਚ ਆ ਗਿਆ ਸੀ ਅਤੇ ਦੇਸ਼ ਦੀ ਸਰਬਉੱਚ ਅਦਾਲਤ (ਸੁਪਰੀਮ ਕੋਰਟ) ਨੇ ਉਸੇ ਸਮੇਂ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਇਸ ਉੱਪਰ ਬਹੁਤਾ ਪ੍ਰਭਾਵ ਬਰਤਾਨਵੀ ਨਿਆਂ ਪ੍ਰਣਾਲੀ ਦਾ ਹੀ ਪਿਆ ਜਾਪਦਾ ਸੀ। ਚਾਹੇ ਅੰਗਰੇਜ਼ ਬਸਤੀਵਾਦੀਆਂ ਨੇ ਇਕ ਸਮੇਂ ਦੁਨੀਆ ਭਰ ਦੇ ਬਹੁਤੇ ਮੁਲਕਾਂ ਵਿਚ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਰਾਜ ਸਥਾਪਤ ਕਰ ਲਏ ਸਨ। ਉਨ੍ਹਾਂ ਵਿਚ ਅਦਾਲਤੀ ਪ੍ਰਬੰਧਾਂ ਨੂੰ ਵੀ ਉਨ੍ਹਾਂ ਨੇ ਆਪਣੇ ਰਾਜ ਨੂੰ ਲੰਮੇਰਾ ਤੇ ਪੱਕਾ ਕਰਨ ਦੀ ਯੋਜਨਾ ਅਧੀਨ ਹੀ ਵਿਕਸਿਤ ਕੀਤਾ ਸੀ, ਪਰ ਅੰਗਰੇਜ਼ਾਂ ਦੇ ਆਪਣੇ ਮੁਲਕ ਬਰਤਾਨੀਆ ਵਿਚ ਲੰਮੇ ਸਮੇਂ ਤੋਂ ਚਲਦੀ ਆ ਰਹੀ ਕਾਨੂੰਨੀ ਪ੍ਰਕਿਰਿਆ ਅਨੇਕਾਂ ਪੜਾਵਾਂ 'ਚੋਂ ਗੁਜ਼ਰਦੀ ਹੋਈ ਪ੍ਰਭਾਵਸ਼ਾਲੀ ਅਤੇ ਲੋਕ ਹਿਤਾਂ ਦੀ ਪੂਰਤੀ ਕਰਨ ਵਾਲੀ ਬਣ ਗਈ ਸੀ। ਭਾਰਤ ਵਿਚ ਦੇਸ਼ ਦੇ ਨਵੇਂ ਨਿਆਇਕ ਢਾਂਚੇ ਤੋਂ ਵੀ ਅਜਿਹੀ ਹੀ ਉਮੀਦ ਕੀਤੀ ਜਾਂਦੀ ਰਹੀ ਹੈ।
ਸੰਵਿਧਾਨ ਵਿਚ ਅਦਾਲਤਾਂ ਦੀ ਨਿਰਪੱਖਤਾ 'ਤੇ ਜ਼ੋਰ ਦਿੱਤਾ ਗਿਆ ਹੈ। ਸਮੇਂ-ਸਮੇਂ ਇਸ ਵਿਚ ਸੋਧਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਦੇਸ਼ ਦੀ ਸਰਬਉੱਚ ਅਦਾਲਤ ਨੇ ਪਿਛਲੇ ਦਹਾਕਿਆਂ ਵਿਚ ਬਹੁਤੀ ਵਾਰ ਆਪਣਾ ਕੰਮ ਬਾਖੂਬੀ ਨਿਭਾਇਆ ਹੈ, ਪਰ ਸਮੇਂ-ਸਮੇਂ ਇਸ ਦੇ ਫ਼ੈਸਲਿਆਂ 'ਤੇ ਵੱਡੇ ਵਿਵਾਦ ਵੀ ਉੱਠਦੇ ਰਹੇ ਹਨ। ਅਦਾਲਤਾਂ ਦਾ ਪਹਿਲਾ ਕੰਮ ਸੰਵਿਧਾਨ ਦੀਆਂ ਧਾਰਾਵਾਂ ਦੀ ਵਿਆਖਿਆ ਕਰਨਾ ਹੁੰਦਾ ਹੈ ਤਾਂ ਜੋ ਲੋਕਤੰਤਰੀ ਪ੍ਰਕਿਰਿਆ ਦੀ ਮਜ਼ਬੂਤੀ ਬਣੀ ਰਹੇ। ਇਸ ਲੀਹ 'ਤੇ ਚਲਦਿਆਂ ਸਰਬਉੱਚ ਅਦਾਲਤ ਨੇ ਬਹੁਤ ਵਾਰ ਨਵੀਆਂ ਪਰੰਪਰਾਵਾਂ ਵੀ ਸਥਾਪਤ ਕੀਤੀਆਂ ਹਨ। ਕੇਂਦਰੀ ਕਾਰਜਕਾਰਨੀ ਨਾਲ ਇਸ ਦੇ ਵਿਵਾਦ ਵੀ ਉੱਠਦੇ ਰਹੇ ਹਨ ਅਤੇ ਕਈ ਵਾਰ ਟਕਰਾਅ ਦੀ ਸਥਿਤੀ ਵੀ ਬਣਦੀ ਰਹੀ ਹੈ। ਕਈ ਵਾਰ ਜੱਜਾਂ ਦੇ ਇਕਪਾਸੜ ਝੁਕ ਜਾਣ ਜਾਂ ਸਰਕਾਰੀ ਪੱਖ ਵੱਲ ਵਧੇਰੇ ਉਲਰ ਜਾਣ ਦੀਆਂ ਗੱਲਾਂ ਵਧੇਰੇ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਬਹੁਤੀ ਵਾਰ ਇਸ ਦੇ ਫ਼ੈਸਲਿਆਂ ਨੂੰ ਸਰਾਹਿਆ ਜਾਂਦਾ ਰਿਹਾ ਹੈ, ਜਿਸ ਨਾਲ ਸਰਬਉੱਚ ਅਦਾਲਤ ਦੀ ਵਿਸ਼ਵਾਸਯੋਗਤਾ ਵਿਚ ਵਾਧਾ ਹੋਇਆ ਹੈ। ਅੱਜ ਵੀ ਬਹੁਤੇ ਲੋਕਾਂ ਅਤੇ ਬਹੁਤੀਆਂ ਧਿਰਾਂ ਦੀ ਵੱਡੀ ਟੇਕ ਸਰਬਉੱਚ ਅਦਾਲਤ 'ਤੇ ਹੀ ਹੁੰਦੀ ਹੈ। ਇਸ ਦੇ ਫ਼ੈਸਲਿਆਂ ਨੂੰ ਹੀ ਵੱਡੀ ਹੱਦ ਤੱਕ ਮੰਨਿਆ ਜਾਂਦਾ ਰਿਹਾ ਹੈ। ਲੋਕਤੰਤਰ ਦਾ ਇਕ ਥੰਮ੍ਹ ਹੋਣ ਕਰਕੇ ਅਦਾਲਤਾਂ ਤੋਂ ਅਜਿਹੀ ਹੀ ਉਮੀਦ ਰੱਖੀ ਜਾਂਦੀ ਰਹੀ ਹੈ। ਚਾਹੇ ਸਮੇਂ ਦੇ ਬੀਤਣ ਨਾਲ ਇਨ੍ਹਾਂ 'ਤੇ ਉਂਗਲੀਆਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਬੰਧੀ ਅਦਾਲਤਾਂ ਖ਼ਾਸ ਤੌਰ 'ਤੇ ਉੱਚ ਅਦਾਲਤਾਂ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ। ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਚਲਦਿਆਂ ਲਗਭਗ 7 ਵਰ੍ਹੇ ਹੋ ਚੁੱਕੇ ਹਨ। ਇਸ ਦੀ ਕਾਰਜਸ਼ੈਲੀ ਨੂੰ ਵੇਖਦਿਆਂ ਕਈ ਵਾਰ ਇਸ ਦਾ ਅਦਾਲਤਾਂ ਨਾਲ ਟਕਰਾਅ ਵੀ ਸਾਹਮਣੇ ਆਉਂਦਾ ਰਿਹਾ ਹੈ, ਜਿਸ ਬਾਰੇ ਅਦਾਲਤਾਂ ਨੂੰ ਸਖ਼ਤ ਟਿੱਪਣੀਆਂ ਵੀ ਕਰਨੀਆਂ ਪਈਆਂ ਹਨ। ਵਧੇਰੇ ਕੰਮ ਹੋਣ ਕਾਰਨ ਉੱਚ ਅਦਾਲਤਾਂ ਵਿਚ ਜੱਜਾਂ ਦੀ ਘਾਟ ਰੜਕਦੀ ਰਹੀ ਹੈ, ਜਿਨ੍ਹਾਂ ਨੂੰ ਭਰਨ ਲਈ ਵੀ ਆਵਾਜ਼ਾਂ ਉੱਠਦੀਆਂ ਰਹੀਆਂ ਹਨ। ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਦੇ ਰਵੱਈਏ ਪ੍ਰਤੀ ਕੀਤੀਆਂ ਗਈਆਂ ਟਿੱਪਣੀਆਂ ਵਧੇਰੇ ਧਿਆਨ ਮੰਗਦੀਆਂ ਹਨ। ਦੇਸ਼ ਵਿਚ ਬਹੁਤ ਸਾਰੇ ਟ੍ਰਿਬਿਊਨਲਾਂ ਵਿਚ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਦੇ ਮਾਮਲੇ ਵਿਚ ਸਰਬਉੱਚ ਅਦਾਲਤ ਦੇ ਮੁੱਖ ਜੱਜ ਸੀ.ਵੀ. ਰਾਮੰਨਾ ਦੀਆਂ ਟਿੱਪਣੀਆਂ ਸਰਕਾਰ ਨੂੰ ਆਪਣੀ ਕਾਰਜਸ਼ੈਲੀ ਸੁਧਾਰਨ ਲਈ ਖ਼ਬਰਦਾਰ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ ਪਰ ਉਸ ਵਲੋਂ ਟ੍ਰਿਬਿਊਨਲਾਂ ਦੀਆਂ ਅਸਾਮੀਆਂ ਪਿਛਲੇ ਲੰਮੇ ਸਮੇਂ ਤੋਂ ਨਹੀਂ ਭਰੀਆਂ ਜਾ ਰਹੀਆਂ, ਜਿਸ ਨਾਲ ਨਿਆਂ ਦੇ ਕੰਮ ਵਿਚ ਵਿਘਨ ਪੈਂਦਾ ਹੈ। ਇਸ ਕਾਰਨ ਅਦਾਲਤ ਦਾ ਸਬਰ ਮੁੱਕਦਾ ਜਾ ਰਿਹਾ ਹੈ। ਅਜਿਹਾ ਲਗਦਾ ਹੈ ਕਿ ਸਰਕਾਰ ਅਦਾਲਤਾਂ ਦੇ ਫ਼ੈਸਲੇ ਦਾ ਸਤਿਕਾਰ ਨਹੀਂ ਕਰਦੀ। ਇਸੇ ਕੜੀ ਵਿਚ ਹੀ ਸਰਬਉੱਚ ਅਦਾਲਤ ਨੇ ਟ੍ਰਿਬਿਊਨਲਾਂ ਦੀਆਂ ਨਿਯੁਕਤੀਆਂ ਵਿਚ ਸਰਕਾਰ ਦੇ ਮਨਮਰਜ਼ੀ ਵਾਲੇ ਰਵੱਈਏ ਪ੍ਰਤੀ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਨ੍ਹਾਂ ਨਿਯੁਕਤੀਆਂ ਲਈ ਚੋਣ ਕਮੇਟੀ ਵਲੋਂ ਭੇਜੀਆਂ ਸਿਫ਼ਾਰਸ਼ਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ ਸਗੋਂ ਇਸ ਦੀ ਥਾਂ 'ਤੇ ਉਹ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਜੋ ਉਡੀਕ ਸੂਚੀ ਵਿਚ ਸ਼ਾਮਿਲ ਸਨ ਭਾਵ ਜਿਨ੍ਹਾਂ ਵਿਅਕਤੀਆਂ ਦੀ ਅਦਾਲਤ ਦੀ ਚੋਣ ਕਮੇਟੀ ਵਲੋਂ ਸਿਫ਼ਾਰਸ਼ ਨਹੀਂ ਸੀ ਕੀਤੀ ਗਈ। ਅਸੀਂ ਮਹਿਸੂਸ ਕਰਦੇ ਹਾਂ ਕਿ ਕਿਸੇ ਵੀ ਲੋਕਤੰਤਰ ਦੀ ਮਜ਼ਬੂਤੀ ਲਈ ਉਸ ਦਾ ਅਦਾਲਤੀ ਪ੍ਰਬੰਧ ਦ੍ਰਿੜ੍ਹ ਅਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਆਪਹੁਦਰੇਪਨ ਤੋਂ ਰੋਕਿਆ ਜਾ ਸਕਦਾ ਹੈ। ਜੇ ਅਦਾਲਤਾਂ ਦ੍ਰਿੜ੍ਹ ਨਹੀਂ ਹੋਣਗੀਆਂ ਤਾਂ ਦੇਸ਼ ਦਾ ਸਮੁੱਚਾ ਢਾਂਚਾ ਹੀ ਲੜਖੜਾਉਂਦਾ ਨਜ਼ਰ ਆਏਗਾ। ਕੇਂਦਰ ਸਰਕਾਰ ਨੂੰ ਅਦਾਲਤਾਂ ਦਾ ਸਤਿਕਾਰ ਬਣਾਈ ਰੱਖਣ ਲਈ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਸੰਭਾਵਿਤ ਸੰਕਟ ਤੋਂ ਬਚਿਆ ਜਾ ਸਕੇ ਅਤੇ ਦੇਸ਼ ਸਹੀ ਲੀਹਾਂ 'ਤੇ ਆਪਣੀ ਤੋਰ ਤੁਰਦਾ ਰਹੇ।

-ਬਰਜਿੰਦਰ ਸਿੰਘ ਹਮਦਰਦ

 

ਆਮਦਨ ਦਾ ਸਾਧਨ ਬਣ ਸਕਦੀ ਹੈ ਪਰਾਲੀ

ਪਿਛਲੇ ਕਈ ਸਾਲਾਂ ਤੋਂ ਜੂਨ, ਜੁਲਾਈ ਆਉਂਦੀ ਹੈ ਤਾਂ ਪਾਣੀ ਦੀ ਕਿੱਲਤ ਨੂੰ ਲੈ ਕੇ ਕਿਸਾਨਾਂ ਨੂੰ ਬੁਰਾ-ਭਲਾ ਕਿਹਾ ਜਾਂਦਾ ਹੈ ਅਤੇ ਝੋਨੇ ਦੀ ਕਟਾਈ ਸਮੇਂ ਅਕਤੂਬਰ, ਨਵੰਬਰ ਆਉਂਦੇ ਹੀ ਪਰਾਲੀ ਦੀ ਸਮੱਸਿਅ ਖੜ੍ਹੀ ਹੋ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਕਿਸਾਨ ...

ਪੂਰੀ ਖ਼ਬਰ »

ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀਆ

ਸ਼ਹੀਦੀ ਦਿਵਸ 'ਤੇ ਵਿਸ਼ੇਸ਼ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀਆ ਦਾ ਜਨਮ ਰਿਆਸਤ ਪਟਿਆਲਾ, ਵਰਤਮਾਨ ਜ਼ਿਲ੍ਹਾ ਸੰਗਰੂਰ (ਪੰਜਾਬ) ਦੇ ਇਤਿਹਾਸਕ ਪਿੰਡ ਲੌਂਗੋਵਾਲ ਵਿਖੇ 1896 ਵਿਚ ਰੂੜ ਸਿੰਘ ਦੇ ਘਰ ਹੋਇਆ। ਆਪ ਦਾ ਬਚਪਨ ਦਾ ਨਾਂਅ ਇੰਦਰ ਸਿੰਘ ਸੀ। 18 ਸਾਲ ਦੀ ਉਮਰ ਵਿਚ ਆਪ ਆਪਣੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX